ਗ
11 Tracks-
1. ਗੁੱਸੇ ਹੋ ਕੇ ਨਾ ਝਿੜਕ ਮੈਨੂੰ ਐ ਖ਼ੁਦਾ,
ਕਹਿਰ ਵਿੱਚ ਆਪਣੇ ਨਾ ਮੈਨੂੰ ਦੇ ਸਜ਼ਾ।2. ਮੈ ਹੋਇਆ ਬੇਤਾਬ, ਤੂੰ ਹੁਣ ਰਹਿਮ ਕਰ,
ਹੱਡੀਆਂ ਕੰਬਦੀਆਂ ਹਨ ਚੰਗੀਆਂ ਕਰ, ਖ਼ੁਦਾ।3. ਜਾਨ ਤੇ ਮੇਰੀ ਹੈ ਡਾਢੀ ਕੰਬਦੀ,
ਯਾ ਰੱਬਾ, ਕਦ ਤੋੜੀਂ ਗੁੱਸੇ ਰਹੇਂਗਾ।4. ਯਾ ਰੱਬਾ, ਫਿਰ ਆ, ਛੁਡਾ ਤੂੰ ਮੇਰੀ ਜਾਨ,
ਆਪਣੀ ਰਹਿਮਤ ਨਾਲ ਤੂੰ ਮੈਨੂੰ ਬਚਾ।5. ਮੌਤ ਦੇ ਵਿੱਚ ਕਿਸ ਨੂੰ ਤੇਰੀ ਯਾਦ ਹੈ?
ਕਬਰ ਦੇ ਵਿੱਚ ਸ਼ੁਕਰ ਕਿਹੜਾ ਕਰੇਗਾ?6. ਥੱਕ ਗਿਆ ਮੈਂ ਕਰਦਾ–ਕਰਦਾ ਹਾਏ ਹਾਏ,
ਭਿੱਜ ਗਿਆ ਰੋ ਰੋ ਕੇ ਮੇਰਾ ਬਿਸਤਰਾ।7. ਰਾਤ ਸਾਰੀ ਬੀਤ ਜਾਂਦੀ ਰੋਂਦਿਆਂ,
ਹੰਝੂਆਂ ਨਾਲ ਪਲੰਘ ਭਿੱਜਦਾ ਹੈ ਮੇਰਾ।8. ਅੱਖੀਆਂ ਧੁੰਧਲਾਈਆਂ, ਟੋਏ ਪੈ ਗਏ,
ਵੈਰੀਆਂ ਦੇ ਵੈਰ ਦਾ, ਗ਼ਮ ਖਾ ਗਿਆ।9. ਦੂਰ ਹੋ ਬਦਕਾਰੋ, ਮੈਥੋਂ ਦੂਰ ਹੋ,
ਸੁਣੀ ਰੱਬ ਨੇ ਮੇਰੇ ਰੋਵਣ ਦੀ ਸਦਾ।10. ਸੁਣ ਲਈ ਰੱਬ ਨੇ ਮੇਰੀ ਫਰਿਆਦ ਹੁਣ,
ਉਹ ਸੁਣੇਗਾ ਵੀ ਜੋ ਮੇਰੀ ਹੈ ਦੁਆ।11. ਸ਼ਰਮ ਵਿੱਚ ਦੂਤੀ ਮੇਰੇ, ਕੰਬਣਗੇ ਸਭ,
ਖ਼ਵਾਰ–ਓ–ਖੱਜਲ ਫਿਰਕੇ ਹੋਵਣਗੇ ਸਦਾ। -
1. ਗੁੱਸੇ ਨਾਲ ਨਾ ਝਿੜਕੀਂ ਮੈਨੂੰ ਐ ਖ਼ੁਦਾ,
ਜੋਸ਼ ਵਿੱਚ ਆਪਣੇ ਕਹਿਰ ਦੇ ਦੇਈਂ ਨਾ ਸਜ਼ਾ।2. ਮੈਨੂੰ ਤੇਰਾ ਤੀਰ ਹੁਣ ਲੱਗਾ ਕਾਰੀ ਹੈ,
ਮੇਰੇ ’ਤੇ ਹੱਥ ਤੇਰਾ ਡਾਢਾ ਭਾਰੀ ਹੈ।3. ਤੇਰੇ ਗੁੱਸੇ ਨਾਲ ਹੈ ਤਨ ਮੇਰਾ ਬਿਮਾਰ,
ਹੱਡੀਆਂ ਬੇਆਰਾਮ ਹਨ ਮੈਂ ਹਾਂ ਗ਼ੁਨਾਹਗਾਰ।4. ਸਿਰ ਦੇ ਵਾਲਾਂ ਨਾਲੋਂ ਮੇਰੇ ਵੱਧ ਗ਼ੁਨਾਹ,
ਐਡੇ ਭਾਰੇ ਹੋਏ ਚੁੱਕੇ ਜਾਂਦੇ ਨਾ।5. ਮੇਰੇ ਜ਼ਖ਼ਮ ਹੋਏ ਬਦਬੂਦਾਰ ਕਮਾਲ,
ਸੜ੍ਹੇ ਬਿਲਕੁੱਲ ਮੇਰੀ ਬੇ-ਅਕਲੀ ਦੇ ਨਾਲ।6. ਕੁੱਬਾ ਹੋ ਮੈਂ ਝੁੱਕ ਗਿਆ ਰੋਂਦਾ ਸੁਬ੍ਹਾ ਸ਼ਾਮ,
ਪਿੱਠ ਹੈ ਸੜਦੀ ਰਹਿੰਦੀ ਤਨ ਵਿੱਚ ਨਾ ਆਰਾਮ।7. ਮੈਂ ਬੇਤਾਬ ਹੋ ਗਿਆ ਪੀਠਾ ਜਾਂਦਾ ਹਾਂ,
ਦਿਲ ਹੈ ਰੋਂਦਾ ਰਹਿੰਦਾ ਮੈਂ ਚਿੱਲਾਂਦਾ ਹਾਂ।8. ਯਾ ਰੱਬ, ਮੇਰਾ ਸ਼ੌਂਕ ਹੈ ਤੇਰੇ ਹੀ ਹਜ਼ੂਰ,
ਮੇਰਾ ਆਹੀਂ ਮਾਰਨਾ ਤੇਥੋਂ ਨਹੀਂ ਹੈ ਦੂਰ। -
ਗੀਤ ਨਵਾਂ ਗਾਓ, ਗਾਓ ਇੱਕ ਨਵਾਂ ਗੀਤ,
ਗਾਓ ਇੱਕ ਨਵਾਂ ਗੀਤ,
ਗੀਤ ਨਵਾਂ ਗਾਓ, ਗੀਤ ਇੱਕ ਨਵਾਂ ਗਾਓ,
ਰੱਬ ਦਾ, ਰੱਬ ਦਾ ਗਾਓ ਨਵਾਂ ਗੀਤ।1. ਗੀਤ ਇੱਕ ਨਵਾਂ ਗਾਓ ਰੱਬ ਦਾ,
ਉਹਦੇ ਹਨ ਅਜਾਇਬ ਕੰਮ,
ਗੀਤ ਇੱਕ ਨਵਾਂ ਗਾਓ,
ਉਹਦੇ ਸੱਜੇ ਹੱਥ ਨੇ ਉਸਨੂੰ
ਫਤਹਿ ਬਖ਼ਸ਼ੀ ਹੈ ਤਮਾਮ।2. ਪਾਕ ਖ਼ੁਦਾ ਨੇ ਰਹਿਮਤ ਕਰਕੇ,
ਆਪ ਨਜਾਤ ਵਿਖਾਈ ਹੈ,
ਗੀਤ ਇੱਕ ਨਵਾਂ ਗਾਓ,
ਕੌਮਾਂ ਉੱਤੇ ਜ਼ਾਹਿਰ ਕੀਤੀ,
ਜੋ ਉਹਦੀ ਸੱਚਿਆਈ ਹੈ।3. ਇਸਰਾਏਲ ਲਈ ਯਾਦ ਫਰਮਾਈ
ਰਹਿਮਤ ਤੇ ਅਮਾਨਤ ਵੀ,
ਧਰਤੀ ਦੇ ਸਭ ਕੰਢਿਆਂ ਵੇਖੀ
ਮੁਕਤੀ ਸਾਡੇ ਰੱਬ ਹੀ ਦੀ।4. ਐ ਸਭ ਧਰਤੀ ਰੱਬ ਦੇ ਵਾਸਤੇ,
ਨਾਅਰਾ ਮਾਰ ਤੂੰ ਖ਼ੁਸ਼ੀ ਦਾ,
ਖ਼ੁਸ਼ੀਆਂ ਦੇ ਨਾਲ ਉੱਚੀ ਦਿੱਤੀ,
ਆਪਣੇ ਰੱਬ ਦੀ ਉਸਤਤ ਗਾ।5. ਗਾਓ ਸਭ ਵਜਾ ਕੇ ਬਰਬਤ
ਹਮਦ ਖ਼ੁਦਾ ਦੀ ਖ਼ੁਸ਼ੀਆਂ ਨਾਲ,
ਗਾਓ ਹਮਦ ਵਜਾ ਕੇ ਬਰਬਤ,
ਠੀਕ ਸਭ ਹੋਵੇ ਸੁਰ ਤੇ ਤਾਲ।6. ਤੁਰ੍ਹੀਆਂ ਤੇ ਨਰਸਿੰਗੇ ਫੂਕੋ
ਖ਼ੁਸ਼ੀਆਂ ਦੀ ਆਵਾਜ਼ ਸੁਣਾ,
ਆਪਣੇ ਰੱਬ ਦੇ ਅੱਗੇ ਗਾਓ,
ਜਿਹੜਾ ਸਾਡਾ ਹੈ ਖ਼ੁਦਾ।7. ਕੁੱਲ ਸਮੁੰਦਰ ਸ਼ੋਰ ਮਚਾਵੇ,
ਉਹਦੀ ਸਭ ਭਰਪੂਰੀ ਵੀ,
ਸਾਰਾ ਆਲਮ ਮਿਲ ਕੇ ਗਾਵੇ,
ਕੁੱਲ ਅਬਾਦੀ ਦੁਨੀਆ ਦੀ।8. ਖ਼ੁਸ਼ ਪਹਾੜ ਹੋਣ ਰੱਬ ਦੇ ਅੱਗੇ,
ਨਹਿਰਾਂ ਮਿਲਕੇ ਦੇਵਣ ਤਾਲ,
ਧਰਤੀ ਦੀ ਅਦਾਲਤ ਕਰਨੇ,
ਆਉਂਦਾ ਹੈ ਰੱਬ ਪੁਰ ਜਲਾਲ।9. ਦੁਨੀਆ ਦੀ ਅਦਾਲਤ ਆਪੇ
ਰਾਸਤੀ ਨਾਲ, ਰੱਬ ਕਰੇਗਾ,
ਕੌਮਾਂ ਦਾ ਇਨਸਾਫ਼ ਕਰੇਗਾ,
ਨਾਲ ਸੱਚਿਆਈ ਦੇ ਖ਼ੁਦਾ। -
1. ਗੀਤ ਤੇਰੇ ਨਿਆਂ ਦੇ ਮੈਂ ਗਾਵਾਂ, ਰੱਬਾ,
ਸਨਾ ਰਹਿਮ ਤੇਰੇ ਦੀ ਮੈਂ ਸੁਣਾਵਾਂ, ਰੱਬਾ।2. ਮੈਂ ਤੇ ਕਾਮਿਲ ਰਾਹ ਵਿੱਚ ਚੱਲਾਂਗਾ,
ਮੈਂ ਤੇ ਰਾਹ ਦਾਨਿਸ਼ ਦਾ ਮੱਲਾਂਗਾ,
ਮੇਰੇ ਕੋਲ ਤੂੰ ਕਦ ਤੀਕ ਆਵੇਂ, ਰੱਬਾ।3. ਮੈਂ ਤੇ ਕਾਮਿਲ ਦਿਲ ਨਾਲ ਆਪਣੇ ਘਰ,
ਪਿਆ ਟਹਿਲਾਂਗਾ ਬੇ–ਖ਼ੌਫ-ਓ–ਖ਼ਤਰ ,
ਕਦੀ ਨੇੜੇ ਬਦੀ ਦੇ ਨਾ ਜਾਵਾਂ ਰੱਬਾ।4. ਦਿਲ ਮੇਰਾ ਨਾ ਉਸ ਨਾਲ ਰਲਦਾ ਹੈ,
ਜਿਹੜਾ ਚਾਲ ਸਿੱਧੀ ਨਹੀਂ ਚੱਲਦਾ ਹੈ,
ਉਹਨਾਂ ਨਾਲ ਨਾ ਯਾਰੀ ਪਾਵਾਂ, ਰੱਬਾ।5. ਮੈਥੋਂ ਦੂਰ ਰਹੇ ਜੋ ਹੈ ਖੋਟ ਦਿਲਾ,
ਨਾ ਮੈਂ ਮੇਲ ਬੁਰੇ ਨਾਲ ਰੱਖਾਂਗਾ,
ਕਦੀ ਨਾਲ ਉਹਨਾਂ ਦੇ ਨਾ ਜਾਵਾਂ, ਰੱਬਾ। -
ਗੀਤ ਤੇਰੇ ਨਿਆਂ ਦੇ ਮੈਂ ਗਾਵਾਂ, ਰੱਬਾ,
ਸਨਾ ਰਹਿਮ ਤੇਰੇ ਦੀ ਮੈਂ ਸੁਣਾਵਾਂ, ਰੱਬਾ।6. ਜਿਹੜਾ ਲੁੱਕ ਕੇ ਹਾਲ ਸੁਣਾਉਂਦਾ ਹੈ,
ਹਮਸਾਏ ਤੇ ਐਬ ਜੋ ਲਾਉਂਦਾ ਹੈ,
ਮੈਂ ਤੇ ਐਸੇ ਨੂੰ ਮਾਰ ਮੁਕਾਵਾਂ, ਰੱਬਾ।7. ਜਿਹੜਾ ਆਕੜ ਦੇ ਵਿੱਚ ਆਇਆ ਹੈ,
ਜਿਹਦੇ ਵਿੱਚ ਘੁਮੰਡ ਸਮਾਇਆ ਹੈ,
ਮੈਂ ਤੇ ਉਹਦੀ ਕਦੀ ਨਾ ਸਹਾਰਾਂ, ਰੱਬਾ।8. ਮੇਰੀ ਨਜ਼ਰ ਉਹਨਾਂ ਉੱਤੇ ਦਾਇਮ ਹੈ,
ਜਿਹੜਾ ਵਿੱਚ ਇਮਾਨ ਦੇ ਕਾਇਮ ਹੈ,
ਮੈਂ ਤੇ ਐਸੇ ਨੂੰ ਸਾਥੀ ਬਣਾਵਾਂ, ਰੱਬਾ।9. ਜਿਹੜਾ ਚਾਲ ਸਿੱਧੀ ਪਿਆ ਤੁਰਦਾ ਹੈ,
ਸਿੱਧੇ ਰਾਹ ਤੋਂ ਕਦੀ ਨਾ ਮੁੜਦਾ ਹੈ,
ਐਸੇ ਕੋਲੋਂ ਮੈਂ ਟਹਿਲ ਕਰਾਵਾਂ, ਰੱਬਾ।10. ਜਿਹੜਾ ਦਗ਼ਾ ਤੇ ਝੂਠ ਕਮਾਂਦਾ ਹੈ,
ਮੇਰੇ ਘਰ ਵਿੱਚ ਰਹਿਣ ਨਾ ਪਾਉਂਦਾ ਹੈ,
ਆਪਣੇ ਸਾਹਮਣੇ ਮੈਂ ਨਾ ਠਹਿਰਾਵਾਂ, ਰੱਬਾ।11. ਮੈਂ ਨਾਸ਼ ਕਰਾਂ ਬਦਕਾਰਾਂ ਦਾ,
