ਸਵੇਰ ਦੀ ਦੁਆ | Morning Prayer
ਇਹ ਭਜਨ ਮਾਲਾ ਦਾ ਵੀਹਵਾਂ ਹਿੱਸਾ ਹੈ। ਇਸ ਵਿੱਚ ਸਵੇਰ ਵੇਲੇ ਗਾਏ ਜਾਣ ਵਾਲੇ ਭਜਨਾਂ ਨੂੰ ਜੋੜਿਆ ਗਿਆ ਹੈ।
-
ਉੱਠ ਕੇ ਸਵੇਰੇ ਯਿਸੂ ਗੁਣ ਗਾਵਾਂ ਤੇਰੇ,
ਤੂੰ ਚੜ੍ਹ ਕੇ ਸਲੀਬ ਉੱਤੇ ਪਾਪ ਚੁੱਕੇ ਮੇਰੇ।1. ਦੁਨੀਆ ਬਚਾਉਣ ਯਿਸੂ ਆਇਆ ਜੱਗ ’ਤੇ,
ਆਣ ਕੇ ਮਿਟਾਏ ਉਸਨੇ ਪਾਪ ਸਭਦੇ,
ਕੰਮ ਤੇਰੇ ਸ਼ਾਫ਼ੀਆ ਮੈਂ ਦੱਸਾਂ ਕਿਹੜੇ–ਕਿਹੜੇ,
ਤੂੰ ਚੜ੍ਹ ਕੇ…।2. ਬਾਰ੍ਹਾਂ–ਬਾਰ੍ਹਾਂ ਸਾਲ ਦੇ ਬਿਮਾਰ ਆਉਂਦੇ ਨੇ,
ਪੱਲਾ ਤੇਰਾ ਛੂਹ ਕੇ ਉਹ ਸ਼ਿਫ਼ਾ ਪਾਉਂਦੇ ਨੇ,
ਹੋਰ ਮੇਰੇ ਸ਼ਾਫ਼ੀਆ ਮੈਂ ਗੁਣ ਗਾਵਾਂ ਤੇਰੇ,
ਤੂੰ ਚੜ੍ਹ ਕੇ…।3. ਚਾਰ–ਚਾਰ ਦਿਨ ਦੇ ਜਵਾਏ ਮੁਰਦੇ,
ਪਾਣੀ ਉੱਤੇ ਦੇਖੇ ਤੇਰੇ ਚੇਲੇ ਤੁਰਦੇ,
ਰੋਜ਼ ਮੇਰੇ ਸ਼ਾਫ਼ੀਆ ਮੈਂ ਗੁਣ ਗਾਵਾਂ ਤੇਰੇ,
ਤੂੰ ਚੜ੍ਹ ਕੇ…। -
ਸ਼ੁਕਰ ਕਰਾਂ ਪ੍ਰਭੂ ਤੇਰਾ, ਦਿੱਤਾ ਨਵਾਂ ਜੋ ਸਵੇਰਾ,
ਤੂੰ ਆਦਿ ਹੈਂ ਤੇ ਅੰਤ ਹੈਂ, ਹਰ ਥਾਂ ਤੇਰਾ ਬਸੇਰਾ।1. ਕਰ ਮਜ਼ਬੂਤ ਇਮਾਨ ਮੇਰਾ,
ਹੋ ਕੇ ਰਵਾਂ ਮੈਂ ਦਿਲ ਤੋਂ ਤੇਰਾ।2. ਤੇਰੇ ’ਤੇ ਸਦਾ ਇਮਾਨ ਮੇਰਾ,
ਹੋ ਜਾਵੇ ਦੂਰ ਹਨੇਰਾ ਮੇਰਾ।3. ਮਾਲਿਕ ਤੂੰ ਮੇਰਾ ਮੈਂ ਸੇਵਕ ਤੇਰਾ,
