ਵੱਡਾ ਦਿਨ | Christmas
ਇਹ ਭਜਨ ਮਾਲਾ ਦਾ ਤੇਈਵਾਂ ਹਿੱਸਾ ਹੈ। ਇਸ ਵਿੱਚ ਪ੍ਰਭੂ ਯਿਸੂ ਦੇ ਜਨਮ ਦਿਹਾੜੇ ਯਾਨਿ ਕ੍ਰਿਸਮਸ ਦੇ ਮੌਕੇ ’ਤੇ ਗਾਏ ਜਾਣ ਵਾਲੇ ਭਜਨਾਂ ਨੂੰ ਜੋੜਿਆ ਗਿਆ ਹੈ।
-
ਆਇਆ ਯਿਸੂ ਅੱਜ, ਰੂਪ ਵਟਾ ਕੇ ਆਪਣਾ,
ਵਾਇਦਾ ਰੱਬ ਨੇ ਵਿਖਾ ਲਿਆ ਨਿਭਾ ਕੇ ਆਪਣਾ।1. ਜਿਹਦੀ ਲੱਗੀ ਸੀ ਉਡੀਕ ਐ ਜਹਾਨ ਵਾਲਿਓ,
ਅੱਖੀਂ ਵੇਖ ਲਓ ਬਚਾਣ ਵਾਲਾ ਆ ਕੇ ਆਪਣਾ।2. ਸਾਡੇ ਵਿੱਚ ਰਹਿਣ ਵਾਸਤੇ ਬਹਿਸ਼ਤ ਛੱਡ ਕੇ,
ਆਇਆ ਜੱਗ ਵਿੱਚ ਸ਼ਾਨ ਗਵਾ ਕੇ ਆਪਣਾ।3. ਗਿਆ ਯਿਸੂ ਦੇ ਜਲਾਲ ਦਾ ਨਾ ਨੂਰ ਝੱਲਿਆ,
ਗਿਆ ਨੱਸ ਅਬਲੀਸ ਮੂੰਹ ਛਿਪਾ ਕੇ ਆਪਣਾ।4. ਹੋ ਜਾ ਪਾਕ, ਛੱਡ ਪਾਪ, ਐ ਨਾਪਾਕ ਬੰਦਿਆ,
ਉਹਦੇ ਪਾਕ ਦਿਲ ਵੱਲ ਦਿਲ ਲਾ ਕੇ ਆਪਣਾ।5. ਤੂੰ ਵੀ ਸਾਰਿਆਂ ਫਰਿਸ਼ਤਿਆਂ ਦੇ ਨਾਲ ਰਲ ਕੇ,
ਉਹਦੀ ਕਰ ਪੂਜਾ ਸੀਸ ਨਿਵਾ ਕੇ ਆਪਣਾ। -
ਪੈਦਾ ਹੋਇਆ ਯਿਸੂ, ਜੱਗ ਦੇ ਬਚਾਉਣ ਨੂੰ,
ਖੁਰਲੀ ਮੱਲੀ, ਛੱਡ ਆਇਆ ਆਸਮਾਨ ਨੂੰ।1. ਬੈਤਲਹਮ ਸ਼ਹਿਰ ਨੂਰੋ–ਨੂਰ ਹੋ ਗਿਆ,
ਜੱਗ ਤੋਂ ਹਨੇਰਾ, ਸਭ ਦੂਰ ਹੋ ਗਿਆ,
ਆ ਗਿਆ ਜਹਾਨ ਉੱਤੇ, ਫਤਹਿ ਪਾਉਣ ਨੂੰ।2. ਆਦਮੀ ਦਾ ਰੱਬ ਨੇ ਅਵਤਾਰ ਆ ਲਿਆ,
ਸਾਡੇ ਵਿੱਚ ਆਣ ਕੇ ਤੇ ਡੇਰਾ ਲਾ ਲਿਆ,
ਬਣਿਆ ਹਲੀਮ ਛੱਡ ਆਇਆ ਸ਼ਾਨ ਨੂੰ।3. ਉੱਠੋ ਚੱਲੋ ਚੱਲੀਏ, ਯਿਸੂ ਦੀ ਦੀਦ ਨੂੰ,
ਗੀਤ ਗਾਈਏ ਖ਼ੁਸ਼ੀ ਦੇ, ਮਨਾਈਏ ਈਦ ਨੂੰ,
ਗੁਨਾਹਗਾਰਾਂ ਲਈ ਆਇਆ ਦੇਣ ਜਾਨ ਨੂੰ।4. ਰੱਬ ਦੀ ਨਰਾਜ਼ਗੀ ਮਿਟਾਵਣ ਵਾਸਤੇ,
ਪਾਪ ਇਸ ਜੱਗ ਦੇ ਮਿਟਾਵਣ ਵਾਸਤੇ,
ਯਿਸੂ ਅੱਜ ਆਇਆ ਵਿਗੜੀ ਬਣਾਉਣ ਨੂੰ। -
ਅੱਜ ਰਾਤ ਮੇਰੇ ਯਿਸੂ ਦੀ ਆਈ ਏ ਸਵਾਰੀ,
ਕੁਰਬਾਨ ਮੈਂ ਵਾਰੀ।1. ਕੁਰਬਾਨ ਉਹਦੀ ਸ਼ਾਨ ਤੋਂ, ਸੌ ਵਾਰ ਮੈਂ ਜਾਵਾਂ,
ਮਹਿਬੂੁਬ ਮੇਰਾ ਆਇਆ, ਮੈਂ ਸੀਸ ਨਿਵਾਵਾਂ,
ਅੱਜ ਅਰਸ਼ ਤੋਂ ਉਸ ਆ ਕੇ ਮੇਰੀ ਵਿਗੜੀ ਸਵਾਰੀ।2. ਉੱਜੜੀ ਹੋਈ ਦੁਨੀਆ ਸੀ, ਮੇਰੀ ਆਣ ਵਸਾਈ,
ਸ਼ੈਤਾਨ ਦੇ ਫੰਦੇ ਤੋਂ ਮੇਰੀ ਜਾਨ ਛੁਡਾਈ,
ਮੈਂ ਜਾਵਾਂਗਾ ਅੱਜ ਕਰਕੇ ਤਿਆਰੀ।3. ਸਾਊਲ ਨੂੰ ਜਲਵੇ ਨੇ, ਘੋੜੇ ਤੋਂ ਗਿਰਾਇਆ,
ਕੋਹੇ ਸੀਨਾ ’ਤੇ ਮੂਸਾ ਨੂੰ, ਜਿਸ ਜਲਵਾ ਦਿਖਾਇਆ,
ਅੱਜ ਆਪ ਖ਼ੁਦਾ ਲੈ ਕੇ, ਜਨਮ ਖੁਰਲੀ ਸਵਾਰੀ।4. ਗੁਨਾਹਗਾਰਾਂ ਦੀਆਂ ਹੋਈਆਂ, ਅਰਜ਼ ਰਸਾਈਆਂ,
ਦੁਨੀਆ ਨੂੰ ਫਰਿਸ਼ਤੇ ਵੀ, ਪਏ ਦੇਣ ਵਧਾਈਆਂ,
ਯੂਸਫ਼ ਨੂੰ ਵੀ ਧੰਨ ਕਹਿਣ, ਤੇ ਧੰਨ ਕੁਆਰੀ।5. ਚੱਲੋ ਬੈਤਲਹਮ, ਤੇ ਉਹਦੇ ਦਰਸ਼ਨ ਪਾਈਏ,
ਨਜ਼ਰਾਨੇ ਚੜ੍ਹਾਈਏ, ਤੇ ਨਾਲ ਦੁਖੜੇ ਸੁਣਾਈਏ,
ਦਿਲੋਂ ਜਾਨੋਂ ਸਭ ਕਰੀਏ ਉਹਦੀ ਸ਼ੁਕਰਗੁਜ਼ਾਰੀ। -
ਮੇਰਾ ਨੀ ਯਿਸੂ ਆਇਆ,
ਮਿਹਰਬਾਨ ਸੀਸ ਨਿਵਾਲੀ ਹਾਂ।1. ਯਿਸੂ ਨੀ ਜਨਮ ਲਿਆ ਅੱਜ ਰਾਤ ਨੂੰ,
ਆਇਆ ਨੀ ਲੈ ਕੇ ਨਜਾਤ ਨੂੰ,
ਹੋਇਆ ਨੀ ਨੂਰੋ–ਨੂਰ ਜਹਾਨ।2. ਯਿਸੂ ਨੀ ਬੈਤਲਹਮ ਵਿੱਚ ਆਇਆ ਏ,
ਉਸਨੇ ਖੁਰਲੀ ਡੇਰਾ ਨੀ ਲਾਇਆ ਏ,
ਮੇਰੇ ਨੀ ਲਈ ਉਸ ਛੱਡ ਆਸਮਾਨ।3. ਗਿਆ ਨੀ ਰੰਗ ਜੇ ਬਦਲ ਜਹਾਨ ਦਾ,
ਆਇਆ ਨੀ ਬਣ ਕੇ ਦੁਸ਼ਮਣ ਸ਼ੈਤਾਨ ਦਾ,
ਸਿਰ ਨੀ ਚਿੱਥੇਗਾ ਜਿੱਤੇਗਾ ਮੈਦਾਨ।4. ਉਹਨੂੰ ਨੀ ਦੁਨੀਆ ਧੰਨ–ਧੰਨ ਪੁਕਾਰਦੀ,
ਨਾਲੇ ਨੀ ਰੱਬ ਦਾ ਸ਼ੁਕਰਗੁਜ਼ਾਰਦੀ,
ਨਾਲੇ ਨੀ ਲਿਆ ਕੇ ਨਜ਼ਰਾਂ ਚੜ੍ਹਾਣ। -
ਯਿਸੂ ਦੂਈ ਵਾਲਾ ਹਰਫ਼ ਮਿਟਾ ਕੇ
ਆਇਆ ਦੁਨੀਆ ’ਤੇ।1. ਆਜੜੀ ਹੈਰਾਨ ਹੋਏ, ਡਾਢੇ ਪਰੇਸ਼ਾਨ ਹੋਏ,
ਜਦੋਂ ਦੱਸਿਆ ਫਰਿਸ਼ਤੇ ਨੇ ਆ ਕੇ।2. ਸਾਡੇ ਵਿੱਚ ਰਹਿਣ ਲਈ, ਪੀੜ ਸਾਡੀ ਸਹਿਣ ਲਈ,
ਡਿੱਠਾ ਬੈਤਲਹਮ ਵਿੱਚ ਜਾ ਕੇ।3. ਸਾਰਿਆਂ ਦੀ ਬੇਕਰਾਰੀ, ਮੁੱਕ ਗਈ ਉਡੀਕ ਸਾਰੀ,
ਸਾਡੇ ਦਿਲਾਂ ਵਾਲਾ ਭਰਮ ਮਿਟਾ ਕੇ।4. ਨਬੀਆਂ ਦਾ ਬਾਦਸ਼ਾਹ, ਪਾਪੀਆਂ ਦਾ ਖੈਰ–ਖਾਹ,
ਕੀਤਾ ਧੰਨ–ਧੰਨ ਦਰਸ਼ਨ ਪਾ ਕੇ।5. ਗੋਰਿਆਂ ਤੇ ਕਾਲਿਆਂ ਲਈ,
ਕੁੱਲ ਕੌਮਾਂ ਵਾਲਿਆਂ ਲਈ,
ਯਿਸੂ ਆਪਣਾ ਰੂਪ ਵਟਾ ਕੇ। -
ਅੱਜ ਰਾਤ ਜਿਹਦੇ ਆਉਣ ਦੀ,
ਧੁੰਮ ਅਰਸ਼ ’ਤੇ ਪਈ ਆ,
ਇਨਸਾਨ ਦੀ ਅੱਜ ਆਪ,
ਸ਼ਕਲ ਰੱਬ ਨੇ ਲਈ ਆ।1. ਇਨਸਾਨ ਦੇ ਹੁਣ ਹੋ ਗਏ ਮਜ਼ਬੂਤ ਹੌਸਲੇ,
ਹੋਵਾਂਗੇ ਜਿਹਦੇ ਆਸਰੇ ਵਾਰਿਸ ਬਹਿਸ਼ਤ ਦੇ,
ਦਿਲ ਪ੍ਰੇਮ ਯਿਸੂ ਨਾਲ ਮੇਰਾ ਹੋਇਆ ਨਸ਼ਈ ਆ।2. ਸੁਲਤਾਨ-ਏ-ਦੋ ਆਲਮ ਦੀਆਂ
ਘਰ–ਘਰ ਦੇ ਸ਼ਾਦੀਆਂ,
ਨਬੀਆਂ ਦੀਆਂ ਪੂਰੀਆਂ,
ਹੋਈਆਂ ਮੁਨਾਦੀਆਂ,
ਅੱਜ ਪੂਰੀ ਹੋਈ, ਅਦਨ ਦੀ ਗੱਲ,
ਰੱਬ ਨੇ ਜੋ ਕਹੀ ਆ।3. ਆਇਆ ਹੈ ਤੇਰਾ ਸ਼ਾਫ਼ੀ,
ਹੁਣ ਜਾਗ ਗਾਫ਼ਲਾ,
ਅਰਸ਼ੋਂ ਬਚਾਉਣ ਆ ਗਿਆ,
ਮਰੀਅਮ ਦਾ ਲਾਡਲਾ,
