45 Tracks
  • ---

    8. ਰੱਬ ਦੀ ਮੈਂ ਗਾਵਾਂਗਾ ਸਨਾ, ਮੈਨੂੰ ਜੋ ਦਿੰਦਾ ਹੈ ਸਲਾਹ।
    ਰਾਤ ਦੇ ਵੇਲੇ ਦਿਲ ਮੇਰਾ, ਮੈਨੂੰ ਸਿਖਾਉਂਦਾ ਹੈ ਸਦਾ।

    9. ਮੇਰੀ ਨਿਗਾਹ ਖ਼ੁਦਾ ’ਤੇ ਹੈ, ਉਹੋ ਤੇ ਮੇਰਾ ਹੈ ਖ਼ੁਦਾ,
    ਰਹਿੰਦਾ ਹੈ ਮੇਰੇ ਸੱਜੇ ਵੱਲ, ਮੈਂ ਤੇ ਕਦੀ ਨਾ ਥਿੜਕਾਂਗਾ।

    10. ਏਸੇ ਸਬੱਬ ਤੋਂ ਮੇਰਾ ਮਨ, ਖ਼ੁਸ਼ ਹੈ ਤੇ ਖ਼ੁਸ਼ੀ ਵਿੱਚ ਹੈ ਨਿਹਾਲ,
    ਏਸੇ ਸਬੱਬ ਤੋਂ ਮੇਰਾ ਤਨ, ਪਾਵੇਗਾ ਚੈਨ ਉਮੀਦਾਂ ਨਾਲ।

    11. ਗੋਰ ਦੇ ਵਿੱਚ ਤੂੰ ਮੇਰੀ ਜਾਨ, ਕਦੀ ਨਾ ਰਹਿਣ ਦੇਵੇਂਗਾ,
    ਹਾਂ ਮੁਕੱਦਸ ਆਪਣੇ ਨੂੰ, ਕਦੀ ਨਾ ਸੜਨ ਦੇਵੇਂਗਾ।

    12. ਤੂੰ ਏਂ ਤੇ ਜ਼ਿੰਦਗੀ ਦਾ ਰਾਹ, ਦੱਸੇਂਗਾ ਮੈਨੂੰ, ਐ ਖ਼ੁਦਾ,
    ਤੇਰੇ ਹਜ਼ੂਰ ਤੇ ਸੱਜੇ ਹੱਥ, ਖ਼ੁਸ਼ੀਆਂ ਤੇ ਮੌਜਾਂ ਹਨ ਸਦਾ।

  • ---

    ਰੱਬ ਅਯਾਲੀ ਮੇਰੇ ਕੋਲ, ਮੇਰੇ ਦਿਲ ਨੂੰ ਨਹੀਂ ਡੋਲ।

    1. ਕਦੀ ਨਾ ਹੋਵੇਗੀ ਥੁੜ ਮੈਨੂੰ, ਰੱਬ ਜੋ ਮੇਰਾ ਅਯਾਲੀ ਹੈ,
    ਹਰੀ ਹਰੀ ਘਾਹ ’ਤੇ ਮੈਨੂੰ ਬਹਾਲੇ, ਮਿੱਠੇ ਪਾਣੀ ਕੋਲ।

    2. ਮੇਰੀ ਜਾਨ ਨੂੰ ਆਪ ਹੀ ਖ਼ੁਦਾਵੰਦ ਮੁੜ ਕੇ ਫੇਰ ਜਿਵਾਵੇਗਾ,
    ਆਪਣੇ ਨਾਂ ਦੀ ਖ਼ਾਤਿਰ ਮੈਨੂੰ, ਲੈਂਦਾ ਸੱਚਾਈ ਕੋਲ।

    3. ਮੌਤ ਦੇ ਸਾਏ ਦਾ ਜੋ ਜੰਗਲ, ਜਦ ਮੈਂ ਉਸ ਵਿੱਚ ਜਾਵਾਂ,
    ਖੌਫ਼ ਬਲਾਵਾਂ ਦਾ ਨਾ ਹਰਗਿਜ਼, ਹੋਵੇਗਾ ਮੇਰੇ ਕੋਲ।

    4. ਤੇਰੀ ਸੋਟੀ, ਤੇਰੀ ਲਾਠੀ, ਮੈਨੂੰ ਲੈਣ ਸੰਭਾਲ ,
    ਕਿਉਂ ਜੋ ਤਦੋਂ ਤੂੰ ਖ਼ੁਦਾਵੰਦ, ਹੋਵੇਂਗਾ ਮੇਰੇ ਕੋਲ।

    5. ਦੁਸ਼ਮਣ ਅੱਗੇ ਮੇਰੇ ਵਾਸਤੇ ਰੱਬ ਵਿਛਉਂਦਾ ਮੇਜ਼,
    ਤੇਲ ਵੀ ਮੇਰੇ ਸਿਰ ਦੇ ਉੱਤੇ ਉਹੋ ਦੇਂਦਾ ਡੋਲ੍ਹ।

    6. ਰਹਿਮ ਤੇ ਮਿਹਰ ਸਾਰੀ ਉਮਰ ਰਹਿਣਗੀਆਂ ਮੇਰੇ ਨਾਲ,
    ਮੈਂ ਖ਼ੁਦਾ ਦੇ ਘਰ ਵਿੱਚ ਸਦਾ ਰਹਾਂਗਾ ਉਹਦੇ ਕੋਲ।

  • ---

    ਰੱਬ ਖ਼ੁਦਾਵੰਦ ਬਾਦਸ਼ਾਹ ਹੈ,
    ਉਹ ਜਲਾਲ ਦਾ ਬਾਦਸ਼ਾਹ ਹੈ।

    8. ਉੱਚੇ ਕਰੋ ਸਿਰ ਦਰਵਾਜ਼ਿਓ,
    ਉੱਚੇ ਹੋ ਸਭ ਦਰੋ,
    ਜਾਂ ਜਲਾਲ ਦਾ ਬਾਦਸ਼ਾਹ ਆਵੇ,
    ਸਿਰ ਤਦ ਉੱਚੇ ਕਰੋ।

    9. ਇਹ ਜਲਾਲ ਦਾ ਬਾਦਸ਼ਾਹ ਕੌਣ ਹੈ?
    ਕੌਣ ਬਾਦਸ਼ਾਹ ਕਮਾਲ ਦਾ?
    ਰੱਬ ਜੋ ਜੰਗ ਵਿੱਚ ਹੈ ਜ਼ੋਰਾਵਰ,
    ਉਹ ਬਾਦਸ਼ਾਹ ਜਲਾਲ ਦਾ।

    10. ਉੱਚੇ ਕਰੋ ਸਿਰ ਦਰਵਾਜ਼ਿਓ,
    ਉੱਚੇ ਹੋ ਸਭ ਦਰੋ,
    ਜਾਂ ਜਲਾਲ ਦਾ ਬਾਦਸ਼ਾਹ ਆਵੇ,
    ਸਿਰ ਤਦ ਉੱਚੇ ਕਰੋ।

    11. ਇਹ ਜਲਾਲ ਦਾ ਬਾਦਸ਼ਾਹ ਕੌਣ ਹੈ?
    ਕੌਣ ਬਾਦਸ਼ਾਹ ਕਮਾਲ ਦਾ?
    ਲਸ਼ਕਰਾਂ ਦਾ ਰੱਬ ਖ਼ੁਦਾਵੰਦ,
    ਉਹ ਬਾਦਸ਼ਾਹ ਜਲਾਲ ਦਾ।

  • ---

    7. ਰੱਬ ਅੱਗੇ ਕੀਤਾ ਇੱਕ ਸਵਾਲ,
    ਤੇ ਏਹੋ ਮੰਗਦਾ ਹਾਂ,
    ਜੋ ਘਰ ਵਿੱਚ ਪਾਕ ਖ਼ੁਦਾਵੰਦ ਦੇ,
    ਮੈਂ ਸਦਾ ਤੀਕ ਰਹਾਂ।

    8. ਤਾਂ ਓਥੇ ਵੇਖਿਆ ਕਰਾਂ ਮੈਂ,
    ਖ਼ੁਦਾਵੰਦ ਦਾ ਜਮਾਲ,
    ਤੇ ਰਹਿ ਕੇ ਉਸਦੀ ਹੈਕਲ ਵਿੱਚ,
    ਮੈਂ ਢੂੰਡਾਂ ਦਿਲ ਦੇ ਨਾਲ।

    9. ਕਿ ਮੈਨੂੰ ਆਪਣੇ ਤੰਬੂ ਵਿੱਚ,
    ਹਾਂ ਮੇਰੇ ਦੁੱਖ ਦੀ ਆਣ,
    ਖ਼ੁਦਾਵੰਦ ਆਪ ਛੁਪਾਂਦਾ ਹੈ,
    ਤੇ ਹੁੰਦਾ ਨਿਗਾਹਬਾਨ।

    10. ਉਹ ਗੁੱਝੇ ਥਾਂ ਵਿੱਚ ਤੰਬੂ ਦੇ, ਮੈਨੂੰ ਛੁਪਾਵੇਗਾ,
    ਚਟਾਨਾਂ ਦੀ ਉੱਚਾਈ ’ਤੇ, ਮੈਨੂੰ ਚੜ੍ਹਾਵੇਗਾ।

    11. ਹਾਂ ਸਾਰੇ ਦੁਸ਼ਮਣਾਂ ਦੇ ਵਿੱਚ,
    ਖੂਬ ਇੱਜ਼ਤ ਹੋਵੇਗੀ,
    ਗੁਜ਼ਾਰਨ ਉਹਦੇ ਤੰਬੂ ਵਿੱਚ,
    ਕੁਰਬਾਨੀ ਖ਼ੁਸ਼ੀ ਦੀ।

    12. ਖ਼ੁਦਾਵੰਦ ਦੀ ਤਾਰੀਫ਼ਾਂ ਤਦ,
    ਹਰ ਵੇਲੇ ਗਾਵਾਂਗਾ,
    ਗੀਤ ਗਾ ਕੇ ਉਹਦੀ ਸਿਫ਼ਤਾਂ ਦੇ,
    ਮੈਂ ਖੂਬ ਸੁਣਾਵਾਂਗਾ।

  • ---

    18. ਰੱਬ ਉਹਨਾਂ ਨੂੰ ਆਪ ਵੇਖਦਾ ਹੈ,
    ਜੋ ਉਸ ਤੋਂ ਡਰਦੇ ਹਨ,
    ਤੇ ਜਿਹੜੇ ਉਹਦੀ ਰਹਿਮਤ ’ਤੇ,
    ਆਸ ਆਪਣੀ ਧਰਦੇ ਹਨ।

    19 ਤਾਂ ਜਾਨ ਉਹ ਮੌਤ ਦੇ ਪੰਜੇ ਤੋਂ,
    ਬਚਾਵੇ ਉਹਨਾਂ ਦੀ,
    ਤੇ ਕਾਲ ਦੇ ਵੇਲੇ ਉਹਨਾਂ ਨੂੰ,
    ਆਪ ਬਖ਼ਸ਼ੇ ਜ਼ਿੰਦਗੀ।

    20. ਖ਼ੁਦਾਵੰਦ ਨੂੰ ਉਡੀਕਦੀ ਹੈ,
    ਹੁਣ ਪਈ ਅਸਾਡੀ ਜਾਨ,
    ਖ਼ੁਦਾਵੰਦ ਹੈ ਅਸਾਡੇ ਨਾਲ,
    ਹੈ ਓਹੋ ਨਿਗਾਹਬਾਨ।

    21. ਖ਼ੁਦਾਵੰਦ ਕੋਲੋਂ ਸਾਡਾ ਦਿਲ,
    ਹੁਣ ਅਤਿ ਖ਼ੁਸ਼ ਹੋਵੇਗਾ,
    ਖ਼ੁਦਾਵੰਦ ਹੈ ਅਸਾਡੇ ਨਾਲ,
    ਆਸ ਸਾਡੀ ਹੈ ਸਦਾ।

    22. ਯਾ ਰੱਬਾ, ਜਿਹੜੀ ਹੈ ਉਡੀਕ,
    ਹੁਣ ਸਾਨੂੰ ਤੇਰੀ ਵੀ,
    ਤੂੰ ਓਹੋ ਜਿਹੀ ਸਾਡੇ ’ਤੇ,
    ਕਰ ਨਿਗਾਹ ਰਹਿਮਤ ਦੀ।

  • ---

    1. ਰਾਖੀਂ ਰਾਹ ਦੀ ਮੈਂ ਆਪਣੀ ਕਰਾਂਗਾ,
    ਮੈਥੋਂ ਨਾ ਹੋ ਕਸੂਰ ਜ਼ੁਬਾਨ ਦਾ।

    2. ਜਦੋਂ ਬਾਦ ਮੈਂ ਕੋਈ ਵੇਖ ਪਾਵਾਂ,
    ਆਪਣੇ ਮੂੰਹ ਨੂੰ ਲਗਾਮ ਮੈਂ ਚੜ੍ਹਾਵਾਂਗਾ।

    3. ਹੋਇਆ ਗੂੰਗਾ ਤੇ ਮੈਂ ਚੁੱਪ ਚੁਪਾਤਾ,
    ਭਲਾ ਕਹਿਣੋ ਗਿਆ ਮੈਂ ਗਵਾਤਾ।

    4. ਤਾਜ਼ਾ ਗ਼ਮ ਹੋਇਆ ਤੇ ਛਾਤੀ ਤਪੜੀ,
    ਮੇਰੀ ਸੋਚਾਂ ਦੇ ਵਿੱਚ ਅੱਗ ਬਲ਼ਦੀ।

    5. ਤਦੋਂ ਕਿਹਾ ਮੈਂ ਆਪਣੀ ਜ਼ੁਬਾਨ ਤੋਂ,
    ‘‘ਮੇਰੇ ਰੱਬਾ, ਤੂੰ ਇਹ ਮੈਨੂੰ ਦੱਸੀਂ।

    6. ਮੇਰਾ ਓੜਕ ਹੈ ਕੀ? ਉਮਰ ਕਿਤਨੀ?
    ਤਾਂ ਮੈਂ ਜਾਣਾ ਉਹ ਰਹਿੰਦੀ ਹੈ ਜਿਤਨੀ।

    7. ਉਮਰ ਮੇਰੀ ਹੈ ਗਿੱਠ ਭਰ ਛੋਟੇਰੀ,
    ਤੇਰੇ ਅੱਗੇ ਨਾ ਕੁਝ ਜਾਨ ਮੇਰੀ।

    8. ਏਸ ਆਦਮ ਦਾ ਕੁਝ ਨਾ ਭਰੋਸਾ,
    ਭਾਵੇਂ ਕਿੱਡਾ ਏ ਹੋ ਜ਼ੋਰਵਾਲਾ।

    9. ਜਿੰਦੜੀ ਸਭ ਦੀ ਨਿਰੀ ਹੈ ਖ਼ਿਆਲੀ,
    ਵਹਿਮ ਵਾਂਗੂੰ ਹੈ ਇਸ ਦੀ ਬਹਾਲੀ।

    10. ਐਂਵੇਂ ਇਹਨਾਂ ਦੀ ਹੈ ਬੇਕਰਾਰੀ,
    ਨਹੀਂ ਜਾਨਣ ਕਿ ਦੌਲਤ ਇਹ ਸਾਰੀ।

    11. ਜਿਹੜੀ ਅਸੀਂ ਇਕੱਠੀ ਹਾਂ ਕਰਦੇ,
    ਕੌਣ ਸਾਂਭੇਗਾ ਇਹ ਸਾਡੇ ਪਿੱਛੇ?

