52 Tracks
  • ---

    1. ਯਾ ਰੱਬ ਮੈਂ ਸਾਰੇ ਦਿਲ ਤੋਂ ਤਾਰੀਫ਼ ਤੇਰੀ ਗਾਵਾਂ,
    ਤੇਰੇ ਅਚਰਜ ਕੰਮਾਂ ਦਾ ਹਾਲ ਕਹਿ ਸੁਣਾਵਾਂ।

    2. ਤੇਰੇ ਵਿੱਚ ਮੇਰੀ ਖ਼ੁਸ਼ੀ ਹੈ ਖ਼ੁਸ਼ਹਾਲ ਮੈਂ ਰਹਾਂਗਾ,
    ਹਾਂ ਤੇਰੇ ਪਾਕ ਨਾਂ ਦੀ ਤਾਰੀਫ਼ ਮੈਂ ਕਰਾਂਗਾ।

    3. ਜਦ ਮੁੜਦੇ ਮੇਰੇ ਦੁਸ਼ਮਣ, ਤੇ ਨੱਸਦੇ ਭਾਂਜ ਖਾ ਕੇ,
    ਤੇਰੇ ਹਜ਼ੂਰ ਤੋਂ ਉਹ ਡਰਕੇ ਹਲਾਕ ਹੁੰਦੇ।

    4. ਮੇਰਾ ਨਿਆਂ ਤੂੰ ਹੈ ਕੀਤਾ, ਝਗੜਾ ਤੂੰ ਏਂ ਚੁਕਾਇਆ,
    ਤੂੰ ਤਖ਼ਤ ਤੋਂ ਨਿਆਂ ਦੇ, ਸੱਚਾ ਨਿਆਂ ਹੈਂ ਕਰਦਾ।

    5. ਕੌਮਾਂ ਨੂੰ ਸ਼ਰਮ ਤੂੰ ਦਿੱਤੀ, ਬਦਕਾਰ ਸਾਰੇ ਮਾਰੇ,
    ਕੱਟ ਦਿੱਤੇ ਸਦਾ ਤੀਕਰ ਨਾਂ-ਥੇਹ ਉਹਨਾਂ ਦੇ ਸਾਰੇ।

  • ---

    6. ਯਾ ਰੱਬ, ਹਮੇਸ਼ਾ ਤੀਕਰ ਕਾਇਮ ਹੈ ਤਖ਼ਤ ਤੇਰਾ,
    ਤੂੰ ਵਾਸਤੇ ਨਿਆਂ ਦੇ, ਤਖ਼ਤ ਆਪਣਾ ਹੈ ਵਿਛਾਇਆ।

    7. ਦੁਨੀਆ ਦਾ ਤੂੰ ਕਰੇਂਗਾ ਇਨਸਾਫ਼ ਸੱਚਾ, ਯਾ ਰੱਬ,
    ਸੱਚਿਆਈ ਨਾਲ ਹੁੰਦੇ ਕੌਮਾਂ ਦੇ ਫੈਸਲੇ ਸਭ।

    8. ਦੁਖਿਆਰਿਆਂ ਦਾ ਆਪੀਂ ਮੁਹਕਮ ਮਕਾਨ ਖ਼ੁਦਾ ਹੈ,
    ਉਹਨਾਂ ਦੇ ਦੁੱਖ ਦੇ ਵੇਲੇ ਆਪ ਉਹਨਾਂ ਦੀ ਪਨਾਹ ਹੈ।

    9. ਆਸ ਉਹਨਾਂ ਦੀ ਹੈਂ ਤੂੰਏਂ, ਜਪਦੇ ਜੋ ਨਾਮ ਤੇਰਾ,
    ਜੋ ਢੂੰਡਦੇ ਨੇ ਤੈਨੂੰ, ਉਹਨਾਂ ਨੂੰ ਛੱਡ ਨਾ ਦੇਂਦਾ।

    10. ਸਿਓਨ ਵਿੱਚ ਖ਼ੁਦਾ ਹੈ, ਤਾਰੀਫ਼ ਉਸਦੀ ਗਾਓ,
    ਸਭ ਕੰਮ ਅਚਰਜ ਉਸਦੇ ਕੌਮਾਂ ਨੂੰ ਜਾ ਸੁਣਾਓ।

    11. ਪੁੱਛ ਕਰਦਾ ਖੂਨ ਦੀ, ਜਦ ਉਹਨਾਂ ਨੂੰ ਯਾਦ ਕਰਦਾ,
    ਫਰਿਆਦ ਆਜਿਜ਼ਾਂ ਦੀ ਹਰਗਿਜ਼ ਨਹੀਂ ਉਹ ਭੁੱਲਦਾ।

  • ---

    12. ਯਾ ਰੱਬ, ਕਰ ਰਹਿਮਤ, ਵੇਖੀਂ ਤੂੰ,
    ਦੁੱਖ ਦੇਂਦੇ ਦੁਸ਼ਮਣ ਬੰਦੇ ਨੂੰ,
    ਕਿ ਮੌਤ ਦੇ ਬੂਹਿਆਂ ਤੋਂ ਸਦਾ,
    ਉਠਾਂਦਾ ਮੈਨੂੰ, ਐ ਖ਼ੁਦਾ।

    13. ਸਿਓਨ ਦੀ ਧੀ ਦੇ ਦਰ ਦਰ ਜਾ,
    ਤਦ ਗਾਵਾਂ ਤੇਰੀ ਮੈਂ ਸਨਾ,
    ਤੇਰੀ ਨਜਾਤ ਦਾ ਕਰ ਖ਼ਿਆਲ,
    ਮੈਂ ਨੱਚਾਂ ਟੱਪਾਂ ਖ਼ੁਸ਼ੀਆਂ ਨਾਲ।

    14. ਉਸ ਖੂਹ ਵਿੱਚ ਕੌਮਾਂ ਡਿੱਗੀਆਂ ਤਾਰ,
    ਜੋ ਕੀਤਾ ਉਹਨਾਂ ਆਪ ਤਿਆਰ,
    ਜੋ ਉਹਨਾਂ ਜਾਲ ਵਿਛਾਇਆ ਸੀ,
    ਉਹ ਫਸੇ ਉਸ ਵਿੱਚ ਆਪੇ ਹੀ।

    15. ਮਸ਼ਹੂਰ ਹੁਣ ਹੋਇਆ ਰੱਬ ਦਾ ਨਾਂ,
    ਕਿ ਉਸਨੇ ਕੀਤਾ ਠੀਕ ਨਿਆਂ,
    ਆਪ ਆਪਣੇ ਕੰਮਾਂ ਵਿੱਚ ਬਦਕਾਰ,
    ਫਸ ਜਾਂਦਾ ਹੁੰਦਾ, ਹੋ ਤਿਆਰ।

    16. ਸ਼ਰੀਰ ਪਲਟੇ ਜਾਵਣਗੇ,
    ਦੁੱਖ ਦੋਜ਼ਖ਼ ਦਾ ਉਠਾਵਣਗੇ,
    ਗ਼ੈਰ ਕੌਮਾਂ ਵੀ ਜੋ ਹਨ ਤਮਾਮ,
    ਭੁੱਲ ਜਾਂਦੀਆਂ ਖ਼ੁਦਾ ਦਾ ਨਾਮ।

    17. ਕਿ ਆਜਿਜ਼ ਤੇ ਮਸਕੀਨ ਸਦਾ,
    ਭੁਲਾਇਆ ਨਹੀਂ ਜਾਏਗਾ,
    ਉਮੀਦ ਤੇ ਆਸ ਗ਼ਰੀਬਾਂ ਦੀ,
    ਨਾ ਸਦਾ ਤੋੜੀ ਜਾਵੇਗੀ।

    18. ਉੱਠ, ਐ ਖ਼ੁਦਾਵੰਦ, ਪਾਕ ਰਹਿਮਾਨ,
    ਨਾ ਗ਼ਾਲਿਬ ਹੋਵੇ ਇਹ ਇਨਸਾਨ,
    ਤੇਰੇ ਹਜ਼ੂਰ ਵਿੱਚ, ਐ ਖ਼ੁਦਾ,
    ਨਿਆਂ ਸਭ ਹੋਵੇ ਕੌਮਾਂ ਦਾ।

    19. ਖ਼ੁਦਾਵੰਦਾ, ਹੁਣ ਨਜ਼ਰ ਕਰ,
    ਵਿਖਾ ਉਹਨਾਂ ਨੂੰ ਆਪਣਾ ਡਰ,
    ਤਾਂ ਕੌਮਾਂ ਨੂੰ ਹੋ ਇਹ ਪਹਿਚਾਨ,
    ਕਿ ਅਸੀਂ ਫਾਨੀ ਹਾਂ ਇਨਸਾਨ।

  • ---

    6. ਯਾ ਰੱਬ, ਮੈਂ ਪੁਕਾਰਿਆ ਤੈਨੂੰ, ਤੂੰ ਹੀ ਮੇਰੀ ਸੁਣੇਂਗਾ,
    ਕੰਨ ਧਰ ਮੇਰੀਆਂ ਅਰਜ਼ਾਂ ਉੱਤੇ, ਮੇਰੀ ਸੁਣ ਲੈ ਤੂੰ ਦੁਆ।

    7. ਆਸ ਜਿਨ੍ਹਾਂ ਦੀ ਤੇਰੇ ਉੱਤੇ, ਉਹਨਾਂ ਨੂੰ ਬਚਾਂਦਾ ਤੂੰ,
    ਆਪਣੇ ਸੱਜੇ ਹੱਥ ਦੇ ਜ਼ੋਰ ਨਾਲ, ਰਹਿਮਤ ਵੀ ਵਿਖਾਂਦਾ ਤੂੰ।

    8. ਯਾ ਰੱਬ, ਮੇਰੀ ਕਰ ਰਖਵਾਲੀ, ਵਾਂਗਰ ਅੱਖ ਦੀ ਪੁਤਲੀ ਦੇ,
    ਆਪਣੇ ਪਰਾਂ ਦੀ ਛਾਂ ਹੇਠਾਂ, ਮੈਨੂੰ ਹੁਣ ਪਨਾਹ ਤੂੰ ਦੇ।

    9. ਉਹਨਾਂ ਬੁਰਿਆਂ ਤੋਂ ਬਚਾ ਲੈ, ਜਿਹੜੇ ਦੁੱਖ ਪਹੁੰਚਾਉਂਦੇ ਹਨ,
    ਮੇਰੀ ਜਾਨ ਦੇ ਵੈਰੀ ਮਿਲਕੇ, ਮੈਨੂੰ ਘੇਰਾ ਪਾਉਂਦੇ ਹਨ।

    10. ਆਪਣੀ ਚਰਬੀ ਵਿੱਚ ਲੁੱਕ ਗਏ, ਬੋਲਦੇ ਬੋਲ ਤਕੱਬਰ ਦਾ,
    ਘੇਰਦੇ ਤੱਕਦੇ ਰਾਹ ਅਸਾਡਾ, ਤਾਂ ਅਸਾਂ ਨੂੰ ਦੇਣ ਡਿਗਾ।

    11. ਸ਼ੇਰ ਦੇ ਵਾਂਗਰ ਹਾਲ ਉਨ੍ਹਾਂ ਦਾ, ਜਿਹੜਾ ਪਾੜਣਾ ਚਾਹੁੰਦਾ ਏ,
    ਹਾਂ ਉਸ ਸ਼ੇਰ ਦੇ ਬੱਚੇ ਵਾਂਗਰ, ਜੋ ਸ਼ਹਿ ਮਾਰ ਕੇ ਬਹਿੰਦਾ ਹੈ।

  • ---

    12. ਯਾ ਰੱਬ, ਮੇਰੇ ਵਾਸਤੇ ਲੜ ਤੂੰ, ਮੈਨੂੰ ਬੁਰਿਆਂ ਤੋਂ ਬਚਾ,
    ਆਪਣੇ ਖੰਜਰ ਨਾਲ ਜਾਨ ਮੇਰੀ, ਤੂੰ ਬਦਕਾਰਾਂ ਤੋਂ ਛੁਡਾ।

    13. ਯਾ ਰੱਬ, ਆਪਣੇ ਹੱਥ ਵਧਾਕੇ, ਦੁਨੀਆ ਤੋਂ ਬਚਾਈਂ ਤੂੰ,
    ਆਸ ਜਿਨ੍ਹਾਂ ਦੀ ਇਸੇ ਜੱਗ ਵਿੱਚ, ਉਹਨਾਂ ਤੋਂ ਛੁਡਾਈਂ ਤੂੰ।

    14. ਗੈਬੋਂ ਪੇਟ ਉਹਨਾਂ ਦਾ ਭਰਦਾ, ਰੱਜੇ ਖੂਬ ਉਹ ਦੌਲਤ ਨਾਲ,
    ਆਪਣੀ ਅਲ-ਔਲਾਦ ਦੇ ਵਾਸਤੇ, ਉਹ ਛੱਡ ਜਾਂਦੇ ਬਹੁਤਾ ਮਾਲ।

    15. ਪਰ ਮੈਂ, ਯਾ ਰੱਬ, ਤੇਰਾ ਚਿਹਰਾ ਵਿੱਚ ਸੱਚਿਆਈ ਵੇਖਾਂਗਾ,
    ਜਦ ਕਿ ਤੇਰੀ ਸੂਰਤ ਹੀ ਤੋਂ ਮੈਂ ਅਸੂਦਾ ਹੋਵਾਂਗਾ।

  • ---

    19. ਯਾ ਰੱਬ, ਉੱਠਕੇ ਸਾਹਮਣਾ ਕਰ ਤੂੰ,
    ਦੁਸ਼ਮਣ ਮੇਰੇ ਮਾਰ।

    20. ਜਾਨ ਮੇਰੀ ਰੱਖ ਲੈ ਸ਼ਰੀਰ ਤੋਂ,
    ਨਾਲ ਆਪਣੀ ਤਲਵਾਰ।

    21. ਉਹਨਾਂ ਤੋਂ ਮੇਰੀ ਜਾਨ ਬਚਾ ਤੂੰ,
    ਦੁਨੀਆ ਨੂੰ ਕਰਦੇ ਜੋ ਪਿਆਰ।

    22. ਉਹਨਾਂ ਦਾ ਹਿੱਸਾ ਹੈ ਏਸੇ ਜਹਾਨ ਵਿੱਚ,
    ਦੌਲਤ ਤੂੰ ਏਂ ਬਖ਼ਸ਼ਣਹਾਰ।

    23. ਰੱਜੇਗੀ ਉਹਨਾਂ ਦੀ ਅਲ-ਔਲਾਦ ਵੀ,
    ਦੌਲਤ ਛੱਡ ਜਾਣ ਬੇ–ਸ਼ੁਮਾਰ।

    24. ਪਰ ਮੈਂ ਸਦਾਕਤ ਵਿੱਚ ਚਿਹਰੇ ਤੇਰੇ ਨੂੰ,
    ਵੇਖਾਂਗਾ ਬਾਰੰਬਾਰ ।

    25. ਜਾਗ ਕੇ ਤੇਰੀ ਸੂਰਤ ਦੇ ਮੈਂ,
    ਰੱਜਾਂਗਾ ਕਰ ਦਿਦਾਰ।

  • ---

    1. ਯਾ ਰੱਬ, ਖ਼ੁਦਾਇਆ ਮੇਰੇ ਕਿਉਂ ਦੁਖੀਆ ਮੈਨੂੰ ਛੱਡਿਆ?
    ਮੇਰੀ ਨਜਾਤ ਤੇ ਦੁੱਖ ਤੋਂ ਕਿਉਂ ਤੂੰ ਹੈ ਮੂੰਹ ਮੋੜਿਆ?

