ਚੜ੍ਹਾਵਾ | Offertory
ਇਹ ਭਜਨ ਮਾਲਾ ਦਾ ਚੌਥਾ ਹਿੱਸਾ ਹੈ। ਇਸ ਵਿੱਚ ਪਾਕਮਾਸ ਦੀ ਕੁਰਬਾਨੀ ਦੇ ਦੌਰਾਨ ਚੜ੍ਹਾਵੇ ਲਈ ਢੁਕਵੇਂ ਭਜਨਾਂ ਨੂੰ ਜੋੜਿਆ ਗਿਆ ਹੈ।
-
ਯਿਸੂ ਸੂਲੀ ਵਾਲਿਆ ਸ਼ਾਫ਼ੀ,
ਨਜ਼ਰਾਂ ਤੇਰੇ ਨਾਲ ਚੜ੍ਹਾਵਾਂ ਮੈਂ,
ਗੀਤ ਤੇਰੇ ਨਾਂ ਦੇ ਸ਼ਾਫ਼ੀ,
ਲੋਕਾਂ ਨੂੰ ਸੁਣਾਵਾਂ ਮੈਂ।1. ਤੇਰੇ ਵਿੱਚ ਦਰਬਾਰ ਮੈਂ ਆਇਆ,
ਦਿਲ ਨਜ਼ਰਾਨਾ ਨਾਲ ਲਿਆਇਆ,
ਮੇਰੇ ’ਤੇ ਕਰ ਰਹਿਮ ਦਾ ਸਾਇਆ,
ਦੁੱਖਾਂ ਤੋਂ ਛੁੱਟ ਜਾਵਾਂ ਮੈਂ।2. ਮੈਨੂੰ ਦੇ ਦੇ ਗੁਨਾਹ ਦੀ ਮਾਫ਼ੀ,
ਆਖਣ ਤੈਨੂੰ ਜੱਗ ਦਾ ਸ਼ਾਫ਼ੀ,
ਦੁੱਖ ਸਹੇ ਨੇ ਮੈਂ ਤੇ ਕਾਫ਼ੀ ਕਿਤੇ,
ਐਂਵੇਂ ਨਾ ਰੁੱਲ ਜਾਵਾਂ ਮੈਂ।3. ਤੌਬਾ ਮੇਰੀ ਤੌਬਾ ਕਰਨਾ,
ਤੇਰੇ ਅੱਗੇ ਸਿਰ ਨੂੰ ਧਰਨਾਂ,
ਤੇਰੇ ਹਜ਼ੂਰ ਮੈਂ ਵਾਇਦਾ ਕਰਨਾਂ,
ਬੁਰੀਆਂ ਰਾਹਾਂ ਨਾ ਜਾਵਾਂ ਮੈਂ। -
ਮੇਰੇ ਪਿਆਰੇ ਪ੍ਰਭੂ ਜੀ,
ਕਰਿਓ ਕਬੂਲ ਦਾਨ ਮੇਰਾ,
ਮੇਰੇ ਪਿਆਰੇ ਸ਼ਾਫ਼ੀ ਜੀ,
ਤੇਰੇ ਨਾਲ ਅਰਪਣ ਜੀਵਨ ਮੇਰਾ,
ਤੁਸੀਂ ਕਰਿਓ ਕਬੂਲ ਦਾਨ ਮੇਰਾ।1. ਲਿਆਇਆ ਹਾਂ ਪਿਆਰ ਆਪਣਾ,
ਰੋਟੀ ਦੇ ਰੂਪ ਵਿੱਚ,
ਆਤਮ ਸਮਰਪਣ ਮੇਰਾ,
ਦਾਖਰਸ ਦੇ ਰੂਪ ਵਿੱਚ,
ਮੇਰੀ ਮਿਹਨਤ ਦੀ ਇਹ ਕਮਾਈ।2. ਬਦਲੇ ਜਦ ਇਹ ਰੋਟੀ,
ਤੇਰੇ ਬਦਨ ਵਿੱਚ,
ਦਾਖ਼ਰਸ ਜਦ ਬਦਲੇ ਪ੍ਰਭੂ,
ਤੇਰੇ ਲਹੂ ਦੇ ਵਿੱਚ,
ਇਹਨਾਂ ਦੇ ਵਿੱਚ ਤੈਨੂੰ ਪਾਵਾਂ।3. ਤੇਰਾ ਬਦਨ ਤੇ ਲਹੂ,
ਜ਼ਿੰਦਗੀ ਦੇਵੇ ਮੈਨੂੰ,
ਬੋਝ ਗੁਨਾਹਾਂ ਦੇ ਤੋਂ,
ਦੇਵੇ ਰਿਹਾਈ ਮੈਨੂੰ,
ਮੈਂ ਸਦੀਪਕ ਜੀਵਨ ਪਾਵਾਂ। -
ਤਨ, ਮਨ, ਧਨ, ਪ੍ਰਭੂ, ਸਭ ਹੈ ਤੇਰਾ,
ਕਰੋ-ਕਰੋ ਕਬੂਲ ਚੜ੍ਹਾਵਾ ਮੇਰਾ।
ਤੇਰੇ ਦਰ ਸਿਰ ਝੁਕਿਆ ਮੇਰਾ,
ਕਰੋ ਕਰੋ ਕਬੂਲ ਚੜ੍ਹਾਵਾ ਮੇਰਾ।1. ਰੋਟੀ ਤੇ ਦਾਖਰਸ ਅਸੀਂ ਹਾਂ ਚੜ੍ਹਾਉਂਦੇ,
ਜਿਸ ਵਿੱਚ ਪ੍ਰਭੂ ਜੀ ਵਾਸ ਹੋ ਤੇਰਾ,
