39 Tracks
  • ---

    36. ਪਿੱਛਾ ਕਰਕੇ ਵੈਰੀਆਂ ਨੂੰ,
    ਛੇਤੀ ਨਾਲ ਜਾ ਪਕੜਾਂਗਾ,
    ਜਦ ਤੋੜੀ ਉਹ ਨਾਸ਼ ਨਾ ਹੋਵਣ,
    ਮੈਂ ਨਾ ਪਿੱਛੇ ਮੁੜਾਂਗਾ।

    37. ਮੈਂ ਪਟਕਾਵਾਂਗਾ ਅਜਿਹਾ,
    ਕਦੀ ਉਹ ਉੱਠ ਨਾ ਸਕਣਗੇ,
    ਡਿੱਗਣਗੇ ਉਹ ਪੁੱਠੇ ਹੋ ਕੇ,
    ਹੇਠਾਂ ਮੇਰਿਆਂ ਪੈਰਾਂ ਦੇ।

    38. ਮੇਰਾ ਲੱਕ ਤੂੰ ਕੱਸਕੇ ਬੱਧਾ,
    ਜੰਗ ਦੇ ਵਾਸਤੇ, ਐ ਖ਼ੁਦਾ,
    ਮੇਰੇ ਵੈਰੀ ਮੇਰੇ ਹੇਠਾਂ,
    ਤੂੰ ਏ ਸਾਫ਼ ਝੁਕਾਵੇਂਗਾ।

    39. ਯਾ ਰੱਬ, ਮੇਰੇ ਸਾਰੇ ਵੈਰੀ,
    ਮੈਨੂੰ ਪਿੱਠ ਵਿਖਾਵਣਗੇ,
    ਮੇਰੇ ਨਾਲ ਜੋ ਵੈਰ ਕਮਾਂਦੇ,
    ਸਭੋ ਉੱਡ-ਪੁੱਡ ਜਾਵਣਗੇ।

    40. ਉਹ ਚਿੱਲਾਵਣਗੇ, ਨਾ ਕੋਈ,
    ਉਹਨਾਂ ਨੂੰ ਬਚਾਵੇਗਾ,
    ਉਹ ਪੁਕਾਰਨਗੇ ਖ਼ੁਦਾ ਨੂੰ,
    ਉਹ ਨਾ ਕੁਝ ਵੀ ਸੁਣੇਗਾ।

    41. ਮੈਂ ਤੇ ਵਾਅ ਦੇ ਗਰ ਦੇ ਵਾਂਗਰ,
    ਉਹਨਾਂ ਨੂੰ ਪੀਹ ਸੁੱਟਾਂਗਾ,
    ਉਹਨਾਂ ਨੂੰ ਸੁੱਟ ਦਿਆਂ ਅਜਿਹਾ,
    ਜਿਵੇਂ ਚਿੱਕੜ ਰਸਤੇ ਦਾ।

    42. ਮੈਨੂੰ ਝਗੜੇ ਤੋਂ ਬਚਾ ਕੇ,
    ਤੂੰ ਬਣਾਵੇਂਗਾ ਸਰਦਾਰ,
    ਜਿਸਦਾ ਮੈਂ ਸਾਂ ਕਦੀ ਨਾ ਵਾਕਿਫ਼,
    ਹੋਵੇਗਾ ਉਹ ਤਾਬਿਆਦਾਰ।

    43. ਸੁਣ ਮਸ਼ਹੂਰੀ, ਮੰਨੇਗੀ ਡਰ,
    ਅਲ ਔਲਾਦ ਗ਼ੈਰ ਕੌਮਾਂ ਦੀ,
    ਉਹ ਕੁਮਲਾਵੇਗੀ ਤੇ ਆਪਣੇ,
    ਘਰ ਵਿੱਚ ਥਰ–ਥਰ ਕੰਬੇਗੀ।

  • ---

    1. ਪਾਣੀ ਦੇ ਸੋਤਿਆਂ ਦੀ ਹਰਨੀ ਹੋ ਜਿਉਂ ਤ੍ਰੇਹਾਈ,
    ਰੂਹ ਮੇਰੀ ਤਿਵੇਂ, ਰੱਬਾ, ਤੇਰੀ ਤਿਹਾਈ ਆਹੀ।

    2. ਰੂਹ ਮੇਰੀ ਤਰਸੇ ਪਈ, ਜ਼ਿੰਦਾ ਖ਼ੁਦਾ ਦੀ ਖ਼ਾਤਿਰ,
    ਮੈਂ ਕਦੋਂ ਜਾਵਾਂ, ਤੇਰੇ ਸਾਹਮਣੇ ਹੋਵਾਂ ਹਾਜ਼ਿਰ?

    3. ਮੇਰੇ ਅੱਥਰੂ ਮੇਰੀ ਦਿਨ ਰਾਤ ਦੀ ਹੋਏ ਹਨ ਗਿਜ਼ਾ,
    ਪੁੱਛਦੇ ਰਹਿੰਦੇ ਜਦੋਂ ਮੈਨੂੰ, ਤੇਰਾ ਕਿੱਥੇ ਹੈ ਖ਼ੁਦਾ?

    4. ਜਾਨ ਆਪਣੀ ਨੂੰ ਝੁਕਾਂਦਾ ਹਾਂ, ਮੈ ਇਹ ਕਰਕੇ ਯਾਦ,
    ਜਾਂਦਾ ਸਾਂ ਈਦ ਮਨਾਵਣ ਨੂੰ, ਜਦੋਂ ਮੈਂ ਦਿਲ ਸ਼ਾਦ।

    5. ਜਾਂਦਾ ਸਾਂ ਘਰ ਨੂੰ ਖ਼ੁਦਾ ਦੇ, ਮੈਂ ਜਦੋਂ ਟੋਲਿਆਂ ਨਾਲ,
    ਸ਼ੁਕਰ ਦੇ ਗਾਉਂਦਾ ਸਾਂ ਗੀਤ, ਤਦੋਂ ਹੋ ਕੇ ਨਿਹਾਲ।

  • ---

    12. ਪਰ ਹੁਣ ਸਾਨੂੰ ਛੱਡ ਦਿੱਤਾ ਖੱਜਲ ਤੇ ਖ਼ਵਾਰ,
    ਨਾ ਰਿਹਾ ਤੂੰ ਫੌਜ ਸਾਡੀ ਦਾ ਮਦਦਗਾਰ।

    13. ਅਸੀਂ ਖਾਨੇ ਹਾਂ ਦੁਸ਼ਮਣਾਂ ਤੋਂ ਸ਼ਿਕਸਤ,
    ਉਹ ਲੁੱਟ ਲੈਂਦੇ ਹਨ ਸਾਡੀ ਸਭ ਚੀਜ਼ ਵਸਤ।

    14. ਹਾਂ ਭੇਡਾਂ ਵਾਂਗ ਉਹਨਾਂ ਦੀ ਅਸੀਂ ਖ਼ੁਰਾਕ,
    ਤੇ ਕੌਮਾਂ ਦੇ ਵਿੱਚ ਸਾਡੀ ਉੱਡੀ ਹੈ ਖ਼ਾਕ।

    15. ਤੂੰ ਵੇਚਦਾ ਹੈਂ ਮੁਫ਼ਤ ਆਪਣੇ ਲੋਕ, ਐ ਖ਼ੁਦਾ।
    ਨਾ ਉਹਨਾਂ ਦੇ ਮੁੱਲ ਵਿੱਚੋਂ ਤੂੰ ਕੁਝ ਲਿਆ।

    16. ਤੂੰ ਕੀਤਾ ਹਮਸਾਇਆਂ ਦੇ ਵਿੱਚ ਸਾਨੂੰ ਖ਼ਵਾਰ,
    ਮੁਹੱਲੇ ਦੇ ਅੰਦਰ ਬੇ–ਇੱਜ਼ਤ ਲਾਚਾਰ।

    17. ਤੂੰ ਕੀਤਾ ਹੈ ਕੌਮਾਂ ਵਿੱਚ ਸਾਨੂੰ ਨਸ਼ਰ,
    ਤੇ ਲੋਕ ਸਾਨੂੰ ਵੇਖਕੇ ਹਲਾਂਦੇ ਨੇ ਸਿਰ।

    18. ਹਮੇਸ਼ਾ ਲਾਹਨਤ ਉਠਾਉਂਦਾ ਹਾਂ ਮੈਂ,
    ਤੇ ਸ਼ਰਮ ਨਾਲ ਮੂੰਹ ਆਪਣਾ ਲੁਕਾਉਂਦਾ ਹਾਂ ਮੈਂ।

    19. ਮੈਂ ਦੁਸ਼ਮਣ ਦੇ ਅੱਗੇ ਸ਼ਰਮਿੰਦਾ ਹਾਂ ਵੀ,
    ਜੋ ਬੋਲਦਾ ਹੈ ਕੁਫ਼ਰ ਤੇ ਹੈ ਤੁਹਮਤੀ।

  • ---

    15. ਪਰ ਰੱਬ ਸ਼ਰੀਰ ਨੂੰ ਕਹਿੰਦਾ ਹੈ,
    ਕਿ ਤੇਰਾ ਹੈ ਕਿਆ ਕਾਮ,
    ਕਿ ਮੇਰੀ ਗੱਲ ਸੁਣਾਵੇਂ ਤੂੰ,
    ਜਾਂ ਲਵੇਂ ਅਹਿਦ ਦਾ ਨਾਮ?

    16. ਕਿ ਤੂੰ ਤੇ ਸੁਧਰਨ ਨਾਲ ਸਦਾ,
    ਅਦਾਵਤ ਰੱਖਦਾ ਹੈਂ,
    ਕਿ ਮੇਰੀਆਂ ਗੱਲਾਂ ਬਾਤਾਂ ਸਭ,
    ਪਿੱਠ ਪਿੱਛੇ ਸੁੱਟਦਾ ਹੈਂ?

