ਸਾਕਰਾਮੈਂਟ | Sacraments
ਇਹ ਭਜਨ ਮਾਲਾ ਦਾ ਚੌਦ੍ਹਵਾਂ ਹਿੱਸਾ ਹੈ। ਇਸ ਵਿੱਚ ਪਵਿੱਤਰ ਸਾਕਰਾਮੈਂਟਾਂ ’ਤੇ ਆਧਾਰਿਤ ਭਜਨਾਂ ਨੂੰ ਜੋੜਿਆ ਗਿਆ ਹੈ।
-
1. ਮੇਰਾ ਯਿਸੂ ਰੱਬ ਖ਼ੁਦਾਵੰਦ ਛੋਟਾ ਬਾਲਕ ਬਣਿਆ ਸੀ,
ਆਪਣੇ ਬਾਲਕਾਂ ਨੂੰ ਉਹਨੇ ਗੋਦੀ ਲਿੱਤਾ ਸੀ,
ਯਿਸੂ ਮਾਲਿਕ ਹੈ ਉਹੋ ਸਾਡੀ ਮੁਕਤੀ ਹੈ।2. ਉਹਦੇ ਫ਼ਜ਼ਲ ਦੇ ਨਾਲ ਹੁਣ
ਇਹ ਬੱਚੇ ਇੱਥੇ ਆਏ ਹਨ,
ਆਲੇ–ਭੋਲੇ ਉਹਦੇ ਪਾਸੋਂ ਸੋਹਣੇ ਬਾਲਕ ਪਾਏ ਹਨ,
ਯਿਸੂ ਮਾਲਿਕ ਹੈ ਉਹੋ ਸਾਡੀ ਮੁਕਤੀ ਹੈ।3. ਪਾਣੀ ਉੱਤੇ ਬਰਕਤ ਦੇ ਤੂੰ
ਸੁਣ ਲੈ ਸਾਡੀ ਇਹ ਦੁਆ,
ਬਪਤਿਸਮਾ ਲੈਂਦੇ ਹਨ ਇਹ ਬੱਚੇ
ਤੇਰੇ ਫ਼ਜ਼ਲ ਦੇ ਨਾਲ ਖ਼ੁਦਾ,
ਯਿਸੂ ਮਾਲਿਕ ਹੈ ਉਹੋ ਸਾਡੀ ਮੁਕਤੀ ਹੈ।4. ਇਹਨਾਂ ਦੇ ਹੁਣ ਮੱਥੇ ਉੱਤੇ ਕੀਤਾ ਜਾਂਦਾ ਹੈ ਨਿਸ਼ਾਨ,
ਇਹ ਨਿਸ਼ਾਨ ਸਲੀਬ ਦਾ ਕੀਤਾ
ਤਾਂ ਇਹ ਤੇਥੋਂ ਨਾ ਸ਼ਰਮਾਣ,
ਯਿਸੂ ਮਾਲਿਕ ਹੈ ਉਹੋ ਸਾਡੀ ਮੁਕਤੀ ਹੈ। -
1. ਮੇਰੇ ਦਿਲ ਨੂੰ ਲੈ ਮੇਰੇ ਇਲਾਹੀ,
ਜੋ ਮੈਂ ਤੇਰਾ ਹੀ ਹੋ ਜਾਵਾਂ ਸਿਪਾਹੀ।2. ਕਦੀ ਤੈਨੂੰ ਅਯਾਲੀ ਮੈਂ ਨਾ ਛੱਡਾਂ,
ਹੈ ਇਹੋ ਗੱਲ ਅੰਦਰ ਦਿਲ ਦੇ ਆਈ।3. ਮੇਰੀ ਤੂੰ ਬੇਨਤੀ ਸੁਣ ਲੈ ਮਸੀਹਾ,
ਸਦਾ ਰੱਖਾਂ ਸਲੀਬ ਮੈਂ ਆਪਣੀ ਚਾਈ।4. ਤੇ ਚੜ੍ਹ ਜਾਵਾਂ ਜਹਾਨ ਤੋਂ ਮੈਂ ਸੂਲੀ,
ਤੇ ਤੇਰੇ ਨਾਮ ਦੀ ਦੇਵਾਂ ਗਵਾਹੀ।5. ਤੂੰ ਮੇਰੇ ਦਿਲ ’ਤੇ ਕਰ ਦੇ ਮਿਹਰ ਖ਼ੁਦਾ,
