ਰੋਜ਼ੇ | Lent
ਇਹ ਭਜਨ ਮਾਲਾ ਦਾ ਸਤਵਾਂ ਹਿੱਸਾ ਹੈ। ਇਸ ਵਿੱਚ ਰੋਜ਼ਿਆਂ ਦੇ ਦਿਨਾਂ ਵਿੱਚ ਪ੍ਰਭੂ ਦੇ ਦੁੱਖਾਂ ਨੂੰ ਮਹਿਸੂਸ ਕਰਨ ਸਮੇਂ ਗਾਏ ਜਾਣ ਵਾਲੇ ਭਜਨਾਂ ਨੂੰ ਜੋੜਿਆ ਗਿਆ ਹੈ। ਇਹ ਸਾਨੂੰ ਪ੍ਰਭੂ ਯਿਸੂ ਦੁਆਰਾ ਸਾਡੇ ਲਈ ਉਠਾਏ ਦੁੱਖਾਂ ਤੋਂ ਜਾਣੂ ਕਰਾਉਂਦੇ ਹਨ।
-
ਕਲਵਰੀ ਦੀ ਕਹਾਣੀ,
ਮਰੀਅਮ ਦੀ ਜ਼ੁਬਾਨੀ।1. ਲੇਲਾ ਲਾਡਾਂ ਦਾ ਪਲਿਆ,
ਹੋਣ ਕੁਰਬਾਨ ਚੱਲਿਆ,
ਜਾਂਦਾ ਦੁੱਖੜਾ ਨਾ ਝੱਲਿਆ,
ਹਾਏ–ਹਾਏ ਜਵਾਨੀ।2. ਛਿੜੀਆਂ ਗ਼ਮ ਦੀਆਂ ਧਾਰਾਂ,
ਪੈਣ ਮਾਰਾਂ ਤੇ ਮਾਰਾਂ,
ਵਗਣ ਰੱਤ ਦੀਆਂ ਧਾਰਾਂ,
ਜਿਵੇਂ ਵਗਦਾ ਹੈ ਪਾਣੀ।3. ਕੁੜਤਾ ਖਿੱਚ–ਖਿੱਚ ਲਾਹੁੰਦੇ,
ਜ਼ਖ਼ਮਾਂ ਨਾਲੋਂ ਛੁਡਾਉਂਦੇ,
ਇੱਕੋ ਜ਼ਖ਼ਮ ਵਧਾਉਂਦੇ,
ਉਹਦਾ ਬਦਨ ਨੁਰਾਨੀ।4. ਡਾਢੇ ਦੇਂਦੇ ਨੇ ਤਾਹਨੇ,
ਮਾਰਨ ਸਿਰ ਉੱਤੇ ਕਾਨੇ,
ਬਣੇ ਆਪਣੇ ਬੇਗ਼ਾਨੇ,
ਸਮਝਣ ਪੀੜ ਬੇਗ਼ਾਨੀ।5. ਦੁੱਖਾਂ ਦਰਦਾਂ ਨੇ ਆ ਕੇ,
ਮੇਰੀ ਜ਼ਿੰਦਗੀ ਰੁਲਾ ਕੇ,
ਜ਼ਖ਼ਮ ਦਿਲ ਉੱਤੇ ਲਾ ਕੇ,
ਸਾਨੂੰ ਦੇ ਗਿਆ ਨਿਸ਼ਾਨੀ। -
ਬਾਪ ਅੱਗੇ ਯਿਸੂ ਨੇ ਕਫ਼ਾਰਾ ਜਾਨ ਦਾ,
ਭਰਿਆ, ਭਰਿਆ, ਹਾਂ ਭਰਿਆ।1. ਸਾਡਿਆਂ ਗੁਨਾਹਾਂ ਨੇ ਸਲੀਬ ਚਾੜ੍ਹਿਆ,
ਮਸੀਹ ਨੂੰ ਮਾਰਿਆ,
ਗਿਆ ਗਤਸਮਨੀ ਜਹਾਨ ਜਾਣਦਾ,
ਫੜ੍ਹਿਆ, ਫੜ੍ਹਿਆ, ਹਾਂ ਫੜ੍ਹਿਆ।2. ਤੌਬਾ ਕੀਤੀ ਡਾਕੂ ਜ਼ਿੰਦਗੀ
ਬਚਾ ਲਈ, ਨਜਾਤ ਪਾ ਲਈ,
ਜਦੋਂ ਲਿਆ ਨਾਮ ਯਿਸੂ ਮਿਹਰਬਾਨ ਦਾ,
ਤਰਿਆ, ਤਰਿਆ, ਹਾਂ ਤਰਿਆ।3. ਜਾਨ ਦਿੱਤੀ ਉਸਨੇ ਜਹਾਨ ਵਾਸਤੇ,
ਬਚਾਣ ਵਾਸਤੇ,
ਦੰਡ ਬਾਬੇ ਆਦਮ ਦੇ ਫਲ਼ ਖਾਣ ਦਾ,
ਭਰਿਆ, ਭਰਿਆ, ਹਾਂ ਭਰਿਆ।4. ਜ਼ਾਲਮਾਂ ਨੇ ਝੂਠੀਆਂ
ਗਵਾਹੀਆਂ ਲੱਭੀਆਂ, ਹਾਂ ਖੂਬ ਫੱਬੀਆਂ,
ਕੰਡਿਆਂ ਦਾ ਤਾਜ ਸਿਰ ਡਾਢੀ ਸ਼ਾਨ ਦਾ,
ਧਰਿਆ, ਧਰਿਆ, ਹਾਂ ਧਰਿਆ। -
ਤੇਰੀ ਰੱਬ ਬਣਾਈ ਏ ਸ਼ਾਨ,
ਸੂਲੀ ਐ ਈਸਾ ਦੀਏ।1. ਤੇਥੋਂ ਸਨ ਜਿਹੜੇ ਨਫ਼ਰਤ ਕਰਦੇ,
ਅੱਜ ਤੇਰੀ ਉਹ ਇੱਜ਼ਤ ਕਰਦੇ,
ਰੁਤਬਾ ਬੁਲੰਦ ਕੀਤਾ ਰੱਬ ਨੇ ਪਸੰਦ,
ਤੂੰ ਹੋਇਉਂ ਫ਼ਤਾਮੰਦ,
ਤੇਥੋਂ ਹਾਰ ਗਿਆ ਸ਼ੈਤਾਨ,
ਸੂਲੀ ਏ ਈਸਾ ਦੀਏ।2. ਤੇਰੇ ਉੱਤੇ ਯਿਸੂ ਖੂਨ ਵਹਾਇਆ,
ਖੂਬ ਉਹਨੇ ਤੇਰਾ ਸ਼ਾਨ ਵਧਾਇਆ,
ਕਾਬਿਲ ਕਦਰ ਨੂਰੋਂ ਤੈਨੂੰ,
ਫ਼ਖ਼ਰ ਕਹਿੰਦਾ ਹੈ ਹਰ ਬਸ਼ਰ,
ਕਿ ਇਸਾਈਆਂ ਦਾ ਹੈਂ ਤੂੰ ਨਿਸ਼ਾਨ,
ਸੂਲੀ ਏ ਈਸਾ ਦੀਏ।3. ਕਿਆ ਸੋਹਣੀਆਂ ਤੇਰੀਆਂ ਯਾਦਗਾਰਾਂ,
ਘਰ–ਘਰ ਲਟਕਣ ਨਾਲ ਦਿਵਾਰਾਂ,
ਦਿਨ ਰਾਤ ਸਭ ਤੇਰਾ ਕਰਦੇ ਅਦਬ,
ਰੱਬ ਲਾਇਆ ਸਬੱਬ,
ਵਾਹ ਵਾਹ ਬਚ ਗਿਆ ਇਨਸਾਨ,
ਸੂਲੀ ਏ ਈਸਾ ਦੀਏ।4. ਦਿਲ ਵਿੱਚ ਵੱਸਦੀ ਉਲਫ਼ਤ ਤੇਰੀ,
ਨਾਲ ਮੇਰੇ ਹੈ ਬਰਕਤ ਤੇਰੀ,
ਮੈਂ ਪਲ–ਪਲ ਵੇਖਣਾ ਤੇਰੇ ਵੱਲ,
ਮੈਨੂੰ ਹੈ ਯਾਦ ਗੱਲ,
ਦਿੱਤੀ ਤੇਰੇ ’ਤੇ ਈਸਾ ਨੇ ਜਾਨ,
ਸੂਲੀ ਏ ਈਸਾ ਦੀਏ।5. ਨਿੱਤ ਕਰਾਂ ਤੇਰੀ ਸ਼ੁਕਰਗੁਜ਼ਾਰੀ,
ਬੋਸਾ ਲਵਾਂ ਤੇਰਾ ਸੌ–ਸੌ ਵਾਰੀ,
