3 Tracks
  • ---

    14. ਛੁਡਾਵੇਗਾ ਉਹ ਉਹਨਾਂ ਨੂੰ,
    ਜੋ ਹਨ ਕੰਗਾਲ, ਲਾਚਾਰ,
    ਦੁਹਾਈ ਉਹਦੀ ਦਿੰਦੇ ਹਨ, ਨਾ ਰੱਖਦੇ ਮਦਦਗਾਰ।

    15. ਮਸਕੀਨਾਂ ਤੇ ਮੁਹਤਾਜਾਂ ’ਤੇ, ਉਹ ਤਰਸ ਖਾਵੇਗਾ,
    ਕੰਗਾਲ, ਗ਼ਰੀਬ ਦੀ ਜਾਨਾਂ ਨੂੰ,
    ਉਹ ਆਪ ਬਚਾਵੇਗਾ।

    16. ਬਚਾਵੇਗਾ ਸਭ ਜ਼ੁਲਮਾਂ ਤੋਂ, ਜਾਨ ਆਪੇ ਉਹਨਾਂ ਦੀ,
    ਕਿ ਉਹਦੇ ਸਾਹਮਣੇ ਵੱਡੀ ਹੈ,
    ਹਾਂ ਕੀਮਤ ਉਹਨਾਂ ਦੀ।

    17. ਤਦ ਜ਼ਿੰਦਾ ਰਹੇਗਾ ਮਸਕੀਨ ਤੇ ਸੋਨਾ ਸਭ ਦਾ,
    ਹਜ਼ੂਰ ਵਿੱਚ ਉਹਦੇ ਖ਼ੁਸ਼ੀ ਨਾਲ,
    ਦਿਲ ਤੋਂ ਚੜ੍ਹਾਵੇਗਾ।

    18. ਤੇ ਉਹਦੇ ਵਾਸਤੇ ਮੰਗਾਂਗੇ ਦੁਆਵਾਂ ਸੁਬਾਹ, ਸ਼ਾਮ,
    ਹਰ ਰੋਜ਼ ਇਹ ਕਿਹਾ ਜਾਵੇਗਾ,
    ‘‘ਮੁਬਾਰਿਕ ਉਹਦਾ ਨਾਮ’’।

    19. ਪਹਾੜ ਦੀ ਚੋਟੀ ਤੇ ਅਨਾਜ, ਬਥੇਰਾ ਹੋਵੇਗਾ,
    ਲਬਾਨਾਨ ਦੇ ਫਲ਼ਾਂ ਵਾਂਗਰ ਓਹ, ਬਥੇਰਾ ਝੜੇਗਾ।

    20. ਤਦ ਰਹਿਣ ਵਾਲੇ ਸ਼ਹਿਰਾਂ ਦੇ
    ਸਰਸਬਜ਼ ਹੋ ਜਾਵਣਗੇ,
    ਮੈਦਾਨ ਦੇ ਘਾਹ ਦੇ ਵਾਂਗਰ
    ਉਹ ਖੂਬ ਲਹਿਲਹਾਵਣਗੇ।

  • ---

    1. ਛੁਡਾਵਣ ਵਾਲੇ ਮੇਰੇ, ਖ਼ੁਦਾਵੰਦ ਪਾਕ ਖ਼ੁਦਾ,
    ਫਰਿਆਦਾਂ ਤੇਰੇ ਅੱਗੇ, ਮੈਂ ਕੀਤੀਆਂ ਹਨ ਸਦਾ।

    2. ਮੇਰੀ ਦੁਆ ਹੁਣ ਪਹੁੰਚੇ ਜਦ ਤੇਰੇ ਪਾਕ ਹਜ਼ੂਰ,
    ਮੇਰੀ ਫਰਿਆਦ, ਖ਼ੁਦਾਇਆ, ਕੰਨ ਧਰ ਕੇ ਸੁਣ ਜ਼ਰੂਰ।

    3. ਮੁਸੀਬਤ, ਤੰਗੀ, ਦੁੱਖ ਨਾਲ ਹੈ ਭਰਿਆ ਮੇਰਾ ਜੀ,
    ਤੇ ਕਬਰ ਹੀ ਦੇ ਨੇੜੇ ਜਾਨ ਮੇਰੀ ਪਹੁੰਚੀ ਵੀ।

    4. ਮੈਂ ਉਹਨਾਂ ਵਿੱਚ ਸ਼ੁਮਾਰ ਹਾਂ ਜੋ ਡਿੱਗੇ ਹਨ ਵਿੱਚ ਗੋਰ,
    ਉਸ ਆਦਮੀ ਵਾਂਗਰ ਹਾਂ ਮੈਂ ਨਾ ਜਿਸ ਵਿੱਚ ਹੋਵੇ ਜ਼ੋਰ।

    5. ਮੈਂ ਮੋਇਆਂ ਵਿੱਚ ਮਰਦੂਦ ਹਾਂ ਉਸ ਜ਼ਖ਼ਮੀ ਦੀ ਮਿਸਾਲ,
    ਜੋ ਕਬਰ ਦੇ ਵਿੱਚ ਪਿਆ, ਨਾ ਜਿਸ ਦਾ ਤੈਨੂੰ ਖਿਆਲ।

    6. ਪਰ ਉਹ ਤੇ ਤੇਰੇ ਹੱਥੋਂ ਸਭ ਵੱਢੇ ਗਏ ਸੇ,
    ਸੋ ਮੈਨੂੰ ਵੀ ਤੂੰ ਸੁੱਟਿਆ ਵਿੱਚ ਡੂੰਘੇ ਟੋਏ ਦੇ।

