ਲ
7 Tracks-
ਲੋਕ ਕਾਹਦੇ ਲਈ ਪਾਂਦੇ ਡੰਡ, ਸਰਦਾਰ ਤੇ ਸਭ ਬਾਦਸ਼ਾਹ,
ਮਸੀਹ ਤੇ ਰੱਬ ਦੀ ਜਿਦ ਦੇ ਵਿੱਚ, ਕਿਉਂ ਕਰਦੇ ਹਨ ਸਲਾਹ?1. ਉਹ ਰਲਕੇ ਕਹਿੰਦੇ, ਆਓ ਬੰਦ ਉਹਨਾਂ ਦੇ ਖੋਲ੍ਹਾਂਗੇ,
ਉਹਨਾਂ ਦੀ ਰੱਸੀ ਆਪਣੇ ਤੋਂ, ਤਰੋੜਕੇ ਸੁੱਟਾਂਗੇ।2. ਅਸਮਾਨ ’ਤੇ ਜੋ ਬੈਠਾ ਹੈ, ਉਹਨਾਂ ’ਤੇ ਹੱਸੇਗਾ,
ਰੱਬ ਉਹਨਾਂ ਨੂੰ ਮਖੌਲਾਂ ਨਾਲ, ਹੁਣ ਆਪ ਉਡਾਵੇਗਾ।3. ਤਦ ਗੁੱਸੇ ਹੋ ਕੇ ਉਹਨਾਂ ਨੂੰ, ਕਰੇਗਾ ਪਰੇਸ਼ਾਨ,
ਤੇ ਗੁੱਸੇ ਦੇ ਵਿੱਚ ਉਹਨਾਂ ਨੂੰ, ਇਹ ਕਰੇਗਾ ਫ਼ਰਮਾਨ।4. ਸਿਓਨ ਦੇ ਪਾਕ ਪਹਾੜ ’ਤੇ ਮੈਂ, ਬਿਠਾਇਆ ਆਪਣਾ ਸ਼ਾਹ,
ਖ਼ੁਦਾਵੰਦ ਦਾ ਫ਼ਰਮਾਨ ਜੋ ਹੈ, ਮੈਂ ਉਹ ਸੁਣਾਵਾਂਗਾ।5. ਤੂੰ ਬੇਟਾ ਮੇਰਾ ਅੱਜ ਤੋਂ ਹੈਂ, ਬਾਪ ਤੇਰਾ ਈ ਮੈਂ ਹਾਂ,
ਤੂੰ ਮੈਥੋਂ ਮੰਗ ਤੇ ਤੈਨੂੰ ਮੈਂ, ਸਭ ਕੌਮਾਂ ਦਿਆਂਗਾ।6 ਤੇ ਕੁੱਲ ਜ਼ਮੀਨ ਦੇ ਹਿੱਸੇ ਵੀ, ਮੈਂ ਤੈਨੂੰ ਦਿਆਂਗਾ,
ਉਹਨਾਂ ਨੂੰ ਲੋਹੇ ਦੇ ਸੋਟੇ ਨਾਲ, ਤੂੰ ਆਪ ਤਰੋੜੇਂਗਾ।7 ਘੁਮਿਆਰ ਦੇ ਭਾਂਡੇ ਵਾਂਗਰ ਤੂੰ, ਭੰਨੇਂਗਾ ਉਹਨਾਂ ਨੂੰ,
ਸਭ ਬਦਸ਼ਾਹੋ ਤੇ ਮੁਨਸਿਫ਼ੋ, ਮੰਨੋ ਨਸੀਹਤ ਨੂੰ।8. ਡਰ ਨਾਲ ਖ਼ੁਦਾ ਦੀ ਬੰਦਗੀ, ਖੌਫ਼ ਨਾਲ ਕਰੋ ਖ਼ੁਸ਼ੀ,
ਬੇਟੇ ਨੂੰ ਚੁੰਮੋ, ਤਾਂ ਰਾਹ ਵਿੱਚ, ਨਾ ਹੋਵੋ ਫ਼ਨਾਹ ਵੀ।9. ਕਿਉਂਜੋ ਹੁਣ ਕਹਿਰ ਖ਼ੁਦਾਵੰਦ ਦਾ, ਛੇਤੀ ਨਾਲ ਭੜਕੇਗਾ,
ਉਹ ਜਿਹੜੇ ਉਸ ’ਤੇ ਰੱਖਦੇ ਆਸ, ਮੁਬਾਰਿਕ ਹਨ ਸਦਾ। -
7. ਲਾਹਨਤ ਦਗ਼ਾਬਾਜ਼ੀ ਜ਼ੁਲਮ ਨਾਲ,
ਉਸ ਦਾ ਮੂੰਹ ਸਭ ਭਰਿਆ ਏ,
ਉਸ ਦੀ ਜੀਭ ਦੇ ਹੇਠਾ ਬਦੀ,
ਫਿਤਨਾ ਝਗੜਾ ਧਰਿਆ ਏ।8. ਬੇ–ਗ਼ੁਨਾਹ ਨੂੰ ਛੁਪਕੇ ਮਾਰਦਾ,
ਦਾਅ ਉੱਤੇ ਉਹ ਬਹਿੰਦਾ ਏ,
ਆਜਿਜ਼ ਤੇ ਮਸਕੀਨਾਂ ਨੂੰ ਉਹ,
ਛੁਪਕੇ ਤਾਰਦਾ ਰਹਿੰਦਾ ਏ।9. ਛੁਪਕੇ ਦਾਅ ਉਹ ਲਾਉਂਦਾ ਰਹਿੰਦਾ,