  • ---

    1. ਰੱਬ ਅਸਾਡਾ ਜ਼ੋਰ ਹੈ
    ਤੇ ਨਾਲੇ ਸਾਡੀ ਹੈ ਪਨਾਹ,
    ਦਏ ਮਦਦ ਉਹ ਸਖ਼ਤੀਆਂ ਵਿੱਚ,
    ਜਿਹੜਾ ਸਾਡਾ ਹੈ ਖ਼ੁਦਾ।

    2. ਇਸ ਲਈ ਕੁਝ ਡਰ ਨਹੀਂ
    ਭਾਵੇਂ ਜ਼ਮੀਨ ਜਾਵੇ ਉਲਟ,
    ਸਾਰੇ ਪਰਬਤ ਰੁੜ੍ਹ ਕੇ
    ਭਾਵੇਂ ਵਿੱਚ ਸਮੁੰਦਰ ਪੈਣ ਜਾ।

    3. ਭਾਵੇਂ ਜੇਕਰ ਹੜ੍ਹ ਵੀ ਆਵੇ
    ਨਾਲੇ ਪਾਣੀ ਕਰਨ ਸ਼ੋਰ,
    ਖੌਫ਼ ਨਾ ਕਰੀਏ ਪਹਾੜਾਂ ਦਾ
    ਭਾਵੇਂ ਛੱਡ ਜਾਣ ਜਾ।

    4. ਇੱਕ ਨਦੀ ਹੈ ਧਾਰਾਂ ਜਿਹਦੀਆਂ
    ਸ਼ਹਿਰ ਨੂੰ ਖ਼ੁਸ਼ ਕਰਦੀਆਂ,
    ਪਾਕ ਰੱਬ ਦੇ ਮਸਕੀਨਾਂ ਨੂੰ,
    ਜਿਸ ਦਾ ਮਾਲਿਕ ਹੈ ਖ਼ੁਦਾ।

    5. ਹੈ ਖ਼ੁਦਾ ਵਿੱਚ ਉਸ ਦੇ,
    ਉਹਨੂੰ ਨਾ ਜੁੰਬਸ਼ ਹੋਵੇਗੀ,
    ਫ਼ਜਰੇ ਹੀ ਹੋਵੇਗਾ ਮਦਦਗਾਰ
    ਰੱਬ ਉਸ ਸ਼ਹਿਰ ਦਾ।

    6. ਕੌਮਾਂ ਆਈਆਂ ਜੋਸ਼ ਵਿੱਚ
    ਤੇ ਬਾਦਸ਼ਾਹੀਆਂ ਹਿੱਲ ਗਈਆਂ,
    ਧਰਤੀ ਗਈ ਸਾਰੀ ਪਿੱਘਰ
    ਰੱਬ ਨੇ ਜਦੋਂ ਕੀਤੀ ਸਦਾਅ।

    7. ਲਸ਼ਕਰਾਂ ਦਾ ਜੋ ਖ਼ੁਦਾ ਹੈ,
    ਆਪ ਸਾਡੇ ਨਾਲ ਹੈ,
    ਜੋ ਖ਼ੁਦਾ ਯਾਕੂਬ ਦਾ ਹੈ
    ਸੋ ਹੀ ਸਾਡੀ ਹੈ ਪਨਾਹ।

  • ---

    1. ਰੱਬਾ ਆਪਣੇ ਨਾਂ ਦੇ ਵਾਸਤੇ
    ਮੇਰੀ ਜਾਨ ਬਚਾਈਂ,
    ਤੂੰ ਹੀ ਆਪਣੇ ਜ਼ੋਰ ਦੇ ਨਾਲ
    ਹੁਣ ਮੇਰਾ ਹੋ ਨਿਆਈਂ।

    2. ਮੇਰੀ ਗੱਲ ’ਤੇ ਕਰ ਕੰਨ ਆਪਣਾ,
    ਮੇਰੀਆਂ ਸੁਣ ਦੁਆਵਾਂ,
    ਓਪਰੇ ਦੁਸ਼ਮਣ ਜ਼ਿੱਦਾਂ ਕਰਦੇ,
    ਤੈਨੂੰ ਹਾਲ ਸੁਣਾਵਾਂ।

    3. ਜ਼ਾਲਮ ਮੇਰੀ ਜਾਨ ਦੇ ਪਿੱਛੇ
    ਪੈਂਦੇ ਪਾ ਕੇ ਘੇਰਾ,
    ਆਪਣੀ ਅੱਖੀਆਂ ਦੇ ਸਾਹਮਣੇ
    ਡਰ ਨਾ ਰੱਖਦੇ ਤੇਰਾ।

    4. ਮੇਰਾ ਮਦਦਗਾਰ ਖ਼ੁਦਾ ਹੈ,
    ਉਸ ਤੋਂ ਹੈ ਦਲੇਰੀ,
    ਉਹਨਾਂ ਦੇ ਨਾਲ ਸਦਾ ਉਹ ਰਹਿੰਦਾ,
    ਥੰਮਦੇ ਜਾਨ ਜੋ ਮੇਰੀ।

    5. ਮੇਰੇ ਵੈਰੀਆਂ ਉੱਪਰ ਸੁੱਟੇ
    ਉਹਨਾਂ ਦੀ ਬੁਰਿਆਈ,
    ਜੜ੍ਹੋਂ ਮੁੱਢੋਂ ਪੁੱਟੇਗਾ,
    ਉਹ ਦੱਸੇਗਾ ਸੱਚਿਆਈ।

    6. ਮੈਂ ਤੇ ਖ਼ੁਸ਼ੀਆਂ ਦੀ ਕੁਰਬਾਨੀ
    ਤੇਰੇ ਕੋਲ ਲਿਆਵਾਂ,
    ਤੇਰੇ ਅੱਛੇ ਨਾਂ ਦੀਆਂ ਰੱਬਾ,
    ਮੈਂ ਤਰੀਫ਼ਾਂ ਗਾਵਾਂ।

    7. ਮੈਨੂੰ ਸਾਰੀ ਤੰਗੀਆਂ ਤੋਂ
    ਤੂੰ ਏਂ ਆਪ ਛੁਡਾਇਆ,
    ਮੇਰੇ ਵੈਰੀਆਂ ਦਾ ਮੈਨੂੰ
    ਭੈੜਾ ਹਾਲ ਵਿਖਾਇਆ।

  • ---

    1. ਰੱਬ ਅਸਾਡਾ, ਸਾਡੇ ਉੱਤੇ ਆਪਣਾ ਰਹਿਮ ਵਿਖਾਵੇ,
    ਬਰਕਤ ਦੇਵੇ ਚਿਹਰਾ ਆਪਣਾ ਸਾਡੇ ’ਤੇ ਚਮਕਾਵੇ।

    2. ਤੇਰਾ ਰਾਹ ਇਸ ਧਰਤੀ ਉੱਤੇ, ਯਾ ਰੱਬ, ਜਾਤਾ ਜਾਵੇ,
    ਸਭ ਕੌਮਾਂ ਵਿੱਚ ਤੇਰੀ ਮੁਕਤੀ, ਸਾਫ਼ ਪਛਾਣੀ ਜਾਵੇ।

    3. ਐ ਖ਼ੁਦਾ, ਸਭ ਲੋਕੀ ਤੇਰੀ ਉਸਤਤ ਤੇ ਵਡਿਆਈ,
    ਤੇਰੀ ਉਸਤਤ, ਤੇਰੀ ਮਹਿਮਾ ਗਾਵੇ ਸਭ ਲੋਕਾਈ।

    4. ਸਾਰੀਆਂ ਕੌਮਾਂ ਆਪਸ ਅੰਦਰ ਖ਼ੁਸ਼ੀ ਮਨਾਵਣ ਤੇਰੀ,
    ਖ਼ੁਸ਼ੀਆਂ ਦੇ ਵਿੱਚ ਲਹਿਰਾਂ ਦੇ ਨਾਲ ਉਸਤਤ ਗਾਵਣ ਤੇਰੀ।

    5. ਕਿਉਂ ਜੋ ਲੋਕਾਂ ਦੀ ਅਦਾਲਤ ਤੂੰ ਹੀ ਆਪ ਚੁਕਾਵੇਂ,
    ਧਰਤੀ ਉੱਪਰ ਉੱਮਤਾਂ ਨੂੰ ਤੂੰ ਹੀ ਰਾਹ ਵਿਖਲਾਵੇਂ।

    6. ਐ ਖ਼ੁਦਾ, ਲੋਕ ਗਾਵਣ ਤੇਰੀ ਉਸਤਤ ਤੇ ਵਡਿਆਈ,
    ਤੇਰੀ ਉਸਤਤ, ਤੇਰੀ ਮਹਿਮਾ ਗਾਵੇ ਸਭ ਲੋਕਾਈ।

    7. ਹੋਵੇਗੀ ਹੁਣ ਧਰਤੀ ਉੱਤੇ, ਪੈਦਾਵਾਰ ਬਥੇਰੀ,
    ਸਾਨੂੰ ਦੇਵੇਗਾ ਰੱਬ ਸਾਡਾ, ਬਰਕਤ ਆਪ ਘਣੇਰੀ।

    8. ਬਰਕਤ ਦੇਵੇਗਾ ਰੱਬ ਸਾਡਾ ਧਰਤੀ ਦੇ ਕਿਨਾਰੇ,
    ਕੰੰਬਣਗੇ ਸਭ ਲੋਕ ਖ਼ੁਦਾ ਤੋਂ ਮੰਨਣਗੇ ਡਰ ਸਾਰੇ।

  • ---

    1. ਰੱਬ ਉੱਤੇ ਉਹਦੇ ਵੈਰੀ, ਸਭ ਨਿੱਖੜ ਪੁੱਖੜ ਜਾਣ,
    ਤੇ ਉਹਦੇ ਸਾਰੇ ਦੁਸ਼ਮਣ, ਉਸ ਕੋਲੋਂ ਭਾਜੜ ਖਾਣ।

    2. ਦੂਰ ਦਫ਼ਾ ਕਰ ਸਭ ਵੈਰੀ, ਜਿਉਂ ਉੱਡ-ਪੁੱਡ ਜਾਂਦਾ ਧੂੰ,
    ਅੱਗ ਉੱਤੇ ਮੋਮ ਜਿਉਂ ਪਿਘਲੇ, ਪਿਘਲਾ ਸ਼ਰੀਰਾਂ ਨੂੰ।

    3. ਪਰ ਸਾਦਿਕ ਰੱਬ ਦੇ ਅੱਗੇ, ਖ਼ੁਸ਼ ਹੋਵਣ ਤੇ ਖ਼ੁਸ਼ਹਾਲ,
    ਤੇ ਫੁੱਲੇ ਨਾ ਸਮਾਵਣ, ਭਰ ਜਾਵਣ ਖ਼ੁਸ਼ੀਆਂ ਨਾਲ।

    4. ਖ਼ੁਦਾਵੰਦ ਦੇ ਗੀਤ ਗਾਓ, ਖ਼ੁਦਾਵੰਦ ਦੀ ਸਨਾ,
    ਤੇ ਉਹਦੇ ਵਾਸਤੇ ਕਰੋ, ਤਿਆਰ ਇੱਕ ਖੁੱਲ੍ਹਾ ਰਾਹ।

    5. ਜੋ ਆਪਣੇ ਹੀ ਨਾਂ ਯਾਹ ਤੋਂ, ਸਵਾਰ ਹੋ ਆਉਂਦਾ ਹੈ,
    ਤੇ ਬੀਆਬਾਨ ਵਿੱਚੋਂ ਉਹ ਗੁਜ਼ਰ ਜਾਂਦਾ ਹੈ।

    6. ਖ਼ੁਸ਼ ਹੋ ਸਭ ਉਹਦੇ ਸਾਹਮਣੇ, ਉਹ ਬਾਪ ਯਤੀਮਾਂ ਦਾ,
    ਉਹ ਰਹਿੰਦਿਆਂ ਦਾ ਹੈ ਵਾਲੀ, ਪਾਕ ਮਕਾਨ ਵਿੱਚ ਖ਼ੁਦਾ।

    7. ਇਕੱਲਿਆਂ ਨੂੰ ਖ਼ੁਦਾਵੰਦ ਘਰ ਵਿੱਚ ਵਸਾਂਦਾ ਹੈ,
    ਛੁਡਾ ਕੇ ਕੈਦੀਆਂ ਨੂੰ, ਖ਼ੁਸ਼ਹਾਲ ਬਣਾਂਦਾ ਹੈ।

