ਸ
59 Tracks-
1. ਸਭ ਧਰਤੀ ਦੇ ਉੱਤੇ ਵੀ, ਖ਼ੁਦਾਇਆ,
ਹੈ ਕਿਆ ਹੀ ਵਡੇਰਾ ਨਾਮ ਤੇਰਾ।2. ਤੂੰ ਆਪਣੀ ਬਜ਼ੁਰਗੀ ਤੇ ਵਡਿਆਈ,
ਅਸਮਾਨ ਦੇ ਉੱਤੇ ਹੈ ਵਿਖਾਈ।3. ਦੁੱਧ ਪੀਂਦਿਆਂ ਬੱਚਿਆਂ ਤੋਂ,
ਇਲਾਹੀ ਤਾਰੀਫ਼ ਤੂੰ ਆਪਣੀ ਹੈ ਕਰਾਈ।4. ਤੇ ਵੈਰੀਆਂ ਆਪਣਿਆਂ ਦਾ ਮੂੰਹ ਬੰਦ,
ਤੂੰ ਆਪੀਂ ਹੈ ਕੀਤਾ, ਐ ਖ਼ੁਦਾਵੰਦ।5. ਅਸਮਾਨ ਤੇ ਚੰਨ ਵੀ ਤਾਰੇ ਸਾਰੇ,
ਜੋ ਤੇਰਿਆਂ ਹੱਥਾਂ ਨੇ ਬਣਾਏ।6. ਜਦ ਉਹਨਾਂ ਦੇ ਵੱਲ ਮੈਂ ਕਰਨਾ ਹੁਣ ਧਿਆਨ,
ਤਦ ਸੋਚਦਾ ਹਾਂ ਮੈਂ ਹੋ ਕੇ ਹੈਰਾਨ।7. ਕੀ ਚੀਜ਼ ਮਨੁੱਖ ਹੈ ਤੂੰ ਕਰੇਂ ਯਾਦ,
ਤੱਕੇਂ ਤੂੰ, ਇਹ ਕੀ ਹੈ ਆਦਮਜਾਤ।8. ਪਰ ਤੂੰ ਤੇ ਫਰਿਸ਼ਤਿਆਂ ਤੋਂ,
ਰੱਬਾ, ਥੋੜ੍ਹਾ ਜਿਹਾ ਉਸਨੂੰ ਘੱਟ ਬਣਾਇਆ।9. ਇੱਜ਼ਤ ਵਡਿਆਈ ਤੇ ਬਜ਼ੁਰਗੀ,
ਯਾ ਰੱਬਾ, ਤੂੰ ਆਪੀਂ ਉਹਨੂੰ ਬਖ਼ਸ਼ੀ।10. ਸਭ ਕੰਮਾਂ ਦੇ ਉੱਤੇ ਹੁਕਮ ਦਿੱਤਾ,
ਸਭ ਉਹਦੇ ਹੀ ਪੈਰਾਂ ਹੇਠਾਂ ਕੀਤਾ।11. ਸਭ ਭੇਡਾਂ, ਬੱਕਰੀਆਂ, ਗਾਂਈਆਂ, ਡੰਗਰ,
ਜੰਗਲ ਵਿੱਚ ਰਹਿਣ ਵਾਲੇ ਚੌਖਰ।12. ਅਸਮਾਨ ਦੇ ਸਾਰੇ ਉੱਡਣ ਵਾਲੇ,
ਸਭ ਮੱਛੀਆਂ ਵਿੱਚ ਸਮੁੰਦਰਾਂ ਦੇ।13. ਪਾਣੀ ਵਿੱਚ ਜਿਨ੍ਹਾਂ ਦਾ ਵਸੇਰਾ,
ਦਰਿਆਵਾਂ ਦੇ ਵਿੱਚ ਜਿਨ੍ਹਾਂ ਦਾ ਡੇਰਾ।14. ਸਭ ਧਰਤੀ ਦੇ ਉੱਤੇ ਵੀ, ਖ਼ੁਦਾਇਆ,
ਹੈ ਕਿਆ ਹੀ ਵਡੇਰਾ ਨਾਮ ਤੇਰਾ। -
1. ਸੱਚ ਨੂੰ ਸੁਣ ਤੂੰ ਐ ਖ਼ੁਦਾਵੰਦ, ਨਾਲ ਮੇਰੇ ਵੱਲ ਤੂੰ ਕੰਨ ਲਾ,
ਕੰਨ ਧਰ ਆਪਣਾ ਉਸ ’ਤੇ, ਯਾ ਰੱਬ, ਦਿਲ ਤੋਂ ਮੰਗਦਾ ਮੈਂ ਦੁਆ।2. ਤੂੰ ਹੀ ਮੇਰੀ ਕਰ ਅਦਾਲਤ, ਆਪੀਂ ਵੇਖ ਸੱਚਿਆਈ ਨੂੰ,
ਜਾਂਚਿਆ, ਤਾਇਆ ਤੂੰ ਹੀ ਮੈਨੂੰ, ਰਾਤੀਂ ਖ਼ਬਰ ਲੈਂਦਾ ਤੂੰ।3. ਮੇਰੇ ਵਿੱਚ ਨਾ ਕੁਝ ਬੁਰਿਆਈ, ਪਾਵੇਂਗਾ ਖ਼ੁਦਾਵੰਦਾ,
ਮੇਰਾ ਮੂੰਹ ਖ਼ਿਆਲ ਤੋਂ ਮੇਰੇ, ਵੱਧ ਕੇ ਕੁਝ ਨਾ ਬੋਲੇਗਾ।4. ਆਦਮਜਾਤ ਦੇ ਕੰਮ ਨੂੰ ਵੇਖ ਕੇ, ਤੇਰੀ ਸ਼ਰਾਅ ਦੇ ਸਬੱਬ,
ਭੈੜੇ ਰਾਹ ਤੋਂ ਆਪਣੇ ਆਪ ਨੂੰ, ਮੈਂ ਬਚਾਇਆ, ਮੇਰੇ ਰੱਬ।5. ਮੇਰੇ ਪੈਰਾਂ ਨੇ ਹੈ ਫੜ੍ਹਿਆ, ਐ ਖ਼ੁਦਾਵੰਦ ਤੇਰਾ ਰਾਹ,
ਆਪਣੀ ਜਗ੍ਹਾ ਤੋਂ ਹੁਣ ਕਦੀ, ਮੇਰਾ ਪੈਰ ਨਾ ਹਟੇਗਾ। -
13. ਸਿਖਾਵਾਂਗਾ ਤੈਨੂੰ, ਵਿਖਾਵਾਂਗਾ ਰਾਹ,
ਮੇਰੀ ਅੱਖੀਆਂ ਤੈਨੂੰ ਵੇਖਣ ਸਦਾ।14. ਨਾ ਹੋ ਘੋੜਿਆਂ ਖੱਚਰਾਂ ਵਾਂਗ ਤੂੰ,
ਕਿ ਕੁਝ ਵੀ ਨਹੀਂ ਹੈ ਸਮਝ ਉਹਨਾਂ ਨੂੰ।15. ਲਗਾਮਾਂ ਤੇ ਵਾਗਾਂ ਹੈ ਉਹਨਾਂ ਦਾ ਸਾਜ਼,
ਨਾ ਉਹ ਰਹਿੰਦੇ ਕਾਬੂ ਵਿੱਚ ਉਨ੍ਹਾਂ ਦੇ ਬਾਅਜ।16. ਮੁਸੀਬਤ ਸਰੀਰ ਉੱਤੇ ਰਹਿੰਦੀ ਸਦਾ,
ਪਰ ਉਹ ਸਭ ਜਿਨ੍ਹਾਂ ਦਾ ਹੈ ਰੱਬ ਆਸਰਾ।17. ਉਹ ਦਿਲ ਦੀ ਖ਼ੁਸ਼ੀ ਵਿੱਚ ਹਨ ਰਹਿੰਦੇ ਨਿਹਾਲ,
ਤੇ ਰੱਬ ਘੇਰਦਾ ਉਹਨਾਂ ਨੂੰ ਰਹਿਮਤ ਦੇ ਨਾਲ ।18. ਤੁਸੀਂ ਸਾਦਿਕੋ, ਸਭੋ ਸਿੱਧੇ ਦਿਲੋ,
ਖ਼ੁਦਾਵੰਦ ਦੇ ਵਿੱਚ ਮਿਲ ਕੇ ਖ਼ੁਸ਼ੀਆਂ ਕਰੋ। -
11. ਸਲਾਹ ਕੌਮਾਂ ਦੀ ਰੱਬ ਨਾਚੀਜ਼ ਕਰਦਾ,
ਤੇ ਝੂਠਾ ਕਰਦਾ ਮਨਸੂਬਾ ਉਹਨਾਂ ਦਾ।12. ਸਲਾਹ ਰੱਬ ਦੀ ਸਦਾ ਤੀਕਰ ਹੈ ਕਾਇਮ,
ਤੇ ਰਹਿੰਦੇ ਉਹਦੇ ਸਭ ਮਨਸੂਬੇ ਦਾਇਮ।13. ਮੁਬਾਰਿਕ ਕੌਮ ਜਿਸਦਾ ਰੱਬ ਖ਼ੁਦਾ ਹੈ,
ਉਹ ਉੱਮਤ ਜਿਸ ਨੂੰ ਰੱਬ ਨੇ ਚੁਣ ਲਿਆ ਹੈ।14. ਖ਼ੁਦਾ ਹੈ ਵੇਖਦਾ ਅਸਮਾਨਾਂ ਉੱਤੋਂ,
ਬਨੀ ਆਦਮ ਨੂੰ ਤੱਕਦਾ ਰਹਿੰਦਾ ਉੱਥੋਂ।15. ਬਣਾਉਂਦਾ ਉਹਨਾਂ ਦੇ ਦਿਲ ਇੱਕੋ ਜਿਹੇ,
ਤੇ ਉਹ ਹੈ ਜਾਣਦਾ ਸਭ ਕੰਮ ਉਹਨਾਂ ਦੇ।16. ਨਾ ਬਚਦਾ ਬਾਦਸ਼ਾਹ ਹੈ ਲਕਸ਼ਰਾਂ ਨਾਲ,
ਨਾ ਜਿੱਤਦਾ ਪਹਿਲਵਾਨ ਹੈ ਜ਼ੋਰ ਦੇ ਨਾਲ।17. ਬਚਾ ਸਕਦਾ ਨਾ ਘੋੜਾ ਹਿਣਹਿਣਾ ਕੇ,
ਨਾ ਬਚ ਸਕਦਾ ਕੋਈ ਉਹਨੂੰ ਭਜਾ ਕੇ। -
11. ਸੱਚਿਆਰ ਦੀ ਜ਼ਿਦ ਵਿੱਚ ਬਦਕਿਰਦਾਰ,
ਮਨਸੂਬੇ ਬੰਨ੍ਹਦਾ ਹੈ,
ਉਸ ਨੂੰ ਫਸਾਉਣਾ ਚਾਹੁੰਦਾ ਹੈ,
ਦੰਦ ਉਸ ’ਤੇ ਪੀਂਹਦਾ ਹੈ।12. ਬਦਕਾਰਾਂ ਉੱਤੇ ਹੱਸਦਾ ਹੈ,
ਖ਼ੁਦਾਵੰਦ ਪਾਕ ਖ਼ੁਦਾ,
ਉਹ ਜਾਣਦਾ ਹੈ ਕਿ ਬੁਰਿਆਂ ’ਤੇ,
ਦਿਨ ਦੁੱਖ ਦਾ ਆਵੇਗਾ।13. ਤਲਵਾਰ ਹੁਣ ਕੱਢਦੇ ਹਨ ਬਦਕਾਰ,
ਤੇ ਖਿੱਚਦੇ ਹਨ ਕਮਾਨ,
ਡਿਗਾਵਣ ਆਜਿਜ਼ ਦੁੱਖੀਏ ਨੂੰ,
ਤੇ ਮਾਰਨ ਉਹਦੀ ਜਾਨ।14. ਤਲਵਾਰ ਉਹਨਾਂ ਦੀ ਉਹਨਾਂ ਦੇ,
ਦਿਲ ਵਿੱਚ ਮੁੜ ਆਵੇਗੀ,
ਤੇ ਉਹਨਾਂ ਦੀ ਕਮਾਨ ਜੋ ਹੈ,
ਤੋੜ ਦਿੱਤੀ ਜਾਵੇਗੀ।15. ਸੱਚਿਆਰਾਂ ਦੀ ਕਮਾਈ ਵਿੱਚ,
ਹੈ ਬਹੁਤੀ ਬਰਕਤ ਵੀ,
ਉਸ ਮਾਲ ਅਸਬਾਬ ਤੇ ਦੌਲਤ ਤੋਂ,
ਜੋ ਹੈ ਬਦਕਾਰਾਂ ਦੀ।16. ਕਿ ਬੋਝ ਸਭ ਬਦਕਾਰਾਂ ਦੇ,
ਤੋੜ ਸੁੱਟੇ ਜਾਵਣਗੇ,
ਪਰ ਸੋਚਦੇ ਲੋਕ ਖ਼ੁਦਾਵੰਦ ਤੋਂ,
ਹੁਣ ਮਦਦ ਜੋ ਪਾਵਾਂਗੇ। -
29. ਸੱਚਿਆਰਾਂ ਦਾ ਮੂੰਹ ਕਰਦਾ ਹੈ
ਕਿਆ ਬਾਤ ਦਾਨਾਈ ਦੀ,
ਉਹ ਆਪਣੀ ਜੀਭੋਂ ਕੱਢਦਾ ਏ
ਸਭ ਗੱਲ ਸੱਚਿਆਈ ਦੀ।30. ਖ਼ੁਦਾ ਦੀ ਪਾਕ ਸ਼ਰੀਅਤ ਨੂੰ
ਉਹ ਦਿਲ ਤੋਂ ਚਾਹੁੰਦਾ ਹੈ,
ਸੋ ਇਸੇ ਲਈ ਕਦੀ ਵੀ ਨਾ ਠੇਡਾ ਖਾਂਦਾ ਹੈ।31. ਬਦ ਮਾਰਨਾ ਚਾਹੁੰਦਾ ਸਾਦਿਕ ਨੂੰ
ਤੇ ਲਾਉਂਦਾ ਰਹਿੰਦਾ ਦਾਅ,
ਖ਼ੁਦਾਵੰਦ ਉਹਦੇ ਕਾਬੂ ਵਿੱਚ ਨਾ ਉਹਨੂੰ ਛੱਡੇਗਾ।32. ਖ਼ੁਦਾਵੰਦ ਦੀ ਕਚਿਹਰੀ ਵਿੱਚ
ਜਦ ਹੋਵੇਗਾ ਨਿਆਂ,
ਤਦ ਠਹਿਰੇ ਸਾਦਿਕ ਬੇਕਸੂਰ
ਨਾ ਹੋਵੇ ਕੁਝ ਜ਼ਿਆਂ।33. ਖ਼ੁਦਾਵੰਦ ਨੂੰ ਉਡੀਕਦਾ ਰਹਿ
ਯਾਦ ਰੱਖ ਤੂੰ ਉਹਦਾ ਰਾਹ,
ਜ਼ਮੀਨ ਦਾ ਮਾਲਿਕ ਕਰੇਗਾ ਤੈਨੂੰ ਵਧਾਵੇਗਾ।34. ਤੂੰ ਆਪਣੀ ਅੱਖੀਂ ਵੇਖੇਂਗਾ ਨਾਲ
ਹੁਕਮ ਖ਼ੁਦਾਵੰਦ ਦੇ,
ਤਮਾਮ ਸ਼ਰੀਰ ਤੇ ਬਦ-ਕਿਰਦਾਰ
ਕੱਟ ਸੁੱਟੇ ਜਾਵਣਗੇ। -
13. ਸੁਣ ਐ ਬੇਟੀ ਤੂੰ ਇਹ ਸੋਚ ਲੈ,
ਆਪਣਾ ਕੰਨ ਤੂੰ ਇੱਧਰ ਕਰ,
ਆਪਣੀ ਕੌਮ ਤੇ ਆਪਣੇ ਪਿਓ ਦਾ,
ਦਿਲ ਤੋਂ ਤੂੰ ਭੁਲਾ ਦੇ ਘਰ।14. ਤਾਂ ਜੋ ਬਾਦਸ਼ਾਹ ਆਸ਼ਿਕ ਹੋਵੇ,
ਤੇਰੀ ਖ਼ੁਸ਼-ਜਮਾਲੀ ਦਾ,
ਉਹਦੇ ਅੱਗੇ ਸਿਜਦਾ ਕਰ ਤੂੰ,
ਉਹੋ ਤੇਰਾ ਹੈ ਖ਼ੁਦਾ।15. ਤਾਇਰ ਦੀ ਬੇਟੀ ਤੇਰੇ ਅੱਗੇ,
ਨਜ਼ਰਾਂ ਤੋਹਫੇ ਲਿਆਵੇਗੀ,
ਕੌਮ ਦੇ ਦੌਲਤ ਵਾਲੇ ਹੋਵਣ,
ਤੇਰੇ ਸਭ ਖ਼ੁਸ਼ਾਮਦੀ।16. ਘਰ ਦੇ ਅੰਦਰ ਹੈ ਸ਼ਹਿਜਾਦੀ,
ਕੁੱਲ ਜਲਾਲ ਨਾਲ ਜਲਵਾਗਰ,
ਉਸਦਾ ਸਭ ਲਿਬਾਸ ਸੁਨਹਿਰਾ,
ਬੂਟੇ ਦਾਰ ਹੈ ਸਰਾਸਰ।17. ਸ਼ਾਹ ਦੇ ਕੋਲ ਲਿਆਈ ਜਾਂਦੀ,
ਰੰਗਾ–ਰੰਗ ਪੋਸ਼ਾਕਾਂ ਪਹਿਨ,
ਸਭ ਕੁਆਰੀਆਂ ਸਹੇਲੀਆਂ ਉਹਦੀਆਂ,
ਪਿੱਛੇ–ਪਿੱਛੇ ਆਉਂਦੀਆਂ ਹਨ।18. ਉਹ ਪੁਚਾਈ ਜਾਂਦੀਆਂ ਹਨ ਸਭ,
ਦਿਲ ਵਿੱਚ ਖ਼ੁਸ਼ੀ ਹੈ ਕਮਾਲ,
ਸ਼ਾਹ ਦੇ ਮਹਿਲਾਂ ਅੰਦਰ ਦਾਖ਼ਲ,
ਹੁੰਦੀਆਂ ਉਹ ਸਭ ਖ਼ੁਸ਼ੀਆਂ ਨਾਲ।19. ਤੇਰੇ ਸਾਰੇ ਪੁੱਤਰ ਹੋਵਣ
ਤੇਰੇ ਪਿਓ ਦਾਦਿਆਂ ਦੀ ਜਾ,
ਉਹਨਾਂ ਨੂੰ ਇਸ ਧਰਤੀ ਉੱਤੇ
ਤੂੰ ਸਰਦਾਰ ਠਹਿਰਾਵੇਂਗਾ।20. ਸਭ ਕੌਮਾਂ ਦੇ ਅੰਦਰ
ਤੇਰਾ ਨਾਂ ਕਰਾਂਵਾਂਗਾ ਮੈਂ ਯਾਦ,
ਤੇਰੀ ਮਹਿਮਾ ਸਦਾ ਤੀਕਰ,
ਗਾਵਣਗੇ ਸਭ ਆਦਮਜਾਤ। -
1. ਸਭ ਲੋਕੋਂ ਤਾਲੀਆਂ ਮਾਰੋ ਹੁਣ,
ਰਲ ਮਿਲ ਕਰੋ ਖ਼ੁਸ਼ੀ,
ਆਪਣੇ ਖ਼ੁਦਾ ਦੇ ਅੱਗੇ ਜਾ,
ਨਾਅਰੇ ਮਾਰੋ ਤੁਸੀ।2. ਖ਼ੁਦਾਵੰਦ ਦੀ ਸ਼ਾਨ ਡਾਢੀ ਹੈ,
ਜੋ ਧਰਤੀ ਦਾ ਬਾਦਸ਼ਾਹ,
ਉਹ ਸਾਡੇ ਹੇਠਾਂ ਕਰੇਗਾ,
ਕੁੱਲ ਉੱਮਤ ਦੁਨੀਆ ਦੀ।3. ਉਹ ਸਾਡੇ ਵਾਸਤੇ ਆਪ ਮੀਰਾਸ,
ਪਸੰਦ ਹੁਣ ਕਰੇਗਾ,
ਯਾਕੂਬ ਤੇ ਹੋਵੇ ਸਰਬੁਲੰਦ ਹੈ
ਖਾਹਿਸ਼ ਉਸੇ ਦੀ।4. ਲਲਕਾਰਾਂ ਮਾਰ ਕੇ ਚੜ੍ਹ ਗਿਆ
ਖ਼ੁਦਾ ਅਸਮਾਨਾਂ ’ਤੇ,
ਸਿਤਾਇਸ਼ ਕਰੋ ਉਸੇ ਦੀ
ਗੀਤ ਗਾਓ ਵੀ ਤੁਸੀਂ।5. ਜਹਾਨ ਦਾ ਖਾਲਿਕ ਮਾਲਿਕ ਹੈ,
ਖ਼ੁਦਾਵੰਦ ਪਾਕ ਖ਼ੁਦਾ,
ਗੀਤ ਗਾਓ ਸੋਚ ਤੇ ਸਮਝ ਨਾਲ
ਤਾਰੀਫ਼ ਕਰੋ ਉਸਦੀ।6. ਸਭ ਕੌਮਾਂ ਉੱਤੇ ਪਾਕ ਖ਼ੁਦਾ,
ਬਾਦਸ਼ਾਹੀ ਕਰਦਾ ਹੈ,
ਜਲਾਲ ਦੇ ਨਾਲ ਉਹ ਬੈਠਾ ਹੈ,
ਪਾਕ ਤਖ਼ਤ ਦੇ ਉੱਤੇ ਵੀ।7. ਖ਼ੁਦਾ ਜੋ ਇਬਰਾਹੀਮ ਦਾ ਹੈ,
ਮੰਨਿਆ ਸਭ ਕੌਮਾਂ ਨੇ,
ਜਹਾਨ ਦੀ ਢਾਲ ਸਭ ਰੱਬ ਦੀ ਹੈ,
ਜਾਤ ਉੱਚੀ ਉਸੇ ਦੀ। -
1. ਸੁਣੇ ਧਰ ਕੰਨ ਅਦਨਾ-ਆਲਾ,
ਮੁਹਤਾਜ ਤੇ ਦੌਲਤ ਵਾਲਾ।2. ਮੇਰੇ ਮੂੰਹ ਨੇ ਹਿਕਮਤ ਵਾਲੇ,
ਕਲਮੇਂ ਨੇ ਖੂਬ ਨਿਕਾਲੇ,
ਮੇਰਾ ਦਿਲ ਹੈ ਦਾਨਿਸ਼ ਵਾਲਾ।3. ਤਮਸੀਲ ਉੱਤੇ ਕੰਨ ਲਾਵਾਂ,
ਨਾਲੇ ਬਰਬਤ ਖੂਬ ਵਜਾਵਾਂ,
ਖੋਲ੍ਹ ਦੱਸਾਂ ਭੇਦ ਨਿਰਾਲਾ।4. ਡਰਾਂ ਦੁੱਖ ਦੇ ਕਿਉਂ ਦਿਹਾੜੇ,
