17 Tracks
  • ---

    23. ਚਾਂਦ ਖ਼ੁਦਾਵੰਦ ਨੇ ਜੋ ਪੈਦਾ ਕੀਤਾ ਸੀ,
    ਵਕਤ ਤੇ ਵੇਲਾ ਪਛਾਨਣ ਦੇ ਲਈ।

    24. ਜਾਂਦਾ ਸੂਰਜ ਵੀ ਆਪਣੀ ਜਗ੍ਹਾ,
    ਆਪਣੀ ਥਾਂ ਡੁੱਬਣ ਦੀ ਹੈ ਪਛਾਣਦਾ।

    25. ਰਾਤ ਹੁੰਦੀ ਤੂੰ ਹਨੇਰਾ ਘੱਲਦਾ ਜਦ,
    ਚੱਲਦੇ ਫਿਰਦੇ ਜਾਨਵਰ ਜੰਗਲ ਦੇ ਤਦ।

    26. ਸ਼ੇਰ ਬੱਚੇ ਜੰਗਲਾਂ ਵਿੱਚ ਗੱਜਦੇ ਹਨ,
    ਰੱਬ ਦੇ ਕੋਲੋਂ ਆਪਣਾ ਖਾਣਾ ਮੰਗਦੇ ਹਨ।

    27. ਚੜ੍ਹਦਾ ਸੂਰਜ ਜਦ ਇਕੱਠੇ ਆਉਂਦੇ,
    ਆਪਣੀ–ਆਪਣੀ ਗਾਰ ਵਿੱਚ ਸੌਂ ਜਾਂਦੇ।

    28. ਕੰਮ ਦੀ ਖ਼ਾਤਿਰ ਜਾਂਦਾ ਬਾਹਰ ਆਦਮੀ,
    ਮੁੜ ਕੇ ਘਰ ਨੂੰ ਆਉਂਦਾ ਸ਼ਾਮਾਂ ਪਈ।

  • ---

    1. ਚੁੱਪ ਨਾ ਰਹਿ ਤੂੰ, ਐ ਖ਼ੁਦਾ,
    ਤੂੰ ਹੈ ਉਸਤਤ ਯੋਗ ਸਦਾ,
    ਵੈਰੀ ਜ਼ੁਲਮ ਤੋਲਦੇ ਹਨ,
    ਦਗ਼ਾ ਦਾ ਮੂੰਹ ਖੋਲ੍ਹਦੇ ਹਨ।

    2. ਝੂਠ ਉਹ ਬੋਲਦੇ ਮੇਰੇ ਨਾਲ,
    ਮੈਨੂੰ ਘੇਰਦੇ ਦਾਅ ਦੇ ਨਾਲ,
    ਮੇਰੇ ਨਾਲ ਉਹ, ਮੇਰੇ ਰੱਬ,
    ਲੜਦੇ ਰਹਿੰਦੇ ਬੇਸਬੱਬ।

    3. ਉਹਨਾਂ ਨਾਲ ਮੈਂ ਕਰਦਾ ਖੈਰ,
    ਮੇਰੇ ਨਾਲ ਉਹ ਰੱਖਦੇ ਵੈਰ,
    ਮੈਂ ਤੇ ਤੇਥੋਂ ਐ ਖ਼ੁਦਾ,
    ਮੰਗਦਾ ਰਹਿੰਦਾ ਹਾਂ ਦੁਆ।

    4. ਉਹਨਾਂ ਨਾਲ ਮੈਂ ਕਰਦਾ ਖੈਰ,
    ਮੇਰੇ ਨਾਲ ਉਹ ਰੱਖਦੇ ਵੈਰ,
    ਉਹਨਾਂ ਨਾਲ ਮੈਂ ਕਰਦਾ ਪਿਆਰ,
    ਉਹ ਲੜਾਈ ਨੂੰ ਤਿਆਰ।

    5. ਉਹਦੇ ਉੱਤੇ, ਐ ਖ਼ੁਦਾ, ਪਹਿਰਾ ਰੱਖ ਸ਼ਰੀਰਾਂ ਦਾ,
    ਖੜ੍ਹਾ ਰਹੇ ਹਰ ਜ਼ਮਾਨ,
    ਉਹਦੇ ਸੱਜੇ ਹੱਥ ਸ਼ੈਤਾਨ।

    6. ਤਾਂ ਅਦਾਲਤ ਵਿੱਚ ਬਦਕਾਰ,
    ਠਹਿਰੇ ਮੁਜਰਿਮ ਖ਼ਤਾਕਾਰ,
    ਉਹ ਜੇ ਮੰਗੇ ਵੀ ਦੁਆ,
    ਗਿਣੀ ਜਾਵੇ ਵਿੱਚ ਗ਼ੁਨਾਹ।

    7. ਉਹਦੇ ਦਿਨ ਵੀ ਘੱਟ ਹੋ ਜਾਣ,
    ਦੂਜਾ ਲਏ ਉਹਦੀ ਥਾਂ,
    ਬੱਚਿਆਂ ਉੱਤੇ ਰਹੇ ਨਾ ਕੋ,
    ਘਰ ਦੀ ਉਹਦੀ ਰੰਡੀ ਹੋ।

    8. ਬੱਚੇ ਉਹਦੇ ਖੱਜਲ ਖਵਾਰ,
    ਹੱਥ ਵਿੱਚ ਠੂਠਾ ਬੇ–ਰੁਜ਼ਗਾਰ,
    ਉੱਜੜੀ ਥਾਈਂ ਜਾਵਣ ਉਹ,
    ਲੱਭੇ ਕੁਝ ਤਾਂ ਖਾਵਣ ਉਹ।

    9. ਲਹਿਨੇਵਾਲਾ ਲਏ ਸੰਭਾਲ,
    ਘਰ ਦੇ ਬਰਤਨ, ਸਾਰਾ ਮਾਲ,
    ਸਭ ਕਮਾਈ ਓਸ ਹੀ ਦੀ,
    ਓਪਰੇ ਆ ਕੇ ਲੁੱਟਣ ਵੀ।

    10. ਉਹਦੇ ਵੱਲ ਨਾ ਕੋਈ ਵੀ, ਨਿਗ਼ਾਹ ਕਰੇ ਰਹਿਮਤ ਦੀ,
    ਉਹਦੇ ਰਹਿਣ ਯਤੀਮ ਲਾਚਾਰ,
    ਕੋਈ ਵੀ ਨਾ ਦੇਵੇ ਪਿਆਰ।

    11. ਉਹਦੀ ਸਭੋ ਅਲ–ਔਲਾਦ,
    ਉੱਡ–ਪੁੱਡ ਜਾਵੇ ਹੋ ਬਰਬਾਦ,
    ਦੂਜੀ ਪੀੜ੍ਹੀ ਵਿੱਚ ਤਮਾਮ,
    ਮਲੀਆਮੇਟ ਹੋ ਉਹਦਾ ਨਾਮ।

    12. ਉਹਦੇ ਵੱਡਿਆਂ ਦੀ ਖ਼ਤਾ,
    ਰੱਬ ਦੇ ਸਾਹਮਣੇ ਹੈ ਸਦਾ,
    ਬਦੀ ਉਹਦੀ ਮਾਤਾ ਦੀ,
    ਨਾ ਮਿਟਾਈ ਜਾਵੇਗੀ।