ਅੱਜ ਤੀਕ ਜਿਹਦੀ ਦੀਦ ਨੂੰ
ਜਿੰਦ ਤਰਸਦੀ ਆ ਰਹੀ ਆ।4. ਧੰਨ–ਧੰਨ ਐ ਮਸੀਹਾ,
ਤੈਨੂੰ ਦੁਨੀਆ ਪੁਕਾਰਦੀ,
ਤੂੰ ਸਾਰ ਲਈ ਆਣ ਕੇ,
ਬੇਬਸ ਲਾਚਾਰ ਦੀ,
ਗੁਨਾਹਗਾਰਾਂ ਦੀ ਅੱਜ ਪਹੁੰਚ,
ਅਰਜ਼ ਅਰਸ਼ ’ਤੇ ਆ ਗਈ ਆ। -
ਜੰਗਲ ਵਿੱਚ ਮੰਗਲ ਲਾਇਆ, ਸਾਡੇ ਈਸਾ ਨੇ।
1. ਇੱਕ ਦਿਨ ਮਰੀਅਮ ਕੋਲ ਫਰਸ਼ਿਤੇ,
ਆਣ ਸਲਾਮ ਬੁਲਾਇਆ।2. ਵੇਖ ਫਰਿਸ਼ਤਾ ਮਰੀਅਮ ਡਰ ਗਈ,
ਇਹ ਕੀ ਖ਼ਬਰ ਲਿਆਇਆ।3. ਕਿਹਾ ਫਰਿਸ਼ਤੇ ਨਾ ਡਰ ਮਰੀਅਮ,
ਰੱਬ ਨੇ ਕਰਮ ਕਮਾਇਆ।4. ਘਰ ਮਰੀਅਮ ਦੇ ਪੈਦਾ ਹੋਇਆ,
ਈਸਾ ਨਾਮ ਰਖਾਇਆ।5. ਬੈਤਲਹਮ ਵਿੱਚ ਅੱਧੀ ਰਾਤੀਂ,
ਖੁਰਲੀ ਡੇਰਾ ਲਾਇਆ।6. ਪੂਰਬ ਦੇਸ਼ੋਂ ਆਏ ਮਜੂਸੀ,
ਤਾਰੇ ਰਾਹ ਦਿਖਲਾਇਆ।7. ਧੰਨ–ਧੰਨ ਕਰਦੇ ਫਿਰਨ ਅਯਾਲੀ,
ਦਰਸ਼ਨ ਆ ਕੇ ਪਾਇਆ।8. ਆਇਆ ਯਿਸੂ ਸਾਡੀ ਖਾਤਿਰ,
ਆਪਣਾ ਰੂਪ ਵਟਾਇਆ।9. ਧੰਨ–ਧੰਨ ਮਰੀਅਮ ਪਾਕ ਕੁਆਰੀ,
ਧੰਨ–ਧੰਨ ਉਹਦਾ ਜਾਇਆ। -
ਬੈਤਲਹਮ ਨੂੰ ਸਲਾਮ,
ਲੱਖ–ਲੱਖ ਵਾਰ ਸਲਾਮ,
ਜਿਸ ਧਰਤੀ ’ਤੇ ਜਨਮ ਲਿਆ ਹੈ,
ਮੇਰੇ ਯਿਸੂ ਮਹਾਨ।1. ਵੇਖੋ ਉਸਦਾ ਪਿਆਰ,
ਨਬੀਆਂ ਦਾ ਸਰਦਾਰ,
ਖੁਰਲੀ ਵਿੱਚ ਜਨਮ ਲਿਆ
ਉਸ ਮੇਰੇ ਕਰਤਾਰ,
ਛੱਡ ਅਰਸ਼ ਨੂੰ ਸਾਡੇ ਹੈ ਬਦਲੇ,
ਬਣ ਆਇਆ ਇਨਸਾਨ।2. ਭਾਗਾਂ ਇਹ ਵਾਲੀ ਹੈ,
ਰਾਤ ਜੋ ਅੱਜ ਦੀ ਹੈ,
ਅਰਸ਼ ਵੀ ਗਾਵੇ ਗੀਤ,
ਧਰਤੀ ਵੀ ਨੱਚਦੀ ਹੈ,
ਭਾਗ ਜਗਾਏ ਆਣ ਅਸਾਂ ਦੇ,
ਉਸ ਦਾ ਪਿਆਰ ਮਹਾਨ।3. ਚਸ਼ਮਾ ਮੁਕਤੀ ਦਾ
ਬਣ ਉਹ ਆਇਆ ਏ,
ਸ਼ਾਫ਼ੀ ਦੁਨੀਆ ਦਾ,
ਧਰਤ ’ਤੇ ਆਇਆ ਏ,
ਸਾਡੇ ਉੱਤੇ ਰਹਿਮ ਹੈ ਕੀਤਾ,
ਰੱਬ ਦਾ ਪਿਆਰ ਮਹਾਨ। -
ਸੂਰਜ ਚੜ੍ਹਿਆ ਨਵਾਂ ਜਹਾਨ ਦੇ ਲਈ,
ਯਿਸੂ ਆਇਆ, ਹਨੇਰਾ ਮਿਟਾਵਣ ਦੇ ਲਈ।1. ਜ਼ੱਰਾ–ਜ਼ੱਰਾ, ਯਿਸੂ ਦੇ ਜੱਸ ਗਏ,
ਰਹੀ ਥਾਂ ਨਾ ਕੋਈ, ਸ਼ੈਤਾਨ ਦੇ ਲਈ।2. ਬੋ ਦੂਈ ਦਵੈਤ ਦੀ ਖ਼ਤਮ ਹੋਈ,
ਫੁੱਲ ਟਹਿਕਿਆ, ਜੱਗ ਮਹਿਕਾਣ ਦੇ ਲਈ।3. ਘਿਰੀ ਵਿੱਚ ਤੂਫ਼ਾਨ, ਜੇ ਜਾਨ ਤੇਰੀ,
ਯਿਸੂ ਨਾਮ ਹੈ ਥੰਮ੍ਹ ਤੂਫ਼ਾਨ ਦੇ ਲਈ।4. ਕਦੀ ਭੁੱਲ ਕੇ, ਉਸਨੂੰ ਭੁੱਲਿਓ ਨਾ,
ਆਓ ਭੁੱਲਿਓ, ਭੁੱਲਾਂ ਬਖ਼ਸ਼ਾਣ ਦੇ ਲਈ।5. ਹਰ ਜਗ੍ਹਾ ਮਸੀਹ ਦਾ ਰਾਜ ਹੋਵੇ,
ਸੂਰਜ, ਚੰਨ, ਜ਼ਮੀਂ, ਆਸਮਾਨ ਦੇ ਲਈ। -
ਮਾਂ ਮਰੀਅਮ ਨੂੰ ਦਿਓ ਵਧਾਈ,
ਜਿਸ ਹੈ ਮੁਕਤੀਦਾਤਾ ਜਾਇਆ,
ਕਣ–ਕਣ ਧਰਤੀ ਦਾ ਰੁਸ਼ਨਾਇਆ,
ਰਾਜਿਆਂ ਦਾ ਹੈ ਰਾਜਾ ਆਇਆ।1. ਅੱਜ ਇਹ ਵਿਹੜੇ ਕੌਣ ਹੈ ਆਇਆ,
ਰੂਹ ਸਾਡੀ ਨੇ ਸ਼ਗਨ ਮਨਾਇਆ,
ਰੀਝਾਂ ਨੇ ਹੱਥ ਬੰਨ੍ਹੇ ਗਾਨੇ,
ਸੱਧਰਾਂ ਨੇ ਸਿਰ ਸਿਹਰਾ ਲਾਇਆ,
ਵੇਖ ਲਈ ਅਸੀਂ ਅੱਜ ਖ਼ੁਦਾਈ,
ਧੰਨ–ਧੰਨ ਤੇਰਾ ਕਰਮ ਖ਼ੁਦਾਇਆ।2. ਚੰਨ ਸਿਤਾਰੇ ਸੀਸ ਝੁਕਵਾਣ,
ਫੁੱਲ ਤੇ ਪੱਤੇ ਪਏ ਮੁਸਕਾਵਣ,
ਦੂਰੋਂ ਚੱਲ ਮਜੂਸੀ ਆਏ,
ਗੀਤ ਮਹਿਮਾ ਦੇ ਪਏ ਗਾਵਣ,
ਆਓ ਅਸੀਂ ਵੀ ਖ਼ੁਸ਼ੀ ਮਨਾਈਏ,
ਅਰਸ਼ ਫਰਸ਼ ਦਾ ਵਾਲੀ ਆਇਆ। -
ਚਰਨੀ ਵਿੱਚ ਹੈ ਪਰਗਟ ਹੋਇਆ,
ਸਾਦ ਮੁਰਾਦਾ ਬਣ ਕੇ ਆਇਆ,
ਇਹ ਹੈ ਉਸਦਾ ਪਿਆਰ ਅਸਾਂ ਲਈ,
ਬਣ ਇਨਸਾਨ ਉਹ ਆਪ ਹੈ ਆਇਆ।1. ਨੂਰ ਇਲਾਹੀ ਜਗਤ ਦਾ ਸ਼ਾਫ਼ੀ,
ਬਿਮਾਰਾਂ ਤੇ ਦੁਖੀਆਂ ਦਾ ਸਾਥੀ,
ਪਾਪੀ ਵੀ ਉਸ ਸੀਨੇ ਲਾਏ,
ਮੋਇਆਂ ਨੂੰ ਉਹ ਦਵੇ ਹਯਾਤੀ,
ਸਾਡੇ ਸਾਰੇ ਦੁੱਖ ਹਰਨ ਨੂੰ,
ਦੁਨੀਆ ਦਾ ਗ਼ਮਖਾਰ ਹੈ ਆਇਆ।2. ਆਓ ਅਸੀਂ ਵੀ ਚਰਨੀਂ ਲੱਗੀਏ,
ਤੌਬਾ ਕਰੀਏ ਮਾਫ਼ੀ ਮੰਗੀਏ,
ਬਖ਼ਸ਼ ਉਹ ਦਿੰਦਾ ਭੁੱਲਾਂ ਯਾਰੋ,
ਬਖ਼ਸ਼ਣਹਾਰ ਤੋਂ ਕਦੀ ਨਾ ਸੰਗੀਏ,
ਛੱਡ ਬਹਿਸ਼ਤ ਨੂੰ ਸਾਡੇ ਬਦਲੇ,
ਚਰਨੀ ਡੇਰਾ ਆਣ ਹੈ ਲਾਇਆ। -
ਆਓ ਚੱਲੀਏ ਬੈਤਲਹਮ ਨੂੰ,
ਯਿਸੂ ਰਾਜਾ ਆਇਆ,
ਰਹਿਮ ਫ਼ਜ਼ਲ ਤੇ ਮੁਕਤੀ ਲੈ ਕੇ,
ਯਿਸੂ ਰਾਜਾ ਆਇਆ।1. ਭਾਗਾਂ ਵਾਲੀ ਰਾਤ ਹੈ ਅੱਜ ਦੀ,
ਦਿਨ ਹੈ ਭਾਗਾਂ ਭਰਿਆ,
ਭਾਗ ਜਗਾਵਣ ਵਾਲਾ
ਸਾਡੇ ਭਾਗ ਜਗਾਵਣ ਆਇਆ।2. ਭਾਗ ਭਰੀ ਮਾਂ ਮਰੀਅਮ ਜਿਸਨੂੰ,
ਭਾਗ ਹੈ ਰੱਬ ਨੇ ਲਾਇਆ,
ਸਾਰੇ ਜੱਗ ਦਾ ਭਾਗ ਉਸਦੀ,
ਝੋਲੀ ਦੇ ਵਿੱਚ ਪਾਇਆ।3. ਸ਼ਰਮਾਓ ਨਾ ਉਸ ਤੋਂ ਕੋਈ,
ਗੁਨਾਹਗਾਰ ਸਭ ਆਓ,
ਬਖ਼ਸ਼ਣ ਭੁੱਲਾਂ ਸਭ ਦੀਆਂ ਉਹ,
ਬਖ਼ਸ਼ਣਹਾਰ ਆਇਆ। -
ਵੇਖੋ ਰੱਬ ਨੇ ਕਰਮ ਕਮਾਇਆ,
ਚਰਨੀ ਦੇ ਵਿੱਚ ਯਿਸੂ ਆਇਆ,
ਜੰਗਲ ਦੇ ਵਿੱਚ ਮੰਗਲ ਲਾਇਆ,
ਕਣ–ਕਣ ਧਰਤੀ ਦਾ ਰੁਸ਼ਨਾਇਆ।1. ਨੂਰ ਇਲਾਹੀ ਉਸਦਾ ਚਮਕੇ,
ਹੀਰੇ ਵਾਂਗ ਹੈ ਚਰਨੀ ਦਮਕੇ,
ਚੰਨ, ਸਿਤਾਰੇ ਸੀਸ ਝੁਕਾਵਣ,
ਫੁੱਲ ਤੇ ਪੱਤੇ ਪਏ ਮੁਸਕਾਵਣ,
ਅੱਜ ਹੈ ਐਸਾ ਫੁੱਲ ਮੁਸਕਾਇਆ,
ਜਿਸ ਨੇ ਜੱਗ ਸਾਰਾ ਮਹਿਕਾਇਆ।2. ਹੱਸੀ ਸਾਰੀ ਅੱਜ ਲੋਕਾਈ,