ਨਜ਼ਰ ਤੇਰੀ ਹੋ ਜਾਵੇ ਜੇਕਰ,
ਜੀਵਨ ਸਫ਼ਲ ਹੋ ਜਾਵੇ ਮੇਰਾ।2. ਮੇਰੇ ਕੋਲ ਹੈ ਕੁਝ ਨਹੀਂ ਮੇਰਾ,
ਜੋ ਕੁਝ ਹੈ ਉਹ ਸਭ ਹੈ ਤੇਰਾ,
ਪ੍ਰਵਾਨ ਕਰੋ ਪ੍ਰਭੂ ਜੀਵਨ ਮੇਰਾ,
ਦਿਲ ਵਿੱਚ ਮੇਰੇ ਵਾਸ ਹੋ ਤੇਰਾ। -
ਮੇਰੇ ਮਸੀਹਾ, ਮੇਰੇ ਮਸੀਹਾ,
ਆ ਕੇ ਤੂੰ ਮੇਰੀ ਸੁਣ ਦੁਆ,
ਸੰਗ ਤੇਰੇ ਹੈ ਚੜ੍ਹਾਵਾ ਮੇਰਾ,
ਮੇਰਾ ਸਹਾਰਾ, ਰੱਬ ਦਾ ਪਿਆਰਾ।1. ਮੇਰੇ ਨਜ਼ਰਾਨਿਆਂ ’ਚ ਤੇਰੀ ਤਸਵੀਰ,
ਮਰੀਅਮ ਦਾ ਲਾਲ, ਰੱਬ ਦਾ ਹਬੀਬ,
ਰੋਟੀ ਤੇ ਦਾਖਰਸ, ਰੱਬ ਨੂੰ ਚੜ੍ਹਾਵਾਂ,
ਪ੍ਰਭੂ ਤੇਰੀ ਜੈ–ਜੈ ਕਾਰ ਬੁਲਾਵਾਂ।2. ਪਾਪਾਂ ਮੇਰਿਆਂ ਦੀ ਚੁੱਕ ਲਈ ਸਲੀਬ,
ਦਿੱਤੀ ਕੁਰਬਾਨੀ ਤੂੰ ਬਣ ਕੇ ਹਲੀਮ,
ਤੇਰੇ ਬਦਨ ਰਾਹੀਂ, ਜ਼ਿੰਦਗੀ ਮੈਂ ਪਾਵਾਂ,
ਪ੍ਰਭੂ ਤੇਰੀ ਜੈ–ਜੈ ਕਾਰ ਬੁਲਾਵਾਂ। -
ਥਾਲੀ ਵਿੱਚ ਰੋਟੀ ਕਟੋਰੇ ’ਚ ਦਾਖਰਸ,
ਲੈ ਕੇ ਪ੍ਰਭੂ ਘਰ ਆਏ,
ਕਬੂਲ ਕਰੋ ਇਹ ਦਾਨ ਪ੍ਰਭੂ ਜੀ।1. ਰੋਟੀ ਦੇ ਰੂਪ ਵਿੱਚ ਪਿਆਰ ਲਿਆਏ,
ਦਾਖਰਸ ਵਿੱਚ ਆਤਮ ਸਮਰਪਣ ਲੈ ਕੇ,
ਪ੍ਰਭੂ ਨੂੰ ਦੇਣ ਲਈ, ਦਿਲ ਲਿਆਏ।2. ਆਪਣੀ ਸਲੀਬ ਉਠਾ ਕੇ ਆਏ,
ਪ੍ਰਭੂ ਵਿੱਚ ਜੀਵਨ ਪਾਣ ਆਏ,
ਪ੍ਰਭੂ ਨੂੰ ਦੇਣ ਲਈ, ਦਿਲ ਲਿਆਏ।3. ਪ੍ਰਭੂ ਨੂੰ ਸਾਰੇ ਜਹਾਨ ਦੇ ਲਈ,
ਨਿਜ ਪਾਪਾਂ ਦੀ ਮਾਫ਼ੀ ਲਈ,
ਪ੍ਰਭੂ ਨੂੰ ਦੇਣ ਲਈ ਦਿਲ ਲਿਆਏ। -
ਐ ਖ਼ੁਦਾਵੰਦਾ, ਸਾਡੀ ਸੁਣ ਦੁਆ,
ਸਾਡਾ ਕਰ ਕਬੂਲ ਚੜ੍ਹਾਵਾ।1. ਨਜ਼ਰਾਨਾ ਰੋਟੀ ਦਾ ਤੈਨੂੰ ਚੜ੍ਹਾਈਏ,
ਯਿਸੂ ਦੇ ਬਦਨ ਵਿੱਚ ਅਸੀਂ ਇਹਨੂੰ ਪਾਈਏ।2. ਨਜ਼ਰਾਨਾ ਦਾਖਰਸ ਦਾ ਤੈਨੂੰ ਚੜ੍ਹਾਈਏ,
ਯਿਸੂ ਦੇ ਲਹੂ ਵਿੱਚ ਅਸੀਂ ਇਹਨੂੰ ਪਾਈਏ।3. ਦਿਲ ਆਪਣਾ ਜੋ ਤੈਨੂੰ ਚੜ੍ਹਾਵੇ,
ਰਹਿਮ, ਫ਼ਜ਼ਲ ਅਤੇ ਮੁਕਤੀ ਉਹ ਪਾਵੇ। -
ਐ ਖ਼ੁਦਾਵੰਦਾ, ਸਾਡੀ ਸੁਣ ਦੁਆ,
ਸਾਡਾ ਕਰ ਕਬੂਲ ਚੜ੍ਹਾਵਾ।1. ਸੱਚਾ ਤੇ ਜ਼ਿੰਦਾ ਤੂੰ ਇੱਕ ਖ਼ੁਦਾ ਹੈਂ,
