ਪਾਕਮਾਸ | Holy Mass
ਇਹ ਭਜਨ ਮਾਲਾ ਦਾ ਤੀਜਾ ਹਿੱਸਾ ਹੈ। ਇਸ ਵਿੱਚ ਪਾਕਮਾਸ ਦੀ ਕੁਰਬਾਨੀ ਦੇ ਦੌਰਾਨ ਗਾਏ ਜਾਣ ਵਾਲੇ ਭਜਨਾਂ ਨੂੰ ਜੋੜਿਆ ਗਿਆ ਹੈ। ਇਸ ਵਿੱਚ ਮੈਂ ਇਕਬਾਲ ਕਰਦਾ, ਜੈਕਾਰਾ, ਇਮਾਨ ਦਾ ਭੇਦ, ਐ ਸਾਡੇ ਬਾਪ, ਐ ਲੇਲੇ ਖ਼ੁਦਾ ਦੇ ਆਦਿ ਭਜਨ ਸ਼ਾਮਿਲ ਹਨ।
-
ਮੈਂ ਇਕਬਾਲ ਕਰਦਾ ਹਾਂ,
ਪੂਰੀ ਕੁਦਰਤ ਵਾਲੇ ਖ਼ੁਦਾ,
ਤੇ ਭੈਣਾਂ–ਭਰਾਵਾਂ ਦੇ ਅੱਗੇ,
ਮੈਂ ਇਕਬਾਲ ਕਰਦਾ ਹਾਂ।1. ਮੈਂ ਸੋਚਣ, ਬੋਲਣ ਤੇ ਕਰਨ ਨਾਲ,
ਬਹੁਤ ਗੁਨਾਹ ਕੀਤੇ ਨੇ,
ਆਪਣੇ ਦੋਸ਼ ਦੇ ਨਾਲ, ਆਪਣੇ ਹੀ ਦੋਸ਼ ਨਾਲ,
ਆਪਣੇ ਵੱਡੇ ਦੋਸ਼ ਦੇ ਨਾਲ,
ਮੈਂ ਇਕਬਾਲ ਕਰਦਾ ਹਾਂ।2. ਧੰਨ ਸਦਾ ਕੁਆਰੀ ਮਰੀਅਮ,
ਤੇ ਸਾਰੇ ਫਰਸ਼ਿਤਿਆਂ ਸੰਤਾਂ ਅੱਗੇ,
ਤੇ ਭੈਣਾਂ–ਭਰਾਵਾਂ ਦੇ ਅੱਗੇ,
ਮੈਂ ਹੁਣ ਬੇਨਤੀ ਕਰਦਾ ਹਾਂ,
ਮੈਂ ਇਕਬਾਲ ਕਰਦਾ ਹਾਂ।3. ਮੇਰੇ ਲਈ ਖ਼ੁਦਾਵੰਦ ਅੱਗੇ,
ਕਰੋ ਦੁਆ ਸਾਰੇ ਮਿਲਕੇ,
ਮੈਂ ਆਇਆ ਤੇਰੇ ਦੁਆਰੇ,
ਰਹਿਮ ਕਰੋ ਪ੍ਰਭੂ ਪਿਆਰੇ,
ਮੈਂ ਇਕਬਾਲ ਕਰਦਾ ਹਾਂ। -
ਐ ਰੱਬਾ, ਦਇਆ ਕਰ। ਐ ਰੱਬਾ, ਦਇਆ ਕਰ।
ਐ ਮਸੀਹਾ ਦਇਆ ਕਰ। ਐ ਮਸੀਹਾ ਦਇਆ ਕਰ।
ਐ ਰੱਬਾ, ਦਇਆ ਕਰ। ਐ ਰੱਬਾ, ਦਇਆ ਕਰ। -
ਐ ਪ੍ਰਭੂ ਦਇਆ ਕਰੋ। ਐ ਪ੍ਰਭੂ ਦਇਆ ਕਰੋ।
ਐ ਮਸੀਹ ਦਇਆ ਕਰੋ। ਐ ਮਸੀਹ ਦਇਆ ਕਰੋ।
ਐ ਪ੍ਰਭੂ ਦਇਆ ਕਰੋ। ਐ ਪ੍ਰਭੂ ਦਇਆ ਕਰੋ। -
ਦਇਆ ਕਰੋ, ਦਇਆ ਕਰੋ, ਐ ਪ੍ਰਭੂ
ਦਇਆ ਕਰੋ, ਦਇਆ ਕਰੋ, ਐ ਮਸੀਹ
ਦਇਆ ਕਰੋ, ਦਇਆ ਕਰੋ, ਐ ਪ੍ਰਭੂ -
1. ਸਾਡੀ ਫਰਿਆਦ ਸੁਣਨ ਵਾਲੇ,
ਤੂੰ ਹੈਂ ਮਿਹਰਬਾਨ,
ਬਾਪ ਖ਼ੁਦਾ ਦੇ ਸੱਜੇ ਹੱਥ, ਤੂੰ ਬਿਰਾਜਮਾਨ,
ਐ ਪ੍ਰਭੂ ਦਇਆ ਕਰੋ।2. ਪਛਤਾਵਾ ਕਰਨ ਪਾਪੀਆਂ ਨੂੰ ਕੋਲ ਬੁਲਾਇਆ ਹੈ,
ਪਾਪੀਆਂ ਨੂੰ ਤੂੰ ਚੰਗਾ ਕਰਨ ਆਇਆ ਹੈਂ,
ਐ ਮਸੀਹ ਦਇਆ ਕਰੋ।3. ਪਾਪੀਆਂ ਨੂੰ ਪਿਆਰ ਆਪਣਾ ਦੇਣ ਆਇਆ ਹੈਂ,
ਇਸ ਜਗਤ ਤੋਂ ਪਾਪ ਹਨੇਰਾ ਮਿਟਾਣ ਆਇਆ ਹੈਂ,
ਐ ਪ੍ਰਭੂ ਦਇਆ ਕਰੋ। -
ਅਸੀਂ ਮੰਗਦੇ ਹਾਂ ਮਾਫ਼ੀ ਕੋਲੋਂ ਤੇਰੇ,
ਐ ਪ੍ਰਭੂ ਦਇਆ ਕਰੋ, ਐ ਪ੍ਰਭੂ ਦਇਆ ਕਰੋ।
ਅਸੀਂ ਮੰਨਦੇ ਹਾਂ ਸਾਰੇ ਪਾਪਾਂ ਨੂੰ ਆਪਣੇ,
ਐ ਮਸੀਹ ਦਇਆ ਕਰੋ।
ਸਾਨੂੰ ਆਪਣੀ ਮਾਫ਼ੀ ਬਖ਼ਸ਼ੋ ਪ੍ਰਭੂ,
ਐ ਪ੍ਰਭੂ ਦਇਆ ਕਰੋ,
ਐ ਮਸੀਹ ਦਇਆ ਕਰੋ, ਐ ਪ੍ਰਭੂ ਦਇਆ ਕਰੋ। -
ਤੇਥੋਂ ਪ੍ਰਭੂ ਇਹੋ ਬੇਨਤੀ, ਤੇਥੋਂ ਪ੍ਰਭੂ ਮੇਰੀ ਇਹੋ ਦੁਆ,
ਦਇਆ ਕਰੋ, ਦਇਆ ਕਰੋ, ਹੋਵੇ ਤੇਰਾ ਨਿੱਤ ਆਸਰਾ।
