ਮ
124 Tracks-
ਮੇਰਾ ਭਰੋਸਾ ਤੇਰੇ ਹੀ ਉੱਤੇ ਹੈ, ਐ ਖ਼ੁਦਾ,
ਉਹ ਸਭ ਜੋ ਮੇਰੇ ਪਿੱਛੇ ਪਏ ਉਨ੍ਹਾਂ ਤੋਂ ਬਚਾ।1. ਦੁਸ਼ਮਣ ਤੇ ਮੈਨੂੰ ਸ਼ੇਰ ਦੇ ਵਾਂਗਰ ਨਾ ਖਾਵੇ ਪਾੜ,
ਉਹ ਟੋਟੇ ਮੇਰੇ ਕਰੇ ਜਦੋਂ ਹੋਣਾ ਮਦਦਗਾਰ।2. ਯਾ ਰੱਬਾ, ਮੇਰੇ ਹੱਥੋਂ ਜੇ ਹੋਵੇ ਕੋਈ ਬਦੀ,
ਜੇ ਆਪਣੇ ਮੇਲੀ ਨਾਲ ਬਦੀ ਕੀਤੀ ਹੋ ਕਦੀ।3. ਜੇ ਉਹਨੂੰ ਜਿਹੜਾ ਮੇਰਾ ਵੈਰੀ ਐਵੇਂ ਹੋ ਗਿਆ,
ਤੇ ਜ਼ੁਲਮ ਕਰਕੇ ਉਹਨੂੰ ਕਦੀ ਮੈਂ ਹੋਵੇ ਲੁੱਟ ਲਿਆ।4. ਤਾਂ ਵੈਰੀ ਪਿੱਛਾ ਕਰਕੇ ਮੇਰਾ, ਲਵੇ ਮੇਰਾ ਜੀ ,
ਇੱਜ਼ਤ ਮਿਲਾਵੇ ਮਿੱਟੀ ਦੇ ਵਿੱਚ ਮਾਰੇ ਜਾਨ ਮੇਰੀ।5. ਯਾ ਰੱਬਾ ਆਪਣੇ ਗੁੱਸੇ ਦੇ ਵਿੱਚ ਉੱਠ ਤੇ ਹੋ ਬੁਲੰਦ,
ਤੇ ਦੁਸ਼ਮਣਾਂ ਦੇ ਜੋਸ਼ ਨੂੰ ਤੂੰ ਆਪੇ ਕਰ ਦੇ ਬੰਦ।6. ਤੂੰ ਮੇਰੇ ਲਈ ਜਾਗਦਾ ਰਹਿ, ਐ ਮੇਰੇ ਖ਼ੁਦਾ,
ਇਨਸਾਫ਼ ਸਾਰਾ ਤੇਰੀ ਹੀ ਤਰਫ਼ੋਂ ਤੇ ਹੈ ਸਦਾ।7. ਕੌਮਾਂ ਤੇ ਸਭ ਇਕੱਠੀਆਂ ਹੋਈਆਂ ਤੇਰੇ ਹਜ਼ੂਰ,
ਉਹਨਾਂ ਦੇ ਲਈ ਹੋ ਤੂੰ ਬੁਲੰਦ, ਐ ਮੇਰੇ ਗਫ਼ੂਰ। -
8. ਮੁਬਾਰਿਕ ਖ਼ੁਦਾਵੰਦ ਨੂੰ ਮੈਂ ਆਖਾਂਗਾ,
ਕਿ ਦਿੱਤੀ ਹੈ ਜਿਸ ਮੈਨੂੰ ਚੰਗੀ ਸਲਾਹ।9. ਕਿ ਰਾਤ ਦੇ ਵੇਲੇ ਇਹ ਗੁਰਦੇ ਮੇਰੇ,
ਸਿਖਾਉਂਦੇ ਹੀ ਰਹਿੰਦੇ ਹਨ ਮੈਨੂੰ ਸਦਾ।10. ਖ਼ੁਦਾ ਉੱਤੇ ਮੇਰੀ ਨਿਗਾਹ ਹੈ ਹਮੇਸ਼ਾ,
ਉਹ ਹੈ ਮੇਰੇ ਸੱਜੇ, ਨਾ ਟਲ ਜਾਵਾਂਗਾ।11. ਮੇਰੇ ਦਿਲ ਨੂੰ ਏਸੇ ਸਬੱਬ ਹੈ ਖ਼ੁਸ਼ੀ,
ਹੈ ਖ਼ੁਸ਼ ਮੇਰੀ ਇੱਜ਼ਤ, ਮੇਰਾ ਮਰਤਬਾ।12. ਸੌਂਵੇਗਾ ਮੇਰਾ ਜਿਸਮ ਉਮੀਦ ਵਿੱਚ,
ਨਾ ਜਾਨ ਮੇਰੀ ਨੂੰ ਗੋਰ ਵਿੱਚ ਰੱਖੇਂਗਾ।13. ਤੇਰੇ ਪਾਕ ਕੁੱਦੂਸ ਦਾ ਜਿਸਮ ਵੀ,
ਜ਼ਰਾ ਕਬਰ ਦੇ ਵਿੱਚ ਨਾ ਸੜ ਜਾਵੇਗਾ।14. ਕਿ ਰਾਹ ਜ਼ਿੰਦਗੀ ਦਾ ਜੋ ਸਿੱਧਾ ਹੈ ਸਾਫ਼,
ਖ਼ੁਦਾਵੰਦਾ, ਤੂੰ ਮੈਨੂੰ ਵਿਖਲਾਵੇਂਗਾ।15. ਤੇਰੇ ਘਰ ਦੇ ਵਿੱਚ ਹੈ ਖ਼ੁਸ਼ੀ ਤੇ ਖ਼ੁਸ਼ੀ,
ਤੇਰੇ ਸੱਜੇ ਹੱਥ ਇਸ਼ਰਤਾਂ ਹਨ ਸਦਾ। -
ਮੇਰੀ ਸੁਣ ਲੈ ਆਪੀਂ ਦੁਆ, ਆਪੀਂ ਦੁਆ, ਰਹਿਮਾਨ।
1. ਸੱਚ ਨੂੰ ਸੁਣ ਤੂੰ ਐ ਖ਼ੁਦਾਵੰਦ, ਰੱਖ ਫਰਿਆਦ ’ਤੇ ਧਿਆਨ।
2. ਮੇਰੀ ਦੁਆ ਜੋ ਸੱਚੇ ਦਿਲ ਤੋਂ, ਓਸ ’ਤੇ ਰੱਖ ਤੂੰ ਕੰਨ।
3. ਮੇਰੀ ਕਰ ਅਦਾਲਤ, ਯਾ ਰੱਬ, ਸੱਚ ਨੂੰ ਤੂੰ ਪਹਿਚਾਣ।
4. ਪਰਖਿਆ ਤਾਇਆ ਤੂੰ ਏ ਮੈਨੂੰ, ਰਾਤੀਂ ਹੈਂ ਨਿਗਾਹਬਾਨ।
5. ਮੇਰੇ ਵਿੱਚ ਨਾ ਕੁਝ ਬੁਰਿਆਈ, ਪਾਵੇਂਗਾ ਰਹਿਮਾਨ।
6. ਮੇਰਾ ਮੂੰਹ ਨਾ ਬੋਲੇ ਉਹ ਗੱਲ, ਜਿਸ ਤੋਂ ਹੋ ਨੁਕਸਾਨ।
7. ਲੋਕਾਂ ਦੇ ਕੰਮ ਭੈੜੇ ਵੇਖਕੇ, ਸ਼ਰ੍ਹਾ ਨੂੰ ਪਹਿਚਾਨ।
8. ਬੁਰਿਆਂ ਰਾਹਾਂ ਤੋਂ ਬਚਾਇਆ, ਆਪ ਨੂੰ ਐ ਸੁਭਾਨ।
9. ਮੇਰੇ ਕਦਮਾਂ ਨੇ ਰਾਹ ਤੇਰਾ, ਪਕੜਿਆ ਹੈ ਹੁਣ ਆਣ।
10. ਮੇਰੇ ਪੈਰ ਹੁਣ ਕਦੀ ਨਾ ਥਿੜਕਣ, ਕਦੀ ਨਾ ਠੇਡਾ ਖਾਣ।
-
1. ਮੈਂ ਤੇਰੇ ਵੱਲ, ਖ਼ੁਦਾਵੰਦਾ, ਉਠਾਂਦਾ ਆਪਣੀ ਜਾਨ,
ਯਾ ਰੱਬਾ, ਤੇਰੇ ਉੱਤੇ ਹੈ ਹਮੇਸ਼ਾ ਮੇਰਾ ਮਾਣ।2. ਨਾ ਹੋਵੇ ਮੈਨੂੰ, ਐ ਖ਼ੁਦਾ, ਕੁਝ ਵੀ ਸ਼ਰਮਿੰਦਗੀ,
ਨਾ ਮੇਰੇ ਵੈਰੀ ਮੇਰੇ ’ਤੇ ਖ਼ੁਸ਼ੀਆਂ ਮਨਾਵਣ ਵੀ।3. ਜੋ ਤੱਕਦੇ ਰਹਿੰਦੇ ਤੇਰਾ ਰਾਹ ਨਾ ਹੋਵਣ ਸ਼ਰਮਸਾਰ,
ਪਰ ਜਿਹੜੇ ਨਾ-ਹੱਕ ਦਗ਼ਾ-ਬਾਜ਼, ਉਹ ਹੋਵਣ ਖੱਜਲ-ਖੁਆਰ।4. ਮੈਂ ਆਜਿਜ਼ ਹਾਂ, ਤੇ ਮੈਨੂੰ ਹੁਣ ਤੂੰ ਦੱਸੀਂ ਆਪਣਾ ਰਾਹ,
ਜੋ ਤੇਰੇ ਸਾਰੇ ਰਸਤੇ ਹਨ, ਉਹ ਮੈਨੂੰ ਸਾਫ਼ ਵਿਖਾ।5. ਮੈਨੂੰ ਲੈ ਚੱਲ ਸੱਚਿਆਈ ਵਿੱਚ, ਦੇ ਮੈਨੂੰ ਇਹ ਪਛਾਣ,
ਤੂੰ ਮੇਰਾ ਮੁੰਨਜੀ, ਤੈਨੂੰ ਮੈਂ ਦਿਨ ਭਰ ਉਡੀਕਦਾ ਹਾਂ।6. ਤੂੰ ਆਪਣੀ ਮਿਹਰਬਾਨੀ ਵੀ ਤੇ ਰਹਿਮਤ, ਐ ਖ਼ੁਦਾ,
ਜੋ ਮੁੱਢੋਂ ਕਰਦਾ ਰਹਿੰਦਾ ਸਾਂ, ਹੁਣ ਮੁੜ ਕੇ ਯਾਦ ਫਰਮਾ।7. ਭੁੱਲ ਜਾ ਗ਼ੁਨਾਹ ਜਵਾਨੀ ਦੇ, ਕਰ ਐਬਾਂ ਤੋਂ ਆਜ਼ਾਦ,
ਪਰ ਆਪਣੇ ਰਹਿਮ ਤੇ ਖੂਬੀ ਨਾਲ, ਕਰ ਮੈਨੂੰ, ਯਾ ਰੱਬ ਯਾਦ। -
13. ਮੈਂ ਉੱਚੀ ਦਿੱਤੀ, ਯਾ ਰੱਬਾ,
ਪੁਕਾਰਾਂਗਾ ਜਦੋਂ ਤੈਨੂੰ,
ਤੂੰ ਸੁਣ ਮੇਰੀ ਤੇ ਰਹਿਮਤ ਕਰ,
ਦੁਆ ਦਾ ਉੱਤਰ ਦੇ ਮੈਨੂੰ।14. ਤੁਸੀਂ ਚਿਹਰਾ ਮੇਰਾ ਢੂੰਡੋ,
ਜਦੋਂ ਫਰਮਾਇਆ ਸੀ ਇਹ ਤੂੰ,
ਮੈਂ ਬੋਲਿਆ ਤਦ ਮੈਂ ਢੂੰਡਾਂਗਾ,
ਖ਼ੁਦਾਇਆ ਤੇਰੇ ਚਿਹਰੇ ਨੂੰ।15. ਤੂੰ ਹੋਇਆ ਮੇਰਾ ਮਦਦਗਾਰ,
ਲੁਕਾ ਨਾ ਆਪਣਾ ਮੂੰਹ ਮੈਥੋਂ,
ਨਾ ਧੱਕਾ ਦੇ ਕੇ ਮੈਨੂੰ ਕੱਢ,
ਜੋ ਮਦਦ ਨਹੀਂ ਬਿਨ ਤੇਥੋਂ।16. ਨਾ ਮੈਨੂੰ ਛੱਡ, ਨਾ ਰੱਦ ਕਰ ਦੇ,
ਤੂੰ ਮੇਰਾ ਮੁਕਤੀਦਾਤਾ ਹੈਂ,
ਮੇਰੇ ਮਾਂ-ਪਿਓ ਨੇ ਛੱਡ ਦਿੱਤਾ,
ਪਰ ਤੂੰ ਪਾਲਣਹਾਰਾ ਹੈਂ।17. ਮੇਰੇ ਦੁਸ਼ਮਣ ਬਥੇਰੇ ਹਨ,
ਤੂੰ ਆਪਣਾ ਰਾਹ ਵਿਖਾ ਮੈਨੂੰ,
ਬਰਾਬਰ ਸਿੱਧੇ ਰਸਤੇ ’ਤੇ,
ਖ਼ੁਦਾਵੰਦਾ ਚਲਾ ਮੈਨੂੰ।18. ਨਾ ਮੈਨੂੰ ਛੱਡ ਖ਼ੁਦਾਵੰਦਾ,
ਤੂੰ ਮਰਜ਼ੀ ਦੁਸ਼ਮਣ ਦੀ ’ਤੇ,
ਕਿ ਝੂਠੇ ਵੈਰੀ ਆਏ ਹਨ,
ਮੇਰੇ ਉੱਤੇ ਗਵਾਹ ਬਣਕੇ।19. ਮੈਂ ਮਰ ਜਾਂਦਾ ਜੇ ਇਹ ਉਮੀਦ
ਨਾ ਹੁੰਦੀ, ਖ਼ੁਦਾਵੰਦਾ,
ਜੋ ਤੇਰੀਆਂ ਖੂਬੀਆਂ
ਮੈਂ ਇਸੇ ਧਰਤੀ ਉੱਤੇ ਵੇਖਾਂਗਾ।20. ਉਡੀਕੀਂ ਤੂੰ ਖ਼ੁਦਾ ਦਾ ਰਾਹ,
ਤੇ ਆਪਣੇ ਦਿਲ ਤੋਂ ਤਕੜਾ ਰਹਿ,
ਉਹ ਤੇਰੇ ਦਿਲ ਨੂੰ ਦੇਵੇ ਜ਼ੋਰ,
ਤੂੰ ਉਹਦੇ ਰਾਹ ਨੂੰ ਤੱਕਦਾ ਰਹਿ। -
ਮੰਗਦਾ ਤੇਥੋਂ ਮੈ ਦੁਆ, ਮੈਥੋਂ ਚੁੱਪ ਨਾ ਤੂੰ ਹੋ ਜਾ।
1. ਮੈਥੋਂ ਜੇਕਰ ਚੁੱਪ ਹੋ ਜਾਵੇਂ, ਐ ਮੇਰੀ ਚਟਾਨ,
ਉਹਨਾਂ ਵਾਂਗਰ ਹੋਵਾਂ, ਜਿਹੜੇ ਟੋਏ ਵਿੱਚ ਪੈਂਦੇ ਜਾ।2. ਜਦੋਂ ਮੈਂ ਤੇਰੀ ਹੈਕਲ ਦੇ ਵਿੱਚ ਆਪਣੇ ਹੱਥ ਉਠਾਵਾਂ,
ਤਦੋਂ ਤੂੰ ਸੁਣ ਲੈ ਮੇਰੀਆਂ ਮਿੰਨਤਾਂ, ਮੇਰੇ ਪਾਕ ਖ਼ੁਦਾ।3. ਨਾਲ ਗੁਆਂਢੀ ਆਪਣੇ ਭੈੜੇ, ਮੂੰਹੋਂ ਰਹਿੰਦੇ ਮਿੱਠੇ,
ਦਿਲ ਵਿੱਚ ਭਰਿਆ ਮਕਰ ਉਹਨਾਂ ਦੇ, ਉਹਨਾਂ ਤੋਂ ਬਚਾ।4. ਜਿਹੇ ਅਮਲ ਉਹਨਾਂ ਦੇ ਭੈੜੇ, ਤਿਹਾ ਤੂੰ ਉਹਨਾਂ ਨੂੰ,
ਹੱਥ ਉਹਨਾਂ ਦੇ ਜੋ ਕੁਝ ਕਰਦੇ, ਬਦਲਾ ਤੂੰ ਪੁਚਾ।5. ਤੇਰੇ ਹੱਥਾਂ ਦੇ ਕੰਮਾਂ ਉੱਤੇ, ਉਹ ਮੂਲ ਧਿਆਨ ਨਹੀਂ ਕਰਦੇ,
ਢਾਵੇਂਗਾ ਤੂੰ ਉਹਨਾਂ ਤਾਈਂ, ਨਾ ਬਣਾਵੇਂਗਾ। -
ਮੁਬਾਰਿਕ ਖ਼ੁਦਾ ਹੈ, ਮੁਬਾਰਿਕ ਖ਼ੁਦਾ,
ਕਿ ਜਿਸ ਨੇ ਸੁਣੀ ਹੈ ਮੇਰੀ ਹੁਣ ਦੁਆ।7. ਮੇਰੀ ਢਾਲ ਤੇ ਜ਼ੋਰ ਉਹ ਆਪ ਹੈ,
ਮੇਰੇ ਦਿਲ ਦੀ ਢਾਰਸ, ਉਮੀਦਾਂ ਦੀ ਜਾ।8. ਮਦਦ ਮੇਰੀ ਰੱਬ ਹੈ, ਮੈਂ ਉਸ ਤੋਂ ਹਾਂ ਖ਼ੁਸ਼,
ਮੈਂ ਗਾਵਾਂਗਾ ਗ਼ਜ਼ਲਾਂ ਵਿੱਚ ਓਹਦੀ ਸਨਾ।9. ਹੈ ਰੱਬ ਆਪਣੇ ਲੋਕਾਂ ਦੀ ਕੁੱਵਤ ਤੇ ਜ਼ੋਰ,
ਤੇ ਆਪਣੇ ਮਸੀਹ ਵਾਸਤੇ ਹੈ ਕਿਲ੍ਹਾ।10. ਛੁਡਾ ਆਪਣੀ ਉੱਮਤ ਤੇ ਮਿਰਾਸ ਨੂੰ,
ਦੇ ਬਰਕਤ ਕਰ ਇੱਜ਼ਤ ਹਿਮਾਇਤ ਸਦਾ। -
11. ਮੈਂ ਚਿੱਲਾਇਆ ਤੇਰੇ ਅੱਗੇ, ਖ਼ੁਦਾਇਆ,
ਤੂੰ ਕਰ ਰਹਿਮਤ ਦਾ ਮੇਰੇ ਉੱਤੇ ਸਾਇਆ।12. ਪਵਾਂ ਜੇ ਕਬਰ ਵਿੱਚ, ਤਦ ਫ਼ਾਇਦਾ ਕੀ?
ਨਾ ਕਰ ਸਕਦੀ ਹੈ ਤੇਰਾ ਸ਼ੁਕਰ ਮਿੱਟੀ।13. ਭਲਾ ਇਹ ਖ਼ਾਕ ਤੇ ਮਿੱਟੀ, ਖ਼ੁਦਾਇਆ,
ਬਿਆਨ ਕੀਕਰ ਕਰੇ ਤੇਰੀ ਵਫ਼ਾ ਦਾ?14. ਖ਼ੁਦਾਵੰਦ ਤੂੰ ਸੁਣੀਂ ਮੇਰੀ ਦੁਆ ਨੂੰ,
ਮਦਦ ਕਰ, ਆਪਣੀ ਰਹਿਮਤ ਹੁਣ ਵਿਖਾ ਤੂੰ।15. ਹਟਾਇਆ ਮੇਰਾ ਦੁੱਖ ਤੇ ਕੀਤਾ ਖ਼ੁਸ਼ਹਾਲ,
ਮੇਰਾ ਗ਼ਮ ਬਦਲ ਦਿੱਤਾ ਤੂੰ ਖ਼ੁਸ਼ੀ ਨਾਲ।16. ਨਾ ਚੁੱਪ ਰਹਿੰਦੀ ਏ ਸ਼ੌਕਤ ਮੇਰੀ ਗਾਵੇ,
ਮੇਰਾ ਦਿਲ ਤੇਰੀਆਂ ਸਿਫ਼ਤਾਂ ਸੁਣਾਵੇ। -
ਮੇਰੀ ਆਸ ਹੈ ਤੇਰੇ ਉੱਤੇ,
ਐ ਖ਼ੁਦਾਵੰਦ ਪਾਕ ਖ਼ੁਦਾ।1. ਮੇਰੀ ਆਸ ਹੈ ਤੇਰੇ ਉੱਤੇ,
ਮੈਨੂੰ ਤੂੰ ਖ਼ੁਦਾਵੰਦਾ,
ਕਦੀ ਨਾ ਹੋਵਣ ਦੇ ਸ਼ਰਮਿੰਦਾ,
ਪਰ ਸੱਚਿਆਈ ਨਾਲ ਛੁਡਾ।2. ਮੇਰੇ ਵੱਲ ਤੂੰ ਕਰ ਕੰਨ ਆਪਣਾ,
ਮੈਨੂੰ ਛੇਤੀ ਦੇ ਅਰਮਾਨ,
ਦੇ ਪਨਾਹ ਹੋ ਕਿਲ੍ਹਾ ਮੇਰਾ,
ਮੇਰੀ ਹੋ ਮਜ਼ਬੂਤ ਚਟਾਨ।3. ਤੂੰ ਹੀ ਆਪ ਚਟਾਨ ਹੈ ਮੇਰੀ,
ਕਿਲ੍ਹਾ ਹੈ ਤੂੰ ਬੰਦੇ ਦਾ,
ਆਪਣੇ ਨਾਂ ਦੇ ਵਾਸਤੇ ਮੇਰੀ,
ਕਰ ਅਗਵਾਈ, ਰਾਹ ਦਿਖਲਾ।4. ਉਹਨਾਂ ਨੇ ਇੱਕ ਲੁਕ ਕੇ ਕੀਤਾ
ਮੇਰੇ ਲਈ ਜਾਲ ਤਿਆਰ,
ਕੱਢ ਉਸ ਵਿੱਚੋਂ ਤੂੰ ਹੈ ਮੇਰਾ,
ਪੱਕਾ ਜ਼ੋਰ ਤੇ ਮਦਦਗਾਰ।5. ਸੌਂਪਦਾ ਹਾਂ ਰੂਹ ਆਪਣੀ ਤੈਨੂੰ,
ਐ ਸੱਚਿਆਈ ਦੇ ਖ਼ੁਦਾ,
ਤੂੰ ਹੀ ਹੈਂ ਉਹ ਰੱਬ ਕਿ ਜਿਸ ਨੇ,
ਮੈਨੂੰ ਕੀਤਾ ਹੈ ਰਿਹਾਅ।6. ਮੈਂ ਤੇ ਉਹਨਾਂ ਦਾ ਹਾਂ ਵੈਰੀ,
ਜਿਹੜੇ ਮੰਨਦੇ ਝੂਠ ਬਤਲਾਨ,
ਮੇਰੀ ਆਸ ਹੈ ਰੱਬ ਦੇ ਉੱਤੇ,
ਉਸ ਉੱਤੇ ਮੇਰਾ ਹੈ ਇਮਾਨ।7. ਤੇਰੀ ਰਹਿਮਤ ਤੇ ਮੈਂ ਯਾ ਰੱਬ,
ਖ਼ੁਸ਼ ਹੋ ਖ਼ੁਸ਼ੀਆਂ ਕਰਾਂਗਾ,
ਮੇਰੀ ਜਾਨ ਦੇ ਦੁੱਖ ਤੂੰ ਜਾਣਦਾ,
ਕੀਤੀ ਉਹਨਾਂ ’ਤੇ ਨਿਗਾਹ।8. ਉਹਨਾਂ ਵਿੱਚ ਨਾ ਛੱਡਿਆ ਮੈਨੂੰ,
ਜਿਹੜੇ ਅਤਿ ਹੱਤਿਆਰੇ ਹਨ,
ਮੇਰੇ ਪੈਰ ਹੁਣ ਖੁੱਲ੍ਹੇ ਥਾਂ ਵਿੱਚ,
ਤੂੰ ਏਂ ਆਪ ਖੁਲਾਰੇ ਹਨ। -
ਮੈਂ ਤੰਗ ਹਾਲ ਹੋਇਆ, ਕਰੀਂ ਰੱਬਾ ਤੂੰ ਦਇਆ।
9. ਅੱਖੀਆਂ ਮੇਰੀਆਂ ਗ਼ਮ ਨਾਲ ਭਰੀਆਂ,
ਜਾਨ ਤੇ ਤਨ ਜਾਂਦਾ ਰਿਹਾ।10. ਗ਼ਮ ਦੇ ਨਾਲ ਮੇਰੀ ਜ਼ਿੰਦਗੀ ਮੁੱਕ ਗਈ,
ਵੇਲਾ ਮੇਰਾ ਬੀਤ ਗਿਆ।11. ਜ਼ੋਰ ਮੇਰਾ ਬੁਰਿਆਈ ਨਾਲ ਘਟਿਆ,
ਹੱਡੀਆਂ ਨੂੰ ਸੋਕੜਾ ਡਿਹਾ।12. ਵੈਰੀਆਂ ਤੇ ਗੁਆਂਢੀਆਂ ਵਿੱਚ ਮੈਂ,
ਸ਼ਰਮ ਅੰਦਰ ਹਾਂ ਪਿਆ।13. ਜਾਣ-ਪਛਾਣ ਸਭੋ ਮੇਰੇ ਤੋਂ ਡਰਦੇ,
ਰਾਹ ਮੈਥੋਂ ਵੱਖ ਲਿਆ।14. ਮੋਇਆ ਵਾਂਗ ਮੈਂ ਭੁੱਲਿਆ ਸਭ ਨੂੰ,
ਹਾਂ ਟੁੱਟੇ ਭਾਂਡੇ ਜਿਹਾ।15. ਸਭ ਤਰਫ਼ ਤੋਂ ਖੌਫ਼ ਹੈ ਮੈਨੂੰ,
ਤੋਹਮਤਾਂ ਨੂੰ ਮੈਂ ਸਿਹਾ।16. ਮਾਰ ਮੁਕਾਈਏ ਇਹਨੂੰ ਅਸੀਂ ਹੁਣ,
ਇਹ ਆਪੋ ਵਿੱਚ ਕਿਹਾ। -
1. ਮੈਂ ਹਰ ਵੇਲੇ ਰੱਬ ਨੂੰ ਮੁਬਾਰਿਕ ਕਹਾਂਗਾ,
ਮੇਰਾ ਮੂੰਹ ਸਦਾ ਉਸ ਦੀ ਉਸਤਤ ਕਰੇਗਾ।2. ਮੇਰੀ ਜਾਨ ਦਾ ਮਾਣ ਹੈ ਰੱਬ ਦੇ ਉੱਤੇ,
ਗ਼ਰੀਬ ਲੋਕ ਇਹ ਸੁਣ ਕੇ ਤੇ ਖ਼ੁਸ਼ੀਆਂ ਕਰਨਗੇ।3. ਕਰੋ ਨਾਲ ਮੇਰੇ ਖ਼ੁਦਾ ਦੀ ਵਡਿਆਈ,
ਤੇ ਸਭ ਮਿਲ ਦਿਓ ਉਸਦੇ ਨਾਂ ਨੂੰ ਉੱਚਿਆਈ।4. ਸੁਣੀ ਮੇਰੀ, ਜਦ ਰੱਬ ਨੂੰ ਮੈਂ ਢੂੰਡਿਆ ਸੀ,
ਮੇਰੇ ਸਾਰੇ ਖੌਫ਼ਾਂ ਤੋਂ ਦਿੱਤੀ ਖਲਾਸੀ।5. ਜਿਨ੍ਹਾਂ ਤੱਕਿਆ, ਚਾਨਣ ਉਹਨਾਂ ਨੇ ਪਾਇਆ,
ਨਾ ਉਹਨਾਂ ਦੇ ਚਿਹਰੇ ’ਤੇ ਕੁਝ ਖੌਫ਼ ਆਇਆ।6. ਸੁਣੀ ਰੱਬ ਨੇ ਆਜਿਜ਼ ਦੇ ਦਿਲ ਦੀ ਦੁਹਾਈ,
ਮੇਰੀ ਜਾਨ ਸਭਨਾਂ ਦੁੱਖਾਂ ਤੋਂ ਛੁਡਾਈ। -
12. ਮੇਰੇ ਉੱਤੇ ਮਿਲਕੇ ਸਭ,
ਝੂਠੇ ਉੱਠੇ ਹਨ ਗਵਾਹ,
ਪੁੱਛਣ ਮੈਥੋਂ ਉਹ ਸਵਾਲ,
ਜਿਹੜਾ ਮੈਂ ਨਾ ਜਾਣਦਾ ਸਾਂ।13. ਬਦਲੇ ਮੇਰੀ ਨੇਕੀ ਦੇ,
ਮੇਰਾ ਕਰਦੇ ਹਨ ਨੁਕਸਾਨ,
ਮੈਨੂੰ ਦੁੱਖ ਪਹੁੰਚਾਉਂਦੇ ਹਨ,
ਬੇ–ਕਸ ਛੱਡਦੇ ਮੇਰੀ ਜਾਨ।14. ਰੋਜ਼ੇ ਰੱਖ ਕੇ ਪਹਿਨਿਆ ਟਾਟ,
ਉਹਨਾਂ ਨੂੰ ਜਦ ਮਾਂਦਗੀ ਸੀ,
ਮੁੜਕੇ ਮੇਰੇ ਸੀਨੇ ਵਿੱਚ,
ਮੇਰੀ ਦੁਆ ਆਉਂਦੀ ਸੀ।15. ਉਹਨਾਂ ਨੂੰ ਮੈਂ ਜਾਤਾ ਸੀ,
ਜਿਹੜਾ ਹੋਵੇ ਦੋਸਤ, ਭਾਰਾ,
ਗ਼ਮ ਵਿੱਚ ਰਹਿੰਦੀ ਮੇਰੀ ਜਾਨ,
ਜਿਵੇਂ ਗ਼ਮ ਹੋ ਮਾਈ ਦਾ। -
16. ਮੈਨੂੰ ਵੇਖ ਮੁਸੀਬਤ ਵਿੱਚ,
ਖ਼ੁਸ਼ੀਆਂ ਕਰਨ ਇਕੱਠੇ ਹੋ,
ਮੈਨੂੰ ਜਦ ਨਾ ਖ਼ਬਰ ਸੀ,
ਮੇਰੇ ਤੇ ਚੜ੍ਹ ਆਏ ਉਹ।17. ਪਾੜਨ ਤੋਂ ਨਾ ਮੁੜਦੇ ਉਹ,
ਮਿਲ ਕੇ ਨਾਲ ਕਮੀਨਿਆਂ ਦੇ,
ਮੇਰੇ ਉੱਤੇ ਪੀਂਹਦੇ ਦੰਦ,
ਲੜਦੇ ਵਾਸਤੇ ਰੋਟੀ ਦੇ।18. ਕਦ ਤੀਕ ਵੇਖਦਾ ਰਹੇਂਗਾ
ਤੂੰ ਇਹ ਹਾਲ, ਖ਼ੁਦਾਵੰਦਾ?