ਖ਼ਾਲਿਕ ਮਾਲਿਕ ਹਰ ਸ਼ੈਅ ਦਾ ਹੈਂ।2. ਸਿਜਦਾ ਸ਼ੁਕਰ ਤੇ ਅਰਜ਼ਾਂ ਕਰੀਏ,
ਤਨ ਮਨ ਤੇ ਧਨ ਹਾਜ਼ਿਰ ਕਰੀਏ।3. ਜਿਉਂਦੇ ਤੇ ਮੋਏ ਹੋਏ ਸਾਰੇ ਦੀਨਦਾਰਾਂ ਨੂੰ,
ਬਖ਼ਸ਼ ਗੁਨਾਹ ਸਾਡੇ ਭੈਣ–ਭਰਾਵਾਂ ਨੂੰ। -
ਤਾਰੀਫ਼ ਦਾ ਮੈਂ ਦੇਵਾਂ ਬਲੀਦਾਨ,
ਭਲਿਆਈਆਂ ਜਦੋਂ ਯਾਦ ਕਰਾਂ।1. ਰਿਹਾ ਗੁਜ਼ਰੇ ਦਿਨਾਂ ਵਿੱਚ ਮੇਰੇ ਨਾਲ,
ਬੀਆਬਾਨ ਦੇ ਵਿੱਚ ਲਈ ਮੇਰੀ ਸਾਰ।
ਮੈਂ ਸਾਂ ਹੋਇਆ ਬੇਵਫ਼ਾ,
ਉਹ ਨਾ ਹੋਇਆ ਬੇਵਫ਼ਾ,
ਮੇਰੇ ਰਾਹਾਂ ਵਿੱਚ ਰਿਹਾ ਨਿਗ਼ਾਹਬਾਨ,
ਭਲਿਆਈਆਂ ਜਦੋਂ ਯਾਦ ਕਰਾਂ।2. ਤੰਗੀ ਮੁਸੀਬਤ ਦਾ ਆਇਆ ਜਦ ਤੂਫ਼ਾਨ,
ਹੋਇਆ ਡਾਵਾਂ–ਡੋਲ ਬੇੜੀ ਦਾ ਸਮਾਨ।
ਮੇਰਾ ਬਣ ਕੇ ਮਲਾਹ,
ਉਸ ਦਿੱਤਾ ਕਿਨਾਰੇ ਲਾ,
ਸਾਰੇ ਦੁੱਖਾਂ ਤੋਂ ਬਚਾਈਂ ਮੇਰਾ ਜਾਨ,
ਭਲਿਆਈਆਂ ਜਦੋਂ ਯਾਦ ਕਰਾਂ।3. ਜਦ ਸਤਾਇਆ ਮੈਨੂੰ ਆ ਕੇ ਭੁੱਖ ਪਿਆਸ,
ਵਾਂਗਰ ਏਲੀਆ ਦੇ ਕੀਤਾ ਸੀ ਨਿਹਾਲ।
ਭਾਵੇਂ ਹੋਏ ਭੁੱਖੇ ਸ਼ੇਰ,
ਮੈਨੂੰ ਉਸ ਕੀਤਾ ਸੀ ਸੇਰ,
ਚੰਗੀਆਂ ਚੀਜ਼ਾਂ ਨਾਲ ਕੀਤਾ ਸੀ ਜਵਾਨ,
ਭਲਿਆਈਆਂ ਜਦੋਂ ਯਾਦ ਕਰਾਂ।4. ਜਦੋਂ ਬਿਮਾਰੀਆਂ ਨੇ ਕੀਤਾ ਪਰੇਸ਼ਾਨ,
ਘਬਰਾਏ ਦਿਨੇ ਰਾਤੀਂ ਮੇਰੀ ਜਾਨ।
ਮੈਂ ਸਾਂ ਹੋਇਆ ਕਮਜ਼ੋਰ,
ਮੈਨੂੰ ਉਸ ਦਿੱਤਾ ਸੀ ਜ਼ੋਰ,
ਮੇਰਾ ਕੀਤਾ ਮਜ਼ਬੂਤ ਇਮਾਨ,
ਭਲਿਆਈਆਂ ਜਦੋਂ ਯਾਦ ਕਰਾਂ। -
ਆਪਣੀ ਤੌਫ਼ੀਕ ਸੇਤੀ ਮੈਂ ਵੀ ਕੁਝ ਹਿੱਸਾ ਪਾਵਾਂ,
ਤੇਰੀ ਕੁਰਬਾਨੀ ਵਿੱਚ ਵੀ ਆਪਣਾ ਨਜ਼ਰਾਨਾ ਪਾਵਾਂ।1. ਤੇਰੇ ਪਰ ਕਾਬਿਲ ਨਹੀਂ ਅਦਨਾ ਚੜ੍ਹਾਵਾ ਮੇਰਾ,
ਆਪਣਾ ਹਕੀਰ ਚੜ੍ਹਾਵਾ ਦੇਵਾਂ ਤੇ ਮੈਂ ਸ਼ਰਮਾਵਾਂ।2. ਹੋਵੇ ਪਸੰਦ ਤੈਨੂੰ ਮੇਰੇ ਦਿਲ ਦਾ ਨਜ਼ਰਾਨਾ,
ਯਿਸੂ ਦੇ ਨਾਲ ਰਲਕੇ ਆਪਣਾ ਦਿਲ ਨਜ਼ਰ ਚੜ੍ਹਾਵਾਂ। -
ਕੀ ਕਰਾਂ ਮੈਂ ਨਜ਼ਰ ਤੇਰੀ ਐ ਖ਼ੁਦਾ,