ਮਾਂ ਮਰੀਅਮ ਨੇ ਖ਼ੁਸ਼ੀ ਮਨਾਈ,
ਦੂਰੋਂ ਚੱਲ ਮਜੂਸੀ ਆਏ,
ਯਿਸੂ ਨੂੰ ਆ ਸੀਸ ਨਿਵਾਏ,
ਇੱਕ ਸਿਤਾਰੇ ਰਾਹ ਵਿਖਾਇਆ,
ਸਭ ਨੇ ਆ ਕੇ ਦਰਸ਼ਨ ਪਾਇਆ।3. ਆਓ ਅਸੀਂ ਵੀ ਦਰਸ਼ਨ ਕਰੀਏ,
ਉਸਦਾ ਜਾ ਕੇ ਪੱਲਾ ਫੜ੍ਹੀਏ,
ਸ਼ਾਫ਼ੀ ਤਾਂ ਹੈ ਸਭ ਦਾ ਪਿਆਰਾ,
ਉਹ ਹੈ ਜੱਗ ਦਾ ਖੇਵਨਹਾਰਾ,
ਸਭ ਨੂੰ ਉਹ ਹੈ ਤਾਰਨ ਆਇਆ,
ਸੜਦੇ ਸੀਨੇ ਠਾਰਨ ਆਇਆ। -
ਖ਼ੁਸ਼ੀਆਂ ਕਰੇ ਜਹਾਨ,
ਨੱਚਣ ਧਰਤੀ ਤੇ ਅਸਮਾਨ,
ਪੈਦਾ ਹੋਇਆ ਯਿਸੂ ਪਿਆਰਾ,
ਸ਼ੁਕਰ ਕਰੇ ਇਨਸਾਨ।1. ਇੱਕ ਸਿਤਾਰਾ ਅਜਬ ਨੂਰਾਨੀ,
ਚੜ੍ਹਿਆ ਵਿੱਚ ਅਸਮਾਨ,
ਯਿਸੂ ਦੇ ਪੈਦਾ ਹੋਵਣ ਦਾ,
ਦੱਸੇ ਪਿਆ ਨਿਸ਼ਾਨ।2. ਪੂਰਬ ਦੇਸ਼ੋਂ ਲਿਆਏ ਮਜੂਸੀ,
ਸੋਨਾ, ਮੁਰ੍ਹ ਤੇ ਲੋਬਾਨ,
ਸਿਜਦਾ ਕਰਕੇ ਤੁਰ ਗਏ ਵਾਪਿਸ,
ਦਰਸ਼ਨ ਦੇ ਚਾਹਵਾਨ।3. ਪਾਪਾਂ ਦੇ ਸਾਗਰ ਵਿੱਚ ਡੁੱਬਿਆ,
ਹੋਇਆ ਸੀ ਇਨਸਾਨ,
ਪਾਕ ਮਸੀਹ ਨੇ ਦਿੱਤਾ ਸਭ ਨੂੰ,
ਆ ਮੁਕਤੀ ਦਾ ਦਾਨ। -
ਅੱਜ ਆਇਆ ਜੱਗ ਦੇ ਬਚਾਉਣ ਵਾਲਾ,
ਪਾਪਾਂ ਤੋਂ ਛੁਡਾਉਣ ਵਾਲਾ ਯਿਸੂ,
ਆਓ ਦਰਸ਼ਨ ਕਰੀਏ, ਆਓ ਦਰਸ਼ਨ ਕਰੀਏ।1. ਸੁਰਗਾਂ ’ਚ ਦੂਤ ਸਾਰੇ ਖ਼ੁਸ਼ੀਆਂ ਮਨਾਉਂਦੇ,
ਨੱਚਦੇ ਤੇ ਗੀਤ ਗਾਉਂਦੇ ਯਿਸੂ ਦੀ ਸ਼ਾਨ ਦੇ,
ਸਾਰਾ ਜੱਗ ਅੱਜ ਝੂਮ ਗਿਆ,
ਆਓ ਦਰਸ਼ਨ ਕਰੀਏ, ਆਓ ਦਰਸ਼ਨ ਕਰੀਏ।2. ਜਿਸ ਦਰ ਪਾਪੀ ਆ ਕੇ ਮੁੜ ਕੇ ਨਾ ਜਾਂਦਾ ਏ,
ਖਿੱਚ ਕੇ ਮਜੂਸੀਆਂ ਨੂੰ ਤਾਰੇ ਉੱਥੇ ਲਿਆਂਦਾ ਏ,
ਚਰਨੀ ਦੇ ਵਿੱਚ ਅੱਜ ਸ਼ਾਫ਼ੀ ਆ ਗਿਆ,
ਆਓ ਦਰਸ਼ਨ ਕਰੀਏ, ਆਓ ਦਰਸ਼ਨ ਕਰੀਏ।3. ਅੱਜ ਦਾ ਦਿਹਾੜਾ ਚੜ੍ਹਿਆ ਕਿੰਨਾ ਭਾਗਾਂ ਭਰਿਆ,
ਰੱਬ ਦਾ ਪੁੱਤਰ ਆਇਆ ਸਾਰਾ ਜੱਗ ਤਰਿਆ,
ਨੂਰ ਉਹਦੇ ਨਾਲ ਜੱਗ ਚਮਕ ਗਿਆ,
ਆਓ ਦਰਸ਼ਨ ਕਰੀਏ, ਆਓ ਦਰਸ਼ਨ ਕਰੀਏ। -
ਸਾਰੇ ਆਖੋ ਜੀ ਆਇਆਂ ਨੂੰ,
ਸ਼ਾਫ਼ੀ ਸਾਡਾ ਆਇਆ,
ਸਾਰੇ ਰਲ ਉਹਨੂੰ ਸਿਜਦਾ ਕਰੀਏ,
ਰੱਬ ਨੇ ਕਰਮ ਕਮਾਇਆ।1. ਆਇਆ ਹੈ ਅੱਜ ਮੁਕਤੀਦਾਤਾ,
ਰਲ–ਮਿਲ ਖ਼ੁਸ਼ੀਆਂ ਮਨਾਈਏ, ਲਾ–ਲਾ–ਲਾ…
ਦਿਲ ਨੂੰ ਸਾਫ਼ ਤੇ ਸੁਥਰਾ ਕਰਕੇ,
ਗੀਤ ਯਿਸੂ ਦੇ ਗਾਈਏ।
ਮਰੀਅਮ ਦੇ ਘਰ ਪੈਦਾ ਹੋ ਕੇ,
ਯਿਸੂ ਨਾਮ ਰਖਾਇਆ,
ਸਾਰੇ ਰਲ ਉਹਨੂੰ ਸਿਜਦਾ ਕਰੀਏ,
ਰੱਬ ਨੇ ਕਰਮ ਕਮਾਇਆ।2. ਉੱਚੀਆਂ ਸ਼ਾਨਾਂ ਵਾਲਾ ਵੇਖੋ,
ਬੈਤਲਹਮ ਵਿੱਚ ਆਇਆ, ਲਾ–ਲਾ–ਲਾ…
ਕੱਪੜੇ ਵਿੱਚ ਲਪੇਟ ਕੇ ਮਰੀਅਮ,
ਚਰਨੀ ਵਿੱਚ ਲਿਟਾਇਆ।
ਲੋਕ ਜਲਾਲੀ ਡਿੱਗ–ਡਿੱਗ ਪੈਂਦੇ,
ਸ਼ਾਫ਼ੀ ਕਦਮ ਟਿਕਾਇਆ,
ਸਾਰੇ ਰਲ ਉਹਨੂੰ ਸਿਜਦਾ ਕਰੀਏ,
ਰੱਬ ਨੇ ਕਰਮ ਕਮਾਇਆ।3. ਆਓ, ਰਲ ਚਰਨੀ ਵੱਲ ਜਾਈਏ,
ਬਰਕਤਾਂ ਵੰਡਦਾ ਸ਼ਾਫ਼ੀ, ਲਾ–ਲਾ–ਲਾ…
ਤੌਬਾ ਕਰਕੇ ਦਰ ਜਿਹੜਾ ਆਵੇ,
ਮਿਲਦੀ ਉਹਨੂੰ ਮਾਫ਼ੀ।
ਦਰ ਉਹਦੇ ’ਤੇ ਦੁਖੀਏ ਡਿੱਗ ਜਾ,
ਰਹਿਮਤ ਦਾ ਦਿਨ ਆਇਆ,
ਸਾਰੇ ਰਲ ਉਹਨੂੰ ਸਿਜਦਾ ਕਰੀਏ,
ਰੱਬ ਨੇ ਕਰਮ ਕਮਾਇਆ। -
ਚਰਨੀ ਨੂੰ ਚੁੰਮ ਲਵਾਂ,
ਤੇਰੇ ਚਰਨਾਂ ਨੂੰ ਚੁੰਮ ਲਵਾਂ,
ਤਾਰੇ ਦੀ ਲੋ ਨੂੰ ਚੁੰਮ ਲਵਾਂ,
ਕਿਰਨਾਂ ਨੂੰ ਚੁੰਮ ਲਵਾਂ।1. ਮੈਂ ਜਾ ਕੇ ਬੈਤਲਹਮ ਦੀਆਂ
ਕੰਧਾਂ ਨੂੰ ਚੁੰਮ ਲਵਾਂ,
ਉਹਦੇ ਬਾਜ਼ਾਰ ਚੁੰਮ ਲਵਾਂ,
ਗਲੀਆਂ ਨੂੰ ਚੁੰਮ ਲਵਾਂ।
ਸੋਨੇ ਤੇ ਮੁਰ੍ਹ ਨੂੰ ਚੁੰਮ ਲਵਾਂ,
ਲੋਬਾਨ ਨੂੰ ਚੁੰਮ ਲਵਾਂ,
ਪੜ੍ਹ–ਪੜ੍ਹ ਕੇ ਅੰਜੀਲ ਦੇ
ਸਫ਼ਿਆਂ ਨੂੰ ਚੁੰਮ ਲਵਾਂ।2. ਤੇਰੇ ਕਲਾਮ ਪਾਕ ਦਾ,
ਚਰਚਾ ਕਰਾਂਗਾ ਮੈਂ,
ਤੇਰੀ ਸਨਾ ਦੇ ਗੀਤ ਹੀ,
ਗਾਇਆ ਕਰਾਂਗਾ ਮੈਂ।
ਮੇਰਾ ਇਮਾਨ ਹੈ ਕਿ
ਤਾਂ ਬਚਿਆ ਰਹਾਂਗਾ ਮੈਂ,
ਐ ਘਰ ਮਸੀਹ ਪਾਕ ਦੇ,
ਕਦਮਾਂ ਨੂੰ ਚੁੰਮ ਲਵਾਂ।3. ਸੂਲੀ ਤੇਰੀ ਨੂੰ ਚੁੰਮ ਲਵਾਂ,
ਕਿੱਲਾਂ ਨੂੰ ਚੁੰਮ ਲਵਾਂ,
ਹੱਥਾਂ ਨੂੰ ਚੁੰਮ ਲਵਾਂ,
ਕਦੀ ਪੈਰਾਂ ਨੂੰ ਚੁੰਮ ਲਵਾਂ।
ਨੇਜ਼ੇ ਦੀਆਂ ਨੋਕ ਦੀਆਂ
ਧਾਰਾ ਨੂੰ ਚੁੰਮ ਲਵਾਂ,
ਮੈਂ ਤੇਰੇ ਸਿਰ ਦੇ ਤਾਜ ਦੇ
ਕੰਡਿਆਂ ਨੂੰ ਚੁੰਮ ਲਵਾਂ। -
ਆਇਆ ਯਿਸੂ ਜੱਗ ਵਿੱਚ ਰੂਪ ਧਾਰਿਆ,
ਨੂਰ ਛਾ ਗਿਆ,
ਪਰਦਾ ਗੁਨਾਹ ਦਾ ਜੱਗ ਤੋਂ ਉਤਾਰਿਆ,
ਨੂਰ ਛਾ ਗਿਆ।1. ਅੱਧੀ ਰਾਤੀਂ ਪੂਰਬੋਂ ਸਿਤਾਰਾ ਚੜ੍ਹਿਆ,
ਦੇਖੋ ਅਬਲੀਸ ਦਾ ਕਿਉਂ ਸੀਨਾ ਸੜਿਆ,
ਮਜੂਸੀ ਗੀਤ ਗਾਉਣ ਖ਼ੁਸ਼ੀਆਂ ਦੇ ਪਿਆਰਿਆ,
ਨੂਰ ਛਾ ਗਿਆ, ਨੂਰ ਛਾ ਗਿਆ।2. ਸ਼ਮਾਊਨ ਯਿਸੂ ਪ੍ਰੀਤ ਵਿੱਚ ਘੁੰਮਿਆ,
ਨਜ਼ਰਾਂ ਦੇ ਨਾਲ ਮੈਂ ਕਲਾਮ ਚੁੰਮਿਆ,
ਪਾਪ ਅਪਰਾਧ ਮਨ ਤੋਂ ਵਸਾਰਿਆ,
ਨੂਰ ਛਾ ਗਿਆ, ਨੂਰ ਛਾ ਗਿਆ।3. ਹੈਰੋਦੀਸ ਜੋਤਸ਼ੀਆਂ ਤੋਂ ਹਾਲ ਖੋਜਦਾ,
ਕਰਨ ਦਿਦਾਰ ਮੈਂ ਵੀ ਜਾਣਾ ਉਸਦਾ,
ਕਿਹੜਾ ਰਾਜਾ ਆਇਆ ਅੰਬਰ ਸੰਗ ਗਿਆ,
ਨੂਰ ਛਾ ਗਿਆ, ਨੂਰ ਛਾ ਗਿਆ। -