    17. ਜਦ ਵੇਖਦਾ ਹੈਂ ਤੂੰ ਚੋਰਾਂ ਨੂੰ,
    ਖ਼ੁਸ਼ ਰਹਿੰਦਾ ਉਹਨਾਂ ਨਾਲ,
    ਬਦਕਾਰੀ ਕਰਨ ਵਾਲੇ ਨਾਲ,
    ਤੂੰ ਰਹਿੰਦਾ ਹੈਂ ਖ਼ੁਸ਼ਹਾਲ।

    18. ਸ਼ਰਾਰਤ ਬਦੀ ਦੇ ਸਪੁਰਦ,
    ਤੂੰ ਕੀਤਾ ਹੈ ਦਹਿਨ,
    ਫ਼ਰੇਬ ਤੇ ਦਗ਼ਾ ਕਰਦੀ ਹੈ,
    ਜੋ ਤੇਰੀ ਹੈ ਜ਼ੁਬਾਨ।

    19. ਤੂੰ ਬੈਠ ਕੇ ਆਪਣੇ ਭਾਈ ਦੀ,
    ਬਦਗੋਈ ਕਰਦਾ ਹੈਂ,
    ਤੇ ਆਪਣੀ ਮਾਂ ਦੇ ਬੇਟੇ ’ਤੇ,
    ਤੂੰ ਤੁਹਮਤ ਧਰਦਾ ਹੈਂ।

    20. ਅਜਿਹੇ ਕੰਮ ਤੂੰ ਕੀਤੇ ਹਨ,
    ਮੈਂ ਚੁੱਪ ਕਰ ਰਿਹਾ ਵੀ,
    ਤੇ ਮੈਨੂੰ ਤੂੰ ਦਿਲ ਆਪਣੇ ਵਿੱਚ,
    ਆਪ ਜਿਹਾ ਜਾਤਾ ਸੀ।

    21. ਮੈਂ ਤੈਨੂੰ ਦਿਆਂਗਾ ਸਜ਼ਾ,
    ਤੇ ਤੇਰੇ ਬੁਰੇ ਕੰਮ,
    ਮੈਂ ਸਾਹਮਣੇ ਤੇਰੀਆਂ ਅੱਖੀਆਂ ਦੇ,
    ਵਿਖਾਵਾਂਗਾ ਤਮਾਮ।

  • ---

    17. ਪਾਣੀਆਂ ਵੇਖਿਆ ਤੈਨੂੰ,
    ਵੱਡੇ ਪਾਣੀ ਗਏ ਡਰ,
    ਸਭੋ ਡੂੰਘੇ ਪਾਣੀ, ਯਾ ਰੱਬ,
    ਕੰਬ ਉੱਠੇ ਨੇ ਸਰਾਸਰ।

    18. ਬੱਦਲਾਂ ਨੇ ਪਾਣੀ ਸੁੱਟਿਆ,
    ਦਿੱਤੀ ਬੱਦਲਾਂ ਨੇ ਸਦਾ,
    ਤੇਰੇ ਤੀਰ ਚਾਵਾਲ੍ਹੀ ਤਦੋਂ,
    ਚੱਲਦੇ ਸਨ, ਖ਼ੁਦਾਵੰਦਾ।

    19. ਵਾਵਰੋਲੇ ਵਿੱਚੋਂ ਆਈ, ਸਦਾ, ਤੇਰੇ ਗੱਜਣ ਦੀ,
    ਬਿਜਲੀਆਂ ਦੇ ਚਮਕਣ ਨਾਲ ਤਦ,
    ਧਰਤੀ ਚਾਨਣ ਹੋਈ ਸੀ।

    20. ਤਦੋਂ ਧਰਤੀ ਥਰ–ਥਰ ਕੰਬੀ,
    ਹੈ ਦਰਿਆ ਵਿੱਚ ਤੇਰਾ ਰਾਹ,
    ਤੇਰੀ ਲਾਂਘ ਸਮੁੰਦਰ ਵਿੱਚ ਹੈ,
    ਖੋਜ ਨਾ ਤੇਰੇ ਪੈਰਾਂ ਦਾ।

    21. ਆਪਣੇ ਲੋਕਾਂ ਨੂੰ ਖ਼ੁਦਾਇਆ,
    ਵਾਂਗਰ ਕਿਸੇ ਇੱਜੜ ਦੇ,
    ਮੂਸਾ ਤੇ ਹਾਰੂਨ ਦੇ ਹੱਥੋਂ,
    ਤੂੰ ਏ ਰਾਹ ਵਿਖਾਇਆ ਸੀ।

  • ---

    7. ਪਿਓ-ਦਾਦਿਆਂ ਨੂੰ ਅਸਾਡੇ,
    ਇਹ ਹੋਇਆ ਸੀ ਫਰਮਾਨ,
    ਕਿ ਆਪਣੀ ਕੁੱਲ ਔਲਾਦ ਨੂੰ,
    ਇਹ ਗੱਲਾਂ ਸਭ ਸਿਖਲਾਨ।

    8. ਤਾਂ ਅਗਲੀ ਪੀੜ੍ਹੀ ਵਿੱਚੋਂ, ਜੋ ਪੈਦਾ ਹੋ ਔਲਾਦ,
    ਆਪ ਸਿੱਖੇ, ਫੇਰ ਕਰਾਵੇ,
    ਆਪਣੀ ਔਲਾਦ ਨੂੰ ਯਾਦ।

    9. ਤਾਂ ਰੱਬ ਦੇ ਉੱਤੇ ਰੱਖਾਂ,
    ਭਰੋਸਾ ਤੇ ਇਮਾਨ,
    ਨਾ ਭੁਲਾਵਾਂ ਕੰਮ ਖ਼ੁਦਾ ਦੇ,
    ਯਾਦ ਰੱਖਾਂ ਸਭ ਫਰਮਾਨ।

    10. ਤਾਂ ਹੋਵੇ ਨਾ ਉਹ ਨਸਲ,
    ਸ਼ਰੀਰ ਤੇ ਬਦਕਿਰਦਾਰ,
    ਪਿਓ ਦਾਦਿਆਂ ਵਾਂਗ ਨਾ ਹੋਵਣ,
    ਉਹ ਨਾਫਰਮਾਬਰਦਾਰ।

    11. ਜਿਸ ਨਸਲ ਨੇ ਨਾ ਰੱਬ ਦਾ,
    ਕੁਝ ਕੀਤਾ ਸੀ ਖ਼ਿਆਲ,
    ਨਾ ਲਾਏ ਸਨ ਦਿਲ ਉਹਨਾਂ,
    ਆਪਣੇ ਖ਼ੁਦਾਵੰਦ ਨਾਲ।

  • ---

    1. ਪੁਕਾਰ ਕੇ ਖ਼ੁਦਾਵੰਦ ਦੀ ਗਾਓ ਸਨਾ,
    ਕਿ ਉਹ ਸਾਡੀ ਕੁੱਵਤ ਤੇ ਜ਼ੋਰ ਹੈ ਸਦਾ,
    ਯਾਕੂਬ ਦਾ ਜੋ ਮਾਲਿਕ ਹੈ, ਰੱਬ ਪੁਰ ਜਲਾਲ,
    ਲਲਕਾਰੋ ਸਭ ਉਸੇ ਨੂੰ ਖ਼ੁਸ਼ੀਆਂ ਦੇ ਨਾਲ।

    2. ਗੀਤ ਗਾਓ ਇੱਕ ਸੁਰ ਹੋ ਕੇ, ਤਬਲੇ ਦੇ ਨਾਲ,
    ਬੀਨ ਬਰਬਤ ਵਜਾਓ ਤੇ ਗਾਓ ਖ਼ੁਸ਼ਹਾਲ,
    ਜਦ ਚੰਨ ਨਵਾਂ ਨਿਕਲੇ, ਜਦ ਚੰਨ ਹੋ ਤਮਾਮ,
    ਵਜਾਓ ਕਰਨਾਈ ਹਰ ਈਦ ਨੂੰ ਮੁਦਾਮ।

    3. ਕਿ ਹੈ ਇਸਰਾਏਲ ਵਿੱਚ ਇਹ ਸੁੰਨਤ ਸਦਾ,
    ਇਹ ਹੱਕ ਉਹਦਾ ਹੈ, ਜੋ ਯਾਕੂਬ ਦਾ ਖ਼ੁਦਾ,
    ਇਹ ਯੂਸਫ਼ ਦੀ ਨਸਲ ਵਿੱਚ ਰੱਬ ਨੇ ਜ਼ਰੂਰ,
    ਗਵਾਹੀ ਦੇ ਵਾਸਤੇ ਠਹਿਰਾਇਆ ਦਸਤੂਰ।

    4. ਉਹ ਮਿਸਰ ਦੇ ਮੁਲਕ ’ਚੋਂ ਨਿਕਲਿਆ ਜਿਸ ਆਨ,
    ਨਾ ਜਿਸ ਨੂੰ ਮੈਂ ਜਾਣਦਾ ਉਹ ਸੁਣੀ ਜ਼ੁਬਾਨ,
    ਪਰ ਉਹਨਾਂ ਦਾ ਭਾਰ ਤਦ ਮੈਂ ਦਿੱਤਾ ਉਤਾਰ,
    ਤੇ ਉਹਨਾਂ ਦੇ ਹੱਥੋਂ ਛੁਡਾਏ ਤਗ਼ਾਰ।

    5. ਮੁਸੀਬਤ ਦੇ ਵੇਲੇ ਜਦ ਕੀਤੀ ਫਰਿਆਦ,
    ਤਦ ਮੈਂ ਤੈਨੂੰ ਦੁੱਖਾਂ ਤੋਂ ਕੀਤਾ ਅਜ਼ਾਦ,
    ਜੁਆਬ ਦਿੱਤਾ ਪਰਦੇ ਵਿੱਚ ਗਰਜ ਹੀ ਦੇ,
    ਅਜ਼ਮਾਇਆ ਮਰੀਬਾਹ ਦੇ ਪਾਣੀ ਉੱਤੇ।

  • ---

    7. ਪਲੌਠੇ ਮਿਸਰ ਦੇ ਸਭ ਰੱਬ ਨੇ ਮਾਰੇ,
    ਮਨੁੱਖਾਂ ਦੇ ਤੇ ਪਸ਼ੂਆਂ ਦੇ ਵੀ ਸਾਰੇ।

    8. ਫਿਰਾਊਨ ਤੇ ਉਹਦੇ ਲੋਕਾਂ ਨੂੰ ਵਿਖਾਵੇ,
    ਮਿਸਰ ਦੇ ਵਿੱਚ ਅਜਾਇਬ ਤੇ ਅਚੰਬੇ।

    9. ਫ਼ਨਾਹ ਕਰ ਦਿੱਤੀਆਂ ਵੱਡੀਆਂ-ਵੱਡੀਆਂ ਕੌਮਾਂ,
    ਮਿਟਾਏ ਉਹਨਾਂ ਦੇ ਸਭ ਸ਼ਾਹਾਂ ਦੇ ਨਾਂ।

    10. ਅਮੂਰੀ ਬਾਦਸ਼ਾਹ ਸਿਹੋਨ ਵੱਡਾ,
    ਤੇ ਸ਼ਾਹ-ਏ-ਓਗ ਵੀ ਮੁਲਕ-ਏ-ਬਾਸ਼ਾਨ ਦਾ।

    11. ਜੋ ਇਸਰਾਏਲ ਉਹਦੀ ਕੌਮ ਪਿਆਰੀ,
    ਜ਼ਮੀਨ ਉਹਨਾਂ ਦੀ ਖੋਹ ਕੇ ਉਸ ਨੂੰ ਦਿੱਤੀ।

  • ---

    1. ਪੁਕਾਰਦਾ ਹਾਂ ਖ਼ੁਦਾਵੰਦ ਨੂੰ
    ਬੁਲੰਦ ਆਵਾਜ਼ ਦੇ ਨਾਲ,
    ਉਹਦੇ ਅੱਗੇ ਮਿੰਨਤਾਂ ਮੈਂ,
    ਕਰਨਾ ਜ਼ੋਰ ਦੇ ਨਾਲ।

