130 Tracks
  • ---

    12. ਐ ਖ਼ੁਦਾਵੰਦ ਕੁਦਰਤ ਵਾਲੇ,
    ਉੱਠ ਤੇ ਆਪਣਾ ਹੱਥ ਵਧਾ,
    ਕਰ ਨਜ਼ਰ ਤੂੰ ਦੁੱਖੀਆਂ ਉੱਤੇ,
    ਕਦੀ ਨਾ ਉਹਨਾਂ ਨੂੰ ਭੁੱਲ ਜਾ।

    13. ਕਿਉਂ ਸ਼ਰੀਰ ਖ਼ੁਦਾ ਦੀ ਬਾਬਤ,
    ਕੁਫ਼ਰ ਤੋਲਦਾ ਰਹਿੰਦਾ ਏ,
    ਕਦੀ ਨਾ ਉਸ ਨੂੰ ਪੁੱਛੇਂਗਾ ਤੂੰ,
    ਆਪਣੇ ਜੀ ਵਿੱਚ ਕਹਿੰਦਾ ਏ।

    14. ਵੇਖ ਲਿਆ ਤੂੰ ਬਦਲਾ ਦੇ ਹੁਣ,
    ਉਹਨਾਂ ਦੀ ਬੁਰਿਆਈ ਦਾ,
    ਦੁਖੀਆਂ ਦਾ ਭਰੋਸਾ ਤੂੰ ਹੀ ਏਂ,
    ਤੂੰ ਯਤੀਮਾਂ ਦੀ ਪਨਾਹ।

    15. ਯਾ ਰੱਬ, ਤੋੜੀਂ ਬਾਂਹ ਅਜਿਹੀ,
    ਤੂੰ ਬਦਕਾਰ ਸ਼ਰੀਰਾਂ ਦੀ,
    ਢੂੰਡਣ ਲੱਗੀਏ ਤਾਂ ਨਾ ਲੱਭੇ,
    ਉਹਨਾਂ ਦੀ ਬੁਰਿਆਈ ਵੀ।

    16. ਮੁੱਢੋਂ ਲੈ ਕੇ ਓੜਕ ਤੀਕਰ
    ਪਾਕ ਖ਼ੁਦਾਵੰਦ ਹੈ ਬਾਦਸ਼ਾਹ,
    ਇਹੋ ਜਿਹੀਆਂ ਕੌਮਾਂ ਹੋਈਆਂ,
    ਉਸ ਦੀ ਧਰਤੀ ਤੋਂ ਫ਼ਨਾਹ।

    17. ਐ ਖ਼ੁਦਾਵੰਦ, ਤੂੰ ਸੁਣ ਲਈ ਜੋ ਦੁਆ,
    ਦੁਆ ਮਸਕੀਨਾਂ ਦੀ,
    ਉਹਨਾਂ ਦੇ ਕਮਜ਼ੋਰ ਦਿਲਾਂ ਨੂੰ
    ਤੂੰ ਏ ਕੁੱਵਤ ਦੇਂਦਾ ਵੀ।

    18. ਤੂੰ ਏਂ ਆਪ ਨਿਆਂ ਹੈਂ ਕਰਦਾ,
    ਦੁਖੀਆਂ ਤੇ ਯਤੀਮਾਂ ਦਾ,
    ਖ਼ਾਕ ਦਾ ਪੁਤਲਾ ਫੇਰ ਨਾ ਕਦੀ,
    ਉਹਨਾਂ ਨੂੰ ਡਰਾਵੇਗਾ।

  • ---

    1. ਆਸ ਮੇਰੀ ਰੱਬ ਦੇ ਉੱਤੇ ਹੈ,
    ਕਿਉਂ ਕਹਿੰਦੇ ਹੋ ਸਦਾ,
    ਜਾਨ ਮੇਰੀ ਨੂੰ, ਵਾਂਗ ਚਿੜੀ ਦੇ,
    ਪਹਾੜਾਂ ਨੂੰ ਉੱਡ ਜਾ।

    2. ਕਿ ਦੇਖ ਬਦਕਾਰ ਕਮਾਨਾਂ ’ਤੇ,
    ਚਿੱਲਾ ਚੜ੍ਹਾਉਂਦੇ ਹਨ,
    ਤੀਰ ਆਪਣੇ ਜੋੜ ਕੇ ਚਿੱਲੇ ਵਿੱਚ,
    ਲੁਕ ਕੇ ਚਲਾਉਂਦੇ ਹਨ।

    3. ਤਾਂ ਮਾਰਨ ਸੱਚੇ ਲੋਕਾਂ ਨੂੰ ਹਨੇਰੇ ਦੇ ਵਿੱਚ ਉਹ,
    ਤਦ ਸੱਚੇ ਕੀ ਕਰ ਸਕਦੇ ਹਨ,
    ਜਦ ਨੀਂਹ ਹੀ ਵਿਗੜੀ ਹੋ?

    4. ਖ਼ੁਦਾਵੰਦ ਹੈ ਪਾਕ ਹੈਕਲ ਵਿੱਚ,
    ਤਖ਼ਤ ਉਹਦਾ ਹੈ ਅਸਮਾਨ,
    ਉਹ ਵੇਖਦਾ ਤੇ ਅਜ਼ਮਾਉਂਦਾ ਹੈ,
    ਜੋ ਸਾਰੇ ਹਨ ਇਨਸਾਨ।

    5. ਖ਼ੁਦਾਵੰਦ ਜਾਚਦਾ ਸਾਦਿਕ ਨੂੰ ਰੂਹਪਾਕ ਖ਼ੁਦਾਵੰਦ ਦੀ,
    ਘਿਰਣਾ ਰੱਖਦੀ ਹੈ ਉਹ ਜ਼ਾਲਿਮ ਤੋਂ,
    ਬਦਕਾਰਾਂ ਕੋਲੋਂ ਵੀ।

    6. ਬਦਕਾਰਾਂ ਉੱਤੇ ਗੰਧਕ ਅੱਗ-ਅੰਗਿਆਰ ਵਰ੍ਹਾਵੇਗਾ,
    ਹਨੇਰੀ ਝੱਖੜ ਹੋਵੇਗੀ,
    ਤਦ ਹਿੱਸਾ ਉਹਨਾਂ ਦਾ।

    7. ਕਿ ਆਪ ਖ਼ੁਦਾਵੰਦ ਸੱਚਾ ਹੈ,
    ਉਹ ਸੱਚ ਨੂੰ ਚਾਹੁੰਦਾ ਹੈ,
    ਤੇ ਚਿਹਰਾ ਆਪਣਾ ਸੱਚਿਆਂ ’ਤੇ,
    ਉਹ ਸਾਫ਼ ਚਮਕਾਉਂਦਾ ਹੈ।

  • ---

    ਆਪ ਖ਼ੁਦਾਵੰਦ, ਇੰਨੀ ਗੱਲ ਫਰਮਾਈ,
    ਆਜਿਜ਼ਾਂ ਗ਼ਰੀਬਾਂ ਜਦੋਂ ਦਿੱਤੀ ਏ ਦੁਹਾਈ।

    6. ਆਪ ਹੀ ਮੈਂ ਉੱਠਾਂਗਾ, ਇਹ ਪ੍ਰਭੂ ਹੈ ਆਖਦਾ,
    ਜਿਹੜਾ ਹੈ ਉਹਦੇ ਅੱਗੇ ਆਕੜਦਾ,
    ਉਹਦੇ ਮੈਂ ਕੋਲੋਂ ਉਹਨੂੰ ਦਿਆਂਗਾ ਰਿਹਾਈ।

    7. ਬਾਤ ਖ਼ੁਦਾ ਨੇ ਮੂੰਹੋਂ ਆਪਣੇ ਜੋ ਕਹੀ ਹੈ,
    ਸੱਤ ਵਾਰੀ ਉਹ ਸਾਫ਼ ਕੀਤੀ ਗਈ ਹੈ,
    ਓਸ ਚਾਂਦੀ ਵਾਂਗਰ ਜੋ ਅੱਗ ਵਿੱਚ ਹੈ ਤਾਈ।

    8. ਉਹਨਾਂ ਦਾ, ਰੱਬ ਤੂੰ ਆਪ ਹੀ ਨਿਗਾਹਬਾਨ ਹੈ,
    ਨਸਲ ਬੁਰੀ ਤੋਂ ਜਿਹੜੀ ਵਿੱਚ ਇਸ ਜਹਾਨ ਹੈ,
    ਉਹਨਾਂ ਨੂੰ ਸਦਾ ਤੀਕਰ ਰੱਖੇਂਗਾ ਬਚਾਈ।

    9. ਬਦ ਮਗ਼ਰੂਰੀ ਵਿੱਚ ਫਿਰਨ ਦਿਵਾਨੇ,
    ਓਨੇ ਉਹ ਨੀਂਵੇਂ ਹੁੰਦੇ ਬੇ-ਫਰਮਾਨੇ,
    ਜਿੰਨੀ ਹੈ ਫੜ੍ਹੀ ਉਹਨਾਂ ਆਪ ਉੱਚਾਈ।

  • ---

    1. ਅਹਿਮਕ ਕਹਿੰਦਾ ਹੈ ਦਿਲ ਵਿੱਚ, ਖ਼ੁਦਾ ਈ ਨਹੀਂ,
    ਬਦੀ ਕਰਦਾ ਹੈ, ਇੱਕ ਵੀ ਭਲਾਈ ਨਹੀਂ।

    2. ਬਨੀ ਆਦਮ ਉੱਤੇ ਰੱਬ ਨੇ ਕੀਤੀ ਨਜ਼ਰ,
    ਮੰਨਣ ਵਾਲੇ ਖ਼ੁਦਾ ਦੇ ਤਾਂ ਵੇਖੇ ਹੀ ਨਹੀਂ।

    3. ਮੂਲੋਂ ਉੱਜੜੇ ਹੋਏ, ਹਨ ਗ਼ੁਨਾਹੀ ਸਭੋ,
    ਉਹਨਾਂ ਵਿੱਚ ਭਲਾ ਲੋਕ ਰਿਹਾ ਇੱਕ ਵੀ ਨਹੀਂ।

    4. ਕੀ ਬਦਕਾਰਾਂ ਨੂੰ ਹੋਈ ਨਾ ਕੁਝ ਵੀ ਖ਼ਬਰ?
    ਉਹਨਾਂ ਵਿੱਚੋਂ ਕਿਸੇ ਨੂੰ ਵੀ ਸਮਝ ਈ ਨਹੀਂ।

    5. ਮੇਰੇ ਬੰਦਿਆਂ ਨੂੰ ਖਾਂਦੇ ਵਾਗੂੰ ਰੋਟੀ ਦੇ ਉਹ,
    ਪਰ ਖ਼ੁਦਾਵੰਦ ਦਾ ਨਾਂ ਲੈਂਦਾ ਕੋਈ ਨਹੀਂ।

    6. ਓਥੇ ਡਰੇ ਤੇ ਖੌਫ਼ ਵਿੱਚ ਸਭ ਹੋਏ ਬਦਕਾਰ ,
    ਕਿਉਂ ਜੋ ਨੇਕਾਂ ਨੂੰ ਰੱਬ ਛੱਡਦਾ ਕਦੀ ਈ ਨਹੀਂ।

    7. ਰੱਬ ਰਹਿੰਦਾ ਹੈ ਆਜਿਜ਼ ਦੀ ਪਨਾਹ ਸਦਾ,
    ਉਹਦੀ ਸਲਾਹ ਨੂੰ ਕਹਿੰਦੇ ਕਿ ਚੰਗੀ ਈ ਨਹੀਂ।

    8. ਇਸਰਾਏਲ ਨੂੰ ਸਿਓਨ ਵਿੱਚੋਂ ਹੋਵੇ ਨਜਾਤ,
    ਕੈਦੀ ਮੁੜਨ ਤੇ ਯਾਕੂਬ ਨੂੰ ਫਿਰ ਦੁੱਖ ਈ ਨਹੀਂ।

  • ---

    1. ਐ ਖ਼ੁਦਾਵੰਦ ਮੇਰੀ, ਤੂੰ ਹੀ ਕਰ ਰਖਵਾਲੀ,
    ਮੇਰਾ ਸਭ ਭਰੋਸਾ ਤੂੰ ਹੀ ਹੈਂ, ਰੱਬ ਵਾਲੀ।

    2. ਮੇਰੀ ਜਾਨ ਖ਼ੁਦਾ ਨੂੰ ਇਹੋ ਕਹਿੰਦੀ ਆਈ,
    ਤੇਰੇ ਬਾਝੋਂ ਮੇਰੀ ਨਹੀਂ ਹੈ ਭਲਿਆਈ।

    3. ਜੋ ਹੈ ਧਰਤੀ ਉੱਤੇ ਭਲਾ ਲੋਕ ਚੰਗੇਰਾ,
    ਉਹਨਾਂ ਦੇ ਨਾਲ ਰਾਜ਼ੀ ਰਹਿੰਦਾ ਏ ਦਿਲ ਮੇਰਾ।

    4. ਹੋਰਨਾਂ ਦੇ ਨਾਲ ਬੰਨ੍ਹਦੇ ਕੌਲ ਕਰਾਰ ਹੁਣ ਜਿਹੜੇ,
    ਉਹਨਾਂ ਦੇ ਦੁੱਖ ਸਦਾ ਵਧਣਗੇ ਬਥੇਰੇ।

    5. ਨਾ ਤਪਾਵਨ ਖੂਨੀ ਉਹਨਾਂ ਦੇ ਤਪਾਵਾਂ,
    ਨਾ ਮੈਂ ਆਪਣੇ ਮੂੰਹ ’ਤੇ ਉਹਨਾਂ ਦਾ ਨਾਂ ਲਿਆਵਾਂ।

    6. ਤੂੰ ਮਿਰਾਸ ਹੈਂ ਮੇਰੀ, ਮੇਰਾ ਤੂੰ ਪਿਆਲਾ,
    ਜਿਹੜਾ ਮੇਰਾ ਹਿੱਸਾ, ਉਹਦਾ ਤੂੰ ਰਖਵਾਲਾ।

    7. ਥਾਂ ਹੈ ਮਿਣਿਆ ਗਿਆ ਮੇਰੇ ਵਾਸਤੇ ਜਿਹੜਾ,
    ਉਹ ਹੈ ਜਗ੍ਹਾ ਸੋਹਣੀ, ਸੁਥਰਾ ਹਿੱਸਾ ਮੇਰਾ।

  • ---

    1. ਐ ਖ਼ੁਦਾਵੰਦ ਜ਼ੋਰ ਤੂੰ ਮੇਰਾ, ਮੇਰਾ ਪਿਆਰ ਹੈ ਤੇਰੇ ਨਾਲ,
    ਮੇਰਾ ਗੜ੍ਹ, ਚਟਾਨ ਤੂੰ ਮੇਰੀ, ਤੂੰ ਏਂ ਹੈਂ ਛੁਡਾਉਣਵਾਲ,
    ਤੂੰ ਜ਼ੋਰ ਮੇਰਾ ਹੈਂ, ਮੇਰਾ ਪਿਆਰ ਹੈ ਤੇਰੇ ਨਾਲ।

    2. ਮੇਰਾ ਰੱਬ ਚਟਾਨ ਹੈ ਮੇਰੀ, ਉਸ ’ਤੇ ਆਸ ਮੈਂ ਰੱਖਾਂਗਾ,
    ਮੇਰੀ ਢਾਲ ਤੇ ਸਿੰਗ ਨਜਾਤ ਦਾ, ਉਹ ਹੈ ਮੇਰੀ ਉੱਚੀ ਜਾਅ,
    ਉਹ ਜ਼ੋਰ ਮੇਰਾ ਹੈ, ਮੇਰਾ ਪਿਆਰ ਹੈ ਉਹਦੇ ਨਾਲ।

    3. ਮੰਗਾਂਗਾ ਮੈਂ ਉਹਦੇ ਕੋਲੋਂ, ਜੋ ਹੈ ਉਸਤਤ ਯੋਗ ਖ਼ੁਦਾ,
    ਆਪਣੇ ਦੂਤੀਆਂ ਦੇ ਹੱਥੋਂ, ਤਦ ਛੁਟਕਾਰਾ ਪਾਵਾਂਗਾ।
    ਰੱਬ ਜ਼ੋਰ ਮੇਰਾ ਹੈ, ਮੇਰਾ ਪਿਆਰ ਹੈ ਉਹਦੇ ਨਾਲ।

    4. ਮੌਤ ਦੇ ਦੁੱਖਾਂ ਵਿੱਚ ਸਾਂ ਘਿਰਿਆ, ਬੁਰੇ ਲੋਕ ਡਰਾਉਂਦੇ ਸਨ,
    ਗੋਰ ਦੇ ਬੰਨਣ, ਮੌਤ ਦੇ ਫੰਦੇ, ਘੇਰਦੇ ਅਤੇ ਫਸਾਉਂਦੇ ਸਨ,
    ਰੱਬ ਜ਼ੋਰ ਮੇਰਾ ਹੈ, ਮੇਰਾ ਪਿਆਰ ਹੈ ਉਹਦੇ ਨਾਲ।

    5. ਤਦ ਪੁਕਾਰਿਆ ਆਪਣੇ ਰੱਬ ਨੂੰ, ਮੈਂ ਸਾਂ ਦੁਖੀ ਅਤਿ ਲਾਚਾਰ,
    ਆਪਣੇ ਰੱਬ ਪਾਕ ਦੀ ਦਰਗਾਹ ਵਿੱਚ ਤਦੋਂ ਕੀਤੀ ਮੈਂ ਪੁਕਾਰ,
    ਰੱਬ ਜ਼ੋਰ ਮੇਰਾ ਹੈ, ਮੇਰਾ ਪਿਆਰ ਹੈ ਉਹਦੇ ਨਾਲ।

    6. ਆਪਣੀ ਹੈਕਲ ਵਿੱਚੋਂ ਉਸ ਨੇ ਮੇਰੀ ਸੁਣੀ ਝੱਟ ਸਦਾ,
    ਉਸ ਦੇ ਕੰਨਾਂ ਤੀਕਰ ਮੇਰੀ, ਪਹੁੰਚੀ ਰੋਵਣ ਦੀ ਦੁਆ,
    ਰੱਬ ਜ਼ੋਰ ਮੇਰਾ ਹੈ, ਮੇਰਾ ਪਿਆਰ ਹੈ ਉਹਦੇ ਨਾਲ।

  • ---

    15. ਆਪੀਂ ਉਪਰੋਂ ਹੱਥ ਵਧਾ ਕੇ ਮੈਨੂੰ ਰੱਬ ਬਚਾਵੇਗਾ,
    ਉਹੋ ਡੂੰਘੇ ਪਾਣੀ ਵਿੱਚੋਂ ਮੈਨੂੰ ਖਿੱਚ ਲੈ ਜਾਵੇਗਾ,
    ਉਹ ਜ਼ੋਰ ਮੇਰਾ ਹੈ, ਮੇਰਾ ਪਿਆਰ ਹੈ ਉਹਦੇ ਨਾਲ ।

    16. ਮੇਰੇ ਭਾਰੇ ਦੂਤੀ ਦੁਸ਼ਮਣ ਜਿਨ੍ਹਾ ਵੈਰ ਵਧਾਇਆ ਹੈ,
    ਉਨ੍ਹਾਂ ਕੋਲੋਂ ਮੇਰੇ ਰੱਬ ਨੇ, ਮੈਨੂੰ ਆਪ ਛੁਡਾਇਆ ਹੈ,
    ਉਹ ਜ਼ੋਰ ਮੇਰਾ ਹੈ, ਮੇਰਾ ਪਿਆਰ ਹੈ ਉਹਦੇ ਨਾਲ ।

    17. ਮੇਰਾ ਕੀਤਾ ਸਾਹਮਣਾ ਉਨ੍ਹਾਂ, ਜਦੋਂ ਸਾਂ ਮੈਂ ਬਿਪਤਾ ਨਾਲ,
    ਪਰ ਖ਼ੁਦਾਵੰਦ ਮੇਰਾ ਰੱਬ ਸੀ ਮੇਰਾ ਉਹ ਛੁਡਾਣੇਵਾਲ,
    ਉਹ ਜ਼ੋਰ ਮੇਰਾ ਹੈ, ਮੇਰਾ ਪਿਆਰ ਹੈ ਉਹਦੇ ਨਾਲ।

    18. ਮੈਨੂੰ ਖੁੱਲ੍ਹੇ ਥਾਂ ਦੇ ਉੱਤੇ, ਆਪੀਂ ਕੱਢ ਲਿਆਇਆ ਸੀ,
    ਮਿਹਰਬਾਨ ਸੀ ਮੇਰੇ ਉੱਤੇ ਮੈਨੂੰ ਆਪ ਛੁਡਾਇਆ ਸੀ,
    ਉਹ ਜ਼ੋਰ ਮੇਰਾ ਹੈ, ਮੇਰਾ ਪਿਆਰ ਹੈ ਉਹਦੇ ਨਾਲ ।

  • ---

    1. ਆਸਮਾਨ ਬਿਆਨ ਕਰਦੇ ਖ਼ੁਦਾ ਦੇ ਕੰਮ ਸਾਰੇ,
    ਕਰਦੇ ਹਨ ਰੱਬ ਦੀ ਵਡਿਆਈ।

    2. ਦਿਨ ਕਰਦੇ ਰਹਿੰਦੇ ਦਿਨਾਂ ਨਾਲ ਗੱਲਾਂ,
    ਰਾਤ ਬਖ਼ਸ਼ਦੀ ਰਾਤ ਨੂੰ ਦਾਨਾਈ।

    3. ਨਾ ਹੈ ਜ਼ੁਬਾਨ, ਨਾ ਆਵਾਜ਼ ਸੁਣੀ ਜਾਂਦੀ,
    ਤਾਰ ਜ਼ਮੀਨ ਵਿੱਚ ਲਾਈ।

    4. ਸਾਰੀ ਜ਼ਮੀਨ ਦਿਆਂ ਕੰਢਿਆਂ ਤੋੜੀ,
    ਆਪਣੀ ਗੱਲ ਵੀ ਪੁਚਾਈ।

    5. ਤੰਬੂ ਬਣਾਇਆ ਰੱਬ ਨੇ ਸੂਰਜ ਦੇ ਲਈ,
    ਉਹਨਾਂ ਵਿੱਚ ਰੱਖੀ ਉੱਚਿਆਈ।

    6. ਲਾੜੇ ਦੇ ਵਾਂਗਰ ਮੈਦਾਨ ਵਿੱਚ ਜੋ ਦੌੜ੍ਹਦਾ,
    ਦੌੜ੍ਹਨੇ ਦੇ ਨਾਲ ਖ਼ੁਸ਼ੀ ਆਈ।

    7. ਆਸਮਾਨ ਦੇ ਕੰਢਿਆਂ ਤੋਂ ਦੂਜੇ ਕੰਢੇ ਘੁੰਮਦਾ,
    ਸਭਨਾਂ ਨੂੰ ਦਿੰਦਾ ਰੌਸ਼ਨਾਈ।

  • ---

    1. ਐ ਖ਼ੁਦਾਵੰਦ, ਐ ਰੱਬ ਮੇਰੇ, ਕਿਉਂ ਤੂੰ ਮੇਰੀ ਸੁਣਦਾ ਨਹੀਂ?
    ਮੇਰੀ ਮਦਦ ਤੇ ਫਰਿਆਦ ਤੋਂ ਦੂਰ ਕਿਉਂ ਰਹਿੰਦਾ, ਸੁਣਦਾ ਨਹੀਂ?

    2. ਐ ਖ਼ੁਦਾਵੰਦ, ਰੱਬ ਤੂੰ ਮੇਰਾ, ਮੈਂ ਪੁਕਾਰਦਾ, ਫ਼ਜਰੇ ਤੈਨੂੰ,
    ਰਾਤ ਨੂੰ ਵੀ ਮੈਂ ਚੁੱਪ ਨਾ ਰਹਿੰਦਾ, ਪਰ ਤੂੰ ਮੇਰੀ ਸੁਣਦਾ ਨਹੀਂ।

    3. ਤੂੰ, ਖ਼ੁਦਾਵੰਦ, ਪਾਕ ਖ਼ੁਦਾ ਹੈਂ, ਤੂੰ ਬਜ਼ੁਰਗੀ ਨੂੰ ਹੈਂ ਪਹਿਣਦਾ,
    ਆਸਰਾ ਰੱਖਿਆ ਪਿਓ ਦਾਦਿਆਂ ਨੇ, ਉਹਨਾਂ ਨੂੰ ਤੂੰ ਛੱਡਿਆ ਨਹੀਂ।

    4. ਜਦ ਦੁਹਾਈ ਤੇਰੀ ਦਿੱਤੀ, ਤੂੰ ਏਂ ਉਹਨਾਂ ਨੂੰ ਛੁਡਾਇਆ,
    ਜਿਨ੍ਹਾਂ ਆਸਰਾ ਤੇਰਾ ਰੱਖਿਆ, ਉਹ ਸ਼ਰਮਿੰਦਾ ਹੋਏ ਨਹੀਂ।

    5. ਮੈਨੂੰ ਸਭ ਮਲਾਮਤ ਕਰਦੇ, ਸਾਰੇ ਵੇਖਦੇ ਸੰਗ ਵੀ ਲੈਂਦੇ,
    ਸਿਰ ਹਿਲਾਉਂਦੇ ਰਹਿੰਦੇ ਆਪਣੇ, ਮੈਂ ਹਾਂ ਕੀੜਾ ਬੰਦਾ ਨਹੀਂ।

    6. ਕਹਿੰਦੇ ਹਨ ਉਹ ਠੱਠਾ ਮਾਰਕੇ, ਉਹ ਭਰੋਸਾ ਰੱਬ ’ਤੇ ਧਰਦਾ,
    ਜੇ ਖ਼ੁਦਾ ਹੈ ਉਸ ਤੋਂ ਰਾਜ਼ੀ, ਉਸਨੂੰ ਕਿਉਂ ਛੁਡਾਉਂਦਾ ਨਹੀਂ।

    7. ਤੇਰੇ ਹੱਥੋਂ ਜਨਮ ਪਾਇਆ, ਤੂੰ ਤੇ ਮੈਨੂੰ, ਐ ਖ਼ੁਦਾਵੰਦ,
    ਮਾਂ ਦੀ ਗੋਦ ਵਿੱਚ ਆਸਰਾ ਦਿੱਤਾ, ਤੂੰ ਤੇ ਮੈਨੂੰ ਛੱਡਿਆ ਨਹੀਂ।

    8. ਤੂੰ ਏਂ ਮੇਰੀ ਪਾਲਣਾ ਕੀਤੀ ਜਦੋਂ ਦਾ ਮੈਂ ਪੈਦਾ ਹੋਇਆ,
    ਤੂੰ ਹੀ ਮੇਰਾ ਰੱਬ ਹੈਂ ਮਾਲਿਕ ਤੇਰੇ ਬਾਝੋਂ ਕੋਈ ਨਹੀਂ।

  • ---

    9. ਐ ਖ਼ੁਦਾਵੰਦ, ਦੂਰ ਨਾ ਰਹੀਓ, ਮਦਦਗਾਰ ਹੈ ਕੋਈ ਨਹੀਂ,
    ਤੰਗੀ ਆਉਂਦੀ, ਬਲਦ ਵੱਲ ਲੈਂਦੇ, ਨੇੜੇ ਹੋ ਤੂੰ ਦੂਰ ਹੀ ਨਹੀਂ।

    10. ਬਲਦ ਬਾਸ਼ਾਨ ਦੇ ਅਤਿ ਹਨ ਡਾਢੇ, ਸ਼ੇਰ ਦੇ ਵਾਂਗਰ ਭੁੱਬਾਂ ਮਾਰਦੇ,
    ਅੱਡੇ ਹੋਏ ਮੂੰਹ ਉਹ ਆਉਂਦੇ, ਮੇਰੇ ਕੋਲੋਂ ਹਾਲਦੇ ਨਹੀਂ।

    11. ਪਾਣੀ ਵਾਂਗ ਮੈਂ ਵਗਦਾ ਜਾਂਦਾ, ਜ਼ੋਰ ਵੱਖ ਹੋਏ ਮੋਮਦੇ ਵਾਂਗਰ,
    ਸੀਨੇ ਵਿੱਚ ਦਿਲ ਪੱਘਰ ਗਿਆ, ਕੁਝ ਆਰਾਮ ਵੀ ਪਾਉਂਦਾ ਨਹੀਂ।

    12. ਬੀਬਰੇ ਵਾਂਗਰ ਜ਼ੋਰ ਸੁੱਕ ਗਿਆ, ਤਾਲੂ ਨਾਲ ਜੀਭ ਲੱਗਦੀ ਜਾਂਦੀ,
    ਮੌਤ ਦੀ ਖ਼ਾਕ ਤੋਂ ਐ ਖ਼ੁਦਾਵੰਦ, ਮੈਨੂੰ ਤੂੰ ਉਠਾਉਂਦਾ ਨਹੀਂ।

    13. ਕਿਉਂ ਜੋ ਕੁੱਤੇ ਘੇਰਦੇ ਮੈਨੂੰ, ਹਨ ਸ਼ਰੀਰ ਲੋਕ ਗਿਰਦੇ ਮੇਰੇ,
    ਹੱਥਾਂ ਪੈਰਾਂ ਨੂੰ ਕਿੱਲ ਠੋਕਦੇ, ਇਹ ਬਦਕਾਰ ਤੇ ਮੁੜਦੇ ਨਹੀਂ।

    14. ਆਪਣੀਆਂ ਹੱਡੀਆਂ ਗਿਣ ਮੈਂ ਸਕਦਾ, ਤੱਕਦੇ ਲੋਕ ਤੇ ਘੁਰਕਦੇ ਮੈਨੂੰ,
    ਕੱਪੜੇ ਵੰਡਦੇ, ਕੁੜਤੇ ਉੱਤੇ ਗੁਣੇ ਪਾਉਂਦੇ, ਪਾੜਦੇ ਨਹੀਂ।

    15. ਮੇਰੀ ਜਾਨ ਇਕੱਲੀ ਨੂੰ ਤਲਵਾਰ ਤੇ ਕੁੱਤਿਆਂ ਤੋਂ ਬਚਾ ਲੈ,
    ਮਦਦ ਨੂੰ ਹੁਣ ਆਵੀਂ ਛੇਤੀ, ਐ ਖ਼ੁਦਾਵੰਦ ਦੂਰ ਨਾ ਰਹੀਂ।

    16. ਬਲਦ ਦੇ ਸਿੰਗੋਂ, ਸ਼ੇਰ ਦੇ ਮੂੰਹੋਂ, ਦੇ ਖ਼ਲਾਸੀ, ਐ ਖ਼ੁਦਾਵੰਦ,
    ਮੈਂ ਬਜ਼ੁਰਗੀ ਲੋਕਾਂ ਅੱਗੇ ਕਰਨਾ, ਹਾਂ ਚੁੱਪ ਰਹਿੰਦਾ ਨਹੀਂ।

  • ---

    1. ਆਸ ਤੇਰੇ ਉੱਤੇ ਰੱਖਦਾਂ ਮੈਂ,
    ਸ਼ਰਮਿੰਦਾ ਨਾ ਤੂੰ ਹੋਵਣ ਦੇ,
    ਜਿਨ੍ਹਾਂ ਦਾ ਆਸਰਾ ਤੂੰ ਹੀ ਹੈਂ,
    ਕਦੀ ਨਾ ਸ਼ਰਮ ਉਠਾਵਣਗੇ।

    2. ਜੋ ਦਗ਼ਾ ਕਰਨ ਵਾਲੇ ਹੈਂ,
    ਸ਼ਰਮਿੰਦਾ ਹੋਣਗੇ ਸਰਾਸਰ
    ਐ ਰੱਬ, ਤੂੰ ਮੈਨੂੰ ਰਾਹ ਵਿਖਲਾ,
    ਤੇ ਆਪਣਾ ਰਾਹ ਸਿਖਲਾਇਆ ਕਰ।

    3. ਸੱਚਿਆਈ ਵਿੱਚ ਤੂੰ ਹਾੜੀ ਹੋ,
    ਤੇ ਮੈਨੂੰ ਵੀ ਸਿਖਲਾਇਆ ਕਰ,
    ਤੂੰ ਮੇਰੀ ਮੁਕਤੀ ਦਾ ਖ਼ੁਦਾ,
    ਮੈਂ ਰੱਖਦਾ ਇੰਤਜ਼ਾਰ ਦਿਨ ਭਰ।

    4. ਤੂੰ ਆਪਣਾ ਫ਼ਜ਼ਲ ਤੇ ਰਹਿਮ ਵੀ,
    ਯਾਦ ਕਰ, ਕਿ ਉਹ ਹੈ ਅਜ਼ਲੀ,
    ਮੇਰੇ ਗ਼ੁਨਾਹ ਜਵਾਨੀ ਦੇ,
    ਭੁੱਲਜਾ ਤੇ ਨਾਲੇ ਗ਼ਫ਼ਲਤ ਵੀ।

    5. ਨਾਲ ਆਪਣੇ ਫ਼ਜ਼ਲ ਤੇ ਨੇਕੀ ਦੇ,
    ਯਾਦ ਕਰ ਮੈਨੂੰ ਖ਼ੁਦਾਵੰਦਾ,
    ਖ਼ੁਦਾਵੰਦ ਨੇਕ ਤੇ ਸੱਚਾ ਹੈ,
    ਰਾਹ ਪਾਪੀ ਨੂੰ ਵਿਖਲਾਵੇਗਾ।

  • ---

    12. ਆਓ ਬੱਚਿਓ, ਸੁਣੋਂ ਮੈਂ ਸੁਣਾਵਾਂ,
    ਖੌਫ਼ ਰੱਬ ਦਾ ਤੁਹਾਨੂੰ ਸਿਖਾਵਾਂ।

    13. ਉਹ ਹੈ ਕਿਹੜਾ ਜੋ ਚਾਹੁੰਦਾ ਹੈ ਮੇਰੀ,
    ਹੋਵੇ ਵੱਡੀ ਉਮਰ ਤੇ ਚੰਗੇਰੀ।

    14. ਜੀਵਾਂ ਚਿਰ ਤੋੜੀ ਜੱਗ ਵਿੱਚ ਮੈਂ,
    ਭਾਈ, ਨਾਲੇ ਵੇਖਾਂ ਸਦਾ ਮੈਂ ਭਲਿਆਈ।

    15. ਆਪਣੀ ਜੀਭ ਨੂੰ ਬਦੀ ਵਿੱਚ ਨਾ ਖੋਲ੍ਹੋ,
    ਆਪਣੇ ਮੂੰਹੋਂ ਵੀ ਨਾ ਝੂਠ ਬੋਲੋ।

    16. ਨੱਸੋ ਉੱਥੋਂ ਜਿੱਥੇ ਹੋ ਬੁਰਾਈ,
    ਸਦਾ ਨੇਕੀ ਕਰੋ ਤੇ ਭਲਾਈ।

    17. ਢੂੰਡੋ ਜਿੱਥੇ ਸਲਾਮਤੀ ਪਾਓ,
    ਤੁਸੀਂ ਉਸੇ ਦੇ ਪਿੱਛੇ ਹੀ ਜਾਓ।

  • ---

    14. ਆਸਰਾ ਮੇਰਾ ਹੈ ਤੂੰਏਂ, ਐ ਖ਼ੁਦਾ,
    ਮੇਰਾ ਮਾਲਿਕ ਹੈਂ, ਤੂੰ ਮੇਰੀ ਸੁਣੇਂਗਾ।

    15. ਖ਼ੁਸ਼ ਨਾ ਹੋਵਣ ਮੇਰੇ ਵੈਰੀ ਮੇਰੇ ’ਤੇ,
    ਉਹ ਨਾ ਫੁੱਲਣ ਵੇਖ, ਮੈਂ ਹਾਂ ਡਿੱਗ ਪਿਆ।

    16. ਮੈਂ ਹਾਂ ਡਿੱਗਣ ਵਾਲਾ, ਦੁੱਖ ਹੈ ਸਾਹਮਣੇ,
    ਸ਼ਰਮ ਦੇ ਨਾਲ ਆਪਣੇ, ਮੈਂ ਮੰਨਦਾ ਹਾਂ ਗ਼ੁਨਾਹ।

    17. ਮੇਰੇ ਵੈਰੀ ਜਿਉਂਦੇ, ਹਨ ਜ਼ੋਰਾਵਰ,
    ਐਵੇਂ ਕਰਦੇ ਵੈਰ ਮੇਰਾ, ਐ ਖ਼ੁਦਾ।

    18. ਨੇਕੀ ਦੇ ਬਦਲੇ ਉਹ ਕਰਦੇ ਹਨ ਬਦੀ,
    ਨੇਕੀ ਕਰਦਾ ਮੈਂ, ਉਹ ਦੁੱਖ ਦੇਂਦੇ ਸਦਾ।

    19. ਮੈਨੂੰ ਨਾ ਛੱਡੀਂ, ਨਾ ਮੈਥੋਂ ਰਹੀਂ ਦੂਰ,
    ਕਰ ਮਦਦ ਤੂੰ, ਮੁਕਤੀਦਾਤੇ, ਐ ਖ਼ੁਦਾ।

  • ---

    1. ਅਸਾਂ ਸਭੋ ਸੁਣਿਆ ਹੈ, ਸਾਡੇ ਖ਼ੁਦਾਇਆ,
    ਜੋ ਪਿਓ ਦਾਦਿਆਂ ਨੇ ਹੈ ਸਾਨੂੰ ਸੁਣਾਇਆ।

    2. ਉਹ ਸਭ ਕੰਮ ਵੀ ਜਿਹੜੇ ਦੱਸੇ ਤੂੰ ਉਹਨਾਂ ਨੂੰ,
    ਤੇ ਪਿਛਲੇ ਦਿਨਾਂ ਵਿੱਚ ਜੋ ਕੁਝ ਤੂੰ ਬਤਾਇਆ।