ਉਹਨਾਂ ਦੀ ਖਰਾਬੀ ਤੋਂ,
ਮੇਰੀ ਜਾਨ ਨੂੰ ਤੂੰ ਬਚਾ।19. ਮੇਰੀ ਇਸ ਵਹੀਦਾ ਨੂੰ,
ਸ਼ੇਰਾਂ ਕੋਲੋਂ ਤੂੰ ਛੁਡਾ,
ਮਜਲਿਸਾਂ ਤੇ ਕੌਮਾਂ ਵਿੱਚ,
ਤੇਰੀ ਉਸਤਤ ਗਾਵਾਂਗਾ। -
1. ਮੇਰਾ ਦਿਲ ਸੋਚ ਕਰਦਾ ਹੈ
ਸ਼ਰੀਰਾਂ ਦੀ ਸ਼ਰਾਰਤ ਪਰ,
ਨਾ ਰੱਖਦੇ ਅੱਖੀਆਂ ਦੇ ਸਾਹਮਣੇ
ਕੁਝ ਵੀ ਖ਼ੁਦਾ ਦਾ ਡਰ।2. ਉਹ ਕਹਿੰਦਾ ਹੈ ਮੇਰੇ ਜਿਹਾ
ਨਹੀਂ ਹੈ ਨੇਕ ਕੋਈ ਵੀ,
ਜੋ ਕਰਦਾ ਮੈਂ ਬਦੀ ਛੁਪ ਕੇ,
ਕਦੀ ਵੀ ਉਹ ਨਾ ਖੁੱਲ੍ਹੇਗੀ।3. ਹਾਂ ਉਸ ਦੇ ਮੂੰਹ ਦੀਆਂ ਗੱਲਾਂ,
ਬਦੀ ਤੇ ਮਕਰ ਹੈ ਸਾਰਾ,
ਹਾਂ ਨੇਕੀ ਤੇ ਭਲਿਆਈ ਨੂੰ
ਹੈ ਉਸਨੇ ਮੂਲੋਂ ਛੱਡ ਦਿੱਤਾ।4. ਬਦੀ ਛੱਡਦਾ ਨਹੀਂ
ਪਰ ਝੂਠ ਨੂੰ ਹੈ ਸੋਚਦਾ ਰਹਿੰਦਾ,
ਤੇ ਝੂਠੇ ਰਸਤੇ ਵਿੱਚ ਕਾਇਮ
ਉਹ ਆਪਣੇ ਪੈਰ ਹੈ ਰੱਖਦਾ। -
1. ਮੈਂ ਸਬਰ ਦੇ ਨਾਲ ਆਸ ਰੱਖ ਕੇ,
ਖ਼ੁਦਾ ਦੀ ਕਰਦਾ ਸਾਂ ਇੰਤਜ਼ਾਰੀਂ,
ਤਦ ਉਸ ਨੇ ਮੇਰੇ ’ਤੇ ਤਰਸ ਖਾ ਕੇ,
ਸੁਣੀ ਮੇਰੀ ਸਾਰੀ ਆਹੋਜ਼ਾਰੀ।2. ਉਹ ਖਤਰੇ ਤੇ ਟੋਏ ਤੇ ਖੋਭਿਆਂ ਤੋਂ,
ਹੈ ਮੈਨੂੰ ਕੱਢ ਕੇ ਲੈ ਆਇਆ ਬਾਹਰ,
ਚਟਾਨ ਉੱਤੇ ਰੱਖੇ ਪੈਰ ਮੇਰੇ,
ਤੇ ਬਖ਼ਸ਼ੀ ਕਦਮਾਂ ਨੂੰ ਉਸਤਵਾਰੀ।3. ਖ਼ੁਦਾ ਨੇ ਗੀਤ ਇੱਕ ਨਵਾਂ ਸਿਖਾਇਆ,
ਕਿ ਜਿਸ ਤੋਂ ਹੋਵੇ ਤਾਰੀਫ਼ ਉਸ ਦੀ,
ਬਥੇਰੇ ਮੰਨਣਗੇ ਖੌਫ਼ ਉਸਦਾ,
ਤੇ ਆਸ ਰੱਖਣ ਰੱਬ ਉੱਤੇ ਸਾਰੀ।4. ਮੁਬਾਰਿਕ ਉਸੇ ਦਾ ਹਾਲ ਜਾਣੋ,
ਖ਼ੁਦਾ ਦੇ ਉੱਤੇ ਭਰੋਸਾ ਜਿਸਦਾ,
ਘੁੰਮਡੀਆਂ ਕੋਲ ਉਹ ਨਾ ਜਾਂਦਾ,
ਨਾ ਝੂਠਿਆਂ ਨਾਲ ਰੱਖਦਾ ਯਾਰੀ। -
11. ਮਜ਼ਮੂਨ ਸੱਚਿਆਈ ਤੇਰੀ ਦਾ,
ਨਾ ਦਿਲ ਵਿੱਚ ਰੱਖਦਾ ਹਾਂ ਛਿਪਾ,
ਨਜਾਤ ਦੀ ਵਫ਼ਾ ਦਾ ਬਿਆਨ,
ਮੈਂ ਕਰਦਾ ਰਹਿੰਦਾ ਹਾਂ ਹਰ ਆਨ।12. ਮੈਂ ਗੱਲ ਸੱਚਿਆਈ ਤੇਰੀ ਦੀ,
ਬੇ–ਓੜਕ ਰਹਿਮਤ ਤੇਰੀ ਦੀ,
ਨਾ ਕਦੀ ਰੱਖਦਾ ਹਾਂ ਛਿਪਾ,
ਮੈਂ ਲੋਕਾਂ ਕੋਲੋਂ, ਐ ਖ਼ੁਦਾ।13. ਦਰੇਗਾ ਨਾ ਰੱਖੀਂ ਮੈਥੋਂ, ਰੱਬ,
ਤੂੰ ਆਪਣੀ ਮਿਹਰ ਤੇ ਰਹਿਮਤ ਸਭ,
ਵਫ਼ਾ ਤੇ ਰਹਿਮਤ ਹਰ ਜ਼ਮਾਨ,
ਹਨ ਮੇਰੇ ਹੁੰਦਿਆਂ ਨਿਗ਼ਾਹਬਾਨ।14. ਬੁਰਿਆਈ ਆਣ ਅਤੇਰੀਆ ਹੈ,
ਚਵਲੀਂ ਮੈਨੂੰ ਘੇਰਿਆ ਹੈ,
ਗ਼ੁਨਾਹ ਵਿੱਚ ਜਿਹਾ ਫਸਿਆ ਹਾਂ,
ਕਿ ਅੱਖ ਉਠਾ ਨਾ ਸਕਦਾ ਹਾਂ।15. ਉਹ ਸਿਰ ਦੇ ਵਾਲ ਤੋਂ ਬੇ–ਸ਼ੁਮਾਰ,
ਦਿਲ ਮੇਰੇ ਦਿੱਤੀ ਹਿੰਮਤ ਹਾਰ,
ਤੂੰ ਮੈਨੂੰ ਰਹਿਮਤ ਨਾਲ ਛੁਡਾ,
ਕਰ ਮਦਦ ਜਲਦੀ, ਐ ਖ਼ੁਦਾ।16. ਜੋ ਲੈਣਾ ਚਾਹੁੰਦੇ ਮੇਰੀ ਜਾਨ,
ਸ਼ਰਮਿੰਦਾ ਹੋਵਣ ਪਸ਼ੇਮਾਨ,
ਜੋ ਮੇਰੇ ਦੁੱਖ ਦੇ ਰਵਾਦਾਰ,
ਉਹ ਸਭੋ ਹੋਵਣ ਖੱਜਲ ਖ਼ਵਾਰ।17. ਜੋ ਮੈਨੂੰ ਹੱਸਦੇ ਰਹਿੰਦੇ ਹਨ,
ਤੇ ਆਹਾ, ਆਹਾ ਕਹਿੰਦੇ ਹੁਣ,
ਨਾਲ ਆਪਣੀ ਹੀ ਬੁਰਿਆਈ ਦੇ,
ਬਰਬਾਦ ਵਿਰਾਨ ਹੋ ਜਾਵਣਗੇ।18. ਪਰ ਤੈਨੂੰ ਢੂੰਡਣ ਵਾਲੇ ਰੱਬ,
ਮਨਾਵਣ ਖ਼ੁਸ਼ੀਆਂ ਮਿਲਕੇ ਸਭ,
ਹੈ ਕੌਲ ਨਜਾਤ ਦੇ ਆਸ਼ਿਕ ਦਾ,
ਬਜ਼ੁਰਗੀ ਤੇਰੀ ਹੋ ਸਦਾ।19. ਮੈਂ ਭਾਵੇਂ ਦੁਖੀ ਹਾਂ ਕੰਗਾਲ,
ਪਰ ਰੱਬ ਨੂੰ ਮੇਰਾ ਹੈ ਖ਼ਿਆਲ,
ਤੂੰ ਮੇਰਾ ਮਦਦਗਾਰ ਸਦਾ,
ਹੁਣ ਦੇਰ ਨਾ ਕਰ ਤੂੰ, ਐ ਖ਼ੁਦਾ। -
1. ਮੁਬਾਰਿਕ ਹੈ ਜੋ ਫ਼ਿਕਰ-ਆਜਿਜ਼ ਦੀ ਰੱਖੇ,
ਛੁਡਾਵੇਗਾ ਰੱਬ ਉਸ ਨੂੰ ਬਿਪਤਾ ਦੇ ਵੇਲੇ।2. ਖ਼ੁਦਾ ਉਹਦੀ ਰਖਵਾਲੀ ਆਪੇ ਕਰੇਗਾ,
ਸਦਾ ਤੀਕ, ਉਹ ਉਸ ਨੂੰ ਜਿਉਂਦਾ ਰੱਖੇਗਾ।3. ਮੁਬਾਰਿਕ ਉਹ ਹੋਵੇਗਾ ਧਰਤੀ ਦੇ ਉੱਤੇ,
ਨਾ ਛੱਡੇਗਾ ਵੈਰੀ ਦੀ ਮਰਜ਼ੀ ਦੇ ਉੱਤੇ,4.ਜਦ ਉਹ ਮਾਂਦਾ ਹੋਵੇ ਰੱਬ ਉਸ ਨੂੰ ਬਚਾਵੇ,
ਤੇ ਮੁੜ ਬਿਸਤਰਾ ਉਸਦਾ ਆਪੀਂ ਵਿਛਾਵੇ।5. ਮੈਂ ਇਹ ਬੋਲਿਆ ਰਹਿਮ ਕਰ ਮੇਰੇ ਉੱਤੇ,
ਖ਼ੁਦਾਇਆ, ਮੇਰੀ ਜਾਨ ਨੂੰ ਤੂੰ ਸ਼ਿਫ਼ਾ ਦੇ।6. ਗ਼ੁਨਾਹਗਾਰ ਮੈਂ ਤੇਰਾ ਹੀ ਹਾਂ, ਖ਼ੁਦਾਇਆ,
ਬੁਰਾ ਕਹਿੰਦੇ ਵੈਰੀ ਕਿ ਕਦ ਉਹ ਮਰੇਗਾ।7. ਉਹ ਕਹਿੰਦਾ ਮਿਟੇਗਾ ਕਦੋਂ ਨਾਮ ਉਸਦਾ,
ਜਦੋਂ ਮਿਲਦਾ ਤਦ ਭੈੜੀਆਂ ਗੱਲਾਂ ਬੱਕਦਾ।8. ਬਦੀ ਭਰ ਕੇ ਦਿਲ ਵਿੱਚ, ਜਦੋਂ ਜਾਂਦਾ ਬਾਹਰ,
ਤੇ ਫੇਰ ਉਸਨੂੰ ਕਰਦਾ ਫਿਰਦਾ ਹੈ ਜ਼ਾਹਿਰ।9. ਮੇਰੇ ਨਾਲ ਸਭ ਜਿਤਨੇ ਹਨ ਵੈਰ ਕਰਦੇ,
ਮੇਰੇ ਵੱਲੋਂ ਰਲ-ਮਿਲ ਕੇ ਫੁਸ–ਫੁਸ ਉਹ ਕਰਦੇ।10. ਉਹ ਮਨਸੂਬੇ ਬੰਨ੍ਹਦੇ ਕਿ ਇਸ ਨੂੰ ਸਤਾਓ,
ਉਹ ਰੋਗੀ ਹੈ ਭਾਰਾ ਦਿਲ ਉਸ ਦਾ ਦੁਖਾਓ।11. ਕਿ ਹੁਣ ਐਸੀ ਬਿਮਾਰੀ ਹੈ ਉਹਨੂੰ ਲੱਗੀ,
ਕਿ ਹੋਵੇਗਾ ਚੰਗਾ ਨਾ ਉਸ ਤੋਂ ਕਦੀ ਵੀ।12. ਮੇਰਾ ਦੋਸਤ ਜੋ ਨਾਲ ਮੇਰੇ ਸੀ ਖਾਂਦਾ,
ਮੇਰੇ ਉੱਤੇ ਹੈ ਉਹ ਲੱਤ ਆਪਣੀ ਚਲਾਂਦਾ। -
1. ਮੇਰੇ ਦਿਲ ਵਿੱਚ ਸ਼ਾਹ ਦੇ ਵੱਲੋਂ,
ਖ਼ੁਸ਼ ਖ਼ਿਆਲ ਜੋ ਆਇਆ ਹੈ,
ਉਹਦਾ ਮੈਂ ਬਿਆਨ ਹਾਂ ਕਰਦਾ,
ਜੋ ਮਜ਼ਮੂਨ ਬਣਾਇਆ ਹੈ।2. ਮੇਰੀ ਇਹ ਜ਼ੁਬਾਨ ਹੈ ਕਲਮ,
ਛੇਤੀ ਲਿਖਣੇਵਾਲੇ ਦੀ,
ਬਨੀ ਆਦਮ ਤੋਂ ਹੈ ਵੱਧਕੇ,
ਤੇਰੀ ਸੋਹਣੀ ਸੂਰਤ ਵੀ।3. ਤੇਰੇ ਹੋਠਾਂ ਨੇ, ਐ ਬਾਦਸ਼ਾਹ,
ਰਹਿਮ ਤੇ ਫ਼ਜ਼ਲ ਪਾਇਆ ਹੈ,
ਇਸ ਲਈ ਮੁਬਾਰਿਕ ਤੈਨੂੰ,
ਰੱਬ ਨੇ ਆਪ ਠਹਿਰਾਇਆ ਹੈ।4. ਐ ਪਹਿਲਵਾਨ, ਉੱਠ ਪਾਉਣ ਲਈ ਆਪਣੀ,
ਤੂੰ ਬਜ਼ੁਰਗੀ ਦੀ ਤਲਵਾਰ,
ਆਪਣੀ ਇੱਜ਼ਤ ਤੇ ਬਜ਼ੁਰਗੀ,
ਹਸ਼ਮਤ ਦੇ ਨਾਲ ਹੋ ਅਸਵਾਰ।5. ਤੂੰ ਸੱਚਿਆਈ ਤੇ ਹਲੀਮੀ,
ਆਪਣੀ ਹਸਤੀ ਲਈ ਬਾਦਸ਼ਾਹ,
ਆਪ ਆਪਣੇ ਇਕਬਾਲ ਦੇ ਅੰਦਰ,
ਅੱਗੇ ਅੱਗੇ ਵੱਧਦਾ ਜਾ।6. ਤੇਰੇ ਹੱਥ, ਐ ਬਾਦਸ਼ਾਹ,
ਤੈਨੂੰ, ਡਾਢੇ ਕੰਮ ਸਿਖਾਵਣਗੇ,
ਤੇਰੇ ਤਿੱਖੇ ਤੀਰਾਂ ਦੇ ਨਾਲ,
ਲੋਕੀ ਡਿੱਗ-ਡਿੱਗ ਜਾਵਣਗੇ।7. ਤੇਰੇ ਦੂਤੀ ਦੁਸ਼ਮਣਾਂ ਦੇ,
ਦਿਲ ਦੇ ਅੰਦਰ, ਐ ਬਾਦਸ਼ਾਹ,
ਤੇਰਾ ਤਿੱਖਾ ਤੀਰ ਹੈ ਡਾਢਾ,
ਦੂਸਰੇ ਪਾਰ ਹੋ ਜਾਵੇਗਾ।8. ਐ ਖ਼ੁਦਾਵੰਦ, ਤਖ਼ਤ ਜੋ ਤੇਰਾ,
ਸਦਾ ਕਾਇਮ ਰਹੇਗਾ,
ਤੇਰੀ ਸਲਤਨਤ ਦਾ ਸੋਟਾ,
ਸੋਟਾ ਹੈ ਸੱਚਿਆਈ ਦਾ।9. ਤੂੰ ਸੱਚਿਆਈ ਨੂੰ ਹੈਂ ਚਾਹੁੰਦਾ,
ਦੁਸ਼ਮਣ ਹੈਂ ਬੁਰਿਆਈ ਦਾ,
ਤੇਰੇ ਰੱਬ ਨੇ ਤੇਰੇ ਸਿਰ ’ਤੇ,
ਮਲਿਆ ਤੇਲ ਹੈ ਖ਼ੁਸ਼ੀ ਦਾ।10. ਸਭ ਮੁਸਾਹੀਬਾਂ ਤੋਂ ਵੱਧਕੇ,
ਤੂੰ ਹੈਂ ਚੁਣਿਆ ਖ਼ਾਸੁਲ-ਖ਼ਾਸ,
ਉਦ ਤੇ ਮੁਰ ਤੇ ਤਾਜ ਨਾਲ ਰਚਿਆ,
ਤੇਰਾ ਖੁਸ਼ਬੂਦਾਰ ਲਿਬਾਸ।11. ਦੰਦ–ਖਾਨਦਾਨ ਦੇ ਮਹਿਲਾਂ ਅੰਦਰ,
ਉਹਨਾਂ ਤੈਨੂੰ ਕੀਤਾ ਪਿਆਰ,
ਤੇਰੇ ਘਰ ਵਿੱਚ ਬਾਦਸ਼ਾਹਾਂ ਦੀ,
ਬੇਟੀਆਂ ਰਹਿੰਦੀਆਂ ਇੱਜ਼ਤਦਾਰ।12. ਸੋਨਾ ਪਹਿਨਿਆ ਹੈ ਉਫਿਰ ਦਾ, ਗਹਿਣਾ ਗੱਟਾ ਮੋਤੀ ਹੈ,
ਤੇਰੇ ਸੱਜੇ ਹੱਥ ਸ਼ਹਿਜ਼ਾਦੀ, ਅਦਬ ਨਾਲ ਖਲੋਤੀ ਹੈ। -
1. ਮੇਰੇ ਉੱਤੇ ਕਰ ਰਹਿਮ, ਮੇਰੇ ਖ਼ੁਦਾਇਆ,
ਕਿ ਹੈ ਜਾਨ ਮੇਰੀ ਨੂੰ ਤੇਰਾ ਭਰੋਸਾ।2. ਨਾ ਲੰਘ ਜਾਣ ਮੈਥੋਂ, ਬਲਾਵਾਂ ਜਦੋਂ ਤੀਕ,
ਛੁਪਾਵੇਗਾ ਮੈਨੂੰ ਤੇਰੇ ਪਰ ਦਾ ਸਾਇਆ।3. ਮੇਰਾ ਰੱਬ ਜੋ ਕੰਮ ਮੇਰੇ ਸਭ ਕਰਦਾ ਪੂਰੇ,
ਮੈਂ ਫਰਿਆਦ ਉਸੇ ਦੇ ਅੱਗੇ ਕਰਾਂਗਾ।4. ਮਦਦ ਆਪਣੀ ਅਸਮਾਨਾਂ ਤੋਂ ਭੇਜਦਾ ਉਹ,
ਮੇਰੇ ਦੁਸ਼ਮਣਾਂ ਨੂੰ ਮਲਾਮਤ ਹੈ ਕਰਦਾ।5. ਮੇਰੀ ਜਾਨ ਸ਼ੇਰਾਂ ਦੇ ਵਿੱਚ ਆ ਘਿਰੀ ਹੈ,
ਖ਼ੁਦਾ ਰਹਿਮ ਸੱਚਿਆਈ ਜ਼ਾਹਿਰ ਕਰੇਗਾ।6. ਹਨ ਜਿਨ੍ਹਾਂ ਦੇ ਦੰਦ ਬਰਛੀਆਂ, ਤੀਰਾਂ ਵਾਂਗਰ,
ਤੇ ਅੰਗਿਆਰੇ ਵਾਂਗਰ ਮਿਜ਼ਾਜ ਹੈ ਜਿਨ੍ਹਾਂ ਦਾ।7. ਹੈ ਜੀਭ ਉਹਨਾਂ ਦੀ ਤੇਜ਼ ਤਲਵਾਰ ਵਾਂਗਰ,
ਅਜਿਹਿਆਂ ਮਨੁੱਖਾਂ ਦੇ ਵਿੱਚ ਮੈਂ ਹਾਂ ਰਹਿੰਦਾ।8. ਬੁਲੰਦ ਅਸਮਾਨਾਂ ਦੇ ਉੱਤੇ ਹੋ, ਯਾ ਰੱਬ,
ਜ਼ਮੀਨ ਉੱਤੇ ਵੀ ਜ਼ਾਹਿਰ ਹੋ ਸ਼ਾਨ ਤੇਰਾ। -
1. ਮੇਰੀ ਜਾਨ ਦੇ ਤੀਕ, ਖ਼ੁਦਾਵੰਦਾ,
ਆ ਪਹੁੰਚਿਆ ਪਾਣੀ, ਤੂੰ ਹੀ ਬਚਾ।2. ਮੈਂ ਧੱਸਿਆ ਹਾਂ ਟੋਏ ਤੇ ਚਿੱਕੜ ਵਿੱਚ,
ਨਹੀਂ ਮੇਰੇ ਖਲੋਵਣ ਦੀ ਥਾਂ।3. ਮੈਂ ਹਾਂ ਡੁੱਬਾ ਡੂੰਘੇ ਪਾਣੀ ਵਿੱਚ,
ਮੇਰੇ ਉੱਤੋਂ ਛੱਲਾਂ ਲੰਘਦੀਆਂ ਜਾ।4. ਮੈਂ ਤੇ ਥੱਕ ਵੀ ਗਿਆ ਹਾਂ, ਚੀਖ਼ਦਿਆਂ,
ਮੇਰਾ ਗਲ਼ਾ ਤੇ ਡਾਢਾ ਸੁੱਕ ਵੀ ਗਿਆ।5. ਏਥੋਂ ਤੀਕ ਉਡੀਕਾਂ ਰੱਬ ਨੂੰ ਮੈਂ,
ਅੱਖੀਆਂ ਅੱਗੇ ਹਨੇਰਾ ਆ ਵੀ ਗਿਆ।6. ਉਹ ਵੱਧ ਗਏ ਸਿਰ ਦਿਆਂ ਵਾਲਾਂ ਤੋਂ,
ਜਿਨ੍ਹਾਂ ਵੈਰ ਨਾ–ਹੱਕ ਹੈ ਪਾਇਆ ਜਾ।7. ਮੇਰੇ ਨਾ–ਹੱਕ ਵੈਰੀ ਜ਼ੋਰਾਵਰ,
ਮੈਨੂੰ ਮਾਰਨਾ ਚਾਹੁੰਦੇ ਖ਼ੁਦਾਵੰਦਾ।8. ਜਿਹੜਾ ਮੈਂ ਨਾ ਕਦੀ ਵੀ ਖੋਇਆ ਸੀ,
ਮੈਂ ਤੇ ਉਹਨੂੰ ਵੀ ਮੋੜ ਦੇਵਾਂਗਾ।9. ਤੂੰ ਮੇਰੀ ਨਾਦਾਨੀ ਨੂੰ ਜਾਣਦਾ ਹੈਂ,
ਨਾ ਗੁੱਝੀ ਹੈ ਤੇਥੋਂ ਮੇਰੀ ਖ਼ਤਾ। -
1. ਮੇਰੇ ਛੁਡਾਉਣੇ ਨੂੰ, ਯਾ ਰੱਬ, ਛੇਤੀ ਆ,
ਤੇ ਮੇਰੀ ਮਦਦ ਕਰਨ ਨੂੰ,
ਕਰ ਛੇਤੀ, ਐ ਖ਼ੁਦਾ।2. ਬਰਖ਼ਵਾਹ ਜਾਨ ਮੇਰੀ ਦੇ, ਸ਼ਰਮਿੰਦਾ ਹੋਣ ਲਾਚਾਰ,
ਜੋ ਮੇਰਾ ਚਾਹੁੰਦੇ ਹਨ ਨੁਕਸਾਨ,
ਉਹ ਹੋਵਣ ਖੱਜਲ-ਖਵਾਰ।3. ਪਰਤਾਏ ਜਾਵਣ ਉਹ, ਸ਼ਰਮਿੰਦਾ ਭੈੜੇ ਹਾਲ,
ਜੋ ਆਹਾ-ਆਹਾ ਕਹਿੰਦੇ ਹਨ,
ਆਪਣੀ ਅਦਾਵਤ ਨਾਲ।4. ਉਹ ਸਭ ਜੋ ਢੂੰਡਦੇ ਹਨ, ਤੈਨੂੰ ਖ਼ੁਦਾਵੰਦਾ,
ਖ਼ੁਸ਼ ਰਹਿਣ ਸਦਾ ਉਹ ਤੇਰੇ ਤੋਂ,
ਦਿਲ ਖ਼ੁਸ਼ ਹੋ ਉਹਨਾਂ ਦਾ।5. ਤੇਰੀ ਨਜਾਤ ਨੂੰ ਜੋ ਪਿਆਰ ਕਰਦੇ ਦਿਲ ਦੇ ਨਾਲ,
ਉਹ ਸਦਾ ਆਖਣ ਕਰਨ ਇਹ ਕਿ
ਰੱਬ ਦਾ ਹੋ ਜਲਾਲ।6. ਮੈਂ ਹਾਂ ਮਸਕੀਨ, ਮੋਹਤਾਜ,
ਜਹਾਬ ਮੇਰੇ ਵੱਲ ਤੂੰ ਆ,
ਤੂੰ ਚਾਰਾ ਮੁੰਨਜੀ ਮੇਰਾ ਹੈਂ,
ਕਰ ਛੇਤੀ ਐ, ਖ਼ੁਦਾ। -
1. ਮੇਰੇ ਬਦਖ਼ੁਵਾ ਸਾਰੇ ਜਾਨ ਦੇ ਵੈਰੀ,
ਹੋਣ ਸ਼ਰਮਿੰਦਾ ਖੱਜਲ, ਮਦਦ ਨੂੰ ਆਵੀਂ।2. ਚਾਹੁੰਦੇ ਜੋ ਕਰਨਾ ਮੇਰੀ ਮਿਲ ਕੇ ਬੁਰਿਆਈ,
ਉਲਟੇ ਫਿਰਾਈਂ ਸਭੋ ਖ਼ੁਵਾਰ ਕਰਾਈਂ।3. ਕਰਦੇ ਬੇਇੱਜ਼ਤ ਮੈਨੂੰ ਆਹਾ ਜੋ ਕਹਿੰਦੇ,
ਉਹਨਾਂ ਨੂੰ ਆਪੀਂ, ਰੱਬਾ, ਉਲਟਾ ਫਿਰਾਈਂ।4. ਤੈਨੂੰ ਖ਼ੁਦਾਇਆ ਜਿਹੜੇ, ਢੂੰਡਣ ਵਾਲੇ,
ਉਹਨਾਂ ਨੂੰ ਬਖਸ਼ੀਂ ਖ਼ੁਸ਼ੀ, ਖ਼ੁਸ਼ੀਆਂ ਦਿਖਾਈਂ।5. ਤੇਰੀ ਨਜਾਤ ਦਾ ਜੋ ਇਸ਼ਕ ਹਨ ਰੱਖਦੇ,
ਸਦਾ ਉਹ ਆਖਣ ਵੱਡਾ ਤੂੰ ਹੀ ਹੈਂ ਸਾਈਂ।6. ਮੈਂ ਹਾਂ ਮੁਹਤਾਜ ਡਾਢਾ ਅਤਿ ਹੀ ਲਾਚਾਰ ਹਾਂ,
ਮੇਰੇ ਤੂੰ ਕੋਲ, ਰੱਬਾ, ਛੇਤੀ ਹੁਣ ਆਵੀਂ।7. ਤੂੰ ਹੀ ਹੈਂ ਚਾਰਾ ਮੇਰਾ, ਮੁਕਤੀ ਦਾ ਦਾਤਾ,
ਮੇਰੇ ਖ਼ੁਦਾਇਆ ਹੁਣ ਢਿੱਲ ਨਾ ਲਾਈਂ। -
1. ਮੇਰਾ ਭਰੋਸਾ ਤੇਰੇ ਹੀ ਉੱਤੇ ਹੈ, ਐ ਖ਼ੁਦਾ,
ਸ਼ਰਮਿੰਦਾ ਮੈਨੂੰ ਤੂੰ ਨਾ ਕਦੀ ਹੋਣ ਦੇਵੇਂਗਾ।2. ਸੱਚਿਆਈ ਨਾਲ ਆਪਣੀ ਬਚਾ, ਮੈਨੂੰ ਦੇ ਨਜਾਤ,
ਕੰਨ ਆਪਣਾ ਮੇਰੇ ਵੱਲ ਤੂੰ ਕਰ, ਮੈਨੂੰ ਤੂੰ ਛੁਡਾ।3. ਤੂੰ ਮੇਰੇ ਰਹਿਣ ਦੇ ਲਈ ਮਜ਼ਬੂਤ ਹੋ ਚਟਾਨ,
ਤਾਂ ਮੇਰਾ ਆਣਾ ਜਾਣਾ ਤੇਰੇ ਕੋਲ ਹੋ ਸਦਾ।4. ਮੇਰੇ ਬਚਾਣੇ ਦੇ ਲਈ ਦਿੱਤਾ ਹੈ ਹੁਕਮ ਤੂੰ,
ਤੂਏਂ ਮੇਰੀ ਚਟਾਨ ਹੈਂ, ਗੜ੍ਹ ਮੇਰਾ, ਐ ਖ਼ੁਦਾ।5. ਤੂੰ ਕਾਬੂ ਤੋਂ ਸ਼ਰੀਰ ਦੇ ਛੁਟਕਾਰਾ ਮੈਨੂੰ ਦੇ,
ਬੇ-ਮਿਹਰ ਕੱਬੇ ਬੰਦੇ ਤੋਂ ਤੂੰ ਮੈਨੂੰ ਲੈ ਛੁਡਾ। -
10. ਮੈਨੂੰ ਬੁੱਢੇਵਾਰੇ ਹੁਣ, ਐ ਖੁਦਾ,
ਤੂੰ ਨਾ ਧੱਕਾ ਦੇ ਕੇ ਕਰੀਂ ਦਫ਼ਾ,
ਮੇਰਾ ਜ਼ੋਰ ਹੁਣ ਤੇ ਘੱਟ ਹੋ ਗਿਆ,
ਮੈਨੂੰ ਛੱਡ ਨਾ ਦੇ, ਜ਼ਰਾ ਤਰਸ ਖਾ।11. ਗੱਲਾਂ ਕਰਦੇ ਰਹਿੰਦੇ ਨੇ ਮੇਰੀਆਂ,
ਮੇਰੇ ਨਾਲ ਰੱਖਦੇ ਅਦਾਵਤਾਂ,
ਉਹ ਜੋ ਲੈਣਾ ਚਾਹੁੰਦੇ ਨੇ ਮੇਰੀ ਜਾਨ,
ਕਰਦੇ ਰਹਿੰਦੇ ਨੇ ਆਪੋ ਵਿੱਚ ਸਲਾਹ।12. ਕਹਿੰਦੇ ਰਹਿੰਦੇ ਨੇ ਇਹ, ਕਿ ਰੱਬ ਨੇ ਵੀ,
ਇਹਨੂੰ ਛੱਡ ਦਿੱਤਾ ਹੈ: ਸੋ ਤੁਸੀਂ,
ਪਿੱਛਾ ਉਹਦਾ ਕਰੋ ਤੇ ਪਕੜੋ ਵੀ,
ਨਹੀਂ ਕੋਈ ਉਹਨੂੰ ਛੁਡਾਵੇਗਾ।13. ਮੇਰੇ ਰੱਬ, ਆਪਣੇ ਬੰਦੇ ਤੋਂ,
ਗੁੱਸੇ ਹੋ ਕੇ ਨਾ ਦੂਰ ਤੂੰ ਰਹੀਂ,
ਛੇਤੀ ਆ ਕੇ ਮੇਰੀ ਮਦਦ ਕਰੀਂ,
ਮੈਨੂੰ ਤੇਰੀ ਆਸ ਹੈ, ਐ ਖ਼ੁਦਾ।14. ਜਿਹੜੇ ਦੁਸ਼ਮਣੀ ਕਰਦੇ ਮੇਰੇ ਨਾਲ,
ਮੌਤ ਪੈਣੇ ਹੋਵੇ ਭੈੜਾ ਹਾਲ,
ਨਾਲੇ ਖੱਜਲ ਖੁਆਰ ਵੀ ਹੋਣ ਕੰਗਾਲ,
ਮੇਰੀ ਚਾਹੁੰਦੇ ਜੋ ਬੁਰੀ, ਐ ਖ਼ੁਦਾ। -
6. ਮੈਂ ਆਪਣੇ ਅਗਲੇ ਦਿਨਾਂ ਦਾ,
ਜਦ ਕਰਦਾ ਹਾਂ ਖ਼ਿਆਲ,
ਤੇ ਸੋਚਦਾ ਹਾਂ ਕਿ ਕੈਸੇ ਸਨ,
ਸਭ ਮੇਰੇ ਗੁਜ਼ਰੇ ਸਾਲ।7. ਮੈਂ ਆਪਣਾ ਗੀਤ ਯਾਦ ਕਰਦਾ ਹਾਂ,
ਜੋ ਗਾਉਂਦਾ ਸਾਂ ਹਰ ਰਾਤ,
ਤੇ ਆਪਣੇ ਦਿਲ ਵਿੱਚ ਸੋਚਦਾ ਹਾਂ,
ਰੂਹ ਪੁੱਛਦੀ ਹੈ ਇਹ ਬਾਤ।8. ਕਿ ਕਿਆ ਖ਼ੁਦਾਵੰਦ ਸਦਾ ਤੀਕ,
ਰੱਦ ਮੈਨੂੰ ਕਰੇਗਾ?
ਕਿਆ ਮੇਰੇ ਉੱਤੇ ਕਦੀ ਵੀ,
ਨਾ ਰਾਜ਼ੀ ਹੋਵੇਗਾ?9. ਕਿਆ ਰਹਿਮਤ ਉਹਦੀ ਸਦਾ ਤੀਕ,
ਹੁਣ ਜਾਂਦੀ ਰਹੀ ਹੈ?
ਤੇ ਉਹਦੇ ਸਾਰੇ ਵਾਅਦੇ ਵਿੱਚ,
ਫਿਰ ਢਿੱਲ ਕਿਉਂ ਪਈ ਹੈ?10. ਕਿਆ ਆਪਣੀ ਮਿਹਰ ਮੁਹੱਬਤ ਨੂੰ,
ਭੁੱਲ ਗਿਆ ਹੈ ਖ਼ੁਦਾ?
ਕਰ ਦਿੱਤੀਆਂ ਬੰਦ ਹੁਣ ਕਹਿਰ ਦੇ ਨਾਲ,
ਸਭ ਰਹਿਮਤਾਂ ਸਦਾ?11. ਤਦ ਬੋਲਿਆ ਮੈਂ, ਕੀ ਇਹੋ ਈ,
ਜੈਫ਼ ਹੈ ਮੇਰਾ ਹਾਲ,
ਯਾਦ ਰੱਖਾਂਗਾ ਖ਼ੁਦਾਵੰਦ ਦੇ,
ਮੈਂ ਸੱਜੇ ਹੱਥ ਦੇ ਸਾਲ। -
12. ਮੈਂ ਜ਼ਿਕਰ ਕਰਦਾ ਰਹਾਂਗਾ,
ਖ਼ੁਦਾ ਦੇ ਕੰਮਾਂ ਦਾ,
ਮੈਂ ਤੇਰੇ ਸਭ ਅਜਾਇਬ ਕੰਮ,
ਯਾਦ ਕਰਾਂਗਾ ਸਦਾ।13. ਮੈਂ ਤੇਰੇ ਸਾਰੇ ਕੰਮਾਂ ਦੀ,
ਸੋਚ ਰੱਖਾਂਗਾ ਹਰ ਆਨ,
ਹਾਂ ਤੇਰੇ ਸਾਰੇ ਕੰਮਾਂ ’ਤੇ,
ਮੈਂ ਰੱਖਾਗਾ ਧਿਆਨ।14. ਰਾਹ ਤੇਰਾ ਵਿੱਚ ਪਾਕੀਜ਼ਗੀ,
ਮੇਰੇ ਖ਼ੁਦਾਇਆ ਹੈ,
ਹੈ ਕਿਹੜਾ ਵੱਡਾ ਪੂਜਣਯੋਗ,
ਜੋ ਤੇਰੇ ਜਿਹਾ ਹੈ।15. ਸਭ ਤੇਰੇ ਕੰਮ ਅਜਾਇਬ ਹਨ,
ਤੂੰ ਕੁਦਰਤਵਾਲਾ ਹੈਂ,
ਤੂੰ ਕੌਮਾਂ ਉੱਤੇ ਆਪਣਾ ਜ਼ੋਰ,
ਡਾਢਾ ਵਿਖਾਇਆ ਹੈ।16. ਬਚਾਏ ਆਪਣੇ ਸਾਰੇ ਲੋਕ,
ਤੂੰ ਆਪਣੇ ਬਾਜੂ ਨਾਲ,
ਯਾਕੂਬ ਤੇ ਯੂਸਫ਼ ਦੀ ਔਲਾਦ,
ਤੂੰ ਆਪੀਂ ਲੈ ਸੰਭਾਲ। -
1. ਮਿਰਾਸ ਵਿੱਚ ਤੇਰੀ, ਐ ਖ਼ੁਦਾ,
ਗ਼ੈਰ ਕੌਮਾਂ ਦਾਖ਼ਲ ਹੋਈਆਂ ਆਣ,
ਨਾਪਾਕ ਕਰ ਸੁੱਟੀ ਹੈਕਲ ਵੀ,
ਜੋ ਤੇਰੇ ਰਹਿਣੇ ਦਾ ਮਕਾਨ,
ਯਰੂਸ਼ਲਮ ਜੋ ਸ਼ਹਿਰ ਸ਼ਾਨਦਾਰ,
ਕਰ ਸੁੱਟਿਆ ਢੇਰ ਤੇ ਸਾਫ਼ ਉਜਾੜ।2. ਤੇ ਲਾਸ਼ਾਂ ਤੇਰੇ ਬੰਦਿਆਂ ਦੀ,
ਖਿਲਾਈਆਂ ਹਨ ਪਰਿੰਦਿਆਂ ਨੂੰ,
ਮਾਸ ਤੇਰੇ ਪਾਕ ਲੋਕਾਂ ਦਾ ਵੀ,
ਖਿਲਾਇਆ ਹੈ ਦਰਿੰਦਿਆਂ ਨੂੰ,
ਹਾਂ ਕਸਰਤ ਦੇ ਨਾਲ, ਐ ਖ਼ੁਦਾ,
ਵਗਾਇਆ ਹੈ ਖੂਨ ਉਹਨਾਂ ਦਾ।3. ਯਰੂਸ਼ਲਮ ਦੇ ਗਿਰਦ ਨਵਾਹ,
ਲਹੂ ਵਗਿਆ ਮਾਨਿਦ ਪਾਣੀ ਦੀ,
ਨਾ ਰਿਹਾ ਸਾਥੀ ਉਹਨਾਂ ਦਾ,
ਜੋ ਉਹਨਾਂ ਨੂੰ ਹੁਣ ਦੱਬੇ ਵੀ,
ਆਪਣੇ ਹਮਸਾਇਆਂ ਵਿੱਚ ਲਾਚਾਰ,
ਹਾਂ ਅਸੀਂ ਹੋਏ ਖੱਜਲ-ਖਵਾਰ। -
1. ਮੈਂ ਗੱਲ ਖ਼ੁਦਾ ਦੀ ਸੁਣਾਂਗਾ,
ਜਦ ਕਰੇਗਾ ਕਲਾਮ,
ਕਿ ਉਹ ਤੇ ਆਪਣੇ ਬੰਦਿਆਂ ਨਾਲ,
ਪਾਕ ਲੋਕਾਂ ਨਾਲ ਤਮਾਮ।2. ਗੱਲ ਕਰੇਗਾ, ਜੋ ਉਸ ਦੀ ਬਾਤ,
ਹੈ ਸੁਲਾਹ ਸਲਾਮਤੀ ਦੀ,
ਪਰ ਚਾਹੀਦਾ ਹੈ ਜੋ ਮੁੜੀਏ ਨਾ,
ਇਸ ਗੱਲ ਤੋਂ ਅਸੀਂ ਵੀ।3. ਹੈ ਮੁਕਤੀ ਨੇੜੇ ਉਹਨਾਂ ਦੇ,
ਜੋ ਰੱਖਦੇ ਉਸਦਾ ਡਰ,
ਤਾਂ ਸਾਰੀ ਧਰਤੀ ਸਾਡੀ ਵੀ,
ਜਲਾਲ ਦਾ ਹੋਵੇ ਘਰ।4. ਸੱਚਿਆਈ ਰਹਿਮਤ ਆਪੋ ਵਿੱਚ,
ਹੁਣ ਦੋਵੇਂ ਮਿਲੀਆਂ ਨੇ,
ਤੇ ਚੁੰਮਿਆ ਇੱਕ ਦੂਜੇ ਨੂੰ
ਸੱਚਿਆਈ ਸੁਲਾਹ ਨੇ।5. ਹੁਣ ਧਰਤੀ ਵਿੱਚੋਂ ਵੇਖੋਗੇ,
ਸੱਚਿਆਈ ਉੱਗੇਗੀ,
ਸੱਚਿਆਈ ਵੀ ਅਸਮਾਨ ਤੋਂ,
ਹੁਣ ਝਾਤੀ ਪਾਵੇਗੀ।6. ਜੋ ਚੰਗਾ ਹੈ ਸੋ ਦੇਵੇਗਾ,
ਖ਼ੁਦਾਵੰਦ ਬਿਲਯਾਕੀਨ,
ਤੇ ਆਪਣਾ ਹਾਸਿਲ ਦੇਵੇਗੀ,
ਇਹ ਸਾਡੀ ਸਭ ਜ਼ਮੀਨ।7. ਸੱਚਿਆਈ ਉਹਦੇ ਅੱਗੇ ਹੀ,
ਤਦ ਚੱਲਦੀ ਜਾਵੇਗੀ,
ਤੇ ਆਪਣੇ ਖੁਰੇ ਪੈਂਤੜੇ ਨੂੰ,
ਇੱਕ ਰਾਹ ਬਣਾਵੇਗੀ। -
14. ਮੇਰੇ ਉੱਤੇ ਚੜ੍ਹ ਆਇਆ, ਮੇਰੇ ਖ਼ੁਦਾ,
ਘੁਮੰਡੀ ਮਨੁੱਖਾਂ ਦਾ ਭਾਰਾ ਜਥਾ।15. ਤੇ ਜ਼ਾਲਿਮ ਮਨੁੱਖ ਹਨ ਜੋ ਡਾਢੇ ਬੁਰੇ,
ਉਹ ਪਿੱਛੇ ਪਏ ਸਭ ਮੇਰੀ ਜਾਨ ਦੇ।16. ਕਿ ਉਹਨਾਂ ਨੇ ਤੈਨੂੰ, ਐ ਮੇਰੇ ਖ਼ੁਦਾ,
ਨਹੀਂ ਅੱਖੀਆਂ ਦੇ ਸਾਹਮਣੇ ਰੱਖਿਆ।17. ਪਰ ਹੈ ਤੇਰੀ, ਯਾ ਰੱਬਾ, ਰਹਿਮਤ ਬੜ੍ਹੀ,
ਮੁਹੱਬਤ ਭਰੀ, ਤੇਰੀ ਸ਼ਫ਼ਕਤ ਬੜ੍ਹੀ।18. ਤੇਰਾ ਸਬਰ ਡਾਢਾ ਹੈ ਮੇਰੇ ਖ਼ੁਦਾ,
ਹੈ ਬੇਹੱਦ ਤੇ ਬੇਅੰਤ ਤੇਰੀ ਵਫ਼ਾ।19. ਮੇਰੇ ਉੱਤੇ ਹੁਣ ਕਰ ਨਿਗਾਹ ਮਿਹਰ ਦੀ,
ਤੇ ਰਹਿਮਤ ਤੇਰੀ ਹੈ, ਖ਼ੁਦਾਇਆ ਬੜ੍ਹੀ।20. ਕਦੀ ਵੀ ਨਾ ਤੂੰ ਆਪਣੇ ਬੰਦੇ ਨੂੰ ਛੋੜ,
ਤੂੰ ਏ ਬਖ਼ਸ਼ੀਂ ਤਾਕਤ, ਤੂੰ ਏ ਬਖ਼ਸ਼ੀਂ ਜ਼ੋਰ।21. ਤੇ ਹੁਣ ਆਪਣੀ ਗੋਲ੍ਹੀ ਦੇ ਪੁੱਤ ਨੂੰ ਸਦਾ,
ਤੂੰ ਬਖ਼ਸ਼ੀਂ ਖਲਾਸੀ, ਐ ਮੇਰੇ ਖ਼ੁਦਾ।22. ਭਲਾਈ ਦਾ ਮੈਨੂੰ ਵਿਖਾ ਕੁਝ ਨਿਸ਼ਾਨ,
ਮੇਰੇ ਦੂਤੀ ਦੁਸ਼ਮਣ ਤਾਂ ਹੋਵਣ ਹੈਰਾਨ।23. ਖ਼ੁਦਾਵੰਦਾ ਹੈ ਤੇਰੀ ਰਹਿਮਤ ਬੜ੍ਹੀ,
ਤੇਰੇ ਵੱਲੋਂ ਮੈਨੂੰ ਤਸੱਲੀ ਮਿਲੀ। -
13. ਮੈਂ ਆਪਣੇ ਨਾਂ ਦੇ ਆਸ਼ਿਕ ਨੂੰ ਆਪੀਂ ਬਚਾਵਾਂਗਾ,
ਉਹ ਮੇਰਾ ਨਾਂ ਪਛਾਣਦਾ ਹੈ, ਉਸ ਨੂੰ ਵਧਾਵਾਂਗਾ।14. ਪੁਕਾਰੇਗਾ ਉਹ ਮੈਨੂੰ ਜਦ, ਝੱਟ ਦਿਆਂਗਾ ਜਵਾਬ,
ਤੇ ਉਹਦੇ ਨਾਲ ਰਹਾਂਗਾ, ਜਦ ਹੋਵੇ ਵਿੱਚ ਅਜ਼ਾਬ।15. ਖਲਾਸੀ, ਇੱਜ਼ਤ ਬਖ਼ਸ਼ਾਂਗਾ, ਉਮਰ ਵਧਾਵਾਂਗਾ,
ਨਜਾਤ ਫਿਰ ਉਸ ਨੂੰ ਆਪਣੀ ਵੀ, ਮੈਂ ਆਪ ਵਿਖਾਵਾਂਗਾ। -
16. ਮੂਰਖ ਆਪਣੇ ਉੱਤੇ ਆਪ ਦੁੱਖ ਲੈ ਆਉਂਦਾ ਕਰਕੇ ਪਾਪ,
ਭੈੜੀ ਚਾਲ ਉਹ ਚੱਲਦਾ ਹੈ, ਭੈੜੇ ਕੰਮ ਉਹ ਕਰਦਾ ਹੈ।17. ਹਰ ਇੱਕ ਭੋਜਨ ਖਾਣ ਤੋਂ ਵੀ ਉਹਨਾਂ ਦਾ ਘਿਣ ਕਰਦਾ ਜੀ,
ਉਹ ਤੇ ਹੁਣ ਆ ਪਹੁੰਚੇ ਸੀ, ਨੇੜੇ ਮੌਤ ਦੇ ਬੂਹਿਆਂ ਦੇ।18. ਉਹ ਉਸ ਦੁੱਖ ਦੇ ਦਰਮਿਆਨ ਰੱਬ ਅੱਗੇ ਚਿੱਲਾਏ ਸਨ,
ਦੁੱਖਾਂ ਤੋਂ ਜਾਨ ਉਹਨਾਂ ਦੀ ਰੱਬ ਨੇ ਆਪ ਛੁਡਾਈ ਸੀ।19. ਆਪਣਾ ਘੱਲਦਾ ਹੈ ਕਲਾਮ ਚੰਗਾ ਕਰਦਾ ਹੈ ਤਮਾਮ,
ਦੁੱਖਾਂ ਤੋਂ ਛੁਡਾਂਦਾ ਹੈ ਨਾਸ਼ ਹੋਣ ਤੋਂ ਬਚਾਂਦਾ ਹੈ।20. ਰਹਿਮਤ ਕਰਦਾ ਹੈ ਖ਼ੁਦਾ ਉਹ ਸ਼ੁਕਰਾਨੇ ਕਰਨ ਅਦਾ,
ਆਦਮ ਲਈ ਬੇਸ਼ੁਮਾਰ ਕਰਦਾ ਹੈ ਅਜਾਇਬ ਕਾਰ।21. ਸ਼ੁਕਰ ਦੇ ਜ਼ਬੀਹ ਗੁਜ਼ਰਾਨ ਉਹਦੇ ਹੋਵਣ ਸਨਾਖ਼ਵਾਂ,
ਉਹਦੇ ਸਭ ਅਜਾਇਬ ਕਾਰ ਖ਼ੁਸ਼ੀ ਦੇ ਨਾਲ ਕਰਨ ਇਜ਼ਹਾਰ। -
1. ਮਜ਼ਬੂਤ ਮੇਰਾ ਦਿਲ ਹੈ, ਸ਼ੌਕਤ ਦੇ ਨਾਲ ਗਾਵਾਂ,
ਤਾਰੀਫ਼ ਆਪਣੇ ਰੱਬ ਦੀ, ਤੇ ਹਮਦ ਮੈਂ ਸੁਣਾਵਾਂ।2. ਬਰਬਤ ਤੇ ਬੀਨ ਜਾਗੇ, ਮੈਂ ਜਾਗਾਂਗਾ ਸਵੇਰੇ,
ਕੌਮਾਂ ਤੇ ਉੱਮਤਾਂ ਦੇ ਵਿੱਚ, ਸ਼ੁਕਰਾਨੇ ਗਾਵਾਂ ਤੇਰੇ।3. ਵੱਡੀ ਤੇਰੀ ਹੈ ਰਹਿਮਤ ਅਸਮਾਨਾਂ ਤੋਂ ਵੀ ਉੱਚੀ,
ਯਾ ਰੱਬ ਤੇਰੀ ਅਮਾਨਤ, ਹੈ ਬੱਦਲਾਂ ਤੀਕ ਪਹੁੰਚੀ।4. ਅਸਮਾਨਾਂ ਉੱਤੇ ਹੋ ਤੂੰ, ਉੱਚਾ ਮੇਰੇ ਖ਼ੁਦਾਇਆ,
ਸਭ ਧਰਤੀ ਉੱਤੇ ਜ਼ਾਹਿਰ, ਹੋਵੇ ਜਲਾਲ ਤੇਰਾ। -
ਮੈਨੂੰ ਕਿਹੜਾ ਰਾਹ ਵਿਖਾਵੇ ਪੱਕੇ ਸ਼ਹਿਰ ਅਦੋਮ ਪਹੁੰਚਾਵੇ?