    2. ਮੈਂ ਖੋਲ੍ਹ ਕੇ ਕਰਨਾ ਹਾਂ ਫਰਿਆਦ
    ਖ਼ੁਦਾਵੰਦ ਦੀ ਦਰਗਾਹ,
    ਤੇ ਉਹਦੇ ਅੱਗੇ ਕਰਦਾ ਹਾਂ
    ਬਿਆਨ ਸਭ ਦੁੱਖਾਂ ਦਾ।

    3. ਤੂੰ ਰਾਹਾਂ ਮੇਰੀਆਂ ਜਾਣਦਾ ਹੈਂ,
    ਉਦਾਸੀ ਦਾ ਸਭ ਹਾਲ,
    ਵਿਛਾਇਆ ਛੁੱਪ ਕੇ ਉਨ੍ਹਾਂ ਨੇ,
    ਇੱਕ ਮੇਰੇ ਵਾਸਤੇ ਜਾਲ।

    4. ਨਾ ਮੇਰਾ ਕੋਈ ਜਾਣ–ਪਹਿਚਾਨ,
    ਹੈ ਸੱਜੇ ਹੱਥ ਖ਼ੁਦਾ,
    ਨਾ ਮੇਰਾ ਕੋਈ ਪੁੱਛੇ ਹਾਲ,
    ਨਾ ਮੇਰੀ ਹੈ ਪਨਾਹ।

    5. ਮੈਂ ਉੱਚੀ ਦਿੱਤੀ ਕਿਹਾ ਇਹ,
    ਕਿ ਤੂੰਏਂ ਰੱਬ ਰਹਿਮਾਨ,
    ਹੈ ਹਿੱਸਾ ਮੇਰੀ ਜ਼ਿੰਦਗੀ ਦਾ,
    ਤੂੰ ਮੇਰੀ ਹੈਂ ਚਟਾਨ।

    6. ਤੂੰ ਮੇਰੀ ਸੁਣ, ਮੈਂ ਹਾਂ ਕਮਜ਼ੋਰ,
    ਤੇ ਦੁਸ਼ਮਣ ਜ਼ੋਰਾਵਰ,
    ਉਹ ਮੇਰੇ ਪਿੱਛੇ ਪਏ ਹਨ,
    ਛੁਡਾ ਤੇ ਰਹਿਮਤ ਕਰ।

    7. ਖ਼ੁਦਾਇਆ ਮੇਰੀ ਜਾਨ ਨੂੰ ਤੂੰ,
    ਹੁਣ ਕੈਦੋਂ ਲੈ ਛੁਡਾ,
    ਤਾਂ ਸਦਾ ਤੀਕਰ ਗਾਵਾਂ ਮੈਂ,
    ਨਾਂ ਤੇਰੇ ਦੀ ਸਨਾ।

    8. ਇਕੱਠੇ ਹੋਣਗੇ ਮੇਰੇ ਕੋਲ,
    ਫਿਰ ਸਭ ਸੱਚੇ ਇਨਸਾਨ,
    ਜਦ ਜਾਨਣਗੇ ਕਿ ਕਰੇਂਗਾ
    ਤੂੰ ਮੇਰੇ ’ਤੇ ਅਹਿਸਾਨ।

  • ---

    6. ਪਾਕ ਲੋਕਾਂ ਦੇ ਮੂੰਹ ਵਿੱਚ ਹੋਵੇ
    ਸਿਰਫ਼ ਤਾਰੀਫ਼ ਖ਼ੁਦਾਵੰਦ ਦੀ,
    ਉਹਨਾਂ ਦੇ ਹੱਥ ਫੜ੍ਹੀ ਹੋਵੇ
    ਇੱਕ ਤਲਵਾਰ ਦੋ-ਧਾਰੀ ਵੀ।

    7. ਬਦਲਾ ਲੈਣ ਉਹ ਗ਼ੈਰ-ਕੌਮਾਂ ਤੋਂ
    ਉਹਨਾਂ ਦੀ ਬੁਰਿਆਈ ਦਾ,
    ਲੋਕਾਂ ਨੂੰ ਤੰਬੀਹਾਂ ਦੇਵਣ ਨਾਲੇ ਦੇਵਣ ਖੂਬ ਸਜ਼ਾ।

    8. ਤਦ ਪਹਿਨਾਵਣ ਉਹਨਾਂ ਦੇ ਸਭ
    ਸ਼ਾਹਾਂ ਨੂੰ ਮਜ਼ਬੂਤ ਜ਼ੰਜੀਰ,
    ਬੇੜੀਆਂ ਦੇ ਨਾਲ ਜਕੜੇ ਜਾਵਣ
    ਉਹਨਾਂ ਦੇ ਸਰਦਾਰ ਅਮੀਰ।

    9. ਤਦੋਂ ਲਿਖਿਆ ਹੋਇਆ ਫਤਵਾ
    ਜਾਰੀ ਹੋਵੇ ਉਹਨਾਂ ’ਤੇ,
    ਇਹ ਪਾਕ ਲੋਕਾਂ ਦੀ ਹੈ ਇੱਜ਼ਤ,
    ਗਾਓ ਗੀਤ ਖ਼ੁਦਾਵੰਦ ਦੇ।

  • ---

    ਪੜ੍ਹ ਕੇ ਤਸਲੀਸ ਦਾ ਕਲਮਾ,
    ਗਰਦਨ ਝੁਕਾਣੀ ਪਵੇਗੀ,
    ਆਪਣੀ ਸਲੀਬ ਆਪਣੇ,
    ਮੋਢੇ ’ਤੇ ਚਾਣੀ ਪਵੇਗੀ।

    1. ਸੜ ਕੇ ਜ਼ਮੀਨ ਵਿੱਚ,
    ਦਾਣਾ ਫਲ਼ਦਾਰ ਹੁੰਦਾ,
    ਤੈਨੂੰ ਵੀ ਇਸ ਬਦਨ ਦੀ
    ਹਸਤੀ ਗੁਆਣੀ ਪਵੇਗੀ।

    2. ਬਣਕੇ ਹਲੀਮ ਰਹਿਣਾ,
    ਅਬਦੀ ਜਲਾਲ ਬਦਲੇ,
    ਆਪਣੇ ਯਿਸੂ ਦੇ ਵਾਂਗੂੰ,
    ਜ਼ਿੰਦਗੀ ਬਨਾਣੀ ਪਵੇਗੀ।

    3. ਯਿਸੂ ਦਾ ਪ੍ਰੇਮ ਪਿਆਲਾ,
    ਪੀ ਲੈ ਤੇ ਬੇ-ਖੁਦ ਹੋ ਜਾ,
    ਆਪਣੀ ਸ਼ੈਤਾਨ ਨਾਲੋਂ,
    ਯਾਰੀ ਹਟਾਣੀ ਪਵੇਗੀ।

    4. ਪਿੱਛੇ ਨਹੀਂ ਭੌਂਕੇ ਵੇਂਹਦਾ,
    ਹਾਲੀ ਹਲ ਵਾਹੁਣ ਵਾਲਾ,
    ਰਹਿਕੇ ਦੁਨੀਆ ਵਿੱਚ ਤੈਨੂੰ,
    ਦੁਨੀਆ ਭਲਾਣੀ ਪਵੇਗੀ।

    5. ਜਾਵੇ ਤੇ ਜਾਨ ਜਾਵੇ,
    ਪਰ ਨਾ ਇਮਾਨ ਜਾਵੇ,
    ਉੱਜੜੀ ਹੋਈ ਇਹ ਦੁਨੀਆ,
    ਮਰ ਕੇ ਵਸਾਣੀ ਪਵੇਗੀ।

  • ---

    ਪਾਕ ਖ਼ੁਦਾ ਮੈਨੂੰ ਪਾਕ ਬਣਾ,
    ਦਰ ਤੇਰੇ ’ਤੇ ਮੇਰੀ ਦੁਆ।

    1. ਰੂਹ ਜਿਸਮ ਜਾਨ ਨੂੰ ਮੈਂ ਲੈ ਕੇ ਆਇਆ,
    ਕਰਦੇ ਪਵਿੱਤਰ ਮੇਰੇ ਖ਼ੁਦਾ, ਹੋ ਮੇਰੇ ਖ਼ੁਦਾ,
    ਮੇਰੇ ਖ਼ੁਦਾ ਮੈਨੂੰ ਦੇਦੇ ਸ਼ਿਫ਼ਾ,
    ਦਰ ਤੇਰੇ ’ਤੇ ਮੇਰੀ ਦੁਆ।

    2. ਦੇ ਪਵਿੱਤਰ ਆਤਮਾ ਮੈਂ ਗਾਵਾਂਗਾ ਸਨਾ,
    ਰਹਾਂ ਪਵਿੱਤਰ ਵਿੱਚ ਜਹਾਨ, ਹੋ ਵਿੱਚ ਜਹਾਨ,
    ਨੂਰ ਤੇਰੇ ਨਾਲ ਚਮਕਾਂ ਸਦਾ,
    ਦਰ ਤੇਰੇ ’ਤੇ ਮੇਰੀ ਦੁਆ।

    3. ਜਲਦੀ ਤੂੰ ਆ ਜਾ ਰੂਹ ਪੁਕਾਰੇ,
    ਬੇੜੀ ਇਮਾਨ ਦੀ ਤੂੰ ਲਾ ਕਿਨਾਰੇ, ਹੋ ਲਾ ਕਿਨਾਰੇ,
    ਚਿਹਰੇ ਤੇਰੇ ਨੂੰ ਮੈਂ ਦੇਖਾਂ ਸਦਾ,
    ਦਰ ਤੇਰੇ ’ਤੇ ਮੇਰੀ ਦੁਆ।

    4. ਵਿੱਚ ਹਨੇਰੇ ਮੈਂ ਚੱਲਦਾ ਰਿਹਾ,
    ਵੈਰੀ ਸ਼ੈਤਾਨ ਤੋਂ ਮੈਨੂੰ ਬਚਾ, ਹੋ ਮੈਨੂੰ ਬਚਾ,
    ਕਰਦੇ ਤੂੰ ਮੇਰਾ ਜੀਵਨ ਨਵਾਂ,
    ਦਰ ਤੇਰੇ ’ਤੇ ਮੇਰੀ ਦੁਆ।

