ਧ
13 Tracks-
9. ਧੜਕੂੰ–ਧੜਕੂੰ ਕਰਦਾ, ਮੇਰਾ ਦਿਲ, ਖ਼ੁਦਾ,
ਜ਼ੋਰ ਵੀ ਜਾਂਦਾ ਰਿਹਾ, ਚਾਨਣ ਅੱਖੀਆਂ ਦਾ।10. ਮੇਰੇ ਦੋਸਤ–ਯਾਰ ਹੁਣ, ਰਿਸ਼ਤੇਦਾਰ ਤਮਾਮ,
ਮੈਥੋਂ ਨੱਠੇ ਦੂਰ ਹੁਣ, ਮੈਂ ਹਾਂ ਬੇ–ਆਰਾਮ।11. ਚਾਹੁੰਦੇ ਮੇਰੀ ਜਾਨ ਜੋ, ਫੰਦਾ ਉਹ ਵਿਛਾਣ,
ਬੰਨ੍ਹਦੇ ਉਹ ਮਨਸੂਬੇ, ਮੇਰਾ ਕਰਨ ਜ਼ਿਆਂ।12. ਪਰ ਮੈਂ ਬੋਲ਼ੇ ਵਾਂਗ ਹਾਂ, ਕੁਝ ਨਾ ਸੁਣੇ ਜੋ,
ਖੋਲ੍ਹਾਂ ਆਪਣਾ ਮੂੰਹ ਨਾ, ਗੂੰਗਾ ਰਿਹਾ ਹੋ।13. ਵਾਂਗ ਹਾਂ ਉਸ ਮਨੁੱਖ ਦੇ, ਜੋ ਨਹੀਂ ਸੁਣਦਾ ਹੈ,
ਦਿੰਦਾ ਜੋ ਜਵਾਬ ਨਾ, ਚੁੱਪ ਕਰ ਰਹਿੰਦਾ ਹੈ। -
1. ਧੰਨ ਆਖ, ਐ ਮੇਰੀ ਜਾਨ, ਤੂੰ ਏ ਖ਼ੁਦਾ ਨੂੰ,
ਆਪਣੇ ਸਾਰੇ ਜ਼ੋਰ ਨਾਲ ਰੱਬ ਦੇ ਪਾਕ ਨਾਮ ਨੂੰ।2. ਧੰਨ ਆਖ ਖ਼ੁਦਾ ਨੂੰ ਐ ਜਾਨ ਮੇਰੀ,
ਉਹਦੀਆਂ ਬਖ਼ਸ਼ਿਸ਼ਾਂ ਨਾ ਭੁੱਲ ਜਾ ਤੂੰ।3. ਤੇਰੀ ਸਭ ਬਦੀ ਨੂੰ ਉਹ ਬਖ਼ਸ਼ ਦਿੰਦਾ,
ਰੋਗਾਂ ਤੋਂ ਸ਼ਿਫ਼ਾ ਦਿੰਦਾ ਉਹ ਤੈਨੂੰ।4. ਨਾਸ਼ ਹੋਣ ਤੋਂ ਤੇਰੀ ਜਾਨ ਨੂੰ ਬਚਾਉਂਦਾ,
ਮਿਹਰ ਦਾ ਤਾਜ ਉਹ ਦਿੰਦਾ ਹੈ ਤੈਨੂੰ।5. ਤੇਰੀ ਉਮਰ ਚੰਗੀਆਂ ਚੀਜ਼ਾਂ ਨਾਲ ਰਜਾਂਦਾ,
ਨਵੀਂ ਤਾਕਤ ਉਹ ਦਿੰਦਾ ਹੈ ਤੈਨੂੰ।6. ਦੁਖੀਆਂ ਹੋਇਆਂ ਲਈ ਖ਼ੁਦਾ ਨਿਆਂ ਕਰਦਾ,