ਬਦ ਘੇਰੇ ਮਾਰ ਕੇ ਵਾੜੇ,
ਜਿਹੜਾ ਦੌਲਤ ਦਾ ਮਤਵਾਲਾ।5. ਉਹਨਾਂ ਵਿੱਚ ਨਾ ਕਿਸੇ ਨੂੰ ਯਾਰਾ,
ਜੋ ਭਾਈ ਦਾ ਦਈਂ ਕਫ਼ਾਰਾ,
ਇਹ ਬਦਲਾ ਨਹੀਂ ਸੁਖਾਲਾ।6. ਇਹ ਕੰਮ ਕਦੀ ਨਾ ਹੋਗਾ,
ਉਹ ਸਦਾ ਨਾ ਜੀਵਣ ਜੋਗਾ,
ਕਰੇ ਮੌਤ ਨਾ ਉਸ ਤੋਂ ਟਾਲਾ।7. ਉਹ ਵੇਖੇਂ ਦਾਨਾ ਮਰਦੇ,
ਮੂਰਖ ਵੀ ਵਾਂਗ ਡੰਗਰ ਦੇ,
ਧਨ ਦੂਜਿਆਂ ਇਹ ਸੰਭਾਲਾ।8. ਉਹ ਸੋਚੇ, ਸਾਡੇ ਘਰ ਵੀ,
ਸਦਾ ਕਾਇਮ ਰਹਿੰਦੇ ਦਰ ਵੀ,
ਮੈਂ ਹਾਂ ਜ਼ਮੀਨਾਂ ਵਾਲਾ ।9. ਉਹ ਸਦਾ ਨਾ ਐਸ਼ ਕਮਾਂਦਾ,
ਵਾਂਗ ਡੰਗਰ ਦੇ ਮਰ ਜਾਂਦਾ,
ਇਨਸਾਨ ਜੋ ਦੌਲਤ ਵਾਲਾ।10. ਨਾਦਾਨੀ ਰਾਹ ਉਹਨਾਂ ਦਾ,
ਜੋ ਮਗਰ ਉਹਨਾਂ ਦੇ ਜਾਂਦਾ,
ਮੰਨੇ ਉਹਨਾਂ ਦਾ ਚਾਲਾ।11. ਭੇਡਾਂ ਵਾਂਗਰ ਕਬਰੇ ਪਾਏ,
ਚਰ ਮੌਤ ਉਹਨਾਂ ਨੂੰ ਜਾਏ,
ਸੱਚਿਆਰ ਹੋਣ ਹਾਕਿਮ ਆਲਾ।12. ਮੌਤ ਸ਼ਕਲਾਂ ਸਭ ਵਿਗਾੜੇ,
ਜਦ ਜਾ ਪੈਣ ਕਬਰੇ ਸਾਰੇ,
ਰਿਹਾ ਕੋਈ ਨਾ ਫਿਰ ਘਰਵਾਲਾ। -
7. ਸੁਣ ਮੇਰੀ ਕੌਮ, ਐ ਇਸਰਾਏਲ,
ਮੈਂ ਆਪੀਂ ਕਰਦਾ ਹਾਂ ਬਿਆਨ,
ਗਵਾਹੀ ਦਿੰਦਾ ਹਾਂ ਕਿ,
ਮੈਂ ਹਾਂ ਤੇਰਾ ਹੀ ਖ਼ੁਦਾ ਰਹਿਮਾਨ।8. ਜ਼ਬੀਹੇ ਉੱਤੇ ਤੈਨੂੰ ਮੈਂ
ਮਲਾਮਤ ਕੁਝ ਨਾ ਕਰਾਂਗਾ,
ਕਿ ਮੇਰੇ ਅੱਗੇ ਤੇਰੇ ਹੁਣ
ਚੜ੍ਹਾਵੇ ਸਭੋਂ ਹਨ ਸਦਾ।9. ਨਾ ਤੇਰੇ ਘਰ ਦੇ ਵਾੜੇ ਤੋਂ
ਮੈਂ ਬੈਲ ਤੇ ਬੱਕਰੇ ਲਵਾਂਗਾ,
ਪਹਾੜ ਤੇ ਜੰਗਲ ਦੇ ਜਾਨਦਾਰ
ਇਹ ਸਭੋਂ ਮੇਰੇ ਹਨ ਸਦਾ।10. ਪਖੇਰੂ ਜੋ ਪਹਾੜ ਦੇ ਹਨ,
ਮੈਂ ਉਹਨਾਂ ਨੂੰ ਪਛਾਣਦਾ ਹਾਂ,
ਜੋ ਜੰਗਲ ਦੇ ਵਿੱਚ ਚਰਦੇ ਹਨ,
ਮੈਂ ਇੱਕ ਇੱਕ ਨੂੰ ਆਪ ਜਾਣਦਾ ਹਾਂ।11. ਜੇ ਭੁੱਖਾ ਹੋਵਾਂ, ਤੈਨੂੰ ਮੈਂ
ਨਾ ਕਦੀ ਕਰਾਂਗਾ ਸਵਾਲ,
ਕਿ ਦੁਨੀਆ ’ਤੇ ਜੋ ਉਸ ਵਿੱਚ ਹੈ,
ਸੋ ਮੇਰਾ ਹੈ ਹਮੇਸ਼ਾ ਮਾਲ।12. ਕੀ ਖਾ ਕੇ ਗੋਸ਼ਤ ਬੈਲਾਂ ਦਾ
ਮੈਂ ਕਦੀ ਵੀ ਰੱਜ ਜਾਵਾਂਗਾ,
ਜਾਂ ਲਹੂ ਪੀ ਕੇ ਬੱਕਰੇ ਦਾ
ਮੈਂ ਕਦੀ ਖ਼ੁਸ਼ ਹੋ ਜਾਵਾਂਗਾ?13. ਸ਼ੁਕਰਾਨੇ ਦੀ ਕੁਰਬਾਨੀਆਂ
ਖ਼ੁਦਾ ਦੇ ਅੱਗੇ ਤੂੰ ਗੁਜ਼ਰਾਨ,
ਹਾਂ ਉਸ ਖ਼ੁਦਾਵੰਦ ਦੇ ਹਜ਼ੂਰ,
ਜੋ ਸਭ ਤੋਂ ਵੱਧਕੇ ਆਲੀਸ਼ਾਨ।14. ਤੂੰ ਦੁੱਖਾਂ ਦੇ ਵਿੱਚ ਮੈਨੂੰ ਸੱਦ,
ਮੈਂ ਤੈਨੂੰ ਆਪ ਛੁਡਾਵਾਂਗਾ,
ਬਜ਼ੁਰਗੀ ਮੇਰੀ ਸਦਾ ਤੀਕ,
ਤਦ ਆਪ ਤੂੰ ਜ਼ਾਹਿਰ ਕਰੇਂਗਾ। -
7. ਸਾਦਿਕਾਂ ਨੂੰ, ਹਾਲ ਬਦ ਦਾ
ਵੇਖ ਕੇ, ਹੋਵੇਗਾ ਡਰ,
ਹੱਸ ਕੇ ਆਖਣਗੇ, ਕਿ ਇਹ
ਫੁੱਲਦਾ ਸੀ ਆਪਣੇ ਮਾਲ ਪਰ।8. ਵੱਧਦਾ ਜਾਂਦਾ ਸੀ ਸ਼ਰਾਰਤ ਵਿੱਚ
ਨਾ ਰੱਖਦਾ ਰੱਬ ’ਤੇ ਆਸ,
ਵੇਖੋ ਇਸ ਬਦਕਾਰ ਦਾ ਹੁਣ
ਕਿਸ ਤਰ੍ਹਾਂ ਹੋਇਆ ਹੈ ਨਾਸ਼।9. ਮੈਂ ਹਰੇ ਜੈਤੂਨ ਵਾਂਗਰ
ਰੱਬ ਦੇ ਘਰ ਵਿੱਚ ਰਹਿੰਦਾ ਹਾਂ,
ਰੱਬ ਦੇ ਰਹਿਮ ਉੱਤੇ ਸਦਾ
ਮੈਂ ਆਸ ਆਪਣੀ ਰੱਖਦਾ ਹਾਂ।10. ਤੇਰੀਆਂ ਤਾਰੀਫ਼ਾਂ ਦਿਲ ਦੇ
ਨਾਲ ਗਾਵਾਂਗਾ ਸਦਾ,
ਕਿਉਂ ਜੋ ਤੂੰ ਹੀ ਕੰਮ ਅਜਿਹੇ
ਸਭੋ ਕੀਤੇ ਹਨ ਖ਼ੁਦਾ।11. ਨਾਂ ਤੇਰੇ ਦੀ ਸਦਾ ਤੀਕਰ
ਕਰਾਂਗਾ ਮੈਂ ਉਡੀਕ,
ਸਾਦਿਕਾਂ ਦੇ ਵਾਸਤੇ ਹੈ
ਏਦਾਂ ਕਰਨਾ ਕਿੰਨਾ ਹੀ ਠੀਕ। -
1. ਸਾਨੂੰ ਤੂੰ ਹੈ ਰੱਦ ਕਰ ਦਿੱਤਾ,
ਕੀਤਾ ਹੈ ਅਵਾਰਾ ਹਾਲ,
ਸਾਥੋਂ ਤੂੰ ਨਾਰਾਜ਼ ਹੈਂ, ਰੱਬਾ,
ਫਿਰ ਵੀ ਸਾਨੂੰ ਕਰ ਬਹਾਲ।2. ਧਰਤੀ ਕੰਬੀ ਤੇਰੇ ਕੋਲੋਂ,
ਤੂੰ ਹੀ ਤੋਰਿਆ ਉਹਨੂੰ ਰੱਬ,
ਹਿੱਲਦੀ ਹੈ ਤੇ ਥਰ-ਥਰ ਕੰਬਦੀ,
ਮੇਲ ਹੁਣ ਉਹਦੇ ਰੱਖਣੇ ਸਭ।3. ਆਪਣੇ ਲੋਕਾਂ ਉੱਤੇ ਸਖ਼ਤੀ,
ਤੂੰ ਏਂ ਕਰ ਵਿਖਲਾਈ ਹੈ,
ਸਾਨੂੰ ਮਦ ਘਬਰਾਹਟ ਦੀ ਤੂੰ,
ਐ ਖ਼ੁਦਾ, ਪਿਲਾਈ ਹੈ।4. ਝੰਡਾ ਦਿੱਤਾ ਉਹਨਾਂ ਨੂੰ ਤੂੰ,
ਤੇਥੋਂ ਡਰਦੇ ਜੋ ਸਦਾ,
ਸੱਚ ਦੇ ਜ਼ਾਹਿਰ ਹੋਵਣ ਲਈ,
ਖੜ੍ਹਾ ਕੀਤਾ ਜਾਵੇਗਾ। -
1. ਸਿਓਨ ਦੇ ਵਿੱਚ ਚੁੱਪ ਕੀਤੇ ਉਡੀਕਦੇ ਤੇਰਾ ਰਾਹ,
ਚੜ੍ਹਾਂਦੇ ਤੈਨੂੰ ਨਜ਼ਰਾਂ ਤੇ ਗਾਉਂਦੇ ਹਨ ਸਨਾ।2. ਦੁਆ ਦਾ ਸੁਣਨੇ ਵਾਲਾ ਹੈਂ ਤੂੰ ਏਂ, ਐ ਰਹਿਮਾਨ,
ਤੇ ਆਵਣਗੇ ਕੋਲ ਤੇਰੇ ਸਭ ਜਿੰਨੇ ਹਨ ਇਨਸਾਨ।3. ਗ਼ੁਨਾਹ ਨੇ ਮੈਨੂੰ ਢਾਇਆ, ਖ਼ੁਦਾਵੰਦ ਪਾਕ ਖ਼ੁਦਾ,
ਕਫ਼ਾਰਾ ਦਿੰਦਾ ਤੂੰ ਏਂ ਅਸਾਡੇ ਪਾਪਾਂ ਦਾ।4. ਤੂੰ ਚੁਣਿਆ ਜਿਸ ਨੂੰ, ਯਾ ਰੱਬ, ਮੁਬਾਰਿਕ ਉਹ ਇਨਸਾਨ,
ਨਜ਼ਦੀਕੀ ਬਖ਼ਸ਼ੀ ਉਸ ਨੂੰ, ਵਧਾਈ ਉਹਦੀ ਸ਼ਾਨ।5. ਬਾਰਗਾਹ ਵਿੱਚ ਤੇਰੀ ਵੱਸੇ, ਤਾਂ ਹੋਵੇ ਖੂਬ ਨਿਹਾਲ,
ਰੱਜਾਂਗੇ ਅਸੀਂ ਤੇਰੇ ਪਾਕ ਘਰ ਦੀ ਖੂਬੀ ਨਾਲ।6. ਛੁਡਾਣੇ ਵਾਲੇ ਰੱਬਾ, ਤੂੰ ਸਾਡੀ ਅਰਜ਼ਾਂ ਦਾ,
ਡਰ ਵਾਲਾ ਉੱਤਰ ਸਾਨੂੰ ਨਿਆਂ ਨਾਲ ਦੇਵੇਂਗਾ।7. ਸਰਹੱਦਾਂ ਤੇ ਸਭ ਕੰਢੇ ਜ਼ਮੀਨ ਸਮੁੰਦਰ ਦੇ,
ਖ਼ੁਦਾਇਆ, ਤੇਰੇ ਉੱਤੇ ਭਰੋਸਾ ਰੱਖਣਗੇ। -
9. ਸਾਰਿਓ ਲੋਕੋ ਸਾਡੇ ਰੱਬ ਨੂੰ, ਧੰਨ ਧੰਨ ਆਖ ਕੇ ਗਾਓ,
ਉਹਦੀ ਉਸਤਤ ਦੇ ਵਿੱਚ ਸਭੋ ਖ਼ੁਸ਼ ਅਵਾਜ਼ ਸੁਣਾਓ।10. ਸਾਡੀ ਜਿੰਦੜੀ ਨੂੰ ਹਯਾਤੀ ਆਪ ਅਤਾ ਫਰਮਾਵੇ,
ਸਾਡੇ ਪੈਰਾਂ ਨੂੰ ਖ਼ੁਦਾਵੰਦ ਤਿਲਕਣ ਤੋਂ ਬਚਾਵੇ।11. ਐ ਖ਼ੁਦਾਵੰਦ, ਤੂੰ ਤੇ ਸਾਨੂੰ ਆਪੇ ਹੈ ਅਜ਼ਮਾਇਆ,
ਤਾਇਆ ਤੂੰ ਅਜਿਹਾ ਸਾਨੂੰ ਜਿਉਂ ਰੁਪਏ ਨੂੰ ਤਾਇਆ।12. ਸਾਡਿਆਂ ਲੱਕਾਂ ’ਤੇ ਦੁੱਖ ਬੱਧਾ, ਫਾਹੇ ਵਿੱਚ ਫਸਾਇਆ,
ਤੂੰ ਹੀ ਸਾਡਿਆਂ ਸਿਰਾਂ ਉੱਤੇ ਲੋਕਾਂ ਨੂੰ ਚੜ੍ਹਾਇਆ।13. ਪਾਣੀ, ਅੱਗ ਵਿੱਚ ਪਾਏ, ਪਰ ਖ਼ੁਦਾਇਆ ਤੂੰ ਏ,
ਸਾਨੂੰ ਕੱਢ ਕੇ ਚੰਗੀ ਥਾਂ ਵਿੱਚ ਆਪ ਪੁਚਾਇਆ ਤੂੰ ਏ।14. ਸੋਖ਼ਤਨੀ ਕੁਰਬਾਨੀ ਲੈ ਕੇ ਤੇਰੇ ਘਰ ਵਿੱਚ ਜਾਵਾਂ,
ਤੇਰੇ ਅੱਗੇ, ਐ ਖ਼ੁਦਾਵੰਦ, ਨਜ਼ਰਾਂ ਸਭ ਚੜ੍ਹਾਵਾਂ।15. ਜਿਹੜੀਆਂ ਆਪਣੇ ਮੂੰਹੋਂ ਮੰਨੀਆਂ, ਦੁੱਖ ਜਦ ਸਿਰ ’ਤੇ ਆਇਆ,
ਉਹ ਸਭ ਗੁਜ਼ਾਰਾਂਗਾ ਮੈਂ, ਮੇਰੇ ਪਾਕ ਖ਼ੁਦਾਇਆ।16. ਪਾਲੇ ਹੋਏ ਵੱਛੇ ਬੱਕਰੀ, ਭੇਡਾਂ ਦੀ ਖੁਸ਼ਬੋਈ,
ਸੋਖ਼ਤਨੀ ਕੁਰਬਾਨੀ, ਰੱਬਾ, ਤੇਰੇ ਅੱਗੇ ਢੋਈ। -
23. ਸਲਾਹਾਂ ਦੇ ਦੇ ਕੇ ਆਪਣਿਆਂ ਨੂੰ,
ਕਰੇਂਗਾ ਹੁਣ ਮੇਰੀ ਰਿਹਾਈ,
ਜਲਾਲ ਦੇ ਵਿੱਚ ਤੂੰ ਮੈਨੂੰ ਸ਼ਾਮਿਲ,
ਕਰੇਂਗਾ ਆਖਿਰ ਨੂੰ, ਯਾ ਇਲਾਹੀ।24. ਖ਼ੁਦਾਇਆ, ਵੇਖ ਅਸਮਾਨ ਉੱਤੇ,
ਨਾ ਤੇਰੇ ਬਾਝੋਂ ਹੈ ਕੋਈ ਮੇਰਾ,
ਸਿਵਾਏ ਤੇਰੇ, ਮੇਰਾ ਪਿਆਰਾ,
ਜ਼ਮੀਨ ਦੇ ਉੱਤੇ ਨਹੀਂ ਹੈ ਕੋਈ।25. ਹੈ ਜਿਸਮ ਮੇਰਾ ਤੇ ਡਿੱਗਦਾ ਢਹਿੰਦਾ,
ਤੇ ਦਿਲ ਵੀ ਮੇਰਾ ਹੈ ਘੱਟਦਾ ਜਾਂਦਾ,
ਖ਼ੁਦਾ ਹੈ ਪਰ ਮੇਰੇ ਦਿਲ ਦਾ ਹਿੱਸਾ,
ਚਟਾਨ ਅਬਦੀ, ਮੇਰਾ ਪਨਾਹੀ।26. ਜੋ ਦੂਰ ਰਹਿੰਦੇ ਨੇ ਤੇਰੇ ਕੋਲੋਂ,
ਉਹ ਨਾਸ਼ ਹੁੰਦੇ ਨੇ ਮੁੱਢੋਂ ਮੂਲੋਂ,
ਖ਼ੁਦਾਇਆ, ਤੂੰ ਏ ਹਲਾਕ ਕੀਤੇ,
ਤਮਾਮ ਬਾਗੀ ਤੇ ਜਨਾਹੀ।27. ਹੈ ਆਸ ਮੇਰੀ ਖ਼ੁਦਾ ਦੇ ਉੱਤੇ,
ਮੈਂ ਦੱਸਾਂ ਤਾਂ ਉਹਦੇ ਕੰਮ ਸਾਰੇ,
ਰਹਾਂ ਸਦਾ ਤੀਕਰ ਉਹਦੇ ਨੇੜੇ,
ਹੈ ਮੇਰੀ ਇਸੇ ਦੇ ਵਿੱਚ ਭਲਿਆਈ। -
12. ਸਭ ਬਨੀ ਇਫ਼ਰਾਇਮ ਨੇ,
ਪਿੱਠ ਫੇਰੀ ਜੰਗ ਦੀ ਆਣ,
ਹਥਿਆਰ ਸਨ ਸਭੋਂ ਲਏ,
ਤੇ ਹੱਥ ਵਿੱਚ ਤੀਰ ਕਮਾਨ।13. ਖ਼ੁਦਾ ਦੇ ਅਹਿਦ ਨੂੰ ਉਹਨਾਂ,
ਨਾ ਯਾਦ ਕੁਝ ਰੱਖਿਆ ਸੀ,
ਪਰ ਉਸੇ ਦੀ ਤਉਰੇਤ ਤੋਂ,
ਮੁਨਕਿਰ ਹੋਏ ਵੀ।14. ਅਜਾਇਬ ਕੁਦਰਤ ਓਹਦੀ,
ਤੇ ਉਹਦੇ ਸਾਰੇ ਕੰਮ,
ਜੋ ਉਹਨਾਂ ਨੂੰ ਵਿਖਾਏ,
ਭੁਲਾਏ ਸਭ ਇੱਕ ਦਮ।15. ਪਿਓ–ਦਾਦਿਆਂ ਨੇ ਸਭੋ,
ਇਹ ਦੇਖੇ ਸਨ ਅਹਿਵਾਲ,
ਜ਼ੋਆਨ ਦੇ ਵਿੱਚ ਤੇ ਮਿਸਰ ਵਿੱਚ,
ਵਿਖਾਏ ਸਨ ਕਮਾਲ।16. ਦਰਿਆ ਦੋ ਹਿੱਸੇ ਕਰਕੇ, ਲੰਘਾਏ ਸਭੋ ਪਾਰ,
ਤੇ ਢੇਰ ਦੇ ਵਾਂਗਰ ਪਾਣੀ,
ਫੇਰ ਦਿੱਤੇ ਸਨ ਖੁੱਲਿਆਰ।17. ਤੇ ਬੱਦਲੀ ਦੇ ਵਿੱਚ ਦਿਨ ਨੂੰ,
ਉਹ ਰਾਹ ਵਿਖਾਉਂਦਾ ਸੀ,
ਤੇ ਅੱਗ ਦੇ ਥੰਮ੍ਹ ਵਿੱਚ ਰਾਤ ਨੂੰ,
ਉਹ ਅੱਗੇ ਜਾਂਦਾ ਸੀ।18. ਤੇ ਜੰਗਲ ਦੇ ਵਿੱਚ ਓਸ ਨੇ
ਆਪ ਚੀਰੇ ਸਨ ਚਟਾਨ,
ਤੇ ਉਹਨਾਂ ਵਿੱਚੋਂ ਪਾਣੀ,
ਫਿਰ ਨਿਕਲਿਆ ਓਥੇ ਆਨ।19. ਚਟਾਨ ਵਿੱਚੋਂ ਰੱਬ ਨੇ ਫਿਰ ਹੜ੍ਹ ਵਗਾਏ ਸਨ,
ਤੇ ਨਹਿਰਾਂ ਵਾਂਗਰ ਪਾਣੀ, ਉੱਥੇ ਛੁਡਾਏ ਸਨ। -
4. ਸਾਡੇ ਆਸ ਪਾਸ ਰਹਿੰਦੇ ਜੋ,
ਉਹ ਠੱਠਿਆਂ ਨਾਲ ਹੰਕਾਰਦੇ ਹਨ,
ਹਾਂ ਠੱਠੇ ਨਾਲ ਗੱਲ ਕਰਦੇ ਉਹ,
ਤੇ ਤਾਹਨੇ ਸਾਨੂੰ ਮਾਰਦੇ ਹਨ,
ਸੋ ਤੂੰ ਕਦ ਤੀਕਰ, ਐ ਖ਼ੁਦਾ,
ਨਾਲ ਅਸਾਡੇ ਰੁੱਠਿਆ ਰਹੇਂਗਾ?5. ਕਦ ਤੀਕਰ ਤੇਰੀ ਗ਼ੈਰਤ ਇਹ,
ਅੱਗ ਵਾਂਗਰ ਬਲ਼ਦੀ ਰਹੇਗੀ?