  • ---

    ਪ੍ਰਭੂ ਦਾ ਦਰਸ਼ਨ ਵੇਖ-ਵੇਖ ਜੀਵਾਂ,
    ਪ੍ਰਭੂ ਦੇ ਚਰਨ ਧੋਏ–ਧੋਏ ਪੀਵਾਂ।

    1. ਚੰਨ ਸੂਰਜ ਤੇ ਅੰਬਰ ਤਾਰੇ,
    ਹੁਕਮ ਤੇਰੇ ਨਾਲ ਬਣ ਗਏ ਸਾਰੇ,
    ਜੋ ਧਰਤੀ ਰੁਸ਼ਨਾਉਂਦੇ।

    2. ਯਿਸੂ ਦੇ ਦਰ ਸੰਗਤਾਂ ਆਈਆਂ,
    ਯਿਸੂ ਨਾਲ ਪ੍ਰੀਤਾਂ ਲਾਈਆਂ,
    ਫੁੱਲੇ ਨਹੀਂ ਸਮਾਉਂਦੇ।

    3. ਯਿਸੂ ਨਾਮ ਜੋ ਦਿਲ ਵਿੱਚ ਰੱਖਦੇ,
    ਹੋ ਜਾਂਦੇ ਨੇ ਕੱਖੋਂ ਲੱਖ ਦੇ,
    ਆਉਂਦੇ ਜੋ ਦਰ ਤੇਰੇ।

    4. ਮੇਰੇ ਵਰਗੇ ਪਾਪੀ ਬੰਦੇ,
    ਨਾਮ ਯਿਸੂ ਦਾ ਲੈ ਕੇ ਤਰ ਗਏ,
    ਹੋਏ ਦੂਰ ਹਨੇਰੇ।

  • ---

    ਪੱਲਾ ਤੇਰਾ ਫੜ੍ਹਿਆ ਤੇ
    ਪਾਰ ਲੱਗ ਜਾਵਾਂਗੇ,
    ਯਿਸੂ ਤੇਰੇ ਮਿੱਠੇ-ਮਿੱਠੇ,
    ਗੀਤ ਅਸੀਂ ਗਾਵਾਂਗੇ।

    1. ਪਤਾ ਸਾਰੀ ਦੁਨੀਆ ਨੂੰ,
    ਪਿਆਰ ਮੇਰਾ ਯਿਸੂ ਹੈ,
    ਟੁੱਟੇ ਹੋਏ ਦਿਲ ਦਾ,
    ਕਰਾਰ ਹੁਣ ਯਿਸੂ ਹੈ,
    ਪਾਕ ਖ਼ੁਦਾ ਦੇ ਨਾਲ,
    ਜ਼ਿੰਦਗੀ ਬਿਤਾਵਾਂਗੇ।

    2. ਤੇਰਾ ਇੰਤਜ਼ਾਰ ਹੁਣ,
    ਤੇਰੀਆਂ ਉਡੀਕਾਂ ਨੇ,
    ਛੇਤੀ-ਛੇਤੀ ਦੱਸ,
    ਕਦੋਂ ਆਉਣ ਦੀ ਤਰੀਕਾਂ ਨੇ,
    ਰੱਬਾ ਤੇਰੀ ਬੰਦਗੀ ’ਚ ਜ਼ਿੰਦਗੀ ਬਿਤਾਵਾਂਗੇ।

  • ---

    ਪਾਕ–ਪਾਕ–ਪਾਕ ਖ਼ੁਦਾਵੰਦ ਸਦਾ,
    ਖ਼ੁਦਾਵੰਦ ਸਦਾ ਲਸ਼ਕਰਾਂ ਦਾ ਖ਼ੁਦਾ।

    1. ਜ਼ਮੀਨ ਅਸਮਾਨ ਤੇਰੀ ਵਡਿਆਈਆਂ,
    ਨਾਲ ਭਰੇ ਹਨ, ਉੱਚਾਈਆਂ ਵਿੱਚ ਹੋਸਾਨਾ।

    2. ਉਹ ਧੰਨ ਹੈ ਖ਼ੁਦਾਵੰਦ ਦੇ ਨਾਂ ਦੇ ਉੱਤੇ,
    ਜੋ ਆਉਂਦਾ ਹੈ, ਉੱਚਾਈਆਂ ਵਿੱਚ ਹੋਸਾਨਾ।

  • ---

    ਪਾਕ–ਪਾਕ–ਪਾਕ ਖ਼ੁਦਵੰਦ ਹੈ ਸਦਾ,
    ਪਾਕ–ਪਾਕ–ਪਾਕ ਫਰਿਸ਼ਤੇ ਗਾਉਣ ਸਦਾ,
    ਖ਼ੁਦਾਵੰਦ ਸਦਾ, ਖ਼ੁਦਾਵੰਦ ਸਦਾ,
    ਖ਼ੁਦਾਵੰਦ ਸਦਾ ਲਸ਼ਕਰਾਂ ਦਾ ਖ਼ੁਦਾ।

    1.ਜ਼ਮੀਨ ਅਸਮਾਨ ਭਰਪੂਰ ਹਨ,
    ਨਾਲ ਤੇਰੀ ਵਡਿਆਈਆਂ, ਹੋਸਾਨਾ, ਹੋਸਾਨਾ।

    2.ਉਹ ਧੰਨ ਹੈ ਜੋ ਆਉਂਦਾ ਖ਼ੁਦਾਵੰਦ ਦੇ
    ਨਾਂ ’ਤੇ, ਹੋਸਾਨਾ, ਹੋਸਾਨਾ।

  • ---

    ਪਵਿੱਤਰ, ਪਵਿੱਤਰ, ਪਵਿੱਤਰ ਹੈਂ,
    ਸੈਨਾ ਦੇ ਪ੍ਰਭੂ ਖ਼ੁਦਾ।

    1. ਆਕਾਸ਼ ਅਤੇ ਧਰਤੀ ਤੇਰੀ ਸ਼ਾਨ ਹੈ,
    ਸੁਰਗਾਂ ਦੇ ਵਿੱਚ ਜੈ–ਜੈ ਕਾਰ।

    2. ਧੰਨ ਹੈ ਜਿਹੜਾ ਆਉਂਦਾ ਏ,
    ਰੱਬ ਦੇ ਨਾਂ ਦੇ ਉੱਤੇ,
    ਸੁਰਗਾਂ ਦੇ ਵਿੱਚ ਜੈ–ਜੈ ਕਾਰ।

  • ---

    ਪਿਆਰੇ ਖ਼ੁਦਾਇਆ ਕਰ ਲੈ ਪਰਵਾਨ,
    ਅਰਪਣ ਕਰਾਂ ਮੈਂ ਰੂਹ ਜਿਸਮ ਜਾਨ।

    1. ਮਰਜ਼ੀ ਮੈਂ ਤੇਰੀ ਕਰਾਂ ਸਦਾ,
    ਜੀਵਨ ਭਰ ਆਪਣਾ ਰਾਹ ਦਿਖਾ,
    ਭੁੱਲਾਂ ਨਾ ਫਿਰ ਮੈਂ ਤੇਰਾ ਕਲਾਮ,
    ਅਰਪਣ ਕਰਾਂ ਮੈਂ ਰੂਹ ਜਿਸਮ ਜਾਨ।

    2. ਮੇਰੇ ਕਸੂਰਾਂ ਨੂੰ ਕਰਦੇ ਤੂੰ ਮਾਫ਼,
    ਬਰਕਤ ਦੇ ਮੈਨੂੰ ਮੈਂ ਹੋਵਾਂ ਵਫ਼ਾਦਾਰ,
    ਮੇਰਾ ਤੂੰ ਪਿਆਰੇ ਰੱਖ ਧਿਆਨ,
    ਅਰਪਣ ਕਰਾਂ ਮੈਂ ਰੂਹ ਜਿਸਮ ਜਾਨ।

    3. ਮੈਨੂੰ ਤੂੰ ਪਿਆਰੇ, ਦੇ ਨਿਹਮਤਾਂ,
    ਖੁਸ਼ਬੂ ਮੈਂ ਜੀਵਨ ਦੀ ਲੈ ਕੇ ਫਿਰਾਂ,
    ਬਰਕਤਾਂ ਪਾਵੇ ਸਾਰਾ ਜਹਾਨ,
    ਅਰਪਣ ਕਰਾਂ ਮੈਂ ਰੂਹ ਜਿਸਮ ਜਾਨ।

  • ---

    ਪਿਆਰ ਦੇ ਨਾਲ ਲਿਆਏ ਹਾਂ,
    ਮਿਹਨਤ ਦਾ ਫਲ਼ ਲਿਆਏ ਹਾਂ,
    ਕਬੂਲ ਕਰੋ ਐ ਪ੍ਰਭੂ,
    ਕਬੂਲ ਕਰੋ ਐ ਪ੍ਰਭੂ।

    1. ਜੇ ਤੂੰ ਚੜ੍ਹਾਵਾ ਚੜ੍ਹਾਉਣ ਚੱਲੇਂ,
    ਤਦ ਤੈਨੂੰ ਇਹ ਯਾਦ ਆਵੇ,
    ਕੁਝ ਤਾਂ ਆਪਣੇ ਦਿਲ ’ਚ ਗਿਲਾ ਹੈ,
    ਜਾ ਕੇ ਉਹਦੇ ਨਾਲ ਮੇਲ ਕਰੋ,
    ਆ ਕੇ ਆਪਣਾ ਚੜ੍ਹਾਵਾ ਦਿਓ,
    ਕਬੂਲ ਕਰੇਗਾ ਪ੍ਰਭੂ, ਕਬੂਲ ਕਰੇਗਾ ਪ੍ਰਭੂ।

    2. ਯਿਸੂ ਨੇ ਦਿੱਤਾ ਬਲੀਦਾਨ,
    ਸਾਡੇ ਲਈ ਵਾਰੀ ਉਸ ਜਾਨ,
    ਕੀਤਾ ਪ੍ਰਭੂ ਨੇ ਕੰਮ ਮਹਾਨ,
    ਰੋਟੀ ਦਾਖਰਸ ਨੂੰ ਕਬੂਲ ਕਰੋ,
    ਭੋਜਨ ਜੀਵਨ ਦਾ ਪ੍ਰਦਾਨ ਕਰੋ,
    ਜੀਵਨ ਦਾਨ ਦਿਓ, ਜੀਵਨ ਦਾਨ ਦਿਓ।

