ਲਿਤਾਨੀਆਂ | Litanies
ਇਹ ਭਜਨ ਮਾਲਾ ਦਾ घाਰ੍ਹਵਾਂ ਹਿੱਸਾ ਹੈ। ਇਸ ਵਿੱਚ ਮਾਂ ਮਰੀਅਮ ਨੂੰ ਸਮਰਪਿਤ ਲਿਤਾਨੀਆਂ ਅਤੇ ਸੰਤਾਂ ਨੂੰ ਸਮਰਪਿਤ ਲਿਤਾਨੀਆਂ ਨੂੰ ਜੋੜਿਆ ਗਿਆ ਹੈ।
-
ਐ ਪ੍ਰਭੂ ਦਇਆ ਕਰ, ਐ ਪ੍ਰਭੂ ਦਇਆ ਕਰ।
ਐ ਮਸੀਹਾ ਦਇਆ ਕਰ, ਐ ਮਸੀਹਾ ਦਇਆ ਕਰ।
ਐ ਪ੍ਰਭੂ ਦਇਆ ਕਰ, ਐ ਪ੍ਰਭੂ ਦਇਆ ਕਰ।ਮੁਕੱਦਸ ਮਰੀਅਮ ਖ਼ੁਦਾ ਦੀ ਮਾਂ,
ਸਾਡੇ ਲਈ ਦੁਆ ਕਰ।
ਸੰਤ ਮਿਖ਼ਾਇਲ, ਸਾਡੇ ਲਈ ਦੁਆ ਕਰ।
ਸਾਰੇ ਪਾਕ ਫਰਿਸ਼ਤਿਓ, ਸਾਡੇ ਲਈ ਦੁਆ ਕਰੋ।
ਸੰਤ ਯੂਸਫ਼, ਸਾਡੇ ਲਈ ਦੁਆ ਕਰ।
ਸੰਤ ਯੂਹੰਨਾ ਬਪਤਿਸਤਾ, ਸਾਡੇ ਲਈ ਦੁਆ ਕਰ।
ਸੰਤ ਪਤਰਸ ਤੇ ਪੌਲੂਸ, ਸਾਡੇ ਲਈ ਦੁਆ ਕਰੋ।
ਸੰਤ ਥੋਮਾ, ਸਾਡੇ ਲਈ ਦੁਆ ਕਰ।
ਸੰਤ ਇੰਦਰਿਆਸ, ਸਾਡੇ ਲਈ ਦੁਆ ਕਰ।
ਸੰਤ ਯੂਹੰਨਾ, ਸਾਡੇ ਲਈ ਦੁਆ ਕਰ।
ਸੰਤ ਥਦੇਊਸ, ਸਾਡੇ ਲਈ ਦੁਆ ਕਰ।
ਸੰਤਣੀ ਮਰੀਅਮ ਮਗਦਲੀਨੀ,
ਸਾਡੇ ਲਈ ਦੁਆ ਕਰ।
ਸੰਤ ਸਟੀਫ਼ਨ, ਸਾਡੇ ਲਈ ਦੁਆ ਕਰ।
ਸੰਤ ਲਾਰੰਸ, ਸਾਡੇ ਲਈ ਦੁਆ ਕਰ।
ਸੰਤ ਇੰਗਨੇਸ਼ੀਅਸ, ਸਾਡੇ ਲਈ ਦੁਆ ਕਰ।
ਸੰਤਣੀ ਐਗਨਸ, ਸਾਡੇ ਲਈ ਦੁਆ ਕਰ।
ਸੰਤਣੀ ਪਰਪਤੂਆ, ਸਾਡੇ ਲਈ ਦੁਆ ਕਰ।
ਸੰਤਣੀ ਫਲਿਸੀਤੀ, ਸਾਡੇ ਲਈ ਦੁਆ ਕਰ।
ਸੰਤ ਗਰੀਗੋਰੀ, ਸਾਡੇ ਲਈ ਦੁਆ ਕਰ।
ਸੰਤ ਅਗਸਟੀਨ, ਸਾਡੇ ਲਈ ਦੁਆ ਕਰ।
ਸੰਤ ਅਥਾਨੇਸ਼ੀਉਸ, ਸਾਡੇ ਲਈ ਦੁਆ ਕਰ।
ਸੰਤ ਬੇਸਿਲ, ਸਾਡੇ ਲਈ ਦੁਆ ਕਰ।