ਤੇਥੋਂ ਮਸੀਹ ਇਹੋ ਬੇਨਤੀ, ਤੇਥੋਂ ਮਸੀਹ ਮੇਰੀ ਇਹੋ ਦੁਆ,
ਦਇਆ ਕਰੋ, ਦਇਆ ਕਰੋ, ਹੋਵੇ ਤੇਰਾ ਨਿੱਤ ਆਸਰਾ।
ਤੇਥੋਂ ਪ੍ਰਭੂ ਇਹੋ ਬੇਨਤੀ, ਤੇਥੋਂ ਪ੍ਰਭੂ ਮੇਰੀ ਇਹੋ ਦੁਆ,
ਦਇਆ ਕਰੋ, ਦਇਆ ਕਰੋ, ਹੋਵੇ ਤੇਰਾ ਨਿੱਤ ਆਸਰਾ। -
1. ਮਾਫ਼ੀ ਤੂੰ ਦੇਣ ਵਾਲਾ ਪ੍ਰਭੂ,
ਪਛਤਾਵਾ ਮੈਂ ਕਰਦਾ ਹਾਂ ਪ੍ਰਭੂ,
ਐ ਪ੍ਰਭੂ ਦਇਆ ਕਰੋ, ਐ ਪ੍ਰਭੂ ਦਇਆ ਕਰੋ।2. ਪਾਪੀ ਹਾਂ ਕੋਲ ਤੂੰ ਬੁਲਾ ਲੈ ਪ੍ਰਭੂ,
ਪਾਪਾਂ ਨੂੰ ਆਪਣੇ ਮੈਂ ਮੰਨਦਾ ਪ੍ਰਭੂ,
ਐ ਮਸੀਹ ਦਇਆ ਕਰੋ, ਐ ਮਸੀਹ ਦਇਆ ਕਰੋ।3. ਮਿੰਨਤਾਂ ਸਾਡੇ ਲਈ ਤੂੰ ਕਰਦਾ ਪ੍ਰਭੂ,
ਮੇਰੇ ’ਤੇ ਕਰਦੇ ਰਹਿਮ ਪ੍ਰਭੂ,
ਐ ਪ੍ਰਭੂ ਦਇਆ ਕਰੋ, ਐ ਪ੍ਰਭੂ ਦਇਆ ਕਰੋ। -
ਐ ਪ੍ਰਭੂ, ਐ ਪ੍ਰਭੂ, ਸਾਡੇ ’ਤੇ ਦਇਆ ਕਰੋ।
ਐ ਮਸੀਹ ਦਇਆ ਕਰੋ, ਸਾਡੇ ’ਤੇ ਦਇਆ ਕਰੋ।
ਐ ਪ੍ਰਭੂ, ਐ ਪ੍ਰਭੂ, ਸਾਡੇ ’ਤੇ ਦਇਆ ਕਰੋ। -
ਸੁਰਗ ਦੇ ਵਿੱਚ ਵਡਿਆਈ,
ਸੁਰਗ ਦੇ ਵਿੱਚ ਵਡਿਆਈ
ਮਹਿਮਾ ਹੋਵੇ ਖ਼ੁਦਾ ਦੀ,
ਧਰਤੀ ਉੱਤੇ ਨੇਕ ਨਿਯਤ
ਲੋਕਾਂ ਦੇ ਵਿੱਚ ਸ਼ਾਂਤੀ।1. ਗੁਣ ਅਸੀਂ ਤੇਰੇ ਗਾਉਂਦੇ ਹਾਂ,
ਤੇ ਧੰਨ–ਧੰਨ ਤੈਨੂੰ ਕਹਿੰਦੇ ਹਾਂ,
ਕਰਦੇ ਹਾਂ ਅਰਾਧਨਾ ਤੇ,
ਮਹਿਮਾ ਤੇਰੀ ਗਾਉਂਦੇ ਹਾਂ।
ਤੇਰੀ ਵੱਡੀ ਸ਼ਾਨ ਦੇ ਕਾਰਨ,
ਸ਼ੁਕਰ ਤੇਰਾ ਅਸੀਂ ਕਰਦੇ ਹਾਂ,
ਸੁਰਗ ਦੇ ਪਾਤਸ਼ਾਹ ਖ਼ੁਦਾ,
ਬਾਪ ਕੁਦਰਤ ਵਾਲੇ ਖ਼ੁਦਾ।2. ਯਿਸੂ ਮਸੀਹ ਇਕਲੌਤੇ ਬੇਟੇ,
ਬਾਪ ਦੇ ਬੇਟੇ ਪ੍ਰਭੂ ਖ਼ੁਦਾ,
ਬਾਪ ਦਾ ਬੇਟਾ ਦੁਨੀਆ ਦੇ,
ਪਾਪਾਂ ਨੂੰ ਚੁੱਕ ਲੈ ਜਾਂਦਾ ਹੈ।
ਮਿੰਨਤਾਂ ਸੁਣ ਲੈ ਸਾਡੀਆਂ ਤੂੰ,
ਬਾਪ ਦੇ ਸੱਜੇ ਬੈਠਾ ਹੈਂ,
ਦਇਆ ਤੂੰ ਕਰ ਹੁਣ ਸਾਡੇ ਉੱਤੇ,
ਤੂੰ ਹੀ ਪਾਕ ਹੈ ਖ਼ੁਦਾ।3. ਤੂੰ ਹੀ ਇਕੱਲਾ ਪਰਮੇਸ਼ਵਰ ਹੈਂ,
ਪਰਮ ਉੱਚਾ ਹੈਂ, ਐ ਖ਼ੁਦਾ,
ਐ ਮਸੀਹਾ ਸ਼ਾਨ ਵਿੱਚ ਤੂੰ,
ਬਾਪ ਤੇ ਰੂਹਪਾਕ ਨਾਲ।
ਸੁਰਗ ਦੇ ਵਿੱਚ ਵਡਿਆਈ,
ਮਹਿਮਾ ਹੋਵੇ ਖ਼ੁਦਾ ਦੀ,
ਧਰਤੀ ਉੱਤੇ ਨੇਕ ਨਿਯਤ,
ਲੋਕਾਂ ਦੇ ਵਿੱਚ ਸ਼ਾਂਤੀ।
ਸੁਰਗ ਦੇ ਵਿੱਚ ਵਡਿਆਈ… ਆਮੀਨ। -
ਹਾਲੇਲੂਯਾਹ, ਹਾਲੇਲੂਯਾਹ,
ਹਾਲੇਲੂਯਾਹ, ਹਾਲੇਲੂਯਾਹ।
ਘਰ–ਘਰ ਜਾਓ, ਅੰਜੀਲ ਸੁਣਾਓ,
ਕੌਮਾਂ ਦੇ ਵਿੱਚ ਉਹਦਾ ਨਾਮ ਫੈਲਾਓ। -
ਹਾਲੇਲੂਯਾਹ, ਹਾਲੇਲੂਯਾਹ,
ਹਾਲੇਲੂਯਾਹ, ਹਾਲੇਲੂਯਾਹ।
ਸਾਰੀਓ ਕੌਮੋ ਤਾਲੀਆਂ ਵਜਾਓ,
ਜੈ–ਜੈ ਕਾਰ ਨਾਲ ਰੱਬ ਨੂੰ ਪੁਕਾਰੋ।
ਕਿਉਂ ਜੋ ਖ਼ੁਦਾ ਹੈ ਭਲਾ,
ਉਹ ਹੀ ਸਾਡੀ ਹੈ ਪਨਾਹ,
ਸਭ ਨੂੰ ਸੁਣਾਓ, ਸਭ ਨੂੰ ਸੁਣਾਓ। -
