ਅਰਾਧਨਾ | Adoration

ਇਹ ਭਜਨ ਮਾਲਾ ਦਾ ਪੰਦਰ੍ਹਵਾਂ ਹਿੱਸਾ ਹੈ। ਇਸ ਪਾਕ ਸ਼ਰਾਕਤ ਦੀ ਬੰਦਗੀ ’ਤੇ ਆਧਾਰਿਤ ਭਜਨਾਂ ਨੂੰ ਜੋੜਿਆ ਗਿਆ ਹੈ।


  • ---

    ਇਸ ਇਲਾਹੀ ਭੇਦ ਨੂੰ, ਸਿਜਦਾ ਕਰੀਏ ਬਾਰੰਬਾਰ।

    1. ਅਹਿਦ ਪੁਰਾਣਾ ਮਾਤ ਹੋਵੇ,
    ਨਵਾਂ ਅਹਿਦ ਵੱਧਦਾ ਜਾਵੇ,
    ਵੇਖ ਨਾ ਸਕਦੀ ਅੱਖ ਜਿਸਨੂੰ,
    ਸ਼ਰੀਂਹ ਦੱਸਦਾ ਇਮਾਨ ਉਸਨੂੰ।

    2. ਬਾਪ ਖ਼ੁਦਾ ਤੇ ਬੇਟੇ ਦੇ,
    ਸਦਾ ਗਾਈਏ ਮਹਿਮਾ ਗੀਤ,
    ਉਹਨਾਂ ਤੋਂ ਨਿਕਲੇ ਪਾਕ ਰੂਹ ਦੀ,
    ਇੱਜ਼ਤ ਉਸਤਤ ਪੂਰੀ ਹੋਵੇ।

    ਪ੍ਰਾਰਥਨਾ

    ਫਾਦਰ : ਤੂੰ ਉਹਨਾਂ ਨੂੰ ਅਸਮਾਨੀ ਰੋਟੀ ਦਿੱਤੀ।
    ਸੰਗਤ : ਜਿਸ ਵਿੱਚ ਹਰ ਤਰ੍ਹਾਂ ਦਾ ਅਨੰਦ ਰਸ ਮਿਲਦਾ ਹੈ।
    ਫਾਦਰ : ਅਸੀਂ ਪ੍ਰਾਰਥਨਾ ਕਰੀਏ:
    ਐ ਖ਼ੁਦਾ, ਤੂੰ ਇਸ ਉੱਤਮ ਸਾਕਰਾਮੈਂਟ ਰਾਹੀਂ ਆਪਣੇ ਦੁੱਖ ਭੋਗ ਦੀ ਇੱਕ ਯਾਦਗਾਰ ਦਿੱਤੀ ਹੈ। ਸਾਨੂੰ ਆਪਣੇ ਸਰੀਰ ਅਤੇ ਲਹੂ ਦੇ ਪਵਿੱਤਰ ਭੇਦ ਦਾ ਇਸ ਪ੍ਰਕਾਰ ਆਦਰ ਕਰਨ ਦਾ ਫ਼ਜ਼ਲ ਬਖ਼ਸ਼ ਕਿ ਅਸੀਂ ਸਦਾ ਮੁਕਤੀ ਦੇ ਫਲ਼ ਨੂੰ ਅਨੁਭਵ ਕਰੀਏ। ਤੂੰ ਜੋ ਜਿਉਂਦਾ ਅਤੇ ਰਾਜ ਕਰਦਾ ਹੈਂ, ਸਦਾ ਤੋਂ ਸਦਾ ਤੀਕਰ।
    ਸੰਗਤ : ਆਮੀਨ।