ਮੰਗਣ ਦੁਆ, ਮੈਨੂੰ ਬਖ਼ਸ਼ੇ ਖ਼ੁਦਾ,
ਤੈਨੂੰ ਵੇਖਾਂ ਸਦਾ,
ਰੱਖਾਂ ਤੇਰੇ ’ਤੇ ਆਪਣਾ ਇਮਾਨ,
ਸੂਲੀ ਏ ਈਸਾ ਦੀਏ। -
ਮਰੀਅਮ ਨੇ ਮਾਰੀਆਂ ਢਾਹਾਂ,
ਯਿਸੂ ਨੂੰ ਬੰਨ੍ਹ ਕੇ ਲੈ ਗਏ, ਲੈ ਗਏ।1. ਪੁੱਤਰਾਂ ਦਾ ਮਾਣ ਵਧੇਰਾ,
ਵੱਸਦਾ ਹੈ ਚਾਰ–ਚੁਫ਼ੇਰਾ,
ਪੁੱਤਰਾਂ ਦੇ ਬਾਝ ਹਨੇਰਾ,
ਆਪ ਸਿਆਣੇ ਕਹਿ ਗਏ।2. ਗਸ਼ ਤੇ ਗਸ਼ ਮਰੀਅਮ ਖਾਂਦੀ,
ਰੋਂਦੀ ਤੇ ਚੈਨ ਨਾ ਪਾਂਦੀ,
ਯਿਸੂ ਦੇ ਪਿੱਛੇ ਜਾਂਦੀ,
ਚੇਲੇ ਤੇ ਨਾਲ ਜਾਣੋਂ ਰਹਿ ਗਏ।3. ਡਾਢੇ ਮਨਸੂਬੇ ਜੋੜੇ,
ਥੁੱਕਣ ਤੇ ਮਾਰਨ ਕੋੜੇ,
ਮੋੜੇ ਤੇ ਕਿਹੜਾ ਮੋੜੇ,
ਯਿਸੂ ਦੇ ਖਹਿੜੇ ਪੈ ਗਏ।4. ਦਿਲ ਵਿੱਚੋਂ ਪਾਰ ਗ਼ਮ ਦੀ,
ਲੰਘ ਗਈ ਤਲਵਾਰ ਗ਼ਮ ਦੀ,
ਮੈਂ ਹਾਂ ਬਿਮਾਰ ਗ਼ਮ ਦੀ,
ਦਿਨ ਨੇ ਜੁਦਾਈਆਂ ਦੇ ਪੈ ਗਏ। -
ਵੇਖੋ ਸਲੀਬ ਯਿਸੂ,
ਮੋਢੇ ’ਤੇ ਚਾਈ ਜਾਂਦਾ,
ਪਾਪਾਂ ਦੀ ਕੈਦ ਵਿੱਚੋਂ,
ਪਾਪੀ ਛੁਡਾਈ ਜਾਂਦਾ।1. ਕੋੜਿਆਂ ਦੀ ਮਾਰ ਨਾਲ,
ਪਿੰਡਾ ਉਹਦਾ ਹੋਇਆ ਲਾਲ,
ਸਾਡੇ ਬਚਾਣ ਲਈ,
ਉਹ ਖੂਨ ਵਗਾਈ ਜਾਂਦਾ।2. ਕੰਡਿਆਂ ਦਾ ਤਾਜ ਸੋਹੇ,
ਸੁਰਖ ਲਿਬਾਸ ਸੋਹੇ,
ਸਾਡੀ ਨਜਾਤ ਲਈ,
ਜ਼ਿੰਦਗੀ ਗਵਾਈ ਜਾਂਦਾ।3. ਡਿੱਗਦਾ ਮਸੀਹਾ ਜਾਂਦਾ,
ਥਾਈਂ–ਥਾਈਂ ਠੇਡੇ ਖਾਂਦਾ,
ਦੁਨੀਆ ਦਾ ਭਾਰ ਸਿਰ ’ਤੇ,
ਆਪਣੇ ਉਠਾਈ ਜਾਂਦਾ।4. ਦੁੱਖ ਸਾਰੇ ਲਏ ਝੱਲ,
ਵਿਗੜੀ ਬਣਾਈ ਗੱਲ,
ਦੁਨੀਆ ਦਾ ਰੱਬ ਨਾਲ,
ਮੇਲ ਕਰਾਈ ਜਾਂਦਾ।5. ਅੰਨ੍ਹਿਆਂ ਨੂੰ ਨੈਣ ਦਿੰਦਾ,
ਦੁਖੀਆਂ ਨੂੰ ਚੈਨ ਦਿੰਦਾ,
ਜਿੱਥੋਂ ਦੀ ਜਾਂਦਾ ਈਸਾ,
ਮੁਰਦੇ ਜਿਵਾਈ ਜਾਂਦਾ। -
ਹੱਥਾਂ ਪੈਰਾਂ ਵਿੱਚੋਂ ਖੂਨ ਦੀਆਂ
ਵਗ ਪਈਆਂ ਧਾਰਾਂ, ਸੁਣੇ ਕੌਣ ਪੁਕਾਰਾਂ।1. ਉਹਦੇ ਤਾਜ ਦੇ ਕੰਡਿਆਲੀ ਦੀ
ਇੱਕ ਸ਼ਕਲ ਨਿਰਾਲੀ, ਦੇਂਦੇ ਤੀਰ ਵਿਖਾਲੀ,
ਸਿਰ ਵਿੰਨ੍ਹਿਆ ਗਿਆ ਪੂਰਾ ਤੇ ਰਿਹਾ
ਥਾਂ ਨਾ ਕੋਈ ਖਾਲੀ, ਹੋਈ ਸਖ਼ਤ ਹਵਾਲੀ,
ਰੱਤ ਚੂਸ ਲਈ ਬਦਨ ਦੀ ਕੋੜੇ
ਦੀਆਂ ਮਾਰਾਂ, ਸੁਣੇ ਕੌਣ ਪੁਕਾਰਾਂ।2. ਤਾਕਤ ਨਾ ਰਹੀ ਤੁਰਨ ਦੀ ਇੱਕ ਕਦਮ
ਉਹਨਾਂ ਦੀ, ਹਾਏ ਸੂਲੀ ਨੂੰ ਚਾ ਕੇ,
ਸ਼ਮਾਊਨ ਕੁਰੀਨੀ ਨੂੰ ਲਿਆਉਂਦੇ
ਨੇ ਬੁਲਾ ਕੇ, ਤੁਰੇ ਨਾਲ ਉਠਾ ਕੇ,
ਕਹਿੰਦਾ ਬਣ ਗਿਆ ਪੰਧ ਸੂਲੀ
ਸਣੇ ਹਜ਼ਾਰਾਂ, ਸੁਣੇ ਕੌਣ ਪੁਕਾਰਾਂ।3. ਸੂਲੀ ’ਤੇ ਬੇ-ਤਰਸਾਂ ਨੇ ਮਸੀਹ ਨੂੰ
ਲਟਕਾਇਆ, ਹਾਏ ਤਰਸ ਨਾ ਆਇਆ,
ਹੱਥਾਂ ਪੈਰਾਂ ਵਿੱਚ ਠੋਕ ਕੇ ਕਿੱਲ
ਹਾਏ ਦਰਦ ਵਧਾਇਆ, ਉਹਦਾ ਖੂਨ ਵਗਾਇਆ,
ਉਹਦੀ ਸੂਲੀ ਖੜ੍ਹੀ ਕੀਤੀ ਵਿੱਚ
ਦੋ ਬਦਕਾਰਾਂ, ਸੁਣੇ ਕੌਣ ਪੁਕਾਰਾਂ।4. ਅੱਜ ਸਿਰ ਉੱਤੇ ਮਰੀਅਮ ਦੇ ਘਟਾ
ਗ਼ਮ ਦੀਆਂ ਆਈਆਂ, ਹਰ ਪਾਸਿਓਂ ਛਾਈਆਂ,
ਉਹਨੂੰ ਗਸ਼ਾਂ ਉੱਤੇ ਗਸ਼ਾਂ ਪੈਣ,
ਗਸ਼ਾਂ ਸੁਰਤਾਂ ਭੁਲਾਈਆਂ, ਬਣੀ ਵਾਂਗ ਸ਼ੁਦਾਈਆਂ,
ਗਈਆਂ ਦਿਲ ਵਿੱਚੋਂ ਲੰਘ
ਗ਼ਮ ਦੀਆਂ ਤਿੱਖੀਆਂ ਤਲਵਾਰਾਂ, ਸੁਣੇ ਕੌਣ ਪੁਕਾਰਾਂ।5. ਦਿੱਤੀ ਜਾਨ ਜਦੋਂ ਉਸਨੇ ਜ਼ਮੀਂ