ਝਾੜੀ ਵਿੱਚ ਜਿਓਂ ਹੋਵੇ ਸ਼ੇਰ,
ਆਜਿਜ਼ ਨੂੰ ਫਸਾਵਾਂ ਲੈ,
ਤਾੜਦਾ ਰਹੇ ਉਹ, ਹੋ ਦਲੇਰ।10. ਆਜਿਜ਼ ਨੂੰ ਉਹ ਆਪਣੇ ਜਾਲ ਵਿੱਚ,
ਖਿੱਚ ਕੇ ਪਕੜ ਲੈਂਦਾ ਏ,
ਜ਼ਬਰਦਸਤੀ ਤੋਂ ਸ਼ਰੀਰ ਦੀ,
ਆਜਿਜ਼ ਤਦ ਡਿੱਗ ਪੈਂਦਾ ਏ।11. ਕਹਿੰਦਾ ਹੈ ਉਹ ਆਪਣੇ ਦਿਲ ਵਿੱਚ,
ਹਾਂ ਭੁੱਲ ਗਿਆ ਹੈ ਖ਼ੁਦਾ,
ਉਸਨੇ ਆਪਣਾ ਮੂੰਹ ਲੁਕਾਇਆ,
ਉਹ ਨਾ ਕਦੀ ਵੇਖੇਗਾ। -
35. ਲੈ ਆਇਆ ਇਸਰਾਏਲੀ ਸਭ
ਉਹ ਜ਼ਰ ਦੇ ਨਾਲ ਮਾਲਾਮਾਲ,
ਨਾ ਉਹਨਾਂ ਵਿੱਚ ਸੀ ਕੋਈ ਵੀ
ਜੋ ਹੋ ਕਮਜ਼ੋਰ ਤੇ ਕੰਗਾਲ।36. ਜਦ ਇਸਰਾਏਲੀ ਨਿਕਲੇ ਸਨ
ਤਦੋਂ ਖ਼ੁਸ਼ ਹੋਏ ਸਭ ਮਿਸਰੀ,
ਕਿ ਉਹਨਾਂ ਉੱਤੇ ਹੈਬਤ
ਪੈ ਗਈ ਸੀ ਡਾਢੀ ਉਹਨਾਂ ਦੀ।37. ਕਿ ਬੱਦਲ ਰੱਬ ਨੇ ਰੱਖਿਆ
ਉਹਨਾਂ ਉੱਤੇ, ਵਾਸਤੇ ਛਾਂ ਦੇ,
ਤੇ ਅੱਗ ਦਾ ਥੰਮ੍ਹ ਕਿ ਹੋਵੇ
ਰਾਤੀਂ ਚਾਨਣ ਉਹਨਾਂ ਦੇ ਅੱਗੇ।38. ਜਦ ਉਹਨਾਂ ਮੰਗਿਆ ਘੱਲੇ
ਤਦੋਂ ਰੱਬ ਨੇ ਬਟੇਰੇ ਵੀ,
ਤੇ ਰੋਟੀ ਅਸਮਾਨੀ ਨਾਲ
ਉਹਨਾਂ ਨੂੰ ਰਜਾਇਆ ਸੀ।39. ਚਟਾਨ ਨੂੰ ਜਦ ਚੀਰਿਆ
ਤਦ ਨਿਕਲਿਆ ਸੀ ਪਾਣੀ,
ਉੱਛਲ ਕੇ ਨਿਕਲਿਆ, ਤੇ ਸੁੱਕੀ ਧਰਤੀ ਉੱਤੇ
ਵਗ ਪਏ ਸਨ ਪਾਣੀ ਦੇ ਨਾਲੇ।40. ਕਲਾਮ–ਏ–ਪਾਕ ਆਪਣਾ
ਤਦ ਖ਼ੁਦਾ ਨੇ ਯਾਦ ਫਰਮਾਇਆ,
ਤੇ ਅਬਰਾਹਾਮ ਆਪਣਾ
ਪਿਆਰਾ ਬੰਦਾ ਯਾਦ ਵੀ ਕੀਤਾ।41. ਖ਼ੁਸ਼ੀ ਦੇ ਨਾਲ ਆਪਣੀ ਸਾਰੀ
ਉੱਮਤ ਕੱਢ ਲੈ ਆਇਆ ਸੀ,
ਖ਼ੁਸ਼ੀ ਦੇ ਨਾਲ ਰੱਬ ਨੇ
ਆਪਣੇ ਲੋਕਾਂ ਨੂੰ ਬਚਾਇਆ ਸੀ।42. ਖ਼ੁਦਾ ਨੇ ਗ਼ੈਰ ਕੌਮਾਂ ਦੀ
ਜ਼ਮੀਨ ਤਦ ਉਹਨਾਂ ਨੂੰ ਦਿੱਤੀ,
ਤੇ ਕੌਮਾਂ ਦੀ ਕਮਾਈ ਹੋ ਗਈ
ਮਿਰਾਸ ਉਹਨਾਂ ਦੀ।43. ਖ਼ੁਦਾਵੰਦ ਦੀ ਸ਼ਰੀਅਤ ਯਾਦ ਰੱਖਣ
ਦਿਲ ਤੋਂ ਉਹ ਸਾਰੇ,
ਪਛਾਨਣ ਹੱਕ ਖ਼ੁਦਾਵੰਦ ਦਾ,
ਖ਼ੁਦਾਵੰਦ ਦੀ ਸਨਾ ਹੋਵੇ। -
ਲੱਗਾ ਬਾਦਸ਼ਾਹ ