78 Tracks
  • ---

    6. ਤੇਰੇ ਫ਼ਜ਼ਲ ਤੇ ਰਹਿਮਤ ਨਾਲ
    ਮੈਂ ਤੇਰੇ ਘਰ ਵਿੱਚ ਆਵਾਂਗਾ,
    ਮੈਂ ਤੇਰੀ ਪਾਕ ਹੈਕਲ ਵੱਲ,
    ਸਿਰ ਆਪਣਾ ਨਿਵਾਵਾਂਗਾ।

    7. ਖ਼ੁਦਾਵੰਦਾ, ਮੇਰੇ ਅੱਗੇ ਤੂੰ
    ਆਪਣੇ ਰਾਹ ਨੂੰ ਸਿੱਧਾ ਕਰ,
    ਮੇਰੇ ਦੂਤੀ ਬਥੇਰੇ ਹਨ,
    ਤੂੰ ਹੋ ਸੱਚਿਆਈ ਵਿੱਚ ਰਹਿਬਰ।

    8. ਨਾ ਸੱਚ ਹੈ ਉਹਨਾਂ ਦੇ ਮੂੰਹ ਵਿੱਚ,
    ਦਿਲਾਂ ਵਿੱਚ ਝੂਠ ਵੱਸਦਾ ਏ,
    ਗਲ਼ਾ ਖੁੱਲ੍ਹੀ ਕਬਰ ਦੇ ਵਾਂਗਰ,
    ਤੇ ਮੂੰਹੋਂ ਖੋਟਾ ਦਿਸਦਾ ਏ।

    9. ਤੂੰ ਉਹਨਾਂ ਦੇ ਗ਼ੁਨਾਹਾਂ ਤੋਂ
    ਗ਼ੁਨਾਹੀਂ ਉਹਨਾਂ ਨੂੰ ਕਰ ਦੇ,
    ਸਲਾਹਾਂ ਆਪਣੀਆਂ ਵਿੱਚ ਉਹ,
    ਹੁਣ ਆਪੇ ਆਪ ਡਿੱਗਣਗੇ।

    10. ਗ਼ੁਨਾਹ ਉਹਨਾਂ ਦੇ ਭਾਰੇ ਹਨ,
    ਮਿਟਾ ਦੇ ਨਾਮ ਉਹਨਾਂ ਦਾ,
    ਤੇ ਬਾਗ਼ੀ ਹੋ ਗਏ ਹਨ ਉਹ,
    ਤੇਰੇ ਕੋਲੋਂ ਖ਼ੁਦਾਵੰਦਾ।

    11. ਖ਼ੁਦਾਇਆ, ਤੇਰੇ ਮੋਮਨ
    ਸਭ ਸਦਾ ਲਲਕਾਰੇ ਮਾਰਨਗੇ,
    ਤੂੰ ਹਾਮੀ ਹੈਂ, ਸੋ ਤੇਥੋਂ ਖ਼ੁਸ਼
    ਸਭ ਆਸ਼ਿਕ ਤੇਰੇ ਹੋਵਣਗੇ।

    12. ਖ਼ੁਦਾਇਆ, ਸੱਚਿਆਂ ਨੂੰ ਹੁਣ ਤੂੰ
    ਬਰਕਤ ਆਪੀਂ ਦੇਵੇਂਗਾ,
    ਤੇਰੀ ਹੈ ਢਾਲ ਉਹਨਾਂ ’ਤੇ,
    ਤੂੰ ਰਹਿਮਤ ਵਿੱਚ ਛੁਪਾਵੇਂਗਾ।

  • ---

    8. ਤੂੰ ਕਰੇਂਗਾ ਅਦਾਲਤ ਸਭ ਕੌਮਾਂ ਦੀ, ਖ਼ੁਦਾਇਆ,
    ਸੱਚਿਆਈ ਜੈਸੀ ਮੇਰੀ, ਇਨਸਾਫ਼ ਕਰ ਤੂੰ ਮੇਰਾ।

    9. ਬੁਰਿਆਂ ਦਾ ਨਾਸ਼ ਕਰ ਦੇ, ਦੇ ਜ਼ੋਰ ਸਾਦਿਕਾਂ ਨੂੰ,
    ਐ ਸੱਚੇ ਰੱਬ ਹਮੇਸ਼ਾ ਦਿਲ ਗੁਰਦੇ ਜਾਂਚਦਾ ਤੂੰ।

    10. ਰੱਬ ਹੈ ਢਾਲ ਮੇਰੀ ਉਹੋ ਪਨਾਹ ਹੈ,
    ਉਹ ਸਾਫ਼ ਸਿੱਧਿਆਂ ਨੂੰ ਛੁਟਕਾਰਾ ਬਖ਼ਸ਼ਦਾ ਹੈ।

    11. ਰੱਬ ਸੱਚਿਆਂ ਦਾ ਆਪੀਂ ਇਨਸਾਫ਼ ਹੈ ਚੁਕਾਉਂਦਾ,
    ਹਰ ਰੋਜ਼ ਬੁਰਿਆਂ ਉੱਤੇ ਉਹ ਗੁੱਸਾ ਹੈ ਵਿਖਾਉਂਦਾ।

    12. ਬਦਕਾਰ ਉੱਤੇ ਹੁੰਦੀ ਤਲਵਾਰ ਤੇਜ਼ ਰੱਬ ਦੀ,
    ਆਪਣੀ ਕਮਾਨ ਕੱਸ ਕੇ ਤਿਆਰ ਉਹਨੇ ਕੀਤੀ।

    13. ਹਥਿਆਰ ਤੇਜ਼ ਕੀਤੇ, ਬੱਧਾ ਹੈ ਰੱਬ ਨਿਸ਼ਾਨਾ,
    ਉਹ ਬਲ਼ਦੇ ਤੀਰ ਲੈਂਦਾ ਹੈ, ਬੁਰਿਆਂ ਨੂੰ ਉਡਾਣਾ।

    14. ਬੁਰਿਆਂ ਨੂੰ ਪੀੜ ਲੱਗੀ ਡਾਢੀ ਬੁਰਿਆਈਆਂ ਦੀ,
    ਜੰਮਦਾ ਹੈ ਝੂਠ ਹੁਣ ਉਹ, ਦੁੱਖਾਂ ਦਾ ਪੇਟ ਹੈ ਸੀ।

    15. ਪੁੱਟ ਪੁੱਟ ਕੇ ਉਸਨੇ ਟੋਇਆ ਇੱਕ ਡੂੰਘਾ ਸੀ ਬਣਾਇਆ,
    ਉਸ ਟੋਏ ਵਿੱਚ ਉਹ ਆਪੀਂ ਡਿੱਗਾ ਤੇ ਕਾਬੂ ਆਇਆ।

    16. ਉਹ ਚਾਹੁੰਦਾ ਸੀ ਕਿ ਹੋਵੇ ਨੁਕਸਾਨ ਦੂਜਿਆਂ ਦਾ,
    ਪਰ ਉਹਦਾ ਜ਼ੁਲਮ ਮੁੜਕੇ ਨੁਕਸਾਨ ਉਹਦਾ ਕਰਦਾ।

    17. ਸੱਚਾ ਨਿਆਂ ਹੈ ਰੱਬ ਦਾ, ਸ਼ੁਕਰ ਉਹਦਾ ਮੈਂ ਮਨਾਵਾਂ,
    ਤੇ ਉਸਦੇ ਪਾਕ ਨਾਂ ਦੀ ਤਾਰੀਫ਼ ਦਿਲ ਤੋਂ ਗਾਵਾਂ।

  • ---

    1. ਤੂੰ ਕਰ ਮੇਰੀ ਰਖਵਾਲੀ, ਮੇਰੇ ਖ਼ੁਦਾ,
    ਨਹੀਂ ਤੇਰੇ ਬਾਝੋਂ ਮੇਰਾ ਆਸਰਾ।

    2. ਮੇਰੀ ਜਾਨ, ਤੂੰ ਰੱਬ ਨੂੰ ਹੈ ਆਖਿਆ,
    ਕਿ ਤੂੰ ਮੇਰਾ ਮਾਲਿਕ, ਨਾ ਤੁਜ ਬਿਨ ਭਲਾ।

    3. ਜ਼ਮੀਨ ਉੱਤੇ ਜੋ ਪਾਕ ਹਨ ਦੀਨਦਾਰ,
    ਖ਼ੁਸ਼ੀ ਮੇਰੀ ਨਾਲ ਉਹਨਾਂ ਦੇ ਹੈ ਸਦਾ।

    4. ਜੋ ਰੱਬ ਦੇ ਸਿਵਾ ਦੂਜੇ ਨੂੰ ਮੰਨਦੇ ਹਨ,
    ਮੁਸੀਬਤ ਤੇ ਦੁੱਖ ਉਹਨਾਂ ’ਤੇ ਆਵੇਗਾ।

    5. ਕਰਾਂਗਾ ਨਾ ਉਹਨਾਂ ਦੀ ਨਜ਼ਰਾਂ ਕਬੂਲ,
    ਨਾ ਉਹਨਾਂ ਦੇ ਨਾਂ ਹੋਠਾਂ ’ਤੇ ਲਿਆਵਾਂਗਾ।

    6. ਮੇਰਾ ਮਾਲ, ਮੇਰਾ ਪਿਆਲਾ ਹੈ ਰੱਬ,
    ਤੂੰ ਹੈਂ ਮੇਰੇ ਬਖਰੇ ਦਾ ਰਾਖਾ, ਖ਼ੁਦਾ।

    7. ਜੋ ਥਾਂ ਮੇਰੀ ਖ਼ਾਤਿਰ ਹੈ ਮਿਣਿਆ ਗਿਆ,
    ਉਹ ਚੰਗਾ ਤੇ ਸੋਹਣਾ ਹੈ ਹਿੱਸਾ ਮੇਰਾ।

  • ---

    ਤੈਨੂੰ ਸੱਦਨਾ, ਖ਼ੁਦਾਇਆ, ਤੈਨੂੰ ਸੱਦਨਾ ਮੈਂ ਵਾਜਾਂ ਮਾਰ।

    11. ਮੇਰੇ ’ਤੇ ਵੱਲ ਕੰਨ ਧਰ ਤੂੰ, ਖ਼ੁਦਾਇਆ,
    ਸੁਣ ਲੈ ਮੇਰੀ ਤੂੰ ਪੁਕਾਰ।

    12. ਜ਼ਾਹਿਰ ਕਰ ਤੂੰ ਮਿਹਰਬਾਨੀ,
    ਆਸਾਂ ਵਾਲਿਆਂ ਨੂੰ ਤਾਰ।

    13. ਆਪਣੇ ਸੱਜੇ ਹੱਥ ਨਾਲ, ਰੱਬਾ,
    ਦੂਤਾਂ ਨੂੰ ਪਿੱਛੇ ਮਾਰ।

    14. ਅੱਖ ਦੀ ਪੁਤਲੀ ਵਾਂਗਰ ਮੈਨੂੰ,
    ਪਰਾਂ ਦੇ ਰੱਖ ਵਿਚਕਾਰ।

    15. ਉਹ ਸ਼ਰੀਰ ਜਿਹੜੇ ਅਤਿ ਦੁੱਖ ਦਿੰਦੇ,
    ਜਾਨ ਦਾ ਕਰਨ ਨਾ ਉੱਧਾਰ।

    16. ਆਪਣੀ ਚਰਬੀ ਵਿੱਚ ਉਹ ਛੱਪ ਗਏ,
    ਮੂੰਹੋਂ ਬੋਲਣ ਹੰਕਾਰ।

    17. ਘੇਰਨ ਸਾਡੇ ਕਦਮਾਂ ਨੂੰ ਉਹ,
    ਡੇਗਣ ਦੀ ਰੱਖਦੇ ਉਹ ਤਾੜ।

    18. ਸ਼ੇਰ ਬੱਚੇ ਵਾਂਗੂੰ ਛੁਪਕੇ ਬਹਿੰਦੇ,
    ਸ਼ੇਰ ਜਿਉਂ ਕਰਦਾ ਸ਼ਿਕਾਰ।

  • ---

    24. ਤੂੰ ਰਹਿਮ ਨੂੰ ਆਪਣੇ ਤਾਈਂ,
    ਆਪ ਰਹਿਮ ਵਿਖਾਉਂਦਾ ਹੈਂ,
    ਹਾਂ ਸੱਚਿਆਰ ਨੂੰ ਆਪਣੇ ਤਾਈਂ,
    ਤੂੰ ਸੱਚਿਆਰ ਵਿਖਾਉਂਦਾ ਹੈਂ।

    25. ਖ਼ਾਲਿਸ ਨੂੰ, ਵਿਖਾਉਂਦਾ ਖ਼ਾਲਿਸ,
    ਆਪਣੇ ਆਪ ਤੂੰਂ ਐ ਖ਼ੁਦਾ,
    ਡਿੰਗਿਆਂ ਨੂੰ ਤੂੰ ਆਪਣੇ ਤਾਈਂ,
    ਡਿੰਗਾ ਹੋ ਵਿਖਾਵੇਂਗਾ।

    26. ਕਿਉਂ ਜੋ ਤੂੰ ਹੀ ਹੈਂ ਬਚਾਉਂਦਾ,
    ਯਾ ਰੱਬ, ਸਾਰੇ ਦੁਖੀਆਂ ਨੂੰ,
    ਨੀਵਾਂ ਕਰੇਂਗਾ, ਖ਼ੁਦਾਇਆ,
    ਤੂੰ ਸਭ ਉੱਚੀਆਂ ਅੱਖੀਆਂ ਨੂੰ।

    27. ਐ ਖ਼ੁਦਾਵੰਦ, ਆਪੀਂ ਤੂੰ ਏ,
    ਮੇਰਾ ਦੀਵਾ ਬਾਲ਼ੇਂਗਾ,
    ਮੇਰੇ ਸਭ ਹਨੇਰੇ ਨੂੰ ਤੂੰ,
    ਚਾਨਣ ਕਰ ਵਿਖਾਲੇਂਗਾ।

    28. ਕਿਉਂ ਜੋ ਤੇਰੀ ਮਦਦ ਨਾਲ ਮੈਂ,
    ਦੌੜ੍ਹਾਂਗਾ ਹਜ਼ਾਰਾਂ ’ਤੇ,
    ਹਾਂ ਇਮਦਾਦ ਨਾਲ ਆਪਣੇ ਰੱਬ ਦੀ,
    ਕੁੱਦਾਂਗਾ ਦੀਵਾਰਾਂ ’ਤੇ।

    29. ਖ਼ਾਲਿਸ ਹੈ ਕਲਾਮ ਖ਼ੁਦਾ ਦਾ,
    ਕਾਮਿਲ ਸੱਚਾ ਉਹਦਾ ਰਾਹ,
    ਜਿਨ੍ਹਾਂ ਦਾ ਭਰੋਸਾ ਉਸ ’ਤੇ,
    ਉਹਨਾਂ ਦੀ ਉਹ ਢਾਲ ਸਦਾ।

  • ---

    1. ਤੇਰੇ ਜ਼ੋਰ ਤੋਂ ਖ਼ੁਦਾਇਆ ਖ਼ੁਸ਼ੀਆਂ ਦੇ ਵਿੱਚ ਸ਼ਾਹ ਆਇਆ,
    ਮੁਕਤੀ ਤੇਰੀ ਤੋਂ ਉਹਨੇ ਦਿਲ ਸ਼ਾਦ ਕਿਆ ਹੀ ਪਾਇਆ।

    2. ਮਤਲਬ ਹੈ ਕੀਤਾ ਪੂਰਾ ਤੂੰ ਹੀ ਏ ਉਹਦੇ ਦਿਲ ਦਾ,
    ਮੂੰਹੋਂ ਜੋ ਕੁਝ ਉਹ ਮੰਗਦਾ ਸਭ ਕੁਝ ਹੈ ਉਸ ਨੂੰ ਮਿਲਦਾ।

    3. ਤੂੰ ਨੇਕ ਬਰਕਤਾਂ ਤੋਂ ਨਾਲ ਉਹਦੇ ਪੇਸ਼ ਆਇਆ,
    ਸੋਨੇ ਖਰੇ ਦਾ ਸਿਰ ’ਤੇ ਉਹਦੇ ਹੈ ਤਾਜ ਰਖਾਇਆ।

    4. ਤੇਰੇ ਹੀ ਕੋਲੋਂ ਰੱਬਾ, ਜ਼ਿੰਦਗਾਨੀ ਉਹਨੇ ਚਾਹੀ,
    ਓੜਕ ਦੇ ਤੀਕਰ ਉਮਰ ਉਹਦੀ ਹੈ ਤੂੰ ਵਧਾਈ।

    5. ਸ਼ੌਕਤ ਹੈ ਉਸਦੀ ਵੱਡੀ ਤੇਰੀ ਨਜਾਤ ਤੋਂ, ਰੱਬਾ,
    ਹਸ਼ਮਤ ਜਲਾਲ ਤੂੰ ਏ ਉਹਨੂੰ ਖ਼ੁਦਾਇਆ ਦਿੱਤਾ।

    6. ਉਹਨੂੰ ਤੂੰ ਬਰਕਤਾਂ ਦਾ, ਆਪੇ ਸਬੱਬ ਠਹਿਰਾਇਆ,
    ਤੇਰੇ ਦਿਦਾਰ ਤੋਂ ਉਹ ਖ਼ੁਸ਼ੀਆਂ ਦੇ ਵਿੱਚ ਹੈ ਆਇਆ।

    7. ਰੱਬ ’ਤੇ ਹੈ ਆਸ ਸ਼ਾਹ ਦੀ ਰਹਿਮਤ ਦਾ ਸਾਇਆ ਦਾਇਮ,
    ਨਾ ਬਾਦਸ਼ਾਹ ਟਲੇਗਾ, ਸ਼ਾਹੀ ਰਹੇਗੀ ਕਾਇਮ।

  • ---

    13. ਤੂੰ ਮੈਨੂੰ ਰਹਿਮਤ ਨਾਲ ਉਠਾ,
    ਤਾਂ ਬਦਲਾ ਲੈਣ, ਖ਼ੁਦਾਵੰਦਾ,
    ਤੂੰ ਮੈਨੂੰ ਖ਼ੁਸ਼ੀ ਵਿਖਾਉਂਦਾ ਹੈਂ,
    ਨਾ ਦੁਸ਼ਮਣ ਗ਼ਲਬਾ ਪਾਉਂਦਾ ਹੈ।

    14. ਤੇਰੇ ਸੰਭਾਲਣ ਨਾਲ, ਗੁਫ਼ਤਾਰ,
    ਮੈਂ ਰਿਹਾ ਹਾਂ ਦਿਆਨਤਦਾਰ,
    ਆਪਣੀ ਹਜ਼ੂਰੀ ਵਿੱਚ ਸਦਾ,
    ਮਜ਼ਬੂਤੀ ਮੈਨੂੰ ਬਖ਼ਸ਼ੇਂਗਾ।

    15. ਹੈ ਪਾਕ ਖ਼ੁਦਾਵੰਦ ਸ਼ਹਿਨਸ਼ਾਹ,
    ਜੋ ਇਸਰਾਏਲ ਦਾ ਹੈ ਖ਼ੁਦਾ,
    ਹਮੇਸ਼ਾ ਤੀਕਰ ਮੁੱਢੋਂ ਹੈ,
    ਆਮੀਨ, ਆਮੀਨ ਮੁਬਾਰਿਕ ਹੈ।

  • ---

    7. ਤੇਰੀ ਹੈਕਲ ਦੇ ਵਿੱਚ ਕੀਤਾ,
    ਤੇਰੀ ਰਹਿਮਤ ਉੱਤੇ ਧਿਆਨ।
    ਭਰਪੂਰ ਹੱਥ ਸੱਜਾ ਤੇਰਾ,
    ਸੱਚਿਆਈ ਨਾਲ, ਰਹਿਮਾਨ।

    8. ਨਾਮ ਪਾਕ ਹੈ ਜਿਹਾ ਤੇਰਾ,
    ਹਾਂ ਤੇਹੀ, ਐ ਖ਼ੁਦਾ,
    ਜ਼ਮੀਨ ਦੀਆਂ ਹੱਦਾਂ ਤੀਕਰ,
    ਹਮਦ ਤੇਰੀ ਹੈ ਸਦਾ।

    9. ਅਦਾਲਤਾਂ ਤੋਂ ਤੇਰੀ
    ਖ਼ੁਸ਼ ਹੈ ਸਿਓਨ ਪਹਾੜ,
    ਯਹੂਦਾ ਦੀਆਂ ਬੇਟੀਆਂ,
    ਖ਼ੁਸ਼ ਹੁੰਦੀਆਂ ਨਾਅਰੇ ਮਾਰ।

    10. ਸਿਓਨ ਦੇ ਦੁਆਲੇ ਫਿਰੋ,
    ਬੁਰਜ਼ ਗਿਣੋ ਆਲੀਸ਼ਾਨ,
    ਤੇ ਉਹਦੀ ਸ਼ਾਹਰ ਪਨਾਹ ’ਤੇ
    ਦਿਲ ਨਾਲ ਕਰੋ ਧਿਆਨ।

    11. ਮਹਿਲ ਉਸਦੇ ਸਾਰੇ ਵੇਖੋ,
    ਧਿਆਨ ਕਰੋ ਖ਼ੁਸ਼ੀ ਨਾਲ,
    ਤਾਂ ਆਵਣ ਵਾਲੀ ਪੁਸ਼ਤ ਨੂੰ,
    ਦੱਸ ਸਕੋ ਸਾਰਾ ਹਾਲ।

    12. ਕਿ ਇਹ ਖ਼ੁਦਾ ਹਮੇਸ਼ਾ ਅਸਾਡਾ ਹੈ ਖ਼ੁਦਾ,
    ਹਾਂ ਇਹੋ ਮਰਦੇ ਦਮ ਤੀਕ ਹਦਾਇਤ ਕਰੇਗਾ।

  • ---

    1. ਤੂੰ ਮੈਨੂੰ ਮੇਰੇ ਵੈਰੀਆਂ ਤੋਂ,
    ਖਲਾਸੀ ਦੇ, ਖ਼ੁਦਾ,
    ਤੂੰ ਮੈਨੂੰ ਮੇਰੇ ਵੈਰੀਆਂ ਤੋਂ,
    ਆਪ ਉੱਚਾ ਕਰੇਗਾ।

    2. ਛੁਡਾ ਤੂੰ ਮੈਨੂੰ ਬੁਰਿਆਂ ਤੋਂ,
    ਦੇ ਖੂਨੀ ਤੋਂ ਅਮਾਨ,
    ਕਿ ਵੇਖ, ਦਾਅ ਉੱਤੇ ਬੈਠੇ ਉਹ,
    ਤਾਂ ਮਾਰਨ ਮੇਰੀ ਜਾਨ।

    3. ਜ਼ਿੱਦ ਮਿਲ ਕੇ ਕਰਦੇ ਮੇਰੇ ਨਾਲ
    ਸਭ ਜ਼ੋਰਾਵਰ ਸ਼ਰੀਰ,
    ਯਾ ਰੱਬ, ਨਾ ਮੇਰਾ ਕੁਝ ਗ਼ੁਨਾਹ,
    ਨਾ ਮੇਰੀ ਹੈ ਤਕਸੀਰ।

    4. ਨਾ ਮੇਰੀ ਕੁਝ ਵੀ ਹੈ ਖ਼ਤਾ,
    ਪਰ ਦੌੜ੍ਹਦੇ ਹੋ ਤਿਆਰ,
    ਤੂੰ ਮੇਰੇ ਮਿਲਣੇ ਨੂੰ ਹੁਣ ਜਾਗ,
    ਤੇ ਵੇਖ ਮੈਂ ਹਾਂ ਲਾਚਾਰ।

    5. ਖ਼ੁਦਾਵੰਦ, ਇਸਰਾਏਲ ਦੇ ਰੱਬ,
    ਤੂੰ ਰੱਬ ਹੈਂ ਫੌਜਾਂ ਦਾ,
    ਤੂੰ ਜਾਗ ਤੇ ਵੇਖ ਸਭ ਕੌਮਾਂ ਨੂੰ,
    ਬਦਕਾਰ ਤੇ ਰਹਿਮ ਨਾ ਖਾ।

    6. ਉਹ ਮੁੜਕੇ ਆਉਂਦੇ ਸ਼ਾਮਾਂ ਨੂੰ,
    ਤੇ ਸ਼ੋਰ ਮਚਾਉਂਦੇ ਹਨ,
    ਤੇ ਭੌਂਕਦੇ ਫਿਰਦੇ ਕੁੱਤੇ ਵਾਂਗ,
    ਸਭ ਸ਼ਹਿਰ ਭੌਂ ਜਾਂਦੇ ਹਨ।

    7. ਵੇਖ ਮੂੰਹ ਤੋਂ ਉਹ ਡਕਾਰਦੇ ਹਨ,
    ਤੇ ਹੋਠਾਂ ਵਿੱਚ ਤਲਵਾਰ,
    ਤੇ ਕੌਣ ਅਸਾਨੂੰ ਵੇਖਦਾ ਹੈ,
    ਇਹ ਕਹਿੰਦੇ ਸ਼ੇਖੀ ਮਾਰ।

    8. ਪਰ ਉਹਨਾਂ ਉੱਤੇ ਹੱਸੇਂਗਾ,
    ਤੂੰ ਯਾ ਰੱਬ, ਪਾਕ ਖ਼ੁਦਾ,
    ਗ਼ੈਰ ਕੌਮਾਂ ਨੂੰ ਹੁਣ ਠੱਠੇ ਵਿੱਚ,
    ਤੂੰ ਆਪ ਉਡਾਵੇਂਗਾ।

    9. ਐ ਮੇਰੀ ਕੁੱਵਤ ਤੇਰੇ ਵੱਲ,
    ਮੈਂ ਤੱਕਾਂਗਾ ਸਦਾ,
    ਤੂੰ ਮੇਰੀ ਮੋਹਕਮ ਹੈ ਚਟਾਨ,
    ਤੂੰ ਮੇਰਾ ਹੈ ਖ਼ੁਦਾ।

  • ---

    5. ਤਾਂ ਜੋ ਤੇਰੇ ਸਭ ਪਿਆਰੇ
    ਪਾਵਣ ਦੁੱਖਾਂ ਤੋਂ ਨਜਾਤ,
    ਤੂੰ ਬਚਾ ਲੈ ਸੱਜੇ ਹੱਥ ਨਾਲ,
    ਸੁਣ ਦੁਆਵਾਂ ਮੁਨਾਜਾਤ।

    6. ਰੱਬ ਪਾਕੀਜ਼ਗੀ ਵਿੱਚ ਫਰਮਾਂਦਾ,
    ਸੋ ਮੈਂ ਖ਼ੁਸ਼ੀ ਕਰਾਂਗਾ,
    ਨਾਪਾਂਗਾ ਸੁਕੋਤ ਦੀ ਵਾਦੀ,
    ਸ਼ੈੱਕੇਮ ਨੂੰ ਮੈਂ ਵੰਡਾਂਗਾ।

    7. ਹੈ ਗਿਲੀਆਦ ਮਿਰਾਸ ਵਿੱਚ ਮੇਰੀ,
    ਮੇਰਾ ਹੈ ਮੁਨੱਸੀ ਵੀ,
    ਇਫ਼ਰਾਈਮ ਤੇ ਮੇਰੇ ਸਿਰ ਦੀ,
    ਜਗ੍ਹਾ ਹੈ ਹਿਫਾਜ਼ਤ ਦੀ।

    8. ਮੇਰੇ ਲਈ ਠੀਕ ਯਹੂਦਾ,
    ਸਭ ਕਾਨੂੰਨ ਬਣਾਉਂਦਾ ਹੈ,
    ਇਹ ਮੋਆਬ ਇੱਕ ਮੇਰੇ ਵਾਸਤੇ,
    ਪੈਰ ਧੋਣੇ ਦਾ ਭਾਂਡਾ ਹੈ।

    9. ਮੈਂ ਚਲਾਵਾਂਗਾ ਅਦੂਮ ਤੇ,
    ਜੁੱਤੀ ਆਪਣੇ ਪੈਰਾਂ ਦੀ,
    ਐ ਫਲਿਸਤ, ਤੂੰ ਮੇਰੇ ਵਾਸਤੇ,
    ਖੂਬ ਵਜ੍ਹਾ ਸ਼ਾਦਿਆਨੇ ਵੀ।

  • ---

    ਤੜਕੇ ਮੈਂ ਤੈਨੂੰ ਢੂੰਡਾਂ,
    ਯਾ ਰੱਬ ਮੇਰੇ ਖ਼ੁਦਾਇਆ।

    1. ਮੇਰੀ ਜਾਨ ਤੇਰੀ ਤਿਹਾਈ,
    ਤਨ ਮੇਰਾ ਖੁਸ਼ਕ ਸਾਈ,
    ਧੁੱਪ ਨੇ ਜ਼ਮੀਨ ਜਲਾਈ,
    ਮੈਂ ਵੀ ਹਾਂ ਤੇਰਾ ਤਿਹਾਇਆ।

    2. ਮੈਂ ਵੇਖਾਂ ਤੇਰੀ ਕੁਦਰਤ,
    ਨਾਲੇ ਤੇਰਾ ਜ਼ੋਰ ਤੇ ਹਸ਼ਮਤ,
    ਜਿਹਾ ਤੇਰੇ ਘਰ ਮੁਕੱਦਸ,
    ਵਿੱਚ ਮੈਨੂੰ ਨਜ਼ਰੀਂ ਆਇਆ।

    3. ਤੇਰੀ ਜੋ ਮਿਹਰਬਾਨੀ,
    ਬਿਹਤਰ ਕਿ ਜ਼ਿੰਦਗਾਨੀ,
    ਹੋਵੇ ਮੇਰੀ ਜ਼ਬਾਨੀਂ,
    ਵਡਿਆਈ ਵੀ, ਖ਼ੁਦਾਇਆ।

    4. ਜਦ ਤਕ ਮੈਂ ਜਿਉਂਦਾ ਰਹਾਂਗਾ,
    ਧੰਨਵਾਦ ਤੈਨੂੰ ਕਹਾਂਗਾ,
    ਨਾਂ ਤੇਰਾ ਜਾ ਮੈਂ ਲਵਾਂਗਾ,
    ਹੱਥ ਆਪਣਾ ਤਾਂਹ ਉਠਾਇਆ।

    5. ਰੱਜ ਮੇਰੀ ਜਾਨ ਜਾਵੇ,
    ਜਿਉਂ ਚਰਬੀ ਗੁਦਾ ਖਾਵੇ,
    ਮੂੰਹ ਮੇਰਾ ਗੀਤ ਗਾਵੇ,
    ਖ਼ੁਸ਼ੀਆਂ ਦੇ ਵਿੱਚ ਜੋ ਆਇਆ।

    6. ਰਾਤੀ ਜਦੋਂ ਮੈਂ ਸੌਂਦਾਂ,
    ਤੇਰੇ ਖਿਆਲ ਵਿੱਚ ਭਾਉਂਦਾ,
    ਤੇਰੇ ਪਰਾਂ ਦੇ ਹੇਠਾਂ,
    ਖ਼ੁਸ਼ ਰਹਿੰਦਾ ਹਾਂ, ਖ਼ੁਦਾਇਆ।

    7. ਤੇਰੇ ਨਾਲ ਪ੍ਰੀਤ ਹੈ ਮੇਰੀ,
    ਹੱਥ ਤੇਰਾ ਦਏ ਦਲੇਰੀ,
    ਜੋ ਚਾਹੁੰਦੇ ਜਾਨ ਮੇਰੀ,
    ਮਤਾ ਮਾਰ ਦਾ ਪਕਾਇਆ।

    8. ਜਾਵਣ ਪਾਤਾਲ ਉਹ ਸਾਰੇ,
    ਤਲਵਾਰ ਨਾਲ ਮਾਰੇ,
    ਬਦਹਾਲ ਮੋਏ ਵਿਚਾਰੇ,
    ਗਿੱਦੜਾਂ ਨੇ ਸਭ ਨੂੰ ਖਾਇਆ।

    9. ਰੱਬ ਤੋਂ ਖ਼ੁਸ਼ੀ ਸ਼ਾਹ ਪਾਉਂਦਾ,
    ਉਸ ਦੀ ਕਸਮ ਜੋ ਖਾਂਦਾ,
    ਖ਼ੁਸ਼ ਹੋ ਖ਼ੁਸ਼ੀ ਮਨਾਉਂਦਾ,
    ਝੂਠੇ ਨੂੰ ਚੁੱਪ ਕਰਾਇਆ।

  • ---

    9. ਤੂੰ ਜਦੋਂ ਅੱਗੇ ਅੱਗੇ,
    ਤੂੰ ਪਿਆ ਸੈਂ ਆਪਣੇ ਲੋਕਾਂ ਦੇ,
    ਜਦੋਂ ਤੂੰ ਲੰਘਿਆ ਸੈਂ,
    ਜੰਗਲਾਂ ਵਿੱਚੋਂ, ਖ਼ੁਦਾਵੰਦਾ।

    10. ਜ਼ਮੀਨ ਤਦ ਕੰਬੀ ਤੇ,
    ਅਸਮਾਨ ਵੀ ਸਾਹਮਣੇ ਰੱਬ ਦੇ,
    ਹਾਂ ਇਸਰਾਏਲ ਦੇ ਰੱਬ,
    ਅੱਗੇ ਥਰ-ਥਰ ਕੰਬਿਆ ਸਿਨਾਈ।

    11. ਤੂੰ ਆਪਣੀ ਬਖ਼ਸ਼ਿਸ਼ਾਂ ਦਾ ਮੀਂਹ,
    ਵਰ੍ਹਾਕੇ ਨਾਲ ਕਸਰਤ ਦੇ,
    ਜੈਫ ਮਿਰਾਸ ਆਪਣੀ,
    ਕੀਤੀ ਹੈ ਮਜ਼ਬੂਤ, ਯਾ ਰੱਬਾ।

    12. ਕੀ ਤੇਰੇ ਲੋਕ ਵੱਸਣ ਉਹਦੇ ਵਿੱਚ,
    ਤੂੰ ਕੀਤੀ ਤਿਆਰੀ,
    ਗ਼ਰੀਬਾਂ ਦੇ ਲਈ ਨਾਲ ਆਪਣੀ,
    ਰਹਿਮਤ ਦੇ, ਖ਼ੁਦਾਵੰਦਾ।

    13. ਖ਼ੁਸ਼ੀ ਦੀ ਖ਼ਬਰ ਦੇਣ ਵਾਲਿਆਂ ਦੀ,
    ਭਾਰੀ ਟੋਲੀ ਸੀ,
    ਫਤਹਿ ਹੁਕਮ ਜਿਸ ਵੇਲੇ,
    ਖ਼ੁਦਾ ਨੇ ਆਪ ਫਰਮਾਇਆ।

    14. ਤਦੋਂ ਉੱਠ ਨੱਸੇ ਸਾਰੇ ਬਾਦਸ਼ਾਹ,
    ਲੈ ਆਪਣੀਆਂ ਫੌਜਾਂ,
    ਤ੍ਰੀਮਤ, ਜੋ ਰਹੀ ਘਰ ਵਿੱਚ,
    ਸੋ ਵੰਡਿਆ ਓਸ ਮਾਲ ਲੁੱਟ ਦਾ।

    15. ਤੇ ਆਪਣੇ ਵਿਹੜਿਆਂ ਦੇ ਵਿੱਚ,
    ਰਹੋਗੇ ਜਦ ਤਸੱਲੀ ਨਾਲ,
    ਤਦ ਹੋਵੋਗੇ ਕਬੂਤਰ ਵਾਂਗ,
    ਜਿਹਦੇ ਬਾਜੂ ਹਨ ਜਿਊਂ ਰੂਪਾ।

    16. ਕਿ ਜਿਸ ਦੇ ਖੰਭ ਚਮਕੀਲੇ,
    ਸੁਨਹਿਰੀ ਡਾਢੇ ਸੋਹਣੇ ਹਨ,
    ਕਿ ਹੋਵੇ ਜਿਸ ਤਰ੍ਹਾਂ,
    ਖੰਭਾਂ ਦੇ ਉੱਤੇ ਮਰਿਆ।

    17. ਹਟਾਵੇਗਾ ਗਨੀਮਾਂ ਨੂੰ,
    ਜਦੋਂ ਕਾਦਿਰ ਖ਼ੁਦਾ ਓਥੋਂ,
    ਤਦੋਂ ਜਾਲਮੂਨ ਵਾਂਗਰ,
    ਬਰਫ਼ ਦੇ ਹੋ ਜਾਵੇਗਾ ਚਿੱਟਾ।

  • ---

    17. ਤੇਰੇ ਈ ਕੋਲੋਂ ਮੰਗਦਾ ਦੁਆਵਾਂ,
    ਆਪਣੀਆਂ ਮੈਂ, ਐ ਖ਼ੁਦਾ।

    18. ਜਿਹੜੇ ਵੇਲੇ ਤੂੰ ਸੁਣਦਾ ਦੁਆਵਾਂ,
    ਉਸੇ ਵੇਲੇ ਮੈਂ ਮੰਗਦਾ ਦੁਆ।

    19. ਤੇਰੀ ਰਹਿਮਤ ਤੇ ਸੱਚਿਆਈ,
    ਹੈ ਬੇਅੰਤ, ਖ਼ੁਦਾਵੰਦਾ।

    20. ਇਸਦੇ ਨਾਲ ਤੂੰ ਦਿੰਦਾ ਖਲਾਸੀ,
    ਸੁਣ ਲੈ ਮੇਰੀ ਵੀ ਦੁਆ।

    21. ਮੈਨੂੰ ਚਿੱਕੜ ਵਿੱਚੋਂ ਕੱਢ ਲੈ,
    ਨਹੀਂ ਤੇ ਮੈਂ ਡੁੱਬ ਜਾਵਾਂਗਾ।

    22. ਡੂੰਘੇ ਸਾਗਰ, ਵੈਰੀਆਂ ਕੋਲੋਂ,
    ਮੇਰੀ ਜਾਨ ਨੂੰ ਤੂੰ ਬਚਾ।

    23. ਡੁੱਬਾਂ ਨਾ ਸੁਮੰਦਰ ਵਿੱਚ ਮੈਂ,
    ਹੜ੍ਹ ਨਾ ਮੈਥੋਂ ਲੰਘਣ ਜਾ।

    24. ਮੇਰੇ ਉੱਤੇ ਬੰਦ ਨਾ ਹੋਵੇ,
    ਕਦੀ ਵੀ ਮੂੰਹ ਖੂਹੇ ਦਾ।

    25. ਤੇਰੀ ਰਹਿਮਤ ਡਾਢੀ ਹੈਗੀ,
    ਮੇਰੀ ਸੁਣ ਲੈ, ਐ ਖ਼ੁਦਾ।

    26. ਤੇਰੀ ਰਹਿਮਤ ਹੈ ਬਥੇਰੀ,
    ਮੇਰੇ ਵੱਲ ਵੀ ਕਰ ਨਿਗਾਹ।

    27. ਆਪਣੇ ਬੰਦੇ ਕੋਲੋਂ, ਯਾ ਰੱਬ,
    ਕਦੀ ਨਾ ਆਪਣਾ ਮੂੰਹ ਲੁਕਾ।

    28. ਮੇਰੇ ਉੱਤੇ ਬਿਪਤਾ ਭਾਰੀ,
    ਮੇਰੀ ਛੇਤੀ ਸੁਣ ਦੁਆ।

    29.ਮੇਰੀ ਜਾਨ ਦੇ ਨੇੜੇ ਆ ਕੇ,
    ਉਹਨਾਂ ਦੁੱਖਾਂ ਤੋਂ ਛੁਡਾ।

    30. ਮੇਰੇ ਦੁਸ਼ਮਣਾਂ ਦੇ ਸਬੱਬ,
    ਮੈਨੂੰ ਕਰੀਂ ਤੂੰ ਰਿਹਾਅ।

    31. ਮੇਰੇ ਤਾਹਨੇ, ਮੇਰੀ ਹੱਤਕ,
    ਜਿਹੜਾ ਹੋਇਆ ਮੈਂ ਰੁਸਵਾ।

    32. ਤੂੰ ਹੈਂ ਜਾਣਦਾ ਮੇਰੇ ਵੈਰੀ,
    ਤੇਰੇ ਸਾਹਮਣੇ ਹਨ, ਖ਼ੁਦਾ।

    33. ਮੈਂ ਉਡੀਕਾਂ ਕੋਈ ਦਰਦੀ,
    ਮੇਰੇ ਕੋਲ ਹੁਣ ਆਵੇ ਜਾ।

    34. ਜਿਹੜਾ ਆਣ ਦਿਲਾਸਾ ਦੇਵੇ,
    ਪਰ ਨਾ ਕੋਈ ਆਇਆ ਸਾਂ।

    35. ਤ੍ਰੇਹ ਬੁਝਾਵਣ ਨੂੰ ਸਿਰਕਾ ਦਿੱਤਾ,
    ਦਿੱਤੀ ਕੌੜ ਕਿ ਖਾਵਣ ਜਾ।

  • ---

    1. ਤੂੰ ਆਪਣੇ ਬਾਦਸ਼ਾਹ ਨੂੰ, ਯਾ ਰੱਬ, ਆਪਣੀ ਅਦਾਲਤ ਦੇ,
    ਤੇ ਆਪਣੇ ਬਾਦਸ਼ਾਹ ਦੇ ਬੇਟੇ ਨੂੰ ਆਪਣੀ ਸਦਾਕਤ ਦੇ।

    2. ਤਦੋਂ ਉਹ ਤੇਰੇ ਮਸਕੀਨਾਂ ਦਾ, ਤੇਰੀ ਸਾਰੀ ਉੱਮਤ ਦਾ,
    ਅਦਾਲਤ ਤੇ ਸਦਾਕਤ ਨਾਲ, ਸਭ ਝਗੜਾ ਮਿਟਾਵੇਗਾ।

    3. ਖ਼ੁਦਾਇਆ, ਕਰਨਗੇ ਟਿੱਲੇ ਤੇਰੀ ਸੱਚਿਆਈ ਨੂੰ ਜ਼ਾਹਿਰ,
    ਪਹਾੜ ਅਮਨ–ਓ–ਅਮਾਨ ਦੱਸਣਗੇ ਤੇਰੇ ਲੋਕਾਂ ਦੀ ਖ਼ਾਤਿਰ।

    4. ਕਰੇਗਾ ਉਹ ਅਦਾਲਤ ਆਪ, ਉੱਮਤ ਦੇ ਗ਼ਰੀਬਾਂ ਦੀ,
    ਤੇ ਹਾਜ਼ਤਮੰਦਾਂ ਦੀ ਔਲਾਦ, ਪਾਵੇਗੀ ਖਲਾਸੀ ਵੀ।

    5. ਕਰੇਂਗਾ ਟੁਕੜੇ-ਟੁਕੜੇ ਜ਼ਾਲਿਮਾਂ ਦੇ, ਲੋਕੀ ਤਦ ਸਾਰੇ,
    ਤੇਰਾ ਰੱਖਣਗੇ ਡਰ, ਜਦ ਤੀਕ ਸੂਰਜ ਚੰਨ ਹਨ, ਤਾਰੇ।

  • ---

    1. ਤੂੰ ਅਸਾਨੂੰ ਸਦਾ ਤੀਕਰ ਕਿਉਂ ਰੱਦ ਕੀਤਾ, ਐ ਖ਼ੁਦਾ।
    ਤੇਰੀਆਂ ਭੇਡਾਂ ਉੱਤੇ ਉੱਠਿਆ,
    ਧੂੰ ਕਿਉਂ ਤੇਰੇ ਗੁੱਸੇ ਦਾ?

    2. ਆਪਣੇ ਲੋਕਾਂ ਨੂੰ ਫਿਰ ਯਾਦ ਕਰ,
    ਜਿਨ੍ਹਾਂ ਨੂੰ ਖ੍ਰੀਦਿਆ ਸੀ,
    ਉਹ ਗਰੋਹ ਮਿਰਾਸ ਸੀ ਤੇਰੀ
    ਜਿਨ੍ਹਾਂ ਨੂੰ ਛੁਡਾਇਆ ਸੀ।

    3. ਆਪਣੇ ਉਸ ਪਹਾੜ ਸਿਓਨ ਨੂੰ ਐ ਖ਼ੁਦਾਵੰਦ,
    ਯਾਦ ਫਰਮਾਅ,
    ਜਿਸ ਵਿੱਚ ਰਹਿੰਦਾ ਬਹਿੰਦਾ ਸੈਂ ਤੂੰ,
    ਘਰ ਸੀ ਤੇਰੇ ਰਹਿਣੇ ਦਾ।

    4. ਪੈਰ ਵਧਾਈਂ ਆਪਣੇ, ਯਾ ਰੱਬ,
    ਤੂੰ ਉਜਾੜਾਂ ਵੱਲ ਸ਼ਤਾਬ,
    ਪਾਕ ਘਰ ਤੇਰਾ ਦੁਸ਼ਮਣਾਂ ਨੇ
    ਕੀਤਾ ਹੈ ਉਜਾੜ ਖਰਾਬ।

  • ---

    5. ਤੇਰੀ ਟੋਲੀਆਂ ਵਿੱਚ ਆ ਕੇ,
    ਦੁਸ਼ਮਣ ਸ਼ੋਰ ਮਚਾਉਂਦੇ ਨੇ,
    ਆਪਣੇ ਹੀ ਨਿਸ਼ਾਨਾਂ ਨੂੰ ਉਹ,
    ਖਾਸ ਨਿਸ਼ਾਨ ਠਹਿਰਾਉਂਦੇ ਨੇ।

    6. ਇੱਕ-ਇੱਕ ਤੇਰੇ ਦੁਸ਼ਮਣ ਦਾ ਹੁਣ,
    ਜਾਪਦਾ ਹੈ ਅਜਿਹਾ ਹਾਲ,
    ਸੰਘਣੇ ਰੁੱਖਾਂ ਉੱਤੇ ਮਾਰੇ,
    ਜਿਉਂ ਕੁਹਾੜਾ ਸਖ਼ਤੀ ਨਾਲ।

    7. ਤੇਰੀ ਹੈਕਲ ਵਿੱਚ ਹੁਣ ਜਿਸਨੇ,
    ਉੱਕਰੇ ਕੰਮ ਨਕਾਸ਼ੀ ਦੇ,
    ਮਾਰ ਕੁਹਾੜੇ ਤੇ ਹਥੌੜੇ,
    ਤੋੜਦੇ ਹਨ ਨਾਲ ਸ਼ਕਤੀ ਦੇ।

    8. ਤੇਰੇ ਪਾਕ ਮਕਾਨ ਨੂੰ, ਯਾ ਰੱਬ,
    ਅੱਗ ਲਗਾ ਕੇ ਕੀਤਾ ਖ਼ਾਕ,
    ਤੇਰੀ ਹੈਕਲ ਪਾਕ ਨੂੰ ਢਾਹਕੇ,
    ਉਹਨਾਂ ਕੀਤਾ ਹੈ ਨਾਪਾਕ।

    9. ਉਹਨਾਂ ਨੇ ਇਹ ਦਿਲ ਵਿੱਚ ਕਿਹਾ,
    ਕਰੀਏ ਇਹਨਾਂ ਨੂੰ ਫ਼ਨਾਹ,
    ਸਭ ਇਬਾਦਤ–ਗਾਹਾਂ ਰੱਬ ਦੀ,
    ਅੱਗ ਲਗਾ ਕੇ ਦਿਓ ਜਲਾ।

    10. ਨਾ ਨਿਸ਼ਾਨ ਹਾਂ ਅਸੀਂ ਵੇਖਦੇ,
    ਨਾ ਹੁਣ ਕੋਈ ਨਬੀ ਵੀ,
    ਕੋਈ ਨਹੀਂ ਜਾਣਦਾ ਹੈ ਇਹ,
    ਹਾਲਤ ਕਦ ਤੀਕ ਰਹੇਗੀ।

  • ---

    18. ਤਾਹਨੇ ਮਾਰ ਸਤਾਉਂਦੇ ਤੇਰੇ ਵੈਰੀ, ਰੱਬਾ, ਯਾਦ ਕਰੀਂ,
    ਬਕਦੇ ਨੇ ਕੁਫ਼ਰ ਪਏ, ਜਾਹਿਲ ਸਾਰੇ।

    19. ਫ਼ਾਖਤਾ ਨਾ ਦਈਂ ਆਪਣੀ, ਦਰਿੰਦੇ ਦੇ ਹੱਥ ਵਿੱਚ,
    ਕੌਮ ਹੈ ਉਹ ਡਾਢੀ ਭੈੜੀ, ਰੱਬਾ, ਯਾਦ ਕਰੀਂ।

    20. ਦੁਖੀਆਂ ਦੀ ਟੋਲੀ ਆਪੀਂ, ਭੁੱਲ ਵੀ ਨਾ ਜਾਈਂ,
    ਅਹਿਦ ਨਾ ਭੁਲਾਈਂ ਆਪਣਾ, ਰੱਬਾ, ਯਾਦ ਕਰੀਂ।

    21. ਆਜਿਜ਼ ਤੇ ਕੰਗਾਲ ਵੀ ਸਭੋ, ਗਾਵਣ ਤੇਰੀਆਂ ਸਿਫ਼ਤਾਂ,
    ਤੇਰੇ ਨਾਂ ਦੀ ਉਸਤਤ ਗਾਵਣ, ਰੱਬਾ, ਯਾਦ ਕਰੀਂ।

    22. ਉੱਠ, ਐ ਖ਼ੁਦਾਵੰਦ, ਹੁਣ, ਆਪੇ ਦੇ ਦਲੀਲਾਂ,
    ਅਹਿਮਕਾਂ ਦੇ ਤਾਹਨੇ ਸਾਰੇ, ਰੱਬਾ ਯਾਦ ਕਰੀਂ।

    23. ਕਦੀ ਵੀ ਤੂੰ, ਭੁੱਲ ਨਾ ਜਾਈਂ, ਦੁਸ਼ਮਣਾਂ ਦਾ ਗਾਊਗਾ,
    ਸ਼ੋਰ ਵਧਾਉਂਦੇ ਤੇਰੇ ਵੈਰੀ, ਰੱਬਾ ਯਾਦ ਕਰੀਂ।

  • ---

    1. ਤਾਰੀਫ਼ ਹੁਣ ਤੇਰੀ ਕਰਦੇ ਹਾਂ ਤੇ ਗਾਉਂਦੇ ਹਾਂ ਸਨਾ,
    ਨਾਂ ਤੇਰਾ ਸਾਡੇ ਨੇੜੇ ਹੈ, ਰਹੀਮ ਖ਼ੁਦਾਵੰਦਾ।

    2. ਤੇਰੇ ਅਜਾਇਬ ਸਭੋ ਕੰਮ ਹਨ ਜ਼ਾਹਿਰ ਕਰਦੇ ਸਾਫ਼,
    ਜਦ ਮੌਕਾ ਮਿਲੇ ਰਾਸਤੀ ਨਾਲ ਮੈਂ ਕਰਾਂਗਾ ਇਨਸਾਫ਼।

    3. ਜ਼ਮੀਨ ’ਤੇ ਰਹਿਣ ਵਾਲੇ ਵੀ ਸਭ ਪੱਘਰ ਗਏ ਹਨ,
    ਹਾਂ ਸਾਰੇ ਥੰਮ੍ਹ ਇਸ ਧਰਤੀ ਦੇ ਮੈਂ ਹੀ ਸੰਭਾਲੇ ਹਨ।

    4. ਘੁਮੰਡੀਆਂ ਨੂੰ ਇਹ ਕਿਹਾ ਹੈ, ਨਾ ਕਰੋ ਹੁਣ ਘੁਮੰਡ,
    ਸ਼ਰੀਰਾਂ ਨੂੰ, ਕਿ ਆਪਣੇ ਸਿੰਗ, ਨਾ ਕਰੋ ਹੁਣ ਬੁਲੰਦ।

    5. ਨਾ ਉੱਚੇ ਕਰੋ ਆਪਣਾ ਸਿੰਗ ਗ਼ਰੂਰ ਬੇਅਦਬੀ ਨਾਲ,
    ਨਾ, ਖੁਦ-ਸਿਰ ਹੋ ਕੇ, ਕਰੋ ਵੀ ਬਾਤਾਂ ਗੁਸਤਾਖ਼ੀ ਨਾਲ।

  • ---

    6. ਤੇਰੇ ਕੋਲੋਂ ਡਰਨਾ ਚਾਹੀਏ,
    ਤੇਰਾ ਹੀ ਡਰ ਹੈ ਦਰਕਾਰ,
    ਠਹਿਰੇਗਾ ਕੌਣ ਤੇਰੇ ਸਾਹਮਣੇ,
    ਜਦ ਤੂੰ ਗੁੱਸੇ ਹੋ ਇੱਕ ਵਾਰ?

    7. ਤੂੰ ਅਸਮਾਨਾਂ ਉੱਤੇ, ਯਾ ਰੱਬ,
    ਜਦੋਂ ਹੁਕਮ ਦਿੱਤਾ ਸੀ,
    ਤਦ ਡਰ ਉੱਠੇ ਧਰਤੀ ਸਾਰੀ,
    ਡਰ ਦੇ ਨਾਲ ਥੰਮ ਗਈ ਵੀ।

    8. ਜਦੋਂ ਉੱਠਿਆ ਸੀ ਖ਼ੁਦਾਵੰਦ,
    ਕਰੇ ਤਾਂ ਨਿਆਂ ਦੀ ਬਾਤ,
    ਤਾਂ ਹਲੀਮ ਜ਼ਮੀਨ ਦੇ ਸਾਰੇ,
    ਪਾਵਣ ਉਸੇ ਤੋਂ ਨਜਾਤ।

    9. ਗਾਵੇਗਾ ਇਨਸਾਨ ਦਾ ਗੁੱਸਾ,
    ਤੇਰੀ ਸਨਾ, ਐ ਖ਼ੁਦਾ,
    ਗ਼ਜ਼ਬ ਦੇ ਬੱਕੀਏ ਨਾਲ ਤੂੰ,
    ਆਪਣੀ ਕਮਰ ਕੱਸੇਂਗਾ।

    10. ਜਿੰਨੇ ਪਾਕ ਹਜ਼ੂਰੀ ਦੇ ਵਿੱਚ,
    ਰਹਿੰਦੇ ਹੋ ਖ਼ੁਦਾਵੰਦ ਦੀ,
    ਦਿਲ ਦੇ ਨਾਲ ਸਭ ਨਜ਼ਰਾਂ ਮੰਨੋ,
    ਸਭੋ ਅਦਾ ਕਰੋ ਵੀ।

    11. ਡਾਢੇ ਰੱਬ ਦੇ ਅੱਗੇ ਸਭੋ,
    ਹੱਦੀਏ ਦੇਵਣ ਡਰ ਦੇ ਨਾਲ,
    ਜਾਨ ਅਮੀਰਾਂ ਦੀ ਉਹ ਲੈਂਦਾ,
    ਡਰਨ ਉਸ ਤੋਂ ਸ਼ਾਹ ਕਮਾਲ।

  • ---

    20. ਤਦ ਵੀ ਖ਼ੁਦਾ ਦੇ ਹੋਏ, ਉਹ ਸਭੋ ਨਾਫਰਮਾਨ,
    ਬਗ਼ਾਵਤ ਉਹਨਾਂ ਕੀਤੀ, ਵਿੱਚ ਜੰਗਲ ਬੀਆਬਾਨ।

    21. ਅਜ਼ਮਾਇਸ਼ ਉਹਨਾਂ ਕੀਤੀ, ਫੇਰ ਪਾਕ ਖ਼ੁਦਾਵੰਦ ਦੀ,
    ਜਦ ਆਪਣੇ ਨਫ਼ਸ ਦੇ ਵਾਸਤੇ, ਅਰਜ਼ ਕੀਤੀ ਖਾਣੇ ਦੀ।

    22. ਫੇਰ ਉਹਨਾਂ ਰੱਬ ਦੀ ਜ਼ਿੱਦ ਵਿੱਚ, ਤਦ ਕੀਤੀ ਇਹ ਕਲਾਮ,
    ਕੀ ਜੰਗਲ ਵਿੱਚ ਉਹ ਕਿੱਕੁਰ, ਦੇ ਸਕਦਾ ਹੈ ਤਆਮ?

    23. ਚਟਾਨ ਨੂੰ ਜਦ ਉਸ ਮਾਰਿਆ, ਤਦ ਪਾਣੀ ਫੁੱਟਿਆ ਸਾ,
    ਤਦ ਉਸ ਤੋਂ ਜਾਰੀ ਹੋਇਆ, ਇੱਕ ਹੜ੍ਹ ਧਾਰਾਂ ਦਾ।

    24. ਕੀ ਜੰਗਲ ਦੇ ਵਿੱਚ ਸਾਨੂੰ, ਦੇ ਸਕਦਾ ਹੈ ਉਹ ਨਾਨ?
    ਕਰ ਸਕਦਾ ਕੌਮ ਦੇ ਵਾਸਤੇ, ਕੀ ਗੋਸ਼ਤ ਦਾ ਵੀ ਸਮਿਆਨ?

    25. ਖ਼ੁਦਾ ਨੇ ਜਦ ਇਹ ਸੁਣਿਆ, ਅਤਿ ਗੁੱਸੇ ਹੋਇਆ ਸੀ,
    ਯਾਕੂਬ ਤੇ ਇਸਰਾਏਲ ਵਿੱਚ, ਅੱਗ ਘੱਲੀ ਕਹਿਰ ਦੀ।

    26. ਕਿ ਉਹਨਾਂ ਰੱਬ ਦੇ ਉੱਤੇ, ਨਾ ਨਿਸ਼ਚਾ ਰੱਖਿਆ ਸੀ,
    ਤੇ ਕਦਰ ਕੁਝ ਨਾ ਪਾਈ, ਰੱਬ ਦੇ ਛੁਟਕਾਰੇ ਦੀ।

    27. ਤਦ ਉਸ ਨੇ ਆਪੀਂ ਕੀਤਾ, ਫਿਰ ਬੱਦਲਾਂ ਨੂੰ ਫ਼ਰਮਾਨ,
    ਖੋਲ੍ਹ ਦਿੱਤਾ ਉਹਨਾਂ ਲਈ, ਖ਼ੁਦਾਵੰਦ ਨੇ ਅਸਮਾਨ।

    28. ਤਦ ਰੱਬ ਨੇ ਉਹਨਾਂ ਉੱਤੇ, ਫਿਰ ਮੰਨ ਵਰ੍ਹਾਇਆ ਸੀ,
    ਬਖ਼ਸ਼ ਦਿੱਤਾ ਖਾਵਣ ਲਈ, ਅਨਾਜ ਅਸਮਾਨੀ ਵੀ।

    29. ਅਮੀਰਾਂ ਵਾਂਗਰ ਖਾਣਾ, ਖੁਆਇਆ ਸਭ ਨੂੰ,
    ਖ਼ੁਰਾਕ ਅਸਮਾਨੋਂ ਘੱਲ ਕੇ, ਰਜਾਇਆ ਸਭਨਾਂ ਨੂੰ।

    30. ਅਸਮਾਨ ਵਿੱਚ ਵਾਅ ਪੁਰੇ ਦੀ, ਉਸ ਨੇ ਵਗਾਈ ਸੀ,
    ਤਦ ਕੁਦਰਤ ਨਾਲ ਚਲਾਈ, ਵਾ ਰੱਬ ਦੱਖਣ ਦੀ।

    31. ਗੋਸ਼ਤ ਉਹਨਾਂ ਤੇ ਵਰ੍ਹਾਇਆ, ਤਦ ਵਾਂਗ ਹਨੇਰੀ ਦੇ,
    ਦਰਿਆ ਦੀ ਰੇਤ ਦੇ ਵਾਂਗਰ, ਬਟੇਰੇ ਘੱਲੇ ਸੀ।

    32. ਹਾਂ, ਤੰਬੂਆਂ ਦੇ ਵਿੱਚ ਰੱਬ ਨੇ, ਆਲੇ–ਦੁਆਲੇ ਵੀ,
    ਜਾਨਵਰ ਪਾੜਨਵਾਲੇ, ਉਸਨੇ ਡਿਗਾਏ ਸੀ।

    33. ਤਦ ਉਹਨਾਂ ਨੇ ਖੂਬ ਖਾਧਾ, ਰੱਜ ਗਏ ਉਹ ਤਮਾਮ,
    ਜੋ ਮੂੰਹੋਂ ਮੰਗਿਆ ਉਹਨਾਂ, ਰੱਬ ਦਿੱਤਾ ਉਹ ਤਆਮ।

  • ---

    8. ਤੂੰ ਉਹਨਾਂ ਨਾਲ ਅਜਿਹਾ ਕਰ,
    ਜੋ ਕੀਤਾ ਸੀ ਓਸ ਆਣ,
    ਮਿਦੀਆਨ, ਯਾਬੀਨ ਤੇ ਸਿਸੇਰਾ ਨਾਲ,
    ਕੀਸ਼ੂਨ ਦੇ ਦਰਮਿਆਨ।

    9. ਐਨ-ਦੌਰ ਦੇ ਵਿੱਚ ਜੋ ਮਰ ਮਿਟੇ,
    ਹਲਾਕਤ ਦੇ ਫ਼ਰਜ਼ੰਦ,
    ਉਹ ਹੋਏ ਸਭ ਜ਼ਮੀਨ ਦੀ ਖਾਦ,
    ਜ਼ਮੀਨ ਦੇ ਨਾਲ ਪਾਏਵੰਦ।

    10. ਓਰੇਬ, ਜ਼ਿਆਬ ਦੀ ਮਾਨਿਦ,
    ਤੂੰ ਉਹਨਾਂ ਦੇ ਸਾਲਾਰ,
    ਜ਼ਿਬ੍ਹਾ, ਜ਼ਾਲਮੁੰਨਾ, ਵਾਂਗਰ ਸਭ,
    ਕਰ ਉਹਨਾਂ ਦੇ ਸਰਦਾਰ।

    11. ਕਿ ਜਿਨ੍ਹਾਂ ਨੇ ਇਹ ਆਖਿਆ ਸੀ,
    ਕਿ ਹੋ ਕੇ ਸਭ ਇੱਕਸਾਰ,
    ਕਰ ਲਈਏ ਆਪਣੇ ਕਬਜ਼ੇ ਵਿੱਚ
    ਖ਼ੁਦਾਵੰਦ ਦੇ ਸਭ ਘਰ।

    12. ਯਾ ਰੱਬਾ ਉੱਡ–ਪੁੱਡ ਜਾਵਣ ਉਹ,
    ਸਭ ਵਾਵਰੋਲੇ ਵਾਂਗ,
    ਜਿਉਂ ਵਾ ਦੇ ਨਾਲ ਉੱਡ ਜਾਂਦੇ ਭੋ,
    ਉਹ ਉੱਡਣ ਉਹਦੇ ਵਾਂਗ।

    13. ਜਿਉਂ ਜੰਗਲ ਜਲਦਾ ਅੱਗ ਦੇ ਨਾਲ,
    ਤੇ ਸ਼ੋਅਲੇ ਨਾਲ ਪਹਾੜ,
    ਹਨੇਰੀ ਨਾਲ ਕਰ ਸਭ ਬਰਬਾਦ,
    ਤੂਫ਼ਾਨ ਦੇ ਨਾਲ ਉਜਾੜ।

    14. ਖ਼ੁਦਾਇਆ ਕਰ ਅਜਿਹਿਆਂ ਨੂੰ,
    ਸ਼ਰਮਿੰਦਾ ਤੇ ਹੈਰਾਨ,
    ਮੂੰਹ ਉਹਨਾਂ ਦੇ ਭਰ ਖਵਾਰੀ ਨਾਲ,
    ਤਦ ਢੂੰਡਣ ਤੇਰਾ ਨਾਂ।

    15. ਉਹ ਸਦਾ ਤੀਕ ਸ਼ਰਮਿੰਦਾ ਹੋਣ,
    ਹੈਰਾਨ ਤੇ ਸ਼ਰਮਸਾਰ,
    ਨਾਸ਼ ਹੋਵੇ ਉਹਨਾਂ ਸਭਨਾਂ ਦਾ,
    ਉਹ ਹੋਣ ਸਭ ਖੱਜਲ ਖਵਾਰ।

    16. ਤਾਂ ਸਮਝਣ ਉਹ ਕਿ ਤੂੰ ਏਂ ਇੱਕ,
    ਖ਼ੁਦਾਵੰਦ ਸੱਚਾ ਹੈਂ,
    ਖ਼ੁਦਾਵੰਦ ਦਾ ਨਾਂ ਦੁਨੀਆ ਵਿੱਚ,
    ਬੁਲੰਦ ਤੇ ਉੱਚਾ ਹੈ।

  • ---

    11. ਤੂੰ ਏਂ ਢਾਲ, ਤੂੰ ਏਂ ਪਨਾਹ, ਤੂੰ ਏਂ ਪਨਾਹ, ਐ ਖ਼ੁਦਾਇਆ,
    ਮਸੀਹ ਆਪਣੇ ਵੱਲ ਹੁਣ ਤੂੰ ਕਰ ਧਿਆਨ ਆਪਣਾ।

    12. ਹਾਂ, ਇੱਕ ਦਿਨ ਜੋ ਗੁਜ਼ਰੇ ਤੇਰੇ ਘਰ ਦੇ ਅੰਦਰ,
    ਹਜ਼ਾਰਾਂ ਦਿਨਾਂ ਨਾਲੋਂ ਹੈ ਉਹ ਤੇ ਬਿਹਤਰ।

    13. ਤੇਰੇ ਘਰ ਦੀ ਦਰਬਾਨੀ ਮੈਨੂੰ ਹੈ ਪਿਆਰੀ,
    ਸ਼ਰਾਰਤ ਦੇ ਤੰਬੂਆਂ ਤੋਂ ਨਫ਼ਰਤ ਹੈ ਭਾਰੀ।

    14. ਹੈ ਰੱਬ ਸਾਡਾ ਸੂਰਜ ਤੇ ਸਾਡੀ ਪਨਾਹ ਹੈ,
    ਬਜ਼ੁਰਗੀ ਤੇ ਫ਼ਜ਼ਲ ਆਪੇ ਉਹ ਬਖ਼ਸ਼ਦਾ ਹੈ।

    15. ਖ਼ੁਦਾ ਉਹਨਾਂ ਤੋਂ, ਚੱਲਦੇ ਜੋ ਚਾਲ ਸਿੱਧੀ,
    ਲੁਕਾਵੇਗਾ ਨਾ ਚੀਜ਼ ਚੰਗੀ ਕੋਈ ਵੀ।

    16. ਖ਼ੁਦਾਵੰਦਾ ਤੂੰ ਲਸ਼ਕਰਾਂ ਦਾ ਖ਼ੁਦਾ ਹੈ,
    ਉਹ ਧੰਨ ਹੈ ਕਿ ਜਿਸ ਨੂੰ ਤੇਰਾ ਆਸਰਾ ਹੈ।

  • ---

    38. ਤੂੰ ਰੱਦ ਕੀਤਾ ਤੇ ਛੱਡ ਦਿੱਤਾ,
    ਜਾਤਾ ਹੈ ਤੂੰ ਖੱਜਲ ਖਵਾਰ,
    ਆਪਣੇ ਹੀ ਮਮਸੂਹ ਤੋਂ ਰੱਬਾ,
    ਤੂੰ ਹੁਣ ਹੋਇਆ ਹੈਂ ਬੇਜ਼ਾਰ।

    39. ਆਪਣੇ ਕੌਲ ਨੂੰ ਤੂੰ ਰੱਦ ਕੀਤਾ,
    ਬੰਨ੍ਹਿਆ ਸੀ ਜੋ ਬੰਦੇ ਨਾਲ,
    ਉਹਦਾ ਤਾਜ ਜ਼ਮੀਨ ’ਤੇ ਸੁੱਟਿਆ,
    ਉਹਨੂੰ ਕੀਤਾ ਤੂੰ ਪਾਮਾਲ।

    40. ਉਹਦੇ ਸਭ ਇਹਾਤਿਆਂ ਨੂੰ
    ਤੋੜਿਆ ਤੂੰ ਏਂ ਐ ਖ਼ੁਦਾ,
    ਉਹਦੇ ਸਾਰੇ ਗੜ੍ਹ ਮਜ਼ਬੂਤ ਵੀ,
    ਤੂੰ ਏਂ ਕੀਤੇ ਹਨ ਫ਼ਨਾਹ।

    41. ਸਭ ਰਾਹਗੀਰ ਮੁਸਾਫ਼ਿਰ ਉਹਨੂੰ
    ਲੁੱਟ–ਪੁੱਟ ਕੇ ਲੈ ਜਾਂਦੇ ਹਨ,
    ਉਹਦੇ ’ਤੇ ਹਮਸਾਏ ਉਸਦੇ
    ਤਾਹਨੇ ਖੂਬ ਚਲਾਂਦੇ ਹਨ।

    42. ਉਹਦੇ ਦੁਸ਼ਮਣ ਉਹਦੇ ਉੱਤੇ,
    ਸੱਜਾ ਹੱਥ ਵਧਾਉਂਦੇ ਹਨ,
    ਉਹਦੇ ਵੈਰੀ ਉਹਨੂੰ ਵੇਖ ਕੇ,
    ਖ਼ੁਸ਼ੀਆਂ ਖੂਬ ਮਨਾਉਂਦੇ ਹਨ।

    43. ਤੂੰ ਏ ਆਪੇਂ ਮੋੜ ਹੈ ਦਿੱਤੀ
    ਉਹਦੀ ਤੇਜ਼ ਤਲਵਾਰ ਦੀ ਧਾਰ,
    ਤੂੰ ਏਂ ਰਹਿਣ ਨਾ ਦਿੱਤਾ
    ਉਸਨੂੰ ਵਿੱਚ ਲੜਾਈ ਬਰਕਰਾਰ।

    44. ਉਹਦੀ ਸ਼ਾਨ ਨੂੰ, ਐ ਖ਼ੁਦਾਵੰਦ,
    ਤੂੰ ਏ ਆਪ ਘਟਾਇਆ ਸੀ,
    ਉਹਦੇ ਕੋਲੋਂ ਉਹਦੇ ਤਖ਼ਤ ਨੂੰ,
    ਤੂੰ ਏ ਆਪ ਗਵਾਇਆ ਸੀ।

    45. ਉਹਦੇ ਦਿਨ ਜਵਾਨੀ ਦੇ ਤੂੰ,
    ਯਾ ਰੱਬ ਆਪ ਘਟਾਏ ਹਨ,
    ਤੂੰ ਸ਼ਰਮਿੰਦਗੀ ਦੇ ਕੱਪੜੇ,
    ਉਹਨੂੰ ਪਹਿਨਾਏ ਹਨ।

  • ---

    1. ਤੂੰ ਪੁਸ਼ਤ ਦਰ ਪੁਸ਼ਤ, ਖ਼ੁਦਾਇਆ, ਰਿਹਾ ਪਨਾਹ ਅਸਾਡੀ,
    ਪਹਾੜ ਅਸਮਾਨ ਤੇ ਧਰਤੀ ਕੁੱਲ ਉਹਨਾਂ ਦੀ ਆਬਾਦੀ।

    2. ਜਦ ਆਪਣੀ ਕੁਦਰਤ ਨਾਲ ਤੂੰ ਇਹ ਸਭੋ ਕੁਝ ਬਣਾਇਆ,
    ਤੂੰ ਉਹਨਾਂ ਤੋਂ ਸੈਂ ਪਹਿਲਾਂ ਤੇ ਸਦਾ ਤੀਕ, ਖ਼ੁਦਾਇਆ।

    3. ਇਨਸਾਨ ਨੂੰ ਖ਼ਾਕ ਦੇ ਅੰਦਰ ਤੂੰ ਫੇਰਦਾ, ਰੱਬ ਹਮਾਰੇ,
    ਤੇ ਕਹਿੰਦਾ ਹੈਂ ਕਿ ਫਿਰੋ, ਐ ਬਨੀ–ਆਦਮ ਸਾਰੇ।

    4. ਹਜ਼ਾਰ ਦਿਨ ਤੇਰੇ ਅੱਗੇ ਹੁਣ ਐਸੇ ਹਨ, ਖ਼ੁਦਾਇਆ,
    ਜਿਉਂ ਕੱਲ ਦਾ ਦਿਨ ਹੈ ਲੰਘਦਾ ਤੇ ਰਾਤ ਦੇ ਪਹਿਰ ਦਾ ਸਾਇਆ।

    5. ਹੜ੍ਹ ਵਾਂਗ ਉਹਨਾਂ ਨੂੰ ਰੋੜ੍ਹਦਾ, ਉਹ ਹੈ ਇੱਕ ਨੀਂਦਰ ਜਿਹੇ,
    ਉਸ ਘਾਹ ਦੇ ਵਾਂਗਰ ਹੁੰਦੇ ਜੋ ਫਜਰੇ ਨੂੰ ਉੱਗ ਪਈ।

    6. ਉਹ ਫਜਰੇ ਤਾਜ਼ਾ ਹੁੰਦੀ ਤੇ ਡਾਢੀ ਲਹਿਲਹਾਂਦੀ,
    ਪਰ ਸ਼ਾਮ ਨੂੰ ਵੱਢ੍ਹੀ ਜਾ ਕੇ ਉਹ ਬਿਲਕੁਲ ਹੈ ਸੁੱਕ ਜਾਂਦੀ।

    7. ਅਸੀਂ ਹੁਣ ਕਹਿਰ ਨਾਲ ਤੇਰੇ ਭਸਮ ਹੋਏ ਹਾਂ, ਖ਼ੁਦਾਇਆ,
    ਹਾਂ, ਤੇਰੇ ਕਹਿਰ ਦੇ ਸਬੱਬ ਨਾ ਕੁਝ ਆਰਾਮ ਹੈ ਪਾਇਆ।

  • ---

    ਤੇਰੀਆਂ ਸਿਫ਼ਤਾਂ ਦੇ ਗਾਉਣੇ ਗੀਤ,
    ਕਰਨਾ ਸ਼ੁਕਰ-ਏ-ਖ਼ੁਦਾ,
    ਮੇਰੇ ਰੱਬਾ ਇਹ ਹੈ ਚੰਗੀ ਰੀਤ,
    ਕਰਨਾ ਸ਼ੁਕਰ-ਏ-ਖ਼ੁਦਾ।

    1. ਵੱਡੇ ਤੇ ਵੇਲੇ ਸ਼ਫ਼ਕਤ ਤੇਰੀ,
    ਰਾਤ ਦੇ ਵੇਲੇ ਰਹਿਮਤ ਤੇਰੀ,
    ਕਰੀਏ ਯਾਦ ਸਦਾ।

    2. ਦਸ ਤਾਰਾ ਇੱਕ ਸਾਜ਼ ਬਣਾ ਕੇ,
    ਬੀਨ ਬਰਬਤ ਖ਼ੁਸ਼ਰੰਗ ਵਜਾ ਕੇ,
    ਕਰੀਏ ਯਾਦ ਸਦਾ।

    3. ਆਪਣੇ ਕੰਮਾਂ ਤੋਂ, ਯਾ ਰੱਬਾ,
    ਮੈਨੂੰ ਤੂੰ ਖ਼ੁਸ਼ਹਾਲ ਹੈ ਕੀਤਾ,
    ਕਰੀਏ ਯਾਦ ਸਦਾ।

    4. ਤੇਰੇ ਹੱਥ ਦੀਆਂ ਕਾਰੀਗਰੀਆਂ,
    ਵੇਖ ਖ਼ੁਸ਼ੀ ਦੇ ਸਾਜ਼ ਵਜਾਵਾਂ,
    ਕਰੀਏ ਯਾਦ ਸਦਾ।

  • ---

    ਤੇਰੀਆਂ ਸਿਫ਼ਤਾਂ ਦੇ ਗਾਉਣੇ ਗੀਤ,
    ਕਰਨਾ ਸ਼ੁਕਰ–ਏ–ਖ਼ੁਦਾ,
    ਮੇਰੇ ਰੱਬਾ, ਇਹ ਹੈ ਚੰਗੀ ਰੀਤ,
    ਕਰਨਾ ਸ਼ੁਕਰ–ਏ–ਖ਼ੁਦਾ।

    5. ਯਾ ਰੱਬ, ਤੇਰੇ ਕੰਮ ਵਡੇਰੇ,
    ਡੂੰਘੇ ਹਨ ਮਨਸੂਬੇ ਤੇਰੇ,
    ਕਰੀਏ ਯਾਦ ਸਦਾ।

    6. ਅਹਿਮਕ ਉਸਨੂੰ ਕਦੀ ਨਾ ਜਾਣੇ,
    ਜਾਹਿਲ ਉਹਨੂੰ ਨਾ ਪਛਾਣੇ,
    ਕਰੀਏ ਯਾਦ ਸਦਾ।

    7. ਜਦ ਸ਼ਰੀਰ ਘਾਹ ਵਾਂਗਰ ਉੱਗਦੇ,
    ਤੇ ਬਦਕਾਰ ਖ਼ੁਸ਼ੀ ਵਿੱਚ ਝੂਲਦੇ,
    ਕਰੀਏ ਯਾਦ ਸਦਾ।

    8. ਇਸ ਲਈ ਇਹ ਹੈ, ਖ਼ੁਦਾਇਆ,
    ਤਾਂ ਉਹ ਹੋਣ ਫ਼ਨਾਹ ਹਮੇਸ਼ਾ,
    ਕਰੀਏ ਯਾਦ ਸਦਾ।

    9. ਪਰ ਤੂੰ, ਮੇਰੇ ਪਾਕ ਖ਼ੁਦਾਇਆ,
    ਹੈ ਹਮੇਸ਼ਾ ਤੀਕਰ ਉੱਚਾ,
    ਕਰੀਏ ਯਾਦ ਸਦਾ।

    10. ਕਿਉਂਕਿ ਤੇਰੇ ਦੁਸ਼ਮਣ, ਰੱਬਾ,
    ਹੋਵਣਗੇ ਸਭ ਨਾਸ਼ ਹਮੇਸ਼ਾ,
    ਕਰੀਏ ਯਾਦ ਸਦਾ।

    11. ਸਭ ਬਦਕਾਰੀ ਕਰਨੇ ਵਾਲੇ,
    ਖਿੱਲਰ–ਪੁੱਲਰ ਜਾਵਣ ਸਾਰੇ,
    ਕਰੀਏ ਯਾਦ ਸਦਾ।

    12. ਗੈਂਡੇ ਦੇ ਜਿਉਂ ਸਿੰਗ ਉਚੇਰੇ,
    ਤੂੰ ਬਣਾਵੇਗਾ ਸਿੰਗ ਮੇਰੇ,
    ਕਰੀਏ ਯਾਦ ਸਦਾ।

    13. ਲੈ ਕੇ ਸੱਜਰਾ ਤੇਲ ਚੰਗੇਰਾ,
    ਚੋਪੜੇਂਗਾ ਤੂੰ ਆਪ ਸਿਰ ਮੇਰਾ,
    ਕਰੀਏ ਯਾਦ ਸਦਾ।

    14. ਮੇਰਾ ਜੋ ਹੈ ਦੂਤੀ ਵੈਰੀ,
    ਉਹਨਾਂ ਦੀ ਹਾਲਤ ਵੇਖਾਂ ਭੈੜੀ,
    ਕਰੀਏ ਯਾਦ ਸਦਾ।

  • ---

    10. ਤੂੰ, ਯਾ ਰੱਬ, ਸਦਾ ਤੀਕ ਬਾਕੀ ਰਹੇਂਗਾ,
    ਹਰ ਇੱਕ ਪੁਸ਼ਤ ਵਿੱਚ ਜ਼ਿਕਰ ਹੋਵੇਗਾ ਤੇਰਾ।

    11. ਤੂੰ ਉੱਠੇਂਗਾ ਤਾਂ ਰਹਿਮ ਆਪਣਾ ਵਿਖਾਵੇਂ,
    ਤੂੰ ਸਿਓਨ ਤੇ ਮਿਹਰਬਾਨੀ ਕਰੇਂਗਾ।

    12. ਜੋ ਕੀਤਾ ਸੀ ਤੂੰ ਆਪੇ ਵੇਲਾ ਮੁਕੱਰਰ,
    ਸੋ ਆ ਪਹੁੰਚਿਆ ਹੈ ਰਹਿਮ ਕਰਨ ਦਾ ਵੇਲਾ।

    13. ਤੇਰੇ ਲੋਕ ਚਾਹੁੰਦੇ ਉਹਦੇ ਪੱਥਰਾਂ ਨੂੰ,
    ਤੇ ਖ਼ਾਕ ਉਹਦੀ ’ਤੇ ਤਰਸ ਖਾਂਦੇ ਉਹ ਸਭੋ।

    14. ਤੇਰੇ ਨਾਂ ਦਾ ਰੱਖਣਗੇ ਡਰ ਸਭੋ ਲੋਕੀ,
    ਤੇ ਸਭ ਸ਼ਾਹ ਬਜ਼ੁਰਗੀ ਤੇਰੇ ਤੋਂ, ਖ਼ੁਦਾਇਆ।

    15. ਕਿ ਮੁੜਕੇ ਬਣਾਂਦਾ ਹੈ ਸਿਓਨ ਨੂੰ ਰੱਬ,
    ਉਹ ਆਪਣੀ ਬਜ਼ੁਰਗੀ ਨੂੰ ਜ਼ਾਹਿਰ ਕਰੇਗਾ।

    16. ਗ਼ਰੀਬਾਂ ਤੇ ਮਸਕੀਨਾਂ ਦੀ ਸਭ ਦੁਆਵਾਂ,
    ਉਹ ਸੁਣਦਾ ਹੈ ਆਪੇ, ਕਦੀ ਰੱਦ ਨਾ ਕਰਦਾ।

  • ---

    1. ਤੂੰ ਆਖ, ਐ ਮੇਰੀ ਜਾਨ, ਮੁਬਾਰਿਕ ਖ਼ੁਦਾ ਹੈ,
    ਤੇ ਉਸੇ ਦਾ ਹੀ ਨਾਮ ਪਵਿੱਤਰ ਸਦਾ ਹੈ।

    2. ਕਦੀ ਵੀ ਨਾ ਭੁੱਲ ਬਖ਼ਸ਼ਿਸ਼ਾਂ ਉਹਦੀਆਂ ਨੂੰ,
    ਤੂੰ ਕਹਿ, ਐ ਮੇਰੀ ਜਾਨ, ਮੁਬਾਰਿਕ ਖ਼ੁਦਾ ਹੈ।

    3. ਤੇਰੇ ਸਾਰੇ ਪਾਪਾਂ ਨੂੰ ਉਹ ਹੈ ਮਿਟਾਂਦਾ,
    ਤੈਨੂੰ ਸਾਰੇ ਰੋਗਾਂ ਤੋਂ ਦੇਂਦਾ ਸ਼ਿਫ਼ਾ ਹੈ।

    4. ਤੇਰੀ ਜਾਨ ਨੂੰ ਮੌਤ ਤੋਂ ਉਹ ਬਚਾਂਦਾ,
    ਤੈਨੂੰ ਤਾਜ ਰਹਿਮਤ ਦਾ ਕਰਦਾ ਅਦਾ ਹੈ।

    5. ਤੈਨੂੰ ਚੰਗੀਆਂ ਚੀਜ਼ਾਂ ਨਾਲ ਉਹ ਹੈ ਰਜਾਂਦਾ,
    ਤੇਰੀ ਉਮਰ ਨੂੰ ਉਹ ਖ਼ੁਸ਼ੀ ਬਖ਼ਸ਼ਦਾ ਹੈ।

    6. ਓਕਾਬਾਂ ਦੇ ਵਾਂਗਰ ਤੈਨੂੰ ਜ਼ੋਰ ਦੇ ਕੇ,
    ਉਹ ਤੇਰੀ ਜਵਾਨੀ ਨੂੰ ਕਰਦਾ ਨਯਾ ਹੈ।

    7. ਉਹ ਸਭ ਦੁਖੀਆਂ ਕੰਗਾਲਾਂ ਦੇ ਲਈ ਆਪੇ,
    ਨਿਆਂ ਨਾਲ ਸੱਚਿਆਈ ਕਰਦਾ ਖ਼ੁਦਾ ਹੈ।

    8. ਵਿਖਾਇਆ ਹੈ ਰਾਹ ਆਪਣਾ ਮੂਸਾ ਨੂੰ ਉਸ ਨੇ ,
    ਬਨੀ ਇਸਰਾਏਲੀਆਂ ਦਾ ਉਹ ਰਹਿਨੁਮਾ ਹੈ।

  • ---

    ਤਖ਼ਤ ਅਸਮਾਨਾਂ ਉੱਤੇ ਰੱਬ ਨੇ ਵਿਛਾਇਆ।

    11. ਤਖ਼ਤ ਵਿਛਾਇਆ ਅਸਮਾਨ ਉੱਤੇ ਰੱਬ ਨੇ,
    ਸ਼ਾਹੀ ਉਹਦੀ ਹੈ, ਸਭ ਉੱਤੇ ਸਾਇਆ।

    12. ਕਹੋ ਮੁਬਾਰਿਕ ਖ਼ੁਦਾਵੰਦ ਨੂੰ ਦੂਤੋ,
    ਤੁਸੀਂ ਸਭੋ, ਜਿਨ੍ਹਾਂ ਜ਼ੋਰ ਹੈ ਵਧਾਇਆ।

    13. ਉਹਦੇ ਸਭ ਹੁਕਮਾਂ ਨੂੰ, ਤੁਸੀਂ ਮੰਨਦੇ,
    ਉਹਦੇ ਕਲਾਮ ਉੱਤੇ ਹੈ ਕੰਨ ਤੁਸਾਂ ਲਾਇਆ।

    14. ਕਹੋ ਮੁਬਾਰਿਕ ਖ਼ੁਦਾਵੰਦ ਖ਼ੁਦਾ ਨੂੰ,
    ਸਾਰੀਓ ਫੌਜੋ, ਜਿਨ੍ਹਾਂ ਉੱਤੇ ਉਹਦਾ ਸਾਇਆ।

    15. ਖ਼ਿਦਮਤ ਉਹਦੀ ਸਾਰੇ ਕਰਨ ਵਾਲਿਓ,
    ਜਿਨ੍ਹਾਂ ਨੇ ਉਹਦੀ ਮਰਜ਼ੀ ਨੂੰ ਬਜਾਇਆ।

    16. ਕਹੋ ਮੁਬਾਰਿਕ ਖ਼ੁਦਾਵੰਦ ਖ਼ੁਦਾ ਨੂੰ,
    ਸਭ ਲੋਕੋ, ਜਿਨ੍ਹਾਂ ਨੂੰ ਹੈ ਉਸਨੇ ਬਣਾਇਆ।

    17. ਉਹਦੇ ਸਾਰੇ ਰਾਜ ਵਿੱਚ ਐ ਜਾਨ ਮੇਰੀ,
    ਧੰਨ ਧੰਨ ਪੁਕਾਰੀਂ ਤੂੰ ਏਂ ਧੰਨ ਐ ਖ਼ੁਦਾਇਆ।

  • ---

    21. ਤਦ ਇਸਰਾਏਲ ਵੀ ਆਇਆ,
    ਧਰਤੀ ਵਿੱਚ ਮਿਸਰ ਦੀ,
    ਯਾਕੂਬ ਜ਼ਮੀਨ ਵਿੱਚ ਹਾਮ ਦੀ,
    ਮੁਸਾਫ਼ਿਰ ਹੋਇਆ ਸੀ।

    22. ਖ਼ੁਦਾ ਨੇ ਆਪਣੀ ਕੌਮ ਨੂੰ
    ਵਧਾਇਆ ਕਸਰਤ ਨਾਲ,
    ਵੈਰੀਆਂ ਨਾਲੋਂ ਵੱਧਕੇ
    ਜ਼ੋਰ ਦਿੱਤਾ ਸੀ ਕਮਾਲ।

    23. ਫਿਰਾਊਨੀਆਂ ਦੇ ਦਿਲ ਨੂੰ ਤਦ
    ਰੱਬ ਨੇ ਫਿਰਾਇਆ ਸੀ,
    ਕਿ ਉਹਦੀ ਕੌਮ ਨਾਲ ਰੱਖਣ,
    ਉਹ ਵੈਰ ਅਤੇ ਦੁਸ਼ਮਣੀ।

    24. ਤਦ ਉਸਨੇ ਮੂਸਾ ਘੱਲਿਆ
    ਜੋ ਉਹਦਾ ਬੰਦਾ ਸੀ,
    ਹਾਰੂਨ ਨੂੰ ਵੀ ਨਾਲ ਉਹਦੇ
    ਜੋ ਚੁਣਿਆ ਹੋਇਆ ਸੀ।

    25. ਨਿਸ਼ਾਨੀਆਂ ਵਿਖਾਈਆਂ,
    ਉਹਨਾਂ ਵਿੱਚ ਉਹਨਾਂ ਨੇ,
    ਹਾਮ ਦੀ ਜ਼ਮੀਨ ਵਿੱਚ
    ਉਹਨਾਂ ਵਿਖਾਏ ਮੁਆਜਜ਼ੇ।

    26. ਹਨੇਰਾ ਉਸਨੇ ਘੱਲਿਆ ਤੇ ਘੁੱਪ ਹਨੇਰਾ ਵੀ,
    ਨਾ ਕੀਤੀ ਨਾ–ਫਰਮਾਨੀ,
    ਫਿਰ ਉਹਦੇ ਹੁਕਮਾਂ ਦੀ।

    27. ਫਿਰ ਉਹਨਾਂ ਦਾ ਸਭ ਪਾਣੀ,
    ਲਹੂ ਬਣਾਇਆ ਸੀ,
    ਫ਼ਨਾਹ ਕਰ ਸੁੱਟੀ ਸਾਰੀ,
    ਫਿਰ ਮੱਛੀਆਂ ਉਹਨਾਂ ਦੀ।

    28. ਫਿਰ ਡੱਡੂਆਂ ਦੇ ’ਤੇ
    ਉਹ ਕਸਰਤ ਹੋਈ ਸੀ,
    ਤੇ ਉਹਨਾਂ ਨਾਲ ਸਭ ਭਰੇ,
    ਅਮੀਰਾਂ ਦੇ ਘਰ ਵੀ।

    29. ਫਰਮਾਇਆ ਸੀ ਜਦ ਉਸਨੇ,
    ਤਦ ਮੱਛਰ ਆਏ ਸਨ,
    ਤੇ ਮੱਖੀਆਂ ਅਤਿ ਹੋਈਆਂ,
    ਖੂਨ ਪੀਣ ਵਾਲੀਆਂ।

    30. ਫਿਰ ਮੀਂਹ ਦੇ ਬਦਲੇ ਰੱਬ ਨੇ,
    ਗੜਾ ਵਰ੍ਹਾਇਆ ਸੀ,
    ਉਸ ਧਰਤੀ ਉੱਤੇ ਘੱਲੀ,
    ਫਿਰ ਬਿਜਲੀ ਸ਼ਿੱਦਤ ਦੀ।

    31. ਅੰਜੀਰਾਂ ਉੱਜੜ ਗਈਆਂ,
    ਤੇ ਬਾਗ਼ ਅੰਗੂਰਾਂ ਦੇ,
    ਪੁੱਟ ਸੁੱਟੇ ਮੁੱਢੋਂ ਮੂਲੋਂ,
    ਦਰਖ਼ਤ ਸਭ ਉਹਨਾਂ ਦੇ।

    32. ਫਰਮਾਇਆ ਸੀ ਜਦ ਉਸਨੇ,
    ਤਦ ਆਈਆਂ ਟਿੱਡੀਆਂ,
    ਤੇ ਮੱਕੜੀਆਂ ਦੀਆਂ ਫ਼ੌਜਾਂ,
    ਅੰਨ ਉੱਤੇ ਉੱਤਰੀਆਂ।

    33. ਚੱਟ ਕੀਤੀ ਉਹਨਾਂ ਸਾਰੀ,
    ਹਰਿਆਵਲ ਧਰਤੀ ਦੀ,
    ਜੋ ਖੇਤਾਂ ਦੇ ਵਿੱਚ ਉੱਗਿਆ,
    ਉਹ ਵੀ ਚੱਟ ਕੀਤਾ ਸੀ।

    34. ਪਲੇਠੀ ਦੇ ਸਭ ਬੱਚੇ,
    ਮਾਰੇ ਖ਼ੁਦਾਵੰਦ ਨੇ,
    ਫਲ਼ ਉਹਨਾਂ ਦੇ ਸਨ ਪਹਿਲੇ,
    ਜੋ ਸਾਰੀ ਕੁੱਵਤ ਦੇ।

  • ---

    1. ਤੁਸੀਂ ਖ਼ੁਦਾ ਦੀ ਕਰੋ ਸ਼ੁਕਰਗੁਜ਼ਾਰੀ, ਹਾਂ,
    ਉਹ ਭਲਾ, ਰਹਿਮ ਉਹਦਾ ਹੈ ਓੜਕ ਤੋੜੀ, ਹਾਂ।

    2. ਰੱਬ ਦੇ ਜੋ ਹਨ ਛੁਡਾਏ, ਰਹਿਮ ਉਹਦਾ ਜਾਣਦੇ ਉਹ,
    ਉਹ ਦੁਸ਼ਮਣ ਤੋਂ ਬਚਾਏ, ਉਹਨੂੰ ਪਛਾਣਦੇ ਉਹ।

    3. ਸਭ ਕਰਦਾ ਹੈ ਇਕੱਠੇ, ਸਾਰੀਆਂ ਜ਼ਮੀਨਾਂ ਵਿੱਚੋਂ,
    ਲਹਿੰਦੇ ਤੇ ਚੜ੍ਹਦੇ ਦੱਖਣੋਂ, ਪਹਾੜੋਂ ਵੀ ਹੋਣ ਜਿੱਥੋਂ।

    4. ਜੰਗਲ ਤੇ ਵਿੱਚ ਵਿਰਾਨੇ, ਉਹਨਾਂ ਨੂੰ ਰਾਹ ਨਾ ਲੱਭੇ,
    ਨਾ ਸ਼ਹਿਰ ਕੋਈ ਲੱਭਦਾ, ਮਿਲ ਜਿੱਥੇ ਰਹਿਣ ਸਭੇ।

    5. ਭੁੱਖੇ–ਤਿਹਾਏ ਹੋਏ, ਗਸ਼ ਜਾਨ ਹੈ ਖਾਂਦੀ ਜਾਵੇ,
    ਤੰਗੀ ਵਿਚ ਰੱਬ ਨੂੰ ਸੱਦਦੇ, ਦੁੱਖਾਂ ਤੋਂ ਉਹ ਛੁਡਾਵੇ।

    6. ਰੱਬ ਸਿੱਧੇ ਰਾਹ ਚਲਾਵੇ, ਸ਼ਹਿਰੀਂ ਉਹ ਲਾਂਦੇ ਡੇਰਾ,
    ਉਹਦੇ ਅਚਰਜ ਕੰਮਾਂ ਰਹਿਮਤ ਦਾ ਕਰਨ ਜਿਹੜਾ।

    7. ਜਾਨ ਤਰਸਦੀ ਹੋਈ ਨੂੰ, ਉਸੇ ਨੇ ਹੈ ਰਜਾਇਆ,
    ਭੁੱਖੇ ਨੂੰ ਨਾਲ ਖੂਬੀ ਹੈ ਉਸ ਨੇ ਖ਼ੁਸ਼ ਕਰਾਇਆ।

  • ---

    1. ਤੰਬੂਆਂ ਵਿੱਚ ਸੱਚਿਆਂ ਦੀਆਂ ਹਨ ਖ਼ੁਸ਼ੀਆਂ ਦੇ ਗੀਤਾਂ ਦੀ ਸਦਾ,
    ਸੱਜਾ ਹੱਥ ਕਿਆ ਹੀ ਬਹਾਦਰ ਹੈ ਤੇਰਾ, ਮੇਰੇ ਖ਼ੁਦਾ।

    2. ਸੱਜਾ ਹੱਥ ਕਿਆ ਹੀ ਬਹਾਦਰ ਹੈ, ਖ਼ੁਦਾਇਆ ਤੇਰਾ,
    ਸੱਜਾ ਹੱਥ ਮੇਰੇ ਖ਼ੁਦਾਵੰਦ ਦਾ ਉੱਚਾ ਹੋਇਆ।

    3. ਮੈਂ ਤੇ ਜੀਵਾਂਗਾ, ਮਰਾਂਗਾ ਨਹੀਂ ਪਰ ਦੱਸਾਂਗਾ,
    ਸਾਰੇ ਕੰਮ ਤੇਰੇ ਅਜਾਇਬ, ਐ ਮੇਰੇ ਖ਼ੁਦਾ।

    4. ਦਿੱਤੀ ਹੈ ਚੰਗੀ ਤਰ੍ਹਾਂ ਮੈਨੂੰ ਖ਼ੁਦਾ ਨੇ ਤੰਬੀਹ,
    ਪਰ ਨਹੀਂ ਮੌਤ ਦੇ ਹੈ ਮੈਨੂੰ ਹਵਾਲੇ ਕੀਤਾ।

    5. ਬੂਹੇ ਸੱਚਿਆਈ ਦੇ ਮੇਰੇ ਲਈ ਖੋਲ੍ਹੋ ਛੇਤੀ,
    ਜਾ ਕੇ ਅੰਦਰ ਮੈਂ ਕਰਾਂ ਆਪਣੇ ਖ਼ੁਦਾਵੰਦ ਦੀ ਸਨਾ।

    6. ਇਹ ਹੈ ਦਰਵਾਜ਼ਾ ਖ਼ੁਦਾਵੰਦ ਦਾ ਕਿ ਜਿਸ ਦੇ ਅੰਦਰ,
    ਖ਼ੁਸ਼ੀਆਂ ਦੇ ਨਾਲ ਚਲੇ ਜਾਂਦੇ ਹਨ, ਸੱਚਿਆਰ ਸਦਾ।

    7. ਤੂੰ ਸੁਣੀ ਮੇਰੀ ਦੁਆ, ਤੂੰ ਏ ਛੁਡਾਇਆ ਮੈਨੂੰ,
    ਜ਼ੋਰ ਦੇ ਨਾਲ ਮੈਂ ਗਾਵਾਂਗਾ ਤੇਰੀ ਹਮਦ–ਓ–ਸਨਾ।

    8. ਜਿਹੜੇ ਪੱਥਰ ਨੂੰ ਹੈ ਸੀ ਰੱਦ ਰਾਜਾਂ ਹੀ ਨੇ ਕੀਤਾ,
    ਉਹੋ ਪੱਥਰ ਹੋਇਆ ਓੜਕ ਹੀ ਨੂੰ ਕੋਨੇ ਦਾ ਸਿਰਾ।

    9. ਸਾਡੀਆਂ ਨਜ਼ਰਾਂ ਦੇ ਅੰਦਰ ਇਹ ਅਜਾਇਬ ਕੰਮ ਹੈ,
    ਪਰ ਖ਼ੁਦਾਵੰਦ ਖ਼ੁਦਾ ਨੇ ਹੈ ਇਹ ਆਪੇ ਕੀਤਾ।

    10. ਕੀਤਾ ਹੈ ਇਸ ਦਿਹਾੜੇ ਨੂੰ ਮੁਬਾਰਿਕ ਰੱਬ ਨੇ,
    ਖ਼ੁਸ਼ੀਆਂ ਦੇ ਗੀਤ ਅਸੀਂ ਗਾਵਾਂਗੇ ਦਿਲ ਨਾਲ ਸਦਾ।

    11. ਤੇਰੀ ਦਰਗਾਹ ਦੇ ਵਿੱਚ ਅਰਜ਼ ਤੇ ਮਿੰਨਤ ਹੈ ਮੇਰੀ,
    ਬਖ਼ਸ਼ ਦੇ ਮੈਨੂੰ ਖਲਾਸੀ ਤੂੰ ਮੇਰੇ ਪਾਕ ਖ਼ੁਦਾ।

    12. ਪੂਰਾ ਕਰ, ਮੇਰੇ ਖ਼ੁਦਾਇਆ, ਤੂੰ ਮੇਰੇ ਮਤਲਬ ਨੂੰ,
    ਮੇਰੀ ਹੱਥ ਜੋੜ ਕੇ, ਇਹੋ ਤੇਰੇ ਅੱਗੇ ਹੈ ਦੁਆ।

    13. ਰੱਬ ਦਾ ਨਾਂ ਲੈ ਕੇ ਜੋ ਆਵੇ ਹੈ ਮੁਬਾਰਿਕ ਉਹੋ,
    ਰੱਬ ਦੇ ਘਰ ਤੋਂ ਅਸੀਂ ਕਹਿੰਦੇ ਤੈਨੂੰ ਧੰਨਵਾਦ ਸਦਾ।

    14. ਲਿਆਓ ਕੁਰਬਾਨੀ ਨੂੰ ਬੰਨ੍ਹਕੇ ਮਜ਼ਬੇ ਦੇ ਸਿੰਗਾਂ ਤੀਕਰ,
    ਨੂਰ ਚਮਕਾਂਦਾ ਹੈ ਉਹੋ ਜੋ ਅਸਾਡਾ ਹੈ ਖ਼ੁਦਾ।

    15. ਤੂੰ ਮੇਰਾ ਰੱਬ ਹੈਂ ਬਜ਼ੁਰਗੀ ਮੈਂ ਕਰਾਂਗਾ ਤੇਰੀ,
    ਤੂੰ ਮੇਰਾ ਰੱਬ ਹੈਂ ਮੈਂ ਗਾਵਾਂਗਾ ਤੇਰੀ ਹਮਦ–ਓ–ਸਨਾ।

    16. ਤੁਸੀਂ ਦਿਲ ਨਾਲ ਖ਼ੁਦਾ ਪਾਕ ਦੇ ਹੋ ਸ਼ੁਕਰਗੁਜ਼ਾਰ,
    ਉਹੋ ਹੈ ਨੇਕ ਤੇ ਉਸੇ ਹੀ ਦੀ ਰਹਿਮਤ ਹੈ ਸਦਾ।

  • ---

    59. ਤੂੰ ਏ ਹਿੱਸਾ ਮੇਰਾ ਹੈਂ, ਤੂੰਏਂ ਵੱਖਰਾ ਹੈਂ, ਖ਼ੁਦਾਵੰਦਾ,
    ਮੈਂ ਕਿਹਾ ਏ, ਕਿ ਗੱਲਾਂ ਤੇਰੀਆਂ ਨੂੰ ਯਾਦ ਰੱਖਾਂਗਾ।

    60. ਮੈਂ ਆਪਣੇ ਸਾਰੇ ਦਿਲ ਤੋਂ ਮਿਹਰਬਾਨੀ ਤੇਰੀ ਚਾਹੁੰਦਾ ਹਾਂ,
    ਤੂੰ ਮੇਰੇ ਉੱਤੇ ਆਪਣੇ ਕੌਲ ਮੂਜਬ ਰਹਿਮ ਵੀ ਫਰਮਾ।

    61. ਮੈਂ ਆਪਣਿਆਂ ਸਾਰੇ ਰਾਹਾਂ ਦੇ ਉੱਤੇ ਧਿਆਨ ਕੀਤਾ ਹੈ,
    ਮੈਂ ਮੁੜਿਆ ਹਾਂ ਸ਼ਰੀਅਤ ਤੇਰੀ ਦੇ ਵੱਲ ਹੁਣ ਖ਼ੁਦਾਵੰਦਾ।

    62. ਮੈਂ ਛੇਤੀ ਕਰਕੇ ਕੀਤਾ ਯਾਦ, ਯਾ ਰੱਬ, ਤੇਰਿਆਂ ਹੁਕਮਾਂ ਨੂੰ,
    ਸ਼ਰੀਰਾਂ ਘੇਰਿਆ ਪਰ ਮੈਂ ਨਾ ਤੇਰੀ ਸ਼ਰਾਅ ਨੂੰ ਭੁੱਲਿਆ।

    63. ਖ਼ੁਦਾਵੰਦਾ, ਤੇਰੇ ਸਭ ਫੈਸਲੇ ਹਨ ਠੀਕ ਤੇ ਸੱਚੇ,
    ਮੈਂ ਅੱਧੀ ਰਾਤਾਂ ਨੂੰ, ਹਾਂ ਸ਼ੁਕਰ ਤੇਰਾ ਕਰਨ ਉੱਠਾਂਗਾ।

    64. ਮੇਰੀ ਬੈਠਕ ਹੈ ਉਹਨਾਂ ਨਾਲ ਜਿਹੜੇ ਰੱਖਦੇ ਡਰ ਤੇਰਾ,
    ਜੋ ਮੰਨਦੇ ਤੇਰਿਆਂ ਫਰਜ਼ਾਂ ਤੇ ਹੁਕਮਾਂ ਨੂੰ ਖ਼ੁਦਾਵੰਦਾ।

    65. ਖ਼ੁਦਾਇਆ, ਹੈ ਜ਼ਮੀਨ ਉੱਤੇ ਤੇਰੀ ਰਹਿਮਤ ਦੀ ਭਰਪੂਰੀ,
    ਮੇਰੇ ਉੱਤੇ ਵੀ ਰਹਿਮਤ ਕਰ, ਤੇ ਮੈਨੂੰ ਆਪਣੇ ਹੱਕ ਸਿਖਲਾ।

  • ---

    79. ਤੇਰੀ ਨਜਾਤ ਦੇ ਸ਼ੌਕ ਵਿੱਚ,
    ਹੁੰਦੀ ਬੇਹੋਸ਼ ਮੇਰੀ ਜਾਨ,
    ਤੇਰੇ ਹੀ ਕੌਲ ’ਤੇ, ਐ ਖ਼ੁਦਾ,
    ਦਿਲ ਤੋਂ ਮੈਂ ਰੱਖਦਾ ਹਾਂ ਇਮਾਨ।

    80. ਤੇਰੀ ਉਡੀਕ ਵਿੱਚ ਐ ਖ਼ੁਦਾ,
    ਅੱਖੀਆਂ ਤੇ ਹੋਈਆਂ ਹਨ ਫ਼ਨਾਹ,
    ਕਦੋਂ ਜਵਾਬ ਤੂੰ ਘੱਲੇਂਗਾ,
    ਦੇਵੇਂਗਾ ਤੂੰ ਤਸੱਲੀਆਂ।

    81. ਚਮੜੇ ਦੀ ਮਸ਼ਕ ਦੀ ਮਿਸਾਲ,
    ਹੋਇਆ ਹੈ ਰੱਬਾ, ਮੇਰਾ ਹਾਲ,
    ਸੁੱਕੀ ਹੋ ਜਿਹੜੀ ਧੂੰ ਦੇ ਨਾਲ,
    ਪਰ ਮੈਂ ਨਾ ਭੁੱਲਿਆ ਤੇਰਾ ਰਾਹ।

    82. ਮੈਨੂੰ ਤੂੰ ਦੱਸੀਂ, ਐ ਖ਼ੁਦਾ,
    ਕਿੰਨੇ ਦਿਹਾੜੇ ਜੀਵਾਂਗਾ?
    ਮੇਰਿਆਂ ਦੁਸ਼ਮਣਾਂ ਹੀ ਦਾ,
    ਕਦੋਂ ਤੂੰ ਕਰੇਂਗਾ ਨਿਆਂ?