ਕੰਬ ਗਈ ਸਾਰੀ, ਹੋਈ ਦਹਿਸ਼ਤ ਭਾਰੀ,
ਸੂਰਜ ਵੀ ਗਿਆ ਛੁੱਪ ਤੇ ਪਈ ਧੁੰਦ
ਗੁਬਾਰੀ, ਕੰਬੀ ਖ਼ਲਕਤ ਸਾਰੀ,
ਉਹਦੇ ਮਰਨ ਦੀਆਂ ਛਿੜ ਗਈਆਂ
ਘਰ–ਘਰ ਵਿਚਾਰਾਂ, ਸੁਣੇ ਕੌਣ ਪੁਕਾਰਾਂ। -
ਦੁਖੀਆਂ ਨੂੰ ਐ ਮਸੀਹਾ ਸੀਨੇ ਲਗਾ ਲਵੋ,
ਇੱਕ ਵਾਰ ਫੇਰ ਆਣ ਕੇ ਸਾਨੂੰ ਬਚਾ ਲਵੋ।1. ਗੁਨਾਹਾਂ ਦੇ ਕੰਡਿਆਂ ਹੈ ਪੈਰਾਂ ਨੂੰ ਪੱਛਿਆ,
ਰਾਹੀਂ ਨੇ ਭੁੱਲ ਗਏ ਇਹ ਰਸਤਾ ਵਿਖਾ ਦੇਵੋ।2. ਸੌਂ ਗਈਆਂ ਨੇ ਜ਼ਮੀਰਾਂ ਛਾਈ ਹੈ ਕਾਲੀ ਰਾਤ,
ਸ਼ਾਫ਼ੀ ਜੀ ਨੂਰ ਬਣਕੇ ਚਾਨਣ ਵਿਛਾ ਦੇਵੋ।3. ਲੋ ਮੇਰੇ ਵਿੱਚ ਹੋਵੇ ਸਦਾ ਤੇਰੇ ਨਾਮ ਦੀ,
ਯਿਸੂ ਜੀ ਦਿਲ ’ਚ ਐਸੀ ਸ਼ਮ੍ਹਾ ਜਗਾ ਦੇਵੋ। -
ਜ਼ਾਰ–ਜ਼ਾਰ ਮਰੀਅਮ ਰੋਂਦੀ,
ਅੱਥਰੂਆਂ ਦੇ ਹਾਰ ਪਿਰੋਂਦੀ,
ਗ਼ਮ ਦੀ ਤਲਵਾਰ ਉਸਦੇ,
ਦਿਲ ਵਿੱਚੋਂ ਪਾਰ ਹੋ ਗਈ।1. ਸਿਰ ’ਤੇ ਡਿੱਗਾ ਭਾਰ ਗ਼ਮਾਂ ਦਾ,
ਦਾਗੋਂ ਜੁਦਾਈ ਦੇਂਦਾ ਜਾਂਦਾ,
ਪੁੱਤਰ ਦਾ ਮਾਤਮ ਕਰ-ਕਰ,
ਡਾਢੀ ਲਾਚਾਰ ਹੋ ਗਈ।2. ਨਾ ਕੋਈ ਪਿੱਛੇ ਦਰਦੀ ਮੇਰਾ,
ਹੋਇਆ ਚਾਰੇ ਕੂਟ ਹਨੇਰਾ,
ਮੇਰੀ ਵੀ ਜ਼ਿੰਦਗੀ ਨਾਲੇ,
ਸੂਲੀ ਸਾਚਾਰ ਹੋ ਗਈ।3. ਬੇ–ਤਰਸਾਂ ਨੂੰ ਤਰਸ ਨਾ ਆਇਆ,
ਵਿੱਚ ਪਸਲੀ ਦੇ ਨੇਜ਼ਾ ਲਾਇਆ,
ਸੂਲੀ ਦੇ ਹੇਠ ਖਲੋਤੀ,
ਮਰੀਅਮ ਬੇਜ਼ਾਰ ਹੋ ਗਈ।4. ਇੱਕੋ ਸੀ ਫ਼ਰਜ਼ੰਦ ਪਿਆਰਾ,
ਬੇਕਸੂਰ ਮਾਸੂਮ ਵਿਚਾਰਾ,
ਉਹਦੀ ਵੀ ਦੁਨੀਆ ਉੱਤੋਂ
ਜ਼ਿੰਦਗੀ ਨਿਸਾਰ ਹੋ ਗਈ।5. ਨਾ ਮੈਂ ਜੀਵਾਂ ਨਾ ਮੈਂ ਮੋਈ ਆਂ,
ਪੂਰੀਆਂ ਹੋਈਆਂ ਪੇਸ਼ਨ–ਗੋਈਆਂ,
ਨਬੀਆਂ ਦੇ ਰਾਹੀਂ ਜਿਹੜੀ,
ਹੈਸੀ ਪੁਕਾਰ ਹੋ ਗਈ। -
ਪਾਪਾਂ ਵਾਲੀ ਜਦੋਂ ਏਥੋਂ ਹੱਦ ਮੁੱਕ ਗਈ,
ਯਿਸੂ ਆ ਕੇ ਸਾਡੇ ਲਈ ਸਲੀਬ ਚੁੱਕ ਲਈ।1. ਸਾਡਿਆਂ ਗੁਨਾਹਾਂ ਰੱਬ ਸੂਲੀ ਚਾੜ੍ਹਿਆ,
ਪਾਪਾਂ ਵਾਲੀ ਉਸ ਸਾਡੀ ਪੰਡ ਚੁੱਕ ਲਈ।2. ਪਾਪਾਂ ਵਿੱਚ ਡੁੱਬੇ ਯਿਸੂ ਪਾਪੀ ਤਾਰ ’ਤੇ,
ਡੁੱਬੀ ਜਾਂਦੀ ਬੇੜੀ ਉਸ ਮੋਢੇ ਚੁੱਕ ਲਈ।3. ਸਾਡੇ ਲਈ ਆ ਕੇ ਉਸ ਆਪਾ ਵਾਰਿਆ,
ਵੇਖੋ ਉਹਦੇ ਪਿਆਰ ਵਾਲੀ ਹੱਦ ਮੁੱਕ ਗਈ। -
ਹੱਥਾਂ ਵਿੱਚ ਕਿੱਲਾਂ ਦੇ ਨਿਸ਼ਾਨ ਵੇਖ ਲਓ,
ਯਿਸੂ ਵਾਰੀ ਸਾਡੇ ਲਈ ਹੈ ਜਾਨ ਵੇਖ ਲਓ।1. ਸਾਡਿਆਂ ਗੁਨਾਹਾਂ ਉਸ ਨੂੰ ਸੀ ਮਾਰਿਆ,
ਜਾਨ ਦਿੱਤੀ ਉਸ ਸਿਦਕੋਂ ਨਾ ਹਾਰਿਆ,
ਪਿਆਰ ਉਹਦਾ ਕਿੰਨਾ ਹੈ ਮਹਾਨ ਵੇਖ ਲਓ,
ਯਿਸੂ ਵਾਰੀ ਸਾਡੇ ਲਈ ਹੈ ਜਾਨ ਵੇਖ ਲਓ।2. ਪਸਲੀ ਦਾ ਲਹੂ ਪਿਆ ਵਾਜਾਂ ਮਾਰਦਾ,
ਗੁਨਾਹਗਾਰਾਂ ਨੂੰ ਹੈ ਸ਼ਾਫ਼ੀ ਪੁਕਾਰਦਾ,
ਕਿੰਨਾ ਵੱਡਾ ਉਹ ਹੈ ਮਿਹਰਬਾਨ ਵੇਖ ਲਓ,
ਯਿਸੂ ਵਾਰੀ ਸਾਡੇ ਲਈ ਹੈ ਜਾਨ ਵੇਖ ਲਓ।3. ਕੈਸੇ–ਕੈਸੇ ਯਿਸੂ ਆ ਕੇ ਦੁੱਖ ਸਹਿ ਗਿਆ,
ਗ਼ਮ ਕਿਹੜਾ ਉਸ ਲਈ ਸੀ ਬਾਕੀ ਰਹਿ ਗਿਆ,
ਕਿੰਨਾ ਵੱਡਾ ਉਸਦਾ ਅਹਿਸਾਨ ਵੇਖ ਲਓ,
ਯਿਸੂ ਵਾਰੀ ਸਾਡੇ ਲਈ ਹੈ ਜਾਨ ਵੇਖ ਲਓ। -
ਰੋਵੇ ਮਰੀਅਮ ਲਾਸ਼ ਯਿਸੂ ਦੀ,
ਹਾਏ ਗੋਦੀ ਵਿੱਚ ਪਾ ਕੇ।1. ਮੂੰਹ ਸਿਰ ਚੁੰਮਦੀ ਤਰਲੇ ਲੈਂਦੀ,