ਰਿਸ਼ਤਾ ਨਾ ਟੁੱਟੇ ਇਹ ਤੇਰਾ ਮੇਰਾ।4. ਹਰ ਇੱਕ ਦੇ ਮੈਂ ਕੰਮ ਆਵਾਂ,
ਸਭ ਵਿੱਚ ਦੇਖਾਂ ਰੂਪ ਤੇਰਾ।5. ਤਨ ਮਨ ਕਰ ਪ੍ਰਭੂ ਪਾਕ ਮੇਰਾ,
ਹੱਥ ਹੋਵੇ ਮੇਰੇ ਸਿਰ ’ਤੇ ਤੇਰਾ।6. ਨਾਮ ਜੱਪਾਂ ਮੈਂ ਨਿੱਤ ਦਿਨ ਤੇਰਾ,
ਬਿਨ ਤੇਰੇ ਪ੍ਰਭੂ ਜੀ ਕੋਈ ਨਾ ਮੇਰਾ।7. ਦਿਲ ਵਿੱਚ ਮੇਰੇ ਤੂੰ ਲਾ ਲੈ ਡੇਰਾ,
ਹਰਦਮ ਦੇਖਾਂ ਮੈਂ ਦਰਸ਼ਨ ਤੇਰਾ।8. ਆਪਣੀ ਦਇਆ ਦਾ ਦੀਪਕ ਜਲਾ,
ਕਰਦੇ ਤੂੰ ਰੌਸ਼ਨ ਤਨ–ਮਨ ਮੇਰਾ। -
ਉੱਠਦੇ ਬਹਿੰਦੇ ਸ਼ਾਮ ਸਵੇਰੇ, ਰੱਬ ਦਾ ਨਾਂ ਧਿਆਉਂਦੇ,
ਬਖ਼ਸ਼ ਗੁਨਾਹ ਸਭ ਮੇਰੇ, ਤੈਨੂੰ ਬਖ਼ਸ਼ਣਹਾਰਾ ਕਹਿੰਦੇ।
ਹਾਲੇਲੂਯਾਹ, ਹਾਲੇਲੂਯਾਹ, ਹਾਲੇਲੂਯਾਹ, ਹਾਲੇਲੂਯਾਹ।1. ਤੌਬਾ ਕਰਕੇ ਲੈ ਬਪਤਿਸਮਾ,
ਮੰਨ ਯਿਸੂ ਦਾ ਕਹਿਣਾ,
ਬੀਤਿਆ ਵੇਲਾ ਹੱਥ ਨਹੀਂ ਆਉਣਾ,
ਫੇਰ ਪਉ ਪਛਤਾਉਣਾ।
ਪੰਜ ਕੁਆਰੀਆਂ ਵਾਂਗੂੰ ਜਾ ਕੇ,
ਲਾੜਾ-ਲਾੜਾ ਕਹਿੰਦੇ,
ਬਖ਼ਸ਼ ਗੁਨਾਹ ਸਭ ਮੇਰੇ,
ਤੈਨੂੰ ਬਖ਼ਸ਼ਣਹਾਰਾ ਕਹਿੰਦੇ।
ਹਾਲੇਲੂਯਾਹ, ਹਾਲੇਲੂਯਾਹ,
ਹਾਲੇਲੂਯਾਹ, ਹਾਲੇਲੂਯਾਹ।2. ਚਾਰ ਦਿਨਾਂ ਦੇ ਮੁਰਦੇ ਉੱਠਕੇ,
ਉਸਦਾ ਦਰਸ਼ਣ ਪਾਉਂਦੇ,
ਜੀਵਨ ਦਿੰਦਾ, ਯਿਸੂ ਰਾਜਾ,
ਜਾ ਕੇ ਸਭ ਨੂੰ ਕਹਿੰਦੇ।
ਜੱਕੀ ਵਰਗੇ ਚੜ੍ਹ ਗੂਲਰ ’ਤੇ,
ਉਸਦਾ ਦਰਸ਼ਣ ਪਾਉਂਦੇ,