10. ਕਿਆ ਉਹ ਨਹੀਂ ਤੂੰੰ ਏਂ, ਜਿਸ ਨੇ ਸਾਨੂੰ ਦੂਰ ਹੈ ਕੀਤਾ?
ਸਾਡੀ ਫੌਜਾਂ ਨਾਲ ਨਾ ਚੱਲਿਆ ਤੂੰ ਹੀ ਹੁਣ ਛੁਡਾ।11. ਤੰਗੀ ਵਿੱਚ ਕਰ ਮਦਦ ਅਸਾਡੀ, ਝੂਠੀ ਮਦਦ ਹੈ ਆਦਮੀਆਂ ਦੀ,
ਤੂੰ ਏਂ ਸਾਡੀ ਹੈਂ ਦਲੇਰੀ ਲਿਤਾੜੇਂਗਾ ਤੂੰ ਵੈਰੀ। -
27. ਮੈਨੂੰ ਜਿਵਾਲੀਂ ਰੱਬਾ, ਮੈਨੂੰ ਜਿਵਾਲੀਂ ਹੋ,
ਜਿਹੜੇ ਤੂੰ ਕੌਲ ਕੀਤੇ, ਉਹਨਾਂ ਨੂੰ ਪਾਲੀਂ ਹੋ।28. ਰੁਲਦੀ ਹੈ ਮਿੱਟੀ ਵਿੱਚ, ਮੇਰੀ ਇਹ ਜਾਨ ਹੋ,
ਤੇਰੇ ਤੇ ਕੌਲਾਂ ਉੱਤੇ ਮੇਰਾ ਇਮਾਨ ਹੋ।29. ਦੱਸੀਆਂ ਤੈਨੂੰ, ਰੱਬਾ ਆਪਣੀਆਂ ਰਾਹਾਂ,
ਤਦੋਂ ਤੂੰ ਰਹਿਮ ਕਰਕੇ ਸੁਣੀਆਂ ਦੁਆਵਾਂ।30. ਆਪਣੇ ਤੂੰ ਹੱਕ ਸਭੋ ਮੈਨੂੰ ਸਿਖਾਈਂ,
ਆਪਣੀ ਸ਼ਰੀਅਤ ਦੀਆਂ ਰਾਹਾਂ ਵਿਖਾਈਂ।31. ਤੇਰੇ ਅਜਾਇਬ ਕੰਮਾਂ ਉੱਤੇ ਖ਼ੁਦਾਇਆ,
ਧਿਆਨ ਮੈਂ ਆਪਣਾ ਚੰਗੀ ਤਰ੍ਹਾਂ ਹੈ ਲਾਇਆ।32. ਵਗਦੇ ਨੇ ਹੰਝੂ ਮੇਰੇ, ਦੁੱਖਾਂ ਦੇ ਨਾਲ ਹੋ,
ਮੈਨੂੰ ਸੰਭਾਲੀਂ ਆਪਣੇ ਕੌਲਾਂ ਨੂੰ ਪਾਲ ਹੋ।33. ਝੂਠ ਦਾ ਰਾਹ ਮੈਥੋਂ ਰੱਖੀਂ ਤੂੰ ਦੂਰ ਹੋ,
ਬਖ਼ਸ਼ੀਂ ਤੂੰ ਮਿਹਰ ਕਰਕੇ ਸ਼ਰਾਅ ਦਾ ਨੂਰ ਹੋ।34. ਚੁਣਿਆ ਮੈਂ ਆਪਣੇ ਲਈ ਰਸਤਾ ਸੱਚਿਆਈ ਦਾ,
ਤੇਰਿਆਂ ਤੇ ਕੌਲਾਂ ਨੂੰ ਮੈਂ ਸਾਹਮਣੇ ਹੈ ਰੱਖਿਆ।35. ਤੇਰੀਆਂ ਗਵਾਹੀਆਂ ਉੱਤੇ ਜੀ ਮੇਰਾ ਲੱਗਦਾ,
ਮੈਨੂੰ ਨਾ ਹੋਣ ਦੇ ਕਦੀ ਸ਼ਰਮਿੰਦਾ।36. ਦੌੜ੍ਹਾਗਾਂ ਮੈਂ ਤੇਰੇ ਹੁਕਮਾਂ ਦੇ ਰਾਹ ’ਤੇ,
ਕੀਤਾ ਤੂੰ ਖ਼ੁਸ਼ ਹੈ ਮੇਰੇ ਦਿਲ ਨੂੰ ਵਧਾ ਕੇ। -
45. ਮੈਨੂੰ ਰਹਿਮਤ ਤੇ ਨਜਾਤ ਵਿਖਾਈਂ,
ਅਰਜ਼ ਕਰਾਂ ਤੇਰੀ ਮਿੰਨਤ ਕਰਾਂ ਮੈਂ,
ਆਪਣਾ ਕੌਲ ਤੂੰ ਯਾਦ ਫਰਮਾਈਂ।46. ਮੈਥੋਂ ਤਾਂ ਜਵਾਬ ਉਹ ਪਾਵਣ,
ਜਿਹੜੇ ਤਾਹਨੇ ਮਾਰ ਸਤਾਵਣ,
ਤੇਰੇ ਬਿਨਾਂ ਕਿਸੇ ਦੀ ਆਸ ਵੀ ਨਹੀਂ।47. ਮੈਂ ਤੇ ਹਰ ਦਮ ਸੱਚਿਆਈ ਬੋਲਾਂ,
ਝੂਠੀ ਗੱਲ ਮੂੰਹ ਵਿੱਚ ਨਾ ਖੋਲ੍ਹਾਂ,
ਮੈਂ ਮੰਨਦਾ ਹਾਂ ਤੇਰੇ ਹੁਕਮਾਂ ਤਾਈਂ।48. ਤੇਰੀ ਸ਼ਰਾਅ ਨੂੰ, ਪਾਕ ਖ਼ੁਦਾਇਆ,
ਹਰ ਵੇਲੇ ਮੈਂ ਯਾਦ ਰੱਖਾਂਗਾ,
ਭੁੱਲਾਂਗਾ ਨਾ ਕਦੀ ਓੜਕ ਤਾਈਂ।49. ਤੰਗੀ ਤੋਂ ਛੁਟਕਾਰਾ ਪਾਵਾਂ,
ਫਿਰਾਂ ਤੁਰਾਂਗਾ ਖੁੱਲ੍ਹੀਆਂ ਥਾਂਵਾਂ,
ਢੂੰਡਿਆ ਮੈਂ ਤੇਰੇ ਹੁਕਮਾਂ ਤਾਈਂ।50. ਮੈਂ ਬਾਦਸ਼ਾਹਾਂ ਦੇ ਦਰਬਾਰੇ,
ਹੁਕਮ ਸੁਣਾਵਾਂ ਤੇਰੇ ਸਾਰੇ,
ਸ਼ਰਮਿੰਦਾ ਨਾ ਮੈਂ ਹੋਵਾਂ ਕਦਾਈਂ।51. ਤੇਰੇ ਹੁਕਮਾਂ ਵਿੱਚ, ਖ਼ੁਦਾਇਆ,
ਜਿਨ੍ਹਾਂ ਨੂੰ ਮੈਂ ਪਿਆਰ ਹਾਂ ਕਰਦਾ,
ਖ਼ੁਸ਼ ਰੱਖਾਂਗਾ ਮੈਂ ਆਪਣੇ ਤਾਈਂ।52. ਤੇਰੀ ਸ਼ਰਾਅ ਵੱਲ ਹੱਥ ਉਠਾਂਦਾ,
ਜਿਸ ਨੂੰ ਮੈਂ ਹਾਂ ਦਿਲ ਤੋਂ ਚਾਹੁੰਦਾ,
ਸੋਚਾਂਗਾ ਮੈਂ ਤੇਰੇ ਹੁਕਮਾਂ ਤਾਈਂ। -
112. ਮੈਨੂੰ ਦਿਕ ਕਰਦੇ ਭੈੜੇ-ਭੈੜੇ ਖਿਆਲ,
ਪਿਆਰ ਹੈ ਮੇਰਾ ਤੇਰੀ ਸ਼ਰਾਅ ਦੇ ਨਾਲ।113. ਤੂੰ ਮੇਰੀ ਢਾਲ ਤੇ ਪਨਾਹ ਦੀ ਜਾ,
ਤੇਰੇ ਕੌਲਾਂ ’ਤੇ ਆਸਰਾ ਮੇਰਾ।114. ਸਾਰੇ ਬਦਕਾਰ ਹੋਣ ਮੈਥੋਂ ਦੂਰ,
ਮੈਂ ਤੇ ਮੰਨਾਂਗਾ ਰੱਬ ਦੇ ਹੁਕਮ ਜ਼ਰੂਰ।115. ਕੌਲ ਤੂੰ ਕੀਤਾ ਆਪਣੇ ਬੰਦੇ ਨਾਲ,
ਸੋ, ਖ਼ੁਦਾਵੰਦਾ, ਆਪ ਮੈਨੂੰ ਸੰਭਾਲ।116. ਮੈਂ ਤੇ ਜੀਵਾਂ, ਨਾ ਹੋਵਾਂ ਸ਼ਰਮਿੰਦਾ,
ਤੇਰੇ ਉੱਤੇ ਹੈ ਆਸਰਾ ਮੇਰਾ।117. ਮੈਨੂੰ ਥੰਮ ਲਈਂ ਕਿ ਤਾਂ ਮੈਂ ਬਚਿਆ ਰਹਾਂ,
ਤੇਰੇ ਹੱਕ ਉੱਤੇ ਅੱਖੀਆਂ ਲਾਵਾਂ।118. ਐਸਿਆਂ ਲੋਕਾਂ ਨੂੰ ਤੂੰ ਰੱਦ ਕਰਦਾ,
ਤੇਰੇ ਹੱਕ ਤੋਂ ਜੋ ਹੁੰਦੇ ਹਨ ਗੁੰਮਰਾਹ।119. ਝੂਠ ਦਾ ਉਹਨਾਂ ਵਿੱਚ ਹੈ ਬੋਇਆ ਖਮੀਰ,
ਮੈਲ ਵਾਂਗਰ ਤੂੰ ਦਫ਼ਾ ਕੀਤੇ ਸ਼ਰੀਰ।120. ਪਰ ਖ਼ੁਦਾਇਆ ਤੇਰੀ ਸ਼ਹਾਦਤਾਂ ਨਾਲ,
ਮੈਂ ਤੇ ਰੱਖਦਾ ਪਿਆਰ ਦਿਲ ਤੋਂ ਕਮਾਲ।121. ਤੇਰੇ ਦਰ ਤੋਂ ਮੈਂ ਕੰਬਦਾ ਹਾਂ ਥਰ-ਥਰ,
ਡਾਢਾ ਤੇਰੀ ਅਦਾਲਤਾਂ ਦਾ ਡਰ। -
ਮੈਨੂੰ ਤੂੰ ਰਿਹਾਈ ਦੇ, ਵੇਖ ਮੁਸੀਬਤ ਮੇਰੀ ।
160. ਦੇ ਤੂੰ ਰਿਹਾਈ ਮੈਨੂੰ ਖ਼ੁਦਾਇਆ,
ਦੇ ਤੂੰ ਰਿਹਾਈ,
ਦੇ ਤੂੰ ਰਿਹਾਈ ਮੈਨੂੰ ਖ਼ੁਦਾਇਆ,
ਭੁੱਲਿਆ ਨਾ ਸ਼ਰਾਅ ਮੈਂ ਤੇਰੀ।161. ਮੇਰਾ ਮੁਕੱਦਮਾ ਆਪੇ ਤੂੰ ਲੈ ਲੈ,
ਮੇਰਾ ਮੁਕੱਦਮਾ,
ਮੇਰਾ ਮੁਕੱਦਮਾ ਆਪੇ ਤੂੰ ਲੈ ਲੈ ,
ਹੋਵੇ ਖਲਾਸੀ ਤਾਂ ਮੇਰੀ।162. ਮੈਨੂੰ ਜਵਾ ਉਸ ਗੱਲ ਦੀ ਖਾਤਿਰ,
ਆਪੀਂ ਤੂੰ ਕੀਤੀ ਸੀ ਜਿਹੜੀ।163. ਤੇਰਿਆਂ ਹੁਕਮਾਂ ਨੂੰ ਬਦ ਨਹੀਂ ਢੂੰਡਦੇ,
ਦੂਰ ਮੁਕਤੀ ਤੋਂ ਉਹ ਤੇਰੀ।164. ਕਰੀਂ ਅਦਾਲਤ ਮੈਨੂੰ ਜਵਾ ਲਈਂ,
ਰਹਿਮਤ ਤੇਰੀ ਹੈ ਬਥੇਰੀ।165. ਦੂਤੀ ਦੁਸ਼ਮਣ ਮੇਰੇ ਹਨ ਬਥੇਰੇ,
ਸ਼ਰਾਅ ਨਾ ਛੱਡੀ ਮੈਂ ਤੇਰੀ।166. ਡਿੱਗਿਆਂ ਨੂੰ ਵੇਖ ਕੇ ਕਰਦਾ ਮੈਂ ਨਫ਼ਰਤ,
ਮੰਨਣ ਕਲਾਮ ਜੋ ਨਾ ਤੇਰੀ।167. ਹੁੱਕਮ ਤੇਰੇ ਮੈਨੂੰ ਲੱਗਦੇ ਪਿਆਰੇ,
ਖ਼ੁਸ਼ੀ ਹੈ ਉਹਨਾਂ ਵਿੱਚ ਮੇਰੀ।168. ਮੈਨੂੰ ਜਿਵਾਲੀਂ ਮੇਰੇ ਖ਼ੁਦਾਇਆ,
ਤੇਰੀ ਹੈ ਮਿਹਰ ਬਥੇਰੀ।169. ਤੇਰਾ ਕਲਾਮ ਮੁੱਢੋਂ ਯਾ ਰੱਬ ਸੱਚ ਹੈ,
ਤੇਰਾ ਕਲਾਮ,
ਤੇਰਾ ਕਲਾਮ ਮੁੱਢੋਂ ਯਾ ਰੱਬ ਸੱਚ ਹੈ,
ਸੱਚੀ ਹੈ ਅਦਾਲਤ ਤੇਰੀ। -
178. ਮੇਰੀ ਫਰਿਆਦ ਆਵਣ ਦੇ, ਖ਼ੁਦਾਇਆ, ਸਾਹਮਣੇ ਆਪਣੇ,
ਸਮਝ ਮੈਨੂੰ ਇਨਾਇਤ ਕਰ ਮੁਤਾਬਿਕ ਕੌਲ ਆਪਣੇ ਦੇ।179. ਹਜ਼ੂਰੀ ਵਿੱਚ ਤੇਰੀ ਪਹੁੰਚੇ ਮੇਰੀ ਮਿੰਨਤ, ਖ਼ੁਦਾਵੰਦਾ,
ਮੁਤਾਬਿਕ ਆਪਣੇ ਵਾਅਦੇ ਦੇ ਮੈਨੂੰ ਬਖ਼ਸ਼ੀਂ ਛੁਟਕਾਰਾ।180. ਸਿਤਾਇਸ਼ ਤੇਰੀ, ਯਾ ਰੱਬ, ਮੇਰੇ ਹੋਠਾਂ ਵਿੱਚੋਂ ਨਿਕਲੇਗੀ,
ਜਦੋਂ ਤਾਲੀਮ ਤੂੰ ਦੇਵੇਂਗਾ ਮੈਨੂੰ ਆਪਣੇ ਫਰਜ਼ਾਂ ਦੀ।181. ਕਰੇਗੀ ਚਰਚਾ ਇਹ ਮੇਰੀ ਜ਼ੁਬਾਨ ਤੇਰੀ ਸ਼ਰੀਅਤ ਦਾ,
ਕਿ ਸਭ ਫਰਮਾਨ ਤੇਰੇ ਠੀਕ, ਸੱਚੇ ਹਨ, ਖ਼ੁਦਾਵੰਦਾ।182. ਭਲਾ ਹੁੰਦਾ ਜੇ ਹੱਥ ਤੇਰਾ ਮਦਦ ਇਸ ਬੰਦੇ ਦੀ ਕਰਦਾ,
ਕਿ ਮੈਂ ਸਭ ਤੇਰੇ ਫਰਜ਼ਾਂ ਉੱਤੇ ਦਿਲ ਦੇ ਨਾਲ ਹਾਂ ਚੱਲਦਾ।183. ਮੇਰੇ ਦਿਲ ਵਿੱਚ, ਖ਼ੁਦਾਇਆ, ਹੈ ਮੁਹੱਬਤ ਤੇਰੀ ਮੁਕਤੀ ਦੀ,
ਕਿ ਹੈ ਤੇਰੀ ਸ਼ਰੀਅਤ ਤੋਂ ਮੇਰੀ ਰੂਹ ਨੂੰ ਖ਼ੁਸ਼ੀ ਡਾਢੀ।184. ਮੇਰੀ ਜਿੰਦੜੀ ਰਹੇ ਜ਼ਿੰਦਾ ਕਿ ਤਾਂ ਉਸਤਤ ਤੇਰੀ ਗਾਵਾਂ,
ਨਿਆਵਾਂ ਤੇਰਿਆਂ ਤੋਂ ਵੀ, ਖ਼ੁਦਾਵੰਦਾ ਮਦਦ ਪਾਵਾਂ।185. ਗੁਆਚੀ ਭੇਡ ਵਾਂਗੂੰ ਹਾਂ ਭੁੱਲਾ ਭਟਕਿਆ ਗੁੰਮਰਾਹ,
ਤੂੰ ਮੈਨੂੰ ਢੂੰਡ ਮੈਂ ਤੇ ਤੇਰਿਆਂ ਹੁਕਮਾਂ ਨੂੰ ਹਾਂ ਤੱਕਦਾ। -
1. ਮੈਂ ਖ਼ੁਸ਼ ਹੋਇਆ ਜਦ ਮੈਨੂੰ ਆਖਣ ਲੱਗੇ,
ਕਿ ਆਓ ਖ਼ੁਦਾਵੰਦ ਦੇ ਘਰ ਚੱਲੀਏ।2. ਐ ਯਰੂਸ਼ਲਮ, ਤੂੰ ਖ਼ੁਦਾਵੰਦ ਦਾ ਸ਼ਹਿਰ,
ਤੇਰੇ ਬੂਹਿਆਂ ਵਿੱਚ ਹੁਣ ਖੜ੍ਹੇ ਸਾਡੇ ਪੈਰ।3. ਐ ਯਰੂਸ਼ਲਮ, ਤੂੰ ਅਜਾਇਬ ਬਨੀ,
ਤੇਰੀ ਸਾਰੀ ਵੱਸੋਂ ਹੈ ਡਾਢੀ ਘਣੀ।4. ਤੇ ਜਿਸ ਵਿੱਚ ਖ਼ੁਦਾਵੰਦ ਦੀਆਂ ਸਭ ਟੋਲੀਆਂ,
ਗਵਾਹੀ ਦੀ ਖ਼ਾਤਿਰ ਹਨ ਚੜ੍ਹ ਜਾਂਦੀਆਂ।5. ਕਿ ਤਾਂ ਇਸਰਾਏਲ ਦੇ ਉਹ ਸ਼ਾਹਿਦ ਬਣਨ,
ਖ਼ੁਦਾਵੰਦ ਦੇ ਨਾਂ ਦੀ ਸਿਤਾਇਸ਼ ਕਰਨ।6. ਕਿ ਉਸ ਵਿੱਚ ਧਰੇ ਹਨ ਅਦਾਲਤ ਦੇ ਤਖ਼ਤ,
ਕਿ ਦਾਊਦ ਦੇ ਸਭ ਘਰਾਣੇ ਦੇ ਤਖ਼ਤ। -
1. ਮੈਨੂੰ ਮੇਰੀ ਜਵਾਨੀ ਤੋਂ ਲੈ ਕੇ,
ਕਿੰਨੀ ਵਾਰੀ ਹੈ ਉਹਨਾਂ ਸਤਾਇਆ।2. ਇਸਰਾਏਲ ਨੂੰ ਇਹ ਚਾਹੀਦਾ ਹੈ ਕਹਿਣਾ,
ਮੈਨੂੰ ਵਿੱਚ ਜਵਾਨੀ, ਖ਼ੁਦਾਇਆ।3. ਇਹਨਾਂ ਦੁੱਖ ਦਿੱਤਾ ਸੀ ਕਿੰਨੀ ਵਾਰੀ,
ਤਾਂ ਵੀ ਮੇਰੇ ’ਤੇ ਨਾ ਗ਼ਲਬਾ ਪਾਇਆ।4. ਲੰਮੇ ਲੰਮੇ ਸਿਆੜ ਬਣਾਏ,
ਮੇਰੀ ਪਿੱਠ ਉੱਤੇ ਹੱਲ ਉਹਨਾਂ ਵਾਹਿਆ।5. ਸਾਰੇ ਬੰਧਨ ਸ਼ਰੀਰਾਂ ਦੇ ਵੱਢਕੇ,
ਸੱਚੇ ਰੱਬ ਹੀ ਨੇ ਮੈਨੂੰ ਛੁਡਾਇਆ।6. ਸ਼ਰਮ ਖਾ ਕੇ ਉਹ ਮੁੜ ਜਾਣ ਪਿੱਛੇ,
ਜਿਨ੍ਹਾਂ ਨਾਲ ਵੈਰ ਸਿਓਨ ਚਾਹਿਆ।7. ਛੱਟ ਦੇ ਘਾਹ ਵਾਂਗ ਜੜ੍ਹ ਉਹ ਨਾ ਰੱਖਣ,
ਜਿਹੜਾ ਪੁੱਟਣ ਤੋਂ ਪਹਿਲਾਂ ਹੀ ਸੁੱਕਦਾ।8. ਵੱਢਣ ਵਾਲਾ ਨਾ ਰੁਗ ਆਪਣਾ ਭਰਦਾ,
ਝੋਲੀ ਸਥਰੀ ਨਾ ਭਰਕੇ ਲਿਆਇਆ।9. ਨਹੀਂ ਚਾਹੁੰਦੇ ਹਨ ਰਾਹੀ ਕਿ ਹੋਵੇ,
ਤੁਹਾਡੇ ’ਤੇ ਖ਼ੁਦਾਵੰਦ ਦਾ ਸਾਇਆ।10. ਜਾਂ ਉਹ ਮੰਗਣ ਦੁਆ ਉਹਨਾਂ ਲਈ,
ਨਾਮ ਲੈ ਕੇ ਖ਼ੁਦਾਵੰਦ ਖ਼ੁਦਾ ਦਾ। -
4. ਮੈਂ ਜਾਣਦਾ ਹਾਂ ਕਿ ਪਾਕ ਖ਼ੁਦਾ,
ਬਜ਼ੁਰਗ ਤੇ ਵੱਡਾ ਹੈ ਸਦਾ,
ਹਾਂ, ਸਭ ਦੇਵਤਿਆਂ ਦੇ ਦਰਮਿਆਨ ਹੈ,
ਸਾਡੇ ਰੱਬ ਦੀ ਡਾਢੀ ਸ਼ਾਨ।5. ਅਸਮਾਨ, ਜ਼ਮੀਨ, ਦਰਿਆਵਾਂ ਵਿੱਚ,
ਸਭ ਨੀਵੀਂ ਡੂੰਘੀਆਂ ਥਾਵਾਂ ਵਿੱਚ,
ਜੋ ਕੁਝ ਖ਼ੁਦਾਵੰਦ ਚਾਹੁੰਦਾ ਹੈ,
ਆਪ ਉਹਨਾਂ ਵਿੱਚ ਬਣਾਂਦਾ ਹੈ।6. ਜਦ ਹੁਕਮ ਕਰਦਾ ਹੈ ਕਰਤਾਰ,
ਜ਼ਮੀਨ ਤੋਂ ਉੱਠਦੇ ਹਨ ਬੁਖ਼ਾਰ,
ਬਿਜਲੀ ਮੀਂਹ ਨਾਲ ਬਣਾਂਦਾ ਹੈ,
ਅਕਾਸ਼ੋਂ ਹਵਾ ਵਗਾਂਦਾ ਹੈ। -
1. ਮੈਂ ਦਿਲ ਦੇ ਨਾਲ ਖ਼ੁਦਾਵੰਦਾ,
ਤੇਰੀ ਸਿਤਾਇਸ਼ ਕਰਾਂਗਾ,
ਮੈਂ ਰੂ-ਬਰੂ ਅਲਹਾਵਾਂ ਦੇ,
ਗੀਤ ਗਾਵਾਂਗਾ ਸਨਾਵਾਂ ਦੇ।2. ਪਾਕ ਹੈਕਲ ਤੇਰੀ ਵੱਲ ਸਦਾ,
ਮੈਂ ਝੁਕ ਕੇ ਸਿਜਦਾ ਕਰਾਂਗਾ,
ਜੀਭ ਮੇਰੀ ਉਸਤਤ ਗਾਵੇਗੀ,
ਖ਼ੁਦਾਵੰਦਾ, ਨਾਂ ਤੇਰੇ ਦੀ।3. ਸੱਚਿਆਈ ਰਹਿਮਤ ਦੇ ਸਬੱਬ,
ਜੋ ਜ਼ਾਹਿਰ ਕੀਤੀ ਤੂੰ ਏ, ਰੱਬ,
ਤੂੰ ਰੱਖੀਂ ਆਪਣੇ ਕੌਲ ਦੀਆਂ,
ਵਧਾਈਂ ਆਪਣੇ ਨਾਂ ਦੀ ਸ਼ਾਨ।4. ਜਦ ਤੇਥੋਂ ਮੰਗੀ ਮੈਂ ਦੁਆ,
ਤੂੰ ਝਬਦੇ ਸੁਣੀਂ, ਐ ਖ਼ੁਦਾ,
ਦਲੇਰੀ ਦੇ ਕੇ, ਐ ਰਹਿਮਾਨ,
ਤੂੰ ਤਾਜ਼ਾ ਕੀਤੀ ਮੇਰੀ ਜਾਨ। -
1. ਮੈਂ ਸੀ ਰੱਬ ਅੱਗੇ ਅਰਜ਼ ਗੁਜ਼ਾਰੀ,
ਸੁਣ ਮੇਰੀ ਦੁਆ ਰੱਬ ਭਾਰੀ।2. ਐ ਨਜਾਤ ਦੇ ਜ਼ੋਰ ਖ਼ੁਦਾਇਆ,
ਕੀਤਾ ਜੰਗ ਵਿੱਚ ਮੇਰੇ ’ਤੇ ਸਾਇਆ।3. ਹੋਵੇ ਬੁਰੇ ਦਾ ਨਾ ਮਤਲਬ ਪੂਰਾ,
ਉਹਦਾ ਮਨਸੂਬਾ ਰਹੇ ਅਧੂਰਾ।4. ਜਿਹੜੇ ਮੇਰੇ ਨੇ ਘੇਰਨ ਵਾਲੇ,
ਬਦੀ ਉਹਨਾਂ ਦੀ ਉਹਨਾਂ ਨੂੰ ਗਾਲੇ।5. ਅੰਗਿਆਰ ਉਹਨਾਂ ਉਤੇ ਮਾਰੀਂ,
ਅੱਗ ਨਾਲ ਉਹਨਾਂ ਨੂੰ ਸਾੜੀਂ।6. ਟੋਏ ਵਿੱਚ ਉਹਨਾਂ ਨੂੰ ਪਾਈਂ,
ਉੱਠ ਸਕਣ ਨਾ ਫਿਰ ਕਦਾਈਂ। -
ਮੁਬਾਰਿਕ ਖ਼ੁਦਾਵੰਦ ਜੋ ਮੇਰੀ ਚਟਾਨ ਹੈ।
1. ਮੇਰੇ ਹੱਥਾਂ ਨੂੰ ਜੰਗ ਕਰਨਾ ਸਿਖਾਂਦਾ,
ਮੇਰੀਆਂ ਉਂਗਲੀਆਂ ਨੂੰ ਉਹ ਲੜਨਾ ਸਿਖਾਂਦਾ।2. ਮੇਰੇ ਉੱਤੇ ਕਰਦਾ ਹੈ ਰਹਿਮਤ ਹਮੇਸ਼ਾ,
ਮੇਰਾ ਬੁਰਜ ਹੈ ਉਹ ਮੇਰੀ ਉੱਚੀ ਜਗ੍ਹਾ।3. ਮੇਰਾ ਮੁਕਤੀਦਾਤਾ ਹੈਂ ਤੂੰ ਢਾਲ ਮੇਰੀ,
ਮੇਰੀ ਜਾਨ ਨੂੰ ਹੈ ਫਕਤ ਆਸ ਤੇਰੀ।4. ਖ਼ੁਦਾਵੰਦ ਮੇਰੇ ਵਾਸਤੇ ਆਪੇ ਲੜਦਾ,
ਮੇਰੇ ਵੈਰੀਆਂ ਨੂੰ ਮੇਰੇ ਹੇਠਾਂ ਕਰਦਾ।5. ਹੈ ਕੀ ਚੀਜ਼ ਇਨਸਾਨ ਜਾਂ ਆਦਮਜਾਤ,
ਕਿ ਜਿਸ ਨੂੰ ਖ਼ੁਦਾਵੰਦਾ ਫਰਮਾਏਂ ਤੂੰ ਯਾਦ?6. ਝੁਕਾ ਆਪਣੇ ਅਸਮਾਨਾਂ ਨੂੰ ਉੱਤਰੀਂ ਹੇਠਾਂ,
ਪਹਾੜਾਂ ਨੂੰ ਛੂਹ, ਉੱਥੋਂ ਨਿਕਲੇਗਾ ਧੂੰਆਂ।7. ਖਿੰਡਾ ਦੁਸ਼ਮਣਾਂ ਨੂੰ ਤੂੰ ਬਿਜਲੀ ਡਿੱਗਾ ਕੇ,
ਹਕਾਅ ਉਹਨਾਂ ਨੂੰ ਤੀਰ ਆਪਣੇ ਚਲਾ ਕੇ।8. ਵਧਾ ਕੇ ਤੂੰ ਹੱਥ ਆਪਣਾ ਮੈਨੂੰ ਛੁਡਾਈਂ,
ਤੇ ਡੁੱਬਣ ਤੇ ਡਿੱਗਣ ਤੋਂ ਮੈਨੂੰ ਬਚਾਈਂ।9. ਨਿਕਲਦਾ ਹੈ ਉਹਨਾਂ ਦੇ ਮੂੰਹ ਵਿੱਚੋਂ ਫੱਟ-ਫੱਟ,
ਤੇ ਹੈ ਝੂਠ ਦਾ ਸੱਜਾ ਹੱਥ ਉਹਨਾਂ ਦਾ ਹੱਥ। -
10. ਮੈਂ ਤੇਰੇ ਵਾਸਤੇ ਐ ਖ਼ੁਦਾ,
ਇੱਕ ਨਵਾਂ ਗੀਤ ਹੀ ਗਾਵਾਂਗਾ,
ਵਜਾ ਕੇ ਬੀਨ ਦਸ ਤਾਰਾਂ ਦੀ,
ਮੈਂ ਗਾਵਾਂ ਉਸਤਤ ਤੇਰੀ ਹੀ।11. ਖ਼ੁਦਾਵੰਦਾ ਬਾਦਸ਼ਾਹਾਂ ਨੂੰ,
ਨਜਾਤ ਇਕੱਲਾ ਦਿੰਦਾ ਤੂੰ,
ਦਾਊਦ ’ਤੇ ਤਰਸ ਤੂੰ ਹੀ ਖਾਂਦਾ ਹੈਂ,
ਬਦ ਤੇਗ ਤੋਂ ਬਚਾਂਦਾ ਹੈਂ।12. ਯਾ ਰੱਬ, ਜੋ ਗੈਰਾਂ ਦੀ ਔਲਾਦ,
ਤੂੰ ਉਸ ਤੋਂ ਮੈਨੂੰ ਕਰ ਆਜ਼ਾਦ,
ਹੱਥ ਭਰੇ ਜ਼ੁਲਮ ਨਾਲ ਉਹਨਾਂ ਦੇ,
ਸੋ ਬੰਦੇ ਨੂੰ ਛੁਟਕਾਰਾ ਦੇ।13. ਕਿ ਉਹਨਾਂ ਦਾ ਮੂੰਹ ਦਿਨੇ ਰਾਤ,
ਹੈ ਬੱਕਦਾ ਰਹਿੰਦਾ ਵਾਹੀਯਾਤ,
ਜੋ ਹੱਥ ਹੈ ਸੱਜਾ ਉਹਨਾਂ ਦਾ,
ਹੈ ਡਾਢਾ ਝੂਠ ਫ਼ਰੇਬਾਂ ਦਾ।14. ਕਿ ਤਾਂ ਅਸਾਡੇ ਬੇਟੇ ਸਭ,
ਆਪਣੀ ਜੁਆਨੀ ਵਿੱਚ, ਐ ਰੱਬ,
ਵੱਧ ਜਾਵਣ ਮਾਨਿੰਦ ਬੂਟਿਆਂ ਦੀ,
ਤੇ ਸਭ ਅਸਾਡੀਆਂ ਧੀਆਂ ਵੀ।15. ਤਿਨੁੱਕਰੇ ਪੱਥਰ ਵਾਂਗ ਐ ਰੱਬ,
ਖੂਬਸੂਰਤ ਸੋਹਣੀਆਂ ਹੋਵਣ ਸਭ,
ਵਿੱਚ ਹੈਕਲ ਦੇ ਲੱਗ ਜਾਵੇ ਜੋ,
ਖੂਬ ਸਾਫ਼ ਤੇ ਛਿੱਲਿਆ-ਛਿੱਲਿਆ ਹੋ।16. ਖ਼ਜ਼ਾਨੇ ਸਾਡੇ ਹੋਣ ਭਰਪੂਰ,
ਹੋ ਜਿਨ੍ਹਾਂ ਵਿੱਚ ਹਰ ਚੀਜ਼ ਜ਼ਰੂਰ,
ਅਸਾਡੇ ਗੱਲੇ ਤੂੰ ਵਧਾ,
ਹਜ਼ਾਰਾਂ, ਲੱਖਾਂ ਤੀਕ ਪੁਚਾ।17. ਬੈਲ ਮੋਟੇ ਹੋਵਣ ਖੂਬ ਜਵਾਨ,
ਨਾ ਹੋਵੇ ਉਹਨਾਂ ਦਾ ਨੁਕਸਾਨ,
ਸਾਫ਼ ਹੋਵਣ ਸਾਡੇ ਸਭ ਬਾਜ਼ਾਰ,
ਨਾ ਹੋਵੇ ਉਹਨਾਂ ਵਿੱਚ ਤਕਰਾਰ।18. ਉਹ ਕੌਮ ਮੁਬਾਰਿਕ ਹੈ ਨਿਹਾਲ,
ਅਜਿਹਾ ਜਿਹਦਾ ਹੋਵੇ ਹਾਲ,
ਮੁਬਾਰਿਕ ਹੈ ਉਹ ਕੌਮ ਸਦਾ,
ਖ਼ੁਦਾਵੰਦ ਜਿਸ ਦਾ ਹੈ ਖ਼ੁਦਾ। -
ਮੈਂ ਦਰ ’ਤੇ ਸ਼ਾਫ਼ੀ ਆਇਆ,
ਮੈਨੂੰ ਪਾਪਾਂ ਨੇ ਸਤਾਇਆ,
ਤੌਬਾ ਏ ਤੌਬਾ ਮੇਰੀ,
ਮੈਨੂੰ ਬਖ਼ਸ਼ ਦੇ ਖ਼ੁਦਾਇਆ।1. ਸਾਉਲ ਨੂੰ ਬਚਾਇਆ,
ਲਾਜ਼ਰ ਨੂੰ ਤੂੰ ਜਿਵਾਇਆ,
ਮੈਂ ਵੀ ਹਾਂ ਬੰਦਾ ਤੇਰਾ,
ਕਰ ਰਹਿਮਤਾਂ ਦਾ ਸਾਇਆ।2. ਰੁੜ੍ਹਿਆ ਮੇਰਾ ਸਫੀਨਾ,
ਤੂੰ ਫ਼ਜ਼ਲਾਂ ਦਾ ਖ਼ਜ਼ੀਨਾ,
ਮੈਨੂੰ ਤੂੰ ਕੰਢੜੇ ਲਾ ਦੇ,
ਮੇਰਾ ਬੇੜਾ ਡਗਮਗਾਇਆ।3. ਖ਼ਾਦਮ ਹਾਂ ਸ਼ਾਫ਼ੀ ਤੇਰਾ,
ਦੁੱਖ ਦੂਰ ਕਰਦੇ ਮੇਰਾ,
ਦੇ ਫ਼ਜ਼ਲ ਦੁਖੀ ਹਾਂ ਸ਼ਾਫ਼ੀ,
ਤੇਰੇ ਦਰ ’ਤੇ ਡੇਰਾ ਲਾਇਆ। -
ਮੈਂ ਐਸੀ ਸੰਗਤ ਨਹੀਂ ਛੱਡਣੀ,
ਜਿਹੜੀ ਇਬਨ-ਏ-ਖ਼ੁਦਾ ਨੂੰ ਪਿਆਰ ਕਰੇ,
ਜਿਹੜੀ ਸੁਬ੍ਹਾ ਸ਼ਾਮ ਦੁਪਹਿਰਾਂ ਨੂੰ,
ਅੰਜੀਲ ਦਾ ਹੀ ਪ੍ਰਚਾਰ ਕਰੇ।1. ਜਿੰਨੇ ਮਿਲਣ ਦੁੱਖਾਂ ਦੇ ਮਾਰੇ,
ਸਭ ਦਾ ਦਰਦ ਵੰਡਾਈਏ,
ਵਾਂਗ ਯੂਹੰਨਾ ਜੰਗਲਾਂ ਦੇ ਵਿੱਚ
ਉਹਦੀ ਹਮਦ ਸੁਣਾਈਏ,
ਜਿਹੜਾ ਇਕਲੌਤਾ ਹੈ ਖਾਲਿਕ ਦਾ,
ਉਹਦੇ ਆਉਣ ਦੀ ਰਾਹ ਤਿਆਰ ਕਰੋ।2. ਜਿਹਨੂੰ ਯਿਸੂ ਹੁਕਮ ਨਹੀਂ ਦਿੰਦਾ,
ਉਹ ਨਾ ਕਰੇ ਮੁਨਾਦੀ,
ਚੰਗਾ ਨਹੀਂ ਜੋ ਥਾਂ-ਥਾਂ ਕਰਨਾ
ਰੂਹਾਂ ਦੀ ਬਰਬਾਦੀ,
ਅੰਜੀਲ ਨੂੰ ਪਾਸੇ ਰੱਖ ਦੇਵੇ,
ਕੋਈ ਹੋਰ ਨਵਾਂ ਕੰਮ ਕਾਰ ਕਰੇ।3. ਬੜੇ ਰੁਹਾਨੀ ਬੰਦੇ ਦੇਖੇ,
ਗਲੀਂ ਸਲੀਬਾਂ ਪਾਈਆਂ,
ਹੱਥ ਵਿੱਚ ਬਾਈਬਲ ਚੋਗਾ ਪਾ ਕੇ,
ਜ਼ਾਹਰ ਕਰਨ ਭਲਿਆਈਆਂ,
ਮੈਂ ਉਸ ਬੰਦੇ ਦਾ ਕਾਇਲ ਹਾਂ,
ਜਿਹਦਾ ਆਪ ਯਿਸੂ ਇਕਰਾਰ ਕਰੇ।4. ਤੇਰੇ ਨਾਲ ਮਸੀਹ ਦਾ ਬੰਦਾ,