ਤੂੰ ਉਹਨਾਂ ਮੁਲਕਾਂ ਕੌਮਾਂ ’ਤੇ,
ਹੁਣ ਡੋਲ੍ਹ ਦੇ ਆਪਣਾ ਗੁੱਸਾ ਵੀ,
ਜੋ ਤੈਨੂੰ ਨਹੀਂ ਜਾਣਦੀਆਂ ਹਨ,
ਨਾ ਤੇਰਾ ਨਾਮ ਪਛਾਣਦੀਆਂ ਹਨ।6. ਯਾਕੂਬ ਨੂੰ ਨਿਗਲਿਆ ਉਹਨਾਂ ਨੇ,
ਉਜਾੜਿਆ ਉਹਦਾ ਸਾਰਾ ਘਰ,
ਤੂੰ ਬੁਰੇ ਕੰਮ ਸਭ ਅਗਲਿਆਂ ਦੇ,
ਅਸਾਡੇ ਹੱਕ ਵਿੱਚ ਯਾਦ ਨਾ ਕਰ,
ਝੱਬ ਆਪਣੀ ਰਹਿਮਤ ਨਾਲ ਸੰਭਾਲ,
ਕਿ ਸਾਡਾ ਹੈ ਹੁਣ ਭੈੜਾ ਹਾਲ। -
6. ਸੁਣ ਐ, ਮੇਰੀ ਉੱਮਤ ਮੈਂ ਦੱਸਾਂਗਾ ਚਾ,
ਜੇ ਤੂੰ ਇਸਰਾਏਲ ਮੇਰੀ ਗੱਲ ਸੁਣੇਗਾ,
ਨਾ ਤੇਰਾ ਹੋ ਕੋਈ ਦੂਜਾ ਖ਼ੁਦਾ,
ਕਿ ਜਿਸ ਅੱਗੇ ਦੇਵੇਂ ਤੂੰ ਸਿਰ ਨੂੰ ਝੁਕਾ।7. ਮੈਂ ਤੇਰਾ ਖ਼ੁਦਾਵੰਦ ਖ਼ੁਦਾ ਹਾਂ ਹਰ ਹਾਲ,
ਜੋ ਮਿਸਰ ਤੋਂ ਤੈਨੂੰ ਲੈ ਆਇਆ ਨਿਕਾਲ,
ਤੂੰ ਆਪਣਾ ਮੂੰਹ ਖੋਲ੍ਹਦੇ ਤੇ ਮੈਂ ਵੀ ਜ਼ਰੂਰ,
ਹਾਂ ਬਰਕਤ ਨਾਲ ਉਸਨੂੰ ਕਰਾਂਗਾ ਭਰਪੂਰ।8. ਪਰ ਉੱਮਤਾਂ ਨੇ ਸੁਣੀ ਨਾ ਮੇਰੀ ਸਦਾ,
ਨਾ ਇਸਰਾਏਲ ਕੀਤੀ ਕੁਝ ਮੇਰੀ ਪਰਵਾਹ,
ਤਦ ਛੱਡ ਦਿੱਤਾ ਉਹਨਾਂ ਨੂੰ ਮੈਂ ਵੀ ਗੁਮਰਾਹ,
ਤੇ ਉਹਨਾਂ ਨੇ ਪਕੜਿਆ ਮੁੜ ਆਪਣਾ ਵੀ ਰਾਹ।9. ਜੇ ਲੋਕ ਮੇਰੀ ਸੁਣਦੇ ਤੇ ਮੇਰਾ ਕਲਾਮ,
ਤੇ ਇਸਰਾਏਲ ਮੰਨਦਾ ਰਾਹ ਮੇਰਾ ਤਮਾਮ,
ਤਦ ਵੈਰੀ ਸਭ ਉਹਨਾਂ ਦੇ ਕਰਦਾ ਮਗਲੂਬ,
ਤੇ ਹੱਥ ਆਪਣਾ ਫੇਰਦਾ ਮੈਂ ਉਹਨਾਂ ’ਤੇ ਖੂਬ।10. ਜੋ ਵੈਰ ਰੱਖਦਾ ਦਿਲ ਵਿੱਚ ਖ਼ੁਦਾਵੰਦ ਦੇ ਨਾਲ,
ਉਹ ਰਹੇਗਾ ਨਾ ਕਦੀ ਹਮੇਸ਼ਾ ਖ਼ੁਸ਼ਹਾਲ,
ਪਰ ਮੋਮਨਾਂ ਨੂੰ ਕਣਕ ਨਾਲ ਰਜਾਂਦਾ ਖ਼ੁਦਾ,
ਚਟਾਨ ਵਿੱਚੋਂ ਸ਼ਹਿਦ ਵੀ ਖਿਲਾਂਦਾ ਖ਼ੁਦਾ। -
19. ਸੁਫ਼ਨੇ ਦੇ ਵਿੱਚ ਤੂੰ ਆਪਣੇ ਬੰਦੇ ਨੂੰ ਦੱਸਿਆ,
ਇੱਕ ਜ਼ੋਰਾਵਰ ਦੀ ਮਦਦ ਕਰਨ ਨੂੰ, ਮੈਂ ਉੱਠਿਆ।20. ਦਾਊਦ ਨੂੰ ਤੇ ਕੌਮ ਦੇ ਵਿੱਚੋਂ ਮੈਂ ਚੁਣਿਆ ਸੀ,
ਤੇ ਪਾਕ ਤੇਲ ਉਹਦੇ ਸਿਰ ਉੱਤੇ ਡੋਲ੍ਹਿਆ।21. ਹੱਥ ਮੇਰਾ ਉਹਦੇ ਨਾਲ, ਰਹੇਗਾ ਹਮੇਸ਼ਾ ਤੀਕ,
ਤੇ ਬਾਜੂ ਮੇਰਾ ਉਸਨੂੰ ਮਜ਼ਬੂਤੀ ਬਖ਼ਸ਼ੇਗਾ।22. ਦੁਸ਼ਮਣ ਤੇ ਉਹਦਾ ਕੁਝ ਵੀ ਨਾ ਕਰ ਸਕੇਗਾ, ਜ਼ਿਆਨ,
ਬੁਰਿਆਈ ਦਾ ਨਾ ਪੁੱਤ ਕੁਝ ਉਸਨੂੰ ਸਤਾਵੇਗਾ।23. ਸਭ ਵੈਰੀਆਂ ਨੂੰ ਪੀਹਵਾਂਗਾ, ਮੈਂ ਉਹਦੇ ਸਾਹਮਣੇ,
ਤੇ ਉਹਦੇ ਦੁਸ਼ਮਣਾਂ ਨੂੰ ਕਰ ਸੁੱਟਾਂਗਾ ਫ਼ਨਾਹ।24. ਸੱਚਿਆਈ ਤੇ ਵਫ਼ਾ ਨੂੰ ਮੈਂ ਰੱਖਾਂਗਾ ਉਹਦੇ ਨਾਲ,
ਸਿੰਗ ਉਹਦਾ ਮੇਰੇ ਨਾਂ ਤੋਂ ਹੁਣ ਉੱਚਾ ਹੋਵੇਗਾ।25. ਮੈਂ ਕਰਾਂਗਾ ਸਮੁੰਦਰਾਂ ਨੂੰ ਉਹਦੇ ਇਖ਼ਤਿਆਰ,
ਤੇ ਨਹਿਰਾਂ ਉੱਤੇ ਉਹਦਾ ਹੱਥ ਉੱਚਾ ਹੋਵੇਗਾ।26. ਮੈਨੂੰ ਪੁਕਾਰਾਂਗਾ ਕਿ ਹੈਂ ਬਸ ਤੂੰਏਂ ਮੇਰਾ ਬਾਪ,
ਤੂੰ ਏਂ ਮੇਰੀ ਚਟਾਨ, ਖਲਾਸੀ ਦੀ ਹੈ ਸਦਾ।27. ਮੈਂ ਆਪਣਾ ਪੁੱਤ ਪਲੇਠੀ ਦਾ ਉਸਨੂੰ ਬਣਾਵਾਂਗਾ,
ਦੁਨੀਆ ਦੇ ਬਾਦਸ਼ਾਹਾਂ ਤੋਂ ਉਸਨੂੰ ਵਧਾਵਾਂਗਾ।28. ਰਹਿਮ ਆਪਣਾ ਉਹਦੇ ਨਾਲ ਰੱਖਾਂਗਾ ਹਮੇਸ਼ਾ ਤੀਕ,
ਹਾਂ, ਅਹਿਦ ਉਹਦੇ ਨਾਲ ਮੇਰਾ ਪੱਕਾ ਹੋਵੇਗਾ। -
ਸਾਡੀ ਬਦਕਾਰੀ ਰੱਖੀ ਹੈ ਸਾਰੀ, ਆਪਣੇ ਤੂੰ ਅੱਗੇ, ਖ਼ੁਦਾ।
8. ਤੇਰਾ ਹੀ ਚਿਹਰਾ ਰੌਸ਼ਨ ਹੈ ਜਿਹੜਾ,
ਜਾਣਦਾ ਸਭ ਛੁਪੇ ਗ਼ੁਨਾਹ,
ਦਿਨ ਅਸਾਂ ਸਾਰੇ, ਗ਼ਮ ਦੇ ਗੁਜ਼ਾਰੇ,
ਕਹਿਰ ਵਿੱਚ ਤੇਰੇ ਸਦਾ।9. ਸਾਡੀ ਉਮਰ ਵੀ, ਗਈ ਹੈ ਗੁਜ਼ਰ ਵੀ
ਜਿਵੇਂ ਇੱਕ ਗੁਜ਼ਰੇ ਖਿਆਲ,
ਸੱਤਰ ਵਰ੍ਹੇ ਤੀਕ, ਅੱਸੀ ਵਰ੍ਹੇ ਤੀਕ,
ਆਖਰ ਨੂੰ ਫਿਰ ਵੀ ਫ਼ਨਾਹ।10. ਹੈ ਸਾਰੀ ਤਾਕਤ, ਮਿਹਨਤ,
ਮੁਸ਼ੱਕਤ ਜਾਂਦੀ ਹੈ ਰਹਿੰਦੀ ਸ਼ਿਤਾਬ,
ਜਾਣਦਾ ਹੈ ਕਿਹੜਾ, ਅਤਿ ਗੁੱਸਾ ਤੇਰਾ,
ਤੇਰੇ ਗ਼ਜ਼ਬ ਨੂੰ ਖ਼ੁਦਾ? -
7. ਸਾਰਿਓ ਲੋਕੋ ਤੁਸੀਂ ਰੱਬ ਨੂੰ ਹੀ ਜਾਣੋ,
ਉਹਦੀ ਬਜ਼ੁਰਗੀ ਤੇ ਕੁੱਵਤ ਨੂੰ ਮਾਣੋ।8. ਜੈਸਾ ਰੱਬ ਦਾ ਨਾਂ ਹੈ ਤੈਸੀ ਇੱਜ਼ਤ ਉਹਦੀ ਜਾਣੋ,
ਸਦਾ ਚੜ੍ਹਾਵੇ ਇਮਾਨ ਦੇ ਗੁਜ਼ਰਾਨੋਂ।9. ਮੱਥਾ ਟੇਕੋ ਉਹਨੂੰ ਕਰਕੇ ਦਿਲ ਦੀ ਤਿਆਰੀ,
ਥਰ-ਥਰ ਕੰਬੇ ਰੱਬ ਦੇ ਅੱਗੇ ਧਰਤੀ ਇਹ ਸਾਰੀ।10. ਹੋਵੇਗਾ ਰੱਬ ਆਪੇ ਸੱਚਾ ਨਿਆਈਂ,
ਕੌਮਾਂ ’ਤੇ ਜ਼ਾਹਿਰ ਕਰੇਗਾ ਸੱਚਿਆਈ ।11. ਅਕਾਸ਼ ਧਰਤੀ ਖ਼ੁਸ਼ ਹੋ ਕੇ ਵਾਜੇ ਵਜਾਏ,
ਭਰਪੂਰੀ ਸਮੁੰਦਰ ਦੀ ਸ਼ੋਰ ਹੁਣ ਮਚਾਏ ।12. ਖ਼ੁਦਾਵੰਦ ਦੇ ਅੱਗੇ ਮੈਦਾਨ ਬਾਗ਼ ਹੋ ਜਾਵਣ,
ਤੇ ਜੰਗਲ ਦੇ ਸਾਰੇ ਦਰਖ਼ਤ ਲਹਿਲਹਾਵਣ।13. ਉਹ ਆਉਂਦਾ ਤਾਂ ਦੁਨੀਆ ਦਾ ਹੋਵੇ ਨਿਆਈਂ,
ਅਦਾਲਤ ਦੇ ਵਿੱਚ ਉਹ ਵਿਖਾਵੇ ਸੱਚਿਆਈ। -
22. ਸਭ ਮੇਰਾ ਜ਼ੋਰ ਘਟਾਇਆ ਹੈ, ਰਾਹ ਵਿੱਚ ਖ਼ੁਦਾਵੰਦ ਨੇ,
ਤੇ ਉਸਨੇ ਛੋਟੇ ਕੀਤੇ ਹਨ ਦਿਨ ਮੇਰੀ ਉਮਰ ਦੇ।23. ਮੈਂ ਬੋਲਿਆ ਇਹ ਕੀ ਤੇਰੇ ਸਾਲ ਹਨ ਪੀੜ੍ਹੀਆਂ ਤੀਕ ਖ਼ੁਦਾ,
ਸੋ ਮੇਰੀ ਅੱਖੀ ਉਮਰ ਵਿੱਚ ਨਾ ਮੈਨੂੰ ਤੂੰ ਉਠਾ।24. ਤੂੰ ਮੁੱਢ–ਕਦੀਮੋ ਰੱਖੀ ਸੀ ਬੁਨਿਆਦ ਇਸ ਧਰਤੀ ਦੀ,
ਤੇ ਤੇਰੀ ਕਾਰੀਗਰੀ ਨਾਲ ਅਸਮਾਨ ਬਣ ਗਏ ਵੀ।25. ਉਹ ਸਭ ਫ਼ਨਾਹ ਹੋ ਜਾਵਣਗੇ ਤੂੰ ਬਾਕੀ ਰਹੇਂਗਾ,
ਪੁਸ਼ਾਕ ਦੇ ਵਾਂਗਰ ਸਾਰਾ ਠਾਠ ਹੈ ਸੜ–ਗਲ ਜਾਵੇਗਾ।26. ਪੁਸ਼ਾਕ ਦੀ ਮਾਨਿੰਦ ਉਹਨਾਂ ਨੂੰ ਯਾ ਰੱਬ, ਤੂੰ ਬਦਲੇਂਗਾ,
ਉਹ ਬਦਲਣਗੇ ਪਰ ਤੇਰਾ ਨਾਮ ਹਮੇਸ਼ਾ ਰਹੇਗਾ।27. ਪਰ ਤੂੰ ਤੇ ਉਹ ਹੈਂ ਖ਼ੁਦਾ ਹਮੇਸ਼ਾ ਤੀਕਰ ਵੀ,
ਨਾ ਕਦੀ ਓੜਕ ਹੋਵੇਗੀ ਹਾਂ ਤੇਰੇ ਵਰ੍ਹਿਆਂ ਦੀ।28. ਜੋ ਤੇਰੇ ਲੋਕਾਂ ਦੀ ਔਲਾਦ ਉਹ ਹੋਵੇਗੀ ਆਬਾਦ,
ਹਜ਼ੂਰ ਵਿੱਚ ਤੇਰੇ ਰਹੇਗੀ ਜੋ ਉਹਨਾਂ ਦੀ ਔਲਾਦ। -
1. ਸਰਾਹੋ ਰੱਬ ਨੂੰ ਦਿਲ ਦੇ ਨਾਲ,
ਹੈ ਉਹੋ ਮਰਦ ਮੁਬਾਰਿਕ ਹਾਲ,
ਜੋ ਰੱਖਦਾ ਹੈ ਖ਼ੁਦਾ ਦਾ ਡਰ,
ਤੇ ਖ਼ੁਸ਼ ਹੈ ਉਹਦੇ ਹੁਕਮਾਂ ਪਰ।2. ਜ਼ੋਰ ਵਾਲੀ ਨਸਲ ਹੋਵੇਗੀ,
ਜ਼ਮੀਨ ਦੇ ਉੱਤੇ ਉਸੇ ਦੀ,
ਤੇ ਸੱਚਿਆਂ ਲੋਕਾਂ ਦੀ ਔਲਾਦ,
ਮੁਬਾਰਿਕ ਹੋਵੇਗੀ, ਦਿਲ ਸ਼ਾਦ।3. ਧੰਨ, ਦੌਲਤ, ਮਾਲ, ਅਸਬਾਬ ਸਦਾ,
ਸੱਚਿਆਰ ਦੇ ਘਰ ਵਿੱਚ ਹੋਵੇਗਾ,
ਸੱਚਿਆਰ ਦੀ ਸੱਚਿਆਈ ਵੀ,
ਹਮੇਸ਼ਾ ਕਾਇਮ ਰਹੇਗੀ।4. ਸੱਚਿਆਰ ਦੇ ਵਾਸਤੇ ਆਪ ਖ਼ੁਦਾ,
ਹਨੇਰੇ ਵਿੱਚ ਚਾਨਣ ਕਰੇਗਾ,
ਰਹਿਮ ਕਰਦਾ, ਤਰਸ ਖਾਂਦਾ ਹੈ,
ਸੱਚਿਆਈ ਨੂੰ ਉਹ ਚਾਹੁੰਦਾ ਹੈ।5. ਉਹ ਕਰਦਾ ਰਹਿੰਦਾ ਚੰਗੇ ਕਾਰ,
ਤਰਸ ਖਾਂਦਾ, ਦੇਂਦਾ ਹੈ ਉਧਾਰ,
ਜਿਸ ਕੰਮ ਨੂੰ ਕਰਨਾ ਚਾਹੁੰਦਾ ਹੈ,
ਸੱਚਿਆਈ ਨਾਲ ਮੁਕਾਂਦਾ ਹੈ।6. ਹਾਂ, ਸੱਚਮੁੱਚ ਉਸ ਨੂੰ ਜ਼ਰਾ ਵੀ,
ਨਾ ਕਦੀ ਥਿੜਕਨ ਹੋਵੇਗੀ,
ਤੇ ਸੱਚਿਆਂ ਲੋਕਾਂ ਦੀ ਯਾਦਗਾਰ,
ਹਮੇਸ਼ਾ ਰਹਿੰਦੀ ਬਰਕਰਾਰ।7. ਤੇ ਸੁਣ ਕੇ ਭੈੜੀ ਖ਼ਬਰ ਵੀ,
ਨਾ ਉਹਦੀ ਜਾਨ ਘਬਰਾਵੇਗੀ,
ਦਿਲ ਉਸ ਦਾ ਕਾਇਮ ਰਹੇਗਾ,
ਕਿ ਉਹਦੀ ਆਸ ਹੈ ਪਾਕ ਖ਼ੁਦਾ।8. ਦਿਲ ਉਸ ਦਾ ਕਾਇਮ ਰਹਿੰਦਾ ਹੈ,
ਨਾ ਖੌਫ਼ ਕਿਸੇ ਤੋਂ ਖਾਂਦਾ ਹੈ,
ਉਹ ਆਪਣੀ ਅੱਖੀਂ ਵੇਖੇਗਾ,
ਹਾਲ ਭੈੜਾ ਆਪਣੇ ਵੈਰੀ ਦਾ।9. ਸਖ਼ਾਵਤ ਵਿੱਚ ਲੁਟਾਂਦਾ ਹੈ
ਮਸਕੀਨਾਂ ’ਤੇ ਤਰਸ ਖਾਂਦਾ ਹੈ,
ਅਜਿਹਿਆਂ ਦੀ ਸੱਚਿਆਈ ਵੀ
ਹਮੇਸ਼ਾ ਕਾਇਮ ਰਹੇਗੀ।10. ਜਲਾਲ ਦੇ ਨਾਲ ਸਿੰਗ ਸਾਦਿਕ ਦਾ,
