ਰੂਹਪਾਕ ਅਤੇ ਬਰਕਤਾਂ | Holy Spirit & Blessings
ਇਹ ਭਜਨ ਮਾਲਾ ਦਾ ਗਿਆਰ੍ਹਵਾਂ ਹਿੱਸਾ ਹੈ। ਇਸ ਵਿੱਚ ਰੂਹਪਾਕ ਦੇ ਭਜਨਾਂ ਅਤੇ ਬਰਕਤ ਦੇ ਭਜਨਾਂ ਨੂੰ ਜੋੜਿਆ ਗਿਆ ਹੈ।
-
ਕੀਤਾ ਪਿਆਰ ਮੈਨੂੰ ਮੇਰੇ ਖ਼ੁਦਾ,
ਦੇ ਕੇ ਰੂਹਪਾਕ ਮੇਰਾ ਦਿਲ ਭਰਿਆ,
ਹਾਲੇਲੂਯਾਹ, ਹਾਲੇਲੂਯਾਹ,
ਹਾਲੇਲੂਯਾਹ, ਹਾਲੇਲੂਯਾਹ।1. ਪ੍ਰੇਮੀ ਨੇ ਪ੍ਰੇਮ ਨਾਲ
ਮੈਨੂੰ ਬੁਲਾਇਆ ਹੈ,
ਕੱਢ ਕੇ ਖ਼ਤਰੇ ਦੇ ਵਿੱਚੋਂ
ਕੋਲ ਬਿਠਾਇਆ ਹੈ।
ਜੀਵਨ ਦਾ ਪਾਣੀ ਦਿੱਤਾ ਮੈਨੂੰ ਪਿਲਾ,
ਦੇ ਕੇ ਰੂਹਪਾਕ ਮੇਰਾ ਦਿਲ ਭਰਿਆ।
ਹਾਲੇਲੂਯਾਹ2. ਇਹ ਬੀਆਬਾਨ ਹੈ
ਦੁਸ਼ਮਣ ਸ਼ੈਤਾਨ ਹੈ,
ਮੈਨੂੰ ਬੁਲਾਵੇ ਸਦਾ
ਮੇਰਾ ਨਿਗ੍ਹਾਬਾਨ ਹੈ।
ਦੁੱਖਾਂ ਦੇ ਵੇਲੇ ਮੇਰੀ ਸੁਣਦਾ ਦੁਆ,
ਦੇ ਕੇ ਰੂਹਪਾਕ ਮੇਰਾ ਦਿਲ ਭਰਿਆ।
ਹਾਲੇਲੂਯਾਹ3. ਸ਼ਸਤਰ ਫੜ੍ਹਾ ਕੇ
ਬਸਤਰ ਪਹਿਨਾ ਕੇ,
ਦਿੱਤੀ ਦਲੇਰੀ ਮੇਰੇ
ਦਿਲ ਵਿੱਚ ਆ ਕੇ।
ਤਾਂ ਕਿ ਸ਼ੈਤਾਨ ਉੱਤੇ ਪਾਵਾਂ ਫਤਹਿ,
ਦੇ ਕੇ ਰੂਹਪਾਕ ਮੇਰਾ ਦਿਲ ਭਰਿਆ।
ਹਾਲੇਲੂਯਾਹ4. ਪ੍ਰਭੂ ਲਲਕਾਰ ਨਾਲ
ਸਵਰਗਾਂ ਤੋਂ ਆਵੇਗਾ,
ਕਾਮਿਲ ਮੁਕੱਦਸਾਂ ਨੂੰ
ਨਾਲ ਲੈ ਜਾਵੇਗਾ।
ਗਾਵਾਂਗਾ ਗੀਤ ਇੱਕ ਨਵਾਂ ਸਦਾ,
ਦੇ ਕੇ ਰੂਹਪਾਕ ਮੇਰਾ ਦਿਲ ਭਰਿਆ।
ਹਾਲੇਲੂਯਾਹ -
1. ਜੇਕਰ ਦੀਵੇ ਨੂੰ ਬਾਲ਼ਦੇ ਤੇਲ ਪਾ ਕੇ,
ਇਵੇਂ ਰੁੱਖਾਂ ਨੂੰ ਪਾਣੀ ਵੀ ਹਰਾ ਕਰਦੇ।2. ਨਦੀ ਰੱਬ ਦੇ ਫ਼ਜ਼ਲ ਦੀ ਪਈ ਵਗਦੀ,
ਰੂਹਾਂ ਸਾਡੀਆਂ ਨੂੰ ਉਹ ਹਰਾ ਰੱਖੇ।3. ਵਾਹ ਲੱਗਦੀ ਸਾਡੀ ਨਾ ਕੁਝ ਇੱਥੇ,
ਖ਼ੁਦਾ ਰੱਖਦਾ ਫ਼ਜ਼ਲ ਦਾ ਹੱਥ ਦੇ ਕੇ।4. ਤੇਰੇ ਫ਼ਜ਼ਲ ਦੇ ਉੱਤੇ ਹੈ ਆਸ ਸਾਡੀ,
ਅਸੀਂ ਮੂਲ ਨਾ ਆਪ ’ਤੇ ਆਸ ਧਰਦੇ।5. ਸਾਨੂੰ ਕਿਤੇ ਨਾ ਚੈਨ ਆਰਾਮ ਮਿਲੇ ਸੀ,
ਤੇਰੇ ਪੈਰਾਂ ਦੇ ਹੇਠ ਆਰਾਮ ਕਰਦੇ।6. ਤੇਰੇ ਕੌਲ ਦੇ ਉੱਤੇ ਯਕੀਨ ਸਾਡਾ,
ਤੇਰੇ ਪਿਆਰ ’ਤੇ ਜਾਨ ਨਿਸਾਰ ਕਰਦੇ। -
1. ਤੂੰ ਹਿਕਮਤ ਤੇ ਦਾਨਾਈ ਦਾ ਪਾਕ ਰੂਹ,
ਮੇਰੇ ਵਿੱਚ ਆ ਮੈਨੂੰ ਕਰ ਪਾਕ ਰੂਹ।2. ਤੇਰੀ ਮਦਦ ਦੇ ਨਾਲ ਤੌਬਾ ਕਰਾਂ,