    13. ਰੱਬ ਦੇ ਅੱਗੇ ਰਹੇ ਸਦਾ,
    ਉਹਨਾਂ ਦਾ ਤਮਾਮ ਗ਼ੁਨਾਹ,
    ਜ਼ਿਕਰ–ਅਜ਼ਕਾਰ ਵੀ ਉਹਨਾਂ ਦਾ,
    ਧਰਤੀ ਉੱਤੋਂ ਦੇ ਮਿਟਾ।

    14. ਉਹ ਗ਼ਰੀਬ ਕੰਗਾਲ ’ਤੇ ਵੀ,
    ਮਿਹਰਬਾਨ ਨਾ ਹੋਇਆ ਸੀ,
    ਟੁੱਟੇ ਦਿਲ ਨੂੰ ਜੋ ਲਾਚਾਰ,
    ਹੁੰਦਾ ਵੱਢਣ ਨੂੰ ਤਿਆਰ।

    15. ਲਾਹਨਤ ਨੂੰ ਉਹ ਕਰਦਾ ਪਿਆਰ,
    ਲਾਹਨਤ ਹੋਵੇ ਉਹਦੀ ਯਾਰ,
    ਬਰਕਤ ਨੂੰ ਨਾ ਚਾਹੁੰਦਾ ਸੀ,
    ਹੋਵੇ ਨਾ ਕੁਝ ਬਰਕਤ ਵੀ।

    16. ਕੱਪੜੇ ਵਾਂਗਰ ਉਹ ਨਾਪਾਕ,
    ਪਹਿਨਦਾ ਲਾਹਨਤ ਦੀ ਪੌਸ਼ਾਕ,
    ਲਾਹਨਤ ਮਾਨਿਦ ਪਾਣੀ ਦੀ,
    ਉਹਦੇ ਢਿੱਡ ਵਿੱਚ ਪਹੁੰਚੇਗੀ।

    17. ਲਾਹਨਤ ਰੋਗਾਂ ਦੀ ਮਿਸਾਲ,
    ਰਲੇ ਉਹਦੀਆਂ ਹੱਡੀਆਂ ਨਾਲ,
    ਲਾਹਨਤ ਰਹੇ ਉਹਦੇ ਪਾਸ,
    ਪਹਿਨੇ ਉਸ ਨੂੰ ਵਾਂਗ ਲਿਬਾਸ।

    18. ਲਾਹਨਤ ਮਾਨਿਦ ਪਟਕੇ ਦੀ,
    ਬੰਨ੍ਹੇ ਆਪਣੇ ਲੱਕ ਦੇ ਨਾਲ,
    ਸਦਾ ਤੀਕਰ ਉਹ ਬਦਹਾਲ,
    ਬੰਨ੍ਹੀ ਰੱਖੇ ਲੱਕ ਦੇ ਨਾਲ।

    19. ਭੈੜਾ ਹਾਲ, ਖ਼ੁਦਾਵੰਦਾ,
    ਕਰ ਤੂੰ ਮੇਰੇ ਵੈਰੀਆਂ ਦਾ,
    ਮੈਨੂੰ ਜੋ ਸਤਾਉਂਦੇ ਹਨ,
    ਇਹੋ ਬਦਲਾ ਪਾਂਦੇ ਹਨ।

  • ---

    104. ਚਿਰਾਗ ਹੈ ਮੇਰੇ ਪੈਰਾਂ ਲਈ ਕਲਾਮ ਤੇਰਾ,
    ਕਸਮ ਜੋ ਖਾਧੀ ਹੈ ਉਸਨੂੰ ਕਰਾਂਗਾ ਮੈਂ ਪੂਰਾ।

    105. ਕਿ ਯਾਦ ਰੱਖਾਂਗਾ ਮੈਂ ਤੇਰੇ ਫੈਸਲੇ ਸਾਰੇ,
    ਜੋ ਤੂੰਏ ਕੀਤੇ ਹਨ ਸੱਚਿਆਈ ਨਾਲ, ਮੇਰੇ ਖ਼ੁਦਾ।

    106. ਹੈ ਮੇਰੇ ਉੱਤੇ ਮੁਸੀਬਤ, ਖ਼ੁਦਾਇਆ, ਅਤਿ ਭਾਰੀ,
    ਸੋ ਆਪਣੇ ਕੌਲਾਂ ਨੂੰ ਤੂੰ ਯਾਦ ਕਰਕੇ ਮੈਨੂੰ ਜਿਲ਼ਾ।

    107. ਕਬੂਲ ਕਰ ਮੇਰੇ ਸਭ ਮੂੰਹ ਦੇ ਹਦੀਏ ਮਿਹਰ ਦੇ ਨਾਲ,
    ਖ਼ੁਦਾਇਆ ਆਪਣੀਆਂ ਹੁਣ ਤੂੰ ਅਦਾਲਤਾਂ ਸਿਖਲਾ।

    108. ਹਮੇਸ਼ਾ ਮੇਰੀ ਹਥੇਲੀ ਉੱਤੇ ਹੈ ਮੇਰੀ ਜਾਨ,
    ਮੈਂ ਤਦ ਵੀ ਤੇਰੀ ਸ਼ਰੀਅਤ ਨਹੀਂ ਭੁਲਾਈ ਜ਼ਰਾ।

    109. ਵਿਛਾਇਆ ਜਾਲ ਮੇਰੇ ਵਾਸਤੇ ਸ਼ਰੀਰਾਂ ਨੇ,
    ਮੈਂ ਤਦ ਵੀ ਫਰਜ਼ਾਂ ਤੋਂ ਤੇਰੇ ਜ਼ਰਾ ਨਹੀਂ ਹਟਿਆ।

    110. ਤੇਰਾ ਕਲਾਮ ਹੈ ਮੇਰੀ ਹਮੇਸ਼ਾ ਦੀ ਮਿਰਾਸ,
    ਤੇਰੀ ਸ਼ਹਾਦਤਾਂ ਤੋਂ ਮੇਰਾ ਦਿਲ ਹੈ ਖ਼ੁਸ਼ ਰਹਿੰਦਾ।

    111. ਮੈਂ ਕੀਤਾ ਆਪਣੇ ਦਿਲ ਨੂੰ ਹੈ ਇਸ ਤਰਫ਼ ਮਾਇਲ,
    ਕਿ ਤੇਰੇ ਕਾਇਦੇ ਦਸਤੂਰਾਂ ਉੱਤੇ ਚੱਲਾਂ ਸਦਾ।

  • ---

    ਚਿੱਟੇ ਦੁੱਧ ਵਾਂਗੂੰ ਜ਼ਿੰਦਗੀ ਬਣਾ ਦੇ,
    ਮੇਰੇ ਸੁੱਤੜੇ ਤੂੰ ਲੇਖ ਜਗਾ ਦੇ,
    ਤੌਬਾ ਤੌਬਾ ਮੇਰੀ, ਸ਼ਾਫ਼ੀ ਤੌਬਾ ਮੇਰੀ,
    ਹੱਥ ਰਹਿਮ ਦਾ ਹੁਣ ਤੇ ਵਧਾ ਦੇ,
    ਮੇਰੇ ਸੁੱਤੜੇ ਤੂੰ ਲੇਖ ਜਗਾ ਦੇ।

