ਸੰਸਥਾਵਾਂ | Associations
ਇਹ ਭਜਨ ਮਾਲਾ ਦਾ ਸਤਾਰ੍ਹਵਾਂ ਹਿੱਸਾ ਹੈ। ਇਸ ਵਿੱਚ ਮਸੀਹੀ ਸੰਸਥਾਵਾਂ ’ਤੇ ਆਧਾਰਿਤ ਭਜਨਾਂ ਨੂੰ ਜੋੜਿਆ ਗਿਆ ਹੈ।
-
ਧਾਰਾ–ਧਾਰਾ ਯੁਵਾਧਾਰਾ, ਕੈਥੋਲਿਕ ਯੁਵਾਧਾਰਾ।
1. ਇੱਕ ਮਨ ਇੱਕ ਦਿਲ ਹੋ ਕੇ,
ਖ਼ੁਦਾ ਨੂੰ ਪਿਆਰ ਕਰਾਂਗੇ,
ਹਾਂ, ਆਪਣੇ ਤੋਂ ਵੱਧ ਕੇ,
ਦੂਜੇ ਨੂੰ ਪਿਆਰ ਦਿਆਂਗੇ,
ਕਲੀਸੀਆ ਨੂੰ ਪਿਆਰ ਕਰਾਂਗੇ–ਆ–ਓ,
ਪਿਆਰ ਦਾ ਰਸਤਾ ਸਭ ਨੂੰ ਦੱਸਾਂਗੇ–ਆ–ਓ,
ਜੀਵਨ ਸੱਚਾ ਬਤੀਤ ਕਰਾਂਗੇ,
ਬਦੀ ਤੋਂ ਹਮੇਸ਼ਾ ਬਚ ਕੇ ਰਹਾਂਗੇ–ਓ,
ਇਹ ਆਸ਼ਾ ਦਾ ਨਾਰਾ – ਕੈਥੋਲਿਕ ਯੁਵਾਧਾਰਾ,
ਇਹ ਜੀਵਨ ਦੀ ਧਾਰਾ – ਕੈਥੋਲਿਕ ਯੁਵਾਧਾਰਾ।2. ਹੱਥ ਨਾਲ ਹੱਥ ਮਿਲਾ ਕੇ,
ਸੱਚਿਆਈ ਦੇ ਰਸਤੇ ਚੱਲਾਂਗੇ,
ਮੋਢੇ ਨਾਲ ਮੋਢਾ ਮਿਲਾਕੇ,
ਹੋਰ ਵੀ ਕੰਮ ਕਰਾਂਗੇ,
ਨਸ਼ਾ ਬੁਰਾਈ ਦੂਰ ਕਰਾਂਗੇ–ਆ–ਓ,
ਰਲ ਕੇ ਨਵਾਂ ਜ਼ਮਾਨਾ ਰਚਾਂਗੇ–ਆ–ਓ,
ਰਲ ਮਿਲ ਕੇ ਅਸੀਂ ਸੇਵਾ ਕਰਾਂਗੇ,
ਅੰਜੀਲ ਨੂੰ ਸਦਾ ਫੈਲਾਵਾਂਗੇ–ਓ,
ਇਹ ਸ਼ਕਤੀ ਦਾ ਨਾਰਾ – ਕੈਥੋਲਿਕ ਯੁਵਾਧਾਰਾ,
ਇਹ ਪਿਆਰ ਦੀ ਧਾਰਾ – ਕੈਥੋਲਿਕ ਯੁਵਾਧਾਰਾ,
ਧਾਰਾ–ਧਾਰਾ ਯੁਵਾਧਾਰਾ – ਕੈਥੋਲਿਕ ਯੁਵਾਧਾਰਾ।
ਬੱਲੇ–ਬੱਲੇ, ਬੱਲੇ–ਬੱਲੇ–ਬੱਲੇ, ਕੈਥੋਲਿਕ ਯੁਵਾਧਾਰਾ,
ਸ਼ਾਵਾ–ਸ਼ਾਵਾ, ਸ਼ਾਵਾ–ਸ਼ਾਵਾ–ਸ਼ਾਵਾ, ਕੈਥੋਲਿਕ ਯੁਵਾਧਾਰਾ,
ਕੈਥੋਲਿਕ ਯੁਵਾਧਾਰਾ, ਕੈਥੋਲਿਕ ਯੁਵਾਧਾਰਾ। -
ਵੰਡਣਾ ਪਿਆਰ ਸਾਡਾ, ਮੁਢਲਾ ਹੈ ਨਾਰਾ,
ਪਿਆਰ ਵਰਗਾ ਹੀ ਸਾਡਾ, ਨਾਂ ਹੈ ਪਿਆਰਾ,
ਕੈਥੋਲਿਕ ਯੁਵਾਧਾਰਾ।
ਕੌਮ ਦੇ ਸਿਪਾਹੀ, ਅਸੀਂ ਪਹਿਰੇਦਾਰ ਵੀ,
ਜ਼ਾਲਮਾਂ ਦੇ ਲਈ, ਬਣਦੇ ਕਟਾਰ ਵੀ,
ਦੁਖੀਆਂ ਦੇ ਲਈ, ਸਦਾ ਬਣੀਏ ਸਹਾਰਾ।
ਨਸ਼ਿਆਂ ਤੋਂ ਮੁਕਤ, ਸਿਰਜਣਾ ਸਮਾਜ ਹੈ,