    3. ਤੂੰ ਹੀ ਸਾਰੀਆਂ ਕੌਮਾਂ ਨੂੰ ਕਰਕੇ ਖਾਰਿਜ,
    ਤੇ ਇਹਨਾਂ ਨੂੰ ਪਿਛਲੇ ਦਿਨਾਂ ਵਿੱਚ ਵਸਾਇਆ।

    4. ਤੂੰ ਕੱਢ ਦਿੱਤੇ ਸਭ ਪਹਿਲੇ ਜੋ ਰਹਿਣ ਵਾਲੇ,
    ਤੇ ਉਸ ਮੁਲਕ ਵਿੱਚ ਇਹਨਾਂ ਨੂੰ ਜਾ ਫੈਲਾਇਆ।

    5. ਨਾ ਉਹ ਆਪਣੀ ਤਲਵਾਰ ਨਾਲ ਹੋਏ ਮਾਲਿਕ ,
    ਨਾ ਬਾਜੂ ਦੇ ਨਾਲ ਆਪਣੇ ਇਹ ਮੁਲਕ ਪਾਇਆ।

    6. ਤੇਰੇ ਜ਼ੋਰ ਤੇ ਨੂਰ ਤੇ ਸੱਜੇ ਹੱਥ ਨੇ,
    ਤੇਰੀ ਮਿਹਰਬਾਨੀ ਨੇ ਮਾਲਿਕ ਬਣਾਇਆ।

    7. ਤੂੰ ਯਕੂਬ ਦੇ ਛੁਟਣੇ ਦਾ ਹੁਕਮ ਕਰ ਦੇ,
    ਕਿ ਤੂੰ ਏਂ ਮੇਰਾ ਬਾਦਸ਼ਾਹ ਯਾ ਖ਼ੁਦਾਇਆ।

    8. ਧਕੇਲਾਂਗੇ ਦੁਸ਼ਮਣ ਮਦਦ ਨਾਲ ਤੇਰੀ,
    ਲਤਾੜਾਂਗੇ ਲੈ ਨਾਂ ਤੇਰਾ ਖ਼ੁਦਾਇਆ।

    9. ਕੰਮਾਂ ਉੱਤੇ ਆਪਣੇ ਨਹੀਂ ਆਸ ਮੇਰੀ,
    ਨਾ ਤਲਵਾਰ ਮੇਰੀ ਨੇ ਮੈਨੂੰ ਬਚਾਇਆ।

    10. ਬਚਾਉਂਦਾ ਹੈਂ ਤੂੰ ਦੁਸ਼ਮਣਾਂ ਤੋਂ ਅਸਾਂ ਨੂੰ,
    ਤੂੰ ਏ ਵੈਰੀਆਂ ਨੂੰ ਖੱਜਲ ਹੈ ਕਰਾਇਆ।

    11. ਤੇਰੇ ਨਾਂ ਦਾ ਮਾਣ ਹੈ ਸਾਨੂੰ ਦਿਨ ਭਰ,
    ਸਦਾ ਤੇਰੀ ਉਸਤਤ ਕਰਾਂਗੇ, ਖ਼ੁਦਾਇਆ।

  • ---

    1. ਅਸਾਡੇ ਰੱਬ ਦੇ ਸ਼ਹਿਰ ਵਿੱਚ,
    ਤੇ ਪਾਕ ਪਹਾੜ ਉੱਤੇ,
    ਖ਼ੁਦਾਵੰਦ ਪਾਕ ਖ਼ੁਦਾ ਹੈ,
    ਅਤਿ ਲਾਇਕ ਸਿਫ਼ਤਾਂ ਦੇ।

    2. ਖ਼ੁਦ ਉਹ ਸਾਫ਼ ਸ਼ਿਫਾਫ ਹੈ,
    ਸਭ ਖ਼ੁਸ਼ੀ ਦੁਨੀਆ ਦੀ,
    ਖ਼ੁਦਾਵੰਦ ਦਾ ਸ਼ਹਿਰ ਸਿਓਨ,
    ਜੋ ਤਰਫ਼ ਹੈ ਉੱਤਰਦੀ।

    3. ਇਹ ਮਹਿਲਾਂ ਵਿੱਚ ਮਸ਼ਹੂਰ ਹੈ,
    ‘ਰੱਬ ਸਾਡੀ ਹੈ ਪਨਾਹ,
    ਸੋ ਵੇਖੋ ਸਭ ਲੰਘ ਗਏ, ਜੋ ਚੜ੍ਹ ਆਏ ਸਨ ਸ਼ਾਹ।

    4. ਉਹ ਨੱਸੇ ਉੱਥੋਂ ਭੱਜਕੇ,
    ਵੇਖ ਹੋਏ ਸਾਂ ਹੈਰਾਨ,
    ਜਿਉਂ ਪੀੜ੍ਹਾਂ ਲੱਗਣ ਡਾਢੀਆਂ,
    ਕੰਬ ਗਈ ਉਹਨਾਂ ਦੀ ਜਾਨ।

    5. ਤੂੰ ਪੁਰੇ ਨਾਲ ਡੁਬਾਂਦਾ,
    ਜਹਾਜ਼ ਤਾਰਸੀਸ ਦੇ ਵੀ,
    ਖ਼ੁਦਾ ਦੇ ਸ਼ਹਿਰ ਵਿੱਚ ਵੇਖਿਆ,
    ਜੋ ਅਸਾਂ ਸੁਣਿਆ ਸੀ।

    6. ਹਾਂ ਆਪਣੇ ਰੱਬ ਦੇ ਸ਼ਹਿਰ ਵਿੱਚ,
    ਜੋ ਫੌਜਾਂ ਦਾ ਬਾਦਸ਼ਾਹ,
    ਖ਼ੁਦਾਵੰਦ ਨੂੰ ਕਾਇਮ, ਹਮੇਸ਼ਾ ਰੱਖੇਗਾ।

  • ---

    ਐ ਖ਼ੁਦਾਵੰਦ ਸੁਣ ਲੈ ਮੇਰੀ ਤੂੰ ਦੁਆ।

    1. ਤੂੰ ਮੇਰੇ ਵੱਲ ਕੰਨ ਧਰਕੇ ਸੁਣ, ਮੈਂ ਕੁੜ੍ਹਦਾ ਫਿਰਨਾ ਹਾਂ,
    ਸਖ਼ਤੀ ਸ਼ਰੀਰ ਦੀ ਕੋਲੋਂ, ਮੈਂ ਭਾਉਂਦਾ ਫਿਰਨਾ ਹਾਂ,
    ਵੈਰ ਗ਼ਜ਼ਬ ਦੇ ਨਾਲ ਲਿਆ ਉਹਨਾਂ ਨੇ ਪਾ।

    2. ਮੇਰਾ ਦਿਲ ਮੇਰੇ ਵਿੱਚ ਦੁਖਦਾਏ, ਹੌਲ ਮੌਤ ਦੇ ਮੇਰੇ ਪਰ,
    ਕੰਬਣੀ ਮੇਰੇ ’ਤੇ ਗ਼ਾਲਿਬ ਹੈ, ਤੇ ਆ ਗਿਆ ਏ ਡਰ,
    ਕੰਬਣਾ ਕੰਬਣਾ ਮੇਰੇ ਉੱਤੇ ਪੈ ਗਿਆ।

    3. ਮੈਂ ਕਿਹਾ ਕਬੂਤਰ ਵਾਂਗਰ ਹਨ, ਜੇ ਹੁੰਦੇ ਮੇਰੇ ਪਰ,
    ਮੈਂ ਮਾਰਕੇ ਉਡਾਰੀਆਂ, ਤੇ ਲੈਂਦਾ ਆਰਾਮ ਕਰ,
    ਉੱਡਦਾ ਫਿਰਦਾ ਤੇ ਰਹਿੰਦਾ ਮੈਂ ਜੰਗਲੀਂ ਜਾ।

  • ---

    ਐ ਖ਼ੁਦਾਵੰਦ, ਸੁਣ ਲੈ ਮੇਰੀ ਤੂੰ ਦੁਆ।

    4. ਤੂੰ ਉਹਦੇ ਵਿੱਚ ਗੜਬੜ ਪਾ, ਮਾਰ ਉਹਨਾਂ ਨੂੰ, ਖ਼ੁਦਾ,
    ਕਿ ਸ਼ਹਿਰ ਦੇ ਵਿੱਚ ਮੈਂ ਵੇਖਨਾ ਹਾਂ ਫਸਾਦ ਤੇ ਜ਼ੁਲਮ ਪਿਆ,
    ਰਾਤੀਂ ਦਿਨੇ ਉਹਦੀ ਕੰਧਾਂ ਉੱਤੇ ਟੱਪਦੇ ਨੇ ਜਾ।

    5. ਉਸ ਸ਼ਹਿਰ ਵਿੱਚ ਹੁੰਦੇ ਰਹਿੰਦੇ ਹਨ, ਬੁਰਿਆਈ ਤੇ ਨੁਕਸਾਨ,
    ਸ਼ਰਾਰਤ ਉਸ ਵਿੱਚ ਵੱਸਦੀ ਹੈ, ਹੈ ਬਦੀ ਦਾ ਮਕਾਨ,
    ਹੁੰਦਾ ਗਲੀਆਂ ਵਿੱਚ ਉਸਦੇ ਫ਼ਰੇਬ ਤੇ ਦਗ਼ਾ।

    6. ਜੇ ਵੈਰੀ ਹੋ ਕੇ ਤਾਹਨਾ ਦੇ, ਸਹਿ ਲੈਂਦਾ ਮੈਂ ਜ਼ਰੂਰ,
    ਜਾਂ ਦੁਸ਼ਮਣ ਬਣਕੇ ਕਰਦਾ ਵੈਰ, ਮੈਂ ਭੱਜਦਾ ਉਸ ਤੋਂ ਦੂਰ,
    ਪਰ ਤੂੰ ਮੇਰਾ ਸੈਂ ਦੋਸਤ ਬਰਾਬਰ ਹੀ ਦਾ।

    7. ਮੈਂ ਤੇਰਾ ਕਰਦਾ ਸਾਂ ਯਕੀਨ, ਤੂੰ ਮੇਰਾ ਜਾਣ ਪਹਿਚਾਣ,
    ਤੇ ਆਪੋ ਵਿੱਚ ਇੱਕ ਦੂਜੇ ਨਾਲ, ਮਿਲ ਖ਼ੁਸ਼ੀਆਂ ਕਰਦੇ ਸਾਂ,
    ਅਸੀਂ ਹੈਕਲ ਨੂੰ ਲੋਕਾਂ ਨਾਲ ਜਾਂਦੇ ਸਦਾ।

    8. ਮੌਤ ਆਵੇਗੀ ਤਦ ਕਬਰ ਵਿੱਚ, ਉਹ ਜ਼ਿੰਦਾ ਉਤਰਨਗੇ,
    ਦਿਲ ਬਦੀ ਦੇ ਨਾਲ ਭਰੇ ਹੈਂ, ਤੇ ਘਰ ਵੀ ਉਹਨਾਂ ਦੇ,
    ਆਪਣੀ ਰਹਿਮਤ ਦੇ ਨਾਲ ਹੁਣ ਮੈਨੂੰ ਬਚਾ।

  • ---

    15. ਆਸ ਤੇਰੇ ’ਤੇ ਖ਼ੁਦਾ, ਮੈਂ ਹਰ ਦਮ ਰੱਖਾਂਗਾ,
    ਤਾਰੀਫ਼ਾਂ ਤੇ ਸਨਾ, ਵਧਾਉਂਦਾ ਜਾਵਾਂਗਾ,
    ਮੂੰਹ ਮੇਰਾ ਕਰੇਗਾ ਹਰ ਆਨ, ਸੱਚਿਆਈ ਦਾ ਬਿਆਨ।

    16. ਨਜਾਤ ਤੇ ਸੱਚਿਆਈ ਦੀ, ਜੋ ਤੇਰੀ ਹੈ ਖ਼ੁਦਾ,
    ਜੀਭ ਮੇਰੀ ਕਰੇਗੀ ਬਿਆਨ ਹੀ ਉਹਨਾਂ ਦਾ,
    ਹਾਂ ਦਿਨ ਭਰ ਕਰੇਗੀ ਇਜ਼ਹਾਰ, ਉਹ ਹਨ ਬੇਸ਼ੁਮਾਰ।

    17. ਖ਼ੁਦਾ ਦੀ ਕੁੱਵਤ ਨਾਲ, ਮੈਂ ਅੰਦਰ ਜਾਵਾਂਗਾ,
    ਸੱਚਿਆਈ ਦਾ ਅਹਵਾਲ ਮੈਂ ਸਾਫ਼ ਸੁਣਾਵਾਂਗਾ,
    ਸਿਖਲਾਇਆ ਤੂੰ ਏ, ਯਾ ਰੱਬਾ, ਕਿ ਜਦ ਮੈਂ ਲੜਕਾ ਸਾਂ।

    18. ਮੈਂ ਕਰਦਾ ਰਹਿੰਦਾ ਹਾਂ, ਖ਼ੁਦਾਇਆ ਇਹ ਇਜ਼ਹਾਰ,
    ਕੰਮ ਤੇਰੇ ਬੇ-ਪਾਯਾ, ਅਜਾਇਬ, ਬੇਸ਼ੁਮਾਰ,
    ਜਦ ਬੁੱਢਾ ਹੋਵਾਂ, ਚਿੱਟੇ ਵਾਲ, ਮੈਨੂੰ ਤੂੰ ਲੈ ਸੰਭਾਲ।

    19. ਤਾਂ ਦੂਜੀ ਪੀੜ੍ਹੀ ਨੂੰ, ਜ਼ੋਰ ਤੇਰੇ ਦਾ ਬਿਆਨ,
    ਤੇ ਹਰ ਇੱਕ ਆਦਮੀ ਨੂੰ, ਜਦ ਤੀਕ ਸੁਣਾ ਨਾ ਲਾਂ,
    ਉਸ ਵੇਲੇ ਤੀਕ ਇਸ ਬੰਦੇ ਨੂੰ ਨਾ ਛੱਡੀਂ, ਯਾ ਰੱਬ ਤੂੰ।

  • ---

    ਅਤਿ ਉੱਚੀ ਤੇਰੀ ਸੱਚਿਆਈ,
    ਵੱਡੇ ਕੰਮ ਨੇ ਤੇਰੇ ਇਲਾਹੀ।

    20. ਐ ਖ਼ੁਦਾਵੰਦ, ਤੇਰੇ ਜਿਹਾ,
    ਕੋਈ ਨਹੀਂ ਹੋ ਸਕਦਾ,
    ਸਾਨੂੰ ਤੂੰ ਏ ਹੈ ਤੰਗੀ ਵਿਖਾਈ।

    21. ਤੂੰ ਜਾਵੇਂਗਾ ਫਿਰ ਅਸਾਨੂੰ,
    ਉੱਥੋਂ ਲਿਆਵੇਂਗਾ ਫਿਰ ਅਸਾਨੂੰ,
    ਜਿਹੜੀ ਧਰਤੀ ਦੀ ਡੂੰਘਿਆਈ।

    22. ਤਦ ਤੂੰ ਕਰਕੇ ਨਜ਼ਰ ਸਵੱਲੀ,
    ਮੈਨੂੰ ਬਖ਼ਸ਼ੇਂਗਾ ਤਸੱਲੀ,
    ਤੂੰ ਵਧਾਵੀਂ ਮੇਰੀ ਵਡਿਆਈ।

    23. ਖ਼ੁਸ਼ ਹੋ ਕੇ ਬੀਨ ਵਜਾਵਾਂ,
    ਤੇਰੀ ਵਫ਼ਾ ਦੀ ਉਸਤਤ ਗਾਵਾਂ,
    ਮੇਰੀ ਇੱਜ਼ਤ ਤੂੰ ਏ ਵਧਾਈ।

    24. ਇਸਰਾਏਲ ਦਾ ਤੂੰ ਏਂ ਪਵਿੱਤਰ,
    ਬਰਬਤ ਨਾਲ ਗਾਵਾਂ ਦਿਨ ਭਰ,
    ਤੇਰੀ ਉਸਤਤ ਤੇ ਵਡਿਆਈ।

    25. ਜਦ ਉਸਤਤ ਤੇਰੀ ਮੈਂ ਗਾਵਾਂ,
    ਤਾਂ ਮਨ ਵਿੱਚ ਖ਼ੁਸ਼ੀਆਂ ਪਾਵਾਂ,
    ਮੇਰੀ ਜਾਨ ਨੂੰ ਰਿਹਾਈ।

    26. ਸਾਰਾ ਦਿਨ ਸੱਚਿਆਈ ਤੇਰੀ,
    ਦੱਸੇਗੀ ਇਹ ਜੀਭ ਮੇਰੀ,
    ਮੇਰੇ ਵੈਰੀਆਂ ਸ਼ਰਮ ਉਠਾਈ।

  • ---

    64. ਅਜ਼ਮਾਇਆ ਫਿਰ ਖ਼ੁਦਾ ਨੂੰ,
    ਤੇ ਬਾਗ਼ੀ ਹੋਏ ਵੀ,
    ਪਰਵਾਹ ਨਾ ਕੀਤੀ ਉਹਨਾਂ,
    ਖ਼ੁਦਾ ਦੇ ਹੁਕਮ ਦੀ।

    65. ਪਿਓ-ਦਾਦਿਆਂ ਵਾਂਗਰ ਹੋਏ,
    ਗੁਮਰਾਹ ਤੇ ਬੇ–ਇਮਾਨ,
    ਸਭ ਇੱਕੋ ਤਰਫ਼ ਮੁੜੇ,
    ਜਿਉਂ ਡਿੰਗੀ ਹੋ ਕਮਾਨ।

    66. ਬਣਾਏ ਉੱਚੇ ਮੰਦਰ,
    ਰੱਬ ਭਰਿਆ ਗੁੱਸੇ ਨਾਲ,
    ਬੁੱਤਖਾਨੇ ਤੇ ਬੁੱਤ ਵੇਖਕੇ,
    ਹੋਇਆ ਨਾਰਾਜ਼ ਕਮਾਲ।

    67. ਇਹ ਸਭ ਖਰਾਬੀ ਵੇਖਕੇ ਅੱਗ ਭੜਕੀ ਗੁੱਸੇ ਦੀ,
    ਤੇ ਬਨੀ–ਇਸਰਾਏਲ ਤੋਂ,
    ਰੱਬ ਨਫ਼ਰਤ ਰੱਖੀ ਸੀ।

    68. ਛੱਡ ਦਿੱਤਾ ਉਸ ਨੇ ਬਿਲਕੁਲ,
    ਫਿਰ ਡੇਰਾ ਸ਼ਿਲੋਹ ਦਾ,
    ਜੋ ਲੋਕਾਂ ਦੇ ਵਿੱਚ ਉਸਨੇ,
    ਆਪ ਖੜ੍ਹਾ ਕੀਤਾ ਸਾ।

    69. ਤੇ ਲੁੱਟਣ ਦਿੱਤਾ ਰੱਬ ਨੇ,
    ਸੰਦੂਕ ਅਹਿਦ ਆਪਣੇ ਦਾ,
    ਤੇ ਦੁਸ਼ਮਣ ਦੇ ਹੱਥ ਵਿੱਚ,
    ਜ਼ੋਰ ਆਪਣਾ ਦਿੱਤਾ ਸਾ।

    70. ਫਿਰ ਆਪਣੇ ਲੋਕਾਂ ਉੱਤੇ,
    ਤਲਵਾਰ ਚਲਵਾਈ ਸੀ,
    ਆਪਣੀ ਮਿਰਾਸ ਦੇ ਉੱਤੇ,
    ਅੱਗ ਭੜਕੀ ਗੁੱਸੇ ਦੀ।

    71. ਤੇ ਅੱਗ ਨੇ ਫ਼ਨਾਹ ਕੀਤੇ,
    ਸਭ ਉਹਨਾਂ ਦੇ ਜਵਾਨ,
    ਕੁਆਰੀਆਂ ਨਾ ਅਜੇ,
    ਵਿਆਹੀਆਂ ਗਈਆਂ ਸਨ।

    72. ਤਲਵਾਰ ਦੇ ਧਾਰ ਨਾਲ ਕਾਹਿਨ,
    ਫਿਰ ਹੋਏ ਸਨ ਫ਼ਨਾਹ,
    ਨਾ ਰੰਡੀਆਂ ਨੇ ਕੁਝ ਕੀਤਾ,
    ਸਿਆਪਾ ਉਹਨਾਂ ਦਾ।

  • ---

    ਐ ਮੁਕਤੀ ਦੇਣੇ ਵਾਲੇ ਰੱਬ,
    ਨਾਂ ਤੇਰੇ ਦੀ ਹੋਵੇਗੀ ਵਡਿਆਈ।

    1. ਆਪਣੇ ਬੰਦੇ ਨੂੰ ਬਚਾਈਂ, ਸਾਡੀ ਮਦਦ ਤੂੰ ਫਰਮਾਈਂ,
    ਢੱਕ ਦੇ ਗ਼ੁਨਾਹ, ਢੱਕ ਦੇ ਗ਼ੁਨਾਹ,
    ਆਪਣੇ ਨਾਂ ਦੀ ਤੂੰ ਦੇ ਦੇ ਰਿਹਾਈ।

    2. ਗ਼ੈਰ ਕੌਮਾਂ ਕਿਉਂ ਹੱਸਕੇ ਆਖਣ,
    ਕਿੱਥੇ ਉਹਨਾਂ ਦਾ ਹੈ ਰੱਬ ਹੁਣ,
    ਐ ਮੇਰੇ ਖ਼ਦਾ, ਐ ਮੇਰੇ ਖ਼ੁਦਾ,
    ਦਿੰਦਾ ਤੇਰੇ ਹੀ ਨਾਂ ਦੀ ਦੁਹਾਈ।

    3. ਤੇਰੇ ਬੰਦਿਆਂ ਦਾ ਖ਼ੁਦਾਇਆ,
    ਉਹਨਾਂ ਨੇ ਜੋ ਖੂਨ ਬਹਾਇਆ,
    ਲੈਣ ਬਦਲਾ, ਲੈਣ ਬਦਲਾ,
    ਸਾਡੇ ਸਾਹਮਣੇ ਤਾਂ ਵੇਖੇ ਲੋਕਾਈ।

    4. ਕੈਦੀਆਂ ਦੀਆਂ, ਆਹਾਂ ਸਭ,
    ਪੁੱਜਣ ਤੇਰੇ ਤੀਕਰ ਰੱਬਾ,
    ਕੰਨ ਹੁਣ ਤੂੰ ਲਾ, ਕੰਨ ਹੁਣ ਤੂੰ ਲਾ,
    ਉਹ ਤੇ ਦਿੰਦੇ ਨੇ ਤੇਰੀ ਦੁਹਾਈ।

    5. ਆਪਣਾ ਵੱਡਾ ਜ਼ੋਰ ਵਿਖਾਈਂ,
    ਉਹਨਾਂ ਸਭਨਾਂ ਨੂੰ ਬਚਾਈਂ,
    ਮੇਰੇ ਰੱਬਾ, ਮੇਰੇ ਰੱਬਾ,
    ਮੌਤ ਜਿਨ੍ਹਾਂ ਦੇ ਲਈ ਠਹਿਰਾਈ।

    6. ਜੇਹੀ ਗੁਆਂਢੀਆਂ ਨੇ ਹੈ ਕੀਤੀ,
    ਐ ਪ੍ਰਭੂ ਨਿੰਦਿਆ ਨਾਂ ਤੇਰੇ ਦੀ,
    ਲੈ ਤੂੰ ਬਦਲਾ, ਲੈ ਤੂੰ ਬਦਲਾ,
    ਉਹਨਾਂ ਕੋਲੋਂ ਸੱਤ ਗੁਣਾਈ।

    7. ਤੇਰੀਆਂ ਭੇਡਾਂ ਤੇਰੇ ਹਨ ਲੋਕੀ,
    ਗਾਵਾਂਗੇ ਹਰਦਮ ਉਸਤਤ ਤੇਰੀ,
    ਕਰਾਂਗੇ ਸਦਾ, ਕਰਾਂਗੇ ਸਦਾ,
    ਨਸਲਾਂ ਅੱਗੇ ਤੇਰੀ ਵਡਿਆਈ।

  • ---

    1. ਐ ਅਯਾਲੀ ਇਸਾਰਏਲ ਦੇ,
    ਯੂਸਫ਼ ਨੂੰ ਵਿਖਾਂਦਾ ਰਾਹ,
    ਕੈਰੂਬੀਮ ’ਤੇ ਤੂੰ ਸਵਾਰ ਹੈਂ,
    ਆਪਣਾ ਜਲਵਾ ਵੀ ਵਿਖਲਾ।

    2. ਹਾਂ ਮਨੱਸੀ ਇਫ਼ਰਾਈਮ ਨੂੰ,
    ਆਪਣਾ ਜ਼ੋਰ ਵਿਖਾਈਂ ਤੂੰ,
    ਬਿਨਯਾਮੀਨ ਨੂੰ ਨਾਲ ਅਸਾਡੇ,
    ਆਪੀਂ ਆ ਛੁਡਾਈਂ ਤੂੰ।

    3. ਤਾਂ ਬਚ ਜਾਈਏ, ਦੇ ਬਹਾਲੀ,
    ਸਾਨੂੰ ਪਾਕ ਖ਼ੁਦਾਵੰਦਾ,
    ਆਪਣਾ ਚਿਹਰਾ ਸਾਡੇ ਉੱਤੇ,
    ਤੂੰ ਹੁਣ ਜਲਵਾਗਾਰ ਫਰਮਾਅ।

    4. ਐ ਖ਼ੁਦਾਵੰਦ, ਫੌਜਾਂ ਦੇ ਰੱਬ,
    ਕਿਚਿਰਕੁ ਗੁੱਸੇ ਰਹੇਂਗਾ,
    ਕਿਚਿਰਕੁ ਸੁਣੇਂਗਾ ਨਾ ਕਹਿਰ ਵਿੱਚ
    ਆਪਣੇ ਲੋਕਾਂ ਦੀ ਦੁਆ?

    5. ਹੰਝੂਆਂ ਦਾ ਖਾਣਾ ਹੁਣ ਤੂੰ
    ਉਹਨਾਂ ਨੂੰ ਖੁਵਾਉਂਦਾ ਹੈਂ,
    ਹੰਝੂਆਂ ਦੇ ਮਟਕੇ ਭਰ ਕੇ,
    ਉਹਨਾਂ ਨੂੰ ਪਿਆਉਂਦਾ ਹੈਂ।

    6. ਤੂੰ ਹਮਸਾਇਆਂ ਅੱਗੇ ਸਾਨੂੰ,
    ਗੱਲ ਬਣਾਂਦਾ ਝਗੜੇ ਦੀ,
    ਸਾਡੇ ਉੱਤੇ ਠੱਠਾ ਕਰਕੇ,
    ਖ਼ੁਸ਼ੀ ਮਨਾਂਦਾ ਦੁਸ਼ਮਣ ਵੀ।

    7. ਤਾਂ ਬਚ ਜਾਈਏ ਦੇ ਬਹਾਲੀ
    ਸਾਨੂੰ, ਪਾਕ ਖ਼ੁਦਾਵੰਦਾ,
    ਆਪਣਾ ਚਿਹਰਾ ਸਾਡੇ ਉੱਤੇ,
    ਤੂੰ ਹੁਣ ਜਲਵਾਗਰ ਫਰਮਾ।

  • ---

    ਅਸੀਂ ਡਿੱਗੇ ਹਾਂ, ਸਾਨੂੰ ਉਠਾਈਂ,
    ਆਪਣਾ ਚਿਹਰਾ ਤੂੰ ਸਾਨੂੰ ਵਿਖਾਈਂ।

    8. ਤੂੰ ਇੱਕ ਦਾਖ ਦੀ ਟਾਹਣੀ ਮਿਸਰੋਂ ਲੈ ਆਇਆ,
    ਗ਼ੈਰ ਕੌਮਾਂ ਨੂੰ ਕੱਢਿਆ ਕਢਾਈਂ।

    9. ਵਸਾਏ ਤੂੰ ਲੋਕ ਆਪਣੇ ਇਸ ਮੁਲਕ ਦੇ ਵਿੱਚ,
    ਤੇ ਹੋਇਆ ਤੂੰ ਉਹਨਾਂ ਦਾ ਸਾਈਂ।

    10. ਜ਼ਮੀਨ ਸਾਫ਼ ਕੀਤੀ, ਤਾਂ ਜੜ੍ਹ ਡੂੰਘੀ ਪਕੜੇ,
    ਲਗਾਇਆ ਤੂੰ ਇਸ ਦਾਖ ਤਾਂਈਂ।

    11. ਉਹ ਖਿੱਲਰ ਗਏ ਸਾਰੀ ਧਰਤੀ ਦੇ ਉੱਤੇ,
    ਉਹ ਵੱਧ ਗਏ ਸੀ ਥਾਂਈਂ ਥਾਂਈਂ।

    12. ਪਹਾੜਾਂ ਨੂੰ ਦਾਖ ਨੇ ਸੀ ਛਿਪਾਇਆ,
    ਦਿਆਰਾਂ ਨੂੰ ਕੀਤੀ ਸੀ ਛਾਂਈ।

    13. ਸਮੁੰਦਰ ਤੇ ਨਹਿਰਾਂ ਦੇ ਤੀਕਰ ਉਹ ਪਹੁੰਚੀ,
    ਕਿ ਉਹ ਵੱਧ ਗਈ ਏਥੋਂ ਤਾਂਈਂ।

    14. ਤੂੰ ਯਾ ਰੱਬਾ, ਵਾੜ ਉਹਦੀ ਕਿਉਂ ਤੋੜ ਸੁੱਟੀ,
    ਧਰੂੰਦੇ ਜੋ ਲੰਘਦੇ ਉਸ ਰਾਹੀਂ।

    15. ਉਜਾੜੀ ਹੈ ਉਹ ਦਾਖ ਜੰਗਲ ਦੇ ਸੂਰਾਂ,
    ਤੇ ਖਾਂਦੇ ਸਭ ਜੰਗਲੀ ਉਸ ਤਾਂਈਂ।

  • ---

    16. ਐ ਫੌਜਾਂ ਦੇ ਰੱਬ, ਤੇਰੀ ਕਰਦੇ ਹਾਂ ਮਿੰਨਤ,
    ਤੂੰ ਅਸਮਾਨਾਂ ਤੋਂ ਝਾਤੀ ਪਾਈਂ।

    17. ਤੂੰ ਮੁੜ ਆ ਕੇ ਵੇਖ ਆਪਣੀ ਇਸ ਦਾਖ ਨੂੰ ਹੁਣ,
    ਤੇ ਵੇਖ ਆਪਣੇ ਇਸ ਬੇਟੇ ਤਾਂਈਂ।

    18. ਤੂੰ ਏ ਆਪੀਂ ਸੀਂ ਪਾਲਿਆ ਜਿਸਨੂੰ, ਯਾ ਰੱਬ,
    ਤੂੰ ਰਹਿਮਤ ਦੀਆਂ ਕਰ ਨਿਗਾਹੀਂ।

    19. ਜਲਾਈ ਗਈ ਦਾਖ ਉਹ ਨਾਲ ਅੱਗ ਦੇ,
    ਤੇ ਵੱਢ ਸੁੱਟਿਆ ਉਹਦੇ ਤਾਂਈਂ।

    20. ਤੇਰੇ ਚਿਹਰੇ ਦੀ ਧੌਂਸ ਦੇ ਨਾਲ, ਯਾ ਰੱਬ,
    ਫ਼ਨਾਹ ਹੋ ਗਏ ਥਾਂਈਂ-ਥਾਂਈਂ।

    21. ਤੇਰਾ ਸੱਜਾ ਹੱਥ ਹੋਏ ਉਸ ਮਰਦ ਉੱਤੇ,
    ਕਿ ਜਿਸ ਬੇਟੇ ਨੂੰ ਮੇਰੇ ਸਾਈਂ।

    22. ਤੂੰ ਏ ਪਾਲਿਆ ਸੱਜੇ ਹੱਥ ਨਾਲ ਆਪਣੇ,
    ਬਚਾਇਆ, ਰੱਬਾ, ਉਹਦੇ ਤਾਂਈਂ।

    23. ਕਦੀ ਵੀ ਨਾ ਹੋਵਾਂਗੇ ਤੇਥੋਂ ਗੁਮਰਾਹ,
    ਤੂੰ ਏ ਮੁੜਕੇ ਸਾਨੂੰ ਜਵਾਈਂ।

    24. ਤੇਰਾ ਨਾਂ ਜੱਪਿਆ ਕਰਾਂਗੇ ਹਮੇਸ਼ਾ,
    ਤੂੰ ਏ ਸਾਨੂੰ ਮੁੜਕੇ ਬਚਾਈਂ।

    25. ਕਿ ਬੱਚ ਜਾਈਏ ਮੁੜਕੇ ਦੇ ਤੂੰ ਬਹਾਲੀ,
    ਐ ਫੌਜਾਂ ਦੇ ਰੱਬ, ਨਾ ਭੁਲਾਈਂ।

  • ---

    11. ਐ ਖ਼ੁਦਾਵੰਦ, ਆਪਣੀ ਰਾਹ ਆਪਣੇ ਬੰਦੇ ਨੂੰ ਵਿਖਾ,
    ਤੇਰੀ ਹੀ ਸੱਚਿਆਈ ਦੀ ਕਰਾਂਗਾ ਮੈਂ ਪੈਰਵੀ,
    ਮੇਰਾ ਦਿਲ ਇੱਕ ਪਾਸੇ ਕਰ, ਤਾਂ ਮੈਂ ਰੱਖਾਂ ਤੇਰਾ ਡਰ।

    12. ਐ ਖ਼ੁਦਾਵੰਦ, ਪੁਰ ਜਲਾਲ ਆਪਣੇ ਸਾਰੇ ਦਿਲ ਦੇ ਨਾਲ,
    ਤੇਰੀ ਉਸਤਤ ਗਾਵਾਂ ਮੈਂ ਸਦਾ ਤੀਕ ਸੁਣਾਵਾਂ ਮੈਂ,
    ਤੇਰੇ ਨਾਂ ਦੀ, ਐ ਖ਼ੁਦਾ, ਮੈਂ ਵਡਿਆਈ ਕਰਾਂਗਾ।

    13. ਤੇਰੀ ਰਹਿਮਤ ਹੈ ਕਮਾਲ, ਐ ਖ਼ੁਦਾ, ਇਸ ਬੰਦੇ ਨਾਲ,
    ਗੋਰ ਦੇ ਵਿੱਚ ਸੀ ਮੇਰੀ ਜਾਨ, ਤੂੰ ਏਂ ਉਸਨੂੰ ਐ ਰਹਿਮਾਨ,
    ਕਬਰ ਦੇ ਪਾਤਾਲ਼ ਤੋਂ ਵੀ, ਤੂੰ ਖਲਾਸੀ ਬਖ਼ਸ਼ੀ ਸੀ।

  • ---

    1. ਐ ਬਦਲਾ ਲੈਣ ਵਾਲੇ ਰੱਬ,
    ਐ ਬਦਲਾ ਲੈਣੇਹਾਰ,
    ਤੂੰ ਆਪਣੇ ਆਪ ਨੂੰ ਜ਼ਾਹਿਰ ਕਰ,
    ਹੋ ਸਦਾ ਮਦਦਗਾਰ।

    2. ਤੂੰ ਆਪਣੇ ਆਪ ਨੂੰ ਉੱਚਾ ਕਰ,
    ਐ ਮੁਨਸਿਫ਼ ਦੁਨੀਆ ਦੇ,
    ਹਰ ਇੱਕ ਮਗ਼ਰੂਰ, ਘੁਮੰਡੀ ਨੂੰ,
    ਤੂੰ ਛੇਤੀ ਬਦਲਾ ਦੇ।

    3. ਖ਼ੁਦਾਇਆ, ਕਦ ਤੀਕ ਸਭ ਸ਼ਰੀਰ,
    ਇਹ ਮਾਰਨਗੇ ਹੰਕਾਰ,
    ਵਜਾਵਣ ਸ਼ਾਦਿਯਾਨੇ ਵੀ,
    ਕਦ ਤੀਕਰ ਇਹ ਬਦਕਾਰ?

    4. ਕੰਮ ਭੈੜੇ ਕਰਦੇ ਰਹਿੰਦੇ ਹਨ,
    ਆਕੜਕੇ ਬੋਲਦੇ ਹਨ,
    ਬੁਰਿਆਈ ਕਰਨੇ ਵਾਲੇ ਸਭ,
    ਅਨਰਥ ਹੀ ਤੋਲਦੇ ਹਨ।

    5. ਖ਼ੁਦਾਇਆ, ਤੇਰੇ ਲੋਕਾਂ ਨੂੰ,
    ਪੀਹ ਸੁੱਟਦੇ ਹਨ ਬਦਕਾਰ,
    ਤੇ ਤੇਰੀ ਹੀ ਮਿਰਾਸ ਨੂੰ ਵੀ,
    ਉਹ ਦਿੰਦੇ ਹਨ ਆਜ਼ਾਰ।

    6. ਉਹ ਬੇਵਾ ਤੇ ਪਰਦੇਸੀ ਨੂੰ,
    ਜਾਨੋਂ ਮੁਕਾਂਦੇ ਹਨ,
    ਯਤੀਮ ਨੂੰ ਕਤਲ ਕਰਦੇ ਹਨ,
    ਕੁਝ ਤਰਸ ਨਾ ਖਾਂਦੇ ਹਨ।

    7. ਉਹ ਕਹਿੰਦੇ ਹਨ ਕਿ ਕਦੀ ਵੀ,
    ਨਾ ਵੇਖੇਗਾ ਖ਼ੁਦਾ,
    ਯਾਕੂਬ ਦਾ ਜੋ ਖ਼ੁਦਾਵੰਦ ਹੈ,
    ਨਾ ਕਦੀ ਸੁਣੇਗਾ।

    8. ਐ ਕੌਮ ਦੇ ਸਾਰੇ ਅਹਿਮਕੋ,
    ਹੁਣ ਹੋਵੇ ਸਮਝਦਾਰ,
    ਕਦ ਤੀਕਰ ਤੁਸੀਂ ਜਾਹਿਲੋ,
    ਨਾ ਹੋਗੇ ਖ਼ਬਰਦਾਰ?

    9. ਉਹ ਜਿਸਨੇ ਕੰਨ ਬਣਾਇਆ ਹੈ,
    ਕੀ ਉਹ ਨਾ ਸੁਣੇਗਾ?
    ਤੇ ਜਿਸਨੇ ਅੱਖ ਬਣਾਈ ਹੈ,
    ਕੀ ਉਹ ਨਾ ਵੇਖੇਗਾ?

    10. ਜੋ ਕਰਦਾ ਕੌਮਾਂ ਨੂੰ ਤਮਬੀਹ,
    ਸਜ਼ਾ ਨਾ ਦੇਵੇਗਾ?
    ਜੋ ਦਾਨਿਸ਼ ਦਿੰਦਾ ਆਦਮੀ ਨੂੰ,
    ਕੀ ਆਪਣਾ ਨਾ ਸਮਝੇਗਾ?

    11. ਰੱਬ ਉਹਨਾਂ ਸਭ ਖਿਆਲਾਂ ਨੂੰ,
    ਜੋ ਸੋਚਦੇ ਹਨ ਇਨਸਾਨ,
    ਖੂਬ ਜਾਣਦਾ ਤੇ ਪਛਾਣਦਾ ਹੈ,
    ਕੀ ਸਭੇ ਹਨ ਬੁਤਲਾਨ?