ਖੂਬ ਉੱਚਾ ਕੀਤਾ ਜਾਵੇਗਾ,
ਇਹ ਵੇਖੇਗਾ ਸ਼ਰੀਰ ਇਨਸਾਨ,
ਤੇ ਕੁੜ ਕੇ ਹੋਵੇਗਾ ਹੈਰਾਨ।11. ਦੰਦ ਆਪਣੇ ਕਿੱਚ-ਕਚਾਵੇਗਾ,
ਤੇ ਫਿਰ ਉਹ ਪੱਘਰ ਜਾਵੇਗਾ,
ਬਦ ਖੁਵਾਇਸ਼ ਸਭ ਸ਼ਰੀਰਾਂ ਦੀ,
ਬਰਬਾਦ ਤੇ ਨਾਸ਼ ਹੋ ਜਾਵੇਗੀ। -
ਸਦਾ ਤੀਕਰ ਹੈ ਰਹਿਮਤ ਸਾਡੇ ਰੱਬ ਦੀ।
1. ਕਰੋ ਰੱਬ ਦੀ ਹੀ ਸ਼ੁਕਰਗੁਜ਼ਾਰੀ,
ਨੇਕੀ ਨਿਕਲੀ ਹੈ ਉਸੇ ਤੋਂ ਸਾਰੀ।2. ਕਾਸ਼ ਇਸਰਾਏਲ ਇਹ ਬੋਲੇ,
ਉਹਦੀ ਉਸਤਤ ਵਿੱਚ ਮੂੰਹ ਖੋਲ੍ਹੇ।3. ਹਾਰੂਨ ਦੇ ਘਰ ਦੇ ਸਾਰੇ,
ਕਾਸ਼ ਆਖਣ ਮਾਰ ਕੇ ਨਾਅਰੇ।4. ਕਾਸ਼ ਆਖਣ, ਉਹ ਵੀ ਹਮੇਸ਼ਾ,
ਜਿਹੜੇ ਰੱਖਦੇ ਖੌਫ਼ ਖ਼ੁਦਾ ਦਾ। -
ਸੁਣ ਲੈ, ਰੱਬਾ, ਮੇਰੀ ਤੰਗੀ ਵਿੱਚ ਪੁਕਾਰ।
1. ਝੂਠਿਆਂ ਹੋਠਾਂ ਤੋਂ ਮੈਨੂੰ ਬਚਾਈਂ,
ਦਗ਼ਾਬਾਜ਼ਾਂ ਤੋਂ ਮੈਨੂੰ ਛੁਡਾਈਂ,
ਰੱਬਾ, ਤੂੰ ਏਂ ਮੇਰਾ ਬਚਾਵਣਹਾਰ।2. ਝੂਠੀ ਜੀਭ ਨੂੰ ਨਹੀਂ ਕੁਝ ਫਲਦਾ,
ਤੀਰ ਮਰਦ ਜੰਗੀ ਦਾ ਬਲ਼ਦਾ,
ਜਿਵੇਂ ਬਲ਼ਦੇ ਨੇ ਰਤਮੇ ਦੇ ਅੰਗਿਆਰ।3. ਮੈਨੂੰ ਹੈ ਅਫ਼ਸੋਸ ਇਸ ਗੱਲੇ,
ਡੇਰੇ ਮਸਕ ਅੰਦਰ ਮੈਂ ਮੱਲੇ,
ਕੋਲ ਹੀ ਵੱਸਦੀ ਹੈ ਮੇਰੇ ਕੌਮ-ਏ-ਕਿਦਾਰ।4. ਮੇਰਾ ਵਾਸ ਉਹਨਾਂ ਦੇ ਨੇੜੇ,
ਰੱਖਣ ਵੈਰ ਸੁਲਾਹ ਨਾਲ ਜਿਹੜੇ,
ਮੈਂ ਤੇ ਚਿਰ ਤੀਕਰ ਜਾਤਾ ਉਹਨਾਂ ਨੂੰ ਯਾਰ।5. ਮੈਂ ਤੇ ਬੰਦਾ ਹਾਂ ਮਿਲਾਪੀ,
ਜਦੋਂ ਗੱਲ ਕਰਾਂ ਮੈਂ ਆਪੀਂ,
ਤਦ ਉਹ ਮੇਰੇ ਨਾਲ ਜੰਗ ਨੂੰ ਹੋਣ ਤਿਆਰ। -
1. ਸੁਣੀ, ਐ ਖ਼ੁਦਾਵੰਦਾ, ਮੇਰੀ ਤੂੰ ਦੁਆ ਨੂੰ,
ਕੰਨ ਆਪਣਾ ਮੇਰੀਆਂ ਗੱਲਾਂ ਉੱਤੇ ਲਾ ਤੂੰ।2. ਉੱਤਰ ਦੇਈਂ ਮੈਨੂੰ ਤੂੰ ਹੀ ਵਫ਼ਾ ਤੇ ਸੱਚਿਆਈ ਨਾਲ,
ਤੇਰੇ ਕੋਲੋਂ ਮੰਗਦਾ ਹਾਂ ਦਿਲ ਦੀ ਸਫ਼ਾਈ ਨਾਲ।3. ਆਪਣੇ ਬੰਦੇ ਨੂੰ ਤੂੰ ਅਦਾਲਤ ਤੋਂ ਬਚਾ ਲੈ,
ਤੇਰੇ ਅੱਗੇ ਸੱਚਾ ਠਹਿਰੇ ਉਹਦੀ ਕੀ ਮਜਾਲ ਹੈ।4. ਦੁਸ਼ਮਣ ਮੇਰੇ ਪਿੱਛੇ ਪਿਆ ਲੈਣ ਮੇਰੀ ਜਾਨ ਦੇ,
ਮੇਰੀ ਜ਼ਿੰਦਗਾਨੀ ਨੂੰ ਹੁਣ ਮਿੱਟੀ ਵਿੱਚ ਰਲਾਣ ਦੇ।5. ਓਹਨੇ ਮੈਨੂੰ ਉਹਨਾਂ ਵਾਂਗਰ ਕੀਤਾ ਜਿਹੜੇ ਮਰ ਗਏ,
ਮੁੱਦਤ ਤੋਂ ਹਨੇਰੇ ਵਿੱਚ ਜਿਹੜੇ ਵਾਸਾ ਕਰ ਗਏ।6. ਇਸ ਲਈ ਜੀਅ ਮੇਰਾ ਮੇਰੇ ਵਿੱਚ ਹੈਰਾਨ ਹੋ ਗਿਆ,
ਨਾਲੇ ਮੇਰਾ ਦਿਲ ਵੀ ਉੱਜੜ ਕੇ ਵਿਰਾਨ ਹੋ ਗਿਆ।7. ਯਾਦ ਅਗਲੇ ਦਿਨਾਂ ਨੂੰ ਮੈਂ ਸਦਾ ਕਰਦਾ ਰਹਿੰਦਾ ਹਾਂ,
ਸੋਚ ਤੇਰਿਆਂ ਕੰਮਾਂ ਦੇ ਵਿੱਚ ਦਿਲ ਨੂੰ ਧਰਦਾ ਰਹਿੰਦਾ ਹਾਂ।8. ਵੇਖਨਾਂ ਤੇਰੇ ਹੱਥਾਂ ਦੇ ਕੰਮ ਆਪਣਾ ਜੀ ਲਾ ਕੇ,
ਤੇਰੇ ਵੱਲ ਮੈਂ ਆਉਂਦਾ ਆਪਣੇ ਦੋਵੇਂ ਹੱਥ ਵਧਾ ਕੇ।9. ਮੇਰੀ ਰੂਹ ਤਿਹਾਈ ਹੈ ਹੁਣ ਵਾਂਗਰ ਖੁਸ਼ਕ ਜ਼ਮੀਨ ਦੇ,
ਹੈ ਤਿਹਾਈ ਬਾਝੋਂ ਆਪਣੇ ਰੱਬ–ਉਲ-ਅਲਾਮੀਨ ਦੇ। -
ਸਭ ਮਿਲ ਗਾਓ ਪ੍ਰਭੂ ਦੀ ਮਹਿਮਾ,
ਰੱਬ ਦੀ ਮਹਿਮਾ ਵਿੱਚ ਲੱਗ ਜਾਓ।1. ਤਨ ਮਨ ਧਨ ਤੇ ਜੀਵਨ ਪਲ ਵਿੱਚ,
ਹਰ ਸੰਗਤ ਵਿੱਚ ਹਰ ਜੀਵਨ ਵਿੱਚ।2. ਪ੍ਰਭੂ ਜੱਗ ਜੀਵਨ, ਪ੍ਰਭੂ ਜੱਗ ਦਾਤਾ,
ਦੁੱਖ ਸੰਕਟ ਨੂੰ ਤਾਰਨ ਵਾਲਾ।3. ਜਨਮ–ਜਨਮ ਦੇ ਪ੍ਰਭੂ ਰਖਵਾਲੇ,
ਮਨ ਮੰਦਰ ਵਿੱਚ ਵੱਸਣ ਵਾਲੇ।4. ਪ੍ਰਭੂ ਦਇਆ ਦੇ ਸੁਆਮੀ ਪਿਆਰੇ,
ਸਾਰੇ ਜਗਤ ਦੇ ਇੱਕੋ ਸਹਾਰੇ। -
ਸੁਸਤੀ ਤੇ ਬਦਫੈਲਾਂ ਕੋਲੋਂ,
ਬਚਦੀ ਰਹਿ ਵੇਹਲੀ ਨਾ ਬਹਿ,
ਉੱਠਦੀ ਬਹਿੰਦੀ ਨਾਂ ਯਿਸੂ ਦਾ,
ਜੱਪਦੀ ਰਹਿ ਵਿਹਲੀ ਨਾ ਬਹਿ।1. ਜਿਹੜੀ ਪਾਕ ਸਲੀਬ ਤੋਂ,
ਤੈਨੂੰ ਸ਼ਿਫ਼ਾ ਬਖ਼ਸ਼ੀ ਗਈ,
ਉਸੇ ਪਾਕ ਸਲੀਬ ਦੇ ਵੱਲ,
ਤੱਕਦੀ ਰਹਿ ਵਿਹਲੀ ਨਾ ਬਹਿ।2. ਯਿਸੂ ਬਾਝੋਂ ਮਰਜ਼ ਤੇਰੀ ਦਾ,
ਨਹੀਂ ਕਿੱਧਰੇ ਇਲਾਜ,
ਉਹਨੂੰ ਆਪਣਾ ਹਾਲ ਸਾਰਾ,
ਦੱਸਦੀ ਰਹਿ ਵਿਹਲੀ ਨਾ ਬਹਿ।3. ਲੱਭਣ ਵਾਲਿਆਂ ਲੱਭ ਲਿਆ ਏ,
ਆਪਣੇ ਉਸ ਮਹਿਬੂਬ ਨੂੰ,
ਤੂੰ ਵੀ ਉਸਨੂੰ ਲੱਭ ਲਵੇਂਗੀ,
ਲੱਭਦੀ ਰਹਿ ਵਿਹਲੀ ਨਾ ਬਹਿ।4. ਤੌਬਾ ਅਫ਼ਸੋਸ ਕਰੀਏ
ਗਲਤੀਆਂ ’ਤੇ ਬਾਰ–ਬਾਰ,
ਵਾਂਗ ਮਰੀਅਮ ਮਗਦਲੀਨੀ,
ਕਰਦੀ ਰਹਿ ਵਿਹਲੀ ਨਾ ਬਹਿ।5. ਸੱਪ ਜ਼ਹਿਰੀਲੇ ਵਾਂਗਰਾਂ,
ਸ਼ੈਤਾਨ ਕੋਲੋਂ ਬਚਦੀ ਰਹੁ,
ਰਾਤ ਦਿਨ ਨੇਕੀਆਂ ਵਿੱਚ,
ਵੱਧਦੀ ਰਹਿ ਵਿਹਲੀ ਨਾ ਬਹਿ। -
ਸਭ ਦੁਨੀਆ ਆਪਣੇ ਮਤਲਬ ਦੀ,
ਬਿਨਾਂ ਮਤਲਬ ਦੇ ਕੋਈ ਯਾਰ ਨਹੀਂ।1. ਸਭ ਮਤਲਬ ਦੇ ਨੇ ਭੈਣ ਭਰਾ,
ਡਿੱਠਾ ਹਰ ਇੱਕ ਆਪਣੇ ਮਤਲਬ ਦਾ,
ਜਦੋਂ ਆਪਣਾ ਮਤਲਬ ਨਿਕਲ ਗਿਆ,
ਤੇਰਾ ਫੇਰ ਕੋਈ ਗ਼ਮਖ਼ਾਰ ਨਹੀਂ।2. ਸਭ ਸਾਕ ਨੇ ਪੀਂਦੇ ਖਾਂਦੇ ਦੇ,
ਤੇਰੇ ਯਾਰ ਨੇ ਐਸ਼ ਮਨਾਂਦੇ ਦੇ,
ਜਿਨ੍ਹਾਂ ਲਈ ਤੂੰ ਪਾਪ ਕਮਾਨਾ ਏਂ,
ਕਿਸੇ ਲਾਉਣਾ ਤੈਨੂੰ ਪਾਰ ਨਹੀਂ ।3. ਹੋਣਾ ਇੱਕ ਦਿਨ ਕੂਚ ਇਕੱਲੇ ਦਾ,
ਧਨ ਆਵੇਗਾ ਕੰਮ ਪੱਲੇ ਨਾ,
ਜਾਣਾ ਆਪੋ ਆਪਣੀ ਵਾਰੀ ਏ,
ਕਿਸੇ ਆਣ ਵੰਡਾਣਾ ਭਾਰ ਨਹੀਂ।4. ਤੇਰੇ ਸਾਥੀ ਨੇ, ਸਭ ਹੱਸਦੇ ਦੇ,
ਜਿਹੜੇ ਹੱਸਦੇ ਦੇ ਨਾਲ ਹੱਸਦੇ ਨੇ,
ਕੋਈ ਰੋਂਦੇ ਨਾਲ ਨਾ ਰੋਂਦਾ ਏ,
ਕੋਈ ਸਾਥੀ ਆਖ਼ਿਰਕਾਰ ਨਹੀਂ।5. ਯਿਸੂ ਬਣਿਆ ਯਾਰ ਗੁਨਾਹੀਆਂ ਦਾ,
ਜਿਸ ਚੁੱਕਿਆ ਭਾਰ ਗੁਨਾਹੀਆਂ ਦਾ,
ਜਿਹੜਾ ਤੇਰੀ ਖ਼ਾਤਿਰ ਫੜ੍ਹਿਆ ਗਿਆ,
ਕੀਤਾ ਮਰਨ ਕੋਲੋਂ ਇਨਕਾਰ ਨਹੀਂ। -
ਸੁਣ ਲੈ ਪੁਕਾਰ ਸਾਡੀ ਆਲੀ ਦਰਬਾਰ ਵਾਲੇ,
ਝਿੜਕੀਂ ਨਾ ਨਾਲ ਗੁੱਸੇ ਸ਼ੀਰੀਂ ਗ਼ੁਫਤਾਰ ਵਾਲੇ।1. ਨੱਸਾਂ ਤੇ ਜਾਵਾਂ ਕਿੱਥੇ ਆਪਣੇ ਹਬੀਬ ਕੋਲੋਂ,
ਖੌਫ਼ ਨਾ ਖਾਧਾ ਜੋ ਨਾ ਡਰਿਆ ਸਲੀਬ ਕੋਲੋਂ,
ਨਿਕਲੇ ਨਾ ਉਹਦੇ ਮੂੰਹੋਂ ਕਲਮੇ ਇਨਕਾਰ ਵਾਲੇ।2. ਛੱਡ ਕੇ ਅਸਮਾਨ ਆਇਆ ਨਸਲ-ਏ-ਇਨਸਾਨ ਬਦਲੇ,
ਹੋਣਾ ਮਸਲੂਬ ਤੇਰਾ ਸਾਰੇ ਜਹਾਨ ਬਦਲੇ,
ਸਦਕੇ ਮੈਂ ਜਾਵਾਂ ਤੇਰੇ ਐਡੇ ਪਿਆਰ ਵਾਲੇ।3. ਦੁਨੀਆ ਦੀ ਖਾਤਿਰ ਲਹੂ ਸੂਲੀ ’ਤੇ ਡੋਲ੍ਹ ਦਿੱਤਾ,
ਬੰਦ ਬਹਿਸ਼ਤ ਵਾਲੇ ਬੂਹੇ ਨੂੰ ਖੋਲ੍ਹ ਦਿੱਤਾ,
ਕਿਉਂ ਨਾ ਹੁਣ ਗੀਤ ਗਾਈਏ ਯਿਸੂ ਦਿਲਦਾਰ ਵਾਲੇ।4. ਲੱਗੀ ਚਰੋਕਣੀ ਸੀ ਸਾਨੂੰ ਉਡੀਕ ਤੇਰੀ,
ਆਮਦ ਮੁਬਾਰਿਕ ਹੋਈ ਦੁਨੀਆ ’ਤੇ ਠੀਕ ਤੇਰੀ,
ਵਾਅਦੇ ਨੂੰ ਤੋੜ ਨਿਭਾਇਆ ਪੱਕੇ ਇਕਰਾਰ ਵਾਲੇ।5. ਕੱਢ ਲੈ ਅਜ਼ਾਬਾਂ ਵਿੱਚੋਂ, ਪਾਪਾਂ ਦੇ ਮਾਰਿਆਂ ਨੂੰ,
ਜ਼ਿੰਦਗੀ ਹਮੇਸ਼ਾ ਵਾਲੀ ਦੇ ਦੇ ਵਿਚਾਰਿਆਂ ਨੂੰ,
ਰੱਬ ਦੇ ਇਕਲੌਤੇ ਬੇਟੇ ਪੂਰੇ ਇਖ਼ਤਿਆਰ ਵਾਲੇ। -
ਸਭਨਾਂ ਦੇ ਲਈ ਰਹਿਮ ਦਾ
ਯਿਸੂ ਖੋਲ੍ਹਿਆ ਏ ਦਰਵਾਜ਼ਾ,
ਹਰ ਇੱਕ ਨੂੰ ਉਹ ਵਾਜਾਂ ਮਾਰੇ
ਦਰ ਮੇਰੇ ’ਤੇ ਆ ਜਾ,
ਇਹ ਖ਼ੁਸ਼ਖ਼ਬਰੀ ਸਭ ਲੋਕਾਂ ਨੂੰ
ਛੇਤੀ ਜਾ ਸੁਣਾਓ,
ਬਰਕਤ ਯਿਸੂ ਦੀ
ਝੋਲੀਆਂ ਭਰ–ਭਰ ਜਾਓ।1. ਸ਼ਹਿਰ, ਬਜ਼ਾਰਾਂ, ਗਲੀਆਂ ਦੇ ਵਿੱਚ
ਹੋਕਾ ਦੇ ਦਿਓ ਭਾਰਾ,
ਰੱਬ ਨੇ ਵੱਡੀ ਦਾਅਵਤ ਕੀਤੀ
ਆ ਕੇ ਲਓ ਨਜ਼ਾਰਾ,
ਕਰੋ ਤਿਆਰੀ ਛੇਤੀ–ਛੇਤੀ,
ਯਿਸੂ ਦੇ ਦਰ ਆਓ।2. ਆ ਗਈ ਏ ਹੁਣ ਸਾਡੇ ਅੰਦਰ
ਖ਼ੁਸ਼ੀਆਂ ਭਰੀ ਹਜ਼ੂਰੀ,
ਹਰ ਪਾਸੇ ਹੈ ਛਾਈ ਦੇਖੋ
ਪਾਕ ਰੂਹ ਦੀ ਭਰਪੂਰੀ,
ਆਪਣੇ ਰੱਬ ਦੀ ਮਹਿਮਾ ਦਾ ਕੋਈ,
ਗੀਤ ਨਵਾਂ ਜਾ ਗਾਓ।3. ਰਲ ਮਿਲ ਕੇ ਸਭ ਕਰੋ ਬੰਦਗੀ,