    2. ਪੁਕਾਰਦਾ ਹਾਂ ਮੈਂ ਦਿਨ ਨੂੰ ਪਰ ਕੁਝ ਜਵਾਬ ਨਾ ਪਾਉਂਦਾ,
    ਚੁੱਪ ਰਹਿੰਦਾ ਹਾਂ ਨਾ ਕਦੀ, ਪਰ ਰਾਤ ਨੂੰ ਵੀ ਚਿੱਲਾਉਂਦਾ।

    3. ਹਮਦਾਂ ਵਿੱਚ ਇਸਰਾਏਲ ਦੀ ਤੂੰ ਰਹਿੰਦਾ, ਪਾਕ ਖ਼ੁਦਾਇਆ,
    ਬਾਪ, ਦਾਦਿਆਂ ਨੇ ਤੈਨੂੰ ਸਾਡੀ ਆਸ ਸੀ ਠਹਿਰਾਇਆ।

    4. ਉਹਨਾਂ ਸਭਨਾਂ ਦੀ ਆਸ ਸੀ ਤੇਰੇ ਤੇ, ਸੋ ਤੂੰ ਹੀ ਦਿੱਤੀ ਆਜ਼ਾਦੀ,
    ਸਭ ਤੂੰ ਹੀ ਏ ਛੁਡਾਏ, ਜਦ ਹੋਏ ਉਹ ਫਰਿਆਦੀ।

    5. ਨਾ ਹੋਏ ਉਹ ਸ਼ਰਮਿੰਦਾ, ਆਸ ਉਹਨਾਂ ਦੀ ਸਿਰਫ਼ ਤੂੰ ਸੀ,
    ਮੈਂ ਕੀੜਾ ਹਾਂ ਨਾ ਆਦਮੀ, ਨਮੋਸ਼ੀ ਹਾਂ ਇਨਸਾਨ ਤੇ ਕੌਮ ਦੀ।

    6. ਸਭ ਦੇਖਣ ਵਾਲੇ ਮੇਰੇ, ਹਨ ਮੇਰੇ ’ਤੇ ਹੱਸਦੇ ਰਹਿੰਦੇ,
    ਪਸਾਰ-ਪਸਾਰ ਕੇ ਹੱਥ ਆਪਣੇ, ਤੇ ਸਿਰ ਹਿਲਾ ਇਉਂ ਕਹਿੰਦੇ।

    7. ਖ਼ੁਦਾ ’ਤੇ ਆਸਰਾ ਰੱਖੇ, ਛੁਡਾਵੇਗਾ ਉਹ ਉਸ ਨੂੰ,
    ਕਿ ਉਹ ਹੈ ਉਸ ’ਤੇ ਰਾਜ਼ੀ, ਬਚਾਵੇਗਾ ਉਹ ਉਸ ਨੂੰ ।

    8. ਹੈ ਤੂੰ ਹੀ ਸੀ ਜੋ ਮੈਨੂੰ ਪੇਟ ਤੋਂ ਬਾਹਰ ਲਿਆਇਆ,
    ਤੇ ਮਾਂ ਦੀ ਛਾਤੀ ’ਤੇ ਤੂੰ ਮੇਰਾ ਸੀ ਭਰੋਸਾ।

    9. ਪੈਦਾਇਸ਼ ਤੋਂ ਹੀ, ਯਾ ਰੱਬ, ਮੈਂ ਸੁੱਟਿਆ ਗਿਆ ਤੇਰੇ ’ਤੇ,
    ਪੈਦਾਇਸ਼ ਤੋਂ ਹੀ ਮੇਰਾ ਸਿਰਫ਼, ਤੂੰ ਹੀ ਸੀ ਅਲਕਾਦਿਰ।

  • ---

    25. ਯਾਦ ਖ਼ੁਦਾ ਦੀ ਕਰਨਗੇ ਮਿਲਕੇ, ਕੰਢੇ ਸਾਰੀ ਦੁਨੀਆਂ ਦੇ,
    ਦਿਲ ਦੇ ਨਾਲ ਰਜੂਹ ਲਿਆਵਣਗੇ, ਅੱਗੇ ਪਾਕ ਖ਼ੁਦਾਵੰਦ ਦੇ।

    26. ਸਾਰੀਆਂ ਕੌਮਾਂ ਝੁੱਕ-ਝੁੱਕ ਜਾਵਣ, ਡਰ ਰੱਖਣਗੀਆਂ ਉਸੇ ਦਾ,
    ਕਿਉਂ ਜੋ ਰਾਜ ਖ਼ੁਦਾਵੰਦ ਦਾ ਹੈ, ਹਾਕਮ ਹੈ ਉਹ ਕੌਮਾਂ ਦਾ।

    27. ਦੁਨੀਆਂ ਦੇ ਸਭ ਦੌਲਤ ਵਾਲੇ ਕਰਨਗੇ ਸਿੱਜਦਾ, ਖਾਵਣਗੇ,
    ਆਪਣੀ ਜਾਨ ਬਚਾ ਨਾ ਸਕਦੇ ਮਿੱਟੀ ਵਿੱਚ ਮਿਲ ਜਾਵਣਗੇ।

    28. ਰੱਬ ਦੀ ਕਰੇਗੀ ਇਬਾਦਤ, ਇੱਕ ਪੀੜ੍ਹੀ ਜਿਹੀ ਆਵੇਗੀ,
    ਆਉਣ ਵਾਲੀ ਪੀੜ੍ਹੀ ਨੂੰ ਉਹ, ਰੱਬ ਦੀ ਖ਼ਬਰ ਪਹੁੰਚਾਵੇਗੀ।

    29. ਦੱਸੇਗੀ ਸੱਚਿਆਈ ਰੱਬ ਦੀ ਉਨ੍ਹਾਂ ਨੂੰ ਜੋ ਜੰਮਣਗੇ,
    ਉਨ੍ਹਾਂ ਉੱਤੇ ਕਰੇਗੀ ਜ਼ਾਹਿਰ, ਸੱਚੇ ਕੰਮ ਖ਼ੁਦਾਵੰਦ ਦੇ।

  • ---

    25. ਯਾ ਰੱਬ, ਤੂੰ ਸੱਚਿਆਈ ਨਾਲ
    ਬੰਦੇ ਦੀ ਅਦਾਲਤ ਕਰ,
    ਕਦੀ ਨਾ ਹੋਵਣ ਦੇ ਖ਼ੁਸ਼,
    ਮੇਰੇ ਵੈਰੀ ਮੇਰੇ ਪਰ।

    26. ਉਹ ਨਾ ਦਿਲ ਵਿੱਚ ਆਖਣ ਇਹ,
    ‘‘ਆਹਾ ਏਹੋ ਚਾਹੁੰਦੇ ਸਾਂ,
    ਕੀਤਾ ਅਸਾਂ ਉਸ ਨੂੰ ਝੱਟ,
    ਇਹੋ ਆਸ ਮਨਾਉਂਦੇ ਸਾਂ।

    27. ਜੋ ਖ਼ੁਸ਼ ਹਨ ਦੁੱਖ ਮੇਰੇ ਤੋਂ,
    ਹੋਣ ਸ਼ਰਮਿੰਦੇ ਖੱਜਲ ਖ਼ਵਾਰ,
    ਮੇਰੀ ਜ਼ਿਦ ਵਿੱਚ ਫੁੱਲਦੇ ਜੋ,
    ਉਹ ਸਭ ਹੋਵਣ ਖ਼ਵਾਰ ਲਾਚਾਰ।

    28. ਜੋ ਸੱਚਿਆਈ ਮੇਰੀ ਦਾ,
    ਧੜ ਦਿੰਦੇ ਦਿਲ ਦੇ ਨਾਲ,
    ਖ਼ੁਸ਼ੀਆਂ ਨਾਲ ਚਿੱਲਾਵਣ ਉਹ,
    ਖ਼ੁਸ਼ੀ ਮਨਾਵਣ, ਹੋਣ ਨਿਹਾਲ।

    29. ਆਖਣ ਇਹ ਗੱਲ ਉਹ ਹਮੇਸ਼ਾ,
    ਹੋ ਵਡਿਆਈ ਰੱਬ ਹੀ ਦੀ,
    ਜਿਹੜਾ ਆਪਣੇ ਬੰਦੇ ਦੀ,
    ਚਾਹੁੰਦਾ ਹੈ ਸਲਾਮਤੀ।

    30. ਮੇਰਾ ਮੂੰਹ ਸੁਣਾਵੇਗਾ,
    ਤੇਰੀ ਰਾਸਤੀ ਦਾ ਬਿਆਨ,
    ਉਹ ਸੁਣਾਉਂਦਾ ਰਹੇਗਾ,
    ਤੇਰੀਆਂ ਸਿਫ਼ਤਾਂ ਹਰ ਜ਼ਮਾਨ।

  • ---

    ਯਾ ਰੱਬ, ਮੇਰੇ ਪਾਕ ਖ਼ੁਦਾ, ਬਜ਼ੁਰਗੀ ਤੇਰੀ ਕਰਾਂਗਾ।

    14. ਯਾ ਰੱਬ ਮੇਰੇ ਪਾਕ ਖ਼ੁਦਾਵੰਦ,
    ਖੋਲ੍ਹ ਦੇ ਲਬ ਤੂੰ ਮੇਰੇ,
    ਮੇਰਾ ਦਿਲ ਤਦ ਖ਼ੁਸ਼ੀਆਂ ਦੇ ਨਾਲ,
    ਗਾਵੇ ਗੀਤ ਵੀ ਤੇਰੇ।

    15. ਤੂੰ ਕੁਰਬਾਨੀ ਨੂੰ ਨਹੀਂ ਚਾਹੁੰਦਾ,
    ਨਹੀਂ ਤੇ ਤੈਨੂੰ ਦਿੰਦਾ,
    ਤੂੰ ਚੜ੍ਹਾਵਿਆਂ ਤੋਂ, ਯਾ ਰੱਬਾ,
    ਕਦੀ ਨਹੀਂ ਖ਼ੁਸ਼ ਹੁੰਦਾ।

    16. ਟੁੱਟੀ ਜਾਨ ਨੂੰ ਤੇਰੇ ਅੱਗੇ,
    ਜੋ ਕੋਈ ਲੈ ਕੇ ਆਵੇ,
    ਟੁੱਟੇ ਦਿਲ ਦੀ ਇਹ ਕੁਰਬਾਨੀ,
    ਤੈਨੂੰ, ਯਾ ਰੱਬ, ਭਾਵੇਂ।

    17. ਆਪਣੀ ਰਜ਼ਾਮੰਦੀ ਦੇ ਨਾਲ,
    ਸ਼ਹਿਰ ਸਿਓਨ ਵਸਾਈਂ,
    ਯਰੂਸ਼ਲਮ ਦੀਆਂ ਕੰਧਾਂ ਤੂੰ ਏਂ,
    ਯਾ ਰੱਬ, ਫੇਰ ਬਣਾਈਂ।

    18. ਤਦ ਸੱਚਿਆਈ ਦੀ ਕੁਰਬਾਨੀ,
    ਸਾਰੇ ਪਾਕ ਚੜ੍ਹਾਵੇ,
    ਸੋਖ਼ਤਨੀ ਕੁਰਬਾਨੀ ਵੀ ਤਦ,
    ਤੇਰੇ ਮਨ ਨੂੰ ਭਾਵੇ।

    19. ਤੇਰੇ ਮਜ਼ਬੇ ਤੇ, ਖ਼ੁਦਾਇਆ,
    ਸਾਰੇ ਲੋਕ ਤਦ ਆਵਣ,
    ਆਪਣੇ ਦਿਲ ਦੀ ਖ਼ੁਸ਼ੀਆਂ ਦੇ ਨਾਲ,
    ਬੈਲ ਕੁਰਬਾਨੀ ਚੜ੍ਹਾਵਣ।

  • ---

    11. ਯਾ ਰੱਬ ਤਾਹਨੇ, ਮਾਰਕੇ ਦੁਸ਼ਮਣ,
    ਕਦ ਤੀਕ ਗੱਲਾਂ ਕਰੇਗਾ,
    ਕਦ ਤੀਕ ਤੇਰੇ ਨਾਂ ਦੇ ਉੱਤੇ,
    ਕੁਫ਼ਰ ਬਕਦਾ ਰਹੇਗਾ?

    12. ਆਪਣਾ ਹੱਥ ਪਿਛਾਂਹ ਕਿਉਂ ਰੱਖਦਾ ਹੈਂ,
    ਯਾ ਰੱਬ, ਕੁਝ ਵਿੱਚੋਂ ਤੂੰ,
    ਆਪਣੇ ਸੱਜੇ ਹੱਥ ਨੂੰ ਕੱਢਕੇ,
    ਫ਼ਨਾਹ ਕਰੀਂ ਇਹਨਾਂ ਨੂੰ।

    13. ਮੁੱਢ ਕਦੀਮੋ ਪਾਕ ਖ਼ੁਦਾਵੰਦ,
    ਮਾਲਿਕ, ਬਾਦਸ਼ਾਹ ਮੇਰਾ ਹੈ,
    ਓਹੋ ਸਾਰੀ ਧਰਤੀ ਉੱਤੇ,
    ਕੰਮ ਨਜਾਤ ਦੇ ਕਰਦਾ ਹੈ।

    14. ਤੂੰ ਦਰਿਆ ਦੋ ਹਿੱਸੇ ਕੀਤੇ, ਯਾ ਰੱਬ,
    ਆਪਣੀ ਕੁਦਰਤ ਨਾਲ,
    ਮਗਰਮੱਛਾਂ ਦੇ ਵੀ ਤੂੰ ਏ,
    ਸਿਰ ਫੇਹ ਸੁੱਟੇ ਵਿੱਚ ਪਤਾਲ਼।

    15. ਲਾਵੀਯਾਤਾਂ ਦੇ ਸਿਰ ਤੂੰ ਏ,
    ਟੁਕੜੇ–ਟੁਕੜੇ ਕੀਤੇ ਵੀ,
    ਉਹਨਾਂ ਨੂੰ ਖੁਰਾਕ ਬਣਾਈ,
    ਜੰਗਲ ਦੇ ਮਸਕੀਨਾਂ ਦੀ।

    16. ਤੂੰ ਏ ਚਸ਼ਮੇ ਤੇ ਦਰਿਆ ਵੀ,
    ਚੀਰੇ ਹਨ ਖ਼ੁਦਾਵੰਦਾ,
    ਉਹ ਦਰਿਆ, ਸੁਕਾਏ ਤੂੰ ਏ,
    ਜਿਹੜੇ ਵਗਦੇ ਸਨ ਸਦਾ।

    17. ਦਿਨ ਹੈ ਤੇਰਾ, ਰਾਤ ਵੀ ਤੇਰੀ,
    ਸੂਰਜ ਚਾਨਣ ਦਾ ਤੂੰ ਰੱਬ,
    ਧਰਤੀ ਦੀ ਹੱਦ ਬੰਨ੍ਹੀ ਤੂੰ ਏ,
    ਸਰਦੀ–ਗਰਮੀ ਤੇਥੋਂ ਸਭ।

  • ---

    ਯਾ ਰੱਬ, ਤੂੰ ਮੇਰੀ ਪਨਾਹ ਹੈ, ਸੋ ਤੂੰ, ਹੈ ਮੇਰੀ ਜਾਨ,
    ਖ਼ੁਦਾਵੰਦ ਦੇ ਵਿੱਚ ਰਹਿੰਦੀ ਹੈ, ਉਹ ਤੇਰਾ ਹੈ ਮਕਾਨ।

    9. ਸੋ ਤੇਰੇ ਉੱਤੇ ਕਦੀ ਵੀ ਨਾ ਆਫ਼ਤ ਆਵੇਗੀ,
    ਤਪਾਲੀ ਤੇਰੇ ਡੇਰੇ ਵਿੱਚ ਨਾ ਕਦੀ ਜਾਵੇਗੀ।

    10. ਰੱਬ ਤੇਰੇ ਵਾਸਤੇ ਕਰੇਗਾ ਫਰਿਸ਼ਤਿਆਂ ਨੂੰ ਫ਼ਰਮਾਨ,
    ਕਿ ਉਹ ਸਭ ਤੇਰੀਆਂ ਰਾਹਾਂ ਵਿੱਚ ਹੋਣ ਤੇਰੇ ਨਿਗ਼ਾਹਬਾਨ।

    11. ਸੋ ਤੈਨੂੰ ਆਪਣਿਆਂ ਹੱਥਾਂ ’ਤੇ ਉਹ ਆਪ ਉਠਾਵਣਗੇ।
    ਤਦ ਪੱਥਰਾਂ ਦੇ ਨਾਲ ਤੇਰੇ ਪੈਰ ਨਾ ਠੇਡੇ ਖਾਵਣਗੇ।

    12. ਤੂੰ ਸ਼ੇਰ ਤੇ ਸੱਪ ਲਤਾੜੇਂਗਾ, ਸ਼ੇਰ ਬੱਚੇ, ਅਜਗਰ ਵੀ,
    ਤੂੰ ਪੈਰਾਂ ਹੇਠਾਂ ਫਿਹਵੇਂਗਾ ਫਿਰ ਖੋਪੜੀ ਉਹਨਾਂ ਦੀ।

  • ---

    5. ਯਾ ਰੱਬ ਆਪਣੇ ਪਿਆਰੇ ਲੋਕਾਂ ਨੂੰ ਤੂੰ ਦੁੱਖਾਂ ਤੋਂ ਛੁਡਾ,
    ਆਪਣਾ ਸੱਜਾ ਹੱਥ ਵਧਾ ਕੇ, ਦੇ ਖਲਾਸੀ, ਸੁਣ ਦੁਆ।