ਹਾਲੇਲੂਯਾਹ, ਹਾਲੇਲੂਯਾਹ,
ਹਾਲੇਲੂਯਾਹ, ਹਾਲੇਲੂਯਾਹ।
ਬੋਲ, ਐ ਪ੍ਰਭੂ, ਬੋਲ ਹੁਣ ਤੂੰ,
ਸੁਣ ਰਿਹਾ ਹਾਂ ਦਾਸ ਮੈਂ ਤੇਰਾ,
ਹਾਲੇਲੂਯਾਹ, ਹਾਲੇਲੂਯਾਹ,
ਹਾਲੇਲੂਯਾਹ, ਹਾਲੇਲੂਯਾਹ। -
ਹਾਲੇਲੂਯਾਹ, ਹਾਲੇਲੂਯਾਹ,
ਹਾਲੇਲੂਯਾਹ, ਹਾਲੇਲੂਯਾਹ
ਸਾਰੀਆਂ ਕੌਮਾਂ ਨੂੰ ਚੇਲੇ ਬਣਾਓ,
ਰੱਬ ਨਾਲ ਸਭ ਦਾ ਮੇਲ ਕਰਾਓ।
ਜਾਓ, ਜਾਓ, ਸਭ ਜਾਓ, ਸਭ ਜਾਓ।
ਹਾਲੇਲੂਯਾਹ, ਹਾਲੇਲੂਯਾਹ,
ਹਾਲੇਲੂਯਾਹ, ਹਾਲੇਲੂਯਾਹ। -
ਹਾਲੇਲੂਯਾਹ, ਹਾਲੇਲੂਯਾਹ, ਹਾਲੇਲੂਯਾਹ,
ਜੇ ਤੂੰ ਪਾਉਣੀ ਏ ਸ਼ਿਫ਼ਾ,
ਨਾਅਰਾ ਹਾਲੇਲੂਯਾਹ ਲਾ,
ਨਵੀਂ ਜ਼ਿੰਦਗੀ ਦੇਵੇਗਾ ਤੈਨੂੰ, ਯਿਸੂ ਬਾਦਸ਼ਾਹ,
ਹਾਲੇਲੂਯਾਹ, ਹਾਲੇਲੂਯਾਹ, ਹਾਲੇਲੂਯਾਹ। -
ਹਾਲੇਲੂਯਾਹ, ਹਾਲੇਲੂਯਾਹ।
ਕਲਾਮ ਖ਼ੁਦਾ ਦਾ ਪੈਰਾਂ ਦੇ ਲਈ ਬਲ਼ਦਾ ਦੀਪਕ ਹੈ,
ਕਲਾਮ ਖ਼ੁਦਾ ਦਾ ਸਭ ਦੀ ਰਾਹ ਲਈ ਦਿੰਦਾ ਚਾਨਣ ਹੈ। -
ਹਾਲੇਲੂਯਾਹ, ਹਾਲੇਲੂਯਾਹ,
ਹਾਲੇਲੂਯਾਹ, ਹਾਲੇਲੂਯਾਹ।
ਤੂੰ ਮਾਲਿਕ ਬਖ਼ਸ਼ਣਹਾਰ ਪ੍ਰਭੂ,
ਇਸ ਜੱਗ ’ਤੇ ਲਿਆ ਅਵਤਾਰ ਪ੍ਰਭੂ,
ਤੇਰੇ ਪਿਆਰ ਦੀ ਚਰਚਾ ਗਲੀ-ਗਲੀ,
ਤੇਰਾ ਨਾਂ ਹੀ ਯਿਸੂ ਪਿਆਰਾ ਹੈ। -
ਸਭ ਮਿਲ ਗਾਓ, ਹਾਲੇਲੂਯਾਹ ਗਾਓ,
ਖ਼ੁਸ਼ੀਆਂ ਮਨਾਓ, ਧਿਆਨ ਲਗਾਓ,
ਕਲਾਮ ਖ਼ੁਦਾ ਦਾ ਸੁਣੋ ਭੈਣੋਂ–ਭਰਾਓ,
ਹਾਲੇਲੂਯਾਹ, ਹਾਲੇਲੂਯਾਹ।
ਧਰਤੀ ਦੇ ਤੁਸੀਂ ਲੂਣ ਹੋ,
ਸੰਸਾਰ ਦੇ ਤੁਸੀਂ ਚਾਨਣ ਹੋ,
ਲੂਣ ਦੀ ਤਰ੍ਹਾਂ ਨੇਕ ਕੰਮ ਕਰੋ,
ਚਾਨਣ ਵਾਂਗੂੰ ਚਮਕਦੇ ਰੱਖੋ। -
ਮੈਂ ਇੱਕ ਖ਼ੁਦਾ ’ਤੇ ਇਮਾਨ ਰੱਖਦਾ ਹਾਂ,
ਜੋ ਬਾਪ ਪੂਰੀ ਕੁਦਰਤ ਵਾਲਾ ਹੈ,
ਅਸਮਾਨ ਤੇ ਜ਼ਮੀਨ ਦਾ ਪੈਦਾ ਕਰਨ ਵਾਲਾ ਹੈ।1. ਯਿਸੂ ਮਸੀਹ ਉੱਤੇ, ਇਮਾਨ ਹੈ ਮੇਰਾ,
ਜੋ ਉਸਦਾ ਇਕਲੌਤਾ ਬੇਟਾ ਹੈ,
ਯਿਸੂ ਮਸੀਹ ਉੱਤੇ ਇਮਾਨ ਹੈ ਮੇਰਾ,
ਤੇ ਜੋ ਸਾਡਾ ਖ਼ੁਦਾਵੰਦ ਹੈ।2. ਉਹ ਰੂਹਪਾਕ ਦੀ ਕੁਦਰਤ ਨਾਲ,
ਕੁਆਰੀ ਮਰੀਅਮ ਤੋਂ ਜੰਮਿਆ,
ਤੇ ਫਿਰ ਪੋਂਨਤੂਸ ਪਿਲਾਤੂਸ ਦੇ ਅਹਿਦ ਵਿੱਚ ਉਠਾਇਆ।3. ਸਲੀਬ ਉੱਤੇ ਚੜ੍ਹਾਇਆ ਗਿਆ,
ਮਰ ਗਿਆ ਤੇ ਦਫ਼ਨਾਇਆ ਗਿਆ,
ਉਹ ਬਰਜ਼ਖ਼ ਵਿੱਚ ਉੱਤਰ ਗਿਆ,
ਤੇ ਤੀਜੇ ਦਿਨ ਜੀਅ ਉੱਠਿਆ।4. ਫਿਰ ਅਸਮਾਨ ’ਤੇ ਚੜ੍ਹ ਗਿਆ,
ਬਾਪ ਦੇ ਸੱਜੇ ਜਾ ਬੈਠਾ,
ਸਭ ਦਾ ਇਨਸਾਫ਼ ਕਰਨ ਦੇ ਲਈ,
ਅਸਮਾਨੋਂ ਫਿਰ ਆਵੇਗਾ।5. ਰੂਹਪਾਕ ਉੱਤੇ ਇਮਾਨ ਹੈ ਮੇਰਾ,
ਇੱਕ ਪਾਕ ਕੈਥੋਲਿਕ ਕਲੀਸੀਆ ’ਤੇ,
ਰੂਹਪਾਕ ਉੱਤੇ ਇਮਾਨ ਹੈ ਮੇਰਾ,
ਪਾਕ ਲੋਕਾਂ ਦੀ ਸ਼ਰਾਕਤ ’ਤੇ।6. ਗ਼ੁਨਾਹਾਂ ਦੀ ਮਾਫ਼ੀ ਤੇ ਜਿਸਮ ਦੇ ਜੀਉਣ,