ਬੋਲ ਮੂੰਹੋਂ ਇੱਕ ਵਾਰੀ ਕਹਿੰਦੀ,
ਮੇਰੀ ਦਰਦ ਕਹਾਣੀ,
ਸੁਣ ਕੰਨ ਲਾ ਕੇ, ਕੋਲ ਬਿਠਾ ਕੇ।2. ਹੱਥ ਆਪਣੇ ਉਹਦੀ ਰੱਤ ਵਿੱਚ ਰੰਗ ਕੇ,
ਦੁਸ਼ਮਣ ਹੁਣ ਵੀ ਹੱਸ–ਹੱਸ ਲੰਘਦੇ,
ਮੇਰੀ ਹਾਏ ਜ਼ਿੰਦਗਾਨੀ, ਖ਼ਾਕ ਮਿਲਾ ਕੇ, ਹਾਂ ਤੜਫ਼ਾ ਕੇ।3. ਦਿਲ ਮਰੀਅਮ ਦਾ ਘੱਟ–ਘੱਟ ਜਾਂਦਾ,
ਚੈਨ ਨਾ ਪਾਂਦਾ, ਛੱਪ–ਛੱਪ ਜਾਂਦਾ,
ਧਰਤੀ ਉੱਤੇ ਡਿੱਗੀ,
ਹਾਂ ਗਸ਼ ਖਾ ਕੇ, ਹਾਂ ਘਬਰਾ ਕੇ।4. ਮਾਰ ਕੇ ਨੇਜ਼ਾ ਕਰਨ ਤਸੱਲੀਆਂ,
ਖੂਨ ਉਹਦੇ ਦੀਆਂ ਨਦੀਆਂ ਚੱਲੀਆਂ,
ਛੱਡੀ ਲਹੂ ਵਿੱਚ ਉਸਦੀ,
ਲਾਸ਼ ਨੁਹਾ ਕੇ, ਜ਼ੁਲਮ ਕਮਾਕੇ।5. ਸੂਲੀ ਦਾ ਦੁੱਖ ਸੱਚਮੁੱਚ ਭਾਰਾ,
ਖੂਨ ਬਦਨ ਦਾ ਵਗ ਗਿਆ ਸਾਰਾ,
ਦਿੱਤਾ ਪਾਪ ਦਾ ਬਦਲਾ,
ਜੱਗ ਉੱਤੇ ਆ ਕੇ, ਖੂਨ ਵਗਾ ਕੇ। -
1. ਖਿਆਲ ਕਰੋ ਯਹੂਦੀਆਂ ਨੇ,
ਯਿਸੂ ਨੂੰ ਫੜ੍ਹ ਲਿਆ,
ਤੇ ਫ਼ਤਵਾ ਮੌਤ ਦਾ ਦੇ ਦਿੱਤਾ,
ਮਹਿਬੂਬ ਸ਼ਾਫ਼ੀ ਗ਼ਮਖ਼ਾਰ।
ਯਿਸੂ ਨੇ ਸਾਡੇ ਵਾਸਤੇ,
ਹਰ ਦਰਦ ਸਹਿ ਲਿਆ,
ਤੇ ਡਰਿਆ ਮੌਤ ਤੋਂ ਵੀ ਨਾ,
ਮਹਿਬੂਬ ਸ਼ਾਫ਼ੀ ਗ਼ਮਖ਼ਾਰ।2. ਖਿਆਲ ਕਰੋ ਸਲੀਬ ਨੂੰ,
ਉਹ ਚੁੱਕ ਕੇ ਤੁਰ ਪਿਆ,
ਤੇ ਰਾਹ ਵਿੱਚ ਸੋਚਦਾ ਜਾਂਦਾ ਹੈ,
ਮਹਿਬੂਬ ਸ਼ਾਫ਼ੀ ਗ਼ਮਖ਼ਾਰ।
ਸਾਡੇ ਗੁਨਾਹ ਯਿਸੂ ਨੇ,
ਮੋਢੇ ’ਤੇ ਚੁੱਕ ਲਏ,
ਸਾਨੂੰ ਬਚਾਉਣ ਉਹ ਤੁਰ ਪਿਆ,
ਮਹਿਬੂਬ ਸ਼ਾਫ਼ੀ ਗ਼ਮਖ਼ਾਰ।3. ਸਲੀਬ ਦੇ ਭਾਰ ਦੇ ਨਾਲ ਉਹ,
ਡਾਢਾ ਕਮਜ਼ੋਰ ਹੋਇਆ,
ਤੇ ਪਹਿਲੀ ਵਾਰੀ ਡਿੱਗ ਪਿਆ,
ਮਹਿਬੂਬ ਸ਼ਾਫ਼ੀ ਗ਼ਮਖ਼ਾਰ।
ਸਾਨੂੰ ਖਲਾਸੀ ਦਿੱਤੀ ਤੂੰ,
ਸੂਲੀ ਨੂੰ ਚੁੱਕ ਲਿਆ,
ਤੇ ਬਣ ਗਿਆ ਮਸੀਹਾ ਤੂੰ,
ਮਹਿਬੂਬ ਸ਼ਾਫ਼ੀ ਗ਼ਮਖ਼ਾਰ।4. ਸਲੀਬ ਦੇ ਰਾਹ ਵਿੱਚ ਮਿਲਦੀ ਹੈ,
ਯਿਸੂ ਦੀ ਪਿਆਰੀ ਮਾਂ,
ਤੇ ਮਾਂ ਦੇ ਵੱਲ ਉਹ ਵੇਖਦਾ ਹੈ,
ਮਹਿਬੂਬ ਸ਼ਾਫ਼ੀ ਗ਼ਮਖ਼ਾਰ।
ਕਿੰਨੀ ਮਹਾਨ ਪਿਆਰੀ ਮਾਂ,
ਜੋ ਧੰਨ ਹੈ ਸਦਾ,
ਹੈ ਜਿਸਨੇ ਬੇਟਾ ਵਾਰਿਆ,
ਮਹਿਬੂਬ ਸ਼ਾਫ਼ੀ ਗ਼ਮਖ਼ਾਰ।5. ਸਿਪਾਹੀਆਂ ਨੇ ਸ਼ਮਾਊਨ ਨੂੰ,
ਵਗਾਰ ਫੜ੍ਹ ਲਿਆ,
ਸਹਾਰਾ ਦੇਂਦਾ ਜਾਂਦਾ ਹੈ,
ਮਹਿਬੂਬ ਸ਼ਾਫ਼ੀ ਗ਼ਮਖ਼ਾਰ।
ਅਸੀਂ ਸਲੀਬ ਉਠਾਵਾਂਗੇ,
ਯਿਸੂ ਦੇ ਵਾਂਗ ਹੀ,
ਸਹਾਰਾ ਦੇਵੇਗਾ ਮਸੀਹ,
ਮਹਿਬੂਬ ਸ਼ਾਫ਼ੀ ਗ਼ਮਖ਼ਾਰ।6. ਇੱਕ ਨੇਕ ਔਰਤ ਨੇ ਯਿਸੂ ਨੂੰ,
ਰੁਮਾਲ ਦੇ ਦਿੱਤਾ,
ਤੇ ਮੂੰਹ ਨੂੰ ਪੂੰਝਦਾ ਜਾਂਦਾ ਹੈ,
ਮਹਿਬੂਬ ਸ਼ਾਫ਼ੀ ਗ਼ਮਖ਼ਾਰ,
ਵੇਖੋ ਤਸਵੀਰ ਯਿਸੂ ਦੀ,
ਰੁਮਾਲ ’ਤੇ ਛੱਪ ਗਈ,
ਨੇਕੀ ਦਾ ਬਦਲਾ ਦੇਂਦਾ ਹੈ,
ਮਹਿਬੂਬ ਸ਼ਾਫ਼ੀ ਗ਼ਮਖ਼ਾਰ।7. ਸਲੀਬ ਦੇ ਭਾਰ ਦੇ ਨਾਲ ਉਹ,
ਡਾਢਾ ਕਮਜ਼ੋਰ ਹੋਇਆ,
ਤੇ ਦੂਸਰੀ ਵਾਰੀ ਡਿੱਗ ਪਿਆ,
ਮਹਿਬੂਬ ਸ਼ਾਫ਼ੀ ਗ਼ਮਖ਼ਾਰ।
ਸਾਡੇ ਗੁਨਾਹਾਂ ਦੀ ਸਲੀਬ,
ਯਿਸੂ ਨੇ ਚੁੱਕ ਲਈ,
ਤੇ ਸਾਡੇ ਬਦਲੇ ਡਿੱਗ ਪਿਆ,
ਮਹਿਬੂਬ ਸ਼ਾਫ਼ੀ ਗ਼ਮਖ਼ਾਰ।8. ਮਾਤਮ ਉਹਦੇ ਲਈ ਕਰਦੀਆਂ,
ਕੁਝ ਨੇਕ ਔਰਤਾਂ,