    1. ਸ਼ਾਫ਼ੀ ਰੋਗ ਅਵੱਲੜੇ ਨੇ ਮੇਰੇ,
    ਆਈ ਲੈ ਕੇ ਮੈਂ ਦਰ ’ਤੇ ਤੇਰੇ,
    ਮੇਰੀ ਸੁਣ ਲੈ ਦੁਆ ਆ ਕੇ ਨੇੜੇ,
    ਲਾਵਾਂ ਤੇਰੇ ਹੀ ਘਰ ਦੇ ਮੈਂ ਫੇਰੇ,
    ਮੇਰੇ ਜੀਵਨ ਨੂੰ ਹੁਣ ਤੂੰ ਸਜਾਅ ਦੇ,
    ਮੇਰੇ ਸੁੱਤੜੇ ਤੂੰ ਲੇਖ ਜਗਾ ਦੇ।

    2. ਤੈਨੂੰ ਸਿਜਦੇ ਮੈਂ ਕਰਦੀ ਰਵਾਂਗੀ,
    ਤੇਰੀ ਮਰਜ਼ੀ ’ਤੇ ਚੱਲਦੀ ਰਵਾਂਗੀ,
    ਤੇਰੀ ਮਜਲਿਸ ਵਿੱਚ ਬਹਿੰਦੀ ਰਹਾਂਗੀ,
    ਤੇਰੀ ਬੰਦਗੀ ਮੈਂ ਕਰਦੀ ਰਹਾਂਗੀ,
    ਮੈਨੂੰ ਪਿਆਰ ਦਾ ਸਬਕ ਪੜ੍ਹਾ ਦੇ,
    ਮੇਰੇ ਸੁੱਤੜੇ ਤੂੰ ਲੇਖ ਜਗਾ ਦੇ।

    3. ਤੇਰੇ ਨਾਂ ਦੇ ਮੈਂ ਦੀਪ ਜਗਾਏ,
    ਕਰ ਰੂਹਪਾਕ ਦੇ ਹੁਣ ਸਾਏ,
    ਮੈਂ ਤੇ ਸ਼ਰਮਾਂ ਦੇ ਘੁੰਡ ਲਾਹੇ,
    ਤੇਰੇ ਗੀਤ ਮੈਂ ਜੱਗ ਨੂੰ ਸੁਣਾਏ,
    ਇਸ ਦੁਖੀਏੇ ਨੂੰ ਮੁੱਖੜਾ ਦਿਖਾ ਦੇ,
    ਮੇਰੇ ਸੁੱਤੜੇ ਤੂੰ ਲੇਖ ਜਗਾ ਦੇ।

  • ---

    1. ਚੁੱਕ ਕੇ ਸਲੀਬ ਤੁਰਿਆ,
    ਯਿਸੂ ਦਾ ਪਿਆਰ ਵੇਖੋ,
    ਸਾਡੇ ਗੁਨਾਹਾਂ ਬਦਲੇ,
    ਦਿੱਤੀ ਜਾਨ ਵਾਰ ਵੇਖੋ।

    2. ਗ਼ਮ ਉਸ ਸਾਡੇ ਸਾਰੇ,
    ਚੁੱਕ ਲਏ ਮੋਢਿਆਂ ’ਤੇ,
    ਐਸਾ ਨਾ ਹੋਰ ਕੋਈ,
    ਸਾਡਾ ਗ਼ਮਖ਼ਾਰ ਵੇਖੋ।

    3. ਕੰਡਿਆਂ ਦਾ ਤਾਜ ਪਾ ਕੇ,
    ਕਲਵਰੀ ਵੱਲ ਉਹ ਤੁਰਿਆ,
    ਡਿੱਗ ਕੇ ਸੀ ਫਿਰ ਉੱਠਿਆ,
    ਕਿੰਨੀ ਉਹ ਵਾਰ ਵੇਖੋ।

    4. ਸਾਨੂੰ ਬਚਾਉਣ ਬਦਲੇ,
    ਯਿਸੂ ਨੇ ਜਾਨ ਵਾਰੀ,
    ਹੈ ਕੋਈ ਹੋਰ ਜੱਗ ’ਤੇ,
    ਐਸਾ ਦਿਲਦਾਰ ਵੇਖੋ।

    5. ਆਉ ਅਸੀਂ ਵੀ ਚੁੱਕੀਏ,
    ਆਪਣੀ ਸਲੀਬ ਸਾਰੇ,
    ਦੇਵੇਗਾ ਆਸਰਾ ਉਹ,
    ਸਾਨੂੰ ਹਰ ਵਾਰ ਵੇਖੋ।

  • ---

    ਚੁਣਿਆ ਖ਼ੁਦਾ ਨੇ ਸਾਨੂੰ,
    ਮੌਜ ਲੱਗ ਗਈ ਏ,
    ਆਪਣਾ ਬਣਾ ਕੇ ਸਾਡੀ
    ਬਾਂਹ ਫੜ੍ਹ ਲਈ ਏ।

    1. ਦਰ ਤੇਰੇ ਆ ਕੇ ਮੈਂ
    ਸਿਰ ਨੂੰ ਝੁਕਾਵਣਾ,
    ਤੇਰੀ ਦਿੱਤੀ ਆਗਿਆ
    ਦੀ ਕਰਨੀ ਪਾਲਣਾ,
    ਆ ਕੇ ਤੇਰੇ ਕੋਲ ਮੇਰੀ
    ਚਿੰਤਾ ਦੂਰ ਗਈ ਏ।

    2. ਛੱਡ ਕੇ ਦੁਆਰੇ ਸਾਰੇ,
    ਤੈਨੂੰ ਅਪਨਾ ਲਿਆ,
    ਉਲਝੇ ਸਵਾਲਾਂ ਦਾ ਜਵਾਬ
    ਤੇਥੋਂ ਪਾ ਲਿਆ,
    ਆਸ ਪੂਰੀ ਹੋਈ ਕੋਈ
    ਥੁੜ੍ਹ ਵੀ ਨਾ ਰਹੀ ਏ।

    3. ਜ਼ਿੰਦਗੀ ਨੇ ਤੇਰੇ ਨਾਲ
    ਨਾਤਾ ਲਿਆ ਜੋੜ ਏ,
    ਹੁਣ ਮੈਨੂੰ ਬੱਸ ਤੇਰੇ
    ਪਿਆਰ ਦੀ ਹੀ ਲੋੜ ਏ,
    ਡੋਰ ਮੇਰੀ ਜ਼ਿੰਦਗੀ ਦੀ
    ਤੇਰੇ ਹੱਥ ਪਈ ਏ।

    4. ਦਿਲ ਦੀ ਤਮੰਨਾ ਸੀ
    ਕਿ ਪਿਆਰ ਤੇਰਾ ਪਾ ਲਵਾਂ,
    ਤਿਆਗ ਕੇ ਜਹਾਨ ਤੈਨੂੰ
    ਸੀਨੇ ਨਾਲ ਲਾ ਲਵਾਂ,
    ਗੁਣ ਤੇਰੇ ਗਾਵਾਂ ਆਖਾਂ
    ਗੱਲ ਬਣ ਗਈ ਏ।