    6. ਆਖਿਆ ਪਾਕੀਜ਼ਗੀ ਵਿੱਚ ਰੱਬ ਨੇ, ਸੋ ਮੈਂ ਹਾਂ ਆਨੰਦ,
    ਮਿਣਾਂਗਾ ਘਾਟੀ ਸੁਕੋਤ ਦੀ ਸ਼ੇਕੇਮ ਨੂੰ ਵੰਡਾਂਗਾ।

    7. ਹੈ ਮੁਨਾਸੇ ਵੀ ਮੇਰਾ, ਤੇ ਮੇਰਾ ਹੈ ਗਿਲਿਆਦ ਵੀ,
    ਹੈ ਜੋ ਇਫ਼ਰਾਇਮ ਸੋ ਹੈ ਜ਼ੋਰ ਮੇਰੇ ਸਿਰ ਹੀ ਦਾ।

    8. ਇਹ ਯਹੂਦਾ ਮੇਰੀ ਖਾਤਿਰ ਸ਼ਰ੍ਹਾ ਦੇਣੇ ਵਾਲਾ ਹੈ,
    ਹੈ ਮਗਰ ਮੋਆਬ ਭਾਂਡਾ ਮੇਰੇ ਧੋਣੇ–ਧਾਣੇ ਦਾ।

    9. ਮੈਂ ਅਦੋਮ ਉੱਤੇ ਵਗ੍ਹਾ ਕੇ ਸੁੱਟਾਂ ਜੁੱਤੀ ਪੈਰਾਂ ਦੀ,
    ਮੈਂ ਫ਼ਲਿਸਤ ਉੱਤੇ ਖ਼ੁਸ਼ੀ ਨਾਲ ਨਾਅਰੇ ਮਾਰਾਂਗਾ।

  • ---

    122. ਯਾ ਰੱਬਾ, ਕੀਤੇ ਮੈਂ ਨਿਆਂ ਸੱਚੇ,
    ਨਾ ਹਵਾਲੇ ਕਰੀਂ ਤੂੰ ਜ਼ਾਲਿਮਾਂ ਦੇ।

    123. ਖ਼ੈਰ ਦੇ ਵਾਸਤੇ, ਖ਼ੁਦਾਵੰਦਾ,
    ਹੋਵੀਂ ਜ਼ਾਮਿਨ ਤੂੰ ਆਪਣੇ ਬੰਦੇ ਦਾ।

    124. ਤਾਂ ਕਿ ਮਗ਼ਰੂਰ ਲੋਕ, ਬਦ ਇਨਸਾਨ,
    ਜ਼ੁਲਮ ਕਰਕੇ ਨਾ ਮੇਰਾ ਕਰਨ ਜ਼ਿਆਂ।

    125. ਕੌਲ ਸੱਚਿਆਈ ਦਾ ਤੂੰ ਕੀਤਾ ਸੀ,
    ਨਾਲੇ ਵਾਅਦਾ ਮੇਰੀ ਨਜਾਤ ਦਾ ਵੀ।

    126. ਇੰਤਜ਼ਾਰੀ ਦੇ ਵਿੱਚ ਹੀ ਮੇਰੇ ਖ਼ੁਦਾ,
    ਅੱਖੀਆਂ ਮੇਰੀਆਂ ਤਾਂ ਹੋਈਆਂ ਫ਼ਨਾਹ।

    127. ਮਿਹਰ ਬੇ-ਹੱਦ ਹੈ ਤੇਰੀ ਰਹਿਮ ਕਮਾਲ,
    ਵੈਸਾ ਕਰ ਤੂੰ ਸਲੂਕ ਬੰਦੇ ਨਾਲ।

    128. ਆਪਣੇ ਹੱਕ, ਆਪਣੇ ਫਰਜ਼, ਮੇਰੇ ਖ਼ੁਦਾ,
    ਆਪਣੇ ਇਸ ਬੰਦੇ ਨੂੰ ਤਮਾਮ ਸਿਖਾ।

    129. ਮੈਂ ਤੇ ਆਜਿਜ਼ ਹਾਂ, ਬੰਦਾ ਤੇਰਾ ਹੀ,
    ਆਪਣੇ ਬੰਦੇ ਨੂੰ ਬਖ਼ਸ਼ ਦਾਨਾਈ।

    130. ਐ ਖ਼ੁਦਾ ਤੇਰੀਆਂ ਸ਼ਹਾਦਤਾਂ ਦੀ,
    ਤਦੋਂ ਪਛਾਣ ਮੈਨੂੰ ਹੋਵੇਗੀ।

    131. ਕਾਰ ਕਰਨੇ ਦਾ ਇਹ ਤੇ ਵੇਲਾ ਸੀ,
    ਪਰ ਸ਼ਰਾਅ ਤੇਰੀ ਉਹਨਾਂ ਨੇ ਤੋੜੀ।

    132. ਮੈਂ ਤੇਰੇ ਹੁਕਮਾਂ ਨੂੰ ਖ਼ੁਦਾਵੰਦਾ,
    ਚੋਖੇ ਸੋਨੇ ਤੋਂ ਵਧਕੇ ਹਾਂ ਚਾਂਹਦਾ।

    133. ਬਾਤ ਸੱਚੀ ਹੈ ਤੇਰੇ ਫਰਜ਼ਾਂ ਦੀ,
    ਝੂਠਿਆਂ ਰਾਹਾਂ ਦਾ ਮੈਂ ਹਾਂ ਵੈਰੀ।

  • ---

    ਯਿਸੂ ਦੇ ਦਰ ’ਤੇ ਚਾਹੀਦਾ ਹੈ ਜਾਣਾ,
    ਇਹੋ ਰੱਬ ਦਾ ਹੈ ਫਰਮਾਣਾ।

    1. ਉਹ ਹੈ ਕਹਿੰਦਾ ਆ ਜਾਓ ਪਾਪੀਓ,
    ਬਾਝ ਮੇਰੇ ਨਾ ਕਿਸੇ ਨੇ ਬਚਾਉਣਾ।

    2. ਉਹ ਤਾਂ ਦੇਂਦਾ ਜ਼ਿੰਦਗੀ ਦਾ ਪਾਣੀ,
    ਉਸਨੂੰ ਪੀ ਕੇ ਤ੍ਰੇਹ ਨੂੰ ਬੁਝਾਉਣਾ।

    3. ਉਹਦੇ ਕੋਲ ਹੈ ਜ਼ਿੰਦਗੀ ਦੀ ਰੋਟੀ,
    ਉਸਨੂੰ ਖਾ ਕੇ ਭੁੱਖ ਨੂੰ ਮਿਟਾਉਣਾ।

    4. ਉਸਨੇ ਪੁਕਾਰਿਆ ਆ ਜਾਓ ਮੰਦਿਓ,
    ਆਪਣੇ ਮਨ ਵਿੱਚ ਸੁੱਖ ਜਿਹਨੇ ਪਾਉਣਾ।

    5. ਉਹ ਤਾਂ ਅਯਾਲੀ ਭੇਡਾਂ ਦਾ ਹੈ,
    ਭੁੱਲੀਆਂ ਭੇਡਾਂ ਨੂੰ ਉਹਨੇ ਰਾਹ ਪਾਉਣਾ।

    6. ਡੁੱਬਦੇ ਪਾਪੀਆਂ ਦਾ ਉਹ ਹੈ ਬੇਲੀ,
    ਉਸਨੇ ਸਭ ਨੂੰ ਪਾਰ ਲਗਾਉਣਾ।

    7. ਹੋਰ ਕਿਸੇ ਤੋਂ ਮੁਕਤੀ ਨਾ ਮਿਲਣੀ,
    ਵਿੱਚ ਸਵਰਗ ਦੇ ਯਿਸੂ ਪਹੁੰਚਾਉਣਾ।

    8. ਬੰਦਾ ਕਰਦਾ ਬੇਨਤੀ ਤੇਰੀ,
    ਮੈਨੂੰ ਦਿਲ ਦੇ ਕੋਲ ਬਿਠਾਉਣਾ।

  • ---

    ਯਿਸੂ ਆਇਆ ਹੈ ਸਹਾਰਾ ਸਾਡਾ ਬਣ ਕੇ,
    ਆਇਆ ਬਾਪ ਵਾਲੀ ਬਾਦਸ਼ਾਹੀ ਛੱਡ ਕੇ,
    ਮੈਂ ਕਿਉਂ ਨਾ ਉਹਨੂੰ ਪਿਆਰ ਕਰਾਂ,
    ਮੈਂ ਉਹਦਾ ਇਕਰਾਰ ਕਰਾਂ।

    1. ਦੁਨੀਆ ’ਤੇ ਆਇਆ ਯਿਸੂ ਜੱਗ ਨੂੰ ਬਚਾਉਣ ਲਈ,
    ਜਿੰਦ ਕੁਰਬਾਨ ਕੀਤੀ ਪਾਪੀ ਕੰਢੇ ਲਾਉਣ ਲਈ,
    ਆਇਆ ਮੁਕਤੀ ਦਾ ਰਾਜਾ ਯਿਸੂ ਬਣ ਕੇ,
    ਦਿੱਤਾ ਜ਼ਿੰਦਗੀ ਦਾ ਤੋਹਫ਼ਾ ਸਾਨੂੰ ਚੁਣ ਕੇ,
    ਮੈਂ ਕਿਉਂ ਨਾ ਉਹਨੂੰ ਪਿਆਰ ਕਰਾਂ,
    ਮੈਂ ਉਹਦਾ ਇਕਰਾਰ ਕਰਾਂ।

    2. ਯਿਸੂ ਲੈ ਕੇ ਆਇਆ ਜੱਗ ਉੱਤੇ ਹੈ ਸਲਾਮ ਨੂੰ,
    ਪਾਪੀ ਬਚ ਗਏ ਜਿੰਨਾਂ ਸੁਣਿਆ ਕਲਾਮ ਨੂੰ,
    ਆਇਆ ਰੱਬ ਦਾ ਹਬੀਬ ਯਿਸੂ ਬਣ ਕੇ,
    ਸਾਡੀ ਕੀਮਤ ਚੁਕਾਈ ਸੂਲੀ ਚੜ੍ਹ ਕੇ,
    ਮੈਂ ਕਿਉਂ ਨਾ ਉਹਨੂੰ ਪਿਆਰ ਕਰਾਂ,
    ਮੈਂ ਉਹਦਾ ਇਕਰਾਰ ਕਰਾਂ।

    3. ਯਿਸੂ ਦਾ ਕਲਾਮ ਸਾਡੀ ਅੱਖੀਆਂ ਦਾ ਨੂਰ ਏ,
    ਹਰ ਵੇਲੇ ਦੇਵੇ ਸਾਡੇ ਦਿਲਾਂ ਨੂੰ ਸਕੂਨ ਏ,
    ਆ ਜਾਓ ਖੁਸ਼ੀਆਂ ਮਨਾਈਏ ਸਾਰੇ ਰਲ ਕੇ,
    ਬੋਲੋ ਹਾਲੇਲੂਯਾਹ ਗਾਈਏ ਸਾਰੇ ਰਲ ਕੇ,
    ਮੈਂ ਕਿਉਂ ਨਾ ਉਹਨੂੰ ਪਿਆਰ ਕਰਾਂ,
    ਮੈਂ ਉਹਦਾ ਇਕਰਾਰ ਕਰਾਂ।

  • ---

    ਯਿਸੂ ਜੀ ਤੇਰਾ ਪਿਆਰ ਮੈਨੂੰ ਮਿਲਿਆ,
    ਮੈਂ ਦੁਨੀਆ ਤੋਂ ਹੋਰ ਕੀ ਲੈਣਾ,
    ਇਹ ਸੋਹਣਾ ਦਰਬਾਰ ਮੈਨੂੰ ਮਿਲਿਆ,
    ਮੈਂ ਦੁਨੀਆ ਤੋਂ ਹੋਰ ਕੀ ਲੈਣਾ।

    1. ਤੇਰੇ ਦਰ ਆ ਕੇ ਦਾਤਾ ਜ਼ਿੰਦਗੀ ਮੈਂ ਪਾਈ ਜੀ,
    ਦਿੱਤਾ ਤੂੰ ਪਿਆਰ ਮੇਰੀ ਵਿਗੜੀ ਬਣਾਈ ਜੀ।
    ਇਹ ਪਾਪਾਂ ਵਾਲਾ ਭਾਰ ਮੇਰਾ ਟਲਿਆ,
    ਮੈਂ ਦੁਨੀਆਂ ਤੋਂ ਹੋਰ ਕੀ ਲੈਣਾ।

    2. ਪਾਪਾਂ ਵਿੱਚ ਵੱਸਦਾ ਹੈ ਸਾਰਾ ਹੀ ਜਹਾਨ ਇਹ,
    ਚਾਰੇ ਪਾਸੇ ਵਿੱਛੇ ਹੋਏ ਜਾਲ ਨੇ ਸ਼ੈਤਾਨ ਦੇ।
    ਇਹ ਰੂਹ-ਏ-ਹਥਿਆਰ ਮੈਨੂੰ ਮਿਲਿਆ,
    ਮੈਂ ਦੁਨੀਆ ਤੋਂ ਹੋਰ ਕੀ ਲੈਣਾ।

    3. ਵਚਨ ਪਿਆਰੇ ਤੇਰੇ ਦਾਸ ਨੇ ਸੁਣਾਵਦੇ,
    ਬਾਣੀ ਤੇਰੀ ਯਿਸੂ ਘਰ–ਘਰ ਨੇ ਪਹੁੰਚਾਵਦੇ,
    ਇਹ ਬਾਣੀ ਦਾ ਭੰਡਾਰ ਮੈਨੂੰ ਮਿਲਿਆ,
    ਮੈਂ ਦੁਨੀਆ ਤੋਂ ਹੋਰ ਕੀ ਲੈਣਾ।

  • ---

    ਯਿਸੂ ਤੇਰੀ ਸ਼ਾਨ ਉੱਚੀ, ਉੱਚਾ ਤੇਰਾ ਨਾਂ ਏ,
    ਤੇਰੀਆਂ ਮੁਹੱਬਤਾਂ ਦੀ, ਸਾਡੇ ਉੱਤੇ ਛਾਂ ਏ।

    1. ਚੰਨ ਤੇ ਸਿਤਾਰਿਆਂ ’ਤੇ, ਨੂਰ ਤੇਰਾ ਵੱਸਿਆ,
    ਭੁੱਲਿਆਂ ਮੁਸਾਫ਼ਿਰਾਂ ਨੂੰ, ਤੂੰ ਹੀ ਰਾਹ ਦੱਸਿਆ,
    ਤੂੰ ਹੀ ਸਾਡੀ ਜ਼ਿੰਦਗੀ ਤੇ, ਤੂੰ ਹੀ ਸਾਡੀ ਜਾਨ ਏ।

    2. ਤੇਰੀਆਂ ਬਸ਼ਾਰਤਾਂ ਦੇ, ਗੀਤ ਅਸੀਂ ਗਾਉਂਨੇ ਆਂ,
    ਪਿਆਰ ਦਿਆਂ ਫੁੱਲਾਂ ਨਾਲ, ਜ਼ਿੰਦਗੀ ਸਜਾਉਂਨੇ ਆਂ,
    ਤੂੰ ਹੀ ਏਂ ਚਟਾਨ ਸਾਡੀ, ਲੁਕਣੇ ਦੀ ਥਾਂ ਏ।

    3. ਤੇਰੇ ਕੋਲ ਅੱਜ ਵੀ, ਹਯਾਤੀ ਦਾ ਆਰਾਮ ਏ,
    ਤੇਰੀ ਉਡੀਕ ਮੈਨੂੰ, ਸੁਬ੍ਹਾ ਵੀ ਤੇ ਸ਼ਾਮ ਏ,
    ਹਰ ਵੇਲੇ ਨਾਸਰੀ ਦੇ, ਨਾਲ ਸਾਡੀ ਹਾਂ ਏ।

  • ---

    ਯਿਸੂ ਦਾ ਕਲਾਮ ਪਿਆ ਸੱਚ ਬੋਲਦਾ,
    ਬੰਦੇ ਕਿਉਂ ਨਹੀਂ ਮੁਕਤੀ ਦਾ ਰਾਹ ਟੋਲਦਾ।

    1. ਜਿਹਦੇ ਆਉਣ ਨਾਲ ਖ਼ੁਸ਼ੀ ਹੋਈ ਜੱਗ ਨੂੰ,
    ਆਲਮਾਂ ਨੇ ਸਿਜਦਾ ਕੀਤਾ ਜਿਸ ਰੱਬ ਨੂੰ,
    ਉਹਦੇ ਅੱਗੇ ਜਾ ਕੇ ਕਿਉਂ ਨਹੀਂ ਦੁੱਖ ਫੋਲਦਾ।