ਹਮੇਸ਼ਾ ਦੀ ਜ਼ਿੰਦਗੀ ਉੱਤੇ। ਆਮੀਨ। -
1. ਮੈਂ ਤਾਂ ਮੰਨਦਾ ਬਾਪ ਖ਼ੁਦਾ ਤਾਈਂ,
ਜਿਹਨੇ ਕੀਤਾ ਹੈ ਕੁੱਲ ਜਹਾਨ ਪੈਦਾ।
ਸੂਰਜ ਚੰਦ ਸਿਤਾਰੇ ਤੇ ਪੌਣ–ਪਾਣੀ,
ਕੀਤਾ ਸਿਰਾਂ ’ਤੇ ਹੈ ਅਸਮਾਨ ਪੈਦਾ।
ਮੱਛ–ਕੱਚ ਸੰਸਾਰ ਤੇ ਸ਼ੀਂਹੇ ਪਾੜੇ,
ਸਾਰੇ ਕੀਤੇ ਜੋ ਉਸ ਹੈਵਾਨ ਪੈਦਾ।
ਉਹਦੀ ਕੁਦਰਤ ਬਹੁਤ ਬੇਅੰਤ ਜਾਣੋ,
ਆਪਣੀ ਸੂਰਤ ’ਤੇ ਕੀਤਾ ਇਨਸਾਨ ਪੈਦਾ।2. ਹੋਰ ਮੰਨਦਾ ਉਸ ਦੇ ਪੁੱਤ ਤਾਈਂ,
ਜਿਹਦਾ ਨਾਮ ਯਿਸੂ ਮਸੀਹ ਹੋਇਆ।
ਉਹਨੂੰ ਨੂਰ ਤੋਂ ਨੂਰ ਬਰਹੱਕ ਸਮਝਾਂ,
ਉਹਨੂੰ ਹੱਕ ਖ਼ੁਦਾ ਜਾਣਾ।
ਬਣੇ ਵਾਸਤੇ ਉਸਦੇ ਜਗਤ ਸਾਰੇ,
ਉਹਦੇ ਰਾਹੀਂ ਇਹ ਹੋਇਆ ਏ।
ਉਹ ਤਾਂ ਮੁੱਢ ਤੋਂ ਨਾਲ ਖ਼ੁਦਾ ਹੈ,
ਸੀ ਰਹੇਗਾ ਉਹੋ ਖ਼ੁਦਾ।3. ਕਲਮਾਂ ਰੱਬ ਦਾ ਉਸਨੂੰ ਜਾਣਦਾ ਮੈਂ,
ਉਹਨੇ ਮਰੀਅਮ ਦੇ ਘਰ ਅਵਤਾਰ ਲਿਆ।
ਰੂਹਪਾਕ ਦੀ ਕੁਦਰਤ ਨਾਲ ਵੇਖਿਆ ਮੈਂ,
ਰੱਬ ਜਗਤ ਦੇ ਵਿੱਚ ਦੇਹਧਾਰ ਹੋਇਆ।
ਸਾਡੇ ਵਾਸਤੇ ਦੁਨੀਆ ਦੇ ਵਿੱਚ ਆਇਆ,
ਕੀਤਾ ਉਸਨੇ ਪਾਰ ਸੰਸਾਰ ਸਾਰਾ।
ਪਏ ਜਾਂਦੇ ਸਾਂ ਪਾਪ ਦੇ ਵਿੱਚ ਰੁੜ੍ਹਦੇ,
ਉਸ ਕੀਤਾ ਹੈ ਆਣ ਕੇ ਪਰ ਬੇੜਾ।4. ਵਿੱਚ ਰਾਜ ਪੋਨਤੂਸ ਦੁੱਖ ਝੱਲੇ,
ਸੂਲੀ ਦੂਤੀਆਂ ਉਸਨੂੰ ਚਾੜ੍ਹ ਦਿੱਤਾ।
ਹੱਥੀਂ ਕਿੱਲ ਠੋਕੇ, ਪੈਰੀਂ ਮੇਖ ਮਾਰੇ,
ਬੁਰੇ ਹਾਲ ਦੇ ਨਾਲ ਸੀ ਮਾਰ ਦਿੱਤਾ।5. ਡਾਢੇ ਦੁੱਖ ਕਲੇਸ਼ ਦੇ ਰੰਜ ਸਹਿ ਕੇ,
ਸਾਡੇ ਵਾਸਤੇ ਜਾਨ ਨੂੰ ਵਾਰ ਦਿੱਤਾ।
ਇਹਨਾਂ ਦੁੱਖਾਂ ਦੇ ਵਿੱਚ ਸੀ ਅਸੀਂ ਡੁੱਬੇ,
ਉਹਨੇ ਆਣ ਕੇ ਪਾਰ ਉਤਾਰ ਦਿੱਤਾ।6. ਵਿੱਚ ਕਬਰ ਦੇ ਉਸਨੂੰ ਦਫ਼ਨ ਕੀਤਾ,
ਗਿਆ ਨੇਕ ਪਰਲੋਕ ਨੂੰ ਜਾਨ ਪਾਈ।
ਦਿਨ ਤੀਸਰੇ ਉੱਠਿਆ ਕਬਰ ਵਿੱਚੋਂ,
ਦੇਖੋ ਯਿਸੂ ਮਸੀਹ ਦੀ ਸ਼ਾਨ ਪਾਈ।7. ਅੰਦਰ ਕਬਰ ਦੇ ਤਿੰਨ ਦਿਨ–ਰਾਤ ਰਿਹਾ,
ਕਬਰ ਉਸ ਤੋਂ ਹੋਈ ਕੁਰਬਾਨ ਪਾਈ।
ਦਿਨ ਤੀਸਰੇ ਉੱਠਿਆ ਕਬਰ ਵਿੱਚੋਂ,
ਦੇਖੋ ਯਿਸੂ ਮਸੀਹ ਦੀ ਸ਼ਾਨ ਪਾਈ।8. ਚਾਲ੍ਹੀ ਰੋਜ਼ ਫਿਰ ਜਗਤ ਵਿੱਚ ਰਹਿਕੇ,
ਗਿਆ ਬਾਪ ਦੇ ਕੋਲ ਅਸਮਾਨ ਯਿਸੂ।
ਸੱਜੇ ਹੱਥ ਉਹ ਪਿਤਾ ਦੇ ਜਾ ਬੈਠਾ,
ਕਿੱਡੀ ਵੱਡੀ ਹੈ ਵੇਖ ਲਓ ਸ਼ਾਨ ਯਿਸੂ।9. ਓੜਕ ਆਏਗਾ ਉਹ ਜਗਤ ਉੱਤੇ,
ਬੜ੍ਹੀ ਕੁਦਰਤ ਨਾਲ ਰਹਿਮਾਨ ਯਿਸੂ।
ਜਿਹੜੇ ਮੋਏ ਤੇ ਜਿਉਂਦੇ ਹਨ ਸਾਰੇ,
ਕਰੇ ਉਹਨਾਂ ਦਾ ਆਣ ਨਿਆਂ ਯਿਸੂ।10. ਰੂਹਪਾਕ ਨੂੰ ਹੋਰ ਮੈਂ ਮੰਨਦਾ ਹਾਂ,
ਰੱਖਾਂ ਮੰਡਲੀ ’ਤੇ ਇਮਾਨ ਸੱਚਾ।