ਮੇਰੇ ਦਿਲ ਨੂੰ ਤੌਬਾ ਲਈ ਕਰ ਪਾਕ ਰੂਹ।3. ਸੁਣਾਂ ਤੇਰੀ ਆਵਾਜ਼ ਕੰਨ ਧਰਕੇ ਮੈਂ,
ਜਦੋਂ ਕੋਈ ਫਰਮਾਵੇ ਤੂੰ ਵਾਕ ਰੂਹ।4. ਤੇਰੀ ਮਦਦ ਦੇ ਸਾਰੇ ਮੋਹਤਾਜ ਹਾਂ,
ਮੇਰੇ ਸਭ ਭਰਾ ਤੇ ਸਾਕ ਰੂਹ।5. ਸੁਣਾਂ ਤਾਂ ਤੇਰੀ ਆਵਾਜ਼ ਕੰਨ ਖੋਲ੍ਹ ਕੇ,
ਮੇਰੇ ਅੰਦਰ ਆ, ਮਾਰੇ ਜਦ ਹਾਕ ਰੂਹ।6. ਤੇਰੀ ਆਵਾਜ਼ ਤੋਂ ਮੈਂ ਨਾ ਨਾਬਰ ਹੋਵਾਂ,
ਤੁਰਾਂ ਰਾਹ ਮਸੀਹ ਦੀ ਐ ਪਾਕ ਰੂਹ।7. ਮਸੀਹ ਬਾਦਸ਼ਾਹ ਦੇ ਮੈਂ ਪਹੁੰਚਾਂ ਹਜ਼ੂਰ,
ਪਹਿਨਾਅ ਆਪਣੀ ਮੈਨੂੰ ਤੂੰ ਪੋਸ਼ਾਕ ਰੂਹ।8. ਤੂੰ ਰਾਖਾ ਮਸੀਹ ਦੀ ਮੰਡਲੀ ਦਾ ਹੋ,
ਕਰੇ ਪਾਪ ਨਾ ਉਹਨੂੰ ਨਾਪਾਕ ਰੂਹ।9. ਤ੍ਰੇਹ ਸਾਡੇ ਅੰਦਰ ਮੁਹੱਬਤ ਦੀ ਲਾ,
ਬਣਾ ਤੂੰ ਸਾਨੂੰ ਆਪਣਾ ਹੀ ਪਿਆਕ ਰੂਹ।10. ਤੂੰ ਕਰ ਦੂਰ ਸਭ ਸਾਡੀਆਂ ਗਫ਼ਲਤਾਂ,
ਭਰ ਦਾਨਾਈ ਦੇ ਨਾਲ ਸਾਨੂੰ ਪਾਕ ਰੂਹ। -
ਸਾਨੂੰ ਮਸੀਹ ਦਾ ਘਰ ਹੈ ਪਿਆਰਾ,
ਜਿੱਥੇ ਦਰਸ਼ਨ ਹੋਵੇ ਖ਼ੁਦਾ ਦਾ,
ਰੱਬ ਦੀ ਹੈਕਲ ਸਾਡਾ ਮਨ ਹੈ,
ਜਿਸ ਵਿੱਚ ਆਪ ਮਸੀਹ ਨਿੱਤ ਵੱਸਦਾ।1. ਪਾਕ ਮਸੀਹ ਦੇ ਬੰਦੇ ਸਾਰੇ,
ਰੱਖਦੇ ਹੈਕਲ ਉਸਦੀ ਮੁਸਫਾ,
ਪਾਕ ਦਿਲਾਂ ਵਾਲੇ ਉਹਨੂੰ ਵੇਖਣ,
ਇਹੋ ਮਸੀਹ ਨੇ ਹੈ ਫਰਮਾਇਆ।2. ਤੂੰ ਤਾਂ ਸਾਡੇ ਲਈ ਮਸੀਹਾ,
ਆਪਣੇ ਕਲਾਮ ਦੇ ਵਿੱਚ ਲਿਖਵਾਇਆ,
ਹੋਵਣ ਜਿਸ ਥਾਂ ਦੋ ਤਿੰਨ ਇਕੱਠੇ,
ਉਹਨਾਂ ਵਿੱਚ ਮੈਂ ਹੋਵਾਂਗਾ।3. ਤੇਰੀ ਭਗਤੀ ਕਰਨ ਦੀ ਖਾਤਿਰ,
ਤੇਰੀ ਦਇਆ ਨਾਲ ਘਰ ਇਹ ਬਣਾਇਆ,
ਉਹਦੇ ਵਿੱਚ ਵਡਿਆਈ ਹੋ ਤੇਰੀ,
ਦਿਲ ਤੇ ਜਾਨ ਤੋਂ ਸ਼ੁਕਰ ਹੋ ਤੇਰਾ।4. ਹੁਣ ਹੈ ਅਰਜ਼ ਦੁਆ ਇਹ ਸਾਡੀ,
ਇਹ ਘਰ ਹੋਵੇ ਤੇਰਾ ਦੁਆਰਾ,
ਇਹ ਘਰ ਆਣ ਜੋ ਅਰਜ਼ ਗੁਜ਼ਾਰੇ,
ਉਸਨੂੰ ਬਰਕਤ ਦੇ ਐ ਮਸੀਹਾ।5. ਤੇਥੋਂ ਰੌਸ਼ਨ ਹੈਕਲ ਹੋਈ,
ਇਸ ਘਰ ਵੀ ਹੋ ਚਾਨਣ ਤੇਰਾ,
ਰੌਸ਼ਨ ਦਿਲ ਮੇਰੇ ਦੇ ਅੰਦਰ,
ਵਾਸ ਖ਼ੁਦਾਇਆ ਸਦਾ ਹੋ ਤੇਰਾ। -
ਰੂਹ ਵਿੱਚ ਰੋਂਦੇ ਹੋਏ
ਰੂਹ ਵਿੱਚ ਹੱਸੀਏ,
ਰੱਬ ਦੀ ਹਜ਼ੂਰੀ ਵਿੱਚ
ਦਿਨੇ ਰਾਤੀ ਵੱਸੀਏ,
ਹੱਸੀਏ–ਹੱਸੀਏ, ਰੂਹ ਵਿੱਚ ਹੱਸੀਏ,