    ਪਵਿੱਤਰ ਸਿਫ਼ਤਾਂ

    ਮੁਬਾਰਿਕ ਹੈ ਖ਼ੁਦਾ।
    ਮੁਬਾਰਿਕ ਹੈ ਉਸਦਾ ਪਵਿੱਤਰ ਨਾਮ।
    ਮੁਬਾਰਿਕ ਹੈ ਯਿਸੂ ਮਸੀਹ,
    ਸੱਚਾ ਖ਼ੁਦਾ ਤੇ ਸੱਚਾ ਇਨਸਾਨ।
    ਮੁਬਾਰਿਕ ਹੈ ਯਿਸੂ ਦਾ ਨਾਮ।
    ਮੁਬਾਰਿਕ ਹੈ ਉਸਦਾ ਅਤਿ ਪਵਿੱਤਰ ਦਿਲ।
    ਮੁਬਾਰਿਕ ਹੈ ਉਸਦਾ ਬੇਸ਼ਕੀਮਤ ਖੂਨ।
    ਮੁਬਾਰਿਕ ਹੈ ਯਿਸੂ ਅਲਤਾਰ ਦੇ
    ਨਿਹਾਇਤ ਪਵਿੱਤਰ ਸਾਕਰਾਮੈਂਟ ਵਿੱਚ।
    ਮੁਬਾਰਿਕ ਹੈ ਰੂਹਪਾਕ ਸਾਡਾ ਮਦਦਗਾਰ।
    ਮੁਬਾਰਿਕ ਹੈ ਨਿਹਾਇਤ ਪਵਿੱਤਰ ਮਰੀਅਮ,
    ਖ਼ੁਦਾ ਦੀ ਮਾਂ।
    ਮੁਬਾਰਿਕ ਹੈ ਉਸਦਾ ਬੇਦਾਗ਼ ਗਰਭ ਵਿਚ ਪੈਣਾ।
    ਮੁਬਾਰਿਕ ਹੈ ਉਸਦਾ ਜਲਾਲੀ ਅਸਮਾਨ ’ਤੇ
    ਉਠਾਇਆ ਜਾਣਾ।
    ਮੁਬਾਰਿਕ ਹੈ ਕੁਆਰੀ ਅਤੇ ਮਾਂ ਮਰੀਅਮ ਦਾ ਨਾਮ।
    ਮੁਬਾਰਿਕ ਹੈ ਉਸਦਾ ਨਿਹਾਇਤ ਪਵਿੱਤਰ ਵਰ
    ਸੰਤ ਯੂਸਫ਼।
    ਮੁਬਾਰਿਕ ਹੈ ਖ਼ੁਦਾ ਆਪਣੇ ਫਰਿਸ਼ਤਿਆਂ
    ਅਤੇ ਸੰਤਾਂ ਦੇ ਵਿੱਚ।

  • ---

    ਐ ਸਾਕਰਾਮੈਂਟ ਅਤਿ ਪਵਿੱਤਰ,
    ਐ ਸਾਕਰਾਮੈਂਟ ਇਲਾਹੀ,
    ਤੈਨੂੰ ਸਭੇ ਸ਼ੁਕਰਗੁਜ਼ਾਰੀ,
    ਤੇਰੀ ਸਦਾ ਵਡਿਆਈ।

  • ---

    ਐ ਪਾਕ ਦਿਲ ਯਿਸੂ ਦੇ, ਤੂੰ ਹੋ ਮੇਰਾ ਟਿਕਾਣਾ,
    ਬਰਬਾਦ ਹੋ ਨਾ ਜਾਵੇ, ਤੇਰਾ ਕਿਤੇ ਦਿਵਾਨਾ।

    1. ਛੋਟੇ ਗੁਨਾਹ ਤੋਂ ਛੋਟੇ, ਕਰ ਦੇ ਤੂੰ ਮਾਫ਼ ਮੇਰੇ,
    ਅੱਬਦੀ ਮੇਰੀ ਸਜ਼ਾ ਦਾ, ਜਾਵੇ ਨਾ ਬਣ ਬਹਾਨਾ।

    2. ਦਾਮਨ ਥੱਲੇ ਛੁਪਾ ਲੈ, ਆਪਣੇ ਪਨਾਹਗਸ਼ੀਂ ਨੂੰ,
    ਦੁਸ਼ਮਣ ਦੇ ਨੇਜ਼ਿਆਂ ਦਾ, ਜਾਵੇ ਨਾ ਬਣ ਨਿਸ਼ਾਨਾ।

    3. ਜਾਵਾਂ ਤੇ ਕਿੱਧਰ ਜਾਵਾਂ, ਛੱਡ ਕੇ ਦਲ੍ਹੀਜ਼ ਤੇਰੀ,
    ਤੂੰ ਰਹਿਮਤਾਂ ਦਾ ਚਸ਼ਮਾ, ਫ਼ਜ਼ਲਾਂ ਦਾ ਹੈ ਖ਼ਜ਼ਾਨਾ।