ਪਾਕ ਲੋਕਾਂ ਦੀ ਜਿਹੜੀ ਹੈ, ਹੈ ਸਤ ਸੰਗਤ,
ਇਹਨੂੰ ਮੰਨਦਾ ਹਾਂ ਮੈਂ ਜਾਨ ਸੱਚਾ।11. ਨਾਲੇ ਮਾਫ਼ੀ ਗੁਨਾਹ ਦੀ ਮੈਂ ਮੰਨਾ,
ਮੁਰਦੇ ਉੱਠਣਗੇ ਹੈ ਫਰਮਾਨ ਸੱਚਾ।
ਸਦਾ ਜੀਵਾਂਗਾ ਵਿੱਚ ਜਹਾਨ ਦੂਜੇ,
ਜਿੱਥੇ ਰਹਿੰਦਾ ਹੈ ਯਿਸੂ ਰਹਿਮਾਨ ਭਲਾ।
ਆਮੀਨ। -
1. ਮੈਂ ਇੱਕੋ ਹੀ ਖ਼ੁਦਾ ਉੱਤੇ ਰੱਖਨਾ ਇਮਾਨ,
ਪੈਦਾ ਕੀਤਾ ਜਿਸਨੇ ਜ਼ਮੀਨ–ਆਸਮਾਨ।2. ਖ਼ੁਦਾਵੰਦ ਮੰਨਦਾ ਮਸੀਹ ਨੂੰ ਆਪਣਾ,
ਕਿ ਇਕਲੌਤਾ ਬੇਟਾ ਹੈ, ਜੋ ਉਸਦਾ।3. ਕੁਦਰਤ ਪਾਕ ਰੂਹ ਦੀ ਗਰਭ ਵਿੱਚ ਪਿਆ,
ਤੇ ਮਰੀਅਮ ਕੁਆਰੀ ਤੋਂ ਜੰਮਿਆ ਗਿਆ।4. ਪਿਲਾਤੂਸ ਦੇ ਅਹਿਦ ਵਿੱਚ ਦੁੱਖ ਸਿਹਾ,
ਸਲੀਬ ’ਤੇ ਮੋਇਆ ਤੇ ਦੱਬਿਆ ਗਿਆ।5. ਬਜ਼ੁਰਗਾਂ ਦੇ ਬਰਜ਼ਖ਼ ਵਿੱਚ ਉਹ ਗਿਆ,
ਤੇ ਮੋਇਆਂ ਵਿੱਚ ਤੀਜੇ ਦਿਨ ਜੀ ਪਿਆ।6. ਤੇ ਚੜ੍ਹ ਗਿਆ ਆਪੇ ਉਹ ਆਸਮਾਨ ’ਤੇ,
ਤੇ ਜਾ ਬੈਠਾ ਸੱਜੇ ਖ਼ੁਦਾ ਬਾਪ ਦੇ।7. ਕਿਆਮਤ ਦੇ ਦਿਨ ਫਿਰ ਆਵੇਗਾ ਆਪ,
ਮੋਇਆ, ਜਿਉਂਦਿਆਂ ਦਾ ਕਰੇਗਾ ਹਿਸਾਬ।8. ਮੈਂ ਇਮਾਨ ਰੱਖਦਾ ਹਾਂ ਰੂਹਪਾਕ ਉੱਤੇ,
ਕਲੀਸੀਆ ਕੈਥੋਲਿਕ ਇੱਕ ਪਾਕ ’ਤੇ।9. ਸ਼ਰਾਕਤ ਮੁਕੱਦਸਾਂ ਦੀ ਮੰਨਦਾ ਹਾਂ ਮੈਂ,
ਗੁਨਾਹਾਂ ਦੀ ਮਾਫ਼ੀ ਵੀ ਮੰਨਦਾ ਹਾਂ ਮੈਂ।10. ਹੈ ਦੇਹ ਦੇ ਜੀਉੱਠਣ ’ਤੇ ਮੇਰਾ ਯਕੀਨ,
ਹਮੇਸ਼ਾ ਦੀ ਜ਼ਿੰਦਗੀ ਮੈਂ ਮੰਨਦਾ, ਆਮੀਨ। -
ਇਮਾਨ ਸਾਡਾ ਖ਼ੁਦਾ ਦੇ ਉੱਤੇ,
ਬਾਪ ਬੇਟੇ ਰੂਹਪਾਕ।1. ਇਮਾਨ ਸਾਡਾ ਖ਼ੁਦਾ ਦੇ ਉੱਤੇ,
ਪੂਰੀ ਕੁਦਰਤ ਵਾਲਾ ਬਾਪ,
ਅਸਮਾਨ ਅਤੇ ਜ਼ਮੀਨ ਦੇ ਸਭ
ਪੈਦਾ ਕਰਨ ਵਾਲਾ।2. ਇਮਾਨ ਸਾਡਾ ਯਿਸੂ ਮਸੀਹ ’ਤੇ,
ਉਸਦਾ ਇਕਲੌਤਾ ਬੇਟਾ,
ਇਮਾਨ ਸਾਡਾ ਯਿਸੂ ਮਸੀਹ ’ਤੇ,
ਜੋ ਹੈ ਸਾਡਾ ਖ਼ੁਦਾਵੰਦਾ।3. ਉਹ ਰੂਹਪਾਕ ਦੀ ਕੁਦਰਤ ਨਾਲ,
ਜੰਮਿਆ ਕੁਆਰੀ ਮਰੀਅਮ ਤੋਂ,
ਪਿਲਾਤੂਸ ਦੇ ਅਹਿਦ ਵਿੱਚ,
ਉਸਨੇ ਦੁੱਖ ਉਠਾਇਆ।4. ਚੜ੍ਹਾਇਆ ਗਿਆ ਉਹ ਸਲੀਬ ਉੱਤੇ,
ਮਰ ਉਹ ਗਿਆ ਦਫ਼ਨਾਇਆ ਗਿਆ,
ਬਰਜ਼ਖ਼ ਵਿੱਚ ਉਹ ਉੱਤਰ ਗਿਆ ਤੇ,
ਤੀਜੇ ਦਿਨ ਉਹ ਜੀ ਉੱਠਿਆ।5. ਚੜ੍ਹ ਗਿਆ ਉਹ ਫਿਰ ਅਸਮਾਨ ਉੱਤੇ,
ਬੈਠਾ ਬਾਪ ਦੇ ਸੱਜੇ,
ਇਨਸਾਫ਼ ਸਭ ਦਾ ਕਰਨ ਦੇ ਲਈ,
ਅਸਮਾਨੋਂ ਫਿਰ ਆਵੇਗਾ।6. ਇਮਾਨ ਸਾਡਾ ਰੂਹਪਾਕ ਉੱਤੇ,
ਨਾਲੇ ਕਲੀਸੀਆ ’ਤੇ,
ਜੋ ਇੱਕ ਸਦਾ ਤੇ ਪਾਕ ਸਦਾ,
ਅਤੇ ਕੈਥੋਲਿਕ ਸਦਾ।7. ਇਮਾਨ ਸਾਡਾ ਪਾਕ ਲੋਕਾਂ ਦੀ,
ਨੇਕ ਸ਼ਰਾਕਤ ਉੱਤੇ,
ਗੁਨਾਹ ਦੀ ਮਾਫ਼ੀ, ਜਿਸਮ ਦੇ ਜੀਉੱਠਣ,
ਹਮੇਸ਼ਾ ਦੀ ਜ਼ਿੰਦਗੀ ਉੱਤੇ।
ਆਮੀਨ। -
ਪਾਕ–ਪਾਕ–ਪਾਕ ਖ਼ੁਦਾਵੰਦ ਸਦਾ,