    83. ਵਾਸਤੇ ਮੇਰੇ, ਐ ਖ਼ੁਦਾ,
    ਇਹ ਜੋ ਘੁਮੰਡੀ ਬੇ-ਸ਼ਰਾਅ,
    ਪੁੱਟਦੇ ਨੇ ਟੋਏ ਡੂੰਘੇ ਚਾ,
    ਉਹਨਾਂ ਦੇ ਵਿੱਚ ਤਾਂ ਡਿੱਗ ਪਵਾਂ।

    84. ਮੈਨੂੰ ਸਤਾਂਦੇ ਬੇਸਬੱਬ,
    ਤੇਰੇ ਨੇ ਸੱਚੇ ਹੁਕਮ ਸਭ,
    ਮੇਰੀ ਮਦਦ ਤੂੰ ਕਰ, ਐ ਰੱਬ,
    ਤੂੰ ਏਂ ਤੇ ਮੇਰੀ ਹੈਂ ਚਟਾਨ।

    85. ਵੇਲਾ ਸੀ ਨੇੜੇ ਆ ਗਿਆ,
    ਕਰਦੇ ਉਹ ਮੈਨੂੰ ਮਿਲ ਫ਼ਨਾਹ,
    ਪਰ ਮੈਂ ਹਮੇਸ਼ਾ ਰੱਖਦਾ ਹਾਂ,
    ਤੇਰੇ ਹੀ ਫਰਜ਼ਾਂ ਦਾ ਧਿਆਨ।

    86. ਰੱਖੀਂ ਤੂੰ ਨਜ਼ਰ ਮਿਹਰ ਦੀ,
    ਬਖ਼ਸ਼ੀਂ ਤੂੰ ਮੈਨੂੰ ਜ਼ਿੰਦਗੀ,
    ਰੱਖਾਂਗਾ ਯਾਦ ਦਿਲ ਸੇਤੀ,
    ਤੇਰੀਆਂ ਸਭ ਸ਼ਹਾਦਤਾਂ।

  • ---

    94. ਤੇਰੀ ਸ਼ਰਾਅ ਨਾਲ ਮੁਹੱਬਤ ਮੇਰੀ,
    ਸੋਚਦਾ ਰਹਿੰਦਾ ਹਾਂ ਸ਼ਰੀਅਤ ਤੇਰੀ।

    95. ਤੇਰੇ ਹੀ ਹੁਕਮਾਂ ਦੇ ਵਸੀਲੇ, ਐ ਖ਼ੁਦਾ,
    ਦੁਸ਼ਮਣਾਂ ਤੋਂ ਵਧਕੇ ਮੈਂ ਹੁੰਦਾ ਦਾਨਾ।

    96. ਕਿਉਂਕਿ ਤੇਰੇ ਹੁਕਮ ਤਮਾਮ ਓ ਕਾਮਾਲ,
    ਰਹਿੰਦੇ ਸਦਾ ਤੀਕ ਰੱਬਾ ਮੇਰੇ ਨਾਲ।

    97. ਹਿਕਮਤਾਂ ਸਿਖਾਂਦੇ ਨੇ ਜੋ ਦੁਨਿਆਵੀ,
    ਉਹਨਾਂ ਤੋਂ ਵਧਕੇ ਹੈ ਮੇਰਾ ਇਲਮ ਵੀ।

    98. ਕਿਉਂਕਿ ਤੇਰੀ ਸ਼ਰਾਅ ਦੇ ਉੱਤੇ ਖ਼ੁਦਾ,
    ਧਿਆਨ ਮੈਂ ਦਿਲ ਨਾਲ ਹਾਂ ਰੱਖਦਾ ਸਦਾ।

    99. ਬੁੱਢਿਆਂ ਤੋਂ ਵੀ ਮੇਰੀ ਸਮਝ ਹੈ ਵਧੀਕ,
    ਫਰਜ਼ ਤੇਰੇ ਯਾਦ ਨੇ ਸਭ ਠੀਕ-ਠੀਕ।

    100. ਛੱਡ ਦਿੱਤੇ ਮੈਂ ਤੇ ਬੁਰੇ ਰਾਹ ਤਮਾਮ,
    ਯਾਦ ਰੱਖਾਂ ਜੋ ਕਿ ਹੈ ਤੇਰਾ ਕਲਾਮ।

    101. ਮੈਂ ਤੇਰੇ ਹੁਕਮਾਂ ਤੋਂ ਨਾ ਟਲਿਆ ਕਦੀ,
    ਮੇਰੀ ਇਹ ਤਾਲੀਮ ਤੇਰੇ ਵੱਲੋਂ ਸੀ।

    102. ਸ਼ਹਿਦ ਤੋਂ ਵੀ ਵਧਕੇ ਹੈ ਮਿੱਠਾ ਤਮਾਮ,
    ਯਾ ਰੱਬਾ ਮੇਰੇ ਲਈ ਤੇਰਾ ਕਲਾਮ।

    103. ਤੇਰੇ ਹੀ ਫਰਜ਼ਾਂ ਦੇ ਵਸੀਲੇ ਖ਼ੁਦਾ,
    ਸਮਝ ਮੇਰੀ ਵਧਦੀ ਹੈ ਰਹਿੰਦੀ ਸਦਾ।

  • ---

    142. ਤੂੰ ਸੱਚਾ ਤੇ ਬਰ-ਹੱਕ ਹੈਂ, ਯਾ ਰੱਬ ਮੇਰੇ,
    ਬਹੁਤ ਠੀਕ ਹਨ ਸੱਚਿਆਈ ਸਭ ਤੇਰੇ ਫੈਸਲੇ।

    143. ਅਮਾਨਤ ਤੇ ਸੱਚਿਆਈ ਨਾਲ ਐ ਖ਼ੁਦਾ,
    ਤੂੰ ਸਭ ਸਾਖੀਆਂ ਆਪਣੀਆਂ ਦਿੱਤੀਆਂ ਜਤਾ।

    144. ਕਿ ਗ਼ੈਰਤ ਮੇਰੀ ਮੈਨੂੰ ਹੈ ਖਾ ਗਈ,
    ਸ਼ਰਾਅ ਦੁਸ਼ਮਣਾਂ ਨੇ ਭੁਲਾਈ ਤੇਰੀ।

    145. ਨਿਹਾਇਤ ਹੈ ਖਾਲਿਸ ਕਲਾਮ-ਏ-ਖ਼ੁਦਾ,
    ਕਿ ਇਸ ਨਾਲ ਹੈ ਇਸ਼ਕ ਮੇਰਾ ਸਦਾ।

    146. ਮੈਂ ਹਾਂ ਖਵਾਰ ਖੱਜਲ ਤੇ ਲਾਚਾਰ ਵੀ,
    ਨਾ ਭੁੱਲਾਂਗਾ ਫਰਜ਼ਾਂ ਨੂੰ ਤੇਰੇ ਕਦੀ।

    147. ਸੱਚਿਆਈ ਤੇਰੀ ਹੈ ਸੱਚਿਆਈ ਸਦਾ,
    ਹੈ ਬਰ–ਹੱਕ ਸ਼ਰੀਅਤ ਤੇਰੀ, ਐ ਖ਼ੁਦਾ।

    148. ਮੁਸੀਬਤ ਤੇ ਦੁੱਖ ਵਿੱਚ ਮੇਰੀ ਜਾਨ ਫਸੀ,
    ਤੇਰੇ ਹੁਕਮਾਂ ਵਿੱਚ ਪਰ ਹੈ ਮੇਰੀ ਖ਼ੁਸ਼ੀ।

    149. ਤੇਰੀ ਸਾਖੀਆਂ ਸੱਚੀਆਂ ਹਨ ਸਦਾ,
    ਮੈਂ ਜੀ ਜਾਵਾਂ, ਕਰ ਸਮਝ ਮੈਨੂੰ ਅਤਾ।

  • ---

    150. ਤੈਨੂੰ ਦਿਲ ਤੋਂ ਮੈਂ ਪੁਕਾਰਾਂ,
    ਸੁਣ ਲੈ ਦੁਆਵਾਂ ਤੂੰ ਮੇਰੀਆਂ।

    151. ਤੈਨੂੰ ਪੁਕਾਰਾਂ, ਸੁਣ ਤੂੰ ਖ਼ੁਦਾਇਆ,
    ਯਾਦ ਕਰਾਂ ਗੱਲਾਂ ਤੇਰੀਆਂ।

    152. ਤੈਨੂੰ ਪੁਕਾਰਾਂ ਮੈਨੂੰ ਬਚਾ ਲੈ,
    ਯਾਦ ਰੱਖਾਂ ਸ਼ਰਾਅ ਤੇਰੀਆਂ।

    153. ਫਜਰੀਂ ਮੈਂ ਉਠ ਕੇ ਰੋਨਾ ਚਿੱਲਾਨਾ,
    ਤੂੰ ਏਂ ਤੇ ਦੇਂਦਾ ਦਲੇਰੀਆਂ।

    154. ਰਾਤ ਦੇ ਪਹਿਰਾਂ ਵਿੱਚ ਜਾਗਦਾ ਰਹਿੰਦਾ,
    ਯਾਦ ਰੱਖਾਂ ਗੱਲਾਂ ਤੇਰੀਆਂ।

    155. ਆਪਣੀ ਰਹਿਮਤ ਨਾਲ ਖ਼ੁਦਾਇਆ,
    ਸੁਣ ਲਈਂ ਆਵਾਜ਼ਾਂ ਤੂੰ ਮੇਰੀਆਂ।

    156. ਮੈਨੂੰ ਜੀਵਾਲ ਆਪਣੀਆਂ ਨਾਲ ਅਦਾਲਤਾਂ,
    ਤੇਰੀਆਂ ਨੇ ਰੱਬਾ ਜਿਹੜੀਆਂ।

    157. ਨੇੜੇ ਆਏ ਓਹ ਜੋ ਕਰਦੇ ਸ਼ਰਾਰਤ,
    ਮੰਨਦੇ ਜੋ ਨਾ ਗੱਲਾਂ ਤੇਰੀਆਂ।

    158. ਐ ਖ਼ੁਦਾਵੰਦ, ਤੂੰਈਂ ਹੈਂ ਨੇੜੇ ਮੇਰੇ,
    ਤੇਰੀਆਂ ਗੱਲਾਂ ਨੇ ਸੱਚੇਰੀਆਂ।

    159. ਤੇਰੀ ਸ਼ਹਾਦਤ ਮੁੱਢੋਂ ਮੈਂ ਜਾਣਦਾ,
    ਨੀਹਾਂ ਨੇ ਉਹਦੀਆਂ ਪਕੇਰੀਆਂ।

  • ---

    1. ਤੂੰ ਬੈਠਾ ਤਖ਼ਤ ਉੱਤੇ ਅਸਮਾਨਾਂ ਪਰ, ਖ਼ੁਦਾਵੰਦਾ,
    ਮੈਂ ਤੇਰੀ ਤਰਫ਼ ਆਪਣੀਆਂ ਅੱਖੀਆਂ ਹਰ ਦਮ ਉਠਾਵਾਂਗਾ।

    2. ਜਿਉਂ ਕਾਮੇ-ਕਾਮੀਆਂ ਹੱਥ ਵੇਖਦੇ ਹਨ ਆਪਣੇ ਮਾਲਿਕ ਦੇ,
    ਅਸੀਂ ਰਹਿੰਦੇ ਹਾਂ ਇਸੇ ਤਰ੍ਹਾਂ ਤੱਕਦੇ ਵੱਲ ਖ਼ੁਦਾਵੰਦ ਦੇ।

    3. ਤੂੰ ਕਦ ਤੀਕਰ ਅਸਾਡੇ ਉੱਤੇ ਆਪਣਾ ਰਹਿਮ ਨਾ ਦੱਸੇਂਗਾ,
    ਤੂੰ ਆਪਣੇ ਬੰਦਿਆਂ ਉੱਤੇ ਵਿਖਾ ਰਹਿਮ ਆਪਣਾ, ਯਾ ਰੱਬਾ।

    4. ਅਸਾਡੇ ਉੱਤੇ ਰਹਿਮਤ ਕਰ, ਅਸੀਂ ਹਾਂ ਖਵਾਰ ਤੇ ਹੈਰਾਨ,
    ਘੁਮੰਡੀ ਰੱਜੇ ਹੋਏ ਸਭ, ਸਤਾਂਦੇ ਹਨ ਅਸਾਡੀ ਜਾਨ।

  • ---

    1. ਤੂੰ ਜੇ ਨਾ ਹੁੰਦਾ ਮਦਦ ਉੱਤੇ ਅਸਾਡੀ, ਐ ਖ਼ੁਦਾ,
    ਆਖੇ ਇਸਰਾਏਲ, ਜੇ ਹੁੰਦਾ ਨਾ ਤੂੰ ਤਦ, ਯਾ ਰੱਬਾ।

    2. ਸਾਡੀ ਜਿੰਦ ਉੱਤੇ ਜਦ ਉੱਠੇ ਸਾਡੇ ਦੁਸ਼ਮਣ ਗੁੱਸੇ ਨਾਲ,
    ਮਾਰ ਸੁੱਟਦੇ ਸਾਨੂੰ ਤੇ ਉਹ ਜਿਉਂਦਿਆਂ ਨੂੰ ਜਾਂਦੇ ਖਾ।

    3. ਭੜਕਦੇ ਸਨ ਸਾਡੇ ਉੱਤੇ ਗੁੱਸੇ ਵਿੱਚ ਜਿਸ ਵੇਲੇ ਉਹ,
    ਤਦ ਅਸੀਂ ਪਾਣੀ ਦੇ ਵਿੱਚ ਉਸ ਵੇਲੇ ਹੋ ਜਾਂਦੇ ਫ਼ਨਾਹ।

    4. ਪਾਣੀ ਦੇ ਤੂਫ਼ਾਨ ਲੰਘ ਜਾਂਦੇ ਅਸਾਡੀ ਜਾਨ ’ਤੇ,
    ਡੁਬਕੂੰ-ਡੁਬਕੂੰ ਪਾਣੀ ਦੇ ਹੜ੍ਹ ਵਿੱਚ ਅਸੀਂ ਕਰਦੇ, ਖ਼ੁਦਾ।

    5. ਉਹਨਾਂ ਦੇ ਦੰਦਾਂ ਦਾ ਸਾਨੂੰ ਨਹੀਂ ਕੀਤਾ ਤੂੰ ਸ਼ਿਕਾਰ,
    ਨਾਮ ਤੇਰਾ ਹੀ, ਖ਼ੁਦਾਵੰਦਾ, ਮੁਬਾਰਿਕ ਹੈ ਸਦਾ।

    6. ਦੁਸ਼ਮਣ ਦੇ ਜਾਲ ਵਿੱਚੋਂ ਚਿੜੀਆਂ ਵਾਂਗਰ ਸਾਡੀ ਜਾਨ,
    ਛੁੱਟ ਗਈ ਤੇ ਉੱਠ ਨੱਸੇ ਜਦ ਜਾਲ ਟੁੱਟਾ ਉਹਨਾਂ ਦਾ।

    7. ਜਿਸ ਖ਼ੁਦਾ ਨੇ ਪੈਦਾ ਕੀਤਾ ਹੈ, ਜ਼ਮੀਨ ਤੇ ਅਸਮਾਨ,
    ਉਸ ਦੇ ਹੀ ਨਾਮ ਤੋਂ ਸਾਡੀ ਮਦਦ ਹੁੰਦੀ ਸਦਾ।

  • ---

    6. ਤੂੰ ਦਾਊਦ ਦੇ ਵਾਸਤੇ ਹੁਣ ਖ਼ੁਦਾਇਆ,
    ਨਾ ਮੋੜੀਂ ਕਦੀ ਆਪਣੇ ਮਮਸੂਹ ਤੋਂ ਚਿਹਰਾ।

    7. ਕਸਮ ਸੱਚੀ ਦਾਊਦ ਦੇ ਲਈ ਖਾਧੀ,
    ਫਿਰੇਗਾ ਨਾ ਰੱਬ ਆਪਣੀ ਸਹੁੰ ਤੋਂ ਕਦੀ ਵੀ।

    8. ਕਿਸੇ ਨੂੰ ਮੈਂ ਫਲ਼ ਤੋਂ ਤੇਰੇ ਪੇਟ ਹੀ ਦੇ,
    ਬਿਠਾਵਾਂਗਾ ਸੱਚਮੁੱਚ ਤੇਰੇ ਤਖ਼ਤ ਉੱਤੇ।

    9. ਜੇ ਲੜਕੇ ਤੇਰੇ ਮੇਰਾ ਮੰਨਣਗੇ ਫਰਮਾਨ,
    ਮੇਰਾ ਅਹਿਦ ਮੇਰੀ ਸ਼ਹਾਦਤ ਦੀ ਬਾਤਾਂ।

    10. ਤਦੋਂ ਮੈਂ ਸਦਾ ਤੀਕ ਉਹਨਾਂ ਦੇ ਲੜਕੇ,
    ਬਿਠਾਵਾਂਗਾ ਦਾਊਦ ਦੇ ਤਖ਼ਤ ਉੱਤੇ।

    11. ਕਿ ਸਿਓਨ ਨੂੰ ਆਪ ਰੱਬ ਨੇ ਚੁਣਿਆ,
    ਬਣਾਵੇ ਉਹ ਤਾਂ ਆਪਣੇ ਰਹਿਣੇ ਦੀ ਜਗ੍ਹਾ।

    12. ਇਹ ਥਾਂ ਤਾਂ ਮੇਰੇ ਚੈਨ ਦੀ ਹੋਵੇਗੀ ਜਾ,
    ਤੇ ਇਸ ਜਗ੍ਹਾ ਨੂੰ ਮੇਰਾ ਜੀ ਅਤਿ ਹੈ ਚਾਹੁੰਦਾ।

    13. ਮੈਂ ਉਹਦੀ ਕਮਾਈ ਨੂੰ ਆਪ ਵਧਾਵਾਂ,
    ਗ਼ਰੀਬਾਂ ਨੂੰ ਵੀ ਨਾਲ ਰੋਟੀ ਰਜਾਵਾਂ।

    14. ਤੇ ਪਹਿਨਣਗੇ ਮੁਕਤੀ ਨੂੰ ਸਭ ਉਹਦੇ ਕਾਹਿਨ,
    ਖ਼ੁਸ਼ੀ ਨਾਲ ਲੋਕ ਉਹਦੇ ਸਭ ਨਾਅਰੇ ਮਾਰਨ।

    15. ਮੈਂ ਇਸ ਥਾਂ ਦੇ ਅੰਦਰ ਅਜਿਹਾ ਕਰਾਂਗਾ,
    ਕਿ ਦਾਊਦ ਦੇ ਲਈ ਸਿੰਗ ਇੱਕ ਕੱਢਾਂਗਾ।

    16. ਹਾਂ ਮੈਂ ਆਪਣੇ ਦਾਊਦ ਮਮਸੂਹ ਦੀ ਖ਼ਾਤਿਰ,
    ਹੈ ਇੱਕ ਬਾਲ਼ਿਆ ਦੀਵਾ ਉਸ ਥਾਂ ਦੇ ਅੰਦਰ।

    17. ਮੈਂ ਸ਼ਰਮਿੰਦਾ ਸਭ ਉਹਦੇ ਵੈਰੀ ਕਰਾਂਗਾ,
    ਮਗਰ ਤਾਜ ਉਹਦਾ ਚਮਕਦਾ ਰਹੇਗਾ।

  • ---

    5. ਤੇਰੇ ਮੂੰਹ ਦੀਆਂ ਗੱਲਾਂ ਸੁਣਕੇ, ਖ਼ੁਦਾਇਆ,
    ਤੇਰੀ ਹਮਦ ਗਾਵਣਗੇ, ਦੁਨੀਆ ਦੇ ਸਭ ਸ਼ਾਹ।

    6. ਉਹ ਗਾਵਣਗੇ ਇਹ ਗੀਤ ਯਾਦ ਵਿੱਚ ਖ਼ੁਦਾ ਦੀ,
    ਕਿ ਉਸੇ ਦੀ ਹੈ ਸਭ ਤੋਂ, ਵੱਡੀ ਬਜ਼ੁਰਗੀ।

    7. ਕਿ ਭਾਵੇਂ, ਖ਼ੁਦਾ ਸਾਡਾ ਹੈ ਸਭ ਤੋਂ ਵੱਡਾ,
    ਗ਼ਰੀਬਾਂ ’ਤੇ ਹੈ ਮਿਹਰ ਦੀ ਨਜ਼ਰ ਕਰਦਾ।

    8. ਕਿ ਮਗ਼ਰੂਰਾਂ ਦਾ ਹਾਲ ਸਭ ਜਾਣਦਾ ਹੈ,
    ਘੁਮੰਡੀ ਨੂੰ ਉਹ ਦੂਰੋਂ ਪਛਾਣਦਾ ਹੈ।

    9. ਕਿ ਭਾਵੇਂ ਮੈਂ ਦੁੱਖਾਂ ਦੇ ਵਿੱਚ ਚੱਲਦਾ ਫਿਰਦਾ,
    ਖ਼ੁਦਾ ਮੇਰਾ ਪਰ ਮੈਨੂੰ ਜ਼ਿੰਦਾ ਰੱਖੇਗਾ।

    10. ਵਧਾਏਂਗਾ ਹੱਥ ਆਪਣਾ ਤੂੰ ਏ ਖ਼ੁਦਾਵੰਦ,
    ਕਰੇਂਗਾ ਮੇਰੇ ਵੈਰੀਆਂ ਦਾ ਗ਼ਜ਼ਬ ਬੰਦ।

    11. ਵਧਾਵੇਂਗਾ ਤੂੰ ਸੱਜਾ ਹੱਥ ਆਪਣਾ ਛੇਤੀ,
    ਤੇ ਬਖ਼ਸ਼ੇਂਗਾ ਮੈਨੂੰ, ਖ਼ੁਦਾਇਆ, ਖਲਾਸੀ।

    12. ਨਾ ਛੱਡੇਗਾ ਰੱਬ ਆਪਣੇ ਕੰਮ ਨੂੰ ਅਧੂਰਾ,
    ਮੇਰੇ ਵਾਸਤੇ ਕੰਮ ਕਰੇਗਾ ਉਹ ਪੂਰਾ।

    13. ਸਦਾ ਤੀਕ ਰਹਿਮਤ ਤੇਰੀ ਹੈ ਖ਼ੁਦਾਇਆ,
    ਨਾ ਛੱਡੀਂ ਕਦੀ ਕੰਮ ਤੂੰ ਆਪਣੇ ਹੱਥਾਂ ਦਾ।

  • ---

    ਤੈਨੂੰ ਮੈਂ ਪੁਕਾਰਦਾ ਹਾਂ, ਮੇਰੇ ਵੱਲ ਤੂੰ ਛੇਤੀ ਆ।

    1. ਜਦੋਂ ਪੁਕਾਰਾਂ ਮੈਂ ਤੈਨੂੰ ਖ਼ੁਦਾਇਆ,
    ਸੁਣ ਲੈ ਮੇਰੀ ਗੱਲ ਕੰਨ ਲਾ।

    2. ਮੇਰੀ ਦੁਆ ਹੁਣ ਤੇਰੇ ਹਜ਼ੂਰ ਵਿੱਚ,
    ਪਹੁੰਚੇ ਵਾਂਗ ਬਖੂਰ ਦੇ ਜਾ।

    3. ਜਿਵੇਂ ਕੁਰਬਾਨੀ ਸ਼ਾਮਾਂ ਦੀ ਹੋਵੇ,
    ਹੱਥ ਚੁੱਕ ਤੇਥੋਂ ਮੰਗਾਂ ਦੁਆ।

    4. ਮੇਰੇ ਹੋਠਾਂ ਦੀ ਕਰ ਰਖਵਾਲੀ,
    ਮੂੰਹ ਉੱਤੇ ਨਿਗਾਹਬਾਨ ਬਿਠਾ।

    5. ਦਿਲ ਨਾ ਹੋਵੇ ਮੇਰਾ ਬਦੀ ’ਤੇ ਮਾਇਲ,
    ਬਦਾਂ ਨਾਲ ਰਲੇ ਨਾ ਜਾ।

    6. ਖਾਵਾਂ ਨਾ ਉਨ੍ਹਾਂ ਦੇ ਸੁਵਾਦਲੇ ਖਾਣੇ
    ਉਨ੍ਹਾਂ ਵਿੱਚੋਂ ਨਾ ਇੱਕ ਗਰਾਹ।

  • ---

    ਤੇਰੇ ਹਜ਼ੂਰ ਯਿਸੂ ਜੀ ਮੈਂ ਆਇਆ,
    ਆਨੰਦ ਸ਼ਾਂਤੀ ਪਾਉਣ ਨੂੰ,
    ਖ਼ਾਲੀ ਦਿਲ ਨੂੰ ਮੈਂ ਹਾਂ ਲਿਆਇਆ,
    ਪਾਕ ਰੂਹ ਦੀ ਬਰਕਤ ਪਾਉਣ ਨੂੰ।

    1. ਖੂਨ ਆਪਣੇ ਨਾਲ ਤੂੰ ਧੋ ਦੇ, ਮੇਰੇ ਚੋਲੇ ਨੂੰ,
    ਮੈਨੂੰ ਪਵਿੱਤਰ ਕਰਨੇ ਵਾਲਾ, ਮੇਰਾ ਮਾਲਿਕ ਤੂੰ,
    ਤੂੰ ਹੈਂ ਮਿਹਰਬਾਨ ਜੀ।

    2. ਸਾਰੀ ਦੁਨੀਆ ਫਿਰ–ਫਿਰ ਦੇਖੀ,
    ਕੋਈ ਨਾ ਲੈਂਦਾ ਸਾਰ,
    ਸ਼ਾਂਤੀ ਆਨੰਦ ਲੱਭ–ਲੱਭ ਥੱਕਿਆ,
    ਹੋਇਆ ਮੈਂ ਬਹੁਤ ਲਾਚਾਰ,
    ਦੁੱਖਾਂ ਅੰਦਰ ਮੇਰੀ ਜਾਨ ਜੀ।

    3. ਖੋਲ੍ਹਦਾ ਹਾਂ ਬੂਹਾ ਦਿਲ ਦਾ,
    ਮੇਰੇ ਦਿਲ ਵਿੱਚ ਆ,
    ਤੂੰ ਚਾਨਣ ਹੈਂ ਇਸ ਦੁਨੀਆ ਦਾ,
    ਦਿਲ ਵਿੱਚ ਚਾਨਣ ਪਾ,
    ਬਚ ਜਾਵੇ ਮੇਰੀ ਜਾਨ ਜੀ।

  • ---

    ਤੇਰੇ ਦਰਸ਼ਨ ਨੂੰ ਅੱਜ ਯਿਸੂ ਮਸੀਹ,
    ਘਰ–ਘਰ ਤੋਂ ਟੋਲੀਆਂ ਆਈਆਂ ਨੇ,
    ਅੱਜ ਭਰ ਦੇ ਸਾਡੀਆਂ ਝੋਲੀਆਂ ਨੂੰ,
    ਮਿਹਰਬਾਨ ਸਮਝ ਕੇ ਆਈਆਂ ਨੇ।

    1. ਤੇਰੇ ਮੰਗਤੇ ਹਾਂ ਤੇਰੇ ਗੋਲੇ ਹਾਂ,
    ਤੇਰੇ ਗਾਵਣ ਵਾਲੇ ਟੋਲੇ ਹਾਂ,
    ਸੁਣ ਯਿਸੂ ਮਸੀਹ ਨਾਮ ਤੇਰਾ,
    ਤੇਰੇ ’ਤੇ ਜੱਗ ਏ ਮਰਦਾ ਪਿਆ।

    2. ਲਾਜਾਂ ਰੱਖ ਲੈ ਉਹਨਾਂ ਦੀਆਂ ਤੂੰ,
    ਜਿਹੜਾ ਨਾਮ ਤੇਰਾ ਹੀ ਲੈਂਦੇ ਨੇ,
    ਅਸੀਂ ਮੰਗਦੇ ਹਾਂ ਤੇਰੇ ਦਰਸ਼ਨ,
    ਲਾਚਾਰ ਸਮਝ ਕੇ ਆਏ ਹਾਂ।