    8. ਜੋ ਤੇਥੋਂ ਮੂੰਹ ਹਨ ਮੋੜਦੇ, ਤੇ ਸਰਕਸ਼ ਰਹਿੰਦੇ ਹਨ,
    ਅਜਿਹੇ ਖੁਸ਼ਕ ਜ਼ਮੀਨ ਵਿੱਚ, ਬਸੇਰਾ ਕਰਦੇ ਹਨ।

  • ---

    34. ਰੱਬ ਤੇਰੇ ਨੇ ਫਰਮਾਇਆ,
    ਹੁਣ ਖੂਬ ਮਜ਼ਬੂਤ ਹੋ ਤੂੰ,
    ਯਾ ਰੱਬਾ, ਤੂੰ ਮਜ਼ਬੂਤ ਕਰ,
    ਸਭ ਆਪਣਿਆਂ ਕੰਮਾਂ ਨੂੰ।

    35. ਯਰੂਸ਼ਲਮ ਵਿੱਚ ਤੇਰੀ,
    ਜੋ ਹੈਕਲ ਹੈ, ਖ਼ੁਦਾ,
    ਸੋ ਤੇਰੇ ਅੱਗੇ ਨਜ਼ਰਾਂ,
    ਚੜ੍ਹਾਵਾਂਗੇ ਬਾਦਸ਼ਾਹ।

    36. ਜੋ ਬੀਆਬਾਨ ਦੇ ਵੈਹਸ਼ੀ,
    ਤੇ ਵੱਗ ਜੋ ਢੱਗਿਆਂ ਦਾ,
    ਤੇ ਉੱਮਤਾਂ ਦੇ ਵੱਛੇ,
    ਤੂੰ ਸਭਨਾਂ ਨੂੰ ਧਮਕਾ।

    37. ਤਾਂ ਚਾਂਦੀ ਦੀ ਇੱਟ ਲਿਆਵਾਂ,
    ਹਾਂ ਤੇਰੇ ਤਾਬੇਦਾਰ,
    ਲੜਾਕੇ ਕੌਮਾਂ ਤੂੰ ਏ,
    ਨਠਾਈਆਂ ਸਭ ਮਾਰ ਮਾਰ।

    38. ਤਦ ਮਿਸਰ ਦੇ ਸਰਦਾਰ ਵੀ,
    ਸਭ ਮਿਲਕੇ ਆਵਣਗੇ,
    ਵਧਾਵੇਗਾ ਹੱਥ ਕੂਸ਼ ਵੀ,
    ਅੱਗੇ ਖ਼ੁਦਾਵੰਦ ਦੇ।

  • ---

    43. ਰੱਬ ਸੱਚਮੁੱਚ ਉਸਦੀ ਸੁਣਦਾ ਹੈ,
    ਦੁਆ ਜੋ ਉਸ ਤੋਂ ਮੰਗਦਾ ਹੈ,
    ਆਪਣੇ ਅਸੀਰਾਂ ਨੂੰ ਖ਼ੁਦਾ
    ਹਕੀਰ ਨਾ ਕਦੀ ਸਮਝੇਗਾ।

    44. ਮੁਸੀਬਤ ਦੇ ਵਿੱਚ ਫਸਿਆ ਹਾਂ,
    ਦੁਖਿਆਰਾ ਦੁੱਖ ਵਿਚ ਧੱਸਿਆ ਹਾਂ,
    ਖਲਾਸੀ ਦੇਵੇਗਾ ਖ਼ੁਦਾ,
    ਬੁਲੰਦੀ ਮੈਨੂੰ ਬਖ਼ਸ਼ੇਗਾ।

    45. ਖ਼ੁਦਾ ਦੇ ਨਾਂ ਦੀ ਇਹ ਜ਼ੁਬਾਨ,
    ਤਦ ਕਰੇਗੀ ਤਾਰੀਫ਼ ਬਿਆਨ,
    ਸ਼ੁਕਰਾਨੇ ਮੈਂ ਮਨਾਵਾਂਗਾ
    ਬਜ਼ੁਰਗੀ ਉਸ ਦੀ ਗਾਵਾਂਗਾ।

    46. ਇਹ ਗੱਲ ਖ਼ੁਦਾਵੰਦ ਦੇ ਹਜ਼ੂਰ,
    ਹਾਂ ਵੱਧਕੇ ਹੁੰਦੀ ਹੈ ਮਨਜ਼ੂਰ,
    ਤੇ ਢੱਗੇ ਵੱਛੇ ਖੂਬ ਤਿਆਰ,
    ਹੋਣ ਸਭ ਖੁਰ ਵਾਲੇ ਤੇ ਸਿੰਗਦਾਰ।

    47. ਤੇ ਬੁਝੇ ਦਿਲ ਇਹ ਵੇਖਣਗੇ,
    ਖ਼ੁਸ਼ ਹੋਵਣ ਮਾਰੇ ਖ਼ੁਸ਼ੀ ਦੇ,
    ਜੋ ਢੂੰਡਦੇ ਹਨ ਖ਼ੁਦਾ ਦਾ ਰਾਹ,
    ਦਿਲ ਜ਼ਿੰਦਾ ਹੋਵੇ ਉਹਨਾਂ ਦਾ।

  • ---

    21. ਰਹੇਗਾ ਨਾਂ ਸਦਾ ਤੀਕਰ ਮਸੀਹ ਦਾ,
    ਰਹੇਗਾ ਜਦ ਤਲਕ ਸੂਰਜ ਰਹੇਗਾ।

    22. ਤੇ ਉਸ ਤੋਂ ਬਰਕਤਾਂ ਸਭ ਲੋਕ ਪਾਵਣ,
    ਤੇ ਕੌਮਾਂ ਓਸ ਦੀਆਂ ਧੰਨਵਾਦ ਗਾਵਣ।

    23. ਜੋ ਇਸਰਾਏਲੀਆਂ ਦਾ ਰੱਬ ਖ਼ੁਦਾ ਹੈ,
    ਅਜਾਇਬ ਕੰਮ ਕਰਦਾ, ਧੰਨ ਸਦਾ ਹੈ।

    24. ਖ਼ੁਦਾ ਦਾ ਪਾਕ ਨਾਂ ਹੈ ਸ਼ਾਨ ਵਾਲਾ,
    ਸਦਾ ਤੀਕਰ ਮੁਬਾਰਿਕ ਉਹ ਰਹੇਗਾ।

    25. ਬਜ਼ੁਰਗੀ ਉਹਦੀ ਹੈ ਦੁਨੀਆ ’ਤੇ ਸਾਰੀ,
    ਕਹੋ, ਆਮੀਨ ਆਮੀਨ, ਫਿਰ ਦੂਸਰੀ ਵਾਰੀ।

  • ---

    1. ਰੱਬ ਯਹੂਦਾਹ ਵਿੱਚ ਮਸ਼ਹੂਰ ਹੈ,
    ਇਸਰਾਏਲ ਵਿੱਚ ਵੱਡਾ ਹੈ,
    ਸਾਲੇਮ ਵਿੱਚ ਹੈ ਉਹਦਾ ਤੰਬੂ,
    ਉਹ ਸਿਓਨ ਵਿੱਚ ਰਹਿੰਦਾ ਹੈ।

    2. ਤੀਰ ਕਮਾਨ ਸਭ ਉਸ ਨੇ ਤੋੜੇ,
    ਨਾਲੇ ਤੋੜੀ ਢਾਲ ਤਲਵਾਰ,
    ਸਾਰੇ ਜੰਗ ਤੇ ਸਭੋ ਝਗੜੇ,
    ਉਸ ਮਿਟਾਏ ਇੱਕੋ ਵਾਰ।

    3. ਹਾਂ ਸ਼ਿਕਾਰੀ ਪਰਬਤ ਤੋਂ ਵੀ,
    ਤੇਰਾ ਵੱਡਾ ਹੈ ਜਲਾਲ,
    ਸਗੋਂ ਉਸ ਤੋਂ ਵੀ ਹੈ ਵੱਧਕੇ,
    ਤੇਰੀ ਸ਼ੌਕਤ ਤੇ ਕਮਾਲ।

    4. ਜ਼ੋਰਾਵਰ ਸਭ ਲੁੱਟੇ ਗਏ,
    ਨੀਂਦਰ ਵਿੱਚ ਸਭ ਸੁੱਤੇ ਹਨ,
    ਉਹਨਾਂ ਦੇ ਮਨੁੱਖ ਜ਼ੋਰਵਾਲੇ,
    ਹੱਥੋਂ ਕੰਮ ਨਾ ਕਰਦੇ ਹਨ।

    5. ਤੇਰੀ ਘੁਰਕੀ ਧਮਕੀ ਦੇ ਨਾਲ,
    ਐ ਯਾਕੂਬ ਦੇ ਪਾਕ ਖ਼ੁਦਾ,
    ਲੱਖਾਂ ਘੋੜੇ ਉਹਨਾਂ ਦੇ ਸਭ,
    ਨੀਂਦਰ ਦੇ ਵਿੱਚ ਹੋਏ ਫ਼ਨਾਹ।

  • ---

    1. ਰਹਿਮਤ ਤੇਰੀ ਇਸ ਧਰਤੀ ਦੇ ਉੱਤੇ ਹੈ, ਖ਼ੁਦਾਇਆ,
    ਯਾਕੂਬ ਦੇ ਸਭ ਕੈਦੀਆਂ ਨੂੰ ਤੂੰ ਏ ਛੁਡਾਇਆ।

    2. ਤੂੰ ਆਪਣੇ ਹੀ ਲੋਕਾਂ ਦੀ ਬਦੀ ਸਾਰੀ ਮਿਟਾਈ,
    ਉੱਮਤ ਦੇ ਗ਼ੁਨਾਹਾਂ ਨੂੰ ਤੂੰ ਏ ਆਪੇ ਛਿਪਾਇਆ।

    3. ਬੇਅੰਤ ਹੈ ਰਹਿਮਤ ਤੇਰੀ, ਬੇਹੱਦ ਹੈ ਮੁਹੱਬਤ,
    ਤੂੰ ਕਹਿਰ–ਓ–ਗ਼ਜ਼ਬ ਦੂਰ ਸਾਡੇ ਤੋਂ, ਖ਼ੁਦਾਇਆ।

    4. ਤੂੰ ਸਾਨੂੰ ਉਠਾ ਸਾਡੇ ਛੁਡਾਵਣਵਾਲੇ,
    ਕਰ ਆਪਣਾ ਗਜ਼ਬ ਦੂਰ ਸਾਡੇ ਤੋਂ, ਖ਼ੁਦਾਇਆ।

    5. ਕੀ ਗੁੱਸੇ ਰਹੇਂਗਾ ਤੂੰ ਸਦਾ ਨਾਲ ਅਸਾਡੇ,
    ਸਭ ਪੀੜ੍ਹੀਆਂ ਨੂੰ ਕਹਿਰ ਵਿਖਾਵੇਂਗਾ, ਖ਼ੁਦਾਇਆ?

    6. ਕੀ ਮੁੜਕੇ ਨਾ ਤੂੰ ਜ਼ਿੰਦਗੀ ਬਖ਼ਸ਼ੇਂਗਾ, ਅਸਾਨੂੰ,
    ਉੱਮਤ ਤੇਰੀ ਖ਼ੁਸ਼ ਹੋਵੇ ਜਿਸਨੂੰ ਤੂੰ ਜਿਲਾਇਆ?

    7. ਕਰ ਰਹਿਮਤਾਂ ਸਭ ਆਪਣੀਆਂ ਹੁਣ ਸਾਡੇ ’ਤੇ ਜ਼ਾਹਿਰ,
    ਹੁਣ ਬਖ਼ਸ਼ ਨਜਾਤ ਆਪਣੀ ਤੂੰ ਸਾਨੂੰ ਖ਼ੁਦਾਇਆ।

  • ---

    ਰਹਿਮਤ ਨਾਲ ਹੈ ਭਰਿਆ ਹੋਇਆ, ਪਾਕ ਖ਼ੁਦਾ ਰੱਬ ਸਾਡਾ।

    1. ਰਹਿਮਤ ਨਾਲ ਹੈ ਭਰਿਆ ਹੋਇਆ ਪਾਕ ਖ਼ੁਦਾ ਰੱਬ ਸਾਡਾ,
    ਗੁੱਸਾ ਤੇ ਕਰਨ ਦੇ ਵਿੱਚ ਹੈ ਉਹ ਧੀਰਾ, ਪਿਆਰ ਅਤਿ ਉਸਦਾ ਹੈ ਡਾਢਾ।

    2. ਸਾਡੇ ’ਤੇ ਵੀ ਰੱਬ ਅਸਾਡਾ ਸਦਾ ਨਹੀਂ ਝੁੰਜਲਾਵੇ,
    ਓੜਕ ਤੀਕਰ ਨਹੀਂ ਸਾਡੇ ਉੱਤੇ ਆਪਣਾ ਕ੍ਰੋਧ ਵਿਖਾਵੇ।

    3. ਜਿਹੀ ਸਾਡੀ ਹੈ ਬੁਰਿਆਈ, ਤਿਹਾ ਸਲੂਕ ਨਾ ਉਹ ਕਰਦਾ,
    ਸਾਡੇ ਪਾਪਾਂ ਵਾਂਗਰ ਸਾਨੂੰ ਬਦਲਾ ਨਹੀਂ ਉਹ ਦੇਂਦਾ।

    4. ਜਿੰਨਾ ਉੱਚਾ ਇਸ ਧਰਤੀ ਤੋਂ ਇਹ ਅਸਮਾਨ ਹੈ ਸਾਰਾ,
    ਰੱਬ ਦੇ ਡਰਨ ਵਾਲਿਆਂ ਉੱਤੇ ਰਹਿਮ ਹੈ ਉਹਦਾ ਭਾਰਾ।