ਮੂਸਾ ’ਤੇ ਜ਼ਾਹਿਰ ਕੀਤਾ ਓਸ ਰਾਹ ਨੂੰ। -
ਧੰਨ ਕਹੋ ਖ਼ੁਦਾ ਨੂੰ, ਤੂੰ ਏ ਹੀ ਜਾਨ ਮੇਰੀ।
1. ਹਸ਼ਮਤ ਜਲਾਲਵਾਲਾ ਓਹਦਾ ਲਿਬਾਸ ਹੈ,
ਸ਼ਾਨ ਉਹਦੀ ਵੱਡੀ ਸਾਰੀ।2. ਪਰਦੇ ਦੇ ਵਾਂਗਰ ਅਸਮਾਨਾਂ ਨੂੰ ਤਾਣਦਾ,
ਨੂਰ ਦੀ ਪੌਸ਼ਾਕ ਉਹਦੀ ਸਾਰੀ।3. ਪਾਣੀ ਵਿੱਚ ਚੁਬਾਰੇ, ਰੱਥ ਬੱਦਲਾਂ ਨੂੰ ਬਣਾਂਦਾ,
ਸੈਰ ਉਹ ਚੜ੍ਹਕੇ ਕਰੇ ਪੌਣ ਦੀ ਅਸਵਾਰੀ।4. ਆਪਣੇ ਫਰਿਸ਼ਤਿਆਂ ਨੂੰ ਉੁਹ ਰੂਹਾਂ ਬਣਾਉਂਦਾ,
ਖ਼ਿਦਮਤ ਗੁਜ਼ਾਰਨ ਨੂੰ ਅੰਗਿਆਰੀ।5. ਧਰਤੀ ਬਣਾਈ ਉਹਨੇ ਨੀਹਾਂ ’ਤੇ ਧਰਕੇ,
ਉਹ ਨਾ ਕਦੀ ਟਾਲਣਹਾਰੀ। -
ਧੰਨ ਕਹੋ ਖ਼ੁਦਾ ਨੂੰ, ਤੂੰ ਏ ਹੀ ਜਾਨ ਮੇਰੀ।
6. ਕੱਪੜੇ ਦੇ ਵਾਂਗਰ ਨਾਲ ਡੂੰਘਿਆਈ,
ਢੱਕੀ ਗਈ ਧਰਤੀ ਸਾਰੀ।7. ਉੱਚੇ ਉੱਚੇ ਪਰਬਤਾਂ ਉੱਤੇ ਵੀ ਖ਼ੁਦਾ ਨੇ,
ਜਲ ਦਿੱਤੀ ਖੁੱਲਿਆਰੀ।8. ਘੁਰਕੀ ਤੋਂ ਨੱਸਦੇ ਗੱਜਣ ਤੋਂ ਡਰਕੇ,
ਭੱਜਦੇ ਨੇ ਮਾਰੋ ਮਾਰੀ।9. ਚੜ੍ਹਕੇ ਪਹਾੜਾਂ ਉੱਤੇ ਵਗਦੇ ਨੇ ਹੇਠਾਂ,
ਹੁੰਦੇ ਨੇ ਬਨ ਵਿੱਚ ਜਾਰੀ।10. ਹੱਦ ਹੈ ਬਣਾਈ ਉਹਨਾਂ ਦੀ ਤੂੰ ਏ,
ਬਾਹਰ ਨਾ ਹੁੰਦੇ ਜਾਰੀ।11. ਧਰਤੀ ਨੂੰ ਉਹ ਛਿਪਾਵਣ ਲਈ,
ਕਰਦੇ ਨੇ ਫੇਰ ਤਿਆਰੀ।12. ਚਸ਼ਮਿਆਂ ਤੋਂ ਉਹ ਨਦੀਆਂ ਵਗਾਂਦੇ,