ਤੂੰ ਖਾਦਮ ਨਹੀਂ ਡਰਨਾ,
ਜਿੱਥੇ ਵੀ ਇਬਲੀਸ ਮਿਲੇ,
ਤੂੰ ਸ਼ੇਰਾਂ ਵਾਂਗਰ ਲੜਨਾ,
ਉਹ ਆਪੇ ਕੱਟਿਆ ਜਾਵੇਗਾ,
ਜਿਹੜਾ ਹੱਥ ਤੇਰੇ ’ਤੇ ਵਾਰ ਕਰੇ। -
ਮੈਂ ਇਕਬਾਲ ਕਰਦਾ ਹਾਂ,
ਪੂਰੀ ਕੁਦਰਤ ਵਾਲੇ ਖ਼ੁਦਾ,
ਤੇ ਭੈਣਾਂ–ਭਰਾਵਾਂ ਦੇ ਅੱਗੇ,
ਮੈਂ ਇਕਬਾਲ ਕਰਦਾ ਹਾਂ।1. ਮੈਂ ਸੋਚਣ, ਬੋਲਣ ਤੇ ਕਰਨ ਨਾਲ,
ਬਹੁਤ ਗੁਨਾਹ ਕੀਤੇ ਨੇ,
ਆਪਣੇ ਦੋਸ਼ ਦੇ ਨਾਲ, ਆਪਣੇ ਹੀ ਦੋਸ਼ ਨਾਲ,
ਆਪਣੇ ਵੱਡੇ ਦੋਸ਼ ਦੇ ਨਾਲ,
ਮੈਂ ਇਕਬਾਲ ਕਰਦਾ ਹਾਂ।2. ਧੰਨ ਸਦਾ ਕੁਆਰੀ ਮਰੀਅਮ,
ਤੇ ਸਾਰੇ ਫਰਸ਼ਿਤਿਆਂ ਸੰਤਾਂ ਅੱਗੇ,
ਤੇ ਭੈਣਾਂ–ਭਰਾਵਾਂ ਦੇ ਅੱਗੇ,
ਮੈਂ ਹੁਣ ਬੇਨਤੀ ਕਰਦਾ ਹਾਂ,
ਮੈਂ ਇਕਬਾਲ ਕਰਦਾ ਹਾਂ।3. ਮੇਰੇ ਲਈ ਖ਼ੁਦਾਵੰਦ ਅੱਗੇ,
ਕਰੋ ਦੁਆ ਸਾਰੇ ਮਿਲਕੇ,
ਮੈਂ ਆਇਆ ਤੇਰੇ ਦੁਆਰੇ,
ਰਹਿਮ ਕਰੋ ਪ੍ਰਭੂ ਪਿਆਰੇ,
ਮੈਂ ਇਕਬਾਲ ਕਰਦਾ ਹਾਂ। -
1. ਮਾਫ਼ੀ ਤੂੰ ਦੇਣ ਵਾਲਾ ਪ੍ਰਭੂ,
ਪਛਤਾਵਾ ਮੈਂ ਕਰਦਾ ਹਾਂ ਪ੍ਰਭੂ,
ਐ ਪ੍ਰਭੂ ਦਇਆ ਕਰੋ, ਐ ਪ੍ਰਭੂ ਦਇਆ ਕਰੋ।2. ਪਾਪੀ ਹਾਂ ਕੋਲ ਤੂੰ ਬੁਲਾ ਲੈ ਪ੍ਰਭੂ,
ਪਾਪਾਂ ਨੂੰ ਆਪਣੇ ਮੈਂ ਮੰਨਦਾ ਪ੍ਰਭੂ,
ਐ ਮਸੀਹ ਦਇਆ ਕਰੋ, ਐ ਮਸੀਹ ਦਇਆ ਕਰੋ।3. ਮਿੰਨਤਾਂ ਸਾਡੇ ਲਈ ਤੂੰ ਕਰਦਾ ਪ੍ਰਭੂ,
ਮੇਰੇ ’ਤੇ ਕਰਦੇ ਰਹਿਮ ਪ੍ਰਭੂ,
ਐ ਪ੍ਰਭੂ ਦਇਆ ਕਰੋ, ਐ ਪ੍ਰਭੂ ਦਇਆ ਕਰੋ। -
ਮੈਂ ਇੱਕ ਖ਼ੁਦਾ ’ਤੇ ਇਮਾਨ ਰੱਖਦਾ ਹਾਂ,
ਜੋ ਬਾਪ ਪੂਰੀ ਕੁਦਰਤ ਵਾਲਾ ਹੈ,
ਅਸਮਾਨ ਤੇ ਜ਼ਮੀਨ ਦਾ ਪੈਦਾ ਕਰਨ ਵਾਲਾ ਹੈ।1. ਯਿਸੂ ਮਸੀਹ ਉੱਤੇ, ਇਮਾਨ ਹੈ ਮੇਰਾ,
ਜੋ ਉਸਦਾ ਇਕਲੌਤਾ ਬੇਟਾ ਹੈ,
ਯਿਸੂ ਮਸੀਹ ਉੱਤੇ ਇਮਾਨ ਹੈ ਮੇਰਾ,
ਤੇ ਜੋ ਸਾਡਾ ਖ਼ੁਦਾਵੰਦ ਹੈ।2. ਉਹ ਰੂਹਪਾਕ ਦੀ ਕੁਦਰਤ ਨਾਲ,
ਕੁਆਰੀ ਮਰੀਅਮ ਤੋਂ ਜੰਮਿਆ,
ਤੇ ਫਿਰ ਪੋਂਨਤੂਸ ਪਿਲਾਤੂਸ ਦੇ ਅਹਿਦ ਵਿੱਚ ਉਠਾਇਆ।3. ਸਲੀਬ ਉੱਤੇ ਚੜ੍ਹਾਇਆ ਗਿਆ,
ਮਰ ਗਿਆ ਤੇ ਦਫ਼ਨਾਇਆ ਗਿਆ,
ਉਹ ਬਰਜ਼ਖ਼ ਵਿੱਚ ਉੱਤਰ ਗਿਆ,
ਤੇ ਤੀਜੇ ਦਿਨ ਜੀਅ ਉੱਠਿਆ।4. ਫਿਰ ਅਸਮਾਨ ’ਤੇ ਚੜ੍ਹ ਗਿਆ,
ਬਾਪ ਦੇ ਸੱਜੇ ਜਾ ਬੈਠਾ,
ਸਭ ਦਾ ਇਨਸਾਫ਼ ਕਰਨ ਦੇ ਲਈ,
ਅਸਮਾਨੋਂ ਫਿਰ ਆਵੇਗਾ।5. ਰੂਹਪਾਕ ਉੱਤੇ ਇਮਾਨ ਹੈ ਮੇਰਾ,
ਇੱਕ ਪਾਕ ਕੈਥੋਲਿਕ ਕਲੀਸੀਆ ’ਤੇ,
ਰੂਹਪਾਕ ਉੱਤੇ ਇਮਾਨ ਹੈ ਮੇਰਾ,
ਪਾਕ ਲੋਕਾਂ ਦੀ ਸ਼ਰਾਕਤ ’ਤੇ।6. ਗ਼ੁਨਾਹਾਂ ਦੀ ਮਾਫ਼ੀ ਤੇ ਜਿਸਮ ਦੇ ਜੀਉਣ,
ਹਮੇਸ਼ਾ ਦੀ ਜ਼ਿੰਦਗੀ ਉੱਤੇ। ਆਮੀਨ। -
1. ਮੈਂ ਤਾਂ ਮੰਨਦਾ ਬਾਪ ਖ਼ੁਦਾ ਤਾਈਂ,
ਜਿਹਨੇ ਕੀਤਾ ਹੈ ਕੁੱਲ ਜਹਾਨ ਪੈਦਾ।
ਸੂਰਜ ਚੰਦ ਸਿਤਾਰੇ ਤੇ ਪੌਣ–ਪਾਣੀ,
ਕੀਤਾ ਸਿਰਾਂ ’ਤੇ ਹੈ ਅਸਮਾਨ ਪੈਦਾ।
ਮੱਛ–ਕੱਚ ਸੰਸਾਰ ਤੇ ਸ਼ੀਂਹੇ ਪਾੜੇ,
ਸਾਰੇ ਕੀਤੇ ਜੋ ਉਸ ਹੈਵਾਨ ਪੈਦਾ।
ਉਹਦੀ ਕੁਦਰਤ ਬਹੁਤ ਬੇਅੰਤ ਜਾਣੋ,
ਆਪਣੀ ਸੂਰਤ ’ਤੇ ਕੀਤਾ ਇਨਸਾਨ ਪੈਦਾ।2. ਹੋਰ ਮੰਨਦਾ ਉਸ ਦੇ ਪੁੱਤ ਤਾਈਂ,
ਜਿਹਦਾ ਨਾਮ ਯਿਸੂ ਮਸੀਹ ਹੋਇਆ।
ਉਹਨੂੰ ਨੂਰ ਤੋਂ ਨੂਰ ਬਰਹੱਕ ਸਮਝਾਂ,
ਉਹਨੂੰ ਹੱਕ ਖ਼ੁਦਾ ਜਾਣਾ।
ਬਣੇ ਵਾਸਤੇ ਉਸਦੇ ਜਗਤ ਸਾਰੇ,
ਉਹਦੇ ਰਾਹੀਂ ਇਹ ਹੋਇਆ ਏ।
ਉਹ ਤਾਂ ਮੁੱਢ ਤੋਂ ਨਾਲ ਖ਼ੁਦਾ ਹੈ,
ਸੀ ਰਹੇਗਾ ਉਹੋ ਖ਼ੁਦਾ।3. ਕਲਮਾਂ ਰੱਬ ਦਾ ਉਸਨੂੰ ਜਾਣਦਾ ਮੈਂ,
ਉਹਨੇ ਮਰੀਅਮ ਦੇ ਘਰ ਅਵਤਾਰ ਲਿਆ।
ਰੂਹਪਾਕ ਦੀ ਕੁਦਰਤ ਨਾਲ ਵੇਖਿਆ ਮੈਂ,
ਰੱਬ ਜਗਤ ਦੇ ਵਿੱਚ ਦੇਹਧਾਰ ਹੋਇਆ।
ਸਾਡੇ ਵਾਸਤੇ ਦੁਨੀਆ ਦੇ ਵਿੱਚ ਆਇਆ,
ਕੀਤਾ ਉਸਨੇ ਪਾਰ ਸੰਸਾਰ ਸਾਰਾ।
ਪਏ ਜਾਂਦੇ ਸਾਂ ਪਾਪ ਦੇ ਵਿੱਚ ਰੁੜ੍ਹਦੇ,
ਉਸ ਕੀਤਾ ਹੈ ਆਣ ਕੇ ਪਰ ਬੇੜਾ।4. ਵਿੱਚ ਰਾਜ ਪੋਨਤੂਸ ਦੁੱਖ ਝੱਲੇ,
ਸੂਲੀ ਦੂਤੀਆਂ ਉਸਨੂੰ ਚਾੜ੍ਹ ਦਿੱਤਾ।
ਹੱਥੀਂ ਕਿੱਲ ਠੋਕੇ, ਪੈਰੀਂ ਮੇਖ ਮਾਰੇ,
ਬੁਰੇ ਹਾਲ ਦੇ ਨਾਲ ਸੀ ਮਾਰ ਦਿੱਤਾ।5. ਡਾਢੇ ਦੁੱਖ ਕਲੇਸ਼ ਦੇ ਰੰਜ ਸਹਿ ਕੇ,
ਸਾਡੇ ਵਾਸਤੇ ਜਾਨ ਨੂੰ ਵਾਰ ਦਿੱਤਾ।
ਇਹਨਾਂ ਦੁੱਖਾਂ ਦੇ ਵਿੱਚ ਸੀ ਅਸੀਂ ਡੁੱਬੇ,
ਉਹਨੇ ਆਣ ਕੇ ਪਾਰ ਉਤਾਰ ਦਿੱਤਾ।6. ਵਿੱਚ ਕਬਰ ਦੇ ਉਸਨੂੰ ਦਫ਼ਨ ਕੀਤਾ,
ਗਿਆ ਨੇਕ ਪਰਲੋਕ ਨੂੰ ਜਾਨ ਪਾਈ।
ਦਿਨ ਤੀਸਰੇ ਉੱਠਿਆ ਕਬਰ ਵਿੱਚੋਂ,
ਦੇਖੋ ਯਿਸੂ ਮਸੀਹ ਦੀ ਸ਼ਾਨ ਪਾਈ।7. ਅੰਦਰ ਕਬਰ ਦੇ ਤਿੰਨ ਦਿਨ–ਰਾਤ ਰਿਹਾ,
ਕਬਰ ਉਸ ਤੋਂ ਹੋਈ ਕੁਰਬਾਨ ਪਾਈ।
ਦਿਨ ਤੀਸਰੇ ਉੱਠਿਆ ਕਬਰ ਵਿੱਚੋਂ,
ਦੇਖੋ ਯਿਸੂ ਮਸੀਹ ਦੀ ਸ਼ਾਨ ਪਾਈ।8. ਚਾਲ੍ਹੀ ਰੋਜ਼ ਫਿਰ ਜਗਤ ਵਿੱਚ ਰਹਿਕੇ,
ਗਿਆ ਬਾਪ ਦੇ ਕੋਲ ਅਸਮਾਨ ਯਿਸੂ।
ਸੱਜੇ ਹੱਥ ਉਹ ਪਿਤਾ ਦੇ ਜਾ ਬੈਠਾ,
ਕਿੱਡੀ ਵੱਡੀ ਹੈ ਵੇਖ ਲਓ ਸ਼ਾਨ ਯਿਸੂ।9. ਓੜਕ ਆਏਗਾ ਉਹ ਜਗਤ ਉੱਤੇ,
ਬੜ੍ਹੀ ਕੁਦਰਤ ਨਾਲ ਰਹਿਮਾਨ ਯਿਸੂ।
ਜਿਹੜੇ ਮੋਏ ਤੇ ਜਿਉਂਦੇ ਹਨ ਸਾਰੇ,
ਕਰੇ ਉਹਨਾਂ ਦਾ ਆਣ ਨਿਆਂ ਯਿਸੂ।10. ਰੂਹਪਾਕ ਨੂੰ ਹੋਰ ਮੈਂ ਮੰਨਦਾ ਹਾਂ,
ਰੱਖਾਂ ਮੰਡਲੀ ’ਤੇ ਇਮਾਨ ਸੱਚਾ।
ਪਾਕ ਲੋਕਾਂ ਦੀ ਜਿਹੜੀ ਹੈ, ਹੈ ਸਤ ਸੰਗਤ,
ਇਹਨੂੰ ਮੰਨਦਾ ਹਾਂ ਮੈਂ ਜਾਨ ਸੱਚਾ।11. ਨਾਲੇ ਮਾਫ਼ੀ ਗੁਨਾਹ ਦੀ ਮੈਂ ਮੰਨਾ,
ਮੁਰਦੇ ਉੱਠਣਗੇ ਹੈ ਫਰਮਾਨ ਸੱਚਾ।
ਸਦਾ ਜੀਵਾਂਗਾ ਵਿੱਚ ਜਹਾਨ ਦੂਜੇ,
ਜਿੱਥੇ ਰਹਿੰਦਾ ਹੈ ਯਿਸੂ ਰਹਿਮਾਨ ਭਲਾ।
ਆਮੀਨ। -
1. ਮੈਂ ਇੱਕੋ ਹੀ ਖ਼ੁਦਾ ਉੱਤੇ ਰੱਖਨਾ ਇਮਾਨ,
ਪੈਦਾ ਕੀਤਾ ਜਿਸਨੇ ਜ਼ਮੀਨ–ਆਸਮਾਨ।2. ਖ਼ੁਦਾਵੰਦ ਮੰਨਦਾ ਮਸੀਹ ਨੂੰ ਆਪਣਾ,
ਕਿ ਇਕਲੌਤਾ ਬੇਟਾ ਹੈ, ਜੋ ਉਸਦਾ।3. ਕੁਦਰਤ ਪਾਕ ਰੂਹ ਦੀ ਗਰਭ ਵਿੱਚ ਪਿਆ,
ਤੇ ਮਰੀਅਮ ਕੁਆਰੀ ਤੋਂ ਜੰਮਿਆ ਗਿਆ।4. ਪਿਲਾਤੂਸ ਦੇ ਅਹਿਦ ਵਿੱਚ ਦੁੱਖ ਸਿਹਾ,
ਸਲੀਬ ’ਤੇ ਮੋਇਆ ਤੇ ਦੱਬਿਆ ਗਿਆ।5. ਬਜ਼ੁਰਗਾਂ ਦੇ ਬਰਜ਼ਖ਼ ਵਿੱਚ ਉਹ ਗਿਆ,
ਤੇ ਮੋਇਆਂ ਵਿੱਚ ਤੀਜੇ ਦਿਨ ਜੀ ਪਿਆ।6. ਤੇ ਚੜ੍ਹ ਗਿਆ ਆਪੇ ਉਹ ਆਸਮਾਨ ’ਤੇ,
ਤੇ ਜਾ ਬੈਠਾ ਸੱਜੇ ਖ਼ੁਦਾ ਬਾਪ ਦੇ।7. ਕਿਆਮਤ ਦੇ ਦਿਨ ਫਿਰ ਆਵੇਗਾ ਆਪ,
ਮੋਇਆ, ਜਿਉਂਦਿਆਂ ਦਾ ਕਰੇਗਾ ਹਿਸਾਬ।8. ਮੈਂ ਇਮਾਨ ਰੱਖਦਾ ਹਾਂ ਰੂਹਪਾਕ ਉੱਤੇ,
ਕਲੀਸੀਆ ਕੈਥੋਲਿਕ ਇੱਕ ਪਾਕ ’ਤੇ।9. ਸ਼ਰਾਕਤ ਮੁਕੱਦਸਾਂ ਦੀ ਮੰਨਦਾ ਹਾਂ ਮੈਂ,
ਗੁਨਾਹਾਂ ਦੀ ਮਾਫ਼ੀ ਵੀ ਮੰਨਦਾ ਹਾਂ ਮੈਂ।10. ਹੈ ਦੇਹ ਦੇ ਜੀਉੱਠਣ ’ਤੇ ਮੇਰਾ ਯਕੀਨ,
ਹਮੇਸ਼ਾ ਦੀ ਜ਼ਿੰਦਗੀ ਮੈਂ ਮੰਨਦਾ, ਆਮੀਨ। -
ਮੇਰੇ ਪਿਆਰੇ ਪ੍ਰਭੂ ਜੀ,
ਕਰਿਓ ਕਬੂਲ ਦਾਨ ਮੇਰਾ,
ਮੇਰੇ ਪਿਆਰੇ ਸ਼ਾਫ਼ੀ ਜੀ,
ਤੇਰੇ ਨਾਲ ਅਰਪਣ ਜੀਵਨ ਮੇਰਾ,
ਤੁਸੀਂ ਕਰਿਓ ਕਬੂਲ ਦਾਨ ਮੇਰਾ।1. ਲਿਆਇਆ ਹਾਂ ਪਿਆਰ ਆਪਣਾ,
ਰੋਟੀ ਦੇ ਰੂਪ ਵਿੱਚ,
ਆਤਮ ਸਮਰਪਣ ਮੇਰਾ,
ਦਾਖਰਸ ਦੇ ਰੂਪ ਵਿੱਚ,
ਮੇਰੀ ਮਿਹਨਤ ਦੀ ਇਹ ਕਮਾਈ।2. ਬਦਲੇ ਜਦ ਇਹ ਰੋਟੀ,
ਤੇਰੇ ਬਦਨ ਵਿੱਚ,
ਦਾਖ਼ਰਸ ਜਦ ਬਦਲੇ ਪ੍ਰਭੂ,
ਤੇਰੇ ਲਹੂ ਦੇ ਵਿੱਚ,
ਇਹਨਾਂ ਦੇ ਵਿੱਚ ਤੈਨੂੰ ਪਾਵਾਂ।3. ਤੇਰਾ ਬਦਨ ਤੇ ਲਹੂ,
ਜ਼ਿੰਦਗੀ ਦੇਵੇ ਮੈਨੂੰ,
ਬੋਝ ਗੁਨਾਹਾਂ ਦੇ ਤੋਂ,
ਦੇਵੇ ਰਿਹਾਈ ਮੈਨੂੰ,
ਮੈਂ ਸਦੀਪਕ ਜੀਵਨ ਪਾਵਾਂ। -
ਮੇਰੇ ਮਸੀਹਾ, ਮੇਰੇ ਮਸੀਹਾ,
ਆ ਕੇ ਤੂੰ ਮੇਰੀ ਸੁਣ ਦੁਆ,
ਸੰਗ ਤੇਰੇ ਹੈ ਚੜ੍ਹਾਵਾ ਮੇਰਾ,
ਮੇਰਾ ਸਹਾਰਾ, ਰੱਬ ਦਾ ਪਿਆਰਾ।1. ਮੇਰੇ ਨਜ਼ਰਾਨਿਆਂ ’ਚ ਤੇਰੀ ਤਸਵੀਰ,
ਮਰੀਅਮ ਦਾ ਲਾਲ, ਰੱਬ ਦਾ ਹਬੀਬ,
ਰੋਟੀ ਤੇ ਦਾਖਰਸ, ਰੱਬ ਨੂੰ ਚੜ੍ਹਾਵਾਂ,
ਪ੍ਰਭੂ ਤੇਰੀ ਜੈ–ਜੈ ਕਾਰ ਬੁਲਾਵਾਂ।2. ਪਾਪਾਂ ਮੇਰਿਆਂ ਦੀ ਚੁੱਕ ਲਈ ਸਲੀਬ,
ਦਿੱਤੀ ਕੁਰਬਾਨੀ ਤੂੰ ਬਣ ਕੇ ਹਲੀਮ,
ਤੇਰੇ ਬਦਨ ਰਾਹੀਂ, ਜ਼ਿੰਦਗੀ ਮੈਂ ਪਾਵਾਂ,
ਪ੍ਰਭੂ ਤੇਰੀ ਜੈ–ਜੈ ਕਾਰ ਬੁਲਾਵਾਂ। -
ਮੇਰੇ ਖ਼ੁਦਾਇਆ, ਐ ਮੇਰੇ ਖ਼ੁਦਾਇਆ,
ਨਜ਼ਰਾਨਾ ਜੀਵਨ ਦਾ, ਤੈਨੂੰ ਚੜ੍ਹਾਵਾਂ।1. ਸੋਚਦਾ ਹਾਂ ਪ੍ਰਭੂ ਤੈਨੂੰ ਭੇਟ ਕੀ ਚੜ੍ਹਾਵਾਂ ਮੈਂ,
ਕਿਵੇਂ ਤੈਨੂੰ ਦਿਲ ਦੀਆਂ ਕਮੀਆਂ ਸੁਣਾਵਾਂ ਮੈਂ,
ਕਰਦੇ ਤੂੰ ਮੇਰੇ ’ਤੇ, ਕਿਰਪਾ ਦਾ ਸਾਇਆ।2. ਦਿਲੀ ਕਮਜ਼ੋਰੀਆਂ ਤੇ ਪਾਪਾਂ ਵਾਲੀ ਗੱਠੜੀ,
ਇਹੀ ਕੁਝ ਕੋਲ ਮੇਰੇ ਬਾਕੀ ਝੋਲੀ ਸੱਖਣੀ,
ਜ਼ਿੰਦਗੀ ਬਦਲ ਦੇ, ਮੈਂ ਸਿਫ਼ਤਾਂ ਕਰਾਂਗਾ।3. ਪਾਪਾਂ ਵਾਲੀ ਜ਼ਿੰਦਗੀ ’ਚ ਭਰ ਦੇ ਬਹਾਰ ਤੂੰ,
ਕਰਾਂ ਫਰਿਆਦ ਰੱਬਾ ਭੁੱਲਾਂ ਕਰੀਂ ਮੁਆਫ਼ ਤੂੰ,
ਬਦੀਆਂ ਦੇ ਰਾਹਾਂ ਤੋਂ, ਦੂਰ ਰਹਾਂਗਾ।4. ਕਰਕੇ ਸਮਰਪਣ ਤੈਨੂੰ ਤਨ–ਮਨ ਸਾਰਾ ਮੈਂ,
ਰਹਾਂ ਵਫ਼ਾਦਾਰ ਸਦਾ ਮਹਿਮਾ ਤੇਰੀ ਗਾਵਾਂ ਮੈਂ,
ਵਰਦਾਨ ਦੇਂਦੇ, ਮੈਂ ਕਰਨਾ ਦੁਆਵਾਂ। -
ਮੇਰਾ ਨਜ਼ਰਾਨਾ ਕਰ ਲਓ ਕਬੂਲ,
ਦਿਲ ਮੇਰੇ ਵਿੱਚ ਨਾ ਰਹੇ ਗਰੂਰ।1. ਰੋਟੀ ਤੇ ਦਾਖ਼ਰਸ ਤੈਨੂੰ ਚੜ੍ਹਾਈਏ,
ਪਾਕ ਲਹੂ ਅਤੇ ਤਨ ਯਿਸੂ ਦਾ ਖਾਈਏ,
ਮੈਂ ਪਾਪੀ ਨੂੰ, ਕਰ ਲਓ ਕਬੂਲ।2. ਸਭ ਕੁਝ ਤੇਰਾ ਮੇਰਾ ਕੀ ਹੈ,
ਨਾਮ ਤੇਰੇ ਬਿਨ ਨਾ ਲਗਦਾ ਜੀ ਏ,
ਰਹੇ ਹਰ ਵੇਲੇ, ਰਹੋ ਨਾ ਦੂਰ।3. ਹਰ ਸ਼ੈਅ ਅੰਦਰ ਵੱਸਦਾ ਤੂੰ ਏਂ,
ਮੇਰਾ ਜਿਸਮ ਕੀ, ਹਰ ਕੁਝ ਤੇਰਾ ਰੂਹ ਏ,
ਮੇਰੇ ਖ਼ਦਾਇਆ, ਰਹੋ ਨਾ ਦੂਰ। -
1. ਮੁਬਾਰਕ ਹੈਂ, ਮੁਬਾਰਕ ਹੈਂ, ਤੂੰ ਐ ਪ੍ਰਭੂ,
ਸਾਰੀ ਸ੍ਰਿਸ਼ਟੀ ਦੇ ਖ਼ੁਦਾ, ਤੂੰ ਮੁਬਾਰਕ ਹੈਂ।
ਕਿਉਂ ਜੋ ਤੇਰੀ ਮਿਹਰਬਾਨੀ ਨਾਲ
ਇਹ ਰੋਟੀ ਸਾਨੂੰ ਮਿਲੀ ਹੈ,
ਜੋ ਅਸੀਂ ਤੈਨੂੰ ਚੜ੍ਹਾਉਂਦੇ ਹਾਂ,
ਤੂੰ ਮੁਬਾਰਕ ਹੈਂ।
ਇਹ ਜ਼ਮੀਨ ਦੀ ਉਪਜ ਹੈ,
ਸਾਡੀ ਮਿਹਨਤ ਦਾ ਫਲ਼ ਹੈ
ਇਹ ਸਾਡੇ ਲਈ ਜੀਵਨ ਦੀ,
ਰੋਟੀ ਬਣ ਜਾਵੇਗੀ।
ਮੁਬਾਰਕ ਹੈਂ ਖ਼ੁਦਾ, ਸਦਾ ਤੀਕਰ।2. ਮੁਬਾਰਕ ਹੈਂ, ਮੁਬਾਰਕ ਹੈਂ, ਤੂੰ ਐ ਪ੍ਰਭੂ,
ਸਾਰੀ ਸ੍ਰਿਸ਼ਟੀ ਦੇ ਖ਼ੁਦਾ, ਤੂੰ ਮੁਬਾਰਕ ਹੈਂ।
ਕਿਉਂ ਜੋ ਤੇਰੀ ਕਿਰਪਾ ਨਾਲ,
ਇਹ ਅੰਗੂਰੀ ਮੈਅ ਸਾਨੂੰ ਮਿਲੀ ਹੈ,
ਜੋ ਅਸੀਂ ਤੈਨੂੰ ਚੜ੍ਹਾਉਂਦੇ ਹਾਂ,
ਤੂੰ ਮੁਬਾਰਕ ਹੈਂ।
ਇਹ ਅੰਗੂਰੀ ਵੇਲ੍ਹ ਦਾ ਫਲ਼ ਹੈ,
ਸਾਡੀ ਮਿਹਨਤ ਦਾ ਫਲ਼ ਹੈ,
ਇਹ ਸਾਡੇ ਲਈ
ਰੁਹਾਨੀ ਪਿਆਲਾ ਬਣ ਜਾਵੇਗਾ।
ਮੁਬਾਰਕ ਹੈਂ ਖ਼ੁਦਾ, ਸਦਾ ਤੀਕਰ। -
ਮੇਰੇ ਕੋਲ ਆ ਪਿਆਰੇ ਸ਼ਾਫ਼ੀਆ,
ਨੂਰੀ ਚਿਹਰੇ ਦੀ ਝਲਕ ਵਿਖਾ ਜਾ।1. ਬਿਨ ਤੇਰੇ ਮੈਂ ਚੈਨ ਨਾ ਪਾਵਾਂ,
ਰਾਤ ਦਿਨੇ ਮੈਂ ਤੈਨੂੰ ਬੁਲਾਵਾਂ।2. ਜੋ ਕੋਈ ਆਵੇ ਸੋ ਕੋਈ ਪਾਵੇ,
ਦਰ ਤੇਰੇ ਤੋਂ ਖ਼ਾਲੀ ਨਾ ਜਾਵੇ।3. ਦਰ ਤੇਰੇ ’ਤੇ ਜੋ ਕੋਈ ਆਵੇ,
ਝੋਲੀਆਂ ਭਰ–ਭਰ ਵਾਪਿਸ ਜਾਵੇ।4. ਪੋਪ ਬਿਸ਼ਪ ਤੇ ਰਸੂਲੀ ਜਮਾਤ ਨੂੰ,
ਰੱਖ ਏਕਤਾਈ ਵਿੱਚ ਬਖ਼ਸ਼ ਨਜਾਤ ਤੂੰ। -
ਮੇਰੇ ਮਨ ਵਿੱਚ ਆ ਵੱਸ ਤੂੰ,
ਕੰਡਿਆਂ ਦੇ ਤਾਜ ਵਾਲਿਆ।1. ਬਣੀਆਂ ਸਿਰ ’ਤੇ ਆਣ ਕਵੱਲੀਆਂ,
ਪਾਪਾਂ ਦੀਆਂ ਨੇ ਪੀੜਾਂ ਹੱਲੀਆਂ,
ਮੇਰਾ ਕੱਢ ਛੱਡਿਆ ਹੈ ਧੂੰ।2. ਜਾਵਾਂਗਾ ਕੀ ਜੱਗ ਤੋਂ ਲੈ ਕੇ,
ਛੱਟਿਆ ਗਿਆ ਮੈਂ ਛੱਜ ਵਿੱਚ ਪਾ ਕੇ,
ਮੈਂ ਤੂੰਬਿਆ ਗਿਆ ਵਾਂਗੂੰ ਰੂੰ।3. ਜਿਸ ਰੰਗ ਵਿੱਚ ਮੈਂ ਦੇਖਿਆ ਤੈਨੂੰ,
ਰੰਗ ਛੱਡ ਉਸੇ ਰੰਗ ਵਿੱਚ ਮੈਨੂੰ,
ਮੇਰਾ ਰੰਗ ਛੱਡ ਤਨ–ਮਨ ਤੂੰ।4. ਕਿਹੜੀ ਸ਼ੈ ਮੈਂ ਆਖਾਂ ਮੇਰੀ,
ਮੈਂ ਵੀ ਹਾਂ ਜਦ ਦੌਲਤ ਤੇਰੀ,
ਮੇਰੇ ਦਿਲ ਦਾ ਮਾਲਿਕ ਤੂੰ।5. ਸੁਣ ਕਿਤੇ ਮੇਰੇ ਨਿੱਤ ਦੇ ਹਾੜੇ,
ਤੇਰਾ ਨਾਮ ਗਿਆ ਰੱਚ ਸਾਰੇ,
ਮੇਰੇ ਰਗ–ਰਗ ਤੇ ਲੂੰ–ਲੂੰ। -
ਮੇਰੇ ਦਿਲ ਦੇ ਬਗੀਚੇ ਵਿੱਚ ਆ ਜਾ,
ਐ ਯਿਸੂ ਪਿਆਰੇ ਤੂੰ।
ਇਸ ਦਿਲ ਨੂੰ ਕਰ ਲੈ ਆਪਣਾ,
ਇਹਦਾ ਵਾਲੀ ਹੋ ਜਾ ਤੂੰ।
ਆ ਯਿਸੂ ਆ… ਆ ਯਿਸੂ ਆ…1. ਮੇਰਾ ਦਿਲ ਹੈ ਯਿਸੂ ਦਾ ਬਗੀਚਾ,
ਇਹਦਾ ਫਲ਼ ਉਹਨੂੰ ਅੱਜ ਦੇਣਾ,
ਮੁਹੱਬਤ ਦੇ ਕੰਮ ਮੈਂ ਕਰਾਂ,
ਮੁਹੱਬਤ ਦੀ ਬੋਲੀ ਬੋਲਾਂ।2. ਮੇਰੇ ਦਿਲ ਨੂੰ ਸਾਫ਼ ਕਰੀਂ,
ਐ ਯਿਸੂ ਪਿਆਰੇ ਤੂੰ,
ਕੰਡਲੀ ਦੇ ਆਪ ਕੰਡਿਆਲੀਆਂ ਨੂੰ,
ਇਸ ਦਿਲ ਵਿੱਚੋਂ ਪੁੱਟ ਲੈ ਤੂੰ।3. ਮੇਰੇ ਦਿਲ ਵਿੱਚ ਵਾਸ ਕਰੀਂ,
ਐ ਯਿਸੂ ਪਿਆਰੇ ਤੂੰ,
ਹੋਰਾਂ ਦੇ ਪਿਆਰ ਤੋਂ ਕੀ ਲੈਣਾ,
ਮੇਰਾ ਇੱਕੋ ਪਿਆਰਾ ਤੂੰ। -
ਮੇਰੇ ਦਿਲ ਵਿੱਚ ਆ ਕੇ ਵੱਸ ਜਾ,
ਮੈਨੂੰ ਆਪਣਾ ਬਣਾ ਲੈ ਮੇਰੇ ਸ਼ਾਫ਼ੀਆ,
ਮੇਰੇ ਦਿਲ ਵਿੱਚ ਆ, ਮੈਨੂੰ ਆਪਣਾ ਬਣਾ,
ਤੇਰੇ ਨਾਲ ਹੋ ਜਾਵੇਗੀ ਮੇਰੀ ਸਾਂਝ।1. ਵਾਇਦਾ ਹੈ ਤੇਰਾ ਇਹ ਪ੍ਰਭੂ
ਰੋਟੀ ਹਾਂ ਮੈਂ ਜੀਵਨ ਦੀ,
ਖਾਂਦਾ ਹੈ ਉਹ ਜਿਹੜਾ ਮੈਨੂੰ,
ਮਿਲਦੀ ਹੈ ਅਬਦੀ ਜ਼ਿੰਦਗੀ।
ਮੈਨੂੰ ਰੋਟੀ ਖੁਆ, ਮੈਨੂੰ ਜ਼ਿੰਦਗੀ ਦਵਾ,
ਤੇਰੇ ਲੇਖੇ ਲਾ ਦਿੱਤੀ ਮੈਂ ਮੇਰੀ ਜਾਨ।2. ਨਵੇਂ ਨੇਮ ਦਾ ਹੈ,
ਯਿਸੂ ਤੇਰਾ ਪਾਕ ਲਹੂ,
ਧੋ ਦੇਂਦਾ ਸਭ ਗ਼ੁਨਾਹਾਂ ਨੂੰ,
ਯਿਸੂ ਤੇਰਾ ਪਾਕ ਲਹੂ।
ਮੇਰੇ ਪਾਪ ਮਿਟਾ, ਮੈਨੂੰ ਸ਼ਕਤੀ ਦਵਾ,
ਮੇਰਾ ਦਿਲ ਹੋਵੇ ਸ਼ੁੱਧ ਸਦਾ।3. ਮੇਰੀ ਇਹੋ ਹੈ ਦੁਆ,
ਜੁੜਿਆ ਰਹਾਂ ਤੇਰੇ ਨਾਲ ਸਦਾ,
ਕਦੇ ਨਾ ਤੇਥੋਂ ਦੂਰ ਜਾਵਾਂ,
ਸੁੱਖ–ਦੁੱਖ ਵਿੱਚ ਤੇਰੇ ਕੋਲ ਆਵਾਂ।
ਤੇਰੇ ਨਾਲ ਮੈਂ ਜੁੜਾਂ, ਤੇਰਾ ਸ਼ੁਕਰ ਕਰਾਂ,
ਵਿਸ਼ਵਾਸ ਵਿੱਚ ਬਣਿਆ ਰਹਾਂ।4. ਤੂੰ ਤੇ ਅਚਰਜ ਕੰਮ ਹੈਂ ਕਰਦਾ,
ਸਭ ਨੂੰ ਬਰਕਤਾਂ ਨਾਲ ਹੈਂ ਭਰਦਾ,
ਤੇਰੇ ਅੱਗੇ ਮੇਰੀ ਇਹ ਫਰਿਆਦ,
ਦਿਲ ਵਿੱਚ ਤੂੰ ਹੈਂ ਇਹ ਰੱਖਾਂ ਸਦਾ ਯਾਦ।
ਯਿਸੂ ਤੂੰ ਹੈਂ ਮੇਰਾ ਦੋਸਤ,
ਪ੍ਰਭੂ ਤੂੰ ਹੈ ਮੇਰਾ ਪਿਆਰ,
ਜੋ ਹੈ ਮੇਰਾ ਉਹ ਸਭ ਹੈ ਤੇਰਾ। -
ਮੇਰੇ ਦਿਲ ਵਿੱਚ ਆ ਜਾ, ਮੇਰੇ ਯਿਸੂ ਰਾਜਾ
ਇਸ ਮੇਲ ਦੇ ਸਦਕੇ, ਮੇਰੇ ਨਾਲ ਸਮਾ ਜਾ
ਤੇਥੋਂ ਵੱਖ ਹੋ ਕੇ, ਮੈਂ ਤੇ ਮਰਦਾ ਜਾਵਾਂ।1. ਹਰ ਇੱਕ ਪਾਪੀ ਨੂੰ, ਯਿਸੂ ਕੋਲ ਬੁਲਾਵੇ
ਜਿਹੜੇ ਡਿੱਗ ਪੈਂਦੇ ਨੇ, ਚੁੱਕ ਸੀਨੇ ਲਾਵੇ
ਸਾਨੂੰ ਪਾਕ ਸੰਦੂਕੋਂ, ਉਹ ਮਾਰੇ ਵਾਜਾਂ।2. ਮੇਰੀ ਹੀ ਖ਼ਾਤਿਰ, ਯਿਸੂ ਸੀ ਮਰਿਆ,
ਮੇਰੇ ਪਾਪਾਂ ਕਰਕੇ, ਸੀ ਸੂਲੀ ਚੜ੍ਹਿਆ
ਤੇਰੇ ਪਿਆਰ ਨੂੰ ਮੈਂ ਤੇ, ਕਦੀ ਭੁੱਲ ਨਾ ਜਾਵਾਂ।3. ਯਿਸੂ ਕਿਰਪਾ ਕਰ ਦੇ, ਮੇਰੀ ਝੋਲੀ ਭਰ ਦੇ,
ਇਸ ਜਿੰਦ ਨਿਮਾਣੀ ਨੂੰ, ਕਾਮਿਲ ਕਰ ਦੇ,
ਤੈਨੂੰ ਪਾਉਣ ਦੇ ਲਈ, ਕਾਬਿਲ ਹੋ ਜਾਵਾਂ -
ਮਰੀਅਮ ਨੇ ਮਾਰੀਆਂ ਢਾਹਾਂ,
ਯਿਸੂ ਨੂੰ ਬੰਨ੍ਹ ਕੇ ਲੈ ਗਏ, ਲੈ ਗਏ।1. ਪੁੱਤਰਾਂ ਦਾ ਮਾਣ ਵਧੇਰਾ,