ਸੰਤ ਮਾਰਟਿਨ, ਸਾਡੇ ਲਈ ਦੁਆ ਕਰ।
ਸੰਤ ਫਰਾਂਸਿਸ ਤੇ ਦੋਮਨਿਕ,
ਸਾਡੇ ਲਈ ਦੁਆ ਕਰੋ।
ਸੰਤ ਫਰਾਂਸਿਸ ਜ਼ੇਵੀਅਰ, ਸਾਡੇ ਲਈ ਦੁਆ ਕਰ।
ਸੰਤ ਯੂਹੰਨਾ ਵੀਆਨੀ, ਸਾਡੇ ਲਈ ਦੁਆ ਕਰ।
ਸੰਤਣੀ ਤਰੀਜ਼ਾ, ਸਾਡੇ ਲਈ ਦੁਆ ਕਰ।
ਸੰਤਣੀ ਕੈਥਰੀਨ, ਸਾਡੇ ਲਈ ਦੁਆ ਕਰ।
ਸੰਤ ਪਾਦਰੇ ਪੀਯੋ, ਸਾਡੇ ਲਈ ਦੁਆ ਕਰ।
ਸੰਤ ਗੋਨਜ਼ਾਲੋ ਗਾਰਸੀਆ, ਸਾਡੇ ਲਈ ਦੁਆ ਕਰ।
ਸੰਤਣੀ ਅਲਫ਼ੌਂਸਾ, ਸਾਡੇ ਲਈ ਦੁਆ ਕਰ।
ਸੰਤਣੀ ਮਦਰ ਤਰੇਸਾ, ਸਾਡੇ ਲਈ ਦੁਆ ਕਰ।
ਸੰਤ ਯੂਹੰਨਾਹ ਤੇਈਵਾਂ, ਸਾਡੇ ਲਈ ਦੁਆ ਕਰ।
ਸੰਤ ਜੌਨ ਪੌਲ ਦੂਜਾ, ਸਾਡੇ ਲਈ ਦੁਆ ਕਰ।
ਸੰਤ ਕੁਰੀਆਕੋਸ ਚਾਵਰਾ, ਸਾਡੇ ਲਈ ਦੁਆ ਕਰ।
ਸੰਤਣੀ ਯੂਫ੍ਰਰੇਸੀਆ, ਸਾਡੇ ਲਈ ਦੁਆ ਕਰ।
ਸੰਤਣੀ ਮਰੀਅਮ ਤਰੇਸੀਆ, ਸਾਡੇ ਲਈ ਦੁਆ ਕਰ।
ਸੰਤ….
(ਹੋਰ ਸੰਤਾਂ ਦੇ ਨਾਂ ਲਗਾ ਸਕਦੇ ਹੋ)
ਸਾਡੇ ਲਈ ਦੁਆ ਕਰ।
ਖ਼ੁਦਾ ਦੇ ਸਾਰੇ ਸੰਤੋ, ਸਾਡੇ ਲਈ ਦੁਆ ਕਰੋ।ਐ ਪ੍ਰਭੂ ਸਾਨੂੰ ਬਚਾ, ਐ ਪ੍ਰਭੂ ਸਾਨੂੰ ਬਚਾ।
ਸਾਰੀਆਂ ਬਦੀਆਂ ਤੋਂ, ਐ ਪ੍ਰਭੂ ਸਾਨੂੰ ਬਚਾ।
ਸਾਰੇ ਗ਼ੁਨਾਹਾਂ ਤੋਂ, ਐ ਪ੍ਰਭੂ ਸਾਨੂੰ ਬਚਾ।
ਹਮੇਸ਼ਾ ਦੀ ਮੌਤ ਤੋਂ, ਐ ਪ੍ਰਭੂ ਸਾਨੂੰ ਬਚਾ।
ਆਪਣੇ ਦੇਹਧਾਰੀ ਹੋਣ ਦੇ ਭੇਦ ਰਾਹੀਂ,
ਐ ਪ੍ਰਭੂ ਸਾਨੂੰ ਬਚਾ।
ਆਪਣੇ ਰੂਹਪਾਕ ਨੂੰ ਭੇਜਣ ਦੇ ਰਾਹੀਂ,
ਐ ਪ੍ਰਭੂ ਸਾਨੂੰ ਬਚਾ।ਅਸਾਂ ਪਾਪੀਆਂ ਉੱਤੇ ਰਹਿਮ ਕਰ,
ਅਸੀਂ ਮਿੰਨਤ ਕਰਦੇ ਹਾਂ, ਸਾਡੀ ਦੁਆ ਸੁਣ।