  • ---

    ਯਿਸੂ ਮਸੀਹ ਦਾ ਯਰਦਨ ਨਦੀ ਵਿੱਚ ਬਪਤਿਸਮਾ ਲੈਣਾ
    ਚਾਨਣ ਦਾ ਪਹਿਲਾ ਭੇਦ

    ਯੂਹੰਨਾ ਕੋਲੋਂ ਬਪਤਿਸਮਾ,
    ਲੈਣ ਨੂੰ ਯਿਸੂ ਆਇਆ।
    ਯਰਦਨ ਦਰਿਆ ਦੇ, ਪਾਣੀ ਨੂੰ ਉਹ,
    ਪਾਕ ਬਣਾਉਣ ਆਇਆ।
    “ਤੈਨੂੰ ਇਸ ਦੀ ਲੋੜ ਨਹੀਂ ਹੈ”,
    ਯੂਹੰਨਾ ਯਿਸੂ ਨੂੰ ਰੋਕਿਆ।
    ਆਖਿਆ ਯਿਸੂ, “ਇੰਝ ਇਹ ਹੋਣ ਦੇ,
    ਮਰਜ਼ੀ ਬਾਪ ਦੀ ਜਿਵੇਂ”।
    ਪਾਣੀ ’ਚੋਂ ਯਿਸੂ ਨਿਕਲ ਆਇਆ,
    ਅਸਮਾਨੋਂ ਰੂਹ ਉੱਤਰ ਆਇਆ।
    ਸ਼ਕਲ ਕਬੂਤਰ, ਦੀ ਵਿੱਚ ਆ ਕੇ,
    ਯਿਸੂ ਉੱਤੇ ਠਹਿਰ ਗਿਆ।
    ਅਸਮਾਨੋਂ ਵੀ ਆਵਾਜ਼ ਆਈ,
    ਬਿਜਲੀ ਵਾਂਗੂੰ ਗੂੰਜ ਗਈ।
    “ਇਹ ਹੈ ਮੇਰਾ, ਪੁੱਤਰ ਪਿਆਰਾ,
    ਜਿਸ ਤੋਂ ਮੈਂ ਹਾਂ ਖ਼ੁਸ਼ ਸਦਾ”।

    ਇਹ ਰੋਜ਼ਰੀ ਦਾ ਭੇਦ ਹੈ,
    ਇਹ ਚਾਨਣ ਦਾ ਭੇਦ ਹੈ, ਇਹ ਪਹਿਲਾ ਭੇਦ ਹੈ।

    ਕਾਨਾ ਦੇ ਵਿਆਹ ਦੇ ਵੇਲੇ ਪਾਣੀ ਨੂੰ ਮੈਅ ਵਿੱਚ ਬਦਲਣਾ
    ਚਾਨਣ ਦਾ ਦੂਸਰਾ ਭੇਦ

    ਕਾਨਾ ਦੇ ਵਿੱਚ ਵਿਆਹ ਵੇਲੇ,
    ਪਹੁੰਚੇ ਮਰੀਅਮ, ਯਿਸੂ, ਚੇਲੇ।
    “ਮੈਅ ਸਾਰੀ ਮੁੱਕ ਗਈ, ਮੱਟ ਸਾਰੇ ਸੁੱਕ ਗਏ”,
    ਮਰੀਅਮ ਬੇਟੇ ਨੂੰ ਦੱਸਿਆ।
    “ਮਾਤਾ ਇਸ ਤੋਂ ਸਾਨੂੰ ਕੀ?,
    ਵੇਲਾ ਮੇਰਾ ਆਇਆ ਨਹੀਂ”।
    ਮਰੀਅਮ ਸੇਵਾਦਾਰਾਂ ਨੂੰ ਆਖਿਆ,
    “ਜਿਵੇਂ ਕਹੇ ਯਿਸੂ, ਉਹ ਕਰਨਾ”।
    “ਪਾਣੀ ਨਾਲ ਮੱਟਾਂ ਨੂੰ ਭਰ ਦਿਓ”,
    ਪਿਆਰ ਨਾਲ ਯਿਸੂ ਫਰਮਾਇਆ।
    “ਥੋੜ੍ਹਾ ਜਿਹਾ, ਇਹਦੇ ਵਿੱਚੋਂ,
    ਮੁਖੀਆ ਦੇ ਕੋਲ ਲੈ ਜਾਓ”।
    ਹੱਥ ਪਸਾਰ ਕੇ ਧੰਨ ਆਖਿਆ,
    ਪਾਣੀ ਮੈਅ ਵਿੱਚ ਬਦਲ ਗਿਆ।
    ਚਮਤਕਾਰ ਆਪਣਾ, ਕੀਤਾ ਪਹਿਲਾ,
    ਜਲਵਾ ਆਪਣਾ ਦਿਖਾ ਦਿੱਤਾ।

    ਇਹ ਰੋਜ਼ਰੀ ਦਾ ਭੇਦ ਹੈ,
    ਇਹ ਚਾਨਣ ਦਾ ਭੇਦ ਹੈ, ਇਹ ਦੂਸਰਾ ਭੇਦ ਹੈ।

    ਸਵਰਗ-ਰਾਜ ਦਾ ਪ੍ਰਚਾਰ ਅਤੇ ਮਨ ਬਦਲਾਓ ਲਈ ਸੱਦਾ
    ਚਾਨਣ ਦਾ ਤੀਸਰਾ ਭੇਦ

    ਯਿਸੂ ਤੀਹ ਸਾਲ ਦਾ ਹੋਇਆ,
    ਸੇਵਾ ਲਈ ਤਿਆਰ ਹੋਇਆ।
    ਪਿੰਡ-ਸ਼ਹਿਰ ਦੀ, ਹਰ ਗਲੀ ਜਾ ਕੇ,
    ਸ਼ੁਭ ਸਮਾਚਾਰ ਸੁਣਾਇਆ।
    “ਠੀਕ ਸਮਾਂ ਹੁਣ ਆਇਆ ਹੈ,
    ਨੇੜੇ ਰਾਜ ਖ਼ੁਦਾ ਦਾ ਹੈ।
    ਬੁਰੇ ਕੰਮ ਤਿਆਗੋ, ਇਮਾਨ ਲਿਆਓ”,
    ਸਭ ਨੂੰ ਯਿਸੂ ਨੇ ਸੱਦਿਆ।
    “ਪਾਪਾਂ ਲਈ ਪਛਤਾਵਾ ਕਰੋ,
    ਇੱਕ ਦੂਜੇ ਨੂੰ ਪਿਆਰ ਕਰੋ।
    ਦਾਨ ਕਰੋ, ਕੁਰਬਾਨੀ ਕਰੋ,
    ਨੇਕੀਆਂ ਨਾਲ ਮਨ ਭਰੋ।
    ਮਾਫ਼ ਕਰੀਏ ਤਾਂ ਮਿਲਦੀ ਮਾਫ਼ੀ,
    ਬੁੱਲ੍ਹਾਂ ਨਾਲ ਬੋਲਣਾ ਨਾ ਕਾਫ਼ੀ।
    ਮੈਂ ਅਸਮਾਨੀ, ਪਰ ਹਮਰਾਹੀ,
    ਮੈਂ ਹਾਂ ਸੱਚਮੁੱਚ ਸ਼ਾਫ਼ੀ”।