  • ---

    1. ਆਓ ਰੱਬ ਦੀ ਵਡਿਆਈ ਗਾਈਏ ਦਿਲ ਦੇ ਜ਼ੋਰ ਦੇ ਨਾਲ,
    ਜਿਹੜਾ ਸਾਡਾ ਮੁਕਤੀਦਾਤਾ ਉਸ ਨੂੰ ਪੂਜੀਏ ਆਸਾਂ ਨਾਲ,
    ਉਹੋ ਚਟਾਨ ਹੈ, ਜਿਸ ਤੋਂ ਸਾਡੀ ਮੁਕਤੀ ਹੈ।

    2. ਕਰਾਂਗਾ ਵਡਿਆਈ ਉਹਦੀ ਜਾ ਕੇ ਉਸੇ ਦੇ ਹਜ਼ੂਰ,
    ਨਾਲੇ ਖ਼ੁਸ਼ੀ ਅਸੀਂ ਕਰੀਏ ਗਾਉਂਦੇ ਹੋਏ ਪਾਕ ਜ਼ਬੂਰ,
    ਸ਼ੁਕਰ ਉਹਦਾ ਹੈ, ਜਿਸ ਤੋਂ ਸਾਡੀ ਮੁਕਤੀ ਹੈ।

    3. ਕਿਉਂ ਜੋ ਉਹ ਅਸਾਡਾ ਰੱਬ ਹੈ ਜਿਹੜਾ ਵੱਡਾ ਹੈ ਬਾਦਸ਼ਾਹ,
    ਸਾਰੇ ਦੇਵਤਿਆਂ ਤੋਂ ਅਗੇਤਰਾ ਉਹ ਇਕੱਲਾ ਹੈ ਖ਼ੁਦਾ,
    ਉਹੋ ਮਾਲਿਕ ਹੈ, ਜਿਸ ਤੋਂ ਸਾਡੀ ਮੁਕਤੀ ਹੈ।

    4. ਸਭ ਡੂੰਘਿਆਈਆਂ ਜ਼ਮੀਨ ਦੀਆਂ ਹਨ, ਉਸੇ ਦੇ ਅਖਤਿਆਰ,
    ਰੱਬ ਦੇ ਕਬਜ਼ੇ ਵਿੱਚ ਹਨ ਸਾਰੇ ਨਿੱਕੇ ਵੱਡੇ ਕੁੱਲ ਪਹਾੜ,
    ਸਭ ਕੁਝ ਉਹਦਾ ਹੈ, ਜਿਸ ਤੋਂ ਸਾਡੀ ਮੁਕਤੀ ਹੈ।

    5. ਉਹਦੀ ਪੂਜਾ ਅਸੀਂ ਕਰੀਏ ਦਿਲ ਹੀ ਆਪਣੇ ਨਾਲ ਸਦਾ,
    ਉਹਦੇ ਅੱਗੇ ਮੱਥਾ ਟੇਕੀਏ ਜਿਹੜਾ ਸਾਡਾ ਹੈ ਖ਼ੁਦਾ,
    ਖ਼ਾਲਿਕ ਉਹੋ ਹੈ, ਜਿਸ ਤੋਂ ਸਾਡੀ ਮੁਕਤੀ ਹੈ।

    6. ਕਿਉਂ ਜੋ ਉਹ ਅਸਾਡਾ ਰੱਬ ਹੈ ਅਸੀਂ ਉਹਦੇ ਬੰਦੇ ਹਾਂ,
    ਅਸੀਂ ਉਹਦੀ ਜੂਹ ਦੇ ਲੋਕ ਹਾਂ ਉਹਦੇ ਹੱਥ ਦੀਆਂ ਭੇਡਾਂ ਹਾਂ,
    ਉਸ ਦੀ ਸੁਣੀਏ, ਜਿਸ ਤੋਂ ਸਾਡੀ ਮੁਕਤੀ ਹੈ।

  • ---

    1. ਆਓ ਇੱਕ ਨਵਾਂ ਗੀਤ ਰੱਬ ਲਈ ਗਾਓ,
    ਸਭ ਜੋ ਜ਼ਮੀਨ ਦੇ ਹੋ, ਗਾਵਣ ਲਈ ਆਓ।

    2. ਕਰੋ ਸਭ ਬਜ਼ੁਰਗੀ ਖ਼ੁਦਾਵੰਦ ਦੇ ਨਾਂ ਦੀ,
    ਰੋਜ਼-ਰੋਜ਼ ਮੁਕਤੀ ਉਸ ਦੀ ਸੁਣਾਓ।

    3. ਉਹਦੇ ਵੱਡੇ ਕੰਮ ਤੁਸੀਂ ਲੋਕਾਂ ਨੂੰ ਦੱਸੋ,
    ਕੌਮਾਂ ਅੱਗੇ ਬਜ਼ੁਰਗੀ ਬਤਾਓ।

    4. ਕਿਉਂ ਜੋ ਰੱਬ ਹੈ ਸਭ ਦੇਵਤਿਆਂ ਨਾਲੋਂ ਵੱਡਾ,
    ਤੁਸੀਂ ਲਾਇਕ ਤੌਰ ਨਾਲ ਉਹਨੂੰ ਵਡਿਆਓ।

    5. ਲੋਕਾਂ ਦੇ ਬੁੱਤ ਸਾਰੇ ਝੂਠੇ ਤੇ ਨਾਚੀਜ਼ ਹਨ,
    ਅਸਮਾਨ ਦੇ ਖ਼ੁਦਾ ਨੂੰ ਖ਼ਾਲਿਕ ਬਣਾਓ।

    6. ਉਹਦੇ ਹਜ਼ੂਰ ਵਿੱਚ ਹੈ ਇੱਜ਼ਤ ਤੇ ਦੌਲਤ,
    ਪਾਕ ਘਰ ਵਿੱਚ ਉਹਦੇ ਨੇਕੀ ਨਾਲ ਆਓ।

  • ---

    1. ਐ ਸਭ ਜ਼ਮੀਨ ਦੇ ਲੋਕੋ, ਤਾਰੀਫ਼ ਕਰੋ ਰੱਬ ਦੀ,
    ਖ਼ੁਸ਼ੀ ਨਾਲ ਤੁਸੀਂ ਕਰੋ, ਖ਼ੁਦਾ ਦੀ ਬੰਦਗੀ।

    2. ਖ਼ੁਦਾਵੰਦ ਦੀ ਬਜ਼ੁਰਗੀ ਸਭ ਕਰੋ ਖ਼ੁਸ਼ੀ ਨਾਲ,
    ਹਜ਼ੂਰ ਵਿੱਚ ਉਹਦੇ ਹਾਜਰ ਹੋ ਗੀਤ ਗਾਉਂਦੇ ਹੋਏ ਵੀ।

    3. ਖ਼ੁਦਾਵੰਦ ਜਾਣੋ ਤੁਸੀਂ, ਜੋ ਉਹੋ ਹੈ ਖ਼ੁਦਾ,
    ਬਣਾਇਆ ਉਸ ਨੇ ਸਾਨੂੰ, ਹਾਂ, ਉਹਦੇ ਅਸੀਂ ਵੀ।

    4. ਅਸੀਂ ਉਹਦੀ ਜੂਹ ਦੀਆਂ ਭੇਡਾਂ ਤੇ ਉਹਦੇ ਲੋਕ,
    ਉਹਦੇ ਹਜ਼ੂਰ ਵਿੱਚ ਆਣ ਕੇ ਸ਼ੁਕਰ ਕਰੋ ਤੁਸੀਂ।

    5. ਹਾਂ ਤੁਸੀਂ ਸਾਰੇ ਆਖੋ, ਮੁਬਾਰਿਕ ਉਹਦਾ ਨਾਂ,
    ਖ਼ੁਦਾ ਦੇ ਘਰ ਵਿੱਚ ਆਓ ਤੇ ਕਰੋ ਬੰਦਗੀ।

    6. ਕਿਉਂ ਜੋ ਖ਼ੁਦਾ ਭਲਾ ਹੈ, ਮਿਹਰ ਉਸ ਦੀ ਹੈ ਸਦਾ,
    ਤੇ ਉਹਦੀ ਵਫ਼ਾਦਾਰੀ ਸਦਾ ਤੀਕਰ ਰਹਿੰਦੀ ਵੀ।

  • ---

    7. ਅਸਾਂ ਆਪਣੇ ਪਿਓ ਦਾਦਿਆਂ ਨਾਲ ਮਿਲਕੇ,
    ਗ਼ੁਨਾਹ ਹੱਦੋਂ ਬਾਹਰ ਅਤੇ ਬੇਅੰਤ ਕੀਤੇ।

    8. ਨਾ ਸਮਝ ਉਹਨਾਂ ਨੂੰ ਤੇਰੀ ਕੁਦਰਤ ਦੀ ਆਈ,
    ਤੇ ਕਸਰਤ ਤੇਰੀ ਰਹਿਮਤਾਂ ਦੀ ਭੁਲਾਈ।

    9. ਉਹ ਸਭ ਹੋਏ ਦਰਿਆ–ਏ–ਕੁਲਜ਼ਮ, ਤੇ ਬਾਗ਼ੀ,
    ਤੂੰ ਏਂ ਮੁੜਕੇ ਉਹਨਾਂ ਨੂੰ ਦਿੱਤੀ ਰਿਹਾਈ।

    10. ਕਿ ਤਾਂ ਆਪਣੀ ਕੁਦਰਤ ਵਿਖਾਵੇਂ ਖ਼ੁਦਾਇਆ,
    ਤੂੰ ਧਮਕਾ ਕੇ ਕੁਲਜ਼ਮ ਦਾ ਦਰਿਆ ਸੁਖਾਇਆ।

    11. ਤੂੰ ਡੂੰਘਿਆਈਆਂ ਤੋਂ ਪਾਰ ਐਸੇ ਲੰਘਾਏ,
    ਕਿ ਜਿਓਂ ਜੰਗਲਾਂ ਤੋਂ ਕੋਈ ਲੰਘਦਾ ਜਾਏ।

    12. ਤੂੰ ਏ ਉਹਨਾਂ ਨੂੰ ਦੂਤੀਆਂ ਤੋਂ ਬਚਾਇਆ,
    ਤੇ ਦੁਸ਼ਮਣ ਦੇ ਕਾਬੂ ਤੋਂ ਤੂੰ ਏ ਛੁਡਾਇਆ।

    13. ਛੁਪਾ ਲਏ ਪਾਣੀ ਨੇ ਉਹਨਾਂ ਦੇ ਵੈਰੀ,
    ਨਾ ਬਚਿਆ ਸੀ ਉਹਨਾਂ ਦੇ ਵਿੱਚੋਂ ਕੋਈ ਵੀ।

    14. ਤਦ ਉਹ ਉਸਦੀਆਂ ਗੱਲਾਂ ’ਤੇ ਇਮਾਨ ਲੈ ਆਏ,
    ਖ਼ੁਦਾਵੰਦ ਦੀ ਤਾਰੀਫ਼ ਦੇ ਗੀਤ ਗਾਏ।

  • ---

    54. ਅਸਾਡੇ ਪਾਕ ਖ਼ੁਦਾਵੰਦ ਖ਼ੁਦਾ ਅਸਾਨੂੰ ਛੁਡਾ,
    ਤੇ ਗ਼ੈਰ-ਕੌਮਾਂ ਦੇ ਵਿੱਚੋਂ ਅਸਾਨੂੰ ਕੱਢ ਕੇ ਲੈ ਆ।

    55. ਤਾਂ ਸ਼ੁਕਰ ਕਰੀਏ ਤੇਰੇ ਪਾਕ ਨਾਂ ਦਾ ਮਿਲਕੇ,
    ਤੇ ਮਾਣ ਕਰੀਏ ਤੇਰੀ ਉਸਤਤਾਂ ਵੀ ਗਾ-ਗਾ ਕੇ।

    56. ਖ਼ੁਦਾ-ਏ-ਪਾਕ ਜੋ ਹੈ ਇਸਰਾਏਲੀਆਂ ਦਾ ਖ਼ੁਦਾ,
    ਸ਼ੁਰੂ ਤੋਂ ਲੈ ਕੇ ਮੁਬਾਰਿਕ ਹੋ ਉਹਦਾ ਨਾਂ ਸਦਾ।

    57. ਤੇ ਸਾਰੇ ਲੋਕੀ ਆਖਣ ਇਹ ਮਿਲਕੇ ਨਾਲ ਯਕੀਨ,
    ਖ਼ੁਦਾ ਦੇ ਨਾਂ ਦੀ ਤਾਰੀਫ਼ ਹੋਵੇ, ਹਾਂ, ਆਮੀਨ।

  • ---

    ਆਪਣੇ ਨਾਂ ਦੀ, ਐ ਖ਼ੁਦਾਵੰਦ, ਰਹਿਮਤ ਸਦਾ,
    ਤੇਰੀ ਰਹਿਮਤ ਹੈ ਅਤਿ ਭਾਰੀ ਮੈਨੂੰ ਤੂੰ ਛੁਡਾ।

    20. ਮੈਨੂੰ ਤਾਂ ਦੁੱਖਾਂ ਨੇ ਮਾਰਿਆ ਅਤਿ ਗ਼ਰੀਬੀ ਨੇ ਲਤਾੜਿਆ,
    ਤੰਗੀ ਮੇਰੇ ਦਿਲ ਨੂੰ ਪਾੜਿਆ ਐ ਰਹੀਮ ਖ਼ੁਦਾ।

    21. ਢੱਲਿਆ ਹੋਇਆ ਜਿਉਂ ਪਰਛਾਵਾਂ ਮੈਂ ਹਾਂ ਮੁੱਕਣ ’ਤੇ ਹੁਣ ਆਇਆ,
    ਮੈਨੂੰ ਟਿੱਡੀ ਵਾਂਗ ਉਡਾਇਆ, ਹੁਣ ਤੇ ਰਹਿਮ ਫਰਮਾ।

    22. ਭੁੱਖਾਂ ਮੇਰੀ ਜਾਨ ਸਤਾਈ, ਗੋਡਿਆਂ ਵਿੱਚ ਰਿਹਾ ਜ਼ੋਰ ਨਾ ਕਾਈ,
    ਮਾਸ ਦੇ ਵਿੱਚ ਨਾ ਕੁਝ ਚਿਕਨਾਈ, ਮੰਦਾ ਹਾਲ ਹੋਇਆ।

    23. ਮੈਨੂੰ ਡਾਢਾ ਖਵਾਰ ਹੋ ਜਾਣਦਾ, ਮੇਰਾ ਮੰਦਾ ਹਾਲ ਪਛਾਣਦਾ,
    ਮੇਰੇ ਉੱਤੇ ਖ਼ੁਸ਼ੀਆਂ ਮਨਾਂਦੇ, ਘੂਰਦੇ ਸਿਰ ਹਿਲਾ।

  • ---

    16. ਆਪਣੇ ਬੰਦੇ ਦੇ ਉੱਤੇ ਕਰ ਅਹਿਸਾਨ,
    ਤਾਂ ਕਿ ਜਿਉਂਦੀ ਰਹੇ ਇਹ ਮੇਰੀ ਜਾਨ।

    17. ਯਾਦ ਰੱਖਾਂ ਕਲਾਮ ਨੂੰ ਤੇਰੇ,
    ਖੋਲ੍ਹਦੇ ਹੁਣ ਤੂੰ ਮੇਰੀਆਂ ਅੱਖੀਆਂ।

    18. ਚੰਗੇ–ਚੰਗੇ ਅਜਬ–ਅਜਬ ਮਜ਼ਮੂਨ,
    ਤਾਂ ਸ਼ਰੀਅਤ ਤੇਰੀ ਦੇ ਵਿੱਚ ਵੇਖਾਂ।

    19. ਮੈਂ ਮੁਸਾਫ਼ਿਰ ਹਾਂ ਇਸ ਜ਼ਮੀਨ ਉੱਤੇ,
    ਮੈਥੋਂ ਆਪਣੇ ਛੁਪਾ ਨਾ ਤੂੰ ਫਰਮਾਨ।

    20. ਤੇਰੇ ਇਨਸਾਫ਼ਾਂ ਦੇ ਲਈ ਹਰ ਦਮ,
    ਤੜਪਦੀ ਰਹਿੰਦੀ ਹੈ ਇਹ ਮੇਰੀ ਜਾਨ।

    21. ਉਹਨਾਂ ਮੱਲੂਨਾਂ ਨੂੰ ਤੂੰ ਡਾਂਟਿਆ ਹੈ,
    ਜਿਹੜੇ ਮਗ਼ਰੂਰ ਹਨ ਤੇ ਨਾਫਰਮਾਨ।

    22. ਤੂੰ ਮਲਾਮਤ ਨੂੰ ਤੇ ਹਿਕਾਰਤ ਨੂੰ,
    ਦੂਰ ਕਰ ਮੇਰੇ ਉੱਤੋਂ, ਐ ਰਹਿਮਾਨ।

    23. ਤੇਰੀਆਂ ਸਾਖੀਆਂ ਨੂੰ, ਯਾ ਰੱਬਾ,
    ਆਪਣੇ ਦਿਲ ਨਾਲ ਯਾਦ ਰੱਖਨਾ ਹਾਂ।

    24. ਕਰਕੇ ਜਲਸਾ ਅਮੀਰ ਲੋਕਾਂ ਨੇ,
    ਮੇਰੀ ਜ਼ਿੱਦ ਵਿੱਚ ਨੇ ਕੀਤੀਆਂ ਗੱਲਾਂ।

    25. ਪਰ ਤੇਰੇ ਹੱਕ ਦੇ ਉੱਤੇ, ਯਾ ਰੱਬਾ,
    ਤੇਰੇ ਬੰਦੇ ਦਾ ਹਰ ਦਮ ਰਹਿੰਦਾ ਧਿਆਨ।

    26. ਮੈਨੂੰ ਉਹਨਾਂ ਤੋਂ ਹੈ ਸਲਾਹ ਮਿਲਦੀ,
    ਸਾਖੀਆਂ ਤੇਰੀਆਂ ਤੋਂ ਮੈਂ ਖ਼ੁਸ਼ ਹਾਂ।

  • ---

    ਆਪਣੇ ਬੰਦੇ ਲਈ ਆਪਣੇ ਕੌਲ ਨੂੰ, ਯਾ ਰੱਬ, ਯਾਦ ਫਰਮਾ।

    53. ਤੇਰੇ ਕੌਲ ਦੀ ਮੈਨੂੰ ਆਸ ਹੈ ਮੇਰੇ ਪਾਕ ਖ਼ੁਦਾ,
    ਤੇਰੇ ਕਲਾਮ ਨਾਲ ਜੀਉਂਦਾ ਹਾਂ ਪੈਂਦਾ ਜਦ ਘਬਰਾ।

    54. ਮਗ਼ਰੂਰ ਠੱਠਾ ਕਰਦੇ, ਪਰ ਮੈਂ ਨਾ ਛੱਡਿਆ ਤੇਰਾ ਰਾਹ,
    ਤੇਰੇ ਸਭ ਕਦੀਮ ਨਿਆਂ ਮੈਂ ਰੱਖੇ ਯਾਦ, ਖ਼ੁਦਾ।

    55. ਉਹਨਾਂ ਤੋਂ ਤਸੱਲੀ ਪਾਈ ਜਦ ਮੈਂ ਦੁੱਖ ਵਿੱਚ ਸਾਂ,
    ਉਹਨਾਂ ਬੁਰਿਆਂ ਦੇ ਸਬੱਬ ਤੋਂ ਮੈਂ ਜਾਂਦਾ ਘਬਰਾ।

    56. ਜਿਨ੍ਹਾਂ ਨੇ ਐ ਪਾਕ ਖ਼ੁਦਾਵੰਦ ਛੱਡਿਆ ਤੇਰਾ ਰਾਹ,
    ਇਸ ਮੁਸਾਫ਼ਿਰ-ਖਾਨੇ ਦੇ ਵਿੱਚ, ਮੇਰੇ ਪਾਕ ਖ਼ੁਦਾ।

    57. ਤੇਰੇ ਸਭ ਫਰਮਾਨ ਇੱਕ ਗੀਤ ਹਨ ਸਬੱਬ ਖ਼ੁਸ਼ੀ ਦਾ,
    ਰਾਤ ਦੇ ਵੇਲੇ ਯਾਦ ਮੈਂ ਕੀਤਾ ਤੇਰਾ ਨਾਂ ਖ਼ੁਦਾ।

    58. ਤੇਰੀ ਸ਼ਰਾਅ ਦੀ ਹਿਫਾਜ਼ਤ ਕੀਤੀ ਮੈਂ ਸਦਾ,
    ਕਿਉਂਕਿ ਤੇਰੇ ਹੁਕਮਾਂ ਨੂੰ ਮੈਂ ਹਿਫਜ਼ ਕੀਤਾ ਸਾ।

  • ---

    66. ਆਪਣੇ ਕਲਾਮ ਦੇ ਮੁਆਫ਼ਕ ਨਾਲ ਮੇਰੇ
    ਚੰਗਾ ਸਲੂਕ ਤੂੰ ਵਿਖਾਇਆ
    ਮੈਂ ਤੇ ਇਮਾਨ ਤੇਰੇ ਹੁਕਮਾਂ ’ਤੇ ਲਿਆਂਦਾ
    ਮੈਨੂੰ ਦਾਨਾਈ ਤੇ ਅਕਲ ਸਿਖਾ।

    67. ਦੁੱਖਾਂ ਦੇ ਵਿੱਚ ਜਦੋਂ ਤੀਕ ਨਹੀਂ ਸਾਂ ਫਸਿਆ
    ਹੁੰਦਾ ਸਾਂ ਮੈਂ ਹਰ ਵੇਲੇ ਗੁਮਰਾਹ
    ਹੁਣ ਤੇ ਮੈਂ ਕੀਤਾ ਯਾਦ ਤੇਰੇ ਕਲਾਮ ਨੂੰ
    ਮੈਂ ਇਸੇ ਤੋਂ ਪਾਂਦਾ ਤਸੱਲੀਆਂ।

    68. ਰੱਬਾ ਤੂੰ ਨੇਕ ਹੈਂ, ਤੂੰ ਨੇਕੀ ਸਦਾ ਕਰਦਾ
    ਹੁਣ ਮੈਨੂੰ ਤੂੰ ਆਪਣੇ ਹਕੂਕ ਸਿਖਲਾ
    ਮਗ਼ਰੂਰਾਂ ਨੇ ਮੇਰੇ ਉੱਤੇ ਝੂਠ ਹੈ ਬੰਨ੍ਹਿਆ
    ਪਰ ਮੈਂ ਤੇਰੇ ਫਰਾਇਜ਼ ਨਹੀਂ ਭੁੱਲਾਂਗਾ।

    69. ਉਹਨਾਂ ਦਾ ਦਿਲ ਚਰਬੀ ਵਾਂਗ ਮੋਟਾ ਹੋਇਆ
    ਪਰ ਮੈਂ ਸ਼ਰਾਅ ਦੇ ਵਿੱਚ ਖ਼ੁਸ਼ ਹਾਂ ਸਦਾ
    ਚੰਗਾ ਇਹ ਹੋਇਆ, ਕਿ ਮੈਂ ਦੁੱਖ ਪਾਇਆ, ਯਾ ਰੱਬ
    ਸਿੱਖਾਂਗਾ ਮੈਂ ਤੇਰੇ ਕਾਇਦੇ ਸਦਾ।

  • ---

    1. ਅੱਖੀਆਂ ਚੁੱਕਦਾ ਹਾਂ ਮੈਂ ਵੱਲ ਪਹਾੜਾਂ,
    ਮਦਦ ਲਈ ਮੈਂ ਕਿਸ ਨੂੰ ਪੁਕਾਰਾਂ?

    2. ਮੇਰੀ ਮਦਦ ਨੂੰ ਰੱਬ ਆਪ ਆਇਆ,
    ਜਿਸ ਨੇ ਧਰਤੀ ਆਕਾਸ਼ ਬਣਾਇਆ,
    ਤੇਰੇ ਪੈਰਾਂ ਨੂੰ ਦੇਵੇ ਖੁਲਾਰਾਂ।

    3. ਤੇਰਾ ਰਾਖਾ ਨਾ ਕਦੀ ਉਂਗ੍ਹਲਾਵੇ,
    ਤੇਰੇ ਰੱਬ ਨੂੰ ਨੀਂਦਰ ਵੀ ਨਾ ਆਵੇ,
    ਇਸਰਾਏਲ ਦੀਆਂ ਰੱਖਦਾ ਉਹ ਤਾੜਾਂ।

    4. ਆਪ ਤੇਰਾ ਖ਼ੁਦਾਵੰਦ ਰਖਵਾਲਾ,
    ਤੇਰੇ ਉੱਤੇ ਉਹ ਛਾਂ ਕਰਨ ਵਾਲਾ,
    ਸ਼ੁਕਰ ਉਸੇ ਦਾ ਹਰਦਮ ਗੁਜ਼ਾਰਾਂ।

    5. ਦਿਨੇ ਸੂਰਜ ਨਾ ਤੈਨੂੰ ਸਤਾਵੇ,
    ਰਾਤੀਂ ਚੰਨ ਵੀ ਨਾ ਕੁਝ ਦੁੱਖ ਪਹੁੰਚਾਵੇ,
    ਖੌਫ਼ ਖਾਵੇਂਗਾ ਨਾ ਵਿੱਚ ਉਜਾੜਾਂ।

    6. ਤੇਰਾ ਰੱਬ ਤੈਨੂੰ ਆਪ ਬਚਾਂਦਾ,
    ਸਾਰੀ ਬਦੀਆਂ ਤੋਂ ਤੈਨੂੰ ਛੁਡਾਂਦਾ,
    ਤੇਰੀ ਜ਼ਿੰਦਗੀ ਦੀਆਂ ਰੱਖਦਾ ਉਹ ਤਾੜਾਂ।

    7. ਤੇਰੇ ਰਾਹ ਵਿੱਚ ਖ਼ੁਦਾਵੰਦ ਤਾਅਲਾ,
    ਸਦਾ ਹੋਵੇਗਾ ਤੇਰਾ ਰਖਵਾਲਾ,
    ਮੈਂ ਤਾਂ ਰੱਬ ਹੀ ਨੂੰ ਹਰਦਮ ਪੁਕਾਰਾਂ।

  • ---

    1. ਆਸ ਜਿਨ੍ਹਾਂ ਦੀ ਤੂੰ ਹੈਂ ਉਹ ਤੇ,
    ਵਾਂਗ ਸਿਓਨ ਪਹਾੜ, ਯਾ ਰੱਬਾ,
    ਆਪਣੀ ਜਾਹ ਤੋਂ ਕਦੀ ਨਾ ਜੋ ਟਲਦਾ,
    ਰਹਿੰਦਾ ਹੈ ਪਾਏਦਾਰ, ਯਾ ਰੱਬਾ।

    2. ਯਰੂਸ਼ਲਮ ਦੇ ਆਲੇ-ਦੁਆਲੇ,
    ਜਿਉਂ ਹਨ ਖੂਬ ਪਹਾੜ, ਯਾ ਰੱਬਾ,
    ਇਸੇ ਤਰ੍ਹਾਂ ਤੂੰ ਆਪਣੇ ਲੋਕਾਂ ਦਾ
    ਰਹਿੰਦਾ ਹੈ ਮਦਦਗਾਰ, ਯਾ ਰੱਬਾ।

    3. ਸੋਟਾ ਬਦਾਂ ਦਾ ਦੇਵੇਂਗਾ ਨਹੀਂ,
    ਸੱਚਿਆਂ ਨੂੰ ਆਜ਼ਾਰ, ਯਾ ਰੱਬਾ,
    ਵਿੱਚ ਬੁਰਿਆਈ ਦੇ ਫਸ ਜਾਣ ਤੋਂ,
    ਬਚਣਗੇ ਸੱਚਿਆਰ, ਯਾ ਰੱਬਾ।

    4. ਭਲਿਆਂ ਲੋਕਾਂ ਨਾਲ ਆਪ ਖ਼ੁਦਾਇਆ,
    ਭਲਾ ਤੂੰ ਕਰ ਹਰ ਵਾਰ, ਯਾ ਰੱਬਾ,
    ਸਿੱਧਿਆਂ ਦਿਲਾਂ ਦੇ ਉੱਤੇ ਕਰ ਤੂੰ,
    ਰਹਿਮਤ ਦਾ ਇਜ਼ਹਾਰ, ਯਾ ਰੱਬਾ।

    5. ਡਿੰਗਿਆਂ ਨੂੰ ਤੂੰ ਘੱਲੇਂਗਾ ਉੱਥੇ,
    ਜਿੱਥੇ ਜਾਵਣਗੇ ਬਦਕਾਰ, ਯਾ ਰੱਬਾ,
    ਇਸਰਾਏਲ ਦਾ ਆਪ ਤੂੰ ਹੀ
    ਹੋਵੇਂਗਾ ਮਦਦਗਾਰ, ਯਾ ਰੱਬਾ।

  • ---

    1. ਐ ਖ਼ੁਦਾਵੰਦ ਦੇ ਲੋਕੋ ਉਸ ’ਤੇ ਰੱਖੋ ਇਮਾਨ,
    ਕਿਉਂ ਜੋ ਭਰੀ ਨਜਾਤ ਹੈ ਵਿੱਚ ਉਹਦੇ ਫਰਮਾਨ।

    2. ਤੇਰੇ ਅੱਗੇ ਮੈਂ ਤੰਗੀ ਵਿੱਚ ਕੀਤੀ ਦੁਆ,
    ਮੇਰੀ ਮਿੰਨਤ ਤੂੰ ਸੁਣ ਲੈ, ਐ ਸਾਡੇ ਖ਼ੁਦਾ।

    3. ਜੇ ਤੂੰ ਸਾਡੇ ਗ਼ੁਨਾਹਾਂ ਦਾ ਕਰੇਂ ਹਿਸਾਬ,
    ਕੌਣ ਜੋ ਤੈਨੂੰ ਖਲ੍ਹੋਕੇ ਦੇ ਸਕਦਾ ਜਵਾਬ।

    4. ਤੇਰੇ ਕੋਲ ਹੈ ਮਾਫ਼ੀ ਤੂੰ ਬਖ਼ਸ਼ਦਾ ਗ਼ੁਨਾਹ,
    ਤਾਂ ਜੋ ਲੋਕਾਂ ਨੂੰ ਡਰ ਹੋਵੇ ਤੇਰਾ ਸਦਾ।

    5. ਖ਼ੁਦਾ ਨੂੰ ਉਡੀਕਦੀ ਹੈ ਪਈ ਮੇਰੀ ਜਾਨ,
    ਹਾਂ ਹੁਣ ਉਸਦੇ ਕਲਾਮ ’ਤੇ ਮੈਂ ਰੱਖਦਾ ਇਮਾਨ।

    6. ਜਿਉਂ ਪਹਿਰੇ ਵਾਲਾ ਵੇਖਦਾ ਹੈ ਫਜਰ ਦੀ ਰਾਹ,
    ਮੈਂ ਵੀ ਉਸ ਤੋਂ ਵਧੀਕ ਤੱਕਦਾ ਤੈਨੂੰ ਖ਼ੁਦਾ।

    7. ਐ ਖ਼ੁਦਾ ਦੇ ਲੋਕੋ, ਰੱਖੋ ਸਭ ਇਤਕਾਦ,
    ਇਸਰਾਏਲ ਨੂੰ ਗ਼ੁਨਾਹ ਤੋਂ ਉਹ ਕਰਦਾ ਆਜ਼ਾਦ।

  • ---

    1. ਐ ਖ਼ੁਦਾ ਤੂੰ ਮੈਨੂੰ ਜਾਂਚਦਾ ਮੇਰਾ ਹਾਲ ਪਛਾਣਦਾ ਹੈ,
    ਮੇਰਾ ਬੈਠਣਾ, ਮੇਰਾ ਉੱਠਣਾ ਸਭ ਕੁਝ ਤੂੰ ਏਂ ਜਾਣਦਾ ਹੈਂ।

    2. ਮੇਰੀ ਸੋਚਾਂ ਤੇ ਅਨਦੇਸ਼ੇ ਵਾਕਿਫ਼ ਹੈਂ ਤੂੰ ਸਭਨਾਂ ਤੋਂ,
    ਮੇਰਾ ਤੁਰਨਾ, ਮੇਰਾ ਸੌਣਾ, ਵਾਕਿਫ਼ ਹੈ ਸਭ ਰਾਹਾਂ ਤੋਂ।

    3. ਮੇਰੀ ਜੀਭ ਦੇ ਉੱਤੇ ਨਹੀਂ ਕੋਈ ਬਾਤ ਅਜਿਹੀ ਵੀ,
    ਜਿਸ ਤੋਂ ਤੈਨੂੰ, ਐ ਖ਼ੁਦਾਵੰਦ ਹੋਵੇ ਨਾ ਕੁਝ ਵਾਕਫ਼ੀ।

    4. ਮੇਰੇ ਅੱਗੇ ਪਿੱਛੇ ਤੂੰਏਂ ਘੇਰਨ ਵਾਲਾ ਹੈ ਸਦਾ,
    ਤੂੰ ਏਂ ਰੱਖਿਆ ਮੇਰੇ ਉੱਤੇ ਆਪਣਾ ਹੱਥ ਖ਼ੁਦਾਵੰਦਾ।

    5. ਇਹ ਗਿਆਨ ਤੇ ਮੇਰੇ ਲਈ ਇੱਕ ਅਚਰਜ ਅਚੰਬਾ ਹੈ,
    ਜਿਸ ਤੀਕਰ ਮੈਂ ਪਹੁੰਚ ਨਾ ਸਕਦਾ ਉਹ ਨਿਹਾਇਤ ਉੱਚਾ ਹੈ।

  • ---

    1. ਐ ਮੇਰੇ ਸ਼ਾਹ ਖ਼ੁਦਾਵੰਦਾ,
    ਵਡਿਆਈ ਤੇਰੀ ਕਰਾਂਗਾ,
    ਮੈਂ ਸਦਾ ਤੀਕ ਬਿਆਨ ਕਰਾਂ,
    ਕਿ ਤੇਰਾ ਹੈ ਮੁਬਾਰਿਕ ਨਾਂ।

    2. ਮੈਂ ਤੈਨੂੰ ਹੀ ਖ਼ੁਦਾਵੰਦਾ,
    ਹਰ ਰੋਜ਼ ਮੁਬਾਰਿਕ ਆਖਾਂਗਾ,
    ਹਮੇਸ਼ਾ ਤੇਰੇ ਨਾਂ ਹੀ ਦੀ,
    ਜਾਨ ਮੇਰੀ ਉਸਤਤ ਗਾਵੇਗੀ।

    3. ਖ਼ੁਦਾ ਬਜ਼ੁਰਗ ਤੇ ਫ਼ਾਇਕ ਹੈ,
    ਬੇਹੱਦ ਤਾਰੀਫ਼ ਦੇ ਲਾਇਕ ਹੈ,
    ਬਜ਼ੁਰਗੀ ਉਹਦੀ ਜ਼ਾਹਿਰ ਹੈ,
    ਉਹ ਅਕਲੋਂ ਸਮਝੋਂ ਬਾਹਿਰ ਹੈ।

    4. ਸਿਤਾਇਸ਼ ਤੇਰੇ ਕੰਮਾਂ ਦੀ,
    ਪੁਸ਼ਤ ਦੂਜੀ ਪੁਸ਼ਤ ਨਾਲ ਕਰੇਗੀ,
    ਉਹ ਤੇਰੀ ਬੇਹੱਦ ਕੁਦਰਤ ਦਾ,
    ਬਿਆਨ ਸੁਣਾਵੇਗੀ ਸਦਾ।

    5. ਤੇਰੀ ਜਨਾਬ ਦੀ ਇੱਜ਼ਤ ਸਭ
    ਜੋ ਡਾਢੀ ਹੈ, ਸ਼ਾਨਵਾਲੀ ਰੱਬ,
    ਤੇਰੇ ਅਜਾਇਬ ਕੰਮਾਂ ਦਾ,
    ਮੈਂ ਖੋਲ੍ਹ ਕੇ ਹਾਲ ਸੁਣਾਵਾਂਗਾ।

    6. ਕੰਮ ਡਾਢੇ ਤੇਰੀ ਕੁਦਰਤ ਦੇ,
    ਲੋਕ ਇੱਕ ਦੂਜੇ ਨੂੰ ਦੱਸਣਗੇ,
    ਪਰ ਮੈਂ ਹਮੇਸ਼ਾ ਤੀਕ ਖ਼ੁਦਾ,
    ਬਜ਼ੁਰਗੀ ਤੇਰੀ ਕਰਾਂਗਾ।

    7. ਜੋ ਤੇਰੇ ਵੱਡੇ ਹਨ ਇਨਸਾਨ,
    ਉਹ ਸਭੋ ਕਰਨਗੇ ਬਿਆਨ,
    ਉਹ ਤੇਰੀ ਹੀ ਸੱਚਿਆਈ ਦੇ,
    ਗੀਤ ਖ਼ੁਸ਼ੀਆਂ ਦੇ ਨਾਲ ਗਾਵਣਗੇ।

  • ---

    1. ਐ ਜਾਨ ਮੇਰੀ ਕਰ ਰੱਬ ਦੀ ਵਡਿਆਈ,
    ਹਾਂ ਰੱਬ ਦੀ ਵਡਿਆਈ ਕਰੇ ਲੋਕਾਈ।

    2. ਮੈਂ ਜਦ ਤੀਕਰ ਧਰਤੀ ਤੇ ਜੀਉਂਦਾ ਰਹਾਂਗਾ,
    ਕਰਦਾ ਰਹਾਂਗਾ ਰੱਬ ਦੀ ਵਡਿਆਈ।

    3. ਅਮੀਰ ਲੋਕਾਂ ’ਤੇ ਨਹੀਂ ਆਸ ਆਪਣੀ ਰੱਖੋ,
    ਉਹਨਾਂ ਵਿੱਚ ਮੁਕਤੀ ਦੀ ਤਾਕਤ ਨਾ ਕਾਈ।

    4. ਜਦ ਨਿਕਲਦੀ ਜਾਨ ਉਹਨਾਂ ਦੀ ਉਹਨਾਂ ਵਿੱਚੋਂ,
    ਤਦ ਮਿੱਟੀ ਵਿੱਚ ਮਿਲਦੀ ਸਾਰੀ ਲੋਕਾਈ।

    5. ਟੁੱਟ ਜਾਂਦੇ ਬਦ-ਮਨਸੂਬੇ ਉਹਨਾਂ ਦੇ ਸਾਰੇ,
    ਜਿਸ ਵੇਲੇ ਉਹਨਾਂ ਦੀ ਜਾਨ ’ਤੇ ਬਣ ਆਈ।

    6. ਧੰਨ ਹਾਲ ਹੈ ਉਸ ਮਨੁੱਖ ਦਾ, ਐ ਭਾਈ,
    ਯਾਕੂਬ ਦਾ ਰੱਬ ਹੁੰਦਾ ਹੈ ਜਿਸਦਾ ਪਨਾਹੀ।

  • ---

    1. ਅਸਾਡੇ ਖ਼ੁਦਾਵੰਦ ਦੀ ਤਾਰੀਫ਼ ਗਾਓ,
    ਭਲਾ ਹੈ ਕਿ ਸਭ ਉਹਦੀ ਉਸਤਤ ਸੁਣਾਓ।

    2. ਤੇ ਹੈ ਸਾਡਾ ਰੱਬ ਸਾਡੇ ਦਿਲ ਨੂੰ ਪਿਆਰਾ,
    ਤੇ ਉਸ ਦੀ ਤਾਰੀਫ਼ ਕਰਨੀ ਹੈ ਜ਼ੇਬਾ।

    3. ਉਹ ਕਰਦਾ ਹੈ ਤਾਮੀਰ ਯਰੂਸ਼ਲਮ ਦੀ,
    ਮਿਲਾਂਦਾ ਹੈ ਵਿਛੜੇ ਹੋਏ ਇਸਰਾਏਲੀ।

    4. ਇਲਾਜ ਆਪੇ ਕਰਦਾ ਟੁੱਟੇ ਦਿਲਾਂ ਦਾ,
    ਤੇ ਉਹਨਾਂ ਦੇ ਜ਼ਖ਼ਮਾਂ ਨੂੰ ਆਪ ਹੀ ਬੰਨ੍ਹਦਾ।

    5. ਖ਼ੁਦਾ ਆਪ ਸਭ ਤਾਰਿਆਂ ਨੂੰ ਹੈ ਗਿਣਦਾ,
    ਤੇ ਸਭਨਾਂ ਦਾ ਨਾਂ ਵੱਖੋ ਵੱਖ ਆਪ ਹੀ ਰੱਖਦਾ।

    6. ਅਸਾਡੇ ਖ਼ੁਦਾਵੰਦ ਦੀ ਡਾਢੀ ਬਜ਼ੁਰਗੀ,
    ਹੈ ਬੇਅੰਤ ਕੁਦਰਤ ਤੇ ਦਾਨਾਈ ਉਸ ਦੀ।

    7. ਖ਼ੁਦਾਵੰਦ ਹਲੀਮਾਂ ਨੂੰ ਆਪ ਬਚਾਉਂਦਾ,
    ਸ਼ਰੀਰਾਂ ਨੂੰ ਚੁੱਕ ਕੇ ਉਹ ਹੇਠਾਂ ਡਿਗਾਉਂਦਾ।

    8. ਸਨਾ ਓਹਦੀ ਗਾਓ ਤੇ ਬਰਬਤ ਬਜਾਓ,
    ਖ਼ੁਦਾਵੰਦ ਦੇ ਸ਼ੁਕਰਾਨੇ ਦਾ ਗੀਤ ਗਾਓ।

    9. ਉਹ ਅਸਮਾਨਾਂ ਨੂੰ ਘੱਲਕੇ ਬੱਦਲ ਛਿਪਾਂਦਾ,
    ਵਰ੍ਹਾਂਦਾ ਹੈ ਮੀਂਹ, ਘਾਹ ਤੇ ਸਬਜ਼ੀ ਉਗਾਂਦਾ।

    10. ਖ਼ੁਦਾਵੰਦ ਰਜਾਂਦਾ ਹੈ ਸਭ ਚਾਰਪਾਏ,
    ਜੋ ਚਿੱਲਾਂਦੇ ਮੂੰਹ ਖੋਲ੍ਹ ਕਾਂਵਾ ਦੇ ਬੱਚੇ।

    11. ਖ਼ੁਦਾ ਘੋੜੇ ਦੇ ਜ਼ੋਰ ਤੋਂ ਨਾ ਹੈ ਰਾਜ਼ੀ,
    ਨਾ ਕੁਝ ਮਰਦ ਦੀ ਪਿੰਡਲੀਆਂ ਤੋਂ ਖ਼ੁਸ਼ੀ ਵੀ।