ਚਮਕਾ ਸਿਤਾਰਾ ਹੋਇਆ ਉਜਿਆਲਾ ਹੈ,
ਅੰਬਰਾਂ ’ਚ ਦੂਤਾਂ ਲਾਇਆ ਜੈਕਾਰਾ ਹੈ।
ਦੁਨੀਆ ਦਾ ਵਾਲੀ ਚਰਨੀ ’ਚ ਆਇਆ ਹੈ,
ਆਪ ਖ਼ੁਦਾਵੰਦ ਜੱਗ ਵਿੱਚ ਆਇਆ ਹੈ।1. ਮੌਜਜ਼ਾ ਸੁਣ ਕੇ ਚੰਦ ਅਯਾਲੀ ਬੈਤਲਹਮ ਆਏ,
ਪਾ ਕੇ ਦਰਸ਼ ਯਿਸੂ ਦਾ ਉਹ
ਸਭ ਖ਼ੁਸ਼ੀ ਵਿੱਚ ਲਹਿਰਾਏ,
ਸਿਜਦਾ ਕਰਕੇ ਆ…ਆ…,
ਵਿੱਚ ਚਰਨਾਂ ਦੇ ਆ…ਆ…,
ਭੇਡ ਦਾ ਬੱਚਾ ਨਜ਼ਰ ਚੜ੍ਹਾਇਆ ਹੈ।2. ਨਾਮ ਉਹਦੇ ਦੀ ਵਿੱਚ ਦੁਨੀਆ ਦੇ
ਮੱਚੀ ਹੈ ਦੁਹਾਈ,
ਸਦੀਆਂ ਤੋਂ ਉਡੀਕ ਸੀ ਜਿਸਦੀ
ਭਾਗਾਂ ਵਾਲੀ ਰਾਤ ਆਈ,
ਆਲਮ ਸਾਰਾ ਆ…ਆ…,
ਮਾਰੇ ਨਾਅਰਾ ਆ…ਆ…,
ਪਾਪ ਉਠਾਵਣ ਸ਼ਾਫ਼ੀ ਆਇਆ ਹੈ।3. ਆਓ ਸਭ ਮਿਲਕੇ ਦਰ ਓਦੇ
ਚੱਲ ਕੇ ਦਰਸ਼ਨ ਕਰੀਏ,
ਸਿਜਦੇ ’ਚ ਉਸਦੇ ਸੀਸ ਝੁਕਾ ਕੇ
ਉਹਦੇ ਹੀ ਗੁਣ ਗਾਈਏ,
ਸ਼ੁਭ ਇਹ ਦਿਹਾੜਾ ਆ…ਆ…,
ਸਭ ਲਈ ਆਇਆ ਆ…ਆ…,
ਨੂਰ ਖ਼ੁਦਾ ਦਾ ਜੱਗ ਵਿੱਚ ਛਾਇਆ ਹੈ। -
ਮਰੀਅਮ ਦਾ ਰਾਜ ਦੁਲਾਰਾ,
ਯਿਸੂ ਦੁਨੀਆ ਵਿੱਚ ਆਇਆ,
ਚਰਨੀ ਵਿੱਚ ਖੇਡ ਰਹੇ ਨੇ,
ਆਹਲਾ ਸਿਰ ਤਾਜ ਸੁਹਾਇਆ।1. ਦੂਰੋਂ–ਦੂਰੋਂ ਸੰਗਤ ਆਈ,
ਮਰੀਅਮ ਨੂੰ ਆ ਦੇਣ ਵਧਾਈ,
ਧੰਨ–ਧੰਨ ਹੈ ਮਰੀਅਮ ਮਾਈ,
ਦੂਤਾਂ ਨੇ ਮਿਲਕੇ ਹੈ ਗਾਇਆ।2. ਯਿਸੂ ਦੇ ਨਾਲ ਪਿਆਰਾ,
ਆਈਆਂ ਜੱਗ ਵਿੱਚ ਬਹਾਰਾਂ,
ਲਈਆਂ ਉਸ ਜੱਗ ਦੀਆਂ ਸਾਰਾਂ,
ਆਹਲਾ ਹੈ ਰੁਤਬਾ ਪਾਇਆ।3. ਬੰਦਿਆ ਤੂੰ ਨਾਂ ਸਿਮਰ ਲੈ,
ਕਰ ਲੈ ਕੁਝ ਨੇਕ ਕਮਾਈ,
ਪਾਪੀਆਂ ਨੂੰ ਦੇਣ ਰਿਹਾਈ,
ਮਾਲਿਕ ਦੋ ਜੱਗ ਦਾ ਆਇਆ। -
ਮਰੀਅਮ ਦਾ ਰਾਜ ਦੁਲਾਰਾ,
ਰੱਬ ਦਾ ਹੈ ਬੇਟਾ ਪਿਆਰਾ,
ਦੁਨੀਆ ਦਾ ਸ਼ਾਫ਼ੀ ਚਰਨੀ ’ਚ ਆਇਆ,
ਰੱਬ ਨੇ ਕਰਮ ਕਮਾਇਆ। ਹੋ–ਹੋ–ਹੋ1. ਦੂਤਾਂ ਨੇ ਗੀਤ ਇੱਕ ਗਾਇਆ,
ਸਭ ਨੂੰ ਸੰਦੇਸ਼ ਇਹ ਸੁਣਾਇਆ,
ਰੱਬ ਦੀ ਹੋਵੇ ਵਡਿਆਈ,
ਲੋਕਾਂ ਨੂੰ ਧਰਤੀ ’ਤੇ ਸ਼ਾਂਤੀ।2. ਬੈਤਲਹਮ ਆਏ ਅਯਾਲੀ,
ਸਭ ਨੂੰ ਉਹ ਦੇਣ ਗਵਾਹੀ,
ਦੇਂਦੇ ਉਹ ਉਸਦੀ ਦੁਹਾਈ,
ਧੰਨ–ਧੰਨ ਮਾਂ ਮਰੀਅਮ ਮਾਈ।3. ਪੂਰਬ ਤੋਂ ਤਿੰਨ ਮਜੂਸੀ ਆਏ,
ਆ ਕੇ ਉਹਨਾਂ ਦਰਸ਼ਨ ਪਾਏ,
ਰਾਜਿਆਂ ਨੇ ਸੀਸ ਨਿਵਾਏ,
ਸੋਨਾ, ਮੂਰ੍ਹ, ਲੋਬਾਨ ਚੜ੍ਹਾਏ। -
ਜੱਗ ਉੱਤੇ ਹੋਈ ਅੱਜ ਨਜ਼ਰ ਕਰਮ ਦੀ,
ਦੂਤਾਂ ਨੇ ਖ਼ਬਰ ਦਿੱਤੀ ਯਿਸੂ ਦੇ ਜਨਮ ਦੀ।1. ਅਰਸ਼ ਛੱਡ ਆ ਗਿਆ, ਜੋ ਤਖ਼ਤ ਅਸਮਾਨੋਂ,
ਚਰਨੀ ’ਚ ਪੈਦਾ ਹੋਇਆ, ਹੋ ਕੇ ਬਾਦਸ਼ਾਹ ਉਹ,
ਹੋਈ ਬਰਸਾਤ ਅੱਜ ਦੁਨੀਆ ’ਤੇ ਰਹਿਮ ਦੀ,
ਦੂਤਾਂ ਨੇ ਖ਼ਬਰ ਦਿੱਤੀ ਯਿਸੂ ਦੇ ਜਨਮ ਦੀ।2. ਮੁਕਤੀਦਾਤਾ ਆਇਆ, ਸੁਣੋ ਗੁਨਾਹਗਾਰੋ,
ਦੇਵੇਗਾ ਨਜਾਤ, ਨਾਅਰੇ ਖ਼ੁਸ਼ੀ ਦੇ ਮਾਰੋ,
ਖ਼ੁਸ਼ੀਆਂ ਮਨਾਓ, ਗੱਲ ਨਹੀਂ ਕੋਈ ਗ਼ਮ ਦੀ,
ਦੂਤਾਂ ਨੇ ਖ਼ਬਰ ਦਿੱਤੀ ਯਿਸੂ ਦੇ ਜਨਮ ਦੀ।3. ਜ਼ਮੀਨ, ਅਸਮਾਨ ਨਾਲ ਗਾਉਂਦੇ ਨੇ ਫਰਿਸ਼ਤੇ,
ਆ ਗਿਆ ਮਿਲਾਣ, ਟੁੱਟੇ ਰੱਬ ਨਾਲ ਰਿਸ਼ਤੇ,
ਮਹਿਕੀ ਫਜ਼ਾ ਅੱਜ ਬੈਤਲਹਮ ਦੀ,
ਦੂਤਾਂ ਨੇ ਖ਼ਬਰ ਦਿੱਤੀ ਯਿਸੂ ਦੇ ਜਨਮ ਦੀ। -
ਘਰ ਘਰ ਮੰਗਲਾਚਾਰ
ਅੱਜ ਦਿਨ ਖ਼ੁਸ਼ੀਆਂ ਦਾ।1. ਅਰਸ਼–ਫਰਸ਼ ’ਤੇ ਖ਼ੁਸ਼ੀਆਂ ਹੋਈਆਂ,
ਆਇਆ ਬਖ਼ਸ਼ਣਹਾਰ।2. ਅੱਜ ਸ਼ਾਫ਼ੀ ਦੁਨੀਆ ’ਤੇ ਆਇਆ,
ਵੱਸ ਪਿਆ ਸੰਸਾਰ।3. ਕਹਿਣ ਮੁਬਾਰਿਕ ਰਲ ਮਿਲ ਸਾਰੇ,
ਧੰਨ–ਧੰਨ ਅੱਜ ਦਾ ਵਾਰ।4. ਡਾਵਾਂ ਡੋਲ ਸੀ ਬੇੜੀ ਜਿਹੜੀ,
ਦੇਵੇਗਾ ਹੁਣ ਤਾਰ।5. ਧਰਤੀ ਆਇਆ ਸਾਡੀ ਖ਼ਾਤਿਰ,
ਖੁਰਲੀ ਲਿਆ ਅਵਤਾਰ।6. ਸਾਡਾ ਦਿਲ ਉਹ ਮੰਗਦਾ ਸਾਥੋਂ,
ਛੇਤੀ ਨਜ਼ਰ ਗੁਜ਼ਾਰ।7. ਦਰਸ਼ਨ ਕਰ–ਕਰ ਤਰਨ ਕਰੋੜਾਂ,
ਪਾਪੀ ਔਗੁਣਹਾਰ। -
ਬੋਲੋ ਯਿਸੂ ਜੱਗ ਦਾ ਕਫ਼ਾਰਾ ਆ ਗਿਆ,
ਦੁਖੀਆਂ ਦੇ ਦਿਲਾਂ ਦਾ ਸਹਾਰਾ ਆ ਗਿਆ।1. ਸ਼ਕਲ ਨੂਰਾਨੀ ਉਹਦਾ ਜਲਵਾ ਅਜੀਬ ਏ,
ਫਰਿਸ਼ਤਿਆਂ ਗਵਾਹੀ ਦਿੱਤੀ ਰੱਬ ਦਾ ਹਬੀਬ ਏ,
ਤਾਰੇ ਕਿੱਥੋਂ ਵੇਖ ਕੇ ਮੈਂ ਸਾਰਾ ਆ ਗਿਆ।2. ਜਾਗ ਉੱਠ ਨੀਂਦਰ ਤੋਂ ਹੋਸ਼ ਵਿੱਚ ਆ ਜਾ,
ਰੱਬ ਦੇ ਪਿਆਰੇ ਦਾ ਦਰਸ਼ਨ ਪਾ ਜਾ,
ਵੇਖੋ ਅੱਜ ਬੈਤਲਹਮ ਸਾਰਾ ਆ ਗਿਆ।3. ਡਿੱਗ–ਡਿੱਗ ਪੈਣ ਸਾਰੇ ਚਰਨੀ ਦੇ ਵਾਰੇ ਨਿਆਰੇ,
ਜਿਹਦੇ ਵੱਲ ਫਿਰਦੇ ਨੇ ਦੇਖੋ ਅੱਜ ਪਾਪੀ ਸਾਰੇ,
ਦੇਣ ਲਈ ਨਜਾਤ ਯਿਸੂ ਪਿਆਰਾ ਆ ਗਿਆ। -
ਯਿਸੂ ਪੈਦਾ ਹੋਇਆ ਗਾਓ ਰੱਬ ਦੀ ਸਨਾ,
ਨਾਲ ਮਿਲਕੇ ਫਰਿਸ਼ਤੇ ਤੇ ਅਯਾਲੀਆਂ।1. ਯਿਸੂ ਚਰਨੀ ’ਚ ਵੇਖੋ ਡੇਰਾ ਲਾਇਆ,
ਰੱਬ ਬਣਕੇ ਮਨੁੱਖ ਜੱਗ ’ਤੇ ਫੇਰਾ ਪਾਇਆ,
ਗਾਓ ਮਹਿਮਾ ਦੀ ਗੀਤ, ਉਹਦੀ ਵਡਿਆਈਆਂ,
ਨਾਲ ਮਿਲਕੇ…।2. ਮਰੀਅਮ ਵੇਖੋ ਵੱਲ ਲਾਲ ਨਾਲੇ ਕਰਦੀ ਲਾਡ,
ਕਿੰਨਾ ਵੱਡਾ ਹੈ ਇਹ ਪਾਕ ਰੂਹ ਦਾ ਕਮਾਲ,