    ਇਹ ਰੋਜ਼ਰੀ ਦਾ ਭੇਦ ਹੈ,
    ਇਹ ਚਾਨਣ ਦਾ ਭੇਦ ਹੈ, ਇਹ ਤੀਸਰਾ ਭੇਦ ਹੈ।

    ਮਸੀਹ ਦਾ ਰੂਪਾਂਤਰਨ ਚਾਨਣ ਦਾ ਚੌਥਾ ਭੇਦ

    ਪਤਰਸ, ਯੂਹੰਨਾ, ਯਾਕੂਬ ਦੇ ਨਾਲ,
    ਪਹੁੰਚੇ ਯਿਸੂ ਤਾਬੋਰ ਪਹਾੜ।
    ਚਿਹਰਾ ਚਮਕੇ, ਰੰਗ ਬਦਲਿਆ,
    ਹੋਏ ਕੱਪੜੇ ਚਿੱਟੇ, ਚਮਕੀਲੇ।
    ਵੇਖ ਨਜ਼ਾਰਾ ਯਿਸੂ ਦਾ,
    ਤਿੰਨੇ ਚੇਲੇ ਘਬਰਾਏ।
    ਮੂਸਾ ਤੇ ਏਲੀਆ, ਯਿਸੂ ਦੇ ਨਾਲ,
    ਗੱਲਾਂ ਕਰਦੇ ਨਜ਼ਰ ਆਏ।
    ਖ਼ੁਸ਼ੀ ਨਾਲ ਪਤਰਸ ਇਹ ਬੋਲਿਆ,
    “ਡੇਰੇ ਤਿੰਨ ਬਣਾਵਾਂ ਮੈਂ।
    ਇੱਕ ਯਿਸੂ ਲਈ, ਇੱਕ ਮੂਸਾ ਲਈ,
    ਇੱਕ ਏਲਿਆ ਲਈ ਲਾਵਾਂ”।
    ਬੱਦਲਾਂ ਵਿੱਚ ਉਹ ਘਿਰ ਗਏ,
    ਚੇਲੇ ਤਿੰਨੇ ਡਰ ਗਏ।
    “ਇਹ ਮੇਰਾ ਚੁਣਿਆ, ਪੁੱਤਰ ਪਿਆਰਾ”,
    ਬੱਦਲਾਂ ਵਿੱਚੋਂ ਸੁਣਾਈ ਦਿੱਤਾ।

    ਇਹ ਰੋਜ਼ਰੀ ਦਾ ਭੇਦ ਹੈ,
    ਇਹ ਚਾਨਣ ਦਾ ਭੇਦ ਹੈ, ਇਹ ਚੌਥਾ ਭੇਦ ਹੈ।

    ਯਿਸੂ ਮਸੀਹ ਵੱਲੋਂ ਪਾਕ ਸ਼ਰਾਕਤ ਮੁਕੱਰਰ ਕੀਤਾ ਜਾਣਾ
    ਚਾਨਣ ਦਾ ਪੰਜਵਾਂ ਭੇਦ

    ਆਖ਼ਰੀ ਖਾਣੇ ਦੇ ਵੇਲੇ,
    ਰੋਟੀ ਲਈ ਯਿਸੂ ਉਸ ਵੇਲੇ।
    “ਇਹ ਮੇਰਾ ਬਦਨ, ਤੇਰੇ ਲਈ ਭੋਜਨ,
    ਦੇਂਦਾ ਸਦਾ ਦਾ ਜੀਵਨ”।
    ਧੰਨਵਾਦ ਨਾਲ ਚੁੱਕਿਆ ਪਿਆਲਾ,
    “ਮੇਰੇ ਲਹੂ ਦਾ ਇਹ ਪਿਆਲਾ।
    ਲਹੂ ਵਹੇਗਾ, ਪਾਪ ਮਿਟੇਗਾ,
    ਯਾਦਗਾਰੀ ਵਿੱਚ ਕਰਿਆ ਕਰੋ”।
    “ਜਿਹੜਾ ਬਦਨ ਮੇਰਾ ਖਾਂਦਾ,
    ਅਤੇ ਲਹੂ ਮੇਰਾ ਪੀਂਦਾ।
    ਜੀਵਨ ਸੱਚਾ, ਉਸਨੂੰ ਮਿਲਦਾ,
    ਨਾਸ਼ ਕਦੀ ਨਾ ਹੁੰਦਾ।
    ਇਸ ਦੇ ਲਈ ਮਿਹਨਤ ਕਰੋ,
    ਮੈਨੂੰ ਸਦਾ ਅਪਣਾਇਆ ਕਰੋ।
    ਇਹ ਜੋ ਖਾਂਦਾ, ਭੁੱਖਾ ਨਾ ਮਰਦਾ,
    ਅਤੇ ਤਿਹਾਇਆ ਨਾ ਰਹਿੰਦਾ”।

    ਇਹ ਰੋਜ਼ਰੀ ਦਾ ਭੇਦ ਹੈ,
    ਇਹ ਚਾਨਣ ਦਾ ਭੇਦ ਹੈ, ਇਹ ਪੰਜਵਾਂ ਭੇਦ ਹੈ।

  • ---

    ਚਰਨਾਂ ਤੋਂ ਬਲਿਹਾਰੀ ਯਿਸੂ ਜੀ ਤੇਰੇ ਚਰਨਾਂ ਤੋਂ।

    1. ਜਨਮ ਦੇ ਅੰਨ੍ਹੇ ਦੀਆਂ ਅੱਖੀਆਂ ਤੂੰ ਖੋਲ੍ਹੀਆਂ,
    ਕੁੱਬੜੀ ਔਰਤ ਤਾਰੀ, ਯਿਸੂ ਜੀ ਤੇਰੇ ਚਰਨਾਂ ਤੋਂ।

    2. ਕੋੜ੍ਹੀ ਦਾ ਤੂੰ ਕੋੜ੍ਹ ਹਟਾਇਆ,
    ਸਾਮਰੀ ਔਰਤ ਤਾਰੀ, ਯਿਸੂ ਜੀ ਤੇਰੇ ਚਰਨਾਂ ਤੋਂ।

    3. ਲਾਜ਼ਰ ਮੁਰਦੇ ਨੂੰ ਜ਼ਿੰਦਾ ਤੂੰ ਕੀਤਾ,
    ਮਰੀਅਮ ਮਾਰਥਾ ਤਾਰੀ, ਯਿਸੂ ਜੀ ਤੇਰੇ ਚਰਨਾਂ ਤੋਂ।

    4. ਪਾਪੀ ਤੇ ਰੋਗੀ ਸਭ ਪਾਵਣ ਤਸੱਲੀਆਂ,
    ਨਾਮ ਤੇਰੇ ਤੋਂ ਬਲਿਹਾਰੀ, ਯਿਸੂ ਜੀ ਤੇਰੇ ਚਰਨਾਂ ਤੋਂ।

    5. ਅਸੀਂ ਵੀ ਯਿਸੂ ਤੇਰੇ ਚਰਨਾਂ ’ਚ ਆਏ,
    ਵੇਖ ਤੇਰੀ ਵਫ਼ਾਦਾਰੀ, ਯਿਸੂ ਜੀ ਤੇਰੇ ਚਰਨਾਂ ਤੋਂ।

  • ---

    ਚਰਨੀ ਵਿੱਚ ਹੈ ਪਰਗਟ ਹੋਇਆ,
    ਸਾਦ ਮੁਰਾਦਾ ਬਣ ਕੇ ਆਇਆ,
    ਇਹ ਹੈ ਉਸਦਾ ਪਿਆਰ ਅਸਾਂ ਲਈ,
    ਬਣ ਇਨਸਾਨ ਉਹ ਆਪ ਹੈ ਆਇਆ।