ਆਪਣੀ ਕਲੀਸੀਆ ਦੀ
ਅਗਵਾਈ ਤੇ ਰੱਖਿਆ ਕਰ,
ਅਸੀਂ ਮਿੰਨਤ ਕਰਦੇ ਹਾਂ, ਸਾਡੀ ਦੁਆ ਸੁਣ।
ਸਾਡੇ ਪੋਪ ਸਾਹਿਬ ਨੂੰ ਧਰਮ ਦਾ ਵਫ਼ਾਦਾਰ ਬਣਾ,
ਅਸੀਂ ਮਿੰਨਤ ਕਰਦੇ ਹਾਂ, ਸਾਡੀ ਦੁਆ ਸੁਣ।
ਸਾਡੇ ਬਿਸ਼ਪ ਸਾਹਿਬ ਨੂੰ ਧਰਮ ਦਾ ਵਫ਼ਾਦਾਰ ਬਣਾ,
ਅਸੀਂ ਮਿੰਨਤ ਕਰਦੇ ਹਾਂ, ਸਾਡੀ ਦੁਆ ਸੁਣ।
ਸਾਡੇ ਧਰਮ ਅਧਿਕਾਰੀਆਂ ਨੂੰ
ਧਰਮ ਦਾ ਵਫ਼ਾਦਾਰ ਬਣਾ,
ਅਸੀਂ ਮਿੰਨਤ ਕਰਦੇ ਹਾਂ, ਸਾਡੀ ਦੁਆ ਸੁਣ।
ਸਾਰੀਆਂ ਕੌਮਾਂ ਨੂੰ ਸ਼ਾਂਤੀ ਤੇ ਏਕਤਾ ਪ੍ਰਦਾਨ ਕਰ,
ਅਸੀਂ ਮਿੰਨਤ ਕਰਦੇ ਹਾਂ, ਸਾਡੀ ਦੁਆ ਸੁਣ।
ਆਪਣੀ ਸੇਵਾ ਲਈ ਸਾਨੂੰ
ਸ਼ਕਤੀ ਦੇ ਅਤੇ ਕਾਇਮ ਰੱਖ,
ਅਸੀਂ ਮਿੰਨਤ ਕਰਦੇ ਹਾਂ, ਸਾਡੀ ਦੁਆ ਸੁਣ।(for Ordination & Profession):
ਇਨ੍ਹਾਂ ਚੁਣੇ ਹੋਏ ਬੰਦਿਆਂ ਨੂੰ
ਬਰਕਤ ਦੇ ਅਤੇ ਕਾਇਮ ਰੱਖ,
ਅਸੀਂ ਮਿੰਨਤ ਕਰਦੇ ਹਾਂ, ਸਾਡੀ ਦੁਆ ਸੁਣ।
ਇਸ ਚੁਣੇ ਹੋਏ ਨੂੰ ਆਪਣੀ
ਪਾਕ ਸੇਵਾ ਲਈ ਮਖ਼ਸੂਸ ਕਰ,
ਅਸੀਂ ਮਿੰਨਤ ਕਰਦੇ ਹਾਂ, ਸਾਡੀ ਦੁਆ ਸੁਣ।(for the blessing of a new church):
ਇਸ ਨਵੀਂ ਹੈਕਲ ਨੂੰ
ਬਰਕਤ ਦੇ ਅਤੇ ਕਾਇਮ ਰੱਖ,
ਅਸੀਂ ਮਿੰਨਤ ਕਰਦੇ ਹਾਂ, ਸਾਡੀ ਦੁਆ ਸੁਣ।
ਇਸ ਹੈਕਲ ਨੂੰ ਆਪਣੀ
ਪਾਕ ਸੰਗਤ ਲਈ ਮਖ਼ਸੂਸ ਕਰ,
ਅਸੀਂ ਮਿੰਨਤ ਕਰਦੇ ਹਾਂ, ਸਾਡੀ ਦੁਆ ਸੁਣ।
ਐ ਯਿਸੂ, ਜ਼ਿੰਦਾ ਖ਼ੁਦਾ ਦੇ ਬੇਟੇ,