ਵੱਸਦਾ ਹੈ ਚਾਰ–ਚੁਫ਼ੇਰਾ,
ਪੁੱਤਰਾਂ ਦੇ ਬਾਝ ਹਨੇਰਾ,
ਆਪ ਸਿਆਣੇ ਕਹਿ ਗਏ।2. ਗਸ਼ ਤੇ ਗਸ਼ ਮਰੀਅਮ ਖਾਂਦੀ,
ਰੋਂਦੀ ਤੇ ਚੈਨ ਨਾ ਪਾਂਦੀ,
ਯਿਸੂ ਦੇ ਪਿੱਛੇ ਜਾਂਦੀ,
ਚੇਲੇ ਤੇ ਨਾਲ ਜਾਣੋਂ ਰਹਿ ਗਏ।3. ਡਾਢੇ ਮਨਸੂਬੇ ਜੋੜੇ,
ਥੁੱਕਣ ਤੇ ਮਾਰਨ ਕੋੜੇ,
ਮੋੜੇ ਤੇ ਕਿਹੜਾ ਮੋੜੇ,
ਯਿਸੂ ਦੇ ਖਹਿੜੇ ਪੈ ਗਏ।4. ਦਿਲ ਵਿੱਚੋਂ ਪਾਰ ਗ਼ਮ ਦੀ,
ਲੰਘ ਗਈ ਤਲਵਾਰ ਗ਼ਮ ਦੀ,
ਮੈਂ ਹਾਂ ਬਿਮਾਰ ਗ਼ਮ ਦੀ,
ਦਿਨ ਨੇ ਜੁਦਾਈਆਂ ਦੇ ਪੈ ਗਏ। -
ਮੈਂ ਕਾਸ਼ ਵੰਡ ਕੇ ਲੈ ਲੈਂਦਾ,
ਤੇਰਾ ਦਰਦ ਐ ਮਸੀਹਾ।1. ਜਦ ਦੁਸ਼ਮਣਾਂ ਨੇ ਫੜ੍ਹਿਆ,
ਪਿਆਰੇ ਮਸੀਹਾ ਤੈਨੂੰ,
ਥੁੱਕਦੇ ਸੀ ਮੂੰਹ ’ਤੇ ਤੇਰੇ,
ਨਾਲੇ ਮਾਰਦੇ ਸੀ ਤੈਨੂੰ।2. ਜਦ ਕਲਵਰੀ ਨੂੰ ਤੁਰਿਆ,
ਚੁੱਕ ਕੇ ਸਲੀਬ ਭਾਰੀ,
ਹੋਇਆ ਸਰੀਰ ਜ਼ਖ਼ਮੀ,
ਪਰ ਆਤਮਾ ਨਾ ਹਾਰੀ।3. ਨੇਜ਼ਾ ਪਸਲੀ ’ਚ ਵੱਜਿਆ,
ਵਗਿਆ ਖੂਨ ਦਾ ਫੁਹਾਰਾ,
ਅਸਾਂ ਪਾਪੀਆਂ ਦੇ ਲਈ,
ਦਿੱਤਾ ਜਾਨ ਦਾ ਕਫ਼ਾਰਾ। -
ਮੈਂ ਨਹੀਂ ਯੋਗ ਯਿਸੂ ਜੀ ਇਹਦੇ,
ਕਿਉਂ ਤੂੰ ਏਂ ਮੇਰੇ ਪੈਰ ਧੋ ਰਿਹਾ,
ਇਹ ਤੇ ਹੱਕ ਹੈ ਮਸੀਹਾ ਜੀ ਮੇਰਾ,
ਕਿਉਂ ਤੂੰ ਏਂ ਮੇਰਾ ਹੱਕ ਖੋਹ ਰਿਹਾ।1. ਇਸਦਾ ਮੈਂ ਕਿਵੇਂ ਬਦਲਾ ਚੁਕਾਣਾ,
ਅਗਲੇ ਜਹਾਂ ਤੈਨੂੰ ਮੈਂ ਜਦ ਪਾਉਣਾ,
ਮੇਰਾ ਹੋ ਚਿਹਰਾ ਲੁਕ–ਲੁਕ ਰੋ ਰਿਹਾ।2. ਸਾਨੂੰ ਤੂੰ ਏ ਪਿਆਰ ਸਿਖਾਵੇਂ,
ਸਭ ਨੂੰ ਸਵਰਗ ਦੀ ਰਾਹ ਵਿਖਾਵੇਂ,
ਸਾਡੀ ਪਾਪਾਂ ਵਾਲੀ ਪੰਡ ਜੋ ਤੂੰ ਢੋਅ ਰਿਹਾ।3. ਦੁੱਖ ਸਾਡੇ ਤੂੰ ਆਪਣੇ ਬਣਾ ਕੇ,
ਸਭ ਦਾ ਭਾਰੀ ਬੋਝ ਉਠਾਕੇ,
ਸਭ ਦੇ ਹੀ ਦਿਲ ਨੂੰ ਤੂੰ ਏਂ ਮੋਹ ਲਿਆ। -
ਮਾਤਾ ਮਰੀਅਮ ਪਿਆਰੀਏ,
ਤੇਰਾ ਵਿਕ ਗਿਆ ਮਹਿੰਗਾ ਲਾਲ,
ਮਾਂ ਤੇਰਾ ਵਿਕ ਗਿਆ ਮਹਿੰਗਾ ਲਾਲ।1. ਗਤਸਮਨੀ ਦੇ ਬਾਗ਼ ਵਿੱਚ
ਜਦੋਂ ਦੁਸ਼ਮਣਾਂ ਲਿਆ ਘੇਰ,
ਮਾਂ ਮਰੀਅਮ ਲਈ,
ਹੋ ਗਿਆ ਅੱਜ ਦੋ ਜੱਗ ’ਤੇ ਹਨੇਰ,
ਖ਼ਬਰ ਹੋਈ ਜਦ ਮਾਂ
ਉਹਦਾ ਹੋ ਗਿਆ ਮੰਦੜਾ ਹਾਲ।2. ਸੂਲੀ ਦਾ ਭਾਰ ਬਹੁਤ ਸੀ,
ਪਰ ਯਿਸੂ ਦੀ ਜਾਨ ਮਲੂਕ,
ਵੈਰੀ ਕੋੜੇ ਮਾਰਦੇ
ਜਿਹੜੇ ਕੀ–ਕੀ ਕਰਨ ਸਲੂਕ,
ਖ਼ਬਰ ਹੋਈ ਜਦ ਮਾਂ ਨੂੰ
ਉਹਦਾ ਹੋ ਗਿਆ ਮੰਦੜਾ ਹਾਲ। -
ਮੇਰੇ ਯਿਸੂ ਨੂੰ ਲੈ ਗਿਆ ਕਿਹੜਾ,
ਮਰੀਅਮ ਮਗਦਲੀਨੀ ਪੁੱਛਦੀ।1. ਲੱਭ–ਲੱਭ ਕੇ ਗਈਆਂ ਹਾਰ ਨਿਗਾਹਾਂ,
ਲਾਸ਼ ਕਬਰ ਵਿੱਚ ਦਿੱਸਦੀ ਨਾਹੀਂ,
ਮੈਂ ਢੂੰਡਿਆ ਚਾਰ ਚੁਫ਼ੇਰਾ।2. ਮਲੀਆਂ ਲਾਸ਼ ’ਤੇ ਨਾ ਖੁਸ਼ਬੋਈਆਂ,
ਲੱਭਦੀ–ਲੱਭਦੀ ਕਮਲੀ ਹੋਈਆਂ,
ਦਿਲ ਡੁੱਬ–ਡੁੱਬ ਜਾਂਦਾ ਮੇਰਾ।3. ਚਾਦਰ ਖਾਲੀ ਦੇਖੇ ਸਿਰਹਾਣੇ,
ਪੀੜ ਮੇਰੀ ਨੂੰ ਕੀ ਕੋਈ ਜਾਣੇ,
ਮੇਰਾ ਭਾਂ–ਭਾਂ ਕਰਦਾ ਵਿਹੜਾ।4. ਜਾਂ ਜੀਅ ਉੱਠਿਆ ਹੈ ਉਹ ਮਰਕੇ,
ਦੱਸ ਚੱਲ ਠੀਕ ਨਿਖਾਰਾ ਕਰਕੇ,
ਕਰ ਮਾਲੀਆ ਗੱਲ ਦਾ ਨਿਬੇੜਾ।5. ਜ਼ਿੰਦਿਆਂ ਹੋਣ ਦੀ ਪੇਸ਼ਨਗੋਈ,
ਦਿਸਦੀ ਇਹ ਅੱਜ ਪੂਰੀ ਹੋਈ,
ਲਾਇਆ ਵੈਰੀਆਂ ਜ਼ੋਰ ਬਥੇਰਾ। -
ਮੇਰੇ ਸਿਰ ਉੱਤੇ ਹੱਥ ਯਿਸੂ ਦਾ,
ਹੁਣ ਕਿਉਂ ਘਬਰਾਵਾਂ ਮੈਂ।1. ਇੱਕ ਦੂਜੇ ਲਈ ਕਰੋ ਦੁਆਵਾਂ,
ਬਰਕਤਾਂ ਵਾਲੀਆਂ ਆਉਣ ਹਵਾਵਾਂ,
ਦੁੱਖ ਸਾਰੇ ਸੁਣਾਵਾਂ ਮੈਂ।2. ਇੱਕ ਦੂਜੇ ਨੂੰ ਪਿਆਰ ਜੋ ਕਰਦਾ,
ਰਹਿਮਤ ਦਾ ਮੀਂਹ ਉਸ ’ਤੇ ਵਰ੍ਹਦਾ,
ਉਹਨੂੰ ਪਿਆਰ ਦਿਖਾਵਾਂ ਮੈਂ।3. ਯਿਸੂ ਮੇਰੇ ਦਿਲ ਵਿੱਚ ਆਏ,
ਮੇਰੇ ਸੁੱਤੇ ਭਾਗ ਜਗਾਏ,
ਉਹਦਾ ਸ਼ੁਕਰ ਮਨਾਵਾਂ ਮੈਂ। -
ਮੈਨੂੰ ਆਪਣੀ ਰੂਹ ਦੇ ਨਾਲ
ਭਰ ਦੇ ਐ ਖ਼ੁਦਾ,
ਮੈਨੂੰ ਯਿਸੂ ਦੇ ਲਹੂ ਦੇ ਨਾਲ
ਸਾਫ਼ ਕਰਦੇ ਐ ਖ਼ੁਦਾ।1. ਚਸ਼ਮਾ ਬਣ ਜਾਵਾਂ ਤੇਰਾ,
ਉੱਚਾ ਕਰ ਜਾਵਾਂ ਨਾਮ ਤੇਰਾ,
ਮੈਨੂੰ ਆਪਣੇ ਕਲਾਮ ਦੇ ਨਾਲ
ਭਰ ਦੇ ਐ ਖ਼ੁਦਾ।2. ਕਰਦਾ ਹਾਂ ਇਕਰਾਰ ਤੇਰਾ,
ਚਾਹੁੰਦਾ ਹਾਂ ਦਿਦਾਰ ਤੇਰਾ,
ਮੈਨੂੰ ਫ਼ਜ਼ਲ ਸੱਚਾਈ ਦੇ ਨਾਲ
ਭਰ ਦੇ ਐ ਖ਼ੁਦਾ।3. ਮਿੰਨਤ ਹੈ ਮੈਨੂੰ ਕਾਮਲ ਕਰ ਦੇ,
ਆਪਣੀ ਰੂਹ ਦੇ ਫਲ਼ ਨਾਲ ਭਰ ਦੇ,
ਮੈਨੂੰ ਆਪਣੀ ਮੁਹੱਬਤ ਨਾਲ
ਭਰ ਦੇ ਐ ਖ਼ੁਦਾ। -
ਮੈਨੂੰ ਭਰ ਦੇ ਰੂਹ ਦੇ ਨਾਲ,
ਰੂਹ ਨਾਲ ਭਰ ਦੇ,
ਮੈਨੂੰ ਦੇ ਖ਼ੁਦਾਵੰਦ ਦੇ
ਤੂੰ ਆਪਣਾ ਡਰ ਦੇ,
ਮੈਨੂੰ ਭਰ ਦੇ ਰੂਹ ਦੇ ਨਾਲ,
ਰੂਹ ਦੇ ਨਾਲ ਭਰ ਦੇ।1. ਰੂਹ-ਏ-ਪਾਕ ਦਾ ਪਾ ਕੇ ਚੋਲਾ
ਬਣ ਜਾਵਾਂ ਗਵਾਹ ਤੇਰਾ,
ਥਾਂ-ਥਾਂ ਦੱਸਾਂ ਗੱਲਾਂ ਤੇਰੀਆਂ,
ਇਹੋ ਇੱਕ ਅਰਮਾਨ ਮੇਰਾ,
ਮੈਨੂੰ ਭਰ ਦੇ ਰੂਹ ਦੇ ਨਾਲ,
ਰੂਹ ਨਾਲ ਭਰ ਦੇ।2. ਮਦਦਗਾਰ ਦੀ ਸਖ਼ਤ ਜ਼ਰੂਰਤ,
ਪੁੱਛ-ਪੁੱਛ ਉਸ ਤੋਂ ਗੱਲਾਂ ਕਰਾਂ,
ਰੂਹ-ਏ-ਪਾਕ ਤੋਂ ਹਰ ਗੱਲ ਪੁੱਛਕੇ,
ਕਦਮ ਪੁੱਟਾਂ ਤੇ ਵੱਧਦਾ ਜਾਵਾਂ,
ਮੈਨੂੰ ਭਰ ਦੇ ਰੂਹ ਦੇ ਨਾਲ,
ਰੂਹ ਨਾਲ ਭਰ ਦੇ। -
ਐ ਰੱਬਾ ਦਇਆ ਕਰੋ,
ਐ ਮਸੀਹਾ ਦਇਆ ਕਰੋ,
ਐ ਰੱਬਾ ਦਇਆ ਕਰੋ।ਐ ਖ਼ੁਦਾ ਬਾਪ, ਐ ਖ਼ੁਦਾ ਬੇਟੇ,
ਐ ਖ਼ੁਦਾ ਰੂਹਪਾਕ ਦਇਆ ਕਰੋ,
ਸਾਡੇ ਉੱਤੇ ਦਇਆ ਕਰੋ।1. ਸੰਤਣੀ ਮਰਿਅਮ, ਪਾਕ ਮਾਂ ਖ਼ੁਦਾ ਦੀ,
ਐ ਮਾਂ ਅਸਾਂ ਦੀ, ਤੇਰੀ ਜੈ–ਜੈ ਕਾਰ।
ਕੁਆਰੀ ਕੁਆਰੀਆਂ ਦੀ, ਐ ਮਾਂ ਮਸੀਹ ਦੀ,
ਖ਼ੁਦਾਈ ਫ਼ਜ਼ਲ ਦੀ, ਤੇਰੀ ਜੈ–ਜੈ ਕਾਰ।
ਕਰ ਦੁਆ ਸਾਡੇ ਲਈ ਮਾਂ।2. ਅਤਿ ਪਵਿੱਤਰ ਮਾਂ, ਅਤਿ ਨਿਰਮਲ ਮਾਂ,
ਐ ਬੇਦਾਗ਼ ਮਾਂ, ਤੇਰੀ ਜੈ–ਜੈ ਕਾਰ।
ਸਦਾ ਕੁਆਰੀ ਮਾਂ, ਹਰਮਨ ਪਿਆਰੀ ਮਾਂ,
ਸਲਾਹੁਣਯੋਗ ਮਾਂ, ਤੇਰੀ ਜੈ–ਜੈ ਕਾਰ।
ਕਰ ਦੁਆ ਸਾਡੇ ਲਈ ਮਾਂ।3. ਮਾਂ ਨੇਕ ਸਲਾਹ ਦੀ, ਸਿਰਜਣਹਾਰ ਦੀ,
ਮਾਂ ਮੁਕਤੀਦਾਤੇ ਦੀ, ਤੇਰੀ ਜੈ–ਜੈ ਕਾਰ।
ਮਾਂ ਕਲੀਸੀਆ ਦੀ, ਅਤਿ ਚੌਕਸ ਕੁਆਰੀ,
ਮਾਣਯੋਗ ਕੁਆਰੀ, ਤੇਰੀ ਜੈ–ਜੈ ਕਾਰ।
ਕਰ ਦੁਆ ਸਾਡੇ ਲਈ ਮਾਂ।4. ਸ਼ਕਤੀਮਾਨ ਕੁਆਰੀ, ਦਿਆਲੂ ਕੁਆਰੀ,
ਧਰਮੀ ਕੁਆਰੀ, ਤੇਰੀ ਜੈ–ਜੈ ਕਾਰ।
ਸ਼ੀਸ਼ੇ ਨਿਆਂ ਦੇ, ਤਖ਼ਤ ਦਾਨਾਈ ਦੇ,
ਸਬੱਬ ਖ਼ੁਸ਼ੀ ਦੀ, ਤੇਰੀ ਜੈ–ਜੈ ਕਾਰ।
ਕਰ ਦੁਆ ਸਾਡੇ ਲਈ ਮਾਂ।5. ਰੁਹਾਨੀ ਭੰਡਾਰ, ਭਗਤੀ ਦੇ ਭੰਡਾਰ,
ਭੇਦ ਵਾਲੇ ਗ਼ੁਲਾਬ, ਤੇਰੀ ਜੈ–ਜੈ ਕਾਰ।
ਬੁਰਜ ਦਾਊਦ ਦੇ, ਬੁਰਜ ਹਾਥੀ ਦੰਦ ਦੇ,
ਸੁਨਹਿਰੇ ਘਰ, ਤੇਰੀ ਜੈ–ਜੈ ਕਾਰ।
ਕਰ ਦੁਆ ਸਾਡੇ ਲਈ ਮਾਂ6. ਸੰਦੂਕ ਨੇਮ ਦੇ, ਬੂਹੇ ਸਵਰਗ ਦੇ,
ਤਾਰੇ ਵੱਡੇ ਵੇਲੇ ਦੇ, ਤੇਰੀ ਜੈ–ਜੈ ਕਾਰ।
ਸਿਹਤ ਬਿਮਾਰਾਂ ਦੀ, ਪਨਾਹ ਗ਼ੁਨਾਹਗਾਰਾਂ ਦੀ,
ਸਹਾਇਤਾ ਇਸਾਈਆਂ ਦੀ, ਤੇਰੀ ਜੈ–ਜੈ ਕਾਰ।
ਕਰ ਦੁਆ ਸਾਡੇ ਲਈ ਮਾਂ।7. ਰਾਣੀ ਫਰਿਸ਼ਤਿਆਂ ਦੀ, ਰਾਣੀ ਵਡੇਰਿਆਂ ਦੀ,
ਰਾਣੀ ਪੈਗ਼ੰਬਰਾਂ ਦੀ, ਤੇਰੀ ਜੈ–ਜੈ ਕਾਰ।
ਰਾਣੀ ਰਸੂਲਾਂ ਦੀ, ਰਾਣੀ ਸ਼ਹੀਦਾਂ ਦੀ,
ਰਾਣੀ ਧਰਮੀਆਂ ਦੀ, ਤੇਰੀ ਜੈ–ਜੈ ਕਾਰ।
ਕਰ ਦੁਆ ਸਾਡੇ ਲਈ ਮਾਂ8. ਰਾਣੀ ਕੁਆਰੀਆਂ ਦੀ, ਰਾਣੀ ਸੰਤਾਂ ਦੀ,
ਰਾਣੀ ਸੰਤਣੀਆਂ ਦੀ, ਤੇਰੀ ਜੈ–ਜੈ ਕਾਰ।
ਰਾਣੀ ਲੁਰਦਸ ਦੀ, ਰਾਣੀ ਫਾਤਿਮਾ ਦੀ,
ਰਾਣੀ ਕਾਰਮਲ ਦੀ, ਤੇਰੀ ਜੈ–ਜੈ ਕਾਰ।
ਕਰ ਦੁਆ ਸਾਡੇ ਲਈ ਮਾਂ9. ਬੇਦਾਗ਼ ਪੈਦਾ ਹੋਈ, ਸਵਰਗ ’ਚ ਉਠਾਈ ਗਈ,
ਸਵਰਗ ’ਚ ਰਾਣੀ ਬਣੀ, ਤੇਰੀ ਜੈ ਜੈ ਕਾਰ।
ਰਾਣੀ ਰੋਜ਼ਰੀ ਦੀ, ਰਾਣੀ ਸ਼ਾਂਤੀ ਦੀ,
ਰਾਣੀ ਕੁੱਲ ਕੌਮਾਂ ਦੀ, ਤੇਰੀ ਜੈ–ਜੈ ਕਾਰ।
ਕਰ ਦੁਆ ਸਾਡੇ ਲਈ ਮਾਂ।ਐ ਲੇਲੇ ਖ਼ੁਦਾ ਦੇ, ਤੂੰ ਦੁਨੀਆ ਦੇ
ਗ਼ੁਨਾਹ ਚੁੱਕ ਲੈ ਜਾਂਦਾ ਹੈਂ,
ਸਾਨੂੰ ਬਦੀ ਤੋਂ ਬਚਾ ਰੱਬਾ।ਐ ਲੇਲੇ ਖ਼ੁਦਾ ਦੇ,
ਤੂੰ ਦੁਨੀਆ ਦੇ ਗ਼ੁਨਾਹ ਚੁੱਕ ਲੈ ਜਾਂਦਾ ਹੈਂ,
ਸਾਡੀ ਦੁਆ ਨੂੰ ਕਬੂਲ ਕਰੋ।ਐ ਲੇਲੇ ਖ਼ੁਦਾ ਦੇ, ਤੂੰ ਦੁਨੀਆ ਦੇ
ਗ਼ੁਨਾਹ ਚੁੱਕ ਲੈ ਜਾਂਦਾ ਹੈਂ,
ਸਾਡੇ ਉੱਤੇ ਦਇਆ ਕਰੋ। ਆਮੀਨ। -
ਮਰੀਅਮ ਹੈ ਸਾਡੀ ਮਾਂ ਨੇਕ ਪਿਆਰੀ ਮਾਂ,
ਅਰਸ਼–ਫਰਸ਼ ’ਤੇ ਮੁਬਾਰਿਕ ਉਹਦਾ ਨਾਂ।1. ਸਾਡੀਆਂ ਜ਼ਰੂਰਤਾਂ ’ਚ ਉਹੀ ਮਦਦਗਾਰ ਏ,
ਰਲ ਮਿਲ ਗੁਣ ਉਹਦੇ ਗਾਈਏ ਸੁਬ੍ਹਾ–ਸ਼ਾਮ।2. ਉਹਦੀ ਤਾਰੀਫ਼ ਵਿੱਚ ਗਾਵੇ ਸੰਸਾਰ ਇਹ,
ਅੰਬਰ ਦੇ ਦੂਤ ਗਾਵਣ ਉਹਦੀ ਜੈ–ਜੈ ਕਾਰ। -
ਮਰੀਅਮ ਦਾ ਪਾਕ ਨਾਂ ਕੋਈ,
ਦਿਲ ਤੋਂ ਮੇਰੇ ਮਿਟਾਏ ਕਿਉਂ,
ਮੰਨਾਂਗੇ ਗੱਲ ਕਿਸੇ ਦੀ ਨਾ,
ਮੈਨੂੰ ਕੋਈ ਸਤਾਏ ਕਿਉਂ।1. ਮਰੀਅਮ ਹੈ ਮੇਰੀ ਪਾਕ ਮਾਂ,
ਮੈਂ ਉਹਦਾ ਫਰਜ਼ਮੰਦ ਹਾਂ,
ਰਿਸ਼ਤਾ ਮੇਰਾ ਉਸਦਾ,
ਦੁਸ਼ਮਣ ਕੋਈ ਤੁੜਾਏ ਕਿਉਂ।2. ਮੇਰੇ ਲਈ ਉਸ ਪਾਲਿਆ,
ਲੇਲਾ ਮੇਰੀ ਨਜਾਤ ਦਾ,
ਨੇਕੀ ਕਿਸੇ ਦੀ ਆਦਮੀ,
ਕੋਈ ਕਦੀ ਭੁੱਲ ਜਾਏ ਕਿਉਂ।3. ਲੈ ਕੇ ਮਸੀਹਾ ਤੋਂ ਵੰਡਦੀ,
ਫ਼ਜ਼ਲਾਂ ਨੂੰ ਵਿੱਚ ਜਹਾਨ ਦੇ,
ਜਾਵੇ ਕਰੇ ਸਵਾਲ ਜੋ,
ਖਾਲੀ ਭਲਾ ਉਹ ਆਏ ਕਿਉਂ।4. ਹੋਇਆ ਸੀ ਮਰੀਅਮ ਦੇ ਆਖਿਆਂ,
ਕਾਨਾ ਸ਼ਹਿਰ ਦਾ ਮੌਜਜ਼ਾ,
ਅੱਜ ਉਹਦਾ ਫਰਜ਼ ਉਹ,
ਗੱਲ ਉਹਦੀ ਪਰਤਾਏ ਕਿਉਂ।5. ਮਰੀਅਮ ਪਨਾਹ ਤੇ ਜ਼ਿੰਦਗੀ,
ਜਿਸ ਕਿਸੇ ਦੀ ਬਣ ਗਈ,
ਹੋਵੇਗਾ ਨਾ ਹਲਾਕ ਉਹ,
ਦਿਲ ਉਹਦਾ ਘਬਰਾਏ ਕਿਉਂ। -
ਮਰੀਅਮ ਐ ਮਾਂ ਪਿਆਰੀਏ,
ਪਾਕ ਬੇ–ਐਬ ਕੁਆਰੀਏ।1. ਬਾਗ਼-ਏ-ਅਦਨ ਦੇ ਵਿੱਚ ਖ਼ੁਦਾ,
ਦੁਨੀਆ ਵਿੱਚੋਂ ਤੈਨੂੰ ਚੁਣ ਲਿਆ,
ਤੇਰੇ ਮੁਬਾਰਿਕ ਨਾਮ ਤੋਂ,
ਤਨ ਮਨ ਤੇ ਧਨ ਵਾਰੀਏ।2. ਤੈਨੂੰ ਹਜ਼ਾਰ ਸਲਾਮ ਹੈ,
ਕਿੰਨਾ ਮੁਬਾਰਿਕ ਨਾਮ ਹੈ,
ਸ਼ਾਮ, ਸੁਬ੍ਹਾ ਤੇ ਦੁਪਹਿਰ ਨੂੰ,
ਤੈਨੂੰ ਸਲਾਮ ਗੁਜ਼ਾਰੀਏ।3. ਕਾਨਾ ਗਲੀਲ ਦਾ ਸੁਣਿਆ ਜ਼ਿਕਰ,
ਤੇਰੀ ਸਿਫ਼ਾਰਿਸ਼ ਹੈ ਪੁਰਅਸਰ,
ਸਾਡੇ ਲਈ ਵੀ ਤੂੰ ਕਰ ਦੁਆ,
ਸਾਡੀ ਵਕੀਲਾ ਭਾਰੀਏ।4. ਤੇਰੀ ਬਰਾਬਰ ਸ਼ਾਨ ਏ,
ਨਹੀਂ ਕੋਈ ਵਿੱਚ ਜਹਾਨ ਦੇ,
ਯਿਸੂ ਦੀਆਂ ਖੂਬੀਆਂ ਦੇ ਸਬੱਬ,
ਸਾਰੇ ਜਹਾਨ ਤੋਂ ਨਿਆਰੀ ਏ।5. ਧੰਨ–ਧੰਨ ਐ ਮਾਂ ਤੂੰ ਪੁਰਫ਼ਜ਼ਲ,
ਕੁੱਖ ਤੇਰੇ ਦਾ ਮੁਬਾਰਿਕ ਫਲ਼,
ਐ ਅਸਮਾਨਾਂ ਦੀਏ ਰਾਣੀਏ,
ਦਰਦ ਗ਼ਮਾਂ ਦੀਏ ਮਾਰੀਏ। -
ਮਾਂ ਮਰੀਅਮ ਦੇ ਰੁਤਬੇ ਨੂੰ, ਪਾ ਕੋਈ ਨਹੀਂ ਸਕਦਾ,
ਉਹਦੇ ਵਾਂਗੂੰ ਬਣਕੇ, ਵਿਖਾ ਕੋਈ ਨਹੀਂ ਸਕਦਾ।1. ਉਹ ਅਰਸ਼ਾਂ ਦੀ ਰਾਣੀ, ਬੁਲੰਦ ਮਰਤਬਾ ਹੈ,
ਮੁਹੱਬਤ ਦਾ ਰਿਸ਼ਤਾ, ਮਿਟਾ ਕੋਈ ਨਹੀਂ ਸਕਦਾ।2. ਉਹ ਅਸਲੀ ਤੇ ਫ਼ੇਲ੍ਹੀ, ਗ਼ੁਨਾਹ ਤੋਂ ਮੁਬਰਾ,
ਉਹਦੀ ਦਾਗ ਅਜ਼ਮਤ ਨੂੰ, ਲਾ ਕੋਈ ਨਹੀਂ ਸਕਦਾ।3. ਉਹਦਾ ਤਖ਼ਤ ਵਲੀਆਂ, ਤੇ ਨਬੀਆਂ ਤੋਂ ਆਹਲਾ,
ਖ਼ੁਦਾ ਨੇ ਬਿਠਾਇਆ, ਉਠਾ ਕੋਈ ਨਹੀਂ ਸਕਦਾ।4. ਜਿਹੀ ਟਹਿਲ ਯਿਸੂ ਦੀ, ਮਰੀਅਮ ਨੇ ਕੀਤੀ,
ਤਿਹੀ ਟਹਿਲ ਕਰਕੇ, ਉਠਾ ਕੋਈ ਨਹੀਂ ਸਕਦਾ।5. ਮਾਂ ਮਰੀਅਮ ਨੂੰ ਤਾਜ਼ੀਮ, ਜਬਰਾਏਲ ਕੀਤੀ,
ਫਰਿਸ਼ਤੇ ਤੋਂ ਇੱਜ਼ਤ ਇਹ, ਪਾ ਕੋਈ ਨਹੀਂ ਸਕਦਾ। -
ਮੈਂ ਸੌ–ਸੌ ਜਾਨ ਤੋਂ ਤੇਰੇ
’ਤੇ ਹਾਂ ਕੁਰਬਾਨ, ਐ ਮਰੀਅਮ,
ਨਹੀਂ ਉੱਚੀ ਤੇਰੇ ਵਾਂਗੂੰ ਕਿਸੇ ਦੀ ਸ਼ਾਨ, ਐ ਮਰੀਅਮ।1. ਖ਼ੁਸ਼ੀ ਦੇ ਬਾਗ਼ ਵਿੱਚ ਮਾਈ ਹੱਵਾ ਨੇ ਹਾਰ ਖਾਧੀ ਸੀ,
ਕਦੀ ਨੇੜੇ ਨਹੀਂ ਆਇਆ
ਤੇਰੇ ਸ਼ੈਤਾਨ, ਐ ਮਰੀਅਮ।2. ਮੇਰੇ ਸ਼ਾਫ਼ੀ ਦੀ ਖ਼ਾਤਿਰ ਜਾਨ ’ਤੇ ਸਦਮੇ ਉਠਾਏ ਤੂੰ,
ਨਾ ਭੁੱਲਾਂਗਾ ਹਸ਼ਰ ਤੀਕਰ
ਤੇਰਾ ਅਹਿਸਾਨ, ਐ ਮਰੀਅਮ।3. ਕੁਆਰੀ ਬੇਗੁਨਾਹ, ਤੈਨੂੰ
ਖ਼ੁਦਾ ਦੀ ਮਾਂ ਕਿਉਂ ਨਾ ਆਖਾਂ,
ਸਿਖਾਂਦਾ ਹੈ ਜਦੋਂ ਮੈਨੂੰ, ਮੇਰਾ ਇਮਾਨ ਐ ਮਰੀਅਮ।4. ਤਦੋਂ ਤਲਵਾਰ ਗ਼ਮ ਦੀ ਤੇਜ਼
ਤੇਰੇ ਚਲ ਗਈ ਦਿਲ ’ਤੇ,
ਜਦੋਂ ਲਖ਼ਤ-ਏ-ਜਿਗਰ ਤੇਰਾ,
ਹੋਇਆ ਕੁਰਬਾਨ, ਐ ਮਰੀਅਮ।5. ਮੁਬਾਰਿਕ ਹਰ ਜ਼ਮਾਨੇ ਵਿੱਚ, ਅਸੀਂ ਤੈਨੂੰ ਪੁਕਾਰਾਂਗੇ,
ਕਰਾਂਗੇ ਦਮ–ਬ–ਦਮ ਪੂਰਾ,
ਤੇਰਾ ਫਰਮਾਨ, ਐ ਮਰੀਅਮ। -
ਮਰੀਅਮ ਹੈ ਮੇਰੀ ਜ਼ਿੰਦਗੀ, ਮੇਰੀ ਅਜ਼ੀਜ਼ ਮਾਂ,
ਮੇਰੀ ਖ਼ੁਸ਼ੀ ਉਮੀਦ ਤੇ, ਮੇਰੀ ਪਨਾਹ ਦੀ ਥਾਂ।1. ਡਰ ਖੌਫ਼ ਨਹੀਂ, ਰਾਤ ਦੇ, ਦੁਸ਼ਮਣ ਦੇ, ਤੀਰ ਦਾ,
ਰੋਕੇਗੀ ਹੋ ਕੇ ਸਾਹਮਣੇ ਹਮਲਾ ਸ਼ਰੀਰ ਦਾ,
ਆਪਣੇ ਪਰਾਂ ਦੇ ਨਾਲ ਕਰੇਗੀ ਮੇਰੇ ’ਤੇ ਛਾਂ।2. ਦਿਨ ਰਾਤ ਮੇਰੇ ਵਾਸਤੇ ਰਹਿੰਦੀ ਹੈ ਜਾਗਦੀ,
ਯਿਸੂ ਨੂੰ ਮੇਰੇ ਵਾਸਤੇ ਰਹਿੰਦੀ ਹੈ ਆਖਦੀ,
ਕਰ ਰਹਿਮ ਇਸ ਲਾਚਾਰ ’ਤੇ ਹੋਵੇ ਹਲਾਕ ਨਾ।3. ਫ਼ਰਜ਼ੰਦ ਮੈਨੂੰ ਆਖ ਕੇ ਉਸਨੇ ਪੁਕਾਰਿਆ,
ਦੁਸ਼ਮਣ ਮੇਰੇ ਨੂੰ ਪੈਰਾਂ ਹੇਠਾਂ ਲਤਾੜਿਆ,
ਮਰੀਅਮ ਦੇ ਕੋਲ ਦੌੜ੍ਹ ਕੇ ਮੈਂ ਕਿਸ ਤਰ੍ਹਾਂ ਨਾ ਜਾ।4. ਉਹ ਰਹਿਮ ਦੀ ਵਾਲਦਾ ਤੇ ਮੇਰੀ ਮਦਦਗਾਰ,
ਉਹ ਹੈ ਸ਼ਿਫ਼ਾ ਬਿਮਾਰੀ ਦੀ ਤੇ ਮੇਰੀ ਤਰਫ਼ਦਾਰ,
ਦੁਨੀਆ ਦੀਆਂ ਮੁਸੀਬਤਾਂ ਤੋਂ ਫਿਰ ਮੈਂ ਕਿਉਂ ਡਰਾਂ।5. ਇੱਜ਼ਤ ਕਰਾਂਗਾ ਉਸਦੀ ਤਮਾਮ ਦਿਲ ਦੇ ਨਾਲ,
ਦੇਵੇਗੀ ਕਦੀ ਹੋਣ ਨਾ ਵਿੰਗਾ ਉਹ ਮੇਰਾ ਵਾਲ,
ਕਰਦੀ ਰਹੇਗੀ ਮੇਰੀਆਂ ਆਸਾਨ ਮੁਸ਼ਕਿਲਾਂ। -
ਮਰੀਅਮ ਦੇ ਤਾਜ ਸਿਰ ਤੋਂ ਹੈ ਕੋਣ ਜੋ ਉਤਾਰੇ,
ਇਨਸਾਨ ਕੀ ਬੇਚਾਰਾ,
ਫਰਿਸ਼ਤਾ ਵੀ ਦਮ ਨਾ ਮਾਰੇ।1. ਵੇਖੋਗੇ ਇੱਕ ਕੁਆਰੀ, ਹੋਵੇਗੀ ਪੈਰ ਭਾਰੀ,
ਜਣੇਗੀ ਇੱਕ ਉਹ ਬੇਟਾ, ਹੋਵੇਗੀ ਪਰ ਕੁਆਰੀ,
ਸੱਤ ਸੌ ਵਰ੍ਹੇ ਯਸ਼ਾਯਾਹ ਪਹਿਲਾਂ ਪਿਆ ਪੁਕਾਰੇ।2. ਮਰੀਅਮ ਦੀ ਸ਼ਾਨ ਜ਼ਾਹਿਰ,
ਕੀਤੀ ਖ਼ੁਦਾ-ਏ-ਕਾਦਿਰ, ਪੈਰਾਂ ਥੱਲੇ ਚੰਦਰਮਾ,
ਸੂਰਜ ਬਣਾਏ ਚਾਦਰ,
ਸਿਰ ’ਤੇ ਤਾਜ ਹੈ ਜਿਹਦੇ ’ਤੇ,
ਬਾਰ੍ਹਾਂ ਜੜੇ ਨੇ ਤਾਰੇ।3. ਬੇਦਾਰ ਉਹਦਾ ਰਹਿਣਾ,
ਮੇਰੇ ਲਈ ਨਾ ਸੌਣਾ,
ਦੁਨੀਆ ’ਤੇ ਪਾਕ ਮਾਂ ਦਾ ਫਿਰ,
ਬਾਰ–ਬਾਰ ਆਉਣਾ,
ਇਹ ਮਦਾਰੀ ਮੁਹੱਬਤ ਦੇ ਪਾਕ ਨੇ ਨਜ਼ਾਰੇ।4. ਮਰੀਅਮ ਸੀ ਪਾਕ ਨਾਲੇ,
ਯੂਸਫ਼ ਵੀ ਨੇਕ ਦਿਲ ਸੀ,
ਦੁਨੀਆ ਤੋਂ ਉਹ ਨਿਰਾਲਾ,
ਇੱਕ ਜੋੜਾ ਬੇਮਿਸਾਲ ਸੀ,
ਸਾਰੀ ਉਮਰ ਉਹ ਦੋਵੇਂ ਬਿਲਕੁਲ ਰਹੇ ਕੁਆਰੇ।5. ਯਿਸੂ ਦਾ ਮੇਰੇ ਖ਼ਾਤਿਰ, ਮਸਲੂਬ ਹੋ ਕੇ ਮਰਨਾ,
ਮਰੀਅਮ ਦਾ ਦਿਲੋਂ ਜਾਨੋਂ ਯਿਸੂ ਦੀ ਟਹਿਲ ਕਰਨਾ,
ਅਹਿਸਾਨ ਮੇਰੇ ਸਿਰ ’ਤੇ, ਦੋਹਾਂ ਨੇ ਕੀਤੇ ਭਾਰੇ। -
ਮਾਂ ਮਰੀਅਮ ਦੀ ਸ਼ਾਨ ਨਿਆਰੀ,
ਉਹਦੀ ਸੂਰਤ ਪਿਆਰੀ, ਪਿਆਰੀ।1. ਮਾਂ ਮਰੀਅਮ ਅਰਸ਼ਾਂ ਦੀ ਰਾਣੀ,
ਜੱਗ ਵਿੱਚ ਉਹਦਾ ਕੋਈ ਨਹੀਂ ਸਾਨੀ,
ਰੱਬ ਦੀ ਹੈ ਉਹ ਰਾਜ ਦੁਲਾਰੀ,
ਉਹਦੀ ਸੂਰਤ ਪਿਆਰੀ–ਪਿਆਰੀ।2. ਉਹਦੀਆਂ ਸਿਫ਼ਤਾਂ ਦੇ ਗੁਣ ਗਾਓ,
ਸਾਰੇ ਜੱਗ ਨੂੰ ਆਖ ਸੁਣਾਓ,
ਸਾਡੀ ਮਾਂ ਹੈ ਪਾਕ ਕੁਆਰੀ,