ਮੇਰਾ ਤਨ ਮਨ ਧਨ ਇਹ ਹਾਜ਼ਿਰ ਹੈ ਸਦਾ।1. ਮੇਰਾ ਦੁੱਖ ਤੇ ਕਾਜ ਸਭ ਤੇਰੀ ਨਜ਼ਰ,
ਆਪਣੀ ਬਰਕਤ ਦੇ ਤੂੰ ਮੈਨੂੰ, ਐ ਖ਼ੁਦਾ।2. ਮੈਂ ਕਰਾਂਗਾ ਸਦਾ ਲਈ ਸੇਵਾ ਤੇਰੀ,
ਪਰਮ ਸ਼ਾਂਤੀ ਤੇਥੋਂ ਮਿਲੀ, ਐ ਖ਼ੁਦਾ। -
ਤਨ, ਮਨ ਤੇ ਧਨ ਸਭ ਹੈ ਤੇਰਾ,
ਕਰੋ ਕਬੂਲ ਚੜ੍ਹਾਵਾ ਮੇਰਾ,
ਜੋ ਕੁਝ ਮੇਰਾ ਸਭ ਹੈ ਤੇਰਾ,
ਕਰੋ ਕਬੂਲ ਚੜ੍ਹਾਵਾ ਮੇਰਾ।1. ਜੋ ਮੇਰੇ ਹੈ ਕੋਲ, ਸਭ ਤੇਰਾ ਹੈ ਦਾਨ,
ਹਰ ਵੇਲੇ ਦਿਲ ਵਿੱਚ, ਰੱਬਾ ਤੇਰਾ ਹੈ ਨਾਮ,
ਮਾਲਿਕ ਤੂੰ ਮੇਰਾ, ਖ਼ਾਲਿਕ ਤੂੰ ਮੇਰਾ,
ਮੇਰੇ ਲਈ ਸਭ ਕੁਝ, ਬੱਸ ਤੇਰੀ ਹੈ ਸ਼ਾਨ।2. ਨੇਕੀ ਦੇ ਨਾਲ ਮੈਂ ਤੇਰੇ ਕੋਲ ਆਵਾਂ,
ਰੋਟੀ ਤੇ ਦਾਖਰਸ, ਤੈਨੂੰ ਮੈਂ ਚੜ੍ਹਾਵਾਂ,
ਤੇਰੇ ਕੋਲ ਆ ਕੇ, ਮੁਕਤੀ ਮੈਂ ਪਾ ਕੇ,
ਤੇਰੇ ਹੀ ਗੀਤ ਮੈਂ, ਨਿੱਤ ਦਿਨ ਗਾਵਾਂ। -
ਨਜ਼ਰਾਨਾ ਮੇਰਾ ਦਾਤਿਆ ਕਰ ਲਓ ਮਨਜ਼ੂਰ,
ਜ਼ਿੰਦਗੀ ਦੇਣ ਵਾਲਿਆ, ਆਏ ਤੇਰੇ ਹਜ਼ੂਰ।1. ਖ਼ੂਬੀ ਲਿਆਕਤ ਕੋਈ ਨਹੀਂ ਹੈ,
ਖਾਲੀ ਝੋਲੀ ਲਿਆਏ ਹਾਂ,
ਭਰਦੇ ਇਸ ਵਿੱਚ ਆਪਣੀ ਰਹਿਮਤ,
ਰੱਖ ਕੇ ਉਮੀਦਾਂ ਆਏ ਹਾਂ,
ਕਰ ਦੇ ਅੱਜ ਸਾਡੇ ’ਤੇ ਕ੍ਰਿਪਾ,
ਬਖ਼ਸ਼ ਦੇ ਆਪਣਾ ਨੂਰ।2. ਤੇਰਾ ਨਾਮ ਮੁਬਾਰਿਕ ਰੱਬਾ,
ਜੋ ਕੁਝ ਹੈ ਸੋ ਤੇਰਾ,
ਕਾਹਦੀ ਭੇਟ ਚੜ੍ਹਾਵਾਂ ਤੈਨੂੰ,
ਕੁਝ ਵੀ ਨਹੀਂ ਹੈ ਮੇਰਾ,
ਆਣ ਖੜ੍ਹਾ ਹਾਂ ਦਰ ’ਤੇ ਤੇਰੇ,
ਕਰ ਦੇ ਮਾਫ਼ ਕਸੂਰ।3. ਕਰ ਦੇ ਅੱਜ ਮੇਰੇ ’ਤੇ ਕ੍ਰਿਪਾ,
ਮੈਂ ਵੀ ਬਖ਼ਸ਼ਿਆ ਜਾਵਾਂ,
ਛੱਡ ਕੇ ਸਾਰੀ ਮੋਹ ਮਾਇਆ ਨੂੰ,
ਤੇਰੇ ਗੀਤ ਹੀ ਗਾਵਾਂ,
ਚਰਨਾਂ ਦੇ ਨਾਲ ਲਾ ਲੈ ਦਾਤਾ,
ਕਦੀ ਨਾ ਕਰਨਾ ਦੂਰ। -
ਖ਼ੁਦਾਇਆ ਆਪਣੇ ਆਪ ਨੂੰ ਤੈਨੂੰ ਚੜ੍ਹਾਵਾਂ,
ਦੁਆ ਇਹ ਆਪਣੀ ਐ ਖ਼ੁਦਾ ਤੈਨੂੰ ਸੁਣਾਵਾਂ।1. ਮੈਥੋਂ ਮੇਰਾ ਕੁਝ ਵੀ ਨਹੀਂ ਹੈ,
ਜੋ ਕੁਝ ਹੈ ਸੋ ਤੇਰਾ ਹੈ,
ਮੇਰੀ ਇਸ ਰੂਹ ਦਾ ਤੂੰ ਹੈ ਮਾਲਿਕ,