ਦਰ ਯਿਸੂ ਦੇ ਆ ਕੇ,
ਬੇਦਾਰੀ ਦੇ ਗੀਤ ਸੁਣਾਓ,
ਸਾਜ਼ ਆਵਾਜ਼ ਮਿਲਾ ਕੇ,
ਗੀਤ, ਜ਼ਬੂਰ ਤੇ ਗ਼ਜ਼ਲਾਂ ਗਾਉਂਦੇ
ਕਦਮੀਂ ਸ਼ੀਸ਼ ਝੁਕਾਓ। -
ਸੱਦਨਾ ਮੈਂ ਵਾਜਾਂ ਮਾਰ–ਮਾਰ,
ਤੈਨੂੰ ਸੱਦਨਾ ਖ਼ੁਦਾਇਆ।1. ਵੱਡੇ ਤੇ ਵੇਲੇ ਰਹਿਮਤ ਤੇਰੀ,
ਰਾਤ ਦੇ ਵੇਲੇ ਸ਼ਫ਼ਕਤ ਤੇਰੀ,
ਕਰਿਓ ਕਰਮ ਇੱਕ ਵਾਰ–ਵਾਰ,
ਤੈਨੂੰ ਸੱਦਨਾ ਖ਼ੁਦਾਇਆ।2. ਸ਼ੇਰ ਬੱਚੇ ਵਾਂਗ ਚੁੱਪ ਕਰ ਰਹਿੰਦਾ,
ਸ਼ੇਰ ਦਾ ਕਰਨ ਸ਼ਿਕਾਰ
ਸੱਦਨਾ ਮੈਂ ਵਾਜਾਂ ਮਾਰ–ਮਾਰ,
ਤੈਨੂੰ ਸੱਦਨਾ ਖ਼ੁਦਾਇਆ।3. ਅੱਖ ਦੀ ਪੁਤਲੀ ਵਾਂਗਰ ਮੈਨੂੰ,
ਰੱਖ ਪਰਾਂ ਦੇ ਵਿਚਕਾਰ,
ਸੱਦਨਾ ਮੈਂ ਵਾਜਾਂ ਮਾਰ–ਮਾਰ,
ਤੈਨੂੰ ਸੱਦਨਾ ਖ਼ੁਦਾਇਆ।4. ਜ਼ਾਹਿਰ ਕਰਦੇ ਮਿਹਰਬਾਨੀ,
ਆਸਾਂ ਵਾਲਿਆਂ ਨੂੰ ਤਾਰ,
ਸੱਦਨਾ ਮੈਂ ਵਾਜਾਂ ਮਾਰ–ਮਾਰ,
ਤੈਨੂੰ ਸੱਦਨਾ ਖ਼ੁਦਾਇਆ। -
1. ਸਾਡੀ ਫਰਿਆਦ ਸੁਣਨ ਵਾਲੇ,
ਤੂੰ ਹੈਂ ਮਿਹਰਬਾਨ,
ਬਾਪ ਖ਼ੁਦਾ ਦੇ ਸੱਜੇ ਹੱਥ, ਤੂੰ ਬਿਰਾਜਮਾਨ,
ਐ ਪ੍ਰਭੂ ਦਇਆ ਕਰੋ।2. ਪਛਤਾਵਾ ਕਰਨ ਪਾਪੀਆਂ ਨੂੰ ਕੋਲ ਬੁਲਾਇਆ ਹੈ,
ਪਾਪੀਆਂ ਨੂੰ ਤੂੰ ਚੰਗਾ ਕਰਨ ਆਇਆ ਹੈਂ,
ਐ ਮਸੀਹ ਦਇਆ ਕਰੋ।3. ਪਾਪੀਆਂ ਨੂੰ ਪਿਆਰ ਆਪਣਾ ਦੇਣ ਆਇਆ ਹੈਂ,
ਇਸ ਜਗਤ ਤੋਂ ਪਾਪ ਹਨੇਰਾ ਮਿਟਾਣ ਆਇਆ ਹੈਂ,
ਐ ਪ੍ਰਭੂ ਦਇਆ ਕਰੋ। -
ਸੁਰਗ ਦੇ ਵਿੱਚ ਵਡਿਆਈ,
ਸੁਰਗ ਦੇ ਵਿੱਚ ਵਡਿਆਈ
ਮਹਿਮਾ ਹੋਵੇ ਖ਼ੁਦਾ ਦੀ,
ਧਰਤੀ ਉੱਤੇ ਨੇਕ ਨਿਯਤ
ਲੋਕਾਂ ਦੇ ਵਿੱਚ ਸ਼ਾਂਤੀ।1. ਗੁਣ ਅਸੀਂ ਤੇਰੇ ਗਾਉਂਦੇ ਹਾਂ,
ਤੇ ਧੰਨ–ਧੰਨ ਤੈਨੂੰ ਕਹਿੰਦੇ ਹਾਂ,
ਕਰਦੇ ਹਾਂ ਅਰਾਧਨਾ ਤੇ,
ਮਹਿਮਾ ਤੇਰੀ ਗਾਉਂਦੇ ਹਾਂ।
ਤੇਰੀ ਵੱਡੀ ਸ਼ਾਨ ਦੇ ਕਾਰਨ,
ਸ਼ੁਕਰ ਤੇਰਾ ਅਸੀਂ ਕਰਦੇ ਹਾਂ,
ਸੁਰਗ ਦੇ ਪਾਤਸ਼ਾਹ ਖ਼ੁਦਾ,
ਬਾਪ ਕੁਦਰਤ ਵਾਲੇ ਖ਼ੁਦਾ।2. ਯਿਸੂ ਮਸੀਹ ਇਕਲੌਤੇ ਬੇਟੇ,
ਬਾਪ ਦੇ ਬੇਟੇ ਪ੍ਰਭੂ ਖ਼ੁਦਾ,
ਬਾਪ ਦਾ ਬੇਟਾ ਦੁਨੀਆ ਦੇ,
ਪਾਪਾਂ ਨੂੰ ਚੁੱਕ ਲੈ ਜਾਂਦਾ ਹੈ।
ਮਿੰਨਤਾਂ ਸੁਣ ਲੈ ਸਾਡੀਆਂ ਤੂੰ,
ਬਾਪ ਦੇ ਸੱਜੇ ਬੈਠਾ ਹੈਂ,
ਦਇਆ ਤੂੰ ਕਰ ਹੁਣ ਸਾਡੇ ਉੱਤੇ,
ਤੂੰ ਹੀ ਪਾਕ ਹੈ ਖ਼ੁਦਾ।3. ਤੂੰ ਹੀ ਇਕੱਲਾ ਪਰਮੇਸ਼ਵਰ ਹੈਂ,
ਪਰਮ ਉੱਚਾ ਹੈਂ, ਐ ਖ਼ੁਦਾ,
ਐ ਮਸੀਹਾ ਸ਼ਾਨ ਵਿੱਚ ਤੂੰ,
ਬਾਪ ਤੇ ਰੂਹਪਾਕ ਨਾਲ।
ਸੁਰਗ ਦੇ ਵਿੱਚ ਵਡਿਆਈ,
ਮਹਿਮਾ ਹੋਵੇ ਖ਼ੁਦਾ ਦੀ,
ਧਰਤੀ ਉੱਤੇ ਨੇਕ ਨਿਯਤ,
ਲੋਕਾਂ ਦੇ ਵਿੱਚ ਸ਼ਾਂਤੀ।
ਸੁਰਗ ਦੇ ਵਿੱਚ ਵਡਿਆਈ… ਆਮੀਨ। -
ਸਭ ਮਿਲ ਗਾਓ, ਹਾਲੇਲੂਯਾਹ ਗਾਓ,
ਖ਼ੁਸ਼ੀਆਂ ਮਨਾਓ, ਧਿਆਨ ਲਗਾਓ,
ਕਲਾਮ ਖ਼ੁਦਾ ਦਾ ਸੁਣੋ ਭੈਣੋਂ–ਭਰਾਓ,
ਹਾਲੇਲੂਯਾਹ, ਹਾਲੇਲੂਯਾਹ।
ਧਰਤੀ ਦੇ ਤੁਸੀਂ ਲੂਣ ਹੋ,
ਸੰਸਾਰ ਦੇ ਤੁਸੀਂ ਚਾਨਣ ਹੋ,
ਲੂਣ ਦੀ ਤਰ੍ਹਾਂ ਨੇਕ ਕੰਮ ਕਰੋ,
ਚਾਨਣ ਵਾਂਗੂੰ ਚਮਕਦੇ ਰੱਖੋ। -
1. ਸਲੀਬ ਦੇ ਥੱਲੇ ਖੜ੍ਹੀ ਹੈ,
ਇੱਕ ਪਾਕ ਦੁਖਿਆਰੀ ਮਾਂ,
ਇਕਲੌਤਾ ਬੇਟਾ ਦੇਖਦੀ ਹੈ,
ਜੋ ਦੇਂਦਾ ਆਪਣੀ ਜਾਨ।2. ਬੇਟੇ ਦੇ ਹਰ ਇੱਕ ਜ਼ਖ਼ਮ ਤੋਂ,
ਖੂਨ ਡਿੱਗਦਾ ਰਹਿੰਦਾ ਹੈ,
ਤੇ ਮਾਂ ਦੀ ਰੂਹ ਹਮਦਰਦੀ
ਨਾਲ ਵੀ ਛੇਦੀ ਜਾਂਦੀ ਹੈ।3. ਬੇਇੱਜ਼ਤ ਹੁੰਦੇ ਦੇਖਦੀ ਹ
ਜਲਾਲੀ ਬੇਟੇ ਨੂੰ,
ਇਲਾਜ ਕੋਈ ਨਾ ਹੁੰਦਾ ਹੈ
ਦਰਦਨਾਕ ਜਾਨ ਕੰਦਨੀ ਨੂੰ।4. ਬਚਾਣ ਵਾਲਾ ਹੁੰਦਾ ਹੈ,
ਗੁਨਾਹਾਂ ਲਈ ਕੁਰਬਾਨ,
ਇਸਾਈਆਂ ਨੂੰ ਉਹ ਦੇਂਦਾ ਹੈ,
ਖੁਦ ਆਪਣੀ ਮਾਂ ਮਿਹਰਬਾਨ।5. ਸਲੀਬ ਦੇ ਪਾਸ ਪਾਕ ਵਾਲਿਦਾ,
ਤੂੰ ਹੰਝੂਆਂ ਦੇ ਨਾਲ,
ਸਾਨੂੰ ਸਭਨਾਂ ਨੂੰ ਕਬੂਲ ਕੀਤਾ,
ਅਸੀਂ ਤੇਰੇ ਬੱਚੇ ਹਾਂ।6. ਅਸੀਂ ਆਪਣੀ ਮਾਂ ਦੇ ਦੁੱਖਾਂ ਨੂੰ
ਹਮੇਸ਼ਾ ਯਾਦ ਕਰੀਏ,
ਉਸਦੇ ਸਲੀਬੀ ਬੇਟੇ ਨੂੰ
ਹਮੇਸ਼ਾ ਪਿਆਰ ਕਰੀਏ। -
ਸੁਣ ਲੈ ਪੁਕਾਰ ਮੇਰੀ,
ਤੂੰ ਸੂਲੀ ਵਾਲਿਆ,
ਵਿਗੜੀ ਸਵਾਰ ਮੇਰੀ,
ਤੂੰ ਸੂਲੀ ਵਾਲਿਆ,
ਸੂਲੀ ਵਾਲੇ, ਓ ਸੂਲੀ ਵਾਲੇ।1. ਤੁਰ–ਤੁਰ ਕੰਡਿਆਂ ’ਤੇ
ਮੈ ਹਾਂ ਹੁਣ ਅੱਕਿਆ,
ਕਰ ਦੇ ਇਮਾਨ ਵਿੱਚ,
ਮੈਨੂੰ ਹੁਣ ਪੱਕਿਆ,
ਹਮਦੋ–ਸਨਾ ਮੈਂ ਤੇਰੀ,
ਗਾਵਾਂ ਸੂਲੀ ਵਾਲਿਆ,
ਸੂਲੀ ਵਾਲੇ, ਓ ਸੂਲੀ ਵਾਲੇ।2. ਮਹਿਕ ਜਾਵੇ ਸਾਰੀ ਇਹ,
ਕਾਇਨਾਤ ਅੱਜ ਦੀ,
ਖ਼ੈਰ ਨਾਲ ਬੀਤੇ ਮੇਰੀ,
ਰਾਤ ਇਹ ਅੱਜ ਦੀ,
ਤਾਬਿਆ ’ਚ ਰਹਾਂ ਤੇਰੀ,
ਮੈਂ ਸੂਲੀ ਵਾਲਿਆ,
ਸੂਲੀ ਵਾਲੇ, ਓ ਸੂਲੀ ਵਾਲੇ। -
ਸਾਰੇ ਪਾਪੀਆਂ ਦੇ ਯਿਸੂ ਕੰਮ ਆਇਆ,
ਦੁੱਖਾਂ ਦੀ ਸਲੀਬ ਚੁੱਕ ਕੇ,
ਬੂਟਾ ਪਿਆਰ ਵਾਲਾ ਥਾਂ–ਥਾਂ ’ਤੇ ਲਾਇਆ,
ਦੁੱਖਾਂ ਦੀ ਸਲੀਬ ਚੁੱਕ ਕੇ।1. ਗਿਰ–ਗਿਰ ਉੱਠਿਆ ਤੇ ਉੱਠ–ਉੱਠ ਗਿਰਿਆ,
ਪਾਪੀਆਂ ਦੇ ਪਿਆਰ ਵਾਲੇ,
ਕੌਲ ਤੋਂ ਨਾ ਫਿਰਿਆ,
ਖੂਨ ਪਾਪੀਆਂ ਲਈ ਆਪਣਾ ਵਹਾਇਆ,
ਦੁੱਖਾਂ ਦੀ ਸਲੀਬ ਚੁੱਕ ਕੇ।2. ਪੰਜੇ ਜ਼ਖ਼ਮ ਉਹ ਸਹਿ ਗਿਆ ਹੱਸਕੇ,
ਹਰ ਪਾਪੀ ਦੇ ਮਨ ਵਿੱਚ ਵੱਸਕੇ,
ਸਿਰ ਕੰਡਿਆਂ ਦਾ ਤਾਜ ਸਜਾਇਆ,
ਦੁੱਖਾਂ ਦੀ ਸਲੀਬ ਚੁੱਕ ਕੇ।3. ਸਾਡੇ ਮਸੀਹਾ ਨਾਲ ਕੀ ਬੀਤੀ,
ਦੁੱਖ ਬੜੇ ਝੱਲੇ ਪਰ ਸੀ ਨਹੀਂ ਕੀਤੀ,
ਸੱਚੇ ਰੱਬ ਦਾ ਸੀ ਵਚਨ ਨਿਭਾਇਆ,
ਦੁੱਖਾਂ ਦੀ ਸਲੀਬ ਚੁੱਕ ਕੇ।4. ਹੱਥਾਂ–ਪੈਰਾਂ ਵਿੱਚ ਕਿੱਲ ਠੁਕਵਾਏ,
ਕੋੜੇ ਖਾਧੇ ਦਰਦ ਵਧਾਏ,
ਨੇਜ਼ਾ ਵਿੱਚ ਪਸਲੀ ਦੇ ਖਾਇਆ,
ਦੁੱਖਾਂ ਦੀ ਸਲੀਬ ਚੁੱਕ ਕੇ।5. ਰੱਬ ਵਾਲੇ ਕਈ ਜੱਗ ਵਿੱਚ ਆਏ,
ਚੁੱਕ ਕੇ ਸਲੀਬ ਨਾ ਮੋਢੇ ਲਿਆਏ,
ਆਖ਼ਿਰ ਸ਼ਾਫ਼ੀ ਹੀ ਸਾਡੇ ਕੰਮ ਆਇਆ,
ਦੁੱਖਾਂ ਦੀ ਸਲੀਬ ਚੁੱਕ ਕੇ।6. ਸਾਡੇ ਨਾਲ ਐਸੀ ਪ੍ਰੀਤ ਨਿਭਾਈ,
ਖੂਨ ਵਹਾ ਕੇ ਸਾਡੀ ਵਿਗੜੀ ਬਣਾਈ,
ਸਾਨੂੰ ਆਪਣਾ ਬਣਾ ਕੇ ਬਚਾਇਆ,
ਦੁੱਖਾਂ ਦੀ ਸਲੀਬ ਚੁੱਕ ਕੇ। -
ਸੂਲੀ ਚਾੜ੍ਹਿਆ ਵੇਖੋ ਜੀ, ਸੂਲੀ ਚਾੜ੍ਹਿਆ,
ਮੇਰੇ ਬੇਗੁਨਾਹ ਸ਼ਾਫ਼ੀ ਨੂੰ ਸੂਲੀ ਚਾੜ੍ਹਿਆ,
ਵੇਖੋ ਪਾਪੀਆਂ ਨੇ ਯਿਸੂ ਸੂਲੀ ਚਾੜ੍ਹਿਆ।1. ਮੰਗ ਲਿਆ ਪਿਲਾਤੂਸ ਤੋਂ ਬਰੱਬਾਅ ਨੂੰ,
ਦੇਖੋ ਜ਼ਿੰਦਗੀ ਦਾ ਵਾਲੀ ਸੂਲੀ ਚਾੜ੍ਹਿਆ।2. ਠੱਠੇ ਕੀਤੇ ਨਾਲੇ ਮੂੰਹ ਉੱਤੇ ਥੁੱਕਿਆ,
ਦਾੜ੍ਹੀ ਨੋਚੀ ਨੇਜ਼ਾ ਪਸਲੀ ’ਚ ਮਾਰਿਆ।3. ਤਾਜ ਕੰਡਿਆ ਦਾ ਸਿਰ ਉੱਤੇ ਰੱਖਿਆ,
ਵੇਖੋ ਜ਼ਾਲਮਾਂ ਨੇ ਜ਼ੁਲਮ ਕਮਾ ਲਿਆ।4. ਯਿਸੂ ਸੂਲੀ ਚੁੱਕ ਆਪਣੇ ਅਜ਼ੀਜ਼ ਲਈ,
ਉਹਦਾ ਰੱਬ ਨਾਲ ਮੇਲ ਕਰਾ ਲਿਆ। -
ਸੁਰਾਂ ਨੂੰ ਮਿਲਾ ਕੇ ਹਾਲੇਲੂਯਾਹ
ਗਾ ਕੇ ਪਾਸਕਾ ਮਨਾਣਾ।1. ਜ਼ਿੰਦਾ ਮਸੀਹਾ ਹੋਇਆ
ਹਾਲੇਲੂਯਾਹ ਆਖੋ ਸਾਰੇ,
ਡਿੱਗੇ ਸਿਪਾਹੀ ਸਭੇ
ਮੂੰਹ ਦੇ ਪਰਨੇ ਡਰਦੇ ਮਾਰੇ,
ਡਿੱਠਾ ਅਜ਼ਮਾ ਕੇ ਜ਼ੋਰ ਸਭ
ਲਾ ਕੇ ਸੱਚ ਨੂੰ ਛੁਪਾਣਾ।2. ਕਬਰ ਜਾ ਖਾਲੀ ਡਿੱਠੀ
ਮਰੀਅਮ ਪਿਛਾਂਹ ਨੂੰ ਜਾਂਦੀ,
ਜਾ ਕੇ ਯੂਹੰਨਾ ਨਾਲੇ ਪਤਰਸ
ਨੂੰ ਰੋ ਕੇ ਆਂਹਦੀ,
ਯਿਸੂ ਨੂੰ ਉਠਾ ਕੇ ਲੈ ਗਿਆ,
ਕੋਈ ਆ ਕੇ ਆਦਮੀ ਬੇਗ਼ਾਨਾ।3. ਮੌਤ ਉੱਤੇ ਫਤਹਿ ਪਾਈ
ਆਪਣੀ ਖ਼ੁਦਾਈ ਦੱਸੀ,
ਲਾਹ ਕੇ ਭੁਲੇਖਾ ਸਾਰਾ
ਕਾਮਲ ਸੱਚਿਆਈ ਦੱਸੀ,
ਹੈਕਲ ਨੂੰ ਢਾਹ ਕੇ ਫੇਰ ਉਹ