    12. ਖ਼ੁਦਾ ਖ਼ੁਸ਼ ਹੈ ਉਹਨਾਂ ਤੋਂ ਜੋ ਉਸ ਤੋਂ ਡਰਦੇ,
    ਤੇ ਜੋ ਉਸਦੀ ਰਹਿਮਤ ’ਤੇ ਆਸ ਆਪਣੀ ਧਰਦੇ।

  • ---

    ਆਇਆ ਪਾਪਾਂ ਦੀ ਗ਼ੁਲਾਮੀ ਤੋਂ ਛੁਡਾਉਣ,
    ਆਇਆ ਮੇਰਾ ਯਿਸੂ ਨਾਸਰੀ।

    1. ਅਰਸ਼ਾਂ ਦੀ ਰਾਹ ਖੁੱਲ੍ਹੀ, ਯਿਸੂ ਅੱਜ ਆ ਗਿਆ,
    ਪਾਪੀਆਂ ਨੂੰ ਮੁਕਤੀ ਦਾ ਰਾਹ ਸਮਝਾ ਗਿਆ,
    ਛੱਡ ਝੂਠ ਇਸ ਸੱਚ ਨੂੰ ਪਛਾਣ,
    ਆਇਆ ਮੇਰਾ ਯਿਸੂ ਨਾਸਰੀ।

    2. ਮੁਕਤੀ ਦੇ ਤਾਲੇ ਵਾਲੀ ਯਿਸੂ ਕੋਲ ਚਾਬੀ ਹੈ,
    ਯਿਸੂ ਕੋਲ ਮਿਲੇ ਬਰਕਤ ਬੇਹਿਸਾਬੀ ਹੈ,
    ਲੈ ਲੈ ਯਿਸੂ ਕੋਲੋਂ ਅਬਦੀ ਆਰਾਮ,
    ਆਇਆ ਮੇਰਾ ਯਿਸੂ ਨਾਸਰੀ।

    3. ਦੁਨੀਆ ਦੇ ਨਾਲ ਉਸ ਕੀਤਾ ਐਸਾ ਪਿਆਰ ਸੀ,
    ਅਰਸ਼ਾਂ ਨੂੰ ਛੱਡ ਆਇਆ, ਲਿਆ ਅਵਤਾਰ ਸੀ,
    ਬਣੀ ਕੰਧ ਜਿਹੜੀ ਉਸਨੂੰ ਸੀ ਢਾਉਣ,
    ਆਇਆ ਮੇਰਾ ਯਿਸੂ ਨਾਸਰੀ।

  • ---

    ਆਇਆ ਮਸੀਹਾ ਪਿਆਰਾ,
    ਸਾਰੇ ਜਹਾਨ ਬਦਲੇ,
    ਦੁਨੀਆ ਦੇ ਪਾਪ ਲੇਲਾ,
    ਆਇਆ ਉਠਾਣ ਬਦਲੇ।

    1. ਹੱਵਾ ਨੇ ਕਹਿਰ ਕਮਾਇਆ,
    ਸਵਰਗਾਂ ਤੋਂ ਬਾਹਰ ਕਢਾਇਆ,
    ਅਰਸ਼ਾਂ ਤੋਂ ਧਰਤੀ ਆਇਆ,
    ਵਿਗੜੀ ਬਨਾਣ ਬਦਲੇ।

    2. ਰੁੜ੍ਹਦੀ ਸੀ ਦੁਨੀਆ ਜਾਂਦੀ,
    ਡੁੱਬਦੀ ਤੇ ਗੋਤੇ ਖਾਂਦੀ,
    ਰੱਬ ਦਾ ਕਲਾਮ ਆਇਆ,
    ਕੰਢੇ ਲਗਾਣ ਬਦਲੇ।

    3. ਛਾਈ ਸੀ ਧੁੰਦ ਗੁਬਾਰੀ,
    ਜਿਸ ਵਿੱਚ ਸੀ ਦੁਨੀਆ ਸਾਰੀ,
    ਸੱਚਾ ਉਹ ਨੂਰ ਆਇਆ,
    ਚਾਨਣ ਦਿਖਾਣ ਬਦਲੇ।

    4. ਪਾਪਾਂ ਦੇ ਵਿੱਚ ਖੁਮਾਰੀ,
    ਗਾਫ਼ਲ ਸੀ ਦੁਨੀਆ ਸਾਰੀ,
    ਦੀਨ ਦਾ ਡੰਕਾ ਲੈ ਕੇ,
    ਆਇਆ ਜਹਾਨ ਬਦਲੇ।

    5. ਦੁੱਖਾਂ ਦੇ ਵਿੱਚ ਗੁਜ਼ਾਰੀ,
    ਉਸ ਨੇ ਸੀ ਉਮਰ ਸਾਰੀ,
    ਦਿਲੋਂ ਹਲੀਮ ਬਣਿਆ,
    ਸਾਨੂੰ ਸਿਖਾਣ ਬਦਲੇ।

    6. ਸੂਲੀ ਹੈ ਉਸ ਨੇ ਚਾਈ,
    ਜਿੰਦੜੀ ਹੈ ਘੋਲ ਘੁਮਾਈ,
    ਕੀਤੀ ਹੈ ਆਣ ਰਸਾਈ,
    ਪਾਪੀ ਬਚਾਣ ਬਦਲੇ।

    7. ਉਸ ਤੋਂ ਕੁਰਬਾਨ ਜਾਈਏ,
    ਰਹਿਮਤ ਤੇ ਬਰਕਤ ਪਾਈਏ,
    ਜਾਵੇ ਤੇ ਜਾਨ ਜਾਏ,
    ਸੱਚੇ ਈਮਾਨ ਬਦਲੇ।

  • ---

    ਆਇਆ ਮਸੀਹਾ ਮੈਂ ਤੇਰੇ ਦੁਆਰੇ,
    ਡੁੱਬੇ ਹੋਏ ਬੇੜੇ ਤੂੰ ਤੇ ਕਈਆਂ ਦੇ ਤਾਰੇ।

    1. ਸ਼ਾਦਰਾਖ਼, ਮੇਸ਼ਾਖ, ਆਬੇਦਨੇਗੋ ਨੂੰ,
    ਬਲ਼ਦੀ ਭੱਠੀ ਦੇ ਵਿੱਚ ਸੁੱਟਿਆ ਜਿਨ੍ਹਾਂ ਨੂੰ,
    ਬਚੇ ਸੀ ਮਸੀਹਾ, ਉਹ ਤੇ ਤੇਰੇ ਸਹਾਰੇ।

    2. ਪਤਰਸ ਦਿਲ ਦਾ ਬੜ੍ਹਾ ਕਮਜ਼ੋਰ ਸੀ,
    ਲਿਆ ਕੰਮ ਆਪਣਾ ਦੇ ਕੇ ਤੂੰ ਜ਼ੋਰ ਸੀ,
    ਜਿਹੜੇ ਸੀ ਸ਼ਿਕਾਰੀ, ਉਹ ਤੇ ਬਣ ਗਏ ਪਿਆਰੇ।

    3. ਜ਼ੱਕਈ ਗੁਨਾਹਾਂ ਤੋਂ ਸੀ ਡਰਿਆ,
    ਵੇਖਣ ਮਸੀਹਾ ਨੂੰ ਗੂਲਰ ਤੇ ਚੜ੍ਹਿਆ,
    ਪਾਪ ਦੀ ਕਮਾਈ ਛੱਡੀ ਹੋ ਗਿਆ ਕਿਨਾਰੇ।

    4. ਜਿਹੜੇ ਮਸੀਹਾ ਨੂੰ ਮੰਨ ਲੈਂਦੇ,
    ਵਿੱਚ ਸਵਰਗ ਦੇ ਉਹਦੇ ਕੋਲ ਰਹਿੰਦੇ,
    ਲੈਂਦੇ ਨੇ ਉਹ ਤੇ ਸਦਾ ਸਵਰਗੀ ਨਜ਼ਾਰੇ।

  • ---

    ਆ ਗਏ ਅਸੀਂ ਦਰ ਤੇਰੇ ’ਤੇ,
    ਮੁਕਤੀ ਦੇਵਣ-ਹਾਰਾ ਤੂੰਏਂ,
    ਤੇਰੇ ਕੋਲ ਗੁਨਾਹ ਦੀ ਮਾਫ਼ੀ,
    ਸਾਡਾ ਬਖ਼ਸ਼ਣਹਾਰਾ ਤੂੰਏਂ।

    1. ਤੇਰੀ ਹਮਦ ਕਰੇ ਪਈ ਧਰਤੀ,
    ਤਾਰੀਫ਼ ਗਾਵੇ ਅਸਮਾਨ,
    ਤੂੰ ਏ ਰਹਿਮ ਕਰਦਾ ਸ਼ਾਫ਼ੀ,
    ਤੂੰਏਂ ਸਾਡਾ ਨਿਗ਼ਾਹਬਾਨ,
    ਸਭ ’ਤੇ ਵੱਸਦੀ ਰਹਿਮਤ ਤੇਰੀ,
    ਸਭ ਦਾ ਪਾਲਣਹਾਰਾ ਤੂੰਏਂ।

    2. ਤੇਰੀ ਅਜ਼ਮਤ ਉੱਚੀ ਸਭਨਾਂ,
    ਬਦਲਾਂ ਤੇ ਅਸਮਾਨਾਂ ਤੋਂ,
    ਕੀਤੀ ਸੀ ਕੁਰਬਾਨ ਤੂੰ ਜਿੰਦੜੀ,
    ਗ਼ੁਨਾਹਗਾਰਾਂ ਇਨਸਾਨਾਂ ਤੋਂ,
    ਅਬਦੀ ਮੁਕਤੀ ਮਿਲਦੀ ਤੇਥੋਂ,
    ਜ਼ਿੰਦਗਾਨੀ ਦਾ ਰਾਹ ਤੂੰਏਂ।

    3. ਬਖ਼ਸ਼ ਤੌਫ਼ੀਕ ਮਸੀਹਾ ਕਰੀਏ,
    ਇੱਕ ਦੂਜੇ ਨਾਲ ਪਿਆਰ ਅਸੀਂ,
    ਤੇਰੀ ਖ਼ੁਸ਼ਖ਼ਬਰੀ ਦਾ ਕਰੀਏ,
    ਹਰ ਥਾਂ ’ਤੇ ਪ੍ਰਚਾਰ ਅਸੀਂ,
    ਪਿਆਰ ਦਾ ਰਾਹ ਵਿਖਾਇਆ ਤੂੰਏਂ,
    ਬੇਟਾ ਰੱਬ ਦਾ ਪਿਆਰਾ ਤੂੰਏਂ।

  • ---

    1. ਅਸੀਂ ਤਾਂ ਰਹਿਣਾ ਏ, ਕਦਮਾਂ ’ਚ ਝੁੱਕ ਕੇ,
    ਦੁਨੀਆ ਦੇ ਕੰਮ ਤਾਂ ਕਦੀ ਨਹੀਂ ਮੁੱਕਦੇ,
    ਕਦਮਾਂ ’ਚ ਜ਼ਿੰਦਗੀ ਬਿਤਾਵਾਂਗੇ,
    ਰੂਹ-ਏ-ਪਾਕ ਨਾਲ ਭਰ ਕੇ ਗੀਤ ਤੇਰੇ ਗਾਵਾਂਗੇ।

    2. ਤੂੰ ਜ਼ਿੰਦਗੀ ਦੀ ਰੋਟੀ ਏ, ਇਹ ਸਭ ਨੂੰ ਬਤਾਵਾਂਗੇ,
    ਜ਼ਿੰਦਗੀ ਏ ਨਾਮ ਤੇਰੇ ਲਾਵਾਂਗੇ,
    ਰੂਹ-ਏ-ਪਾਕ ਨਾਲ ਭਰ ਕੇ ਗੀਤ ਤੇਰੇ ਗਾਵਾਂਗੇ।

    3. ਕਰਾਂਗੇ ਬੁਲੰਦ ਤੇਰੀ ਸੂਲੀ ਨੂੰ ਸਦਾ,
    ਤੂੰ ਸਾਡੀ ਜਿੰਦ ਤੂੰ ਹੀ ਸਾਡਾ ਏ ਖ਼ੁਦਾ,
    ਜ਼ਿੰਦਗੀ ਇਹ ਨਾਮ ਤੇਰੇ ਲਾਵਾਂਗੇ,
    ਰੂਹ-ਏ-ਪਾਕ ਨਾਲ ਭਰ ਕੇ ਗੀਤ ਤੇਰੇ ਗਾਵਾਂਗੇ।

  • ---

    ਆ ਯਿਸੂ ਆ… ਆ ਯਿਸੂ ਆ…
    ਕਾਲੇ ਚਿੱਟੇ ਬੱਦਲਾਂ ’ਤੇ ਯਿਸੂ ਨਾਲ ਜਾਵਾਂਗੇ
    ਹਵਾ ਦਿਆਂ ਬਾਜੂਆਂ ’ਤੇ, ਬਹਿ ਕੇ ਤੁਰ ਜਾਵਾਂਗੇ।

    1. ਨਾਸਰੀ ਦੇ ਆਉਣ ਦੀਆਂ ਕਰ ਲਓ ਤਿਆਰੀਆਂ,
    ਹੋਣਗੀਆਂ ਪੂਰੀਆਂ ਇਹ ਗੱਲਾਂ ਵੇਖੋ ਸਾਰੀਆਂ,
    ਅਬਦੀ ਜਲਾਲ ਵਿੱਚ ਖ਼ੁਸ਼ੀਆਂ ਮਨਾਵਾਂਗੇ,
    ਹਵਾ ਦਿਆਂ ਬਾਜੂਆਂ ’ਤੇ, ਬਹਿ ਕੇ ਤੁਰ ਜਾਵਾਂਗੇ।

    2. ਮੌਤ ਤੇ ਬਿਮਾਰੀਆਂ ਦੇ ਹੜ੍ਹ ਸੁੱਕ ਜਾਣਗੇ,
    ਜ਼ੁਲਮਾਂ ਤੇ ਦੁੱਖਾਂ ਵਾਲੇ ਜਾਲ ਟੁੱਟ ਜਾਣਗੇ,
    ਯਿਸੂ ਦੀ ਹਜ਼ੂਰੀ ਵਿੱਚ ਚੈਨ–ਸੁੱਖ ਪਾਵਾਂਗੇ,
    ਹਵਾ ਦਿਆਂ ਬਾਜੂਆਂ ’ਤੇ, ਬਹਿ ਕੇ ਤੁਰ ਜਾਵਾਂਗੇ।

    3. ਭੁੱਖ ਤੇ ਪਿਆਸ ਵਾਲੀ ਗੱਲ ਉੱਥੇ ਕੋਈ ਨਾ,
    ਅੱਥਰੂ ਤੇ ਹੌਕਿਆਂ ਦੀ ਸੋਚ ਉੱਥੇ ਕੋਈ ਨਾ,
    ਅਸਮਾਨੀ ਫੁੱਲਾਂ ਨਾਲ ਦਿਲਾਂ ਨੂੰ ਸਜਾਵਾਂਗੇ,
    ਹਵਾ ਦਿਆਂ ਬਾਜੂਆਂ ’ਤੇ, ਬਹਿ ਕੇ ਤੁਰ ਜਾਵਾਂਗੇ।

    4. ਸਾਰੇ ਜੱਗ ਵਿੱਚ ਸਦਾ ਰਾਜ ਤੇਰਾ ਹੋਵੇਗਾ,
    ਯਿਸੂ ਤੇਰਾ ਨਾਮ ਸੱਚਾ ਸਦਾ ਉੱਚਾ ਰਹੇਗਾ,
    ਲੇਲੇ ਦਾ ਤੇ ਮੂਸਾ ਵਾਲਾ ਗੀਤ ਅਸੀਂ ਗਾਵਾਂਗੇ,
    ਹਵਾ ਦਿਆਂ ਬਾਜੂਆਂ ’ਤੇ, ਬਹਿ ਕੇ ਤੁਰ ਜਾਵਾਂਗੇ।

  • ---

    ਆ ਗਿਆ ਵੇਲਾ ਆ ਗਿਆ,
    ਕੁਰਬਾਨੀ ਹੁਣ ਸ਼ੁਰੂ ਹੋ ਗਈ,
    ਆ ਗਿਆ ਯਿਸੂ ਦੀ ਆਗਿਆ,
    ਪੂਰਾ ਕਰਨ ਸਮਾਂ ਆ ਗਿਆ
    ‘‘ਜਿੱਥੇ ਹੁੰਦੇ ਦੋ-ਤਿੰਨ ਇਕੱਠੇ,
    ਉੱਥੇ ਹਾਜਰ ਹੁੰਦਾ ਮੈਂ,
    ਨਵੇਂ ਨੇਮ ਦੀ ਕੁਰਬਾਨੀ,
    ਯਾਦ ਮੇਰੀ ਵਿੱਚ ਕਰਿਆ ਕਰੋ।’’

    1. ਮਿਲ ਕੇ ਅਸੀਂ ਇਕਰਾਰ ਕਰਾਂਗੇ,
    ਪਾਪ ਅਸੀਂ ਕਬੂਲ ਕਰਾਂਗੇ,
    ਰਲ ਕੇ ਅਸੀਂ ਪਛਤਾਵਾ ਕਰਾਂਗੇ,
    ਕੁਰਬਾਨੀ ਲਈ ਤਿਆਰੀ ਕਰਾਂਗੇ।

    2. ਸੁਣਾਂਗੇ ਕਲਾਮ ਖ਼ੁਦਾ ਦਾ,
    ਦੇਵਾਂਗੇ ਜੀਵਨ ਨਜ਼ਰਾਨਾ,
    ਵੇਖਾਂਗੇ ਰੋਟੀ ਤੇ ਦਾਖ਼ਰਸ ਦੀ,
    ਤਬਦੀਲੀ ਵਿੱਚ ਬਦਨ ਤੇ ਲਹੂ ਦੇ।

    3. ਰਹਾਂਗੇ ਵਿੱਚ ਪਾਕ ਸ਼ਰਾਕਤ,
    ਪਾਵਾਂਗੇ ਖ਼ੁਦਾ ਦੀ ਬਰਕਤ,
    ਕਰਾਂਗੇ ਪ੍ਰਭੂ ਦੀ ਉਸਤਤ,
    ਇਹ ਹੈ ਸਾਡੀ ਸੱਚੀ ਇਬਾਦਤ।

  • ---

    ਐ ਰੱਬਾ, ਦਇਆ ਕਰ। ਐ ਰੱਬਾ, ਦਇਆ ਕਰ।
    ਐ ਮਸੀਹਾ ਦਇਆ ਕਰ। ਐ ਮਸੀਹਾ ਦਇਆ ਕਰ।
    ਐ ਰੱਬਾ, ਦਇਆ ਕਰ। ਐ ਰੱਬਾ, ਦਇਆ ਕਰ।

  • ---

    ਐ ਪ੍ਰਭੂ ਦਇਆ ਕਰੋ। ਐ ਪ੍ਰਭੂ ਦਇਆ ਕਰੋ।
    ਐ ਮਸੀਹ ਦਇਆ ਕਰੋ। ਐ ਮਸੀਹ ਦਇਆ ਕਰੋ।
    ਐ ਪ੍ਰਭੂ ਦਇਆ ਕਰੋ। ਐ ਪ੍ਰਭੂ ਦਇਆ ਕਰੋ।

  • ---

    ਅਸੀਂ ਮੰਗਦੇ ਹਾਂ ਮਾਫ਼ੀ ਕੋਲੋਂ ਤੇਰੇ,
    ਐ ਪ੍ਰਭੂ ਦਇਆ ਕਰੋ, ਐ ਪ੍ਰਭੂ ਦਇਆ ਕਰੋ।
    ਅਸੀਂ ਮੰਨਦੇ ਹਾਂ ਸਾਰੇ ਪਾਪਾਂ ਨੂੰ ਆਪਣੇ,
    ਐ ਮਸੀਹ ਦਇਆ ਕਰੋ।
    ਸਾਨੂੰ ਆਪਣੀ ਮਾਫ਼ੀ ਬਖ਼ਸ਼ੋ ਪ੍ਰਭੂ,
    ਐ ਪ੍ਰਭੂ ਦਇਆ ਕਰੋ,
    ਐ ਮਸੀਹ ਦਇਆ ਕਰੋ, ਐ ਪ੍ਰਭੂ ਦਇਆ ਕਰੋ।

  • ---

    ਐ ਪ੍ਰਭੂ, ਐ ਪ੍ਰਭੂ, ਸਾਡੇ ’ਤੇ ਦਇਆ ਕਰੋ।
    ਐ ਮਸੀਹ ਦਇਆ ਕਰੋ, ਸਾਡੇ ’ਤੇ ਦਇਆ ਕਰੋ।
    ਐ ਪ੍ਰਭੂ, ਐ ਪ੍ਰਭੂ, ਸਾਡੇ ’ਤੇ ਦਇਆ ਕਰੋ।

  • ---

    ਐ ਪ੍ਰਭੂ ਮੁਕਤੀਦਾਤੇ,
    ਅਸੀਂ ਇਸ ਕੁਰਬਾਨੀ ਦੇ ਨਾਲ,
    ਤੇਰੀ ਮੌਤ ਤੇ ਫਿਰ ਜੀ ਉੱਠਣ ਨੂੰ,
    ਯਾਦ ਕਰਦੇ ਹਾਂ।
    ਐ ਪ੍ਰਭੂ ਮੁਕਤੀਦਾਤੇ,
    ਅਸੀਂ ਇਸ ਕੁਰਬਾਨੀ ਦੇ ਨਾਲ,
    ਤੇਰੇ ਦੂਜੀ ਵਾਰੀ ਆਉਣ ਉੱਤੇ,
    ਆਸ ਰੱਖਦੇ ਹਾਂ।

  • ---

    ਐ ਪ੍ਰਭੂ ਯਿਸੂ ਤੂੰ ਆਪਣੀ,
    ਸਲੀਬ ’ਤੇ ਜੀਅ ਉੱਠਣ ਦੇ ਨਾਲ,
    ਸਾਨੂੰ ਮੁਕਤ ਕੀਤਾ,
    ਤੂੰ ਦੁਨੀਆ ਦਾ ਮੁਕਤੀਦਾਤਾ ਹੈਂ।

  • ---

    ਐ ਬਾਪ ਆਸਮਾਨੀ,
    ਹੈ ਪਾਕ ਨਾਮ ਤੇਰਾ,
    ਇਸ ਧਰਤ ’ਤੇ ਵੀ ਹੋਵੇ,
    ਉੱਚਾ ਮੁਕਾਮ ਤੇਰਾ।

    1. ਤੇਰੀ ਮਰਜ਼ੀ ਹੋਵੇ ਪੂਰੀ,
    ਤੇਰਾ ਰਾਜ ਹੋਵੇ ਹਰ ਥਾਂ,
    ਰੋਟੀ ਹਾਂ ਤੇਥੋਂ ਮੰਗਦਾ,
    ਲੈ ਕੇ ਮੈਂ ਨਾਮ ਤੇਰਾ।
    ਸਾਡੇ ਗੁਨਾਹ ਸਾਰੇ,
    ਹੁਣ ਮੁਆਫ਼ ਕਰ ਖ਼ੁਦਾਇਆ,
    ਗੁਣ ਗਾਈਏ ਸਾਰੇ ਮਿਲਕੇ,
    ਸੁਬ੍ਹਾ ਤੋਂ ਸ਼ਾਮ ਤੇਰਾ।

    2. ਮੈਂ ਆਪਣੇ ਦੁਸ਼ਮਣਾਂ ਨੂੰ,
    ਕਰਦਾ ਹਾਂ ਮਾਫ਼ ਦਿਲ ਤੋਂ,
    ਇਮਤਿਹਾਨ ਨਾ ਲੈ ਮੇਰਾ,
    ਮੈਂ ਹਾਂ ਤਮਾਮ ਤੇਰਾ।
    ਬਦੀਆਂ ਤੇ ਪਾਪਾਂ ਤੋਂ ਤੂੰ,
    ਮੈਨੂੰ ਬਚਾ ਖ਼ੁਦਾਇਆ,
    ਬਦੀਆਂ ਦੇ ਨਾਲ ਹੋਵੇ,
    ਚਰਚਾ ਨਾ ਆਮ ਮੇਰਾ।

    ਤੇਰਾ ਹੈ ਰਾਜ ਤੇ ਕੁਦਰਤ,
    ਪ੍ਰਤਾਪ ਵੀ ਹੈ ਤੇਰਾ,
    ਸਦਾ ਤੋਂ ਹੈ, ਤੇ ਹੁਣ ਵੀ,
    ਸਦਾ ਤੀਕ ਹੋਵੇਗਾ।

  • ---

    ਐ ਸਾਡੇ ਬਾਪ ਜਿਹੜਾ ਆਸਮਾਨ ’ਤੇ,
    ਤੇਰਾ ਨਾਮ ਪਾਕ ਸਦਾ ਮੰਨਿਆ ਜਾਵੇ।

    1. ਤੇਰਾ ਰਾਜ ਆਵੇ ਹੋਵੇ ਤੇਰੀ ਮਰਜ਼ੀ,
    ਜਿਸ ਤਰ੍ਹਾਂ ਅਸਮਾਨ ’ਤੇ ਜ਼ਮੀਨ ਉੱਤੇ ਹੋਵੇ,
    ਸਾਡੀ ਰੋਜ਼ ਦੀ ਰੋਟੀ ਅੱਜ ਸਾਨੂੰ ਦੇ,
    ਤੇ ਸਾਡੇ ਸਭ ਕਸੂਰ ਸਾਨੂੰ ਮਾਫ਼ ਕਰ ਦੇ।

    2. ਜਿਵੇਂ ਅਸੀਂ ਆਪਣੇ ਕਸੂਰਵਾਰਾਂ ਨੂੰ,
    ਉਹਨਾਂ ਦੇ ਕਸੂਰ ਅਸੀਂ ਮਾਫ਼ ਕਰਦੇ,
    ਸਾਨੂੰ ਐ ਖ਼ੁਦਾ ਅਜ਼ਮਾਇਸ਼ ਵਿੱਚ ਨਾ ਪਾ,
    ਸਗੋਂ ਬੁਰਿਆਈ ਤੋਂ ਸਾਨੂੰ ਬਚਾ।

    ਕਿਉਂ ਜੋ ਰਾਜ ਕੁਦਰਤ ਤੇ ਪ੍ਰਤਾਪ ਤੇਰਾ ਹੈ,
    ਸਦਾ ਤੋਂ ਹੈ, ਸਦਾ ਤੀਕਰ ਰਹੇਗਾ।

  • ---

    ਐ ਸਾਡੇ ਬਾਪ, ਐ ਸਾਡੇ ਬਾਪ,
    ਜੋ ਅਸਮਾਨ ’ਤੇ ਹੈ,
    ਤੇਰਾ ਨਾਮ ਪਾਕ ਸਦਾ ਮੰਨਿਆ ਜਾਵੇ।

    1. ਤੇਰਾ ਰਾਜ ਆਵੇ, ਹੋਵੇ ਤੇਰੀ ਮਰਜ਼ੀ,
    ਜਿਸ ਤਰ੍ਹਾਂ ਆਸਮਾਨ ’ਤੇ ਜ਼ਮੀਨ ’ਤੇ ਹੋਵੇ,
    ਸਾਡੀ ਰੋਜ਼ ਦੀ ਰੋਟੀ ਅੱਜ ਸਾਨੂੰ ਦੇ,
    ਸਾਡੇ ਸਭ ਕਸੂਰ ਸਾਨੂੰ ਮਾਫ਼ ਕਰ ਦੇ।

    2. ਜਿਵੇਂ ਅਸੀਂ ਆਪਣੇ ਕਸੂਰਵਾਰਾਂ ਨੂੰ,
    ਉਨ੍ਹਾਂ ਦੇ ਕਸੂਰ ਅਸੀਂ ਮਾਫ਼ ਕਰਦੇ,
    ਸਾਨੂੰ ਐ ਖ਼ੁਦਾ, ਅਜ਼ਮਾਇਸ਼ ਵਿੱਚ ਨਾ ਪਾ,
    ਸਗੋਂ ਬੁਰਿਆਈ ਤੋਂ ਸਾਨੂੰ ਬਚਾ।

    ਤੇਰਾ ਹੈ ਰਾਜ ਤੇ ਕੁਦਰਤ,
    ਪ੍ਰਤਾਪ ਵੀ ਹੈ ਤੇਰਾ,
    ਸਦਾ ਤੋਂ ਹੈ ਤੇ ਹੁਣ ਵੀ
    ਸਦਾ ਤੀਕ ਰਹੇਗਾ।

  • ---

    ਐ ਅਸਮਾਨਾਂ ਦੇ ਵਾਲੀ ਪਿਤਾ,
    ਹੋਵੇ ਪਾਕ ਨਾਮ ਤੇਰਾ,
    ਇਸ ਧਰਤੀ ਉੱਤੇ ਹੋਵੇ ਸਦਾ,
    ਉੱਚਾ ਮੁਕਾਮ ਤੇਰਾ।

    1. ਤੇਰੀ ਮਰਜ਼ੀ ਹੋਵੇ ਪੂਰੀ ਸਦਾ,
    ਤੇਰਾ ਰਾਜ ਹੋਵੇ ਹਰ ਇਕ ਥਾਂ,
    ਸਾਨੂੰ ਰੋਜ਼ ਦੀ ਰੋਟੀ ਬਖ਼ਸ਼ੀਂ ਪਿਤਾ,
    ਮੰਗਦਾ ਹੈ ਬਾਲ ਤੇਰਾ।

    2. ਪ੍ਰਭੂ ਸਾਡੇ ਗੁਨਾਹਾਂ ਨੂੰ ਬਖ਼ਸ਼ੀਂ,
    ਜਿਵੇਂ ਕਰਦੇ ਹਾਂ ਮੁਆਫ਼ ਅਸੀਂ ਵੀ,
    ਅਜ਼ਮਾਇਸ਼ਾਂ, ਬੁਰਾਈਆਂ ਤੋਂ ਸਾਨੂੰ ਬਚਾ,
    ਹੋਵਾਂ ਸ਼ੁਕਰਗੁਜ਼ਾਰ ਤੇਰਾ।

    ਤੇਰਾ ਹੈ ਰਾਜ ਤੇ ਕੁਦਰਤ ਵੀ,
    ਪ੍ਰਤਾਪ ਵੀ ਹੈ ਤੇਰਾ,
    ਸਦਾ ਤੋਂ ਹੈ, ਤੇ ਹੁਣ ਤਕ ਵੀ,
    ਹਮੇਸ਼ਾ ਤੀਕ ਰਹੇਗਾ, ਆਮੀਨ।

  • ---

    ਐ ਲੇਲੇ ਖ਼ੁਦਾ ਦੇ ਤੂੰ ਦੁਨੀਆ ਦੇ,
    ਗੁਨਾਹ ਚੁੱਕ ਲੈ ਜਾਂਦਾ ਹੈਂ।

    1. ਸਾਡੇ ਉੱਤੇ ਦਇਆ ਕਰੋ।

    2. ਸਾਡੇ ਉੱਤੇ ਦਇਆ ਕਰੋ।

    3. ਸਾਨੂੰ ਆਪਣੀ ਸ਼ਾਂਤੀ ਦਓ।

  • ---

    ਐ ਲੇਲੇ ਖ਼ੁਦਾ ਦੇ ਤੂੰ ਦੁਨੀਆ ਦੇ
    ਗੁਨਾਹ ਚੁੱਕ ਲੈ ਜਾਂਦਾ ਹੈਂ।

    ਐ ਲੇਲੇ ਖ਼ੁਦਾ ਦੇ, ਐ ਲੇਲੇ ਖ਼ੁਦਾ ਦੇ।

    1. ਸਾਡੇ ਉੱਤੇ ਦਇਆ ਕਰ।

    2. ਸਾਡੇ ਉੱਤੇ ਦਇਆ ਕਰ।

    3. ਸਾਨੂੰ ਸ਼ਾਂਤੀ ਪ੍ਰਦਾਨ ਕਰ।

  • ---

    1. ਐ ਲੇਲੇ ਖ਼ੁਦਾ ਦੇ, ਤੂੰ ਦੁਨੀਆ ਦੇ
    ਗੁਨਾਹ ਚੁੱਕ ਲੈ ਜਾਂਦਾ ਹੈਂ।
    ਐ ਪ੍ਰਭੂ ਦਇਆ ਕਰੋ,
    ਸਾਡੇ ਉੱਤੇ, ਦਇਆ ਕਰੋ।

    2. ਐ ਲੇਲੇ ਖ਼ੁਦਾ ਦੇ ਤੂੰ ਦੁਨੀਆ ਦੇ,
    ਗੁਨਾਹ ਚੁੱਕ ਲੈ ਜਾਂਦਾ ਹੈਂ।
    ਐ ਪ੍ਰਭੂ, ਦਇਆ ਕਰੋ,
    ਸਾਡੇ ਉੱਤੇ, ਦਇਆ ਕਰੋ।

    3. ਐ ਲੇਲੇ ਖ਼ੁਦਾ ਦੇ, ਤੂੰ ਦੁਨੀਆ ਦੇ,
    ਗੁਨਾਹ ਚੁੱਕ ਲੈ ਜਾਂਦਾ ਹੈਂ।
    ਐ ਪ੍ਰਭੂ, ਪ੍ਰਦਾਨ ਕਰੋ,
    ਸ਼ਾਂਤੀ ਆਪਣੀ, ਪ੍ਰਦਾਨ ਕਰੋ।

  • ---

    ਐ ਖ਼ੁਦਾਵੰਦਾ, ਸਾਡੀ ਸੁਣ ਦੁਆ,
    ਸਾਡਾ ਕਰ ਕਬੂਲ ਚੜ੍ਹਾਵਾ।

    1. ਨਜ਼ਰਾਨਾ ਰੋਟੀ ਦਾ ਤੈਨੂੰ ਚੜ੍ਹਾਈਏ,
    ਯਿਸੂ ਦੇ ਬਦਨ ਵਿੱਚ ਅਸੀਂ ਇਹਨੂੰ ਪਾਈਏ।

    2. ਨਜ਼ਰਾਨਾ ਦਾਖਰਸ ਦਾ ਤੈਨੂੰ ਚੜ੍ਹਾਈਏ,
    ਯਿਸੂ ਦੇ ਲਹੂ ਵਿੱਚ ਅਸੀਂ ਇਹਨੂੰ ਪਾਈਏ।

    3. ਦਿਲ ਆਪਣਾ ਜੋ ਤੈਨੂੰ ਚੜ੍ਹਾਵੇ,
    ਰਹਿਮ, ਫ਼ਜ਼ਲ ਅਤੇ ਮੁਕਤੀ ਉਹ ਪਾਵੇ।

  • ---

    ਐ ਖ਼ੁਦਾਵੰਦਾ, ਸਾਡੀ ਸੁਣ ਦੁਆ,
    ਸਾਡਾ ਕਰ ਕਬੂਲ ਚੜ੍ਹਾਵਾ।

    1. ਸੱਚਾ ਤੇ ਜ਼ਿੰਦਾ ਤੂੰ ਇੱਕ ਖ਼ੁਦਾ ਹੈਂ,
    ਖ਼ਾਲਿਕ ਮਾਲਿਕ ਹਰ ਸ਼ੈਅ ਦਾ ਹੈਂ।

    2. ਸਿਜਦਾ ਸ਼ੁਕਰ ਤੇ ਅਰਜ਼ਾਂ ਕਰੀਏ,
    ਤਨ ਮਨ ਤੇ ਧਨ ਹਾਜ਼ਿਰ ਕਰੀਏ।

    3. ਜਿਉਂਦੇ ਤੇ ਮੋਏ ਹੋਏ ਸਾਰੇ ਦੀਨਦਾਰਾਂ ਨੂੰ,
    ਬਖ਼ਸ਼ ਗੁਨਾਹ ਸਾਡੇ ਭੈਣ–ਭਰਾਵਾਂ ਨੂੰ।

  • ---

    ਆਪਣੀ ਤੌਫ਼ੀਕ ਸੇਤੀ ਮੈਂ ਵੀ ਕੁਝ ਹਿੱਸਾ ਪਾਵਾਂ,
    ਤੇਰੀ ਕੁਰਬਾਨੀ ਵਿੱਚ ਵੀ ਆਪਣਾ ਨਜ਼ਰਾਨਾ ਪਾਵਾਂ।

    1. ਤੇਰੇ ਪਰ ਕਾਬਿਲ ਨਹੀਂ ਅਦਨਾ ਚੜ੍ਹਾਵਾ ਮੇਰਾ,
    ਆਪਣਾ ਹਕੀਰ ਚੜ੍ਹਾਵਾ ਦੇਵਾਂ ਤੇ ਮੈਂ ਸ਼ਰਮਾਵਾਂ।

    2. ਹੋਵੇ ਪਸੰਦ ਤੈਨੂੰ ਮੇਰੇ ਦਿਲ ਦਾ ਨਜ਼ਰਾਨਾ,
    ਯਿਸੂ ਦੇ ਨਾਲ ਰਲਕੇ ਆਪਣਾ ਦਿਲ ਨਜ਼ਰ ਚੜ੍ਹਾਵਾਂ।