ਉਹਦੀ ਸੂਰਤ ਪਿਆਰੀ–ਪਿਆਰੀ।3. ਮਾਤਾ ਮਰੀਅਮ ਦੇ ਐ ਲੋਕੋ,
ਰੱਬ ਦੇ ਸਾਏ ਹੇਠਾਂ ਵੇਖੋ,
ਆਪਣੀ ਸਾਰੀ ਉਮਰ ਗੁਜ਼ਾਰੀ,
ਉਹਦੀ ਸੂਰਤ ਪਿਆਰੀ–ਪਿਆਰੀ। -
ਮਾਤਾ ਤੂੰ ਏਂ ਐਸੀ ਰਾਣੀ,
ਜਿਸ ਦਾ ਕੋਈ ਵੀ ਨਹੀਂ ਸਾਨੀ।1. ਸੂਰਜ ਚਾਦਰ ਜਿਸਮ ਦੁਆਲੇ,
ਪੈਰ੍ਹਾਂ ਹੇਠਾਂ ਸੋਹਣਾ ਚੰਦ,
ਬਾਰ੍ਹਾਂ ਤਾਰਿਆਂ ਵਾਲਾ ਮਰੀਅਮ,
ਤੇਰੇ ਸਿਰ ’ਤੇ ਤਾਜ ਨੂਰਾਨੀ।2. ਘਰ–ਘਰ ਦੇ ਵਿੱਚ ਤੇਰੇ ਚਰਚੇ,
ਚਾਨਣ ਤੇਰਾ ਹਰ ਥਾਂ ਚਮਕੇ,
ਲੋਕਾਂ ਦੇ ਹੋ ਸਾਥ ਐ ਮਰੀਅਮ,
ਹਰ ਦਮ ਤੇਰੀ ਅਜਬ ਕਹਾਣੀ।3. ਮਰੀਅਮ, ਤੂੰ ਏਂ ਫ਼ਜ਼ਲ ਦਾ ਤਾਰਾ,
ਰਾਤਾਂ ਵਿੱਚ ਲੋ ਦਾ ਲਿਸ਼ਕਾਰਾ,
ਵੇਖ ਕੇ ਤੇਰਾ ਰੂਪ ਨਿਆਰਾ,
ਖ਼ਲਕਤ ਹੋ ਗਈ ਏ ਦਿਵਾਨੀ। -
ਮਰੀਅਮ ਤੇਰੇ ਦਰ ’ਤੇ ਆਵਾਂ,
ਜੱਗ ਨੂੰ ਤੇਰੇ ਗੀਤ ਸੁਣਾਵਾਂ।1. ਤੇਰੀ ਚਾਹਤ ਮਿਲ ਜਾਂਦੀ ਏ,
ਦਿਲ ਨੂੰ ਰਾਹਤ ਮਿਲ ਜਾਂਦੀ ਏ,
ਮੁੱਕ ਜਾਂਦੇ ਨੇ ਹੰਝੂ ਹਾਵਾਂ,
ਜੱਗ ਨੂੰ ਤੇਰੇ ਗੀਤ ਸੁਣਾਵਾਂ।2. ਸਾਨੂੰ ਆਪਣਾ ਪਿਆਰ ਵਿਖਾ ਦੇ,
ਸਾਰੇ ਦੁੱਖੜੇ ਆਪ ਮਿਟਾ ਦੇ,
ਪੁੱਤਰ ਕੋਲੋਂ ਮੰਗ ਦੁਆਵਾਂ,
ਜੱਗ ਨੂੰ ਤੇਰੇ ਗੀਤ ਸੁਣਾਵਾਂ।3. ਤੇਰੇ ਸਿਰ ’ਤੇ ਤਾਜ ਨਿਰਾਲਾ,
ਤੇਰਾ ਰੁਤਬਾ ਸਭ ਤੋਂ ਆਹਲਾ,
ਸਾਰੇ ਜੱਗ ਨੂੰ ਆਪ ਸੁਣਾਵਾਂ,
ਜੱਗ ਨੂੰ ਤੇਰੇ ਗੀਤ ਸੁਣਾਵਾਂ। -
ਮਾਂ ਮਰੀਅਮ ਦੇ ਮੇਲੇ ਜਾਈਏ,
ਜਾ ਕੇ ਮਾਂ ਦੇ ਦਰਸ਼ਨ ਪਾਈਏੇ।1. ਜੋ ਕੁਝ ਮੰਗਣਾ ਚਾਅ ਨਾਲ ਮੰਗ ਲੈ,
ਉਸ ਦੇ ਰੰਗ ’ਚ ਖੁਦ ਨੂੰ ਰੰਗ ਲੈ,
ਜੋ ਕੁਝ ਤੇਰੇ ਦਿਲ ਵਿੱਚ ਕਹਿ ਦੇ,
ਮਾਂ ਦੇ ਕੋਲੋਂ ਨਾ ਸ਼ਰਮਾਈਏ।2. ਉਹ ਤੇ ਸਾਰੇ ਜੱਗ ਦੀ ਮਾਂ ਏ,
ਵੰਡਦੀ ਧੁੱਪ ਵਿੱਚ ਠੰਡੀ ਛਾਂ ਏ,
ਉੱਚਾ ਸਭ ਤੋਂ ਉਹਦਾ ਨਾਂ ਏ,
ਉਹਦੇ ਨਾਂ ਤੋਂ ਵਾਰੀ ਜਾਈਏ।3. ਦਿਲ ਵਿੱਚ ਉਹਦੀ ਪ੍ਰੀਤ ਲਗਾਕੇ,
ਮਾਂ ਦੀ ਪਹਾੜੀ ਦੇ ਵੱਲ ਜਾਈਏ,
ਆਪਣੇ ਦਿਲ ਦਾ ਕਰ ਨਜ਼ਰਾਨਾ,
ਉਹਦੇ ਪੈਰੀਂ ਨਜ਼ਰ ਚੜ੍ਹਾਈਏ। -
ਮਾਂ ਮਰੀਅਮ ਦੋ ਆਲਮ ਵਿੱਚ
ਤੇਰੀ ਸ਼ਾਨ ਨਿਆਰੀ ਹੈ।1. ਯਿਸੂ ਧੰਨ–ਧੰਨ ਤੇਰਾ ਜਾਇਆ,
ਜਿਹੜਾ ਇਬਨ-ਏ-ਖ਼ੁਦਾ ਬਣ ਆਇਆ,
ਚੌਥੇ ਹੁਕਮ ਨੂੰ ਤੋੜ ਨਿਭਾਇਆ,
ਕਰਕੇ ਤਾਬਿਆਦਾਰੀ ਹੈ।2. ਜਬਰਾਏਲ ਸਲਾਮ ਬੁਲਾਇਆ,
ਤੇਰੇ ਕੋਲ ਪੈਗ਼ਾਮ ਲਿਆਇਆ,
ਤੇਰੀ ਰੱਬ ਨੇ ਸ਼ਾਨ ਵਧਾਈ,
ਮਰੀਅਮ ਪਾਕ ਕੁਆਰੀ ਹੈ।3. ਤੇਰੇ ਵਿੱਚ ਨਾ ਪਾਪ ਬਿਮਾਰੀ,
ਨਾ ਮੌਰੂਸੀ ਨਾ ਇਖ਼ਤਿਆਰੀ,
ਤੇਰੇ ਉੱਤੇ ਮਰੀਅਮ ਕੁਆਰੀ,
ਸੱਚਮੁੱਚ ਰਹਿਮਤ ਭਾਰੀ ਹੈ।4. ਉਨ੍ਹਾਂ ਲੋਕਾਂ ਦੀ ਮੱਤ ਮਾਰੀ,
ਜਿਹੜੇ ਮਰੀਅਮ ਤੋਂ ਇਨਕਾਰੀ,
ਉਹਦੀ ਓਟ ਮਦਦ ਹੈ ਭਾਰੀ,
ਯਿਸੂ ਮੰਨਦਾ ਸਾਰੀ ਹੈ।5. ਤੈਨੂੰ ਜੰਨਤ ਵਿੱਚ ਰੱਬ ਖੜਿਆ,
ਸਿਰ ’ਤੇ ਤਾਜ ਨੂਰਾਨੀ ਧਰਿਆ,
ਤੂੰ ਏ ਮਦਦ ਦਾ ਦਮ ਭਰਿਆ,
ਤੇਰੀ ਮਦਦ ਭਾਰੀ ਹੈ।6. ਮੁੱਢੋਂ ਖ਼ਾਲਿਕ ਨੇ ਫਰਮਾਇਆ,
ਮਾਂ ਤੂੰ ਇਬਲੀਸ ਨਸਾਇਆ,
ਨਾ ਉਹ ਦੁਸ਼ਮਣ ਗ਼ਾਲਿਬ ਆਇਆ,
ਨਾ ਤੂੰ ਬਾਜ਼ੀ ਹਾਰੀ ਹੈ। -
ਮਰੀਅਮ ਐ ਮਾਂ ਪਿਆਰੀਏ, ਤੇਰਾ ਹੈ ਪਾਕ ਨਾਮ,
ਰੁਤਬਾ ਤੇਰਾ ਮਹਾਨ ਹੈ, ਤੂੰ ਹੈਂ ਮੇਰੀ ਪਨਾਹ।1. ਸ਼ੁਰੂ ਤੋਂ ਹੀ ਤੈਨੂੰ ਰੱਬ ਨੇ ਚੁਣਿਆ,
ਤਾਰਿਆਂ ਨੇ ਤੇਰਾ ਚੋਲਾ ਬੁਣਿਆ,
ਮਰੀਅਮ ਦੇ ਕੋਲ ਦੌੜ੍ਹ ਕੇ, ਮੈਂ ਕਿਸ ਤਰ੍ਹਾਂ ਨਾ ਜਾ।2. ਅਰਸ਼ ਫਰਸ਼ ਦੀ ਤੂੰ ਏਂ ਰਾਣੀ,
ਤੇਰਾ ਕੋਈ ਹੋਰ ਨਾ ਸਾਨੀ,
ਆਪਣੇ ਪਰਾਂ ਦੇ ਨਾਲ ਤੂੰ, ਕਰਦੇ ਮੇਰੇ ’ਤੇ ਛਾਂ।3. ਧੰਨ–ਧੰਨ ਤੈਨੂੰ ਆਖਣ ਸਾਰੇ,
ਸਭਨਾਂ ਦੇ ਤੂੰ ਕਾਜ ਸਵਾਰੇ,
ਕਰਦੇ ਤੂੰ ਆਸਾਂ ਪੂਰੀਆਂ, ਹੋਵਾਂ ਹਲਾਕ ਨਾ। -
ਯਿਸੂ ਮਸੀਹ ਦਾ ਫਿਰ ਜੀਅ ਉੱਠਣਾ
ਮਹਿਮਾ ਦਾ ਪਹਿਲਾ ਭੇਦਆਗਿਆ ਪਿਲਾਤੂਸ ਨੇ ਦਿੱਤੀ,
ਕਬਰ ’ਤੇ ਮੋਹਰ ਲਾ ਦਿੱਤੀ।
ਵਿੱਚ ਪਰੇਸ਼ਾਨੀ, ਕੀਤੀ ਨਿਗਰਾਨੀ,
ਰਾਤ-ਦਿਨ ਕਬਰ ਦੀ ਰਖਵਾਲੀ।
ਵੱਡਾ ਇੱਕ ਭੁਚਾਲ ਆਇਆ,
ਫਰਿਸ਼ਤਾ ਸਵਰਗੋਂ ਉੱਤਰ ਆਇਆ।
ਪੱਥਰ ਹਟਾਇਆ, ਹਨੇਰਾ ਮਿਟਾਇਆ,
ਤੀਜੇ ਦਿਨ ਯਿਸੂ ਜੀਅ ਉੱਠਿਆ।
ਸਵੇਰੇ ਮਰੀਅਮ ਮਗਦਲੀਨੀ,
ਕਬਰ ’ਤੇ ਅਤਰ ਲਿਆਈ।
ਕੱਪੜਾ ਵੇਖਿਆ, ਲਾਸ਼ ਨਾ ਵੇਖੀ,
ਖਾਲੀ ਕਬਰ ਉਸ ਪਾਈ।
ਛੇਤੀ ਮਰੀਅਮ ਮੁੜ ਭੱਜੀ,
ਚੇਲੇ ਗਿਆਰ੍ਹਾਂ ਨੂੰ ਖ਼ਬਰ ਦੱਸੀ।
“ਸੁਣੋ ਮੇਰੇ ਭਰਾਓ, ਸਭ ਨੂੰ ਸੁਣਾਓ,
ਸੱਚਮੁੱਚ ਯਿਸੂ ਜੀਅ ਉੱਠਿਆ”।ਇਹ ਰੋਜ਼ਰੀ ਦਾ ਭੇਦ ਹੈ,
ਇਹ ਮਹਿਮਾ ਦਾ ਭੇਦ ਹੈ, ਇਹ ਪਹਿਲਾ ਭੇਦ ਹੈ।ਪ੍ਰਭੂ ਯਿਸੂ ਮਸੀਹ ਦਾ ਸਵਰਗ ਦੇ ਵਿੱਚ ਚੜ੍ਹ ਜਾਣਾ
ਮਹਿਮਾ ਦਾ ਦੂਸਰਾ ਭੇਦਜੀਅ ਉੱਠ ਕੇ ਪ੍ਰਭੂ ਯਿਸੂ ਨੇ,
ਚੇਲਿਆਂ ਨੂੰ ਦਰਸ਼ਨ ਦਿੱਤੇ।
ਹੱਥ ਵਿਖਾਕੇ, ਵੱਖੀ ਵਿਖਾਕੇ,
ਸ਼ੱਕ ਥੋਮਾ ਦੇ ਦੂਰ ਕੀਤੇ।
“ਤੂੰ ਮੇਰਾ ਪ੍ਰਭੂ, ਤੂੰ ਮੇਰਾ ਖ਼ੁਦਾ”,
ਬਣਿਆ ਥੋਮਾ ਵਿਸ਼ਵਾਸੀ।
ਦੱਸਿਆ ਯਿਸੂ, “ਧੰਨ ਉਹ ਲੋਕ ਹਨ,
ਬਿਨ ਦੇਖੇ ਇਮਾਨ ਰੱਖਦੇ ਹਨ”।
“ਸੰਸਾਰ ਸਾਰੇ ਵਿੱਚ ਜਾਓ,
ਜੱਗ ਨੂੰ ਅੰਜੀਲ ਸੁਣਾਓ।
ਬਾਪ, ਬੇਟੇ, ਰੂਹਪਾਕ ਦੇ ਨਾਂ ’ਤੇ,
ਸਭ ਨੂੰ ਬਪਤਿਸਮਾ ਦਿਓ”।
“ਹਮੇਸ਼ਾ ਤਕ, ਜੁਗਾਂ ਦੇ ਅੰਤ ਤਕ”,
ਕਹਿ ਕੇ “ਤੁਹਾਡੇ ਨਾਲ ਬੇਸ਼ੱਕ”।
ਚੜ੍ਹ ਗਏ ਯਿਸੂ, ਸੁਰਗਾਂ ਉੱਤੇ,
ਬਾਪ ਦੇ ਸੱਜੇ ਜਾ ਬੈਠੇ।ਇਹ ਰੋਜ਼ਰੀ ਦਾ ਭੇਦ ਹੈ,
ਇਹ ਮਹਿਮਾ ਦਾ ਭੇਦ ਹੈ, ਇਹ ਦੂਸਰਾ ਭੇਦ ਹੈ।ਰੂਹ ਪਾਕ ਦਾ ਰਸੂਲਾਂ ਉੱਤੇ ਉੱਤਰਨਾ
ਮਹਿਮਾ ਦਾ ਤੀਸਰਾ ਭੇਦਪੈਂਤੇਕੋਸਤ ਦਾ ਦਿਨ ਆਇਆ,
ਹਨੇਰੀ ਵਰਗੀ ਆਵਾਜ਼ ਆਈ।
ਅੱਗ ਦੀਆਂ ਜੀਭਾਂ, ਵਿਖਾਈ ਦਿੱਤੀਆਂ,
ਆ ਕੇ ਉਹਨਾਂ ’ਤੇ ਠਹਿਰ ਗਈਆਂ।
ਉਹ ਰੂਹ ਨਾਲ ਭਰਪੂਰ ਹੋਏ,
ਬੋਲੀਆਂ ਵੱਖ-ਵੱਖ ਬੋਲਣ ਲੱਗੇ।
ਇਹ ਸਭ ਹੁੰਦਿਆਂ, ਦੇਖਕੇ ਲੋਕੀ,
ਮਹਿਮਾ ਖ਼ੁਦਾ ਦੀ ਕਰਨ ਲੱਗੇ।
ਨਬੀ ਜੋਏਲ ਦੀ ਭਵਿੱਖਬਾਣੀ,
ਸਾਰੇ ਖ਼ੁਦਾ ਦੀ ਸੁਣੋ ਬਾਣੀ।
“ਡੋਲ੍ਹਾਂਗਾ ਮੈਂ, ਮਨੁੱਖਾਂ ਉੱਤੇ,
ਅੰਤਮ ਦਿਨ ਪਾਕ ਰੂਹ ਆਪਣੀ”।
ਚੇਲਿਆਂ ਮਾਂ ਨਾਲ ਦੁਆ ਕੀਤੀ,
ਰੂਹਪਾਕ ਲਈ ਉਡੀਕ ਕੀਤੀ।
ਉੱਤਰਿਆ ਰੂਹਪਾਕ, ਬਣ ਗਏ ਉਹ ਪਾਕ,
ਵਾਅਦਾ ਯਿਸੂ ਨੇ ਪੂਰਾ ਕੀਤਾ।ਇਹ ਰੋਜ਼ਰੀ ਦਾ ਭੇਦ ਹੈ,
ਇਹ ਮਹਿਮਾ ਦਾ ਭੇਦ ਹੈ, ਇਹ ਤੀਸਰਾ ਭੇਦ ਹੈ।ਧੰਨ ਕੁਆਰੀ ਮਰੀਅਮ ਦਾ ਸਵਰਗ ਵਿੱਚ ਉਠਾਇਆ ਜਾਣਾ
ਮਹਿਮਾ ਦਾ ਚੌਥਾ ਭੇਦਮਰੀਅਮ ਨੂੰ ਬੇਦਾਗ਼ ਜਣਿਆ ਸੀ,
ਅਜ਼ਲੋਂ ਖ਼ੁਦਾ ਨੇ ਚੁਣਿਆ ਸੀ।
ਸਾਰੇ ਮਨੁੱਖਾਂ ਦੀ, ਮਾਂ ਉਸ ਬਣਕੇ,
ਜੀਵਨ ਕਾਲ ਬਿਤਾਇਆ ਸੀ।
“ਚਮਕੀਲੇ ਸੁੰਦਰ ਵਸਤਰ ਪਹਿਨੀ,
ਰਾਜੇ ਕੋਲ ਉਹ ਜਾਵੇਗੀ।
ਖ਼ੁਸ਼ੀ ਆਨੰਦ ਨਾਲ, ਰਾਣੀ ਵਾਂਗੂੰ,
ਮਹਿਲ ਦੇ ਅੰਦਰ ਜਾਵੇਗੀ”।
ਫਰਿਸ਼ਤੇ ਸਵਰਗੋਂ ਉੱਤਰ ਆਏ,
ਮਰੀਅਮ ਮਾਂ ਨੂੰ ਚੁੱਕ ਲੈ ਗਏ।
ਸਰੀਰ ਦੇ ਸੰਗ, ਆਤਮਾ ਦੇ ਸੰਗ,
ਵਿੱਚ ਸਵਰਗਾਂ ਦੇ ਉਹ ਲੈ ਗਏ।
“ਉਹ ਦੇ ਨਾਲ ਇਹ ਹੋਵੇਗਾ,
ਯਿਸੂ ਵਾਂਗ ਬਣ ਜਾਵੇਗਾ।
ਜੋ ਸੰਗਤ ਵਿੱਚ, ਹੋ ਕੇ ਮਰੇਗਾ,
ਉਸੇ ਵਿੱਚ ਜ਼ਿੰਦਾ ਹੋ ਜਾਵੇਗਾ”।ਇਹ ਰੋਜ਼ਰੀ ਦਾ ਭੇਦ ਹੈ,
ਇਹ ਮਹਿਮਾ ਦਾ ਭੇਦ ਹੈ, ਇਹ ਚੌਥਾ ਭੇਦ ਹੈ।ਧੰਨ ਕੁਆਰੀ ਮਰੀਅਮ ਨੂੰ ਸਵਰਗ ਵਿੱਚ ਤਾਜ ਮਿਲਣਾ
ਮਹਿਮਾ ਦਾ ਪੰਜਵਾਂ ਭੇਦਅਸਮਾਨ ’ਤੇ ਪਾਰ ਗਈ,
ਮਹਿਮਾ ਨਾਲ ਉਠਾਈ ਗਈ।
ਅਰਸ਼-ਫਰਸ਼ ਦੀ, ਰਾਣੀ ਬਣਾਇਆ,
ਤਾਜ ਨੂਰਾਨੀ ਪਾਇਆ।
ਇੱਕ ਨਿਸ਼ਾਨ ਹੈ ਦਿੱਤਾ ਵਿਖਾਈ,
ਨਾਰੀ ਸੂਰਜ-ਵਸਤਰ ਪਾਈ।
ਬਾਰ੍ਹਾਂ ਤਾਰਿਆਂ ਦਾ, ਤਾਜ ਨਿਰਾਲਾ,
ਚੰਦਰਮਾ ਪੈਰਾਂ ਥੱਲੇ ਆ।
ਦੋਵਾਂ ਜਹਾਂ ਦੀ ਹੈ ਰਾਣੀ,
ਕਰਦੀ ਸਿਫ਼ਾਰਸ਼ ਮਦਦ ਭਾਰੀ।
ਸੰਤ ਫਰਿਸ਼ਤੇ, ਸਿਫ਼ਤਾਂ ਕਰਦੇ,
ਮਰੀਅਮ ਸਭ ਦੀ ਮਹਾਰਾਣੀ।
“ਮਿਲੇਗਾ ਸਭ ਨੂੰ ਧਰਮ-ਮੁਕਟ,
ਰਹਿੰਦੇ ਜਿਹੜੇ ਖ਼ੁਦਾ ਦੇ ਨਿਕਟ।
ਦੁਬਾਰਾ ਆਵੇਗਾ, ਨਿਆਂ ਉਹ ਕਰੇਗਾ,
ਸਭ ਨੂੰ ਨਾਲ ਲੈ ਜਾਵੇਗਾ”।ਇਹ ਰੋਜ਼ਰੀ ਦਾ ਭੇਦ ਹੈ,
ਇਹ ਮਹਿਮਾ ਦਾ ਭੇਦ ਹੈ, ਇਹ ਪੰਜਵਾਂ ਭੇਦ ਹੈ। -
ਮਰੀਅਮ ਤੈਨੂੰ ਸਲਾਮ,
ਐ ਮਾਂ ਤੈਨੂੰ ਸਲਾਮ,
ਸਾਡੀ ਰਾਣੀ, ਤੂੰ ਰਹਿਮ ਦੀ ਮਾਂ,
ਸਾਡੀ ਜ਼ਿੰਦਗੀ, ਸਾਡੀ ਹੈ ਖ਼ੁਸ਼ੀ,
ਸਾਡੀ ਉਮੀਦ, ਸਲਾਮ।1. ਦੇਸ਼ੋਂ ਕੱਢੇ ਹੱਵਾ ਦੀ ਸੰਤਾਨ,
ਪੁਕਾਰਦੇ ਹਾਂ ਅਸੀਂ ਨਾਦਾਨ,
ਗ਼ਮਾਂ ਦੀ ਦੁਨੀਆ ’ਚ ਰੋਂਦੇ ਪਿਟਦੇ,
ਹੌਕਾ ਤੇਰੇ ਅੱਗੇ ਭਰਦੇ ਹਾਂ।
ਸਾਡੀ ਵਕੀਲਾ, ਤੂੰ ਪਾਕੀਜ਼ਾ,
ਸਾਡੀ ਜ਼ਿੰਦਗੀ, ਸਾਡੀ ਹੈ ਖ਼ੁਸ਼ੀ,
ਸਾਡੀ ਉਮੀਦ, ਸਲਾਮ।2. ਆਪਣੀ ਰਹਿਮ ਦੀ ਪਾਕ ਨਜ਼ਰ ਨਾਲ,
ਸਾਡੇ ’ਤੇ ਰੱਖ ਸਦਾ ਧਿਆਨ,
ਸਾਡੇ ਦੇਸ਼ ਨਿਕਾਲੇ ਦੇ ਪਿੱਛੋਂ,
ਯਿਸੂ ਤੂੰ ਸਾਨੂੰ ਵਿਖਾਲ।
ਸਾਡੀ ਮਿਹਰਬਾਨ, ਰਹਿਮ ਦਿਲ ਮਾਂ,
ਸਾਡੀ ਜ਼ਿੰਦਗੀ, ਸਾਡੀ ਹੈ ਖ਼ੁਸ਼ੀ,
ਸਾਡੀ ਉਮੀਦ, ਸਲਾਮ। -
ਮਾਂ ਯਿਸੂ ਦੀ ਇਹ ਜਿਹੜੀ, ਉਹਦੀ ਸ਼ਾਨ ਉਚੇਰੀ,
ਜਿਹਨੂੰ ਚੁਣੀਆ ਏ ਰੱਬ ਸੋਹਣੇ ਸੁੱਚੇ ਨੇ,
ਉਹਦੇ ਭਾਗ ਸਾਰੀ ਔਰਤਾਂ ਤੋਂ ਉੱਚੇ ਨੇ।
ਮਾਂ ਯਿਸੂ ਦੀ ਏਹ ਜਿਹੜੀ।1. ਕਹਿਣ ਸਲਾਮ ਉਹਨੂੰ ਜਬਰਾਏਲ ਆਇਆ ਏ,
ਕਰਕੇ ਸਲਾਮ ਉਹਨੇ ਫੇਰ ਫਰਮਾਇਆ ਏ,
ਸੋਹਣੇ ਰੱਬ ਦਾ ਸਨੇੜਾ ਬੇਟਾ ਯਿਸੂ ਹੋਣ ਤੇਰਾ,
ਜਿਹਨੇ ਦੁਨੀਆ ਦੇ ਬੋਝ ਸਾਰੇ ਚੁੱਕੇ ਨੇ,
ਉਹਦੇ ਭਾਗ ਸਾਰੀ ਔਰਤਾਂ ਤੋਂ ਉੱਚੇ ਨੇ,
ਮਾਂ ਯਿਸੂ ਦੀ ਜਿਹੜੀ ਉਹਦੀ ਸ਼ਾਨ ਉਚੇਰੀ।2. ਕਹਿੰਦੇ ਨੇ ਮੁਬਾਰਿਕ ਉਸ ਭਾਗਾਂ ਭਰੀ ਨੂੰ,
ਕਰਮਾਂ ਵਾਲੀ ਬੰਦੀ ਰੱਬ ਦੀ ਖਰੀ ਨੂੰ,
ਉਹਦੀ ਸ਼ਾਨ ਨਰਾਲੀ ਜਿਹੜਾ ਸਮਝੇ ਨਾ ਹਾਲੀ,
ਉਹਦੇ ਸਮਝ ਦੇ ਖੂਹ ਹਾਲੇ ਸੁੱਚੇ ਨੇ,
ਮਾਂ ਯਿਸੂ ਦੀ ਜਿਹੜੀ ਉਹਦੀ ਸ਼ਾਨ ਉਚੇਰੀ।3. ਕੁਦਰਤ ਰੱਬ ਦਾ ਸਾਇਆ ਤੇਰੇ ਉੱਤੇ ਨੂੰ,
ਤੇਰੇ ਲਈ ਤਾਂ ਫਸਲਾਂ ਦੇ ਖੂਹ ਹਾਲੇ ਸੁੱਕੇ ਨਹੀਂ,
ਸਾਰੇ ਜੱਗ ਦੀਏ ਮਾਏ ਸਾਰੇ ਜੱਗ ਦੀਏ ਮਾਏ,
ਉੱਥੇ ਚਸ਼ਮੇ ਨਜਾਤ ਵਾਲੇ ਫੁੱਟੇ ਨੇ,
ਉਹਦੇ ਭਾਗ ਸਾਰੀ ਔਰਤਾਂ ਤੋਂ ਉੱਚੇ ਨੇ,
ਮਾਂ ਯਿਸੂ ਦੀ ਜਿਹੜੀ ਉਹਦੀ ਸ਼ਾਨ ਉਚੇਰੀ। -
ਮਾਂ ਦਾ ਲੱਗਾ ਹੈ ਦਰਬਾਰ,
ਦਰ ਉਹਦੇ ਜਾਈਏ ਬਾਰ-ਬਾਰ,
ਦਰ ਉਹਦੇ ਜਾ ਕੇ ਸੀਸ ਨਿਵਾਈਏ,
ਮਾਂ ਤੇ ਦਿੰਦੀ ਡੁੱਬੇ ਬੇੜੇ ਤਾਰ।1. ਮੰਨਤਾਂ ਮੁਰਾਦਾਂ ਨਾਲੇ ਖ਼ੁਸ਼ੀਆਂ ਉਹ ਪਾਉਂਦੇ ਨੇ,
ਜਿਹੜੇ ਉਹਦੇ ਦਰ ਜਾ ਕੇ ਸੀਸ ਨਿਵਾਉਂਦੇ ਨੇ,
ਦੁੱਖ ਸਾਰੇ ਲੈ ਕੇ, ਸੁੱਖ ਉਹ ਦਿੰਦੀ ਏ,
ਮਾਂ ਤੇ ਦਿੰਦੀ ਸਾਨੂੰ ਬੜ੍ਹਾ ਪਿਆਰ।2. ਰੋਗ ਅਵੱਲੜੇ ਤੂੰ ਸਾਡੇ ਦੂਰ ਕੀਤੇ ਨੇ,
ਸਾਡੀਆਂ ਰਾਹਾਂ ਤੋਂ ਤੂੰ ਕੰਡੇ ਕੱਢ ਦਿੱਤੇ ਨੇ,
ਜ਼ਿੰਦਗੀ ਦੁੱਖਾਂ ਵਾਲੀ ਸਾਡੀ ਤੂੰ ਬਦਲ ਕੇ,
ਲਿਆਂਦੀ ਹੈ ਉਹਦੇ ’ਚ ਬਹਾਰ। -
ਮਾਂ–ਮਾਂ ਯਿਸੂ ਦੀ ਅੰਮਾ ਮਾਂ ਮਰੀਅਮ ,
ਮਰੀਅਮ–ਮਰੀਅਮ ਯਿਸੂ ਦੀ ਅੰਮਾ ਮੇਰੀ ਮਾਂ।1. ਸੂਰਜ ਵਾਂਗਰ ਚਮਕਣ ਵਸਤਰ, ਚੰਨ ਪੈਰਾਂ ਦੇ ਥੱਲੇ,
ਸਿਰ ਤੇਰੇ ’ਤੇ ਤਾਜ ਹੈ ਸੱਜਦਾ, ਹੁਕਮ ਵੀ ਤੇਰਾ ਚੱਲੇ।2. ਤੇਰੀ ਦਾਸੀ ਹਾਂ ਮੈਂ ਪ੍ਰਭੂ ਜੀ, ਤੁਸੀਂ ਮੇਰੇ ਕੋਲ ਆਓ,
ਕਦਮਾਂ ਦੇ ਵਿੱਚ ਥਾਂ ਦਿਓ ਮੈਨੂੰ, ਮੇਰੀ ਆਸ ਪੁਜਾਓ।3. ਸਲਾਮ ਤੈਨੂੰ, ਸਲਾਮ ਤੈਨੂੰ ਯਿਸੂ ਦੀ ਅੰਮਾ ਸਲਾਮ,
ਫ਼ਜ਼ਲਾਂ ਨਾਲ ਭਰਪੂਰ ਹੈਂ ਤੂੰ
ਕਰਨ ਸਲਾਮਾਂ ਖ਼ਾਸ ਤੇ ਆਮ। -
ਮਾਂ ਦੀ ਚੁੰਨੀ ਦੀ ਛਾਵੇਂ-ਛਾਵੇਂ ਤੁਰਦੇ ਰਹੀਏ,
ਦਮ ਉਹਦੀ ਮੁਹੱਬਤਾਂ ਦਾ,
ਅਸੀਂ ਭਰਦੇ ਰਹੀਏ, ਭਰਦੇ ਰਹੀਏ।1. ਸਾਡੇ ਬੁੱਲ੍ਹਾਂ ’ਤੇ ਨਾਮ ਉਹਦਾ ਸੱਜਦਾ ਰਹੇ,
ਸਾਡੇ ਸਾਹਾਂ ’ਚ ਪਿਆਰ ਉਹਦਾ ਰਚਦਾ ਰਹੇ,
ਉਹਦੇ ਕਦਮਾਂ ਦੀ ਮਿੱਟੀ,
ਅਸੀਂ ਚੁੰਮਦੇ-ਚੁੰਮਦੇ ਰਹੀਏ।2. ਉਹਦੇ ਮੱਥੇ ਦੇ ਤਾਰੇ ਅਸੀਂ ਚੁੰਮ ਲਈਏ,
ਸਾਰੇ ਪੁਰ-ਪਸਾਰ ਅਸੀਂ ਪੁਣ ਲਈਏ,
ਉਹਦੀ ਮਮਤਾ ਸਹਾਰੇ, ਅਸੀਂ ਤੁਰਦੇ-ਤੁਰਦੇ ਰਹੀਏ।3. ਉਹਦੇ ਬੇਟੇ ਦੇ ਕੰਡਿਆਂ ਦਾ ਤਾਜ ਪਾ ਲਈਏ,
ਉਹਦੇ ਮਮਤਾ ਦੇ ਦੁੱਖਾਂ ਨੂੰ ਸੀਨੇ ਲਾ ਲਈਏ,
ਉਹਦੇ ਨੈਣਾਂ ਦੇ ਮੋਤੀ, ਝੋਲੀ ਭਰਦੇ-ਭਰਦੇ ਰਹੀਏ। -
ਐ ਮਾਂ, ਐ ਮਾਂ, ਐ ਮਾਂ, ਐ ਮਾਂ,
ਮਾਂ ਤੂੰ ਸੱਚਮੁੱਚ ਰਾਣੀ ਏਂ,
ਦੇ ਬਰਕਤ ਝੋਲੀਆਂ ਭਰ–ਭਰ ਕੇ,
ਮੈਂ ਆਸ ਬਥੇਰੀ ਲਾਈ ਮਾਂ,
ਮੈਂ ਆਸ ਬਥੇਰੀ ਲਾਈ ਮਾਂ,
ਐ ਮਾਂ, ਐ ਮਾਂ, ਐ ਮਾਂ, ਐ ਮਾਂ।1. ਦੁਨੀਆ ਦੀਆਂ ਸਾਰੀਆਂ ਛਾਵਾਂ ਤੋਂ,
ਤੇਰੇ ਨਾਂ ਦੀ ਛਾਂ ਨਿਆਰੀ ਏ,
ਤਾਂ ਹੀ ਏਂ ਤਾਂ ਮੂੰਹ ’ਚੋਂ ਮਾਂ ਨਿਕਲੇ,
ਜਦ ਬਣੇ ਮੁਸੀਬਤ ਭਾਰੀ ਏ,
ਇੱਕ ਤੇਰੇ ਬਾਝੋਂ ਕੌਣ ਭਲਾ,
ਮੇਰੇ ਦਿਲ ਦੀ ਸੁਣੇ ਕਹਾਣੀ ਮਾਂ।2. ਮਾਂਵਾਂ ਦੀਆਂ ਗੋਦਾਂ ਦੇ ਵਿੱਚ ਹੀ,
ਸਭ ਸਾਧੂ, ਸੰਤ, ਫਕੀਰ ਪਲੇ,
ਯਿਸੂ ਮਸੀਹ ਸਭ ਸੰਤ ਲੋਕ,
ਗੋਦੀ ਵਿੱਚ ਪਾਕ ਰਸੂਲ ਪਲੇ,
ਮੈਂ ਕੀ–ਕੀ ਹੋਰ ਮਿਸਾਲ ਦਿਆਂ,
ਸੱਚ ਦੱਸਦੀ ਪਵਿੱਤਰ ਬਾਣੀ ਮਾਂ। -
ਮੈਂ ਤਾਂ ਹਰ ਰੋਜ਼ ਤੇਰੀ ਰੋਜ਼ਰੀ ਪੜ੍ਹਾਂ,
ਕਿ ਮੇਰੀ ਮਰੀਅਮ ਮਾਂ,
ਟੇਕ ਕੇ ਗੋਡੇ ਤੇਰਾ ਜਾਪ ਕਰਾਂ,
ਮੇਰੀ ਮਰੀਅਮ ਮਾਂ।1. ਮਾਂ ਦੇ ਬਿਨਾਂ ਮੇਰੀਆਂ ਦੁਆਵਾਂ ਨੇ ਅਧੂਰੀਆਂ,
ਮਾਂ ਦੇ ਰਾਹੀਂ ਮੇਰੀਆਂ ਆਸਾਂ ਹੋਣ ਪੂਰੀਆਂ,
ਮਾਂ ਦੀ ਅਰਜ਼ ਕਰਾਂ, ਮਾਂ ਦੀ ਅਰਜ਼ ਕਰਾਂ।2. ਬੇਟੇ ਵਾਂਗੂੰ ਮੇਰਾ ਹੈ ਖਿਆਲ ਮਾਤਾ ਰੱਖਦੀ,
ਹਰ ਇੱਕ ਲੋੜ ਮੇਰੀ ਯਿਸੂ ਜੀ ਨੂੰ ਦੱਸਦੀ,
ਮਾਂ ਦਾ ਸ਼ੁਕਰ ਕਰਾਂ, ਮਾਂ ਦੀ ਅਰਜ਼ ਕਰਾਂ।3. ਮਾਂ ਦੇ ਬਿਨਾਂ ਕੋਈ ਨਹੀਂਓਂ ਜੱਗ ਉੱਤੇ ਆਉਂਦਾ ਏ,
ਮਾਂ ਦੇ ਰਾਹੀਂ ਰੱਬ ਸਾਰੀ ਦੁਨੀਆ ਵਿਖਾਉਂਦਾ ਏ,
ਮਾਂ ਦੀ ਇੱਜ਼ਤ ਕਰਾਂ, ਨਾਲੇ ਸਭ ਨੂੰ ਕਹਾਂ। -
ਮਾਂ ਮਰੀਅਮ ਹੈ ਪਿਆਰੀ ਮਾਂ,
ਸਾਡੇ ਲਈ ਕਰਦੀ ਰਹਿੰਦੀ ਦੁਆ।1. ਮਾਂ ਨੂੰ ਰੱਬ ਨੇ ਆਪ ਹੈ ਚੁਣਿਆ,
ਜਿਸਨੇ ਪਿਆਰਾ ਯਿਸੂ ਜਣਿਆ,
ਜੱਗ ਦਾ ਜੋ ਮੁਕਤੀਦਾਤਾ ਬਣਿਆ।2. ਮਾਂ ਨੂੰ ਸਵਰਗਾਂ ਵਿੱਚ ਬੁਲਾਇਆ,
ਰੱਬ ਨੇ ਆਪਣੇ ਕੋਲ ਬਿਠਾਇਆ,
ਸਿਰ ’ਤੇ ਨਿਰਾਲਾ ਤਾਜ ਹੈ ਪਾਇਆ।3. ਜੋ ਮਾਂ ਤੇਰੇ ਦਰ ’ਤੇ ਆਉਂਦਾ,
ਸਭ ਖ਼ੁਸ਼ੀਆਂ ’ਤੇ ਬਰਕਤਾਂ ਪਾਉਂਦਾ,
ਜੱਗ ਵਿੱਚ ਸਭ ਨੂੰ ਇਹੋ ਸੁਣਾਉਂਦਾ। -
ਮਾਂ ਮਰੀਅਮ ਦਾ ਦਿਲ ਖੋਭ ਗਿਆ,
ਜਦ ਵੈਰੀ ਯਿਸੂ ਦੇ ਕੋਲ ਗਿਆ,
ਸਾਰੀ ਦੁਨੀਆ ਖਾਤਿਰ
ਅੱਜ ਉਹ ਖੂਨ ਵਹਾ ਚੱਲਿਆ,