ਬਣਾ ਕੇ ਜੱਗ ਨੂੰ ਵਿਖਾਣਾ।4. ਆਓ ਤੇ ਜ਼ਿੰਦਾ ਹੋਏ
ਯਿਸੂ ਜੀ ਦੀ ਜੈ ਪੁਕਾਰੋ,
ਨਾਲ ਫਰਿਸ਼ਤਿਆਂ ਦੇ
ਖ਼ੁਸ਼ੀਆਂ ਦੇ ਨਾਅਰੇ ਮਾਰੋ,
ਸਿਰਾਂ ਨੂੰ ਨਿਵਾ ਕੇ ਮਨ ਚਿੱਤ
ਲਾ ਕੇ ਯਿਸੂ ਵੱਲ ਜਾਣਾ।5. ਆਓਗੇ, ਨਾ ਜਾਓਗੇ,
ਖਾਲੀ ਗ਼ੁਨਾਹਗਾਰੋ ਮੈਥੋਂ,
ਆਓ ਨਜਾਤ ਯਿਸੂ
ਕਹਿੰਦਾ ਲਓ ਬਿਮਾਰੋ ਮੈਥੋਂ,
ਮੇਰੇ ਕੋਲ ਆ ਕੇ, ਪਾਪ
ਬਖ਼ਸ਼ਾ ਕੇ ਰੂਹਾਂ ਨੂੰ ਬਚਾਣਾ। -
ਸਾਨੂੰ ਮਸੀਹ ਦਾ ਘਰ ਹੈ ਪਿਆਰਾ,
ਜਿੱਥੇ ਦਰਸ਼ਨ ਹੋਵੇ ਖ਼ੁਦਾ ਦਾ,
ਰੱਬ ਦੀ ਹੈਕਲ ਸਾਡਾ ਮਨ ਹੈ,
ਜਿਸ ਵਿੱਚ ਆਪ ਮਸੀਹ ਨਿੱਤ ਵੱਸਦਾ।1. ਪਾਕ ਮਸੀਹ ਦੇ ਬੰਦੇ ਸਾਰੇ,
ਰੱਖਦੇ ਹੈਕਲ ਉਸਦੀ ਮੁਸਫਾ,
ਪਾਕ ਦਿਲਾਂ ਵਾਲੇ ਉਹਨੂੰ ਵੇਖਣ,
ਇਹੋ ਮਸੀਹ ਨੇ ਹੈ ਫਰਮਾਇਆ।2. ਤੂੰ ਤਾਂ ਸਾਡੇ ਲਈ ਮਸੀਹਾ,
ਆਪਣੇ ਕਲਾਮ ਦੇ ਵਿੱਚ ਲਿਖਵਾਇਆ,
ਹੋਵਣ ਜਿਸ ਥਾਂ ਦੋ ਤਿੰਨ ਇਕੱਠੇ,
ਉਹਨਾਂ ਵਿੱਚ ਮੈਂ ਹੋਵਾਂਗਾ।3. ਤੇਰੀ ਭਗਤੀ ਕਰਨ ਦੀ ਖਾਤਿਰ,
ਤੇਰੀ ਦਇਆ ਨਾਲ ਘਰ ਇਹ ਬਣਾਇਆ,
ਉਹਦੇ ਵਿੱਚ ਵਡਿਆਈ ਹੋ ਤੇਰੀ,
ਦਿਲ ਤੇ ਜਾਨ ਤੋਂ ਸ਼ੁਕਰ ਹੋ ਤੇਰਾ।4. ਹੁਣ ਹੈ ਅਰਜ਼ ਦੁਆ ਇਹ ਸਾਡੀ,
ਇਹ ਘਰ ਹੋਵੇ ਤੇਰਾ ਦੁਆਰਾ,
ਇਹ ਘਰ ਆਣ ਜੋ ਅਰਜ਼ ਗੁਜ਼ਾਰੇ,
ਉਸਨੂੰ ਬਰਕਤ ਦੇ ਐ ਮਸੀਹਾ।5. ਤੇਥੋਂ ਰੌਸ਼ਨ ਹੈਕਲ ਹੋਈ,
ਇਸ ਘਰ ਵੀ ਹੋ ਚਾਨਣ ਤੇਰਾ,
ਰੌਸ਼ਨ ਦਿਲ ਮੇਰੇ ਦੇ ਅੰਦਰ,
ਵਾਸ ਖ਼ੁਦਾਇਆ ਸਦਾ ਹੋ ਤੇਰਾ। -
ਐ ਪ੍ਰਭੂ ਦਇਆ ਕਰ, ਐ ਪ੍ਰਭੂ ਦਇਆ ਕਰ।
ਐ ਮਸੀਹਾ ਦਇਆ ਕਰ, ਐ ਮਸੀਹਾ ਦਇਆ ਕਰ।
ਐ ਪ੍ਰਭੂ ਦਇਆ ਕਰ, ਐ ਪ੍ਰਭੂ ਦਇਆ ਕਰ।ਮੁਕੱਦਸ ਮਰੀਅਮ ਖ਼ੁਦਾ ਦੀ ਮਾਂ,
ਸਾਡੇ ਲਈ ਦੁਆ ਕਰ।
ਸੰਤ ਮਿਖ਼ਾਇਲ, ਸਾਡੇ ਲਈ ਦੁਆ ਕਰ।
ਸਾਰੇ ਪਾਕ ਫਰਿਸ਼ਤਿਓ, ਸਾਡੇ ਲਈ ਦੁਆ ਕਰੋ।
ਸੰਤ ਯੂਸਫ਼, ਸਾਡੇ ਲਈ ਦੁਆ ਕਰ।
ਸੰਤ ਯੂਹੰਨਾ ਬਪਤਿਸਤਾ, ਸਾਡੇ ਲਈ ਦੁਆ ਕਰ।
ਸੰਤ ਪਤਰਸ ਤੇ ਪੌਲੂਸ, ਸਾਡੇ ਲਈ ਦੁਆ ਕਰੋ।
ਸੰਤ ਥੋਮਾ, ਸਾਡੇ ਲਈ ਦੁਆ ਕਰ।
ਸੰਤ ਇੰਦਰਿਆਸ, ਸਾਡੇ ਲਈ ਦੁਆ ਕਰ।
ਸੰਤ ਯੂਹੰਨਾ, ਸਾਡੇ ਲਈ ਦੁਆ ਕਰ।
ਸੰਤ ਥਦੇਊਸ, ਸਾਡੇ ਲਈ ਦੁਆ ਕਰ।
ਸੰਤਣੀ ਮਰੀਅਮ ਮਗਦਲੀਨੀ,
ਸਾਡੇ ਲਈ ਦੁਆ ਕਰ।
ਸੰਤ ਸਟੀਫ਼ਨ, ਸਾਡੇ ਲਈ ਦੁਆ ਕਰ।
ਸੰਤ ਲਾਰੰਸ, ਸਾਡੇ ਲਈ ਦੁਆ ਕਰ।
ਸੰਤ ਇੰਗਨੇਸ਼ੀਅਸ, ਸਾਡੇ ਲਈ ਦੁਆ ਕਰ।
ਸੰਤਣੀ ਐਗਨਸ, ਸਾਡੇ ਲਈ ਦੁਆ ਕਰ।
ਸੰਤਣੀ ਪਰਪਤੂਆ, ਸਾਡੇ ਲਈ ਦੁਆ ਕਰ।
ਸੰਤਣੀ ਫਲਿਸੀਤੀ, ਸਾਡੇ ਲਈ ਦੁਆ ਕਰ।
ਸੰਤ ਗਰੀਗੋਰੀ, ਸਾਡੇ ਲਈ ਦੁਆ ਕਰ।
ਸੰਤ ਅਗਸਟੀਨ, ਸਾਡੇ ਲਈ ਦੁਆ ਕਰ।
ਸੰਤ ਅਥਾਨੇਸ਼ੀਉਸ, ਸਾਡੇ ਲਈ ਦੁਆ ਕਰ।
ਸੰਤ ਬੇਸਿਲ, ਸਾਡੇ ਲਈ ਦੁਆ ਕਰ।
ਸੰਤ ਮਾਰਟਿਨ, ਸਾਡੇ ਲਈ ਦੁਆ ਕਰ।
ਸੰਤ ਫਰਾਂਸਿਸ ਤੇ ਦੋਮਨਿਕ,
ਸਾਡੇ ਲਈ ਦੁਆ ਕਰੋ।
ਸੰਤ ਫਰਾਂਸਿਸ ਜ਼ੇਵੀਅਰ, ਸਾਡੇ ਲਈ ਦੁਆ ਕਰ।
ਸੰਤ ਯੂਹੰਨਾ ਵੀਆਨੀ, ਸਾਡੇ ਲਈ ਦੁਆ ਕਰ।
ਸੰਤਣੀ ਤਰੀਜ਼ਾ, ਸਾਡੇ ਲਈ ਦੁਆ ਕਰ।
ਸੰਤਣੀ ਕੈਥਰੀਨ, ਸਾਡੇ ਲਈ ਦੁਆ ਕਰ।
ਸੰਤ ਪਾਦਰੇ ਪੀਯੋ, ਸਾਡੇ ਲਈ ਦੁਆ ਕਰ।
ਸੰਤ ਗੋਨਜ਼ਾਲੋ ਗਾਰਸੀਆ, ਸਾਡੇ ਲਈ ਦੁਆ ਕਰ।
ਸੰਤਣੀ ਅਲਫ਼ੌਂਸਾ, ਸਾਡੇ ਲਈ ਦੁਆ ਕਰ।
ਸੰਤਣੀ ਮਦਰ ਤਰੇਸਾ, ਸਾਡੇ ਲਈ ਦੁਆ ਕਰ।
ਸੰਤ ਯੂਹੰਨਾਹ ਤੇਈਵਾਂ, ਸਾਡੇ ਲਈ ਦੁਆ ਕਰ।
ਸੰਤ ਜੌਨ ਪੌਲ ਦੂਜਾ, ਸਾਡੇ ਲਈ ਦੁਆ ਕਰ।
ਸੰਤ ਕੁਰੀਆਕੋਸ ਚਾਵਰਾ, ਸਾਡੇ ਲਈ ਦੁਆ ਕਰ।
ਸੰਤਣੀ ਯੂਫ੍ਰਰੇਸੀਆ, ਸਾਡੇ ਲਈ ਦੁਆ ਕਰ।
ਸੰਤਣੀ ਮਰੀਅਮ ਤਰੇਸੀਆ, ਸਾਡੇ ਲਈ ਦੁਆ ਕਰ।
ਸੰਤ….
(ਹੋਰ ਸੰਤਾਂ ਦੇ ਨਾਂ ਲਗਾ ਸਕਦੇ ਹੋ)
ਸਾਡੇ ਲਈ ਦੁਆ ਕਰ।
ਖ਼ੁਦਾ ਦੇ ਸਾਰੇ ਸੰਤੋ, ਸਾਡੇ ਲਈ ਦੁਆ ਕਰੋ।ਐ ਪ੍ਰਭੂ ਸਾਨੂੰ ਬਚਾ, ਐ ਪ੍ਰਭੂ ਸਾਨੂੰ ਬਚਾ।
ਸਾਰੀਆਂ ਬਦੀਆਂ ਤੋਂ, ਐ ਪ੍ਰਭੂ ਸਾਨੂੰ ਬਚਾ।
ਸਾਰੇ ਗ਼ੁਨਾਹਾਂ ਤੋਂ, ਐ ਪ੍ਰਭੂ ਸਾਨੂੰ ਬਚਾ।
ਹਮੇਸ਼ਾ ਦੀ ਮੌਤ ਤੋਂ, ਐ ਪ੍ਰਭੂ ਸਾਨੂੰ ਬਚਾ।
ਆਪਣੇ ਦੇਹਧਾਰੀ ਹੋਣ ਦੇ ਭੇਦ ਰਾਹੀਂ,
ਐ ਪ੍ਰਭੂ ਸਾਨੂੰ ਬਚਾ।
ਆਪਣੇ ਰੂਹਪਾਕ ਨੂੰ ਭੇਜਣ ਦੇ ਰਾਹੀਂ,
ਐ ਪ੍ਰਭੂ ਸਾਨੂੰ ਬਚਾ।ਅਸਾਂ ਪਾਪੀਆਂ ਉੱਤੇ ਰਹਿਮ ਕਰ,
ਅਸੀਂ ਮਿੰਨਤ ਕਰਦੇ ਹਾਂ, ਸਾਡੀ ਦੁਆ ਸੁਣ।
ਆਪਣੀ ਕਲੀਸੀਆ ਦੀ
ਅਗਵਾਈ ਤੇ ਰੱਖਿਆ ਕਰ,
ਅਸੀਂ ਮਿੰਨਤ ਕਰਦੇ ਹਾਂ, ਸਾਡੀ ਦੁਆ ਸੁਣ।
ਸਾਡੇ ਪੋਪ ਸਾਹਿਬ ਨੂੰ ਧਰਮ ਦਾ ਵਫ਼ਾਦਾਰ ਬਣਾ,
ਅਸੀਂ ਮਿੰਨਤ ਕਰਦੇ ਹਾਂ, ਸਾਡੀ ਦੁਆ ਸੁਣ।
ਸਾਡੇ ਬਿਸ਼ਪ ਸਾਹਿਬ ਨੂੰ ਧਰਮ ਦਾ ਵਫ਼ਾਦਾਰ ਬਣਾ,
ਅਸੀਂ ਮਿੰਨਤ ਕਰਦੇ ਹਾਂ, ਸਾਡੀ ਦੁਆ ਸੁਣ।
ਸਾਡੇ ਧਰਮ ਅਧਿਕਾਰੀਆਂ ਨੂੰ
ਧਰਮ ਦਾ ਵਫ਼ਾਦਾਰ ਬਣਾ,
ਅਸੀਂ ਮਿੰਨਤ ਕਰਦੇ ਹਾਂ, ਸਾਡੀ ਦੁਆ ਸੁਣ।
ਸਾਰੀਆਂ ਕੌਮਾਂ ਨੂੰ ਸ਼ਾਂਤੀ ਤੇ ਏਕਤਾ ਪ੍ਰਦਾਨ ਕਰ,
ਅਸੀਂ ਮਿੰਨਤ ਕਰਦੇ ਹਾਂ, ਸਾਡੀ ਦੁਆ ਸੁਣ।
ਆਪਣੀ ਸੇਵਾ ਲਈ ਸਾਨੂੰ
ਸ਼ਕਤੀ ਦੇ ਅਤੇ ਕਾਇਮ ਰੱਖ,
ਅਸੀਂ ਮਿੰਨਤ ਕਰਦੇ ਹਾਂ, ਸਾਡੀ ਦੁਆ ਸੁਣ।(for Ordination & Profession):
ਇਨ੍ਹਾਂ ਚੁਣੇ ਹੋਏ ਬੰਦਿਆਂ ਨੂੰ
ਬਰਕਤ ਦੇ ਅਤੇ ਕਾਇਮ ਰੱਖ,
ਅਸੀਂ ਮਿੰਨਤ ਕਰਦੇ ਹਾਂ, ਸਾਡੀ ਦੁਆ ਸੁਣ।
ਇਸ ਚੁਣੇ ਹੋਏ ਨੂੰ ਆਪਣੀ
ਪਾਕ ਸੇਵਾ ਲਈ ਮਖ਼ਸੂਸ ਕਰ,
ਅਸੀਂ ਮਿੰਨਤ ਕਰਦੇ ਹਾਂ, ਸਾਡੀ ਦੁਆ ਸੁਣ।(for the blessing of a new church):
ਇਸ ਨਵੀਂ ਹੈਕਲ ਨੂੰ
ਬਰਕਤ ਦੇ ਅਤੇ ਕਾਇਮ ਰੱਖ,
ਅਸੀਂ ਮਿੰਨਤ ਕਰਦੇ ਹਾਂ, ਸਾਡੀ ਦੁਆ ਸੁਣ।
ਇਸ ਹੈਕਲ ਨੂੰ ਆਪਣੀ
ਪਾਕ ਸੰਗਤ ਲਈ ਮਖ਼ਸੂਸ ਕਰ,
ਅਸੀਂ ਮਿੰਨਤ ਕਰਦੇ ਹਾਂ, ਸਾਡੀ ਦੁਆ ਸੁਣ।
ਐ ਯਿਸੂ, ਜ਼ਿੰਦਾ ਖ਼ੁਦਾ ਦੇ ਬੇਟੇ,
ਅਸੀਂ ਮਿੰਨਤ ਕਰਦੇ ਹਾਂ, ਸਾਡੀ ਦੁਆ ਸੁਣ।ਐ ਯਿਸੂ, ਐ ਯਿਸੂ,
ਸਾਡੀ ਦੁਆ ਸੁਣ ਲੈ,
ਸਾਡੀ ਦੁਆ ਸੁਣ ਲੈ। -
ਸਾਰੀ ਦੁਨੀਆ ਸਦਾ ਤੇਰੀ ਮਹਿਮਾ ਗਾਉਂਦੀ ਹੈ ਮਾਂ,
ਤੇਰੀ ਮਹਿਮਾ ਗਾਉਂਦੀ ਹੈ।1. ਤੇਰੇ ਚਰਨਾਂ ’ਚ ਆਏ ਅਸੀਂ ਸਾਰੇ,
ਤੇਰੇ ਅੱਗੇ ਗੋਡੇ ਅਸੀਂ ਟੇਕਦੇ ਹਾਂ,
ਤੂੰ ਅੱਜ ਸਾਨੂੰ ਆਪਣਾ ਬਣਾ ਲੈ,
ਤੂੰ ਹੈਂ ਅਸਾਡੀ ਮਾਂ।2. ਐ ਮਾਂ ਤੈਨੂੰ ਆਪਣਾ ਜੀਵਨ ਸਭ ਕੁਝ ਦੇਂਦਾ ਹਾਂ,
ਤੂੰ ਯਿਸੂ ਦੀ ਮਾਂ ਮੇਰੀ ਵੀ ਮਾਂ,
ਤੂੰ ਹੈਂ ਅਸਾਡੀ ਮਾਂ, ਤੂੰ ਹੈਂ ਅਸਾਡੀ ਪਿਆਰੀ ਮਾਂ।3. ਐ ਮਰੀਅਮ ਮਾਂ ਸੱਚੇ ਦਿਲ ਨਾਲ,
ਤੇਰੇ ਆਏ ਬੱਚੇ ਸਾਰੇ,
ਯਿਸੂ ਕੋਲ ਸਾਨੂੰ ਲੈ ਜਾ ਮਾਂ,
ਆਸੀਸਾਂ ਨਾਲ ਦਿਲ ਸਾਡਾ ਭਰ ਦੇ,
ਐ ਮਾਂ ਪਿਆਰੀ ਸਾਡੀ ਬੇਨਤੀ ਸੁਣ ਲੈ। -
ਸਲਾਮ ਐ ਮਰੀਅਮ, ਫ਼ਜ਼ਲ ਨਾਲ ਭਰੀ ਹੋਈ,
ਖ਼ੁਦਾਵੰਦ ਤੇਰੇ ਨਾਲ ਹੈ,
ਤੂੰ ਔਰਤਾਂ ਵਿੱਚੋਂ ਧੰਨ ਹੈਂ ਮਰੀਅਮ,
ਧੰਨ ਤੇਰੇ ਕੁੱਖ ਦਾ ਫਲ਼ ਯਿਸੂ।
ਐ ਹਜ਼ਰਤ ਮਰੀਅਮ ਖ਼ੁਦਾ ਦੀ ਮਾਂ,
ਅਸਾਂ ਗ਼ੁਨਾਹਗਾਰਾਂ ਲਈ,
ਦੁਆ ਤੂੰ ਕਰ ਹੁਣ, ਅਤੇ ਸਾਡੀ ਮੌਤ ਦੇ ਵੇਲੇ,
ਆਮੀਨ। -
ਓ, ਓ, ਓ, ਓ..