  • ---

    ਪਿਆਰੇ ਯਿਸੂ ਮੈਂ ਤੇਰੇ ਫ਼ਜ਼ਲ ਲਈ,
    ਦਿਲ ਤੋਂ ਸ਼ੁਕਰਗੁਜ਼ਾਰ ਰਹਾਂ,
    ਤੇਰਾ ਫ਼ਜ਼ਲ ਮੈਨੂੰ ਰੋਜ਼ ਚਲਾਵੇ,
    ਸੁਬ੍ਹ–ਸ਼ਾਮ ਤੇਰਾ ਧੰਨਵਾਦ।

    1. ਪਿਆਰ ਤੇਰਾ ਬੜ੍ਹਾ ਹੀ ਨਿਆਰਾ ਏ,
    ਰਹਿਮ ਕਰਕੇ ਮੈਨੂੰ ਤੂੰ ਬੁਲਾਇਆ ਏ,
    ਦੇ ਕੇ ਸਵਰਗੀ ਨਿਹਮਤਾਂ ਤੂੰ ਦਿੱਤਾ ਹੈ ਆਨੰਦ,
    ਆਦਰ ਦਾ ਸਿਰ ’ਤੇ ਮੁਕਟ ਪਹਿਨਾਇਆ।

    2. ਛੱਡ ਕੇ ਜਗਤ ਨੂੰ ਹਾਂ ਆਇਆ ਮੈਂ,
    ਤੇਰੀ ਛਾਤੀ ਉੱਤੇ ਆਰਾਮ ਪਾਇਆ ਮੈਂ,
    ਪਿੱਛੇ ਨਾ ਮੁੜਾਂ ਮੈਨੂੰ ਦੇਵੇ ਜੋ ਫ਼ਜ਼ਲ,
    ਆਪਣਾ ਤੂੰ ਪਿਆਰ ਮੇਰੇ ਦਿਲ ਵਿੱਚ ਪਾਇਆ।

    3. ਸੌਂਪਦਾ ਹਾਂ ਮੈਂ ਆਪਣਾ ਰੂਹ ਜਿਸਮ ਜਾਨ,
    ਪਵਿੱਤਰ ਬਣਾ ਤੇਰੀ ਸੇਵਾ ਮੈਂ ਕਰਾਂ,
    ਮੇਰੇ ਵਿੱਚ ਪ੍ਰਭੂ ਤੂੰ ਹੀ ਦਿੱਸਦਾ ਰਹੇਂ,
    ਜੱਗ ਵਿੱਚ ਮੈਨੂੰ ਤੂੰ ਜੋਤ ਬਣਾਇਆ।

  • ---

    ਪਾਪਾਂ ਵਾਲੀ ਜਦੋਂ ਏਥੋਂ ਹੱਦ ਮੁੱਕ ਗਈ,
    ਯਿਸੂ ਆ ਕੇ ਸਾਡੇ ਲਈ ਸਲੀਬ ਚੁੱਕ ਲਈ।

    1. ਸਾਡਿਆਂ ਗੁਨਾਹਾਂ ਰੱਬ ਸੂਲੀ ਚਾੜ੍ਹਿਆ,
    ਪਾਪਾਂ ਵਾਲੀ ਉਸ ਸਾਡੀ ਪੰਡ ਚੁੱਕ ਲਈ।

    2. ਪਾਪਾਂ ਵਿੱਚ ਡੁੱਬੇ ਯਿਸੂ ਪਾਪੀ ਤਾਰ ’ਤੇ,
    ਡੁੱਬੀ ਜਾਂਦੀ ਬੇੜੀ ਉਸ ਮੋਢੇ ਚੁੱਕ ਲਈ।

    3. ਸਾਡੇ ਲਈ ਆ ਕੇ ਉਸ ਆਪਾ ਵਾਰਿਆ,
    ਵੇਖੋ ਉਹਦੇ ਪਿਆਰ ਵਾਲੀ ਹੱਦ ਮੁੱਕ ਗਈ।

  • ---

    ਪਿਆਰੇ ਯਿਸੂ ਤੂੰ ਹੈਂ,
    ਮੇਰਾ ਸੱਚਾ ਮਹਿਬੂਬ ਯਾਰ,
    ਚੁੱਕਿਆ ਹੈ ਦੁਨੀਆ ਦਾ,
    ਮੋਢਿਆਂ ਦੇ ਉੱਤੇ ਭਾਰ।

    1. ਕੰਡਿਆਂ ਦੇ ਤਾਜ ਨਾਲ,
    ਚਿਹਰਾ ਉਹਦਾ ਹੋਇਆ ਲਾਲ,
    ਢੂੰਡਦਾ ਪਿਆ ਉਹ ਮੈਨੂੰ,
    ਬੁਲਾਉਂਦਾ ਉਹ ਪਿਆਰ ਨਾਲ,
    ਮਾਰੋ ਨਾ ਇਹਨੂੰ ਪੱਥਰ,
    ਪਰ ਕਰੋ ਸਵੀਕਾਰ।

    2. ਮਾਰ ਕੇ ਚਪੇੜਾਂ ਡਾਢਾ ਜ਼ੁਲਮ ਗੁਜ਼ਾਰਦੇ,
    ਮਾਰਿਆ ਭਲਾ ਕਿੰਨ੍ਹੇ,
    ਬਾਰ–ਬਾਰ ਟਾਕਦੇ,
    ਸਿੱਖੋ ਤੇ ਸਿਖਾਓ ਉਹ ਤੋਂ,
    ਇਹ ਤੋਂ ਵੱਧ ਕਿਹਦਾ ਪਿਆਰ।

    3. ਸੂਲੀ ਸਾਡੇ ਪਾਪਾਂ ਦੀ
    ਚੁੱਕ ਲਈ ਜਾਂਦਾ ਏ,
    ਰਾਹ ਦੇ ਵਿੱਚ ਕਈ ਕਈ
    ਧੱਕੇ ਪਿਆ ਖਾਂਦਾ ਏ,
    ਥੱਕੇ ਮਾਂਦੇ ਆਓ ਮੇਰੇ ਕੋਲ,
    ਵਾਜਾਂ ਮਾਰਦਾ ਪਿਆਰ ਨਾਲ।

    4. ਫੜ੍ਹਕੇ ਯਹੂਦੀਆਂ ਨੇ
    ਸੂਲੀ ਚੜ੍ਹਾ ਦਿੱਤਾ ਏ,
    ਸਾਡੇ ਪਾਪਾਂ ਦਾ ਉਸਨੇ,
    ਨਾਸ਼ ਕਰ ਦਿੱਤਾ ਏ,
    ਖੂਨ ਦੀਆਂ ਧਾਰਾਂ ਵੇਖੋ,
    ਵੇਖੋ ਅੰਮ੍ਰਿਤ ਪਿਆਰ ਦੀਆਂ।

  • ---

    ਪ੍ਰਭੂ ਯਿਸੂ ਦੇ ਚਰਨਾਂ ’ਚ ਆ,
    ਨਜਾਤ ਉਸ ਤੋਂ ਪਾਉਣ ਬਦਲੇ,
    ਜਿੰਦ ਸੂਲੀ ਉੱਤੇ ਦਿੱਤੀ ਆ ਚੜ੍ਹਾ,
    ਸਾਡਿਆਂ ਗੁਨਾਹਾਂ ਬਦਲੇ।

    1. ਗਤਸਮਨੀ ਦੇ ਵਿੱਚ ਯਿਸੂ ਜਾ ਪਧਾਰਿਆ,
    ਚੇਲਿਆਂ ਦੇ ਨਾਲ ਸੀ ਨਮਾਜ਼ ਨੂੰ ਗੁਜ਼ਾਰਿਆ,
    ਉੱਥੇ ਵੈਰੀਆਂ ਦੇ ਹੱਥ ਗਿਆ ਆ,
    ਸਾਡਿਆਂ ਗੁਨਾਹਾਂ ਬਦਲੇ।

    2. ਜ਼ਾਲਮਾਂ ਨੇ ਉਹਦੇ ਨਾਲ ਕਹਿਰ ਸੀ ਗੁਜ਼ਾਰਿਆ,
    ਡਾਢਾ ਨੇਜ਼ਾ ਉਹਦੀ ਪਸਲੀ ਦੇ ਵਿੱਚ ਮਾਰਿਆ,
    ਹਾਏ ਉਹਦੇ ਮਾਰਿਆ,
    ਦਿੱਤਾ ਸੂਲੀ ’ਤੇ ਉਹਨੂੰ ਲਟਕਾ,
    ਸਾਡਿਆਂ ਗੁਨਾਹਾਂ ਬਦਲੇ।

    3. ਉਹਦੇ ਵੱਲ ਚੱਲ ਕੇ ਮਾਫ਼ੀ ਉਸ ਤੋਂ ਮੰਗੀਏ,
    ਖੂਨ ਉਹਦੇ ਨਾਲ ਚੋਲੇ ਆਪਣੇ ਨੂੰ ਰੰਗੀਏ,
    ਉਹਦੇ ਕਦਮਾਂ ’ਤੇ ਸਿਰ ਨੂੰ ਝੁਕਾ,
    ਨਜਾਤ ਉਸ ਤੋਂ ਪਾਉਣ ਬਦਲੇ।

  • ---

    ਪੰਜਾਂ ਜ਼ਖ਼ਮਾਂ ’ਚੋਂ ਖੂਨ ਮੇਰੇ ਲਈ ਵਹਾ ਗਿਆ,
    ਸੂਲੀ ਉੱਤੇ ਜਾਨ ਜਿਹੜਾ ਮੇਰੇ ਲਈ ਗਵਾ ਗਿਆ,
    ਉਹ ਹੈ ਮੇਰਾ ਯਿਸੂ, ਮੈਨੂੰ ਮੁਕਤੀ ਦਵਾ ਗਿਆ।

    1. ਗਤਸਮਨੀ ਦੇ ਵਿੱਚ ਬੈਠ ਪਿਆ ਸੋਚਦਾ,
    ਲੋਕ ਉਹਨੂੰ ਮਾਰਦੇ ਉਹ ਕਿਸੇ ਨੂੰ ਨਈਂ ਰੋਕਦਾ,
    ਖਾ–ਖਾ ਕੇ ਮਾਰਾਂ ਮੈਨੂੰ ਆਪਣਾ ਬਣਾ ਗਿਆ।

    2. ਮੋਢੇ ਉੱਤੇ ਚੁੱਕ ਭਾਰੀ ਸੂਲੀ ਜਦੋਂ ਤੁਰਿਆ,
    ਬਾਣਾ ਓਹਦਾ ਜ਼ਖ਼ਮੀ ਸਰੀਰ ਨਾਲ ਜੁੜਿਆ,
    ਕੰਡਿਆਂ ਦਾ ਤਾਜ ਸਿਰ ’ਤੇ ਮੇਰੇ ਲਈ ਪਵਾ ਗਿਆ।