ਵੱਡੇ ਵੇਲੇ ਉਹਨਾਂ ਨੂੰ ਮਾਰਾਂਗਾ,
ਤੇਰੇ ਸ਼ਹਿਰੋਂ ਬਦੀ ਨੂੰ ਮਿਟਾਵਾਂ, ਰੱਬਾ। -
ਗਾਓ ਸਨਾ ਤੁਸੀਂ ਰੱਬ ਦੀ, ਤੁਸੀਂ ਗਾਓ ਸਨਾ।
1. ਸੱਚਿਆਂ ਦੀ ਟੋਲੀ ਵਿੱਚ ਦਿਲ ਨਾਲ ਗਾਵਾਂ,
ਸਨਾ ਸੁਣਾਵਾਂ ਮੈਂ ਰੱਬ ਦੀ।2. ਕੰਮ ਖ਼ੁਦਾ ਦੇ ਅਤਿ ਹਨ ਵਡੇਰੇ,
ਕੁਦਰਤ ਉਹਦੀ ਸਾਫ਼ ਲੱਭਦੀ।3. ਕੰਮ ਉਹਦਿਆਂ ਹੱਥਾਂ ਦੇ ਸਭੋ ਜਲਾਲੀ,
ਉਹਦੀ ਸੱਚਿਆਈ ਹੈ ਅਬਦੀ।4. ਰੱਬ ਨੇ ਅਜਾਇਬ ਕੰਮ ਜੋ ਕੀਤੇ,
ਯਾਦਗਾਰੀ ਰੱਖੀ ਸਭ ਦੀ।5. ਪਾਕ ਖ਼ੁਦਾਵੰਦ ਅਤਿ ਮਿਹਰਬਾਨ ਹੈ,
ਰਹਿਮਤ ਬੇਹੱਦ ਰੱਬ ਦੀ।6. ਰੋਜ਼ੀ ਪਾਂਦੇ, ਭੁੱਖੇ ਨਾ ਰਹਿੰਦੇ,
ਆਸ ਜਿਨ੍ਹਾਂ ਨੂੰ ਹੈ ਰੱਬ ਦੀ।7. ਜੋ ਕੁਝ ਰੱਬ ਨੇ ਅਹਿਦ ਹੈ ਕੀਤਾ,
ਯਾਦ ਉਹ ਰੱਖਦਾ ਅਬਦੀ। -
ਗਾਵਾਂ ਤੇਰੀ ਹਰਦਮ ਸਨਾ,
ਤੂੰ ਹੀ ਏਂ ਮੇਰੀ ਪਨਾਹ ਦੀ ਥਾਂ,
ਤੂੰ ਹੀ ਏਂ ਮੇਰੀ ਪਨਾਹ ਦੀ ਥਾਂ।1. ਜਦ ਮੈਂ ਗਾਵਾਂ ਮਹਿਮਾ ਤੇਰੀ,
ਰੂਹ ਖ਼ੁਸ਼ੀ ਨਾਲ ਨੱਚਦੀ ਏ,
ਤੇਰੇ ਅਚਰਜ ਕੰਮਾਂ ਦਾ,
ਹਾਲ ਹੋਰਾਂ ਨੂੰ ਦੱਸਦੀ ਏ।2. ਤੇਰੇ ਬਿਨਾਂ ਕੌਣ ਦਿਲ ਦੀਆਂ ਜਾਣੇ,
ਤੂੰ ਹੀ ਮੇਰੇ ਦਿਲ ਦਾ ਜਾਨੀ ਏਂ,
ਤੇਰੇ ਕੋਲ ਗ਼ੁਨਾਹ ਦੀ ਮਾਫ਼ੀ,
ਨਾਲੇ ਜ਼ਿੰਦਗੀ ਦਾ ਪਾਣੀ ਏ।3. ਤੂੰ ਹੀ ਏਂ ਮੇਰਾ ਖ਼ਾਲਿਕ–ਮਾਲਿਕ,
ਤੂੰ ਹੀ ਏਂ ਮੇਰਾ ਸਿਰਜਣਹਾਰ,