ਸਿਰ ’ਤੇ ਹੈ ਤਾਜ, ਬਾਰ੍ਹਾਂ ਤਾਰਿਆਂ ਦਾ,
ਪੈਰਾਂ ਵਿੱਚ ਇੱਕ ਚੰਨ ਵੀ,
ਮਾਂ ਦੀ ਜੈ ਜੈ ਕਾਰ ਕਰੋ, ਮਾਂ ਰਾਣੀ ਮਾਂ,
ਸ਼ਾਂਤੀ ਦੀ ਰਾਣੀ ਮਾਂ,
ਨਾਮ ਪਿਆਰਾ ਨਾਮ,
ਮਾਂ ਮਰੀਅਮ ਧਾਮ।1. ਬੇਟੇ ਨੂੰ ਮਰੀਅਮ ਨੇ ਕਿਹਾ,
ਗੱਲ ਮਾਂ ਦੀ ਯਿਸੂ ਮੰਨਿਆ,
ਪਾਣੀ ਨੂੰ ਦਾਖਰਸ ਵਿੱਚ, ਤਬਦੀਲ ਉਹ ਕੀਤਾ,
ਮਾਂ ਦੀ ਸ਼ਕਤੀ ਨੂੰ ਦੇਖੋ।2. ਕਲਵਰੀ ਦੀ ਰਾਹ ਵਿੱਚ, ਮਿਲੀ ਮਾਂ ਯਿਸੂ ਨੂੰ,
ਦੁੱਖ ਭਰੀ ਉਸ ਹਾਲਤ ’ਚ, ਦੇਖਿਆ ਲਾਲ ਨੂੰ,
ਮਾਂ ਰੋ ਪਈ, ਸਲੀਬ ਦੇ ਥੱਲੇ ਖੜ੍ਹੀ,
ਮਾਂ ਦੀ ਮਮਤਾ ਨੂੰ ਦੇਖੋ।3. ਦੇਖੋ ਮਾਂ ਤੇਰੀ, ਬੇਟਾ ਇਹ ਤੇਰਾ,
ਬਣੀ ਹੈ ਮਾਂ ਮਰੀਅਮ ਸਭ ਦੀ,
ਸੁਣਾਓ ਉਸਨੂੰ ਗੱਲ ਦਿਲ ਦੀ,
ਮਾਂ ਦੀ ਸੂਰਤ ਨੂੰ ਦੇਖੋ।4. ਮੁਬਾਰਿਕ ਮਾਂ ਨੂੰ ਬਾਪ ਖ਼ੁਦਾ ਨੇ
ਆਪਣੇ ਕੋਲ ਬੁਲਾਇਆ ਹੈ,
ਅਰਸ਼-ਫ਼ਰਸ਼ ਦੀ ਰਾਣੀ ਬਣਾ ਕੇ
ਆਪਣੇ ਨਾਲ ਬਿਠਾਇਆ ਹੈ,
ਨਿਗ਼ਾਹ ਆਪਣੀ ਸਭ ਭਗਤਾਂ ’ਤੇ
ਪਿਆਰੀ ਮਾਂ ਸਦਾ ਰੱਖਦੀ ਹੈ,
ਮਾਂ ਦੇ ਪਿਆਰ ਨੂੰ ਦੇਖੋ। -
ਸਾਰਾ ਜੱਗ ਭਾਵੇਂ ਮੈਨੂੰ ਛੱਡ ਜਾਵੇ,
ਮੈਂ ਪੱਲਾ ਤੇਰਾ ਨਹੀਂਓਂ ਛੱਡਣਾ।1. ਦੁੱਖ ਬੜ੍ਹਾ ਹੀ ਆਯੂਬ ਉੱਤੇ ਆਇਆ ਸੀ,
ਸਾਰਾ ਬਦਨ ਉਹਦਾ ਕੀੜਿਆਂ ਨੇ ਖਾਇਆ ਸੀ,
ਓਹੀਓ ਕੀੜਾ ਭਾਵੇਂ, ਮੈਨੂੰ ਲੱਗ ਜਾਵੇ,
ਮੈਂ ਪੱਲਾ ਤੇਰਾ ਨਹੀਂਓਂ ਛੱਡਣਾ।2. ਦਾਨੀਏਲ ਨੂੰ ਜਦ ਸ਼ੇਰਾਂ ਅੱਗੇ ਸੁੱਟਿਆ,
ਉਹਨਾਂ ਉਹਦੇ ਵੱਲ ਵੀ ਨਾ ਪਰ ਤੱਕਿਆ
ਭੁੱਬਾਂ ਮਾਰ ਭਾਵੇਂ, ਸ਼ੇਰ ਆ ਜਾਵੇ,
ਮੈਂ ਪੱਲਾ ਤੇਰਾ ਨਹੀਂਓਂ ਛੱਡਣਾ।3. ਗੱਲ ਸੁਣ ਲਵੋ ਰੱਬ ਦੇ ਪਿਆਰਿਓ,
ਕਦੀ ਦੁੱਖਾਂ ਵਿੱਚ ਹਿੰਮਤ ਨਾ ਹਾਰਿਓ,
ਆਉਂਦੀ ਮੌਤ ਭਾਵੇਂ ਮੈਨੂੰ ਆ ਜਾਵੇ,
ਮੈਂ ਪੱਲਾ ਤੇਰਾ ਨਹੀਂਓਂ ਛੱਡਣਾ। -
ਸਵਰਗ ਦੀ ਕੁੰਜੀ ਜਿਹਦੇ ਕੋਲ ਫੜ੍ਹੀ ਰਹਿੰਦੀ ਏ,
ਦੂਤਾਂ ਵਾਲੀ ਫੌਜ ਉਹਦੇ ਕੋਲ ਖੜ੍ਹੀ ਰਹਿੰਦੀ ਏ।1. ਯਿਸੂ ਦਿੰਦਾ ਹੈ ਰਿਹਾਈ,
ਯਿਸੂ ਦਿੰਦਾ ਹੈ ਚੰਗਾਈ,
ਬਾਰ੍ਹਾਂ ਸਾਲਾਂ ਦੀ ਇਹ ਰੋਗਣ
ਦਿੰਦੀ ਏ ਗਵਾਹੀ,
ਕਹਿੰਦੀ ਦੂਰ ਕਰ ਦਿੰਦਾ
ਪਲਾਂ ’ਚ ਬਿਮਾਰੀਆਂ,
ਬਖ਼ਸ਼ੀਆਂ ਪਿਤਾ ਨੇ ਜਿਹਨੂੰ ਸਰਦਾਰੀਆਂ।2. ਨੈਣ ਅੰਨ੍ਹਿਆਂ ਨੂੰ ਦੇਵੇ
ਚੈਨ ਦੁਖੀਆਂ ਨੂੰ ਦੇਵੇ,
ਦਿਲਾਂ ਦੀਆਂ ਬੁੱਝ ਲੈਂਦਾ
ਮੂੰਹੋਂ ਕਹਿਣ ਵੀ ਨਾ ਦੇਵੇ,
ਦੁਨੀਆ ਨੂੰ ਛੱਡ ਲਾ ਲਓ
ਯਿਸੂ ਨਾਲ ਯਾਰੀਆਂ,
ਜੱਗ ਵਿੱਚ ਯਿਸੂ ਦੀਆਂ
ਸਿਫ਼ਤਾਂ ਨੇ ਪਿਆਰੀਆਂ।3. ਯਿਸੂ ਸਭ ਦਾ ਸਹਾਰਾ
ਯਿਸੂ ਸਭ ਨੂੰ ਹੈ ਪਿਆਰਾ,
ਯਿਸੂ ਆਪਣਾ ਬਣਾਵੇ,
ਸਾਥੋਂ ਦੂਰ ਵੀ ਨਾ ਜਾਵੇ,
ਪਿਆਰ ਕਰ ਯਿਸੂ ਨੂੰ
ਤੂੰ ਉਹਨੂੰ ਕਾਹਨੂੰ ਭੁੱਲਿਆ,
ਉਹੀ ਸਭ ਕੁਝ ਦੇਵੇ
ਉਸ ਤੋਂ ਜੋ ਤੂੰ ਮੰਗਿਆ। -
ਸੁਣੋ ਸੰਤ ਪੈਟਰਿਕ ਦੀ ਗਾਥਾ ਪੁਰਾਣੀ,
ਸੀ ਰੱਬੀ ਜਲਾਲ ਉਹਦਾ ਚਿਹਰਾ ਨੂਰਾਨੀ।1. ਬੜ੍ਹਾ ਐਸ਼ੋ–ਇਸ਼ਰਤ ਦਾ, ਬਚਪਨ ਸੀ ਉਸਦਾ,
ਗੁਨਾਹਾਂ ਦੇ ਵਿੱਚ ਹੀ, ਲੜਕਪਨ ਸੀ ਉਸਦਾ।
ਬੜ੍ਹੀ ਬੇਖ਼ਬਰ ਸੀ, ਉਸਦੀ ਜਵਾਨੀ,
ਸੀ ਰੱਬੀ ਜਲਾਲ ਉਹਦਾ ਚਿਹਰਾ ਨੂਰਾਨੀ।2. ਦੁੱਖਾਂ ਫਿਰ ਉਸਨੂੰ ਸੀ, ਘੇਰਾ ਆ ਪਾਇਆ,
ਡਾਕੂਆਂ ਨੇ ਲੁੱਟਿਆ, ਗੁਲਾਮ ਬਣਾਇਆ।
ਛਾਈ ਫਿਰ ਉਸਦੇ, ਚੁਫ਼ੇਰੇ ਵਿਰਾਨੀ,
ਸੀ ਰੱਬੀ ਜਲਾਲ ਉਹਦਾ ਚਿਹਰਾ ਨੂਰਾਨੀ।3. ਜੰਗਲਾਂ ਪਹਾੜਾਂ ਵਿੱਚ, ਇੱਜੜ ਚਰਾਇਆ,
ਦੁੱਖਾਂ ਤੇ ਭੁੱਖਾਂ ਵਿੱਚ, ਰੱਬ ਚੇਤੇ ਆਇਆ।
ਰੱਬ ਦੀ ਫਿਰ ਉਸਨੇ ਸੀ ਕਦਰ ਪਛਾਣੀ,
ਸੀ ਰੱਬੀ ਜਲਾਲ ਉਹਦਾ ਚਿਹਰਾ ਨੂਰਾਨੀ।4. ਸੌ–ਸੌ ਵਾਰੀ, ਨਮਾਜ਼ਾਂ ਉਹ ਪੜ੍ਹਦਾ,
ਖ਼ੁਦਾਵੰਦ ਦੇ ਨਾਂ ’ਤੇ ਤਸੀਹੇ ਵੀ ਜਰਦਾ।
ਹੋਈ ਮਾਫ਼ੀ ਉਸਦੀ, ਸੀ ਸਾਰੀ ਨਾਦਾਨੀ,
ਸੀ ਰੱਬੀ ਜਲਾਲ ਉਹਦਾ ਚਿਹਰਾ ਨੂਰਾਨੀ।5. ਖ਼ੁਦਾ ਫਿਰ ਉਸਨੂੰ ਸੀ, ਰਸਤਾ ਵਿਖਾਇਆ,
ਇਰਸ਼ੀਆਂ ਦਾ ਉਹ, ਰਸੂਲ ਕਹਾਇਆ।
ਕਿਹਾ ਉਸ ਨੇ ਕਿੱਸਾ, ਹੈ ਆਪਣੀ ਜ਼ੁਬਾਨੀ,
ਸੀ ਰੱਬੀ ਜਲਾਲ ਉਹਦਾ ਚਿਹਰਾ ਨੂਰਾਨੀ। -
ਸੰਤ ਪਾਇਸ ਤੂੰ ਮਹਾਨ ਹੈਂ,
ਤੇਰੀ ਸਿਫ਼ਾਰਿਸ਼ ਵੀ ਮਹਾਨ ਹੈ।1. ਪੂਰੀ ਕਲੀਸੀਆ ਦੀ ਕੀਤੀ ਅਗਵਾਈ,
ਪੂਰੀ ਜ਼ਿੰਦਗੀ ਯਿਸੂ ਦੇ ਲੇਖੇ ਤੂੰ ਲਾਈ,
ਉੱਚਾ ਸਵਰਗਾਂ ’ਚ ਤੇਰਾ ਸਥਾਨ ਹੈ,
ਤੇਰੀ ਸਿਫ਼ਾਰਿਸ਼ ਵੀ ਮਹਾਨ ਹੈ।2. ਪਾਕ ਸ਼ਰਾਕਤ ਵਿੱਚ ਯਿਸੂ ਨੂੰ ਪਾਇਆ,
ਇਹੋ ਹੀ ਇਮਾਨ ਸਾਰੇ ਜੱਗ ਨੂੰ ਸਿਖਾਇਆ,
ਕੈਥੋਲਿਕ ਇਮਾਨ ਸੱਚਾ ਇਮਾਨ ਹੈ,
ਤੇਰੀ ਸਿਫ਼ਾਰਿਸ਼ ਵੀ ਮਹਾਨ ਹੈ।3. ਪ੍ਰਭੂ ਯਿਸੂ ਤੋਂ ਸਾਨੂੰ ਬਰਕਤਾਂ ਦਿਵਾ ਦੇ,
ਮੂੰਹੋਂ ਮੰਗੀਆਂ ਮੁਰਾਦਾਂ ਪੂਰੀਆਂ ਕਰਾਦੇ,
ਸੰਤਾਂ ਵਿੱਚ ਵੱਡੀ ਤੇਰੀ ਸ਼ਾਨ ਹੈ,
ਤੇਰੀ ਸਿਫ਼ਾਰਿਸ਼ ਵੀ ਮਹਾਨ ਹੈ। -
ਸੂਰਜ ਚੜ੍ਹਿਆ ਨਵਾਂ ਜਹਾਨ ਦੇ ਲਈ,
ਯਿਸੂ ਆਇਆ, ਹਨੇਰਾ ਮਿਟਾਵਣ ਦੇ ਲਈ।1. ਜ਼ੱਰਾ–ਜ਼ੱਰਾ, ਯਿਸੂ ਦੇ ਜੱਸ ਗਏ,
ਰਹੀ ਥਾਂ ਨਾ ਕੋਈ, ਸ਼ੈਤਾਨ ਦੇ ਲਈ।2. ਬੋ ਦੂਈ ਦਵੈਤ ਦੀ ਖ਼ਤਮ ਹੋਈ,
ਫੁੱਲ ਟਹਿਕਿਆ, ਜੱਗ ਮਹਿਕਾਣ ਦੇ ਲਈ।3. ਘਿਰੀ ਵਿੱਚ ਤੂਫ਼ਾਨ, ਜੇ ਜਾਨ ਤੇਰੀ,
ਯਿਸੂ ਨਾਮ ਹੈ ਥੰਮ੍ਹ ਤੂਫ਼ਾਨ ਦੇ ਲਈ।4. ਕਦੀ ਭੁੱਲ ਕੇ, ਉਸਨੂੰ ਭੁੱਲਿਓ ਨਾ,
ਆਓ ਭੁੱਲਿਓ, ਭੁੱਲਾਂ ਬਖ਼ਸ਼ਾਣ ਦੇ ਲਈ।5. ਹਰ ਜਗ੍ਹਾ ਮਸੀਹ ਦਾ ਰਾਜ ਹੋਵੇ,
ਸੂਰਜ, ਚੰਨ, ਜ਼ਮੀਂ, ਆਸਮਾਨ ਦੇ ਲਈ। -
ਸਾਰੇ ਆਖੋ ਜੀ ਆਇਆਂ ਨੂੰ,
ਸ਼ਾਫ਼ੀ ਸਾਡਾ ਆਇਆ,
ਸਾਰੇ ਰਲ ਉਹਨੂੰ ਸਿਜਦਾ ਕਰੀਏ,
ਰੱਬ ਨੇ ਕਰਮ ਕਮਾਇਆ।1. ਆਇਆ ਹੈ ਅੱਜ ਮੁਕਤੀਦਾਤਾ,
ਰਲ–ਮਿਲ ਖ਼ੁਸ਼ੀਆਂ ਮਨਾਈਏ, ਲਾ–ਲਾ–ਲਾ…
ਦਿਲ ਨੂੰ ਸਾਫ਼ ਤੇ ਸੁਥਰਾ ਕਰਕੇ,
ਗੀਤ ਯਿਸੂ ਦੇ ਗਾਈਏ।
ਮਰੀਅਮ ਦੇ ਘਰ ਪੈਦਾ ਹੋ ਕੇ,
ਯਿਸੂ ਨਾਮ ਰਖਾਇਆ,
ਸਾਰੇ ਰਲ ਉਹਨੂੰ ਸਿਜਦਾ ਕਰੀਏ,
ਰੱਬ ਨੇ ਕਰਮ ਕਮਾਇਆ।2. ਉੱਚੀਆਂ ਸ਼ਾਨਾਂ ਵਾਲਾ ਵੇਖੋ,
ਬੈਤਲਹਮ ਵਿੱਚ ਆਇਆ, ਲਾ–ਲਾ–ਲਾ…
ਕੱਪੜੇ ਵਿੱਚ ਲਪੇਟ ਕੇ ਮਰੀਅਮ,
ਚਰਨੀ ਵਿੱਚ ਲਿਟਾਇਆ।
ਲੋਕ ਜਲਾਲੀ ਡਿੱਗ–ਡਿੱਗ ਪੈਂਦੇ,
ਸ਼ਾਫ਼ੀ ਕਦਮ ਟਿਕਾਇਆ,
ਸਾਰੇ ਰਲ ਉਹਨੂੰ ਸਿਜਦਾ ਕਰੀਏ,
ਰੱਬ ਨੇ ਕਰਮ ਕਮਾਇਆ।3. ਆਓ, ਰਲ ਚਰਨੀ ਵੱਲ ਜਾਈਏ,
ਬਰਕਤਾਂ ਵੰਡਦਾ ਸ਼ਾਫ਼ੀ, ਲਾ–ਲਾ–ਲਾ…
ਤੌਬਾ ਕਰਕੇ ਦਰ ਜਿਹੜਾ ਆਵੇ,
ਮਿਲਦੀ ਉਹਨੂੰ ਮਾਫ਼ੀ।
ਦਰ ਉਹਦੇ ’ਤੇ ਦੁਖੀਏ ਡਿੱਗ ਜਾ,