    5. ਜਿੰਨਾ ਚੜ੍ਹਦੇ ਤੋਂ ਹੈ ਲਹਿੰਦਾ, ਓਨੀ ਦੂਰ ਅਸਾਡੇ,
    ਪਾਪ ਖ਼ੁਦਾ ਨੇ ਚੁੱਕ ਕੇ ਸਾਰੇ ਸੁੱਟੇ ਦੂਰ ਦੁਰਾਡੇ।

    6. ਆਪਣੇ ਪੁੱਤਰਾਂ ਉੱਤੇ ਜਿਹਾ ਤਰਸ ਪਿਤਾ ਹੈ ਖਾਂਦਾ,
    ਆਪਣੇ ਡਰਨ ਵਾਲਿਆਂ ਉੱਤੇ ਤਿਹਾ ਰਹਿਮ ਵਿਖਾਂਦਾ।

    7. ਕਿਉਂਕਿ ਜਾਣਦਾ ਹੈ ਅਸਾਡੀ ਆਪ ਬਨਾਵਟ ਸਾਰੀ,
    ਬਣੇ ਹਾਂ ਮਿੱਟੀ ਦੇ ਅਸੀਂ, ਇਹ ਗੱਲ ਨਾ ਵਿਸਾਰੀ।

    8. ਉਮਰ ਮਨੁੱਖ ਦੀ ਘਾਹ ਦੇ ਵਾਂਗਰ ਜੰਗਲੀ ਫੁੱਲ ਵਾਂਗ ਫਲਦਾ,
    ਵਾ ਜਦ ਵਗੇ ਨਾਸ਼ ਹੋ ਜਾਂਦਾ ਥਾਂ ਉਹਦੀ ਨਾ ਲੱਭਦਾ।

    9. ਰਹਿਮਤ ਰੱਬ ਦੀ ਉਹਨਾਂ ਉੱਤੇ ਜਿਹੜੇ ਖੌਫ਼ ਮਨਾਵਣ,
    ਨਾਲ ਉਹਨਾਂ ਸੱਚ ਸਦਾ ਹੈ ਨਸਲਾਂ ਜਿਹੜੀਆਂ ਆਵਣ ।

    10. ਉਹਨਾਂ ਉੱਤੇ ਵੀ ਜੋ ਉਹਦੇ ਅਹਿਦ ਨੂੰ ਹਨ ਯਾਦ ਕਰਦੇ,
    ਹਾਂ, ਜੋ ਉਹਦੇ ਹੁਕਮਾਂ ਉੱਤੇ ਆਪਣਾ ਦਿਲ ਹਨ ਧਰਦੇ।

  • ---

    ਰੱਬਾ, ਗਿਣੀ ਨਾ ਜਾਂਦੀ ਤੇਰੀ ਕਾਰੀਗਰੀ।

    29. ਤੇਰੇ ਹੀ ਹੱਥਾਂ ਦੀ ਕਾਰੀਗਰੀ ਵਿੱਚ,
    ਡਾਢੀ ਦਾਨਾਈ ਤੇ ਹਿਕਮਤ ਵਿੱਚ ਬੜ੍ਹੀ।

    30. ਤੇਰੀ ਹੀ ਦੌਲਤ, ਤੇਰੇ ਹੀ ਮਾਲ ਨਾਲ,
    ਸਾਰਾ ਜਹਾਨ ਤੇ ਇਹ ਧਰਤੀ ਭਰੀ।

    31. ਇਹ ਜੋ ਸਮੁੰਦਰ ਹੈ ਲੰਮਾ ਤੇ ਚੌੜਾ,
    ਇਹਦੇ ਵਿੱਚ ਵੀ ਤੇਰੀ ਰਚਨਾ ਬੜ੍ਹੀ।

    32. ਛੋਟੇ ਵੱਡੇ ਜਾਨਵਰ ਰਹਿੰਦੇ ਵਿੱਚ ਚੱਲਦੇ,
    ਉਹਨਾਂ ਦੀ ਗਿਣਤੀ ਕਿਸੇ ਨਾ ਕਰੀ।

    33. ਉਸੇ ਦੇ ਵਿੱਚ ਜਹਾਜ਼ ਵੀ ਹਨ ਚੱਲਦੇ,
    ਲੇਵੀਆਥਨ ਖੇਡਦੇ ਤੇ ਕਰਦੇ ਖ਼ੁਸ਼ੀ।

    34. ਤੇਰੇ ਹੀ ਵੱਲ ਉਹ ਸਭ ਤੱਕਦੇ ਰਹਿੰਦੇ,
    ਬਖ਼ਸ਼ੀ ਖ਼ੁਰਾਕ ਤੂੰ ਏ ਉਹਨਾਂ ਨੂੰ ਵੀ।

    35. ਤੂੰ ਦੇਂਦਾ ਉਹਨਾਂ ਨੂੰ, ਉਹ ਤੇਥੋਂ ਲੈਂਦੇ,
    ਤੂੰ ਖੋਲ੍ਹਦਾ ਹੈਂ ਮੁੱਠ ਤੇ ਰਜਾਂਦਾ ਸਭੀ।

    36. ਉਹਨਾਂ ਤੋਂ ਮੂੰਹ ਜਦ ਤੂੰ ਆਪਣਾ ਲੁਕਾਂਦਾ,
    ਬਿਪਤਾ ਤਦ ਉਹਨਾਂ ’ਤੇ ਪੈਂਦੀ ਬੜ੍ਹੀ।

    37. ਤੂੰ ਖਿੱਚਦਾ ਦਮ ਉਹਨਾਂ ਦਾ ਤਦ ਉਹ ਮਰਦੇ,
    ਮਿੱਟੀ ਦੇ ਵਿੱਚ ਫੇਰ ਮਿੱਟੀ ਰਲੀ।

    38. ਤੂੰ ਘੱਲਦਾ ਦਮ ਤਦੋਂ ਉਹ ਪੈਦਾ ਹੁੰਦੇ,
    ਧਰਤੀ ਨੂੰ ਦਿੰਦਾ ਤੂੰ ਮੁੜ ਜ਼ਿੰਦਗੀ।

  • ---

    ਰੱਬ ਦੀ ਬਜ਼ੁਰਗੀ ਕਰੋ ਕੌਂਮ ਸਾਰੀ,
    ਸਭ ਕਰੋ ਰੱਬ ਦੀ ਵਡਿਆਈ।

    1. ਸਾਰੀਓ ਕੌਮੋ ਸੋ ਧੰਨ ਆਖੋ ਰੱਬ ਨੂੰ,
    ਉਹਦੀ ਕਰੋ ਵਡਿਆਈ।

    2. ਉਹਦੀ ਹੈ ਰਹਿਮਤ ਅਸਾਡੇ ’ਤੇ ਗ਼ਾਲਿਬ,
    ਕਾਇਮ ਹੈ ਰੱਬ ਦੀ ਸੱਚਿਆਈ।

    3. ਕਾਇਮ ਸਦਾ ਰਹਿੰਦੀ ਰੱਬ ਦੀ ਸੱਚਿਆਈ,
    ਉੁਹਦੀ ਕਰੋ ਵਡਿਆਈ।

  • ---

    37. ਰਾਹ ਮੈਨੂੰ ਦੱਸੀਂ, ਰੱਬਾ, ਆਪਣੀ ਸ਼ਰਾਅ ਦਾ,
    ਆਖਰ ਤੋੜੀ ਉਹਨੂੰ ਯਾਦ ਮੈਂ ਰੱਖਾਂਗਾ।

    38. ਮੈਨੂੰ ਬਖ਼ਸ਼ ਦੇ ਸਮਝ, ਤੇਰੀ ਸ਼ਰਾਅ ਨੂੰ,
    ਆਪਣੇ ਸਾਰੇ ਦਿਲ ਤੋਂ ਯਾਦ ਮੈਂ ਕਰਾਂਗਾ।

    39. ਮੈਨੂੰ ਚਲਾ ਆਪਣਿਆਂ ਹੁਕਮਾਂ ਦੀ ਰਾਹ ’ਤੇ,
    ਮੇਰੀ ਖ਼ੁਸ਼ੀ ਉਹਨਾਂ ਵਿੱਚ ਹੈ ਹਮੇਸ਼ਾ।

    40. ਆਪਣੀ ਗਵਾਹੀ ਵੱਲ ਦਿਲ ਮੇਰਾ ਲਾ ਤੂੰ,
    ਲਾਲਚ ਉੱਤੇ ਲੱਗੇ ਦਿਲ ਵੀ ਨਾ ਮੇਰਾ।

    41. ਝੂਠ ਨਾ ਵੇਖਾਂ, ਫੇਰੀਂ ਮੇਰੀ ਅੱਖੀਆਂ ਨੂੰ,
    ਰਾਹ ਵਿੱਚ ਆਪਣੇ, ਤੂੰ ਜਿਊਣ ਦੇਈਂ, ਰੱਬਾ।

    42. ਰੱਖੀਂ ਤੂੰ ਕਾਇਮ ਆਪਣਾ ਕੌਲ ਮੇਰੇ ਵਾਸਤੇ,
    ਕਿਉਂ ਜੋ ਮੈਂ ਡਰ, ਖੌਫ਼ ਰੱਖਦਾ ਹਾਂ ਤੇਰਾ।

    43. ਜਿਸ ਤੋਂ ਮੈਂ ਡਰਨਾਂ, ਕਰੀਂ ਦੂਰ ਮਲਾਮਤ,
    ਤੇਰਾ ਨਿਆਂ, ਰੱਬਾ, ਅਤਿ ਹੈ ਚੰਗੇਰਾ।

    44. ਤੇਰੇ ਕਵਾਇਦ ਮੇਰੇ ਦਿਲ ਨੂੰ ਹਨ ਪਿਆਰੇ,
    ਆਪਣੀ ਸੱਚਿਆਈ ਵਿੱਚ ਰੱਖੀਂ ਮੈਨੂੰ ਜ਼ਿੰਦਾ।

  • ---

    87. ਰੱਬਾ ਕਾਇਮ ਹੈਂ ਸਦਾ ਅਸਮਾਨਾਂ ’ਤੇ ਤੇਰਾ ਕਲਾਮ,
    ਤੇਰੀ ਸੱਚਿਆਈ ਰਹੇਗੀ ਪੀੜ੍ਹੀ ਦਰ ਪੀੜ੍ਹੀ ਮੁਦਾਮ।

    88. ਤੂੰ ਏਂ ਕਾਇਮ ਕੀਤੀ ਧਰਤੀ, ਹੋਈ ਕਾਇਮ ਐ ਖ਼ੁਦਾ,
    ਤੇਰੀ ਖ਼ਿਦਮਤ ਦੇ ਲਈ ਹਾਜ਼ਿਰ ਇਹ ਖ਼ਾਦਿਮ ਤਮਾਮ।

    89. ਜੇ ਨਾ ਹੁੰਦੀ ਤੇਰੇ ਹੁਕਮਾਂ ਵਿੱਚ ਮੇਰੇ ਦਿਲ ਨੂੰ ਖ਼ੁਸ਼ੀ,
    ਆਪਣੇ ਦੁੱਖ ਵਿੱਚ ਮਰ ਗਿਆ ਹੁੰਦਾ, ਤਦ ਇਹ ਤੇਰਾ ਗੁਲਾਮ।

    90. ਤੇਰੇ ਫਰਜ਼ਾਂ ਨੂੰ ਐ ਖ਼ੁਦਾਇਆ, ਨਾ ਮੈਂ ਭੁੱਲਾਂਗਾ ਕਦੀ,
    ਕਿਉਂ ਜੋ ਉਹਨਾਂ ਦੇ ਸਬੱਬ ਬਖ਼ਸ਼ੀ ਤੂੰ ਮੈਨੂੰ ਜ਼ਿੰਦਗੀ।

    91. ਮੈਂ ਤੇ ਹਾਂ ਤੇਰਾ ਸੋ ਤੂੰ ਮੈਨੂੰ ਬਚਾ ਲਈਂ ਐ ਖ਼ੁਦਾ,
    ਮੈਨੂੰ ਰਹਿੰਦੀ ਹੈ ਹਮੇਸ਼ਾ ਢੂੰਡ ਤੇਰੇ ਫਰਜ਼ਾਂ ਦੀ।

    92. ਬੈਠੇ ਹਨ ਬਦਕਾਰ ਦਾ ਦਾਅ ਲਾ ਕੇ ਮੇਰੇ ਮਾਰਨ ਦੇ ਲਈ,
    ਪਰ ਤੇਰੇ ਹੁਕਮਾਂ ਦੇ ਉੱਤੇ ਰਹਿੰਦਾ ਮੇਰਾ ਧਿਆਨ ਵੀ।

    93. ਮੈਂ ਤੇ ਹੱਦ ਹਰ ਇੱਕ ਕਾਮਲੀਅਤ ਦੀ ਵੇਖੀ ਹੈ, ਰੱਬਾ,
    ਪਰ ਤੇਰੇ ਹੁਕਮਾਂ ਦੀ ਹੱਦ ਤੀਕਰ ਨਾ ਪਹੁੰਚਾ ਕੋਈ ਵੀ।

  • ---

    ਰੱਖਕੇ ਉਮੀਦਾਂ ਮੈਂ ਆਇਆ,
    ਮੇਰੇ ਖ਼ੁਦਾਇਆ ਦੇ ਤੂੰ ਸਹਾਰਾ।

    1. ਰੂਹ, ਜਿਸਮ, ਜਾਨ ਵਿੱਚ ਜੋ ਨੇ ਗੁਨਾਹ,
    ਤੂੰ ਹੈਂ ਦਿਆਲੂ, ਕਰਦੇ ਖਿਮਾ,
    ਆਪਣੀ ਕਿਰਪਾ ਦਾ ਰੱਖ ਸਾਇਆ।