ਤੇ ਤੇਰੇ ਨਾਮ ਦੀ ਦੇਵਾਂ ਸਫ਼ਾਈ।6. ਕਰਾਂ ਸਿਜਦਾ ਮੈਂ ਤੇਰੇ ਤਖ਼ਤ ਅੱਗੇ,
ਮੈਂ ਦੇਖਾਂ ਸ਼ਾਨ ਤੇਰੀ ਤੇ ਖ਼ੁਦਾਈ।7. ਮੈਂ ਫਿਕਰ ਆਪਣੇ ਕਰਾਂ ਤੇਰੇ ਹਵਾਲੇ,
ਜੋ ਚਿੰਤਾ ਹੋ ਮੇਰੇ ਦਿਲ ਵਿੱਚ ਸਮਾਈ।8. ਮੇਰੀ ਜਦ ਆਣ ਢੁਕੇ ਮੌਤ ਨੇੜੇ,
ਮੇਰੀ ਰੂਹ ਨੂੰ ਮਿਲੇ ਉਸ ਤੋਂ ਰਿਹਾਈ।9. ਸਿਤਾਇਸ਼ ਬਾਪ ਬੇਟੇ ਰੂਹਪਾਕ ਦੀ,
ਸਦਾ ਹੋਵੇ ਜੋ ਹੈ ਮੇਰਾ ਸਹਾਈ। -
1. ਤੂੰ ਸਾਡੇ ਦਿਲਾਂ ਵਿੱਚ ਐ ਰੂਹਪਾਕ ਆ,
ਤੇ ਨੂਰ ਅਸਮਾਨੀ ਤੂੰ ਵਿੱਚ ਸਾਡੇ ਆ।2. ਸਦਾ ਬੰਦਿਆਂ ਨੂੰ ਜੋ ਕਰਦਾ ਹੈ ਪਾਕ,
ਤੂੰ ਬਖ਼ਸ਼ਿਸ਼ ਸਾਨੂੰ ਵੀ ਉਹੋ ਦਵਾ।3. ਐ ਰੂਹਪਾਕ ਅਸਮਾਨੋਂ ਤੂੰ ਆ,
ਤਸੱਲੀ ਦਾ ਜੀਵਨ ਹੈਂ ਤੂੰ ਹੀ ਸਦਾ।4. ਤੂੰ ਚਾਨਣ ਹੈਂ ਸਾਨੂੰ ਵੀ ਕਰ ਚਾਨਣਾ,
ਹਨੇਰਾ ਤੂੰ ਅੰਦਰ ਦਾ ਸਾਡਾ ਮਿਟਾ।5. ਫ਼ਜ਼ਲ ਤੇਰੇ ਦੀ ਕੁਝ ਨਹੀਂ ਹੱਦ,
ਗ਼ੁਨਾਹ ਦੇ ਦਾਗ਼ ਤੂੰ ਸਾਡੇ ਮਿਟਾ।6. ਤੂੰ ਦੁਸ਼ਮਣ ਨੂੰ ਦੂਰ ਰੱਖ ਅਮਨ ਵਿੱਚ,
ਤੂੰ ਹਾਫ਼ਿਜ਼ ਰਹੇਂ ਫੇਰ ਡਰ ਕਿਸਦਾ।7. ਤੂੰ ਹੀ ਰਾਹਬਰਾਂ ਦਾ ਉਸਤਾਦ ਹੈਂ,
ਤੂੰ ਸਾਨੂੰ ਮਸੀਹ ਦੀ ਰਾਹ ’ਤੇ ਚਲਾ।8. ਤੂੰ ਦੇ ਬਾਪ, ਬੇਟੇ ਦੀ ਸਾਨੂੰ ਸਿਆਣ,
ਹੈਂ ਤੂੰ ਨਾਲ ਉਨ੍ਹਾਂ ਦੇ ਵਾਹਿਦ ਖ਼ੁਦਾ।9. ਹਮੇਸ਼ਾ ਸਦਾ ਪੀੜ੍ਹੀਆਂ ਲੱਗ ਮੁਦਾਮ,
ਅਸੀਂ ਗਾਉਂਦੇ ਰਹੀਏ ਤੇਰੀ ਸਨਾ।10. ਸਨਾ ਬਾਪ ਬੇਟੇ ਅਤੇ ਰੂਹਪਾਕ ਦੀ,