ਇਹ ਤਨ-ਮਨ ਵੀ ਤੇਰਾ ਹੈ।2. ਰੋਟੀ ਤੇ ਦਾਖਰਸ ਤੈਨੂੰ ਚੜ੍ਹਾਈਏ,
ਜਿਸ ਵਿੱਚ ਵਾਸ ਹੋ ਤੇਰਾ,
ਆ ਮੇਰੇ ਦਿਲ ਵਿੱਚ ਆਜਾ ਖ਼ੁਦਾਇਆ,
ਪਾ ਮੇਰੇ ਦਿਲ ਵਿੱਚ ਫੇਰਾ। -
ਪਿਆਰੇ ਖ਼ੁਦਾਇਆ ਕਰ ਲੈ ਪਰਵਾਨ,
ਅਰਪਣ ਕਰਾਂ ਮੈਂ ਰੂਹ ਜਿਸਮ ਜਾਨ।1. ਮਰਜ਼ੀ ਮੈਂ ਤੇਰੀ ਕਰਾਂ ਸਦਾ,
ਜੀਵਨ ਭਰ ਆਪਣਾ ਰਾਹ ਦਿਖਾ,
ਭੁੱਲਾਂ ਨਾ ਫਿਰ ਮੈਂ ਤੇਰਾ ਕਲਾਮ,
ਅਰਪਣ ਕਰਾਂ ਮੈਂ ਰੂਹ ਜਿਸਮ ਜਾਨ।2. ਮੇਰੇ ਕਸੂਰਾਂ ਨੂੰ ਕਰਦੇ ਤੂੰ ਮਾਫ਼,
ਬਰਕਤ ਦੇ ਮੈਨੂੰ ਮੈਂ ਹੋਵਾਂ ਵਫ਼ਾਦਾਰ,
ਮੇਰਾ ਤੂੰ ਪਿਆਰੇ ਰੱਖ ਧਿਆਨ,
ਅਰਪਣ ਕਰਾਂ ਮੈਂ ਰੂਹ ਜਿਸਮ ਜਾਨ।3. ਮੈਨੂੰ ਤੂੰ ਪਿਆਰੇ, ਦੇ ਨਿਹਮਤਾਂ,
ਖੁਸ਼ਬੂ ਮੈਂ ਜੀਵਨ ਦੀ ਲੈ ਕੇ ਫਿਰਾਂ,
ਬਰਕਤਾਂ ਪਾਵੇ ਸਾਰਾ ਜਹਾਨ,
ਅਰਪਣ ਕਰਾਂ ਮੈਂ ਰੂਹ ਜਿਸਮ ਜਾਨ। -
ਪਿਆਰ ਦੇ ਨਾਲ ਲਿਆਏ ਹਾਂ,
ਮਿਹਨਤ ਦਾ ਫਲ਼ ਲਿਆਏ ਹਾਂ,
ਕਬੂਲ ਕਰੋ ਐ ਪ੍ਰਭੂ,
ਕਬੂਲ ਕਰੋ ਐ ਪ੍ਰਭੂ।1. ਜੇ ਤੂੰ ਚੜ੍ਹਾਵਾ ਚੜ੍ਹਾਉਣ ਚੱਲੇਂ,
ਤਦ ਤੈਨੂੰ ਇਹ ਯਾਦ ਆਵੇ,
ਕੁਝ ਤਾਂ ਆਪਣੇ ਦਿਲ ’ਚ ਗਿਲਾ ਹੈ,
ਜਾ ਕੇ ਉਹਦੇ ਨਾਲ ਮੇਲ ਕਰੋ,
ਆ ਕੇ ਆਪਣਾ ਚੜ੍ਹਾਵਾ ਦਿਓ,
ਕਬੂਲ ਕਰੇਗਾ ਪ੍ਰਭੂ, ਕਬੂਲ ਕਰੇਗਾ ਪ੍ਰਭੂ।2. ਯਿਸੂ ਨੇ ਦਿੱਤਾ ਬਲੀਦਾਨ,
ਸਾਡੇ ਲਈ ਵਾਰੀ ਉਸ ਜਾਨ,
ਕੀਤਾ ਪ੍ਰਭੂ ਨੇ ਕੰਮ ਮਹਾਨ,
ਰੋਟੀ ਦਾਖਰਸ ਨੂੰ ਕਬੂਲ ਕਰੋ,
ਭੋਜਨ ਜੀਵਨ ਦਾ ਪ੍ਰਦਾਨ ਕਰੋ,
ਜੀਵਨ ਦਾਨ ਦਿਓ, ਜੀਵਨ ਦਾਨ ਦਿਓ। -
ਰੋਟੀ ਦਾਖਰਸ ਮੈਂ ਚੜ੍ਹਾਵਾਂ,
ਜੀਵਨ ਆਪਣਾ ਨਜ਼ਰ ਚੜ੍ਹਾਵਾਂ,
ਜੋ ਹੈ ਮੇਰਾ, ਉਹ ਹੈ ਤੇਰਾ,
ਜੀਵਨ ਮੇਰਾ ਦਾਨ ਤੇਰਾ,
ਤੂੰ ਹੈਂ ਬੜ੍ਹਾ ਮਿਹਰਬਾਨ,
ਤੂੰ ਹੈਂ ਬੜ੍ਹਾ ਮਿਹਰਬਾਨ।1. ਰੋਟੀ ਦੀ ਭੇਟ ਲਿਆਏ ਹਾਂ,
ਮਿਹਨਤ ਦਾ ਨਿਸ਼ਾਨ ਹੈ।2. ਦਾਖਰਸ ਲਿਆਏ ਹਾਂ,
ਸਮਰਪਣ ਦਾ ਨਿਸ਼ਾਨ ਹੈ।3. ਫੁੱਲਾਂ ਦੇ ਹਾਰ ਲਿਆਏ ਹਾਂ,