    2. ਮੇਰਾ ਦਿਲ ਚਾਹੇ ਮੈਂ ਅੱਗੇ ਵਧਾਂ,
    ਵਿੱਚ ਬੀਆਬਾਨ ਦੇ ਮੈਂ ਤੈਨੂੰ ਤੱਕਾਂ,
    ਅਰਪਣ ਕਰਾਂ ਮੈਂ ਜੀਵਨ ਸਾਰਾ।

    3. ਹੁਣ ਜਦੋਂ ਵੇਖਾਂ ਮੈਂ ਆਮਦ ਨਿਸ਼ਾਨ,
    ਦੇ ਤੂੰ ਬੇਦਾਰੀ ਹੋਣਾ ਸ਼ਾਦ ਸਨਾ,
    ਕਿਉਂਕਿ ਅਨੰਦ ਦਾ ਦਿਨ ਆਇਆ।

    4. ਜੋ ਤੇਰੇ ਸੰਤਾਂ ਨੇ ਪਾਇਆ ਹੈ ਰਾਹ,
    ਮਿਲ ਜਾਵੇ ਮੈਨੂੰ ਮੇਰਾ ਸਥਾਨ,
    ਉੱਥੇ ਗੁਜ਼ਾਰਾਂ ਮੈਂ ਜੀਵਨ ਸਾਰਾ।

  • ---

    ਰੱਬ ਦਾ ਕਲਾਮ ਲੈ ਕੇ ਆਏ ਹਾਂ,
    ਯਿਸੂ ਦਾ ਸਲਾਮ ਲੈ ਕੇ ਆਏ ਹਾਂ।

    1. ਉਹਦੇ ਬਿਨਾਂ ਅਸੀਂ ਕਿਸ ਕੰਮ ਦੇ,
    ਦੁਨੀਆ ’ਤੇ ਹਾਂ ਘੜੀ ਦਮ ਦੇ,
    ਉਸੇ ਦਾ ਪੈਗ਼ਾਮ ਲੈ ਕੇ ਆਏ ਹਾਂ,
    ਯਿਸੂ ਦਾ ਸਲਾਮ ਲੈ ਕੇ ਆਏ ਹਾਂ।

    2. ਆਪਣੇ ਗ਼ੁਨਾਹਾਂ ਨਾਲ ਲੱਦੇ ਸਾਂ,
    ਫਿਕਰਾਂ ਦੇ ਭਾਰ ਹੇਠਾਂ ਦੱਬੇ ਸਾਂ,
    ਉਸ ਤੋਂ ਆਰਾਮ ਲੈ ਕੇ ਆਏ ਹਾਂ,
    ਯਿਸੂ ਦਾ ਸਲਾਮ ਲੈ ਕੇ ਆਏ ਹਾਂ।

    3. ਯਿਸੂ ’ਤੇ ਇਮਾਨ ਦਾ ਨਤੀਜਾ ਹੈ,
    ਉਹਦੇ ਫਰਮਾਨ ਦਾ ਨਤੀਜਾ ਹੈ,
    ਰੂਹ ਦਾ ਇਨਾਮ ਲੈ ਕੇ ਆਏ ਹਾਂ,
    ਯਿਸੂ ਦਾ ਸਲਾਮ ਲੈ ਕੇ ਆਏ ਹਾਂ।

  • ---

    ਰੱਬਾ ਤੂੰਈਂਓਂ ਮੇਰੇ ਲੁਕਣੇ ਦੀ ਥਾਂ ਏਂ,
    ਤੂੰਈਂਓਂ ਮੇਰੀ ਜ਼ਿੰਦ ਨਾਲੇ ਮੇਰੀ ਜਾਨ ਏਂ।

    1. ਤੇਰੀਆਂ ਮੁਹੱਬਤਾਂ ਦੇ ਗੀਤ ਅਸੀਂ ਗਾਉਨੇ ਆਂ,
    ਤੇਰੇ ਵੱਡੇ ਕੰਮ ਅਸੀਂ ਲੋਕਾਂ ਨੂੰ ਸੁਣਾਉਨੇ ਆਂ,
    ਸਾਰੇ ਜੱਗ ਵਿੱਚ ਤੇਰਾ ਵੱਡਾ ਨਾਂ ਏ।

    2. ਤੇਰੇ ਅੱਗੇ ਦਿਲ ਨਜ਼ਰਾਨਾ ਰੱਖ ਦਿੱਤਾ ਏ,
    ਸਭ ਕੁਝ ਤੇਰੀ ਸੂਲੀ ਥੱਲ੍ਹੇ ਰੱਖ ਦਿੱਤਾ ਏ,
    ਲੱਭ ਗਈ ਏ ਮੈਨੂੰ ਪਿਆਰ ਵਾਲੀ ਥਾਂ ਏ।

    3. ਪਾਪ ਦੇ ਹਨੇਰਿਆਂ ’ਚੋਂ, ਯਿਸੂ ਮੈਨੂੰ ਕੱਢਿਆ,
    ਜੰਨਤਾਂ ਨੂੰ ਜਾਣ ਵਾਲਾ, ਰਾਹ ਮੈਨੂੰ ਦੱਸਿਆ,
    ਦੁੱਖਾਂ ਤੋਂ ਛਡਾਇਆ, ਕੀਤਾ ਸ਼ਾਦਮਾਨ ਏ।

  • ---

    ਰਲ ਸੰਗਤ ਸਾਰੀ ਆਈ,
    ਯਿਸੂ ਜੀ ਤੇਰੇ ਮਿਲਣੇ ਨੂੰ,
    ਮਿਲਣੇ ਨੂੰ, ਤੇਰੇ ਮਿਲਣੇ ਨੂੰ।

    1. ਉਹ ਲਾਜ਼ਰ ਤੇਰਾ ਯਾਰ ਸੀ,
    ਜਿਸ ਮੋਏ ਨੂੰ ਦਿਨ ਚਾਰ ਸੀ,
    ਫਿਰ ਯਿਸੂ ਉੱਥੇ ਆਇਆ,
    ਆ ਕੇ ਜਲਵਾ ਦਿਖਾਇਆ,
    ਸਾਰੇ ਲੋਕਾਂ ਨੇ ਕੀਤੀ ਵਡਿਆਈ।

    2. ਜੋ ਦਰਸ਼ਨ ਤੇਰਾ ਪਾਉਂਦੇ ਨੇ,
    ਉਹ ਤੇਰੇ ਹੀ ਗੁਣ ਗਾਉਂਦੇ ਨੇ,
    ਸਾਨੂੰ ਰੂਹਪਾਕ ਦਿਲਾਵੇ,
    ਸਾਰੇ ਪਾਪਾਂ ਤੋਂ ਬਚਾਵੇ,
    ਸਾਰੀ ਦੁਨੀਆ ਦਾ ਯਿਸੂ ਹੀ ਸਹਾਰਾ।

    3. ਅੱਜ ਸੁਣ ਅਰਜ਼ਾਂ ਮੇਰੀਆਂ,
    ਮੈਂ ਮਿੰਨਤਾਂ ਕਰਦੀ ਤੇਰੀਆਂ,
    ਸਾਨੂੰ ਮਿਲ ਗਿਆ ਯਿਸੂ ਪਿਆਰਾ,
    ਸਾਰੇ ਜੱਗ ਦਾ ਸਹਾਰਾ,
    ਸਾਰੀ ਦੁਨੀਆ ’ਚ ਪੈ ਗਈ ਇਹ ਦੁਹਾਈ।

  • ---

    ਰੋਟੀ ਦਾਖਰਸ ਮੈਂ ਚੜ੍ਹਾਵਾਂ,
    ਜੀਵਨ ਆਪਣਾ ਨਜ਼ਰ ਚੜ੍ਹਾਵਾਂ,
    ਜੋ ਹੈ ਮੇਰਾ, ਉਹ ਹੈ ਤੇਰਾ,
    ਜੀਵਨ ਮੇਰਾ ਦਾਨ ਤੇਰਾ,
    ਤੂੰ ਹੈਂ ਬੜ੍ਹਾ ਮਿਹਰਬਾਨ,
    ਤੂੰ ਹੈਂ ਬੜ੍ਹਾ ਮਿਹਰਬਾਨ।

    1. ਰੋਟੀ ਦੀ ਭੇਟ ਲਿਆਏ ਹਾਂ,
    ਮਿਹਨਤ ਦਾ ਨਿਸ਼ਾਨ ਹੈ।

    2. ਦਾਖਰਸ ਲਿਆਏ ਹਾਂ,
    ਸਮਰਪਣ ਦਾ ਨਿਸ਼ਾਨ ਹੈ।

    3. ਫੁੱਲਾਂ ਦੇ ਹਾਰ ਲਿਆਏ ਹਾਂ,
    ਪਿਆਰ ਦਾ ਨਿਸ਼ਾਨ ਹੈ।

    4. ਫਲ਼ਾਂ ਦੀ ਭੇਟ ਲਿਆਏ ਹਾਂ,
    ਖ਼ੁਸ਼ਹਾਲੀ ਦਾ ਨਿਸ਼ਾਨ ਹੈ।

  • ---

    ਰੋਟੀ ਤੂੰ ਜ਼ਿੰਦਗੀ ਦੀ ਯਿਸੂ ਖੁਆਲ ਦੇ,
    ਆਬੇ–ਹਯਾਤ ਨਾਲੇ ਤੂੰ ਸਾਨੂੰ ਪਿਆਲ ਦੇ।

    1. ਬੂਹੇ ’ਤੇ ਤੇਰੇ ਆਣ ਪਏ ਮੁਰਦੇ ਐ ਮਸੀਹ,
    ਲਾਜ਼ਰ ਦੇ ਵਾਂਗ ਉਹਨਾਂ ਨੂੰ ਆ ਕੇ ਉਠਾਲ ਦੇ।

    2. ਪਾਪਾਂ ਦੇ ਨਾਲ ਹੋ ਗਏ ਗੰਦੇ ਪਲੀਤ ਮਨ,
    ਉਹਨਾਂ ਨੂੰ ਆਪਣੇ ਖੂਨ ਵਿੱਚ ਯਿਸੂ ਨਹਾਲ ਦੇ।

    3. ਸਾਰਾ ਜਹਾਨ ਆ ਕੇ ਚਰਨੀਂ ਤੇਰੀ ਪਏ,
    ਉਹ ਵੇਲਾ ਮੌਜ ਦਾ ਤੂੰ ਮਸੀਹਾ ਵਿਖਾਲ ਦੇ।

    4. ਖਾ–ਖਾ ਕੇ ਜ਼ਹਿਰ ਮਰ ਗਏ ਜਿਹੜੇ ਗੁਨਾਹਾਂ ਦਾ,
    ਉਹਨਾਂ ਨੂੰ ਨਾਲ ਵਚਨ ਦੇ ਆਪਣੇ ਜਵਾਲ ਦੇ।

    5. ਪਿਆਰੇ ਯਿਸੂ ਹਾਂ ਤੇਰੇ ਬੂਹੇ ’ਤੇ ਆ ਗਏ,
    ਆਪਣਾ ਪਵਿੱਤਰ ਆਤਮਾ ਸਾਨੂੰ ਦਿਖਾਲ ਦੇ।

  • ---

    ਰੂਹ ਮਸੀਹ ਦੀ, ਮੈਨੂੰ ਪਾਕ ਕਰ ਦੇ,
    ਬਦਨ ਮਸੀਹ ਦੇ, ਮੈਨੂੰ ਬਚਾ ਲੈ,
    ਲਹੂ ਮਸੀਹ ਦੇ, ਮੈਨੂੰ ਰਜਾ ਦੇ,
    ਪਾਣੀ ਵੱਖੀ ਦੇ, ਮੈਨੂੰ ਧੋ ਦੇ,
    ਦੁੱਖ ਮਸੀਹ ਦੇ, ਮਜ਼ਬੂਤੀ ਦੇ,
    ਰਹਿਮ ਦਿਲ ਯਿਸੂ, ਮੇਰੀ ਤੂੰ ਸੁਣ ਲੈ,
    ਜ਼ਖ਼ਮਾਂ ਵਿੱਚ ਆਪਣੇ, ਮੈਨੂੰ ਛਿਪਾ ਲੈ,
    ਆਪਣੇ ਕੋਲੋਂ ਮੈਨੂੰ, ਵੱਖ ਨਾ ਹੋਣ ਦੇ,
    ਵੈਰੀ ਸ਼ੈਤਾਨ ਤੋਂ, ਮੈਨੂੰ ਬਚਾ ਲੈ,
    ਮੌਤ ਦੇ ਵੇਲੇ, ਮੈਨੂੰ ਬੁਲਾ ਲੈ,
    ਸੁਰਗ ਵੱਲ ਆਉਣ ਲਈ, ਮੈਨੂੰ ਹੁਕਮ ਦੇ,
    ਮਿਲਕੇ ਸੰਤਾਂ ਨਾਲ,
    ਮੈਨੂੰ ਮਹਿਮਾ ਕਰਨ ਦੇ, ਆਮੀਨ।

  • ---

    ਰੰਗ ਦੇ ਯਿਸੂ ਰੰਗ ਦੇ, ਆਪਣੇ ਲਹੂ ਦੇ ਨਾਲ।

    1. ਪਾਪਾਂ ਦਿਆਂ ਮਰਜ਼ਾਂ ਦਾ ਯਿਸੂ ਹੀ ਤਬੀਬ ਏ,
    ਮੁਕਤੀ ਦੀ ਰਾਹ ਬਣੀ ਯਿਸੂ ਦੀ ਸਲੀਬ ਏ,
    ਜ਼ਿੰਦਗੀ ਦੇ ਰੰਗ ਦੇ ਨਾਲ।

    2. ਮੇਰਿਆਂ ਗੁਨਾਹਾਂ ਲਈ ਯਿਸੂ ਲਹੂ ਡੋਲ੍ਹਿਆ,
    ਸੂਲੀ ਉੱਤੇ ਜਾਨ ਦੇ ਕੇ ਜੰਨਤਾਂ ਨੂੰ ਖੋਲ੍ਹਿਆ,
    ਆਪਣੇ ਜ਼ੋਰ ਦੇ ਨਾਲ।