ਪਹਾੜਾਂ ਵਿੱਚ ਹੁੰਦੀਆਂ ਜਾਰੀ।13. ਬਨ ਦੇ ਪਸ਼ੂ ਤੇ ਸਭ ਜੰਗਲੀ ਗਧੇ ਵੀ,
ਤ੍ਰੇਹ ਬੁਝਾਉਂਦੇ ਸਾਰੀ।14. ਉਹਨਾਂ ਦੇ ਆਲੇ ਦੁਆਲੇ ਰਹਿੰਦੇ,
ਪੰਛੀ ਸਭ ਮਾਰ ਉਡਾਰੀ।15. ਡਾਲੀਆਂ ਉੱਤੇ ਉਹ ਚਹਿਚਹਾਉਂਦੇ,
ਕਰਦੇ ਖ਼ੁਸ਼ੀ ਬਹੁਤ ਸਾਰੀ।16. ਆਪਣੇ ਚੁਬਾਰਿਆਂ ਤੋਂ ਹੈ ਉਹ ਸਿੰਝਦਾ,
ਸਾਰੇ ਪਹਾੜ ਪਹਾੜੀ।17. ਤੇਰੀ ਹੀ ਕਾਰੀਗਰੀ ਦੇ ਫਲ਼ ਤੋਂ,
ਰੱਜੀ ਇਹ ਧਰਤੀ ਸਾਰੀ। -
1. ਧੰਨ ਹਾਲ ਉਹਨਾਂ ਦਾ ਹੈ,
ਜੋ ਠੀਕ ਚਾਲ ਚੱਲਦੇ,
ਸ਼ਰਾਅ ਖ਼ੁਦਾਵੰਦ ਵਾਲੀ,
ਦਿਲ ਤੋਂ ਜੋ ਹਨ ਮੱਲਦੇ।2. ਧੰਨ ਉਹ ਜੋ ਯਾਦ ਕਰਦੇ,
ਰੱਬ ਦੀ ਸ਼ਹਾਦਤਾਂ ਨੂੰ,
ਉਹ ਆਪਣੇ ਸਾਰੇ ਦਿਲ ਤੋਂ,
ਹਨ ਢੂੰਡਦੇ ਖ਼ੁਦਾ ਨੂੰ।3. ਉਹ ਕਰਦੇ ਨਾ ਬੁਰਿਆਈ,
ਪਰ ਰੱਬ ਦੇ ਰਾਹ ਨੂੰ ਫੜ੍ਹਦੇ,
ਤੇਰੀ ਸ਼ਰਾਅ ਨੂੰ ਦਿਲ ਤੋਂ,
ਹੁਣ ਯਾਦ ਅਸੀਂ ਹਾਂ ਕਰਦੇ।4. ਮੈਂ ਚਾਹਿਆ ਮੇਰੀਆਂ ਸਭ,
ਹੋਵਣ ਦਰੁਸਤ ਰਾਹਾਂ,
ਤੇਰੀ ਸ਼ਰਾਅ ਦੇ ਉੱਤੇ,
ਮੈਂ ਆਪਣਾ ਦਿਲ ਲਗਾਵਾਂ।5. ਜਦ ਤੇਰੇ ਹੁਕਮਾਂ ਉੱਤੇ,
ਮੈਂ ਆਪਣੀ ਅੱਖੀਆਂ ਲਾਵਾਂ,
ਸ਼ਰਮਿੰਦਾ ਮੈਂ ਨਾ ਹੋਵਾਂ,
ਨਾ ਸ਼ਰਮ ਕੁਝ ਉਠਾਵਾਂ।6. ਤੇਰੇ ਨਿਆਂ ਜੋ ਸੱਚੇ,
ਯਾ ਰੱਬਾ ਮੈਂ ਉਹ ਸਿੱਖ ਕੇ,
ਉਸਤਤ ਤੇਰੀ ਕਰਾਂਗਾ,