    4. ਇੱਕ ਤੇਰੀ ਨਜ਼ਰ-ਏ-ਰਹਿਮਤ, ਮੇਰੇ ਲਈ ਹੈ ਕਾਫ਼ੀ,
    ਪਰਵਾਹ ਨਹੀਂ ਮੁਖਾਲਫ਼, ਜਾਵੇ ਜੇ ਹੋ ਜ਼ਮਾਨਾ।

    5. ਤੂੰ ਦੇ ਕੇ ਖੂਨ ਆਪਣਾ, ਮੈਨੂੰ ਬਣਾਇਆ ਆਪਣਾ,
    ਜਦ ਹੋਰਨਾਂ ਨੇ ਮੈਨੂੰ, ਸੀ ਜਾਣਿਆ ਬੇਗ਼ਾਨਾ।

  • ---

    1. ਪਿਤਾ ਪਰਮੇਸ਼ਵਰ ਮੈਂ ਕਰਦਾ ਹਾਂ,
    ਤੇਰੀ ਅਰਾਧਨਾ ਤੇਰੀ ਤਾਰੀਫ਼।
    ਤੂੰ ਮੇਰਾ ਜੀਵਨ, ਤੂੰ ਮੇਰਾ ਸਭ ਕੁਝ,
    ਤੇਰੀ ਅਰਾਧਨਾ ਤੇਰੀ ਤਾਰੀਫ਼।