ਤਸੱਲੀ ਦਿੰਦਾ ਜਾਂਦਾ ਉਹ,
ਮਹਿਬੂਬ ਸ਼ਾਫ਼ੀ ਗ਼ਮਖ਼ਾਰ।
ਮਾਤਮ ਅਸੀਂ ਵੀ ਕਰਦੇ ਹਾਂ,
ਯਿਸੂ ਦੇ ਵਾਸਤੇ,
ਤਸੱਲੀ ਸਾਨੂੰ ਦੇਵੇਗਾ,
ਮਹਿਬੂਬ ਸ਼ਾਫੀ ਗ਼ਮਖ਼ਾਰ।9. ਸਲੀਬ ਦੇ ਭਾਰ ਦੇ ਨਾਲ ਉਹ,
ਡਾਢਾ ਕਮਜ਼ੋਰ ਹੋਇਆ,
ਤੇ ਤੀਸਰੀ ਵਾਰੀ ਡਿੱਗ ਪਿਆ,
ਮਹਿਬੂਬ ਸ਼ਾਫ਼ੀ ਗ਼ਮਖ਼ਾਰ।
ਸਲੀਬ ਹੀ ਨਹੀਂ ਗ਼ਮ ਓਸਨੇ,
ਸਭ ਦੇ ਉਠਾ ਲਏ,
ਤੇ ਸਾਨੂੰ ਉਹ ਬਚਾਂਦਾ ਹੈ,
ਮਹਿਬੂਬ ਸ਼ਾਫ਼ੀ ਗ਼ਮਖ਼ਾਰ।10. ਸਿਪਾਹੀਆਂ ਨੇ ਬੇਰਹਿਮੀ ਨਾਲ,
ਕੱਪੜੇ ਲਏ ਉਤਾਰ,
ਤੇ ਚਮੜਾ ਖਿੱਚਿਆ ਜਾਂਦਾ ਹੈ,
ਮਹਿਬੂਬ ਸ਼ਾਫ਼ੀ ਗ਼ਮਖ਼ਾਰ।
ਬੇਦਰਦੀ ਨਾਲ ਓਸ ਦਾ,
ਰਹੇ ਨੇ ਖੂਨ ਬਹਾ,
ਤੇ ਸਾਰੇ ਦੁੱਖ ਉਹ ਜਰਦਾ ਹੈ,
ਮਹਿਬੂਬ ਸ਼ਾਫ਼ੀ ਗ਼ਮਖ਼ਾਰ।11. ਸਿਪਾਹੀਆਂ ਨੇ ਬੇਰਹਿਮੀ ਨਾਲ,
ਸਲੀਬ ’ਤੇ ਡੇਗ ਕੇ,
ਤੇ ਨਾਲ ਕਿੱਲਾਂ ਦੇ ਜੜਿਆ ਹੈ,
ਮਹਿਬੂਬ ਸ਼ਾਫੀ ਗ਼ਮਖ਼ਾਰ।
ਚਸ਼ਮਾ ਦਇਆ ਦਾ ਵਗ ਰਿਹਾ,
ਜ਼ਖ਼ਮਾਂ ’ਚੋਂ ਓਸਦੇ,
ਤੇ ਸਾਨੂੰ ਮੁਕਤੀ ਦੇਂਦਾ ਹੈ,
ਮਹਿਬੂਬ ਸ਼ਾਫ਼ੀ ਗ਼ਮਖ਼ਾਰ।12. ਸਲੀਬ ਦੇ ਥੱਲੇ ਖੜ੍ਹੀ ਹੈ,
ਯਿਸੂ ਦੀ ਪਿਆਰੀ ਮਾਂ,
ਸਲੀਬ ਉੱਤੇ ਉਹ ਜਾਨ ਦਿੰਦਾ,
ਮਹਿਬੂਬ ਸ਼ਾਫ਼ੀ ਗ਼ਮਖ਼ਾਰ।
ਸਾਡੀ ਨਜਾਤ ਵਾਸਤੇ,
ਯਿਸੂ ਕੁਰਬਾਨ ਹੋਇਆ,
ਤੇ ਬਾਪ ਦੀ ਮਰਜ਼ੀ ਮੰਨਦਾ ਹੈ,
ਮਹਿਬੂਬ ਸ਼ਾਫ਼ੀ ਗ਼ਮਖ਼ਾਰ।13. ਸਲੀਬ ਦੇ ਉੱਤੋਂ ਲਾਹ ਲਿਆ,
ਦੋ ਨੇਕ ਸ਼ਗਿਰਦਾਂ ਨੇ,
ਤੇ ਮਾਂ ਦੀ ਗੋਦ ਵਿੱਚ ਰੱਖਿਆ ਹੈ,
ਮਹਿਬੂਬ ਸ਼ਾਫ਼ੀ ਗ਼ਮਖ਼ਾਰ।
ਗ਼ਮਖ਼ਾਰ ਨੇਕ ਪਿਆਰੀ ਮਾਂ,
ਤੂੰ ਧੰਨ ਹੈਂ ਸਦਾ,
ਸਾਡੇ ਲਈ ਬੇਟਾ ਵਾਰਿਆ,
ਮਹਿਬੂਬ ਸ਼ਾਫ਼ੀ ਗ਼ਮਖ਼ਾਰ।14. ਕਬਰ ਦੇ ਵਿੱਚ ਰੱਖ ਕੇ,
ਪੱਥਰ ’ਤੇ ਲਾਈ ਮੋਹਰ,
ਤੇ ਤੀਸਰੇ ਦਿਨ ਉਹ ਜੀ ਉੱਠਿਆ,
ਮਹਿਬੂਬ ਸ਼ਾਫ਼ੀ ਗ਼ਮਖ਼ਾਰ।
ਸਾਡੇ ਲਈ ਸੀ ਮਰ ਗਿਆ,
ਸਾਡੇ ਲਈ ਜੀ ਪਿਆ,
ਸਹਾਰਾ ਸਭ ਦਾ ਹੋ ਗਿਆ,
ਮਹਿਬੂਬ ਸ਼ਾਫ਼ੀ ਗ਼ਮਖ਼ਾਰ।15. ਮਰੀਏ ਮੁਬਾਰਿਕ ਮੌਤ ਅਸੀਂ,
ਮਾਂ ਮਰੀਅਮ ਮਦਦਗਾਰ,
ਸਦਾ ਸਵਰਗਾਂ ਵਿੱਚ ਖ਼ੁਸ਼ ਰਹੀਏ,
ਮਹਿਬੂਬ ਸ਼ਾਫ਼ੀ ਗ਼ਮਖ਼ਾਰ।
ਕਹਾਣੀ ਕਲਵਰੀ ਦੀ ਇਹ,
ਅਸੀਂ ਯਾਦ ਰੱਖੀਏ,
ਤੇ ਪੂਜੀਏ ਸਲੀਬ ਨੂੰ,
ਮਹਿਬੂਬ ਸ਼ਾਫ਼ੀ ਗ਼ਮਖ਼ਾਰ। -
1. ਸਲੀਬ ਦੇ ਥੱਲੇ ਖੜ੍ਹੀ ਹੈ,
ਇੱਕ ਪਾਕ ਦੁਖਿਆਰੀ ਮਾਂ,
ਇਕਲੌਤਾ ਬੇਟਾ ਦੇਖਦੀ ਹੈ,
ਜੋ ਦੇਂਦਾ ਆਪਣੀ ਜਾਨ।2. ਬੇਟੇ ਦੇ ਹਰ ਇੱਕ ਜ਼ਖ਼ਮ ਤੋਂ,
ਖੂਨ ਡਿੱਗਦਾ ਰਹਿੰਦਾ ਹੈ,
ਤੇ ਮਾਂ ਦੀ ਰੂਹ ਹਮਦਰਦੀ
ਨਾਲ ਵੀ ਛੇਦੀ ਜਾਂਦੀ ਹੈ।3. ਬੇਇੱਜ਼ਤ ਹੁੰਦੇ ਦੇਖਦੀ ਹ
ਜਲਾਲੀ ਬੇਟੇ ਨੂੰ,
ਇਲਾਜ ਕੋਈ ਨਾ ਹੁੰਦਾ ਹੈ
ਦਰਦਨਾਕ ਜਾਨ ਕੰਦਨੀ ਨੂੰ।4. ਬਚਾਣ ਵਾਲਾ ਹੁੰਦਾ ਹੈ,
ਗੁਨਾਹਾਂ ਲਈ ਕੁਰਬਾਨ,
ਇਸਾਈਆਂ ਨੂੰ ਉਹ ਦੇਂਦਾ ਹੈ,
ਖੁਦ ਆਪਣੀ ਮਾਂ ਮਿਹਰਬਾਨ।5. ਸਲੀਬ ਦੇ ਪਾਸ ਪਾਕ ਵਾਲਿਦਾ,
ਤੂੰ ਹੰਝੂਆਂ ਦੇ ਨਾਲ,
ਸਾਨੂੰ ਸਭਨਾਂ ਨੂੰ ਕਬੂਲ ਕੀਤਾ,