    2. ਦੇਣਾ ਪਊ ਹਿਸਾਬ ਜਿੰਦ ਜਦੋਂ ਕੱਢਣੀ,
    ਇੱਕ ਦਿਨ ਦੁਨੀਆ ਹੈ ਪੈਣੀ ਛੱਡਣੀ,
    ਤੋਲਣਾ ਹੈ ਪੂਰਾ ਨਹੀਂਓਂ ਘੱਟ ਤੋਲਣਾ।

    3. ਬੈਠਾ ਹੈ ਸਵਰਗਾਂ ਦਾ ਬੂਹਾ ਮੱਲ ਕੇ,
    ਕਰ ਬੰਦਗੀ ਤੂੰ ਅੱਖੀਂ ਦੇਖ ਚੱਲ ਕੇ,
    ਸਵਰਗ ਦਾ ਬੂਹਾ ਉਹ ਤੇ ਆਪ ਖੋਲ੍ਹਦਾ।

    4. ਜਿਹੜਾ ਉਹਦੇ ਨਾਲ ਸੱਚਾ ਪਿਆਰ ਕਰਦਾ,
    ਹੋ ਜਾਏ ਅਮਰ ਉਹ ਨਾ ਕਦੇ ਮਰਦਾ,
    ਯਿਸੂ ਨਾਸਰੀ ਕਦੇ ਨਾ ਝੂਠ ਬੋਲਦਾ।

  • ---

    ਯਿਸੂ ਦੇ ਦੁਆਰੇ ਜੈ–ਜੈ ਕਾਰ ਹੁੰਦੀ ਏ,
    ਯਿਸੂ ਦੇ ਦੁਆਰੇ।

    1. ਯਿਸੂ ਦੇ ਦਰ ਉੱਤੇ ਮਾਵਾਂ ਵੀ ਆਈਆਂ,
    ਮਾਵਾਂ ਨੇ ਪੁੱਤਰਾਂ ਦੀ ਦਾਤ ਮੰਗੀ ਏ,
    ਯਿਸੂ ਦੇ ਦੁਆਰੇ।

    2. ਯਿਸੂ ਦੇ ਦਰ ਉੱਤੇ ਭੈਣਾਂ ਵੀ ਆਈਆਂ,
    ਭੈਣਾਂ ਨੇ ਵੀਰਾਂ ਦੀ ਦਾਤ ਮੰਗੀ ਏ,
    ਯਿਸੂ ਦੇ ਦੁਆਰੇ।

    3. ਯਿਸੂ ਦੇ ਦਰ ਉੱਤੇ ਅੰਨ੍ਹੇ ਵੀ ਆਏ,
    ਅੰਨ੍ਹਿਆਂ ਨੇ ਯਿਸੂ ਕੋਲੋਂ ਜੋਤ ਮੰਗੀ ਏ,
    ਯਿਸੂ ਦੇ ਦੁਆਰੇ।

    4. ਯਿਸੂ ਦੇ ਦਰ ਉੱਤੇ ਪਾਪੀ ਵੀ ਆਏ,
    ਪਾਪੀਆਂ ਨੇ ਯਿਸੂ ਕੋਲੋਂ ਮਾਫ਼ੀ ਮੰਗੀ ਏ,
    ਯਿਸੂ ਦੇ ਦੁਆਰੇ।

    5. ਯਿਸੂ ਦੇ ਦਰ ਉੱਤੇ ਰੋਗੀ ਵੀ ਆਏ,
    ਰੋਗੀਆਂ ਨੇ ਯਿਸੂ ਤੋਂ ਚੰਗਾਈ ਮੰਗੀ ਏ,
    ਯਿਸੂ ਦੇ ਦੁਆਰੇ।

    6. ਯਿਸੂ ਦੇ ਦਰ ਉੱਤੇ ਕੋੜ੍ਹੇ ਵੀ ਆਏ,
    ਕੋੜ੍ਹੀਆਂ ਨੇ ਯਿਸੂ ਕੋਲੋਂ ਸ਼ਿਫ਼ਾ ਮੰਗੀ ਏ,
    ਯਿਸੂ ਦੇ ਦੁਆਰੇ।

  • ---

    ਯਿਸੂ ਕਰ ਤੂੰ ਰਹਿਮਤ ਦੇ ਸਾਏ,
    ਅਸੀਂ ਕਦਮਾਂ ’ਚ ਤੇਰੇ ਹਾਂ ਆਏ।

    1. ਯਿਸੂ ਰਹਿਮਤ ਹੋ ਤੇਰੀ ਨਿਆਰੀ,
    ਨਾਲੇ ਵੱਖਰੀ ਤੇ ਨਾਲੇ ਪਿਆਰੀ,
    ਤੇਰੇ ਰਹਿਮਤ ਦੇ ਸਦਕੇ ਪ੍ਰਭੂ ਮੈਂ,
    ਇਹ ਦਿਨ ਖ਼ੁਸ਼ੀਆਂ ਦੇ ਪਾਏ।

    2. ਯਿਸੂ ਜ਼ੱਕਈ ਨੂੰ ਤੂੰ ਸੀ ਬਚਾਇਆ,
    ਜਿੰਨ੍ਹੇ ਪੈਸੇ ’ਚ ਜੀਵਨ ਗਵਾਇਆ,
    ਉਹਦੇ ਘਰ ਵਿੱਚ ਜਾ ਕੇ ਪ੍ਰਭੂ ਜੀ ਉਹਦੇ,
    ਦਿਨ ਖ਼ੁਸ਼ੀਆਂ ਦੇ ਲਿਆ ਏ।

    3. ਯਿਸੂ ਦਇਆ ਹੈ ਤੇਰੀ ਨਿਆਰੀ,
    ਨਾਲੇ ਵੱਖਰੀ ਤੇ ਨਾਲੇ ਪਿਆਰੀ,
    ਤੇਰੇ ਰਹਿਮਤ ਦੇ ਸਦਕੇ ਪ੍ਰਭੂ ਮੈਂ,
    ਇਹ ਦਿਨ ਸੁੱਖ ਦੇ ਮੈਂ ਪਾਏ।

  • ---

    ਯਿਸੂ ਦੀ ਹਜ਼ੂਰੀ ’ਚ ਕਮਾਲ ਹੁੰਦੇ ਨੇ,
    ਮੋਜਜ਼ੇ ਬੜ੍ਹੇ ਹੀ ਬੇਮਿਸਾਲ ਹੁੰਦੇ ਨੇ।

    1. ਤਖ਼ਤ ਨਸੀਨ ਹੁੰਦਾ ਸੁਣਦਾ ਦੁਆਵਾਂ ਨੂੰ,
    ਕਰ ਦੇਂਦਾ ਦੂਰ ਸਭ ਰੋਗਾਂ ਤੇ ਬਲਾਵਾਂ ਨੂੰ,
    ਲੱਗ ਜਾਣ ਜਦੋਂ ਸੁਰ ਤਾਲ ਹੁੰਦੇ ਨੇ,
    ਮੋਜਜ਼ੇ ਬੜ੍ਹੇ ਹੀ ਬੇਮਿਸਾਲ ਹੁੰਦੇ ਨੇ।

    2. ਹੋ ਕੇ ਸ਼ਰਮਿੰਦਾ ਹੱਥ ਲਾ ਦੇਂਦੇ ਕੰਨਾਂ ਨੂੰ,
    ਕਰ ਲੈਂਦੇ ਤੌਬਾ ਛੱਡ ਦਿੰਦੇ ਬੁਰੇ ਕੰਮਾਂ ਨੂੰ,
    ਪੁੱਠੇ ਸਿੱਧੇ ਜਿਨ੍ਹਾਂ ਦੇ ਸਵਾਲ ਹੁੰਦੇ ਨੇ,
    ਮੋਜਜ਼ੇ ਬੜ੍ਹੇ ਹੀ ਬੇਮਿਸਾਲ ਹੁੰਦੇ ਨੇ।

    3. ਪਾਉਂਦੇ ਨੇ ਸ਼ਿਫ਼ਾਵਾਂ ਲੋਕੀ ਖ਼ੁਸ਼ੀਆਂ ਮਨਾਉਂਦੇ ਨੇ,
    ਸ਼ੁਕਰਗੁਜ਼ਾਰ ਹੋ ਕੇ ਨਜ਼ਰਾਂ ਚੜ੍ਹਾਉਂਦੇ ਨੇ,
    ਹਰ ਪਾਸੇ ਰੱਬ ਦੇ ਜਲਾਲ ਹੁੰਦੇ ਨੇ,
    ਮੋਜਜ਼ੇ ਬੜ੍ਹੇ ਹੀ ਬੇਮਿਸਾਲ ਹੁੰਦੇ ਨੇ।

  • ---

    ਯਿਸੂ ਸੂਲੀ ਵਾਲਿਆ ਸ਼ਾਫ਼ੀ,
    ਨਜ਼ਰਾਂ ਤੇਰੇ ਨਾਲ ਚੜ੍ਹਾਵਾਂ ਮੈਂ,
    ਗੀਤ ਤੇਰੇ ਨਾਂ ਦੇ ਸ਼ਾਫ਼ੀ,
    ਲੋਕਾਂ ਨੂੰ ਸੁਣਾਵਾਂ ਮੈਂ।

    1. ਤੇਰੇ ਵਿੱਚ ਦਰਬਾਰ ਮੈਂ ਆਇਆ,
    ਦਿਲ ਨਜ਼ਰਾਨਾ ਨਾਲ ਲਿਆਇਆ,
    ਮੇਰੇ ’ਤੇ ਕਰ ਰਹਿਮ ਦਾ ਸਾਇਆ,
    ਦੁੱਖਾਂ ਤੋਂ ਛੁੱਟ ਜਾਵਾਂ ਮੈਂ।

    2. ਮੈਨੂੰ ਦੇ ਦੇ ਗੁਨਾਹ ਦੀ ਮਾਫ਼ੀ,
    ਆਖਣ ਤੈਨੂੰ ਜੱਗ ਦਾ ਸ਼ਾਫ਼ੀ,
    ਦੁੱਖ ਸਹੇ ਨੇ ਮੈਂ ਤੇ ਕਾਫ਼ੀ ਕਿਤੇ,
    ਐਂਵੇਂ ਨਾ ਰੁੱਲ ਜਾਵਾਂ ਮੈਂ।

    3. ਤੌਬਾ ਮੇਰੀ ਤੌਬਾ ਕਰਨਾ,
    ਤੇਰੇ ਅੱਗੇ ਸਿਰ ਨੂੰ ਧਰਨਾਂ,
    ਤੇਰੇ ਹਜ਼ੂਰ ਮੈਂ ਵਾਇਦਾ ਕਰਨਾਂ,
    ਬੁਰੀਆਂ ਰਾਹਾਂ ਨਾ ਜਾਵਾਂ ਮੈਂ।

  • ---

    ਯਿਸੂ ਜੀ ਦੀ ਰੌਸ਼ਨੀ ਫੈਲਾਈ ਜਾਓ ਜੀ,
    ਸਾਰੇ ਜੱਗ ਵਿੱਚ ਧੂਮ ਮਚਾਈ ਜਾਓ ਜੀ।

    1. ਅੰਨ੍ਹੇ ਆਏ ਯਿਸੂ ਕੋਲੋਂ ਨੈਣ ਪਾ ਗਏ,
    ਦੁਖੀ ਆਏ ਯਿਸੂ ਕੋਲੋਂ ਚੈਨ ਪਾ ਗਏ,
    ਯਿਸੂ ਜੀ ਦਾ ਨੂਰ ਚਮਕਾਈ ਜਾਓ ਜੀ।

    2. ਬਾਰ੍ਹਾਂ–ਬਾਰ੍ਹਾਂ ਸਾਲ ਦੇ ਬਿਮਾਰ ਆਉਂਦੇ ਸੀ,
    ਪੱਲਾ ਛੂਹ ਕੇ ਯਿਸੂ ਕੋਲੋਂ ਸ਼ਿਫ਼ਾ ਪਾਉਂਦੇ ਸੀ,
    ਯਿਸੂ ਕੋਲੋਂ ਆ ਕੇ ਸ਼ਿਫ਼ਾ ਪਾਈ ਜਾਓ ਜੀ।

    3. ਚਾਰ–ਚਾਰ ਦਿਨਾਂ ਦੇ ਜਵਾਏ ਮੁਰਦੇ,
    ਪਾਣੀ ਉੱਤੇ ਦੇਖੇ ਤੇਰੇ ਚੇਲੇ ਤੁਰਦੇ,
    ਯਿਸੂ ਕੋਲੋਂ ਆ ਕੇ ਸ਼ਿਫ਼ਾ ਪਾਈ ਜਾਓ ਜੀ।

  • ---

    ਯਿਸੂ ਮਸੀਹ ਦਾ ਧੰਨਵਾਦ,
    ਜਿਸਨੇ ਬਲ ਦਿੱਤਾ ਸਾਨੂੰ।

    1. ਪਾਪੀ ਸਾਂ ਮੈਂ ਨਾਦਾਨ ਸਾਂ,
    ਪ੍ਰਭੂ ਨੇ ਮੇਰੇ ’ਤੇ ਰਹਿਮ ਕੀਤਾ,
    ਆਓ ਰਲ ਉਸਦੀ ਵਡਿਆਈ ਕਰੀਏ,
    ਆਓ ਰਲ ਉਹਦੀ ਸਤੁਤੀ ਗਾਈਏ।

    2. ਜ਼ਾਲਮ ਸਾਂ ਮੈਂ, ਗੁਨਾਹ ਦੇ ਵਿੱਚ ਸਾਂ,
    ਮੇਰੇ ਪ੍ਰਭੂ ਮੇਰੇ ’ਤੇ ਚਾਨਣ ਕੀਤਾ,
    ਆਓ ਰਲ ਉਹਦੀ ਵਡਿਆਈ ਕਰੀਏ,
    ਆਓ ਰਲ ਉਹਦੀ ਸਤੁਤੀ ਗਾਈਏ।

    3. ਅੰਨ੍ਹਿਆਂ ਨੂੰ ਚੰਗਾ ਕੀਤਾ,
    ਗੂੰਗਿਆਂ ਨੂੰ ਵੀ,
    ਮੇਰੇ ਪ੍ਰਭੂ ਸਾਰਿਆਂ ਨੂੰ ਫ਼ਜ਼ਲ ਦਿੱਤਾ,
    ਆਓ ਰਲ ਉਹਦੀ ਵਡਿਆਈ ਕਰੀਏ,
    ਆਓ ਰਲ ਉਹਦੀ ਸਤੁਤੀ ਗਾਈਏ।

    4. ਭੁੱਲੇ ਅਤੇ ਭਟਕੇ ਹੋਏ,
    ਉਸਦੇ ਦੁਆਰੇ ਜਾਓ,
    ਜੋ ਹੈ ਸਦੀਪਕ ਜੀਵਨ ਦਿੰਦਾ,
    ਆਓ ਰਲ ਉਹਦੀ ਵਡਿਆਈ ਕਰੀਏ,
    ਆਓ ਰਲ ਉਹਦੀ ਸਤੁਤੀ ਗਾਈਏ।

  • ---

    ਯਿਸੂ ਦੇ ਦਰ ’ਤੇ ਆ ਕੇ ਸੱਚੇ ਰਹਿਣਾ ਚਾਹੀਦਾ,
    ਯਿਸੂ ਨਾਮ ਪਿਆਰਾ ਸਭ ਨੂੰ ਲੈਣਾ ਚਾਹੀਦਾ।

    1. ਯਿਸੂ ਦਰ ਆ ਕੇ ਭੁੱਲਾਂ ਨੂੰ ਬਖ਼ਸ਼ਾ ਲਈਏ,
    ਨਿਹਚਾ ਕਰਕੇ ਸੱਚੇ ਰੱਬ ਦਾ ਸ਼ੁਕਰ ਗੁਜਾਰੀਏ,
    ਸੁਬ੍ਹ–ਸ਼ਾਮ ਨੂੰ ਹਾਜ਼ਰੀ ਦੇ ਵਿੱਚ ਰਹਿਣਾ ਚਾਹੀਦਾ।