ਅੱਜ ਰੱਜ–ਰੱਜ ਲਾਡ ਲਡਾਏ ਨਾ,
ਸੂਲੀ ’ਤੇ ਚੜ੍ਹ ਚੱਲਿਆ।1. ਮਾਂ ਰੋਵੇ ਅੱਥਰੂ ਕੇਰਦੀ ਏ ਅੱਜ ਚੋਰੀ–ਚੋਰੀ ਸੀ,
ਪਤਰਸ ਚੇਲਾ ਰੋਂਦਾ ਵੇਖੋ ਚੋਰੀ–ਚੋਰੀ ਸੀ,
ਸਾਰੀ ਦੁਨੀਆ ਖਾਤਿਰ
ਅੱਜ ਉਹ ਖੂਨ ਵਹਾ ਚੱਲਿਆ।2. ਮੂੰਹ ’ਤੇ ਥੁੱਕਦੇ ਵੈਰੀ ਉਹਦੇ ਕੋੜੇ ਮਾਰਦੇ ਸੀ,
ਫਿਰ ਵੀ ਕਹਿੰਦਾ ਮਾਫ਼ ਕਰੀਂ
ਇਹ ਕੁਝ ਨਾ ਜਾਣਦੇ ਸੀ,
ਲੱਖਾਂ ਪੀੜਾਂ ਸੰਸਾਰ ਦੀਆਂ ਕੱਲਾ ਹੀ ਸਹਿ ਚੱਲਿਆ।3. ਤੀਸਰੇ ਦਿਨ ਯਿਸੂ ਮੁਰਦਿਆਂ ਵਿੱਚੋਂ
ਜ਼ਿੰਦਾ ਹੋਇਆ ਸੀ,
ਆ ਕੇ ਚੇਲਿਆਂ ਤਾਈਂ ਉਸਨੇ
ਦਰਸ ਦਿਖਾਇਆ ਸੀ,
ਫਿਰ ਵੀ ਆਉਣ ਦਾ ਵਾਅਦਾ ਕਰ
ਸਵਰਗਾਂ ਨੂੰ ਚੜ੍ਹ ਚੱਲਿਆ। -
ਮਾਂ ਮਰੀਅਮ ਉਹ ਔਰਤ ਜਿਹਨੂੰ,
ਦੁਨੀਆ ਕਹਿੰਦੀ ਮਾਂ,
ਮਾਂ ਵਰਗਾ ਨਾ ਜੱਗ ’ਤੇ ਕੋਈ,
ਭਾਵੇਂ ਫਿਰ ਲੈ ਜਹਾਨ।1. ਤੂੰ ਐ ਮੁਬਾਰਿਕ, ਰੱਬ ਦੀ ਮਾਂ ਤੂੰ,
ਜਿਹੜਾ ਆਇਆ ਦਰ ’ਤੇ, ਕਰ ਦਿੱਤੀ ਛਾਂ ਤੂੰ,
ਰੱਬ ਦਾ ਤੇਰੇ ’ਤੇ ਫ਼ਜ਼ਲ ਜਦ ਹੋਇਆ,
ਆਇਆ ਸ਼ਾਫ਼ੀ ਜਾਨ।2. ਸਿਫ਼ਤ ਰਲ ਕੇ, ਮਾਂ ਦੀ ਕਰਾਂਗੇ,
ਮਾਂ ਦੇ ਦਰ ’ਤੇ ਆਉਂਦੇ ਰਹਾਂਗੇ,
ਤੇਰੇ ਦਰ ਤੋਂ ਸਭ ਨੂੰ ਮਿਲਦਾ, ਸੁਣ ਲੈ ਸਾਰਾ ਜਹਾਨ।3. ਸਾਰੇ ਕਰਨ ਸਲਾਮਾਂ ਮਾਂ ਨੂੰ,
ਵੇਖਿਆ ਕਦਮੀਂ ਸਾਰੇ ਜਹਾਨ ਨੂੰ,
ਮੰਗੀਆਂ ਮੁਰਾਦਾਂ ਹਰ ਕੋਈ ਪਾਂਦਾ,
ਮੰਨਿਆ ਸਾਰਾ ਜਹਾਨ। -
ਮਾਂ ਮਰੀਅਮ ਤੇਰੀ ਸ਼ਾਨ ਜੱਗ ’ਤੇ ਨਿਆਰੀ,
ਤੇਰੇ ਉੱਤੇ ਰਹਿਮ ਹੋਈ ਰੱਬ ਦੀ ਭਾਰੀ।1. ਜਦੋਂ ਕੋਲ ਤੇਰੇ ਸੀ ਜਬਰਾਏਲ ਆਇਆ,
ਸੁਨੇਹਾ ਖ਼ੁਦਾ ਦਾ ਸੀ ਤੈਨੂੰ ਸੁਣਾਇਆ,
ਨਹੀਂ ਕੀਤੀ ਨਾਂਹ ਭਾਵੇਂ ਸੀ ਤੂੰ ਕੁਆਰੀ।2. ਚਮਤਕਾਰ ਕਾਨਾ ਦੇ ਵਿੱਚ, ਜੋ ਸੀ ਹੋਇਆ,
ਨਹੀਂ ਯਿਸੂ ਨੇ ਫਿਰ ਸੀ ਖੁਦ ਨੂੰ ਲੁਕੋਇਆ,
ਸਿਫ਼ਾਰਿਸ਼ ਤੇਰੀ ਸਾਡੇ ਲਈ ਅੱਜ ਵੀ ਜਾਰੀ।3. ਐ ਮਾਤਾ ਤੂੰ ਸਾਡੇ ਉੱਤੇ ਕਿਰਪਾ ਕਰਦੇ,
ਤੂੰ ਖਾਲੀ ਹਰ ਇੱਕ ਬਸ਼ਰ ਦੀ ਝੋਲੀ ਭਰਦੇ,
ਬਿਮਾਰ ਦੀ ਜਾਂਦੀ ਰਹੇ ਹਰ ਬਿਮਾਰੀ।4. ਤੇਰੇ ਪੈਰਾਂ ਹੇਠਾਂ ਨੇ ਚੰਨ ਤੇ ਸਿਤਾਰੇ,
ਤੇਰੇ ਤਾਜ ਸਿਰ ਦਾ ਪਿਆ ਲਿਸ਼ਕਾਂ ਮਾਰੇ,
ਤੂੰ ਸ਼ੈਤਾਨ ਨੂੰ ਹਾਰ ਦਿੱਤੀ ਕਰਾਰੀ। -
ਮਰੀਅਮ ਮਾਂ ਤੇਰਾ ਸਹਾਰਾ,
ਡੁੱਬਦੇ ਨੂੰ ਦਿਖਾ ਕਿਨਾਰਾ,
ਦੁਨੀਆ ਦੀ ਮੁਸ਼ਕਿਲਾਂ ਵਿੱਚ,
ਬਿਨ ਤੇਰੇ ਨਹੀਂ ਗੁਜ਼ਾਰਾ।1. ਤੂੰ ਔਰਤਾਂ ’ਚੋਂ ਧੰਨ ਹੈਂ,
ਧੰਨ ਤੇਰਾ ਨਾਮ ਮਾਤਾ,
ਰੁਤਬਾ ਜੋ ਤੂੰ ਹੈ ਪਾਇਆ,
ਪਾ ਨਹੀਂ ਸਕਦਾ ਕੋਈ ਦੁਬਾਰਾ।2. ਧੰਨ ਆਖਦੇ ਨੇ ਸਾਰੇ,
ਚੰਨ, ਸੂਰਜ ਤੇ ਸਿਤਾਰੇ,
ਮੈਂ ਵੀ ਦਰ ਤੇਰੇ ’ਤੇ ਆਇਆ,
ਤੇਰਾ ਸੁਣ ਕੇ ਨਾਮ ਪਿਆਰਾ। -
1. ਮੇਰਾ ਯਿਸੂ ਰੱਬ ਖ਼ੁਦਾਵੰਦ ਛੋਟਾ ਬਾਲਕ ਬਣਿਆ ਸੀ,
ਆਪਣੇ ਬਾਲਕਾਂ ਨੂੰ ਉਹਨੇ ਗੋਦੀ ਲਿੱਤਾ ਸੀ,
ਯਿਸੂ ਮਾਲਿਕ ਹੈ ਉਹੋ ਸਾਡੀ ਮੁਕਤੀ ਹੈ।2. ਉਹਦੇ ਫ਼ਜ਼ਲ ਦੇ ਨਾਲ ਹੁਣ
ਇਹ ਬੱਚੇ ਇੱਥੇ ਆਏ ਹਨ,
ਆਲੇ–ਭੋਲੇ ਉਹਦੇ ਪਾਸੋਂ ਸੋਹਣੇ ਬਾਲਕ ਪਾਏ ਹਨ,
ਯਿਸੂ ਮਾਲਿਕ ਹੈ ਉਹੋ ਸਾਡੀ ਮੁਕਤੀ ਹੈ।3. ਪਾਣੀ ਉੱਤੇ ਬਰਕਤ ਦੇ ਤੂੰ
ਸੁਣ ਲੈ ਸਾਡੀ ਇਹ ਦੁਆ,
ਬਪਤਿਸਮਾ ਲੈਂਦੇ ਹਨ ਇਹ ਬੱਚੇ
ਤੇਰੇ ਫ਼ਜ਼ਲ ਦੇ ਨਾਲ ਖ਼ੁਦਾ,
ਯਿਸੂ ਮਾਲਿਕ ਹੈ ਉਹੋ ਸਾਡੀ ਮੁਕਤੀ ਹੈ।4. ਇਹਨਾਂ ਦੇ ਹੁਣ ਮੱਥੇ ਉੱਤੇ ਕੀਤਾ ਜਾਂਦਾ ਹੈ ਨਿਸ਼ਾਨ,
ਇਹ ਨਿਸ਼ਾਨ ਸਲੀਬ ਦਾ ਕੀਤਾ
ਤਾਂ ਇਹ ਤੇਥੋਂ ਨਾ ਸ਼ਰਮਾਣ,
ਯਿਸੂ ਮਾਲਿਕ ਹੈ ਉਹੋ ਸਾਡੀ ਮੁਕਤੀ ਹੈ। -
1. ਮੇਰੇ ਦਿਲ ਨੂੰ ਲੈ ਮੇਰੇ ਇਲਾਹੀ,
ਜੋ ਮੈਂ ਤੇਰਾ ਹੀ ਹੋ ਜਾਵਾਂ ਸਿਪਾਹੀ।2. ਕਦੀ ਤੈਨੂੰ ਅਯਾਲੀ ਮੈਂ ਨਾ ਛੱਡਾਂ,
ਹੈ ਇਹੋ ਗੱਲ ਅੰਦਰ ਦਿਲ ਦੇ ਆਈ।3. ਮੇਰੀ ਤੂੰ ਬੇਨਤੀ ਸੁਣ ਲੈ ਮਸੀਹਾ,
ਸਦਾ ਰੱਖਾਂ ਸਲੀਬ ਮੈਂ ਆਪਣੀ ਚਾਈ।4. ਤੇ ਚੜ੍ਹ ਜਾਵਾਂ ਜਹਾਨ ਤੋਂ ਮੈਂ ਸੂਲੀ,
ਤੇ ਤੇਰੇ ਨਾਮ ਦੀ ਦੇਵਾਂ ਗਵਾਹੀ।5. ਤੂੰ ਮੇਰੇ ਦਿਲ ’ਤੇ ਕਰ ਦੇ ਮਿਹਰ ਖ਼ੁਦਾ,
ਤੇ ਤੇਰੇ ਨਾਮ ਦੀ ਦੇਵਾਂ ਸਫ਼ਾਈ।6. ਕਰਾਂ ਸਿਜਦਾ ਮੈਂ ਤੇਰੇ ਤਖ਼ਤ ਅੱਗੇ,
ਮੈਂ ਦੇਖਾਂ ਸ਼ਾਨ ਤੇਰੀ ਤੇ ਖ਼ੁਦਾਈ।7. ਮੈਂ ਫਿਕਰ ਆਪਣੇ ਕਰਾਂ ਤੇਰੇ ਹਵਾਲੇ,
ਜੋ ਚਿੰਤਾ ਹੋ ਮੇਰੇ ਦਿਲ ਵਿੱਚ ਸਮਾਈ।8. ਮੇਰੀ ਜਦ ਆਣ ਢੁਕੇ ਮੌਤ ਨੇੜੇ,
ਮੇਰੀ ਰੂਹ ਨੂੰ ਮਿਲੇ ਉਸ ਤੋਂ ਰਿਹਾਈ।9. ਸਿਤਾਇਸ਼ ਬਾਪ ਬੇਟੇ ਰੂਹਪਾਕ ਦੀ,
ਸਦਾ ਹੋਵੇ ਜੋ ਹੈ ਮੇਰਾ ਸਹਾਈ। -
ਮੈਂ ਕਿਉਂ ਡਰਾਂ, ਯਿਸੂ ਨਾਸਰੀ ਮੇਰੇ ਨਾਲ ਹੈ,
ਯਿਸੂ ਮੇਰੇ ਨਾਲ-ਨਾਲ ਰਹਿੰਦਾ ਏ,
ਡਰ ਨਾ ਉਹ ਮੈਨੂੰ ਬੱਸ ਕਹਿੰਦਾ ਏ।
ਮੈਂ ਕਿਉਂ ਡਰਾਂ, ਮੇਰਾ ਜ਼ਿੰਦਾ ਖ਼ੁਦਾ ਮੇਰੇ ਨਾਲ ਹੈ।1. ਜਿੱਥੇ ਵੀ ਮੈਂ ਜਾਵਾਂ ਮੇਰੇ ਅੱਗੇ-ਅੱਗੇ ਚੱਲਦਾ,
ਲੱਖਾਂ-ਲੱਖ ਦੂਤ ਮੇਰੀ ਰਾਖੀ ਲਈ ਉਹ ਘੱਲਦਾ,
ਕਿਹੜੇ ਲਫ਼ਜ਼ਾਂ ਨਾਲ ਉਹਦਾ ਕਰਾਂ ਧੰਨਵਾਦ,
ਹਰ ਪਾਸੇ ਉਹਦਾ ਹੀ ਜਲਾਲ ਹੈ।2. ਹੋਵੇਗੀ ਨਾ ਕਮੀ ਮੈਨੂੰ ਕਦੇ ਕਿਸੇ ਚੀਜ਼ ਦੀ,
ਕਰੇ ਹਰ ਲੋੜ ਪੂਰੀ ਆਪਣੇ ਅਜ਼ੀਜ਼ ਦੀ,
ਲੱੱਭਦਾ ਅਯਾਲੀ ਜਿਵੇਂ ਗੁੰਮੀ ਹੋਈ ਭੇਡ ਨੂੰ,
ਕਰਦਾ ਉਹ ਇੰਝ ਮੇਰੀ ਭਾਲ ਏ।3. ਬਾਦਸ਼ਾਹ ਜਲਾਲੀ ਉਹਦੀ ਸ਼ਾਨ ਵਿੱਚ ਗਾਵਾਂਗੇ,
ਹਾਲੇਲੂਯਾਹ ਹੋਸਾਨਾ ਦੇ ਨਾਅਰੇ ਅਸੀਂ ਲਾਵਾਂਗੇ,
ਲਿਖਣਾ ਤੇ ਗਾਉਣਾ ਸਾਨੂੰ ਉਹੀ ਹੈ ਸਿਖਾਉਂਦਾ,
ਉਹੀ ਸਾਡਾ ਸੁਰ ਨਾਲ ਤਾਲ ਏ। -
ਮੈਂ ਨਹੀਂ ਕੱਲਾ, ਮੇਰੇ ਨਾਲ ਹੈ ਖ਼ੁਦਾ,
ਜੋ ਕਰਦੇ ਨੇ ਬੰਦਗੀ, ਉਨ੍ਹਾਂ ਦੀ ਸੁਣੇ ਦੁਆ,
ਮੈਂ ਨਹੀਂ ਕੱਲਾ, ਮੇਰੇ ਨਾਲ ਹੈ ਖ਼ੁਦਾ।1. ਸ਼ਾਦਰਾਖ਼, ਮੇਸ਼ਾਖ਼, ਅਬੇਦਨੇਗੋ ਨੂੰ,
ਬਲ਼ਦੀ ਅੱਗ ਵਿੱਚ ਪਾਇਆ,
ਬਲ਼ਦੀ ਅੱਗ ਵਿੱਚ ਆਪ ਖ਼ੁਦਾਵੰਦ,
ਰਾਖਾ ਬਣਕੇ ਆਇਆ,
ਆਪਣੇ ਬੰਦਿਆਂ ਦੇ, ਰਹਿੰਦਾ ਏ ਨਾਲ ਸਦਾ।2. ਪੌਲੂਸ ਅਤੇ ਸਿਲਾਸ ਨੂੰ ਦੇਖ,
ਵਿੱਚ ਜੇਲ੍ਹ ਦੇ ਪਾਇਆ,
ਹੱਥਾਂ, ਪੈਰਾਂ ਦੇ ਵਿੱਚ ਬੇੜੀਆਂ,
ਰੱਬ ਵੇਖ ਨਾ ਪਾਇਆ,
ਉਨ੍ਹਾਂ ਦੀ ਬੰਦਗੀ ਨੇ, ਦਿੱਤੀ ਏ ਜੇਲ੍ਹ ਹਿਲਾ।3. ਇਸਰਾਏਲੀਆਂ ਨਾਲ ਮੂਸਾ ਜਦ,
ਲਾਲ ਸਮੁੰਦਰ ਆਇਆ,
ਅੱਗੇ ਪਾਣੀ ਪਿੱਛੇ ਫੌਜਾਂ,
ਵੇਖ ਕੇ ਮਨ ਘਬਰਾਇਆ,
ਪਾਣੀ ਦੇ ਵਿੱਚ ਵੀ, ਦਿੱਤਾ ਰਾਹ ਬਣਾ। -
ਦਿਲ ਦੇ ਬਗ਼ੀਚੇ ਵਿੱਚ ਆ ਜਾ,
ਮੇਰੇ ਦਿਲ ਦਿਆ ਜਾਨੀਆ,
ਯਿਸੂ ਜਾਨੀਆ, ਮੇਰੇ ਦਿਲ ਦਿਆ ਜਾਨੀਆ।1. ਦਿਲ ਦੀ ਜ਼ਮੀਨ ਉੱਤੇ ਹਲ ਰੂਹ ਦਾ ਚਲਾ ਦੇ,
ਆਪਣੇ ਕਲਾਮ ਦਾ ਬੀਜ ਉਗਾ ਦੇ,
ਉੱਜੜਿਆ ਬਾਗ਼ ਸਜਾ ਜਾ,
ਮੇਰੇ ਦਿਲ ਦਿਆ ਜਾਨੀਆ।2. ਗੋਡੀ ਕਰ ਨਾਲੇ ਛਾਂਟ ਤੂੰ ਮੈਨੂੰ,
ਭੈੜਿਆਂ ਕੰਮਾਂ ਤੋਂ ਡਾਂਟ ਤੂੰ ਮੈਨੂੰ,
ਰੂਹ ਦਾ ਜਾਮ ਪਿਲਾ ਜਾ,
ਮੇਰੇ ਦਿਲ ਦਿਆ ਜਾਨੀਆ।3. ਮੇਰੇ ਦਿਲ ਦੀਆਂ ਤੂੰਹੀਓਂ ਜਾਣੇ,
ਪੁੱਟ ਲੈ ਦਿਲ ਵਿੱਚੋਂ ਕੜਵੇ ਦਾਣੇ,
ਬੰਜਰਪਣ ਤੂੰ ਮਿਟਾ ਜਾ,
ਮੇਰੇ ਦਿਲ ਦਿਆ ਜਾਨੀਆ। -
ਮੇਰਾ ਨੀ ਯਿਸੂ ਆਇਆ,
ਮਿਹਰਬਾਨ ਸੀਸ ਨਿਵਾਲੀ ਹਾਂ।1. ਯਿਸੂ ਨੀ ਜਨਮ ਲਿਆ ਅੱਜ ਰਾਤ ਨੂੰ,
ਆਇਆ ਨੀ ਲੈ ਕੇ ਨਜਾਤ ਨੂੰ,
ਹੋਇਆ ਨੀ ਨੂਰੋ–ਨੂਰ ਜਹਾਨ।2. ਯਿਸੂ ਨੀ ਬੈਤਲਹਮ ਵਿੱਚ ਆਇਆ ਏ,
ਉਸਨੇ ਖੁਰਲੀ ਡੇਰਾ ਨੀ ਲਾਇਆ ਏ,
ਮੇਰੇ ਨੀ ਲਈ ਉਸ ਛੱਡ ਆਸਮਾਨ।3. ਗਿਆ ਨੀ ਰੰਗ ਜੇ ਬਦਲ ਜਹਾਨ ਦਾ,
ਆਇਆ ਨੀ ਬਣ ਕੇ ਦੁਸ਼ਮਣ ਸ਼ੈਤਾਨ ਦਾ,
ਸਿਰ ਨੀ ਚਿੱਥੇਗਾ ਜਿੱਤੇਗਾ ਮੈਦਾਨ।4. ਉਹਨੂੰ ਨੀ ਦੁਨੀਆ ਧੰਨ–ਧੰਨ ਪੁਕਾਰਦੀ,
ਨਾਲੇ ਨੀ ਰੱਬ ਦਾ ਸ਼ੁਕਰਗੁਜ਼ਾਰਦੀ,
ਨਾਲੇ ਨੀ ਲਿਆ ਕੇ ਨਜ਼ਰਾਂ ਚੜ੍ਹਾਣ। -
ਮਾਂ ਮਰੀਅਮ ਨੂੰ ਦਿਓ ਵਧਾਈ,
ਜਿਸ ਹੈ ਮੁਕਤੀਦਾਤਾ ਜਾਇਆ,
ਕਣ–ਕਣ ਧਰਤੀ ਦਾ ਰੁਸ਼ਨਾਇਆ,
ਰਾਜਿਆਂ ਦਾ ਹੈ ਰਾਜਾ ਆਇਆ।1. ਅੱਜ ਇਹ ਵਿਹੜੇ ਕੌਣ ਹੈ ਆਇਆ,
ਰੂਹ ਸਾਡੀ ਨੇ ਸ਼ਗਨ ਮਨਾਇਆ,
ਰੀਝਾਂ ਨੇ ਹੱਥ ਬੰਨ੍ਹੇ ਗਾਨੇ,
ਸੱਧਰਾਂ ਨੇ ਸਿਰ ਸਿਹਰਾ ਲਾਇਆ,
ਵੇਖ ਲਈ ਅਸੀਂ ਅੱਜ ਖ਼ੁਦਾਈ,
ਧੰਨ–ਧੰਨ ਤੇਰਾ ਕਰਮ ਖ਼ੁਦਾਇਆ।2. ਚੰਨ ਸਿਤਾਰੇ ਸੀਸ ਝੁਕਵਾਣ,
ਫੁੱਲ ਤੇ ਪੱਤੇ ਪਏ ਮੁਸਕਾਵਣ,
ਦੂਰੋਂ ਚੱਲ ਮਜੂਸੀ ਆਏ,
ਗੀਤ ਮਹਿਮਾ ਦੇ ਪਏ ਗਾਵਣ,
ਆਓ ਅਸੀਂ ਵੀ ਖ਼ੁਸ਼ੀ ਮਨਾਈਏ,
ਅਰਸ਼ ਫਰਸ਼ ਦਾ ਵਾਲੀ ਆਇਆ। -
ਮਰੀਅਮ ਦਾ ਰਾਜ ਦੁਲਾਰਾ,
ਯਿਸੂ ਦੁਨੀਆ ਵਿੱਚ ਆਇਆ,
ਚਰਨੀ ਵਿੱਚ ਖੇਡ ਰਹੇ ਨੇ,
ਆਹਲਾ ਸਿਰ ਤਾਜ ਸੁਹਾਇਆ।1. ਦੂਰੋਂ–ਦੂਰੋਂ ਸੰਗਤ ਆਈ,
ਮਰੀਅਮ ਨੂੰ ਆ ਦੇਣ ਵਧਾਈ,
ਧੰਨ–ਧੰਨ ਹੈ ਮਰੀਅਮ ਮਾਈ,
ਦੂਤਾਂ ਨੇ ਮਿਲਕੇ ਹੈ ਗਾਇਆ।2. ਯਿਸੂ ਦੇ ਨਾਲ ਪਿਆਰਾ,
ਆਈਆਂ ਜੱਗ ਵਿੱਚ ਬਹਾਰਾਂ,
ਲਈਆਂ ਉਸ ਜੱਗ ਦੀਆਂ ਸਾਰਾਂ,
ਆਹਲਾ ਹੈ ਰੁਤਬਾ ਪਾਇਆ।3. ਬੰਦਿਆ ਤੂੰ ਨਾਂ ਸਿਮਰ ਲੈ,
ਕਰ ਲੈ ਕੁਝ ਨੇਕ ਕਮਾਈ,
ਪਾਪੀਆਂ ਨੂੰ ਦੇਣ ਰਿਹਾਈ,
ਮਾਲਿਕ ਦੋ ਜੱਗ ਦਾ ਆਇਆ। -
ਮਰੀਅਮ ਦਾ ਰਾਜ ਦੁਲਾਰਾ,
ਰੱਬ ਦਾ ਹੈ ਬੇਟਾ ਪਿਆਰਾ,
ਦੁਨੀਆ ਦਾ ਸ਼ਾਫ਼ੀ ਚਰਨੀ ’ਚ ਆਇਆ,
ਰੱਬ ਨੇ ਕਰਮ ਕਮਾਇਆ। ਹੋ–ਹੋ–ਹੋ1. ਦੂਤਾਂ ਨੇ ਗੀਤ ਇੱਕ ਗਾਇਆ,
ਸਭ ਨੂੰ ਸੰਦੇਸ਼ ਇਹ ਸੁਣਾਇਆ,
ਰੱਬ ਦੀ ਹੋਵੇ ਵਡਿਆਈ,
ਲੋਕਾਂ ਨੂੰ ਧਰਤੀ ’ਤੇ ਸ਼ਾਂਤੀ।2. ਬੈਤਲਹਮ ਆਏ ਅਯਾਲੀ,
ਸਭ ਨੂੰ ਉਹ ਦੇਣ ਗਵਾਹੀ,
ਦੇਂਦੇ ਉਹ ਉਸਦੀ ਦੁਹਾਈ,
ਧੰਨ–ਧੰਨ ਮਾਂ ਮਰੀਅਮ ਮਾਈ।3. ਪੂਰਬ ਤੋਂ ਤਿੰਨ ਮਜੂਸੀ ਆਏ,
ਆ ਕੇ ਉਹਨਾਂ ਦਰਸ਼ਨ ਪਾਏ,
ਰਾਜਿਆਂ ਨੇ ਸੀਸ ਨਿਵਾਏ,
ਸੋਨਾ, ਮੂਰ੍ਹ, ਲੋਬਾਨ ਚੜ੍ਹਾਏ। -
ਮੈਂ ਆਇਆ ਤੇਰੇ ਦਰ ’ਤੇ,
ਮੈਨੂੰ ਮਾਫ਼ ਕਰੀਂ ਯਿਸੂ।1. ਤੂੰ ਬਣ ਕੇ ਗਰੀਬ ਆਇਆ,
ਮੈਨੂੰ ਆਣ ਬਚਾਇਆ ਹੈ,
ਖੁਰਲੀ ਵਿੱਚ ਜਨਮ ਲਿਆ,
ਮੈਨੂੰ ਮਾਫ਼ ਕਰੀਂ ਯਿਸੂ।2. ਤੂੰ ਦਇਆ ਦਾ ਸਾਗਰ ਹੈਂ,
ਮੈਨੂੰ ਪਾਰ ਕਰਾਇਆ ਹੈ,
ਤੂੰ ਮਾਲਕ ਜੱਗ ਦਾ ਹੈਂ,
ਮੈਨੂੰ ਮਾਫ਼ ਕਰੀਂ ਯਿਸੂ।3. ਮੈਂ ਪਾਪੀ ਬੰਦਾ ਹਾਂ,
ਮੈਨੂੰ ਤੇਰਾ ਸਹਾਰਾ ਹੈ,
ਤੂੰ ਸਭ ਕੁਝ ਜਾਣਦਾ ਹੈਂ,
ਮੈਨੂੰ ਮਾਫ਼ ਕਰੀਂ ਯਿਸੂ।4. ਤੂੰ ਦਿਲ ਦੀਆਂ ਜਾਣਦਾ ਹੈਂ,
ਤੂੰ ਸਭ ਨੂੰ ਪਛਾਣਦਾ ਹੈਂ,
ਤੁੰ ਸੱਚਾ ਖ਼ੁਦਾਵੰਦ ਹੈਂ,
ਮੈਨੂੰ ਮਾਫ਼ ਕਰੀਂ ਯਿਸੂ। -
ਮੁਆਫ਼ੀ–ਮੁਆਫ਼ੀ–ਮੁਆਫ਼ੀ,
ਯਿਸੂ ਜੀ ਦੇ ਦਿਓ,
ਮੁਆਫ਼ੀ–ਮੁਆਫ਼ੀ–ਮੁਆਫ਼ੀ,
ਅੱਜ ਬੱਸ ਇਹੋ ਫਰਿਆਦ ਹੈ,
ਮੁਆਫ਼ੀ–ਮੁਆਫ਼ੀ–ਮੁਆਫ਼ੀ।1. ਅੱਜ ਮੈਨੂੰ ਪਤਾ ਲੱਗਾ
ਤੇਰੇ ਇਸ ਪਿਆਰ ਦਾ,
ਕਿੰਨਾ ਹੈ ਮਹਾਨ ਤੇਰਾ
ਪਿਆਰ ਮੇਰੇ ਵਾਸਤੇ,
ਅੱਜ ਬੱਸ ਇਹੋ ਫਰਿਆਦ ਹੈ।2. ਪਿਆਰ ਭਰੀਆਂ ਅੱਖਾਂ ਨਾਲ
ਯਿਸੂ ਬੁਲਾਂਦਾ ਹੈ,
ਲੈ ਲੈ ਤੂੰ ਬਾਹਾਂ ਵਿੱਚ
ਉਹ ਹੋ ਮੇਰੇ ਯਿਸੂ,
ਅੱਜ ਬੱਸ ਇਹੋ ਫਰਿਆਦ ਹੈ।3. ਪਾਪਾਂ ਵਿੱਚ ਫੱਸ ਕੇ ਤੇ
ਤੇਥੋਂ ਦੂਰ ਹੋ ਗਿਆ,
ਦੇ ਦੇ ਮਾਫ਼ੀ ਉਹ ਮੇਰੇ ਯਿਸੂ,
ਅੱਜ ਬੱਸ ਇਹੋ ਫਰਿਆਦ ਹੈ। -
ਮੇਰੇ ਦਿਲ ਨੂੰ ਪਾਕ ਬਣਾ ਦੇ,
ਮੈਂ ਕੁਝ ਹੋਰ ਨਾ ਮੰਗਾਂ,
ਗੁਨਾਹਗਾਰ ਤੋਂ ਭਗਤ ਬਣਾ ਦੇ,
ਮੈਂ ਕੁਝ ਹੋਰ ਨਾ ਮੰਗਾਂ।1. ਇਹ ਮੇਰੀਆਂ ਅੱਖੀਆਂ ਸਦਾ ਵੇਖਣ ਤੈਨੂੰ,
ਯਿਸੂ ਕਿਰਪਾ ਕਰਦੇ ਕਰ ਦੂਰ ਨਾ ਮੈਨੂੰ,
ਜੀਵਨ ਦੇ ਰਾਹੇ ਪਾ ਦੇ,
ਮੈਂ ਕੁਝ ਹੋਰ ਨਾ ਮੰਗਾਂ।2. ਅਸਾਂ ਕੀ ਕਰਨੇ ਨੇ ਇਹ ਮਹਿਲ ਮੁਨਾਰੇ,
ਇੱਕ ਦਿਨ ਢਹਿ ਜਾਣੇ ਸਾਰੇ ਦੇ ਸਾਰੇ,
ਮੇਰਾ ਸਵਰਗ ’ਚ ਘਰ ਬਣਾ ਕੇ,
ਮੈਂ ਕੁਝ ਹੋਰ ਨਾ ਮੰਗਾਂ।3. ਕਿਤੇ ਚੱਲਦੇ–ਚੱਲਦੇ ਮੈਂ ਥੱਕ ਨਾ ਜਾਵਾਂ,
ਯਿਸੂ ਨਾਮ ਤੇਰੇ ਤੋਂ ਮੈਂ ਅੱਕ ਨਾ ਜਾਵਾਂ,
ਮੁਕਤੀ ਦੇ ਰਾਹੇ ਪਾ ਦੇ,
ਮੈਂ ਕੁਝ ਹੋਰ ਨਾ ਮੰਗਾਂ। -
ਮੇਰੀ ਬੇਨਤੀ ਨੂੰ ਪਰਵਾਨ ਕਰ,
ਇਰਾਫ਼ ਦੀਆਂ ਰੂਹਾਂ ਨੂੰ ਰਿਹਾਈ ਦਿਉ ਪ੍ਰ੍ਰਭੂ ਜੀ,
ਗੁਨਾਹ ਕਰ ਮਾਫ਼ ਇਨਸਾਫ਼ ਕਰੋ,
ਮੇਰੀ ਬੇਨਤੀ ਨੂੰ ਪਰਵਾਨ ਕਰੋ।1. ਜ਼ਿੰਦਗੀ ’ਚ ਕਰ ਗਏ ਜੋ ਭੁੱਲਾਂ ਚੁੱਕਾਂ ਪ੍ਰਭੂ ਜੀ,
ਛੋਟੇ-ਵੱਡੇ ਪਾਪ ਸਭ ਮਾਫ਼ ਕਰੋ ਪ੍ਰਭੂ ਜੀ,
ਸੁਰਗ ਜਾਣ ਦਾ ਦਿਉ ਫਰਮਾਨ ਪ੍ਰਭੂ।2. ਮਿੱਟੀ ਦਾ ਬਣਾਇਆ ਬੁੱਤ ਮਿੱਟੀ ਬਣ ਗਿਆ ਏ,
ਕਰਮਾਂ ਦਾ ਲੇਖਾ ਦੇਖਾ ਤੇਰੇ ਕੋਲ ਪਿਆ ਏ,
ਮੈਂ ਵੀ ਅੱਜ ਦਾ ਹਾਂ ਮਹਿਮਾਨ ਪ੍ਰਭੂ।3. ਜਨਮ ਤੋਂ ਮੌਤ ਤਕ ਪ੍ਰਭੂ ਤੂੰ ਸੰਭਾਲਿਆ,
ਸਮਾਂ ਪੂਰਾ ਹੋਣ ’ਤੇ ਹੈ ਕੋਲ ਤੂੰ ਬੁਲਾ ਲਿਆ,
ਸਮਝ ਸਕੇ ਨਾ ਰਮਜ਼, ਕਮਜ਼ੋਰ ਇਨਸਾਨ ਪ੍ਰਭੂ। -
ਮੁਬਾਰਕ ਮਰੀਅਮ ਤੈਨੂੰ, ਮੁਬਾਰਕਾਂ ਨੀ।
1. ਮੁਬਾਰਕ ਤੇਰੇ ਜਾਏ ਨੂੰ,
ਜਿਸ ਹਰ ਸ਼ਿੰਗਾਰ ਲਗਾਏ ਨੂੰ,
ਜਿਸ ਖੁਰਲੀ ਡੇਰਾ ਲਾਏ ਨੂੰ,
ਮੁਬਾਰਕਾਂ ਨੀ…2. ਮੁਬਾਰਕ ਯਿਸੂ ਪਿਆਰੇ ਨੂੰ,
ਮਾਂ ਮਰੀਅਮ ਤੇਰੇ ਦੁਲਾਰੇ ਨੂੰ,
ਕੁੱਲ ਦੁਨੀਆ ਦੇ ਸਹਾਰੇ ਨੂੰ,
ਮੁਬਾਰਕਾਂ ਨੀ…3. ਮੁਬਾਰਕ ਕੁੱਲ ਇਸਾਈਆਂ ਨੂੰ,
ਮਿਸ਼ਨਰੀਆਂ ਤੇ ਸਿਪਾਹੀਆਂ ਨੂੰ,
ਸਭ ਯਿਸੂ ਦਿਆਂ ਇਸਾਈਆਂ ਨੂੰ,
ਮੁਬਾਰਕਾਂ ਨੀ… -
ਮੌਜ ਲੱਗ ਗਈ ਏ, ਮੇਰੀ ਮੌਜ ਲੱਗ ਗਈ ਏ,
ਜਦੋਂ ਦੀ ਯਿਸੂ ਨੇ ਮੇਰੀ, ਬਾਂਹ ਫੜ੍ਹ ਲਈ ਏ।1. ਚਰਨੀ ’ਚ ਜਨਮ ਲਿਆ ਏ ਮੇਰੇ ਨਾਸਰੀ,
ਸਾਰਿਆਂ ਦੀ ਬਿਗੜੀ ਬਣਾਏ ਮੇਰਾ ਨਾਸਰੀ,
ਪਾਪੀਆਂ ਨੂੰ ਗਲ਼ ਨਾਲ ਲਾਵੇ ਮੇਰਾ ਨਾਸਰੀ।2. ਡੁੱਬਾ ਹੋਇਆ ਬੇੜਾ ਬੰਨੇ ਲਾਏ ਮੇਰਾ ਨਾਸਰੀ,
ਪਾਣੀ ਉੱਤੇ ਚੱਲ ਕੇ ਵਿਖਾਏ ਮੇਰਾ ਨਾਸਰੀ,
ਮੋਇਆ ਹੋਇਆ ਲਾਜ਼ਰ ਜਵਾਏ ਮੇਰਾ ਨਾਸਰੀ।3. ਦੁਖੀ ਮਜ਼ਲੂਮਾਂ ਦਾ ਸਹਾਰਾ ਬਣ ਆਇਆ ਏ,
ਮਰੀਅਮ ਦੀ ਅੱਖ ਦਾ ਤਾਰਾ ਬਣ ਆਇਆ ਏ,
ਰੱਬ ਦਾ, ਉਹ ਪੁੱਤਰ ਕਹਾਵੇ ਮੇਰਾ ਨਾਸਰੀ। -
ਮੈਂ ਤਾਂ ਕਾਬੂ ਸਾਂ, ਸ਼ੈਤਾਨ ਦਿਆਂ
ਫੰਦਿਆਂ ਦੇ ਵਿੱਚ,
ਨਹੀਂ ਸਾਂ ਬਹਿਣ ਜੋਗਾ ਰੱਬ ਦਿਆਂ
ਬੰਦਿਆਂ ਦੇ ਵਿੱਚ।1. ਮੇਰੀ ਸੁੱਧ ਬੁੱਧ ਸਾਰੀ ਸੀ ਵਸਾਰੀ ਉਸਨੇ,
ਕੋੜ੍ਹ ਨਾਲੋਂ ਵੱਧ ਲਾਈ ਸੀ ਬਿਮਾਰੀ ਉਸਨੇ,
ਮੇਰਾ ਹੁੰਦਾ ਸੀ ਸ਼ੁਮਾਰ ਵੱਡੇ ਗੰਦਿਆਂ ਦੇ ਵਿੱਚ।2. ਕੰਮਾਂ ਭੈੜਿਆਂ ’ਤੇ ਲਾਈ ਸੀ ਕਮਾਈ ਆਪਣੀ,
ਲਾਈ ਰੱਬ ਲਈ ਇੱਕ ਵੀ ਨਾ ਪਾਈ ਆਪਣੀ,
ਪੈਸਾ ਦੇਣਾ ਸੀ ਮੁਹਾਲ ਮੈਨੂੰ ਚੰਦਿਆਂ ਦੇ ਵਿੱਚ।3. ਮੇਰਾ ਘੱਟ ਨੇਕ ਗੱਲਾਂ ਨਾਲ ਪਿਆਰ ਹੁੰਦਾ ਸੀ,
ਸਗੋਂ ਸੁਣ ਕੇ ਤੇ ਦਿਲ ਅਵਾਜ਼ਾਰ ਹੁੰਦਾ ਸੀ,