ਸਾਡੇ ਸਾਰਿਆਂ ਦੇ ਦਿਲ ਦੀ ਆਵਾਜ਼ ਹੈ,
ਸੁਰਗ ਬਣਾਉਣਾ, ਭਾਰਤ ਦੇਸ਼ ਪਿਆਰਾ।
ਵਧਿਆ ਕਦਮ, ਪਿੱਛੇ ਜੋ ਹਟਾਏਗਾ,
ਕੌਮ ਦਾ ਗੱਦਾਰ, ਯਾਰੋ ਬਣ ਜਾਏਗਾ,
ਪ੍ਰਣ ਇਹ ਆਪਾਂ, ਆਓ ਕਰੀਏ ਨਿਆਰਾ। -
ਯੁਵਾ ਧਾਰਾ, ਯੁਵਾ ਧਾਰਾ,
ਵਡਮੁੱਲਾ ਸਾਡਾ ਸਰਮਾਇਆ,
ਕੈਥੋਲਿਕ ਯੁਵਾ ਧਾਰਾ,
ਯੁਵਾ ਧਾਰਾ, ਯੁਵਾ ਧਾਰਾ।1. ਚਿੰਤਿਤ ਇਹ ਯੁਵਕ ਹਨ ਸਾਰੇ,
ਬੱਚੇ ਅਤੇ ਬੁੱਢਿਆਂ ਲਈ,
ਪਿੰਡ ਸ਼ਹਿਰ ਸਮਾਜ ਦੇ ਸਾਰੇ,
ਸਭ ਦੁੱਖ ਹਰਨ ਦੇ ਲਈ,
ਇਸ ਸ਼ਕਤੀ ਨੂੰ ਮਜਬੂਤ ਕਰੀਏ,
ਲਾਈਏ ਜੈ ਦਾ ਨਾਅਰਾ,
ਯੁਵਾ ਧਾਰਾ, ਯੁਵਾ ਧਾਰਾ।2. ਸੋਚੋ ਸਮਝੋ ਭੁੱਲ ਨਾ ਜਾਣਾ,
ਯਿਸੂ ਵਾਜਾਂ ਮਾਰੇ,
ਭਲੀ ਜਵਾਨੀ ਦੀ ਹੈ ਸੇਵਾ,
ਜ਼ਬੂਰ ਨਵੀਸ ਪੁਕਾਰੇ,
ਯੁਵਕ ਯੁਵਤੀਆਂ ਇਕੱਠੇ ਹੋ ਕੇ,
ਲਾਈਏ ਖ਼ੁਸ਼ੀ ਦਾ ਨਾਅਰਾ,
ਯੁਵਾ ਧਾਰਾ, ਯੁਵਾ ਧਾਰਾ।3. ਨਿੱਤ ਨੇਮ ਵਿੱਚ ਯਾਦ ਪ੍ਰਭੂ ਨੂੰ,
ਕਰੀਏ ਰਲ-ਮਿਲ ਸਾਰੇ,
ਭਗਤੀ ਸ਼ਕਤੀ ਉਸ ਤੋਂ ਮੰਗੀਏ,
ਵਿੱਚ ਸ਼ਾਂਤੀ ਸਾਰੇ,
ਚੜ੍ਹ ਸਲੀਬ ਉਸ ਖੂਨ ਵਹਾਇਆ,
ਨੇਤਾ ਸਾਡਾ ਭਾਰਾ,
ਯੁਵਾ ਧਾਰਾ, ਯੁਵਾ ਧਾਰਾ। -
ਜਾਗੋ-ਜਾਗੋ ਨੌਜਵਾਨੋ,
ਸਾਡੇ ਵਿਚ ਪ੍ਰਭੂ ਰਹਿੰਦਾ ਹੈ।1. ਸਾਡਾ ਰੂਪ ਖ਼ੁਦਾ ਦਾ ਹੈ,
ਸਾਡੀ ਸ਼ਕਲ ਖ਼ੁਦਾ ਦੀ ਹੈ,
ਕਰੋ ਖ਼ੁਦਾ ਨੂੰ ਹਰ ਦਮ ਯਾਦ,
ਕਰੋ ਖ਼ੁਦਾ ਦਾ ਨਿਤ ਧੰਨਵਾਦ।2. ਸਾਡਾ ਜੋ ਮਨ ਮੰਦਰ ਹੈ,
ਰੱਬ ਰਹਿੰਦਾ ਇਸ ਅੰਦਰ ਹੈ,
ਆਪਣੇ ਤਨ ਨੂੰ ਪਾਕ ਬਣਾਉ,
ਪਾਪਾਂ ਵਿਚ ਨਾ ਡਿੱਗਦੇ ਜਾਉ।3. ਰੱਬ ਦਾ ਘਰ ਹੈ ਸਾਡਾ ਦਿਲ,
ਰੱਬ ਦਾ ਸੋਹਣਾ ਮੰਦਰ ਹੈ,
ਇਹਨੂੰ ਪਾਕ ਬਣਾਕੇ ਰੱਖੋ,
ਫ਼ਜ਼ਲਾਂ ਨਾਲ ਭਰਪੂਰ ਕਰੋ।4. ਰੱਬ ਦਾ ਘਰ ਹੈ ਸਾਡਾ ਦਿਲ,
ਰੱਬ ਦਾ ਸੋਹਣਾ ਮੰਦਰ ਹੈ,
ਇਹਨੂੰ ਪਾਕ ਬਣਾ ਕੇ ਰੱਖੋ,
ਫ਼ਜ਼ਲਾਂ ਨਾਲ ਭਰਪੂਰ ਕਰੋ।