ਵਾਲ ਮੇਰਾ ਨਾ ਵਿੰਗਾ ਹੋਵੇ,
ਰਾਖਾ ਮੇਰੇ ਹਰ ਪਲ ਦਾ।4. ਜਦ ਮੇਰਾ ਯਿਸੂ ਨਾਲ ਹੈ ਮੇਰੇ,
ਮੈਨੂੰ ਡਰ ਹੈ ਕਿਸ ਗੱਲ ਦਾ,
ਹਰ ਵੇਲੇ ਮੇਰੀ ਰੱਖਿਆ ਕਰਦਾ,
ਜ਼ਿੰਦਗੀ ਦੀ ਰਾਹ ਵੱਲ ਹੈ ਚੱਲਦਾ। -
ਗਲ਼ ’ਚ ਸਲੀਬ ਹੈ,
ਨਿਸ਼ਾਨੀ ਯਿਸੂ ਨਾਮ ਦੀ,
ਫਤਹਿ ਹੋ ਸਲੀਬ ਦੀ,
ਕੁਰਬਾਨੀ ਯਿਸੂ ਨਾਮ ਦੀ।1. ਧੋ ਕੇ ਲਹੂ ਨਾਲ,
ਓਹਨੇ ਕੀਤਾ ਸਾਨੂੰ ਸਾਫ਼ ਏ,
ਮੇਰੇ ਗੁਨਾਹ ਓਹਨੇ ਕੀਤੇ ਸਾਰੇ ਮਾਫ਼ ਨੇ,
ਕਿੱਦਾਂ ਨਾ ਕਹਾਂ ਮੈਂ,
ਮਿਹਰਬਾਨੀ ਯਿਸੂ ਨਾਮ ਦੀ।2. ਕੋਈ ਕੁਝ ਆਖੀ ਜਾਵੇ,
ਮੰਦੀ ਹਾਂ ਜਾਂ ਚੰਗੀ ਹਾਂ,
ਤਨੋ ਮਨੋ ਸਈਓ ਨੀ ਮੈਂ,
ਉਹਦੇ ਰੰਗ ਰੰਗੀ ਹਾਂ,
ਜੱਗ ਭਾਵੇਂ ਆਖੀ ਜਾਵੇ,
ਮਸਤਾਨੀ ਯਿਸੂ ਨਾਮ ਦੀ।3. ਆਉਣ ਦੀਆਂ ਭਾਵੇਂ ਨਹੀਂਓ
ਦੱਸਦਾ ਤਰੀਕਾਂ ਨੀ,
ਦਿਨੇ ਰਾਤੀਂ ਰਹਿੰਦੀਆਂ ਨੇ
ਓਹਦੀਆਂ ਉਡੀਕਾਂ ਨੀ,
ਪੀ ਲਈ ਏ ਹੁਣ ਮੈਅ
ਰੁਹਾਨੀ ਯਿਸੂ ਨਾਮ ਦੀ। -
1. ਗਾਉਂਦੇ ਨੇ ਫਰਿਸ਼ਤੇ, ਸਾਰੇ ਵਿੱਚ ਆਸਮਾਂ,
ਮੁਬਾਰਿਕ ਕੁਆਰੀ, ਮਰੀਅਮ ਦੀ ਮਹਿਮਾ,ਸਲਾਮ, ਸਲਾਮ, ਸਲਾਮ ਐ ਰਾਣੀ,
ਸਲਾਮ, ਸਲਾਮ, ਸਲਾਮ, ਐ ਮਰੀਅਮ।2. ਖ਼ੁਦਾਵੰਦ ਤੇਰੇ ਨਾਲ, ਫ਼ਜ਼ਲ ਨਾਲ ਭਰੀ ਤੂੰ,
ਧੰਨ ਪੁੱਤਰ ਹੈ ਯਿਸੂ, ਔਰਤਾਂ ’ਚੋਂ ਧੰਨ ਤੂੰ।3. ਦੁਖੀ ਤੇ ਨਿਰਬਲ ਮੈਂ, ਤੇਰੇ ਕੋਲ ਆਇਆ,