ਰੁੱਝਾ ਰਹਿੰਦਾ ਸਾਂ ਮੈਂ ਹੋਰ ਹੋਰ ਧੰਦਿਆਂ ਦੇ ਵਿੱਚ।4. ਮੁੱਕ ਗਈਆਂ ਨੇ ਸ਼ੈਤਾਨ ਦੀਆਂ ਛੇੜ-ਖਾਨੀਆਂ,
ਗਈਆਂ ਯਿਸੂ ਦੇ ਪ੍ਰੇਮ ਦੀਆਂ ਚੁੱਭ-ਕਾਨੀਆਂ,
ਨਫ਼ਾ ਵੇਖਿਆ ਨਹੀਂ, ਕੁਝ ਕੰਮਾਂ ਮੰਦਿਆਂ ਦੇ ਵਿੱਚ।5. ਮੈਨੂੰ ਡੁੱਬਦੇ ਨੂੰ ਯਿਸੂ ਨੇ ਕਿਨਾਰੇ ਲਾ ਲਿਆ,
ਉਹਦੇ ਵਿੱਚ ਮੈਂ ਹਮੇਸ਼ਾ ਦਾ ਆਰਾਮ ਪਾ ਲਿਆ,
ਗੋਤੇ ਖਾਂਦੇ ਸਾਂ ਮੈਂ ਪਿਆ ਦੋਹਾਂ ਕੰਢਿਆਂ ਦੇ ਵਿੱਚ। -
ਮੇਰਾ ਯਿਸੂ ਪਿਆਰਾ, ਮੇਰਾ ਯਿਸੂ ਪਿਆਰਾ,
ਮੇਰਾ ਤਾਰਨਹਾਰਾ, ਕੁੱਲ ਜੱਗ ਤੋਂ ਉਹ ਨਿਆਰਾ।1. ਮੇਰੀ ਖ਼ਾਤਿਰ ਜੱਗ ’ਤੇ ਆਇਆ,
ਆ… ਆ ਕੇ ਉਸਨੇ ਦੁੱਖ ਉਠਾਇਆ,
ਸੂਲੀ ਚੜ੍ਹਕੇ ਖੂਨ ਬਹਾਇਆ,
ਹੋਇਆ ਮੇਰਾ ਕਫ਼ਾਰਾ।2. ਦਰ ਦਰ ਡਿੱਗਣ ਧੱਕੇ ਖਾਵਣ,
ਆ… ਆ ਕੇ ਮੱਲਿਆ ਤੇਰਾ ਦੁਆਰਾ,
ਤੇਰੇ ਦਰ ਤੋਂ ਮੁਕਤੀ ਮਿਲਦੀ,
ਤੂੰ ਏਂ ਮੇਰਾ ਸਹਾਰਾ। -
ਮੈਂ ਵੇਲ ਅੰਗੂਰਾਂ ਦੀ,
ਤੁਸੀਂ ਹੋ ਮੇਰੀਆਂ ਟਾਹਣੀਆਂ,
ਪਿਤਾ ਬਾਗ਼ਵਾਨ ਆਪਣਾ
ਕਰੇ ਉਹ ਨਿਗਾਹਬਾਨੀਆਂ।1. ਜਿਸ ਤਰ੍ਹਾਂ ਕੋਈ ਟਾਹਣੀ
ਜੇ ਵਿੱਚ ਵੇਲ ਦੇ ਨਹੀਂ ਰਹਿੰਦੀ,
ਉਹ ਵੇਲ ਤੋਂ ਵੱਖ ਹੋ ਕੇ
ਕਦੇ ਆਪ ਨਾ ਫਲ਼ ਦਿੰਦੀ,
ਇਸ ਤਰ੍ਹਾਂ ਜੋ ਵਿੱਚ ਮੇਰੇ,
ਉਹ ਸਭ ਕੱਟੀਆਂ ਜਾਣੀਆਂ।2. ਉਹ ਵਧੇ ਤੇ ਫਲ਼ ਦੇਵੇ
ਟਾਹਣੀ ਵੇਲ ’ਚ ਰਹਿੰਦੀ ਜੋ,
ਛਾਂਗੇ ਬਾਗ਼ਵਾਨ ਉਸਨੂੰ
ਫਲ਼ ਹੋਰ ਵੀ ਦੇਵੇ ਜੋ,
ਇਸ ਤਰ੍ਹਾਂ ਜੋ ਵਿੱਚ ਮੇਰੇ,
ਉਹ ਸਭ ਛਾਂਗੀਆਂ ਜਾਣੀਆਂ।3. ਮੰਨ ਪਿਤਾ ਦੇ ਹੁਕਮਾਂ ਨੂੰ
ਉਹਦੇ ਪਿਆਰ ’ਚ ਰਹਿਣਾ ਜੇ,
ਮੇਰੇ ਪਿਆਰ ’ਚ ਰਹਿਣਾ ਜੇ,
ਮੰਨ ਹੁਕਮ ਜੋ ਮੈਂ ਕਹਿੰਦਾ,
ਮੇਰੀ ਖ਼ੁਸ਼ੀ ਨਾਲ ਸਭ ਖ਼ੁਸ਼ੀਆਂ,
ਉਹ ਸਭ ਪੂਰੀਆਂ ਹੋਣੀਆਂ।4. ਮੰਨ ਹੁਕਮ ਜੇ ਕੰਮ ਕਰੋ
ਮੇਰੇ ਮਿੱਤਰ ਬਣੋਗੇ ਤਦੇ,
ਤੁਹਾਨੂੰ ਮਿੱਤਰ ਮੈਂ ਆਖਾਂਗਾ,
ਆਖਾਂਗਾ ਨਾ ਦਾਸ ਕਦੇ,
ਮੈਂ ਗੱਲਾਂ ਜੋ ਸਭ ਦੱਸੀਆਂ,
ਉਹ ਪਿਤਾ ਤੋਂ ਜਾਣੀਆਂ। -
ਮੇਰਾ ਕੋਈ ਨਾ ਸਹਾਰਾ ਹੋਰ,
ਮੇਰਾ ਕੋਈ ਨਾ ਸਹਾਰਾ ਹੋਰ।1. ਖ਼ੁਸ਼ੀਆਂ ਦੀ ਤੂੰ ਖਾਨ ਪ੍ਰਭੂ ਜੀ,
ਤੇਰੇ ਹੱਥ ਵਿੱਚ ਮੇਰੀ ਜਾਨ ਪ੍ਰਭੂ ਜੀ,
ਤੇਰੇ ਹੱਥ ਵਿੱਚ ਮੇਰੀ ਡੋਰ,
ਮੇਰਾ ਕੋਈ ਨਾ ਸਹਾਰਾ ਹੋਰ…।2. ਧਰਮੀਆਂ ਲਈ ਤੂੰ ਸਵਰਗ ਬਣਾਇਆ,
ਹਰ ਇੱਕ ਨੂੰ ਤੂੰ ਯਿਸੂ ਜੀ ਬੁਲਾਇਆ,
ਮੈਂ ਪਾਪੀ ਕਮਜ਼ੋਰ,
ਮੇਰਾ ਕੋਈ ਨਾ ਸਹਾਰਾ ਹੋਰ…।3. ਦੁੱਖਾਂ ਨੇ ਮੈਨੂੰ ਬਹੁਤ ਸਤਾਇਆ,
ਤਾਂਹੀਓਂ ਤੇਰੇ ਦਰ ਆਇਆ,
ਮਿੱਟ ਜਾਵੇ ਦੁੱਖਾਂ ਵਾਲਾ ਜ਼ੋਰ,
ਮੇਰਾ ਕੋਈ ਨਾ ਸਹਾਰਾ ਹੋਰ…।4. ਜਿਸ ’ਤੇ ਤੇਰਾ ਨੂਰ ਪ੍ਰਭੂ ਜੀ,
ਦੁੱਖ ਹੋਣ ਉਸ ਤੋਂ ਦੂਰ ਪ੍ਰਭੂ ਜੀ,
ਮਿੱਟ ਜਾਵੇ ਦੁੱਖਾਂ ਵਾਲਾ ਜ਼ੋਰ,
ਮੇਰਾ ਕੋਈ ਨਾ ਸਹਾਰਾ ਹੋਰ…। -
ਮੈਂ ਯਿਸੂ ਨਾਮ ਜਦੋਂ ਪੁਕਾਰਾਂ,
ਮੇਰੇ ਕੱਟਦਾ ਰੋਗ ਹਜ਼ਾਰਾਂ,
ਮੈਂ ਹਾਲੇਲੂਯਾਹ ਗਾਵਾਂ,
ਮੈਂ ਯਿਸੂ ਨਾਮ ਜਦੋਂ ਪੁਕਾਰਾਂ।1. ਉਹਦੀ ਗੱਲ ਵਰਗੀ ਕੋਈ ਗੱਲ ਨਹੀਂ,
ਯਿਸੂ ਨਾਮ ਬਿਨਾਂ ਕੋਈ ਹੱਲ ਨਹੀਂ,
ਉਹਦੇ ਨਾਮ ਤੋਂ ਸਦਕੇ ਜਾਵਾਂ।2. ਜਿਹੜਾ ਕਦਮੀਂ ਯਿਸੂ ਦੇ ਆਉਂਦਾ ਹੈ,
ਦੁੱਖਾਂ ਦਰਦਾਂ ਤੋਂ ਬੱਚ ਜਾਂਦਾ ਹੈ,
ਉਹਦੇ ਨਾਮ ਤੋਂ ਦੂਰ ਹੋਵਣ ਬਲਾਵਾਂ।3. ਉਹ ਤਾਂ ਸੁਣਦਾ ਮੇਰੀਆਂ ਅਰਜ਼ਾਂ ਨੂੰ,
ਉਹ ਤਾਂ ਜਾਣਦਾ ਮੇਰੀਆਂ ਗ਼ਰਜ਼ਾਂ ਨੂੰ,
ਉਹਦੇ ਨਾਮ ਤੋਂ ਸਾਰੇ ਪਾਉਣ ਸ਼ਿਫ਼ਾਵਾਂ। -
ਮਿੱਠੀ ਲੱਗਦੀ ਮਸੀਹਾ ਤੇਰੀ ਬਾਣੀ,
ਮਿੱਠੀ ਲੱਗਦੀ ਮਸੀਹਾ ਤੇਰੀ ਬਾਣੀ,
ਮਿੱਠੀ ਲੱਗਦੀ ਅੰਮ੍ਰਿਤ ਵੇਲੇ,
ਮਿੱਠੀ ਲੱਗਦੀ ਅੰਮ੍ਰਿਤ ਵੇਲੇ ,
ਮਿੱਠੀ ਲੱਗਦੀ ਅੰਮ੍ਰਿਤ ਵੇਲੇ,
ਮਿੱਠੀ ਲੱਗਦੀ ਬਾਣੀ।1. ਯਿਸੂ ਹੈ ਮੇਰੀ ਜ਼ਿੰਦਗੀ ਦੀ ਰੋਟੀ
ਖਾ ਕੇ ਜ਼ਿੰਦਗੀ ਪਾਉਣੀ।2. ਯਿਸੂ ਹੈ ਮੇਰਾ ਜ਼ਿੰਦਗੀ ਦਾ ਪਾਣੀ,
ਰੂਹ ਦੀ ਪਿਆਸ ਬੁਝਾਉਣੀ।3. ਯਿਸੂ ਹੈ ਮੇਰੀ ਮੁਕਤੀ ਦਾ ਦਾਤਾ,
ਉਸ ਕੋਲੋਂ ਮੁਕਤੀ ਪਾਉਣੀ।4. ਯਿਸੂ ਹੈ ਮੇਰੀ ਜ਼ਿੰਦਗੀ ਦਾ ਰਾਹ,
ਉਸਨੇ ਰਾਹ ਦਿਖਾਣੀ।5. ਜਿਹੜੀ ਜਿੰਦ ਦਾ ਮਾਣ ਹੈਂ ਕਰਦਾ,
ਉਹ ਫ਼ਨਾਹ ਹੋ ਜਾਣੀ। -
ਮੁੱਕ ਗਈਆਂ ਨੇ ਅੱਜ ਗ਼ਮ ਦੀਆਂ ਰਾਤਾਂ,
ਰਹਿਮ ਦੀਆਂ ਵੱਸੀਆਂ ਬਰਸਾਤਾਂ।1. ਵਰ੍ਹਿਆਂ ਤੋਂ ਮੈਂ ਵਿੱਛੜ ਗਿਆ ਸਾਂ,
ਬਿਨਾਂ ਤੇਰੇ ਮੈਂ ਉੱਜੜ ਗਿਆ ਸਾਂ,
ਹੁਣ ਹੋਈਆਂ ਰੱਬ ਨਾਲ ਮੁਲਾਕਾਤਾਂ।2. ਆਪਣੇ ਲਹੂ ਦੇ ਨਾਲ ਦੀਵਾ ਯਿਸੂ ਬਾਲ਼ਿਆ,
ਹਨੇਰਿਆਂ ’ਚੋਂ ਕੱਢਿਆ ਤੇ ਰਾਹ ਵਿਖਾਲਿਆ,
ਇਬਨ ਖ਼ੁਦਾ ਦੀਆਂ ਵੇਖੋ ਕਰਾਮਾਤਾਂ।3. ਡੁੱਬਦੇ ਹੋਏ ਨੂੰ ਅੱਜ ਮਿਲਿਆ ਕਿਨਾਰਾ ਏ,
ਮੇਰਾ ਸਹਾਰਾ ਯਿਸੂ ਮੇਰਾ ਕਫ਼ਾਰਾ ਏ,
ਜਾਗ ਪਈਆਂ ਅੱਜ ਸੁੱਤੀਆਂ ਬਰਾਤਾਂ। -
ਮੇਰੇ ਪ੍ਰਭੂ ਜੀ ਤੂੰ ਹੋਵੇ ਜਿਹਦੇ ਸਾਥ,
ਓਹੀਓ ਤਰ ਜਾਂਦਾ, ਜਿਹਦੇ ’ਤੇ ਤੇਰਾ ਹੱਥ।1. ਮਸਤੀ ਦੇ ਵਿੱਚ ਰੰਗੇ, ਸਭ ਨੂੰ ਖ਼ੁਦਾ ਤੂੰ,
ਪਾਪੀਆਂ ਦੀ ਮਾਫ਼ ਕਰ ਦੇਵੇਂ ਸਜ਼ਾ ਤੂੰ,
ਤੇਰੇ ਕਦਮਾਂ ’ਚ ਆ ਕੇ ਹੋਵੇ ਪੂਰੀ ਆਸ।2. ਕਣ ਕਣ ਵਿੱਚ ਪ੍ਰਭੂ ਤੂੰ ਹੀ ਸਮਾਇਆ ਏਂ,
ਤੂੰ ਹੀ ਖ਼ੁਦਾ ਕੋਈ ਹੋਰ ਨਾ ਖ਼ੁਦਾਇਆ ਏ,
ਤੇਰੇ ਦਰ ਤੋਂ ਨਾ ਜਾਵੇ ਕੋਈ ਨਿਰਾਸ਼।3. ਜੱਗ ਦੇ ਸਤਾਇਆਂ ਨੂੰ ਤੂੰ ਕੀਤਾ ਪ੍ਰਭੂ ਪਿਆਰ ਏ,
ਧੰਨ ਪ੍ਰਭੂ ਤੂੰ ਨਾਲੇ ਤੇਰਾ ਪਿਆਰ ਏ,
ਸਦੀਆਂ ਤੋਂ ਤਿਹਾਇਆਂ ਦੀ ਮਿਟਾਵੇ ਤੂੰ ਪਿਆਸ। -
ਮੇਰੇ ਸਿਰ ’ਤੇ ਤੇਰਾ ਸਾਇਆ,
ਯਿਸੂ ਸੋਹਣਿਆ, ਯਿਸੂ ਸੋਹਣਿਆ,
ਤੇਰੇ ਨਾਂ ਮੈਂ ਜੀਵਨ ਲਾਇਆ,
ਯਿਸੂ ਸੋਹਣਿਆ, ਯਿਸੂ ਸੋਹਣਿਆ।1. ਤੇਰੇ ਨਾਲ ਜਾਗਣਾ ਏ, ਤੇਰੇ ਨਾਲ ਸੌਣਾ,
ਤੇਰੇ ਤੋਂ ਮੈਂ ਹੁਣ ਕਦੇ, ਵੱਖ ਨਹੀਂਓਂ ਹੋਣਾ,
ਤੂੰ ਲੂੰ-ਲੂੰ ਵਿੱਚ ਸਮਾਇਆ,
ਯਿਸੂ ਸੋਹਣਿਆ, ਯਿਸੂ ਸੋਹਣਿਆ।2. ਬੱਦਲਾਂ ’ਤੇ ਗਿਆ ਸੀ ਤੂੰ, ਬੱਦਲਾਂ ’ਤੇ ਆਵੇਂਗਾ,
ਮੇਰੇ ਨਾਲ ਕੀਤੇ ਹੋਏ, ਕੌਲ ਨਿਭਾਵੇਂਗਾ,
ਮੈਂ ਦੀਵਾ ਨਿੱਤ ਜਗਾਇਆ,
ਯਿਸੂ ਸੋਹਣਿਆ, ਯਿਸੂ ਸੋਹਣਿਆ।3. ਦਿਲ ਵਿੱਚੋਂ ਦੁਨੀਆ ਦੀ, ਸਦਰਾਂ ਨੂੰ ਕੱਢ ਕੇ,
ਤੇਰੇ ਵੱਲ ਆਇਆ ਹਾਂ ਮੈਂ, ਦੁਨੀਆ ਨੂੰ ਛੱਡ ਕੇ,
ਮੈਂ ਤੇਰਾ ਪਿਆਰ ਕਮਾਇਆ,
ਯਿਸੂ ਸੋਹਣਿਆ, ਯਿਸੂ ਸੋਹਣਿਆ। -
ਫਾਦਰ : ਬਾਪ ਤੇ ਬੇਟੇ ਤੇ ਰੂਹਪਾਕ ਦੇ ਨਾਂ ਉੱਤੇ।
ਸੰਗਤ : ਆਮੀਨ।ਫਾਦਰ : ਐ ਪ੍ਰਭੂ ਰਹਿਮ ਦੇ ਸਾਗਰ ਤੂੰ ਦੀਨ ਦੁਖੀਆਂ ਦਾ ਆਸਰਾ ਹੈਂ ਅਤੇ ਉਨ੍ਹਾਂ ਨੂੰ ਤਸੱਲੀ ਬਖ਼ਸ਼ਦਾ ਹੈਂ। ਤੂੰ ਆਪਣੇ ਦੁਖੀ ਬੰਦਿਆਂ ਨੂੰ ਦਿਲਾਸਾ ਦੇ। ਤੂੰ ਹੀ ਜੀਵਨਦਾਤਾ ਅਤੇ ਮੌਤ ਨੂੰ ਫਤਹਿ ਕਰਨ ਵਾਲਾ ਹੈਂ, ਹੁਣ, ਸਦਾ ਸਰਵਦਾ ਅਤੇ ਅਨੰਤਕਾਲ ਤੀਕਰ।
ਸੰਗਤ : ਆਮੀਨ।ਭਜਨ
ਮੁਰਦਿਆਂ ਨੂੰ ਪ੍ਰਭੂ ਸ਼ਾਂਤੀ ਦੇ,
ਅਨੰਤ ਜੀਵਨ ਪਾਉਣ ਦੇ।1. ਅੰਤਿਮ ਦਿਨ ’ਤੇ ਹੇ ਪ੍ਰਭੂ
ਹੋ ਕੇ ਜਲਾਲੀ ਜਦ ਆਵੇਂ,
ਪਾਸੇ ਸੱਜੇ ਹੋਵਾਂ ਮੈਂ,
ਬਰਕਤ ਪਾਵਾਂ ਸੰਤਾਂ ਸੰਗ।2. ਪ੍ਰਭੂ ਤੇਰੀ ਪਾਕ ਸਲੀਬ,
ਟੇਕ ਕੇ ਮੱਥਾ ਪੂਜੀਏ,
ਸਲੀਬ ਹੈ ਸਭ ਦਾ ਜੀ ਉੱਠਣਾ,
ਸਲੀਬ ਹੀ ਜੀਵਨ ਤੇ ਨਜਾਤ।3. ਆਸਮਾਨ ਤੇਰਾ ਹੈ ਕਰਤਾਰ,
ਧਰਤੀ ਵੀ ਤਾਂ ਤੇਰੀ ਹੈ,
ਜੀਉਂਦਿਆਂ ਦਾ ਤੂੰ ਸਹਾਰਾ,
ਮੁਰਦਿਆਂ ਦਾ ਨਵ-ਜੀਵਨ ਹੈਂ।4. ਮੁਰਦਿਆਂ ਦੇ ਸਭ ਪਾਪਾਂ ਨੂੰ,
ਮਿਟਾ ਕੇ ਸਭ ਨੂੰ ਜੀਵਨ ਦੇ,
ਬਪਤਿਸਮੇ ਤੋਂ ਬਚੇ ਸਭ,
ਭੁੱਲੇ ਕਿਵੇਂ, ਹੇ ਕਰਤਾਰ।5. ਜਿਹੜੇ ਤੇਰਾ ਪਾਕ ਬਦਨ,
ਅਤੇ ਤੇਰਾ ਪਾਕ ਲਹੂ,
ਭਗਤੀ ਦੇ ਨਾਲ ਖਾਂਦੇ ਸਨ,
ਸਵਰਗੀ ਭੋਜ ਦੇ ਲਾਇਕ ਹੋਣ।6. ਜਿਵੇਂ ਮਿੱਟੀ ਵਿੱਚੋਂ ਬੀਜ,
ਉੱਗਦੇ ਮੀਂਹ ਦੇ ਪਾਣੀ ਨਾਲ,
ਸੁਣ ਕੇ ਤੁਰਹੀ ਦੀ ਆਵਾਜ਼,
ਸਭ ਮੁਰਦੇ ਜੀ ਉੱਠਣਗੇ।7. ਮੇਰੇ ਪਾਪ ਸਰੀਣ ਪ੍ਰਭੂ,
ਆਉਂਦੇ ਤੈਨੂੰ ਨਜ਼ਰ ਸਦਾ,
ਲੇਖਾ ਮੈਥੋਂ ਨਾ ਲਵੀਂ,
ਕਰ ਦਇਆ ਸਗੋਂ ਮਾਫ਼ ਕਰੀਂ।8. ਬਾਪ ਤੇ ਬੇਟਾ ਤੇ ਰੂਹਪਾਕ,
ਮੈਂ ਮੋਏ ’ਤੇ ਦਇਆ ਕਰ,
ਪਾ ਕੇ ਜੀਵਨ ਸਦਾ ਦਾ,
ਨੂਰ ਦੇ ਰਾਜ ਵਿੱਚ ਮੈਂ ਜਾਵਾਂ।ਫਾਦਰ : ਐ ਪ੍ਰਭੂ, ਤੂੰ ਆਪਣੀ ਕਿਰਪਾ ਨਾਲ ਸਾਡੇ ਪਾਪਾਂ ਨੂੰ ਮਿਟਾ ਦੇ ਅਤੇ ਸਾਨੂੰ ਬਰਕਤ ਦੇ। ਤੇਰਾ ਫ਼ਜ਼ਲ ਸਾਨੂੰ ਸੰਭਾਲੇ। ਤੂੰ ਹੀ ਮੁਕਤੀਦਾਤਾ ਅਤੇ ਮੌਤ ਉੱਤੇ ਫਤਹਿ ਪਾਉਣ ਵਾਲਾ ਹੈਂ। ਤੂੰ ਹੀ ਜੀਵਨ ਦਾ ਆਧਾਰ ਅਤੇ ਆਤਮਾ ਦਾ ਆਸ਼ਾ ਕੇਂਦਰ ਹੈਂ, ਹੁਣ ਸਦਾ ਸਰਵਦਾ ਅਤੇ ਅਨੰਤਕਾਲ ਤੀਕਰ।
ਸੰਗਤ : ਆਮੀਨ।ਭਜਨ (1)
ਫਾਦਰ : ਸਵੀਕਾਰ ਕਰਨਾ, ਪ੍ਰਭੂ ਜੀ ਮੇਰਾ,
ਇਮਾਨ ਭਰਿਆ ਸਾਹਮਣੇ ਤੇਰੇ,
ਸੇਵਕਾਂ ਦਾ ਬਲੀਦਾਨ ਸਾਰਾ। (ਪਾਕ ਪਾਣੀ ਛਿੜਕਣਾ)
ਸੰਗਤ : ਸਵੀਕਾਰ…
ਫਾਦਰ : ਨੂਹ, ਇਬਰਾਹੀਮ, ਇਸਹਾਕ, ਯਾਕੂਬ,
ਬਜ਼ੁਰਗਾਂ ਦਾ ਪਾਵਨ ਬਲੀਦਾਨ,
ਜਿਵੇਂ ਤੂੰ ਸੀ ਪ੍ਰਵਾਨ ਕੀਤਾ। (ਲੋਬਾਨ ਚੜ੍ਹਾਣਾ)
ਸੰਗਤ : ਸਵੀਕਾਰ…
ਫਾਦਰ : ਚੁਬਾਰੇ ਉੱਤੇ ਰਸੂਲਾਂ ਦਾ,
ਨਿਮਰਤਾ ਭਰਿਆ ਪਾਵਨ ਬਲੀਦਾਨ,
ਜਿਵੇਂ ਤੂੰ ਸੀ ਪ੍ਰਵਾਨ ਕੀਤਾ। (ਫੁੱਲ ਚੜ੍ਹਾਣਾ)ਜਾਂ
ਭਜਨ (2)
ਫਾਦਰ : ਵਰਦਾਨ ਦੇਣਾ ਪ੍ਰਭੂ ਜੀ ਪਿਆਰੇ,
ਤੇਰੇ ਸਾਹਮਣੇ, ਮੁਰਦੇ ਸਾਰੇ।
ਮਹਿਮਾ ਦੇ ਨਾਲ ਜੀਵਨ ਪਾਵਣ। (ਪਾਕ ਪਾਣੀ ਛਿੜਕਣਾ)
ਸੰਗਤ : ਵਰਦਾਨ…
ਫਾਦਰ : ਜੀਵਨ ਦੀ ਸ਼ਾਮ ਪ੍ਰਤਾਪ ਦੇ ਨਾਲ,
ਅਸਮਾਨ ਉੱਤੋਂ ਜਦ ਤੂੰ ਆਵੇਂ,
ਸੰਤਾਂ ਦੇ ਨਾਲ ਮਹਿਮਾ ਗਾਵਣ। (ਲੋਬਾਨ ਚੜ੍ਹਾਣਾ)
ਸੰਗਤ : ਵਰਦਾਨ…
ਫਾਦਰ : ਪਿਆਰੇ ਯਿਸੂ ਮੁਰਦੇ ਸਾਰੇ,
ਨਿਆਂ ਦੇ ਦਿਨ, ਵਿੱਚ ਅਸਮਾਨਾਂ,
ਸਦਾ ਸਵਰਗੀ ਆਨੰਦ ਮਾਨਣ। (ਫੁੱਲ ਚੜ੍ਹਾਣਾ)
ਸੰਗਤ : ਵਰਦਾਨ…ਜ਼ਬੂਰ 130
ਫਾਦਰ : ਐ ਖ਼ੁਦਾ, ਡੂੰਘਿਆਈਆਂ ਵਿੱਚੋਂ
ਮੈਂ ਤੈਨੂੰ ਪੁਕਾਰਿਆ।
ਸੰਗਤ : ਪ੍ਰਭੂ ਜੀ ਮੇਰੀ ਆਵਾਜ਼ ਨੂੰ ਸੁਣ।
ਤੇਰੇ ਕੰਨ ਮੇਰੀਆਂ ਅਰਜ਼ੋਈਆਂ ਦੀ
ਆਵਾਜ਼ ਉੱਤੇ ਲੱਗੇ ਰਹਿਣ।
ਫਾਦਰ : ਐ ਖ਼ੁਦਾ, ਜੇ ਤੂੰ ਬਦੀਆਂ ਦਾ ਲੇਖਾ ਕਰਦਾ,
ਤਾਂ ਪ੍ਰਭੂ ਜੀ, ਕੌਣ ਖੜ੍ਹਾ ਰਹਿ ਸਕਦਾ?
ਸੰਗਤ : ਪਰ ਤੇਰੇ ਕੋਲ ਤਾਂ ਮਾਫ਼ੀ ਹੈ,
ਭਈ ਤੇਰਾ ਭੈ ਮੰਨਿਆ ਜਾਵੇ।
ਫਾਦਰ : ਮੈਂ ਖ਼ੁਦਾਵੰਦ ਨੂੰ ਉਡੀਕਦਾ ਹਾਂ,
ਮੇਰੀ ਜਾਨ ਵੀ ਉਡੀਕਦੀ ਹੈ,
ਅਤੇ ਉਹਦੇ ਵਚਨ ਉੱਤੇ ਮੇਰੀ ਆਸ਼ਾ ਹੈ।
ਸੰਗਤ : ਜਿਨ੍ਹਾਂ ਪਹਿਰੇਦਾਰ ਸਵੇਰ ਨੂੰ, ਹਾਂ ਜਿਨਾਂ ਪਹਿਰੇਦਾਰ ਸਵੇਰ ਨੂੰ,
ਓਨਾ ਹੀ ਵੱਧ ਮੇਰੀ ਜਾਨ ਪ੍ਰਭੂ ਨੂੰ ਉਡੀਕਦੀ ਹੈ।
ਫਾਦਰ : ਐ ਇਸਰਾਏਲ ਖ਼ੁਦਾ ਦੀ ਆਸ ਰੱਖ,
ਕਿਉਂ ਜੋ ਖ਼ੁਦਾ ਕੋਲ ਦਇਆ ਹੈ,
ਅਤੇ ਉਹਦੇ ਕੋਲ ਨਿਸਤਾਰਾ ਕਾਫ਼ੀ ਹੈ।
ਸੰਗਤ : ਅਤੇ ਉਹ ਇਸਰਾਏਲ ਨੂੰ ਉਸਦੀਆਂ ਸਾਰੀਆਂ ਬਦੀਆਂ ਤੋਂ ਨਿਸਤਾਰਾ ਦੇਵੇਗਾ।
ਫਾਦਰ : ਬਾਪ ਅਤੇ ਬੇਟੇ ਅਤੇ ਰੂਹਪਾਕ ਦੀ ਵਡਿਆਈ ਹੋਵੇ।
ਸੰਗਤ : ਜਿਵੇਂ ਮੁੱਢੋਂ ਸੀ, ਹੁਣ ਹੈ ਤੇ ਸਦਾ ਹੋਵੇਗੀ। ਆਮੀਨ।ਅੰਤਿਮ ਪ੍ਰਾਰਥਨਾ
ਫਾਦਰ : ਐ ਪ੍ਰਭੂ, ਤੂੰ ਆਪਣੀ ਜੀਵਨਭਰੀ ਅਤੇ ਜੀਵਨਦਾਈ ਬਾਣੀ ਦੇ ਨਾਲ ਮੋਏ ਹੋਏ ਲਾਜ਼ਰ ਨੂੰ ਜਿਉਂਦਾ ਕਰ ਦਿੱਤਾ। ਉਹੀ ਬਾਣੀ ਸਾਡੇ ਇਸ ਭਰਾ (ਭੈਣ) ਨੂੰ ਇਨਸਾਫ਼ ਦੇ ਦਿਨ ਜਿਉਂਦਾ ਕਰੇ। ਇਮਾਨਦਾਰਾਂ ਦੇ ਨਾਲ ਤੇਰੇ ਸੱਜੇ ਹੱਥ ਖੜ੍ਹ੍ਹੇ ਹੋਣ ਦੀ ਕਿਰਪਾ ਬਖ਼ਸ਼। ਐ ਰਹਿਮ ਦੇ ਸਾਗਰ, ਤੂੰ ਹੀ ਜੀਵਨ ਦਾ ਮਾਲਿਕ ਹੈਂ, ਹੁਣ, ਸਦਾ ਸਰਵਦਾ ਤੇ ਅਨੰਤਕਾਲ ਤੀਕਰ।
ਸੰਗਤ : ਆਮੀਨ, ਐ ਪ੍ਰਭੂ ਤੇਰਾ ਆਸ਼ੀਰਵਾਦ।ਆਸ਼ੀਰਵਾਦ
ਫਾਦਰ : ਐ ਮਸੀਹਾ, ਸਾਰਿਆਂ ਦੇ ਖ਼ੁਦਾਵੰਦ, ਤੇਰੀ ਦੂਜੀ ਜਲਾਲੀ ਆਮਦ ਦੇ ਸਮੇਂ ਜਦ ਸਵਰਗ ਦਾ ਬੂਹਾ ਖੁੱਲ੍ਹ ਜਾਵੇਗਾ ਅਤੇ ਸਾਰੇ ਮੋਏ ਹੋਏ ਲੋਕ ਕਬਰਾਂ ਵਿੱਚੋਂ ਜੀ ਉੱਠਣਗੇ, ਅਤੇ ਤੂੰ ਇਮਾਨਦਾਰਾਂ ਨੂੰ ਬੇਇਮਾਨਾਂ ਤੋਂ ਜੁਦਾ ਕਰੇਂਗਾ, ਉਸ ਕਿਆਮਤ ਦੇ ਮੌਕੇ ’ਤੇ ਆਪਣੇ ਇਸ ਭਗਤ (ਆਪਣੀ ਇਸ ਭਗਤਣੀ) ਉੱਤੇ ਰਹਿਮ ਦੀ ਨਜ਼ਰ ਕਰਕੇ ਇਸ ਨੂੰ ਸਵੀਕਾਰ ਕਰ, ਜਿਸ ਨਾਲ ਇਹ ਵੀ ਉਸ ਨਜਾਤ ਦੇ ਰਾਜ ਦਾ (ਦੀ) ਵਾਰਿਸ ਬਣੇ ਜੋ ਇਮਾਨਦਾਰਾਂ ਲਈ ਜਗਤ ਦੇ ਸ਼ੁਰੂ ਤੋਂ ਹੀ ਤਿਆਰ ਕੀਤਾ ਗਿਆ ਹੈ। ਅੱਜ ਦੀ ਇਸ ਪਵਿੱਤਰ ਰੀਤੀ ਵਿੱਚ ਭਾਗ ਲੈਣ ਵਾਲੇ ਅਸਾਂ ਸਾਰਿਆਂ ਉੱਤੇ, ਕਲੀਸੀਆ ਅਤੇ ਉਸਦੀ ਸੰਤਾਨਾਂ ਉੱਤੇ, ਤੇਰੇ ਫ਼ਜ਼ਲ ਅਤੇ ਰਹਿਮ ਦੀ ਵਰਖਾ ਸਦਾ ਹੁੰਦੀ ਰਹੇ, ਹੁਣ, ਸਦਾ ਸਰਵਦਾ ਤੇ ਅਨੰਤਕਾਲ ਤੀਕਰ।
ਸੰਗਤ : ਆਮੀਨ।
ਸੰਗਤ : ਮੋਏ ਹੋਏ ਇਮਾਨਦਾਰਾਂ ਦੀਆਂ ਰੂਹਾਂ ਖ਼ੁਦਾ ਦੀ ਮਿਹਰਬਾਨੀ ਨਾਲ
ਸਦਾ ਆਰਾਮ ਵਿੱਚ ਰਹਿਣ, ਆਮੀਨ। -
ਮੌਤ ਬਦਨ ਤੇ ਰੂਹ ਦੀ ਜੁਦਾਈ ਹੁੰਦੀ ਏ,
ਰੂਹ ਜਾਂਦੀ ਏ ਹਜ਼ੂਰ ਜਿੱਥੋਂ ਆਈ ਹੁੰਦੀ ਏ।1. ਕੀਤਾ ਰੱਬ ਗੁੱਸੇ ਨਿੱਕੀ ਜਿਹੀ ਗੱਲ ਵਾਸਤੇ,
ਦਿੱਤੀ ਦੰਦਾਂ ਹੇਠ ਜੀਭ ਨਾ ਸੀ ਪਲ ਵਾਸਤੇ,
ਪਾਪਾਂ ਹੋਸ਼ ਗ਼ੁਨਾਹਗਾਰ ਦੀ ਭੁਲਾਈ ਹੁੰਦੀ ਏ।2. ਬਾਬੇ ਆਦਮ ਨੂੰ ਆਖਿਆ ਸੀ ਆਪ ਰੱਬ ਨੇ,
ਮਜ਼ਾ ਚੱਖਣਾ ਏ ਮੌਤ ਦਾ ਜ਼ਰੂਰ ਸਭ ਨੇ,
ਗੱਲ ਰੱਬ ਦੀ ਜ਼ਰੂਰ ਸੱਚਿਆਈ ਹੁੰਦੀ ਏ।3. ਪਿੱਛੋਂ ਲਾਸ਼ ਲੋਕ ਮਿੱਟੀ ਹੇਠ ਦੱਬ ਛੱਡਦੇ,
ਰੂਹ ਪਹੁੰਚ ਗਈ ਹੁੰਦੀ ਏ ਹਜ਼ੂਰ ਰੱਬ ਦੇ,
ਜਿੱਥੇ ਸਜ਼ਾ ਜਾਂ ਇਨਾਮ ਦੀ ਸੁਣਾਈ ਹੁੰਦੀ ਏ।4. ਲਾਸ਼ ਹੌਲੀ-ਹੌਲੀ ਮਿੱਟੀ ਵਿੱਚ ਸੜ ਜਾਂਵਦੀ,
ਲਾਸ਼ ਖ਼ਾਕ ਹੋ ਕੇ ਖ਼ਾਕ ਨਾਲ ਰਲ ਜਾਂਵਦੀ,
ਹਰ ਬਦਨ ਦੀ ਇਸ ਤਰ੍ਹਾਂ ਸਫ਼ਾਈ ਹੁੰਦੀ ਏ।5. ਬੰਦੇ ਰੱਬ ਦੇ ਕਬੂਲਦੇ ਨੇ ਮੌਤ ਹੱਸ ਕੇ,
ਜੋ ਖਲੋਤੇ ਨੇ ਉਡੀਕ ਵਿੱਚ ਕਮਰ ਕੱਸਕੇ,
ਜਿਨ੍ਹਾਂ ਰੱਬ ਨਾਲ ਦੋਸਤੀ ਲਗਾਈ ਹੁੰਦੀ ਏ। -
ਮਿੱਟੀ ਦੇ ਖਿਡੌਣਿਆ, ਟੁੱਟ ਜਾਣ ਵਾਲਿਆ,
ਆਣ ਕੇ ਤੂੰ ਦੁਨਿਆ ’ਚ, ਦਿਲ ਕਾਹਨੂੰ ਲਾ ਲਿਆ।1. ਰੱਬ ਨੇ ਬਣਾਇਆ ਤੈਨੂੰ ਮਿੱਟੀ ਦਾ ਖਿਡੌਣਾ ਏ,
ਕਰਦਾ ਤੂੰ ਮਾਣ ਕਾਹਦਾ ਘੜੀ ਦਾ ਪ੍ਰਹੁਣਾ ਏ,
ਇਹ ਨੀ ਤੇਰਾ ਦੇਸ਼ ਜਿਹਨੂੰ ਆਪਣਾ ਬਣਾ ਲਿਆ,
ਆਣ ਕੇ ਤੂੰ ਦੁਨੀਆ ’ਚ, ਦਿਲ ਕਾਹਨੂੰ ਲਾ ਲਿਆ।2. ਪਾਣੀ ਦੇ ਬੁਲਬੁਲੇ, ਵਾਂਗੂੰ ਤੇਰੀ ਜ਼ਿੰਦਗੀ,
ਬਹਿ ਕੇ ਉਹਦੇ ਕਦਮਾਂ ’ਚ, ਕਰ ਓਹਦੀ ਬੰਦਗੀ,
ਫਿਰ ਪਛਤਾਉਣਾ ਜਦ, ਵਕਤ ਲੰਘਾ ਲਿਆ,
ਆਣ ਕੇ ਤੂੰ ਦੁਨੀਆ ’ਚ, ਦਿਲ ਕਾਹਨੂੰ ਲਾ ਲਿਆ।