ਬਖ਼ਸ਼ ਗੁਨਾਹ ਸਭ ਮੇਰੇ,
ਤੈਨੂੰ ਬਖ਼ਸ਼ਣਹਾਰਾ ਕਹਿੰਦੇ।
ਹਾਲੇਲੂਯਾਹ, ਹਾਲੇਲੂਯਾਹ,
ਹਾਲੇਲੂਯਾਹ, ਹਾਲੇਲੂਯਾਹ।3. ਯੌਨਾਹ ਰੱਬ ਦਾ ਹੁਕਮ ਨਾ ਮੰਨਿਆ,
ਦੱਸ ਕੀ ਖੱਟੀ ਖੱਟੀ,
ਸੁੱਟਿਆ ਜਦੋਂ ਜਹਾਜ਼ੋਂ ਥੱਲੇ,
ਨਿਗਲ ਗਈ ਇੱਕ ਵੱਡੀ ਮੱਛੀ।
ਜੋ ਨਾ ਰਬ ਦੇ ਹੁਕਮ ਨੂੰ ਮੰਨਦੇ,
ਜਾ ਨਰਕਾਂ ਵਿੱਚ ਪੈਂਦੇ,
ਬਖ਼ਸ਼ ਗੁਨਾਹ ਸਭ ਮੇਰੇ,
ਤੈਨੂੰ ਬਖ਼ਸ਼ਣਹਾਰਾ ਕਹਿੰਦੇ।
ਹਾਲੇਲੂਯਾਹ, ਹਾਲੇਲੂਯਾਹ,
ਹਾਲੇਲੂਯਾਹ, ਹਾਲੇਲੂਯਾਹ। -
ਆਣ ਕੇ ਸਵੇਰੇ ਯਿਸੂ ਦਰਬਾਰ ਤੇਰੇ,
ਮੰਗਦੇ ਹਾਂ ਤੇਥੋਂ ਯਿਸੂ ਜ਼ਿੰਦਗੀ ਦੇ ਖੇੜੇ।1. ਕਬਰਾਂ ਦੇ ਉੱਤੇ ਜਾ ਕੇ ਮੱਥਾ ਟੇਕਦੇ,
ਮੁਫ਼ਤ ਵਿੱਚ ਆਪਣਾ ਇਮਾਨ ਵੇਚਦੇ।
ਕੰਮ ਜਿਹੜੇ ਕਰਦੇ ਇਹ ਦੱਸਾਂ ਕਿਹੜੇ–ਕਿਹੜੇ,
ਮੰਗਦੇ ਹਾਂ ਤੇਥੋਂ ਜ਼ਿੰਦਗੀ ਦੇ ਖੇੜੇ।2. ਪੜ੍ਹ ਕੇ ਅੰਜੀਲ ਇਹ ਝੂਠ ਬੋਲਦੇ,
ਆਉਂਦੇ ਜਦੋਂ ਬਾਬੇ ਇਹ ਬੂਹਾ ਖੋਲ੍ਹਦੇ।
ਕੰਮ ਇਹ ਕਰਦੇ ਨੇ ਉਲਟੇ ਬਥੇਰੇ,
ਮੰਗਦੇ ਹਾਂ ਤੇਥੋਂ ਯਿਸੂ ਜ਼ਿੰਦਗੀ ਦੇ ਖੇੜੇ।3. ਅੰਦਰ ਬਾਲ਼ਣ ਦੀਵਾ ਨਾ ਕਿਸੇ ਨੂੰ ਦੱਸਦੇ,
ਤੇ ਆਪਣੇ ਗ਼ੁਨਾਹਾਂ ਵਿੱਚ ਆਪ ਫਸਦੇ।
ਮੰਨਦੇ ਆ ਤੈਨੂੰ ਨਾਲ ਪੂਜਦੇ ਜਠੇਰੇ,