ਖ਼ੁਦਾਵੰਦ ਸਦਾ ਲਸ਼ਕਰਾਂ ਦਾ ਖ਼ੁਦਾ।1. ਜ਼ਮੀਨ ਅਸਮਾਨ ਤੇਰੀ ਵਡਿਆਈਆਂ,
ਨਾਲ ਭਰੇ ਹਨ, ਉੱਚਾਈਆਂ ਵਿੱਚ ਹੋਸਾਨਾ।2. ਉਹ ਧੰਨ ਹੈ ਖ਼ੁਦਾਵੰਦ ਦੇ ਨਾਂ ਦੇ ਉੱਤੇ,
ਜੋ ਆਉਂਦਾ ਹੈ, ਉੱਚਾਈਆਂ ਵਿੱਚ ਹੋਸਾਨਾ। -
ਪਾਕ–ਪਾਕ–ਪਾਕ ਖ਼ੁਦਵੰਦ ਹੈ ਸਦਾ,
ਪਾਕ–ਪਾਕ–ਪਾਕ ਫਰਿਸ਼ਤੇ ਗਾਉਣ ਸਦਾ,
ਖ਼ੁਦਾਵੰਦ ਸਦਾ, ਖ਼ੁਦਾਵੰਦ ਸਦਾ,
ਖ਼ੁਦਾਵੰਦ ਸਦਾ ਲਸ਼ਕਰਾਂ ਦਾ ਖ਼ੁਦਾ।1.ਜ਼ਮੀਨ ਅਸਮਾਨ ਭਰਪੂਰ ਹਨ,
ਨਾਲ ਤੇਰੀ ਵਡਿਆਈਆਂ, ਹੋਸਾਨਾ, ਹੋਸਾਨਾ।2.ਉਹ ਧੰਨ ਹੈ ਜੋ ਆਉਂਦਾ ਖ਼ੁਦਾਵੰਦ ਦੇ
ਨਾਂ ’ਤੇ, ਹੋਸਾਨਾ, ਹੋਸਾਨਾ। -
ਪਵਿੱਤਰ, ਪਵਿੱਤਰ, ਪਵਿੱਤਰ ਹੈਂ,
ਸੈਨਾ ਦੇ ਪ੍ਰਭੂ ਖ਼ੁਦਾ।1. ਆਕਾਸ਼ ਅਤੇ ਧਰਤੀ ਤੇਰੀ ਸ਼ਾਨ ਹੈ,
ਸੁਰਗਾਂ ਦੇ ਵਿੱਚ ਜੈ–ਜੈ ਕਾਰ।2. ਧੰਨ ਹੈ ਜਿਹੜਾ ਆਉਂਦਾ ਏ,
ਰੱਬ ਦੇ ਨਾਂ ਦੇ ਉੱਤੇ,
ਸੁਰਗਾਂ ਦੇ ਵਿੱਚ ਜੈ–ਜੈ ਕਾਰ। -
ਹੋਸਾਨਾ, ਸਦਾ ਤੀਕਰ ਪ੍ਰਭੂ ਜੀ,
ਹੋਸਾਨਾ, ਹੋਸਾਨਾ, ਹੋਸਾਨਾ।1. ਸਵਰਗ ਅਤੇ ਧਰਤੀ ਤੇਰੇ ਜਲਾਲ ਨਾਲ,
ਤੇਰੇ ਹੀ ਜਲਾਲ ਨਾਲ ਭਰਪੂਰ ਹਨ,
ਉੱਚਿਆਈਆਂ ਵਿੱਚ ਹੋਸਾਨਾ,
ਸਦਾ ਤੀਕਰ ਪ੍ਰਭੂ ਦੀ ਹੋਸਾਨਾ,
ਹੋਸਾਨਾ, ਹੋਸਾਨਾ, ਸਦਾ ਤੀਕਰ
ਪ੍ਰਭੂ ਜੀ, ਹੋਸਾਨਾ।2. ਧੰਨ ਹੈ ਉਹ ਜੋ ਆਉਂਦਾ ਹੈ,
ਰੱਬ ਦੇ ਨਾਂ ਉੱਤੇ ਆਉਂਦਾ ਹੈ,
ਉੱਚਿਆਈਆਂ ਵਿੱਚ ਹੋਸਾਨਾ,
ਸਦਾ ਤੀਕਰ ਪ੍ਰਭੂ ਦੀ ਹੋਸਾਨਾ,
ਹੋਸਾਨਾ, ਹੋਸਾਨਾ, ਸਦਾ ਤੀਕਰ
ਪ੍ਰਭੂ ਜੀ, ਹੋਸਾਨਾ। -
1. ਫਰਿਸ਼ਤੇ ਗਾਉਂਦੇ ਇਹ ਗੀਤ ਸਦਾ,
ਉੱਚੀਆਈਆਂ ਵਿੱਚ ਹੋਸਾਨਾ,
ਪਾਕ, ਪਾਕ, ਪਾਕ ਖ਼ੁਦਾ,
ਖ਼ੁਦਾਵੰਦ ਸਦਾ, ਲਸ਼ਕਰਾਂ ਦਾ ਖ਼ੁਦਾ।2. ਜ਼ਮੀਨ ਅਸਮਾਨ ਭਰਪੂਰ ਹਨ,
ਤੇਰੀ ਵਡਿਆਈਆਂ ਨਾਲ ਭਰੇ ਹਨ,
ਪਾਕ, ਪਾਕ, ਪਾਕ ਖ਼ੁਦਾ,
ਖ਼ੁਦਾਵੰਦ ਸਦਾ ਲਸ਼ਕਰਾਂ ਦਾ ਖ਼ੁਦਾ।3. ਧੰਨ ਹੈ ਜਿਹੜਾ, ਆਉਂਦਾ ਹੈ,
ਰੱਬ ਦੇ ਪਾਕ ਨਾਂ ਉੱਤੇ,
ਪਾਕ, ਪਾਕ, ਪਾਕ ਖ਼ੁਦਾ,
ਖ਼ੁਦਾਵੰਦ ਸਦਾ ਲਸ਼ਕਰਾਂ ਦਾ ਖ਼ੁਦਾ। -
ਜਦੋਂ ਇਸ ਰੋਟੀ ਵਿੱਚੋਂ ਖਾਂਦੇ ਹਾਂ,
ਅਤੇ ਇਸ ਪਿਆਲੇ ਵਿੱਚੋਂ ਪੀਂਦੇ ਹਾਂ,
ਐ ਪ੍ਰਭੂ ਅਸੀਂ ਤੇਰੀ ਮੌਤ ਦਾ ਐਲਾਨ ਕਰਦੇ ਹਾਂ,
ਜਦ ਤਕ ਫਿਰ ਤੂੰ ਨਾ ਆਵੇਂਗਾ। -
ਐ ਪ੍ਰਭੂ ਮੁਕਤੀਦਾਤੇ,
ਅਸੀਂ ਇਸ ਕੁਰਬਾਨੀ ਦੇ ਨਾਲ,
ਤੇਰੀ ਮੌਤ ਤੇ ਫਿਰ ਜੀ ਉੱਠਣ ਨੂੰ,
ਯਾਦ ਕਰਦੇ ਹਾਂ।
ਐ ਪ੍ਰਭੂ ਮੁਕਤੀਦਾਤੇ,
ਅਸੀਂ ਇਸ ਕੁਰਬਾਨੀ ਦੇ ਨਾਲ,
ਤੇਰੇ ਦੂਜੀ ਵਾਰੀ ਆਉਣ ਉੱਤੇ,