ਪਿਆਰ ਦਾ ਨਿਸ਼ਾਨ ਹੈ।4. ਫਲ਼ਾਂ ਦੀ ਭੇਟ ਲਿਆਏ ਹਾਂ,
ਖ਼ੁਸ਼ਹਾਲੀ ਦਾ ਨਿਸ਼ਾਨ ਹੈ। -
ਮੇਰੇ ਖ਼ੁਦਾਇਆ, ਐ ਮੇਰੇ ਖ਼ੁਦਾਇਆ,
ਨਜ਼ਰਾਨਾ ਜੀਵਨ ਦਾ, ਤੈਨੂੰ ਚੜ੍ਹਾਵਾਂ।1. ਸੋਚਦਾ ਹਾਂ ਪ੍ਰਭੂ ਤੈਨੂੰ ਭੇਟ ਕੀ ਚੜ੍ਹਾਵਾਂ ਮੈਂ,
ਕਿਵੇਂ ਤੈਨੂੰ ਦਿਲ ਦੀਆਂ ਕਮੀਆਂ ਸੁਣਾਵਾਂ ਮੈਂ,
ਕਰਦੇ ਤੂੰ ਮੇਰੇ ’ਤੇ, ਕਿਰਪਾ ਦਾ ਸਾਇਆ।2. ਦਿਲੀ ਕਮਜ਼ੋਰੀਆਂ ਤੇ ਪਾਪਾਂ ਵਾਲੀ ਗੱਠੜੀ,
ਇਹੀ ਕੁਝ ਕੋਲ ਮੇਰੇ ਬਾਕੀ ਝੋਲੀ ਸੱਖਣੀ,
ਜ਼ਿੰਦਗੀ ਬਦਲ ਦੇ, ਮੈਂ ਸਿਫ਼ਤਾਂ ਕਰਾਂਗਾ।3. ਪਾਪਾਂ ਵਾਲੀ ਜ਼ਿੰਦਗੀ ’ਚ ਭਰ ਦੇ ਬਹਾਰ ਤੂੰ,
ਕਰਾਂ ਫਰਿਆਦ ਰੱਬਾ ਭੁੱਲਾਂ ਕਰੀਂ ਮੁਆਫ਼ ਤੂੰ,
ਬਦੀਆਂ ਦੇ ਰਾਹਾਂ ਤੋਂ, ਦੂਰ ਰਹਾਂਗਾ।4. ਕਰਕੇ ਸਮਰਪਣ ਤੈਨੂੰ ਤਨ–ਮਨ ਸਾਰਾ ਮੈਂ,
ਰਹਾਂ ਵਫ਼ਾਦਾਰ ਸਦਾ ਮਹਿਮਾ ਤੇਰੀ ਗਾਵਾਂ ਮੈਂ,
ਵਰਦਾਨ ਦੇਂਦੇ, ਮੈਂ ਕਰਨਾ ਦੁਆਵਾਂ। -
ਦਿਲ ਨਜ਼ਰਾਨਾ ਪ੍ਰਭੂ ਨੂੰ ਭੇਟ ਚੜ੍ਹਾਈਏ,
ਆਪਣੀ ਨੇਕ ਕਮਾਈ ਵਿੱਚੋਂ
ਕੁਝ ਤਾਂ ਹਿੱਸਾ ਪਾਈਏ।1. ਸੱਚੇ ਦਿਲ ਨਾਲ ਮੰਗ ਦੁਆਵਾਂ,
ਪ੍ਰਭੂ ਦਾ ਸ਼ੁਕਰ ਮਨਾਵਾਂ,
ਜੈ–ਜੈ ਕਾਰ ਬੁਲਾਈਏ।2. ਮਾਂ ਮਰੀਅਮ ਦੀ ਕਰੋ ਗੁਜ਼ਾਰਿਸ਼,
ਪ੍ਰਭੂ ਯਿਸੂ ਨੂੰ ਕਰੋ ਸਿਫ਼ਾਰਿਸ਼,
ਸਾਰੇ ਸੀਸ ਨਿਵਾਈਏ।3. ਕ੍ਰਿਪਾ ਵਾਲਾ ਕ੍ਰਿਪਾ ਕਰਦਾ,
ਸਤਿਸੰਗ ਦੇ ਵਿੱਚ ਦੁਖੜੇ ਹਰਦਾ,
ਹਾਲੇਲੂਯਾਹ, ਹਾਲੇਲੂਯਾਹ ਗਾਈਏ।4. ਦਿਲ ਦੀ ਹੈਕਲ ਸਾਫ਼ ਕਰ ਦਿਓ,
ਸਭ ਕੁਝ ਪ੍ਰਭੂ ਜੀ ਮਾਫ਼ ਕਰ ਦਿਓ,
ਸਾਰੇ ਸ਼ੁਕਰ ਮਨਾਈਏ। -
ਤੈਨੂੰ ਚੜ੍ਹਾਵਾਂ, ਹੇ ਪ੍ਰਭੂ ਜੀ,
ਸੇਵਾ ਵਿੱਚ ਤੇਰੀ ਹਾਜਰ ਹਾਂ।1. ਪਾਪਾਂ ਭਰਿਆ ਜੀਵਨ ਮੇਰਾ,
ਚਰਨਾਂ ’ਚ ਤੇਰੇ ਲਿਆਇਆ ਹਾਂ,
ਮੈਨੂੰ ਬਣਾ ਦੇ ਜੋਤੀ ਤੇਰੀ,
ਮੈਨੂੰ ਬਣਾ ਦੇ ਪਿਆਰ ਤੇਰਾ।2. ਸਵਾਰਥ ਮੇਰਾ ਦਿਲ ’ਚੋਂ ਕੱਢਦੇ,