ਹਾਂ ਨਾਲ ਸੱਚੇ ਦਿਲ ਦੇ।7. ਮੈਂ ਦਿਲ ਤੋਂ ਯਾਦ ਰੱਖਾਂ,
ਫਰਮਾਨ ਤੇਰੇ ਸਾਰੇ,
ਮੈਨੂੰ ਕਦੀ ਨਾ ਛੱਡੀਂ,
ਓੜਕ ਦੇ ਤੂੰ ਦਿਹਾੜੇ। -
ਧੰਨਵਾਦ ਦੀ ਭੇਟ ਚੜ੍ਹਾਈਏ,
ਸੱਚੇ ਰੱਬ ਦਾ ਸ਼ੁਕਰ ਮਨਾਈਏ,
ਧੰਨਵਾਦ, ਧੰਨਵਾਦ,
ਹਾਲੇਲੂਯਾਹ, ਹਾਲੇਲੂਯਾਹ।1. ਖ਼ੁਸ਼ੀ ਨਾਲ ਉਹਦਾ ਧੰਨਵਾਦ ਕਰ–ਕਰ ਕੇ,
ਲੈਣੀ ਬਰਕਤ ਝੋਲੀਆਂ ਭਰ–ਭਰ ਕੇ,
ਉਹਦੇ ਦਰ ਤੋਂ ਕਦੇ ਨਾ ਖ਼ਾਲੀ ਜਾਈਏ,
ਸੱਚੇ ਰੱਬ ਦਾ ਸ਼ੁਕਰ ਮਨਾਈਏ।2. ਦਿਨ ਅੱਜ ਦਾ ਉਸਨੇ ਵਿਖਾਇਆ ਹੈ,
ਉਹਨੇ ਅੱਜ ਤਕ ਸਾਨੂੰ ਬਚਾਇਆ ਹੈ,
ਉਹਦੀ ਬੰਦਗੀ ’ਚ ਚਾਅਵਾਂ ਨਾਲ ਜਾਈਏ,
ਸੱਚੇ ਰੱਬ ਦਾ ਸ਼ੁਕਰ ਮਨਾਈਏ।3. ਮੁੱਠੀ ਖੋਲ੍ਹ ਕੇ ਸਭ ਨੂੰ ਰਜਾਉਂਦਾ ਏ,
ਸੁੱਕੇ ਪੱਥਰਾਂ ਤੋਂ ਪਾਣੀ ਵੀ ਵਗਾਉਂਦਾ ਏ,
ਸੱਚੇ ਦਿਲ ਨਾਲ ਉਹਨੂੰ ਵਡਿਆਈਏ,
ਸੱਚੇ ਰੱਬ ਦਾ ਸ਼ੁਕਰ ਮਨਾਈਏ।4. ਮੱਤੀ ਚਾਰ ਦੀ ਸਤਾਰਾਂ ਵਿੱਚ ਇੰਝ ਲਿਖਿਆ,
ਕਰ ਲਓ ਤੌਬਾ ਤੇ ਯਿਸੂ ਕੋਲੋਂ ਪਾ ਲਓ ਸਿੱਖਿਆ,
ਉਹਦੇ ਨਾਮ ਵਿੱਚ ਵੱਧਦੇ ਹੀ ਜਾਈਏ,
ਸੱਚੇ ਰੱਬ ਦਾ ਸ਼ੁਕਰ ਮਨਾਈਏ। -
ਧੰਨਵਾਦ ਯਿਸੂ ਦਾ,
ਧੰਨਵਾਦ ਯਿਸੂ ਦਾ।1. ਯਿਸੂ ਸਾਡਾ ਮੁਕਤੀਦਾਤਾ
ਉਸਨੂੰ ਸਦਾ ਧਿਆਈਏ,
ਉਹਦੇ ਨਾਮ ਦੀ ਬੰਦਗੀ ਕਰੀਏ