ਆਸ ਰੱਖਦੇ ਹਾਂ। -
ਐ ਪ੍ਰਭੂ ਯਿਸੂ ਤੂੰ ਆਪਣੀ,
ਸਲੀਬ ’ਤੇ ਜੀਅ ਉੱਠਣ ਦੇ ਨਾਲ,
ਸਾਨੂੰ ਮੁਕਤ ਕੀਤਾ,
ਤੂੰ ਦੁਨੀਆ ਦਾ ਮੁਕਤੀਦਾਤਾ ਹੈਂ। -
ਐ ਬਾਪ ਆਸਮਾਨੀ,
ਹੈ ਪਾਕ ਨਾਮ ਤੇਰਾ,
ਇਸ ਧਰਤ ’ਤੇ ਵੀ ਹੋਵੇ,
ਉੱਚਾ ਮੁਕਾਮ ਤੇਰਾ।1. ਤੇਰੀ ਮਰਜ਼ੀ ਹੋਵੇ ਪੂਰੀ,
ਤੇਰਾ ਰਾਜ ਹੋਵੇ ਹਰ ਥਾਂ,
ਰੋਟੀ ਹਾਂ ਤੇਥੋਂ ਮੰਗਦਾ,
ਲੈ ਕੇ ਮੈਂ ਨਾਮ ਤੇਰਾ।
ਸਾਡੇ ਗੁਨਾਹ ਸਾਰੇ,
ਹੁਣ ਮੁਆਫ਼ ਕਰ ਖ਼ੁਦਾਇਆ,
ਗੁਣ ਗਾਈਏ ਸਾਰੇ ਮਿਲਕੇ,
ਸੁਬ੍ਹਾ ਤੋਂ ਸ਼ਾਮ ਤੇਰਾ।2. ਮੈਂ ਆਪਣੇ ਦੁਸ਼ਮਣਾਂ ਨੂੰ,
ਕਰਦਾ ਹਾਂ ਮਾਫ਼ ਦਿਲ ਤੋਂ,
ਇਮਤਿਹਾਨ ਨਾ ਲੈ ਮੇਰਾ,
ਮੈਂ ਹਾਂ ਤਮਾਮ ਤੇਰਾ।
ਬਦੀਆਂ ਤੇ ਪਾਪਾਂ ਤੋਂ ਤੂੰ,
ਮੈਨੂੰ ਬਚਾ ਖ਼ੁਦਾਇਆ,
ਬਦੀਆਂ ਦੇ ਨਾਲ ਹੋਵੇ,
ਚਰਚਾ ਨਾ ਆਮ ਮੇਰਾ।ਤੇਰਾ ਹੈ ਰਾਜ ਤੇ ਕੁਦਰਤ,
ਪ੍ਰਤਾਪ ਵੀ ਹੈ ਤੇਰਾ,
ਸਦਾ ਤੋਂ ਹੈ, ਤੇ ਹੁਣ ਵੀ,
ਸਦਾ ਤੀਕ ਹੋਵੇਗਾ। -
ਐ ਸਾਡੇ ਬਾਪ ਜਿਹੜਾ ਆਸਮਾਨ ’ਤੇ,
ਤੇਰਾ ਨਾਮ ਪਾਕ ਸਦਾ ਮੰਨਿਆ ਜਾਵੇ।1. ਤੇਰਾ ਰਾਜ ਆਵੇ ਹੋਵੇ ਤੇਰੀ ਮਰਜ਼ੀ,
ਜਿਸ ਤਰ੍ਹਾਂ ਅਸਮਾਨ ’ਤੇ ਜ਼ਮੀਨ ਉੱਤੇ ਹੋਵੇ,
ਸਾਡੀ ਰੋਜ਼ ਦੀ ਰੋਟੀ ਅੱਜ ਸਾਨੂੰ ਦੇ,
ਤੇ ਸਾਡੇ ਸਭ ਕਸੂਰ ਸਾਨੂੰ ਮਾਫ਼ ਕਰ ਦੇ।2. ਜਿਵੇਂ ਅਸੀਂ ਆਪਣੇ ਕਸੂਰਵਾਰਾਂ ਨੂੰ,
ਉਹਨਾਂ ਦੇ ਕਸੂਰ ਅਸੀਂ ਮਾਫ਼ ਕਰਦੇ,
ਸਾਨੂੰ ਐ ਖ਼ੁਦਾ ਅਜ਼ਮਾਇਸ਼ ਵਿੱਚ ਨਾ ਪਾ,
ਸਗੋਂ ਬੁਰਿਆਈ ਤੋਂ ਸਾਨੂੰ ਬਚਾ।ਕਿਉਂ ਜੋ ਰਾਜ ਕੁਦਰਤ ਤੇ ਪ੍ਰਤਾਪ ਤੇਰਾ ਹੈ,
ਸਦਾ ਤੋਂ ਹੈ, ਸਦਾ ਤੀਕਰ ਰਹੇਗਾ। -
ਐ ਸਾਡੇ ਬਾਪ, ਐ ਸਾਡੇ ਬਾਪ,
ਜੋ ਅਸਮਾਨ ’ਤੇ ਹੈ,
ਤੇਰਾ ਨਾਮ ਪਾਕ ਸਦਾ ਮੰਨਿਆ ਜਾਵੇ।1. ਤੇਰਾ ਰਾਜ ਆਵੇ, ਹੋਵੇ ਤੇਰੀ ਮਰਜ਼ੀ,
ਜਿਸ ਤਰ੍ਹਾਂ ਆਸਮਾਨ ’ਤੇ ਜ਼ਮੀਨ ’ਤੇ ਹੋਵੇ,
ਸਾਡੀ ਰੋਜ਼ ਦੀ ਰੋਟੀ ਅੱਜ ਸਾਨੂੰ ਦੇ,
ਸਾਡੇ ਸਭ ਕਸੂਰ ਸਾਨੂੰ ਮਾਫ਼ ਕਰ ਦੇ।2. ਜਿਵੇਂ ਅਸੀਂ ਆਪਣੇ ਕਸੂਰਵਾਰਾਂ ਨੂੰ,
ਉਨ੍ਹਾਂ ਦੇ ਕਸੂਰ ਅਸੀਂ ਮਾਫ਼ ਕਰਦੇ,
ਸਾਨੂੰ ਐ ਖ਼ੁਦਾ, ਅਜ਼ਮਾਇਸ਼ ਵਿੱਚ ਨਾ ਪਾ,
ਸਗੋਂ ਬੁਰਿਆਈ ਤੋਂ ਸਾਨੂੰ ਬਚਾ।ਤੇਰਾ ਹੈ ਰਾਜ ਤੇ ਕੁਦਰਤ,
ਪ੍ਰਤਾਪ ਵੀ ਹੈ ਤੇਰਾ,
ਸਦਾ ਤੋਂ ਹੈ ਤੇ ਹੁਣ ਵੀ
ਸਦਾ ਤੀਕ ਰਹੇਗਾ। -
ਐ ਅਸਮਾਨਾਂ ਦੇ ਵਾਲੀ ਪਿਤਾ,
ਹੋਵੇ ਪਾਕ ਨਾਮ ਤੇਰਾ,
ਇਸ ਧਰਤੀ ਉੱਤੇ ਹੋਵੇ ਸਦਾ,
ਉੱਚਾ ਮੁਕਾਮ ਤੇਰਾ।1. ਤੇਰੀ ਮਰਜ਼ੀ ਹੋਵੇ ਪੂਰੀ ਸਦਾ,
ਤੇਰਾ ਰਾਜ ਹੋਵੇ ਹਰ ਇਕ ਥਾਂ,