    1. ਨੂਰ ਇਲਾਹੀ ਜਗਤ ਦਾ ਸ਼ਾਫ਼ੀ,
    ਬਿਮਾਰਾਂ ਤੇ ਦੁਖੀਆਂ ਦਾ ਸਾਥੀ,
    ਪਾਪੀ ਵੀ ਉਸ ਸੀਨੇ ਲਾਏ,
    ਮੋਇਆਂ ਨੂੰ ਉਹ ਦਵੇ ਹਯਾਤੀ,
    ਸਾਡੇ ਸਾਰੇ ਦੁੱਖ ਹਰਨ ਨੂੰ,
    ਦੁਨੀਆ ਦਾ ਗ਼ਮਖਾਰ ਹੈ ਆਇਆ।

    2. ਆਓ ਅਸੀਂ ਵੀ ਚਰਨੀਂ ਲੱਗੀਏ,
    ਤੌਬਾ ਕਰੀਏ ਮਾਫ਼ੀ ਮੰਗੀਏ,
    ਬਖ਼ਸ਼ ਉਹ ਦਿੰਦਾ ਭੁੱਲਾਂ ਯਾਰੋ,
    ਬਖ਼ਸ਼ਣਹਾਰ ਤੋਂ ਕਦੀ ਨਾ ਸੰਗੀਏ,
    ਛੱਡ ਬਹਿਸ਼ਤ ਨੂੰ ਸਾਡੇ ਬਦਲੇ,
    ਚਰਨੀ ਡੇਰਾ ਆਣ ਹੈ ਲਾਇਆ।

  • ---

    ਚਰਨੀ ਨੂੰ ਚੁੰਮ ਲਵਾਂ,
    ਤੇਰੇ ਚਰਨਾਂ ਨੂੰ ਚੁੰਮ ਲਵਾਂ,
    ਤਾਰੇ ਦੀ ਲੋ ਨੂੰ ਚੁੰਮ ਲਵਾਂ,
    ਕਿਰਨਾਂ ਨੂੰ ਚੁੰਮ ਲਵਾਂ।

    1. ਮੈਂ ਜਾ ਕੇ ਬੈਤਲਹਮ ਦੀਆਂ
    ਕੰਧਾਂ ਨੂੰ ਚੁੰਮ ਲਵਾਂ,
    ਉਹਦੇ ਬਾਜ਼ਾਰ ਚੁੰਮ ਲਵਾਂ,
    ਗਲੀਆਂ ਨੂੰ ਚੁੰਮ ਲਵਾਂ।
    ਸੋਨੇ ਤੇ ਮੁਰ੍ਹ ਨੂੰ ਚੁੰਮ ਲਵਾਂ,
    ਲੋਬਾਨ ਨੂੰ ਚੁੰਮ ਲਵਾਂ,
    ਪੜ੍ਹ–ਪੜ੍ਹ ਕੇ ਅੰਜੀਲ ਦੇ
    ਸਫ਼ਿਆਂ ਨੂੰ ਚੁੰਮ ਲਵਾਂ।

    2. ਤੇਰੇ ਕਲਾਮ ਪਾਕ ਦਾ,
    ਚਰਚਾ ਕਰਾਂਗਾ ਮੈਂ,
    ਤੇਰੀ ਸਨਾ ਦੇ ਗੀਤ ਹੀ,
    ਗਾਇਆ ਕਰਾਂਗਾ ਮੈਂ।
    ਮੇਰਾ ਇਮਾਨ ਹੈ ਕਿ
    ਤਾਂ ਬਚਿਆ ਰਹਾਂਗਾ ਮੈਂ,
    ਐ ਘਰ ਮਸੀਹ ਪਾਕ ਦੇ,
    ਕਦਮਾਂ ਨੂੰ ਚੁੰਮ ਲਵਾਂ।

    3. ਸੂਲੀ ਤੇਰੀ ਨੂੰ ਚੁੰਮ ਲਵਾਂ,
    ਕਿੱਲਾਂ ਨੂੰ ਚੁੰਮ ਲਵਾਂ,
    ਹੱਥਾਂ ਨੂੰ ਚੁੰਮ ਲਵਾਂ,
    ਕਦੀ ਪੈਰਾਂ ਨੂੰ ਚੁੰਮ ਲਵਾਂ।
    ਨੇਜ਼ੇ ਦੀਆਂ ਨੋਕ ਦੀਆਂ
    ਧਾਰਾ ਨੂੰ ਚੁੰਮ ਲਵਾਂ,
    ਮੈਂ ਤੇਰੇ ਸਿਰ ਦੇ ਤਾਜ ਦੇ
    ਕੰਡਿਆਂ ਨੂੰ ਚੁੰਮ ਲਵਾਂ।

  • ---

    ਚਮਕਾ ਸਿਤਾਰਾ ਹੋਇਆ ਉਜਿਆਲਾ ਹੈ,
    ਅੰਬਰਾਂ ’ਚ ਦੂਤਾਂ ਲਾਇਆ ਜੈਕਾਰਾ ਹੈ।
    ਦੁਨੀਆ ਦਾ ਵਾਲੀ ਚਰਨੀ ’ਚ ਆਇਆ ਹੈ,
    ਆਪ ਖ਼ੁਦਾਵੰਦ ਜੱਗ ਵਿੱਚ ਆਇਆ ਹੈ।

    1. ਮੌਜਜ਼ਾ ਸੁਣ ਕੇ ਚੰਦ ਅਯਾਲੀ ਬੈਤਲਹਮ ਆਏ,
    ਪਾ ਕੇ ਦਰਸ਼ ਯਿਸੂ ਦਾ ਉਹ
    ਸਭ ਖ਼ੁਸ਼ੀ ਵਿੱਚ ਲਹਿਰਾਏ,
    ਸਿਜਦਾ ਕਰਕੇ ਆ…ਆ…,
    ਵਿੱਚ ਚਰਨਾਂ ਦੇ ਆ…ਆ…,
    ਭੇਡ ਦਾ ਬੱਚਾ ਨਜ਼ਰ ਚੜ੍ਹਾਇਆ ਹੈ।

    2. ਨਾਮ ਉਹਦੇ ਦੀ ਵਿੱਚ ਦੁਨੀਆ ਦੇ
    ਮੱਚੀ ਹੈ ਦੁਹਾਈ,
    ਸਦੀਆਂ ਤੋਂ ਉਡੀਕ ਸੀ ਜਿਸਦੀ
    ਭਾਗਾਂ ਵਾਲੀ ਰਾਤ ਆਈ,
    ਆਲਮ ਸਾਰਾ ਆ…ਆ…,
    ਮਾਰੇ ਨਾਅਰਾ ਆ…ਆ…,
    ਪਾਪ ਉਠਾਵਣ ਸ਼ਾਫ਼ੀ ਆਇਆ ਹੈ।

