ਸ਼ਾਮ ਦੀ ਦੁਆ | Evening Prayer

ਇਹ ਭਜਨ ਮਾਲਾ ਦਾ ਇੱਕੀਵਾਂ ਹਿੱਸਾ ਹੈ। ਇਸ ਵਿੱਚ ਸ਼ਾਮ ਵੇਲੇ ਗਾਏ ਜਾਣ ਵਾਲੇ ਭਜਨਾਂ ਨੂੰ ਜੋੜਿਆ ਗਿਆ ਹੈ।


  • ---

    ਤੇਰੇ ਪੈ ਕੇ ਪੈਰੀਂ ਐ ਮੇਰੇ ਖ਼ੁਦਾ,
    ਦਿਲੋਂ ਜਾਨ ਕਰਾਂ ਮੈਂ ਸਿਜਦਾ ਤੇਰਾ।

    1. ਤੇਰੀ ਅਬਦੀ ਭਲਾਈ ਦੀ ਐ ਖ਼ੁਦਾ,
    ਤੇ ਤਾਰੀਫ਼ ਅਬਦੀ ਕਰਾਂਗਾ ਸਦਾ।

    2. ਦਿਨੇ ਤੇਰਾ ਸੂਰਜ ਉਹਦੀ ਰੌਸ਼ਨੀ,
    ਤੇ ਰਾਤੀਂ ਤੇਰੇ ਚੰਨ ਦੀ ਵੱਧ ਚਾਨਣੀ।

    3. ਬੁਲੰਦ ਤਾਰਿਆਂ ਦੀ ਹੈ ਡਾਢੀ ਨੁਮਾਇਸ਼,
    ਤੇ ਹੋਰ ਸ਼ੈ ਕਰੇ ਯਾ ਰੱਬ ਤੇਰੀ ਸਿਤਾਇਸ਼।

    4. ਹਿਮਾਲਾ ਦੀ ਉੱਚਿਆਈ ਐਡੀ ਵੱਡੀ,
    ਸਮੁੰਦਰ ਦੀ ਡੂੰਘਿਆਈ ਖੁਦ ਕਰੇ ਤਾਰੀਫ਼।

    5. ਹਿੰਦੁਸਤਾਨ ਦੇ ਖੁੱਲ੍ਹੇ ਚੌੜੇ ਮੈਦਾਨ,
    ਤੇਰੀ ਸਾਰੀ ਕੁਦਰਤ ਦਾ ਕਰਦੇ ਬਿਆਨ।

    6. ਗੁੱਡੀ–ਗੁੱਡੇ ਦੀ ਚੀਕ ਦੇ ਰੰਗ ਅਜੀਬ,
    ਤੇ ਸੋਹਣੇ ਤੇਰੇ ਪਾਕ ਦੋਹਾਂ ਦੇ ਗੀਤ।

    7. ਸਫ਼ੈਦੀ ਚਮਕਦਾਰ ਬਰਫ਼ਾਂ ਦੀ,
    ਤੇਰੇ ਹੱਥ ਦੱਸਦੇ ਨੇ ਖੂਬਸੂਰਤੀ।

    8. ਹੈ ਦਿਨ ਦੁੱਖਾਂ ਕੰਮਾਂ ਤੇ ਕਾਜਾਂ ਲਈ,
    ਤੇ ਸ਼ਾਮ ਵੇਲਾ ਹੈ ਨਮਾਜ਼ਾਂ ਲਈ।

    9. ਦਿਨੇ ਤੇਰੀ ਤਾਰੀਫ਼ ਦਾ ਕੁਝ ਖਿਆਲ,
    ਨਹੀਂ ਰਹਿੰਦਾ ਦੁੱਖਾਂ ਦਾ ਫਿਕਰਾਂ ਦੇ ਨਾਲ।

    10. ਮੈਨੂੰ ਸ਼ਾਮ ਵੇਲੇ ਮਦਦ ਕਰ ਅਦਾ,
    ਕਰਾਂ ਤੇਰੀ ਤਾਰੀਫ਼, ਮੇਰੇ ਖ਼ੁਦਾ।