ਯਿਸੂ ਦੇ ਨਾਮ ਦੀ ਜੈ।1. ਦੁਨੀਆ ਤੇ ਦੁਨੀਆ ਦੇ
ਲਾਲਚਾਂ ਨੂੰ ਛੱਡਕੇ,
ਦਿਲਾਂ ਵਿੱਚੋਂ ਵੈਰ ਤੇ
ਕ੍ਰੋਧ ਸਾਰਾ ਕੱਢਕੇ,
ਉੱਠਕੇ ਹਨੇਰਿਆਂ ’ਚੋਂ
ਨੂਰ ਪਿੱਛੇ ਨੱਸੀਏ।2. ਰੂਹ ਨਾਲ ਜਿਸਮ ਦੀ
ਖ਼ਾਹਿਸ਼ਾਂ ਦੀ ਲੜਾਈ ਏ,
ਯਿਸੂ ਦੇ ਲਹੂ ਦੇ ਨਾਲ
ਫਤਹਿ ਅਸੀਂ ਪਾਈ ਏ,
ਅਸੀਂ ਹਾਂ ਗਵਾਹ ਉਹਦੇ
ਸਭਨਾਂ ਨੂੰ ਦੱਸੀਏ।3. ਜਦੋਂ ਉਹਦੀ ਰਹਿਮਤਾਂ ਦਾ
ਕੁੰਡਾ ਖੜਕਾਇਆ ਏ,
ਅਸਾਂ ਜੋ ਵੀ ਮੰਗਿਆ ਹੈ
ਉਹ ਕੁਝ ਪਾਇਆ ਏ,
ਮੱਸਾਹ ਹੋਏ ਤੇਲ ਨਾਲ
ਮੱਥਿਆਂ ਨੂੰ ਝੱਸੀਏ। -
ਐ ਰੂਹ-ਏ-ਪਾਕ ਉੱਤਰ ਆ,
ਉੱਤਰ ਆ, ਉੱਤਰ ਆ।1. ਪਾਕ ਰੂਹ ਆ ਮੇਰੇ ਦਿਲ ਦੇ ਅੰਦਰ,
ਬਣ ਜਾਵਾਂ ਮੈਂ ਤੇਰਾ ਮੰਦਰ,
ਆਪਣਾ ਰਾਹ ਮੈਨੂੰ ਦਿਖਲਾ –
ਉੱਤਰ ਆ, ਉੱਤਰ ਆ, ਉੱਤਰ ਆ।2. ਆਸਮਾਨੀ ਰੋਟੀ ਪ੍ਰਭੂ ਮੈਨੂੰ ਖਿਲਾ ਦੇ,
ਕਮਜ਼ੋਰ ਦਿਲ ਨੂੰ ਤਕੜਾ ਬਣਾ ਦੇ,
ਭਰਪੂਰ ਕਰਕੇ ਰਜਾ –
ਉੱਤਰ ਆ, ਉੱਤਰ ਆ, ਉੱਤਰ ਆ।3. ਆਸਮਾਨੀ ਵਸਤਰ ਪ੍ਰਭੂ ਮੈਨੂੰ ਪਹਿਨਾ ਦੇ,
ਲੜਨਾ ਸ਼ੈਤਾਨ ਨਾਲ ਮੈਨੂੰ ਸਿਖਾ ਦੇ,
ਮੌਤ ਉੱਤੇ ਪਾਵਾਂ ਮੈਂ ਫਤਹਿ –
ਉੱਤਰ ਆ, ਉੱਤਰ ਆ, ਉੱਤਰ ਆ।4. ਅੰਮ੍ਰਿਤ ਜਲ ਪ੍ਰਭੂ ਮੈਨੂੰ ਪਿਲਾ ਦੇ,
ਦਿਲ ਮੇਰੇ ਦੀ ਪਿਆਸ ਬੁਝਾ ਦੇ,
ਚਸ਼ਮਾ ਬਣ ਕੇ ਉੱਛਲ ਆ –
ਉੱਤਰ ਆ, ਉੱਤਰ ਆ, ਉੱਤਰ ਆ। -
ਆ ਪਵਿੱਤਰ ਆਤਮਾ ਜਲਦੀ ਜਲਦੀ ਆ,
ਜਲਦੀ–ਜਲਦੀ ਆ ਰੂਹ-ਏ-ਪਾਕ ਉੱਤਰ ਆ।1. ਰੋਗੀ ਹੋ ਕੇ ਦਰ ’ਤੇ ਆਇਆ,
ਚੰਗਾ ਮੈਨੂੰ ਕਰ ਖ਼ੁਦਾਇਆ,
ਚੰਗਾ ਮੈਨੂੰ ਕਰ ਖ਼ੁਦਾਇਆ,
ਚਰਨਾਂ ਦੇ ਵਿੱਚ ਆ ਗਿਆ।2. ਅੰਨ੍ਹਿਆਂ ਨੂੰ ਤੂੰ ਅੱਖੀਆਂ ਦਿੱਤੀਆਂ,
ਕੋੜ੍ਹੀਆਂ ਦੇ ਤੂੰ ਕੋੜ੍ਹ ਹਟਾਏ,
ਕੋੜ੍ਹੀਆਂ ਦੇ ਤੂੰ ਕੋੜ੍ਹ ਹਟਾਏ,
ਪਾਪੀ ਦਰ ’ਤੇ ਆ ਗਿਆ।3. ਆਪਣਾ ਹੱਥ ਵਧਾ ਖ਼ੁਦਾਇਆ,
ਦੁੱਖਾਂ ਤੋਂ ਬਚਾ ਖ਼ੁਦਾਇਆ,
ਦੁੱਖਾਂ ਤੋਂ ਬਚਾ ਖ਼ੁਦਾਇਆ,
ਰੋਗੀ ਹੋ ਕੇ ਆ ਗਿਆ। -
1. ਪਾਵਨ ਆਤਮਾ ਅੰਤਰਯਾਮੀ,
ਬਰਸਾ ਦੇ ਆਪਣੀ ਕਿਰਪਾ,
ਆਪਣੀ ਕਿਰਪਾ, ਆਪਣੀ ਕਿਰਪਾ2. ਦਇਆ
3. ਸ਼ਕਤੀ
4. ਸ਼ਾਂਤੀ