ਦੂਜੇ ਦਾ ਦੁੱਖ ਮੈਂ ਦੂਰ ਕਰਾਂ,
ਵਚਨ ਤੇਰਾ ਫੈਲਾਵਾਂ ਮੈਂ,
ਮੁਕਤੀ ਤੇਰੀ ਘੋਸ਼ਿਤ ਕਰਾਂ।3. ਰਾਹ ਤੇਰੀ ਮੈਂ ਅਪਣਾਵਾਂ,
ਤੇਰਾ ਸੱਚ ਕਬੂਲ ਕਰਾਂ,
ਜੀਵਨ ਤੇਰੇ ਨਾਲ ਮੈਨੂੰ ਤੂੰ ਭਰਦੇ,
ਜੀਵਨ ਮੇਰਾ ਅਪਣਾ ਲੈ। -
ਦਾਖਰਸ, ਰੋਟੀ ਲਿਆਇਆ ਹਾਂ,
ਦਾਨ ਤੇਰਾ ਕਬੂਲ ਕਰੋ,
ਤਨ–ਮਨ ਮੇਰਾ ਲਿਆਇਆ ਹਾਂ,
ਜੀਵਨ ਮੇਰਾ ਸਵੀਕਾਰ ਕਰੋ।1. ਜੀਵਨ ਮੇਰਾ ਦਾਨ ਹੈ,
ਤੇਰਾ ਵਰਦਾਨ ਹੈ,
ਇਕੱਲਾ ਤੂੰ ਮੇਰਾ ਭਗਵਾਨ ਹੈ,
ਖ਼ਾਲੀ ਮੈਨੂੰ ਨਾ ਮੋੜ ਦੇ,
ਪਿਆਰ ਨਾਲ ਮੈਨੂੰ ਤੋਰ ਦੇ,
ਵੱਲ ਮੇਰੇ ਵੇਖ ਲੈ,
ਝੋਲੀ ਮੇਰੀ ਤੂੰ ਭਰ ਦੇ,
ਸੁੱਖ–ਦੁੱਖ ਜੀਵਨ ਲਿਆਇਆ ਹਾਂ,
ਨਜ਼ਰਾਨਾ ਮੇਰਾ ਕਬੂਲ ਕਰੋ।
ਕੰਮ–ਕਾਜ ਸਭ ਲਿਆਇਆ ਹਾਂ,
ਚੜ੍ਹਾਵਾ ਮੇਰਾ ਸਵੀਕਾਰ ਕਰੋ।2. ਕੋਲ ਮੇਰੇ ਕੁਝ ਨਹੀਂ,
ਨਾਲ ਮੇਰੇ ਕੋਈ ਨਹੀਂ,
ਮੈਂ ਤਾਂ ਇੱਕ ਪਾਪੀ ਇਨਸਾਨ ਹਾਂ,
ਪੁਕਾਰ ਤੂੰ ਮੇਰੀ ਸੁਣ ਲੈ,
ਆਪਣਾ ਮੈਨੂੰ ਬਣਾ ਲੈ,
ਹੱਥ ਤੂੰ ਮੇਰਾ ਫੜ੍ਹ ਲੈ,
ਨਾ ਕਦੇ ਮੈਨੂੰ ਛੱਡ ਲੈ,
ਆਸ਼ਾ ਨਿਰਾਸ਼ਾ ਲਿਆਇਆ ਹਾਂ,
ਸਪਨਾ ਮੇਰਾ ਪੂਰਾ ਕਰੋ।
ਖ਼ਾਲੀ ਦਿਲ ਮੇਰਾ ਲਿਆਇਆ ਹਾਂ,
ਹਨੇਰਾ ਮੇਰਾ ਦੂਰ ਕਰੋ।3. ਦੁਨੀਆ ਤੂਫ਼ਾਨ ਹੈ,
ਡਾਵਾਂ–ਡੋਲ ਬੇੜੀ ਹੈ,
ਡੁੱਬਦਿਆਂ ਦਾ ਤੂੰ ਕਿਨਾਰਾ ਹੈਂ,
ਰਹਿਬਰ ਮੇਰਾ ਬਣ ਕੇ,
ਨਿਗ਼ਾਹ ਮੇਰੇ ’ਤੇ ਰੱਖ ਲੈ,
ਸ਼ੈਤਾਨ ਨੂੰ ਤੂੰ ਰੋਕ ਲੈ,
ਬੁਰਾਈਆਂ ਤੋਂ ਬਚਾ ਲੈ,
ਬਿਮਾਰ ਮੈਂ ਪਰੇਸ਼ਾਨ ਹਾਂ,
ਸ਼ਾਂਤੀ ਮੈਨੂੰ ਪ੍ਰਦਾਨ ਕਰੋ।
ਪਾਪਾਂ ਦੇ ਭਾਰ ਨਾਲ ਦੱਬਿਆ ਹਾਂ,
ਗ਼ੁਨਾਹ ਮੇਰੇ ਮਾਫ਼ ਕਰੋ। -
ਮੇਰਾ ਨਜ਼ਰਾਨਾ ਕਰ ਲਓ ਕਬੂਲ,
ਦਿਲ ਮੇਰੇ ਵਿੱਚ ਨਾ ਰਹੇ ਗਰੂਰ।1. ਰੋਟੀ ਤੇ ਦਾਖ਼ਰਸ ਤੈਨੂੰ ਚੜ੍ਹਾਈਏ,
ਪਾਕ ਲਹੂ ਅਤੇ ਤਨ ਯਿਸੂ ਦਾ ਖਾਈਏ,
ਮੈਂ ਪਾਪੀ ਨੂੰ, ਕਰ ਲਓ ਕਬੂਲ।2. ਸਭ ਕੁਝ ਤੇਰਾ ਮੇਰਾ ਕੀ ਹੈ,