    2. ਜੋ ਯਿਸੂ ਦੇ ਕਹਿਣੇ ਉੱਤੇ ਸਦਾ ਚੱਲਣਗੇ,
    ਸਵਰਗਾਂ ਦੇ ਵਿੱਚ ਜਾ ਕੇ ਉਹ ਘਰ ਆਪਣਾ ਮੱਲਣਗੇ,
    ਹੱਲੇਲੂਈਆ ਹੀ ਹੱਲੇਲੂਈਆ ਹੀ ਕਹਿਣਾ ਚਾਹੀਦਾ।

    3. ਨਾਮ ਜੱਪ ਲਓ ਲੋਕੋ ਤੁਹਾਡੇ ਕੰਮ ਆਵੇਗਾ,
    ਅੰਨ੍ਹੇ, ਲੂਲ੍ਹੇ, ਲੰਗੜਿਆਂ ਨੂੰ ਯਿਸੂ ਆਣ ਬਚਾਵੇਗਾ,
    ਹੱਥ ਜੋੜ ਕੇ ਧੰਨਵਾਦ ਵੀ ਕਹਿਣਾ ਚਾਹੀਦਾ।

  • ---

    ਯਿਸੂ ਤੇਰੇ ਕੰਮਾਂ ਨੂੰ
    ਮੈਂ ਯਾਦ ਕਰਦਾ ਹਾਂ,
    ਤਾਂਹੀਓਂ ਤੇਰਾ ਲੋਕਾਂ ਵਿੱਚ
    ਧੰਨਵਾਦ ਕਰਦਾ ਹਾਂ।

    1. ਸਭ ਤੋਂ ਪਹਿਲਾਂ ਲੋਕੀ
    ਜਿਹੜੇ ਕੂਚ ਜਹਾਨੋਂ ਕਰ ਗਏ,
    ਇਹ ਦਿਨ ਨਾ ਉਹ ਵੇਖ ਸਕੇ
    ਤੇ ਪਹਿਲਾਂ–ਪਹਿਲਾਂ ਮਰ ਗਏ,
    ਮੈਨੂੰ ਰੱਖਿਆ ਜ਼ਿੰਦਾ
    ਮੈਂ ਫਰਿਆਦ ਕਰਦਾ ਹਾਂ।

    2. ਸਾਲ ਮਹੀਨੇ ਗੁਜ਼ਰ ਗਏ
    ਤੂੰ ਰਾਖੀ ਕੀਤੀ ਮੇਰੀ,
    ਮੇਰੀ ਨਹੀਂ ਸੀ ਖੂਬੀ
    ਇਹ ਤਾਂ ਵਫ਼ਾਦਾਰੀ ਸੀ ਤੇਰੀ,
    ਤੇਰੀ ਸ਼ੁਕਰਗੁਜ਼ਾਰੀ ਨੂੰ
    ਮੈਂ ਪਿਆਰ ਕਰਦਾ ਹਾਂ।

    3. ਨਵੇਂ ਸਾਲ ਵਿੱਚ ਨਵੀਂ ਜ਼ਿੰਦਗੀ
    ਦੇ–ਦੇ ਯਿਸੂ ਮੈਨੂੰ,
    ਖੁਦਗਰਜ਼ੀ ਵਿੱਚ ਪੈ ਕੇ ਸੁਆਮੀ
    ਭੁੱਲ ਨਾ ਜਾਵਾਂ ਤੈਨੂੰ,
    ਮਹਿਮਾ ਤੇਰੀ ਗਾਉਣ ਦੇ ਲਈ
    ਆਵਾਜ਼ ਮੈਂ ਭਰਦਾ ਹਾਂ।

    4. ਨਵੇਂ ਸਾਲ ਵਿੱਚ ਰੱਬ ਦੀ ਬਾਣੀ
    ਸਿੱਖ ਕੇ ਬਣਾਂ ਅਣਖੀਲਾ,
    ਉਹ ਰੱਬ ਦਾ ਇਕਲੌਤਾ,
    ਮੇਰਾ ਬਣੇਗਾ ਆਪ ਵਸੀਲਾ,
    ਸੰਗਤ ਦੇ ਵਿੱਚ ਬਹਿ ਕੇ,
    ਮੈਂ ਇਕਰਾਰ ਕਰਦਾ ਹਾਂ।

  • ---

    ਯਿਸੂ ਦੀਆਂ ਰਹਿਮਤਾਂ ਨੂੰ ਯਾਦ ਕਰੀਏ,
    ਆਓ ਮਿਲ ਕੇ ਖ਼ੁਦਾ ਦਾ ਧੰਨਵਾਦ ਕਰੀਏ।

    1. ਧੀਆਂ ਤੇ ਪੁੱਤਰਾਂ ਦੀ ਦਾਤ ਜਿੰਨੇ ਦਿੱਤੀ ਏ,
    ਹੀਰਿਆਂ ਤੋਂ ਕੀਮਤੀ ਸੁਗਾਤ ਜਿੰਨੇ ਦਿੱਤੀ ਏ,
    ਚਰਨਾਂ ’ਚ ਉਹਦੇ ਫਰਿਆਦ ਕਰੀਏ,
    ਆਓ ਮਿਲ ਕੇ ਖ਼ੁਦਾ ਦਾ ਧੰਨਵਾਦ ਕਰੀਏ।

    2. ਸਾਡਿਆਂ ਗੁਨਾਹਾਂ ਦਾ ਦਿੱਤਾ ਬਲਿਦਾਨ ਏ,
    ਰਾਜਿਆਂ ਦਾ ਰਾਜਾ ਯਿਸੂ ਬੜ੍ਹਾ ਹੀ ਮਹਾਨ ਏ,
    ਚਰਨਾਂ ’ਚ ਉਹਦੇ ਫਰਿਆਦ ਕਰੀਏ,
    ਆਓ ਮਿਲ ਕੇ ਖ਼ੁਦਾ ਦਾ ਧੰਨਵਾਦ ਕਰੀਏ।

  • ---

    ਯਿਸੂ ਜੱਗ ਨੂੰ ਬਚਾ ਕੇ
    ਤਾਜ ਕੰਡਿਆਂ ਦਾ ਪਾ ਕੇ,
    ਸੂਲੀ ਉੱਤੇ ਗਿਆ ਟੰਗਿਆ।

    1. ਵਜਨ ਸੂਲੀ ਦਾ ਬਹੁਤ,
    ਜਿੰਦੜੀ ਮਲੂਕ ਆ,
    ਮਾਰੇ ਵੈਰੀ ਮੁੱਕੇ ਬੁਰਾ ਕਰਨ ਸਲੂਕ ਆ।
    ਜ਼ਮੀਨ ਅਸਮਾਨ ਰੋਏ,
    ਜਦੋਂ ਸੂਲੀ ’ਤੇ ਖਲੋਏ,
    ਕਿਸੇ ਤੋਂ ਨਾ ਰਹਿਮ ਮੰਗਿਆ।

    2. ਕਲਵਰੀ ਪਹਾੜੀ ਰੋ–ਰੋ, ਕਰਦੀ ਬਿਆਨ ਆ,
    ਪੁੱਤਰ ਖ਼ੁਦਾ ਦਾ ਹੋਇਆ,
    ਕਿੱਦਾਂ ਕੁਰਬਾਨ ਆ।
    ਐਸੀ ਦਰਦ ਕਹਾਣੀ,
    ਮੇਰੇ ਤੋਂ ਦੱਸੀ ਨਹੀਂ ਜਾਣੀ,
    ਪਸਲੀ ’ਚ ਨੇਜ਼ਾ ਵੱਜਿਆ।

    3. ਵੇਖ ਲਓ ਸਾਡੇ ਲਈ ਯਿਸੂ, ਕਰਮ ਕਮਾ ਗਿਆ,
    ਦੁਨੀਆ ਦਾ ਰੱਬ ਨਾਲ ਮੇਲ ਕਰਾ ਗਿਆ।
    ਦਿਲ ਦਿੰਦਾ ਹੈ ਦੁਹਾਈ,
    ਉਹ ਵੰਡੇ ਪਾਪਾਂ ਦੀ ਦਵਾਈ,
    ਜਿਨ੍ਹਾਂ ਨੂੰ ਸ਼ੈਤਾਨ ਡੰਗਿਆ।

    4. ਭੁੱਲੀਂ ਨਾ ਤੂੰ ਕਦੀ ਉਹਦੇ ਕੀਤੇ ਉਪਕਾਰ ਨੂੰ,
    ਦਿਲ ਵਿੱਚ ਰੱਖੀਂ ਉਹਨੂੰ ਸੱਚੇ ਗ਼ਮਖ਼ਾਰ ਨੂੰ।
    ਦੁਖੀਆਂ ਦਾ ਯਾਰ ਯਿਸੂ ਬਖ਼ਸ਼ਣਹਾਰ ਯਿਸੂ,
    ਵੈਰੀਆਂ ਲਈ ਰਹਿਮ ਮੰਗਿਆ।

  • ---

    ਯਿਸੂ ਸੂਲੀ ਚੜ੍ਹ ਕੇ,
    ਪਾਪੀ ਬਾਹੋਂ ਫੜ੍ਹ ਕੇ,
    ਦਿੱਤਾ ਵਿੱਚ ਹੈ ਸਵਰਗ ਪਹੁੰਚਾ,
    ਜੀ, ਮੈਂ ਕਿਉਂ ਨਾ ਪੁਕਾਰਾਂ ਨਾਸਰੀਆ।

    1. ਗ਼ਤਸਮਨੀ ਵਿੱਚ ਨਾਲ ਸ਼ਗਿਰਦਾਂ,
    ਜਾ ਕੇ ਮੰਗੀ ਦੁਆ,
    ਵਗਿਆ ਖੂਨ ਪਸੀਨਾ ਬਣ ਕੇ,
    ਦੇਖੋ ਰੱਬ ਦੀ ਰਜ਼ਾ,
    ਭਲਾ ਜੀ, ਦੇਖੋ ਰੱਬ ਦੀ ਰਜ਼ਾ,
    ਲੋਕੀ ਆ ਗਏ ਚੜ੍ਹ ਕੇ,
    ਤਲਵਾਰਾਂ ਫੜ੍ਹ ਕੇ,
    ਉਹ ਦੇ ਚੇਲੇ ਨੇ ਦਿੱਤਾ ਫੜਵਾ,
    ਜੀ, ਮੈਂ ਕਿਉਂ ਨਾ ਪੁਕਾਰਾਂ ਨਾਸਰੀਆ।

    2. ਸੂਲੀ ਚੁੱਕ ਕੇ ਨਿਕਲਿਆ ਸ਼ਹਿਰੋਂ,
    ਚੜ੍ਹਿਆ ਜਾਵੇ ਪਹਾੜ,
    ਠੇਡਾ ਲੱਗ ਕੇ ਜਦ ਡਿੱਗ ਪੈਂਦਾ,
    ਦੁਸ਼ਮਣ ਦੇਣ ਲਤਾੜ,
    ਭਲਾ ਜੀ, ਦੁਸ਼ਮਣ ਦੇਣ ਲਤਾੜ,
    ਪਾਪੀ ਬਚ ਜਾਂਦੇ, ਦੁਖੀ ਸ਼ਿਫ਼ਾ ਪਾਉਂਦੇ,
    ਜਿਹੜੇ ਕਦਮੀਂ ਡਿੱਗਦੇ ਆ,
    ਜੀ, ਮੈਂ ਕਿਉਂ ਨਾ ਪੁਕਾਰਾਂ ਨਾਸਰੀਆ।

    3. ਬਾਹਾਂ ਖੜ੍ਹੀਆਂ ਕਰ ਕਰ ਰੋਵੇ,
    ਮਰੀਅਮ ਧਾਹੀਂ ਮਾਰ,
    ਰੱਬ ਅੱਗੇ ਫਰਿਆਦਾਂ ਕਰਦੀ,
    ਪੁੱਤ ਨੂੰ ਦੇਖ ਲਾਚਾਰ,
    ਭਲਾ ਜੀ, ਪੁੱਤ ਨੂੰ ਦੇਖ ਲਾਚਾਰ,
    ਉਹਦਾ ਮਨ ਤੜਫੇ, ਉਹਦਾ ਦਿਲ ਧੜਕੇ,
    ਮੰਨੀ ਰੱਬ ਦੀ ਉਸ ਰਜ਼ਾ,
    ਜੀ, ਮੈਂ ਕਿਉਂ ਨਾ ਪੁਕਾਰਾਂ ਨਾਸਰੀਆ।

  • ---

    ਯਿਸੂ ਪਾਪੀਆਂ ਦਾ ਹੈਗਾ ਸੱਚਾ ਯਾਰ,
    ਚੁੱਕਿਆ ਸੂਲੀ ਉੱਤੇ ਤੇਰਾ ਮੇਰਾ ਭਾਰ।

    1. ਹੱਥ ਉਹਦੇ ਜ਼ਿੰਦਗੀ ਹੈ ਜਿਹਦੀ ਪੈ ਗਈ,
    ਉਹਦੀ ਮੈਲ ਸਾਰੀ ਦਿਲ ਦੀ ਹੈ ਲਹਿ ਗਈ।
    ਬੇੜਾ ਕਰ ਦਿੱਤਾ ਉਹਦਾ ਉਹਨੇ ਪਾਰ,
    ਚੁੱਕਿਆ ਸੂਲੀ ਉੱਤੇ ਤੇਰਾ ਮੇਰਾ ਭਾਰ।

    2. ਮੇਰੀ ਜਾਨ ਪਈ ਸੀ ਕੁਰਲਾਂਵਦੀ,
    ਬਿਨਾਂ ਮੰਜ਼ਿਲੋਂ ਹੀ ਤੁਰੀ ਸਿੱਧੀ ਜਾਂਵਦੀ।
    ਰਾਹੇ ਪਾਪਾਂ ਜਦੋਂ ਕੀਤੀ ਸੀ ਪੁਕਾਰ,
    ਚੁੱਕਿਆ ਸੂਲੀ ਉੱਤੇ ਤੇਰਾ ਮੇਰਾ ਭਾਰ।

    3. ਰਲ ਮਿਲ ਤੇਰੇ ਦਰ ਉੱਤੇ ਆਉਣਾ ਹੈ,
    ਸਿਰ ਸਿਜਦੇ ਵਿੱਚ ਸਭ ਨੇ ਝੁਕਾਉਣਾ ਹੈ।
    ਮੂੰਹੋਂ ਕਰਨੀ ਹੈ ਤੇਰੀ ਜੈ ਜੈ ਕਾਰ,
    ਚੁੱਕਿਆ ਸੂਲੀ ਉੱਤੇ ਤੇਰਾ ਮੇਰਾ ਭਾਰ।

  • ---

    ਯਿਸੂ ਅੱਜ ਤੁਰ ਪਿਆ,
    ਰਾਹ ਕਲਵਰੀ ਨੂੰ,
    ਸਾਡਿਆਂ ਗੁਨਾਹਾਂ ਦੇ ਲਈ
    ਚੁੱਕ ਲਿਆ ਸੂਲੀ ਨੂੰ।

    1. ਲਥ–ਪਥ ਖੂਨ ਤੋਂ ਹੁੰਦਾ ਜਾਵੇ,
    ਫਿਰ ਵੀ ਹਿੰਮਤ ਹਾਰੇ ਨਾ,
    ਭਾਰ ਵੰਡਾਉਣ ਦੇ ਲਈ ਆਪਣਾ,
    ਆਵਾਜ਼ ਕਿਸੇ ਨੂੰ ਮਾਰੇ ਨਾ,
    ਆਪਣੇ ਬਚਾਵੇ ਦੇ ਲਈ
    ਖੋਲ੍ਹਿਆ ਨਾ ਬੋਲੀ ਨੂੰ,
    ਸਾਡਿਆਂ ਗੁਨਾਹਾਂ ਦੇ ਲਈ
    ਚੁੱਕ ਲਿਆ ਸੂਲੀ ਨੂੰ।

    2. ਨਾਲ ਜੀਆਂਗੇ ਨਾਲ ਮਰਾਂਗੇ,
    ਕੱਲ੍ਹ ਤਕ ਉਸਨੂੰ ਕਹਿੰਦੇ ਸੀ ਜਿਹੜੇ,
    ਛੱਡ ਗਏ ਨੇ ਅੱਜ ਸਾਥ ਉਹਦਾ,
    ਰਹਿੰਦੇ ਸੀ ਜਿਹੜੇ ਹਰ ਪਲ ਨੇੜੇ,
    ਯਿਸੂ ਤੁਰ ਪਿਆ, ਚੁੱਕਿਆ ਸੀ ਸੂਲੀ ਨੂੰ,
    ਸਾਡਿਆਂ ਗੁਨਾਹਾਂ ਦੇ ਲਈ
    ਚੁੱਕ ਲਿਆ ਸੂਲੀ ਨੂੰ।