ਨਾ ਉਸ ਤੋਂ ਸ਼ਰਮਾਈਏ।2. ਰੋਗੀਆਂ ਨੂੰ ਉਹ ਚੰਗਾ ਕਰਦੇ
ਮੁਰਦੇ ਕਈ ਜਿਵਾਏ,
ਪਾਪਾਂ ਦੇ ਵਿੱਚ ਜਕੜੇ ਯਿਸੂ ਜੀ
ਸਾਰੇ ਮੁਕਤ ਕਰਾਏ।3. ਯਿਸੂ ਬਿਨਾਂ ਨਾ ਮੁਕਤੀ ਮਿਲਦੀ
ਯਿਸੂ ਬਿਨਾਂ ਨਾ ਢੋਈ,
ਯਿਸੂ ਨਾਮ ਦੀ ਜੋ ਕਰਦਾ ਬੰਦਗੀ
ਬਚ ਜਾਵੇਗਾ ਸੋਈ। -
ਧੰਨਵਾਦ ਕਰਦੇ ਹਾਂ ਯਿਸੂ ਜੀ
ਤੇਰਾ ਧੰਨਵਾਦ ਕਰਦੇ ਹਾਂ,
ਮੌਤ ਸ਼ੈਤਾਨ ’ਤੇ ਫਤਹਿ ਪਾ ਲਈ,
ਤੇਰਾ ਜ਼ਿਕਰ ਕਰਦੇ ਹਾਂ।1. ਯਿਸੂ ਮਸੀਹ ਨੇ ਚੁਣ ਲਿਆ ਸਾਨੂੰ,
ਆਪਣੇ ਕੋਲ ਬੁਲਾਇਆ ਏ,
ਪਾਪਾਂ ਵਿੱਚ ਸੀ ਰੁੜ੍ਹਦੇ ਜਾਂਦੇ,
ਯਿਸੂ ਨੇ ਆਣ ਬਚਾਇਆ ਏ,
ਯਿਸੂ ਮਸੀਹ ਦਇਆ ਦਾ ਸਾਗਰ,
ਉਸ ਵਿੱਚ ਤਰਦੇ ਹਾਂ।2. ਹਨੇਰੇ ਵਿੱਚੋਂ ਕੱਢਦਾ ਸਾਨੂੰ,
ਚਾਨਣ ਵਿੱਚ ਲੈ ਆਇਆ ਏ,
ਹੁਣ ਸਾਡਾ ਜੀਵਨ ਵੀਰੋ,
ਖ਼ੁਸ਼ੀਆਂ ਨਾਲ ਭਰਦਾ ਜਾਂਦਾ ਏ,
ਯਿਸੂ ਮਸੀਹ ਦੇ ਪਾਕ ਰੂਹ
ਦੇ ਨਾਲ ਭਰਦੇ ਜਾਂਦੇ ਹਾਂ।3. ਮੁਕਤੀਦਾਤਾ ਯਿਸੂ ਮਸੀਹ ਹੈ,
ਉਸ ਤੋਂ ਬਿਨ ਨਾ ਹੋਰ ਕੋਈ,
ਉਹ ਸਾਡੀ ਜ਼ਿੰਦਗੀ ਵਿੱਚ ਆਇਆ,
ਹੁਣ ਨਾ ਸਾਨੂੰ ਥੋੜ੍ਹ ਕੋਈ,
ਯਿਸੂ ਮਸੀਹ ਦਇਆ ਦਾ ਸਾਗਰ,
ਉਸ ਵਿੱਚ ਤਰਦੇ ਹਾਂ। -
ਧੰਨ ਤੇਰਾ ਪਿਆਰ ਸ਼ਾਫ਼ੀਆ,
ਮੋਢੇ ਚੁੱਕ ਕੇ ਸਲੀਬ ਵਿਖਾਈ,
ਦੇ ਕੇ ਕੁਰਬਾਨੀ ਆਪਣੀ,