  • ---

    ਆਏ ਤੇਰੇ ਦਰ ’ਤੇ ਹਾਂ ਰੱਖ ਸਾਡਾ ਮਾਣ ਤੂੰ,
    ਐ ਖ਼ੁਦਾ ਨਜ਼ਰਾਨਾ ਸਾਡਾ ਕਰ ਪ੍ਰਵਾਨ ਤੂੰ।

    1. ਰੋਟੀ ਤੇ ਮੈਅ ਲੈ ਕੇ ਆਏ ਹਾਂ ਚੜ੍ਹਾਉਣ ਨੂੰ,
    ਨਾਲੇ ਅਸੀਂ ਆਏ ਹਾਂ ਭੁੱਲਾਂ ਬਖ਼ਸ਼ਾਉਣ ਨੂੰ,
    ਕਰ ਸਦਾ ਮਾਫ਼ ਸਾਨੂੰ ਜਾਣ ਕੇ ਨਾਦਾਨ ਤੂੰ।

    2. ਆਏ ਤੇਰੇ ਕਦਮਾਂ ’ਚ ਲੈ ਕੇ ਨਜ਼ਰਾਨੇ ਹਾਂ,
    ਤੇਰੇ ਨਾਮ ਦੇ ਹੀ ਅਸੀਂ ਸਦਾ ਤੋਂ ਦਿਵਾਨੇ ਹਾਂ,
    ਤੂੰ ਏਂ ਸਾਡੀ ਜ਼ਿੰਦਗੀ ਤੇ ਨਾਲੇ ਜਿੰਦ–ਜਾਨ ਤੂੰ।

    3. ਆ ਗਏ ਹਜ਼ੂਰ ਤੇਰੇ ਹੋ ਕੇ ਹਕੀਰ ਹਾਂ,
    ਰੱਬਾ ਤੇਰੇ ਦਰ ਦੇ ਹੀ ਅਸੀਂ ਤਾਂ ਫ਼ਕੀਰ ਹਾਂ,
    ਜਾਣ ਨਾ ਬੇਗ਼ਾਨਾ ਸਾਨੂੰ ਆਪਣਾ ਲੈ ਜਾਣ ਤੂੰ।

  • ---

    ਆ ਜਾਓ, ਨਾ ਬੋਝ ਉਠਾਓ,
    ਪਿਆਰਾ ਮਸੀਹਾ ਲਵੇਗਾ ਉਠਾ।

    1. ਬੇ–ਪਰਵਾਹੀ ਤਿਆਗ ਕੇ ਭਾਈ,
    ਸਭ ਨੂੰ ਬੁਲਾਵੇ, ਪਾ ਲਓ ਰਿਹਾਈ,
    ਵਕਤ ਸੁਨਹਿਰੀ ਲਵੋ ਨਾ ਗੁਆ।

    2. ਪਾਪ ਬਿਮਾਰੀ ਦੇ ਦੁਖਿਆਰੇ,
    ਵੇਖੋ ਯਿਸੂ ਨੇ ਹੱਥ ਪਸਾਰੇ,
    ਪਾਪ ਮਿਟਾ ਕੇ ਦੇਵੇਗਾ ਸ਼ਿਫ਼ਾ।

    3. ਹੁਣ ਕਿਰਪਾ ਦਾ ਵਕਤ ਹੈ ਆਇਆ,
    ਆਪਣਾ ਬਚਾ ਲਓ ਜੀਵਨ ਸਾਰਾ,
    ਉਸ ਦੇ ਜਲਾਲ ਵਿੱਚ ਰਹੋਗੇ ਸਦਾ।

    4. ਜਦ ਦਰਵਾਜ਼ਾ ਬੰਦ ਕਰੇਗਾ,
    ਮੁਕਤੀ ਦਾ ਨਾ ਵਕਤ ਰਹੇਗਾ,
    ਵਿੱਚ ਸਦਾ ਦੇ ਰਹੋਗੇ ਸਦਾ।

  • ---

    ਐ ਰੂਹ ਮਸੀਹ ਦੀ ਮੈਨੂੰ
    ਪਾਕ ਸਾਫ਼ ਤੂੰ ਮੈਨੂੰ ਬਣਾ।

    1. ਤੂੰ ਐ ਮਸੀਹ ਦੇ ਪਾਕ ਬਦਨ,
    ਤੂੰ ਮੈਨੂੰ ਲੈ ਬਚਾ,
    ਐ ਪਾਕ ਲਹੂ ਮਸੀਹ ਦੇ,
    ਮੈਨੂੰ ਖ਼ੁਸ਼ੀ ਨਾਲ ਰਜਾ।

    2. ਪਾਣੀ ਮਸੀਹ ਦੀ ਵੱਖੀ ਦੇ,
    ਮੈਨੂੰ ਤੂੰ ਨਹਾ,
    ਮੈਨੂੰ ਐ ਦੁੱਖ ਮਸੀਹ ਦੇ,
    ਤੂੰ ਮਜ਼ਬੂਤ ਬਣਾ।

    3. ਸੁਣ ਲੈ ਮੇਰੀ ਦੁਆ,
    ਮੇਰੇ ਰਹੀਮ ਐ ਖ਼ੁਦਾ,
    ਤੂੰ ਆਪਣੇ ਪਾਕ ਜ਼ਖ਼ਮਾਂ
    ਦੇ ਵਿੱਚ ਮੈਨੂੰ ਲੈ ਛਿਪਾ।

    4. ਆਪਣੇ ਨਾ ਕੋਲੋਂ ਹੋਣ ਦੇ
    ਮੈਨੂੰ ਕਦੀ ਜੁਦਾ,
    ਵੈਰੀ ਮੇਰੇ ਸ਼ੈਤਾਨ ਤੋਂ
    ਮੈਨੂੰ ਤੂੰ ਰੱਖ ਬਚਾ।

    5. ਮੈਨੂੰ ਮੇਰੇ ਮਰਨ ਦੇ ਵੇਲੇ
    ਆਪਣੇ ਕੋਲ ਬੁਲਾ,
    ਮੈਨੂੰ ਤੂੰ ਹੁਕਮ ਦੇ ਦੇ,
    ਆਪਣੇ ਕੋਲ ਆਉਣ ਦਾ।

    6. ਤਾਂ ਜੋ ਭਈ ਤੇਰੇ
    ਪਾਕ ਲੋਕਾਂ ਨਾਲ ਸਦਾ,
    ਕਰਦਾ ਰਹਾਂ ਤਾਰੀਫ਼
    ਤੇਰੀ ਐ ਮੇਰੇ ਖ਼ੁਦਾ।

  • ---

    ਐ ਰੂਹ ਮਸੀਹ ਦੀ ਮੈਨੂੰ ਪਵਿੱਤਰ ਕਰ,
    ਐ ਬਦਨ ਯਿਸੂ ਦੇ ਖ਼ਤਰੇ ਤੋਂ ਬਚਾਓ,
    ਐ ਪਾਕ ਲਹੂ ਮੈਨੂੰ
    ਖ਼ੁਸ਼ੀ ਵਿੱਚ ਰਜਾ ਦਿਓ,
    ਪਾਕ ਦਿਲ ਦੇ ਪਾਣੀ ਨਾਲ
    ਸਦਾ ਧੋਇਆ ਕਰੋ,
    ਯਿਸੂ ਆਪਣੇ ਦੁੱਖਾਂ ਦੇ ਨਾਲ,
    ਸਦਾ ਮੈਨੂੰ ਮਜ਼ਬੂਤ ਕਰ,
    ਰਹਿਮ ਦਿਲ ਯਿਸੂ ਮਸੀਹ,
    ਕਿਰਪਾ ਨਾਲ ਮੇਰੀ ਬੇਨਤੀ ਸੁਣ,
    ਆਪਣੇ ਪਾਕ ਜ਼ਖ਼ਮਾਂ ਵਿੱਚ ਮੈਨੂੰ ਛੁਪਾ ਕੇ,
    ਰੱਖਿਆ ਕਰ, ਕਦੀਂ ਮੈਨੂੰ ਆਪਣੇ ਕੋਲੋਂ
    ਵੱਖ ਨਾ ਹੋਣ ਦੇ, ਪ੍ਰਭੂ,
    ਸ਼ੈਤਾਨ ਦੀਆਂ ਸਾਰੀਆਂ
    ਬੁਰਾਈਆਂ ਤੋਂ ਮੈਨੂੰ ਤੂੰ ਬਚਾ ਲੈ ਪ੍ਰਭੂ,
    ਮੇਰੇ ਮਰਨ ਦੇ ਵੇਲੇ ਆਪਣੇ ਕੋਲ ਬੁਲਾ ਪ੍ਰਭੂ,
    ਤੇਰੇ ਕੋਲ ਆਉਣ ਦੇ ਲਈ
    ਮੈਨੂੰ ਆਪਣਾ ਹੁਕਮ ਦੇ,
    ਸਾਰੇ ਪਾਕ ਲੋਕਾਂ ਦੇ ਨਾਲ
    ਤੇਰੀ ਵਡਿਆਈ ਮੈਂ ਕਰਦਾ ਹਾਂ।

  • ---

    ਆਓ ਪਾਕ ਸ਼ਰਾਕਤ ਲੈਣ ਚੱਲੀਏ,
    ਯਿਸੂ ਸਾਰਿਆਂ ਨੂੰ ਕੋਲ ਬੁਲਾਂਵਦਾ,
    ਥੱਕੇ ਮਾਂਦਿਆਂ ਤੇ ਭਾਰ ਹੇਠ ਦੱਬਿਆਂ,
    ਦੁਖੀ ਦਿਲਾਂ ਨੂੰ ਆਰਾਮ ਪਹੁੰਚਾਂਵਦਾ।

    1. ਜ਼ਿੰਦਾ ਰੋਟੀ ਮੈਂ ਜ਼ਿੰਦਗੀ ਦੀ,
    ਯਿਸੂ ਨੇ ਫਰਮਾਇਆ ਹੈ,
    ਉੱਤਰ ਆਇਆ ਅਸਮਾਨਾਂ ਉੱਤੋਂ,
    ਤਰਸ ਇਨਸਾਨ ਉੱਤੇ ਆਇਆ ਹੈ।
    ਜਿਹੜਾ ਸਾਫ਼ ਦਿਲ ਨਾਲ ਰੋਟੀ ਖਾਂਵਦਾ,
    ਉਹ ਤੇ ਜ਼ਿੰਦਗੀ ਸਦਾ ਵਾਲੀ ਪਾਂਵਦਾ,
    ਥੱਕੇ ਮਾਂਦਿਆਂ ਤੇ ਭਾਰ ਹੇਠਾਂ ਦੱਬਿਆਂ,
    ਦੁਖੀ ਦਿਲਾਂ ਨੂੰ ਆਰਾਮ ਪਹੁੰਚਾਂਵਦਾ।

    2. ਇਹੋ ਖ਼ੁਰਾਕ ਮਸੀਹੀ ਜ਼ਿੰਦਗੀ ਲਈ,
    ਮੁਫ਼ਤ ਯਿਸੂ ਨੇ ਬਖ਼ਸ਼ੀ ਹੈ,
    ਰੋਟੀ ਵਿੱਚ ਬਦਲਾ ਕੇ ਸਾਨੂੰ,
    ਦਿੰਦਾ ਆਪਣੀ ਹਸਤੀ ਹੈ।
    ਯਿਸੂ ਪਿਆਰ ਨਾਲ ਸਭ ਨੂੰ ਬੁਲਾਂਵਦਾ,
    ਬੜ੍ਹੀ ਲੋੜ ਵਾਲੀ ਸ਼ੈ ਬਣ ਜਾਂਵਦਾ,
    ਥੱਕੇ ਮਾਂਦਿਆਂ ਤੇ ਭਾਰ ਹੇਠਾਂ ਦੱਬਿਆਂ,
    ਦੁਖੀ ਦਿਲਾਂ ਨੂੰ ਆਰਾਮ ਪਹੁੰਚਾਂਵਦਾ।

    3. ਰੋਟੀ ਦੀ ਸੂਰਤ ਵਿੱਚ ਖਾਓ,
    ਹੁਕਮ ਯਿਸੂ ਦਾ ਸਭਨੀ ਥਾਈਂ,
    ਨਾ ਬਚਣਾ ਤੇ ਨਾ ਸ਼ਰਮਾਉਣਾ,
    ਇਹੋ ਸੁਣਾਓ ਸਭਨੀ ਥਾਈਂ।
    ਯਿਸੂ ਨਿਉਂ ਕੇ ਸ਼ਾਨ ਛੁਪਾਂਵਦਾ,
    ਬੜ੍ਹੀ ਲੋੜ ਵਾਲੀ ਸ਼ੈ ਬਣ ਜਾਂਵਦਾ,
    ਥੱਕੇ ਮਾਂਦਿਆ ਤੇ ਭਾਰ ਹੇਠਾਂ ਦੱਬਿਆਂ,
    ਦੁਖੀ ਦਿਲਾਂ ਨੂੰ ਆਰਾਮ ਪਹੁੰਚਾਂਵਦਾ।

  • ---

    ਆਓ ਯਿਸੂ ਮੇਰਾ ਸਹਾਰਾ ਬਣ ਜਾਓ,
    ਡੋਲੇ ਮੇਰੀ ਕਸ਼ਤੀ ਕਿਨਾਰਾ ਬਣ ਜਾਓ।

    1. ਤੇਰੇ ਘਰ ਵੱਸਾਂ ਮੈਂ, ਦੁਆ ਇਹੋ ਮੰਗੀ ਏ,
    ਜ਼ਿੰਦਗੀ ਤੋਂ ਵੱਧ ਕੇ ਦਇਆ ਤੇਰੀ ਚੰਗੀ ਏ,
    ਜਾਨ ਤੋਂ ਵੀ ਵੱਧ ਕੇ, ਪਿਆਰਾ ਬਣ ਜਾਓ।

    2. ਵਚਨ ਦੀ ਮਹਿਕ ਨਾਲ ਮੈਨੂੰ ਮਹਿਕਾ ਦਿਓ,
    ਦਿਲ ਦੀ ਖੇਤੀ ’ਚ ਚੰਗੇ ਫਲ਼ਾਂ ਨੂੰ ਉਗਾ ਦਿਓ,
    ਮਿੱਠੀ ਖ਼ੁਸ਼ਬੂ ਦਾ, ਨਜ਼ਾਰਾ ਬਣ ਜਾਓ।

    3. ਘੇਰਿਆ ਮੁਸੀਬਤਾਂ ਨੇ ਦਿਲ ਡਾਵਾਂ ਡੋਲ੍ਹ ਹੈ,
    ਜ਼ਿੰਦਗੀ ਦਾ ਸੱਚਾ ਛੁਟਕਾਰਾ ਤੇਰੇ ਕੋਲ ਹੈ,
    ਮੇਰੀ ਮੁਕਤੀ ਦਾ, ਕਫ਼ਾਰਾ ਬਣ ਜਾਓ।

  • ---

    ਆਖ਼ਰੀ ਖਾਣੇ ’ਤੇ ਯਿਸੂ ਖੁਦ ਫਰਮਾਇਆ ਹੈ,
    ਆਪਣਾ ਬਦਨ ਲਹੂ ਯਿਸੂ ਨੇ ਪਿਲਾਇਆ ਹੈ,
    ਖਾਓ ਬਦਨ ਮੇਰਾ, ਪੀਓ ਲਹੂ ਮੇਰਾ।

    1. ਰੋਟੀ ਨੂੰ ਬਦਨ ਬਣਾ ਕੇ, ਆਪ ਖਿਲਾਇਆ ਹੈ,
    ਦਾਖਰਸ ਨੂੰ ਲਹੂ ਬਣਾ ਕੇ, ਆਪ ਪਿਲਾਇਆ ਹੈ,
    ਤੁਸੀਂ ਸਾਰੇ ਖਾਓ, ਤੁਸੀਂ ਸਾਰੇ ਪੀਓ।

    2. ਭੁੱਖਾ ਜੋ ਦਰ ’ਤੇ ਆਵੇ, ਜੀਵਨ ਪਾਵੇਗਾ,
    ਪਿਆਸਾ ਜੋ ਦਰ ’ਤੇ ਆਵੇ, ਪਿਆਸ ਬੁਝਾਵੇਗਾ,
    ਤੁਸੀਂ ਸਾਰੇ ਆਓ, ਤੁਸੀਂ ਸਾਰੇ ਆਓ।

    3. ਰੋਗੀ ਜੋ ਦਰ ’ਤੇ ਆਵੇ, ਸ਼ਿਫ਼ਾ ਪਾਵੇਗਾ,
    ਦੁਖੀ ਜੋ ਦਰ ’ਤੇ ਆਵੇ, ਸ਼ਾਂਤੀ ਪਾਵੇਗਾ,
    ਸ਼ਾਂਤੀ ਤੁਸੀਂ ਪਾਓ, ਸ਼ਿਫ਼ਾ ਤੁਸੀਂ ਪਾਓ।

  • ---

    ਆਓ ਸਾਰੇ ਖਾਓ, ਇਸ ਰੋਟੀ ਨੂੰ,
    ਆਓ ਸਾਰੇ ਪੀਓ ਇਸ ਪਿਆਲੇ ਨੂੰ,
    ਯਿਸੂ ਸਭ ਨੂੰ ਬੁਲਾਵੇ, ਪਿਆਰ ਆਪਣਾ ਵਿਖਾਵੇ,
    ਉਹਦੇ ਪਿਆਰ ਵਿੱਚ ਤਨ ਮਨ ਰੰਗ ਲਓ।

    1. ‘‘ਸਵਰਗਾਂ ਤੋਂ ਉਤਰੀ ਰੋਟੀ ਮੈਂ ਹਾਂ’’,
    ਯਿਸੂ ਮਸੀਹ ਦਾ ਕਹਿਣਾ,
    ‘‘ਜਿਹੜਾ ਮੇਰਾ ਬਦਨ ਖਾਵੇ, ਰਹਿਮ ਫ਼ਜ਼ਲ ਪਾਵੇ’’,
    ਯਿਸੂ ਮਸੀਹ ਦਾ ਕਹਿਣਾ।
    ਪਾਪ ਛੱਡ ਕੇ ਤੂੰ ਆ ਜਾ, ਮੁਕਤੀ ਯਿਸੂ ਕੋਲੋਂ ਪਾ ਜਾ,
    ਉਹਦੇ ਪਿਆਰ ਵਿੱਚ ਤਨ ਮਨ ਰੰਗ ਲਓ।

    2. ਦੁੱਖਾਂ ਤੇ ਬਿਮਾਰੀਆਂ ਨੂੰ, ਦਿਲ ਵਿੱਚੋਂ ਕੱਢ ਕੇ,
    ਰੂਹ ਨੂੰ ਪਾਕ ਬਣਾਉਂਦਾ,
    ਖਾਂਦਾ ਜੋ ਵੀ ਯਿਸੂ ਦੇ ਬਦਨ ਨੂੰ ਅਨੰਤ ਜੀਵਨ ਪਾਉਂਦਾ।
    ਪਾਪ ਛੱਡ ਕੇ ਤੂੰ ਆ ਜਾ, ਮੁਕਤੀ ਯਿਸੂ ਕੋਲੋਂ ਪਾ ਜਾ,
    ਉਹਦੇ ਪਿਆਰ ਵਿੱਚ ਤਨ ਮਨ ਰੰਗ ਲਓ।

  • ---

    ਆਓ ਸ਼ੁਕਰ ਖ਼ੁਦਾ ਦਾ ਕਰੀਏ,
    ਇਹੋ ਰੱਬ ਦੀ ਮਰਜ਼ੀ ਏ,
    ਉਹਦੇ ਨਾਂ ਨੂੰ ਉੱਚਾ ਕਰੀਏ,
    ਇਹੋ ਰੱਬ ਦੀ ਮਰਜ਼ੀ ਏ।

    1. ਦੁਖੀਆਂ ਦੇ ਦੁੱਖਾਂ ਦਾ ਚਾਰਾ,
    ਕਮਜ਼ੋਰਾਂ ਦਾ ਰਾਖਾ ਏ,
    ਜਿਹੜੀ ਸਾਡੀ ਆਸ ਮਸੀਹਾ,
    ਸਾਰੇ ਜੱਗ ਦੀ ਆਸ਼ਾ ਏ।
    ਆਓ ਜ਼ਿਕਰ ਯਿਸੂ ਦਾ ਕਰੀਏ,
    ਇਹੋ ਰੱਬ ਦੀ ਮਰਜ਼ੀ ਏ,
    ਉਹਦੇ ਨਾਂ ਨੂੰ ਉੱਚਾ ਕਰੀਏ,
    ਇਹੋ ਰੱਬ ਦੀ ਮਰਜ਼ੀ ਏ।

    2. ਸਾਡਾ ਰੱਬ ਪਤਾਲ਼ਾਂ ਵਿੱਚੋਂ,
    ਸਾਨੂੰ ਕੱਢ ਲਿਆਇਆ ਏ,
    ਪਾਪਾਂ ਵਿੱਚੋਂ ਕੱਢ ਕੇ ਸਾਨੂੰ,
    ਆਪਣੇ ਨਾਲ ਬਿਠਾਇਆ ਏ।
    ਉਹਦੇ ਪਿਆਰ ਦਾ ਚਰਚਾ ਕਰੀਏ,
    ਇਹੋ ਰੱਬ ਦੀ ਮਰਜ਼ੀ ਏ,
    ਉਹਦੇ ਨਾਂ ਨੂੰ ਉੱਚਾ ਕਰੀਏ,
    ਇਹੋ ਰੱਬ ਦੀ ਮਰਜ਼ੀ ਏ।

    3. ਉਹਦੇ ਪਾਕ ਹਜ਼ੂਰੋਂ ਸਾਨੂੰ,
    ਸੱਚੀਆਂ ਖ਼ੁਸ਼ੀਆਂ ਲੱਭੀਆਂ ਨੇ,
    ਉਹਦੇ ਪਾਕ ਕਲਾਮ ਨੇ ਸਾਨੂੰ,
    ਉੱਚੀਆਂ ਗੱਲਾਂ ਦੱਸੀਆਂ ਨੇ।
    ਉਹਨੂੰ ਹਰ ਦਮ ਸਿਜਦਾ ਕਰੀਏ,
    ਇਹੋ ਰੱਬ ਦੀ ਮਰਜ਼ੀ ਏ,
    ਉਹਦੇ ਨਾਂ ਨੂੰ ਉੱਚਾ ਕਰੀਏ,
    ਇਹੋ ਰੱਬ ਦੀ ਮਰਜ਼ੀ ਏ।

  • ---

    ਐ ਯਰੂਸ਼ਲਮ ਦੀਓ ਬੇਟੀਓ,
    ਤੁਸੀਂ ਆਪਣੇ ਆਪ ’ਤੇ ਵੈਣ ਕਰੋ,
    ਗੁਨਾਹਗਾਰਾਂ ਨੂੰ ਜੰਮਣ ਵਾਲੀਓ,
    ਔਲਾਦ ਆਪਣੀ ’ਤੇ ਵੈਣ ਕਰੋ।

    1. ਉਹ ਦਿਨ ਵੀ ਇੱਥੇ ਆਉਣਗੇ,
    ਤੁਸਾਂ ਵੇਖੇ ਪਹਾੜਾਂ ਲੁਕਣਾ ਏੇਂ,
    ਸਾਨੂੰ ਆਪਣੇ ਹੇਠ ਛੁਪਾ ਛੱਡੋ,
    ਤੁਸਾਂ ਡਿੱਗਿਆ ਕੋਲੋਂ ਬਚਣਾ ਏਂ,
    ਤੁਸਾਂ ਜ਼ੁਲਮ ਤੇ ਪਾਪ ਕਮਾਏ ਨੇ,
    ਅਸਾਂ ਨਾਲ ਨਾ ਕੋਈ ਰਹਿਮ ਕਰੋ।

    2. ਉਹ ਰੋਜ਼ ਜਹਾਨ ’ਤੇ ਭਾਰ ਆਏ,
    ਉਸ ਰੋਜ਼ ਕਈਆਂ ਨੇ ਕਹਿਣਾ ਏਂ,
    ਜਿੰਨ੍ਹਾਂ ਜੰਮਿਆ ਦੁੱਧ ਪਿਲਾਇਆ ਨੇ,
    ਸ਼ਾਇਦ ਉਨ੍ਹਾਂ ਚੰਗਿਆ ਰਹਿਣਾ ਏਂ,
    ਅੱਗ ਹਰਿਆਂ ਦਰਖ਼ਤਾਂ ਨੂੰ ਲੱਗ ਗਈ ਏ,
    ਉਹਨਾਂ ਢੀਂਗਰਾਂ ਵੱਲ ਧਿਆਨ ਕਰੋ।

  • ---

    ਆਪਣੀ ਕੁਦਰਤ ਨਾਲ ਯਿਸੂ
    ਚੜ੍ਹ ਗਿਆ ਅਸਮਾਨ ’ਤੇ,
    ਦੁੱਖਾਂ ਵਿੱਚ ਗੁਜ਼ਾਰੇ ਤੇ
    ਤੇਤੀ ਸਾਲ ਜਹਾਨ ’ਤੇ।

    1. ਚਾਲ੍ਹੀ ਦਿਨ ਦੁਨੀਆ ’ਤੇ ਰਹਿਕੇ
    ਫਿਰ ਗਿਆ ਅਸਮਾਨ ’ਤੇ,
    ਉਹਦਾ ਜੀਅ ਉੱਠਣਾ ਅੱਜ
    ਹੋਇਆ ਸਾਬਤ ਹਰ ਇਨਸਾਨ ’ਤੇ।

    2. ਜਾਂਦਾ ਹੋਇਆ ਕਹਿ ਗਿਆ ਉਹ,
    ਪਾਕ ਰੂਹ ਨੂੰ ਘੱਲਾਂਗਾ,
    ਥਾਂ ਬਣਾਵਾਂਗਾ ਤੁਹਾਡੀ ਖਾਤਿਰ
    ਮੈਂ ਅਸਮਾਨ ’ਤੇ।

    3. ਜਿਵੇਂ ਬੱਦਲਾਂ ਦੀ ਸਵਾਰੀ
    ਚੜ੍ਹਿਆ ਯਿਸੂ ਅਰਸ਼ ’ਤੇ,
    ਤਿਵੇਂ ਫਿਰ ਕਿਆਮਤ ਨੂੰ
    ਉਹ ਆਵੇਗਾ ਜਹਾਨ ’ਤੇ।

    4. ਕਾਮਲ ਸੀ ਇਨਸਾਨ ਉਹ,
    ਨਾਲੇ ਕਾਮਲ ਸੀ ਖ਼ੁਦਾ,
    ਸੱਜੇ ਬੈਠਾ ਬਾਪ ਦੇ,
    ਪਾ ਕੇ ਫਤਹਿ ਸ਼ੈਤਾਨ ’ਤੇ।

    5. ਕਰਦਾ ਸਾਡੇ ਲਈ ਸਿਫ਼ਾਰਿਸ਼
    ਅੱਗੇ ਆਪਣੇ ਬਾਪ ਦੇ,
    ਨਾ ਚਿਰ ਲੱਗੇ ਉਹਦੇ
    ਅੱਗੇ ਪਾਪੀ ਕੋਈ ਛੁਡਾਣ ’ਤੇ।

  • ---

    ਐ ਰੂਹ-ਏ-ਪਾਕ ਉੱਤਰ ਆ,
    ਉੱਤਰ ਆ, ਉੱਤਰ ਆ।

    1. ਪਾਕ ਰੂਹ ਆ ਮੇਰੇ ਦਿਲ ਦੇ ਅੰਦਰ,
    ਬਣ ਜਾਵਾਂ ਮੈਂ ਤੇਰਾ ਮੰਦਰ,
    ਆਪਣਾ ਰਾਹ ਮੈਨੂੰ ਦਿਖਲਾ –
    ਉੱਤਰ ਆ, ਉੱਤਰ ਆ, ਉੱਤਰ ਆ।

    2. ਆਸਮਾਨੀ ਰੋਟੀ ਪ੍ਰਭੂ ਮੈਨੂੰ ਖਿਲਾ ਦੇ,
    ਕਮਜ਼ੋਰ ਦਿਲ ਨੂੰ ਤਕੜਾ ਬਣਾ ਦੇ,
    ਭਰਪੂਰ ਕਰਕੇ ਰਜਾ –
    ਉੱਤਰ ਆ, ਉੱਤਰ ਆ, ਉੱਤਰ ਆ।

    3. ਆਸਮਾਨੀ ਵਸਤਰ ਪ੍ਰਭੂ ਮੈਨੂੰ ਪਹਿਨਾ ਦੇ,
    ਲੜਨਾ ਸ਼ੈਤਾਨ ਨਾਲ ਮੈਨੂੰ ਸਿਖਾ ਦੇ,
    ਮੌਤ ਉੱਤੇ ਪਾਵਾਂ ਮੈਂ ਫਤਹਿ –
    ਉੱਤਰ ਆ, ਉੱਤਰ ਆ, ਉੱਤਰ ਆ।

    4. ਅੰਮ੍ਰਿਤ ਜਲ ਪ੍ਰਭੂ ਮੈਨੂੰ ਪਿਲਾ ਦੇ,
    ਦਿਲ ਮੇਰੇ ਦੀ ਪਿਆਸ ਬੁਝਾ ਦੇ,
    ਚਸ਼ਮਾ ਬਣ ਕੇ ਉੱਛਲ ਆ –
    ਉੱਤਰ ਆ, ਉੱਤਰ ਆ, ਉੱਤਰ ਆ।

  • ---

    ਆ ਪਵਿੱਤਰ ਆਤਮਾ ਜਲਦੀ ਜਲਦੀ ਆ,
    ਜਲਦੀ–ਜਲਦੀ ਆ ਰੂਹ-ਏ-ਪਾਕ ਉੱਤਰ ਆ।

    1. ਰੋਗੀ ਹੋ ਕੇ ਦਰ ’ਤੇ ਆਇਆ,
    ਚੰਗਾ ਮੈਨੂੰ ਕਰ ਖ਼ੁਦਾਇਆ,
    ਚੰਗਾ ਮੈਨੂੰ ਕਰ ਖ਼ੁਦਾਇਆ,
    ਚਰਨਾਂ ਦੇ ਵਿੱਚ ਆ ਗਿਆ।

    2. ਅੰਨ੍ਹਿਆਂ ਨੂੰ ਤੂੰ ਅੱਖੀਆਂ ਦਿੱਤੀਆਂ,
    ਕੋੜ੍ਹੀਆਂ ਦੇ ਤੂੰ ਕੋੜ੍ਹ ਹਟਾਏ,
    ਕੋੜ੍ਹੀਆਂ ਦੇ ਤੂੰ ਕੋੜ੍ਹ ਹਟਾਏ,
    ਪਾਪੀ ਦਰ ’ਤੇ ਆ ਗਿਆ।

    3. ਆਪਣਾ ਹੱਥ ਵਧਾ ਖ਼ੁਦਾਇਆ,
    ਦੁੱਖਾਂ ਤੋਂ ਬਚਾ ਖ਼ੁਦਾਇਆ,
    ਦੁੱਖਾਂ ਤੋਂ ਬਚਾ ਖ਼ੁਦਾਇਆ,
    ਰੋਗੀ ਹੋ ਕੇ ਆ ਗਿਆ।

  • ---

    ਆਪਣੀ ਰੂਹ ਦੀ ਅੱਗ ਲਗਾ ਦੇ ਐ ਖ਼ੁਦਾ,
    ਰੂਹ ਦੀ ਅੱਗ ਵਿੱਚ ਨੱਚੀ ਜਾਵਾਂ ਐ ਖ਼ੁਦਾ।

    1. ਮੇਰੀ ਜਿੰਦੜੀ ਦੀ ਵਿਰਾਨੀ ਨੂੰ ਤੂੰ ਦੂਰ ਨਸਾ,
    ਮੈਨੂੰ ਹਰ ਪਲ ਨਵਾਂ ਬਣਾ ਦੇ, ਤੂੰ ਹੀ ਐ ਖ਼ੁਦਾ।

    2. ਗਾਉਂਦਾ ਰਹਾਂ ਤੇ ਨੱਚਦਾ ਰਹਾਂ ਤੇਰੇ ਪਿਆਰ ਵਿੱਚ,
    ਰੂਹ ਦਾ ਭਾਂਬੜ ਰੱਬਾ ਮੇਰੇ, ਆਸੇ ਪਾਸੇ ਲਾ।

  • ---

    ਐ ਰੂਹਪਾਕ, ਐ ਰੂਹਪਾਕ,
    ਉੱਤਰ ਆ, ਛੇਤੀ ਆ।

    1. ਗੂੰਗੇ ਨੂੰ ਬੋਲ ਦਿਓ,
    ਗਾਵੇ ਉਹ ਗੀਤ ਤੇਰਾ,
    ਅੰਨ੍ਹੇ ਨੂੰ ਨੂਰ ਦਿਓ,
    ਵੇਖੇ ਉਹ ਰੂਪ ਤੇਰਾ, ਹਾਲੇਲੂਯਾਹ।

    2. ਲੰਗੜੇ ਨੂੰ ਸ਼ਕਤੀ ਦਿਓ,
    ਚੱਲੇ ਉਹ ਰਾਹ ਤੇਰਾ,
    ਕੋੜ੍ਹੀ ਨੂੰ ਸ਼ੁੱਧ ਕਰੋ,
    ਕਰੇ ਧੰਨਵਾਦ ਤੇਰਾ, ਹਾਲੇਲੂਯਾਹ।

    3. ਰੋਗੀ ਨੂੰ ਸ਼ਿਫ਼ਾ ਦਿਓ,
    ਕਰੇ ਉਹ ਸੇਵਾ ਤੇਰੀ,
    ਦੁਖੀ ਨੂੰ ਸੁੱਖ ਦਿਓ,
    ਕਰੇ ਉਹ ਮਹਿਮਾ ਤੇਰੀ, ਹਾਲੇਲੂਯਾਹ।

    4. ਵਿਗੜੇ ਨੂੰ ਪਿਆਰ ਦਿਓ,
    ਰੱਖੇ ਉਹ ਯਾਦ ਤੇਰੀ,
    ਕੈਦੀ ਨੂੰ ਮੁਕਤੀ ਦਿਓ,
    ਫੈਲਾਏ ਉਹ ਨਾਮ ਤੇਰਾ, ਹਾਲੇਲੂਯਾਹ।

    5. ਪਾਪੀ ਨੂੰ ਮਾਫ਼ੀ ਦਿਓ,
    ਰਹੇ ਉਹ ਨਾਲ ਤੇਰੇ,
    ਮੁਰਦੇ ਨੂੰ ਜੀਵਨ ਦਿਓ,
    ਪਾਵੇ ਉਹ ਸ਼ਾਂਤੀ ਤੇਰੀ, ਹਾਲੇਲੂਯਾਹ।

  • ---

    ਐ ਮੇਰੇ ਖ਼ੁਦਾ, ਐ ਮੇਰੇ ਖ਼ੁਦਾ,
    ਹੋਵੀਂ ਨਾ ਤੂੰ ਕਦੇ ਮੈਥੋਂ ਜੁਦਾ।

    1. ਰੂਹ ਦੀ ਬਰਕਤ ਨਾਲ ਕਰੀਂ
    ਮਾਲਾ–ਮਾਲ ਤੂੰ,
    ਹੱਲ ਕਰੀਂ ਜ਼ਿੰਦਗੀ ਦੇ ਉਲਝੇ ਸਵਾਲ ਤੂੰ,
    ਹੱਥ ਜੋੜ ਆਖਾਂ ਮੈਨੂੰ ਚਰਨਾਂ ਨਾਲ ਲਾ।

    2. ਸੱਚ ਵਾਲੇ ਰਾਹ ’ਤੇ ਰੱਖੀਂ
    ਗੱਲਾਂ ਕਰਾਂ ਸੱਚੀਆਂ,
    ਹੋਣ ਵਿਸ਼ਵਾਸ ਦੀਆਂ ਕੰਧਾਂ ਹੋਰ ਪੱਕੀਆਂ,
    ਤੇਰੇ ਚਰਨਾਂ ਦੇ ਵਿੱਚ ਮੇਰੀ ਇਹ ਦੁਆ।

    3. ਮਹਿਮਾ ਤੇਰੀ ਗਾਵਾਂ ਸੁਰ ਬਖ਼ਸ਼ੀ ਜ਼ੁਬਾਨ ਨੂੰ,
    ਆਪਣੇ ਹੀ ਰੰਗ ਵਿੱਚ ਰੰਗ ਦੇ ਜਹਾਨ ਨੂੰ,
    ਜੱਗ ਵਿੱਚ ਪੂਰੀ ਹੋਵੇ ਤੇਰੀ ਹੀ ਰਜ਼ਾ।

  • ---

    ਅਰਸ਼ ਫਰਸ਼ ਦੀ ਰਾਣੀ,
    ਯਿਸੂ ਦੀ ਮਾਂ ਪਿਆਰੀ।
    ਆ…ਆ…ਆ…ਆ…
    ਅਰਸ਼ ਫਰਸ਼ ਦੀ ਰਾਣੀ,
    ਯਿਸੂ ਦੀ ਮਾਂ ਪਿਆਰੀ,
    ਸਾਰੀ ਉਮਰ ਓ ਵੇਖੋ,
    ਬਿਲਕੁਲ ਰਹੀ ਕੁਆਰੀ।

    1. ਮਰੀਅਮ ਨੂੰ ਤਾਜ ਮਿਲਿਆ,
    ਜਿਸ ’ਤੇ ਜੜੇ ਨੇ ਤਾਰੇ,
    ਦੋਵੇਂ ਜਹਾਂ ਦੀ ਰਾਣੀ,
    ਨਾਲੇ ਕਹਿੰਦੇ ਮਾਤਾ ਸਾਰੇ,
    ਰੂਪ ਜਲਾਲੀ ਵੇਖੋ,
    ਮਰੀਅਮ ਤੋਂ ਜਾਂਦੇ ਵਾਰੀ।

    2. ਉੱਠੋ ਗ਼ੁਨਾਹ ਦੇ ਮਾਰੋ,
    ਉੱਠੋ ਕੁਝ ਤੇ ਕਰ ਲਓ ਚਾਰਾ,
    ਮਰੀਅਮ ਦੇ ਬਾਝ ਸਾਡਾ,
    ਇੱਥੇ ਨਹੀਂ ਗੁਜ਼ਾਰਾ,
    ਕੀਤਾ ਬਿਮਾਰਾਂ ਲਈ ਉਸ,
    ਲੁਰਦਸ ’ਤੇ ਚਸ਼ਮਾ ਜਾਰੀ।

    3. ਆਓ ਦਰ ਉਹਦੇ ’ਤੇ ਜਾਈਏ,
    ਨਜ਼ਰਾਨੇ ਵੀ ਚੜ੍ਹਾਈਏ,
    ਲੈ–ਲੈ ਮੁਰਾਦਾਂ ਆਈਏ,
    ਨਾਲੇ ਗੀਤ ਉਹਦੇ ਗਾਈਏ,
    ਕਹਿੰਦੇ ਮਰੀਅਮ ਮਾਂ ਦਾ ਮੇਲਾ,
    ਥਾਂ-ਥਾਂ ’ਤੇ ਲੱਗਦਾ ਭਾਰੀ।

  • ---

    ਐ ਰਹਿਮਤਾਂ ਦੀ ਰਾਣੀ,
    ਤੂੰ ਸੁਣ ਪ੍ਰਭੂ ਦੀ ਬਾਣੀ,
    ਹਾਂ ’ਚ ਸਿਰ ਹਿਲਾਇਆ,
    ਤੂੰ ਮੁਕਤੀਦਾਤਾ ਜਾਇਆ।