ਨਾਮ ਤੇਰੇ ਬਿਨ ਨਾ ਲਗਦਾ ਜੀ ਏ,
ਰਹੇ ਹਰ ਵੇਲੇ, ਰਹੋ ਨਾ ਦੂਰ।3. ਹਰ ਸ਼ੈਅ ਅੰਦਰ ਵੱਸਦਾ ਤੂੰ ਏਂ,
ਮੇਰਾ ਜਿਸਮ ਕੀ, ਹਰ ਕੁਝ ਤੇਰਾ ਰੂਹ ਏ,
ਮੇਰੇ ਖ਼ਦਾਇਆ, ਰਹੋ ਨਾ ਦੂਰ। -
ਆਏ ਤੇਰੇ ਦਰ ’ਤੇ ਹਾਂ ਰੱਖ ਸਾਡਾ ਮਾਣ ਤੂੰ,
ਐ ਖ਼ੁਦਾ ਨਜ਼ਰਾਨਾ ਸਾਡਾ ਕਰ ਪ੍ਰਵਾਨ ਤੂੰ।1. ਰੋਟੀ ਤੇ ਮੈਅ ਲੈ ਕੇ ਆਏ ਹਾਂ ਚੜ੍ਹਾਉਣ ਨੂੰ,
ਨਾਲੇ ਅਸੀਂ ਆਏ ਹਾਂ ਭੁੱਲਾਂ ਬਖ਼ਸ਼ਾਉਣ ਨੂੰ,
ਕਰ ਸਦਾ ਮਾਫ਼ ਸਾਨੂੰ ਜਾਣ ਕੇ ਨਾਦਾਨ ਤੂੰ।2. ਆਏ ਤੇਰੇ ਕਦਮਾਂ ’ਚ ਲੈ ਕੇ ਨਜ਼ਰਾਨੇ ਹਾਂ,
ਤੇਰੇ ਨਾਮ ਦੇ ਹੀ ਅਸੀਂ ਸਦਾ ਤੋਂ ਦਿਵਾਨੇ ਹਾਂ,
ਤੂੰ ਏਂ ਸਾਡੀ ਜ਼ਿੰਦਗੀ ਤੇ ਨਾਲੇ ਜਿੰਦ–ਜਾਨ ਤੂੰ।3. ਆ ਗਏ ਹਜ਼ੂਰ ਤੇਰੇ ਹੋ ਕੇ ਹਕੀਰ ਹਾਂ,
ਰੱਬਾ ਤੇਰੇ ਦਰ ਦੇ ਹੀ ਅਸੀਂ ਤਾਂ ਫ਼ਕੀਰ ਹਾਂ,
ਜਾਣ ਨਾ ਬੇਗ਼ਾਨਾ ਸਾਨੂੰ ਆਪਣਾ ਲੈ ਜਾਣ ਤੂੰ। -
1. ਮੁਬਾਰਕ ਹੈਂ, ਮੁਬਾਰਕ ਹੈਂ, ਤੂੰ ਐ ਪ੍ਰਭੂ,
ਸਾਰੀ ਸ੍ਰਿਸ਼ਟੀ ਦੇ ਖ਼ੁਦਾ, ਤੂੰ ਮੁਬਾਰਕ ਹੈਂ।
ਕਿਉਂ ਜੋ ਤੇਰੀ ਮਿਹਰਬਾਨੀ ਨਾਲ
ਇਹ ਰੋਟੀ ਸਾਨੂੰ ਮਿਲੀ ਹੈ,
ਜੋ ਅਸੀਂ ਤੈਨੂੰ ਚੜ੍ਹਾਉਂਦੇ ਹਾਂ,
ਤੂੰ ਮੁਬਾਰਕ ਹੈਂ।
ਇਹ ਜ਼ਮੀਨ ਦੀ ਉਪਜ ਹੈ,
ਸਾਡੀ ਮਿਹਨਤ ਦਾ ਫਲ਼ ਹੈ
ਇਹ ਸਾਡੇ ਲਈ ਜੀਵਨ ਦੀ,
ਰੋਟੀ ਬਣ ਜਾਵੇਗੀ।
ਮੁਬਾਰਕ ਹੈਂ ਖ਼ੁਦਾ, ਸਦਾ ਤੀਕਰ।2. ਮੁਬਾਰਕ ਹੈਂ, ਮੁਬਾਰਕ ਹੈਂ, ਤੂੰ ਐ ਪ੍ਰਭੂ,
ਸਾਰੀ ਸ੍ਰਿਸ਼ਟੀ ਦੇ ਖ਼ੁਦਾ, ਤੂੰ ਮੁਬਾਰਕ ਹੈਂ।
ਕਿਉਂ ਜੋ ਤੇਰੀ ਕਿਰਪਾ ਨਾਲ,
ਇਹ ਅੰਗੂਰੀ ਮੈਅ ਸਾਨੂੰ ਮਿਲੀ ਹੈ,
ਜੋ ਅਸੀਂ ਤੈਨੂੰ ਚੜ੍ਹਾਉਂਦੇ ਹਾਂ,
ਤੂੰ ਮੁਬਾਰਕ ਹੈਂ।
ਇਹ ਅੰਗੂਰੀ ਵੇਲ੍ਹ ਦਾ ਫਲ਼ ਹੈ,
ਸਾਡੀ ਮਿਹਨਤ ਦਾ ਫਲ਼ ਹੈ,
ਇਹ ਸਾਡੇ ਲਈ
ਰੁਹਾਨੀ ਪਿਆਲਾ ਬਣ ਜਾਵੇਗਾ।
ਮੁਬਾਰਕ ਹੈਂ ਖ਼ੁਦਾ, ਸਦਾ ਤੀਕਰ।