ਸਾਨੂੰ ਪਾਪਾਂ ਤੋਂ ਨਜਾਤ ਦਿਲਾਈ।1. ਵੇਖ ਤੇਰਾ ਪਿਆਰ ਸ਼ਾਫ਼ੀਆ,
ਸੰਗਤਾਂ ਟੁੱਟ ਕੇ ਤੇਰੇ ਦਰ ਆਈਆਂ,
ਕੰਡਿਆਂ ਦੇ ਤਾਜ ਵਾਲਿਆ,
ਅਸਾਂ ਅੱਖੀਆਂ ਤੇਰੇ ਵੱਲ ਲਾਈਆਂ,
ਤੇਰੇ ਜਿਹਾ ਕੌਣ ਸ਼ਾਫ਼ੀਆ,
ਤੈਨੂੰ ਮੰਨਦੀ ਹੈ ਸਾਰੀ ਲੋਕਾਈ।2. ਸਾਡਿਆਂ ਗੁਨਾਹਾਂ ਬਦਲੇ,
ਸਿਰ ’ਤੇ ਕੰਡਿਆਂ ਦਾ ਤਾਜ ਸਜਾਇਆ,
ਹਰ ਗ਼ਮ ਸਿਹਾ ਹੱਸਕੇ,
ਨੇਜ਼ਾ ਵਿੱਚ ਪਸਲੀ ਦੇ ਖਾਇਆ,
ਲੱਖਾਂ ਆਏ ਸਹਾਰਾ ਦੇਣ ਲਈ,
ਕਿਸੇ ਐਸੀ ਨਾ ਪ੍ਰੀਤ ਨਿਭਾਈ।3. ਲਿਖਿਆ ਕਲਾਮ ਅੰਦਰ,
ਤੂੰ ਹੀ ਏਂ ਫਤਹਿ ਮੌਤ ’ਤੇ ਪਾਈ,
ਮਰ ਕੇ ਤੂੰ ਜੀ ਉੱਠਿਆ,
ਸਾਨੂੰ ਰਾਹ-ਏ-ਨਜਾਤ ਦਿਲਾਈ,
ਤੇਰੀ ਗੱਲ ਨਹੀਂਓਂ ਟਲਣੀ,
ਦੇਵੇ ਪਾਕ ਕਲਾਮ ਗਵਾਹੀ।4. ਪਾਪਾਂ ਤੋਂ ਨਜਾਤ ਲੱਭ ਗਈ,
ਮੂੰਹੋਂ ਮੰਗੀਆਂ ਮੁਰਾਦਾਂ ਪਾਈਆਂ,
ਅਸੀਂ ਤੇਰੇ ਹੋ ਗਏ ਦਿਲ ਤੋਂ,
ਤੂੰ ਕੀਤੀਆਂ ਨੇ ਨੇਕ ਕਮਾਈਆਂ,
ਤੇਰੇ ਬਾਝੋਂ ਯਿਸੂ ਪਿਆਰਿਆ,
ਸਾਨੂੰ ਦੁਨੀਆ ਏ ਰਾਸ ਨਾ ਆਈ। -
ਧੰਨ–ਧੰਨ ਮਰੀਅਮ ਸਾਡੀ ਮਾਂ,
ਧੰਨ ਤੇਰੇ ਕੁੱਖ ਦਾ ਫਲ਼ ਹੈ ਮਾਂ।1. ਤੇਰਾ ਦਾਮਨ ਪਾਕ ਹਮੇਸ਼ਾ,
ਤੇਰਾ ਪਾਕ ਸਦਾ ਹੈ ਨਾਂ।2. ਉਸ ਥਾਂ ਕੋਈ ਜਾ ਨਾ ਸਕਦਾ,
ਤੇਰਾ ਰੁਤਬਾ ਹੈ ਜਿਸ ਥਾਂ। -