    3. ਦੁਖੀ ਹਿਰਦੇ ਨਾਲ ਜਦੋਂ ਮਾਂ ਵੱਲ ਵੇਖਦਾ,
    ਯਾਦ ਕਰੇ ਪਲ ਜਦੋਂ ਛੋਟਾ ਹੁੰਦਾ ਖੇਡਦਾ,
    ਬਾਰ–ਬਾਰ ਡਿੱਗ ਠੇਡੇ ਮੇਰੇ ਲਈ ਉਹ ਖਾਂਦਾ।

    4. ਜ਼ਖ਼ਮਾ ’ਚੋਂ ਰਤ ਉਹਦੇ ਟਿਪ–ਟਿਪ ਡਿੱਗਦਾ,
    ਮਾਂ ਦਾ ਤਲਵਾਰ ਨਾਲ ਸੀਨਾ ਜਾਵੇ ਵਿੱਜਦਾ,
    ਮੇਰੇ ਲਈ ਉਹ ਨੇਜ਼ਾ ਪਸਲੀ ’ਚ ਮਰਵਾ ਗਿਆ।

    5. ਨਿੱਕੇ ਵੱਡੇ ਦੁੱਖ ਸਾਰੇ ਮੇਰੇ ਲਈ ਉਹ ਸਹਿ ਗਿਆ,
    ਉੱਠਾਂਗਾ ਜੀਅ ਤੀਜੇ ਦਿਨ ਸਾਰਿਆਂ ਨੂੰ ਕਹਿ ਗਿਆ,
    ਦੇ ਕੇ ਕੁਰਬਾਨੀ ਮੈਨੂੰ ਜ਼ਿੰਦਗੀ ਦਵਾ ਗਿਆ।

  • ---

    ਪਿਆਰ ਕਰੀ ਜਾ ਮਸੀਹ ਨੂੰ
    ਪਿਆਰ ਕਰੀ ਜਾ,
    ਉਹੋ ਹੈ ਮੁਕਤੀਦਾਤਾ
    ਤੂੰ ਇਤਬਾਰ ਕਰੀ ਜਾ।

    1. ਮੋਇਆ ਸੀ ਸਾਡੇ ਵਾਸਤੇ,
    ਸਾਡੇ ਲਈ ਜੀ ਪਿਆ,
    ਉਹ ਮੌਤ ਪਿੱਛੋਂ ਜੀ ਪਿਆ,
    ਇਕਰਾਰ ਕਰੀ ਜਾ।

    2. ਇਸ ਦਿਲ ’ਚ ਤੇਰੇ ਆਣ ਕੇ,
    ਯਿਸੂ ਹੈ ਬੈਠਣਾ,
    ਇਸ ਘਰ ਨੂੰ ਤੂੰ ਸਵਾਰ ਕੇ,
    ਸ਼ਿੰਗਾਰ ਕਰੀ ਜਾ।

    3. ਚਾਵ੍ਹੇਂ ਜੇ ਤੂੰ ਬੰਦਿਆ,
    ਮਸੀਹ ਦੀ ਦੀਦ ਨੂੰ,
    ਪਾਪਾਂ ਤੋਂ ਤੌਬਾ ਆਣਕੇ,
    ਇੱਕ ਵਾਰ ਕਰੀ ਜਾ।

  • ---

    ਪਰਦੇਸੀ, ਮੁਸਾਫ਼ਿਰ, ਅਜਨਬੀ,
    ਬਣ ਗਏ ਹਾਂ ਤੇਰੀ ਖ਼ਾਤਿਰ ਐ ਮਸੀਹ।

    1. ਦੁਨੀਆ ਦੀਆਂ ਦਾਤਾਂ ਤੋਂ
    ਮੁਖ ਅਸਾਂ ਮੋੜਿਆ,
    ਛੱਡ ਐਸ਼ ਆਰਾਮ,
    ਨਾਤਾ ਤੇਰੇ ਨਾਲ ਜੋੜਿਆ,
    ਅਸਾਂ ਕਰਨਾ ਪਿਆਰ
    ਤੈਨੂੰ ਬਣ ਕੇ ਫਕੀਰ,
    ਸਾਡਾ ਤੂੰ ਹੀ ਏਂ ਸਹਾਰਾ
    ਕੋਈ ਹੋਰ ਨਹੀਂ।

    2. ਖੂਨੀ ਰਿਸ਼ਤੇ ਤੇ ਘਰ
    ਪਰਿਵਾਰ ਤਿਆਗ ਕੇ,
    ਆ ਗਏ ਹਾਂ ਦੁਆਰ
    ਸਭ ਕੁਝ ਇਨਕਾਰ ਕੇ,
    ਅਪਨਾ ਲੈ ਪ੍ਰਭੂ ਸਾਨੂੰ
    ਜਾਣੀਂ ਨਾ ਹਕੀਰ,
    ਸਾਡਾ ਤੇਰੇ ਤੋਂ ਬਿਨਾਂ
    ਕੋਈ ਹੋਰ ਨਹੀਂ।

    3. ਲਾ ਦਿੱਤੀ ਏ ਜਾਨ,
    ਤੇਰੇ ਲੇਖੇ ਖ਼ੁਦਾਇਆ,
    ਤੇਰੀ ਆਗਿਆ ਨੂੰ ਅਸਾਂ
    ਦਿਲ ਤੋਂ ਹੈ ਨਿਭਾਇਆ,
    ਸਾਡੇ ਕੋਲ ਨਾ ਧਨ
    ਦੌਲਤ ਤੇ ਜਾਗੀਰ,
    ਸਾਡਾ ਸਭ ਕੁਝ ਤੂੰ
    ਕੋਈ ਹੋਰ ਨਹੀਂ।

  • ---

    1. ਪਾਵਨ ਆਤਮਾ ਅੰਤਰਯਾਮੀ,
    ਬਰਸਾ ਦੇ ਆਪਣੀ ਕਿਰਪਾ,
    ਆਪਣੀ ਕਿਰਪਾ, ਆਪਣੀ ਕਿਰਪਾ

    2. ਦਇਆ

    3. ਸ਼ਕਤੀ

    4. ਸ਼ਾਂਤੀ

  • ---

    ਪੜ੍ਹਨੀ ਕਲੀਸੀਆ ਸਿਖਾਵੇ ਰੋਜ਼ਰੀ,
    ਖ਼ਾਨਦਾਨੀ ਰੋਜ਼ ਪੜ੍ਹੀ ਜਾਵੇ ਰੋਜ਼ਰੀ।

    1. ਚੁੰਮ ਕੇ ਸਲੀਬ ਦਾ ਨਿਸ਼ਾਨ ਕਰਕੇ,
    ਭੇਦਾਂ ਉੱਤੇ ਗ਼ੌਰ ’ਤੇ ਧਿਆਨ ਕਰਕੇ,
    ਅਦਬ ਦੇ ਨਾਲ ਪੜ੍ਹੀ ਜਾਵੇ ਰੋਜ਼ਰੀ।

    2. ਰੋਜ਼ਰੀ ਦੀ ਬੰਦਗੀ ਪਸੰਦ ਰੱਬ ਨੂੰ,
    ਟਾਲ ਦੇਂਦੀ ਆਏ ਸਿਰ ’ਤੇ ਗ਼ਜ਼ਬ ਨੂੰ,
    ਆਉਣ ਵਾਲੀ ਆਫ਼ਤੋਂ ਬਚਾਏ ਰੋਜ਼ਰੀ।

    3. ਰੋਜ਼ਰੀ ਇਹ ਸੁੱਚੇ ਫੁੱਲ ਨੇ ਗੁਲਾਬ ਦੇ,
    ਪਾਉਣੇ ਗਲ਼ ਹਾਰ ਮਰੀਅਮ ਜਨਾਬ ਦੇ,
    ਇੱਕ ਅੱਗੇ ਲੱਗ ਕੇ ਪੜ੍ਹਾਏ ਰੋਜ਼ਰੀ।

    4. ਮੌਤ ਵੇਲੇ ਹੋਵੇਗੀ ਸਹਾਰਾ ਰੋਜ਼ਰੀ,
    ਹੋਵੇਗੀ ਬੇਚਾਰਿਆਂ ਦਾ ਚਾਰਾ ਰੋਜ਼ਰੀ,
    ਫ਼ਜ਼ਲ ਮੁਹਤਾਜ ਨੂੰ ਦਿਵਾਵੇ ਰੋਜ਼ਰੀ।

    5. ਮਰੀਅਮ ਦੀ ਫੌਜ ਦਾ ਸਿਪਾਹੀ ਬਣ ਕੇ,
    ਰੂਹਾਂ ਨੂੰ ਵਿਖਾਲ ਖੈਰਖਾਹ ਬਣ ਕੇ,
    ਦੁਨੀਆ ਦੇ ਵਿੱਚ ਫੈਲ ਜਾਵੇ ਰੋਜ਼ਰੀ।

  • ---

    ਪਾਕ ਮਾਂ ਮਰੀਅਮ ਮੁਹੱਬਤਾਂ ਦਾ ਨਾਂ ਏ,
    ਤੂੰ ਹੀ ਮੇਰੀ ਜਿੰਦੜੀ ਤੇ ਨਾਲੇ ਮੇਰੀ ਜਾਨ ਏ।

    1. ਪਾਕ ਜਾਤ ਮਾਂ ਤੇਰੀ ਮੇਰੇ ਲਈ ਰਾਹ ਏ,
    ਕਦਮਾਂ ’ਚ ਆਈ ਮੈਂ ਕਾਹਦੀ ਪ੍ਰਵਾਹ ਏ,
    ਇੱਕ ਇੱਕ ਸਾਹ ਮੇਰਾ ਤੇਰੇ ਹੀ ਨਾਮ ਏ।

    2. ਬੁੱਲ੍ਹਾਂ ਉੱਤੇ ਤੇਰੇ ਹਾਂ ਸੱਚ ਦੀ ਗਵਾਹੀ ਏ,
    ਤੂੰ ਸੱਚੇ ਪਿਆਰ ਦੀ ਦੁਨੀਆ ਵਸਾਈ ਏ,
    ਦੁਨੀਆ ’ਚ ਹਰ ਕੋਈ ਕਹਿੰਦਾ ਤੈਨੂੰ ਮਾਂ ਏ।