    3. ਇੱਕ ਨਜ਼ਰ ਕਰਮ ਦੀ ਕਰ ਯਿਸੂ,
    ਮੇਰੀ ਝੋਲੀ ਭਰ ਯਿਸੂ,
    ਬਾਰ੍ਹਾਂ ਵਰ੍ਹਿਆਂ ਤੋਂ ਖੂਨ ਜਾਰੀ ਸੀ,
    ਇੱਕ ਛੂਹਣ ਤੇਰੇ ਨਾਲ ਹਟਿਆ ਹੈ।

  • ---

    ਤੇਰਾ ਰਾਜ ਮਸੀਹਾ ਹੁਣ, ਇਸ ਜਗਤ ਵਿੱਚ ਆਵੇ,
    ਤੇਰਾ ਹਰ ਇੱਕ ਸੇਵਕ, ਵਿੱਚ ਸਵਰਗ ਦੇ ਜਾਵੇ।

    1. ਵਾਅਦਾ ਹੈ ਤੂੰ ਕੀਤਾ, ਆਵਾਂਗਾ ਮੈਂ ਛੇਤੀ,
    ਹਰ ਇੱਕ ਮੋਮਨ ਤੇਰਾ, ਤੇਥੋਂ ਮੁਕਤੀ ਪਾਵੇ।

    2. ਪਾਪ ਨੇ ਦੁਨੀਆ ਵਿੱਚ ਹੈ, ਆਪਣਾ ਡੇਰਾ ਲਾਇਆ,
    ਤੇਰੇ ਬਾਝੋਂ ਯਿਸੂ, ਉਸ ਨੂੰ ਕਿਹੜਾ ਢਾਹਵੇ।

    3. ਦੂਈ ਤੂੰ ਦੂਰ ਕਰ ਦੇ, ਸਭ ਇਮਾਨ ਲਿਆਉਣ,
    ਇੱਕੋ ਇੱਜੜ ਹੋ ਕੇ, ਤੇਰਾ ਨਾਮ ਧਿਆਵੇ।

    4. ਚਿੰਗਾਰੀ ਗ਼ੁਨਾਹਾਂ ਦੀ ਪੈ ਕੇ, ਭਾਂਬੜ ਮਚਾਵੇ,
    ਬਾਝ ਤੇਰੇ ਐ ਯਿਸੂ, ਉਸ ਨੂੰ ਕੌਣ ਬੁਝਾਵੇ।

    5. ਝਬਦੇ ਯਿਸੂ ਆ ਕੇ ਦੂਰ ਕਰੀਂ ਹਨੇਰਾ,
    ਚਾਨਣ ਹਰ ਮਨ ਅੰਦਰ, ਵਾਂਗ ਸੂਰਜ ਚਮਕਾਵੇ।

    6. ਉੱਜੜ ਬੇਲਾ ਹੋਇਆ, ਸਾਰਾ ਮੁਲਕ ਮਸੀਹਾ,
    ਵੱਸੇ ਮੁਲਕ ਦੁਬਾਰਾ, ਫੇਰਾ ਜੇ ਤੂੰ ਪਾਵੇਂ।

  • ---

    ਤੇਰੇ ਕਮਾਲ ਦੀਆਂ,
    ਨੂਰ-ਏ-ਜਲਾਲ ਦੀਆਂ,
    ਵਡਿਆਈਆਂ ਸੁਣਕੇ ਆਏ ਹਾਂ।

    1. ਆਖਦੇ ਨੇ ਮਾਫ਼ੀ,
    ਬਸ ਯਿਸੂ ਜੀ ਦੇ ਕੋਲ ਏ,
    ਉਹਦੇ ਲਈ ਤਾਂ ਹਰ ਮਖ਼ਲੂਕ ਅਨਮੋਲ ਏ,
    ਉਹਦੇ ਦੀਦਾਰ ਨੂੰ,
    ਅਖੀਆਂ ਨੇ ਭਾਲਦੀਆਂ,
    ਵਡਿਆਈਆਂ ਸੁਣਕੇ ਆਏ ਹਾਂ।

    2. ਆਖਦੇ ਨੇ ਅੰਨ੍ਹਿਆਂ ਨੂੰ,
    ਨੈਣ ਯਿਸੂ ਵੰਡਦਾ ਏ,
    ਆਖਦੇ ਨੇ ਦੁਖੀਆਂ ਨੂੰ,
    ਚੈਨ ਯਿਸੂ ਵੰਡਦਾ ਏ,
    ਕਰਨਾ ਦੀਦਾਰ ਮੈਂ,
    ਮਰੀਅਮ ਦੇ ਲਾਲ ਦਾ,
    ਵਡਿਆਈਆਂ ਸੁਣਕੇ ਆਏ ਹਾਂ।

    3. ਆਖਦੇ ਨੇ ਦੁਖੀ ਵੇਖ,
    ਯਿਸੂ ਜੀ ਨਾ ਜਰਦਾ ਏ,
    ਆਖਦੇ ਨੇ ਝੋਲੀਆਂ,
    ਰਹਿਮਤਾਂ ਨਾਲ ਭਰਦਾ ਏ,
    ਮੰਗੀਆਂ ਮੁਰਾਦਾਂ ਨੂੰ,
    ਕਦੇ ਵੀ ਨਾ ਟਾਲਦਾ,
    ਵਡਿਆਈਆਂ ਸੁਣਕੇ ਆਏ ਹਾਂ।

  • ---

    ਤੂੰ ਆਪਣੇ ਦਰਸ਼ਨ, ਆਪਣੇ ਦਾਸ ਨੂੰ ਦੇ,
    ਤੂੰ ਮੈਨੂੰ ਆਪਣੀ, ਦਇਆ ਨਾਲ ਭਰ ਦੇ,
    ਤੇਰੇ ਕੋਲ ਆਇਆ, ਸ਼ਰਮਿੰਦਾ ਨਾ ਹੋਣ ਦੇ।

    1. ਵੈਰੀਆਂ ਤੋਂ ਪ੍ਰਭੂ ਤੂੰ ਬਚਾਉਂਦਾ ਹੈ,
    ਬੇਨਤੀ ਤੂੰ ਹਰ ਵਾਰੀ, ਮੇਰੀ ਸੁਣਦਾ ਹੈ,
    ਤੂੰ ਮੈਨੂੰ ਸੱਚੀ ਰਾਹ ’ਤੇ ਹੈ ਪਾਉਂਦਾ,
    ਤੂੰ ਮੈਨੂੰ ਬਲਵਾਨ ਤੇ ਦਲੇਰ ਬਣਾ ਦੇ।

    2. ਜਦੋਂ ਪਾਪ ਮੈਂ ਆਪਣਾ ਸਵੀਕਾਰ ਨਾ ਕੀਤਾ,
    ਉਦੋਂ ਮੇਰਾ ਸਰੀਰ ਕਰਾਹੁਣ ਨਾਲ ਬੇਜਾਨ ਕੀਤਾ,
    ਪਰ ਤੂੰ ਹੱਥ ਮੇਰੇ ’ਤੇ ਦਿਨ ਰਾਤ ਭਾਰਾ ਕੀਤਾ,
    ਤੂੰ ਮੈਨੂੰ ਮੇਰੇ ਪਾਪਾਂ ਦੀ ਮਾਫ਼ੀ ਦੇ।

    3. ਉਸਤਤ ਕਰੀਏ ਤੇਰੀ, ਸਾਰੇ ਸਾਜ਼ਾਂ ਨਾਲ ਮਿਲਕੇ,
    ਮੇਰੇ ਅਪਰਾਧਾਂ ਦੇ ਲਈ, ਤੂੰ ਉਤਾਰੇ ਨੇ ਛਿਲਕੇ,
    ਸਾਫ਼ ਦਿਲੋਂ ਗਾਈਏ, ਖ਼ੁਸ਼ੀ ਦੇ ਨਾਅਰੇ ਮਾਰਕੇ,
    ਤੂੰ ਮੈਨੂੰ ਪ੍ਰਭੂ ਆਪਣੇ ਦਰਸ਼ਨ ਦੇ।

  • ---

    ਤੇਥੋਂ ਬਗ਼ੈਰ ਯਿਸੂ, ਨਾ ਮੇਰੀ ਪਨਾਹ,
    ਆਇਆ ਹਾਂ ਕੋਲ ਤੇਰੇ, ਬਖ਼ਸ਼ੀਂ ਗ਼ੁਨਾਹ।

    1. ਮੇਰੀ ਹੈ ਆਸ ਤੇਰੇ ਉੱਤੇ ਖ਼ੁਦਾਇਆ,
    ਜੀਵਨ ਨਵਾਂ ਮੈਂ ਤੇਥੋਂ ਪਾਵਣ ਹਾਂ ਆਇਆ,
    ਪਾਪਾਂ ’ਚ ਜ਼ਿੰਦ ਹੁੰਦੀ ਜਾਂਦੀ ਏ ਫ਼ਨਾਹ,
    ਆਇਆ ਹਾਂ ਕੋਲ ਤੇਰੇ, ਬਖ਼ਸ਼ੀਂ ਗ਼ੁਨਾਹ।

    2. ਲਾਜ਼ਰ ਨੂੰ ਜਿਵੇਂ ਮੋਇਆ ਵਿੱਚੋਂ ਜਗਾਇਆ ਸੀ,
    ਪਤਰਸ ਨੂੰ ਪਾਣੀ ਉੱਤੇ ਤੂੰ ਹੀ ਤੁਰਾਇਆ ਸੀ,
    ਮੇਰੀ ਵੀ ਰੂਹ ਨੂੰ ਯਿਸੂ ਪਾਕ ਬਣਾ,
    ਆਇਆ ਹਾਂ ਕੋਲ ਤੇਰੇ, ਬਖ਼ਸ਼ੀਂ ਗੁਨਾਹ।

    3. ਗੂੰਗਿਆਂ ਨੂੰ ਬੋਲ ਦੇਵੇਂ, ਅੰਨ੍ਹਿਆਂ ਨੂੰ ਨੈਣ ਵੀ,
    ਦੁਖੀਆਂ ਨੂੰ ਤੇਰੇ ਕੋਲੋਂ ਮਿਲਦਾ ਹੈ ਚੈਨ ਵੀ,
    ਗਾਵਾਂਗਾਂ ਯਿਸੂ ਤੇਰੀ, ਹਰ ਪਲ ਮੈਂ ਸਨਾ,
    vਆਇਆ ਹਾਂ ਕੋਲ ਤੇਰੇ, ਬਖ਼ਸ਼ੀਂ ਗੁਨਾਹ।

  • ---

    ਤੇਰੀ ਬੰਦਗੀ ਕਰੇ ਮੇਰੀ ਜ਼ਿੰਦਗੀ,
    ਤੇਰੇ ਚਰਨਾਂ ’ਚ ਆਏ ਮੇਰੀ ਬੰਦਗੀ,
    ਤੇ ਜਗ੍ਹਾ ਮੈਨੂੰ ਦੇ ਦਓ ਯਿਸੂ ਜੀ,
    ਤੇ ਜਗ੍ਹਾ ਮੈਨੂੰ ਦੇ ਦਓ ਯਿਸੂ ਜੀ।

    1. ਮੈਂ ਆਇਆ ਦਰ ਤੇਰੇ ਆਇਆ,
    ਮੈਂ ਤਾਂ ਸਾਰਿਆਂ ਤੋਂ ਪਿੱਛੋਂ ਦਰ ’ਤੇ ਆਇਆ,
    ਕਿ ਮਾਫ਼ ਕਰੀਂ ਸੂਲੀ ਵਾਲਿਆ,
    ਮਾਫ਼ ਕਰੀਂ ਸੂਲੀ ਵਾਲਿਆ।

    2. ਨਾ ਮੋੜੀਂ ਖਾਲੀ ਨਾ ਮੋੜੀਂ,
    ਮੇਰਾ ਦਿਲ ਨਾ ਗ਼ਰੀਬ ਦਾ ਤੂੰ ਤੋੜੀਂ,
    ਖੈਰ ਪਾ ਦੇ ਝੋਲੀ ਸੂਲੀ ਵਾਲਿਆ,
    ਖੈਰ ਪਾ ਦੇ ਝੋਲੀ ਸੂਲੀ ਵਾਲਿਆ।

    3. ਤੇਰੀ ਮੁਕਤੀ ਯਿਸੂ ਜੀ ਤੇਰੀ ਸ਼ਕਤੀ,
    ਜਿਨ੍ਹਾਂ ਕਰਨੀ ਯਿਸੂ ਜੀ ਤੇਰੀ ਭਗਤੀ,
    ਕਿ ਉਹ ਸਦਾ ਸੁੱਖ ਪਾਉਣਗੇ,
    ਉਹ ਸਦਾ ਸੁੱਖ ਪਾਉਣਗੇ।

  • ---

    ਤੇਰੇ ਬਿਨਾਂ ਸ਼ਾਫ਼ੀ ਕਿਹਨੂੰ ਦਰਦ ਸੁਣਾਵਾਂ,
    ਤੇਰਾ ਦਰ ਛੱਡ ਯਿਸੂ ਕਿਹੜੇ ਦਰ ਜਾਵਾਂ।

    1. ਕਰਦੇ ਤੂੰ ਭੁੱਲਾਂ-ਚੁੱਕਾਂ ਮਾਫ਼ ਸਭ ਮੇਰੀਆਂ,
    ਹਰ ਦਮ ਗਾਵਾਂ ਦਾਤਾ ਸਿਫ਼ਤਾਂ ਮੈਂ ਤੇਰੀਆਂ,
    ਏਹੋ ਤੇਰੇ ਦਰ ਆਇਆ ਕਰਨ ਦੁਆਵਾਂ,
    ਤੇਰੇ ਬਿਨਾਂ ਸ਼ਾਫ਼ੀ ਕਿਹਨੂੰ ਦਰਦ ਸੁਣਾਵਾਂ।

    2. ਤੇਰੇ ਸਭ ਵਚਨਾਂ ਨੂੰ ਮੰਨਾਗਾਂ ਮੈਂ ਸ਼ਾਫ਼ੀਆ,
    ਸੂਲੀ ਚੁੱਕ ਤੇਰੇ ਪਿੱਛੇ ਚੱਲਾਂਗਾ ਮੈਂ ਸ਼ਾਫ਼ੀਆ,
    ਤੇਰੀ ਕੁਰਬਾਨੀ ਦੱਸ ਕਿਵੇਂ ਭੁੱਲ ਜਾਵਾਂ,
    ਤੇਰੇ ਬਿਨਾਂ ਸ਼ਾਫ਼ੀ ਕਿਹਨੂੰ ਦਰਦ ਸੁਣਾਵਾਂ।

  • ---

    ਤੇਰੀ ਹਜ਼ੂਰੀ ਮੇਰੇ ਨਾਲ–ਨਾਲ ਹੋਵੇ,
    ਜਿੱਥੇ ਮੈਂ ਜਾਵਾਂ ਫਤਹਿ ਤੇਰੇ ਨਾਂ ’ਚ ਹੋਵੇ।

    1. ਤੇਰੀ ਹਜ਼ੂਰੀ ਮੈਥੋਂ ਵੱਖਰੀ ਨਾ ਹੋਵੇ,
    ਵੈਰੀ ਸ਼ੈਤਾਨ ਮੇਰੇ ਲਾਗੇ ਨਾ ਖਲੋਵੇ,
    ਰੂਹ ਦੀ ਤਲਵਾਰ ਮੇਰੇ ਹੱਥਾਂ ਵਿੱਚ ਹੋਵੇ।

    2. ਚਾਰ ਚੁਫ਼ੇਰੇ ਹੋਵੇ ਵਾੜਾਂ ਤੇਰੇ ਦੂਤਾਂ ਦੀ,
    ਕਰਨ ਰਖਵਾਲੀ ਤੇਰੇ ਛੁਡਾਏ ਹੋਏ ਲੋਕਾਂ ਦੀ,
    ਕਿਰਪਾ ਦੀ ਨਿਗ਼ਾਹ ਤੇਰੀ ਮੇਰੇ ਉੱਤੇ ਹੋਵੇ।

    3. ਏਹੋ ਫਰਿਆਦ ਰੱਬਾ ਮੇਰੀ ਤੇਰੇ ਅੱਗੇ ਹੈ,
    ਦੀਪਕ ਵਚਨ ਦਾ ਸਦਾ ਚੱਲੇ ਮੇਰੇ ਅੱਗੇ ਹੈ,
    ਮੇਰੇ ਗਵਾਹੀ ਤੇਰੇ ਆਤਮਾ ਤੋਂ ਹੋਵੇ।

    4. ਡਰਦਾ ਤੇ ਕੰਬਦਾ ਮੈਂ, ਰਹਾਂ ਸਦਾ ਤੇਰੇ ਤੋਂ,
    ਹੋਵੇ ਨਾ ਗ਼ੁਨਾਹ ਰੱਬਾ ਫੇਰ ਕਦੀ ਮੇਰੇ ਤੋਂ,
    ਤੇਰਾ ਹੀ ਭੈਅ ਮੇਰੀ ਜ਼ਿੰਦਗੀ ’ਚ ਹੋਵੇ।

    5. ਆਤਮਾ ਦੇ ਕੰਮ ਤੇਰੇ ਹਰ ਵੇਲੇ ਹੁੰਦੇ ਰਹਿਣ,
    ਵੇਖਕੇ ਜਲਾਲੀ ਕੰਮ ਧੰਨ ਤੈਨੂੰ ਕਹਿੰਦੇ ਰਹਿਣ,
    ਤੇਰੀ ਹੀ ਮਹਿਮਾ ਪ੍ਰਭੂ ਹਰ ਪਾਸੇ ਹੋਵੇ।

  • ---

    ਤੇਰੇ ਦਰ ਦਾ ਮੈਂ ਦਿਵਾਨਾ,
    ਮੈਨੂੰ ਦਰ ਤੋਂ ਨਾ ਠੁਕਰਾਨਾ,
    ਯਿਸੂ ਜੀ ਮੈਨੂੰ ਦਰ ਤੋਂ ਨਾ ਠੁਕਰਾਨਾ।

    1. ਤੇਰੇ ਦਰ ਦਾ ਸਵਾਲੀ ਏ,
    ਮੇਰੀ ਝੋਲੀ ਕਿਉਂ ਖਾਲੀ ਏ,
    ਯਿਸੂ ਜੀ ਮੇਰੀ ਝੋਲੀ ਕਿਉਂ ਖਾਲੀ ਏ,
    ਤੇਰੇ ਦਰ ਮੈਂ ਆਇਆਂ ਹਾਂ,
    ਮੈਨੂੰ ਦਰ ਤੋਂ ਨਾ ਠੁਕਰਾਨਾ,
    ਯਿਸੂ ਜੀ ਮੈਨੂੰ ਦਰ ਤੋਂ ਨਾ ਠੁਕਰਾਨਾ।

    2. ਮੇਰਾ ਕੋਈ ਨਹੀਂ ਆਪਣਾ,
    ਇੱਕ ਤੂੰ ਹੀ ਸਹਾਰਾ ਏ,
    ਯਿਸੂ ਜੀ ਇੱਕ ਤੂੰ ਹੀ ਸਹਾਰਾ ਏ,
    ਮੈਨੂੰ ਸਮਝੀ ਨਾ ਬੇਗ਼ਾਨਾ,
    ਮੈਨੂੰ ਦਰ ਤੋਂ ਨਾ ਠੁਕਰਾਨਾ,
    ਯਿਸੂ ਜੀ ਮੈਨੂੰ ਦਰ ਤੋਂ ਨਾ ਠੁਕਰਾਨਾ।

    3. ਮੇਰੇ ਜੀਵਨ ਦੇ ਸਾਥੀ ਜੋ ਮੈਥੋਂ
    ਪਲੜਾ ਛੁਡਾਉਂਦੇ ਨੇ,
    ਯਿਸੂ ਜੀ ਮੈਥੋਂ ਪਲੜਾ ਛੁਡਾਉਂਦੇ ਨੇ,
    ਇੱਕ ਤੂੰ ਹੀ ਟਿਕਾਣਾ ਹੈ ਯਿਸੂ,
    ਤੇਰੇ ਦਰ ਦਾ ਮੈਂ ਦਿਵਾਨਾ,
    ਯਿਸੂ ਜੀ ਮੈਨੂੰ ਦਰ ਤੋਂ ਨਾ ਠੁਕਰਾਨਾ।

  • ---

    ਤੇਥੋਂ ਪ੍ਰਭੂ ਇਹੋ ਬੇਨਤੀ, ਤੇਥੋਂ ਪ੍ਰਭੂ ਮੇਰੀ ਇਹੋ ਦੁਆ,
    ਦਇਆ ਕਰੋ, ਦਇਆ ਕਰੋ, ਹੋਵੇ ਤੇਰਾ ਨਿੱਤ ਆਸਰਾ।
    ਤੇਥੋਂ ਮਸੀਹ ਇਹੋ ਬੇਨਤੀ, ਤੇਥੋਂ ਮਸੀਹ ਮੇਰੀ ਇਹੋ ਦੁਆ,
    ਦਇਆ ਕਰੋ, ਦਇਆ ਕਰੋ, ਹੋਵੇ ਤੇਰਾ ਨਿੱਤ ਆਸਰਾ।
    ਤੇਥੋਂ ਪ੍ਰਭੂ ਇਹੋ ਬੇਨਤੀ, ਤੇਥੋਂ ਪ੍ਰਭੂ ਮੇਰੀ ਇਹੋ ਦੁਆ,
    ਦਇਆ ਕਰੋ, ਦਇਆ ਕਰੋ, ਹੋਵੇ ਤੇਰਾ ਨਿੱਤ ਆਸਰਾ।

  • ---

    ਤਨ, ਮਨ, ਧਨ, ਪ੍ਰਭੂ, ਸਭ ਹੈ ਤੇਰਾ,
    ਕਰੋ-ਕਰੋ ਕਬੂਲ ਚੜ੍ਹਾਵਾ ਮੇਰਾ।
    ਤੇਰੇ ਦਰ ਸਿਰ ਝੁਕਿਆ ਮੇਰਾ,
    ਕਰੋ ਕਰੋ ਕਬੂਲ ਚੜ੍ਹਾਵਾ ਮੇਰਾ।

    1. ਰੋਟੀ ਤੇ ਦਾਖਰਸ ਅਸੀਂ ਹਾਂ ਚੜ੍ਹਾਉਂਦੇ,
    ਜਿਸ ਵਿੱਚ ਪ੍ਰਭੂ ਜੀ ਵਾਸ ਹੋ ਤੇਰਾ,
    ਨਜ਼ਰ ਤੇਰੀ ਹੋ ਜਾਵੇ ਜੇਕਰ,
    ਜੀਵਨ ਸਫ਼ਲ ਹੋ ਜਾਵੇ ਮੇਰਾ।

    2. ਮੇਰੇ ਕੋਲ ਹੈ ਕੁਝ ਨਹੀਂ ਮੇਰਾ,
    ਜੋ ਕੁਝ ਹੈ ਉਹ ਸਭ ਹੈ ਤੇਰਾ,
    ਪ੍ਰਵਾਨ ਕਰੋ ਪ੍ਰਭੂ ਜੀਵਨ ਮੇਰਾ,
    ਦਿਲ ਵਿੱਚ ਮੇਰੇ ਵਾਸ ਹੋ ਤੇਰਾ।

  • ---

    ਤਾਰੀਫ਼ ਦਾ ਮੈਂ ਦੇਵਾਂ ਬਲੀਦਾਨ,
    ਭਲਿਆਈਆਂ ਜਦੋਂ ਯਾਦ ਕਰਾਂ।

    1. ਰਿਹਾ ਗੁਜ਼ਰੇ ਦਿਨਾਂ ਵਿੱਚ ਮੇਰੇ ਨਾਲ,
    ਬੀਆਬਾਨ ਦੇ ਵਿੱਚ ਲਈ ਮੇਰੀ ਸਾਰ।
    ਮੈਂ ਸਾਂ ਹੋਇਆ ਬੇਵਫ਼ਾ,
    ਉਹ ਨਾ ਹੋਇਆ ਬੇਵਫ਼ਾ,
    ਮੇਰੇ ਰਾਹਾਂ ਵਿੱਚ ਰਿਹਾ ਨਿਗ਼ਾਹਬਾਨ,
    ਭਲਿਆਈਆਂ ਜਦੋਂ ਯਾਦ ਕਰਾਂ।

    2. ਤੰਗੀ ਮੁਸੀਬਤ ਦਾ ਆਇਆ ਜਦ ਤੂਫ਼ਾਨ,
    ਹੋਇਆ ਡਾਵਾਂ–ਡੋਲ ਬੇੜੀ ਦਾ ਸਮਾਨ।
    ਮੇਰਾ ਬਣ ਕੇ ਮਲਾਹ,
    ਉਸ ਦਿੱਤਾ ਕਿਨਾਰੇ ਲਾ,
    ਸਾਰੇ ਦੁੱਖਾਂ ਤੋਂ ਬਚਾਈਂ ਮੇਰਾ ਜਾਨ,
    ਭਲਿਆਈਆਂ ਜਦੋਂ ਯਾਦ ਕਰਾਂ।

    3. ਜਦ ਸਤਾਇਆ ਮੈਨੂੰ ਆ ਕੇ ਭੁੱਖ ਪਿਆਸ,
    ਵਾਂਗਰ ਏਲੀਆ ਦੇ ਕੀਤਾ ਸੀ ਨਿਹਾਲ।
    ਭਾਵੇਂ ਹੋਏ ਭੁੱਖੇ ਸ਼ੇਰ,
    ਮੈਨੂੰ ਉਸ ਕੀਤਾ ਸੀ ਸੇਰ,
    ਚੰਗੀਆਂ ਚੀਜ਼ਾਂ ਨਾਲ ਕੀਤਾ ਸੀ ਜਵਾਨ,
    ਭਲਿਆਈਆਂ ਜਦੋਂ ਯਾਦ ਕਰਾਂ।

    4. ਜਦੋਂ ਬਿਮਾਰੀਆਂ ਨੇ ਕੀਤਾ ਪਰੇਸ਼ਾਨ,
    ਘਬਰਾਏ ਦਿਨੇ ਰਾਤੀਂ ਮੇਰੀ ਜਾਨ।
    ਮੈਂ ਸਾਂ ਹੋਇਆ ਕਮਜ਼ੋਰ,
    ਮੈਨੂੰ ਉਸ ਦਿੱਤਾ ਸੀ ਜ਼ੋਰ,
    ਮੇਰਾ ਕੀਤਾ ਮਜ਼ਬੂਤ ਇਮਾਨ,
    ਭਲਿਆਈਆਂ ਜਦੋਂ ਯਾਦ ਕਰਾਂ।

  • ---

    ਤਨ, ਮਨ ਤੇ ਧਨ ਸਭ ਹੈ ਤੇਰਾ,
    ਕਰੋ ਕਬੂਲ ਚੜ੍ਹਾਵਾ ਮੇਰਾ,
    ਜੋ ਕੁਝ ਮੇਰਾ ਸਭ ਹੈ ਤੇਰਾ,
    ਕਰੋ ਕਬੂਲ ਚੜ੍ਹਾਵਾ ਮੇਰਾ।