ਧਰਤੀ ਦੇ ਅਸੀਂ ਵਾਸੀ ਮਾਂਏਂ, ਦੇ–ਦੇ ਸਾਨੂੰ ਪਿਆਰ,
ਤੇਰੇ ਬਾਝੋਂ ਕੌਣ ਸੁਣੇਗਾ, ਦੇਵੀਂ ਨਾ ਵਸਾਰ।1. ਅਸਮਾਨਾਂ ’ਤੇ ਤੇਰਾ ਡੇਰਾ,
ਆਣਾ ਜਾਣਾ ਮਾਂ ਇੱਥੇ ਤੇਰਾ,
ਤੈਨੂੰ ਕਰੀਏ ਸਲਾਮ ਵਾਰੋ–ਵਾਰ।2. ਲੁਰਦਸ ਕੀਤਾ ਤੂੰ ਚਸ਼ਮਾ ਜਾਰੀ,
ਹੁੰਦੀ ਉੱਥੋਂ ਦੂਰ ਬਿਮਾਰੀ,
ਉੱਥੇ ਜਾਂਦੇ ਨੇ ਲੱਖਾਂ ਹਜ਼ਾਰ।3. ਵਿੱਚ ਗ਼ੁਨਾਹਾਂ ਦੇ, ਰੁੜ੍ਹ ਨਾ ਜਾਵਾਂ,
ਦੁਖੀਆ ਹਾਂ ਦੁੱਖ ਕਿਸਨੂੰ ਸੁਣਾਵਾਂ,
ਮਾਂ ਲਾ ਦੇ ਬੇੜਾ ਪਾਰ। -
ਧਾਰਾ–ਧਾਰਾ ਯੁਵਾਧਾਰਾ, ਕੈਥੋਲਿਕ ਯੁਵਾਧਾਰਾ।
1. ਇੱਕ ਮਨ ਇੱਕ ਦਿਲ ਹੋ ਕੇ,
ਖ਼ੁਦਾ ਨੂੰ ਪਿਆਰ ਕਰਾਂਗੇ,
ਹਾਂ, ਆਪਣੇ ਤੋਂ ਵੱਧ ਕੇ,
ਦੂਜੇ ਨੂੰ ਪਿਆਰ ਦਿਆਂਗੇ,
ਕਲੀਸੀਆ ਨੂੰ ਪਿਆਰ ਕਰਾਂਗੇ–ਆ–ਓ,
ਪਿਆਰ ਦਾ ਰਸਤਾ ਸਭ ਨੂੰ ਦੱਸਾਂਗੇ–ਆ–ਓ,
ਜੀਵਨ ਸੱਚਾ ਬਤੀਤ ਕਰਾਂਗੇ,
ਬਦੀ ਤੋਂ ਹਮੇਸ਼ਾ ਬਚ ਕੇ ਰਹਾਂਗੇ–ਓ,
ਇਹ ਆਸ਼ਾ ਦਾ ਨਾਰਾ – ਕੈਥੋਲਿਕ ਯੁਵਾਧਾਰਾ,
ਇਹ ਜੀਵਨ ਦੀ ਧਾਰਾ – ਕੈਥੋਲਿਕ ਯੁਵਾਧਾਰਾ।2. ਹੱਥ ਨਾਲ ਹੱਥ ਮਿਲਾ ਕੇ,
ਸੱਚਿਆਈ ਦੇ ਰਸਤੇ ਚੱਲਾਂਗੇ,
ਮੋਢੇ ਨਾਲ ਮੋਢਾ ਮਿਲਾਕੇ,
ਹੋਰ ਵੀ ਕੰਮ ਕਰਾਂਗੇ,
ਨਸ਼ਾ ਬੁਰਾਈ ਦੂਰ ਕਰਾਂਗੇ–ਆ–ਓ,
ਰਲ ਕੇ ਨਵਾਂ ਜ਼ਮਾਨਾ ਰਚਾਂਗੇ–ਆ–ਓ,