ਸਾਨੂੰ ਰੋਜ਼ ਦੀ ਰੋਟੀ ਬਖ਼ਸ਼ੀਂ ਪਿਤਾ,
ਮੰਗਦਾ ਹੈ ਬਾਲ ਤੇਰਾ।2. ਪ੍ਰਭੂ ਸਾਡੇ ਗੁਨਾਹਾਂ ਨੂੰ ਬਖ਼ਸ਼ੀਂ,
ਜਿਵੇਂ ਕਰਦੇ ਹਾਂ ਮੁਆਫ਼ ਅਸੀਂ ਵੀ,
ਅਜ਼ਮਾਇਸ਼ਾਂ, ਬੁਰਾਈਆਂ ਤੋਂ ਸਾਨੂੰ ਬਚਾ,
ਹੋਵਾਂ ਸ਼ੁਕਰਗੁਜ਼ਾਰ ਤੇਰਾ।ਤੇਰਾ ਹੈ ਰਾਜ ਤੇ ਕੁਦਰਤ ਵੀ,
ਪ੍ਰਤਾਪ ਵੀ ਹੈ ਤੇਰਾ,
ਸਦਾ ਤੋਂ ਹੈ, ਤੇ ਹੁਣ ਤਕ ਵੀ,
ਹਮੇਸ਼ਾ ਤੀਕ ਰਹੇਗਾ, ਆਮੀਨ। -
ਐ ਲੇਲੇ ਖ਼ੁਦਾ ਦੇ ਤੂੰ ਦੁਨੀਆ ਦੇ,
ਗੁਨਾਹ ਚੁੱਕ ਲੈ ਜਾਂਦਾ ਹੈਂ।1. ਸਾਡੇ ਉੱਤੇ ਦਇਆ ਕਰੋ।
2. ਸਾਡੇ ਉੱਤੇ ਦਇਆ ਕਰੋ।
3. ਸਾਨੂੰ ਆਪਣੀ ਸ਼ਾਂਤੀ ਦਓ।
-
ਐ ਲੇਲੇ ਖ਼ੁਦਾ ਦੇ ਤੂੰ ਦੁਨੀਆ ਦੇ
ਗੁਨਾਹ ਚੁੱਕ ਲੈ ਜਾਂਦਾ ਹੈਂ।
ਐ ਲੇਲੇ ਖ਼ੁਦਾ ਦੇ, ਐ ਲੇਲੇ ਖ਼ੁਦਾ ਦੇ।1. ਸਾਡੇ ਉੱਤੇ ਦਇਆ ਕਰ।
2. ਸਾਡੇ ਉੱਤੇ ਦਇਆ ਕਰ।
3. ਸਾਨੂੰ ਸ਼ਾਂਤੀ ਪ੍ਰਦਾਨ ਕਰ।
-
1. ਐ ਲੇਲੇ ਖ਼ੁਦਾ ਦੇ, ਤੂੰ ਦੁਨੀਆ ਦੇ
ਗੁਨਾਹ ਚੁੱਕ ਲੈ ਜਾਂਦਾ ਹੈਂ।
ਐ ਪ੍ਰਭੂ ਦਇਆ ਕਰੋ,
ਸਾਡੇ ਉੱਤੇ, ਦਇਆ ਕਰੋ।2. ਐ ਲੇਲੇ ਖ਼ੁਦਾ ਦੇ ਤੂੰ ਦੁਨੀਆ ਦੇ,
ਗੁਨਾਹ ਚੁੱਕ ਲੈ ਜਾਂਦਾ ਹੈਂ।
ਐ ਪ੍ਰਭੂ, ਦਇਆ ਕਰੋ,
ਸਾਡੇ ਉੱਤੇ, ਦਇਆ ਕਰੋ।3. ਐ ਲੇਲੇ ਖ਼ੁਦਾ ਦੇ, ਤੂੰ ਦੁਨੀਆ ਦੇ,
ਗੁਨਾਹ ਚੁੱਕ ਲੈ ਜਾਂਦਾ ਹੈਂ।
ਐ ਪ੍ਰਭੂ, ਪ੍ਰਦਾਨ ਕਰੋ,
ਸ਼ਾਂਤੀ ਆਪਣੀ, ਪ੍ਰਦਾਨ ਕਰੋ। -
ਦੁਨੀਆ ਦੇ ਪਾਪਾਂ ਨੂੰ,
ਚੁੱਕ ਲੈਣ ਵਾਲੇ, ਐ ਲੇਲੇ ਖ਼ੁਦਾ ਦੇ,1. ਸਾਡੇ ਉੱਤੇ ਦਇਆ ਕਰੋ।
2. ਸਾਡੇ ਉੱਤੇ ਦਇਆ ਕਰੋ।
3. ਸਾਨੂੰ ਸ਼ਾਂਤੀ ਪ੍ਰਦਾਨ ਕਰੋ।
-
ਵੇਖੋ ਇਹ ਹੈ ਰੱਬ ਦਾ ਲੇਲਾ,
ਸਭ ਦੇ ਪਾਪ ਜੋ ਚੁੱਕ ਲੈਂਦਾ ਹੈ,
ਕਾਬਿਲ ਨਹੀਂ ਮੈਂ ਇਸ ਦੇ,
ਨਾ-ਚੀਜ਼ ਹਾਂ ਖ਼ੁਦਾਇਆ,
ਹੋਵੇਗਾ ਕਰਮ ਜੇ ਤੂੰ,
ਦਿਲ ਵਿੱਚ ਮੇਰੇ ਆਇਆ।
ਤੇਰਾ ਇੱਕ ਵਚਨ ਹੈ ਕਾਫ਼ੀ,
ਮੈਨੂੰ ਪਾਕ ਖ਼ੁਦਾਇਆ,
ਆਵੇਂਗਾ ਮੇਰੇ ਵਿੱਚ ਤੂੰ,
ਤੇਰਾ ਕਰਮ ਐ ਖ਼ੁਦਾਇਆ। -
ਜਾਓ, ਐਲਾਨ ਕਰੋ,
ਅੰਜੀਲ ਦਾ ਪਰਚਾਰ ਕਰੋ,
ਪ੍ਰਭੂ ਨੂੰ ਪਿਆਰ ਕਰੋ,
ਉਸਦੀ ਸੇਵਾ ਕਰੋ,
ਸ਼ਾਂਤੀ ਵਿੱਚ ਜਾਓ, ਸਭ ਨੂੰ ਸੁਣਾਓ,
ਮੁਕਤੀ ਦਾ ਸੰਦੇਸ਼ ਫੈਲਾਓ,
ਜਾਓ, ਐਲਾਨ ਕਰੋ,
ਅੰਜੀਲ ਦਾ ਪਰਚਾਰ ਕਰੋ।
ਇਸ ਪਾਕ ਕੁਰਬਾਨੀ ਦੇ ਰਾਹੀਂ,
ਫ਼ਜ਼ਲ ਸਾਨੂੰ ਮਿਲਿਆ ਏ,
ਪਿਆਰ ਅਤੇ ਸੇਵਾ ਦੇ ਸਾਧਨ ਹੋਣ ਦਾ,
ਆਦੇਸ਼ ਅਸੀਂ ਪਾਇਆ ਏ,
ਨੇਕੀ ਅਤੇ ਸੱਚਾਈ ਦੀ,
ਗਵਾਹੀ ਅਸੀਂ ਦੇਣੀ ਏ,
ਉਹਦੀ ਦੂਜੀ ਆਮਦ ਦੇ ਲਈ,
ਤਿਆਰੀ ਅਸੀਂ ਕਰਨੀ ਏੇ।