ਕਰਦੀ ਸਿਫ਼ਤਾਂ ਤੇ ਅਰਜ਼ੋਈਆਂ,
ਨਾਲ ਮਿਲਕੇ…।3. ਰਾਜੇ ਮਹਾਰਾਜੇ ਸੀਸ ਨਿਵਾਉਂਦੇ ਨੇ,
ਸੋਨਾ, ਮੂਰ੍ਹ ਤੇ ਲੋਬਾਨ ਚੜ੍ਹਾਉਂਦੇ ਨੇ,
ਦੇਣ ਮੁਕਤੀ ਦੇ ਕੰਮ ਦੀਆਂ ਨਿਸ਼ਾਨੀਆਂ,
ਨਾਲ ਮਿਲਕੇ…।4. ਅਸੀਂ ਗਾਉਂਦੇ ਹਾਂ ਗੀਤ ਖ਼ੁਸ਼ੀਆਂ ਚਾਅਵਾਂ ਦੇ ਨਾਲ,
ਸਾਨੂੂੰ ਮਿਲਿਆ ਹੈ ਰੱਬ ਨਾਲੇ ਰੱਬ ਦਾ ਜਲਾਲ,
ਗਾਓ ਹਿਰਦੇ ਨਾਲ, ਗੀਤ, ਕਵਾਲੀਆਂ,
ਨਾ ਮਿਲਕੇ…। -
ਚਰਨੀ ਦੇ ਵਿੱਚ ਯਿਸੂ ਨਾਸਰੀ ਜੀ ਖੇਲੇ,
ਬੈਤਲਹਮ ਵਿੱਚ ਅੱਧੀ ਰਾਤ ਦੇ ਵੇਲੇ।1. ਧੰਨ–ਧੰਨ ਮਾਤਾ ਜਿੰਨ੍ਹੇ ਯਿਸੂ ਜੀ ਨੂੰ ਜਾਇਆ,
ਧੰਨ ਉਹੋ ਲੋਕ ਜਿਨ੍ਹਾਂ ਦਰਸ਼ਨ ਪਾਇਆ,
ਧੰਨ ਯਿਸੂ ਨਾਸਰੀ ਤੇ ਧੰਨ ਉਹਦੇ ਚੇਲੇ।2. ਚੱਲ ਕੇ ਮਜੂਸੀ ਪੂਰਬ ਦੇਸ਼ ਵੱਲੋਂ ਆਏ,
ਚਰਨੀ ਦੇ ਫਿਰ ਉਨ੍ਹਾਂ ਦਰਸ਼ਨ ਪਾਏ,
ਧੰਨ ਯਿਸੂ ਨਾਸਰੀ ਤੇ ਧੰਨ ਉਹਦੇ ਚੇਲੇ।3. ਦੋ–ਦੋ ਸਾਲ ਦਿਆਂ ਬੱਚਿਆਂ ’ਤੇ ਆਣ ਬਣੀਆਂ,
ਰਾਜਾ ਹੈਰੋਦੀਸ ਦੀਆਂ ਫੌਜਾਂ ਨਿੱਤ ਤਣੀਆਂ,
ਯਿਸੂ ਨੂੰ ਮਾਰਨ ਲਈ ਉਨ੍ਹਾਂ ਖੇਲ ਬੜ੍ਹੇ ਖੇਲੇ। -
ਬੈਤਲਹਮ ਸ਼ਹਿਰ ਦੇ ਨਸੀਬ ਹੀ ਕਮਾਲ ਨੇ,
ਜਨਮ ਲਿਆ ਏ ਜਿੱਥੇ ਮਰੀਅਮ ਦੇ ਲਾਲ ਨੇ।1. ਚਰਨੀ ’ਚ ਪਿਆ ਖੇਲੇ
ਵਾਲੀ ਦੋ ਜਹਾਨ ਦਾ,
ਖੇਡਣ ਲਈ ਆਇਆ ਜਿਹੜੀ
ਖੇਡ ਨਾ ਕੋਈ ਜਾਣਦਾ,
ਮਰਜ਼ੀ ਖ਼ੁਦਾ ਦੀ ਤੋਂ ਸਭ ਅਣਜਾਣ ਨੇ।
ਜਨਮ…2. ਜੱਗ ਉੱਤੇ ਪਾਪਾਂ ਦੇ ਨਵੇੜੇ ਹੋਈ ਜਾਂਦੇ ਨੇ,
ਮੁੱਕਣ ਹਨੇਰੇ ਤੇ ਸਵੇਰੇ ਹੋਈ ਜਾਂਦੇ ਨੇ,
ਚਾਨਣ ਖਿਲਾਰ ਦਿੱਤਾ ਰੱਬ ਦੇ ਜਲਾਲ ਨੇ।
ਜਨਮ…3. ਗੀਤ ਅਸਮਾਨੀ ਗਾਏ ਉੱਡਦੀਆਂ ਡਾਰਾਂ ਨੇ,
ਉੱਜੜਿਆਂ ਬਾਗ਼ਾਂ ਵਿੱਚ ਆ ਗਈਆਂ ਬਹਾਰਾਂ ਨੇ,
ਗੀਤ ਗਾਏ ਫੁੱਲਾਂ ਨਾਲ ਸ਼ਿੰਗਾਰੀ ਹਰ ਡਾਲ ਨੇ।
ਜਨਮ… -
ਚੜ੍ਹਿਆ ਲੋਕੋ ਯਿਸੂ ਸੱਚ ਦਾ ਚੰਦਰਮਾ,
ਸੱਚ ਦਾ ਚੰਦਰਮਾ, ਜਗਤ ਦਾ ਚੰਦਰਮਾ।1. ਮਰੀਅਮ ਵੇਖ ਫਰਸ਼ਿਤਾ ਡਰ ਗਈ,
ਕੰਬਦੀ ਕੰਬਦੀ ਅੰਦਰ ਵੜ ਗਈ,
ਇਹ ਕੀ ਖ਼ਬਰ ਲਿਆਇਆ,
ਲੋਕੋ ਯਿਸੂ ਸੱਚ ਦਾ ਚੰਦਰਮਾ।2. ਬੈਤਲਹਮ ਦੇ ਵਿੱਚ ਤਬੇਲੇ,
ਪੈਦਾ ਹੋਇਆ ਅੱਧੀ ਰਾਤ ਦੇ ਵੇਲੇ,
ਚਰਨੀ ਡੇਰਾ ਲਾਇਆ,
ਲੋਕੋ ਯਿਸੂ ਸੱਚ ਦਾ ਚੰਦਰਮਾ।3. ਪੂਰਬ ਦੇਸ਼ੋਂ ਚੱਲੇ ਮਜੂਸੀ,
ਹੈਰੋਦੀਸ ਰਾਜਾ ਕਰੇ ਜਸੂਸੀ,
ਤਾਰੇ ਰਾਹ ਦਿਖਲਾਇਆ,
ਲੋਕੋ ਯਿਸੂ ਸੱਚ ਦਾ ਚੰਦਰਮਾ।4. ਯਿਸੂ ਨੂੰ ਉਹ ਵੇਖਣ ਆਏ,
ਸੋਨਾ, ਮੂਰ੍ਹ, ਲੋਬਾਨ ਲਿਆਏ,
ਯਿਸੂ ਦੇ ਭੇਟ ਚੜ੍ਹਾਇਆ,
ਲੋਕੋ ਯਿਸੂ ਸੱਚ ਦਾ ਚੰਦਰਮਾ। -
ਖਾ ਕੇ ਤਰਸ ਖ਼ੁਦਾਵੰਦ ਨੇ
ਕੀਤਾ ਰਹਿਮ ਜੋ ਸਾਡੇ ਉੱਤੇ,
ਘੱਲਿਆ ਯਿਸੂ ਬਣਾ ਕਫ਼ਾਰਾ,
ਜਿਨ ਭਾਗ ਜਗਾਏ ਸੁੱਤੇ।
ਉਹਨੇ ਬਦਲੇ ਜੱਗ ਦੇ,
ਪਾਪ ਚੁੱਕਣ ਲਈ ਸਭ ਦੇ
ਪੁੱਤਰ ਆਪਣਾ ਵਾਰ ਦਿੱਤਾ,
ਐਸਾ ਰੱਬ ਨੇ ਨਾਲ
ਜਗਤ ਦੇ ਪਿਆਰ ਕੀਤਾ।1. ਪਾਪਾਂ ਕਰਕੇ ਚਿਰਾਂ ਤੋਂ
ਰੱਬ ਤੋਂ ਵੱਖ ਅਸੀਂ ਸਾ ਹੋਏ,
ਆਪਣੇ ਹੱਥੀਂ ਆਪੇ ਪੁੱਟ ਲਏ
ਬਦੀਆਂ ਵਾਲੇ ਟੋਏ,
ਘੱਲ ਕੇ ਉਸਨੇ ਯਿਸੂ ਜੱਗ ’ਤੇ
ਰਾਹਾਂ ਨੂੰ ਸਵਾਰ ਦਿੱਤਾ,
ਐਸਾ ਰੱਬ ਨੇ ਨਾਲ
ਜਗਤ ਦੇ ਪਿਆਰ ਕੀਤਾ।2. ਦੂਰ–ਦੂਰ ਤਕ ਦਿਸਿਆ
ਨਾ ਕੋਈ ਜਦੋਂ ਕਿਨਾਰਾ,
ਘੱਲਿਆ ਉਸਨੇ ਪਾਪ ’ਚ
ਡੁੱਬਦੇ ਲੋਕਾਂ ਲਈ ਸਹਾਰਾ,
ਵਿੱਚ ਪਾਪਾਂ ਜੋ ਡੁੱਬੀ ਸੀ ਜਾਂਦੇ,
ਲਾ ਉਹਨਾਂ ਨੂੰ ਪਾਰ ਦਿੱਤਾ,
ਐਸਾ ਰੱਬ ਨੇ ਨਾਲ
ਜਗਤ ਦੇ ਪਿਆਰ ਕੀਤਾ।3. ਪਾ ਲਿਆ ਸ਼ੈਤਾਨ ਨੇ
ਸਭ ਨੂੰ ਬਦੀਆਂ ਵਾਲਾ ਘੇਰਾ,
ਛਾ ਗਿਆ ਉਦੋਂ ਜਗ ਵਿੱਚ
ਸਾਰੇ ਪਾਪਾਂ ਦਾ ਹਨੇਰਾ,
ਕੱਢ ਕੇ ਉਸ ਹਨੇਰਿਓਂ ਸਾਨੂੰ,
ਚਾਨਣ ਵਿੱਚ ਖਲ੍ਹਾਰ ਦਿੱਤਾ,
ਐਸਾ ਰੱਬ ਨੇ ਨਾਲ
ਜਗਤ ਦੇ ਪਿਆਰ ਕੀਤਾ। -
ਚਰਨੀ ’ਚ ਆਇਆ ਰੱਬ ਬਣ ਕੇ,
ਨੀਲਾ ਆਸਮਾਨ ਛੱਡ ਕੇ।1. ਪਾਪ ਸਾਡੇ ਸਿਰ ’ਤੇ ਉਠਾਉਣ ਲਈ,
ਬੁਰਿਆਈਆਂ ਤੋਂ ਬਚਾਉਣ ਲਈ,
ਵੱਸ ਗਿਆ ਸਾਡੇ ਵਿੱਚ ਆਣ ਕੇ,
ਦਰਜਾ ਆਲੀਸ਼ਾਨ ਛੱਡ ਕੇ।2. ਦੁਖੀ ਤੇ ਲਚਾਰਾਂ ਵਾਂਗਰ ਹੁੰਦੇ ਸਾਂ,
ਪਾਪਾਂ ਵਾਲੀ ਗੁੰਝਲਾਂ ’ਚ ਗੁੰਝੇ ਸਾਂ,
ਮੁਕਤੀ ਦੁਆਈ ਉਹਨੇ ਆਣ ਕੇ,
ਦਰਜਾ ਆਲੀਸ਼ਾਨ ਛੱਡ ਕੇ।3. ਯੂਸਫ਼ ਦਾ ਬੇਟਾ ਉਹ ਪਿਆਰਾ ਏ,
ਮਾਂ ਮਰੀਅਮ ਦਾ ਦੁਲਾਰਾ ਏ,
ਬਣ ਗਿਆ ਵਾਲੀ ਸਾਡਾ ਆਣ ਕੇ,
ਦਰਜਾ ਆਲੀਸ਼ਾਨ ਛੱਡ ਕੇ। -
ਹੱਥ ਜੋੜੋ ਮੰਗੋ ਮਾਫ਼ੀ
ਜਗਤ ਵਿੱਚ ਆਇਆ ਹੈ ਸ਼ਾਫ਼ੀ।1. ਯਿਸੂ ਹੈ ਅਯਾਲੀ
ਸਾਰੀ ਦੁਨੀਆ ਦਾ ਵਾਲੀ,
ਸਾਰੇ ਜੱਗ ਵਿੱਚ
ਉਹਦੀ ਸ਼ਾਨ ਨਿਰਾਲੀ।2. ਗ਼ੁਨਾਹਗਾਰ ਚੱਲੋ ਸਾਰੇ
ਯਿਸੂ ਦੇ ਦੁਆਰੇ,
ਸਭਨਾਂ ਲਈ ਖੁੱਲ੍ਹੇ ਹੋਏ
ਯਿਸੂ ਦੇ ਦੁਆਰੇ।3. ਯਿਸੂ ਅਵਤਾਰ ਦਿੰਦਾ
ਸਭਨਾਂ ਨੂੰ ਤਾਰ,