-
ਰੂਹਪਾਕ ਦੀ ਆਈ ਬਹਾਰ,
ਹਰ ਪਾਸੇ ਹੈ ਨਵੀਂ ਬਹਾਰ।1. ਜਿਸ ਦਿਨ ਰੂਹ ਸਾਡੇ ਵਿੱਚ ਵੱਸਿਆ,
ਸਾਡਾ ਸਾਰਾ ਖੌਫ਼ ਹੈ ਨੱਸਿਆ,
ਨੂਰ ਉਹਦਾ ਹਰ ਪਾਸੇ ਵੱਸਿਆ,
ਉਹਦੇ ਚੇਲੇ ਬਣੇ ਹਜ਼ਾਰ।2. ਸਾਰੀ ਜ਼ਿੰਦਗੀ ਨੱਸੇ ਭੱਜੇ,
ਰੂਹ ਦੇ ਬਾਝ ਨਾ ਹੋਵੇ ਅੱਛੇ,
ਵਿੱਚ ਹਨੇਰਾ ਨਫ਼ਰਤ ਵੱਸੇ,
ਮੂੰਹ ’ਤੇ ਹਾਸੇ ਦੀ ਮਹਿਕਾਰ। -
ਸ਼ਾਫ਼ੀ ਸੂਲੀ ਵਾਲਿਆ,
ਆਪਣਾ ਰੂਹ ਤੂੰ ਭੇਜ,
ਜ਼ਿੰਦਗੀ ਦੇਣ ਵਾਲਿਆ
ਆਪਣਾ ਰੂਹ ਤੂੰ ਭੇਜ।1. ਭੁੱਖ ਤੇ ਦੁੱਖ ਬੀਮਾਰੀ ਤੋਂ ਮੈਂ,
ਸੁੱਕੀਆਂ ਹੱਡੀਆਂ ਹੋ ਗਿਆ,
ਮੇਰੇ ਤਨ ਵਿੱਚ ਫੂਕਾਂ ਮਾਰ,
ਹੁਣ ਆਪਣਾ ਰੂਹ ਤੂੰ ਭੇਜ।2. ਮੈਂ ਤੇਰਾ ਹਾਂ ਤੂੰ ਮੇਰਾ,
ਮੈਨੂੰ ਪਿਆਰ ਤੇਰੇ ਨਾਲ ਹੋ ਗਿਆ,
ਤੂੰ ਮੈਨੂੰ ਛੱਡ ਕੇ ਨਾ ਜਾਵੀਂ,
ਹੁਣ ਆਪਣਾ ਰੂਹ ਤੂੰ ਭੇਜ।3. ਤੂੰ ਮੈਨੂੰ ਗੁਸਲ ਕਰਾਇਆ ਏ,
ਮੈਨੂੰ ਤਾਜ ਨੂਰਾਨੀ ਪਾਇਆ ਏ,
ਮੈਨੂੰ ਆਪਣੇ ਕੋਲ ਬਿਠਾਇਆ ਏ,
ਹੁਣ ਆਪਣਾ ਰੂਹ ਤੂੰ ਭੇਜ। -
ਆਪਣੀ ਰੂਹ ਦੀ ਅੱਗ ਲਗਾ ਦੇ ਐ ਖ਼ੁਦਾ,
ਰੂਹ ਦੀ ਅੱਗ ਵਿੱਚ ਨੱਚੀ ਜਾਵਾਂ ਐ ਖ਼ੁਦਾ।1. ਮੇਰੀ ਜਿੰਦੜੀ ਦੀ ਵਿਰਾਨੀ ਨੂੰ ਤੂੰ ਦੂਰ ਨਸਾ,
ਮੈਨੂੰ ਹਰ ਪਲ ਨਵਾਂ ਬਣਾ ਦੇ, ਤੂੰ ਹੀ ਐ ਖ਼ੁਦਾ।2. ਗਾਉਂਦਾ ਰਹਾਂ ਤੇ ਨੱਚਦਾ ਰਹਾਂ ਤੇਰੇ ਪਿਆਰ ਵਿੱਚ,
ਰੂਹ ਦਾ ਭਾਂਬੜ ਰੱਬਾ ਮੇਰੇ, ਆਸੇ ਪਾਸੇ ਲਾ। -
ਐ ਰੂਹਪਾਕ, ਐ ਰੂਹਪਾਕ,
ਉੱਤਰ ਆ, ਛੇਤੀ ਆ।1. ਗੂੰਗੇ ਨੂੰ ਬੋਲ ਦਿਓ,
ਗਾਵੇ ਉਹ ਗੀਤ ਤੇਰਾ,
ਅੰਨ੍ਹੇ ਨੂੰ ਨੂਰ ਦਿਓ,
ਵੇਖੇ ਉਹ ਰੂਪ ਤੇਰਾ, ਹਾਲੇਲੂਯਾਹ।2. ਲੰਗੜੇ ਨੂੰ ਸ਼ਕਤੀ ਦਿਓ,
ਚੱਲੇ ਉਹ ਰਾਹ ਤੇਰਾ,
ਕੋੜ੍ਹੀ ਨੂੰ ਸ਼ੁੱਧ ਕਰੋ,
ਕਰੇ ਧੰਨਵਾਦ ਤੇਰਾ, ਹਾਲੇਲੂਯਾਹ।3. ਰੋਗੀ ਨੂੰ ਸ਼ਿਫ਼ਾ ਦਿਓ,
ਕਰੇ ਉਹ ਸੇਵਾ ਤੇਰੀ,
ਦੁਖੀ ਨੂੰ ਸੁੱਖ ਦਿਓ,
ਕਰੇ ਉਹ ਮਹਿਮਾ ਤੇਰੀ, ਹਾਲੇਲੂਯਾਹ।4. ਵਿਗੜੇ ਨੂੰ ਪਿਆਰ ਦਿਓ,
ਰੱਖੇ ਉਹ ਯਾਦ ਤੇਰੀ,
ਕੈਦੀ ਨੂੰ ਮੁਕਤੀ ਦਿਓ,
ਫੈਲਾਏ ਉਹ ਨਾਮ ਤੇਰਾ, ਹਾਲੇਲੂਯਾਹ।5. ਪਾਪੀ ਨੂੰ ਮਾਫ਼ੀ ਦਿਓ,