    7. ਅਤਿ ਡੂੰਘੇ ਹਨ ਉਹ ਟੋਏ ਹਨੇਰਾ ਛਾਇਆ ਹੈ,
    ਹਾਂ ਡਾਢੇ ਤੇਰੇ ਕਹਿਰ ਨੇ ਮੈਨੂੰ ਦਬਾਇਆ ਹੈ।

    8. ਤੂੰ ਆਪਣੀ ਮੌਜਾਂ ਦੇ ਵਿੱਚ ਦੁੱਖ ਦਿੱਤਾ ਮੈਨੂੰ ਆਣ,
    ਦੂਰ ਕੀਤੇ ਮੇਰੇ ਕੋਲੋਂ ਸਭ ਮੇਰੇ ਜਾਣ ਪਛਾਣ।

    9. ਮੈਂ ਉਹਨਾਂ ਦੇ ਵਿੱਚ ਹੋਇਆ ਇੱਕ ਸਬੱਬ ਨਫ਼ਰਤ ਦਾ,
    ਮੈਂ ਕੈਦ ਵਿੱਚ ਐਸਾ ਪਿਆ ਨਾ ਨਿਕਲ ਸਕਾਂਗਾ।

    10. ਹੈ ਜਾਂਦੀ ਰਹੀ ਦੁੱਖ ਨਾਲ ਰੌਸ਼ਨਾਈ ਅੱਖੀਆਂ ਦੀ,
    ਹਰ ਰੋਜ਼ ਪੁਕਾਰਿਆ ਤੈਨੂੰ ਤੇ ਹੱਥ ਫੈਲਾਏ ਵੀ।

  • ---

    ਛੱਡ ਅਰਸ਼ ਨੂੰ ਫਰਸ਼ ’ਤੇ ਆ ਗਿਆ,
    ਡੇਰਾ ਨਾਸਰੀ ਨੇ ਚਰਨੀ ’ਚ ਲਾ ਲਿਆ,
    ਰੂਪ ਆਦਮੀ ਰੱਬ ਨੇ ਵਟਾ ਲਿਆ,
    ਤੇ ਦੁਨੀਆ ਦੇ ਭਾਗ ਜਾਗ ਪਏ ਹੋ।

    1. ਅੱਜ ਵਾਲੀ ਰਾਤ ਜਿਵੇਂ
    ਸੱਜਰੀ ਸਵੇਰ ਹੈ (ਸੱਜਰੀ ਸਵੇਰ ਹੈ),
    ਆ ਗਿਆ ਉਜਾਲਾ ਦੂਰ
    ਹੋ ਗਿਆ ਹਨੇਰ ਹੈ (ਹੋ ਗਿਆ ਹਨੇਰ ਹੈ)।
    ਉਹਦਾ ਨੂਰ ਸਾਰੀ ਦੁਨੀਆ ’ਤੇ ਛਾ ਗਿਆ,
    ਡੇਰਾ ਨਾਸਰੀ ਨੇ ਚਰਨੀ ’ਚ ਲਾ ਲਿਆ,
    ਰੂਪ…

    2. ਚਰਨੀ ਦੇ ਵਿੱਚ ਅੱਜ
    ਨੂਰੋ ਨੂਰ ਵੱਸਿਆ (ਨੂਰੋ ਨੂਰ ਵੱਸਿਆ),
    ਪੂਰਬੀ ਸਿਤਾਰੇ ਰਾਹ
    ਮਜੂਸੀਆਂ ਨੂੰ ਦੱਸਿਆ (ਮਜੂਸੀਆਂ ਨੂੰ ਦੱਸਿਆ)।
    ਉਹਦਾ ਪਿਆਰ ਸਾਡੇ ਦਿਲਾਂ ’ਚ ਸਮਾ ਗਿਆ,
    ਡੇਰਾ ਨਾਸਰੀ ਨੇ ਚਰਨੀ ’ਚ ਲਾ ਲਿਆ,
    ਰੂਪ…

    3. ਦੁਨੀਆ ਦੇ ਵਿੱਚ ਅੱਜ
    ਸ਼ਾਨੋ ਸਾਜ਼ ਵੱਜਦੇੇ (ਸ਼ਾਨੋ ਸਾਜ਼ ਵੱਜਦੇੇ),
    ਅਰਸ਼ਾਂ ’ਤੇ ਗਾਉਂਦੇ ਨੇ
    ਕਰੂਬੀ ਗੀਤ ਰੱਬ ਦੇ (ਕਰੂਬੀ ਗੀਤ ਰੱਬ ਦੇ)।
    ਸਾਰੀ ਦੁਨੀਆ ਦਾ ਰਾਜ ਵੇਖੋ ਆ ਗਿਆ,
    ਡੇਰਾ ਨਾਸਰੀ ਨੇ ਚਰਨੀ ’ਚ ਲਾ ਲਿਆ,
    ਰੂਪ…

    4. ਦੇਈ ਜਾ ਮੁਬਾਰਕਾਂ ਤੂੰ
    ਆਣ ਕੇ ਜਹਾਨ ਨੂੰ (ਆਣ ਕੇ ਜਹਾਨ ਨੂੰ),
    ਆ ਗਿਆ ਮਸੀਹਾ ਤੇਰੀ
    ਜਾਨ ਬਚਾਉਣ ਨੂੰ (ਜਾਨ ਬਚਾਉਣ ਨੂੰ)।
    ਉਹਦਾ ਨੂਰ ਸਾਰੀ ਦੁਨੀਆ ’ਤੇ ਛਾ ਗਿਆ,
    ਡੇਰਾ ਨਾਸਰੀ ਨੇ ਚਰਨੀ ’ਚ ਲਾ ਲਿਆ,
    ਰੂਪ…