ਰਹਿਮਤ ਦਾ ਦਿਨ ਆਇਆ,
ਸਾਰੇ ਰਲ ਉਹਨੂੰ ਸਿਜਦਾ ਕਰੀਏ,
ਰੱਬ ਨੇ ਕਰਮ ਕਮਾਇਆ। -
ਸਾਡੀ ਦੁਆ ਸੁਣ ਲੈ ਪ੍ਰਭੂ,
ਸਾਨੂੰ ਆਸ਼ਿਸ਼ ਦੇ ਪ੍ਰਭੂ।1. ‘ਰਾਹ ਸੱਚ ਜੀਵਨ ਮੈਂ ਹਾਂ’,
ਪਿਆਰੇ ਪ੍ਰਭੂ ਜੀ ਤੂੰ ਇਹ ਕਿਹਾ ਹੈ,
ਸੱਚ ਦੇ ਰਾਹ ’ਤੇ ਮੈਨੂੰ ਚਲਾ ਦੇ,
ਅਨੰਤ ਜੀਵਨ ਮੈਨੂੰ ਦੇ ਪ੍ਰਭੂ,
ਰਾਹ ਤੇਰੇ ’ਤੇ ਸ਼ਾਂਤੀ ਮੈਂ ਪਾਵਾਂ,
ਦਿਲ ਵਿੱਚ ਤੇਰੇ ਮੁਕਤੀ ਮੈਂ ਪਾਵਾਂ।2. ‘ਮੰਗੋ ਮਿਲੇਗਾ, ਲੱਭੋ ਪਾਵੋਗੇ’,
ਇਮਾਨ ਆਸ਼ਾ ਪਿਆਰ ਪ੍ਰਭੂ ਦਾ,
ਬਾਪ ਮੇਰਾ ਜ਼ਰੂਰ ਦੇਵੇਗਾ,
ਆਤਮਾ ਮੇਰੀ ਜਦ ਵੀ ਤੂੰ ਮੰਗੇ,
ਰਾਹ ਤੇਰੇ ’ਤੇ ਸ਼ਾਂਤੀ ਮੈਂ ਪਾਵਾਂ,
ਦਿਲ ਵਿੱਚ ਤੇਰੇ ਮੁਕਤੀ ਮੈਂ ਪਾਵਾਂ।3. ਥੱਕੇ ਮਾਂਦੇ, ਬੋਝ ਉਠਾਕੇ,
ਹੰਝੂ ਵਹਾ ਕੇ ਦਰ ’ਤੇ ਮੈਂ ਆਇਆ ਹਾਂ,
ਪਰੇਸ਼ਾਨੀ ਸਾਰੀ ਦੂਰ ਕਰ ਦਿਓ,
ਫ਼ਜ਼ਲ ਆਪਣੇ ਨਾਲ ਦਿਲ ਨੂੰ ਤੂੰ ਭਰ ਦੇ,
ਰਾਹ ਤੇਰੇ ’ਤੇ ਸ਼ਾਂਤੀ ਮੈਂ ਪਾਵਾਂ,
ਦਿਲ ਵਿੱਚ ਤੇਰੇ ਮੁਕਤੀ ਮੈਂ ਪਾਵਾਂ। -
ਸਾਡੇ ਯਿਸੂ ਜੀ ਦਾ ਜਨਮ ਦਿਹਾੜਾ,
ਖ਼ੁਸ਼ੀਆਂ ਮਨਾਓ ਰਲਕੇ,
ਦਿਨ 25 ਦਸੰਬਰ ਵਾਲਾ,
ਖ਼ੁਸ਼ੀਆਂ ਮਨਾਓ ਰਲਕੇ।1. ਧਰਤੀ ਉੱਤੇ ਆਇਆ ਯਿਸੂ,
ਮਾਂ ਮਰੀਅਮ ਨੇ ਜਾਇਆ ਯਿਸੂ,
ਡੇਰੇ ਖੁਰਲੀ ਦੇ ਵਿੱਚ ਯਿਸੂ ਲਾਇਆ,
ਖ਼ੁਸ਼ੀਆਂ ਮਨਾਓ ਰਲਕੇ।2. ਯੂਸਫ਼ ਯਿਸੂ ਦਾ ਬਾਪ ਪਿਆਰਾ,
ਯਿਸੂ ਮਸੀਹ ਦਾ ਪਾਲਣ ਵਾਲਾ,
ਧੰਨ–ਧੰਨ ਮਰੀਅਮ ਤੋਂ ਯਿਸੂ ਜਾਇਆ,
ਖ਼ੁਸ਼ੀਆਂ ਮਨਾਓ ਰਲਕੇ।3. ਤਿੰਨ ਮਜੂਸੀ ਚੱਲ ਕੇ ਆਏ,
ਸੋਨਾ, ਮੂਰ੍ਹ ਤੇ ਲੋਬਾਨ ਲਿਆਏ,
ਤਾਰੇ ਆਣ ਕੇ ਹੈ ਰਾਹ ਦਿਖਲਾਇਆ,
ਖ਼ੁਸ਼ੀਆਂ ਮਨਾਓ ਰਲਕੇ।4. ਭੇਡਾਂ ਚਾਰਨ ਵਾਲੇ ਗਡਰੀਏ,
ਤਾਰਾ ਚਮਕਿਆ ਉਹਨਾਂ ਦੇ ਨੇੜੇ,
ਚਰਨੀ ਪੁੱਤਰ ਖ਼ੁਦਾ ਦਾ ਵੇਖੋ ਆਇਆ,
ਖ਼ੁਸ਼ੀਆਂ ਮਨਾਓ ਰਲਕੇ।5. ਬੈਤਲਹਮ ਦੇ ਵਿੱਚ ਤਬੇਲੇ,
ਪੈਦਾ ਹੋਇਆ ਅੱਧੀ ਰਾਤ ਦੇ ਵੇਲੇ,
ਅੱਜ ਜੰਗਲ ’ਚ ਮੰਗਲ ਲਾਇਆ,
ਖ਼ੁਸ਼ੀਆਂ ਮਨਾਓ ਰਲਕੇ। -
ਸਾਡਾ ਯਿਸੂ ਅੱਜ ਜੱਗ ਵਿੱਚ ਆਇਆ ਏ,
ਆ ਕੇ ਪਾਪੀਆਂ ਦਾ ਬੇੜਾ ਬੰਨੇ ਲਾਇਆ ਏ।1. ਮਰੀਅਮ ਬੈਠੀ ਹੋਈ ਆਪਣੇ ਧਿਆਨ ਸੀ,
ਦੂਤ ਬੋਲਿਆ ਆਪਣੀ ਜ਼ੁਬਾਨ ਸੀ,
ਤੇਰੇ ਉੱਤੇ ਰੱਬ ਕਰਮ ਕਮਾਇਆ ਏੇ।2. ਪਿੱਛੇ–ਪਿੱਛੇ ਸੀ ਮਜੂਸੀ, ਅੱਗੇ ਤਾਰਾ ਏ,
ਦਿੰਦਾ ਰਾਹ ਵਿੱਚ ਉਹਨਾਂ ਨੂੰ ਸਹਾਰਾ ਏ,
ਆ ਕੇ ਚਰਨਾਂ ’ਚ ਸੀਸ ਨਿਵਾਇਆ ਏ।3. ਰਾਤੀਂ ਚਰਵਾਹੇ ਭੇਡਾਂ ਦੀ ਰਾਖੀ ਕਰਦੇ,
ਤਾਰਾ ਵੇਖਕੇ ਉਹ ਮਨ ’ਚ ਵਿਚਾਰਦੇ,
ਕਿਹੜੀ ਰੌਸ਼ਨੀ ਨੇ ਜੱਗ ਚਮਕਾਇਆ ਏ। -
ਸੁਣ ਲੈ ਪੁਕਾਰ ਮੇਰੀ, ਤੂੰ ਸੂਲੀ ਵਾਲਿਆ,
ਗ਼ਮਾਂ ਦੇ ਹਨੇਰਿਆਂ ’ਚੋਂ , ਤੈਨੂੰ ਮੈਂ ਪੁਕਾਰਿਆ।1. ਤੇਰੇ ਬਿਨਾਂ ਕੋਈ ਮੇਰੇ ਦੁੱਖ ਨਈਓਂ ਜਾਣਦਾ,
ਮੈਨੂੰ ਤੇ ਸਹਾਰਾ ਇੱਕੋ ਯਿਸੂ ਤੇਰੇ ਨਾਮ ਦਾ,
ਕਰਦੇ ਮਿਹਰ ਦਾ ਸਾਇਆ, ਤੂੰ ਸੂਲੀ ਵਾਲਿਆ।2. ਪਾਪਾਂ ਦਿਆਂ ਸੰਗਲਾਂ ਨੇ ਬੰਨ੍ਹਿਆ ਸਰੀਰ ਏ,
ਕਰਦਾ ਹਾਂ ਤੌਬਾ ਮੇਰੇ ਨੈਣਾਂ ਵਿੱਚ ਨੀਰ ਏ,
ਕਰਦੇ ਰਹਿਮ ਦਾ ਸਾਇਆ, ਤੂੰ ਸੂਲੀ ਵਾਲਿਆ।3. ਆਪਣਾ ਫ਼ਜ਼ਲ ਨਾਲੇ ਆਪਣਾ ਪਿਆਰ ਦੇ,
ਮੈਨੂੰ ਅਪਣਾ ਲੈ ਯਿਸੂ ਜ਼ਿੰਦਗੀ ਸਵਾਰ ਦੇ,
ਕਰਦੇ ਦਇਆ ਦਾ ਸਾਇਆ, ਤੂੰ ਸੂਲੀ ਵਾਲਿਆ। -
ਸੁਣ, ਸੁਣ, ਸੁਣ ਦੁਆਵਾਂ ਰੱਬਾ ਮੇਰੀਆਂ,
ਸੁਣ ਲੈ ਦੁਆ ਮੇਰੀ ਓ ਰੱਬਾ ਮੇਰਿਆ।1. ਮੈਂ ਦੁਖਿਆਰੀ ਗ਼ਮਾਂ ਦੀ ਮਾਰੀ,
ਆਣ ਡਿੱਗੀ ਦਰ ਤੇਰੇ,
ਮੇਰੇ ਖ਼ੁਦਾ, ਮੈਨੂੰ ਬਚਾ,
ਆਈਆਂ ਗ਼ਮਾਂ ਦੀਆਂ ਕਾਲੀਆਂ ਹਨੇਰੀਆਂ।2. ਮੇਰੀ ਖਾਲੀ ਝੋਲੀ ਭਰ ਸ਼ਾਫ਼ੀ,
ਤੇਰਾ ਕਿਹੜਾ ਖ਼ਜ਼ਾਨਾ ਮੁੱਕ ਚੱਲਿਆ,
ਇੱਕ ਨਜ਼ਰ ਰਹਿਮ ਦੀ ਕਰ ਸ਼ਾਫ਼ੀ,
ਤੇਰਾ ਕਿਹੜਾ ਖ਼ਜ਼ਾਨਾ ਮੁੱਕ ਚੱਲਿਆ। -
ਸੋਨਾ ਕਿਉਂ ਮੰਗਦਾ ਏ,
ਚਾਂਦੀ ਕਿਉਂ ਮੰਗਦਾ ਏ,
ਇਹ ਚੀਜ਼ ਨੇ ਬੇਕਾਰ,
ਮੰਗਣੀ ਤੇ ਮੰਗ ਲੈ ਸ਼ਿਫ਼ਾ,
ਕਿ ਯਿਸੂ ਸਾਡਾ ਦਾਨ ਕਰਦਾ।1. ਲਾਈਆਂ ਕਾਤੋਂ ਦੇਰੀਆਂ ਤੂੰ,
ਕਰੇ ਮੇਰਾ ਮੇਰੀਆਂ ਤੂੰ,
ਕਰ-ਕਰ ਪਾਪ ਬੰਦੇ ਕਰੇ ਹੇਰਾ ਫੇਰੀਆਂ ਤੂੰ,
ਮਰ ਜਾਵੇਂਗਾ, ਮਿੱਟ ਜਾਵੇਂਗਾ,
ਕਿਸੇ ਨਹੀਂ ਜਾਣਾ ਤੇਰੇ ਨਾਲ।2. ਜਿਨ੍ਹਾਂ ਲਈ ਤੂੰ ਪਾਪ ਕਰੇਂ,
ਕਿਸੇ ਨੇ ਬਚਾਉਣਾ ਨਹੀਂ,
ਮਰਦੇ ਹੋਏ ਦੇ ਮੂੰਹ ਪਾਣੀ ਕਿਸੇ ਪਾਉਣਾ ਨਹੀਂ,
ਤੂੰ ਵੀ ਮੰਗ ਲੈ ਕਾਹਤੋਂ ਸੰਗਦਾ,
ਮਰ ਜਾਵੇਂਗਾ, ਮਿੱਟ ਜਾਵੇਂਗਾ।3. ਰੱਬ ਦਾ ਏ ਬੰਦਾ,
ਜਦੋਂ ਯਿਸੂ ਘਰ ਆਇਆ ਸੀ,
ਕਰਕੇ ਦੁਆਵਾਂ ਉਹਨੇ ਦਰਸ਼ਨ ਪਾਇਆ ਸੀ,
ਤੂੰ ਵੀ ਮੰਗ ਲੈ ਕਾਹਤੋਂ ਸੰਗਦਾ,
ਯਿਸੂ ਦੇਵੇਗਾ ਸ਼ਿਫ਼ਾ ਆ। -
ਸਾਨੂੰ ਮੌਤ ਦੀ ਨੀ ਰਤੀ ਪਰਵਾਹ,
ਅਸੀਂ ਛੱਡਾਂਗੇ ਨਾ ਕਦੀ ਉਹਦਾ ਰਾਹ,
ਖ਼ੁਦਾ ਸਾਡੇ ਨਾਲ-ਨਾਲ ਹੈ।1. ਅਸੀਂ ਮੌਤ ਦੀਆਂ ਵਾਦੀਆਂ ’ਚ ਲੰਘਾਂਗੇ,
ਗੱਲਾਂ ਉਹਦੀਆਂ ਸੁਣਾਵਾਂਗੇ ਨਾ ਸੰਗਾਂਗੇ,
ਸਾਡਾ ਕਿਲ੍ਹਾ ਯਿਸੂ ਸਾਡੀ ਏ ਪਨਾਹ।2. ਸਾਨੂੰ ਖੌਫ਼ ਨੀ ਹਨੇਰੀਆਂ ਤੂਫ਼ਾਨਾਂ ਦਾ,
ਜ਼ੋਰ ਤੋੜਦਾਂਗੇ ਲਾਹਨਤੀ ਸ਼ੈਤਾਨਾਂ ਦਾ,
ਅਸੀਂ ਯਿਸੂ ਉੱਤੇ ਲਾਵਾਂਗੇ ਨਿਗਾਹ।3. ਸਾਨੂੰ ਯਿਸੂ ਤੋਂ ਜੁਦਾ ਕੌਣ ਕਰੇਗਾ,
ਸਾਡੇ ਅੱਗੇ ਆ ਕੇ ਹਰ ਦੁੱਖ ਹਰੇਗਾ,
ਆਓ ਯਿਸੂ ਨਾਲ ਲਈਏ ਹਰ ਸਾਹ।4. ਯਿਸੂ ਮੌਤ ਦੀਆਂ ਵਾਦੀਆਂ ’ਚੋਂ ਕੱਢਿਆ,
ਮੌਤ ਵਾਲਾ ਡੰਗ ਯਿਸੂ ਤੋੜ ਛੱਡਿਆ,
ਯਿਸੂ ਮੌਤ ਕੋਲੋਂ ਕੀਤਾ ਏ ਰਿਹਾਅ।5. ਮੇਰੀ ਜਿੰਦ ਜਾਨ ਯਿਸੂ ’ਤੇ ਫਿਦਾ ਏ,
ਮੇਰਾ ਰਾਖਾ ਆਪ ਖ਼ੁਦਾ ਏ,
ਕਦੀ ਹੋਵਾਂਗੇ ਨਾ ਉਸ ਤੋਂ ਜੁਦਾ। -
ਸਭ ਮੁੱਕ ਜਾਣੇ ਰੋਗ ਪੁਰਾਣੇ,
ਯਿਸੂ ਮਸੀਹ ਨੂੰ ਜੇ ਤੂੰ ਜਾਣੇਂ।1. ਜਿੰਦੜੀ ਦੇ ਦੁੱਖ
ਉਸਨੂੰ ਖੋਲ੍ਹ ਸੁਣਾ ਦੇ,
ਹਰ ਗੁਨਾਹ ਤੇ ਰੋਗ ਦਿਲ ਦੇ
ਉਸਨੂੰ ਬੋਲ ਸੁਣਾਂਦੇ,
ਹੱਥ ਵਧਾਕੇ ਤੈਨੂੰ ਬੁਲਾਵੇ,
ਸੁਣ ਲੈ ਜੇ ਕੰਨ ਲਾ।2. ਹਰ ਵੇਲੇ ਦਾ ਰੋਗ ਕਾਹਨੂੰ,
ਜਿੰਦ ਆਪਣੀ ਨੂੰ ਲਾਇਆ,
ਘਰ ਘਰ ਧੱਕੇ ਖਾ ਕੇ,
ਪੱਲੇ ਕੁਝ ਨੀ ਪਾਇਆ,
ਯਿਸੂ ਦਰ ਆ ਕੇ ਮਨ ਨੂੰ ਟਕਾ ਕੇ,
ਜੇ ਤੂੰ ਕਰੇਂ ਦੁਆ।3. ਤੂੰ ਕੀ ਜਾਣੇਂ ਸ਼ਾਨ ਉਹਦੀ ਨੂੰ,
ਧੰਨ ਧੰਨ ਉਹ ਅਖਵਾਵੇ,
ਆਪਣੇ ਵਚਨ ਨੂੰ ਘੱਲ ਕੇ ਤੇਰੀ,
ਰੂਹ ਦੀ ਪਿਆਸ ਬੁਝਾਵੇ,
ਸਭ ਤੋਂ ਆਹਲਾ ਨਾਮ ਮਸੀਹ ਦਾ,
ਜੇ ਤੂੰ ਲਵੇਂ ਧਿਆਨ ਲਾ।