ਸਭਨਾਂ ਦੇ ਬੇੜੇ ਯਿਸੂ
ਕਰ ਦਿੰਦਾ ਪਾਰ। -
ਅੱਜ ਵਕਤ ਮਸੀਹ ਦੇ ਆਉਣੇ ਦਾ,
ਸਾਰੇ ਜੱਗ ਵਿੱਚ ਧੂਮ ਮਚਾਉਣੇ ਦਾ।1. ਯਿਸੂ ਬੇਟਾ ਬਣ ਕੇ ਆਇਆ ਹੈ,
ਸਾਨੂੰ ਸੁੱਤਿਆਂ ਨੂੰ ਆਣ ਜਗਾਇਆ ਹੈ,
ਸਾਡੇ ਨੇੜੇ ਚਾਨਣ ਲਾਇਆ ਹੈ,
ਅੱਜ ਵਕਤ ਉਹਦੇ ਗੁਣ ਗਾਉਣੇ ਦਾ।2. ਆਓ ਜਾਗੀਏ ਨੀਂਦ ਤੋਂ ਸਾਰੇ ਜੀ,
ਸ਼ਾਫ਼ੀ ਦੇ ਮਾਰੀਏ ਨਾਅਰੇ ਜੀ,
ਉਹ ਗਾਫ਼ਿਲ ਜਿਹੜੇ ਸੌਂ ਗਏ ਨੇ,
ਅੱਜ ਵਕਤ ਉਹਨੂੰ ਜਗਾਉਣੇ ਦਾ।3. ਅਸੀਂ ਅਜੇ ਵੀ ਨਾ ਹੋਸ਼ ਵਿੱਚ ਆਵਾਂਗੇ,
ਪੰਜਾਂ ਕੁਆਰੀਆਂ ਦੇ ਵਾਂਗ ਪਛਤਾਵਾਂਗੇ,
ਪਾਪੀ ਬੰਦਿਆ ਗੁਨਾਹ ਤੋਂ ਕਰ ਤੌਬਾ,
ਅੱਜ ਵਕਤ ਮਸੀਹ ਦੇ ਆਉਣੇ ਦਾ।4. ਰੂਹਪਾਕ ਦੇ ਲਓ ਹਥਿਆਰ ਭਾਈ,
ਕੱਸੋ ਕਮਰਾਂ ਤੇ ਹੋ ਹੁਸ਼ਿਆਰ ਭਾਈ,
ਘਰ–ਘਰ ਜਾ ਕੇ ਨਾਲੇ ਵਿੱਚ ਗਲੀਆਂ,
ਅੱਜ ਵਕਤ ਕਲਾਮ ਸੁਣਾਉਣੇ ਦਾ। -
ਕਿੰਨੀ ਸੋਹਣੀ ਭਾਗਾਂ ਵਾਲੀ ਅੱਜ ਰਾਤ ਆ,
ਆ ਗਿਆ ਮਸੀਹਾ ਲੈ ਕੇ ਨਜਾਤ ਆ।1. ਧੰਨ–ਧੰਨ ਆਖੋ ਮਰੀਅਮ ਮਾਈ ਦਾ,
ਗੋਦੀ ਰੂਪ ਲਿਆ ਜਿੰਨੇ ਆ ਖ਼ੁਦਾਈ ਦਾ,
ਫੁੱਲਾਂ ਦੀ ਦੂਤਾਂ ਨੇ ਕੀਤੀ ਬਰਸਾਤ ਆ,
ਆ ਗਿਆ ਮਸੀਹਾ ਲੈ ਕੇ ਨਜਾਤ ਆ।2. ਜਾਂਦਾ ਨਹੀਂ ਯਿਸੂ ਜੀ ਦਾ ਰੂਪ ਝੱਲਿਆ,
ਅਰਸ਼ਾਂ ਦੇ ਵਾਲੀ ਖੁਰਲੀ ਨੂੰ ਮੱਲਿਆ,
ਵੇਖ ਚੰਨ ਤਾਰੇ ਹੁੰਦੇ ਜਾਂਦੇ ਮਾਤ ਆ,
ਆ ਗਿਆ ਮਸੀਹਾ ਲੈ ਕੇ ਨਜਾਤ ਆ।3. ਤੁਰ ਪਏ ਮਜੂਸੀ ਨਜ਼ਰਾਂ ਚੜ੍ਹਾਉਣ ਨੂੰ,
ਪੁੱਤਰ ਖ਼ੁਦਾ ਦੇ ਦਾ ਦਿਦਾਰ ਪਾਉਣ ਨੂੰ,
ਦੱਸੀ ਜਾਂਦਾ ਤਾਰਾ ਰਾਹ ਅੱਧੀ ਰਾਤ ਆ,
ਆ ਗਿਆ ਮਸੀਹਾ ਲੈ ਕੇ ਨਜਾਤ ਆ।4. ਯਿਸੂ ਜੀ ਤੋਂ ਸਾਰੇ ਉਹ ਨਜਾਤ ਪਾਉਣਗੇ,
ਜੋ ਵੀ ਮਸੀਹਾ ਜੀ ਦੇ ਦਰ ਆਉਣਗੇ,
ਪੁੱਛਦਾ ਨਾ ਕਿਸੇ ਨੂੰ ਉਹ ਜਾਤਪਾਤ ਆ,
ਆ ਗਿਆ ਮਸੀਹਾ ਲੈ ਕੇ ਨਜਾਤ ਆ।5. ਵੇਖ ਓਹਦਾ ਪਿਆਰ ਤੂੰ ਇਮਾਨ ਵਾਲਿਆ,
ਪਾਪੀਆਂ ਨੂੰ ਯਿਸੂ ਆਪਣਾ ਬਣਾ ਲਿਆ
ਰੱਬ ਨਾਲ ਕਰਵਾਈ ਸਾਡੀ ਮੁਲਾਕਾਤ ਆ,
ਆ ਗਿਆ ਮਸੀਹਾ ਲੈ ਕੇ ਨਜਾਤ ਆ। -
ਅੱਜ ਲੈ ਕੇ ਨਜਾਤ ਯਿਸੂ ਆਇਆ,
ਭਈ ਜੱਗ ਦੇ ਬਚਾਉਣ ਵਾਸਤੇ,
ਡੇਰਾ ਪਾਪੀਆਂ ਲਈ ਚਰਨੀ ’ਚ ਲਾਇਆ,
ਭਈ ਜੱਗ ਦੇ ਬਚਾਉਣ ਵਾਸਤੇ।1. ਬੈਤਲਹਮ ਸ਼ਹਿਰ ਹੋਇਆ ਨੂਰੋ–ਨੂਰ ਸੀ,
ਪਾਪ ਦੁਨੀਆ ਦੇ ਹੋਏ ਸਭ ਦੂਰ ਸੀ,
ਉੱਡ ਗਿਆ ਸੀ ਹਨੇਰਾ ਜਿਹੜਾ ਛਾਇਆ,
ਭਈ ਜੱਗ ਦੇ ਬਚਾਉਣ ਵਾਸਤੇ।2. ਹਾਲੇਲੂਯਾਹ ਦੂਤ ਗਾਉਂਦੇ ਨੇ,
ਨਾਲੇ ਫੁੱਲ ਅਰਸ਼ਾਂ ਤੋਂ ਬਰਸਾਉਂਦੇ ਨੇ,
ਧੰਨ–ਧੰਨ ਮਰੀਅਮ ਤੇਰਾ ਜਾਇਆ,
ਭਈ ਜੱਗ ਦੇ ਬਚਾਉਣ ਵਾਸਤੇ।3. ਪੂਰੇ ਹੋਏ ਅੱਜ ਨਬੀਆਂ ਦੇ ਬੋਲ ਆ,
ਅੱਜ ਆ ਗਿਆ ਮਸੀਹਾ ਸਾਡੇ ਕੋਲ ਆ,
ਵਾਅਦਾ ਬਾਪ ਨੇ ਕੀਤਾ ਜੋ ਨਿਭਾਇਆ,
ਭਈ ਜੱਗ ਦੇ ਬਚਾਉਣ ਵਾਸਤੇ।4. ਹੋਇਆ ਆਦਮ ਖ਼ੁਦਾ ਤੋਂ ਜਦੋਂ ਦੂਰ ਸੀ,
ਸਿਰ ਚੁੱਕੇ ਉਹਦੇ ਯਿਸੂ ਨੇ ਕਸੂਰ ਸੀ,
ਨਾਲੇ ਰੱਬ ਨਾਲ ਮੇਲ ਕਰਾਇਆ,
ਭਈ ਜੱਗ ਦੇ ਬਚਾਉਣ ਵਾਸਤੇ।5. ਬੰਦੇ ਭੁੱਲੀਂ ਨਾ ਮਸੀਹ ਦੇ ਉਪਕਾਰ ਨੂੰ,
ਸਦਾ ਦਿਲ ਵਿੱਚ ਰੱਖੀਂ ਉਹਦੇ ਪਿਆਰ ਨੂੰ,
ਡੇਰਾ ਪਾਪੀਆਂ ਲਈ ਚਰਨੀ ਲਾਇਆ,
ਭਈ ਜੱਗ ਦੇ ਬਚਾਉਣ ਵਾਸਤੇ। -
ਛੱਡ ਅਰਸ਼ ਨੂੰ ਫਰਸ਼ ’ਤੇ ਆ ਗਿਆ,
ਡੇਰਾ ਨਾਸਰੀ ਨੇ ਚਰਨੀ ’ਚ ਲਾ ਲਿਆ,
ਰੂਪ ਆਦਮੀ ਰੱਬ ਨੇ ਵਟਾ ਲਿਆ,
ਤੇ ਦੁਨੀਆ ਦੇ ਭਾਗ ਜਾਗ ਪਏ ਹੋ।1. ਅੱਜ ਵਾਲੀ ਰਾਤ ਜਿਵੇਂ
ਸੱਜਰੀ ਸਵੇਰ ਹੈ (ਸੱਜਰੀ ਸਵੇਰ ਹੈ),
ਆ ਗਿਆ ਉਜਾਲਾ ਦੂਰ
ਹੋ ਗਿਆ ਹਨੇਰ ਹੈ (ਹੋ ਗਿਆ ਹਨੇਰ ਹੈ)।
ਉਹਦਾ ਨੂਰ ਸਾਰੀ ਦੁਨੀਆ ’ਤੇ ਛਾ ਗਿਆ,
ਡੇਰਾ ਨਾਸਰੀ ਨੇ ਚਰਨੀ ’ਚ ਲਾ ਲਿਆ,
ਰੂਪ…2. ਚਰਨੀ ਦੇ ਵਿੱਚ ਅੱਜ
ਨੂਰੋ ਨੂਰ ਵੱਸਿਆ (ਨੂਰੋ ਨੂਰ ਵੱਸਿਆ),
ਪੂਰਬੀ ਸਿਤਾਰੇ ਰਾਹ
ਮਜੂਸੀਆਂ ਨੂੰ ਦੱਸਿਆ (ਮਜੂਸੀਆਂ ਨੂੰ ਦੱਸਿਆ)।
ਉਹਦਾ ਪਿਆਰ ਸਾਡੇ ਦਿਲਾਂ ’ਚ ਸਮਾ ਗਿਆ,
ਡੇਰਾ ਨਾਸਰੀ ਨੇ ਚਰਨੀ ’ਚ ਲਾ ਲਿਆ,
ਰੂਪ…3. ਦੁਨੀਆ ਦੇ ਵਿੱਚ ਅੱਜ
ਸ਼ਾਨੋ ਸਾਜ਼ ਵੱਜਦੇੇ (ਸ਼ਾਨੋ ਸਾਜ਼ ਵੱਜਦੇੇ),
ਅਰਸ਼ਾਂ ’ਤੇ ਗਾਉਂਦੇ ਨੇ
ਕਰੂਬੀ ਗੀਤ ਰੱਬ ਦੇ (ਕਰੂਬੀ ਗੀਤ ਰੱਬ ਦੇ)।
ਸਾਰੀ ਦੁਨੀਆ ਦਾ ਰਾਜ ਵੇਖੋ ਆ ਗਿਆ,
ਡੇਰਾ ਨਾਸਰੀ ਨੇ ਚਰਨੀ ’ਚ ਲਾ ਲਿਆ,
ਰੂਪ…4. ਦੇਈ ਜਾ ਮੁਬਾਰਕਾਂ ਤੂੰ
ਆਣ ਕੇ ਜਹਾਨ ਨੂੰ (ਆਣ ਕੇ ਜਹਾਨ ਨੂੰ),
ਆ ਗਿਆ ਮਸੀਹਾ ਤੇਰੀ
ਜਾਨ ਬਚਾਉਣ ਨੂੰ (ਜਾਨ ਬਚਾਉਣ ਨੂੰ)।
ਉਹਦਾ ਨੂਰ ਸਾਰੀ ਦੁਨੀਆ ’ਤੇ ਛਾ ਗਿਆ,
ਡੇਰਾ ਨਾਸਰੀ ਨੇ ਚਰਨੀ ’ਚ ਲਾ ਲਿਆ,
ਰੂਪ… -
ਚਰਨੀ ਦੇ ਵੱਲ ਵੇਖ ਮਸੀਹਾ ਆਇਆ ਏ,
ਬਣ ਕੇ ਛੋਟਾ ਬਾਲ ਪਿਆਰ ਵਿਖਾਇਆ ਏ।1. ਅਸੀਂ ਰਲ ਮਿਲ ਭੈਣਾਂ ਭਾਈ,