    1. ਜੋ ਮੇਰੇ ਹੈ ਕੋਲ, ਸਭ ਤੇਰਾ ਹੈ ਦਾਨ,
    ਹਰ ਵੇਲੇ ਦਿਲ ਵਿੱਚ, ਰੱਬਾ ਤੇਰਾ ਹੈ ਨਾਮ,
    ਮਾਲਿਕ ਤੂੰ ਮੇਰਾ, ਖ਼ਾਲਿਕ ਤੂੰ ਮੇਰਾ,
    ਮੇਰੇ ਲਈ ਸਭ ਕੁਝ, ਬੱਸ ਤੇਰੀ ਹੈ ਸ਼ਾਨ।

    2. ਨੇਕੀ ਦੇ ਨਾਲ ਮੈਂ ਤੇਰੇ ਕੋਲ ਆਵਾਂ,
    ਰੋਟੀ ਤੇ ਦਾਖਰਸ, ਤੈਨੂੰ ਮੈਂ ਚੜ੍ਹਾਵਾਂ,
    ਤੇਰੇ ਕੋਲ ਆ ਕੇ, ਮੁਕਤੀ ਮੈਂ ਪਾ ਕੇ,
    ਤੇਰੇ ਹੀ ਗੀਤ ਮੈਂ, ਨਿੱਤ ਦਿਨ ਗਾਵਾਂ।

  • ---

    ਤੈਨੂੰ ਚੜ੍ਹਾਵਾਂ, ਹੇ ਪ੍ਰਭੂ ਜੀ,
    ਸੇਵਾ ਵਿੱਚ ਤੇਰੀ ਹਾਜਰ ਹਾਂ।

    1. ਪਾਪਾਂ ਭਰਿਆ ਜੀਵਨ ਮੇਰਾ,
    ਚਰਨਾਂ ’ਚ ਤੇਰੇ ਲਿਆਇਆ ਹਾਂ,
    ਮੈਨੂੰ ਬਣਾ ਦੇ ਜੋਤੀ ਤੇਰੀ,
    ਮੈਨੂੰ ਬਣਾ ਦੇ ਪਿਆਰ ਤੇਰਾ।

    2. ਸਵਾਰਥ ਮੇਰਾ ਦਿਲ ’ਚੋਂ ਕੱਢਦੇ,
    ਦੂਜੇ ਦਾ ਦੁੱਖ ਮੈਂ ਦੂਰ ਕਰਾਂ,
    ਵਚਨ ਤੇਰਾ ਫੈਲਾਵਾਂ ਮੈਂ,
    ਮੁਕਤੀ ਤੇਰੀ ਘੋਸ਼ਿਤ ਕਰਾਂ।

    3. ਰਾਹ ਤੇਰੀ ਮੈਂ ਅਪਣਾਵਾਂ,
    ਤੇਰਾ ਸੱਚ ਕਬੂਲ ਕਰਾਂ,
    ਜੀਵਨ ਤੇਰੇ ਨਾਲ ਮੈਨੂੰ ਤੂੰ ਭਰਦੇ,
    ਜੀਵਨ ਮੇਰਾ ਅਪਣਾ ਲੈ।

  • ---

    ਤੇਰਾ ਬਦਨ ਮੈਂ ਖਾਵਾਂ ਯਿਸੂ,
    ਤੇਰੇ ਪਿਆਲੇ ’ਚੋਂ ਪੀਵਾਂ ਯਿਸੂ,
    ਮੇਰੀ ਜ਼ਿੰਦਗੀ ਦਾ ਮਾਲਿਕ ਹੈ ਤੂੰ,
    ਤੇਥੋਂ ਵਾਰੀ ਮੈਂ ਜਾਵਾਂ ਯਿਸੂ।

    1. ਰੂਹ ਆਪਣੀ ਨੂੰ ਤਾਜ਼ਾ ਕਰਾਂ,
    ਖੁਦ ਵਿੱਚ ਤੇਰੀ ਸ਼ਕਤੀ ਭਰਾਂ,
    ਤੇਰਾ ਸ਼ੁਕਰ ਕਰਾਂ ਮੈਂ ਸਦਾ,
    ਹਰ ਥਾਂ ’ਤੇ ਸੁਣਾਵਾਂ ਯਿਸੂ।

    2. ਮੰਗੀ ਇਤਰਾਫ਼ ਰਾਹੀਂ ਮਾਫ਼ੀ,
    ਕੀਤਾ ਮੁਆਫ਼ ਤੂੰ ਮੇਰੇ ਸ਼ਾਫ਼ੀ,
    ਕਿਉਂ ਨਾ ਹਰ ਪਲ ਤੇ ਹਰ ਮੈਂ ਘੜੀ,
    ਤੇਰਾ ਸ਼ੁਕਰ ਮਨਾਵਾਂ ਯਿਸੂ।

    3. ਤੇਰੇ ਵਿੱਚ ਸਦਾ ਵੱਸਦਾ ਰਹਾਂ,
    ਤੇਰੇ ਬਾਰੇ ਮੈਂ ਦੱਸਦਾ ਰਹਾਂ,
    ਮੇਰੇ ਦਿਲ ਵਿੱਚ ਆ ਵੱਸ ਤੂੰ,
    ਤੇਰੇ ਦਿਲ ’ਚ ਮੈਂ ਆਵਾਂ ਯਿਸੂ।

  • ---

    ਤੇਰੀ ਰੱਬ ਬਣਾਈ ਏ ਸ਼ਾਨ,
    ਸੂਲੀ ਐ ਈਸਾ ਦੀਏ।

    1. ਤੇਥੋਂ ਸਨ ਜਿਹੜੇ ਨਫ਼ਰਤ ਕਰਦੇ,
    ਅੱਜ ਤੇਰੀ ਉਹ ਇੱਜ਼ਤ ਕਰਦੇ,
    ਰੁਤਬਾ ਬੁਲੰਦ ਕੀਤਾ ਰੱਬ ਨੇ ਪਸੰਦ,
    ਤੂੰ ਹੋਇਉਂ ਫ਼ਤਾਮੰਦ,
    ਤੇਥੋਂ ਹਾਰ ਗਿਆ ਸ਼ੈਤਾਨ,
    ਸੂਲੀ ਏ ਈਸਾ ਦੀਏ।

    2. ਤੇਰੇ ਉੱਤੇ ਯਿਸੂ ਖੂਨ ਵਹਾਇਆ,
    ਖੂਬ ਉਹਨੇ ਤੇਰਾ ਸ਼ਾਨ ਵਧਾਇਆ,
    ਕਾਬਿਲ ਕਦਰ ਨੂਰੋਂ ਤੈਨੂੰ,
    ਫ਼ਖ਼ਰ ਕਹਿੰਦਾ ਹੈ ਹਰ ਬਸ਼ਰ,
    ਕਿ ਇਸਾਈਆਂ ਦਾ ਹੈਂ ਤੂੰ ਨਿਸ਼ਾਨ,
    ਸੂਲੀ ਏ ਈਸਾ ਦੀਏ।

    3. ਕਿਆ ਸੋਹਣੀਆਂ ਤੇਰੀਆਂ ਯਾਦਗਾਰਾਂ,
    ਘਰ–ਘਰ ਲਟਕਣ ਨਾਲ ਦਿਵਾਰਾਂ,
    ਦਿਨ ਰਾਤ ਸਭ ਤੇਰਾ ਕਰਦੇ ਅਦਬ,
    ਰੱਬ ਲਾਇਆ ਸਬੱਬ,
    ਵਾਹ ਵਾਹ ਬਚ ਗਿਆ ਇਨਸਾਨ,
    ਸੂਲੀ ਏ ਈਸਾ ਦੀਏ।

    4. ਦਿਲ ਵਿੱਚ ਵੱਸਦੀ ਉਲਫ਼ਤ ਤੇਰੀ,
    ਨਾਲ ਮੇਰੇ ਹੈ ਬਰਕਤ ਤੇਰੀ,
    ਮੈਂ ਪਲ–ਪਲ ਵੇਖਣਾ ਤੇਰੇ ਵੱਲ,
    ਮੈਨੂੰ ਹੈ ਯਾਦ ਗੱਲ,
    ਦਿੱਤੀ ਤੇਰੇ ’ਤੇ ਈਸਾ ਨੇ ਜਾਨ,
    ਸੂਲੀ ਏ ਈਸਾ ਦੀਏ।

    5. ਨਿੱਤ ਕਰਾਂ ਤੇਰੀ ਸ਼ੁਕਰਗੁਜ਼ਾਰੀ,
    ਬੋਸਾ ਲਵਾਂ ਤੇਰਾ ਸੌ–ਸੌ ਵਾਰੀ,
    ਮੰਗਣ ਦੁਆ, ਮੈਨੂੰ ਬਖ਼ਸ਼ੇ ਖ਼ੁਦਾ,
    ਤੈਨੂੰ ਵੇਖਾਂ ਸਦਾ,
    ਰੱਖਾਂ ਤੇਰੇ ’ਤੇ ਆਪਣਾ ਇਮਾਨ,
    ਸੂਲੀ ਏ ਈਸਾ ਦੀਏ।

  • ---

    ਤੁਰ ਗਿਆ ਯਿਸੂ ਕਬਰਾਂ ’ਚੋਂ ਉੱਠ ਕੇ,
    ਜੀ ਪਿਆ ਉਹ ਸੱਚਮੁੱਚ ਮੌਤ ਜਿੱਤ ਕੇ।

    1. ਮੌਤ ਦਾ ਪਿਆਲਾ ਵੀ ਜ਼ਰੂਰ ਪੀਵਾਂਗਾ,
    ਆਖਿਆ ਸੀ ਉਸ ਤੀਜੇ ਦਿਨ ਜੀਵਾਂਗਾ,
    ਆਖਿਆ ਜੋ ਕਰ ਦਿੱਤਾ ਜਾਈਏ ਸਦਕੇ।
    ਜੀ ਪਿਆ…

    2. ਤੀਜੇ ਦਿਨ ਤੜਕੇ ਸੀ ਨੂਰ ਛਾ ਗਿਆ,
    ਰੱਬ ਵਲੋਂ ਘੱਲਿਆ ਸੀ ਦੂਤ ਆ ਗਿਆ,
    ਭੁੱਲ ਗਏ ਹੋਸ਼ਾਂ ਪਹਿਰੇਦਾਰ ਤਕ ਕੇ।
    ਜੀ ਪਿਆ…

    3. ਕੈਸੀ ਹੋਈ ਵੇਖੋ ਕਰਾਮਾਤ ਜੱਗ ’ਤੇ,
    ਹੋ ਗਈ ਕਿੰਨੀ ਸੋਹਣੀ ਪ੍ਰਭਾਤ ਜੱਗ ’ਤੇ,
    ਹਾਲੇਲੂਯਾਹ ਗਾਓ ਅੱਜ ਸਭੇ ਰਲ ਕੇ।
    ਜੀ ਪਿਆ…

  • ---

    ਤੇਰੇ ਪਿੱਛੇ ਆਉਣ ਲਈ ਮੈਂ ਤਿਆਰ ਹਾਂ,
    ਤੇਰੀ ਸੇਵਾ ਲਈ ਤਾਂ ਮੈਂ ਬੇਕਰਾਰ ਹਾਂ।

    1. ਤੂੰ ਹੀ ਚੁਣਿਆ ਹੈ ਮੈਨੂੰ ਤੂੰ ਬੁਲਾਇਆ ਹੈ,
    ਪਿਆਰ ਆਪਣਾ ਅਸੀਮ
    ਤੂੰ ਵਿਖਾਇਆ ਹੈ।
    ਤੇਰੇ ਨਾਮ ਦਾ ਕਰਾਂਗਾ ਪ੍ਰਚਾਰ ਮੈਂ,
    ਤੇਰੀ ਸੇਵਾ ਲਈ ਤਾਂ ਮੈਂ ਬੇਕਰਾਰ ਹਾਂ।

    2. ਤੈਨੂੰ ਕਰਦਾ ਹਾਂ ਅਰਪਣ ਜੀਵਨ ਸਾਰਾ ਮੈਂ,
    ਤੇਰੇ ਵਾਇਦੇ ’ਤੇ ਰੱਖਦਾ ਆਸਰਾ ਮੈਂ।
    ਤੇਰੇ ਸੱਦੇ ’ਤੇ ਰਹਾਂਗਾ ਵਫ਼ਾਦਾਰ ਮੈਂ,
    ਤੇਰੀ ਸੇਵਾ ਲਈ ਤਾਂ ਮੈਂ ਬੇਕਰਾਰ ਹਾਂ।

    3. ਤੇਰੀ ਰਾਹ ਉੱਤੇ ਸਦਾ ਚੱਲਦਾ ਜਾਵਾਂ ਮੈਂ,
    ਤੂੰ ਏਂ ਸੱਚ ਇਹ ਲੋਕਾਂ ’ਚ ਫੈਲਾਵਾਂ ਮੈਂ।
    ਤੇਰੇ ਲੋਕਾਂ ਲਈ ਹਾਂ ਮੰਗਦਾ ਦੁਆਵਾਂ ਮੈਂ,
    ਤੇਰੀ ਸੇਵਾ ਲਈ ਤਾਂ ਮੈਂ ਬੇਕਰਾਰ ਹਾਂ।

  • ---

    1. ਤੂੰ ਹਿਕਮਤ ਤੇ ਦਾਨਾਈ ਦਾ ਪਾਕ ਰੂਹ,
    ਮੇਰੇ ਵਿੱਚ ਆ ਮੈਨੂੰ ਕਰ ਪਾਕ ਰੂਹ।

    2. ਤੇਰੀ ਮਦਦ ਦੇ ਨਾਲ ਤੌਬਾ ਕਰਾਂ,
    ਮੇਰੇ ਦਿਲ ਨੂੰ ਤੌਬਾ ਲਈ ਕਰ ਪਾਕ ਰੂਹ।

    3. ਸੁਣਾਂ ਤੇਰੀ ਆਵਾਜ਼ ਕੰਨ ਧਰਕੇ ਮੈਂ,
    ਜਦੋਂ ਕੋਈ ਫਰਮਾਵੇ ਤੂੰ ਵਾਕ ਰੂਹ।

    4. ਤੇਰੀ ਮਦਦ ਦੇ ਸਾਰੇ ਮੋਹਤਾਜ ਹਾਂ,
    ਮੇਰੇ ਸਭ ਭਰਾ ਤੇ ਸਾਕ ਰੂਹ।

    5. ਸੁਣਾਂ ਤਾਂ ਤੇਰੀ ਆਵਾਜ਼ ਕੰਨ ਖੋਲ੍ਹ ਕੇ,
    ਮੇਰੇ ਅੰਦਰ ਆ, ਮਾਰੇ ਜਦ ਹਾਕ ਰੂਹ।

    6. ਤੇਰੀ ਆਵਾਜ਼ ਤੋਂ ਮੈਂ ਨਾ ਨਾਬਰ ਹੋਵਾਂ,
    ਤੁਰਾਂ ਰਾਹ ਮਸੀਹ ਦੀ ਐ ਪਾਕ ਰੂਹ।

    7. ਮਸੀਹ ਬਾਦਸ਼ਾਹ ਦੇ ਮੈਂ ਪਹੁੰਚਾਂ ਹਜ਼ੂਰ,
    ਪਹਿਨਾਅ ਆਪਣੀ ਮੈਨੂੰ ਤੂੰ ਪੋਸ਼ਾਕ ਰੂਹ।

    8. ਤੂੰ ਰਾਖਾ ਮਸੀਹ ਦੀ ਮੰਡਲੀ ਦਾ ਹੋ,
    ਕਰੇ ਪਾਪ ਨਾ ਉਹਨੂੰ ਨਾਪਾਕ ਰੂਹ।

    9. ਤ੍ਰੇਹ ਸਾਡੇ ਅੰਦਰ ਮੁਹੱਬਤ ਦੀ ਲਾ,
    ਬਣਾ ਤੂੰ ਸਾਨੂੰ ਆਪਣਾ ਹੀ ਪਿਆਕ ਰੂਹ।

    10. ਤੂੰ ਕਰ ਦੂਰ ਸਭ ਸਾਡੀਆਂ ਗਫ਼ਲਤਾਂ,
    ਭਰ ਦਾਨਾਈ ਦੇ ਨਾਲ ਸਾਨੂੰ ਪਾਕ ਰੂਹ।

  • ---

    ਤੇਰੀ ਕਿਰਪਾ ਸਤਿਸੰਗ ਵਿੱਚ ਆਏ,
    ਯਿਸੂ ਨੂਰ ਕਰੋ,
    ਮੇਰੀ ਜ਼ਿੰਦਗੀ ਵਿੱਚੋਂ ਕੂੜ ਹਨੇਰਾ,
    ਦੂਰ ਕਰੋ।

    1. ਸਾਰਿਆਂ ਦੇ ਦਿਲਾਂ ਵਿੱਚ
    ਡੇਰਾ ਲਾਓ ਆਣਕੇ,
    ਸਾਰੇ ਅੱਜ ਖ਼ੁਸ਼ ਹੋਣ
    ਪਿਆਰ ਤੇਰਾ ਮਾਣਕੇ,
    ਕਿਰਪਾ ਦੇ ਨਾਲ
    ਅੱਜ ਸਾਰਿਆਂ ਨੂੰ ਯਿਸੂ ਭਰਪੂਰ ਕਰੇ।

    2. ਜਿਹੜਾ ਵੀ ਸਵਾਲੀ ਦਰ
    ਤੇਰੇ ਆ ਜਾਂਵਦਾ,
    ਮੰਗਣ ਤੋਂ ਪਹਿਲਾਂ ਏਂ
    ਤੂੰ ਸਭ ਕੁਝ ਜਾਣਦਾ,
    ਦੁੱਖਾਂ ਵਿੱਚ ਫਸਿਆ ਹਾਂ
    ਮੇਰੇ ਪਿਆਰੇ ਸ਼ਾਫ਼ੀ ਦੁੱਖ ਦੂਰ ਕਰੋ।

    3. ਕੋਈ ਵੀ ਬਿਮਾਰੀ ਹੋਵੇ
    ਯਿਸੂ ਦੂਰ ਕਰਦਾ,
    ਸੱਚੀਂ ਗਿਰਜੇ ’ਚ ਬੈਠਾ
    ਦੁੱਖ ਯਿਸੂ ਹਰਦਾ,
    ਮੰਗਦੇ ਦੁਆਵਾਂ ਯਿਸੂ
    ਨਫ਼ਰਤਾਂ ਦਿਲ ਵਿੱਚੋਂ ਦੂਰ ਕਰੋ।

  • ---

    ਤੇਰੀ ਦੀਦ ਨੂੰ ਮੈਂ ਤੇ ਆਇਆ ਹਾਂ,
    ਦੇ ਦਰਸ਼ਨ ਮੈਨੂੰ ਪਿਆਰੀ ਮਾਂ।

    1. ਉੱਚੀ ਕੀਤੀ ਰੱਬ ਨੇ ਸ਼ਾਨ ਤੇਰੀ,
    ਤੇਰੇ ਨਾਂ ’ਤੇ ਜਿੰਦ ਕੁਰਬਾਨ ਮੇਰੀ,
    ਬੜ੍ਹੀ ਆਸ, ਉਮੀਦ ਲਿਆਇਆ ਹਾਂ,
    ਦੇ ਦਰਸ਼ਨ ਮੈਨੂੰ ਪਿਆਰੀ ਮਾਂ।

    2. ਮੈਨੂੰ ਹਰ ਦਮ ਪਿਆਰ ਦੀ ਲੋੜ ਤੇਰੀ,
    ਤੂੰ ਨਾਲ ਹੋਵੇਂ ਨਹੀਂ ਥੋੜ੍ਹ ਕੋਈ,
    ਮੈਂ ਜੱਪਨਾਂ ਹਾਂ ਤੇਰਾ ਪਿਆਰਾ ਨਾਂ,
    ਦੇ ਦਰਸ਼ਨ ਮੈਨੂੰ ਪਿਆਰੀ ਮਾਂ।

    3. ਤੇਰਾ ਬੇਟਾ ਜੱਗ ਦਾ ਸ਼ਾਫ਼ੀ ਏ,
    ਉਹਦੇ ਕੋਲ ਗੁਨਾਹ ਦੀ ਮਾਫ਼ੀ ਏ,
    ਸੁਣ ਅਰਜ਼ ਤੂੰ ਮੇਰੀ ਪਿਆਰੀ ਮਾਂ,
    ਦੇ ਦਰਸ਼ਨ ਮੈਨੂੰ ਪਿਆਰੀ ਮਾਂ।

  • ---

    ਤੇਰੀ ਰੋਜ਼ਰੀ ਨੂੰ ਚੁੰਮ–ਚੁੰਮ ਰੱਖਾਂ, ਐ ਮਾਂ,
    ਤੇਰੀ ਰੋਜ਼ਰੀ ਨੂੰ ਚੁੰਮ–ਚੁੰਮ ਰੱਖਾਂ,
    ਇਹਨੂੰ ਸੀਨੇ ਨਾਲ ਲਾਵਾਂ, ਕਦੇ ਗਲ਼ ਵਿੱਚ ਪਾਵਾਂ,
    ਪੰਜ ਭੇਦਾਂ ਨੂੰ ਪੜ੍ਹਦਾ ਜਾਵਾਂ, ਪੜ੍ਹਦਾ ਜਾਵਾਂ।

    1. ਅਜ਼ਲੋਂ ਤੈਨੂੰ ਰੱਬ ਨੇ ਚੁਣਿਆ,
    ਤੇ ਮਰੀਅਮ ਰੱਖਿਆ ਨਾਂ,
    ਕਬਰੋਂ ਤੈਨੂੰ ਚੁੱਕ ਕੇ ਰੱਬ ਨੇ,
    ਅਰਸ਼ ਬਣਾਇਆ ਤੇਰਾ ਧਾਮ।
    ਤੈਨੂੰ ਕਰਨ ਸਲਾਮਾਂ, ਕੀ ਖ਼ਾਸ ਤੇ ਆਮ,
    ਸਭ ਤੱਕਦੇ ਨੇ ਤੇਰੀਆਂ ਰਾਹਾਂ, ਤੇਰੀਆਂ ਰਾਹਾਂ।

    2. ਸੂਰਜ, ਮਾਂ ਤੇਰੀ ਚਾਦਰ ਬਣਿਆ, ਚੰਨ ਪੈਰਾਂ ਦੇ ਥੱਲੇ,
    ਤਾਰਿਆਂ ਜੜਿਆ ਤਾਜ ਵੀ ਸਿਰ ’ਤੇ,
    ਹੁਕਮ ਵੀ ਤੇਰਾ ਚੱਲੇ।
    ਤੂੰ ਏਂ ਅਰਸ਼ਾਂ ਦੀ ਰਾਣੀ, ਤੇਰੀ ਅਜ਼ਬ ਕਹਾਣੀ,
    ਤੇਰੇ ਦਰ ’ਤੇ ਮੈਂ ਸਾਜ਼ ਵਜਾਵਾਂ, ਸਾਜ਼ ਵਜਾਵਾਂ।

    3. ਦੁਖੀਆ ਹਾਂ, ਦੁੱਖ ਕਿਸ ਨੂੰ ਸੁਣਾਵਾਂ,
    ਮਾਂ ਸੁਣ ਲੈ ਮੇਰੀ ਦੁਹਾਈ,
    ਆਪਣੇ ਕਦਮਾਂ ਦੇ ਵਿੱਚ ਥਾਂ ਦੇ,
    ਇਹੋ ਆਸ ਲਗਾਈ।
    ਸੁਣ ਮਰੀਅਮ ਮਾਂ, ਕਰ ਰਹਿਮ ਦੀ ਛਾਂ,
    ਤੇਰੇ ਗੀਤ ਮੈਂ ਹਰ ਦਮ ਗਾਵਾਂ, ਹਰ ਦਮ ਗਾਵਾਂ।

  • ---

    ਤੇਰੀ ਰੋਜ਼ਰੀ ਦੇ ਮਣਕੇ ਉਣਾਠ,
    ਕੀ ਰੱਬ ਨੇ ਬਣਾਇਆ ਤੇਰਾ ਠਾਠ,
    ਐ ਰਾਣੀ ਅਸਮਾਨਾਂ ਦੀਏ,
    ਐ ਰਾਣੀ ਅਸਮਾਨਾਂ ਦੀਏ।
    ਮੱਥੇ ਤਾਰਿਆਂ ਦੀ ਜਗਦੀ ਏ ਲਾਟ,
    ਕੀ ਰੱਬ ਨੇ ਬਣਾਇਆ ਤੇਰਾ ਠਾਠ,
    ਐ ਰਾਣੀ ਅਸਮਾਨਾਂ ਦੀਏ,
    ਐ ਰਾਣੀ ਅਸਮਾਨਾਂ ਦੀਏ।

    1. ਰੋਜ਼ਰੀ ਤੇਰੀ ਜਿਹੜਾ ਪੜ੍ਹਦਾ
    ਸ਼ੈਤਾਨ ਕੋਲੋਂ ਨਹੀਂ ਉਹ ਡਰਦਾ,
    ਮਿਲ ਜਾਂਦਾ ਹੈ ਉਸ ਨੂੰ ਆਰਾਮ,
    ਇਸ ਗੱਲ ਦਾ ਹੈ ਚਰਚਾ ਆਮ,
    ਐ ਰਾਣੀ ਅਸਮਾਨਾਂ ਦੀਏ,
    ਐ ਰਾਣੀ ਅਸਮਾਨਾਂ ਦੀਏ।

    2. ਪੰਜ ਭੇਦ ਤੇਰੀ ਰੋਜ਼ਰੀ ਵਾਲੇ,
    ਪੜ੍ਹਦੇ ਹਾਂ ਦਿਲ ਲਾ ਕੇ ਸਾਰੇ,
    ਤੈਨੂੰ ਨਿਉਂ-ਨਿਉਂ ਕਰੀਏ ਸਲਾਮ,
    ਗਾਈਏ ਗੀਤ ਦਿਨੇ ਤੇ ਸ਼ਾਮ,
    ਐ ਰਾਣੀ ਅਸਮਾਨਾਂ ਦੀਏ,
    ਐ ਰਾਣੀ ਅਸਮਾਨਾਂ ਦੀਏ।

    3. ਤਾਜ ਤੇਰੇ ਵਿੱਚ ਜੜੇ ਨੇ ਤਾਰੇ
    ਪੁਰ ਫ਼ਜ਼ਲ ਤੈਨੂੰ ਆਖਣ ਸਾਰੇ,
    ਕਰ ਦੁਖੀਏ ਵੱਲ ਧਿਆਨ,
    ਹਾਂ ਤੇਰਾ ਇਹਨੂੰ ਮਾਣ।
    ਐ ਰਾਣੀ ਅਸਮਾਨਾਂ ਦੀਏ,
    ਐ ਰਾਣੀ ਅਸਮਾਨਾਂ ਦੀਏ।

  • ---

    ਤੇਰੇ ਦਰ ’ਤੇ ਆਏ ਬੇਚਾਰੇ,
    ਦੁੱਖਾਂ ਤੇ ਦਰਦਾਂ ਦੇ ਮਾਰੇ,
    ਫੜ੍ਹ ਲੈ ਤੂੰ ਹੱਥ ਵਧਾ ਕੇ ਮਾਂਏਂ,
    ਡੁੱਬਦੇ ਤੂੰ ਕਈ ਨੇ ਤਾਰੇ।