    3. ਦੁਨੀਆ ’ਚ ਕਿਤੇ ਵੀ ਸੁੱਖ ਨਾ ਚੈਨ ਮਿਲੇ,
    ਹਰ ਕੋਈ ਦੁੱਖਾਂ ਦਾ ਕਰਦਾ ਵੈਣ ਮਿਲੇ,
    ਮਾਂ ਤੇਰੇ ਕਦਮਾਂ ’ਚ ਜੰਨਤਾਂ ਦੀ ਛਾਂ ਏ।

  • ---

    1. ਪਿਤਾ ਪਰਮੇਸ਼ਵਰ ਮੈਂ ਕਰਦਾ ਹਾਂ,
    ਤੇਰੀ ਅਰਾਧਨਾ ਤੇਰੀ ਤਾਰੀਫ਼।
    ਤੂੰ ਮੇਰਾ ਜੀਵਨ, ਤੂੰ ਮੇਰਾ ਸਭ ਕੁਝ,
    ਤੇਰੀ ਅਰਾਧਨਾ ਤੇਰੀ ਤਾਰੀਫ਼।

    2. ਐ ਪ੍ਰਭੂ ਯਿਸੂ ਮੈਂ ਕਰਦਾ ਹਾਂ,
    ਤੇਰੀ ਅਰਾਧਨਾ ਤੇਰੀ ਤਾਰੀਫ਼।

    3. ਐ ਪਾਵਨ ਆਤਮਾ ਮੈਂ ਕਰਦਾ ਹਾਂ,
    ਤੇਰੀ ਅਰਾਧਨਾ ਤੇਰੀ ਤਾਰੀਫ਼।

    4. ਐ ਪਾਕ ਤਸਲੀਸ ਮੈਂ ਕਰਦਾ ਹਾਂ,
    ਤੇਰੀ ਅਰਾਧਨਾ ਤੇਰੀ ਤਾਰੀਫ਼

  • ---

    ਪਾਕ ਸੰਦੂਕ ਬਣਿਆ, ਸਿਜਦੇ ਦੀ ਥਾਂ,
    ਜਿਸ ਵਿੱਚ ਵਾਸ ਕਰੇ ਮੇਰਾ ਖ਼ੁਦਾ,
    ਉਹ ਹੈ ਮੇਰਾ ਖ਼ੁਦਾ, ਉਹ ਹੈ ਤੇਰਾ ਖ਼ੁਦਾ,
    ਉਹ ਹੈ ਜੱਗ ਦਾ ਖ਼ੁਦਾ, ਉਹ ਹੈ ਸਭ ਦਾ ਖ਼ੁਦਾ।

    1. ਮੇਰਾ ਖ਼ੁਦਾ ਹੈ, ਪਿਆਰ ਦਾ ਖ਼ਜ਼ਾਨਾ,
    ਆਓ ਗਾਈਏ ਮਿਲ ਉਹਦੇ ਨਾਮ ਦਾ ਤਰਾਨਾ।
    ਜ਼ੱਰਾ-ਜ਼ੱਰਾ ਗਾਵੇ ਉਹਦੇ ਨਾਂ ਦੀ ਸਨਾ,
    ਜਿਸ ਵਿੱਚ ਵਾਸ ਕਰੇ ਮੇਰਾ ਖੁਦਾ।

    2. ਕਰੀਏ ਅਰਾਧਨਾ ਤਨ ਮਨ ਦੇ ਨਾਲ,
    ਪਾਕ ਰੋਟੀ ਵਿੱਚੋਂ ਮਿਲੇ ਉਸਦਾ ਜਲਾਲ।
    ਉਹ ਹੈ ਕਿੰਨੀ ਪਾਕ ਸਾਫ਼ ਫ਼ਜ਼ਲਾਂ ਦੀ ਥਾਂ,
    ਜਿਸ ਵਿੱਚ ਵਾਸ ਕਰੇ ਮੇਰਾ ਖੁਦਾ।

    3. ਫ਼ਜ਼ਲਾਂ ਦੇ ਨਾਲ ਦੇਵੇ ਸਭ ਨੂੰ ਸ਼ਿਫ਼ਾ,
    ਸਿਰ ਨੂੰ ਝੁਕਾ ਕੇ ਮੰਗੀਏ ਉਸ ਦੀ ਕਿਰਪਾ।
    ਵਾਰ ਵਾਰ ਸਿਜਦਾ ਉਸ ਥਾਂ ਨੂੰ ਕਰਾਂ,
    ਜਿਸ ਵਿੱਚ ਵਾਸ ਕਰੇ ਮੇਰਾ ਖੁਦਾ।

  • ---

    ਪਾਕ ਸੰਦੂਕ ਵਿੱਚ ਰਹਿਣ ਵਾਲਿਆ,
    ਮੈਨੂੰ ਪਿਆਰ ਕਰਨ ਵਾਲਿਆ,
    ਜੀਵਨ ਬਣ ਕੇ ਮੇਰੇ ਦਿਲ ਵਿੱਚ ਆ।

    1. ਜੋ ਕੋਈ ਇਸ ਰੋਟੀ ਨੂੰ ਖਾਵੇ,
    ਤੇਰੇ ਨਾਲ ਉਹਦਾ ਮੇਲ ਹੋ ਜਾਵੇ,
    ਉਹ ਤਾਂ ਬਦੀ ਤੋਂ ਸਾਫ਼ ਹੋ ਜਾਵੇ,
    ਅਬਦੀ ਜ਼ਿੰਦਗੀ ਉਹ ਪਾਵੇ।

    2. ਪਿਆਰ ਨਾਲ ਯਿਸੂ ਸਭ ਨੂੰ ਬੁਲਾਵੇ,
    ਪਾ ਲਓ ਰਿਹਾਈ ਉਹ ਫਰਮਾਵੇ,
    ਯਿਸੂ ਦੇ ਨਾਂ ’ਤੇ ਜੋ ਕੋਈ ਆਵੇ,
    ਮੰਜ਼ਿਲ ਆਪਣੀ ਉਹ ਪਾਵੇ।

  • ---

    ਪਾਪਾਂ ਸਾਡਿਆਂ ਲਈ ਜਾਨ ਜਿਹਨੇ ਦਿੱਤੀ,
    ਉਹ ਯਿਸੂ ਸਾਡਾ ਫਿਰ ਆਵੇਗਾ।

    1. ਉਹਨੇ ਪਿਆਰ ਵਿਖਾਇਆ,
    ਜੱਗ ਨੂੰ ਆਣ ਬਚਾਇਆ,
    ਸਾਡੇ ਪਾਪਾਂ ਨੂੰ ਮਿਟਾਇਆ,
    ਸਾਨੂੰ ਦੁੱਖਾਂ ਤੋਂ ਛੁਡਾਇਆ,
    ਓ ਯਿਸੂ ਸਾਡਾ ਫਿਰ ਆਵੇਗਾ।

    2. ਮਾਂ ਮਰੀਅਮ ਦਾ ਜਾਇਆ,
    ਡੇਰਾ ਖੁਰਲੀ ’ਚ ਲਾਇਆ,
    ਬਣ ਬੰਦਾ ਰੱਬ ਆਇਆ,
    ਜੱਗ ਸਾਰਾ ਰੁਸ਼ਨਾਇਆ,
    ਓ ਯਿਸੂ ਸਾਡਾ ਫਿਰ ਆਵੇਗਾ।

    3. ਲੈ ਕੇ ਰਹਿਮਤਾਂ ਆਇਆ,
    ਸਭ ਨੂੰ ਗਲੇ ਉਸ ਲਾਇਆ,
    ਕਿੰਨਾ ਕਰਮ ਕਮਾਇਆ,
    ਉਸ ਮੋਇਆਂ ਨੂੰ ਜੀਵਾਇਆ,
    ਓ ਯਿਸੂ ਸਾਡਾ ਫਿਰ ਆਵੇਗਾ।

  • ---

    ਪਾਦੂਆ ਦੇ ਮਹਾਨ ਸੰਤ ਐਨਥੋਨੀ,
    ਦੁਨੀਆ ’ਚ ਕੀਤੀ ਉਸ ਰੌਸ਼ਨੀ,
    ਚਮਤਕਾਰ ਵਾਲਾ, ਰੱਬ ਦਾ ਬੜਾ ਪਿਆਰਾ,
    ਨਾਮ ਉਹਦਾ ‘ਦੀਨਾਂ ਦਾ ਸਹਾਰਾ’।

    1. ਐਨਥਨੀ ਦਾ ਦਿਲ ਰਿਮੀਨੀ ਜਾ ਕੇ ਬੁਝਿਆ,
    ਇੱਕ ਵੀ ਵਿਸ਼ਵਾਸੀ, ਉਹਨੂੰ ਨਾ ਮਿਲਿਆ।
    ਮੱਛੀਆਂ ਨੂੰ ਬੁਲਾਇਆ, ਕਲਾਮ ਸੁਣਾਇਆ,
    ਤੌਬਾ ਕੀਤੀ ਲੋਕਾਂ, ਕੀਤਾ ਆਪ ਕਫ਼ਾਰਾ।

    2. ‘‘ਜਦੋਂ ਮੇਰਾ ਗਧਾ, ਗੋਡੇ ਟੇਕ ਦੇਵੇਗਾ’’,
    ਯਹੂਦੀ ਕਿਹਾ, ਯਿਸੂ ਨੂੰ ਮੈਂ ਮੰਨ ਲਵਾਂਗਾ।
    ਗਧਾ ਮੱਥਾ ਟੇਕੇ, ਯਹੂਦੀ ਖੜ੍ਹਾ ਵੇਖੇ,
    ਸੰਤ ਐਨਥਨੀ ਨੇ ਕੀਤਾ ਕੰਮ ਇਹ ਨਿਆਰਾ।

    3. ਲੋਯੋਨਾਰਡ ਆਪਣੀ ਮਾਂ ਦੇ ਲੱਤ ਮਾਰਕੇ,
    ਪਛਤਾਇਆ ਐਨਥਨੀ ਦੇ ਕੋਲ ਆਣਕੇ।
    ਚੁੱਕ ਕੇ ਕੁਹਾੜੀ, ਪੈਰ ਉੱਤੇ ਮਾਰੀ,
    ਕੱਟਿਆ ਪੈਰ, ਐਨਥਨੀ ਨੇ ਲੱਤ ਨਾਲ ਜੋੜਿਆ।

  • ---

    ਪੈਦਾ ਹੋਇਆ ਯਿਸੂ, ਜੱਗ ਦੇ ਬਚਾਉਣ ਨੂੰ,
    ਖੁਰਲੀ ਮੱਲੀ, ਛੱਡ ਆਇਆ ਆਸਮਾਨ ਨੂੰ।

    1. ਬੈਤਲਹਮ ਸ਼ਹਿਰ ਨੂਰੋ–ਨੂਰ ਹੋ ਗਿਆ,
    ਜੱਗ ਤੋਂ ਹਨੇਰਾ, ਸਭ ਦੂਰ ਹੋ ਗਿਆ,
    ਆ ਗਿਆ ਜਹਾਨ ਉੱਤੇ, ਫਤਹਿ ਪਾਉਣ ਨੂੰ।