ਕਰੀਏ ਰੱਬ ਦੀ ਵਡਿਆਈ।
ਦੂਤਾਂ ਫਰਮਾਇਆ ਏ,
ਬਣ ਕੇ ਛੋਟਾ ਬਾਲ ਪਿਆਰ ਵਿਖਾਇਆ ਏ।2. ਤੂੰ ਮੇਰੀ ਖ਼ਾਤਿਰ ਬੰਦੇ,
ਛੱਡ ਦੇ ਦੁਨੀਆ ਦੇ ਧੰਦੇ,
ਇਹ ਆਖ ਸੁਣਾਇਆ ਏ,
ਬਣ ਕੇ ਛੋਟਾ ਬਾਲ ਪਿਆਰ ਵਿਖਾਇਆ ਏ।3. ਯਿਸੂ ਮਾਂ ਮਰੀਅਮ ਤੋਂ ਜਾਇਆ,
ਚਰਨੀ ਵਿੱਚ ਡੇਰਾ ਲਾਇਆ,
ਤੇ ਪਿਆਰ ਵਿਖਾਇਆ ਏ,
ਬਣ ਕੇ ਛੋਟਾ ਬਾਲ ਪਿਆਰ ਵਿਖਾਇਆ ਏ।4. ਯੂਸਫ਼ ਐ ਬਾਪ ਪਿਆਰੇ ਯਿਸੂ ਨੂੰ ਪਾਲਣ ਵਾਲੇ,
ਸ਼ਾਨ ਵਧਾਇਆ ਏ,
ਬਣ ਕੇ ਛੋਟਾ ਬਾਲ ਪਿਆਰ ਵਿਖਾਇਆ ਏ।5. ਯਿਸੂ ਬੇਟਾ ਬਣ ਕੇ ਆਇਆ,
ਸਾਨੂੰ ਸੁੱਤਿਆਂ ਨੂੰ ਜਗਾਇਆ,
ਤੇ ਪਿਆਰ ਵਿਖਾਇਆ ਏ,
ਬਣ ਕੇ ਛੋਟਾ ਬਾਲ ਪਿਆਰ ਵਿਖਾਇਆ ਏ। -
ਸਾਡੇ ਯਿਸੂ ਜੀ ਦਾ ਜਨਮ ਦਿਹਾੜਾ,
ਖ਼ੁਸ਼ੀਆਂ ਮਨਾਓ ਰਲਕੇ,
ਦਿਨ 25 ਦਸੰਬਰ ਵਾਲਾ,
ਖ਼ੁਸ਼ੀਆਂ ਮਨਾਓ ਰਲਕੇ।1. ਧਰਤੀ ਉੱਤੇ ਆਇਆ ਯਿਸੂ,
ਮਾਂ ਮਰੀਅਮ ਨੇ ਜਾਇਆ ਯਿਸੂ,
ਡੇਰੇ ਖੁਰਲੀ ਦੇ ਵਿੱਚ ਯਿਸੂ ਲਾਇਆ,
ਖ਼ੁਸ਼ੀਆਂ ਮਨਾਓ ਰਲਕੇ।2. ਯੂਸਫ਼ ਯਿਸੂ ਦਾ ਬਾਪ ਪਿਆਰਾ,
ਯਿਸੂ ਮਸੀਹ ਦਾ ਪਾਲਣ ਵਾਲਾ,
ਧੰਨ–ਧੰਨ ਮਰੀਅਮ ਤੋਂ ਯਿਸੂ ਜਾਇਆ,
ਖ਼ੁਸ਼ੀਆਂ ਮਨਾਓ ਰਲਕੇ।3. ਤਿੰਨ ਮਜੂਸੀ ਚੱਲ ਕੇ ਆਏ,
ਸੋਨਾ, ਮੂਰ੍ਹ ਤੇ ਲੋਬਾਨ ਲਿਆਏ,
ਤਾਰੇ ਆਣ ਕੇ ਹੈ ਰਾਹ ਦਿਖਲਾਇਆ,
ਖ਼ੁਸ਼ੀਆਂ ਮਨਾਓ ਰਲਕੇ।4. ਭੇਡਾਂ ਚਾਰਨ ਵਾਲੇ ਗਡਰੀਏ,
ਤਾਰਾ ਚਮਕਿਆ ਉਹਨਾਂ ਦੇ ਨੇੜੇ,
ਚਰਨੀ ਪੁੱਤਰ ਖ਼ੁਦਾ ਦਾ ਵੇਖੋ ਆਇਆ,
ਖ਼ੁਸ਼ੀਆਂ ਮਨਾਓ ਰਲਕੇ।5. ਬੈਤਲਹਮ ਦੇ ਵਿੱਚ ਤਬੇਲੇ,
ਪੈਦਾ ਹੋਇਆ ਅੱਧੀ ਰਾਤ ਦੇ ਵੇਲੇ,
ਅੱਜ ਜੰਗਲ ’ਚ ਮੰਗਲ ਲਾਇਆ,
ਖ਼ੁਸ਼ੀਆਂ ਮਨਾਓ ਰਲਕੇ। -
ਅਸੀਂ ਪੂਰਬ ਦੇ ਹਾਂ ਮਜੂਸੀ,
ਅਸੀਂ ਦੂਰ ਦੇਸ਼ ਤੋਂ ਆਏ,
ਇੱਕ ਰਾਜਾ ਹੋਇਆ ਹੈ ਪੈਦਾ,
ਉਸਦੇ ਦਰਸ਼ਨ ਨੂੰ ਆਏ।1. ਭਾਰਤ ਤੋਂ ਮੈਂ ਆਇਆ ਹਾਂ,
ਇਸ ਤਾਰੇ ਦੇ ਪਿੱਛੇ ਚੱਲਕੇ,
ਮੈਂ ਹਿੰਦ ਦਾ ਖ਼ਾਲਸ ਸੋਨਾ,
ਨਜ਼ਰਾਨਾ ਦੇਣ ਨੂੰ ਆਇਆ।2. ਫਾਰਸ ਤੋਂ ਮੈਂ ਆਇਆ ਹਾਂ,
ਇਸ ਤਾਰੇ ਦੇ ਪਿੱਛੇ ਚੱਲਕੇ,
ਮੈਂ ਅਰਬ ਦੀ ਖ਼ੁਸ਼ਬੂ ਮੂਰ੍ਹ ਨੂੰ,
ਨਜ਼ਰਾਨਾ ਦੇਣ ਨੂੰ ਆਇਆ।3. ਜੋਤਿਸ਼ ਦੇ ਇਲਮ ਨੂੰ ਪੜ੍ਹਕੇ,
ਤਾਰੇ ਦੀ ਜ਼ੁਬਾਨੀ ਸੁਣ ਕੇ,
ਮੈਂ ਦੇਖ ਕੇ ਸ਼ਾਹੀ ਤਾਰਾ,
ਲੋਬਾਨ ਚੜ੍ਹਾਉਣ ਨੂੰ ਆਇਆ। -
ਚਰਨੀ ਵੱਲ ਜਾ ਕੇ ਦਰਸ਼ਨ ਪਾ ਕੇ,
ਸੀਸ ਨਿਵਾਉਣਾ, ਓ…।1. ਅੱਧੀ ਸੀ ਰਾਤ ਜਦ, ਇੱਕ ਦੂਤ ਆ ਗਿਆ,
ਦੇਖ ਕੇ ਅਯਾਲੀਆਂ ਦਾ, ਮਨ ਘਬਰਾ ਗਿਆ,
ਕਿਹਾ ਉਸ ਆ ਕੇ, ਸੁਣੋ ਕੰਨ ਲਾ ਕੇ,
ਨਈਓਂ ਘਬਰਾਉਣਾ, ਓ…2. ਨੂਰ ਹਨ੍ਹੇਰੇ ਵਿੱਚ, ਪਿਆ ਚਮਕਾਰ ਦਾ,
ਅੱਜ ਬਚਾਉਣ ਵਾਲਾ, ਆਇਆ ਸੰਸਾਰ ਦਾ,
ਦੇਖੋ ਤੁਸੀਂ ਜਾ ਕੇ, ਬਣਿਆ ਹੈ ਆ ਕੇ,
ਬਾਲ ਨਿਆਣਾ, ਓ…3. ਅਰਸ਼ਾਂ ਤੋਂ ਉੱਤਰ, ਫਰਿਸ਼ਤੇ ਨੇ ਆਉਂਦੇ,
ਸਲਾਹ ਸਲਾਮਤੀ ਦੀ, ਖ਼ਬਰ ਸੁਣਾਉਂਦੇ,
ਯਿਸੂ ਅੱਜ ਆ ਕੇ, ਰੂਪ ਵਟਾ ਕੇ,
ਜਗ ਰੁਸ਼ਨਾਇਆ, ਓ…4. ਬੈਤਲਹਮ ਵੱਲ, ਆਜੜੀ ਤਾਂ ਆਉਂਦੇ,
ਯਿਸੂ ਨੂੰ ਵੇਖ ਕੇ ਉਹ, ਖ਼ੁਸ਼ੀਆਂ ਮਨਾਉਂਦੇ,
ਗੁਟਨੇ ਟੇਕ ਕੇ, ਸੀਸ ਨਿਵਾ ਕੇ,
ਨਜ਼ਰਾਂ ਚੜ੍ਹਾਉਣਾ, ਓ… -
ਮੁਬਾਰਕ ਮਰੀਅਮ ਤੈਨੂੰ, ਮੁਬਾਰਕਾਂ ਨੀ।
1. ਮੁਬਾਰਕ ਤੇਰੇ ਜਾਏ ਨੂੰ,
ਜਿਸ ਹਰ ਸ਼ਿੰਗਾਰ ਲਗਾਏ ਨੂੰ,
ਜਿਸ ਖੁਰਲੀ ਡੇਰਾ ਲਾਏ ਨੂੰ,
ਮੁਬਾਰਕਾਂ ਨੀ…2. ਮੁਬਾਰਕ ਯਿਸੂ ਪਿਆਰੇ ਨੂੰ,
ਮਾਂ ਮਰੀਅਮ ਤੇਰੇ ਦੁਲਾਰੇ ਨੂੰ,
ਕੁੱਲ ਦੁਨੀਆ ਦੇ ਸਹਾਰੇ ਨੂੰ,
ਮੁਬਾਰਕਾਂ ਨੀ…3. ਮੁਬਾਰਕ ਕੁੱਲ ਇਸਾਈਆਂ ਨੂੰ,
ਮਿਸ਼ਨਰੀਆਂ ਤੇ ਸਿਪਾਹੀਆਂ ਨੂੰ,
ਸਭ ਯਿਸੂ ਦਿਆਂ ਇਸਾਈਆਂ ਨੂੰ,
ਮੁਬਾਰਕਾਂ ਨੀ… -
ਬੱਲੇ ਬੱਲੇ ਭਈ ਜਦੋਂ ਯਿਸੂ ਜਨਮ ਲਿਆ,
ਉਦੋਂ ਚਮਕਿਆ ਅਰਸ਼ੋਂ ਤਾਰਾ,
ਭਈ ਜਦੋਂ ਯਿਸੂ ਜਨਮ ਲਿਆ।1. ਬੱਲੇ–ਬੱਲੇ ਭਈ ਬੈਤਲਹਮ ਸਾਰੇ ਸ਼ਹਿਰ ਨੂੰ,
ਦੁਨੀਆ ਹੁੰਮ ਕੇ ਵੇਖਣ ਆਈ,
ਭਈ ਬੈਤਲਹਮ ਸਾਰੇ ਸ਼ਹਿਰ ਨੂੰ।2. ਬੱਲੇ–ਬੱਲੇ ਭਈ ਰੌਸ਼ਨੀ ਚਰਵਾਹਿਆਂ ਵੇਖ ਲਈ,
ਜਦੋਂ ਚਮਕਿਆ ਅਰਸ਼ੋਂ ਤਾਰਾ,
ਭਈ ਰੌਸ਼ਨੀ ਚਰਵਾਹਿਆਂ ਵੇਖ ਲਈ।3. ਬੱਲੇ–ਬੱਲੇ ਭਈ ਚੱਲ ਕੇ ਮਜੂਸੀ ਆ ਗਏ,
ਜਦ ਚੜ੍ਹਿਆ ਪੂਰਬੀ ਤਾਰਾ,
ਭਈ ਚੱਲ ਕੇ ਮਜੂਸੀ ਆ ਗਏ।4. ਬੱਲੇ–ਬੱਲੇ ਭਈ ਯੂਸਫ਼ ਨੂੰ ਨੇਕ ਆਖਦੇ,
ਧੰਨ ਮਰੀਅਮ ਕਹਿਣ ਕੁਆਰੀ,
ਭਈ ਯੂਸਫ਼ ਨੂੰ ਨੇਕ ਆਖਦੇ। -
ਮੌਜ ਲੱਗ ਗਈ ਏ, ਮੇਰੀ ਮੌਜ ਲੱਗ ਗਈ ਏ,
ਜਦੋਂ ਦੀ ਯਿਸੂ ਨੇ ਮੇਰੀ, ਬਾਂਹ ਫੜ੍ਹ ਲਈ ਏ।1. ਚਰਨੀ ’ਚ ਜਨਮ ਲਿਆ ਏ ਮੇਰੇ ਨਾਸਰੀ,
ਸਾਰਿਆਂ ਦੀ ਬਿਗੜੀ ਬਣਾਏ ਮੇਰਾ ਨਾਸਰੀ,