    2. ਐ ਪ੍ਰਭੂ ਯਿਸੂ ਮੈਂ ਕਰਦਾ ਹਾਂ,
    ਤੇਰੀ ਅਰਾਧਨਾ ਤੇਰੀ ਤਾਰੀਫ਼।

    3. ਐ ਪਾਵਨ ਆਤਮਾ ਮੈਂ ਕਰਦਾ ਹਾਂ,
    ਤੇਰੀ ਅਰਾਧਨਾ ਤੇਰੀ ਤਾਰੀਫ਼।

    4. ਐ ਪਾਕ ਤਸਲੀਸ ਮੈਂ ਕਰਦਾ ਹਾਂ,
    ਤੇਰੀ ਅਰਾਧਨਾ ਤੇਰੀ ਤਾਰੀਫ਼

  • ---

    ਅਰਾਧਨਾ ਹੋ ਤੇਰੀ ਅਰਾਧਨਾ ਹੋ,
    ਮੇਰੇ ਪਿਆਰੇ ਯਿਸੂ ਤੇਰੀ ਅਰਾਧਨਾ ਹੋ।

    1. ਸ਼ਾਂਤੀ ਦੇਨੇ ਵਾਲੇ ਤੇਰੀ ਅਰਾਧਨਾ ਹੋ,
    ਮੇਰੇ ਪਿਆਰੇ ਯਿਸੂ ਤੇਰੀ ਅਰਾਧਨਾ ਹੋ।

    2. ਮੁਕਤੀ ਦੇਨੇ ਵਾਲੇ ਤੇਰੀ ਅਰਾਧਨਾ ਹੋ,
    ਮੇਰੇ ਪਿਆਰੇ ਯਿਸੂ ਤੇਰੀ ਅਰਾਧਨਾ ਹੋ।

    3. ਰੌਸ਼ਨੀ ਦੇਨੇ ਵਾਲੇ ਤੇਰੀ ਅਰਾਧਨਾ ਹੋ,
    ਮੇਰੇ ਪਿਆਰੇ ਯਿਸੂ ਤੇਰੀ ਅਰਾਧਨਾ ਹੋ।

    4. ਚੰਗਾ ਕਰਨੇ ਵਾਲੇ ਤੇਰੀ ਅਰਾਧਨਾ ਹੋ,
    ਮੇਰੇ ਪਿਆਰੇ ਯਿਸੂ ਤੇਰੀ ਅਰਾਧਨਾ ਹੋ।

    5. ਮਾਫ਼ੀ ਦੇਨੇ ਵਾਲੇ ਤੇਰੀ ਅਰਾਧਨਾ ਹੋ,
    ਮੇਰੇ ਪਿਆਰੇ ਯਿਸੂ ਤੇਰੀ ਅਰਾਧਨਾ ਹੋ।

  • ---

    ਪਾਕ ਸੰਦੂਕ ਬਣਿਆ, ਸਿਜਦੇ ਦੀ ਥਾਂ,
    ਜਿਸ ਵਿੱਚ ਵਾਸ ਕਰੇ ਮੇਰਾ ਖ਼ੁਦਾ,
    ਉਹ ਹੈ ਮੇਰਾ ਖ਼ੁਦਾ, ਉਹ ਹੈ ਤੇਰਾ ਖ਼ੁਦਾ,
    ਉਹ ਹੈ ਜੱਗ ਦਾ ਖ਼ੁਦਾ, ਉਹ ਹੈ ਸਭ ਦਾ ਖ਼ੁਦਾ।

    1. ਮੇਰਾ ਖ਼ੁਦਾ ਹੈ, ਪਿਆਰ ਦਾ ਖ਼ਜ਼ਾਨਾ,
    ਆਓ ਗਾਈਏ ਮਿਲ ਉਹਦੇ ਨਾਮ ਦਾ ਤਰਾਨਾ।
    ਜ਼ੱਰਾ-ਜ਼ੱਰਾ ਗਾਵੇ ਉਹਦੇ ਨਾਂ ਦੀ ਸਨਾ,
    ਜਿਸ ਵਿੱਚ ਵਾਸ ਕਰੇ ਮੇਰਾ ਖੁਦਾ।

    2. ਕਰੀਏ ਅਰਾਧਨਾ ਤਨ ਮਨ ਦੇ ਨਾਲ,
    ਪਾਕ ਰੋਟੀ ਵਿੱਚੋਂ ਮਿਲੇ ਉਸਦਾ ਜਲਾਲ।
    ਉਹ ਹੈ ਕਿੰਨੀ ਪਾਕ ਸਾਫ਼ ਫ਼ਜ਼ਲਾਂ ਦੀ ਥਾਂ,
    ਜਿਸ ਵਿੱਚ ਵਾਸ ਕਰੇ ਮੇਰਾ ਖੁਦਾ।

    3. ਫ਼ਜ਼ਲਾਂ ਦੇ ਨਾਲ ਦੇਵੇ ਸਭ ਨੂੰ ਸ਼ਿਫ਼ਾ,
    ਸਿਰ ਨੂੰ ਝੁਕਾ ਕੇ ਮੰਗੀਏ ਉਸ ਦੀ ਕਿਰਪਾ।
    ਵਾਰ ਵਾਰ ਸਿਜਦਾ ਉਸ ਥਾਂ ਨੂੰ ਕਰਾਂ,
    ਜਿਸ ਵਿੱਚ ਵਾਸ ਕਰੇ ਮੇਰਾ ਖੁਦਾ।

  • ---

    ਪਾਕ ਸੰਦੂਕ ਵਿੱਚ ਰਹਿਣ ਵਾਲਿਆ,
    ਮੈਨੂੰ ਪਿਆਰ ਕਰਨ ਵਾਲਿਆ,
    ਜੀਵਨ ਬਣ ਕੇ ਮੇਰੇ ਦਿਲ ਵਿੱਚ ਆ।

    1. ਜੋ ਕੋਈ ਇਸ ਰੋਟੀ ਨੂੰ ਖਾਵੇ,
    ਤੇਰੇ ਨਾਲ ਉਹਦਾ ਮੇਲ ਹੋ ਜਾਵੇ,
    ਉਹ ਤਾਂ ਬਦੀ ਤੋਂ ਸਾਫ਼ ਹੋ ਜਾਵੇ,
    ਅਬਦੀ ਜ਼ਿੰਦਗੀ ਉਹ ਪਾਵੇ।

    2. ਪਿਆਰ ਨਾਲ ਯਿਸੂ ਸਭ ਨੂੰ ਬੁਲਾਵੇ,
    ਪਾ ਲਓ ਰਿਹਾਈ ਉਹ ਫਰਮਾਵੇ,
    ਯਿਸੂ ਦੇ ਨਾਂ ’ਤੇ ਜੋ ਕੋਈ ਆਵੇ,
    ਮੰਜ਼ਿਲ ਆਪਣੀ ਉਹ ਪਾਵੇ।