    3. ਬਣਿਆ ਹਲੀਮ ਸੀ ਸਾਡੀ ਖਾਤਿਰ,
    ਪਾ ਲਿਆ ਤਾਜ ਉਸਨੇ ਕੰਡਿਆਂ ਦਾ,
    ਚੁੱਕ ਲਿਆ ਭਾਰ ਉਹਨੇ ਆਪਣੇ ਉੱਤੇ,
    ਸਾਰੇ ਪਾਪੀ ਬੰਦਿਆਂ ਦਾ,
    ਟਾਲ ਉਹਨੇ ਦਿੱਤਾ ਸਾਡੇ
    ਉੱਤੋਂ ਇਸ ਹੋਣੀ ਨੂੰ,
    ਸਾਡਿਆਂ ਗੁਨਾਹਾਂ ਦੇ ਲਈ
    ਚੁੱਕ ਲਿਆ ਸੂਲੀ ਨੂੰ।

  • ---

    ਯਿਸੂ ਸੂਲੀ ਉੱਤੇ ਚੜ੍ਹ ਕੇ
    ਬਣਿਆ ਸ਼ਾਫ਼ੀ ਜੱਗ ਦਾ,
    ਲੱਗੇ ਹੱਥੀਂ–ਪੈਰੀਂ ਕਿੱਲ
    ਲਹੂ ਧਾਰੀ ਵਗਦਾ।

    1. ਯਹੂਦੇ ਇਹ ਕੀ ਪੜ੍ਹਾ ਲਈ ਪੱਟੀ,
    ਲੈ ਲਏ ਤੀਹ ਰੁਪਏ ਚੱਟੀ,
    ਯਹੂਦੇ ਇਹ ਕੀ ਖੱਟੀ–ਖੱਟੀ,
    ਫੜਾ ਕੇ ਸ਼ਾਫ਼ੀ ਜੱਗ ਦਾ।

    2. ਯਹੂਦੇ ਆਖਿਆ ਇਹ ਜ਼ੁਬਾਨੀ,
    ਪੱਕੀ ਦੱਸਾਂ ਮੈਂ ਨਿਸ਼ਾਨੀ,
    ਜਿਸ ਦੀ ਚੁੰਮਾਂ ਮੈਂ ਪੇਸ਼ਾਨੀ,
    ਉਹੋ ਸ਼ਾਫ਼ੀ ਜੱਗ ਦਾ।

    3. ਡਾਂਗਾਂ ਤੇ ਤਲਵਾਰਾਂ ਫੜ੍ਹ ਕੇ,
    ਜਾ ਕੇ ਗਤਸਮਨੀ ਵਿੱਚ ਵੜ ਕੇ,
    ਉੱਥੇ ਯਿਸੂ ਤਾਈਂ ਫੜ੍ਹ ਕੇ
    ਜਿਹੜਾ ਸ਼ਾਫ਼ੀ ਜੱਗ ਦਾ।

    4. ਗੈਰਤ ਪਤਰਸ ਦੇ ਮਨ ਆਈ,
    ਨੌਕਰ ’ਤੇ ਤਲਵਾਰ ਚਲਾਈ,
    ਮੈਂ ਤੇ ਅਸੂਲਾਂ ਦਾ ਸਰਦਾਰ,
    ਆਖੇ ਸ਼ਾਫ਼ੀ ਜੱਗ ਦਾ।

    5. ਪਤਰਸ ਬੰਦ ਕਰ ਤਲਵਾਰ,
    ਮੈਂ ਨਹੀਂ ਕਰਨਾ ਚਾਹੁੰਦਾ ਵਾਰ,
    ਮੈਂ ਤਾਂ ਅਸੂਲਾਂ ਦਾ ਸਰਦਾਰ,
    ਆਖੇ ਸ਼ਾਫ਼ੀ ਜੱਗ ਦਾ।

    6. ਮੇਰਾ ਬਾਪ ਬੜ੍ਹਾ ਬਲਹਾਰ,
    ਫੌਜਾਂ ਘੱਲੇ ਬੇਸ਼ੁਮਾਰ,
    ਸਾਰੇ ਲਸ਼ਕਰ ਦੇਵੇ ਮਾਰ,
    ਆਖੇ ਸ਼ਾਫ਼ੀ ਜੱਗ ਦਾ।

  • ---

    ਯਿਸੂ ਦਾ ਲਹੂ, ਕਮਾਲ ਕਰ ਦਿੰਦਾ ਏ,
    ਧੋ ਕੇ ਜਿੰਦ ਨੂੰ, ਬੇਮਿਸਾਲ ਕਰ ਦਿੰਦਾ ਏ।

    1. ਦਾਗ ਲੱਗੇ ਪਾਪਾਂ ਦੇ
    ਉਹ ਸਾਫ਼ ਕਰ ਦਿੰਦਾ ਏ,
    ਯਿਸੂ ਦੀ ਪਾਕੀਜ਼ਗੀ ਦੀ
    ਲੱਜ ਭਰ ਦਿੰਦਾ ਏ,
    ਪਾਕ ਰੂਹ ਉਹ ਆ ਕੇ,
    ਜਲਾਲ ਭਰ ਦਿੰਦਾ ਏ।

    2. ਜਿਹਦੇ ਉੱਤੇ ਰਹਿੰਦਾ ਏ,
    ਯਿਸੂ ਦਾ ਖੂਨ ਏ,
    ਉਹਨੂੰ ਨਾ ਕੋਈ ਖ਼ਤਰਾ,
    ਦਿਲ ’ਚ ਸਕੂਨ ਏ,
    ਸ਼ੈਤਾਨ ਦੇ ਹਮਲੇ, ਹਲਾਲ ਕਰ ਦਿੰਦਾ ਏ।

    3. ਪ੍ਰਭੂ ਇਸ ਲਹੂ ਤੋਂ, ਬਦਰੂਹਾਂ ਸਾਰੀਆਂ,
    ਕਰਦਾ ਖਤਮ ਉਹ ਲਹੂ,
    ਸਭੇ ਹੀ ਬਿਮਾਰੀਆਂ,
    ਕਰਦਾ ਰੂਹ ਨੂੰ, ਬਹਾਲ ਕਰ ਦਿੰਦਾ ਏ।

  • ---

    ਯਿਸੂ ਦੀ ਤੇ ਨਾਲੇ ਮੇਰੀ ਮਾਂ,
    ਸਭ ਔਰਤਾਂ ਦੇ ਵਿੱਚੋਂ ਧੰਨ ਹੈ,
    ਮਰੀਅਮ ਪਿਆਰਾ ਜਿਹਦਾ ਨਾਂ,
    ਸਭ ਔਰਤਾਂ ਦੇ ਵਿੱਚੋਂ ਧੰਨ ਹੈ।

    1. ਖ਼ੁਸ਼ੀ ਦਾ ਸੁਨੇਹਾ ਜਬਰਾਏਲ
    ਆ ਕੇ ਦੱਸਿਆ,
    ਯਿਸੂ ਨੇ ਦੇਹਧਾਰ ਲਿਆ
    ਰੂਹਪਾਕ ਵੱਸਿਆ,
    ਜਿਹੜੇ ਵੇਲੇ ਕੀਤੀ ਉਹਨੇ ਹਾਂ,
    ਸਭ ਔਰਤਾਂ ਦੇ ਵਿੱਚੋਂ ਧੰਨ ਹੈ।

    2. ਨਾਸਰਤ ਸ਼ਹਿਰ ਦੀ
    ਕੁਆਰੀ ਨੇਕ ਪਾਰਸਾ,
    ਯਿਸੂ ਦੇ ਤੇ ਮੇਰੇ ਵਿੱਚ
    ਹੋਈ ਅੱਜ ਸਾਲਸਾ,
    ਦੁੱਖਾਂ ਵਿੱਚ ਡਿੱਗਿਆਂ ਦੀ ਥਾਂ,
    ਸਭ ਔਰਤਾਂ ਦੇ ਵਿੱਚੋਂ ਧੰਨ ਹੈ।

    3. ਕਾਮਯਾਬ ਹੋਵੇਗੀ
    ਨਾ ਕੋਸ਼ਿਸ਼ ਸ਼ੈਤਾਨ ਦੀ,
    ਹੋਵੇਗੀ ਉਹ ਢਾਲ
    ਮੇਰੇ ਕੈਥੋਲਿਕ ਇਮਾਨ ਦੀ,
    ਰੱਖੇਗੀ ਉਹ ਮੇਰੇ ਉੱਤੇ ਛਾਂ,
    ਸਭ ਔਰਤਾਂ ਦੇ ਵਿੱਚੋਂ ਧੰਨ ਹੈ।

    4. ਕਈ ਵਾਰ ਫੇਰ ਉਸ
    ਦੁਨੀਆ ’ਤੇ ਆਣ ਕੇ,
    ਬਿਹਤਰੀ ਬਣਾਈ
    ਸਾਡਾ ਦਰਦ ਪਛਾਣ ਕੇ,
    ਤਨ ਮਨ ਘੋਲ ਘੁੰਮਾ,
    ਸਭ ਔਰਤਾਂ ਦੇ ਵਿੱਚੋਂ ਧੰਨ ਹੈ।

    5. ਉਹਦੀਆਂ ਸਿਫ਼ਾਰਿਸ਼ਾਂ ਦਾ
    ਮੁੱਲ ਪੈ ਨਹੀਂ ਸਕਦਾ,
    ਤੇਰੀ ਨਹੀਂ ਮੈਂ ਮੰਨਦਾ,
    ਇਹ ਯਿਸੂ ਕਹਿ ਨਹੀਂ ਸਕਦਾ,
    ਯਿਸੂ ਉਹਦਾ ਬੇਟਾ ਤੇ ਉਹ ਮਾਂ,
    ਸਭ ਔਰਤਾਂ ਦੇ ਵਿੱਚੋਂ ਧੰਨ ਹੈ।

  • ---

    ਯਿਸੂ ਨੂੰ ਕਬੂਲ ਕਰ ਜ਼ਿੰਦਗੀ ਤੂੰ ਪਾਵੇਂਗਾ,
    ਜੇ ਨਾ ਕੀਤੀ ਤੌਬਾ ਸਿੱਧਾ ਦੋਜ਼ਖ਼ਾਂ ਨੂੰ ਜਾਵੇਗਾ।

    1. ਤੌਬਾ ਪਿੱਛੋਂ ਲੈਣਾ ਬਪਤਿਸਮਾ ਜ਼ਰੂਰ ਹੈ,
    ਮਰ ਕੇ ਦਫ਼ਨ ਹੋਣਾ ਗੱਲ ਵੀ ਜ਼ਰੂਰ ਹੈ,
    ਫਿਰ ਰੂਹ-ਏ-ਪਾਕ ਤੂੰ ਇਨਾਮ ਵਿੱਚ ਪਾਵੇਂਗਾ।

    2. ਕਈਆਂ ਇਸ ਗੱਲ ਨੂੰ ਹੈ ਦਿਲ ਤੋਂ ਵਿਸਾਰਿਆ,
    ਦਿਲੋਂ ਹੋ ਕੇ ਯਿਸੂ ਜੀ ਨੂੰ ਅਜੇ ਨਾ ਪੁਕਾਰਿਆ,
    ਵੇਲਾ ਜਦੋਂ ਲੰਘ ਗਿਆ ਫਿਰ ਪਛਤਾਵੇਂਗਾ।

    3. ਮਿਲੇਗਾ ਜਾ ਰੂਹ-ਏ-ਪਾਕ ਦੇਵੇਗਾ ਦਲੇਰੀਆਂ,
    ਜਗਾ ਪੈਣ ਸੁੱਤੀਆਂ ਬਰਾਂਤਾ ਸਭੇ ਤੇਰੀਆਂ,
    ਸ਼ੇਰਾਂ ਵਾਂਗੂੰ ਗੱਜ ਕੇ ਕਲਾਮ ਨੂੰ ਸੁਣਾਵੇਂਗਾ।

    4. ਲੋਕਾਂ ਦਿਆਂ ਤਾਨ੍ਹਿਆਂ ਤੇ ਮੇਣ੍ਹਿਆਂ ਤੋਂ ਡਰੀਂ ਨਾ,
    ਬਾਜ਼ੀ ਉਹਦੇ ਪਿਆਰ ਵਾਲੀ ਵੇਖੀਂ ਕਿਤੇ ਹਰੀਂ ਨਾ,
    ਤਾਹੀਂਉਂ ਸੱਚਾ ਆਸ਼ਕ ਤੂੰ ਰੱਬ ਦਾ ਕਹਾਵੇਂਗਾ।

  • ---

    ਯਿਸੂ ਮੇਰੇ ਅਯਾਲੀ, ਮੈਂ ਤੇਰੀ ਭੇਡ ਗੁਆਚੀ ਹਾਂ,
    ਮੈਨੂੰ ਲੱਭ ਲਓ ਨਾਸਰੀ ਜੀ, ਮੈਂ ਬਹੁਤ ਉਦਾਸੀ ਹਾਂ।

    1. ਤੂੰ ਹਰਿਆਂ ਘਾਹਾਂ ’ਤੇ ਮੈਨੂੰ ਲੈ ਕੇ ਜਾਂਦਾ ਸੀ,
    ਜਦੋਂ ਲੱਗਦੀ ਸੀ ਪਿਆਸ ਮੈਨੂੰ ਮਿੱਠਾ ਪਾਣੀ ਪਿਲਾਉਂਦਾ ਸੀ।
    ਕਈ ਦਿਨਾਂ ਤੋਂ ਭੁੱਖੀ ਹਾਂ, ਕਈ ਦਿਨਾਂ ਤੋਂ ਪਿਆਸੀ ਹਾਂ,
    ਮੈਨੂੰ ਲੱਭ ਲਓ ਨਾਸਰੀ ਜੀ, ਮੈਂ ਬਹੁਤ ਉਦਾਸੀ ਹਾਂ।

    2. ਵੈਰੀ ਦੀਆਂ ਫਾਹੀਆਂ ਤੋਂ ਮੈਨੂੰ ਆਪ ਬਚਾਉਂਦਾ ਸੀ,
    ਜਦੋਂ ਪੈਂਦੀ ਸੀ ਮਾਰ ਮੈਨੂੰ, ਤੂੰ ਆਪ ਛੁਡਾਉਂਦਾ ਸੀ।
    ਕਈ ਦਿਨਾਂ ਤੋਂ ਭੁੱਖੀ ਹਾਂ, ਕਈ ਦਿਨਾਂ ਤੋਂ ਪਿਆਸੀ ਹਾਂ,
    ਮੈਨੂੰ ਲੱਭ ਲਓ ਨਾਸਰੀ ਜੀ, ਮੈਂ ਬਹੁਤ ਉਦਾਸੀ ਹਾਂ।

    3. ਮੇਰੇ ਦੁੱਖਾਂ ਦੇ ਵੇਲੇ ਮੇਰਾ ਸਾਥ ਨਿਭਾਉਂਦਾ ਸੀ,
    ਮੇਰੇ ਜ਼ਖ਼ਮਾਂ ਦੀ ਮਾਰ ਉੱਤੇ ਤੂੰ ਮਲ੍ਹਮ ਲਗਾਉਂਦਾ ਸੀ।
    ਕਈ ਦਿਨਾਂ ਤੋਂ ਭੁੱਖੀ ਹਾਂ, ਕਈ ਦਿਨਾਂ ਤੋਂ ਪਿਆਸੀ ਹਾਂ,
    ਮੈਨੂੰ ਲੱਭ ਲਓ ਨਾਸਰੀ ਜੀ, ਮੈਂ ਬਹੁਤ ਉਦਾਸੀ ਹਾਂ।

  • ---

    ਯਿਸੂ ਤੇਰਾ ਯਿਸੂ ਤੇਰਾ ਪੱਲਾ ਫੜ੍ਹਕੇ,
    ਮੈਂ ਤਰ ਗਈ ਔਗਣਹਾਰੀ।

    1. ਨੂਰ ਤੇਰੇ ਨੇ ਚਮਕ ਜੋ ਮਾਰੀ,
    ਜਾਂਦੀ ਰਹੀ ਬਿਮਾਰੀ,
    ਮੇਰੀ ਜਾਂਦੀ ਰਹੀ ਬਿਮਾਰੀ।

    2. ਪਾਪਾਂ ਨੇ ਮੈਨੂੰ ਆਣ ਦਬਾਇਆ,
    ਯਿਸੂ ਨੇ ਮੈਨੂੰ ਆਣ ਛੁਡਾਇਆ,
    ਮੈਨੂੰ ਯਿਸੂ ਆਣ ਛੁਡਾਇਆ।

