ਭ
1 Track-
ਭਲਾ ਕਿਸ ਦੀ, ਖ਼ੁਦਾਇਆ, ਤੇਰੇ ਬਾਝੋਂ ਮੈਨੂੰ ਆਸ ਹੈ?
12. ਸਾਰੇ ਗ਼ੁਨਾਹਾਂ ਤੋਂ ਮੈਨੂੰ ਤੂੰ ਹੀ ਨਜਾਤ ਦੇ,
ਜਾਹਲਾਂ ਦੇ ਠੱਠੇ ਦਾ ਮੈਨੂੰ, ਕੁਝ ਨਾ ਵਿਸ਼ਵਾਸ ਹੈ।13. ਹੋਇਆ ਮੈਂ ਗੂੰਗਾ, ਆਪਣਾ ਮੂੰਹ ਵੀ ਨਾ ਖੋਲ੍ਹਾਂ,
ਤੂੰ ਏਂ ਇਹ ਕੀਤਾ, ਰੱਬਾ, ਸਭ ਕੁਝ ਤੇਰੇ ਪਾਸ ਹੈ।14. ਆਪਣੀ ਸਜ਼ਾ ਤੂੰ ਮੈਥੋਂ, ਦੂਰ ਕਰ ਖ਼ੁਦਾਇਆ,
ਤੇਰੇ ਹੀ ਹੱਥੋਂ ਮੇਰਾ, ਹੋ ਤੇ ਰਿਹਾ ਨਾਸ਼ ਹੈ।15. ਤੂੰ ਏਂ ਗ਼ੁਨਾਹ ਦੀ ਸਜ਼ਾ ਦੇਨਾ ਏਂ ਉਹਨਾਂ ਨੂੰ,
ਕੀੜੇ ਦੇ ਵਾਂਗਰ ਉਹਨਾਂ ਦੀ, ਖੂਬੀ ਦਾ ਨਾਸ਼ ਹੈ।16. ਆਦਮ ਦੀ ਜਿੰਦੜੀ ਦਾ, ਕੁਝ ਨਾ ਭਰੋਸਾ,
ਮਿੱਟੀ ਦਾ ਪੁਤਲਾ, ਇਹਨੂੰ ਕੁਝ ਨਾ ਧਰਵਾਸ ਹੈ।17. ਮੇਰੀ ਦੁਆ ਤੇ ਰੋਣਾ, ਸੁਣ ਕੇ ਨਾ ਚੁੱਪ ਰਹੀਂ,
ਹਾਂ ਮੈਂ ਮੁਸਾਫ਼ਿਰ, ਤੇ ਪਰਦੇਸ ਵਿੱਚ ਵਾਸ ਹੈ।18. ਗੁੱਸੇ ਦੀ ਫੇਰੀਂ ਅੱਖ, ਤਾਂ ਜੋ ਮੈਂ ਸਾਹ ਲਵਾਂ,
ਜਾਵਾਂ ਮੈਂ ਇੱਥੋਂ, ਤੇ ਨਾ ਰਹਿਣੇ ਦੀ ਆਸ ਹੈ।