ਰਹੇ ਉਹ ਨਾਲ ਤੇਰੇ,
ਮੁਰਦੇ ਨੂੰ ਜੀਵਨ ਦਿਓ,
ਪਾਵੇ ਉਹ ਸ਼ਾਂਤੀ ਤੇਰੀ, ਹਾਲੇਲੂਯਾਹ। -
ਕਰ ਕਿਰਪਾ ਤੂੰ ਸਿਰਜਣਹਾਰੇ,
ਭਰ ਰੂਹ ਦੇ ਨਾਲ ਖ਼ਾਲੀ ਦਿਲ ਸਾਰੇ।1. ਆਇਆ ਮੈਂ ਪਿਆਰੇ ਯਿਸੂ ਰੱਖ ਇਮਾਨ,
ਜਾਵੇ ਅੱਜ ਰੂਹ ਦੇ ਨਾਲ ਰੱਜ ਮੇਰੀ ਜਾਨ,
ਹੋ, ਕਰਾਂ ਸ਼ੁਕਰ ਮੈਂ ਸਿਰਜਣਹਾਰੇ,
ਭਰ ਰੂਹ ਦੇ ਨਾਲ ਖ਼ਾਲੀ ਦਿਲ ਸਾਰੇ।2. ਲੱਭ ਲੱਭ ਥੱਕਿਆ ਨਾ ਮਿਲਿਆ ਆਰਾਮ,
ਚੰਗਾ ਕਰੇ ਅੱਜ ਤੇਰਾ ਨਾਮ,
ਹੋ, ਕਰੀਂ ਮਾਫ਼ ਨੂੰ ਬਖ਼ਸ਼ਣਹਾਰੇ,
ਭਰ ਰੂਹ ਦੇ ਨਾਲ ਖ਼ਾਲੀ ਦਿਲ ਸਾਰੇ।3. ਰੂਹ ਦੀ ਅੱਗ ਨਾਲ ਪਾਪ ਜਲਾ,
ਦੇ ਕੇ ਸ਼ਿਫ਼ਾ ਮੈਨੂੰ ਪਾਕ ਬਣਾ,
ਹੋ, ਕਰੀਂ ਮਾਫ਼ ਤੂੰ ਬਖ਼ਸ਼ਣਹਾਰੇ,
ਭਰ ਰੂਹ ਦੇ ਨਾਲ ਖ਼ਾਲੀ ਦਿਲ ਸਾਰੇ।4. ਦੁਨੀਆ ਦੇ ਵਿੱਚ ਹੋਇਆ ਮੈਂ ਪਰੇਸ਼ਾਨ,
ਸਹਿੰਦੀ ਹੈ ਦਿਨ ਰਾਤੀਂ ਦੁੱਖ ਮੇਰੀ ਜਾਨ,
ਹੋ, ਰੱਖੀਂ ਨਾਲ ਤੂੰ ਪਾਲਣਹਾਰੇ,
ਭਰ ਰੂਹ ਦੇ ਨਾਲ ਖ਼ਾਲੀ ਦਿਲ ਸਾਰੇ। -
ਤੇਰੀ ਕਿਰਪਾ ਸਤਿਸੰਗ ਵਿੱਚ ਆਏ,
ਯਿਸੂ ਨੂਰ ਕਰੋ,
ਮੇਰੀ ਜ਼ਿੰਦਗੀ ਵਿੱਚੋਂ ਕੂੜ ਹਨੇਰਾ,
ਦੂਰ ਕਰੋ।1. ਸਾਰਿਆਂ ਦੇ ਦਿਲਾਂ ਵਿੱਚ
ਡੇਰਾ ਲਾਓ ਆਣਕੇ,
ਸਾਰੇ ਅੱਜ ਖ਼ੁਸ਼ ਹੋਣ
ਪਿਆਰ ਤੇਰਾ ਮਾਣਕੇ,
ਕਿਰਪਾ ਦੇ ਨਾਲ
ਅੱਜ ਸਾਰਿਆਂ ਨੂੰ ਯਿਸੂ ਭਰਪੂਰ ਕਰੇ।2. ਜਿਹੜਾ ਵੀ ਸਵਾਲੀ ਦਰ
ਤੇਰੇ ਆ ਜਾਂਵਦਾ,
ਮੰਗਣ ਤੋਂ ਪਹਿਲਾਂ ਏਂ
ਤੂੰ ਸਭ ਕੁਝ ਜਾਣਦਾ,
ਦੁੱਖਾਂ ਵਿੱਚ ਫਸਿਆ ਹਾਂ
ਮੇਰੇ ਪਿਆਰੇ ਸ਼ਾਫ਼ੀ ਦੁੱਖ ਦੂਰ ਕਰੋ।3. ਕੋਈ ਵੀ ਬਿਮਾਰੀ ਹੋਵੇ
ਯਿਸੂ ਦੂਰ ਕਰਦਾ,
ਸੱਚੀਂ ਗਿਰਜੇ ’ਚ ਬੈਠਾ
ਦੁੱਖ ਯਿਸੂ ਹਰਦਾ,
ਮੰਗਦੇ ਦੁਆਵਾਂ ਯਿਸੂ
ਨਫ਼ਰਤਾਂ ਦਿਲ ਵਿੱਚੋਂ ਦੂਰ ਕਰੋ। -
ਮੇਰੇ ਸਿਰ ਉੱਤੇ ਹੱਥ ਯਿਸੂ ਦਾ,
ਹੁਣ ਕਿਉਂ ਘਬਰਾਵਾਂ ਮੈਂ।1. ਇੱਕ ਦੂਜੇ ਲਈ ਕਰੋ ਦੁਆਵਾਂ,
ਬਰਕਤਾਂ ਵਾਲੀਆਂ ਆਉਣ ਹਵਾਵਾਂ,
ਦੁੱਖ ਸਾਰੇ ਸੁਣਾਵਾਂ ਮੈਂ।2. ਇੱਕ ਦੂਜੇ ਨੂੰ ਪਿਆਰ ਜੋ ਕਰਦਾ,
ਰਹਿਮਤ ਦਾ ਮੀਂਹ ਉਸ ’ਤੇ ਵਰ੍ਹਦਾ,