ਜੋ ਹੈ ਸੋ ਤਾਸਬ ਚਸ਼ਮਾ ਖੂਬੀਆਂ ਦਾ ਬੜ੍ਹਾ। -
1. ਐ ਰੂਹਪਾਕ ਸਾਡੇ ਦਿਲ ਵਿੱਚ ਆ,
ਤੇ ਚਮਕਾਰਾ ਨੂਰ ਆਪਣੇ ਦਾ ਦਿਖਾ,
ਤੇ ਸਾਡੇ ਦਿਲਾਂ ਦੇ ਤੂੰ ਗ਼ਮ ਦੂਰ ਕਰ,
ਹਨੇਰਾ ਤੂੰ ਅੱਖੀਆਂ ਦਾ ਸਾਡਾ ਹਟਾ।2. ਗੁਨਾਹ ਸਾਰੇ ਸਾਡੇ ਤੂੰ ਕਰ ਦੇ ਮੁਆਫ਼,
ਖ਼ੁਦਾ ਪਾਸ ਸਾਨੂੰ ਤੂੰ ਛੇਤੀ ਪਹੁੰਚਾ,
ਕਰਮ ਕਰ ਤੂੰ ਸਾਡੇ ’ਤੇ ਪਾਕ ਰੂਹ,
ਮਸੀਹ ਦੀ ਮੁਹੱਬਤ ਤੂੰ ਸਾਨੂੰ ਚਖਾ।3. ਭਰ ਇਮਾਨ ਤੂੰ ਸਾਡੇ ਦਿਲਾਂ ਵਿੱਚ,
ਭਲੀਆਂ ਰਾਹਾਂ ’ਤੇ ਚਲਾ,
ਦਿਲਾਂ ਨੂੰ ਕਰੇਂ ਪਾਕ ਤੂੰ ਹੀ ਹਮੇਸ਼ਾ,
ਤੇ ਰੂਹ ਨੂੰ ਵੀ ਰੌਸ਼ਨ ਕਰੇਂ ਤੂੰ ਸਦਾ।4. ਨਵਾਂ ਜਨਮ ਦੇਂਦਾ ਹੈਂ ਸਭਨਾਂ ਨੂੰ,
ਨਵੀਂ ਜ਼ਿੰਦਗੀ ਸਾਡੇ ਅੰਦਰ ਤੂੰ ਪਾ,
ਤੇਰੀ ਮਦਦ ਦੇ ਨਾਲ ਹੁੰਦੀ ਰਹੇ, ਖ਼ੁਦਾ ਬਾਪ,
ਬੇਟੇ ਤੇ ਰੂਹ ਦੀ ਸਨਾ। -
1. ਇਹ ਸਾਨੂੰ ਹੁਕਮ ਹੈ ਖ਼ੁਦਾ ਦਾ ਕਲਾਮ,
ਮੰਨੋ ਪਾਕ ਕਲਾਮ ਨੂੰ ਸਾਰੇ ਖ਼ਾਸ ਤੇ ਆਮ।2. ਖ਼ੁਦਾ ਦੇਵੇ ਕਿਸੇ ਨੂੰ ਜਦ ਖ਼ੁਸ਼ੀਆਂ ਮੌਜ ਬਹਾਰ,
ਰਲ–ਮਿਲ ਉਹਦੇ ਨਾਲ ਫੇਰ, ਹੋਵਣ ਸਭ ਸਰਸ਼ਾਰ।3. ਹੈ ਯਿਸੂ ਨੇ ਆਪ ਹੀ ਖ਼ੁਸ਼ੀ ਮਨਾਈ ਜਾਨ,
ਕਾਨਾ ਵਿੱਚ ਵਿਆਹ ’ਤੇ ਹੋਇਆ ਉਹ ਮਹਿਮਾਨ।4. ਰਲ ਕੇ ਸਾਰੇ ਦੋਸਤੋ ਕਰੀਏ ਖੂਬ ਖ਼ੁਸ਼ੀ,
ਸੱਚਮੁੱਚ ਖ਼ੁਦਾ ਪਾਕ ਨੇ ਕੀਤੀ ਮਿਹਰ ਬੜ੍ਹੀ।5. ਲਾੜਾ–ਲਾੜੀ ਆਏ ਜੇ, ਇੱਥੇ ਬਰਕਤ ਪਾਣ,