ਰਲ ਮਿਲ ਕੇ ਅਸੀਂ ਸੇਵਾ ਕਰਾਂਗੇ,
ਅੰਜੀਲ ਨੂੰ ਸਦਾ ਫੈਲਾਵਾਂਗੇ–ਓ,
ਇਹ ਸ਼ਕਤੀ ਦਾ ਨਾਰਾ – ਕੈਥੋਲਿਕ ਯੁਵਾਧਾਰਾ,
ਇਹ ਪਿਆਰ ਦੀ ਧਾਰਾ – ਕੈਥੋਲਿਕ ਯੁਵਾਧਾਰਾ,
ਧਾਰਾ–ਧਾਰਾ ਯੁਵਾਧਾਰਾ – ਕੈਥੋਲਿਕ ਯੁਵਾਧਾਰਾ।
ਬੱਲੇ–ਬੱਲੇ, ਬੱਲੇ–ਬੱਲੇ–ਬੱਲੇ, ਕੈਥੋਲਿਕ ਯੁਵਾਧਾਰਾ,
ਸ਼ਾਵਾ–ਸ਼ਾਵਾ, ਸ਼ਾਵਾ–ਸ਼ਾਵਾ–ਸ਼ਾਵਾ, ਕੈਥੋਲਿਕ ਯੁਵਾਧਾਰਾ,
ਕੈਥੋਲਿਕ ਯੁਵਾਧਾਰਾ, ਕੈਥੋਲਿਕ ਯੁਵਾਧਾਰਾ। -
ਧੋ ਦੇ ਯਿਸੂ ਜੀ ਸਾਡੇ ਦਾਗ ਦਿਲਾਂ ਦੇ,
ਦਾਗ ਦਿਲਾਂ ਦੇ ਸਾਡੇ ਪਾਪ ਦਿਲਾਂ ਦੇ।1. ਪਾਪਾਂ ਨੇ ਸਾਨੂੰ ਬਹੁਤ ਸਤਾਇਆ,
ਪੱਲੜਾ ਸ਼ੈਤਾਨ ਨੇ ਗਲ਼ ਵਿੱਚ ਪਾਇਆ,
ਪਾਪਾਂ ਤੋਂ ਜ਼ਿੰਦਗੀ ਬਚਾ ਦੇ ਯਿਸੂ ਜੀ,
ਸਾਡੇ ਦਾਗ ਦਿਲਾਂ ਦੇ।2. ਦਰ ਤੇਰੇ ’ਤੇ ਜੋ ਕੋਈ ਆਵੇ,
ਝੋਲੀਆਂ ਭਰ ਭਰ ਵਾਪਸ ਜਾਵੇ,
ਪਾਪੀਆਂ ’ਤੇ ਕਰਮ ਕਮਾ ਦੇ ਯਿਸੂ ਜੀ,
ਸਾਡੇ ਦਾਗ ਦਿਲਾਂ ਦੇ।3. ਤਨ ਮਨ ਸਾਰਾ ਅੱਜ ਤੂੰ ਧੋ ਦੇ,
ਸਾਡੇ ਦਿਲਾਂ ਵਿੱਚ ਚਾਨਣ ਕਰ ਦੇ,
ਪਿਆਰ ਦਾ ਰਸਤਾ ਵਿਖਾ ਦੇ ਯਿਸੂ ਜੀ,
ਸਾਡੇ ਦਾਗ ਦਿਲਾਂ ਦੇ।4. ਸਾਡੇ ਦਿਲਾਂ ਵਿੱਚੋਂ ਕੱਢ ਬੁਰਿਆਈ,
ਕਰੀਏ ਨਾ ਅਸੀਂ ਕਦੇ ਲੜਾਈ,
ਵੈਰ ਵਿਰੋਧ ਮਿਟਾ ਦੇ ਯਿਸੂ ਜੀ,
ਸਾਡੇ ਦਾਗ ਦਿਲਾਂ ਦੇ।