    3. ਯਿਸੂ ਤੇਰੇ ਲਹੂ ਨਾਲ ਮਨ ਅੱਜ ਰੰਗਣਾ,
    ਨਾਂ ਤੇਰਾ ਜੱਪਣਾ ਤੇ ਅਸਾਂ ਨਹੀਂਓਂ ਸੰਗਣਾ,
    ਅੱਜ ਰੂਹ ਦੇ ਮੱਸਾਹ ਦੇ ਨਾਲ।

  • ---

    ਰੱਬ ਦੀ ਹੋਵੇ ਸਨਾ ਹਮੇਸ਼ਾ,
    ਰੱਬ ਦੀ ਹੋਵੇ ਸਨਾ।

    1. ਰੱਬ ਦੀ ਹੋਵੇ ਸਦਾ ਵਡਿਆਈ,
    ਉਸ ਦੇ ਨਾਮ ਦੀ ਸਨਾ।

    2. ਰੱਬ ਦੇ ਘਰ ਵਿੱਚ ਹੋਵੇ ਸਿਤਾਇਸ਼,
    ਉਸ ਦੇ ਨਾਮ ਦੀ ਸਨਾ।

    3. ਕੰਮਾਂ ਵਿੱਚ ਹੈ ਓ ਕਿੰਨਾ ਮਾਹਿਰ,
    ਉਸਦੀ ਕੁਦਰਤ ਦਿਖਾ।

    4. ਜੈ ਦੇ ਜ਼ੋਰ ਨਾਲ ਫੂੰਕੋ ਨਰਸਿੰਗ੍ਹੇ,
    ਬਰਬਤ ਬੀਨ ਵਜਾ।

    5. ਤਾਰਦਾਰ ਸਾਜ਼ ’ਤੇ ਰਾਗਨੀ ਛੇੜੋ,
    ਡਫ ਤੇ ਤਬਲਾ ਵਜਾ।

    6. ਬੰਸਰੀ ’ਤੇ ਸੁਣਾ, ਸੁਰ ਸੁਰੀਲੇ,
    ਝਨ–ਝਨ ਛੈਣੇ ਵਜਾ।

    7. ਸਾਰੇ ਮਿਲਕੇ ਤਾਲੀ ਵਜਾਓ,
    ਗਾਓ ਰੱਬ ਦੀ ਸਨਾ।

  • ---

    ਰੋਵੇ ਮਰੀਅਮ ਲਾਸ਼ ਯਿਸੂ ਦੀ,
    ਹਾਏ ਗੋਦੀ ਵਿੱਚ ਪਾ ਕੇ।

    1. ਮੂੰਹ ਸਿਰ ਚੁੰਮਦੀ ਤਰਲੇ ਲੈਂਦੀ,
    ਬੋਲ ਮੂੰਹੋਂ ਇੱਕ ਵਾਰੀ ਕਹਿੰਦੀ,
    ਮੇਰੀ ਦਰਦ ਕਹਾਣੀ,
    ਸੁਣ ਕੰਨ ਲਾ ਕੇ, ਕੋਲ ਬਿਠਾ ਕੇ।

    2. ਹੱਥ ਆਪਣੇ ਉਹਦੀ ਰੱਤ ਵਿੱਚ ਰੰਗ ਕੇ,
    ਦੁਸ਼ਮਣ ਹੁਣ ਵੀ ਹੱਸ–ਹੱਸ ਲੰਘਦੇ,
    ਮੇਰੀ ਹਾਏ ਜ਼ਿੰਦਗਾਨੀ, ਖ਼ਾਕ ਮਿਲਾ ਕੇ, ਹਾਂ ਤੜਫ਼ਾ ਕੇ।

    3. ਦਿਲ ਮਰੀਅਮ ਦਾ ਘੱਟ–ਘੱਟ ਜਾਂਦਾ,
    ਚੈਨ ਨਾ ਪਾਂਦਾ, ਛੱਪ–ਛੱਪ ਜਾਂਦਾ,
    ਧਰਤੀ ਉੱਤੇ ਡਿੱਗੀ,
    ਹਾਂ ਗਸ਼ ਖਾ ਕੇ, ਹਾਂ ਘਬਰਾ ਕੇ।

    4. ਮਾਰ ਕੇ ਨੇਜ਼ਾ ਕਰਨ ਤਸੱਲੀਆਂ,
    ਖੂਨ ਉਹਦੇ ਦੀਆਂ ਨਦੀਆਂ ਚੱਲੀਆਂ,
    ਛੱਡੀ ਲਹੂ ਵਿੱਚ ਉਸਦੀ,
    ਲਾਸ਼ ਨੁਹਾ ਕੇ, ਜ਼ੁਲਮ ਕਮਾਕੇ।

    5. ਸੂਲੀ ਦਾ ਦੁੱਖ ਸੱਚਮੁੱਚ ਭਾਰਾ,
    ਖੂਨ ਬਦਨ ਦਾ ਵਗ ਗਿਆ ਸਾਰਾ,
    ਦਿੱਤਾ ਪਾਪ ਦਾ ਬਦਲਾ,
    ਜੱਗ ਉੱਤੇ ਆ ਕੇ, ਖੂਨ ਵਗਾ ਕੇ।

  • ---

    ਰੂਹ ਵਿੱਚ ਰੋਂਦੇ ਹੋਏ
    ਰੂਹ ਵਿੱਚ ਹੱਸੀਏ,
    ਰੱਬ ਦੀ ਹਜ਼ੂਰੀ ਵਿੱਚ
    ਦਿਨੇ ਰਾਤੀ ਵੱਸੀਏ,
    ਹੱਸੀਏ–ਹੱਸੀਏ, ਰੂਹ ਵਿੱਚ ਹੱਸੀਏ,
    ਯਿਸੂ ਦੇ ਨਾਮ ਦੀ ਜੈ।

    1. ਦੁਨੀਆ ਤੇ ਦੁਨੀਆ ਦੇ
    ਲਾਲਚਾਂ ਨੂੰ ਛੱਡਕੇ,
    ਦਿਲਾਂ ਵਿੱਚੋਂ ਵੈਰ ਤੇ
    ਕ੍ਰੋਧ ਸਾਰਾ ਕੱਢਕੇ,
    ਉੱਠਕੇ ਹਨੇਰਿਆਂ ’ਚੋਂ
    ਨੂਰ ਪਿੱਛੇ ਨੱਸੀਏ।

    2. ਰੂਹ ਨਾਲ ਜਿਸਮ ਦੀ
    ਖ਼ਾਹਿਸ਼ਾਂ ਦੀ ਲੜਾਈ ਏ,
    ਯਿਸੂ ਦੇ ਲਹੂ ਦੇ ਨਾਲ
    ਫਤਹਿ ਅਸੀਂ ਪਾਈ ਏ,
    ਅਸੀਂ ਹਾਂ ਗਵਾਹ ਉਹਦੇ
    ਸਭਨਾਂ ਨੂੰ ਦੱਸੀਏ।

    3. ਜਦੋਂ ਉਹਦੀ ਰਹਿਮਤਾਂ ਦਾ
    ਕੁੰਡਾ ਖੜਕਾਇਆ ਏ,
    ਅਸਾਂ ਜੋ ਵੀ ਮੰਗਿਆ ਹੈ
    ਉਹ ਕੁਝ ਪਾਇਆ ਏ,
    ਮੱਸਾਹ ਹੋਏ ਤੇਲ ਨਾਲ
    ਮੱਥਿਆਂ ਨੂੰ ਝੱਸੀਏ।

  • ---

    ਰੂਹਪਾਕ ਦੀ ਆਈ ਬਹਾਰ,
    ਹਰ ਪਾਸੇ ਹੈ ਨਵੀਂ ਬਹਾਰ।

    1. ਜਿਸ ਦਿਨ ਰੂਹ ਸਾਡੇ ਵਿੱਚ ਵੱਸਿਆ,
    ਸਾਡਾ ਸਾਰਾ ਖੌਫ਼ ਹੈ ਨੱਸਿਆ,
    ਨੂਰ ਉਹਦਾ ਹਰ ਪਾਸੇ ਵੱਸਿਆ,
    ਉਹਦੇ ਚੇਲੇ ਬਣੇ ਹਜ਼ਾਰ।

    2. ਸਾਰੀ ਜ਼ਿੰਦਗੀ ਨੱਸੇ ਭੱਜੇ,
    ਰੂਹ ਦੇ ਬਾਝ ਨਾ ਹੋਵੇ ਅੱਛੇ,
    ਵਿੱਚ ਹਨੇਰਾ ਨਫ਼ਰਤ ਵੱਸੇ,
    ਮੂੰਹ ’ਤੇ ਹਾਸੇ ਦੀ ਮਹਿਕਾਰ।

  • ---

    ਰੂਹ-ਏ-ਪਾਕ ਨਾਲ ਭਰ ਕੇ
    ਗੀਤ ਤੇਰੇ ਗਾਵਾਂਗੇ,
    ਤੂੰ ਜ਼ਿੰਦਗੀ ਦੀ ਰੋਟੀ ਹੈਂ,
    ਇਹ ਸਭ ਨੂੰ ਸੁਣਾਵਾਂਗੇ,
    ਜਿੰਦੜੀ ਇਹ ਨਾਮ ਤੇਰੇ ਲਾਵਾਂਗੇ,
    ਰੂਹ-ਏ-ਪਾਕ ਨਾਲ ਭਰ ਕੇ
    ਗੀਤ ਤੇਰੇ ਗਾਵਾਂਗੇ।

    1. ਤੱਕਾਂਗੇ-ਤੱਕਾਂਗੇ ਤੇਰੀ ਸੂਲੀ ਨੂੰ ਸਦਾ,
    ਤੂੰਈਓਂ ਸਾਡੀ ਜਿੰਦ,
    ਤੁੰਈਓਂ ਸਾਡਾ ਹੈ ਖ਼ੁਦਾ,
    ਹਰ ਪਾਸੇ ਧੁੰਮ ਮਚਾਵਾਂਗੇ,
    ਰੂਹ-ਏ-ਪਾਕ ਨਾਲ ਭਰ ਕੇ
    ਗੀਤ ਤੇਰੇ ਗਾਵਾਂਗੇ।

    2. ਕਹਾਂਗੇ ਬੁਲੰਦ ਤੇਰੀ ਸੂਲੀ ਨੂੰ ਸਦਾ,
    ਤੂੰਈਓਂ ਸਾਡੀ ਜਿੰਦ,
    ਤੂੰਈਓਂ ਸਾਡਾ ਹੈ ਖ਼ੁਦਾ,
    ਹਰ ਪਾਸੇ ਧੁੰਮ ਮਚਾਵਾਂਗੇ,
    ਰੂਹ-ਏ-ਪਾਕ ਨਾਲ ਭਰ ਕੇ
    ਗੀਤ ਤੇਰੇ ਗਾਵਾਂਗੇ।

  • ---

    ਰੋਜ਼ਰੀ ਮਾਲਾ ਪੜ੍ਹੀਏ, ਦਰਸ਼ਨ ਮਾਂ ਦੇ ਕਰੀਏ,
    ਮਰੀਅਮ ਦੇ ਨਾਲ, ਯਿਸੂ ਉੱਤੇ,
    ਅੰਜੀਲ ’ਚੋਂ ਧਿਆਨ ਕਰੀਏ।

    1. ਭੇਦਭਾਵ ਨੂੰ ਦਿਲੋਂ ਮਿਟਾ ਕੇ,
    ਰਲਮਿਲ ਮਾਲਾ ਪੜ੍ਹੀਏ (ਰੋਜ਼ਰੀ),
    ਦਿਲ ਨੂੰ ਪਾਕ ਬਣਾ ਕੇ ਆਪਣਾ,
    ਜੀਵਨ ਸਫਲਾ ਕਰੀਏ (ਆਪਣਾ)।
    ਪਾਪ ਦੀ ਰਾਹ ਨੂੰ ਛੱਡੀਏ,
    ਆਪਣਾ ਮਨ ਸਾਫ਼ ਕਰੀਏ,
    ਮਰੀਅਮ ਦੇ ਨਾਲ, ਯਿਸੂ ਉੱਤੇ,
    ਅੰਜੀਲ ’ਚੋਂ ਧਿਆਨ ਕਰੀਏ।

    2. ਫੁੱਲਾਂ ਦੇ ਨਾਲ ਹਾਰ ਬਣਾਕੇ,
    ਮਾਂ ਦੇ ਗਲ਼ ਵਿੱਚ ਪਾਈਏ (ਮਰੀਅਮ),
    ਆਦਰ ਦੇ ਨਾਲ ਆਓ ਸਾਰੇ,
    ਮਾਂ ਨੂੰ ਸੀਸ ਨਿਵਾਈਏ (ਸਾਰੇ)।
    ਰੋਜ਼ਰੀ ਰੋਜ਼ ਪੜ੍ਹੀਏ, ਬਦੀ ਤੋਂ ਹਮੇਸ਼ਾ ਟਲੀਏ,
    ਮਰੀਅਮ ਦੇ ਨਾਲ, ਯਿਸੂ ਉੱਤੇ,
    ਅੰਜੀਲ ’ਚੋਂ ਧਿਆਨ ਕਰੀਏ।

    3. ਮਰੀਅਮ ਦੇ ਨਾਲ ਗੀਤ ਅਸੀਂ ਗਾਈਏ,
    ਮਹਿਮਾ ਖ਼ੁਦਾ ਦੀ ਕਰੀਏ (ਦਿਲ ਤੋਂ),
    ਨੇਕ ਨੀਯਤ ਨਾਲ ਜੀਵਨ ਬਿਤਾਕੇ,
    ਅੰਜੀਲ ਅਸੀਂ ਸਭ ਨੂੰ ਸੁਣਾਈਏ (ਆਓ)।
    ਬਾਈਬਲ ਰੋਜ਼ ਪੜ੍ਹੀਏ, ਸਭ ਨੂੰ ਪਿਆਰ ਕਰੀਏ,
    ਮਰੀਅਮ ਦੇ ਨਾਲ, ਯਿਸੂ ਉੱਤੇ,
    ਅੰਜੀਲ ’ਚੋਂ ਧਿਆਨ ਕਰੀਏ।