    3. ਪਾਪਾਂ ਵਿੱਚ ਸੀ ਕਿਸ਼ਤੀ ਡੁੱਬਦੀ,
    ਯਿਸੂ ਨੇ ਮੈਨੂੰ ਪਾਰ ਲਗਾਇਆ,
    ਮੈਨੂੰ ਯਿਸੂ ਨੇ ਪਾਰ ਲਗਾਇਆ।

    4. ਨਾਮ ਤੇਰੇ ਦੀ ਐਸੀ ਚੜ੍ਹ ਗਈ,
    ਜਾਂਦੀ ਰਹੀ ਬਿਮਾਰੀ,
    ਮੇਰੀ ਜਾਂਦੀ ਰਹੀ ਬਿਮਾਰੀ।

    5. ਜਦੋਂ ਤੋਂ ਤੇਰੇ ਚਰਨਾਂ ’ਚ ਆ ਗਈ,
    ਭੁੱਲ ਗਈ ਦੁਨੀਆ ਸਾਰੀ,
    ਮੈਂ ਭੁੱਲ ਗਈ ਦੁਨੀਆ ਸਾਰੀ।

  • ---

    ਯਿਸੂ ਮੇਰੇ ਦਿਲ ਵਿੱਚ ਵੱਸਦਾ ਗੱਲਾਂ ਕਰਦਾ ਹੈ,
    ਦਿੰਦਾ ਮੇਰੇ ਦਿਲ ਨੂੰ ਤਸੱਲੀ, ਸਦਾ ਸੰਭਾਲਦਾ ਹੈ।

    1. ਜਦ ਸ਼ੈਤਾਨੀ ਬੰਦੇ ਮੈਨੂੰ ਘੇਰਦੇ ਚਾਰ ਚੁਫ਼ੇਰੇ,
    ਰੂਹ ਦੇ ਭਾਂਬੜ ਭੇਜਕੇ ਮੈਨੂੰ ਕਰਦਾ ਉਹ ਦਲੇਰ ਏ,
    ਸਿਰ ਝੁਕਾ ਕੇ ਉਹ ਸ਼ੈਤਾਨ ਦਾ, ਨੀਵਾਂ ਕਰਦਾ ਹੈ।

    2. ਜਦ ਮੈਂ ਚੱਲਦਾ ਵਿੱਚ ਉਜਾੜਾਂ, ਕਰੇ ਖ਼ੌਫ਼ ਨੂੰ ਢੇਰ,
    ਚੱਲਦਾ ਮੇਰੇ ਨਾਲ ਹੋ ਚਾਨਣ ਡਰਦਾ ਨਾ ਮੈਂ ਫੇਰ,
    ਰਾਹ ਵਿੱਚ ਮੈਨੂੰ ਨੂਰ ਬਖ਼ਸ਼ਦਾ ਉਹ ਚਲਾਉਂਦਾ ਹੈ।

    3. ਮਾਰਨ ਗਿੱਦੜੀ ਦੱਬਦੇ ਸ਼ੈਤਾਨਾ, ਆਵੀਂ ਨਾ ਤੂੰ ਫੇਰ,
    ਪਾਈ ਪਿਤਾ ਅਬ ਰੂਹੇ ਦਲੇਰੀ ਪਾਸੋਂ ਯਿਸੂ, ਸ਼ੇਰ,
    ਹਾਰ ਕੇ ਬਾਜ਼ੀ ਸ਼ੈਤਾਨ, ਸੂਲੀ ਵੱਲ ਤੱਕਦਾ ਹੈ।

  • ---

    ਯਿਸੂ ਕਿਰਪਾ ਕੀਤੀ ਸੀ ਤੂੰ, ਤਾਇਓਂ ਦਰ ’ਤੇ ਆ ਗਿਆ
    ਘਿਰਿਆ ਪਾਪਾਂ ਨਾਲ ਮੈਂ ਸਾਂ, ਯਿਸੂ ਤੂੰ ਬਚਾ ਲਿਆ।

    1. ਕਈ ਵਾਰ ਸੋਚਿਆ ਮੈਂ, ਕਿੰਨਾ ਤੂੰ ਮਹਾਨ,
    ਖਾ ਕੇ ਮੇਰੇ ਲਈ ਮਾਰ, ਹੋਇਆ ਤੂੰ ਕੁਰਬਾਨ,
    ਤੇਰੀ ਕੁਰਬਾਨੀ ਤੋਂ, ਮੈਂ ਨਿਹਾਲ ਹੋ ਗਿਆ।

    2. ਜਦੋਂ ਮੈਨੂੰ ਛੱਡ ਗਏ, ਆਪਣੇ ਹੀ ਸਾਰੇ,
    ਰਹਿ ਗਿਆ ਸੀ ਇਕੱਲਾ, ਤੇਰੇ ਹੀ ਸਹਾਰੇ,
    ਖਾ ਕੇ ਤਰਸ ਮੇਰੇ ’ਤੇ, ਤੂੰ ਸੀਨੇ ਲਾ ਲਿਆ।

    3. ਜੋ ਵੀ ਵਿਸ਼ਵਾਸ ਨਾਲ, ਦਰ ਤੇਰੇ ਆਇਆ,
    ਬਿਨ ਮੰਗਿਆਂ ਓਹਨੇ, ਤੇਰੇ ਕੋਲੋਂ ਪਾਇਆ,
    ਮੇਰੇ ਜਿਹੇ ਪਾਪੀ ਦਾ ਵੀ, ਜੀਵਨ ਸਵਾਰਿਆ।

  • ---

    ਯੁਵਾ ਧਾਰਾ, ਯੁਵਾ ਧਾਰਾ,
    ਵਡਮੁੱਲਾ ਸਾਡਾ ਸਰਮਾਇਆ,
    ਕੈਥੋਲਿਕ ਯੁਵਾ ਧਾਰਾ,
    ਯੁਵਾ ਧਾਰਾ, ਯੁਵਾ ਧਾਰਾ।

    1. ਚਿੰਤਿਤ ਇਹ ਯੁਵਕ ਹਨ ਸਾਰੇ,
    ਬੱਚੇ ਅਤੇ ਬੁੱਢਿਆਂ ਲਈ,
    ਪਿੰਡ ਸ਼ਹਿਰ ਸਮਾਜ ਦੇ ਸਾਰੇ,
    ਸਭ ਦੁੱਖ ਹਰਨ ਦੇ ਲਈ,
    ਇਸ ਸ਼ਕਤੀ ਨੂੰ ਮਜਬੂਤ ਕਰੀਏ,
    ਲਾਈਏ ਜੈ ਦਾ ਨਾਅਰਾ,
    ਯੁਵਾ ਧਾਰਾ, ਯੁਵਾ ਧਾਰਾ।

    2. ਸੋਚੋ ਸਮਝੋ ਭੁੱਲ ਨਾ ਜਾਣਾ,
    ਯਿਸੂ ਵਾਜਾਂ ਮਾਰੇ,
    ਭਲੀ ਜਵਾਨੀ ਦੀ ਹੈ ਸੇਵਾ,
    ਜ਼ਬੂਰ ਨਵੀਸ ਪੁਕਾਰੇ,
    ਯੁਵਕ ਯੁਵਤੀਆਂ ਇਕੱਠੇ ਹੋ ਕੇ,
    ਲਾਈਏ ਖ਼ੁਸ਼ੀ ਦਾ ਨਾਅਰਾ,
    ਯੁਵਾ ਧਾਰਾ, ਯੁਵਾ ਧਾਰਾ।

    3. ਨਿੱਤ ਨੇਮ ਵਿੱਚ ਯਾਦ ਪ੍ਰਭੂ ਨੂੰ,
    ਕਰੀਏ ਰਲ-ਮਿਲ ਸਾਰੇ,
    ਭਗਤੀ ਸ਼ਕਤੀ ਉਸ ਤੋਂ ਮੰਗੀਏ,
    ਵਿੱਚ ਸ਼ਾਂਤੀ ਸਾਰੇ,
    ਚੜ੍ਹ ਸਲੀਬ ਉਸ ਖੂਨ ਵਹਾਇਆ,
    ਨੇਤਾ ਸਾਡਾ ਭਾਰਾ,
    ਯੁਵਾ ਧਾਰਾ, ਯੁਵਾ ਧਾਰਾ।

  • ---

    ਯੂਸਫ਼ ਐ ਬਾਪ ਪਿਆਰੇ,
    ਯਿਸੂ ਨੂੰ ਪਾਲਣ ਵਾਲੇ,
    ਮਿਹਨਤ ਦਾ ਮਿਹਨਤੀਆਂ ਨੂੰ
    ਸਬਕ ਸਿਖਾਲਣ ਵਾਲੇ।

    1. ਦੱਸਿਆ ਜਦ ਭੇਦ ਇਲਾਹੀ
    ਸੁਪਨੇ ਵਿੱਚ ਆਣ ਫਰਿਸ਼ਤੇ,
    ਮਰੀਅਮ ਨੂੰ ਘਰ ਲਿਆਂਦਾ
    ਸੁਪਨੇ ਤੋਂ ਜਾਗਣ ਵਾਲੇ।

    2. ਜਾਣਾ ਨੱਸ ਸ਼ਹਿਰ ਮਿਸਰ ਨੂੰ
    ਜ਼ਾਲਿਮ ਦਾ ਵਾਰ ਬਚਾ ਕੇ,
    ਯਿਸੂ ਦੇ ਸਿਰ ’ਤੇ ਆਈ
    ਆਫ਼ਤ ਨੂੰ ਟਾਲਣ ਵਾਲੇ।

    3. ਯਿਸੂ ਦੇ ਪਾਲਣ ਖ਼ਾਤਰ
    ਧਰਮੀ ਰੱਬ ਚੁਣਿਆ ਤੈਨੂੰ,
    ਸ਼ਾਹ ਦੋ ਆਲਮ ਆਪਣੀ
    ਗੋਦੀ ਬਿਠਾਵਣ ਵਾਲੇ।

    4. ਹਰ ਇੱਕ ਨੂੰ ਪੁੁੱਛਦੇ ਫਿਰਦੇ
    ਮਰੀਅਮ ਤੇ ਯੂਸਫ਼ ਦੋਵੇਂ,
    ਮੇਲੇ ਵਿੱਚ ਯਰੂਸ਼ਲਮ ਦੇ,
    ਯਿਸੂ ਨੂੰ ਭਾਲਣ ਵਾਲੇ।

    5. ਯਿਸੂ ਦੇ ਅੱਗੇ ਕਰ ਤੂੰ
    ਆਪਣੀ ਪੁਰ ਅਸਰ ਸਿਫ਼ਾਰਿਸ਼,
    ਲੇਲਾ ਖ਼ੁਦਾ ਦਾ ਹੱਥੀਂ
    ਆਪਣੇ ਸੰਭਾਲਣ ਵਾਲੇ।

  • ---

    ਯਿਸੂ ਵਿੱਚ ਰਸੂਲਾਂ ਪਤਰਸ ਨੂੰ
    ਸਰਦਾਰ ਬਣਾਇਆ ਏ,
    ਉਹਨੂੰ ਰੁਤਬਾ ਬਖ਼ਸ਼ਿਆ ਆਹਲਾ
    ਗੱਦੀ ’ਤੇ ਬਿਠਾਇਆ ਏ।

    1. ਤੇਰਾ ਪਤਰਸ ਨਾਮ ਸਦਾਵਾਂ,
    ਤੇ ਉਸਾਰਨਯੋਗ ਬਣਾਵਾਂ,
    ਤੂੰ ਤਾਂ ਪੱਥਰ ਹੈ ਬੁਨਿਆਦੀ,
    ਯਿਸੂ ਨੇ ਫਰਮਾਇਆ ਏ।

    2. ਮੇਰਾ ਇੱਜੜ ਖੂਬ ਚਰਾਈਂ,
    ਲੇਲੇ ਤੇ ਭੇਡਾਂ ਤਾਈਂ,
    ਢਾਂਗਾ ਪਤਰਸ ਹੱਥ ਅਯਾਲੀ
    ਯਿਸੂ ਨੇ ਫੜ੍ਹਾਇਆ ਏ।

    3. ਉਹਨਾਂ ਲੋਕਾਂ ਦੀ ਮੱਤ ਮਾਰੀ,
    ਜਿਹੜੇ ਪਤਰਸ ਤੋਂ ਇਨਕਾਰੀ,
    ਵੇਖੋ ਵਿੱਚ ਕਲਾਮ ਇਲਾਹੀ,
    ਯਿਸੂ ਨੇ ਫਰਮਾਇਆ ਏ।

    4. ਤੇਰੇ ਕਰਾਂਗਾ ਮੈਂ ਹਵਾਲੇ,
    ਜੰਨਤ ਦੀਆਂ ਕੁੰਜੀਆਂ ਤਾਲੇ,
    ਜੋ ਕਹੋ ਧਰਤੀ ਹੋ ਜਾਊ ਸਵਰਗੀ,
    ਯਿਸੂ ਨੇ ਫਰਮਾਇਆ ਏ।

  • ---

    ਯਿਸੂ ਦੂਈ ਵਾਲਾ ਹਰਫ਼ ਮਿਟਾ ਕੇ
    ਆਇਆ ਦੁਨੀਆ ’ਤੇ।

    1. ਆਜੜੀ ਹੈਰਾਨ ਹੋਏ, ਡਾਢੇ ਪਰੇਸ਼ਾਨ ਹੋਏ,
    ਜਦੋਂ ਦੱਸਿਆ ਫਰਿਸ਼ਤੇ ਨੇ ਆ ਕੇ।

    2. ਸਾਡੇ ਵਿੱਚ ਰਹਿਣ ਲਈ, ਪੀੜ ਸਾਡੀ ਸਹਿਣ ਲਈ,
    ਡਿੱਠਾ ਬੈਤਲਹਮ ਵਿੱਚ ਜਾ ਕੇ।

    3. ਸਾਰਿਆਂ ਦੀ ਬੇਕਰਾਰੀ, ਮੁੱਕ ਗਈ ਉਡੀਕ ਸਾਰੀ,
    ਸਾਡੇ ਦਿਲਾਂ ਵਾਲਾ ਭਰਮ ਮਿਟਾ ਕੇ।

    4. ਨਬੀਆਂ ਦਾ ਬਾਦਸ਼ਾਹ, ਪਾਪੀਆਂ ਦਾ ਖੈਰ–ਖਾਹ,
    ਕੀਤਾ ਧੰਨ–ਧੰਨ ਦਰਸ਼ਨ ਪਾ ਕੇ।

    5. ਗੋਰਿਆਂ ਤੇ ਕਾਲਿਆਂ ਲਈ,
    ਕੁੱਲ ਕੌਮਾਂ ਵਾਲਿਆਂ ਲਈ,
    ਯਿਸੂ ਆਪਣਾ ਰੂਪ ਵਟਾ ਕੇ।

  • ---

    ਯਿਸੂ ਨੇ ਤੇਰੇ ਬਦਲੇ ਸੂਲੀ ’ਤੇ ਜਾਨ ਗਵਾਈ,
    ਤੈਨੂੰ ਯਕੀਨ ਨਾ ਆਇਆ ਤੇਰੀ ਏ ਬੇਪਰਵਾਈ।

    1. ਆਇਆ ਬਹਾਲ ਕਰਨ ਜ਼ਿੰਦਗੀ ਤੇਰੀ ਦੁਬਾਰਾ,
    ਦੌਲਤ ਦਾ ਮਾਣ ਤੈਨੂੰ, ਕਿਸ ਕੰਮ ਦੀ ਹੈ ਕਮਾਈ।

    2. ਕੀ ਫ਼ਾਇਦਾ ਵਿੱਚ ਬੁਢਾਪੇ ਯਿਸੂ ਦਾ ਨਾਮ ਜੱਪਣਾ,
    ਕਰ ਕਰ ਕੇ ਐਬ ਭੈੜੇ ਜ਼ਿੰਦਗੀ ਏ ਤੂੰ ਗੁਆਈ।

    3. ਇੱਕ ਦਿਨ ਖ਼ੁਦਾ ਨੇ ਤੇਥੋਂ ਲੈਣਾ ਹਿਸਾਬ ਸਾਰਾ,
    ਕੀ ਜੱਗ ਤੋਂ ਲੈ ਕੇ ਆਇਆ, ਕਿੱਥੇ ਤੇਰੀ ਕਮਾਈ।