ਮੰਗਦੇ ਹਾਂ ਤੇਥੋਂ ਯਿਸੂ ਜ਼ਿੰਦਗੀ ਦੇ ਖੇੜੇ।4. ਜਾਦੂ ਟੂਣਾ ਕਰਕੇ ਅਸੀਂ ਵੀ ਆਉਂਦੇ ਹਾਂ,
ਗਲ਼ ਵਿੱਚ ਯਿਸੂ ਦੀ ਸਲੀਬ ਪਾਉਂਦੇ ਹਾਂ।
ਫਿਰਦੇ ਹਾਂ ਨੱਸੇ ਅਸੀਂ ਚਾਰ ਚੁਫ਼ੇਰੇ,
ਮੰਗਦੇ ਹਾਂ ਤੇਥੋਂ ਯਿਸੂ ਜ਼ਿੰਦਗੀ ਦੇ ਖੇੜੇ।5. ਸਵਰਗ ਦਾ ਕਹਿੰਦੇ ਯਿਸੂ ਬੂਹਾ ਖੋਲ੍ਹਦੇ,
ਫੇਰ ਨਾ ਕਦੀ ਵੀ ਅਸੀਂ ਝੂਠ ਬੋਲਦੇ।
ਤੇਰੇ ਤੋਂ ਬਗ਼ੈਰ ਦੱਸ ਜਾਵਾਂ ਕਿਹਦੇ ਡੇਰੇ,
ਮੰਗਦੇ ਹਾਂ ਤੇਥੋਂ ਯਿਸੂ ਜ਼ਿੰਦਗੀ ਦੇ ਖੇੜੇ।6. ਸਾਡਿਆਂ ਗੁਨਾਹਾਂ ਨੂੰ ਤੂੰ ਮਾਫ਼ ਕਰਕੇ,
ਕਰਕੇ ਗੁਨਾਹ ਜਿਹੜੇ ਤੈਨੂੰ ਦੱਸਦੇ।
ਅਸੀਂ ਗੁਨਾਹਗਾਰ ਯਿਸੂ ਆਏ ਦਰ ਤੇਰੇ,
ਮੰਗਦੇ ਹਾਂ ਤੇਥੋਂ ਯਿਸੂ ਜ਼ਿੰਦਗੀ ਦੇ ਖੇੜੇ। -
ਅੰਮ੍ਰਿਤ ਵੇਲੇ ਪੜ੍ਹੀਏ ਬਾਣੀ,
ਅੰਮ੍ਰਿਤ ਵੇਲੇ ਸੁਣੀਏ ਬਾਣੀ,
ਮਿਲ ਜਾਏ ਜ਼ਿੰਦਗੀ ਦਾ ਅੰਮ੍ਰਿਤ ਪਾਣੀ।1. ਸੱਚੀ ਬਾਣੀ ਦਾ ਜੋ ਕੋਈ ਜਾਪ ਕਰੇ,
ਸਭ ਬੁਰਿਆਈਆਂ ਨੂੰ ਯਿਸੂ ਜੀ ਮਾਫ਼ ਕਰੇ,
ਧੰਨ ਹੈ ਉਹ ਜਿਸਨੇ ਰਮਜ਼ ਪਛਾਣੀ।2. ਪਾਣੀ ਦੀਆਂ ਨਦੀਆਂ ਲਈ ਹਿਰਨੀ ਤਿਹਾਈ,
ਉਸਨੇ ਪੀ ਕੇ ਤੇ ਪਿਆਸ ਬੁਝਾਈ,
ਦਿਲਾਂ ਦੀਆਂ ਜਾਣੇ ਦਿਲਾਂ ਦਾ ਜਾਣੀ।3. ਆਪਣੇ ਖੰਭਾਂ ਦੇ ਹੇਠ ਸੰਭਾਲ ਲਵੇ,
ਉਹ ਮੇਰੀ ਓਟ, ਉਹ ਮੇਰੀ ਢਾਲ ਰਹੇ,
ਸੁਣ–ਸੁਣ ਬਾਣੀ ਦਿਲ ’ਚ ਵਸਾਣੀ।