    4. ਲੁਰਦਸ ਮਾਂ ਦਾ ਦਰਸ਼ਨ ਪਿਆਰਾ,
    ਬਰਨਾਦਿੱਤ ਦਾ ਸਹਾਰਾ (ਮਰੀਅਮ),
    ਮਿਲਦਾ ਮਾਂ ਤੋਂ ਸਭ ਨੂੰ ਸਹਾਰਾ,
    ਜਾਣਦਾ ਆਲਮ ਸਾਰਾ (ਸੱਚਮੁੱਚ)।
    ਮਰੀਅਮ ਨਾਮ ਲਈਏ, ਪਾਕ ਮਾਲਾ ਜੱਪਦੇ ਰਹੀਏ,
    ਮਰੀਅਮ ਦੇ ਨਾਲ, ਯਿਸੂ ਉੱਤੇ,
    ਅੰਜੀਲ ’ਚੋਂ ਧਿਆਨ ਕਰੀਏ।

  • ---

    ਰਾਜਿਆਂ ਦਾ ਉਹ ਰਾਜਾ ਹੈ,
    ਬਾਦਸ਼ਾਹਾਂ ਦਾ ਉਹ ਬਾਦਸ਼ਾਹ ਹੈ,
    ਪ੍ਰਭੂਆਂ ਦਾ ਪ੍ਰਭੂ ਅਖਵਾਵੇ
    ਬਾਪ ਕੋਲੋਂ ਦੇਵੇ ਉਹ ਪਵਿੱਤਰ ਆਤਮਾ,
    ਜਿਹੜਾ ਸਾਡਿਆਂ ਦਿਲਾਂ ’ਚ ਵੱਸ ਜਾਵੇ।

    1. ਹੈਕਲ ਬਣਾਇਆ ਉਹਨੇ ਸਾਡੇ ਇਸ ਦਿਲ ਨੂੰ,
    ਅਸਾਂ ਵਿੱਚ ਰੱਖਿਆ ਸ਼ੈਤਾਨ ਵਾਲੇ ਕਿੱਲ ਨੂੰ,
    ਫਤਹਿ ਉਹ ਸ਼ੈਤਾਨ ਉੱਤੇ ਪਾਵੇ।

    2. ਜਿਹਦੇ ਕੋਲ ਵਚਨ ਉਹ ਉਹਦੇ ਕੋਲ ਰਹਿੰਦਾ ਹੈ,
    ਨਾ ਡਰ ਉਹਨੂੰ ਤਾਂ ਹਮੇਸ਼ਾ ਉਹ ਕਹਿੰਦਾ ਹੈ,
    ਹਰ ਵੇਲੇ ਉਹ ਉਹਨਾਂ ਨੂੰ ਬਚਾਵੇ।

    3. ਭਾਰ ਹੇਠਾਂ ਦੱਬੇ ਲੋਕੋ ਮੇਰੇ ਕੋਲ ਆਓ,
    ਸ਼ਾਂਤੀ ਆਰਾਮ ਆ ਕੇ ਮੇਰੇ ਕੋਲੋਂ ਪਾਓ,
    ਵਾਜਾਂ ਮਾਰ ਯਿਸੂ ਆਪ ਬੁਲਾਵੇ।

  • ---

    ਰੱਬ ਦੀ ਰਜ਼ਾ ਵਿੱਚ ਰਹਿ ਦਿਲਾ ਮੇਰਿਆ,
    ਸਿਫ਼ਤਾਂ ਦੇ ਗੁਣ ਉਹਦੇ ਗਾ ਦਿਲਾ ਮੇਰਿਆ।

    1. ਉਤਾਵਾਂ ਤੇ ਚੜ੍ਹਾਵਾਂ ਜ਼ਿੰਦਗੀ ’ਚ ਆਉਂਦੇ ਰਹਿਣਾ ਏ,
    ਮੰਜ਼ਿਲ ਨੂੰ ਪਾਉਣ ਲਈ ਦੁੱਖ ਪੈਂਦਾ ਸਹਿਣਾ ਏ,
    ਰੱਖ ਵੱਡਾ ਹੌਸਲਾ ਜੇ ਦੁੱਖਾਂ ਨੇ ਹੈ ਘੇਰਿਆ।

    2. ਪਲ-ਪਲ ਜੱਪ ਨਾਮ ਮੂੰਹੋਂ ਸੱਚੇ ਰੱਬ ਦਾ,
    ਮੁਸੀਬਤਾਂ ਦੀ ਘੜੀ ਉਹ ਭਲਾ ਕਰੇ ਸਭ ਦਾ,
    ਧਨ ਕਮਾਉਣ ਦਾ ਕਿਉਂ, ਕੰਮ ਤੂੰ ਸਹੇੜਿਆ।

    3. ਸੰਤਾਂ ਤੇ ਪਾਕ ਲੋਕਾਂ ਦੀਆਂ ਮੰਗ ਕੇ ਸਿਫ਼ਾਰਿਸ਼ਾਂ,
    ਮੰਗ ਮਾਫ਼ੀ ਪਾਪਾਂ ਦੀ ਤੂੰ ਕਰਕੇ ਗੁਜ਼ਾਰਿਸ਼ਾਂ,
    ਸੱਚੇ ਰੱਬ ਨਾਲੋਂ ਕਿਉਂ ਨਾਤਾ ਤੂੰ ਨਿਖੇੜਿਆ।

  • ---

    ਰੱਬ ਨਾਲ ਪਿਆਰ ਪਾ ਕੇ
    ਮਾਈਕਲ ਖ਼ੁਸ਼ ਹੋਏ ਨੇ,
    ਐਸ਼ ਤੇ ਆਰਾਮ ਸ਼ੈਤਾਨ ਵਾਲੇ ਖੋਹੇ ਨੇ।

    1. ਸਵਰਗਾਂ ਦੇ ਵਿੱਚ ਫਰਸ਼ਿਤੇ ਝਗੜਾ ਰਚਾਇਆ ਸੀ,
    ਲੈਣ ਲਈ ਖ਼ੁਦਾਈ ਉਹ ਘੁਮੰਡ ਵਿੱਚ ਆਇਆ ਸੀ,
    ਹੁਕਮ ਖ਼ੁਦਾ ਦਾ ਮੰਨ ਮਾਈਕਲ ਖ਼ੁਸ਼ ਹੋਏ ਨੇ,
    ਐਸ਼ ਤੇ ਆਰਾਮ ਸ਼ੈਤਾਨ ਵਾਲੇ ਖੋਹੇ ਨੇ।

    2. ਕੀਤਾ ਸੀ ਦਾਅਵਾ ਉਸ ਆਪਣੀ ਉਚਾਈ ਦਾ,
    ਬਣਨਾ ਸੀ ਚਾਹੁੰਦਾ ਉਸ ਮਾਲਿਕ ਖ਼ੁਦਾਈ,
    ਫੜ੍ਹ ਤਲਵਾਰ ਮਾਈਕਲ ਛੇਤੀ ਅੱਗੇ ਹੋਏ ਨੇ,
    ਐਸ਼ ਤੇ ਆਰਾਮ ਸ਼ੈਤਾਨ ਵਾਲੇ ਖੋਹੇ ਨੇ।

    3. ਸਵਰਗਾਂ ਦੇ ਵਿੱਚ ਛਿੜੀ ਜੰਗ ਘਮਸਾਨ ਸੀ,
    ਫੜ੍ਹਿਆ ਤਰਾਜੂ ਨਿਆਂ ਦਾ ਮਾਈਕਲ ਨੇ ਆਣ ਸੀ,
    ਕੱਢਿਆ ਸਵਰਗ ਵਿੱਚੋਂ ਲੂਸੀਫਰ ਰੋਏ ਨੇ,
    ਐਸ਼ ਤੇ ਆਰਾਮ ਸ਼ੈਤਾਨ ਵਾਲੇ ਖੋਹੇ ਨੇ।

    4. ਧਰਤੀ ’ਤੇ ਆ ਕੇ ਉਸਨੇ ਦੂਜਾ ਕੰਮ ਛੋਹਿਆ ਸੀ,
    ਰੱਬੀ ਰੂਪ ਆਦਮੀ ਨੂੰ ਧੋਖੇ ਨਾਲ ਮੋਹਿਆ ਸੀ,
    ਰੱਬ ਦੀ ਆਵਾਜ਼ ਸੁਣ ਆਦਮ ਹੱਵਾ ਰੋਏ ਨੇ,
    ਐਸ਼ ਤੇ ਆਰਾਮ ਸ਼ੈਤਾਨ ਵਾਲੇ ਖੋਹੇ ਨੇ।

    5. ਜ਼ੁਲਮਾਂ ਦੇ ਵਿੱਚ ਦੱਬੇ ਉਦੋਂ ਦੇ ਅਸੀਂ ਆਏ ਹਾਂ,
    ਕਰਦੇ ਪੁਕਾਰਾਂ ਅਸੀਂ ਦਰ ਤੇਰੇ ਆਏ ਹਾਂ,
    ਸਾਡੇ ਲਈ ਕਰ ਦੁਆ ਸਭ ਪਾਪੀ ਰੋਏ ਨੇ,
    ਐਸ਼ ਤੇ ਆਰਾਮ ਸ਼ੈਤਾਨ ਵਾਲੇ ਖੋਹੇ ਨੇ।

    6. ਰੱਖ ਲਈ ਤੂੰ ਲਾਜ ਸਾਡੀ ਪੈਰਿਸ਼ ਦੇ ਵਾਲੀਆ,
    ਸ਼ੈਤਾਨ ਦਿਆਂ ਫੰਦਿਆਂ ’ਚੋਂ ਕੱਢ ਲੈ ਉਹ ਵਾਲੀਆ,
    ਕਰਨ ਪੁਕਾਰ ਤੇਰੇ ਦਰ ’ਤੇ ਖਲੋਏ ਨੇ,
    ਐਸ਼ ਤੇ ਆਰਾਮ ਸ਼ੈਤਾਨ ਵਾਲੇ ਖੋਹੇ ਨੇ।

    7. ਮੰਗਦਾਂ ਸਿਫ਼ਾਰਿਸ਼ਾਂ ਮੈਂ ਤੇਰੀਆਂ ਪਿਆਰਿਆ,
    ਰਸਤਾ ਵਫ਼ਾਈ ਵਾਲਾ ਦਿਖਾਈਂ ਸਾਨੂੰ ਪਿਆਰਿਆ,
    ਦੇਖ ਕੇ ਵਫ਼ਾ ’ਤੇ ਸਭ ਲੋਕ ਖ਼ੁਸ਼ ਹੋਏ ਨੇ,
    ਐਸ਼ ਤੇ ਆਰਾਮ ਸ਼ੈਤਾਨ ਵਾਲੇ ਖੋਹੇ ਨੇ।

  • ---

    ਰਹਿਮਤਾਂ ਦੇ ਬਾਨੀ ਯਿਸੂ, ਰਹਿਮ ਤੇਰਾ ਚਾਹੀਦਾ,
    ਸਾਨੂੰ ਵੀ ਸਿਖਾ ਦੇ ਕਿਵੇਂ ਤੇਰਾ ਬਣ ਜਾਈਦਾ।

    1. ਲਹਿਰਾਂ ਦੇ ਸੀ ਵਿੱਚ ਜਦੋਂ ਬੇੜੀ ਗੋਤੇ ਖਾਂਵਦੀ,
    ਚੇਲਿਆਂ ਦੀ ਜਾਨ ਸੀਗੀ ਡਾਢੀ ਘਬਰਾਂਵਦੀ,
    ਡਾਂਟਿਆ ਤੂਫ਼ਾਨ ਜਿਵੇਂ ਹੁਕਮ ਚਲਾਈਦਾ।

    2. ਮੂਸਾ ਨੂੰ ਹੁਕਮ ਦੇ ਕੇ ਘੱਲਿਆ ਫਿਰਾਊਨ ਕੋਲ,
    ਕੀਤੀ ਸੀ ਹਦੈਤ ਉਹਨੂੰ, ਜਾ ਕੇ ਮੇਰਾ ਭੇਦ ਖੋਲ੍ਹ,
    ਕੌਮਾਂ ਨੂੰ ਗ਼ੁਲਾਮੀ ਵਿੱਚੋਂ ਕਿਵੇਂ ਹੈ ਛੁਡਾਈਦਾ।

    3. ਯੂਸਫ਼ ਨੂੰ ਕੈਦ ਵਿੱਚੋਂ ਦਿੱਤੀ ਤੂੰ ਰਿਹਾਈ ਸੀ,
    ਹਜ਼ਰਤ ਨੂਹ ਦੇ ਲਈ ਤੂੰ, ਕਿਸ਼ਤੀ ਬਣਾਈ ਸੀ,
    ਦੇਖਿਆ ਨਜ਼ਾਰਾ ਨੂਹ ਨੇ ਸਾਰੀ ਹੀ ਖ਼ੁਦਾਈ ਦਾ।

  • ---

    ਰੂਹ ਕਹਿੰਦੀ ਏ ਸ਼ਾਫ਼ੀ ਨੂੰ,
    ਮੈਂ ਤੇਰੀ ਬਣ ਗਈ ਆਂ ਯਿਸੂ ਜੀ,
    ਮੇਰੇ ਦਿਲ ਦਾ ਮਾਲਿਕ ਤੂੰ,
    ਰੂਹ ਕਹਿੰਦੀ ਏ ਸ਼ਾਫ਼ੀ ਨੂੰ।