ਅਸੀਂ ਤੇਰੇ ਬੱਚੇ ਹਾਂ।6. ਅਸੀਂ ਆਪਣੀ ਮਾਂ ਦੇ ਦੁੱਖਾਂ ਨੂੰ
ਹਮੇਸ਼ਾ ਯਾਦ ਕਰੀਏ,
ਉਸਦੇ ਸਲੀਬੀ ਬੇਟੇ ਨੂੰ
ਹਮੇਸ਼ਾ ਪਿਆਰ ਕਰੀਏ। -
ਯਿਸੂ ਜੱਗ ਨੂੰ ਬਚਾ ਕੇ
ਤਾਜ ਕੰਡਿਆਂ ਦਾ ਪਾ ਕੇ,
ਸੂਲੀ ਉੱਤੇ ਗਿਆ ਟੰਗਿਆ।1. ਵਜਨ ਸੂਲੀ ਦਾ ਬਹੁਤ,
ਜਿੰਦੜੀ ਮਲੂਕ ਆ,
ਮਾਰੇ ਵੈਰੀ ਮੁੱਕੇ ਬੁਰਾ ਕਰਨ ਸਲੂਕ ਆ।
ਜ਼ਮੀਨ ਅਸਮਾਨ ਰੋਏ,
ਜਦੋਂ ਸੂਲੀ ’ਤੇ ਖਲੋਏ,
ਕਿਸੇ ਤੋਂ ਨਾ ਰਹਿਮ ਮੰਗਿਆ।2. ਕਲਵਰੀ ਪਹਾੜੀ ਰੋ–ਰੋ, ਕਰਦੀ ਬਿਆਨ ਆ,
ਪੁੱਤਰ ਖ਼ੁਦਾ ਦਾ ਹੋਇਆ,
ਕਿੱਦਾਂ ਕੁਰਬਾਨ ਆ।
ਐਸੀ ਦਰਦ ਕਹਾਣੀ,
ਮੇਰੇ ਤੋਂ ਦੱਸੀ ਨਹੀਂ ਜਾਣੀ,
ਪਸਲੀ ’ਚ ਨੇਜ਼ਾ ਵੱਜਿਆ।3. ਵੇਖ ਲਓ ਸਾਡੇ ਲਈ ਯਿਸੂ, ਕਰਮ ਕਮਾ ਗਿਆ,
ਦੁਨੀਆ ਦਾ ਰੱਬ ਨਾਲ ਮੇਲ ਕਰਾ ਗਿਆ।
ਦਿਲ ਦਿੰਦਾ ਹੈ ਦੁਹਾਈ,
ਉਹ ਵੰਡੇ ਪਾਪਾਂ ਦੀ ਦਵਾਈ,
ਜਿਨ੍ਹਾਂ ਨੂੰ ਸ਼ੈਤਾਨ ਡੰਗਿਆ।4. ਭੁੱਲੀਂ ਨਾ ਤੂੰ ਕਦੀ ਉਹਦੇ ਕੀਤੇ ਉਪਕਾਰ ਨੂੰ,
ਦਿਲ ਵਿੱਚ ਰੱਖੀਂ ਉਹਨੂੰ ਸੱਚੇ ਗ਼ਮਖ਼ਾਰ ਨੂੰ।
ਦੁਖੀਆਂ ਦਾ ਯਾਰ ਯਿਸੂ ਬਖ਼ਸ਼ਣਹਾਰ ਯਿਸੂ,
ਵੈਰੀਆਂ ਲਈ ਰਹਿਮ ਮੰਗਿਆ। -
ਬੇੜੇ ਪਾਰ ਲਗਾ ਦੇ ਯਿਸੂ,
ਸਾਡੇ ਔਗੁਣਹਾਰਾਂ ਦੇ,
ਘਰੋਂ ਗਰੀਬ ਤਾਲੀਮੋਂ ਖਾਲੀ,
ਦਿਲ ਵਿੱਚ ਸ਼ੌਕ ਦਿਦਾਰਾਂ ਦੇ।1. ਅਸਾਂ ਸੁਣਿਆ ਤੇਰੇ ਚੇਲੇ,
ਰਹਿੰਦੇ ਵਿੱਚ ਸਦਾ ਉਹ ਮੇਲੇ,
ਪੱਲੇ ਹੋਣ ਨਾ ਪੈਸੇ ਧੇਲੇ,
ਰਹਿੰਦੇ ਵਿੱਚ ਬਹਾਰਾਂ ਦੇ।2. ਅਸਾਂ ਸੁਣਿਆ ਸ਼ੈਤਾਨ ਨਾਲ ਲੜਿਆ,
ਐਸਾ ਲੜਿਆ ਸ਼ੈਤਾਨ ਨੂੰ ਫੜ੍ਹਿਆ,
ਉਹਨੂੰ ਐਸਾ ਕਾਬੂ ਕਰਿਆ,
ਮਾਰਿਆ ਵਿੱਚ ਪਹਾੜਾਂ ਦੇ।3. ਤੈਨੂੰ ਚੁੱਕ ਚੜ੍ਹਾਇਆ ਸੂਲੀ,
ਤਾਹਨੇ ਦੇਣ ਗਰੀਬ ਮਾਮੂਲੀ,
ਤੇ ਖੁਦ ਲਾਹਨਤੀ ਮੌਤ ਕਬੂਲੀ,
ਖ਼ਾਤਿਰ ਕੁੱਲ ਬਦਕਾਰਾਂ ਦੇ। -
ਜ਼ਾਲਿਮਾਂ ਨੇ ਕੀਤੀ ਨਾ ਪਛਾਣ ਯਿਸੂ ਦੀ,
ਸੂਲੀ ਉੱਤੇ ਟੰਗ ਦਿੱਤੀ ਜਾਨ ਯਿਸੂ ਦੀ।1. ਫ਼ਰੀਸੀਆਂ ਦੇ ਦਲ ਦੇ ਉਹ ਨਾਲ ਰਲ ਕੇ,
ਆ ਗਿਆ ਯਹੂਦਾਹ ਸੀ ਚੜ੍ਹਾਈ ਕਰ ਕੇ,
ਕੌਡੀਆਂ ਦੇ ਮੁੱਲ ਪਾਈ ਜਾਨ ਯਿਸੂ ਦੀ।2. ਕੰਡਿਆਂ ਦਾ ਤਾਜ ਸਿਰ ਉੱਤੇ ਰੱਖ ਕੇ,
ਕਰਦੇ ਮਖੌਲ ਠੱਠੇ ਹੱਸ–ਹੱਸ ਕੇ,
ਖੁੱਲ੍ਹੀ ਸੀ ਨਾ ਫਿਰ ਵੀ ਜ਼ੁਬਾਨ ਯਿਸੂ ਦੀ।3. ਹੱਥੀਂ ਪੈਰੀਂ ਕਿੱਲ ਠੋਕ ਸੂਲੀ ਚਾੜ੍ਹਿਆ,
ਵੱਖੀ ਵਿੱਚ ਨੇਜ਼ਾ ਇੱਕ ਡੂੰਘਾ ਮਾਰਿਆ,
ਮੌਤ ਕਿੰਨੀ ਵੇਖੋ ਸੀ ਮਹਾਨ ਯਿਸੂ ਦੀ। -
ਯਿਸੂ ਸੂਲੀ ਚੜ੍ਹ ਕੇ,
ਪਾਪੀ ਬਾਹੋਂ ਫੜ੍ਹ ਕੇ,
ਦਿੱਤਾ ਵਿੱਚ ਹੈ ਸਵਰਗ ਪਹੁੰਚਾ,
ਜੀ, ਮੈਂ ਕਿਉਂ ਨਾ ਪੁਕਾਰਾਂ ਨਾਸਰੀਆ।1. ਗ਼ਤਸਮਨੀ ਵਿੱਚ ਨਾਲ ਸ਼ਗਿਰਦਾਂ,
ਜਾ ਕੇ ਮੰਗੀ ਦੁਆ,
ਵਗਿਆ ਖੂਨ ਪਸੀਨਾ ਬਣ ਕੇ,
ਦੇਖੋ ਰੱਬ ਦੀ ਰਜ਼ਾ,
ਭਲਾ ਜੀ, ਦੇਖੋ ਰੱਬ ਦੀ ਰਜ਼ਾ,
ਲੋਕੀ ਆ ਗਏ ਚੜ੍ਹ ਕੇ,
ਤਲਵਾਰਾਂ ਫੜ੍ਹ ਕੇ,
ਉਹ ਦੇ ਚੇਲੇ ਨੇ ਦਿੱਤਾ ਫੜਵਾ,
ਜੀ, ਮੈਂ ਕਿਉਂ ਨਾ ਪੁਕਾਰਾਂ ਨਾਸਰੀਆ।2. ਸੂਲੀ ਚੁੱਕ ਕੇ ਨਿਕਲਿਆ ਸ਼ਹਿਰੋਂ,