    3. ਆਓ ਸਭ ਮਿਲਕੇ ਦਰ ਓਦੇ
    ਚੱਲ ਕੇ ਦਰਸ਼ਨ ਕਰੀਏ,
    ਸਿਜਦੇ ’ਚ ਉਸਦੇ ਸੀਸ ਝੁਕਾ ਕੇ
    ਉਹਦੇ ਹੀ ਗੁਣ ਗਾਈਏ,
    ਸ਼ੁਭ ਇਹ ਦਿਹਾੜਾ ਆ…ਆ…,
    ਸਭ ਲਈ ਆਇਆ ਆ…ਆ…,
    ਨੂਰ ਖ਼ੁਦਾ ਦਾ ਜੱਗ ਵਿੱਚ ਛਾਇਆ ਹੈ।

  • ---

    ਚੰਗਾ ਕਰਦੇ ਮੈਨੂੰ, ਚੰਗਾ ਕਰਦੇ ਮੈਨੂੰ,
    ਮੇਰੇ ਪਿਆਰੇ ਯਿਸੂ ਮੈਨੂੰ ਚੰਗਾ ਕਰ ਦੇ।

    1. ਦਇਆ ਦੇ ਉਹ ਸਾਗਰ ਦਇਆ ਕਰ ਦੇ,
    ਪਾਪਾਂ ਵਾਲੀ ਗੰਦਗੀ ਨੂੰ ਸਾਫ਼ ਤੂੰ ਕਰ ਦੇ,
    ਰੂਹ ਪਾਕ ਨਾਲ ਯਿਸੂ ਮੈਨੂੰ ਭਰ ਦੇ।

    2. ਦੁਖੀਆਂ ਬਿਮਾਰਾਂ ਉੱਤੇ ਰਹਿਮ ਕਰੋ,
    ਤੇਰਾ ਨਾਂ ਜੱਪਣ ਲਈ ਕਾਇਮ ਕਰੋ,
    ਰੂਹ ਪਾਕ ਨਾਲ ਯਿਸੂ ਮੈਨੂੰ ਭਰ ਦੇ।

    3. ਉਸ ਘਰ ਵਿੱਚ ਪ੍ਰਭੂ ਸ਼ਾਂਤੀ ਦਿਓ,
    ਸੱਚੇ ਮਨ ਨਾਲ ਜਿੱਥੇ ਨਾਮ ਜੱਪ ਦੇ,
    ਰੂਹ ਪਾਕ ਨਾਲ ਯਿਸੂ ਮੈਨੂੰ ਭਰ ਦੇ।

    4. ਦੁਖੀਆਂ, ਗਰੀਬਾਂ ਦਾ ਸਹਾਰਾ ਯਿਸੂ ਤੂੰ,
    ਮਰੀਅਮ ਦਾ ਰਾਜ ਦੁਲਾਰਾ ਯਿਸੂ ਤੂੰ,
    ਰੂਹ ਪਾਕ ਨਾਲ ਯਿਸੂ ਮੈਨੂੰ ਭਰ ਦੇ।

    5. ਸਾਰਿਆਂ ਦੀ ਪ੍ਰਭੂ ਯਿਸੂ ਸੁਣ ਲੈ ਦੁਆ,
    ਸਾਰਿਆਂ ਦੇ ਦਿਲਾਂ ਵਿੱਚ ਪਿਆਰ ਵਧਾ,
    ਰੂਹ ਪਾਕ ਨਾਲ ਯਿਸੂ ਮੈਨੂੰ ਭਰ ਦੇ।

  • ---

    ਚਰਨੀ ਦੇ ਵਿੱਚ ਯਿਸੂ ਨਾਸਰੀ ਜੀ ਖੇਲੇ,
    ਬੈਤਲਹਮ ਵਿੱਚ ਅੱਧੀ ਰਾਤ ਦੇ ਵੇਲੇ।

    1. ਧੰਨ–ਧੰਨ ਮਾਤਾ ਜਿੰਨ੍ਹੇ ਯਿਸੂ ਜੀ ਨੂੰ ਜਾਇਆ,
    ਧੰਨ ਉਹੋ ਲੋਕ ਜਿਨ੍ਹਾਂ ਦਰਸ਼ਨ ਪਾਇਆ,
    ਧੰਨ ਯਿਸੂ ਨਾਸਰੀ ਤੇ ਧੰਨ ਉਹਦੇ ਚੇਲੇ।

    2. ਚੱਲ ਕੇ ਮਜੂਸੀ ਪੂਰਬ ਦੇਸ਼ ਵੱਲੋਂ ਆਏ,
    ਚਰਨੀ ਦੇ ਫਿਰ ਉਨ੍ਹਾਂ ਦਰਸ਼ਨ ਪਾਏ,
    ਧੰਨ ਯਿਸੂ ਨਾਸਰੀ ਤੇ ਧੰਨ ਉਹਦੇ ਚੇਲੇ।

    3. ਦੋ–ਦੋ ਸਾਲ ਦਿਆਂ ਬੱਚਿਆਂ ’ਤੇ ਆਣ ਬਣੀਆਂ,
    ਰਾਜਾ ਹੈਰੋਦੀਸ ਦੀਆਂ ਫੌਜਾਂ ਨਿੱਤ ਤਣੀਆਂ,
    ਯਿਸੂ ਨੂੰ ਮਾਰਨ ਲਈ ਉਨ੍ਹਾਂ ਖੇਲ ਬੜ੍ਹੇ ਖੇਲੇ।

  • ---

    ਚੜ੍ਹਿਆ ਲੋਕੋ ਯਿਸੂ ਸੱਚ ਦਾ ਚੰਦਰਮਾ,
    ਸੱਚ ਦਾ ਚੰਦਰਮਾ, ਜਗਤ ਦਾ ਚੰਦਰਮਾ।

    1. ਮਰੀਅਮ ਵੇਖ ਫਰਸ਼ਿਤਾ ਡਰ ਗਈ,
    ਕੰਬਦੀ ਕੰਬਦੀ ਅੰਦਰ ਵੜ ਗਈ,
    ਇਹ ਕੀ ਖ਼ਬਰ ਲਿਆਇਆ,
    ਲੋਕੋ ਯਿਸੂ ਸੱਚ ਦਾ ਚੰਦਰਮਾ।

    2. ਬੈਤਲਹਮ ਦੇ ਵਿੱਚ ਤਬੇਲੇ,
    ਪੈਦਾ ਹੋਇਆ ਅੱਧੀ ਰਾਤ ਦੇ ਵੇਲੇ,
    ਚਰਨੀ ਡੇਰਾ ਲਾਇਆ,
    ਲੋਕੋ ਯਿਸੂ ਸੱਚ ਦਾ ਚੰਦਰਮਾ।

    3. ਪੂਰਬ ਦੇਸ਼ੋਂ ਚੱਲੇ ਮਜੂਸੀ,
    ਹੈਰੋਦੀਸ ਰਾਜਾ ਕਰੇ ਜਸੂਸੀ,
    ਤਾਰੇ ਰਾਹ ਦਿਖਲਾਇਆ,
    ਲੋਕੋ ਯਿਸੂ ਸੱਚ ਦਾ ਚੰਦਰਮਾ।