ਰੱਬ ਦੀ ਆਸ਼ਿਸ਼ ਨਾਲ, ਪਤੀ-ਪਤਨੀ ਬਣ ਜਾਣ।6. ਕਰੋ ਦੁਆ ਹੁਣ ਭਾਈਓ ਅੱਗੇ ਰੱਬ ਹਜ਼ੂਰ,
ਖ਼ੁਦਾ ਆਪਣੇ ਫ਼ਜ਼ਲ ਨਾਲ ਕਰੇ ਨਿਕਾਹ ਮਨਜ਼ੂਰ।7. ਸੱਚੀ ਖ਼ੁਸ਼ੀਆਂ ਰੂਹ ਦੀਆਂ ਬਖ਼ਸ਼ੇ ਆਪ ਜਨਾਬ,
ਆਪਣੀ ਪਾਕ ਜਨਾਬ ਦੀ, ਖ਼ੁਸ਼ੀਆਂ ਦੇ ਅਸਬਾਬ।8. ਇਨ੍ਹਾਂ ਨੂੰ ਅਬਾਦ ਕਰ ਹੁਣ ਖ਼ੁਦਾ ਮਿਹਰਬਾਨ,
ਹੋਏ ਸਾਰੇ ਠੀਕ ਨੇ ਕਾਰਜ ਨਿਸ਼ਾਨ।9. ਬਰਸਾ ਤੂੰ ਆਪਣੇ ਫ਼ਜ਼ਲ ਦੀ ਇਨ੍ਹਾਂ ’ਤੇ ਫ਼ਵਾਰ,
ਹਰਿਆ ਭਰਿਆ ਰੁੱਖ ਤੂੰ ਸਦਾ ਮਸੀਹ ਗੁਫ਼ਾਰ।10. ਜੀਵਨ ਦੇ ਵਿੱਚ ਇਹ ਸਦਾ ਨੇਕੀ ਦੇ ਵਿੱਚ ਰਹਿਣ,
ਵਿੱਚ ਅਸਮਾਨਾਂ ਦੇ, ਤੇਰੇ ਚਰਨੀਂ ਪੈਣ। -
ਐ ਕੌਮ ਦੀਓ ਬੇਟੀਓ, ਐ ਕੌਮ ਦੀਓ ਬੇਟੀਓ,
ਜੀਵਨ ਦੇ ਹਰ ਪਲ, ਤੁਸੀਂ ਰਾਜ਼ੀ ਖ਼ੁਸ਼ੀ ਰਹੋ।1. ਤੁਸੀਂ ਕੰਮ ਸਖ਼ਾਵਤ ਦੇ ਦੁਨੀਆ ’ਤੇ ਹਮੇਸ਼ਾ ਕਰੋ,
ਤੇ ਆਪਣੀ ਕੌਮ ਦਾ, ਤੁਸੀਂ ਨਾਂ ਉੱਚਾ ਕਰੋ।2. ਅੱਜ ਕੌਮ ਦੇ ਹੋਠਾਂ ’ਤੇ, ਬੱਸ ਇਹੀ ਦੁਆ,
ਵਿੱਚ ਯਿਸੂ ਦੇ ਜੀਓ, ਵਿੱਚ ਯਿਸੂ ਦੇ ਮਰੋ।3. ਦੁਨੀਆ ਦੇ ਵਿੱਚ ਰਹੋ, ਇੱਕ ਦੂਜੇ ਲਈ ਜੀਓ,
ਇਹ ਕੌਲ ਖ਼ੁਦਾਵੰਦ ਦਾ ਤੁਸੀਂ ਯਾਦ ਸਦਾ ਰੱਖੋ।4. ਤੁਸੀਂ ਯਿਸੂ ਦੀ ਖ਼ਾਤਿਰ, ਹਰ ਦੁੱਖ ਤੇ ਹਰ ਗ਼ਮ,
ਐ ਕੌਮ ਦੀਓ ਬੇਟੀਓ, ਸਦਾ ਹੱਸ ਕੇ ਸਹੋ। -
ਆਈਆਂ ਨੇ, ਆਈਆਂ ਖ਼ੁਸ਼ੀਆਂ ਵਾਲੀਆਂ
ਘੜੀਆਂ ਆਈਆਂ ਨੇ,
ਦਿਨ ਉਡੀਕਦਿਆਂ ਨੂੰ,