ਚੜ੍ਹਿਆ ਜਾਵੇ ਪਹਾੜ,
ਠੇਡਾ ਲੱਗ ਕੇ ਜਦ ਡਿੱਗ ਪੈਂਦਾ,
ਦੁਸ਼ਮਣ ਦੇਣ ਲਤਾੜ,
ਭਲਾ ਜੀ, ਦੁਸ਼ਮਣ ਦੇਣ ਲਤਾੜ,
ਪਾਪੀ ਬਚ ਜਾਂਦੇ, ਦੁਖੀ ਸ਼ਿਫ਼ਾ ਪਾਉਂਦੇ,
ਜਿਹੜੇ ਕਦਮੀਂ ਡਿੱਗਦੇ ਆ,
ਜੀ, ਮੈਂ ਕਿਉਂ ਨਾ ਪੁਕਾਰਾਂ ਨਾਸਰੀਆ।3. ਬਾਹਾਂ ਖੜ੍ਹੀਆਂ ਕਰ ਕਰ ਰੋਵੇ,
ਮਰੀਅਮ ਧਾਹੀਂ ਮਾਰ,
ਰੱਬ ਅੱਗੇ ਫਰਿਆਦਾਂ ਕਰਦੀ,
ਪੁੱਤ ਨੂੰ ਦੇਖ ਲਾਚਾਰ,
ਭਲਾ ਜੀ, ਪੁੱਤ ਨੂੰ ਦੇਖ ਲਾਚਾਰ,
ਉਹਦਾ ਮਨ ਤੜਫੇ, ਉਹਦਾ ਦਿਲ ਧੜਕੇ,
ਮੰਨੀ ਰੱਬ ਦੀ ਉਸ ਰਜ਼ਾ,
ਜੀ, ਮੈਂ ਕਿਉਂ ਨਾ ਪੁਕਾਰਾਂ ਨਾਸਰੀਆ। -
ਪਿਆਰੇ ਯਿਸੂ ਤੂੰ ਹੈਂ,
ਮੇਰਾ ਸੱਚਾ ਮਹਿਬੂਬ ਯਾਰ,
ਚੁੱਕਿਆ ਹੈ ਦੁਨੀਆ ਦਾ,
ਮੋਢਿਆਂ ਦੇ ਉੱਤੇ ਭਾਰ।1. ਕੰਡਿਆਂ ਦੇ ਤਾਜ ਨਾਲ,
ਚਿਹਰਾ ਉਹਦਾ ਹੋਇਆ ਲਾਲ,
ਢੂੰਡਦਾ ਪਿਆ ਉਹ ਮੈਨੂੰ,
ਬੁਲਾਉਂਦਾ ਉਹ ਪਿਆਰ ਨਾਲ,
ਮਾਰੋ ਨਾ ਇਹਨੂੰ ਪੱਥਰ,
ਪਰ ਕਰੋ ਸਵੀਕਾਰ।2. ਮਾਰ ਕੇ ਚਪੇੜਾਂ ਡਾਢਾ ਜ਼ੁਲਮ ਗੁਜ਼ਾਰਦੇ,
ਮਾਰਿਆ ਭਲਾ ਕਿੰਨ੍ਹੇ,
ਬਾਰ–ਬਾਰ ਟਾਕਦੇ,
ਸਿੱਖੋ ਤੇ ਸਿਖਾਓ ਉਹ ਤੋਂ,
ਇਹ ਤੋਂ ਵੱਧ ਕਿਹਦਾ ਪਿਆਰ।3. ਸੂਲੀ ਸਾਡੇ ਪਾਪਾਂ ਦੀ
ਚੁੱਕ ਲਈ ਜਾਂਦਾ ਏ,
ਰਾਹ ਦੇ ਵਿੱਚ ਕਈ ਕਈ
ਧੱਕੇ ਪਿਆ ਖਾਂਦਾ ਏ,
ਥੱਕੇ ਮਾਂਦੇ ਆਓ ਮੇਰੇ ਕੋਲ,
ਵਾਜਾਂ ਮਾਰਦਾ ਪਿਆਰ ਨਾਲ।4. ਫੜ੍ਹਕੇ ਯਹੂਦੀਆਂ ਨੇ
ਸੂਲੀ ਚੜ੍ਹਾ ਦਿੱਤਾ ਏ,
ਸਾਡੇ ਪਾਪਾਂ ਦਾ ਉਸਨੇ,
ਨਾਸ਼ ਕਰ ਦਿੱਤਾ ਏ,
ਖੂਨ ਦੀਆਂ ਧਾਰਾਂ ਵੇਖੋ,
ਵੇਖੋ ਅੰਮ੍ਰਿਤ ਪਿਆਰ ਦੀਆਂ। -
ਕਿੱਡਾ ਦੁਖਿਆਰਾ ਏ
ਇਹ ਸਲੀਬੀ ਰਾਹ,
ਤੂੰ ਕਿੰਨਾ ਦੁੱਖ ਸਿਹਾ,
ਮੈਨੂੰ ਵੀ ਸਿਖਾ।1. ਮੂੰਹ ’ਤੇ ਚਪੇੜਾਂ ਮਾਰਨ,
ਕਰਨ ਬੁਰਾ ਹਾਲ ਤੇਰਾ,
ਸਿਰ ਉੱਤੇ ਮਾਰਨ ਕਾਨੇ,
ਥੁੱਕਦਾ ਹੈ ਮੂੰਹ ’ਤੇ ਕਿਹੜਾ,
ਵੇਖੋ ਉਹਦੇ ਚੇਲੇ ਨੇ, ਦਿੱਤਾ ਫੜਵਾ।2. ਉਹਦੇ ਕਲਵਰੀ ਦੇ ਰਾਹ ਦੇ
ਪੈਂਡੇ ਨਹੀਂਓਂ ਮੁੱਕਦੇ,
ਡਿੱਗਦਾ ਸਲੀਬ ਥੱਲੇ,
ਕੁੱਟ ਕੁੱਟ ਚੁੱਕਦੇ,
ਵੇਖੋ ਮਰੀਅਮ ਦੀਆਂ ਅੱਖਾਂ
ਨੇ ਰਹੀਆਂ ਨੀਰ ਬਹਾ।3. ਮੂੰਹ ਉਹਦੇ ਸਿਰਕਾ ਲਾ,
ਕਈ ਮਜ਼ਾਕ ਉਡਾਉਂਦੇ ਨੇ,
ਖ਼ੁਦਾ ਇਹਨਾਂ ਨੂੰ ਮਾਫ਼ ਕਰਨਾ,
ਯਿਸੂ ਫਰਮਾਉਂਦੇ ਨੇ,
ਤੀਜੇ ਦਿਨ ਜ਼ਿੰਦਾ ਹੋ ਕੇ,
ਲਈ ਮੌਤ ’ਤੇ ਫਤਹਿ ਪਾ। -
ਮੈਂ ਕਾਸ਼ ਵੰਡ ਕੇ ਲੈ ਲੈਂਦਾ,
ਤੇਰਾ ਦਰਦ ਐ ਮਸੀਹਾ।1. ਜਦ ਦੁਸ਼ਮਣਾਂ ਨੇ ਫੜ੍ਹਿਆ,
ਪਿਆਰੇ ਮਸੀਹਾ ਤੈਨੂੰ,
ਥੁੱਕਦੇ ਸੀ ਮੂੰਹ ’ਤੇ ਤੇਰੇ,
ਨਾਲੇ ਮਾਰਦੇ ਸੀ ਤੈਨੂੰ।2. ਜਦ ਕਲਵਰੀ ਨੂੰ ਤੁਰਿਆ,
ਚੁੱਕ ਕੇ ਸਲੀਬ ਭਾਰੀ,
ਹੋਇਆ ਸਰੀਰ ਜ਼ਖ਼ਮੀ,
ਪਰ ਆਤਮਾ ਨਾ ਹਾਰੀ।3. ਨੇਜ਼ਾ ਪਸਲੀ ’ਚ ਵੱਜਿਆ,
ਵਗਿਆ ਖੂਨ ਦਾ ਫੁਹਾਰਾ,
ਅਸਾਂ ਪਾਪੀਆਂ ਦੇ ਲਈ,
ਦਿੱਤਾ ਜਾਨ ਦਾ ਕਫ਼ਾਰਾ। -
ਯਿਸੂ ਪਾਪੀਆਂ ਦਾ ਹੈਗਾ ਸੱਚਾ ਯਾਰ,
ਚੁੱਕਿਆ ਸੂਲੀ ਉੱਤੇ ਤੇਰਾ ਮੇਰਾ ਭਾਰ।1. ਹੱਥ ਉਹਦੇ ਜ਼ਿੰਦਗੀ ਹੈ ਜਿਹਦੀ ਪੈ ਗਈ,