    4. ਦੱਸ ਕੀ ਜਵਾਬ ਦੇਵੇਂਗਾ ਜਾ ਕੇ ਖ਼ੁਦਾ ਦੇ ਅੱਗੇ,
    ਉੱਥੇ ਵੱਸ ਨਾ ਕੋਈ, ਫਿਰੇਂਗਾ ਮੂੰਹ ਛੁਪਾਈ।

    5. ਬੰਦਿਆ ਅਜੇ ਵੀ ਵੇਲਾ, ਕਰ ਲੈ ਗ਼ੁਨਾਹ ਤੋਂ ਤੌਬਾ,
    ਡਿੱਗ ਕੇ ਮਸੀਹ ਦੇ ਕਦਮੀਂ, ਮੂੰਹੋਂ ਮੰਗ ਲੈ ਰਿਹਾਈ।

  • ---

    ਯਿਸੂ ਹੈ ਸਾਡਾ ਮੁਕਤੀਦਾਤਾ,
    ਬੇੜੇ ਪਾਰ ਕਰਾਉਂਦਾ ਏ,
    ਦਰ ਉਹਦੇ ’ਤੇ ਆਵਣ ਵਾਲਾ,
    ਮੰਗੀਆਂ ਮੁਰਾਦਾਂ ਪਾਉਂਦਾ ਏ।

    1. ਜਨਮ ਲਿਆ ਉਹਨੇ ਮਰੀਅਮ ਦੇ ਘਰ,
    ਯਿਸੂ ਨਾਮ ਰਖਾਇਆ ਏ,
    ਆਪਣੇ ਦੁਸ਼ਮਣ ਵੈਰੀ ਨੂੰ ਵੀ,
    ਕਰਨਾ ਪਿਆਰ ਸਿਖਾਇਆ ਏ,
    ਲੜ ਯਿਸੂ ਦੇ ਲੱਗ ਜੋ ਜਾਵੇ,
    ਉਹਦੇ ਹੀ ਗੁਣ ਗਾਉਂਦਾ ਏ।

    2. ਦੁਖੀਆਂ ਤੇ ਬੇਆਸਰਿਆਂ ਦੀ,
    ਦੇਖਭਾਲ ਉਹ ਕਰਦਾ ਏ,
    ਸੂਲੀ ਉੱਤੇ ਸਾਡੀ ਖਾਤਿਰ,
    ਸਾਰੇ ਹੀ ਦੁੱਖ ਜਰਦਾ ਏ,
    ਨਾਮ ਹੈ ਉਹਦਾ ਸ਼ਕਤੀਵਾਲਾ,
    ਜੱਪ ਲਓ ਜਿਹੜਾ ਚਾਹੁੰਦਾ ਏ।

    3. ਪਾਪੀਆਂ ਨੂੰ ਉਹਨੇ ਰਾਹੀ ਪਾਇਆ,
    ਮੁਰਦਿਆਂ ਨੂੰ ਜਵਾਇਆ ਏ,
    ਛੋਟਿਆਂ ਤੇ ਮਸਕੀਨਾਂ ਕੋਲੋਂ
    ਵੱਡਾ ਕੰਮ ਕਰਾਇਆ ਏ,
    ਮੇਰੇ ਵਰਗਾ ਪਾਪੀ ਉਹਦੇ,
    ਦਰ ’ਤੇ ਸੀਸ ਝੁਕਾਉਂਦਾ ਏ।

  • ---

    ਯਿਸੂ ਪੈਦਾ ਹੋਇਆ ਗਾਓ ਰੱਬ ਦੀ ਸਨਾ,
    ਨਾਲ ਮਿਲਕੇ ਫਰਿਸ਼ਤੇ ਤੇ ਅਯਾਲੀਆਂ।

    1. ਯਿਸੂ ਚਰਨੀ ’ਚ ਵੇਖੋ ਡੇਰਾ ਲਾਇਆ,
    ਰੱਬ ਬਣਕੇ ਮਨੁੱਖ ਜੱਗ ’ਤੇ ਫੇਰਾ ਪਾਇਆ,
    ਗਾਓ ਮਹਿਮਾ ਦੀ ਗੀਤ, ਉਹਦੀ ਵਡਿਆਈਆਂ,
    ਨਾਲ ਮਿਲਕੇ…।

    2. ਮਰੀਅਮ ਵੇਖੋ ਵੱਲ ਲਾਲ ਨਾਲੇ ਕਰਦੀ ਲਾਡ,
    ਕਿੰਨਾ ਵੱਡਾ ਹੈ ਇਹ ਪਾਕ ਰੂਹ ਦਾ ਕਮਾਲ,
    ਕਰਦੀ ਸਿਫ਼ਤਾਂ ਤੇ ਅਰਜ਼ੋਈਆਂ,
    ਨਾਲ ਮਿਲਕੇ…।

    3. ਰਾਜੇ ਮਹਾਰਾਜੇ ਸੀਸ ਨਿਵਾਉਂਦੇ ਨੇ,
    ਸੋਨਾ, ਮੂਰ੍ਹ ਤੇ ਲੋਬਾਨ ਚੜ੍ਹਾਉਂਦੇ ਨੇ,
    ਦੇਣ ਮੁਕਤੀ ਦੇ ਕੰਮ ਦੀਆਂ ਨਿਸ਼ਾਨੀਆਂ,
    ਨਾਲ ਮਿਲਕੇ…।

    4. ਅਸੀਂ ਗਾਉਂਦੇ ਹਾਂ ਗੀਤ ਖ਼ੁਸ਼ੀਆਂ ਚਾਅਵਾਂ ਦੇ ਨਾਲ,
    ਸਾਨੂੂੰ ਮਿਲਿਆ ਹੈ ਰੱਬ ਨਾਲੇ ਰੱਬ ਦਾ ਜਲਾਲ,
    ਗਾਓ ਹਿਰਦੇ ਨਾਲ, ਗੀਤ, ਕਵਾਲੀਆਂ,
    ਨਾ ਮਿਲਕੇ…।

  • ---

    ਯਿਸੂ ਨਾਲ ਪ੍ਰੀਤ ਜਿਨ੍ਹਾਂ ਦੀ,
    ਉਹ ਪਾਪੀ ਤਰ ਜਾਵਣਗੇ।

    1. ਐਂਵੇਂ ਉਮਰ ਗਵਾਈ ਮੂਰਖ,
    ਦੁਨੀਆ ਕੂੜ ਪਸਾਰਾ ਈ,
    ਹੁਣ ਵੀ ਸੋਚ ਸਮਝ ਦਾ ਵੇਲਾ,
    ਇਹ ਦਿਨ ਹੱਥ ਨਾ ਆਵਣਗੇ।

    2. ਨਾਲ ਨਾ ਕੁਝ ਲੈ ਜਾਣਾ ਪਿਆਰੇ,
    ਐਂਵੇਂ ਖੱਪ–ਖੱਪ ਮਰਨਾ ਏ,
    ਧਨ ਦੌਲਤ ਤੇ ਮਾਲ ਖ਼ਜ਼ਾਨੇ,
    ਇੱਥੇ ਹੀ ਰਹਿ ਜਾਵਣਗੇ।

    3. ਜਿਨ੍ਹਾਂ ਲਈ ਤੂੰ ਪਾਪ ਕਮਾਵੇਂ,
    ਯਾਰ ਕਿਸੇ ਨਾ ਬਣਨਾ ਏ,
    ਮਾਂ–ਪਿਓ, ਮਿੱਤਰ, ਯਾਰ ਪਿਆਰੇ,
    ਨਾਲ ਨਾ ਕੋਈ ਜਾਵਣਗੇ।

  • ---

    ਯਿਸੂ ਨੇ ਮੈਨੂੰ ਪਿਆਰ ਕੀਤਾ,
    ਮਨੁੱਖ ਬਣ ਕੇ ਜਨਮ ਲਿਆ,
    ਆਪਣਾ ਖੂਨ ਵਹਾ ਕੇ,
    ਸਲੀਬ ਉਤੇ ਜਾਨ ਦੇ ਕੇ।

    1. ਮਾਂ ਦੀ ਕੁੱਖ ਵਿਚ ਜਨਮ ਤੋਂ ਪਹਿਲਾਂ,
    ਪ੍ਰਭੂ ਨੇ ਮੈਨੂੰ ਚੁਣਿਆ,
    ਕੁੱਖ ਵਿਚ ਮੈਨੂੰ ਪਾਲਿਆ,
    ਦੁਨੀਆ ਵਿਚ ਲੈ ਕੇ ਆਇਆ।

    2. ਸੰਸਾਰ ਦੀ ਨੀਂਹ ਰੱਖਣ ਤੋਂ ਪਹਿਲਾਂ,
    ਪ੍ਰਭੂ ਨੇ ਮੈਨੂੰ ਚੁਣਿਆ,
    ਆਪਣਾ ਪਿਆਰ ਵਿਖਾਇਆ,
    ਆਪਣੇ ਸਰੂਪ ਬਣਾਇਆ।

    3. ਆਪਣੀ ਹਥੇਲੀ ’ਤੇ ਨਾਂ ਲਿਖਿਆ,
    ਸਾਡੀ ਖ਼ਬਰ ਉਹ ਰੱਖਦਾ,
    ਫਰਿਸ਼ਤਿਆਂ ਨੂੰ ਉਹ ਭੇਜਦਾ,
    ਰੱਖਿਆ ਸਾਡੀ ਕਰਦਾ।

  • ---

    ਯਿਸੂ ਚਾਨਣ ਦੁਨੀਆ ਦਾ
    ਕਰੇ ਖ਼ਤਮ ਹਨੇਰੇ ਨੂੰ,
    ਅਸੀਂ ਸਿਜਦਾ ਕਰਦੇ ਹਾਂ
    ਹਰ ਸ਼ਾਮ ਸਵੇਰੇ ਨੂੰ।

    1. ਪਾਪਾਂ ਦੀ ਗੁਲਾਮੀ ਤੋਂ
    ਕਰਦਾ ਛੁਟਕਾਰਾ ਏ,
    ਦੁਖੀਆਂ ਤੇ ਬਿਮਾਰਾਂ ਦੀ
    ਜ਼ਿੰਦਗੀ ਦਾ ਸਹਾਰਾ ਏ,
    ਸੱਚੀ ਦਰਦੀ ਦੁਨੀਆ ਦਾ
    ਜਾਣੇ ਦਰਦ ਉਹ ਮੇਰੇ ਨੂੰ।

    2. ਉਸ ਜਗਤ ਪ੍ਰੇਮੀ ਨੇ
    ਪਿਆਰ ਬੇਹੱਦ ਕੀਤਾ ਏ,
    ਸਾਡਿਆਂ ਗੁਨਾਹਾਂ ਦਾ ਯਿਸੂ
    ਪਿਆਲਾ ਪੀਤਾ ਏ,
    ਪੈਰਾਂ ਹੇਠ ਮਿੱਧਦਾ ਏ
    ਦੁਸ਼ਮਣ ਦੇ ਡੇਰੇ ਨੂੰ।

    3. ਜਦ ਤਕ ਇਹ ਜ਼ਿੰਦਗੀ ਏ,
    ਮਹਿਮਾ ਉਸਦੀ ਗਾਵਾਂਗੇ,
    ਕੁਰਬਾਨੀ ਦਿਲਾਂ ਦੀ ਅਸੀਂ
    ਉਸ ਨੂੰ ਚੜ੍ਹਾਵਾਂਗੇ,
    ਜਿਹਨੇ ਦਿਲ ਵਿੱਚ ਰੱਖਿਆ ਏ,
    ਭੁੱਲੇ ਪਿਆਰ ਨਾ ਤੇਰੇ ਨੂੰ।

    4. ਅਸੀਂ ਉਸਨੂੰ ਮਿਲਣੇ ਦਾ
    ਰੱਖਿਆ ਨਿਸ਼ਾਨਾ ਏ,
    ਉਹਨੂੰ ਜ਼ਿੰਦਗੀ ਮਿਲ ਜਾਂਦੀ
    ਜਿਹੜਾ ਉਸਦਾ ਦਿਵਾਨਾ,
    ਤੱਕ ਚਾਨਣ ਰਾਹਾਂ
    ਛੱਡ ਮੌਤ ਦੇ ਘੇਰੇ ਨੂੰ।

  • ---

    ਯਿਸੂ ਆਏਗਾ ਜਲਦੀ ਮੈਂ ਸ਼ਾਦ ਰਹਾਂ,
    ਉਹ ਲੈ ਜਾਏਗਾ ਸੰਤਾਂ ਨੂੰ ਵਿੱਚ ਅਸਮਾਨ।

    1. ਜਿਨ੍ਹਾਂ ਨੂੰ ਬੁਲਾਇਆ ਯਿਸੂ ਕਰਦਾ ਪਿਆਰ,
    ਉਹਨਾਂ ਨੂੰ ਹਮੇਸ਼ਾ ਯਿਸੂ ਕਰਦਾ ਤਿਆਰ,
    ਉਹਨਾਂ ਨੂੰ ਸਿਓਨ ਵਿੱਚ ਦੇਵੇ ਅਸਥਾਨ।

    2. ਵੇਖਾਂ ਸਦਾ ਪੂਰੇ ਹੁੰਦੇ ਆਮਦ ਦੇ ਨਿਸ਼ਾਨ,
    ਦਿਨੇਂ ਰਾਤੀ ਦੁੱਖ ਉਠਾਏ ਸਾਰਾ ਇਹ ਜਹਾਨ,
    ਦੇਵੇਂਗਾ ਛੁਟਕਾਰਾ ਯਿਸੂ ਆ ਗਿਆ ਸਮਾਂ।

    3. ਦੁੱਖ ਅਜ਼ਮਾਇਸ਼ਾਂ ਇਹ ਹੈ ਬੀਆਬਾਨ ਦੀ ਰਾਹ,
    ਹੋ ਕੇ ਦਯਾਵਾਨ ਯਿਸੂ ਰੱਖਦਾ ਨਿਗਾਹ,
    ਫਤਹਿ ਪਾਏ ਸੰਤਾਂ ਨੂੰ ਦੇਵੇਗਾ ਇਨਾਮ।

    4. ਨਰਸਿੰਗਾ ਫੂੰਕਾ ਜਾਏਗਾ ਵਿੱਚ ਅਸਮਾਨ,
    ਉਸ ਵਕਤ ਮਕੁੱਦਸ ਹੋ ਜਾਏਂਗੇ ਸ਼ਾਦਮਾਨ,
    ਜਿਨ੍ਹਾਂ ਨੇ ਅਖ਼ੀਰ ਤਕ ਰੱਖਿਆ ਇਮਾਨ।

  • ---

    ਯਿਸੂ ਤੇਰਾ ਮੱਸਾਹ, ਸਾਡੇ ਜੂਲ਼ੇ ਤੋੜ ਦਿੰਦਾ ਏ,
    ਸਾਦਕਾਂ ਨੂੰ ਸੱਜਰਾ, ਉਹ ਕਾਫ਼ੀ ਜ਼ੋਰ ਦਿੰਦਾ ਏ।

    1. ਜੇਲ੍ਹਾਂ ਨੂੰ ਹਲਾਵੇ, ਕੈਦੀ ਕਰਦਾ ਆਜ਼ਾਦ ਏ,
    ਦੁੱਖਾਂ ਦੇ ਮਾਰਿਆਂ ਦੇ, ਦਿਲ ਕਰੇ ਸ਼ਾਂਤ ਏ,
    ਦੁਖੀਆਂ ਦੇ ਟੁੱਟੇ ਹੋਏ, ਦਿਲ ਜੋੜ ਦਿੰਦਾ ਏ।

    2. ਹੋ ਜਾਂਦੀ ਜਿਹਦੀ, ਯਿਸੂ ਨਾਲ ਮੁਲਾਕਾਤ ਏ,
    ਵੰਡਦਾ ਖ਼ਜ਼ਾਨੇ, ਚੰਗੇ ਕਰਦਾ ਹਾਲਾਤ ਏ,
    ਉੱਡਦੇ ਤੂਫ਼ਾਨਾਂ ਦੇ, ਉਹ ਮੂੰਹ ਮੋੜ ਦਿੰਦਾ ਏ।

    3. ਮੱਸਾਹ ਤੇਰਾ ਸੋਚ ਤੇ ਖਿਆਲ ਨਵੇਂ ਕਰਦਾ,
    ਰੂਹ ਦੀਆਂ ਨਿਹਮਤਾਂ ਤੇ ਫਲ਼ਾਂ ਨਾਲ ਭਰਦਾ,
    ਜ਼ਿੰਦਗੀ ’ਚ ਖ਼ੁਸ਼ੀਆਂ ਤੇ ਰਾਜ਼ ਹੋਰ ਦਿੰਦਾ ਏ।