ਘ
2 Tracks-
ਘੱਟ ਛੱਡ ਤੋਲਣਾ, ਤੇ ਝੂਠ ਮੂੰਹੋਂ ਬੋਲਣਾ।
1. ਰੱਬ ਨੇ ਸੀ ਤੋਰਿਆ ਨੇਕੀਆਂ ਕਮਾਣ ਲਈ,
ਬੰਦਗੀ ਕਰਾਂ ਸ਼ਾਨ ਆਪਣੀ ਵਧਾਉਣ ਲਈ,
ਆਣ ਕੇ ਜਹਾਨ ਉੱਤੇ ਘੋਲਿਆ ਕੀ ਘੋਲਣਾ।2. ਨੇਕੀਆਂ ਨੂੰ ਰੱਖੀਏ ਪਾਪਾਂ ਨੂੰ ਵਸਾਰੀਏ,
ਮੌਤ ਚੇਤੇ ਰੱਖੀਏ ਜ਼ਿੰਦਗੀ ਸੰਵਾਰੀਏ,
ਪਵੇਗਾ ਜ਼ਰੂਰ ਦੰਦੀ ਦਿੱਤੀਆਂ ਨੂੰ ਖੋਲ੍ਹਣਾ।3. ਹੁੰਦੀਆਂ ਨਹੀਂ ਚੰਗੀਆਂ ਕਦੀ ਮਗ਼ਰੂਰੀਆਂ,
ਧੜਿਆਂ ਦੇ ਨਾਲ ਕਦੀ ਪੈਂਦੀਆਂ ਨਹੀਂ ਪੂਰੀਆਂ,
ਬਦੀਆਂ ਨੂੰ ਸਾਂਭਣਾ ਨੇਕੀਆਂ ਨੂੰ ਰੋਲਣਾ।4. ਦੇਵੇਗਾ ਜਵਾਬ ਕਿਹੜਾ ਰੱਬ ਦੀ ਜਨਾਬ ਵਿੱਚ,
ਰੋਣਾ ਨਾਲੇ ਦੰਦ ਪੀਹਣਾ ਹੋਵੇਗਾ ਅਜ਼ਾਬ ਵਿੱਚ,
ਮੌਤ ਪਿੱਛੋਂ ਜੇਬ ਨੇ ਜੇ ਫੋਲਿਆ ਜਾ ਫੋਲਣਾ।5. ਡੋਲੀਏ ਨਾ, ਕਾਇਮ ਰਹੀਏ ਆਪਣੇ ਇਮਾਨ ’ਤੇ,
ਆਉਣ ਜੇ ਮੁਸੀਬਤਾਂ ਝੱਲ ਲਈਏ ਜਾਨ ’ਤੇ,
ਦਿਲ ਨੂੰ ਖਲਾਰਨਾ, ਚਾਹੀਦਾ ਨਹੀਂ ਡੋਲਣਾ। -
ਘਰ ਘਰ ਮੰਗਲਾਚਾਰ
ਅੱਜ ਦਿਨ ਖ਼ੁਸ਼ੀਆਂ ਦਾ।1. ਅਰਸ਼–ਫਰਸ਼ ’ਤੇ ਖ਼ੁਸ਼ੀਆਂ ਹੋਈਆਂ,
ਆਇਆ ਬਖ਼ਸ਼ਣਹਾਰ।2. ਅੱਜ ਸ਼ਾਫ਼ੀ ਦੁਨੀਆ ’ਤੇ ਆਇਆ,
ਵੱਸ ਪਿਆ ਸੰਸਾਰ।3. ਕਹਿਣ ਮੁਬਾਰਿਕ ਰਲ ਮਿਲ ਸਾਰੇ,
ਧੰਨ–ਧੰਨ ਅੱਜ ਦਾ ਵਾਰ।4. ਡਾਵਾਂ ਡੋਲ ਸੀ ਬੇੜੀ ਜਿਹੜੀ,
ਦੇਵੇਗਾ ਹੁਣ ਤਾਰ।5. ਧਰਤੀ ਆਇਆ ਸਾਡੀ ਖ਼ਾਤਿਰ,
ਖੁਰਲੀ ਲਿਆ ਅਵਤਾਰ।6. ਸਾਡਾ ਦਿਲ ਉਹ ਮੰਗਦਾ ਸਾਥੋਂ,
ਛੇਤੀ ਨਜ਼ਰ ਗੁਜ਼ਾਰ।7. ਦਰਸ਼ਨ ਕਰ–ਕਰ ਤਰਨ ਕਰੋੜਾਂ,
ਪਾਪੀ ਔਗੁਣਹਾਰ।