ਉਹਦੀ ਮੈਲ ਸਾਰੀ ਦਿਲ ਦੀ ਹੈ ਲਹਿ ਗਈ।
ਬੇੜਾ ਕਰ ਦਿੱਤਾ ਉਹਦਾ ਉਹਨੇ ਪਾਰ,
ਚੁੱਕਿਆ ਸੂਲੀ ਉੱਤੇ ਤੇਰਾ ਮੇਰਾ ਭਾਰ।2. ਮੇਰੀ ਜਾਨ ਪਈ ਸੀ ਕੁਰਲਾਂਵਦੀ,
ਬਿਨਾਂ ਮੰਜ਼ਿਲੋਂ ਹੀ ਤੁਰੀ ਸਿੱਧੀ ਜਾਂਵਦੀ।
ਰਾਹੇ ਪਾਪਾਂ ਜਦੋਂ ਕੀਤੀ ਸੀ ਪੁਕਾਰ,
ਚੁੱਕਿਆ ਸੂਲੀ ਉੱਤੇ ਤੇਰਾ ਮੇਰਾ ਭਾਰ।3. ਰਲ ਮਿਲ ਤੇਰੇ ਦਰ ਉੱਤੇ ਆਉਣਾ ਹੈ,
ਸਿਰ ਸਿਜਦੇ ਵਿੱਚ ਸਭ ਨੇ ਝੁਕਾਉਣਾ ਹੈ।
ਮੂੰਹੋਂ ਕਰਨੀ ਹੈ ਤੇਰੀ ਜੈ ਜੈ ਕਾਰ,
ਚੁੱਕਿਆ ਸੂਲੀ ਉੱਤੇ ਤੇਰਾ ਮੇਰਾ ਭਾਰ। -
ਜਿੰਦ ਯਿਸੂ ਨੂੰ ਸਲੀਬ
ਉੱਤੇ ਟੰਗਣੀ ਪਈ,
ਖ਼ਾਤਿਰ ਪਿਆਰ ਦੀ,
ਉਹਦੇ ਖੂਨ ਵਿੱਚ ਜਿੰਦ
ਸਾਨੂੰ ਰੰਗਣੀ ਪਈ,
ਖ਼ਾਤਿਰ ਪਿਆਰ ਦੀ।1. ਸਾਨੂੰ ਝੂਠਿਆਂ ਤੇ ਪੀਰਾਂ ਨੇ
ਸੀ ਮਾਰ ਸੁੱਟਿਆ,
ਨਾਲੇ ਡਾਕੂਆਂ ਤੇ ਚੋਰਾਂ ਨੇ
ਸੀ ਆਣ ਲੁੱਟਿਆ।
ਸਾਡੇ ਜ਼ਖ਼ਮਾਂ ਤੇ ਪੱਟੀ
ਉਹਨੂੰ ਬੰਨ੍ਹਣੀ ਪਈ,
ਖ਼ਾਤਿਰ ਪਿਆਰ ਦੀ,
ਜਿੰਦ ਯਿਸੂ ਨੂੰ ਸਲੀਬ
ਉੱਤੇ ਟੰਗਣੀ ਪਈ,
ਖ਼ਾਤਿਰ ਪਿਆਰ ਦੀ।2. ਮੁੱਲ ਉਹਦਿਆਂ ਦੁੱਖਾਂ ਦਾ
ਅਸੀਂ ਨਹੀਂ ਪਾਇਆ ਸੀ,
ਜਿਹੜਾ ਸਾਡੇ ਲਈ
ਆਦਮੀ ਬਣ ਆਇਆ ਸੀ।
ਚੜ੍ਹ੍ਹਕੇ ਸੂਲੀ ਉੱਤੇ ਮਾਫ਼ੀ
ਉਹਨੂੰ ਮੰਗਣੀ ਪਈ,
ਖ਼ਾਤਿਰ ਪਿਆਰ ਦੀ,
ਜਿੰਦ ਯਿਸੂ ਨੂੰ ਸਲੀਬ
ਉੱਤੇ ਟੰਗਣੀ ਪਈ,
ਖ਼ਾਤਿਰ ਪਿਆਰ ਦੀ। -
ਸੁਣ ਲੈ ਪੁਕਾਰ ਮੇਰੀ,
ਤੂੰ ਸੂਲੀ ਵਾਲਿਆ,
ਵਿਗੜੀ ਸਵਾਰ ਮੇਰੀ,
ਤੂੰ ਸੂਲੀ ਵਾਲਿਆ,
ਸੂਲੀ ਵਾਲੇ, ਓ ਸੂਲੀ ਵਾਲੇ।1. ਤੁਰ–ਤੁਰ ਕੰਡਿਆਂ ’ਤੇ
ਮੈ ਹਾਂ ਹੁਣ ਅੱਕਿਆ,
ਕਰ ਦੇ ਇਮਾਨ ਵਿੱਚ,
ਮੈਨੂੰ ਹੁਣ ਪੱਕਿਆ,
ਹਮਦੋ–ਸਨਾ ਮੈਂ ਤੇਰੀ,
ਗਾਵਾਂ ਸੂਲੀ ਵਾਲਿਆ,
ਸੂਲੀ ਵਾਲੇ, ਓ ਸੂਲੀ ਵਾਲੇ।2. ਮਹਿਕ ਜਾਵੇ ਸਾਰੀ ਇਹ,
ਕਾਇਨਾਤ ਅੱਜ ਦੀ,
ਖ਼ੈਰ ਨਾਲ ਬੀਤੇ ਮੇਰੀ,
ਰਾਤ ਇਹ ਅੱਜ ਦੀ,
ਤਾਬਿਆ ’ਚ ਰਹਾਂ ਤੇਰੀ,
ਮੈਂ ਸੂਲੀ ਵਾਲਿਆ,
ਸੂਲੀ ਵਾਲੇ, ਓ ਸੂਲੀ ਵਾਲੇ। -
ਬਾਈਬਲ ਨੂੰ ਪੜ੍ਹਿਆ,
ਨਾ ਦੁੱਖ ਗਿਆ ਜਰਿਆ,
ਯਿਸੂ ਸ਼ਾਫ਼ੀ ਨਹੀਂ ਮੌਤ ਕੋਲੋਂ ਡਰਿਆ।1. ਗਤਸਮਨੀ ’ਚ ਯਿਸੂ ਨੇ
ਖ਼ੁਦਾ ਅੱਗੇ ਦੁਆ ਕੀਤੀ,
ਮੌਤ ਦਾ ਪੀ ਲਿਆ ਪਿਆਲਾ,
ਪੂਰੀ ਰੱਬ ਦੀ ਰਜ਼ਾ ਕੀਤੀ,
ਝੁਕਿਆ ਅਸਮਾਨ ਦਿਲ
ਦੁੱਖਾਂ ਨਾਲ ਭਰਿਆ।2. ਵੈਰਿਆਂ ਨੇ ਜ਼ੁਲਮ ਕੀਤਾ,
ਪੇਸ਼ ਕੀਤਾ ਮਸੀਹ ਫੜ੍ਹਕੇ,
‘‘ਸੂਲੀ ’ਤੇ ਚਾੜ੍ਹ ਦਿਓ ਇਸਨੂੰ’’,
ਵੈਰੀਆਂ ਨੇ ਕਿਹਾ ਰਲ਼ ਕੇ,
ਸਿਰ ’ਤੇ ਵੈਰੀਆਂ
ਤਾਜ ਕੰਡਿਆਂ ਦਾ ਧਰਿਆ।3. ਜਲਾਦਾਂ ਲਾਹ ਲਏ ਕਪੜੇ,
ਜਿਗਰ ਮਰੀਅਮ ਦੇ ਨੂੰ ਲੁੱਟਿਆ,
ਯਿਸੂ ਨੂੰ ਚਾੜ੍ਹਿਆ ਸੂਲੀ,
ਧਰਤੀ–ਆਕਾਸ਼ ਕੰਬ ਉੱਠਿਆ,
ਜੱਗ ਦੇ ਵਾਲੀ ਨੂੰ ਨਾਲ
ਕਿੱਲਾਂ ਦੇ ਸੀ ਜੜਿਆ।4. ਮੇਰੀ ਤਾਂ ਇਹ ਤਮੰਨਾ ਹੈ,
ਚੁੰਮਾਂ ਕਦਮਾਂ ਨੂੰ ਮੈਂ ਫੜ੍ਹਕੇ,
ਨਜ਼ਰ ਆਇਆ ਨਾ ਜੱਗ ਅੰਦਰ,
ਜ਼ਿੰਦਾ ਹੋਇਆ ਕੋਈ ਮਰਕੇ,
ਡਿੱਠਾ ਮੈਂ ਯਿਸੂ ਜ਼ਿੰਦਾ
ਅਰਸ਼ਾਂ ਨੂੰ ਚੜ੍ਹਿਆ।