    4. ਯਿਸੂ ਨੂੰ ਉਹ ਵੇਖਣ ਆਏ,
    ਸੋਨਾ, ਮੂਰ੍ਹ, ਲੋਬਾਨ ਲਿਆਏ,
    ਯਿਸੂ ਦੇ ਭੇਟ ਚੜ੍ਹਾਇਆ,
    ਲੋਕੋ ਯਿਸੂ ਸੱਚ ਦਾ ਚੰਦਰਮਾ।

  • ---

    ਚਰਨੀ ’ਚ ਆਇਆ ਰੱਬ ਬਣ ਕੇ,
    ਨੀਲਾ ਆਸਮਾਨ ਛੱਡ ਕੇ।

    1. ਪਾਪ ਸਾਡੇ ਸਿਰ ’ਤੇ ਉਠਾਉਣ ਲਈ,
    ਬੁਰਿਆਈਆਂ ਤੋਂ ਬਚਾਉਣ ਲਈ,
    ਵੱਸ ਗਿਆ ਸਾਡੇ ਵਿੱਚ ਆਣ ਕੇ,
    ਦਰਜਾ ਆਲੀਸ਼ਾਨ ਛੱਡ ਕੇ।

    2. ਦੁਖੀ ਤੇ ਲਚਾਰਾਂ ਵਾਂਗਰ ਹੁੰਦੇ ਸਾਂ,
    ਪਾਪਾਂ ਵਾਲੀ ਗੁੰਝਲਾਂ ’ਚ ਗੁੰਝੇ ਸਾਂ,
    ਮੁਕਤੀ ਦੁਆਈ ਉਹਨੇ ਆਣ ਕੇ,
    ਦਰਜਾ ਆਲੀਸ਼ਾਨ ਛੱਡ ਕੇ।

    3. ਯੂਸਫ਼ ਦਾ ਬੇਟਾ ਉਹ ਪਿਆਰਾ ਏ,
    ਮਾਂ ਮਰੀਅਮ ਦਾ ਦੁਲਾਰਾ ਏ,
    ਬਣ ਗਿਆ ਵਾਲੀ ਸਾਡਾ ਆਣ ਕੇ,
    ਦਰਜਾ ਆਲੀਸ਼ਾਨ ਛੱਡ ਕੇ।

  • ---

    ਚਰਨੀ ਦੇ ਵੱਲ ਵੇਖ ਮਸੀਹਾ ਆਇਆ ਏ,
    ਬਣ ਕੇ ਛੋਟਾ ਬਾਲ ਪਿਆਰ ਵਿਖਾਇਆ ਏ।

    1. ਅਸੀਂ ਰਲ ਮਿਲ ਭੈਣਾਂ ਭਾਈ,
    ਕਰੀਏ ਰੱਬ ਦੀ ਵਡਿਆਈ।
    ਦੂਤਾਂ ਫਰਮਾਇਆ ਏ,
    ਬਣ ਕੇ ਛੋਟਾ ਬਾਲ ਪਿਆਰ ਵਿਖਾਇਆ ਏ।

    2. ਤੂੰ ਮੇਰੀ ਖ਼ਾਤਿਰ ਬੰਦੇ,
    ਛੱਡ ਦੇ ਦੁਨੀਆ ਦੇ ਧੰਦੇ,
    ਇਹ ਆਖ ਸੁਣਾਇਆ ਏ,
    ਬਣ ਕੇ ਛੋਟਾ ਬਾਲ ਪਿਆਰ ਵਿਖਾਇਆ ਏ।

    3. ਯਿਸੂ ਮਾਂ ਮਰੀਅਮ ਤੋਂ ਜਾਇਆ,
    ਚਰਨੀ ਵਿੱਚ ਡੇਰਾ ਲਾਇਆ,
    ਤੇ ਪਿਆਰ ਵਿਖਾਇਆ ਏ,
    ਬਣ ਕੇ ਛੋਟਾ ਬਾਲ ਪਿਆਰ ਵਿਖਾਇਆ ਏ।

    4. ਯੂਸਫ਼ ਐ ਬਾਪ ਪਿਆਰੇ ਯਿਸੂ ਨੂੰ ਪਾਲਣ ਵਾਲੇ,
    ਸ਼ਾਨ ਵਧਾਇਆ ਏ,
    ਬਣ ਕੇ ਛੋਟਾ ਬਾਲ ਪਿਆਰ ਵਿਖਾਇਆ ਏ।

    5. ਯਿਸੂ ਬੇਟਾ ਬਣ ਕੇ ਆਇਆ,
    ਸਾਨੂੰ ਸੁੱਤਿਆਂ ਨੂੰ ਜਗਾਇਆ,
    ਤੇ ਪਿਆਰ ਵਿਖਾਇਆ ਏ,
    ਬਣ ਕੇ ਛੋਟਾ ਬਾਲ ਪਿਆਰ ਵਿਖਾਇਆ ਏ।

  • ---

    ਚਰਨੀ ਵੱਲ ਜਾ ਕੇ ਦਰਸ਼ਨ ਪਾ ਕੇ,
    ਸੀਸ ਨਿਵਾਉਣਾ, ਓ…।

    1. ਅੱਧੀ ਸੀ ਰਾਤ ਜਦ, ਇੱਕ ਦੂਤ ਆ ਗਿਆ,
    ਦੇਖ ਕੇ ਅਯਾਲੀਆਂ ਦਾ, ਮਨ ਘਬਰਾ ਗਿਆ,
    ਕਿਹਾ ਉਸ ਆ ਕੇ, ਸੁਣੋ ਕੰਨ ਲਾ ਕੇ,
    ਨਈਓਂ ਘਬਰਾਉਣਾ, ਓ…

    2. ਨੂਰ ਹਨ੍ਹੇਰੇ ਵਿੱਚ, ਪਿਆ ਚਮਕਾਰ ਦਾ,
    ਅੱਜ ਬਚਾਉਣ ਵਾਲਾ, ਆਇਆ ਸੰਸਾਰ ਦਾ,
    ਦੇਖੋ ਤੁਸੀਂ ਜਾ ਕੇ, ਬਣਿਆ ਹੈ ਆ ਕੇ,
    ਬਾਲ ਨਿਆਣਾ, ਓ…

    3. ਅਰਸ਼ਾਂ ਤੋਂ ਉੱਤਰ, ਫਰਿਸ਼ਤੇ ਨੇ ਆਉਂਦੇ,
    ਸਲਾਹ ਸਲਾਮਤੀ ਦੀ, ਖ਼ਬਰ ਸੁਣਾਉਂਦੇ,
    ਯਿਸੂ ਅੱਜ ਆ ਕੇ, ਰੂਪ ਵਟਾ ਕੇ,
    ਜਗ ਰੁਸ਼ਨਾਇਆ, ਓ…

    4. ਬੈਤਲਹਮ ਵੱਲ, ਆਜੜੀ ਤਾਂ ਆਉਂਦੇ,
    ਯਿਸੂ ਨੂੰ ਵੇਖ ਕੇ ਉਹ, ਖ਼ੁਸ਼ੀਆਂ ਮਨਾਉਂਦੇ,
    ਗੁਟਨੇ ਟੇਕ ਕੇ, ਸੀਸ ਨਿਵਾ ਕੇ,
    ਨਜ਼ਰਾਂ ਚੜ੍ਹਾਉਣਾ, ਓ…