2 Tracks
  • ---

    7. ਥਰ–ਥਰ ਕੰਬੀ ਧਰਤੀ ਸਾਰੀ,
    ਮੁੱਢੋਂ ਮੂਲੋਂ ਕੁੱਲ ਪਹਾੜ,
    ਥਰ–ਥਰ ਕੰਬੇ, ਥਰ ਥਰ ਕੰਬੇ,
    ਗੁੱਸੇ ਵਿੱਚ ਸੀ ਰੱਬ ਕਹਿਰ।

    8. ਉਸ ਦੇ ਕਹਿਰ ਤੋਂ ਧੂੰਆ ਉੱਠਿਆ,
    ਮੂੰਹੋਂ ਨਿਕਲੀ ਅੱਗ ਭਰਮਾਰ,
    ਭਸਮ ਕਰਨ ਵਾਲੀ ਅੱਗ ਉਹ,
    ਜਿਸ ਤੋਂ ਬਲ਼ ਉੱਠੇ ਅੰਗਿਆਰ।

    9. ਉਹ ਆਸਮਾਨ ਨਿਵਾ ਕੇ ਉੱਤਰਿਆ,
    ਪੈਰਾਂ ਹੇਠ ਸੀ ਘੁੱਪ ਹਨੇਰ,
    ਚੜ੍ਹ ਕਰੂਬੀ ’ਤੇ, ਉੱਡ ਗਿਆ,
    ਵਾਅ ਦੇ ਪਰਾਂ ਨਾਲ ਉਹ ਫੇਰ।

    10. ਉਹ ਦੇ ਆਨੇ-ਬਾਨੇ ਪਰਦਾ,
    ਹੈ ਸੀ ਘੁੱਪ ਹਨੇਰੇ ਦਾ,
    ਬੱਦਲਾਂ ਦੀ ਘਟਾ ਦਾ ਤੰਬੂ,
    ਫੇਰ ਹਨੇਰਾ, ਪਾਣੀ ਦਾ।

    11. ਬੱਦਲੀ ਉਹਦੇ ਅੱਗੇ ਲਿਸ਼ਕੀ,
    ਜਿਸਦੇ ਚਾਨਣ ਤੋਂ ਇੱਕ ਵਾਰ,
    ਪਾਟੇ ਸਨ ਫਿਰ ਬੱਦਲ ਸਾਰੇ,
    ਵੇਖੋ, ਗੜੇ ਤੇ ਅੰਗਿਆਰ।

    12. ਗੱਜਿਆ ਗੁੱਸੇ ਨਾਲ ਅਸਮਾਨ ਵਿੱਚ,
    ਤਦ ਖ਼ੁਦਾਵੰਦ ਪਾਕ ਖ਼ੁਦਾ,
    ਵੇਖੋ, ਗੜੇ ਤੇ ਅੰਗਿਆਰੇ, ਹੈ ਬੁਲਾਰਾ ਓਸੇ ਦਾ।

    13. ਉਸਨੇ ਤੀਰ ਚਲਾਏ ਆਪਣੇ,
    ਹੋਏ ਸਭੋ ਪਰੇਸ਼ਾਨ,
    ਬੱਦਲੀਆਂ ਲਿਸ਼ਕਾਕੇ ਉਸਨੇ,
    ਕੀਤਾ ਉਹਨਾਂ ਨੂੰ ਹੈਰਾਨ।

    14. ਤੇਰੇ ਕਹਿਰ ਦੇ ਬੁੱਲੇ ਨੇ ਤਦ,
    ਤੇਰੀ ਝਿੜਕੀ ਨਾਲ, ਖ਼ੁਦਾ,
    ਤਹਿ ਸਮੁੰਦਰ ਦੀ ਖੁੱਲ੍ਹ ਗਈ,
    ਖੁੱਲ੍ਹੀ ਦੁਨੀਆ ਦੀ ਬੀਨਾ।

  • ---

    ਥਾਲੀ ਵਿੱਚ ਰੋਟੀ ਕਟੋਰੇ ’ਚ ਦਾਖਰਸ,
    ਲੈ ਕੇ ਪ੍ਰਭੂ ਘਰ ਆਏ,
    ਕਬੂਲ ਕਰੋ ਇਹ ਦਾਨ ਪ੍ਰਭੂ ਜੀ।

    1. ਰੋਟੀ ਦੇ ਰੂਪ ਵਿੱਚ ਪਿਆਰ ਲਿਆਏ,
    ਦਾਖਰਸ ਵਿੱਚ ਆਤਮ ਸਮਰਪਣ ਲੈ ਕੇ,
    ਪ੍ਰਭੂ ਨੂੰ ਦੇਣ ਲਈ, ਦਿਲ ਲਿਆਏ।

    2. ਆਪਣੀ ਸਲੀਬ ਉਠਾ ਕੇ ਆਏ,
    ਪ੍ਰਭੂ ਵਿੱਚ ਜੀਵਨ ਪਾਣ ਆਏ,
    ਪ੍ਰਭੂ ਨੂੰ ਦੇਣ ਲਈ, ਦਿਲ ਲਿਆਏ।

    3. ਪ੍ਰਭੂ ਨੂੰ ਸਾਰੇ ਜਹਾਨ ਦੇ ਲਈ,
    ਨਿਜ ਪਾਪਾਂ ਦੀ ਮਾਫ਼ੀ ਲਈ,
    ਪ੍ਰਭੂ ਨੂੰ ਦੇਣ ਲਈ ਦਿਲ ਲਿਆਏ।