    1. ਐਸੀ ਸੀ ਜ਼ਿੰਦਗੀ ਗੁਜ਼ਾਰੀ,
    ਨਾਰੀਆਂ ਵਿੱਚੋਂ ਧੰਨ ਨਾਰੀ,
    ਤਾਰੀਫ਼ ਕਰਦੀ ਸਾਰੀ ਖ਼ਲਕਤ,
    ਸਭ ਨੇ ਹੈ ਇਹ ਫਰਮਾਇਆ,
    ਤੂੰ ਮੁਕਤੀਦਾਤਾ ਜਾਇਆ।

    2. ਇਹ ਦੁਨੀਆ ਸੀ ਦੁਖਿਆਰੀ,
    ਡੁੱਬੀ ਪਾਪਾਂ ਵਿੱਚ ਸਾਰੀ,
    ਖ਼ੁਦਾਵੰਦ ਨੇ ਚੁਣਿਆ ਤੈਨੂੰ,
    ਰੱਬ ਤੇਰਾ ਮਾਣ ਵਧਾਇਆ,
    ਤੂੰ ਮੁਕਤੀਦਾਤਾ ਜਾਇਆ।

    3. ਦੁੱਖ ਦਰਦ ਤੇ ਬਿਮਾਰੀ,
    ’ਚ ਤੂੰ ਕਰਦੀ ਤਰਫ਼ਦਾਰੀ,
    ਗ਼ਮ ਖ਼ੁਸ਼ੀ ’ਚ ਬਦਲ ਜਾਂਦੇ,
    ਸਾਨੂੰ ਤੇਰਾ ਹੈ ਹਮਸਾਇਆ,
    ਤੂੰ ਮੁਕਤੀਦਾਤਾ ਜਾਇਆ।

    4. ਤੇਰੀ ਦੀਨਤਾ ਸੀ ਭਾਰੀ,
    ਭੋਲੀ ਤੇ ਸੱਚਿਆਰੀ,
    ਧੰਨ ਪਾਕ ਜੀਵਨ ਨਾਲ,
    ਤੂੰ ਸਾਨੂੰ ਇਹ ਸਿਖਾਇਆ,
    ਤੂੰ ਮੁਕਤੀਦਾਤਾ ਜਾਇਆ।

  • ---

    ਐ ਮਾਂ ਮਰੀਅਮ ਮੇਰੀ ਮਾਂ,
    ਤੂੰ ਹੈਂ ਨੇਕ ਕੁਆਰੀ ਮਾਂ।

    1. ਗੁਣ ਤੇਰੇ ਗਾਵੇ ਆਲਮ ਸਾਰਾ,
    ਨਾਮ ਤੇਰੇ ਤੋਂ ਤਨ ਮਨ ਵਾਰਾਂ,
    ਤੂੰ ਪਾਕੀਜ਼ਾ ਹੈਂ ਮਾਂ ਮਰੀਅਮ,
    ਧੰਨ–ਧੰਨ ਹੋਵੇ ਤੇਰਾ ਨਾਮ।

    2. ਆਸ ਤੂੰ ਸਭ ਦੀ ਪੂਰੀ ਕਰਦੀ,
    ਉਸਤਤ ਤੇਰੀ ਸਾਰੀ ਦੁਨੀਆ ਕਰਦੀ,
    ਸਭ ਔਰਤਾਂ ਵਿੱਚ ਤੂੰ ਧੰਨ ਹੈਂ,
    ਹਮਦੋਂ ਸਨਾ ਤੇਰੀ ਗਾਵੇ ਜਹਾਂ।

    3. ਸ਼ਾਂਤੀ ਦੀ ਤੂੰ ਮਾਂ ਹੈ ਅਸਾਡੀ,
    ਦੁੱਖ–ਸੁੱਖ ਵਿੱਚ ਮਾਂ ਤੂੰ ਮਦਦ ਕਰਦੀ,
    ਤੇਰੀ ਜੈ–ਜੈ ਗਾਵੇ ਜਹਾਂ,
    ਨਾਮ ਤੇਰੇ ਤੋਂ ਸਦਕੇ ਜਾਵਾਂ।

  • ---

    ਐ ਰਾਣੀ ਮਾਂ, ਕਰਦੇ ਤੂੰ ਰਹਿਮ ਦੇ ਸਾਏ,
    ਤੂੰ ਅਰਸ਼ਾਂ ਦੀ ਰਾਣੀ, ਤੇਰਾ ਤਾਜ ਨੂਰਾਨੀ,
    ਅਸੀਂ ਲੈਣ ਮੁਰਾਦਾਂ ਮਾਂ ਆਏ।

    1. ਰੱਬ ਤੈਨੂੰ ਅਰਸ਼ਾਂ ’ਤੇ ਆਪ ਖੜਿਆ,
    ਤੇ ਤਾਰਿਆਂ ਦੇ ਨਾਲ ਤੇਰਾ ਤਾਜ ਵੀ ਜੜਿਆ।
    ਤੇਰਾ ਤਖ਼ਤ ਸਜਾਇਆ,
    ਰੱਬ ਕੋਲ ਬਿਠਾਇਆ,
    ਅਸੀਂ ਤੇਰੇ ਦੁਆਰੇ, ਮਾਂ ਆਏ,
    ਕਰਦੇ ਤੂੰ ਰਹਿਮ ਦੇ ਸਾਏ।

    2. ਸੁਣ ਫਰਿਆਦ ਸਾਡੀ, ਯਿਸੂ ਦੀਏ ਮਾਂਏ,
    ਸਾਰੇ ਜੱਗ ਵਿੱਚ ਤੇਰਾ ਉੱਚਾ ਨਾਂ ਏ।
    ਖੈਰ ਝੋਲੀ ਪਾ ਦੇ ਯਿਸੂ ਕੋਲੋਂ ਲੈ ਕੇ,
    ਅਸੀਂ ਜ਼ਿੰਦਗੀ ਸਦਾ ਦੀ ਲੈਣ ਆਏ,
    ਕਰਦੇ ਤੂੰ ਰਹਿਮ ਦੇ ਸਾਏ।

    3. ਸੱਚਾ ਪਿਆਰ ਮਾਂ, ਤੇਰੇ ਪੁੱਤਰ ਦੇ ਕੋਲ ਏ,
    ਤੇਰੇ ਘਰ ਵਿੱਚ ਕਿਸੇ ਗੱਲ ਦੀ ਨਾ ਥੋੜ੍ਹ ਏ।
    ਦੁਖੀਆ ਵੀ ਆਇਆ, ਤੇਰੇ ਪਿਆਰ ਦਾ ਸਾਇਆ,
    ਅਸੀਂ ਪਿਆਰ ਦੇ ਦੀਵੇ ਜਗਾਏ,
    ਕਰ ਦੇ ਤੂੰ ਰਹਿਮ ਦੇ ਸਾਏ।

  • ---

    ਐ ਮਾਂ, ਐ ਮਾਂ, ਤੈਨੂੰ ਨਜ਼ਰਾਂ ਚੜ੍ਹਾਵਾਂ,
    ਮੈਨੂੰ ਜ਼ਿੰਦਗੀ ਯਿਸੂ ਦੇ ਕੋਲੋਂ ਲੈ ਦੇ,
    ਮੈਂ ਕਦਮੀਂ ਡਿੱਗ–ਡਿੱਗ ਜਾਵਾਂ,
    ਤੈਨੂੰ ਨਜ਼ਰਾਂ ਚੜ੍ਹਾਵਾਂ।

    1. ਡਿੱਗਦਾ ਢਹਿੰਦਾ, ਠੇਡੇ ਖਾਂਦਾ,
    ਦਰ ਤੇਰੇ ਮੈਂ ਆਇਆ। ਆ…
    ਮੈਂ ਨਿਮਾਣਾ ਗ਼ਮ ਦਾ ਮਾਰਾ,
    ਕਰਦੇ ਰਹਿਮ ਦਾ ਸਾਇਆ।
    ਮੈਨੂੰ ਜ਼ਿੰਦਗੀ ਯਿਸੂ ਦੇ ਕੋਲੋਂ ਲੈ ਦੇ,
    ਮੈਂ ਸਿਫ਼ਤਾਂ ਤੇਰੀਆਂ ਗਾਵਾਂ,
    ਤੈਨੂੰ ਨਜ਼ਰਾਂ ਚੜ੍ਹਾਵਾਂ।

    2. ਯਿਸੂ ਨੂੰ ਐ ਜੰਮਣ ਵਾਲੀਏ,
    ਤੇਰੀ ਸ਼ਾਨ ਨਿਆਰੀ। ਆ…
    ਬਰਨਾਦਿੱਤ ਦੀ ਲੁਰਦਸ ਦੇ ਵਿੱਚ
    ਜ਼ਿੰਦਗੀ ਤੂੰ ਸੀ ਸਵਾਰੀ।
    ਮੈਨੂੰ ਜ਼ਿੰਦਗੀ ਯਿਸੂ ਦੇ ਕੋਲੋਂ ਲੈ ਦੇ,
    ਮੈਂ ਤੇਰੇ ਤਰਲੇ ਪਾਵਾਂ, ਤੈਨੂੰ ਨਜ਼ਰਾਂ ਚੜ੍ਹਾਵਾਂ।

    3. ਰੋ–ਰੋ ਮਾਂ ਤੈਨੂੰ ਦੁਖੀਆ ਇਹ ਆਖੇ,
    ਸੁਣ ਲੈ ਮੇਰੀ ਦੁਹਾਈ। ਆ…
    ਰਹਿਮਤਾਂ ਵਾਲੀਏ, ਰਹਿਮਤ ਤੂੰ ਕਰ ਦੇ,
    ਇਹੋ ਆਸ ਮੈਂ ਲਾਈ।
    ਮੈਨੂੰ ਜ਼ਿੰਦਗੀ ਯਿਸੂ ਦੇ ਕੋਲੋਂ ਲੈ ਦੇ,
    ਮੈਂ ਨਾਂ ਤੇਰਾ ਜੱਗ ਨੂੰ ਸੁਣਾਵਾਂ,
    ਤੈਨੂੰ ਨਜ਼ਰਾਂ ਚੜ੍ਹਾਵਾਂ।

  • ---

    ਐ ਮਾਂ ਮਰੀਅਮ ਪ੍ਰਭੂ ਦੀ ਮਾਂ,
    ਸਭ ਤੋਂ ਪਿਆਰਾ ਤੇਰਾ ਨਾਂ।

    1. ਜੋ ਕੋਈ ਤੇਰੇ ਦਰ ’ਤੇ ਆਵੇ,
    ਬਿਨ ਮੰਗੇ ਸਭ ਕੁਝ ਪਾ ਜਾਵੇ,
    ਲੈਂਦਾ ਯਿਸੂ ਦਾ ਜੋ ਨਾਂ,
    ਐ ਮਰੀਅਮ…

    2. ਮੂਰਤ ਮਮਤਾ ਦੀ ਬੱਸ ਤੂੰ ਹੈਂ,
    ਸੂਰਤ ਤੇਰੇ ਜਿਹੀ ਕੋਈ ਨਹੀਂ ਹੈ,
    ਧੁੱਪ ਵਿੱਚ ਕਰ ਦੇਂਦੀ ਛਾਂ,
    ਐ ਮਾਂ ਮਰੀਅਮ…

    3. ਹਰ ਨਿਰਬਲ ਬਲ ਤੇਥੋਂ ਪਾਉਂਦਾ,
    ਕੋਲ ਤੇਰੇ ਹੈ ਜੋ ਵੀ ਆਉਂਦਾ,
    ਮਹਿਮਾ ਸੁਣੀ ਤੇਰੀ ਹਰ ਥਾਂ,
    ਐ ਮਾਂ ਮਰੀਅਮ…

  • ---

    ਐ ਮਾਂ ਤੇਰੇ ਚਰਨਾਂ ’ਚ ਆਏ,
    ਦੁੱਖਾਂ ਦਰਦਾਂ ਨੂੰ ਨਾਲ ਲਿਆਏ।

    1. ਜਿਹੜੇ ਨਾਲ ਉਮੀਦਾਂ ਆਉਂਦੇ,
    ਸੁੱਖ ਤੇ ਚੈਨ ਸਦਾ ਲਈ ਪਾਉਂਦੇ।

    2. ਮਹਿਮਾ ਸੁਣੀ ਹੈ ਤੇਰੇ ਦਰ ਦੀ,
    ਸਭ ਦੀ ਆਸ ਤੂੰ ਪੂਰੀ ਕਰਦੀ।

    3. ਤੇਰੀ ਸਿਫ਼ਾਰਿਸ਼ ਸਭ ਤੋਂ ਆਹਲਾ,
    ਦੇ ਦੇ ਆਪਣਾ ਪਿਆਰ ਨਿਰਾਲਾ।

  • ---

    ਐ ਮਾਂਏਂ ਤੈਨੂੰ ਕਰਨ ਸਲਾਮ ਅਸੀਂ ਆਏ,
    ਨਜ਼ਰਾਨੇ ਲੈ ਕੇ ਅਸੀਂ ਆਏ ਨੀ ਮਾਂਏਂ,
    ਕਰਨ ਸਲਾਮ ਅਸੀਂ ਆਏ।

    1. ਯਿਸੂ ਕੋਲੋਂ ਲੈ ਦੇ ਮਾਂ ਜ਼ਿੰਦਗੀ ਦਾ ਪਾਣੀ,
    ਯਿਸੂ ਨੇ ਬਣਾਇਆ ਤੈਨੂੰ ਅਰਸ਼ਾਂ ਦੀ ਰਾਣੀ,
    ਦਰ ਤੇਰੇ ਡੇਰੇ ਅਸੀਂ ਲਾਏ ਨੀਂ ਮਾਂਏਂ,
    ਕਰਨ ਸਲਾਮ ਅਸੀਂ ਆਏ।

    2. ਸੁਣ ਫਰਿਆਦ ਸਾਡੀ ਐ ਪਾਕ ਕੁਆਰੀ ਮਾਂ,
    ਦੁਖਿਆਰਾ ਆਇਆ ਜਿਹੜਾ ਤੇਰਾ ਪੁਜਾਰੀ ਮਾਂ,
    ਕਰਦੇ ਤੂੰ ਰਹਿਮ ਦੇ ਸਾਏ ਨੀਂ ਮਾਂਏਂ,
    ਕਰਨ ਸਲਾਮ ਅਸੀਂ ਆਏ।

    3. ਸਭ ਔਰਤਾਂ ਵਿੱਚੋਂ ਧੰਨ ਹੈ ਕੁਆਰੀ ਮਾਂ,
    ਅਸਾਂ ਗ਼ੁਨਾਹਗਾਰਾਂ ਲਈ ਕਰ ਦੁਆ ਸਾਡੀ ਮਾਂ,
    ਮੁਰਾਦਾਂ ਤੇਰੇ ਕੋਲੋਂ ਪਾਏ ਨੀਂ ਮਾਂਏਂ,
    ਕਰਨ ਸਲਾਮ ਅਸੀਂ ਆਏ।

  • ---

    ਆਸਮਾਨੀ ਚੁੰਨੀ ਲਈ ਹੋਈ ਏ,
    ਚਿੱਟਾ ਚੋਲਾ ਗਲ਼ ਵਿੱਚ ਪਾਇਆ ਹੋਇਆ ਏ,
    ਯਿਸੂ ਦੀ ਪਿਆਰੀ ਮਾਂ, ਫ਼ਜ਼ਲਾਂ ਦੀ ਪਿਆਰੀ ਮਾਂ।

    1. ਦਰ-ਦਰ ਉੱਤੇ ਮਾਂ ਠੋਕਰਾਂ ਮੈਂ ਖਾਂਦਾ ਹਾਂ,
    ਕੋਈ ਨਾ ਸਹਾਰਾ ਮੇਰਾ,
    ਤੇਰੇ ਦਰ ਉੱਤੇ ਮਾਂ ਰੋਂਦਾ ਕੁਰਲਾਉਂਦਾ ਹਾਂ,
    ਬਣ ਜਾ ਸਹਾਰਾ ਮੇਰਾ,
    ਜ਼ਿੰਦਗੀ ਗੁਨਾਹਾਂ ਵਿੱਚ ਪਈ ਹੋਈ ਏ,
    ਫਿਕਰਾਂ ਨੇ ਬਾਂਹ ਫੜ੍ਹ ਲਈ ਹੋਈ ਏ।

    2. ਆਪਣੀ ਦੁਹਾਈ ਮਾਂ ਤੇਰੇ ਕੰਨੀਂ ਪਾਉਂਦਾ ਹਾਂ,
    ਰਹਿਮਤਾਂ ਦੀ ਰਾਣੀ ਮਾਂ,
    ਜ਼ਿੰਦਗੀ ’ਚ ਬੱਸ ਮਾਂ ਸਾਥ ਤੇਰਾ ਚਾਹੁੰਦਾ ਹਾਂ,
    ਆ ਜਾ ਤੂੰ ਆ ਮੇਰੀ ਮਾਂ,
    ਤੇਰੇ ਉੱਤੇ ਆਸ ਲਗਾਈ ਹੋਈ ਏ,
    ਮੇਰੀ ਰੂਹ ਤੇਰੇ ਲਈ ਤਿਹਾਈ ਹੋਈ ਏ।

  • ---

    ਅੱਜ ਮਾਂ ਦੇ ਪੈਰਾਂ ਦੀ ਮਿੱਟੀ,
    ਕਿੰਨੀ ਖਲਕਤ ਲੈਣ ਲਈ ਆਈ ਏ,
    ਕੋਈ ਝੋਲੀਆਂ ਭਰ ਭਰ ਲੈ ਜਾਂਦੇ,
    ਕਿਸੇ ਆਣ ਕੇ ਝੋਲੀ ਵਿਛਾਈ ਏ।

    1. ਇਹ ਮਮਤਾ ਦਰਦ ਮਿਟਾਉਂਦੀ ਏ,
    ਹਰ ਪਾਪੀ ਨੂੰ ਕੋਲ ਬੁਲਾਉਂਦੀ ਏ,
    ਜਿਹੜੇ ਰਹਿ ਜਾਂਦੇ ਨੇ ਦੂਰ ਕਿਤੇ,
    ਮਾਂ ਉਹਨਾਂ ਨੂੰ ਤਰਸ ਦਿਖਾਉਂਦੀ ਏ।

    2. ਜਿਹੜਾ ਪੜ੍ਹਣ ਅੰਜੀਲ ਨੂੰ ਆਵੇਗਾ,
    ਮਾਂ ਮਰੀਅਮ ਨੂੰ ਦੋਹਰਾਵੇਗਾ,
    ਇਸ ਮਾਂ ਦੀ ਦੀਦ ਤੂੰ ਕਰਿਆ ਸੀ,
    ਇਹ ਤੇਰੀ ਬਖ਼ਸ਼ਣਹਾਰੀ ਏ।

    3. ਜਿਹੜੇ ਮਾਂ ਦਾ ਦਰਸ਼ਨ ਕਰਦੇ ਨੇ,
    ਉਹ ਝੋਲੀ ਫੁੱਲਾਂ ਨਾਲ ਭਰਦੇ ਨੇ,
    ਅੱਜ ਸਾਡੀ ਝੋਲੀ ਭਰ ਮਾਂ ਜੀ,
    ਤੇਰੇ ਚਰਨਾਂ ਵਿੱਚ ਫੈਲਾਈ ਏ।

  • ---

    ਐ ਮਾਂ ਮਰੀਅਮ ਹੈ ਕੀ ਤੇਰੀ ਸ਼ਾਨ,
    ਫਰਿਸ਼ਤੇ ਵੀ ਕਰਦੇ ਨੇ ਤੈਨੂੰ ਸਲਾਮ।

    1. ਤੂੰ ਸਾਡੀ ਹੈਂ ਮਾਂ ਤੇ ਸਵਰਗਾਂ ਦੀ ਰਾਣੀ,
    ਸੁਣੀ ਜਾਵੇ ਘਰ–ਘਰ ’ਚ ਤੇਰੀ ਕਹਾਣੀ,
    ਹੈ ਸ਼ੈਤਾਨ ਵੈਰੀ ਵੀ ਤੇਰਾ ਗ਼ੁਲਾਮ।

    2. ਤੇਰੇ ਕਹਿਣ ’ਤੇ ਯਿਸੂ ਕਰ ਦੇਵੇ ਮਾਫ਼,
    ਗੁਨਾਹ ਪਾਪੀਆਂ ਦੇ ਨੇ ਹੋ ਜਾਂਦੇ ਸਾਫ਼,
    ਨਾ ਰਹਿ ਜਾਵੇ ਰੂਹ ’ਤੇ ਕੋਈ ਵੀ ਨਿਸ਼ਾਨ।

    3. ਜਦੋਂ ਵੀ ਤੇਰੇ ਦਰ ’ਤੇ ਆਇਆ ਸਵਾਲੀ,
    ਕਦੇ ਰਹਿਣ ਦੇਵੇ ਨਾ ਤੂੰ ਝੋਲੀ ਖਾਲੀ,
    ਅਸਾਂ ਸਭ ਨੂੰ ਦੇਣਾ ਹੈ ਇਹੋ ਪੈਗ਼ਾਮ।

    4. ਅਸੀਂ ਵੀ ਹਾਂ ਮਾਂ ਅੱਜ ਤੇਰੇ ਦਰ ’ਤੇ ਆਏ,
    ਤੂੰ ਕਰ ਮਿਹਰ ਕੋਈ ਵੀ ਖ਼ਾਲੀ ਨਾ ਜਾਏ,
    ਭਰੇਂ ਝੋਲੀ ਸਭ ਦੀ ਤੂੰ ਦੇ ਸਭ ਨੂੰ ਦਾਨ।

  • ---

    ਜੈ ਜੈ ਮਾਂ, ਜੈ ਜੈ ਮਾਂ, ਜੈ ਜੈ ਮਾਂ, ਜੈ ਜੈ ਮਾਂ ,
    ਐ ਮਾਂ ਤੇਰੇ ਅੱਗੇ ਮੈਂ ਨਜ਼ਰਾਂ ਚੜ੍ਹਾਵਾਂ,
    ਮਿਲਾ ਦੇ ਮਸੀਹ ਨਾਲ ਤਰਲੇ ਮੈਂ ਪਾਵਾਂ,
    ਐ ਮਾਂ ਤੇਰੇ ਅੱਗੇ ਮੈਂ ਨਜ਼ਰਾਂ ਚੜ੍ਹਾਂਵਾਂ।

    1. ਕੋਈ ਸ਼ੈਅ ਵੀ ਤੇਰੇ ’ਤੇ ਕਾਬਿਲ ਨਹੀਂ ਏ,
    ਕੋਈ ਨਾਮ ਤੇਰੇ ਮੁਕਾਬਿਲ ਨਹੀਂ ਏ,
    ਤੇਰੇ ਬਾਝ ਦਰ ਹੋਰ ਕਿਸ ਦੇ ਮੈਂ ਜਾਵਾਂ,
    ਐ ਮਾਂ ਤੇਰੇ ਅੱਗੇ ਮੈਂ ਨਜ਼ਰਾਂ ਚੜ੍ਹਾਂਵਾਂ।

    2. ਤੇਰੇ ਸਾਹਮਣੇ ਮਾਂ ਦਿਨੇ ਚੰਦ ਤਾਰੇ,
    ਤੇਰੇ ਨੂਰ ਅੱਗੇ ਤੇ ਸੂਰਜ ਵੀ ਹਾਰੇ,
    ਤੇਰਾ ਨਾਮ ਲੈ ਲੈ ਕੇ ਚੱਲਣ ਹਵਾਵਾਂ,
    ਐ ਮਾਂ ਤੇਰੇ ਅੱਗੇ ਮੈਂ ਨਜ਼ਰਾਂ ਚੜ੍ਹਾਂਵਾਂ।

    3. ਮਿਲੀ ਤੈਨੂੰ ਦੋਹਾਂ ਜਹਾਨਾਂ ਦੀ ਦੌਲਤ,
    ਤੇ ਮੁਕਤੀ ਮਿਲੀ ਸਭ ਨੂੰ ਤੇਰੀ ਬਦੌਲਤ,
    ਵਸੀਲੇ ਤੇਰੇ ਜੱਗ ਤੋਂ ਮੁੱਕੀਆਂ ਖ਼ਤਾਵਾਂ,
    ਐ ਮਾਂ ਤੇਰੇ ਅੱਗੇ ਮੈਂ ਨਜ਼ਰਾਂ ਚੜ੍ਹਾਂਵਾਂ।

    4. ਫਰਿਆਦ ਬੇਟੇ ਦੀ ਸੁਣ ਲੈ ਮਾਂਏਂ,
    ਜਿੱਥੇ ਚੈਨ ਮਿਲਦਾ ਏ ਤੂੰ ਐਸੀ ਥਾਂ ਏਂ,
    ਗਲ਼ ਲਾਉਣ ਪੁੱਤਰ ਨੂੰ ਕਿਵੇਂ ਨਾ ਮਾਂਵਾਂ,
    ਐ ਮਾਂ ਤੇਰੇ ਅੱਗੇ ਮੈਂ ਨਜ਼ਰਾਂ ਚੜ੍ਹਾਂਵਾਂ।

  • ---

    1. ਐ ਰੂਹਪਾਕ ਸਾਡੇ ਦਿਲ ਵਿੱਚ ਆ,
    ਤੇ ਚਮਕਾਰਾ ਨੂਰ ਆਪਣੇ ਦਾ ਦਿਖਾ,
    ਤੇ ਸਾਡੇ ਦਿਲਾਂ ਦੇ ਤੂੰ ਗ਼ਮ ਦੂਰ ਕਰ,
    ਹਨੇਰਾ ਤੂੰ ਅੱਖੀਆਂ ਦਾ ਸਾਡਾ ਹਟਾ।

    2. ਗੁਨਾਹ ਸਾਰੇ ਸਾਡੇ ਤੂੰ ਕਰ ਦੇ ਮੁਆਫ਼,
    ਖ਼ੁਦਾ ਪਾਸ ਸਾਨੂੰ ਤੂੰ ਛੇਤੀ ਪਹੁੰਚਾ,
    ਕਰਮ ਕਰ ਤੂੰ ਸਾਡੇ ’ਤੇ ਪਾਕ ਰੂਹ,
    ਮਸੀਹ ਦੀ ਮੁਹੱਬਤ ਤੂੰ ਸਾਨੂੰ ਚਖਾ।

    3. ਭਰ ਇਮਾਨ ਤੂੰ ਸਾਡੇ ਦਿਲਾਂ ਵਿੱਚ,
    ਭਲੀਆਂ ਰਾਹਾਂ ’ਤੇ ਚਲਾ,
    ਦਿਲਾਂ ਨੂੰ ਕਰੇਂ ਪਾਕ ਤੂੰ ਹੀ ਹਮੇਸ਼ਾ,
    ਤੇ ਰੂਹ ਨੂੰ ਵੀ ਰੌਸ਼ਨ ਕਰੇਂ ਤੂੰ ਸਦਾ।

    4. ਨਵਾਂ ਜਨਮ ਦੇਂਦਾ ਹੈਂ ਸਭਨਾਂ ਨੂੰ,
    ਨਵੀਂ ਜ਼ਿੰਦਗੀ ਸਾਡੇ ਅੰਦਰ ਤੂੰ ਪਾ,
    ਤੇਰੀ ਮਦਦ ਦੇ ਨਾਲ ਹੁੰਦੀ ਰਹੇ, ਖ਼ੁਦਾ ਬਾਪ,
    ਬੇਟੇ ਤੇ ਰੂਹ ਦੀ ਸਨਾ।

  • ---

    ਐ ਕੌਮ ਦੀਓ ਬੇਟੀਓ, ਐ ਕੌਮ ਦੀਓ ਬੇਟੀਓ,
    ਜੀਵਨ ਦੇ ਹਰ ਪਲ, ਤੁਸੀਂ ਰਾਜ਼ੀ ਖ਼ੁਸ਼ੀ ਰਹੋ।

    1. ਤੁਸੀਂ ਕੰਮ ਸਖ਼ਾਵਤ ਦੇ ਦੁਨੀਆ ’ਤੇ ਹਮੇਸ਼ਾ ਕਰੋ,
    ਤੇ ਆਪਣੀ ਕੌਮ ਦਾ, ਤੁਸੀਂ ਨਾਂ ਉੱਚਾ ਕਰੋ।

    2. ਅੱਜ ਕੌਮ ਦੇ ਹੋਠਾਂ ’ਤੇ, ਬੱਸ ਇਹੀ ਦੁਆ,
    ਵਿੱਚ ਯਿਸੂ ਦੇ ਜੀਓ, ਵਿੱਚ ਯਿਸੂ ਦੇ ਮਰੋ।

    3. ਦੁਨੀਆ ਦੇ ਵਿੱਚ ਰਹੋ, ਇੱਕ ਦੂਜੇ ਲਈ ਜੀਓ,
    ਇਹ ਕੌਲ ਖ਼ੁਦਾਵੰਦ ਦਾ ਤੁਸੀਂ ਯਾਦ ਸਦਾ ਰੱਖੋ।

    4. ਤੁਸੀਂ ਯਿਸੂ ਦੀ ਖ਼ਾਤਿਰ, ਹਰ ਦੁੱਖ ਤੇ ਹਰ ਗ਼ਮ,
    ਐ ਕੌਮ ਦੀਓ ਬੇਟੀਓ, ਸਦਾ ਹੱਸ ਕੇ ਸਹੋ।

  • ---

    ਆਈਆਂ ਨੇ, ਆਈਆਂ ਖ਼ੁਸ਼ੀਆਂ ਵਾਲੀਆਂ
    ਘੜੀਆਂ ਆਈਆਂ ਨੇ,
    ਦਿਨ ਉਡੀਕਦਿਆਂ ਨੂੰ,
    ਮਿਲੀਆਂ ਅੱਜ ਵਧਾਈਆਂ ਨੇ।

    1. ਕਾਨਾ ਗਲੀਲ ਵਿੱਚ ਯਿਸੂ ਆਇਆ,
    ਪਾਣੀ ਨੂੰ ਉਸ ਮੈਅ ਬਣਾਇਆ,
    ਮਾਂ ਦੀ ਅਰਜ਼ ’ਤੇ ਸਭ ਨੇ ਬਰਕਤਾਂ ਪਾਈਆਂ ਨੇ।

    2. ਇਸ ਵਿਆਹ ਵਿੱਚ ਆ ਮਸੀਹਾ,
    ਨਜ਼ਰ ਕਰਮ ਦੀ ਪਾ ਮਸੀਹਾ,
    ਆਉਣ ਤੇਰੇ ’ਤੇ ਖ਼ੁਸ਼ੀਆਂ ਦੂਣ ਸਵਾਈਆਂ ਨੇ।

    3. ਰੱਬ ਦੀ ਕਰੀਏ ਸ਼ੁਕਰਗੁਜ਼ਾਰੀ,
    ਬਖ਼ਸ਼ੀ ਹੈ ਜਿਨ ਰਹਿਮਤ ਭਾਰੀ,
    ਨਾਂ ਤੇਰੇ ਨੂੰ ਹੋਣ ਸਦਾ ਵਡਿਆਈਆਂ ਨੇ।

    4. ਬਰਕਤ ਘੱਲ ਇਸ ਜੋੜੇ ਉੱਤੇ,
    ਪਾਕ ਵਿਆਹ ਦੀ ਪ੍ਰੀਤ ਨਾ ਟੁੱਟੇ,
    ਹੁੰਦੀ ਘਰ ਦੀ ਦੌਲਤ ਸੁਲਾਹ-ਸਫ਼ਾਈਆਂ ਨੇ।

    5. ਬਾਝ ਤੇਰੇ ਨਹੀਂ ਚੁੱਕਿਆ ਜਾਂਦਾ,
    ਰੱਬਾ ਸਿਰ ’ਤੇ ਭਾਰ ਘਰਾਂ ਦਾ,
    ਪੰਡਾਂ ਫ਼ਰਜ਼ਾਂ ਵਾਲੀਆਂ ਸਿਰ ’ਤੇ ਆਈਆਂ ਨੇ।

    6. ਨੇਕ ਔਲਾਦ ਦਾ ਵੇਖਣ ਚਿਹਰਾ,
    ਖੌਫ਼ ਖ਼ੁਦਾ ਵਿੱਚ ਵੱਸੇ ਖੇੜਾ,
    ਦੇਣੇ ਬਦਲ ਜ਼ਮਾਨੇ ਨੇਕ ਇਸਾਈਆਂ ਨੇ।

  • ---

    ਐ ਸਾਕਰਾਮੈਂਟ ਅਤਿ ਪਵਿੱਤਰ,
    ਐ ਸਾਕਰਾਮੈਂਟ ਇਲਾਹੀ,
    ਤੈਨੂੰ ਸਭੇ ਸ਼ੁਕਰਗੁਜ਼ਾਰੀ,
    ਤੇਰੀ ਸਦਾ ਵਡਿਆਈ।

  • ---

    ਐ ਪਾਕ ਦਿਲ ਯਿਸੂ ਦੇ, ਤੂੰ ਹੋ ਮੇਰਾ ਟਿਕਾਣਾ,
    ਬਰਬਾਦ ਹੋ ਨਾ ਜਾਵੇ, ਤੇਰਾ ਕਿਤੇ ਦਿਵਾਨਾ।

    1. ਛੋਟੇ ਗੁਨਾਹ ਤੋਂ ਛੋਟੇ, ਕਰ ਦੇ ਤੂੰ ਮਾਫ਼ ਮੇਰੇ,
    ਅੱਬਦੀ ਮੇਰੀ ਸਜ਼ਾ ਦਾ, ਜਾਵੇ ਨਾ ਬਣ ਬਹਾਨਾ।

    2. ਦਾਮਨ ਥੱਲੇ ਛੁਪਾ ਲੈ, ਆਪਣੇ ਪਨਾਹਗਸ਼ੀਂ ਨੂੰ,
    ਦੁਸ਼ਮਣ ਦੇ ਨੇਜ਼ਿਆਂ ਦਾ, ਜਾਵੇ ਨਾ ਬਣ ਨਿਸ਼ਾਨਾ।

    3. ਜਾਵਾਂ ਤੇ ਕਿੱਧਰ ਜਾਵਾਂ, ਛੱਡ ਕੇ ਦਲ੍ਹੀਜ਼ ਤੇਰੀ,
    ਤੂੰ ਰਹਿਮਤਾਂ ਦਾ ਚਸ਼ਮਾ, ਫ਼ਜ਼ਲਾਂ ਦਾ ਹੈ ਖ਼ਜ਼ਾਨਾ।

    4. ਇੱਕ ਤੇਰੀ ਨਜ਼ਰ-ਏ-ਰਹਿਮਤ, ਮੇਰੇ ਲਈ ਹੈ ਕਾਫ਼ੀ,
    ਪਰਵਾਹ ਨਹੀਂ ਮੁਖਾਲਫ਼, ਜਾਵੇ ਜੇ ਹੋ ਜ਼ਮਾਨਾ।

    5. ਤੂੰ ਦੇ ਕੇ ਖੂਨ ਆਪਣਾ, ਮੈਨੂੰ ਬਣਾਇਆ ਆਪਣਾ,
    ਜਦ ਹੋਰਨਾਂ ਨੇ ਮੈਨੂੰ, ਸੀ ਜਾਣਿਆ ਬੇਗ਼ਾਨਾ।

  • ---

    ਅਰਾਧਨਾ ਹੋ ਤੇਰੀ ਅਰਾਧਨਾ ਹੋ,
    ਮੇਰੇ ਪਿਆਰੇ ਯਿਸੂ ਤੇਰੀ ਅਰਾਧਨਾ ਹੋ।

    1. ਸ਼ਾਂਤੀ ਦੇਨੇ ਵਾਲੇ ਤੇਰੀ ਅਰਾਧਨਾ ਹੋ,
    ਮੇਰੇ ਪਿਆਰੇ ਯਿਸੂ ਤੇਰੀ ਅਰਾਧਨਾ ਹੋ।

    2. ਮੁਕਤੀ ਦੇਨੇ ਵਾਲੇ ਤੇਰੀ ਅਰਾਧਨਾ ਹੋ,
    ਮੇਰੇ ਪਿਆਰੇ ਯਿਸੂ ਤੇਰੀ ਅਰਾਧਨਾ ਹੋ।

    3. ਰੌਸ਼ਨੀ ਦੇਨੇ ਵਾਲੇ ਤੇਰੀ ਅਰਾਧਨਾ ਹੋ,
    ਮੇਰੇ ਪਿਆਰੇ ਯਿਸੂ ਤੇਰੀ ਅਰਾਧਨਾ ਹੋ।

    4. ਚੰਗਾ ਕਰਨੇ ਵਾਲੇ ਤੇਰੀ ਅਰਾਧਨਾ ਹੋ,
    ਮੇਰੇ ਪਿਆਰੇ ਯਿਸੂ ਤੇਰੀ ਅਰਾਧਨਾ ਹੋ।

    5. ਮਾਫ਼ੀ ਦੇਨੇ ਵਾਲੇ ਤੇਰੀ ਅਰਾਧਨਾ ਹੋ,
    ਮੇਰੇ ਪਿਆਰੇ ਯਿਸੂ ਤੇਰੀ ਅਰਾਧਨਾ ਹੋ।

  • ---

    ਆਪਣੇ ਪਾਕ ਲਹੂ ਨਾਲ ਯਿਸੂ,
    ਤਨ-ਮਨ ਰੰਗਦੇ ਮੇਰਾ,
    ਮੇਰਿਆਂ ਬੁੱਲ੍ਹਾਂ ਉੱਤੇ ਯਿਸੂ,
    ਨਾਮ ਰਹੇ ਨਿੱਤ ਤੇਰਾ|

    1. ਐਸੀ ਜੋਤੀ ਜਗਾਏ ਦਿਲ ਵਿੱਚ,
    ਮੁੱਕ ਜਾਣ ਕਾਲੀਆਂ ਰਾਤਾਂ,
    ਲੱਗ ਜਾਵੇ ਨਾ ਠੇਡਾ ਕਿਤੇ,
    ਕਰਦੇ ਸਿੱਧੀਆਂ ਵਾਟਾਂ,
    ਚਾਨਣ ਚਮਕੇ ਚਾਰ ਚੁਫ਼ੇਰੇ,
    ਕਰਦੇ ਦੂਰ ਹਨ੍ਹੇਰਾ|

    2. ਕਿਰਮਚ ਵਰਗੇ ਪਾਪ ਜੋ ਮੇਰੇ,
    ਕਰਦੇ ਮਾਫ਼ ਖ਼ੁਦਾਇਆ,
    ਦਾਗ ਬਦੀ ਦੇ ਧੋ ਕੇ ਸਾਰੇ,
    ਕਰਦੇ ਮਾਫ਼ ਖ਼ੁਦਾਇਆ,
    ਵੇਖ ਲੈ ਮੇਰੇ ਹੰਝੂ ਰੱਬਾ,
    ਦੁੱਖਾਂ ਪਾਇਆ ਘੇਰਾ|

  • ---

    ਐ ਸੰਤ ਐਨਥਨੀ ਮੁਬਾਰਿਕ ਯਿਸੂ ਦੇ,
    ਸਾਡੇ ਲਈ ਕਰ ਦੁਆ,
    ਵੱਡੀ ਸ਼ਾਨ ਵਾਲਾ ਸੰਤ,
    ਯਿਸੂ ਦੇ ਪਿੱਛੇ ਚੱਲ ਪਿਆ।

    1. ਤੁਸੀਂ ਬੜੀ ਮਿਹਨਤ
    ਅਤੇ ਕੁਰਬਾਨੀਆਂ ਦੇ ਨਾਲ,
    ਯਿਸੂ ਨਾਮ ਫੈਲਾਅ ਦਿੱਤਾ,
    ਸਾਡੇ ਲਈ ਕਰ ਦੁਆ।