ਦਇਆ ਨਾਲ ਸੁਣ ਤੂੰ ਮਾਂ, ਮੇਰੀ ਇਹ ਦੁਆ।4. ਭਰ ਦੇ ਨੂਰ ਆਪਣਾ, ਦਿਲਾਂ ’ਚ ਮਾਂ ਸਾਡੇ,
ਹੁਣ ਤੇ ਮਰਨ ਤਕ, ਨਿਗਾਹਬਾਨ ਬਣ ਸਾਡੀ। -
ਗੁਣ ਗਾਵਾਂ ਯਿਸੂ ਤੇਰੇ, ਪਾਕ ਖ਼ੁਦਾਵੰਦ ਮੇਰੇ,
ਮੇਰੇ ਜੀਵਨ ਦੇ ਵਿੱਚ ਪ੍ਰਭੂ ਕੀਤੇ ਕੰਮ ਬਥੇਰੇ।
ਗੁਣ ਗਾਵਾਂ ਮੈਂ ਗੁਣ ਗਾਵਾਂ, ਮੈਂ ਗੁਣ ਗਾਵਾਂ ਯਿਸੂ ਤੇਰੇ।1. ਆਸਾਂ ਤੇ ਉਮੀਦਾਂ ਕਰੇ ਪੂਰੀਆਂ ਤੂੰ ਮੇਰੀਆਂ,
ਮੇਰੇ ਜੀਵਨ ਵਿੱਚ ਰਹਿਮਤਾਂ ਨੇ ਤੇਰੀਆਂ,
ਮੇਰੇ ਜੀਵਨ ਦੇ ਵਿੱਚ ਪ੍ਰਭੂ ਖ਼ੁਸ਼ੀਆਂ ਦੇ ਲਾਏ ਨੇ ਡੇਰੇ।2. ਜਿਹੜਾ ਸੱਚੇ ਦਿਲ ਨਾਲ ਤੇਰੇ ਕੋਲ ਆਉਂਦਾ ਹੈ,
ਮੁਕਤੀ ਚੰਗਿਆਈ ਸਭ ਤੇਰੇ ਕੋਲੋਂ ਪਾਉਂਦਾ ਹੈ,
ਮੇਰੇ ਜ਼ਿੰਦਗੀ ਦੇ ਵਿੱਚੋਂ ਪ੍ਰਭੂ ਹੋ ਗਏ ਦੂਰ ਹਨੇਰੇ। -
ਗਾਓ–ਗਾਓ, ਰੱਬ ਦੀ ਸਨਾ,
ਗਾਓ ਸਾਰੇ ਰੱਬ ਦੀ ਸਨਾ।1. ਮੇਰੇ ਨਾਲ ਹੈ ਆਪ ਖ਼ੁਦਾਵੰਦ,
ਮੈਨੂੰ ਡਰ ਹੈ ਕਿਸ ਗੱਲ ਦਾ,
ਹਰ ਘੜੀ ਉਹ ਸਾਥ ਹੈ ਦੇਂਦਾ,
ਰਾਖਾ ਮੇਰੇ ਹਰ ਪਲ ਦਾ।2. ਕੈਸੇ ਵੀ ਹੋਣ ਦੁਸ਼ਮਣ ਮੇਰੇ,
ਜਿੱਤ ਸਦਾ ਮੈਂ ਪਾਵਾਂਗਾ,
ਮੇਰੀ ਢਾਲ ਹੈ ਆਪ ਖ਼ੁਦਾਵੰਦ,
ਮਾਤ ਕਦੀ ਨਾ ਖਾਵਾਂਗਾ।3. ਦੁਸ਼ਮਣ ਦੀ ਤਲਵਾਰ ਨੂੰ ਆਪੇ,
ਰੱਬ ਹੁਣ ਤੋੜ ਵਿਖਾਵੇਗਾ,
ਮੇਰਾ ਵਾਲ ਨਾ ਵਿੰਗਾ ਹੋਵੇ,
ਏਦਾਂ ਰੱਬ ਬਚਾਵੇਗਾ।