ਮਿਲੀਆਂ ਅੱਜ ਵਧਾਈਆਂ ਨੇ।1. ਕਾਨਾ ਗਲੀਲ ਵਿੱਚ ਯਿਸੂ ਆਇਆ,
ਪਾਣੀ ਨੂੰ ਉਸ ਮੈਅ ਬਣਾਇਆ,
ਮਾਂ ਦੀ ਅਰਜ਼ ’ਤੇ ਸਭ ਨੇ ਬਰਕਤਾਂ ਪਾਈਆਂ ਨੇ।2. ਇਸ ਵਿਆਹ ਵਿੱਚ ਆ ਮਸੀਹਾ,
ਨਜ਼ਰ ਕਰਮ ਦੀ ਪਾ ਮਸੀਹਾ,
ਆਉਣ ਤੇਰੇ ’ਤੇ ਖ਼ੁਸ਼ੀਆਂ ਦੂਣ ਸਵਾਈਆਂ ਨੇ।3. ਰੱਬ ਦੀ ਕਰੀਏ ਸ਼ੁਕਰਗੁਜ਼ਾਰੀ,
ਬਖ਼ਸ਼ੀ ਹੈ ਜਿਨ ਰਹਿਮਤ ਭਾਰੀ,
ਨਾਂ ਤੇਰੇ ਨੂੰ ਹੋਣ ਸਦਾ ਵਡਿਆਈਆਂ ਨੇ।4. ਬਰਕਤ ਘੱਲ ਇਸ ਜੋੜੇ ਉੱਤੇ,
ਪਾਕ ਵਿਆਹ ਦੀ ਪ੍ਰੀਤ ਨਾ ਟੁੱਟੇ,
ਹੁੰਦੀ ਘਰ ਦੀ ਦੌਲਤ ਸੁਲਾਹ-ਸਫ਼ਾਈਆਂ ਨੇ।5. ਬਾਝ ਤੇਰੇ ਨਹੀਂ ਚੁੱਕਿਆ ਜਾਂਦਾ,
ਰੱਬਾ ਸਿਰ ’ਤੇ ਭਾਰ ਘਰਾਂ ਦਾ,
ਪੰਡਾਂ ਫ਼ਰਜ਼ਾਂ ਵਾਲੀਆਂ ਸਿਰ ’ਤੇ ਆਈਆਂ ਨੇ।6. ਨੇਕ ਔਲਾਦ ਦਾ ਵੇਖਣ ਚਿਹਰਾ,
ਖੌਫ਼ ਖ਼ੁਦਾ ਵਿੱਚ ਵੱਸੇ ਖੇੜਾ,
ਦੇਣੇ ਬਦਲ ਜ਼ਮਾਨੇ ਨੇਕ ਇਸਾਈਆਂ ਨੇ। -
1. ਇੱਕ ਦਿਨ ਯਿਸੂ ਸ਼ਾਦੀ ਦੇ ਵਿੱਚ,
ਸ਼ਹਿਰ ਗਲੀਲੇ ਆਇਆ,
ਨਾਲ ਮੁਬਾਰਿਕ ਮਰੀਅਮ ਆਈ,
ਉਹਨੂੰ ਸੀ ਜਿਸ ਜਾਇਆ।2. ਉਸ ਮੁਲਕ ਨੇ ਮੁੱਢੋਂ ਜਿਹੜਾ,
ਸੀ ਦਸਤੂਰ ਬਣਾਇਆ,
ਲੱਗੇ ਪੀਣ ਉਹ ਮੈਅ ਤਮਾਮੀ
ਹਰ ਇੱਕ ਸੀ ਜੋ ਆਇਆ।3. ਇਹ ਪਰ ਖ਼ਲਕਤ ਬਹੁਤੀ ਆਈ,
ਹਰ ਸਰ ਨਾ ਕੁਝ ਆਇਆ,
ਮੱਟ ਮੈਅ ਤੋਂ ਖਾਲੀ ਹੋਏ, ਮਾਲਿਕ ਖੂਬ ਘਬਰਾਇਆ।4. ਦਿਲ ਵਿੱਚ ਸੋਚ ਦੀਆਂ ਤਦਬੀਰਾਂ,
ਵੇਲਾ ਬਹੁਤ ਵਿਹਾਇਆ,
ਪੇਸ਼ ਗਈ ਤਦਬੀਰ ਨਾ ਕੋਈ,