    1. ਥੱਕੀ ਹਾਂ ਲੱਭ ਲੱਭ ਵੈਦ ਸਿਆਣੇ,
    ਮੇਰੀ ਮਰਜ਼ ਕੋਈ ਨਾ ਜਾਣੇ,
    ਸਭ ਮਰਜ਼ਾਂ ਦੇਖ ਸ਼ਰਮਾਏ,
    ਮੇਰੀ ਮਰਜ਼ ਦਾ ਵੈਦ ਤੂੰ।

    2. ਤੈਨੂੰ ਦੇਖ ਤਬੀਬ ਚੰਗੇਰਾ,
    ਤੇਰੇ ਦਰ ’ਤੇ ਲਾਇਆ ਡੇਰਾ,
    ਸ਼ਾਫ਼ੀ ਮਰਜ਼ ਗੁਨਾਹ ਦਾ ਮੇਰਾ,
    ਲਿਖਿਆ ਏ ਅਜ਼ਲ ਤੋਂ ਤੂੰ।

    3. ਮੇਰੀ ਦੌੜ੍ਹ ਤੇਰੇ ਦਰ ਤਾਈਂ,
    ਮੇਰਾ ਬੇੜਾ ਬੰਨੇ ਲਾਈਂ,
    ਕਰ ਕੇ ਰਹਿਮ ਮੈਨੂੰ ਤੂੰ ਬਚਾਈਂ,
    ਮਾਫ਼ੀ ਦੇਵਣ ਵਾਲਾ ਤੂੰ।

    4. ਸਾਡੀ ਖ਼ਾਤਿਰ ਜੱਗ ਤੇ ਆਇਓਂ,
    ਨਾਲੇ ਮੁਕਤੀ ਨਾਲ ਲਿਆਇਓ,
    ਪੁੱਤਰ ਰੱਬ ਦਾ ਆਪ ਸਦਾਇਓਂ,
    ਸਾਰੇ ਜੱਗ ਦਾ ਮਾਲਿਕ ਤੂੰ।

  • ---

    ਰੱਖਿਆ ਇਮਾਨ ਜਿਨ੍ਹਾਂ ਸੱਚੇ ਰੱਬ ’ਤੇ,
    ਝੱਲ ਲੈਂਦੇ ਦੁਖੜੇ ਹਜ਼ਾਰ ਜੱਗ ਦੇ।

    1. ਪਤਰਸ ਨੂੰ ਸੰਗਲਾਂ ਦੇ ਨਾਲ ਬੰਨ੍ਹਿਆ,
    ਅੱਧੀ ਰਾਤੀਂ ਦੂਤ ਬੂਹਾ ਆਣ ਭੰਨ੍ਹਿਆ,
    ਖੁੱਲ੍ਹ ਗਏ ਦਰਵਾਜ਼ੇ ਤਾੜ–ਤਾੜ ਵੱਜਦੇ,
    ਝੱਲ ਲੈਂਦੇ ਦੁਖੜੇ ਹਜ਼ਾਰ ਜੱਗ ਦੇ।

    2. ਦਾਨੀਏਲ ਨੂੰ ਸ਼ੇਰਾਂ ਅੱਗੇ ਗਿਆ ਸੁੱਟਿਆ,
    ਰਾਜੇ ਨੇ ਆਵਾਜ਼ ਮਾਰੀ ਦੱਸ ਕਿੱਥੇ ਆ,
    ਸ਼ੇਰਾਂ ਦੇ ਮੂੰਹ ਨੂੰ ਤਾਲੇ ਇੰਝ ਲੱਗ ਗਏ,
    ਝੱਲ ਲੈਂਦੇ ਦੁਖੜੇ ਹਜ਼ਾਰ ਜੱਗ ਦੇ।

    3. ਬਲ਼ਦੀ ਹੋਈ ਭੱਠੀ ਠੰਡੀ ਸੀਤ ਹੋ ਗਈ,
    ਜਿਨ੍ਹਾਂ ਦੀ ਯਿਸੂ ਦੇ ਨਾਲ ਪ੍ਰੀਤ ਹੋ ਗਈ,
    ਯਿਸੂ ਦੇ ਦਿਵਾਨੇ ਅੱਗ ਵਿੱਚ ਗੱਜਦੇ,
    ਝੱਲ ਲੈਂਦੇ ਦੁਖੜੇ ਹਜ਼ਾਰ ਜੱਗ ਦੇ।

  • ---

    ਰੱਬ ਮੇਰਾ ਅਯਾਲੀ ਹੈ,
    ਮੈਨੂੰ ਕੁਝ ਘਾਟ ਨਾ ਹੋਵੇਗੀ।
    ਰੱਬ ਮੇਰਾ ਅਯਾਲੀ, ਚੰਗਾ ਅਯਾਲੀ,
    ਰੱਬ ਮੇਰਾ ਅਯਾਲੀ ਹੈ।

    1. ਉਹ ਹਰੀ ਹਰੀ ਘਾਹ ਹੈ ਖਿਲਾਉਂਦਾ,
    ਤੇ ਮਿੱਠਾ ਪਾਣੀ ਹੈ ਪਿਲਾਉਂਦਾ।

    2. ਉਹ ਦੁਸ਼ਮਣ ਤੋਂ ਹੈ ਬਚਾਉਂਦਾ,
    ਤੇ ਜ਼ਿੰਦਗੀ ਨਵੀਂ ਹੈ ਦਿੰਦਾ।

    3. ਉਹ ਆਪਣੀ ਜਾਨ ਹੈ ਦਿੰਦਾ,
    ਤੇ ਸਵਰਗਾਂ ਵੱਲ ਲੈ ਜਾਂਦਾ।

  • ---

    ਰੇਤ ਉੱਤੇ ਘਰ ਨਾ ਬਣਾਈਂ ਓ ਮੁਸਾਫ਼ਿਰਾ,
    ਦੁਨੀਆ ’ਚ ਦਿਲ ਨਾ ਲਗਾਈਂ ਓ ਮੁਸਾਫ਼ਿਰਾ।

    1. ਉੱਚੀਆਂ ਤੇ ਲੰਮੀਆਂ ਏ ਮੰਜ਼ਿਲਾਂ ਨੇ ਤੇਰੀਆਂ,
    ਰਾਹ ਦੇ ਵਿੱਚ ਆਉਣੀਆਂ ਤੂਫ਼ਾਨ ਤੇ ਹਨੇਰੀਆਂ,
    ਵੇਖੀਂ ਕਿਤੇ ਹੌਸਲਾ ਨਾ ਢਾਈਂ ਓ ਮੁਸਾਫ਼ਿਰਾ।

    2. ਰਾਹ ਦੇ ਵਿੱਚ ਵਿਛੇ ਹੋਏ ਜਾਲ ਨੇ ਸ਼ੈਤਾਨ ਦੇ,
    ਉਹ ਵੀ ਫਸ ਜਾਂਦੇ ਜਿਹੜੇ ਪੱਕੇ ਨੇ ਇਮਾਨ ਦੇ,
    ਯਿਸੂ ਨਾਮ ਲੈ ਕੇ ਲੰਘ ਜਾਈਂ ਓ ਮੁਸਾਫ਼ਿਰਾ।

    3. ਯਿਸੂ ਕੋਲ ਆ ਜਾ ਤੈਨੂੰ ਭੁੱਲ ਜਾਏਗਾ ਦੁਖੜਾ,
    ਆ ਕੇ ਜਦੋਂ ਦੇਖੇਂਗਾ ਤੂੰ ਯਿਸੂ ਜੀ ਦਾ ਮੁੱਖੜਾ,
    ਗੀਤ ਉਹਦਾ ਨਵਾਂ ਇੱਕ ਗਾਈਂ ਓ ਮੁਸਾਫ਼ਿਰਾ।

  • ---

    ਰੁਲਦੇ ਸਾਂ ਹੁਣ ਸਾਡੀ, ਗੱਲ ਬਣ ਗਈ ਏ,
    ਬੱਲੇ ਬੱਲੇ ਯਿਸੂ, ਸਾਡੀ ਬਾਂਹ ਫੜ੍ਹ ਲਈ ਏ।

    1. ਪਾਪਾਂ ਦੇ ਹਨੇਰਿਆਂ ’ਚੋਂ, ਯਿਸੂ ਸਾਨੂੰ ਕੱਢਿਆ,
    ਦਿਲਾਂ ਵਿੱਚ ਪਿਆਰ ਦਾ, ਯਿਸੂ ਝੰਡਾ ਗੱਡਿਆ,
    ਕੁੱਲੀ ਸਾਡੀ ਉੱਜੜੀ, ਮਹਿਲ ਬਣ ਗਈ ਏ।

    2. ਖੂਨ ਯਿਸੂ ਨਾਸਰੀ ਦਾ, ਰੋਗਾਂ ਦੀ ਦਵਾ ਏ,
    ਵਗਿਆ ਸਲੀਬ ਉੱਤੇ ਬਣਿਆ ਫਤਹਿ ਏ,
    ਉਹ ਯਿਸੂ ਦੀ ਸਲੀਬ ਸਾਡਾ ਹੱਲ ਬਣ ਗਈ ਏ।

    3. ਅਬਦੀ ਹਯਾਤ ਵਾਲਾ, ਉਹਦੇ ਹੱਥ ਜਾਮ ਏ,
    ਚੜ੍ਹਕੇ ਸਲੀਬ ਉੱਤੇ, ਦਿੱਤਾ ਸਾਡਾ ਦਾਮ ਏ,
    ਓ ਗੱਲ ਜਿਹੜੀ, ਵਿਗੜੀ ਅੱਵਲ ਬਣ ਗਈ ਏ।

  • ---

    ਰਾਹੇ ਪਾਉਂਦਾ ਜਾਵੇ,
    ਮੇਰੇ ਜਿਹੇ ਪਾਪੀਆਂ ਨੂੰ ਉਹ,
    ਉਹਦੇ ਦਰ ਤੋਂ ਨਾ ਖਾਲੀ ਕੋਈ ਜਾਵੇ,
    ਮੈਂ ਦੱਸਦੀ ਹਾਂ ਜਾਤੀਆਂ ਨੂੰ।

    1. ਮੋਹ ਮਾਇਆ ਛੱਡ ਕੇ,
    ਉਹਦੀ ਸੁਣ ਲੈ ਬਾਣੀ,
    ਉਹਦੇ ਕੋਲ ਤੂੰ ਆ ਜਾ,
    ਉਹ ਦਿੰਦਾ ਜ਼ਿੰਦਗੀ ਦਾ ਪਾਣੀ,
    ਮੈਂ ਹਾਂ ਰਾਹ ’ਤੇ ਸੱਚਿਆਈ
    ਕਹਿੰਦਾ ਪਾਪੀਆਂ ਨੂੰ।

    2. ਵਿਗੜੀ ਸੀ ਜ਼ਿੰਦਗੀ,
    ਓਹਨੇ ਆਣ ਵਸਾਇਆ,
    ਨਾਲੇ ਖੂਨ ਵਹਾ ਕੇ,
    ਮੈਨੂੰ ਆਪਣਾ ਬਣਾਇਆ,
    ਉਹ ਅੱਜ ਵੀ ਕਹਿੰਦਾ ਆ
    ਜੋ ਮੇਰੇ ਕੋਲ ਪਾਪੀਆਂ ਨੂੰ।

    3. ਸੂਲੀ ’ਤੇ ਵੇਖੋ ਓਨੇ
    ਦੁੱਖ ਹੈ ਜਰਿਆ,
    ਮੈਂ ਵੀ ਜੱਗ ਨੂੰ ਛੱਡ ਕੇ,
    ਓਹਦਾ ਪੱਲਾ ਫੜ੍ਹਿਆ,
    ਮੇਰੇ ਕੋਲ ਹੈ ਅਸਲ ਖ਼ੁਦਾਈ
    ਕਹਿੰਦਾ ਪਾਪੀਆਂ ਨੂੰ।

  • ---

    ਰੰਗ ਛੱਡਿਆ ਈ, ਮੈਨੂੰ ਰੰਗ ਛੱਡਿਆ ਈ,
    ਆਪਣੇ ਲਹੂ ਦੇ ਨਾਲ, ਰੰਗ ਛੱਡਿਆ ਈ।

    1. ਯਿਸੂ ਤੇਰੇ ਬਿਨਾਂ ਇੱਕ ਪਲ ਨਈਂਓਂ ਲੰਘਦਾ,
    ਤੇਰੇ ਬਿਨਾਂ ਦਿਲ ਦਾ, ਜਹਾਨ ਨਈਂਓਂ ਸੱਜਦਾ,
    ਕਰ ਛੱਡਿਆ ਈ, ਮੈਨੂੰ ਕਰ ਛੱਡਿਆ ਈ,
    ਆਪਣਾ ਦਿਵਾਨਾ ਮੈਨੂੰ, ਕਰ ਛੱਡਿਆ ਈ।

    2. ਰੇ ਰੂਹ ਦੇ ਨਸ਼ੇ ਨਾਲ ਮਨ ਨਈਂਓਂ ਭਰਦਾ,
    ਪੀਵੀ ਜਾਂਵਾ ਰੂਹ ਦੀ ਮੈਅ, ਇਹੋ ਜੀਅ ਕਰਦਾ,
    ਭਰ ਛੱਡਿਆ ਈ, ਮੈਨੂੰ ਭਰ ਛੱਡਿਆ ਈ,
    ਰੂਹ ਦੇ ਨਾਲ, ਮੈਨੂੰ ਭਰ ਛੱਡਿਆ ਈ।

    3. ਦਿਲ ਕਰੇ ਯਿਸੂ ਤੈਨੂੰ ਤੱਕਦਾ ਰਹਾਂ ਮੈਂ,
    ਆਪਣੀ ਸੁਣਾਵਾਂ ਨਾਲੇ ਤੇਰੀਆਂ ਸੁਣਾ ਮੈਂ,
    ਭਰ ਛੱਡਿਆ ਈ, ਮੈਨੂੰ ਭਰ ਛੱਡਿਆ ਈ,
    ਆਪਣੀ ਰੂਹ ਦੇ ਨਾਲ ਭਰ ਛੱਡਿਆ ਈ।