    2. ਲੋੜਾਂ ਸਭੇ ਪੂਰੀਆਂ ਹੋਵਣ,
    ਖ਼ਤਰੇ ਵੀ ਨੇ ਟਲ ਜਾਂਦੇ,
    ਕੀਤਾ ਤਜੁਰਬਾ ਅਸੀਂ ਤੇਰੀ ਸਿਫ਼ਾਰਿਸ਼ ਦਾ,
    ਦੂਆ ਵਾਸੀਆਂ ਨਾਲ ਰਲ ਆਉਂਦੇ ਨੇ।

    3. ਜੋ ਕੋਈ ਤੇਰੇ ਦਰ ’ਤੇ ਆਵੇ,
    ਖਾਲੀ ਹੱਥ ਨਾ ਜਾਵੇ,
    ਯਿਸੂ ਦੇ ਮਹਾਨ ਸੰਤ ਐਨਥਨੀ,
    ਸਾਡੇ ਲਈ ਕਰ ਦੁਆ।

  • ---

    ਅੱਜ ਵਲੀ ਜੌਰਜ ਨੇ, ਸੱਪ ਨੂੰ ਨਕੌੜਾ ਪਾਇਆ।

    1. ਜੰਗਲ ਵਿੱਚ ਇੱਕ ਆਫ਼ਤ ਰਹਿੰਦੀ,
    ਦੋ ਭੇਡਾਂ ਉਹ ਰੋਜ਼ ਦੀਆਂ ਲੈਂਦੀ,
    ਸਾਰਾ ਇੱਜੜ ਸੀ ਉਸਨੇ ਮਾਰ ਮੁਕਾਇਆ।

    2. ਇੱਕ ਦਿਨ ਗੱਲ ਹੋਈ ਅਵੱਲੀ,
    ਬਾਦਸ਼ਾਹ ਦੀ ਧੀ ਜੰਗਲਾਂ ਨੂੰ ਚੱਲੀ,
    ਸਾਰਾ ਸ਼ਹਿਰ ਸੀ ਤੋਰਨ ਆਇਆ।

    3. ਇਸ ਵਲੀ ਨੇ ਸੱਪ ਨੂੰ ਫੜ੍ਹਿਆ,
    ਪਾ ਨਕੌੜਾ ਹੱਥ ਵਿੱਚ ਫੜ੍ਹਿਆ,
    ਸਾਰਾ ਸ਼ਹਿਰ ਸੀ ਵੇਖਣ ਆਇਆ।

  • ---

    ਐ ਸੰਤ ਜੂਦਾ ਮੁਬਾਰਿਕ ਯਿਸੂ ਦੇ,
    ਸਾਡੇ ਲਈ ਕਰ ਦੁਆ।

    1. ਮਾਯੂਸਾਂ ਦੇ ਸਰਪ੍ਰਸਤ ਤੂੰ ਐ ਸੰਤ ਜੂਦ,
    ਸਭਨਾਂ ਦਾ ਮਦਦਗਾਰ,
    ਸਾਡੇ ਲਈ ਕਰ ਦੁਆ,
    ਐ ਵੱਡੀ ਸ਼ਾਨ ਵਾਲੇ ਰਸੂਲ,
    ਯਿਸੂ ਦੇ ਪਿੱਛੇ ਚੱਲ ਪਿਆ।

    2. ਤੂੰ ਬੜ੍ਹੀ ਮਿਹਨਤ ਤੇ ਕੁਰਬਾਨੀਆਂ ਨਾਲ,
    ਯਿਸੂ ਨਾਂ ਫੈਲਾਅ ਦਿੱਤਾ,
    ਸਾਡੇ ਲਈ ਘਰ ਦੁਆ,
    ਐ ਜ਼ੋਰ ਭਰੇ ਰਸੂਲ ਸੰਤ ਜੂਦ,
    ਸਾਨੂੰ ਆਸ਼ੀਰਵਾਦ ਦੇ।

    3. ਜੋ ਕੋਈ ਤੇਰੇ ਦਰ ’ਤੇ ਆਵੇ
    ਖਾਲੀ ਕਦੇ ਨਾ ਜਾਵੇ,
    ਯਿਸੂ ਦੇ ਮਹਾਨ ਸੰਤ ਜੂਦ
    ਸਾਡੇ ਲਈ ਦੁਆ ਕਰ,
    ਮੁਸ਼ਕਿਲ ਕੰਮਾਂ ਦਾ ਮਦਦਗਾਰ,
    ਸਾਡੇ ਲਈ ਕਰ ਦੁਆ।

  • ---

    ਐ ਸੰਤਣੀ ਅਲਫ਼ੌਂਸਾ ਪਿਆਰੀ,
    ਯਿਸੂ ਕੋਲ ਤੂੰ ਕਰ ਲਈ ਤਿਆਰੀ।

    1. ਕੁਡਮਾਲੂਰ ਵਿੱਚ ਪੈਦਾ ਹੋਈ,
    ਜੋਸਫ਼ ਮੇਰੀ ਦੀ ਰਾਜ ਦੁਲਾਰੀ,
    ਸੂਰਤ ਉਸਦੀ ਸੀ ਲੱਗਦੀ ਪਿਆਰੀ,
    ਯਿਸੂ ਕੋਲ ਤੂੰ ਕਰ ਲਈ ਤਿਆਰੀ।

    2. ਘਰ ਮਾਸੀ ਦੇ ਪਰਵਰਿਸ਼ ਪਾਈ,
    ਨਾਲੇ ਯਿਸੂ ਦੇ ਪ੍ਰੀਤ ਲਗਾਈ,
    ਹੁਕਮ ਮਾਸੀ ਦਾ ਮੰਨਦੀ ਵਿਚਾਰੀ,
    ਯਿਸੂ ਕੋਲ ਤੂੰ ਕਰ ਲਈ ਤਿਆਰੀ।

    3. ਜਦ ਸ਼ਾਦੀ ਦੀ ਵਿਉਂਤ ਬਣਾਈ,
    ਸ਼ਕਲ ਅੱਗ ਨਾਲ ਭੈੜੀ ਬਣਾਈ,
    ਨਾਲ ਦੁੱਖਾਂ ਦੇ ਸੜਦੀ ਵਿਚਾਰੀ,
    ਯਿਸੂ ਕੋਲ ਤੂੰ ਕਰ ਲਈ ਤਿਆਰੀ।

    4. ਆਖ਼ਿਰ ਦਾਖ਼ਲ ਜਾ ਕੌਨਵੈਂਟ ਹੋਈ,
    ਅੱਗੇ ਯਿਸੂ ਦੇ ਕਰਦੀ ਅਰਜ਼ੋਈ,
    ਨੀਂਹ ਪਿਆਰ ਦੀ ਸੀ ਉਸਨੇ ਉਸਾਰੀ,
    ਯਿਸੂ ਕੋਲ ਤੂੰ ਕਰ ਲਈ ਤਿਆਰੀ।

    5. ਹੋਈ ਬਿਮਾਰ ਤੇ ਹੁਕਮ ਮਿਲਿਆ,
    ਘਰ ਜਾਣ ਦਾ ਖਤ ਬਿਸ਼ਪ ਦਾ ਪੜ੍ਹਿਆ,
    ਪੜ੍ਹ ਬਿਸ਼ਪ ਕੀਤੀ ਇਨਕੁਆਰੀ,
    ਯਿਸੂ ਕੋਲ ਤੂੰ ਕਰ ਲਈ ਤਿਆਰੀ।

    6. ਸੰਤ ਪਾਪਾ ਭਾਰਤ ਜਦ ਆਏ,
    ਧੰਨ ਹੋਣ ਦਾ ਪੈਗ਼ਾਮ ਸੁਣਾਏ,
    ਮਦਦ ਮੰਗੋ ਅਲਫ਼ੌਂਸਾ ਦੀ ਪਿਆਰੀ,
    ਯਿਸੂ ਕੋਲ ਤੂੰ ਕਰ ਲਈ ਤਿਆਰੀ।

    7. ਸਾਡੇ ਭਾਰਤ ਦੀ ਸੰਤਣੀ ਪਹਿਲੀ,
    ਦੁਖੀਆਂ ਲਈ ਉਹ ਸਿਫਾਰਿਸ਼ ਕਰਦੀ,
    ਦੁੱਖ ਝੱਲੇ ਸੀ, ਹਿੰਮਤੀ ਉਹ ਨਾਰੀ,
    ਯਿਸੂ ਕੋਲ ਤੂੰ ਕਰ ਲਈ ਤਿਆਰੀ।

    8. ਜੋ ਦਰ ਅਲਫ਼ੌਂਸਾ ਦੇ ਆਏ,
    ਉਹਦੀ ਮਦਦ ਨਾਲ ਸ਼ਿਫ਼ਾ ਉਹ ਪਾਏ,
    ਉਹਦੀ ਗਾਥਾ ਹੈ ਕਿੰਨੀ ਨਿਆਰੀ,
    ਯਿਸੂ ਕੋਲ ਤੂੰ ਕਰ ਲਈ ਤਿਆਰੀ।

  • ---

    ਐ ਸੰਤ ਤੇਰੇਜ਼ਾ ਬਾਲਕ ਯਿਸੂ ਦੀ,
    ਪਿਆਰ ਤੇਰਾ ਹੈ ਬੁਲਾਵਾ,
    ਪਿਆਰ ਕਰੀਏ ਦਿਲ ਤੋਂ ਸਭ ਨੂੰ,
    ਸਾਡੇ ਲਈ ਕਰ ਦੁਆ।

    1. ਨਿੱਕੀ ਉਮਰ ਵਿੱਚ ਨੇਕੀ ਕਮਾਈ,
    ਜ਼ਿੰਦਗੀ ਨਾਮ ਯਿਸੂ ਦੇ ਲਾਈ,
    ਸਾਰੀ ਉਮਰ ਤੂੰ ਕੀਤੀ ਭਲਾਈ,
    ਜੀਵਨ ਤੇਰੇ ਦੇ ਮੈਂ ਗੁੁਣ ਗਾਵਾਂ।

    2. ਯਿਸੂ ਨਾਲ ਪਿਆਰ ਤੂੰ ਪਾ ਕੇ,
    ਉਸਦੇ ਲਈ ਰੂਹਾਂ ਬਚਾ ਕੇ,
    ਵਾਰਿਸ ਅਸਮਾਨਾਂ ਦੀ ਬਣ ਗਈ,
    ਮੈਂ ਵੀ ਵਾਰਿਸ ਬਣਨਾ ਚਾਹਵਾਂ।

    3. ਗੁਲਾਬ ਦੇ ਫੁੱਲਾਂ ਦੀ ਵਰਖਾ ਕਰੇਂ,
    ਧਰਤੀ ਅਸੀਸਾਂ ਨਾਲ ਭਰੇਂ,
    ਧਰਮ ਪ੍ਰਚਾਰਕਾਂ ਦੀ ਮਦਦ ਵਾਸਤੇ
    ਅਸਮਾਨਾਂ ਵਿੱਚ ਵੀ ਕਰੇ ਸੇਵਾਵਾਂ।

    4. ਪ੍ਰਭੂ ਨੇ ਜਦ ਤੈਨੂੰ ਕੋਲ ਬੁਲਾਇਆ,
    ਛੋਟੇ ਫੁੱਲਾਂ ਨੂੰ ਉਸ ਉੱਚਾ ਉਠਾਇਆ,
    ਰੱਬੀ ਫ਼ਜ਼ਲ ਹਾਸਿਲ ਕਰ ਸਾਡੇ ਲਈ,
    ਤੇਰੇ ਅੱਗੇ ਮੈਂ ਅਰਜ਼ਾਂ ਗੁਜ਼ਾਰਾਂ।

  • ---

    ਐ ਮਹਾਨ ਮਦਰ ਤੇਰੇਸਾ,
    ਯਿਸੂ ਦੀ ਹੈ ਤੂੰ ਪਿਆਰੀ।

    1. ਤੇਰਾ ਪਿਆਰ ਹੈ ਜਗਤ ਨਾਲ,
    ਦੁਨੀਆ ਤੋਂ ਬੜ੍ਹਾ ਹੈ ਆਲਾ,
    ਦੁਖੀਆਂ ਨੂੰ ਗਲੇ ਤੂੰ ਲਾਇਆ,
    ਬਣੀ ਸਭ ਦੀ ਮਦਦ ਤੂੰ ਭਾਰੀ।

    2. ਹਿੰਦੂ ਮੁਸਲਿਮ ਜਾਂ ਸਿੱਖ ਇਸਾਈ,
    ਮਾਂ ਦੀ ਮਮਤਾ ਸਭ ਨੂੰ ਦਿਖਾਈ,
    ਕੀਤਾ ਫਰਕ ਨਾ ਕਿਸੇ ਨਾਲ,
    ਬਣੀ ਮਾਂ ਤੂੰ ਸਭ ਪਿਆਰੀ।

    3. ਕੀਤਾ ਹੁਕਮ ਖ਼ੁਦਾ ਦਾ ਪੂਰਾ,
    ਕੰਮ ਛੱਡਿਆ ਨਹੀਂ ਅਧੂਰਾ,
    ਰਹੀ ਜ਼ਖ਼ਮਾਂ ਨੂੰ ਸਾਫ਼ ਕਰਦੀ,
    ਹੋ ਗਈ ਖ਼ੁਦਾ ਨੂੰ ਪਿਆਰੀ।

  • ---

    ਐ ਥੋਮਾ ਰਸੂਲ, ਸੰਤ ਤੂੰ ਭਾਰਤ ਦਾ
    ਸਾਨੂੰ ਮਾਣ ਹੈ ਤੇਰੀ ਸ਼ਹਾਦਤ ਦਾ,
    ਕਰੀਏ ਅਰਜ਼ਾਂ ਹੱਥ ਬੰਨ੍ਹ ਅਸੀਂ,
    ਸਾਨੂੰ ਘੱਲਦੇ ਜਵਾਬ ਇਬਾਦਤ ਦਾ।

    1. ਗੋਂਡਾਫੋਰਸ ਨੇ ਬੁਲਾਇਆ ਸੀ,
    ਤਦ ਤੂੰ ਪੰਜਾਬ ’ਚ ਆਇਆ ਸੀ,
    ਤਨ-ਮਨ ਦੇ ਨਾਲ ਮਸੀਹਤ ਦਾ,
    ਲੋਕਾਂ ਨੂੰ ਪੈਗ਼ਾਮ ਸੁਣਾਇਆ ਸੀ,
    ਰਾਜੇ ਦੀ ਸੇਵਾ ਵਿੱਚ ਰਹਿ ਕੇ,
    ਦਿੱਤਾ ਖੂਬ ਸਿਲਾ ਉਹਦੀ ਦਾਅਵਤ ਦਾ।

    2. ਪੰਜਾਬ ਤੋਂ ਚਲਕੇ ਦੱਖਣ ਆਇਆ,
    ਡੇਰਾ ਆਣ ਪਹਾੜੀ ’ਤੇ ਲਾਇਆ,
    ਇੱਥੋਂ ਵਚਨ ਖ਼ੁਦਾ ਦਾ ਦੋ ਪਾਸੇ,
    ਘਰ ਘਰ ਵਿੱਚ ਜਾ ਫੈਲਾਇਆ,
    ਸਿਰਫਿਰੇ ਸ਼ੈਤਾਨ ਦੇ ਦੂਤ ਹੱਥ,
    ਪੀਤਾ ਫਿਰ ਸੀ ਜ਼ਾਮ ਸ਼ਹਾਦਤ ਦਾ।

    3. ਰਹੇ ਸਾਡੇ ਦਿਲਾਂ ਵਿੱਚ ਖਿਆਲ ਤੇਰਾ,
    ਦਰਜਾ ਸਾਡੇ ਲਈ ਖ਼ਾਸ ਤੇਰਾ,
    ਅਸੀਂ ਮੰਗੀਏ ਦੁਆ ਸਾਡੀ ਰੂਹ ਅੰਦਰ,
    ਬਣਿਆ ਇਹ ਰਹੇ ਅਹਿਸਾਸ ਤੇਰਾ,
    ਯਿਸੂ ਕੋਲ ਸਿਫਾਰਿਸ਼ ਕਰ ਸਾਡੀ,
    ਸਾਹ ਆ ਜਾਵੇ ਸਾਨੂੰ ਰਾਹਤ ਦਾ।

  • ---

    ਆਣ ਕੇ ਸਵੇਰੇ ਯਿਸੂ ਦਰਬਾਰ ਤੇਰੇ,
    ਮੰਗਦੇ ਹਾਂ ਤੇਥੋਂ ਯਿਸੂ ਜ਼ਿੰਦਗੀ ਦੇ ਖੇੜੇ।

    1. ਕਬਰਾਂ ਦੇ ਉੱਤੇ ਜਾ ਕੇ ਮੱਥਾ ਟੇਕਦੇ,
    ਮੁਫ਼ਤ ਵਿੱਚ ਆਪਣਾ ਇਮਾਨ ਵੇਚਦੇ।
    ਕੰਮ ਜਿਹੜੇ ਕਰਦੇ ਇਹ ਦੱਸਾਂ ਕਿਹੜੇ–ਕਿਹੜੇ,
    ਮੰਗਦੇ ਹਾਂ ਤੇਥੋਂ ਜ਼ਿੰਦਗੀ ਦੇ ਖੇੜੇ।

    2. ਪੜ੍ਹ ਕੇ ਅੰਜੀਲ ਇਹ ਝੂਠ ਬੋਲਦੇ,
    ਆਉਂਦੇ ਜਦੋਂ ਬਾਬੇ ਇਹ ਬੂਹਾ ਖੋਲ੍ਹਦੇ।
    ਕੰਮ ਇਹ ਕਰਦੇ ਨੇ ਉਲਟੇ ਬਥੇਰੇ,
    ਮੰਗਦੇ ਹਾਂ ਤੇਥੋਂ ਯਿਸੂ ਜ਼ਿੰਦਗੀ ਦੇ ਖੇੜੇ।

    3. ਅੰਦਰ ਬਾਲ਼ਣ ਦੀਵਾ ਨਾ ਕਿਸੇ ਨੂੰ ਦੱਸਦੇ,
    ਤੇ ਆਪਣੇ ਗ਼ੁਨਾਹਾਂ ਵਿੱਚ ਆਪ ਫਸਦੇ।
    ਮੰਨਦੇ ਆ ਤੈਨੂੰ ਨਾਲ ਪੂਜਦੇ ਜਠੇਰੇ,
    ਮੰਗਦੇ ਹਾਂ ਤੇਥੋਂ ਯਿਸੂ ਜ਼ਿੰਦਗੀ ਦੇ ਖੇੜੇ।

    4. ਜਾਦੂ ਟੂਣਾ ਕਰਕੇ ਅਸੀਂ ਵੀ ਆਉਂਦੇ ਹਾਂ,
    ਗਲ਼ ਵਿੱਚ ਯਿਸੂ ਦੀ ਸਲੀਬ ਪਾਉਂਦੇ ਹਾਂ।
    ਫਿਰਦੇ ਹਾਂ ਨੱਸੇ ਅਸੀਂ ਚਾਰ ਚੁਫ਼ੇਰੇ,
    ਮੰਗਦੇ ਹਾਂ ਤੇਥੋਂ ਯਿਸੂ ਜ਼ਿੰਦਗੀ ਦੇ ਖੇੜੇ।

    5. ਸਵਰਗ ਦਾ ਕਹਿੰਦੇ ਯਿਸੂ ਬੂਹਾ ਖੋਲ੍ਹਦੇ,
    ਫੇਰ ਨਾ ਕਦੀ ਵੀ ਅਸੀਂ ਝੂਠ ਬੋਲਦੇ।
    ਤੇਰੇ ਤੋਂ ਬਗ਼ੈਰ ਦੱਸ ਜਾਵਾਂ ਕਿਹਦੇ ਡੇਰੇ,
    ਮੰਗਦੇ ਹਾਂ ਤੇਥੋਂ ਯਿਸੂ ਜ਼ਿੰਦਗੀ ਦੇ ਖੇੜੇ।

    6. ਸਾਡਿਆਂ ਗੁਨਾਹਾਂ ਨੂੰ ਤੂੰ ਮਾਫ਼ ਕਰਕੇ,
    ਕਰਕੇ ਗੁਨਾਹ ਜਿਹੜੇ ਤੈਨੂੰ ਦੱਸਦੇ।
    ਅਸੀਂ ਗੁਨਾਹਗਾਰ ਯਿਸੂ ਆਏ ਦਰ ਤੇਰੇ,
    ਮੰਗਦੇ ਹਾਂ ਤੇਥੋਂ ਯਿਸੂ ਜ਼ਿੰਦਗੀ ਦੇ ਖੇੜੇ।

  • ---

    ਅੰਮ੍ਰਿਤ ਵੇਲੇ ਪੜ੍ਹੀਏ ਬਾਣੀ,
    ਅੰਮ੍ਰਿਤ ਵੇਲੇ ਸੁਣੀਏ ਬਾਣੀ,
    ਮਿਲ ਜਾਏ ਜ਼ਿੰਦਗੀ ਦਾ ਅੰਮ੍ਰਿਤ ਪਾਣੀ।

    1. ਸੱਚੀ ਬਾਣੀ ਦਾ ਜੋ ਕੋਈ ਜਾਪ ਕਰੇ,
    ਸਭ ਬੁਰਿਆਈਆਂ ਨੂੰ ਯਿਸੂ ਜੀ ਮਾਫ਼ ਕਰੇ,
    ਧੰਨ ਹੈ ਉਹ ਜਿਸਨੇ ਰਮਜ਼ ਪਛਾਣੀ।

    2. ਪਾਣੀ ਦੀਆਂ ਨਦੀਆਂ ਲਈ ਹਿਰਨੀ ਤਿਹਾਈ,
    ਉਸਨੇ ਪੀ ਕੇ ਤੇ ਪਿਆਸ ਬੁਝਾਈ,
    ਦਿਲਾਂ ਦੀਆਂ ਜਾਣੇ ਦਿਲਾਂ ਦਾ ਜਾਣੀ।

    3. ਆਪਣੇ ਖੰਭਾਂ ਦੇ ਹੇਠ ਸੰਭਾਲ ਲਵੇ,
    ਉਹ ਮੇਰੀ ਓਟ, ਉਹ ਮੇਰੀ ਢਾਲ ਰਹੇ,
    ਸੁਣ–ਸੁਣ ਬਾਣੀ ਦਿਲ ’ਚ ਵਸਾਣੀ।

  • ---

    ਆਇਆ ਯਿਸੂ ਅੱਜ, ਰੂਪ ਵਟਾ ਕੇ ਆਪਣਾ,
    ਵਾਇਦਾ ਰੱਬ ਨੇ ਵਿਖਾ ਲਿਆ ਨਿਭਾ ਕੇ ਆਪਣਾ।

    1. ਜਿਹਦੀ ਲੱਗੀ ਸੀ ਉਡੀਕ ਐ ਜਹਾਨ ਵਾਲਿਓ,
    ਅੱਖੀਂ ਵੇਖ ਲਓ ਬਚਾਣ ਵਾਲਾ ਆ ਕੇ ਆਪਣਾ।

    2. ਸਾਡੇ ਵਿੱਚ ਰਹਿਣ ਵਾਸਤੇ ਬਹਿਸ਼ਤ ਛੱਡ ਕੇ,
    ਆਇਆ ਜੱਗ ਵਿੱਚ ਸ਼ਾਨ ਗਵਾ ਕੇ ਆਪਣਾ।

    3. ਗਿਆ ਯਿਸੂ ਦੇ ਜਲਾਲ ਦਾ ਨਾ ਨੂਰ ਝੱਲਿਆ,
    ਗਿਆ ਨੱਸ ਅਬਲੀਸ ਮੂੰਹ ਛਿਪਾ ਕੇ ਆਪਣਾ।

    4. ਹੋ ਜਾ ਪਾਕ, ਛੱਡ ਪਾਪ, ਐ ਨਾਪਾਕ ਬੰਦਿਆ,
    ਉਹਦੇ ਪਾਕ ਦਿਲ ਵੱਲ ਦਿਲ ਲਾ ਕੇ ਆਪਣਾ।

    5. ਤੂੰ ਵੀ ਸਾਰਿਆਂ ਫਰਿਸ਼ਤਿਆਂ ਦੇ ਨਾਲ ਰਲ ਕੇ,
    ਉਹਦੀ ਕਰ ਪੂਜਾ ਸੀਸ ਨਿਵਾ ਕੇ ਆਪਣਾ।

  • ---

    ਅੱਜ ਰਾਤ ਮੇਰੇ ਯਿਸੂ ਦੀ ਆਈ ਏ ਸਵਾਰੀ,
    ਕੁਰਬਾਨ ਮੈਂ ਵਾਰੀ।

    1. ਕੁਰਬਾਨ ਉਹਦੀ ਸ਼ਾਨ ਤੋਂ, ਸੌ ਵਾਰ ਮੈਂ ਜਾਵਾਂ,
    ਮਹਿਬੂੁਬ ਮੇਰਾ ਆਇਆ, ਮੈਂ ਸੀਸ ਨਿਵਾਵਾਂ,
    ਅੱਜ ਅਰਸ਼ ਤੋਂ ਉਸ ਆ ਕੇ ਮੇਰੀ ਵਿਗੜੀ ਸਵਾਰੀ।

    2. ਉੱਜੜੀ ਹੋਈ ਦੁਨੀਆ ਸੀ, ਮੇਰੀ ਆਣ ਵਸਾਈ,
    ਸ਼ੈਤਾਨ ਦੇ ਫੰਦੇ ਤੋਂ ਮੇਰੀ ਜਾਨ ਛੁਡਾਈ,
    ਮੈਂ ਜਾਵਾਂਗਾ ਅੱਜ ਕਰਕੇ ਤਿਆਰੀ।

    3. ਸਾਊਲ ਨੂੰ ਜਲਵੇ ਨੇ, ਘੋੜੇ ਤੋਂ ਗਿਰਾਇਆ,
    ਕੋਹੇ ਸੀਨਾ ’ਤੇ ਮੂਸਾ ਨੂੰ, ਜਿਸ ਜਲਵਾ ਦਿਖਾਇਆ,
    ਅੱਜ ਆਪ ਖ਼ੁਦਾ ਲੈ ਕੇ, ਜਨਮ ਖੁਰਲੀ ਸਵਾਰੀ।

    4. ਗੁਨਾਹਗਾਰਾਂ ਦੀਆਂ ਹੋਈਆਂ, ਅਰਜ਼ ਰਸਾਈਆਂ,
    ਦੁਨੀਆ ਨੂੰ ਫਰਿਸ਼ਤੇ ਵੀ, ਪਏ ਦੇਣ ਵਧਾਈਆਂ,
    ਯੂਸਫ਼ ਨੂੰ ਵੀ ਧੰਨ ਕਹਿਣ, ਤੇ ਧੰਨ ਕੁਆਰੀ।

    5. ਚੱਲੋ ਬੈਤਲਹਮ, ਤੇ ਉਹਦੇ ਦਰਸ਼ਨ ਪਾਈਏ,
    ਨਜ਼ਰਾਨੇ ਚੜ੍ਹਾਈਏ, ਤੇ ਨਾਲ ਦੁਖੜੇ ਸੁਣਾਈਏ,
    ਦਿਲੋਂ ਜਾਨੋਂ ਸਭ ਕਰੀਏ ਉਹਦੀ ਸ਼ੁਕਰਗੁਜ਼ਾਰੀ।

  • ---

    ਅੱਜ ਰਾਤ ਜਿਹਦੇ ਆਉਣ ਦੀ,
    ਧੁੰਮ ਅਰਸ਼ ’ਤੇ ਪਈ ਆ,
    ਇਨਸਾਨ ਦੀ ਅੱਜ ਆਪ,
    ਸ਼ਕਲ ਰੱਬ ਨੇ ਲਈ ਆ।

    1. ਇਨਸਾਨ ਦੇ ਹੁਣ ਹੋ ਗਏ ਮਜ਼ਬੂਤ ਹੌਸਲੇ,
    ਹੋਵਾਂਗੇ ਜਿਹਦੇ ਆਸਰੇ ਵਾਰਿਸ ਬਹਿਸ਼ਤ ਦੇ,
    ਦਿਲ ਪ੍ਰੇਮ ਯਿਸੂ ਨਾਲ ਮੇਰਾ ਹੋਇਆ ਨਸ਼ਈ ਆ।

    2. ਸੁਲਤਾਨ-ਏ-ਦੋ ਆਲਮ ਦੀਆਂ
    ਘਰ–ਘਰ ਦੇ ਸ਼ਾਦੀਆਂ,
    ਨਬੀਆਂ ਦੀਆਂ ਪੂਰੀਆਂ,
    ਹੋਈਆਂ ਮੁਨਾਦੀਆਂ,
    ਅੱਜ ਪੂਰੀ ਹੋਈ, ਅਦਨ ਦੀ ਗੱਲ,
    ਰੱਬ ਨੇ ਜੋ ਕਹੀ ਆ।

    3. ਆਇਆ ਹੈ ਤੇਰਾ ਸ਼ਾਫ਼ੀ,
    ਹੁਣ ਜਾਗ ਗਾਫ਼ਲਾ,
    ਅਰਸ਼ੋਂ ਬਚਾਉਣ ਆ ਗਿਆ,
    ਮਰੀਅਮ ਦਾ ਲਾਡਲਾ,
    ਅੱਜ ਤੀਕ ਜਿਹਦੀ ਦੀਦ ਨੂੰ
    ਜਿੰਦ ਤਰਸਦੀ ਆ ਰਹੀ ਆ।

    4. ਧੰਨ–ਧੰਨ ਐ ਮਸੀਹਾ,
    ਤੈਨੂੰ ਦੁਨੀਆ ਪੁਕਾਰਦੀ,
    ਤੂੰ ਸਾਰ ਲਈ ਆਣ ਕੇ,
    ਬੇਬਸ ਲਾਚਾਰ ਦੀ,
    ਗੁਨਾਹਗਾਰਾਂ ਦੀ ਅੱਜ ਪਹੁੰਚ,
    ਅਰਜ਼ ਅਰਸ਼ ’ਤੇ ਆ ਗਈ ਆ।

  • ---

    ਆਓ ਚੱਲੀਏ ਬੈਤਲਹਮ ਨੂੰ,
    ਯਿਸੂ ਰਾਜਾ ਆਇਆ,
    ਰਹਿਮ ਫ਼ਜ਼ਲ ਤੇ ਮੁਕਤੀ ਲੈ ਕੇ,
    ਯਿਸੂ ਰਾਜਾ ਆਇਆ।

    1. ਭਾਗਾਂ ਵਾਲੀ ਰਾਤ ਹੈ ਅੱਜ ਦੀ,
    ਦਿਨ ਹੈ ਭਾਗਾਂ ਭਰਿਆ,
    ਭਾਗ ਜਗਾਵਣ ਵਾਲਾ
    ਸਾਡੇ ਭਾਗ ਜਗਾਵਣ ਆਇਆ।

    2. ਭਾਗ ਭਰੀ ਮਾਂ ਮਰੀਅਮ ਜਿਸਨੂੰ,
    ਭਾਗ ਹੈ ਰੱਬ ਨੇ ਲਾਇਆ,
    ਸਾਰੇ ਜੱਗ ਦਾ ਭਾਗ ਉਸਦੀ,
    ਝੋਲੀ ਦੇ ਵਿੱਚ ਪਾਇਆ।

    3. ਸ਼ਰਮਾਓ ਨਾ ਉਸ ਤੋਂ ਕੋਈ,
    ਗੁਨਾਹਗਾਰ ਸਭ ਆਓ,
    ਬਖ਼ਸ਼ਣ ਭੁੱਲਾਂ ਸਭ ਦੀਆਂ ਉਹ,
    ਬਖ਼ਸ਼ਣਹਾਰ ਆਇਆ।

  • ---

    ਅੱਜ ਆਇਆ ਜੱਗ ਦੇ ਬਚਾਉਣ ਵਾਲਾ,
    ਪਾਪਾਂ ਤੋਂ ਛੁਡਾਉਣ ਵਾਲਾ ਯਿਸੂ,
    ਆਓ ਦਰਸ਼ਨ ਕਰੀਏ, ਆਓ ਦਰਸ਼ਨ ਕਰੀਏ।

    1. ਸੁਰਗਾਂ ’ਚ ਦੂਤ ਸਾਰੇ ਖ਼ੁਸ਼ੀਆਂ ਮਨਾਉਂਦੇ,
    ਨੱਚਦੇ ਤੇ ਗੀਤ ਗਾਉਂਦੇ ਯਿਸੂ ਦੀ ਸ਼ਾਨ ਦੇ,
    ਸਾਰਾ ਜੱਗ ਅੱਜ ਝੂਮ ਗਿਆ,
    ਆਓ ਦਰਸ਼ਨ ਕਰੀਏ, ਆਓ ਦਰਸ਼ਨ ਕਰੀਏ।

    2. ਜਿਸ ਦਰ ਪਾਪੀ ਆ ਕੇ ਮੁੜ ਕੇ ਨਾ ਜਾਂਦਾ ਏ,
    ਖਿੱਚ ਕੇ ਮਜੂਸੀਆਂ ਨੂੰ ਤਾਰੇ ਉੱਥੇ ਲਿਆਂਦਾ ਏ,
    ਚਰਨੀ ਦੇ ਵਿੱਚ ਅੱਜ ਸ਼ਾਫ਼ੀ ਆ ਗਿਆ,
    ਆਓ ਦਰਸ਼ਨ ਕਰੀਏ, ਆਓ ਦਰਸ਼ਨ ਕਰੀਏ।

    3. ਅੱਜ ਦਾ ਦਿਹਾੜਾ ਚੜ੍ਹਿਆ ਕਿੰਨਾ ਭਾਗਾਂ ਭਰਿਆ,
    ਰੱਬ ਦਾ ਪੁੱਤਰ ਆਇਆ ਸਾਰਾ ਜੱਗ ਤਰਿਆ,
    ਨੂਰ ਉਹਦੇ ਨਾਲ ਜੱਗ ਚਮਕ ਗਿਆ,
    ਆਓ ਦਰਸ਼ਨ ਕਰੀਏ, ਆਓ ਦਰਸ਼ਨ ਕਰੀਏ।

  • ---

    ਆਇਆ ਯਿਸੂ ਜੱਗ ਵਿੱਚ ਰੂਪ ਧਾਰਿਆ,
    ਨੂਰ ਛਾ ਗਿਆ,
    ਪਰਦਾ ਗੁਨਾਹ ਦਾ ਜੱਗ ਤੋਂ ਉਤਾਰਿਆ,
    ਨੂਰ ਛਾ ਗਿਆ।

    1. ਅੱਧੀ ਰਾਤੀਂ ਪੂਰਬੋਂ ਸਿਤਾਰਾ ਚੜ੍ਹਿਆ,
    ਦੇਖੋ ਅਬਲੀਸ ਦਾ ਕਿਉਂ ਸੀਨਾ ਸੜਿਆ,
    ਮਜੂਸੀ ਗੀਤ ਗਾਉਣ ਖ਼ੁਸ਼ੀਆਂ ਦੇ ਪਿਆਰਿਆ,
    ਨੂਰ ਛਾ ਗਿਆ, ਨੂਰ ਛਾ ਗਿਆ।

    2. ਸ਼ਮਾਊਨ ਯਿਸੂ ਪ੍ਰੀਤ ਵਿੱਚ ਘੁੰਮਿਆ,
    ਨਜ਼ਰਾਂ ਦੇ ਨਾਲ ਮੈਂ ਕਲਾਮ ਚੁੰਮਿਆ,
    ਪਾਪ ਅਪਰਾਧ ਮਨ ਤੋਂ ਵਸਾਰਿਆ,
    ਨੂਰ ਛਾ ਗਿਆ, ਨੂਰ ਛਾ ਗਿਆ।

    3. ਹੈਰੋਦੀਸ ਜੋਤਸ਼ੀਆਂ ਤੋਂ ਹਾਲ ਖੋਜਦਾ,
    ਕਰਨ ਦਿਦਾਰ ਮੈਂ ਵੀ ਜਾਣਾ ਉਸਦਾ,
    ਕਿਹੜਾ ਰਾਜਾ ਆਇਆ ਅੰਬਰ ਸੰਗ ਗਿਆ,
    ਨੂਰ ਛਾ ਗਿਆ, ਨੂਰ ਛਾ ਗਿਆ।

  • ---

    ਮੁਖ ਪਾਪੀ ਬੰਦਿਆ ਗੁਨਾਹ ਦੇ ਵੱਲੋਂ ਮੋੜ,
    ਕਰ ਲੈ ਤੌਬਾ ਬੰਦਿਆ ਪੈਣੀ ਯਿਸੂ ਜੀ ਦੀ ਲੋੜ।

    1. ਪਾਪਾਂ ਵੱਲੋਂ ਮੂੰਹ ਨੂੰ ਮੋੜੋ,
    ਦਿੰਦੀ ਅੰਜੀਲ ਗਵਾਹੀ,
    ਮਿੱਤਰ, ਯਾਰਾਂ, ਭੈਣ, ਭਰਾਵਾਂ,
    ਦੋ ਦਿਨ ਦੀ ਰੁਸ਼ਨਾਈ,
    ਕਿਸੇ ਨੇ ਤੇਰੇ ਕੰਮ ਨਹੀਂ ਆਉਣਾ,
    ਲਵੇਂਗਾ ਮੱਥਾ ਫੋੜ।

    2. ਝੂਠੀ ਪੀਣੀ ਛੱਡ ਦੇ ਬੰਦਿਆ,
    ਪੀ ਲੈ ਨਾਮ ਇਲਾਹੀ,
    ਇਹ ਸਾਖੀ ਹੈ ਸੱਚੇ ਪ੍ਰੇਮ ਦੀ,
    ਰੱਬ ਨੇ ਮੋਹਰ ਲਗਾਈ,
    ਜਿਹੜਾ ਯਿਸੂ ਕੋਲੋਂ ਪੀਵੇ,
    ਦਿੰਦਾ ਪਹਿਲੀ ਤੋੜ।

    3. ਆਪਣੀ ਹੱਥੀਂ ਕਬਰ ਬਣਾ ਕੇ,
    ਆਪੇ ਮੱਥਾ ਟੇਕੇਂ,
    ਜਿਸ ਮਾਲਿਕ ਨੇ ਤੈਨੂੰ ਸਾਜਿਆ,
    ਉਹਦੇ ਵੱਲ ਨਾ ਵੇਖੇਂ,
    ਯਿਸੂ ਰਾਜਾ ਆਵਣ ਵਾਲਾ,
    ਨਾ ਕੋਈ ਦੂਜਾ ਹੋਰ।

    4. ਅੰਨ੍ਹੇ ਬੋਲ਼ੇ ਨੂੰ ਤੂੰ ਪੂਜੇਂ,
    ਨਾ ਪੀਂਦਾ ਨਾ ਖਾਂਦਾ,
    ਅੰਨ੍ਹਾ ਬੋਲ਼ਾ ਉਹ ਵੀ ਲੋਕੋ,
    ਜੋ ਉਹਦੇ ਵੱਲ ਜਾਂਦਾ,
    ਜਿਨ੍ਹਾਂ ਨੂੰ ਤੂੰ ਰੱਬ ਮੰਨ ਬੈਠਾ,
    ਸਾਰੇ ਡਾਕੂ ਚੋਰ।