ਪਾਪੀਆਂ ਨੂੰ ਗਲ਼ ਨਾਲ ਲਾਵੇ ਮੇਰਾ ਨਾਸਰੀ।2. ਡੁੱਬਾ ਹੋਇਆ ਬੇੜਾ ਬੰਨੇ ਲਾਏ ਮੇਰਾ ਨਾਸਰੀ,
ਪਾਣੀ ਉੱਤੇ ਚੱਲ ਕੇ ਵਿਖਾਏ ਮੇਰਾ ਨਾਸਰੀ,
ਮੋਇਆ ਹੋਇਆ ਲਾਜ਼ਰ ਜਵਾਏ ਮੇਰਾ ਨਾਸਰੀ।3. ਦੁਖੀ ਮਜ਼ਲੂਮਾਂ ਦਾ ਸਹਾਰਾ ਬਣ ਆਇਆ ਏ,
ਮਰੀਅਮ ਦੀ ਅੱਖ ਦਾ ਤਾਰਾ ਬਣ ਆਇਆ ਏ,
ਰੱਬ ਦਾ, ਉਹ ਪੁੱਤਰ ਕਹਾਵੇ ਮੇਰਾ ਨਾਸਰੀ। -
ਖੁੱਲ੍ਹੇ ਅਸਮਾਨਾਂ ਵਿੱਚ ਦੂਤ ਗਾਉਂਦੇ ਨੇ,
ਖ਼ੁਸ਼ਖ਼ਬਰੀ ਉਹ ਮਿਲ ਸਭ ਨੂੰ ਸੁਣਾਉਂਦੇ ਨੇ।1. ਆਇਆ ਇੱਕ ਰਾਜਾ ਜੱਗ ਨੂੰ ਛੁਡਾਏਗਾ,
ਪੁੱਤਰ ਖ਼ੁਦਾ ਦਾ ਉਹ ਨਾਸਰੀ ਕਹਾਵੇਗਾ,
ਪਾਪੀਆਂ ਨੂੰ ਪਾਪ ਦੀ ਗੁਲਾਮੀ ਤੋਂ ਛੁਡਾਏਗਾ,
ਇਹੋ ਖ਼ੁਸ਼ਖ਼ਬਰੀ ਉਹ ਲੋਕਾਂ ਨੂੰ ਸੁਣਾਉਂਦੇ ਨੇ।2. ਨਜਾਤ ਦਾ ਦਾਤਾ ਉਹ ਨਜਾਤ ਦੇਣ ਆਇਆ ਹੈ,
ਥੱਕੇ, ਮਾਂਦੇ, ਭੁੱਲਿਆਂ ਨੂੰ ਰਾਹੇ ਪਾਉਣ ਆਇਆ ਹੈ,
ਰਾਜਿਆਂ ਦਾ ਰਾਜਾ ਉਹ ਮਹਾਨ ਬਣ ਆਇਆ ਹੈ,
ਟੋਲੀਆਂ ’ਚ ਗਾਉਂਦੇ ਨਾਲੇ ਲੋਕਾਂ ਨੂੰ ਸੁਣਾਉਂਦੇ ਨੇ।3. ਛੱਡ ਅਸਮਾਨ ਆਇਆ ਜੱਗ ਦਾ ਉਹ ਨੂਰ ਹੈ,
ਜ਼ਿੰਦਗੀ ਦਾ ਪਾਣੀ ਨਾਲੇ ਰੂਹ ਦਾ ਸਰੂਰ ਹੈ,
ਕਾਮਿਲ ਇਨਸਾਨ ਨਾਲੇ ਰੱਬ ਭਰਪੂਰ ਹੈ,
ਅੰਬਰਾਂ ’ਚ ਗਾਉਂਦੇ ਨਾਲੇ ਧੁੰਮਾਂ ਉਹ ਮਚਾਉਂਦੇ ਨੇ। -
ਸਾਡਾ ਯਿਸੂ ਅੱਜ ਜੱਗ ਵਿੱਚ ਆਇਆ ਏ,
ਆ ਕੇ ਪਾਪੀਆਂ ਦਾ ਬੇੜਾ ਬੰਨੇ ਲਾਇਆ ਏ।1. ਮਰੀਅਮ ਬੈਠੀ ਹੋਈ ਆਪਣੇ ਧਿਆਨ ਸੀ,
ਦੂਤ ਬੋਲਿਆ ਆਪਣੀ ਜ਼ੁਬਾਨ ਸੀ,
ਤੇਰੇ ਉੱਤੇ ਰੱਬ ਕਰਮ ਕਮਾਇਆ ਏੇ।2. ਪਿੱਛੇ–ਪਿੱਛੇ ਸੀ ਮਜੂਸੀ, ਅੱਗੇ ਤਾਰਾ ਏ,
ਦਿੰਦਾ ਰਾਹ ਵਿੱਚ ਉਹਨਾਂ ਨੂੰ ਸਹਾਰਾ ਏ,
ਆ ਕੇ ਚਰਨਾਂ ’ਚ ਸੀਸ ਨਿਵਾਇਆ ਏ।3. ਰਾਤੀਂ ਚਰਵਾਹੇ ਭੇਡਾਂ ਦੀ ਰਾਖੀ ਕਰਦੇ,
ਤਾਰਾ ਵੇਖਕੇ ਉਹ ਮਨ ’ਚ ਵਿਚਾਰਦੇ,
ਕਿਹੜੀ ਰੌਸ਼ਨੀ ਨੇ ਜੱਗ ਚਮਕਾਇਆ ਏ। -
ਇਸ ਜੱਗ ਨੂੰ ਤਾਰਨਹਾਰੇ ਦੇ,
ਉਪਕਾਰ ਬੜ੍ਹੇ ਨੇ ਦੁਨੀਆ ’ਤੇ,
ਮਰੀਅਮ ਦੇ ਰਾਜ ਦੁਲਾਰੇ ਦੇ,
ਉਪਕਾਰ ਬੜ੍ਹੇ ਨੇ ਦੁਨੀਆ ’ਤੇ।1. ਅੱਜ ਉਸਦੀ ਰਹਿਮਤ ਦੇ ਸਦਕੇ,
ਦਿਲ ਰੌਸ਼ਨ ਰੌਸ਼ਨ ਹੋ ਰਹੇ ਨੇ,
ਚਾਨਣ ਦੇ ਇਸ ਮੁਨਾਰੇ ਦੇ,
ਉਪਕਾਰ ਬੜ੍ਹੇ ਨੇ ਦੁਨੀਆ ’ਤੇ।2. ਜਿਸ ਦੀ ਇੱਕ ਨਜ਼ਰ ਸਵੱਲੀ ਨੇ,
ਸਭ ਦੇ ਹੀ ਰੋਗ ਮਿਟਾ ਦਿੱਤੇ,
ਕਿਰਪਾ ਦੇ ਭਰੇ ਭੰਡਾਰ ਦੇ,
ਉਪਕਾਰ ਬੜੇ ਨੇ ਦੁਨੀਆ ’ਤੇ।3. ਉਹ ਭਾਗਾਂ ਵਾਲੀ ਧਰਤੀ ਸੀ,
ਜਿਸ ਥਾਂ ਉਸਦੇ ਪੈਰ ਪਏ,
ਯੂਸਫ਼ ਦੀ ਅੱਖ ਦੇ ਤਾਰੇ ਦੇ,
ਉਪਕਾਰ ਬੜ੍ਹੇ ਨੇ ਦੁਨੀਆ ’ਤੇ।4. ਜਿਸ ਤੋਂ ਸ਼ੈਤਾਨ ਵੀ ਹਾਰ ਗਿਆ,
ਕੋਈ ਲਾਲਚ ਨਾ ਭਰਮਾ ਸਕਿਆ,
ਉਸ ਮਿਹਰਾਂ ਦੇ ਖ਼ਜ਼ਾਨੇ ਦੇ,
ਉਪਕਾਰ ਬੜ੍ਹੇ ਨੇ ਦੁਨੀਆ ’ਤੇ। -
ਵੱਡਾ ਦਿਨ ਮੁਬਾਰਕ, ਸਾਰੇ ਗਾਈਏ,
ਆਓ ਅੱਜ ਮਿਲਕੇ ਅੱਜ ਖ਼ੁਸ਼ੀ ਮਨਾਈਏ।1. ਧਰਤੀ ’ਤੇ ਆਇਆ, ਪਿਆਰ ਦਾ ਸਾਇਆ,
ਜਗ ਰੁਸ਼ਨਾਇਆ, ਓ ਮਰੀਅਮ ਦਾ ਜਾਇਆ।
ਸਵਰਗ ’ਚ ਮਹਿਮਾ, ਧਰਤੀ ’ਤੇ ਸ਼ਾਂਤੀ,
ਮੁਕਤੀ ਦਾ ਪੈਗ਼ਾਮ, ਆਓ ਸਭ ਨੂੰ ਸੁਣਾਈਏ।2. ਬੈਤਲਹਮ ਚੱਲੀਏ, ਉਸਦੇ ਦਰਸ਼ਨ ਕਰੀਏ,
ਮੁਕਤੀਦਾਤੇ ਨੂੰ, ਦਿਲ ਭੇਂਟ ਚੜ੍ਹਾਈਏ।
ਸਭ ਮਿਲ ਗਾਓ, ਸੁਰ ਮਿਲਾਓ,
ਸ਼ਾਂਤੀ ਅਤੇ ਪਿਆਰ ਦਾ, ਪੈਗ਼ਾਮ ਸੁਣਾਓ। -
ਦੁਨੀਆ ਦਾ ਵਾਲੀ, ਯਿਸੂ ਚਰਨੀ ’ਚ ਆਇਆ,
ਚਾਰੇ ਪਾਸੇ ਵੇਖੋ ਕਿਵੇਂ ਚਾਨਣ ਹੈ ਛਾਇਆ।1. ਅਰਸ਼ ਫਰਸ਼ ਪਏ ਖ਼ੁਸ਼ੀਆਂ ਮਨਾਂਵਦੇ,
ਦਰਸ਼ਨ ਕਰ ਪਾਪੀ ਸ਼ਿਫ਼ਾ ਪਏ ਪਾਂਵਦੇ,
ਦੁਖੀ ਤੇ ਲਾਚਾਰਾਂ ਦਾ ਸਹਾਰਾ ਯਿਸੂ ਆਇਆ।2. ਸਵਰਗੀ ਫਰਿਸ਼ਤੇ ਪਏ ਸਿਰਾਂ ਨੂੰ ਝੁਕਾਂਵਦੇ,
ਤਿੰਨ ਮਜੂਸੀ ਪਏ ਭੇਟਾਂ ਨੇ ਚੜ੍ਹਾਂਵਦੇ,
ਚਰਵਾਹਿਆਂ ਨੇ ਗੀਤ ਖ਼ੁਸ਼ੀਆਂ ਦਾ ਗਾਇਆ।3. ਚਰਨੀ ’ਚ ਬਾਲ ਯਿਸੂ ਚਮਕਾਂ ਪਿਆ ਮਾਰਦਾ,
ਸਾਰਾ ਜੱਗ ਸ਼ੁਕਰ ਪਿਆ ਰੱਬ ਦਾ ਮਨਾਂਵਦਾ,
ਬੈਤਲਹਮ ਸ਼ਹਿਰ ਨੂਰੋ ਨੂਰ ਸਾਰਾ ਛਾਇਆ। -
ਖ਼ੁਦਾ ਖ਼ਾਲਿਕ ਬਣ ਇਨਸਾਨ ਆ ਗਿਆ,
ਚਰਨੀ ਲਾ ਲਏ ਡੇਰੇ,
ਦੁੱਖਾਂ ਦੀਆਂ ਰਾਤਾਂ ਮੁੱਕ ਚੱਲੀਆਂ,
ਖ਼ੁਸ਼ੀਆਂ ਦੇ ਚੜ੍ਹੇ ਸਵੇਰੇ,
ਖ਼ੁਦਾ ਖ਼ਾਲਿਕ ਬਣ ਇਨਸਾਨ।1. ਬੈਤਲਹਮ ਦਾਊਦ ਘਰਾਣੇ ’ਚੋਂ,
ਉਹਨੇ ਚੁਣਿਆ ਇੱਕ ਕੁਆਰੀ ਨੂੰ,
ਬਿੰਨ ਬਾਪ ਦੇ ਪੈਦਾ ਹੋਇਆ ਜੋ,
ਧੰਨ ਉਹਦੀ ਕਾਰਗੁਜ਼ਾਰੀ ਨੂੰ,
ਇਨਸਾਨ ’ਤੇ ਰੱਬ ਦੇ ਜੰਮਣ ਦੇ,
ਇੰਝ ਕੀਤੇ ਆਪ ਨਵੇਰੇ।2. ਉਹਨੇ ਰੱਖਿਆ ਯਿਸੂ ਨਾਂ ਉਸਦਾ,
ਜਿਹਦਾ ਮਤਲਬ ਰੱਬ ਬਚਾਉਣ ਵਾਲਾ,
ਪਾਪਾਂ ਦੀਆਂ ਦੁੱਖ ਬਿਮਾਰੀਆਂ ਤੋਂ,
ਕਬਰਾਂ ਦੇ ਵਿੱਚੋਂ ਉਠਾਉਣ ਵਾਲਾ,
ਇਹ ਤਾਂ ਕੰਮ ਉਹਦੇ ਲਈ ਕੁਝ ਵੀ ਨਹੀਂ,
ਉਹ ਤਾਂ ਕਰਦਾ ਏ ਕੰਮ ਬਥੇਰੇ।