ਚਾਰਾ ਖੂਬ ਚਲਾਇਆ।5. ਸ਼ੀਰੀਂ ਨਾਲ ਜ਼ੁਬਾਨ ਮੁਬਾਰਿਕ,
ਮਰੀਅਮ ਨੇ ਫਰਮਾਇਆ,
ਇਹਨਾਂ ਕੋਲੋਂ ਮੈਅ ਹੈ ਮੁੱਕ ਗਈ,
ਲਾਜ ਦਾ ਵੇਲਾ ਆਇਆ।6. ਕਹਿੰਦੀ ਬਰਕਤ ਆਖ ਜ਼ੁਬਾਨੋ,
ਰਹਿਮ ਮੇਰੇ ਦਿਲ ਆਇਆ,
ਜ਼ਾਇਕੇ ਵਾਲੀ ਮੈਅ ਬਣਾ ਦੇ, ਪੀਵੇ ਜੋ ਤ੍ਰਿਹਾਇਆ।7. ਵੇਲਾ ਮੇਰਾ ਨਹੀਂ ਹੈ ਆਇਆ,
ਯਿਸੂ ਆਖ ਸੁਣਾਇਆ,
ਇਹ ਪਰ ਤੇਰਾ ਹੁਕਮ ਮੈਂ ਆਪਣੇ,
ਸਿਰ ਅੱਖਾਂ ’ਤੇ ਚਾਇਆ।8. ਕਹਿੰਦਾ ਜੋ ਉਹ, ਤੁਸੀਂ ਸੋ ਕਰੋ,
ਮਰੀਅਮ ਨੇ ਦਰਸਾਇਆ,
ਇਹ ਹੈ ਮੇਰਾ ਬੇਟਾ ਯਿਸੂ, ਮੁਕਤੀਦਾਤਾ ਆਇਆ।9. ਮੱਟਾਂ ਦੇ ਵਿੱਚ ਪਾਣੀ ਪਾਓ,
ਕਿਉਂ ਇੰਨਾ ਚਿਰ ਲਾਇਆ,
ਕੱਢ ਫਿਰ ਉਹਨਾਂ ਏਸ ਵਿੱਚੋਂ
ਸਰਦਾਰ ਕੋਲ ਪਹੁੰਚਾਇਆ।10. ਨਾਲ ਹੁਕਮ ਦੇ ਸਾਦਾ ਪਾਣੀ,
ਮੈਅ ਦੀ ਸ਼ਕਲ ਲੈ ਆਇਆ,
ਅਗਲੇ ਨਾਲੋਂ ਸੱਚਮੁੱਚ ਉਹਦਾ,
ਕਹਿਣ ਸੁਆਦ ਹੈ ਆਇਆ।11. ਮਜਲਸ ਦਾ ਸਰਦਾਰ ਪੁਕਾਰੇ,
ਇਹ ਕੀ ਕਸਬ ਕਮਾਇਆ?
ਪਹਿਲੋਂ ਚੰਗੀ ਕਿੱਥੇ ਹੈ ਸੀ,
ਕਿਉਂ ਨਹੀਂ ਬਾਹਰ ਲੈ ਆਇਆ?12. ਮਾਂ ਆਪਣੀ ਦੀ ਇੱਜ਼ਤ ਕਰਕੇ,
ਸਾਨੂੰ ਉਸ ਵਿਖਾਇਆ,
ਅਰਸ਼–ਫਰਸ਼ ’ਤੇ ਮਾਂ ਆਪਣੀ ਦਾ,
ਵਾਹ–ਵਾਹ ਸ਼ਾਨ ਵਧਾਇਆ। -
ਦਸ ਕੁਆਰੀਆਂ, ਨਿਕਲੀਆਂ ਘਰ ਤੋਂ,
ਯਿਸੂ ਦੇ ਮਿਲਨੇ ਨੂੰ ਨੀ ਸਈਓ, ਲਾੜੇ ਦੇ ਮਿਲਣੇ ਨੂੰ,
ਦਸਾਂ ਨੇ ਹੱਥ ਫੜ੍ਹੀਆਂ ਮਸ਼ਾਲਾਂ, ਯਿਸੂ ਦੇ ਮਿਲਣੇ ਨੂੰ।1. ਪੰਜਾਂ ਨੇ ਤੇਲ ਜਮ੍ਹਾਂ ਮਸ਼ਕਾਂ ’ਚ ਰੱਖਿਆ,