ਉਹਨੂੰ ਪਿਆਰ ਦਿਖਾਵਾਂ ਮੈਂ।3. ਯਿਸੂ ਮੇਰੇ ਦਿਲ ਵਿੱਚ ਆਏ,
ਮੇਰੇ ਸੁੱਤੇ ਭਾਗ ਜਗਾਏ,
ਉਹਦਾ ਸ਼ੁਕਰ ਮਨਾਵਾਂ ਮੈਂ। -
1. ਵਰਦਾਨ ਦੇ ਦਓ ਪ੍ਰਭੂ ਜੀ,
ਵਰਦਾਨ ਦੇ ਦਓ ਪ੍ਰਭੂ ਜੀ।
ਮੇਰੇ ਪਰਿਵਾਰ ਨੂੰ ਵਰਦਾਨ ਦੇ ਦਓ,
ਵਰਦਾਨ ਦੇ ਦਓ ਪ੍ਰਭੂ ਜੀ।2. ਆਸ਼ੀਸ਼ ਦੇ ਦਓ ਪ੍ਰਭੂ ਜੀ,
ਆਸ਼ੀਸ਼ ਦੇ ਦਓ ਪ੍ਰਭੂ ਜੀ।3. ਚੰਗਾਈ ਦੇ ਦਓ ਪ੍ਰਭੂ ਜੀ,
ਚੰਗਾਈ ਦੇ ਦਓ ਪ੍ਰਭੂ ਜੀ।4. ਸ਼ਾਂਤੀ ਦੇ ਦਓ ਪ੍ਰਭੂ ਜੀ,
ਸ਼ਾਂਤੀ ਦੇ ਦਓ ਪ੍ਰਭੂ ਜੀ।5. ਮਾਫ਼ੀ ਦੇ ਦਓ ਪ੍ਰਭੂ ਜੀ,
ਮਾਫ਼ੀ ਦੇ ਦਓ ਪ੍ਰਭੂ ਜੀ। -
ਐ ਮੇਰੇ ਖ਼ੁਦਾ, ਐ ਮੇਰੇ ਖ਼ੁਦਾ,
ਹੋਵੀਂ ਨਾ ਤੂੰ ਕਦੇ ਮੈਥੋਂ ਜੁਦਾ।1. ਰੂਹ ਦੀ ਬਰਕਤ ਨਾਲ ਕਰੀਂ
ਮਾਲਾ–ਮਾਲ ਤੂੰ,
ਹੱਲ ਕਰੀਂ ਜ਼ਿੰਦਗੀ ਦੇ ਉਲਝੇ ਸਵਾਲ ਤੂੰ,
ਹੱਥ ਜੋੜ ਆਖਾਂ ਮੈਨੂੰ ਚਰਨਾਂ ਨਾਲ ਲਾ।2. ਸੱਚ ਵਾਲੇ ਰਾਹ ’ਤੇ ਰੱਖੀਂ
ਗੱਲਾਂ ਕਰਾਂ ਸੱਚੀਆਂ,
ਹੋਣ ਵਿਸ਼ਵਾਸ ਦੀਆਂ ਕੰਧਾਂ ਹੋਰ ਪੱਕੀਆਂ,
ਤੇਰੇ ਚਰਨਾਂ ਦੇ ਵਿੱਚ ਮੇਰੀ ਇਹ ਦੁਆ।3. ਮਹਿਮਾ ਤੇਰੀ ਗਾਵਾਂ ਸੁਰ ਬਖ਼ਸ਼ੀ ਜ਼ੁਬਾਨ ਨੂੰ,
ਆਪਣੇ ਹੀ ਰੰਗ ਵਿੱਚ ਰੰਗ ਦੇ ਜਹਾਨ ਨੂੰ,
ਜੱਗ ਵਿੱਚ ਪੂਰੀ ਹੋਵੇ ਤੇਰੀ ਹੀ ਰਜ਼ਾ। -
ਨੂਰ ਚਮਕੇ ਪ੍ਰਭੂ ਅੱਜ ਤੇਰਾ,
ਤੇਰੀ ਪਾਕ ਹੈਕਲ ਵਿੱਚ,
ਹੋਵੇ ਦਰਸ਼ਨ ਪ੍ਰਭੂ ਜੀ ਸਾਨੂੰ ਤੇਰਾ,
ਤੇਰੀ ਪਾਕ ਹੈਕਲ ਵਿੱਚ।1. ਸੁਲੇਮਾਨ ਨੇ ਸੀ ਹੈਕਲ ਬਣਾਈ,
ਆਪਣੇ ਨਾਂ ਦੀ ਤੂੰ ਮਹਿਮਾ ਰਚਾਈ,
ਉੱਥੇ ਹੋ ਗਿਆ ਪ੍ਰਭੂ ਜੀ ਵਾਸ ਤੇਰਾ।2. ਤੇਰੇ ਘਰ ਵਿੱਚ ਹੋਣ ਦੁਆਵਾਂ,
ਸ਼ਰਧਾ ਨਾਲ ਤੇਰੇ ਘਰ ਵਿੱਚ ਆਵਾਂ,
ਕੀਤਾ ਜ਼ਿੰਦਗੀ ’ਚੋਂ ਦੂਰ ਹਨੇਰਾ।3. ਜੋ ਕੋਈ ਤੇਰੇ ਘਰ ਵਿੱਚ ਆਇਆ,
ਉੱਜੜਿਆ ਉਹਦਾ ਘਰ ਤੂੰ ਵਸਾਇਆ,
ਉਹਦੀ ਜ਼ਿੰਦਗੀ ’ਚ ਹੋ ਗਿਆ ਸਵੇਰਾ।4. ਅੱਜ ਦਾ ਦਿਨ ਸਭ ਲਈ ਮਹਾਨ ਹੈ,
ਇਸ ਹੈਕਲ ਨੂੰ ਤੂੰ ਕੀਤਾ ਪਰਵਾਨ ਹੈ,
ਹੋਇਆ ਪਾਪ ਵਾਲਾ ਜੱਗ ਤੋਂ ਨਬੇੜਾ।5. ਇਸ ਹੈਕਲ ਵਿੱਚ ਜੋ ਕੋਈ ਆਵੇ,
ਮੰਗੀਆਂ ਮੁਰਾਦਾਂ ਤੇਰੇ ਤੋਂ ਪਾਵੇ,