ਅਸੀਂ ਮਿੰਨਤ ਕਰਦੇ ਹਾਂ, ਸਾਡੀ ਦੁਆ ਸੁਣ।ਐ ਯਿਸੂ, ਐ ਯਿਸੂ,
ਸਾਡੀ ਦੁਆ ਸੁਣ ਲੈ,
ਸਾਡੀ ਦੁਆ ਸੁਣ ਲੈ। -
ਐ ਰੱਬਾ ਦਇਆ ਕਰੋ,
ਐ ਮਸੀਹਾ ਦਇਆ ਕਰੋ,
ਐ ਰੱਬਾ ਦਇਆ ਕਰੋ।ਐ ਖ਼ੁਦਾ ਬਾਪ, ਐ ਖ਼ੁਦਾ ਬੇਟੇ,
ਐ ਖ਼ੁਦਾ ਰੂਹਪਾਕ ਦਇਆ ਕਰੋ,
ਸਾਡੇ ਉੱਤੇ ਦਇਆ ਕਰੋ।1. ਸੰਤਣੀ ਮਰਿਅਮ, ਪਾਕ ਮਾਂ ਖ਼ੁਦਾ ਦੀ,
ਐ ਮਾਂ ਅਸਾਂ ਦੀ, ਤੇਰੀ ਜੈ–ਜੈ ਕਾਰ।
ਕੁਆਰੀ ਕੁਆਰੀਆਂ ਦੀ, ਐ ਮਾਂ ਮਸੀਹ ਦੀ,
ਖ਼ੁਦਾਈ ਫ਼ਜ਼ਲ ਦੀ, ਤੇਰੀ ਜੈ–ਜੈ ਕਾਰ।
ਕਰ ਦੁਆ ਸਾਡੇ ਲਈ ਮਾਂ।2. ਅਤਿ ਪਵਿੱਤਰ ਮਾਂ, ਅਤਿ ਨਿਰਮਲ ਮਾਂ,
ਐ ਬੇਦਾਗ਼ ਮਾਂ, ਤੇਰੀ ਜੈ–ਜੈ ਕਾਰ।
ਸਦਾ ਕੁਆਰੀ ਮਾਂ, ਹਰਮਨ ਪਿਆਰੀ ਮਾਂ,
ਸਲਾਹੁਣਯੋਗ ਮਾਂ, ਤੇਰੀ ਜੈ–ਜੈ ਕਾਰ।
ਕਰ ਦੁਆ ਸਾਡੇ ਲਈ ਮਾਂ।3. ਮਾਂ ਨੇਕ ਸਲਾਹ ਦੀ, ਸਿਰਜਣਹਾਰ ਦੀ,
ਮਾਂ ਮੁਕਤੀਦਾਤੇ ਦੀ, ਤੇਰੀ ਜੈ–ਜੈ ਕਾਰ।
ਮਾਂ ਕਲੀਸੀਆ ਦੀ, ਅਤਿ ਚੌਕਸ ਕੁਆਰੀ,
ਮਾਣਯੋਗ ਕੁਆਰੀ, ਤੇਰੀ ਜੈ–ਜੈ ਕਾਰ।
ਕਰ ਦੁਆ ਸਾਡੇ ਲਈ ਮਾਂ।4. ਸ਼ਕਤੀਮਾਨ ਕੁਆਰੀ, ਦਿਆਲੂ ਕੁਆਰੀ,
ਧਰਮੀ ਕੁਆਰੀ, ਤੇਰੀ ਜੈ–ਜੈ ਕਾਰ।
ਸ਼ੀਸ਼ੇ ਨਿਆਂ ਦੇ, ਤਖ਼ਤ ਦਾਨਾਈ ਦੇ,
ਸਬੱਬ ਖ਼ੁਸ਼ੀ ਦੀ, ਤੇਰੀ ਜੈ–ਜੈ ਕਾਰ।
ਕਰ ਦੁਆ ਸਾਡੇ ਲਈ ਮਾਂ।5. ਰੁਹਾਨੀ ਭੰਡਾਰ, ਭਗਤੀ ਦੇ ਭੰਡਾਰ,
ਭੇਦ ਵਾਲੇ ਗ਼ੁਲਾਬ, ਤੇਰੀ ਜੈ–ਜੈ ਕਾਰ।
ਬੁਰਜ ਦਾਊਦ ਦੇ, ਬੁਰਜ ਹਾਥੀ ਦੰਦ ਦੇ,
ਸੁਨਹਿਰੇ ਘਰ, ਤੇਰੀ ਜੈ–ਜੈ ਕਾਰ।