ਪੰਜਾਂ ਨਾ ਕੀਤੀ ਪਰਵਾਹ,
ਨੀ ਸਈਓ ਪੰਜਾਂ ਨਾ ਕੀਤੀ ਪਰਵਾਹ।2. ਲਾੜੇ ਦੇ ਆਉਣ ਵਿੱਚ ਦੇਰ ਜਦ ਹੋਈ,
ਉਹ ਦਸੇ ਗਈਆਂ ਉਂਗ੍ਹਲਾ,
ਨੀ ਸਈਓ, ਉਹ ਦਸੇ ਗਈ ਉਂਗ੍ਹਲਾ।3. ਲਾੜਾ ਜਦ ਆਇਆ ਪੰਜ ਜਾਗੀਆਂ ਮਸ਼ਾਲਾਂ,
ਪੰਜ ਪਈਆਂ ਹੱਟੀਆਂ ਦੇ ਰਾਹ,
ਨੀ ਸਈਓ ਪੰਜ ਪਈਆਂ ਹੱਟੀਆਂ ਦੇ ਰਾਹ।4. ਲੰਘ ਸਿਆਣੀਆਂ ਅੰਦਰ ਸੀ ਗਈਆਂ,
ਮੂਰਖਾਂ ਦੀ ਚੱਲੀ ਨਾ ਕੋਈ ਵਾਹ,
ਨੀ ਸਈਓ ਮੂਰਖਾਂ ਦੀ ਚੱਲੀ ਨਾ ਕੋਈ ਵਾਹ। -
ਯਿਸੂ ਨੂੰ ਕਬੂਲ ਕਰ ਜ਼ਿੰਦਗੀ ਤੂੰ ਪਾਵੇਂਗਾ,
ਜੇ ਨਾ ਕੀਤੀ ਤੌਬਾ ਸਿੱਧਾ ਦੋਜ਼ਖ਼ਾਂ ਨੂੰ ਜਾਵੇਗਾ।1. ਤੌਬਾ ਪਿੱਛੋਂ ਲੈਣਾ ਬਪਤਿਸਮਾ ਜ਼ਰੂਰ ਹੈ,
ਮਰ ਕੇ ਦਫ਼ਨ ਹੋਣਾ ਗੱਲ ਵੀ ਜ਼ਰੂਰ ਹੈ,
ਫਿਰ ਰੂਹ-ਏ-ਪਾਕ ਤੂੰ ਇਨਾਮ ਵਿੱਚ ਪਾਵੇਂਗਾ।2. ਕਈਆਂ ਇਸ ਗੱਲ ਨੂੰ ਹੈ ਦਿਲ ਤੋਂ ਵਿਸਾਰਿਆ,
ਦਿਲੋਂ ਹੋ ਕੇ ਯਿਸੂ ਜੀ ਨੂੰ ਅਜੇ ਨਾ ਪੁਕਾਰਿਆ,
ਵੇਲਾ ਜਦੋਂ ਲੰਘ ਗਿਆ ਫਿਰ ਪਛਤਾਵੇਂਗਾ।3. ਮਿਲੇਗਾ ਜਾ ਰੂਹ-ਏ-ਪਾਕ ਦੇਵੇਗਾ ਦਲੇਰੀਆਂ,
ਜਗਾ ਪੈਣ ਸੁੱਤੀਆਂ ਬਰਾਂਤਾ ਸਭੇ ਤੇਰੀਆਂ,
ਸ਼ੇਰਾਂ ਵਾਂਗੂੰ ਗੱਜ ਕੇ ਕਲਾਮ ਨੂੰ ਸੁਣਾਵੇਂਗਾ।4. ਲੋਕਾਂ ਦਿਆਂ ਤਾਨ੍ਹਿਆਂ ਤੇ ਮੇਣ੍ਹਿਆਂ ਤੋਂ ਡਰੀਂ ਨਾ,
ਬਾਜ਼ੀ ਉਹਦੇ ਪਿਆਰ ਵਾਲੀ ਵੇਖੀਂ ਕਿਤੇ ਹਰੀਂ ਨਾ,
ਤਾਹੀਂਉਂ ਸੱਚਾ ਆਸ਼ਕ ਤੂੰ ਰੱਬ ਦਾ ਕਹਾਵੇਂਗਾ।