ਦੂਰ ਹੋਵੇ ਸਭ ਦਿਲਾਂ ਦਾ ਹਨੇਰਾ। -
ਮੈਨੂੰ ਆਪਣੀ ਰੂਹ ਦੇ ਨਾਲ
ਭਰ ਦੇ ਐ ਖ਼ੁਦਾ,
ਮੈਨੂੰ ਯਿਸੂ ਦੇ ਲਹੂ ਦੇ ਨਾਲ
ਸਾਫ਼ ਕਰਦੇ ਐ ਖ਼ੁਦਾ।1. ਚਸ਼ਮਾ ਬਣ ਜਾਵਾਂ ਤੇਰਾ,
ਉੱਚਾ ਕਰ ਜਾਵਾਂ ਨਾਮ ਤੇਰਾ,
ਮੈਨੂੰ ਆਪਣੇ ਕਲਾਮ ਦੇ ਨਾਲ
ਭਰ ਦੇ ਐ ਖ਼ੁਦਾ।2. ਕਰਦਾ ਹਾਂ ਇਕਰਾਰ ਤੇਰਾ,
ਚਾਹੁੰਦਾ ਹਾਂ ਦਿਦਾਰ ਤੇਰਾ,
ਮੈਨੂੰ ਫ਼ਜ਼ਲ ਸੱਚਾਈ ਦੇ ਨਾਲ
ਭਰ ਦੇ ਐ ਖ਼ੁਦਾ।3. ਮਿੰਨਤ ਹੈ ਮੈਨੂੰ ਕਾਮਲ ਕਰ ਦੇ,
ਆਪਣੀ ਰੂਹ ਦੇ ਫਲ਼ ਨਾਲ ਭਰ ਦੇ,
ਮੈਨੂੰ ਆਪਣੀ ਮੁਹੱਬਤ ਨਾਲ
ਭਰ ਦੇ ਐ ਖ਼ੁਦਾ। -
ਰੂਹ-ਏ-ਪਾਕ ਨਾਲ ਭਰ ਕੇ
ਗੀਤ ਤੇਰੇ ਗਾਵਾਂਗੇ,
ਤੂੰ ਜ਼ਿੰਦਗੀ ਦੀ ਰੋਟੀ ਹੈਂ,
ਇਹ ਸਭ ਨੂੰ ਸੁਣਾਵਾਂਗੇ,
ਜਿੰਦੜੀ ਇਹ ਨਾਮ ਤੇਰੇ ਲਾਵਾਂਗੇ,
ਰੂਹ-ਏ-ਪਾਕ ਨਾਲ ਭਰ ਕੇ
ਗੀਤ ਤੇਰੇ ਗਾਵਾਂਗੇ।1. ਤੱਕਾਂਗੇ-ਤੱਕਾਂਗੇ ਤੇਰੀ ਸੂਲੀ ਨੂੰ ਸਦਾ,
ਤੂੰਈਓਂ ਸਾਡੀ ਜਿੰਦ,
ਤੁੰਈਓਂ ਸਾਡਾ ਹੈ ਖ਼ੁਦਾ,
ਹਰ ਪਾਸੇ ਧੁੰਮ ਮਚਾਵਾਂਗੇ,
ਰੂਹ-ਏ-ਪਾਕ ਨਾਲ ਭਰ ਕੇ
ਗੀਤ ਤੇਰੇ ਗਾਵਾਂਗੇ।2. ਕਹਾਂਗੇ ਬੁਲੰਦ ਤੇਰੀ ਸੂਲੀ ਨੂੰ ਸਦਾ,
ਤੂੰਈਓਂ ਸਾਡੀ ਜਿੰਦ,
ਤੂੰਈਓਂ ਸਾਡਾ ਹੈ ਖ਼ੁਦਾ,
ਹਰ ਪਾਸੇ ਧੁੰਮ ਮਚਾਵਾਂਗੇ,
ਰੂਹ-ਏ-ਪਾਕ ਨਾਲ ਭਰ ਕੇ
ਗੀਤ ਤੇਰੇ ਗਾਵਾਂਗੇ। -
ਮੈਨੂੰ ਭਰ ਦੇ ਰੂਹ ਦੇ ਨਾਲ,
ਰੂਹ ਨਾਲ ਭਰ ਦੇ,
ਮੈਨੂੰ ਦੇ ਖ਼ੁਦਾਵੰਦ ਦੇ
ਤੂੰ ਆਪਣਾ ਡਰ ਦੇ,
ਮੈਨੂੰ ਭਰ ਦੇ ਰੂਹ ਦੇ ਨਾਲ,
ਰੂਹ ਦੇ ਨਾਲ ਭਰ ਦੇ।1. ਰੂਹ-ਏ-ਪਾਕ ਦਾ ਪਾ ਕੇ ਚੋਲਾ
ਬਣ ਜਾਵਾਂ ਗਵਾਹ ਤੇਰਾ,
ਥਾਂ-ਥਾਂ ਦੱਸਾਂ ਗੱਲਾਂ ਤੇਰੀਆਂ,
ਇਹੋ ਇੱਕ ਅਰਮਾਨ ਮੇਰਾ,
ਮੈਨੂੰ ਭਰ ਦੇ ਰੂਹ ਦੇ ਨਾਲ,
ਰੂਹ ਨਾਲ ਭਰ ਦੇ।2. ਮਦਦਗਾਰ ਦੀ ਸਖ਼ਤ ਜ਼ਰੂਰਤ,
ਪੁੱਛ-ਪੁੱਛ ਉਸ ਤੋਂ ਗੱਲਾਂ ਕਰਾਂ,
ਰੂਹ-ਏ-ਪਾਕ ਤੋਂ ਹਰ ਗੱਲ ਪੁੱਛਕੇ,
ਕਦਮ ਪੁੱਟਾਂ ਤੇ ਵੱਧਦਾ ਜਾਵਾਂ,
ਮੈਨੂੰ ਭਰ ਦੇ ਰੂਹ ਦੇ ਨਾਲ,
ਰੂਹ ਨਾਲ ਭਰ ਦੇ। -
ਹਾਲੇਲੂਯਾਹ, ਹਾਲੇਲੂਯਾਹ,
ਹਾਲੇਲੂਯਾਹ, ਹਾਲੇਲੂਯਾਹ।
ਰੂਹ-ਏ-ਪਾਕ ਚੱਟਾਨਾਂ ਨੂੰ