ਕਰ ਦੁਆ ਸਾਡੇ ਲਈ ਮਾਂ6. ਸੰਦੂਕ ਨੇਮ ਦੇ, ਬੂਹੇ ਸਵਰਗ ਦੇ,
ਤਾਰੇ ਵੱਡੇ ਵੇਲੇ ਦੇ, ਤੇਰੀ ਜੈ–ਜੈ ਕਾਰ।
ਸਿਹਤ ਬਿਮਾਰਾਂ ਦੀ, ਪਨਾਹ ਗ਼ੁਨਾਹਗਾਰਾਂ ਦੀ,
ਸਹਾਇਤਾ ਇਸਾਈਆਂ ਦੀ, ਤੇਰੀ ਜੈ–ਜੈ ਕਾਰ।
ਕਰ ਦੁਆ ਸਾਡੇ ਲਈ ਮਾਂ।7. ਰਾਣੀ ਫਰਿਸ਼ਤਿਆਂ ਦੀ, ਰਾਣੀ ਵਡੇਰਿਆਂ ਦੀ,
ਰਾਣੀ ਪੈਗ਼ੰਬਰਾਂ ਦੀ, ਤੇਰੀ ਜੈ–ਜੈ ਕਾਰ।
ਰਾਣੀ ਰਸੂਲਾਂ ਦੀ, ਰਾਣੀ ਸ਼ਹੀਦਾਂ ਦੀ,
ਰਾਣੀ ਧਰਮੀਆਂ ਦੀ, ਤੇਰੀ ਜੈ–ਜੈ ਕਾਰ।
ਕਰ ਦੁਆ ਸਾਡੇ ਲਈ ਮਾਂ8. ਰਾਣੀ ਕੁਆਰੀਆਂ ਦੀ, ਰਾਣੀ ਸੰਤਾਂ ਦੀ,
ਰਾਣੀ ਸੰਤਣੀਆਂ ਦੀ, ਤੇਰੀ ਜੈ–ਜੈ ਕਾਰ।
ਰਾਣੀ ਲੁਰਦਸ ਦੀ, ਰਾਣੀ ਫਾਤਿਮਾ ਦੀ,
ਰਾਣੀ ਕਾਰਮਲ ਦੀ, ਤੇਰੀ ਜੈ–ਜੈ ਕਾਰ।
ਕਰ ਦੁਆ ਸਾਡੇ ਲਈ ਮਾਂ9. ਬੇਦਾਗ਼ ਪੈਦਾ ਹੋਈ, ਸਵਰਗ ’ਚ ਉਠਾਈ ਗਈ,
ਸਵਰਗ ’ਚ ਰਾਣੀ ਬਣੀ, ਤੇਰੀ ਜੈ ਜੈ ਕਾਰ।
ਰਾਣੀ ਰੋਜ਼ਰੀ ਦੀ, ਰਾਣੀ ਸ਼ਾਂਤੀ ਦੀ,
ਰਾਣੀ ਕੁੱਲ ਕੌਮਾਂ ਦੀ, ਤੇਰੀ ਜੈ–ਜੈ ਕਾਰ।
ਕਰ ਦੁਆ ਸਾਡੇ ਲਈ ਮਾਂ।ਐ ਲੇਲੇ ਖ਼ੁਦਾ ਦੇ, ਤੂੰ ਦੁਨੀਆ ਦੇ
ਗ਼ੁਨਾਹ ਚੁੱਕ ਲੈ ਜਾਂਦਾ ਹੈਂ,
ਸਾਨੂੰ ਬਦੀ ਤੋਂ ਬਚਾ ਰੱਬਾ।ਐ ਲੇਲੇ ਖ਼ੁਦਾ ਦੇ,
ਤੂੰ ਦੁਨੀਆ ਦੇ ਗ਼ੁਨਾਹ ਚੁੱਕ ਲੈ ਜਾਂਦਾ ਹੈਂ,
ਸਾਡੀ ਦੁਆ ਨੂੰ ਕਬੂਲ ਕਰੋ।ਐ ਲੇਲੇ ਖ਼ੁਦਾ ਦੇ, ਤੂੰ ਦੁਨੀਆ ਦੇ
ਗ਼ੁਨਾਹ ਚੁੱਕ ਲੈ ਜਾਂਦਾ ਹੈਂ,
ਸਾਡੇ ਉੱਤੇ ਦਇਆ ਕਰੋ। ਆਮੀਨ।