  • ---

    ਆ ਗਿਆ ਯਿਸੂ ਵੈਦ ਰੋਗੀਆਂ ਦਾ,
    ਵੈਦ ਰੋਗੀਆਂ ਦਾ ਯਿਸੂ ਵੈਦ ਰੋਗੀਆਂ ਦਾ।

    1. ਪਾਪੀਆਂ ਦੇ ਪਾਪ ਯਿਸੂ ਕਰ ਦਿੱਤੇ ਮੁਆਫ਼ ਨੇ,
    ਕੋੜ੍ਹੀਆਂ ਦੇ ਕੋੜ੍ਹ ਯਿਸੂ ਕਰ ਦਿੱਤੇ ਸਾਫ਼ ਨੇ,
    ਪਾਪੀਆਂ ’ਤੇ ਕਰਮ ਕਮਾ ਗਿਆ।

    2. ਜਕੜੇ ਸ਼ੈਤਾਨ ਦੇ ਜੋ ਹੋ ਗਏ ਆਜ਼ਾਦ ਨੇ,
    ਉੱਜੜੇ ਵੀ ਭਾਗ ਸਾਡੇ ਹੋ ਗਏ ਆਬਾਦ ਨੇ,
    ਜ਼ਿੰਦਗੀ ਦਾ ਵਚਨ ਸੁਣਾ ਗਿਆ।

    3. ਭੁੱਖਿਆਂ ਤੇ ਪਿਆਸਿਆਂ ਨੂੰ ਯਿਸੂ ਨੇ ਰਜਾਇਆ ਏ,
    ਜਨਮ ਦੇ ਅੰਨ੍ਹਿਆਂ ਨੂੰ ਦੇਖਣ ਲਗਾਇਆ ਏ,
    ਮੋਇਆਂ ਵਿੱਚ ਜ਼ਿੰਦਗੀ ਪਾ ਗਿਆ।

    4. ਬਦਰੂਹਾਂ ਦੇ ਜਕੜਿਆਂ ਨੇ ਪਾ ਲਈ ਰਿਹਾਈ ਏ,
    ਗੂੰਗਿਆਂ ਨੇ ਦਿੱਤੀ ਸਾਰੇ ਜਗਤ ’ਚ ਦੁਹਾਈ ਏ,
    ਜ਼ਿੰਦਾ ਹੋ ਕੇ ਸਭ ਨੂੰ ਵਿਖਾ ਗਿਆ।

  • ---

    ਆ ਗਿਆ ਮੈਂ ਸ਼ਾਫ਼ੀ ਯਿਸੂ ਦਰ ਉੱਤੇ ਤੇਰੇ,
    ਮਾਫ਼ ਕਰੀਂ ਮੈਨੂੰ ਮੇਰੇ ਪਾਪ ਨੇ ਬਥੇਰੇ।

    1. ਬਾਗ਼ ਵਿੱਚ ਯਿਸੂ ਅਸੀਂ ਤੈਨੂੰ ਦੇਖਿਆ,
    ਤੀਹਾਂ ਸਿੱਕਿਆਂ ਦੇ ਵਿੱਚ ਵੇਚਿਆ।
    ਚੁੰਮਿਆ ਸੀ ਮੂੰਹ ਉਹਨੇ ਆ ਕੇ ਤੇਰੇ ਨੇੜੇ,
    ਮਾਫ਼ ਕਰੀਂ ਮੈਨੂੰ ਮੇਰੇ ਪਾਪ ਨੇ ਬਥੇਰੇ।

    2. ਪਿਲਾਤੂਸ ਅੱਗੇ ਤੈਨੂੰ ਪੇਸ਼ ਕੀਤਾ ਸੀ,
    ਤੇ ਪਹਿਲੀ ਵਾਂਗ ਯਿਸੂ ਉਹਨੇ ਤੈਨੂੰ ਡਿੱਠਾ ਸੀ।
    ਮੋਜਜ਼ੇ ਤੂੰ ਕੀਤੇ ਯਿਸੂ ਜੱਗ ’ਤੇ ਬਥੇਰੇ,
    ਮਾਫ਼ ਕਰੀਂ ਮੈਨੂੰ ਮੇਰੇ ਪਾਪ ਨੇ ਬਥੇਰੇ।

    3. ਪੁੱਛਿਆ ਯਹੂਦੀਆਂ ਨੇ ਹਾਲ ਯਿਸੂ ਦਾ,
    ਕੀਤਾ ਪਤਰਸ ਇਨਕਾਰ ਯਿਸੂ ਦਾ।
    ਮੁਰਗੇ ਨੇ ਬਾਂਗ ਦਿੱਤੀ ਤੜਕੇ ਸਵੇਰੇ,
    ਮਾਫ਼ ਕਰੀਂ ਮੈਨੂੰ ਮੇਰੇ ਪਾਪ ਨੇ ਬਥੇਰੇ।

    4. ਜ਼ਾਲਮਾਂ ਯਹੂਦੀਆਂ ਨੇ ਤੈੈਨੂੰ ਫੜਿ੍ਹਆ,
    ਸਾਡਿਆਂ ਗ਼ੁਨਾਹਾਂ ਲਈ ਸੂਲੀ ਚੜਿ੍ਹਆ।
    ਪਸਲੀ ਦੇ ਵਿੱਚ ਨੇਜ਼ਾ ਮਾਰਿਆ ਸੀ ਤੇਰੇ,
    ਮਾਫ਼ ਕਰੀਂ ਮੈਨੂੰ ਮੇਰੇ ਪਾਪ ਨੇ ਬਥੇਰੇ।

    5. ਮਾਰ–ਮਾਰ ਕੋੜੇ ਤੈਨੂੰ ਬਹੁਤ ਕੁੱਟਿਆ,
    ਮਾਰੀਆਂ ਚਪੇੜਾਂ ਨਾਲੇ ਮੂੰਹ ’ਤੇ ਥੁਕਿਆ।
    ਮੈਂ ਗ਼ੁਨਾਹਗਾਰ ਯਿਸੂ ਆਇਆ ਤੇਰੇ ਨੇੜੇ,
    ਮਾਫ਼ ਕਰੀਂ ਮੈਨੂੰ ਮੇਰੇ ਪਾਪ ਨੇ ਬਥੇਰੇ।

  • ---

    ਐ ਖ਼ੁਦਾਵੰਦਾ ਮੈਂ ਤੇਰਾ ਬੰਦਾ ਹੋ,
    ਹੱਥ ਵਧਾ ਲੈ, ਮੈਨੂੰ ਬਚਾ ਲੈ, ਤੂੰ ਬਹੁਤ ਚੰਗਾ ਆ।

    1. ਸੁਣਿਆ ਹੈ ਨਾਮ ਤੇਰਾ ਹੈ ਚੰਗਾ,
    ਡੁੱਬੇ ਬੇੜੇ ਹੈ ਤਾਰਦਾ,
    ਦੁੱਖਾਂ ਦੇ ਭਾਰ ਹੇਠਾਂ ਦੱਬਿਆਂ ਨੂੰ,
    ਵਾਜਾਂ ਫਿਰੇ ਮਾਰਦਾ,
    ਕੈਸਾ ਸਮੁੰਦਰ ਬੇੜੀ ਅੰਦਰ,
    ਦੂਰ ਬਹੁਤ ਕੰਡਾ।

    2. ਦੁੱਖਾਂ ਨੇ ਘੇਰ ਲਿਆ ਹੈ ਮੈਨੂੰ,
    ਕਰ ਫ਼ਜ਼ਲ ਮੇਰੇ ’ਤੇ,
    ਹੋਰ ਨਾ ਕੋਈ ਨਜ਼ਰ ਆਏ,
    ਆਸ ਮੇਰੀ ਤੇਰੇ ’ਤੇ,
    ਮੈਂ ਮਸਕੀਨ, ਹੋਇਆ ਅਧੀਨ,
    ਦੂਰ ਕਰੀਂ ਫੰਦਾ।

  • ---

    ਅੱਜ ਵਕਤ ਮਸੀਹ ਦੇ ਆਉਣੇ ਦਾ,
    ਸਾਰੇ ਜੱਗ ਵਿੱਚ ਧੂਮ ਮਚਾਉਣੇ ਦਾ।

    1. ਯਿਸੂ ਬੇਟਾ ਬਣ ਕੇ ਆਇਆ ਹੈ,
    ਸਾਨੂੰ ਸੁੱਤਿਆਂ ਨੂੰ ਆਣ ਜਗਾਇਆ ਹੈ,
    ਸਾਡੇ ਨੇੜੇ ਚਾਨਣ ਲਾਇਆ ਹੈ,
    ਅੱਜ ਵਕਤ ਉਹਦੇ ਗੁਣ ਗਾਉਣੇ ਦਾ।

    2. ਆਓ ਜਾਗੀਏ ਨੀਂਦ ਤੋਂ ਸਾਰੇ ਜੀ,
    ਸ਼ਾਫ਼ੀ ਦੇ ਮਾਰੀਏ ਨਾਅਰੇ ਜੀ,
    ਉਹ ਗਾਫ਼ਿਲ ਜਿਹੜੇ ਸੌਂ ਗਏ ਨੇ,
    ਅੱਜ ਵਕਤ ਉਹਨੂੰ ਜਗਾਉਣੇ ਦਾ।

    3. ਅਸੀਂ ਅਜੇ ਵੀ ਨਾ ਹੋਸ਼ ਵਿੱਚ ਆਵਾਂਗੇ,
    ਪੰਜਾਂ ਕੁਆਰੀਆਂ ਦੇ ਵਾਂਗ ਪਛਤਾਵਾਂਗੇ,
    ਪਾਪੀ ਬੰਦਿਆ ਗੁਨਾਹ ਤੋਂ ਕਰ ਤੌਬਾ,
    ਅੱਜ ਵਕਤ ਮਸੀਹ ਦੇ ਆਉਣੇ ਦਾ।

    4. ਰੂਹਪਾਕ ਦੇ ਲਓ ਹਥਿਆਰ ਭਾਈ,
    ਕੱਸੋ ਕਮਰਾਂ ਤੇ ਹੋ ਹੁਸ਼ਿਆਰ ਭਾਈ,
    ਘਰ–ਘਰ ਜਾ ਕੇ ਨਾਲੇ ਵਿੱਚ ਗਲੀਆਂ,
    ਅੱਜ ਵਕਤ ਕਲਾਮ ਸੁਣਾਉਣੇ ਦਾ।

  • ---

    ਅੱਜ ਲੈ ਕੇ ਨਜਾਤ ਯਿਸੂ ਆਇਆ,
    ਭਈ ਜੱਗ ਦੇ ਬਚਾਉਣ ਵਾਸਤੇ,
    ਡੇਰਾ ਪਾਪੀਆਂ ਲਈ ਚਰਨੀ ’ਚ ਲਾਇਆ,
    ਭਈ ਜੱਗ ਦੇ ਬਚਾਉਣ ਵਾਸਤੇ।

    1. ਬੈਤਲਹਮ ਸ਼ਹਿਰ ਹੋਇਆ ਨੂਰੋ–ਨੂਰ ਸੀ,
    ਪਾਪ ਦੁਨੀਆ ਦੇ ਹੋਏ ਸਭ ਦੂਰ ਸੀ,
    ਉੱਡ ਗਿਆ ਸੀ ਹਨੇਰਾ ਜਿਹੜਾ ਛਾਇਆ,
    ਭਈ ਜੱਗ ਦੇ ਬਚਾਉਣ ਵਾਸਤੇ।

    2. ਹਾਲੇਲੂਯਾਹ ਦੂਤ ਗਾਉਂਦੇ ਨੇ,
    ਨਾਲੇ ਫੁੱਲ ਅਰਸ਼ਾਂ ਤੋਂ ਬਰਸਾਉਂਦੇ ਨੇ,
    ਧੰਨ–ਧੰਨ ਮਰੀਅਮ ਤੇਰਾ ਜਾਇਆ,
    ਭਈ ਜੱਗ ਦੇ ਬਚਾਉਣ ਵਾਸਤੇ।

    3. ਪੂਰੇ ਹੋਏ ਅੱਜ ਨਬੀਆਂ ਦੇ ਬੋਲ ਆ,
    ਅੱਜ ਆ ਗਿਆ ਮਸੀਹਾ ਸਾਡੇ ਕੋਲ ਆ,
    ਵਾਅਦਾ ਬਾਪ ਨੇ ਕੀਤਾ ਜੋ ਨਿਭਾਇਆ,
    ਭਈ ਜੱਗ ਦੇ ਬਚਾਉਣ ਵਾਸਤੇ।

    4. ਹੋਇਆ ਆਦਮ ਖ਼ੁਦਾ ਤੋਂ ਜਦੋਂ ਦੂਰ ਸੀ,
    ਸਿਰ ਚੁੱਕੇ ਉਹਦੇ ਯਿਸੂ ਨੇ ਕਸੂਰ ਸੀ,
    ਨਾਲੇ ਰੱਬ ਨਾਲ ਮੇਲ ਕਰਾਇਆ,
    ਭਈ ਜੱਗ ਦੇ ਬਚਾਉਣ ਵਾਸਤੇ।

    5. ਬੰਦੇ ਭੁੱਲੀਂ ਨਾ ਮਸੀਹ ਦੇ ਉਪਕਾਰ ਨੂੰ,
    ਸਦਾ ਦਿਲ ਵਿੱਚ ਰੱਖੀਂ ਉਹਦੇ ਪਿਆਰ ਨੂੰ,
    ਡੇਰਾ ਪਾਪੀਆਂ ਲਈ ਚਰਨੀ ਲਾਇਆ,
    ਭਈ ਜੱਗ ਦੇ ਬਚਾਉਣ ਵਾਸਤੇ।

  • ---

    ਅਸੀਂ ਪੂਰਬ ਦੇ ਹਾਂ ਮਜੂਸੀ,
    ਅਸੀਂ ਦੂਰ ਦੇਸ਼ ਤੋਂ ਆਏ,
    ਇੱਕ ਰਾਜਾ ਹੋਇਆ ਹੈ ਪੈਦਾ,
    ਉਸਦੇ ਦਰਸ਼ਨ ਨੂੰ ਆਏ।

    1. ਭਾਰਤ ਤੋਂ ਮੈਂ ਆਇਆ ਹਾਂ,
    ਇਸ ਤਾਰੇ ਦੇ ਪਿੱਛੇ ਚੱਲਕੇ,
    ਮੈਂ ਹਿੰਦ ਦਾ ਖ਼ਾਲਸ ਸੋਨਾ,
    ਨਜ਼ਰਾਨਾ ਦੇਣ ਨੂੰ ਆਇਆ।

    2. ਫਾਰਸ ਤੋਂ ਮੈਂ ਆਇਆ ਹਾਂ,
    ਇਸ ਤਾਰੇ ਦੇ ਪਿੱਛੇ ਚੱਲਕੇ,
    ਮੈਂ ਅਰਬ ਦੀ ਖ਼ੁਸ਼ਬੂ ਮੂਰ੍ਹ ਨੂੰ,
    ਨਜ਼ਰਾਨਾ ਦੇਣ ਨੂੰ ਆਇਆ।

    3. ਜੋਤਿਸ਼ ਦੇ ਇਲਮ ਨੂੰ ਪੜ੍ਹਕੇ,
    ਤਾਰੇ ਦੀ ਜ਼ੁਬਾਨੀ ਸੁਣ ਕੇ,
    ਮੈਂ ਦੇਖ ਕੇ ਸ਼ਾਹੀ ਤਾਰਾ,
    ਲੋਬਾਨ ਚੜ੍ਹਾਉਣ ਨੂੰ ਆਇਆ।

  • ---

    ਅਸੀਂ ਰੱਬ ਦੇ ਬੰਦੇ ਹਾਂ ਤੇ ਰੱਬ ਸਾਨੂੰ
    ਪਿਆਰ ਕਰਦੇ ਏ,
    ਅਸੀਂ ਰੁਲਦੇ ਫਿਰਦੇ ਸਾਂ,
    ਤੇ ਹੁਣ ਸਾਨੂੰ ਯਿਸੂ ਮਿਲਿਆ ਏ।

    1. ਅਸੀਂ ਲੱਭਦੇ ਫਿਰਦੇ ਸਾਂ,
    ਖ਼ੁਦਾ ਦੀਆਂ ਸੱਚੀਆਂ ਰਾਹਾਂ ਨੂੰ,
    ਅਸੀਂ ਨਿੱਤ ਤਰਸਦੇ ਸਾਂ,
    ਪਿਆਰ ਦੀਆਂ ਠੰਡੀਆਂ ਛਾਵਾਂ ਨੂੰ।
    ਸਾਨੂੰ ਸੱਚੀ ਜ਼ਿੰਦਗੀ ਦਾ,
    ਯਿਸੂ ਨੇ ਰਸਤਾ ਦੱਸਿਆ ਏ,
    ਅਸੀਂ ਰੁਲਦੇ ਫਿਰਦੇ ਸਾਂ,
    ਤੇ ਹੁਣ ਸਾਨੂੰ ਯਿਸੂ ਮਿਲਿਆ ਏ।

    2. ਜਿਨ੍ਹਾਂ ਨੂੰ ਮਾਫ਼ੀ ਮਿਲ ਗਈ ਏ,
    ਉਨ੍ਹਾਂ ਦੇ ਭਾਗ ਜਾਗੇ ਨੇ,
    ਅੱਖਾਂ ਵਿੱਚ ਖ਼ੁਸ਼ੀਆਂ ਵੱਸੀਆਂ ਨੇ,
    ਦਿਲਾਂ ਵਿੱਚ ਚਾਨਣ ਹੋ ਗਏ ਨੇ।
    ਵੇਖੋ ਜੀ ਰੱਬ ਦਾ ਪਿਆਰ,
    ਜਿਹੜਾ ਜੱਗ ਤੋਂ ਵੱਖਰਾ ਏ,
    ਅਸੀਂ ਰੁਲਦੇ ਫਿਰਦੇ ਸਾਂ,
    ਤੇ ਹੁਣ ਸਾਨੂੰ ਪਿਆਰ ਮਿਲਿਆ ਏ।

    3. ਹੁਣ ਚਾਰ ਚੁਫ਼ੇਰੇ ਖ਼ੁਸ਼ੀਆਂ ਦੇ ਫੁੱਲ,
    ਸੱਜਰੇ ਖਿੜ ਗਏ ਨੇ,
    ਅਰਸ਼ਾਂ ਦੇ ਵਾਰਿਸ ਹੋ ਗਏ ਨੇ ਜਿਹੜੇ,
    ਕਦਮੀਂ ਲੱਗ ਗਏ ਨੇ।
    ਸਾਡੇ ਉੱਜੜਿਆਂ ਬਾਗ਼ਾਂ ਨੂੰ,
    ਯਿਸੂ ਨੇ ਆਣ ਵਸਾਇਆ ਏ,
    ਅਸੀਂ ਰੁਲਦੇ ਫਿਰਦੇ ਸਾਂ,
    ਤੇ ਹੁਣ ਸਾਨੂੰ ਯਿਸੂ ਮਿਲਿਆ ਏ।

  • ---

    ਅੱਜ ਵਕਤ ਸਲੀਬ ਉਠਾਣੇ ਦਾ,
    ਸਾਰੇ ਜੱਗ ਵਿੱਚ ਧੂਮ ਮਚਾਉਣੇ ਦਾ।

    1. ਯਿਸੂ ਬੇਟਾ ਬਣ ਕੇ ਆਇਆ ਸੀ,
    ਸਾਨੂੰ ਸੁੱਤਿਆਂ ਨੂੰ ਆਣ ਜਗਾਇਆ ਸੀ,
    ਸਾਡੇ ਹਿਰਦੇ ਚਾਨਣ ਪਾਇਆ ਸੀ,
    ਅੱਜ ਵਕਤ ਉਹਦੇ ਗੁਣ ਗਾਉਣੇ ਦਾ।

    2. ਰੂਹਪਾਕ ਦਾ ਲਵੋ ਹਥਿਆਰ ਭਾਈ,
    ਕੱਸੋ ਕਮਰਾਂ ਤੇ ਹੋਵੋ ਹੁਸ਼ਿਆਰ ਭਾਈ,
    ਹੁਣ ਗਾਫ਼ਲ ਜਿਹੜੇ ਸੌਂ ਰਹੇ ਨੇ,
    ਅੱਜ ਵਕਤ ਉਹਨਾਂ ਨੂੰ ਜਗਾਉਣੇ ਦਾ।

    3. ਅਸੀਂ ਛੱਡੀਏ ਰੀਤ ਪੁਰਾਣੀ ਨੂੰ,
    ਅਪਣਾਈਏ ਯਿਸੂ ਦੀ ਬਾਣੀ ਨੂੰ,
    ਅਸੀਂ ਪੜ੍ਹੀਏ ਬਾਈਬਲ ਬਾਣੀ ਨੂੰ,
    ਅੱਜ ਵਕਤ ਨਹੀਂ ਸ਼ਰਮਾਉਣੇ ਦਾ।

  • ---

    ਆਤਮਾ ਦੀ ਲੋੜ ਹਨ ਜਿਹੜੇ ਜਾਣਦੇ,
    ਸਵਰਗਾਂ ਦੇ ਰਾਜ ਦੇ ਉਹ ਭਾਗੀ ਹੋਣਗੇ।

    1. ਧੰਨ ਹਨ ਜਿਹੜੇ ਹਨ ਸੋਗ ਕਰਦੇ,
    ਧੰਨ ਹਨ ਜਿਹੜੇ ਹਨ ਦੀਨ ਬਣਦੇ,
    ਰੱਬ ਕੋਲੋਂ ਲੋਕੀ ਉਹ ਅਸੀਸ ਪਾਉਣਗੇ,
    ਜ਼ਿੰਦਗੀ ’ਚ ਖੁਸ਼ੀ ਤੇ ਉਹ ਚੈੈਨ ਪਾਉਣਗੇ।

    2. ਧੰਨ ਹਨ ਜਿਹੜੇ ਭੁੱਖੇ ਪਿਆਸੇ ਸੱਚ ਦੇ,
    ਧੰਨ ਨਾਲੇ ਜਿਹੜੇ ਵੀ ਦਿਆਲੂ ਬਣਦੇ,
    ਰੱਬ ਸੱਚਾ ਉਨ੍ਹਾਂ ’ਤੇ ਵੀ ਦਇਆ ਕਰੇਗਾ,
    ਭੁੱਖ ਤੇ ਪਿਆਸ ਸਾਰੀ ਦੂਰ ਕਰੇਗਾ।

    3. ਲੋਕਾਂ ਵਿੱਚ ਜਿਹੜੇ ਹਨ ਸੁਲ੍ਹਾ ਚਾਹੁੰਦੇ,
    ਧੰਨ ਨਾਲੇ ਜਿਹੜੇ ਹਨ ਪਾਕ ਮਨ ਦੇ,
    ਧੰਨ ਜਿਹੜੇ ਸੱਚ ਲਈ ਸਤਾਏ ਜਾਣਗੇ,
    ਸਵਰਗਾਂ ’ਚ ਲੋਕ ਉਹ ਇਨਾਮ ਪਾਣਗੇ,
    ਰੱਬ ਦੀ ਉਹ ਆਪ ਸਭ ਦੀਦ ਪਾਣਗੇ,
    ਸਵਰਗਾਂ ਦੇ ਰਾਜ ਦੇ ਉਹ ਭਾਗੀ ਹੋਣਗੇ।

    4. ਧੰਨ ਜਿਹੜੇ ਮੇਰੇ ਲਈ ਸਤਾਏ ਜਾਣਗੇ,
    ਝੂਠੀਆਂ ਤੇ ਬੁਰੀਆਂ ਜੋ ਗੱਲਾਂ ਸਹਿਣਗੇ,
    ਖ਼ੁਸ਼ੀਆਂ ਉਹ ਸਦਾ ਝੋਲੀ ਵਿੱਚ ਪਾਣਗੇ,
    ਸਵਰਗਾਂ ’ਚ ਵੱਡਾ ਉਹ ਇਨਾਮ ਪਾਣਗੇ।

  • ---

    ਅਮਲਾਂ ਦੇ ਨਾਲ ਤੈਨੂੰ ਮਿਲਣੀ ਨਜਾਤ ਈ,
    ਰਸਮਾਂ ਤੇ ਰੀਤਾਂ ਨਾਲ ਬਣਨੀ ਇਹ ਬਾਤ ਨਈਂ।

    1. ਐਂਵੇਂ ਕਿਸੇ ਭੁੱਲ ਵਿੱਚ ਉਮਰ ਗਵਾਈਂ ਨਾ,
    ਝੂਠੀਆਂ ਤਸੱਲੀਆਂ ਨਾਲ ਦਿਲ ਪਰਚਾਈਂ ਨਾ,
    ਹੋਣੇ ਉਹਦੇ ਖੂਨ ਬਿਨਾਂ ਪਾਪ ਤੇਰੇ ਮਾਫ਼ ਨਈਂ,
    ਰਸਮਾਂ ਤੇ ਰੀਤਾਂ ਨਾਲ ਬਣਨੀ ਇਹ ਬਾਤ ਨਈਂ।

    2. ਫ਼ਜ਼ਲ ਉਹਦਾ ਕਾਫ਼ੀ ਤੈਨੂੰ ਪਾਪਾਂ ਤੋਂ ਬਚਾਉਣ ਲਈ,
    ਰਾਹ, ਸੱਚ, ਜ਼ਿੰਦਗੀ ਦਾ ਭੇਦ ਸਮਝਾਉਣ ਲਈ,
    ਵੇਖੀ ਅਸੀਂ ਸਾਰੀ ਦੁਨੀਆ ’ਤੇ
    ਯਿਸੂ ਜਿਹੀ ਦਾਤ ਨਈਂ,
    ਰਸਮਾਂ ਤੇ ਰੀਤਾਂ ਨਾਲ ਬਣਨੀ ਇਹ ਬਾਤ ਨਈਂ।

    3. ਦਿਲ ਤੋਂ ਇਮਾਨ ਜੇ ਨਾ ਯਿਸੂ ’ਤੇ ਲਿਆਵੇਂਗਾ,
    ਸੋਚ ਲੈ ਤੂੰ ਫਿਰ ਸਿੱਧਾ ਦੋਜ਼ਖ਼ਾਂ ਨੂੰ ਜਾਵੇਂਗਾ,
    ਪੁੱਛਣੀ ਵੀ ਉਹਦੇ ਬਾਝੋਂ ਤੇਰੀ ਕਿਸੇ ਵਾਤ ਨਈਂ,
    ਰਸਮਾਂ ਤੇ ਰੀਤਾਂ ਨਾਲ ਬਣਨੀ ਇਹ ਬਾਤ ਨਈਂ।

  • ---

    ਅਦਬ ਦੇ ਨਾਲ ਜਿਹੜੇ ਨਾਮ ਤੇਰਾ ਜੱਪਦੇ,
    ਹੋ ਜਾਂਦੇੇ ਉਹ ਕੱਖੋਂ ਲੱਖ ਦੇ।

    1. ਜ਼ਿੰਦਗੀ ’ਚ ਆਉਣ ਵਾਲੇ ਦੁੱਖਾਂ ਤੇ ਨਸੀਹਤਾਂ,
    ਸੌਂਪਦੇ ਉਹ ਤੇਰੇ ਅੱਗੇ ਸਾਰੀਆਂ ਮੁਸੀਬਤਾਂ,
    ਆਉਂਦੇ ਉਹ ਦੁਆਰੇ ਤੇਰੇ ਆਸ ਵੱਡੀ ਰੱਖ ਕੇ।

    2. ਰੱਖਦੇ ਇਮਾਨ ਪੱਕਾ ਹਿੰਮਤ ਨਹੀਂ ਹਾਰਦੇ,
    ਤੇਰੇ ਸੱਚੇ ਪਿਆਰ ਲਈ ਜਾਨ ਵੀ ਉਹ ਵਾਰਦੇ,
    ਕਰਦੇ ਉਹ ਸੇਵਾ ਤੇਰੀ, ਕਦੇ ਨਹੀਂਓਂ ਥੱਕਦੇ।

    3. ਸੁਣ ਕੇ ਗਵਾਹੀਆਂ ਮੈਂ ਵੀ
    ਆਇਆ ਹਾਂ ਦੁਆਰ ਤੇਰੇ,
    ਪਾਕ ਬਣਾ ਰੱਬਾ ਭਾਗ ਜਗਾ ਮੇਰੇ,
    ਕਰਾਂ ਤੇਰੀ ਬੰਦਗੀ ਮੈਂ, ਪੂਰੇ ਦਿਲੋਂ ਡੱਟ ਕੇ।

  • ---

    ਅਜ਼ਮਾਇਸ਼ਾਂ ਤੋਂ ਬਚਾ ਲੈ, ਮੈਂ ਹਾਂ ਦਿਲ ਦਾ ਗਰੀਬ,
    ਮੇਰਾ ਤੇਰੇ ’ਤੇ ਭਰੋਸਾ, ਮੈਂ ਲਾ ਲਈ ਤੇਰੇ ਨਾਲ ਪ੍ਰੀਤ।

    1. ਸਾਮਰੀ ਔਰਤ ਤਾਰੀ, ਦਿੱਤੀ ਪਾਪਾਂ ਤੋਂ ਰਿਹਾਈ,
    ਜੱਕੀ ਵਰਗੇ ਲੋਕਾਂ ਨੂੰ, ਤੂੰ ਨਜਾਤ ਸੀ ਦਿਲਾਈ,
    ਮੈਂ ਹਾਂ ਕਰਦਾ ਪੁਕਾਰ, ਮੇਰਾ ਬਣਾ ਜਾ ਤੂੰ ਮੀਤ।

    2. ਮੈਂ ਹਾਂ ਪਾਪਾਂ ਵਿੱਚ ਡਿੱਗਾ, ਮੈਨੂੰ ਚੁੱਕ ਲੈ ਤੂੰ ਆਣ,
    ਮੇਰਾ ਮਨ ਹੈ ਉਦਾਸ, ਮੇਰੇ ਦਿਲ ਦੀਆਂ ਜਾਣ,
    ਮੈਂ ਹਾਂ ਦੂਰ ਬੜ੍ਹਾ ਤੇਥੋਂ, ਮੇਰੀ ਸਾਫ਼ ਕਰ ਨੀਤ।

    3. ਮੈਨੂੰ ਪਾਪਾਂ ਦੀ ਗ਼ੁਲਾਮੀ ਤੋਂ, ਦੇ ਦੇ ਨਸਤਾਰਾ,
    ਮੈਂ ਹਾਂ ਟੁੱਟਿਆ ਹੋਇਆ, ਮੈਨੂੰ ਦੇ ਦੇ ਤੂੰ ਸਹਾਰਾ,
    ਮੈਨੂੰ ਸੀਨੇ ਨਾਲ ਲਾ ਲੈ, ਗਾਵਾਂ ਤੇਰੇ ਸਦਾ ਗੀਤ।

    4. ਮੈਨੂੰ ਦੁਨੀਆ ਦੀ ਯਾਰੀ ਤੋਂ ਰੱਖ ਸਦਾ ਦੂਰ,
    ਆ ਕੇ ਦੇ ਦੇੇ ਤੂੰ ਦਿਲਾਸਾ ਵੇਖਾਂ ਤੇਰਾ ਸਦਾ ਨੂਰ,
    ਮੈਨੂੰ ਪਾਕ ਬਣਾ ਦੇ ਜੀਵਨ ਸਾਫ਼ ਕਰਾਂ ਬਤੀਤ।

  • ---

    ਆਪਣੀ ਕਲੀਸੀਆ ’ਚ ਚੱਲਦਾ ਫਿਰਦਾ,
    ਮੋਜਜ਼ੇ ਉਹ ਵੰਡਦਾ ਫਿਰਦਾ,
    ਨਾਮ ਯਿਸੂ ਦਾ ਜਿਹੜਾ ਪੁਕਾਰੇ,
    ਆਪਣੇ ਲਹੂ ਦੇ ਨਾਲ ਰੰਗਦਾ ਫਿਰਦਾ।

    1. ਜੈਰੂਸ ਦੀ ਬੇਟੀ ਨੂੰ, ਜ਼ਿੰਦਾ ਜਦੋਂ ਕੀਤਾ ਸੀ,
    ਜੈਰੂਸ ਦੀ ਬੇਟੀ ਨੂੰ, ਸਵਾਲ ਲੋਕਾਂ ਕੀਤਾ ਸੀ,
    ਕੀ ਵੇਖਿਆ ਸੀ, ਮਰਨ ਦੇ ਬਾਅਦ ਤੂੰ,
    ਕਹਿੰਦਾ ਏ ਏਹੋ ਯਿਸੂ ਉੱਤੇ ਥੱਲੇ ਦਿੱਸਦਾ।

    2. ਜਨਮ ਦੇ ਅੰਨ੍ਹੇ ਦੀਆਂ, ਅੱਖਾਂ ਜਦੋਂ ਖੋਲ੍ਹਦਾ,
    ਅੱਖਾਂ ਉੱਤੇ ਮਿੱਟੀ ਲਾ ਕੇ, ਯਿਸੂ ਉਹਨੂੰ ਬੋਲਦਾ,
    ਧੋ ਲੈ ਜਾ ਕੇ, ਵਿੱਚ ਸ਼ਿਲੋਅ ਦੇ,
    ਤੂੰ ਕੀ ਹਰ ਵੇਲੇ ਰਹਿੰਦਾ ਏ ਮੰਗਦਾ।

    3. ਥੱਕਿਆਂ ਤੇ ਲੰਗਿਆਂ, ਬਿਮਾਰਾਂ ਨੂੰ ਉਹ ਸੱਦਦਾ,
    ਦੇਵੇਗਾ ਸ਼ਿਫ਼ਾ ਸ਼ਾਫ਼ੀ, ਉਹ ਤੇ ਬੇਟਾ ਰੱਬ ਦਾ,
    ਹੱਥ ਚੁੱਕ ਸਾਰੇ, ਮੰਗੋ ਦੁਆਵਾਂ,
    ਮੁਫ਼ਤ ਸ਼ਿਫ਼ਾ ਦਿੰਦਾ, ਪੈਸੇ ਨਹੀਂਓ ਮੰਗਦਾ

  • ---

    ਅਲਵਿਦਾ ਮੈਂ ਕਹਿੰਦਾ ਹਾਂ, ਖ਼ੁਦਾ ਦੇ ਕੋਲ ਜਾਂਦਾ ਹਾਂ,
    ਸਭ ਤੋਂ ਵਿਦਾ ਲੈਂਦਾ ਹਾਂ, ਯਾਦਾਂ ਪਿੱਛੇ ਛੱਡ ਜਾਂਦਾ ਹਾਂ,
    ਹੰਝੂ ਕਿਉਂ ਵਹਾਉਂਦੇ ਹੋ, ਜਦ ਸੱਚੇ ਘਰ ਮੈਂ ਜਾਂਦਾ ਹਾਂ,
    ਪੂਰਾ ਹੋਇਆ ਸਫ਼ਰ ਮੇਰਾ, ਸਵਰਗ ਹੈ ਹੁਣ ਵਾਸ ਮੇਰਾ।

    1. ਜਨਮ ਤੋਂ ਪਹਿਲਾਂ ਪ੍ਰਭੂ ਨੇ, ਮੈਨੂੰ ਚੁਣ ਲਿਆ ਸੀ,
    ਆਪਣੇ ਸਰੂਪ ਦੇ ਵਿੱਚ, ਮੈਨੂੰ ਆਪ ਰਚਾਇਆ ਸੀ।
    (ਪ੍ਰੋਹਿਤਾਂ ਲਈ)
    ਆਪਣੇ ਅੰਗੂਰੀ ਬਾਗ਼ ਦੀ, ਸੇਵਾ ਲਈ ਬੁਲਾਇਆ ਸੀ,
    ਪਾਕ ਖ਼ਿਦਮਤ ਵਾਸਤੇ, ਮੈਨੂੰ ਮੱਸਾਹ ਕੀਤਾ ਸੀ।
    (ਸਮਰਪਿਤ ਲੋਕਾਂ ਲਈ)
    ਆਪਣੇ ਲੋਕਾਂ ਦੀ ਖਾਤਿਰ, ਸੇਵਾ ਲਈ ਬੁਲਾਇਆ ਸੀ,
    ਸਮਰਪਿਤ ਜੀਵਨ ਨਾਲ, ਮੈਨੂੰ ਆਪਣਾ ਬਣਾਇਆ ਸੀ।
    (ਵਿਸ਼ਵਾਸੀਆਂ ਲਈ)
    ਔਖੇ-ਸੌਖੇ ਵੇਲੇ ਮੈਨੂੰ, ਮਜ਼ਬੂਤ ਬਣਾਇਆ ਸੀ,
    ਪਾਕ ਰੂਹ ਤੇ ਵਚਨ ਦੇ ਨਾਲ, ਮੈਨੂੰ ਆਪ ਰਜਾਇਆ ਸੀ।

    2. ਦੌੜ੍ਹ ਆਪਣੀ ਮੈਂ ਪੂਰੀ ਕੀਤੀ, ਸਵਰਗ ਦੀ ਤਾਂਘ ਰੱਖ ਕੇ,
    ਲੜੀ ਜੰਗ ਮੈਂ ਚੰਗੀ ਤਰ੍ਹਾਂ, ਦਿਲ ਵਿੱਚ ਇਮਾਨ ਰੱਖ ਕੇ।
    ਸਵਰਗ ਦਾ ਬੂਹਾ ਖੋਲ੍ਹ ਕੇ, ਪ੍ਰਭੂ ਮੈਨੂੰ ਲੈ ਜਾਵੇਗਾ,
    ਵਾਇਦਾ ਕੀਤਾ ਪਰਮ ਤਾਜ, ਮੈਨੂੰ ਆਪ ਪਹਿਨਾਵੇਗਾ।

    3. ਮਿੱਟੀ ਤੋਂ ਮੈਨੂੰ ਬਣਾਇਆ ਸੀ, ਉਸੇ ਵਿੱਚ ਮਿਲ ਜਾਵਾਂਗਾ,
    ਰੂਹ ਹੋ ਗਈ ਬਦਨ ਤੋਂ ਜੁਦਾ, ਮੈਨੂੰ ਨਾ ਕੋਈ ਚਿੰਤਾ।
    ਗਾਵਾਂਗਾ ਸੰਤਾਂ ਦੇ ਨਾਲ, ਮਹਿਮਾ ਪ੍ਰਭੂ ਦੀ ਸਦਾ,
    ਪਾਵਾਂਗਾ ਸ਼ਾਂਤੀ-ਆਨੰਦ, ਦਇਆ ਵਿੱਚ ਪ੍ਰਭੂ ਦੀ ਸਦਾ।

    4. ਰੱਖਿਓ ਯਾਦ ਜ਼ਿੰਦਗੀ ਇਹ, ਦੋ ਦਿਨਾਂ ਦਾ ਹੈ ਮੇਲਾ,
    ਕਦੋਂ ਆਵੇ ਕਦੋਂ ਜਾਵੇ, ਜਿਵੇਂ ਪਾਣੀ ’ਚ ਬੁਲਬੁਲਾ।
    ਧਨ ਦੌਲਤ ਰਹਿ ਜਾਣਗੇ, ਜੀਵਨ ਨੇਕ ਕੰਮ ਆਉਣਗੇ,
    ਪ੍ਰਭੂ ਬਿਨ ਸਭ ਹੈ ਬੇਕਾਰ, ਓਹੀ ਕਰਦਾ ਬੇੜਾ ਪਾਰ।