ਹਿੱਲਾ ਦਿੰਦਾ ਏ,
ਦਰਿਆਵਾਂ ਦੇ ਰੁਖ
ਪਰਤਾ ਦਿੰਦਾ ਏ,
ਹਾਲੇਲੂਯਾਹ, ਹਾਲੇਲੂਯਾਹ,
ਹਾਲੇਲੂਯਾਹ, ਹਾਲੇਲੂਯਾਹ।1. ਅਬਲੀਸ ਦੀਆਂ ਹੁੰਦੀਆਂ
ਨੇ ਨੀਹਾਂ ਕੱਚੀਆਂ,
ਭਾਵੇਂ ਲੈ ਜਾਵੇ
ਕਿੰਨੀਆਂ ਵੀ ਕੰਧਾਂ ਉੱਚੀਆਂ,
ਰੂਹ-ਏ-ਪਾਕ ਇਹਨਾਂ ਕੰਧਾਂ ਨੂੰ
ਵੀ ਢਾਹ ਦਿੰਦਾ ਏ,
ਦਰਿਆਵਾਂ ਦੇ ਰੁਖ
ਪਰਤਾ ਦਿੰਦਾ ਏ।
ਹਾਲੇਲੂਯਾਹ, ਹਾਲੇਲੂਯਾਹ,
ਹਾਲੇਲੂਯਾਹ, ਹਾਲੇਲੂਯਾਹ।2. ਪਾਕ ਰੂਹ ਦਾ ਨਾ ਸਾਹਮਣਾ
ਕੋਈ ਕਰ ਸਕਿਆ,
ਇਹਦੇ ਨਾਲ ਨਾ
ਕੋਈ ਵੀ ਲੜ ਸਕਿਆ,
ਵੱਡੇ-ਵੱਡੇ ਸਰੀਰਾਂ ਨੂੰ
ਨਠਾ ਦਿੰਦਾ ਹੈ,
ਦਰਿਆਵਾਂ ਦੇ ਰੁਖ ਪਰਤਾ ਦਿੰਦਾ ਏ।
ਹਾਲੇਲੂਯਾਹ, ਹਾਲੇਲੂਯਾਹ,
ਹਾਲੇਲੂਯਾਹ, ਹਾਲੇਲੂਯਾਹ।3. ਭਾਵੇਂ ਦੁਸ਼ਮਣ ਦੇ
ਰੱਬ ਨੇ ਬਹੁਤ ਸਾਰੇ,
ਰੂਹ ਦੀ ਅੱਗ ਨਾਲ
ਸੜ ਜਾਂਦੇ ਸਭ ਸਾਰੇ,
ਸਾੜ-ਸੂੜ ਕੇ ਕਰ
ਉਹ ਤਬਾਹ ਦਿੰਦਾ ਏ,
ਦਰਿਆਵਾਂ ਦੇ ਰੁਖ
ਪਰਤਾ ਦਿੰਦਾ ਏ।
ਹਾਲੇਲੂਯਾਹ, ਹਾਲੇਲੂਯਾਹ,
ਹਾਲੇਲੂਯਾਹ, ਹਾਲੇਲੂਯਾਹ। -
ਹਾਲੇਲੂਯਾਹ, ਹਾਲੇਲੂਯਾਹ,
ਪਾਕ ਰੂਹ ਦਾ ਦੇ ਦਓ ਮੱਸਾਹ,
ਹਾਲੇਲੂਯਾਹ।
ਪਾਕ ਰੂਹ ਦਾ ਦੇ ਦਓ ਮੱਸਾਹ,
ਚੱਖਾਂ ਤੇਰੇ ਪਿਆਰ ਦਾ ਮਜ਼ਾ।
ਪਾਕ ਰੂਹ ਦਾ ਦੇ ਦਓ ਮੱਸਾਹ
ਯਿਸੂ ਜੀ, ਮੈਨੂੰ ਪਾਕ ਰੂਹ ਦਾ
ਦੇ ਦਓ ਮੱਸਾਹ।
ਹਾਲੇਲੂਯਾਹ, ਹਾਲੇਲੂਯਾਹ1. ਬਦਲ ਦਓ ਜੀ
ਮੇਰੀਆਂ ਸੋਚਾਂ… ਹਾਲੇਲੂਯਾਹ,
ਬਦਲ ਦਓ ਜੀ ਮੇਰੀਆਂ ਸੋਚਾਂ,
ਮੈਂ ਸਭਨਾਂ ਦੀਆਂ ਖੈਰਾਂ ਲੋਚਾਂ,
ਵੈਰੀਆਂ ਲਈ ਕਰਾਂ ਮੈਂ ਦੁਆ,
ਪਾਕ ਰੂਹ ਦਾ ਦੇ ਦਓ ਮੱਸਾਹ।2. ਬੇਟਾ ਤੂੰ ਏਂ, ਦਾਸ ਵੀ ਤੂੰ ਏਂ
… ਹਾਲੇਲੂਯਾਹ,
ਬੇਟਾ ਤੂੰ ਏਂ, ਦਾਸ ਵੀ ਤੂੰ ਏਂ,
ਯਿਸੂ ਸ਼ਾਫ਼ੀ ਪਾਕ ਵੀ ਤੂੰ ਏਂ,
ਤੂੰ ਹੀ ਸੱਚ, ਜ਼ਿੰਦਗੀ ਤੇ ਰਾਹ,
ਪਾਕ ਰੂਹ ਦਾ ਦੇ ਦਓ ਮੱਸਾਹ।3. ‘ਮੈਂ’ ‘ਚੋਂ ਮਰ ਜਾਏ ਹਾਂ,
‘ਮੈਂ’ ਮੇਰੀ… ਹਾਲੇਲੂਯਾਹ,
‘ਮੈਂ’ ‘ਚੋਂ ਮਰ ਜਾਏ ਹਾਂ,
‘ਮੈਂ’ ਮੇਰੀ, ਪੂਰੀ ਕਰਾਂ ਮੈਂ ਮਰਜ਼ੀ ਤੇਰੀ,
ਜਿਵੇਂ ਚਾਹੇ ਮੈਨੂੰ ਤੂੰ ਚਲਾ,
ਪਾਕ ਰੂਹ ਦਾ ਦੇ ਦਓ ਮੱਸਾਹ।