    1. ਕਰਦੇ ਦੁਆ ਸਾਰੇ ਤੇਰੇ ਕੋਲ ਆ ਕੇ,
    ਸੁਣਦੇ ਸਦਾ ਕਹਿੰਦੇ ਨੇ ਸਿਰ ਨੂੰ ਨਿਵਾਕੇ,
    ਸਵਾਰੀਂ ਸਭ ਕੰਮ ਵਿਗੜੇ ਸਭਨਾਂ ਦੇ ਕੰਮ ਸਵਾਰੇ।

    2. ਮਾਂਏਂ ਬਦਲ ਤਕਦੀਰ ਦੁਖਿਆਰਾਂ ਦੀ,
    ਤੂੰ ਪੁਰਫ਼ਜ਼ਲ ਐ ਰਾਣੀ ਮਾਂ ਸਾਰਿਆਂ ਦੀ,
    ਤੇਰੇ ਬਾਝੋਂ ਕੌਣ ਸੰਭਾਲੇ ਦੇਵੇ ਕੌਣ ਸਹਾਰੇ।

    3. ਦੋਨੋਂ ਮੁਕਾਮ ’ਤੇ ਮਸ਼ਹੂਰੀਆਂ ਤੇਰੀਆਂ ਨੇ,
    ਕਰਦੇ ਖ਼ਤਮ ਮਜਬੂਰੀਆਂ ਜਿਹੜੀਆਂ ਨੇ,
    ਫ਼ਜ਼ਲਾਂ ਦੀ ਤੂੰ ਮਲਿਕਾ ਏਂ,
    ਅਸੀਂ ਰਲ ਕੇ ਇਹੋ ਪੁਕਾਰੇ।

  • ---

    1. ਤੂੰ ਸਾਡੇ ਦਿਲਾਂ ਵਿੱਚ ਐ ਰੂਹਪਾਕ ਆ,
    ਤੇ ਨੂਰ ਅਸਮਾਨੀ ਤੂੰ ਵਿੱਚ ਸਾਡੇ ਆ।

    2. ਸਦਾ ਬੰਦਿਆਂ ਨੂੰ ਜੋ ਕਰਦਾ ਹੈ ਪਾਕ,
    ਤੂੰ ਬਖ਼ਸ਼ਿਸ਼ ਸਾਨੂੰ ਵੀ ਉਹੋ ਦਵਾ।

    3. ਐ ਰੂਹਪਾਕ ਅਸਮਾਨੋਂ ਤੂੰ ਆ,
    ਤਸੱਲੀ ਦਾ ਜੀਵਨ ਹੈਂ ਤੂੰ ਹੀ ਸਦਾ।

    4. ਤੂੰ ਚਾਨਣ ਹੈਂ ਸਾਨੂੰ ਵੀ ਕਰ ਚਾਨਣਾ,
    ਹਨੇਰਾ ਤੂੰ ਅੰਦਰ ਦਾ ਸਾਡਾ ਮਿਟਾ।

    5. ਫ਼ਜ਼ਲ ਤੇਰੇ ਦੀ ਕੁਝ ਨਹੀਂ ਹੱਦ,
    ਗ਼ੁਨਾਹ ਦੇ ਦਾਗ਼ ਤੂੰ ਸਾਡੇ ਮਿਟਾ।

    6. ਤੂੰ ਦੁਸ਼ਮਣ ਨੂੰ ਦੂਰ ਰੱਖ ਅਮਨ ਵਿੱਚ,
    ਤੂੰ ਹਾਫ਼ਿਜ਼ ਰਹੇਂ ਫੇਰ ਡਰ ਕਿਸਦਾ।

    7. ਤੂੰ ਹੀ ਰਾਹਬਰਾਂ ਦਾ ਉਸਤਾਦ ਹੈਂ,
    ਤੂੰ ਸਾਨੂੰ ਮਸੀਹ ਦੀ ਰਾਹ ’ਤੇ ਚਲਾ।

    8. ਤੂੰ ਦੇ ਬਾਪ, ਬੇਟੇ ਦੀ ਸਾਨੂੰ ਸਿਆਣ,
    ਹੈਂ ਤੂੰ ਨਾਲ ਉਨ੍ਹਾਂ ਦੇ ਵਾਹਿਦ ਖ਼ੁਦਾ।

    9. ਹਮੇਸ਼ਾ ਸਦਾ ਪੀੜ੍ਹੀਆਂ ਲੱਗ ਮੁਦਾਮ,
    ਅਸੀਂ ਗਾਉਂਦੇ ਰਹੀਏ ਤੇਰੀ ਸਨਾ।

    10. ਸਨਾ ਬਾਪ ਬੇਟੇ ਅਤੇ ਰੂਹਪਾਕ ਦੀ,
    ਜੋ ਹੈ ਸੋ ਤਾਸਬ ਚਸ਼ਮਾ ਖੂਬੀਆਂ ਦਾ ਬੜ੍ਹਾ।

  • ---

    ਤੂੰ ਹੀ ਤੂੰ ਹੈਂ, ਸਭ ਕੁਝ ਤੂੰ ਹੈਂ,
    ਯਿਸੂ ਤੇਰੀ ਜੈ, ਸਦਾ ਸਦਾ ਤੇਰੀ ਜੈ।

    1. ਰਾਹ ਤੂੰ ਹੈਂ, ਸਤ ਤੂੰ ਹੈਂ,
    ਜੀਵਨ ਤੂੰ ਹੈਂ, ਯਿਸੂ ਤੇਰੀ ਜੈ।

    2. ਨੂਰ ਤੂੰ ਹੈਂ, ਅਯਾਲੀ ਤੂੰ ਹੈਂ,
    ਚਸ਼ਮਾ ਜੀਵਨ ਦਾ, ਯਿਸੂ ਤੇਰੀ ਜੈ।

    3. ਲੇਲਾ ਖ਼ੁਦਾ ਦਾ, ਪਾਪ ਮਿਟਾਉਂਦਾ,
    ਜੀਵਨ ਦੇਂਦਾ, ਯਿਸੂ ਤੇਰੀ ਜੈ।

    4. ਰੱਬ ਦਾ ਬੇਟਾ, ਸ਼ਬਦ ਅਨਾਦੀ,
    ਮੁਕਤੀਦਾਤਾ, ਯਿਸੂ ਤੇਰੀ ਜੈ।

  • ---

    1. ਤੂੰ ਮਾਲਿਕ ਬਖ਼ਸ਼ਣਹਾਰ ਪਿਤਾ,
    ਤੇਰੇ ਨਾਂ ਨੇ ਜੱਗ ਨੂੰ ਤਾਰ ਦਿੱਤਾ,
    ਤੇਰੇ ਪਿਆਰ ਦੀ ਚਰਚਾ ਗਲੀ–ਗਲੀ,
    ਤੇਰਾ ਨਾਂ ਹੀ ਯਿਸੂ ਪਿਆਰਾ ਹੈ।

    2. ਤੂੰ ਬੇਆਸਾਂ ਹੀ ਆਸ ਪ੍ਰਭੂ,
    ਤੇਰਾ ਦਰ ਸ਼ੈਤਾਨ ਦਾ ਨਾਸ਼ ਪ੍ਰਭੂ,
    ਜੋ ਦਰ ਤੇਰੇ ’ਤੇ ਆ ਜਾਵੇ,
    ਉਹ ਸਦਾ ਦਾ ਜੀਵਨ ਪਾ ਜਾਵੇ।

    3. ਤੂੰ ਸਾਰੇ ਜੱਗ ਦਾ ਸ਼ਾਫ਼ੀ ਹੈਂ,
    ਤੈਰੇ ਦਰ ਤੋਂ ਮਿਲਦੀ ਮਾਫ਼ੀ ਹੈ,
    ਹਰ ਰੋਗ ਤੂੰ ਮਿਟਾਉਂਦਾ ਪ੍ਰਭੂ,
    ਤੂੰ ਹੀ ਜਗ ਦਾ ਸ਼ਾਫ਼ੀ ਹੈ।

    4. ਅਸੀਂ ਵਚਨ ਦੇ ਪਿਆਸੇ ਹਾਂ,
    ਅਸੀਂ ਜੀਉਂਦੇ ਉਹਦੇ ਸਹਾਰੇ ਹਾਂ,
    ਸਾਡੇ ਦੁੱਖ ਦਰਦ ਹੁਣ ਦੂਰ ਕਰੋ,
    ਸਾਨੂੰ ਰੂਹ ਪਾਕ ਦਾ ਦਾਨ ਦਿਓ।

  • ---

    ਤੁਸੀਂ ਬਣ ਜਾਓ ਅੰਗੂਰ ਦੀਆਂ ਟਾਹਣੀਆਂ,
    ਯਿਸੂ ਵੇਲ ਹੈ ਅੰਗੂਰ ਦੀ।

    1. ਜਿਹੜੀ ਟਾਹਣੀ ਉਹਦੇ ਹੁਕਮਾਂ ਨੂੰ ਮੰਨਦੀ,
    ਹਰੀ ਭਰੀ ਰਹਿੰਦੀ ਵਧਦੀ ਤੇ ਫਲ਼ਦੀ,
    ਉਹਨੂੰ ਕਦੇ ਵੀ ਮੁਸੀਬਤਾਂ ਨਾ ਪੈਣੀਆਂ।

    2. ਜੱਗ ਤਾਂ ਤੁਹਾਡੇ ਨਾਲ ਰੱਖੂ ਸਦਾ ਵੈਰ ਜੀ,
    ਇੱਕ ਦਿਨ ਪੈਣਾ ਇਸ ਦੁਨੀਆ ’ਤੇ ਕਹਿਰ ਜੀ,
    ਨਾ ਹੀ ਉੱਚੀਆਂ ਇਮਾਰਤਾਂ ਇਹ ਰਹਿਣੀਆਂ।

    3. ਇੱਕ ਦਿਨ ਯਿਸੂ ਰਾਜਾ ਬੱਦਲਾਂ ’ਤੇ ਆਵੇਗਾ,
    ਸਾਨੂੰ ਸਾਰਿਆਂ ਨੂੰ ਨਾਲ ਲੈ ਕੇ ਜਾਵੇਗਾ,
    ਇਹੋ ਯਿਸੂ ਦੀਆਂ ਸੱਚੀਆਂ ਨੇ ਬਾਣੀਆਂ।

  • ---

    ਤੇਰੇ ਪੈ ਕੇ ਪੈਰੀਂ ਐ ਮੇਰੇ ਖ਼ੁਦਾ,
    ਦਿਲੋਂ ਜਾਨ ਕਰਾਂ ਮੈਂ ਸਿਜਦਾ ਤੇਰਾ।

    1. ਤੇਰੀ ਅਬਦੀ ਭਲਾਈ ਦੀ ਐ ਖ਼ੁਦਾ,
    ਤੇ ਤਾਰੀਫ਼ ਅਬਦੀ ਕਰਾਂਗਾ ਸਦਾ।

    2. ਦਿਨੇ ਤੇਰਾ ਸੂਰਜ ਉਹਦੀ ਰੌਸ਼ਨੀ,
    ਤੇ ਰਾਤੀਂ ਤੇਰੇ ਚੰਨ ਦੀ ਵੱਧ ਚਾਨਣੀ।

    3. ਬੁਲੰਦ ਤਾਰਿਆਂ ਦੀ ਹੈ ਡਾਢੀ ਨੁਮਾਇਸ਼,
    ਤੇ ਹੋਰ ਸ਼ੈ ਕਰੇ ਯਾ ਰੱਬ ਤੇਰੀ ਸਿਤਾਇਸ਼।

    4. ਹਿਮਾਲਾ ਦੀ ਉੱਚਿਆਈ ਐਡੀ ਵੱਡੀ,
    ਸਮੁੰਦਰ ਦੀ ਡੂੰਘਿਆਈ ਖੁਦ ਕਰੇ ਤਾਰੀਫ਼।

    5. ਹਿੰਦੁਸਤਾਨ ਦੇ ਖੁੱਲ੍ਹੇ ਚੌੜੇ ਮੈਦਾਨ,
    ਤੇਰੀ ਸਾਰੀ ਕੁਦਰਤ ਦਾ ਕਰਦੇ ਬਿਆਨ।

    6. ਗੁੱਡੀ–ਗੁੱਡੇ ਦੀ ਚੀਕ ਦੇ ਰੰਗ ਅਜੀਬ,
    ਤੇ ਸੋਹਣੇ ਤੇਰੇ ਪਾਕ ਦੋਹਾਂ ਦੇ ਗੀਤ।

    7. ਸਫ਼ੈਦੀ ਚਮਕਦਾਰ ਬਰਫ਼ਾਂ ਦੀ,
    ਤੇਰੇ ਹੱਥ ਦੱਸਦੇ ਨੇ ਖੂਬਸੂਰਤੀ।

    8. ਹੈ ਦਿਨ ਦੁੱਖਾਂ ਕੰਮਾਂ ਤੇ ਕਾਜਾਂ ਲਈ,
    ਤੇ ਸ਼ਾਮ ਵੇਲਾ ਹੈ ਨਮਾਜ਼ਾਂ ਲਈ।

    9. ਦਿਨੇ ਤੇਰੀ ਤਾਰੀਫ਼ ਦਾ ਕੁਝ ਖਿਆਲ,
    ਨਹੀਂ ਰਹਿੰਦਾ ਦੁੱਖਾਂ ਦਾ ਫਿਕਰਾਂ ਦੇ ਨਾਲ।

    10. ਮੈਨੂੰ ਸ਼ਾਮ ਵੇਲੇ ਮਦਦ ਕਰ ਅਦਾ,
    ਕਰਾਂ ਤੇਰੀ ਤਾਰੀਫ਼, ਮੇਰੇ ਖ਼ੁਦਾ।

  • ---

    ਤੌਬਾ ਤੁਸੀਂ ਕਰ ਲਓ ਲੋਕੋ ਛੱਡੋ ਬਦਕਾਰੀਆਂ,
    ਆਮਦ ਹੈ ਨੇੜੇ ਆਈ ਕਰ ਲਓ ਤਿਆਰੀਆਂ।

    1. ਆਮਦ ਦੇ ਨਿਸ਼ਾਨ ਵਿੱਚ ਅੰਜੀਲ ਪਏ ਲੱਭਦੇ ਨੇ,
    ਪੜ੍ਹ–ਪੜ੍ਹ ਕੇ ਦੇਖੋ ਵਾਇਦੇ ਸੱਚੇ ਹੈ ਨੇ ਰੱਬ ਦੇ,
    ਨਰਸਿੰਗਾ ਫੂਕਣ ਦੀਆਂ ਹੋਈਆਂ ਤਿਆਰੀਆਂ।

    2. ਜਗ੍ਹਾ–ਜਗ੍ਹਾ ਕਾਲ ਪੈਂਦੇ, ਨਿੱਤ ਨੇ ਸੈਲਾਬ ਰਹਿੰਦੇ,
    ਨਵੇਂ ਦਿਨ ਭੁਚਾਲ ਆਵਣ ਨਿੱਤ ਨੇ ਮਕਾਨ ਢਹਿੰਦੇ,
    ਘਰ–ਘਰ ਝਗੜਾ ਵਧਿਆ, ਲੱਖਾਂ ਨੇ ਬਿਮਾਰੀਆਂ।

    3. ਮਾਂ ਦੀ ਧੀ ਨਾ ਮੰਨੇ, ਬਾਪ ਦੀ ਨਾ ਬੇਟਾ ਮੰਨੇ,
    ਕੌਮ ’ਤੇ ਕੌਮ ਚੜ੍ਹਾਈ, ਬਾਦਸ਼ਾਹੀ ’ਤੇ ਬਾਦਸ਼ਾਹੀ,
    ਚਾਰ ਚੁਫ਼ੇਰੇ ਹੋਈਆਂ ਜੰਗ ਤਿਆਰੀਆਂ।

    4. ਸਾਰੀ ਕਮਾਈ ਬੁਰਿਆਂ ਕੰਮਾਂ ਵਿੱਚ ਲਾਉਂਦੇ,
    ਰਾਤ ਦਿਨੇ ਡਾਢੇ ਪਾਪ ਕਮਾਉਂਦੇ,
    ਦੌਲਤ ਦੇ ਨਸ਼ਿਆਂ ਨਾਲ ਚੜ੍ਹੀਆਂ ਖੁਮਾਰੀਆਂ।

    5. ਚਾਰ ਚੁਫ਼ੇਰੇ ਬੀਜ ਯਿਸੂ ਨੇ ਖਲਾਰਿਆ,
    ਥੱਕਿਓ ਤੇ ਮਾਂਦਿਓ ਆ ਜਾਓ ਯਿਸੂ ਨੇ ਪੁਕਾਰਿਆ,
    ਫਸਲ ਹੈ ਪੱਕੀ ਹੋਈ ਕੱਟਣ ਦੀਆਂ ਤਿਆਰੀਆਂ।

  • ---

    ਤੌਬਾ ਕਰ ਲੈ ਯਿਸੂ ਨੇ ਆਉਣਾ,
    ਫੇਰ ਨਾ ਤੂੰ ਪਛਤਾਉਣਾ।

    1. ਤੇਰੀਆਂ ਕਰਤੂਤਾਂ ਸਭੇ ਜ਼ਾਹਿਰ ਹੋ ਜਾਣੀਆਂ,
    ਜਿਹੜੀਆਂ ਤੂੰ ਪਾਪਾਂ ਵਿੱਚ ਮੌਜਾਂ ਨੇ ਮਾਣੀਆਂ,
    ਤੇਰਾ ਲੇਖਾ ਯਿਸੂ ਨੇ ਲੈਣਾ।

    2. ਅੱਗ ਦੇ ਨਾਲ ਦਿਨ ਜ਼ਾਹਿਰ ਹੋ ਜਾਵੇਗਾ,
    ਜਿਹੜਾ ਤਾਂ ਯਿਸੂ ਜੀ ਦਾ ਨਾਮ ਧਿਆਵੇਗਾ,
    ਉਹਨਾਂ ਉੱਡ ਕੇ ਯਿਸੂ ਦੇ ਕੋਲ ਜਾਣਾ।

    3. ਤਖ਼ਤ ਜਲਾਲੀ ਯਿਸੂ ਸਵਰਗਾਂ ਤੋਂ ਆਵੇਗਾ,
    ਧਰਤੀ ਆਕਾਸ਼ ਦੀਆਂ ਕੁੱਵਤਾਂ ਹਿਲਾਵੇਗਾ,
    ਉਦੋਂ ਜੱਗ ’ਤੇ ਜ਼ਲਜ਼ਲਾ ਮੱਚ ਜਾਣਾ।

  • ---

    ਤੂੰ ਏਂ ਸ਼ਾਫ਼ੀ, ਗ਼ਮ ਦੇ ਮਾਰੇ ਲਾਚਾਰਾਂ ਦਾ, ਨਾਸਰੀ,
    ਤੂੰ ਸਹਾਰਾ ਡੁੱਬਦੇ ਹੋਇਆਂ ਦਾ,
    ਹੈ ਕਿਨਾਰਾ ਨਾਸਰੀ।

    1. ਕਰ ਨਵਾਂ ਇਕਰਾਰ ਮੇਰੀ
    ਬਖ਼ਸ਼ ਦੇ ਸਾਰੀ ਖ਼ਤਾ,
    ਤੂੰ ਰਹਿਮ ਦਿਲ ਪਿਆਰ ਦਾ,
    ਅਬਦੀ ਏਂ ਚਸ਼ਮਾ ਨਾਸਰੀ।

    2. ਕੋਲ ਤੇਰੇ ਆ ਗਿਆ ਹਾਂ,
    ਮੈਨੂੰ ਤੂੰ ਆਰਾਮ ਦੇ,
    ਤੂੰ ਮਸੀਹਾ ਸਾਰੀ ਦੁਨੀਆ ਦਾ,
    ਬਿਮਾਰਾਂ ਦਾ ਨਾਸਰੀ।

    3. ਐ ਥੱਕੇ ਮਾਂਦੇ ਤੇ ਥੱਲੇ
    ਬੋਝ ਦੇ ਦੱਬਿਓ ਲੋਕੋ,
    ਆਓ ਦੇਵਾਂਗਾ ਆਰਾਮ ਮੈਂ,
    ਆਖਦਾ ਹੈ ਨਾਸਰੀ।

  • ---

    ਤੇਰੇ ਯਿਸੂ ਜੀ ਮੈਂ ਸਦਾ ਗੁਣ ਗਾਵਾਂ,
    ਭਰ ਕੇ ਮੈਂ ਰੂਹ ਵਿੱਚ ਖ਼ੁਸ਼ੀਆਂ ਮਨਾਵਾਂ।

    1. ਪਾਪਾਂ ਦੀ ਕੈਦੋਂ ਮੈਨੂੰ ਛੁਡਾਇਆ,
    ਰਹਿਮਤ ਦਾ ਤਾਜ ਪਾ ਕੇ ਕੋਲ ਬਿਠਾਇਆ,
    ਤੇਰੀ ਨਜਾਤ ਤੋਂ ਬਲ ਬਲ ਜਾਵਾਂ।

    2. ਫਿਰਦਾ ਸਾਂ ਜਿਵੇਂ ਹਿਰਨੀ ਤ੍ਰਿਹਾਈ,
    ਲੱਭਕੇ ਜੰਗਲ ਵਿੱਚੋਂ ਪਿਆਸ ਮਿਟਾਈ,
    ਜੰਗਲ ਦੇ ਵਿੱਚ ਤੇਰੀਆਂ ਸਿਫ਼ਤਾਂ ਸੁਣਾਵਾਂ।

    3. ਬਾਗ਼-ਏ-ਅਦਨ ਵਿੱਚੋਂ ਬਾਹਰ ਸਾਂ ਆਇਆ,
    ਸੁਰਗੀ ਸਥਾਨ ਉੱਤੇ ਫਿਰ ਬਿਠਾਇਆ,
    ਦਿੱਤਾ ਫ਼ਜ਼ਲ ਤੇਰੇ ਲਹੂ ਦੀਆਂ ਧਾਰਾਂ।

    4. ਪਵਿੱਤਰ ਆਤਮਾ ਦਾ ਦੇ ਕੇ ਸਹਾਰਾ ਤੂੰ,
    ਮੈਨੂੰ ਸਦਾ ਪਾਪ ਕੋੋੋਲੋਂ ਰੱਖਦਾ ਨਿਆਰਾ ਤੂੰ,
    ਤਾਂ ਕਿ ਸਿਓਨ ਵਿੱਚ ਗੀਤ ਮੈਂ ਗਾਵਾਂ।

  • ---

    ਤੇਰੇ ਨਾਂ ’ਤੇ ਜਿੱਥੇ ਖਲੋਵਾਂ,
    ਕੰਮ ਹੋ ਜਾਣ ਪੂਰੇ ਮੇਰੇ,
    ਨਾ ਦੁੱਖ ਮੁਸੀਬਤ ਆਵੇ,
    ਤੇ ਨਾ ਸ਼ੈਤਾਨ ਵੀ ਆਵੇ ਨੇੜੇ।

    1. ਯਿਸੂ ਨੇ ਆਖਿਆ ਦੋ ਜਾਂ ਤਿੰਨ ਜਿੱਥੇ
    ਮੇਰਾ ਨਾਂ ਪੁਕਾਰਨਗੇ,
    ਜੰਗਲ ਨਦੀਆਂ ਵਿੱਚ ਪਹਾੜਾਂ,
    ਜਾਂ ਹੋਵੇ ਵਿੱਚ ਵਿਹੜੇ।

    2. ਯਿਸੂ ਦੀ ਗੱਲ ਹੈ ਜੋ ਕੋਈ ਮੰਨਦਾ,
    ਅਬਦੀ ਜ਼ਿੰਦਗੀ ਪਾਵੇ,
    ਵਿੱਚ ਨਰਕਾਂ ਦੇ ਰੁੜ੍ਹਦੇ ਜਾਂਦੇ
    ਉਲਟੇ ਚੱਲਦੇ ਜਿਹੜੇ।

    3. ਮੌਤ ਦੀ ਛਾਂ ਦੀ ਵਾਦੀ ਵਿੱਚ ਵੀ
    ਤੈਨੂੰ ਆਪ ਸੰਭਾਲੇ,
    ਯਿਸੂ ਰਾਜਾ ਹੋਵੇ ਤੇਰੇ ਹਰ ਦਮ ਚਾਰ ਚੁਫ਼ੇਰੇ।

    4. ਸ਼ਾਦਰਾਖ, ਮੇਸ਼ਾਖ, ਅਬੇਦਨੇਗੋ ਨੂੰ
    ਬਲ਼ਦੀ ਅੱਗ ਤੋਂ ਬਚਾਇਆ,
    ਵਾਅਬਾ ਬਦਰੂਹ ਨਾ ਨੇੜੇ ਆਵੇ,
    ਯਿਸੂ ਨੂੰ ਮੰਨਦੇ ਜਿਹੜੇ।

  • ---

    ਤੈਨੂੰ ਯਿਸੂ ਵਾਜਾਂ ਮਾਰੇ ਕੁੰਡਾ ਕਿਉਂ ਨਹੀਂ ਖੋਲ੍ਹਦਾ,
    ਕਿਉਂ ਨਹੀਂ ਪਾਪਾਂ ਵਾਲੀ ਗੰਢ ਯਿਸੂ ਅੱਗੇ ਖੋਲ੍ਹਦਾ।

    1. ਤੇਰੇ ਦਿਲ ਦੇ ਬੂਹੇ ਉੱਤੇ ਯਿਸੂ ਵਾਜਾਂ ਮਾਰੇ,
    ਖੋਲ੍ਹ ਦੇ ਦਿਲ ਦਾ ਬੂਹਾ ਪਾਪੀ,
    ਪਾਪ ਬਖ਼ਸ਼ ਦਊ ਸਾਰੇ,
    ਤੇਰੇ ਵਾਸਤੇ ਸਲੀਬ ਉੱਤੇ ਖੂਨ ਡੋਲ੍ਹਦਾ।

    2. ਸੁਣ ਕੇ ਪਾਕ ਕਲਾਮ ਤੂੰ ਬੰਦੇ,
    ਛੱਡ ਦੇ ਸਭ ਬੁਰਿਆਈਆਂ,
    ਯਿਸੂ ਕਰ ਫ਼ਜ਼ਲ ਤੇਰੇ ’ਤੇ
    ਤੂੰ ਵੇਖੇਂਗਾ ਭਲਿਆਈਆਂ,
    ਸੁੱਚੇ ਮੋਤੀਆਂ ਨੂੰ ਪੈਰਾਂ ਹੇਠਾਂ ਕਾਹਨੂੰ ਰੋਲ਼ਦਾ।

    3. ਅਰਸ਼ ਫਰਸ਼ ਦਾ ਮਾਲਿਕ
    ਯਿਸੂ ਆਪੇ ਵਾਜਾਂ ਮਾਰੇ,
    ਪਿਆਰ ਅਨੋਖਾ ਸਭਨਾਂ ਨਾਲੋਂ
    ਆ ਕੇ ਵੇਖ ਨਜ਼ਾਰੇ,
    ਬੰਦੇ ਉੱਠ ਜ਼ਰਾ ਵੇਲਾ ਹੈ
    ਇਹ ਨਹੀਂਉਂ ਸੌਣ ਦਾ।