    2. ਆਦਮੀ ਦਾ ਰੱਬ ਨੇ ਅਵਤਾਰ ਆ ਲਿਆ,
    ਸਾਡੇ ਵਿੱਚ ਆਣ ਕੇ ਤੇ ਡੇਰਾ ਲਾ ਲਿਆ,
    ਬਣਿਆ ਹਲੀਮ ਛੱਡ ਆਇਆ ਸ਼ਾਨ ਨੂੰ।

    3. ਉੱਠੋ ਚੱਲੋ ਚੱਲੀਏ, ਯਿਸੂ ਦੀ ਦੀਦ ਨੂੰ,
    ਗੀਤ ਗਾਈਏ ਖ਼ੁਸ਼ੀ ਦੇ, ਮਨਾਈਏ ਈਦ ਨੂੰ,
    ਗੁਨਾਹਗਾਰਾਂ ਲਈ ਆਇਆ ਦੇਣ ਜਾਨ ਨੂੰ।

    4. ਰੱਬ ਦੀ ਨਰਾਜ਼ਗੀ ਮਿਟਾਵਣ ਵਾਸਤੇ,
    ਪਾਪ ਇਸ ਜੱਗ ਦੇ ਮਿਟਾਵਣ ਵਾਸਤੇ,
    ਯਿਸੂ ਅੱਜ ਆਇਆ ਵਿਗੜੀ ਬਣਾਉਣ ਨੂੰ।

  • ---

    ਪਾਪਾਂ ਵਿੱਚ ਮੋਏ ਅਸੀਂ ਤੇਥੋਂ ਦੂਰ ਹੋਏ ਹਾਂ,
    ਕਰਕੇ ਗੁਨਾਹ ਸ਼ਾਫ਼ੀ ਬਾਅਦ ਵਿੱਚ ਰੋਏ ਹਾਂ,
    ਭੁੱਲਿਆਂ ਭੁਲਾਇਆਂ ਨੂੰ ਗਲ਼ ਨਾਲ ਲਾ ਲਿਆ,
    ਛੱਡ ਕੇ ਜ਼ਮਾਨਾ ਸ਼ਾਫ਼ੀ ਦਰ ਤੇਰੇ ਆ ਗਿਆ।

    1. ਜੱਗ ਦਿਆਂ ਪੀਰਾਂ ਮੈਨੂੰ ਕੁਝ ਨਹੀਂ ਦੱਸਿਆ,
    ਚਾਰ ਚੁਫ਼ੇਰੇ ਸ਼ਾਫ਼ੀ ਝੂਠ ਇੱਥੇ ਵੱਸਿਆ,
    ਰਾਹ, ਹੱਕ ਤੂੰਏਂ ਸ਼ਾਫ਼ੀ ਤੈਨੂੰ ਮੈਂ ਧਿਆ ਲਿਆ,
    ਛੱਡ ਕੇ ਜ਼ਮਾਨਾ ਸ਼ਾਫ਼ੀ ਦਰ ਤੇਰੇ ਆ ਗਿਆ।

    2. ਦਿਲ ਦੇ ਮਰੀਜ਼ ਅਸੀਂ ਗ਼ਮਾਂ ਵਿੱਚ ਭੁੱਲ ਗਏ,
    ਤੇਰੇ ਦਰ ਆ ਕੇ ਸ਼ਾਫ਼ੀ ਦੁੱਖ ਸਾਰੇ ਭੁੱਲ ਗਏ,
    ਗ਼ਮਾਂ ਦਿਆਂ ਮਾਰਿਆਂ ਨੂੰ ਸੀਨੇ ਨਾਲ ਲਾ ਲਿਆ,
    ਛੱਡ ਕੇ ਜ਼ਮਾਨਾ ਸ਼ਾਫ਼ੀ ਦਰ ਤੇਰੇ ਆ ਗਿਆ।

  • ---

    ਪਾਪਾਂ ਤੋਂ ਆਜ਼ਾਦ ਹੋ ਕੇ,
    ਬੰਦਾ ਬਣ ਰੱਬ ਦਾ,
    ਜਿਹੜੇ ਕੰਮ ਆਇਆਂ ਉਸ ਕੰਮ
    ਕਿਉਂ ਨਹੀਂ ਲੱਗਦਾ।

    1. ਅਦਨ ਦੇ ਵਿੱਚ ਜਿਹੜਾ
    ਤੇਰੇ ਨਾਲ ਬੋਲਿਆ,
    ਬਣ ਕੇ ਮਸੀਹਾ ਉਹਨੇ
    ਭੇਦ ਸਾਰਾ ਖੋਲ੍ਹਿਆ,
    ਸੁਣ ਕੇ ਆਵਾਜ਼
    ਉਹਦੇ ਵੱਲ ਕਿਉਂ ਨਹੀਂ ਭੱਜਦਾ।

    2. ਆਇਆ ਮਸੀਹਾ ਪਿਆਰਾ
    ਤੇਰੇ ਹੀ ਬਚਾਉਣ ਨੂੰ,
    ਆਪ ਹੋਇਆ ਦੁਖੀ ਤੇਰੀ
    ਬਿਗੜੀ ਬਣਾਉਣ ਨੂੰ,
    ਉਹਦੇ ਵੱਲ ਮੂਰਖਾ ਤੂੰ
    ਛੇਤੀ ਕਿਉਂ ਨਹੀਂ ਭੱਜਦਾ।

    3. ਰੱਬ ਨੇ ਬਣਾਇਆ ਤੈਨੂੰ
    ਮਿੱਟੀ ਦੇ ਖਿਡੌਣਿਆ,
    ਕਰਦਾ ਏਂ ਮਾਣ ਕਾਹਦਾ
    ਘੜੀ ਦੇ ਪ੍ਰਾਹੁਣਿਆ,
    ਇਹ ਨੀ ਤੇਰਾ ਦੇਸ਼ ਤੈਨੂੰ
    ਚੰਗਾ ਭਲਾ ਲੱਗਦਾ।

    4. ਵੇਖਿਆ ਅਮਾਲ–ਨਾਮਾ
    ਜਦੋਂ ਤੇਰਾ ਜਾਵੇਗਾ,
    ਦੋਜ਼ਖ਼ਾਂ ਦਾ ਹੁਕਮ
    ਸੁਣਾਇਆ ਤੈਨੂੰ ਜਾਵੇਗਾ,
    ਪਤਾ ਲੱਗੂ ਉਦੋਂ ਜਦੋਂ
    ਲਾਂਬੂ ਲੱਗੂ ਅੱਗ ਦਾ।

  • ---

    ਪਾਕ ਨਾਮ ਸਿਮਰੋ, ਯਿਸੂ ਨਾਮ ਸਿਮਰੋ।

    1. ਸ਼ਬਦ ਅਨਾਦੀ ਪ੍ਰਗਟ ਹੋਇਆ ਦੇਹਧਾਰ ਲਿਆ,
    ਚਮਕੇ ਚਾਨਣ ਵਿੱਚ ਹਨੇਰੇ, ਨੂਰ ਛਾ ਗਿਆ,
    ਆਓ ਸਾਰੇ ਸਭ ਨੂੰ ਬੁਲਾਵੇ,
    ਨਾਮ ਉਹਦੇ ਵਿੱਚ ਮੁਕਤੀ ਉਹ ਪਾਵੇ।

    2. ਉੱਚਾ ਨਾਮ ਹੈ ਯਿਸੂ ਤੇਰਾ,
    ਸਿਮਰ ਸਿਮਰ ਹੋ ਜਾਵਾਂ ਤੇਰਾ,
    ਬਖ਼ਸ਼ ਗੁਨਾਹ ਸਭ ਬਖ਼ਸ਼ਣਹਾਰੇ,
    ਤੇਰੇ ਦਰ ਲਾਇਆ ਮੈਂ ਡੇਰਾ।

    3. ਪਿਆਸੀ ਰੂਹ ਦੀ ਪਿਆਸ ਬੁਝਾਵੇ,
    ਰੂਹ-ਏ-ਪਾਕ ਦਾ ਜਾਮ ਪਿਲਾਵੇ,
    ਸੱਚਾ ਜੀਵਨ ਮਿਲਦਾ ਤੇਥੋਂ,
    ਦਰ ਤੇਰੇ ਦੀ ਲਗਨ ਲੱਗਦੇ।

  • ---

    ਪਾਪਾਂ ਦੀ ਦਵਾ ਯਿਸੂ ਦਿੰਦਾ ਹੈ ਬਿਮਾਰਾਂ ਨੂੰ,
    ਆ ਜਾਓ ਮੇਰੇ ਕੋਲ ਵਾਜਾਂ ਮਾਰੇ ਗੁਨਾਹਗਾਰਾਂ ਨੂੰ।

    1. ਉੱਠ ਪਾਪੀ ਬੰਦਿਆ ਤੂੰ ਕਿਉਂ ਲਾਈ ਦੇਰ ਓਏ,
    ਇਹੋ ਜਿਹਾ ਮੌਕਾ ਤੈਨੂੰ ਲੱਭਣਾ ਨਹੀਂ ਫੇਰ ਓਏ,
    ਦਿੰਦਾ ਹੈ ਨਜਾਤ ਯਿਸੂ ਲੱਖਾਂ ਤੇ ਹਜ਼ਾਰਾਂ ਨੂੰ,
    ਆ ਜਾਓ ਮੇਰੇ ਕੋਲ ਵਾਜਾਂ ਮਾਰੇ ਗੁਨਾਹਗਾਰਾਂ ਨੂੰ।

    2. ਅਦਨ ਦੇ ਵਿੱਚ ਜਿਹੜਾ ਤੇਰੇ ਨਾਲ ਬੋਲਿਆ,
    ਬਣਕੇ ਮਸੀਹਾ ਉਹਨੇ ਭੇਦ ਸਾਰਾ ਖੋਲ੍ਹਿਆ,
    ਪੁੱਛ ਕੇ ਤੂੰ ਕਰ ਲੈ ਤਸੱਲੀਆਂ ਲੱਖਾਂ ਤੇ ਹਜ਼ਾਰਾਂ ਨੂੰ,
    ਆ ਜਾਓ ਮੇਰੇ ਕੋਲ ਵਾਜਾਂ ਮਾਰੇ ਗੁਨਾਹਗਾਰਾਂ ਨੂੰ।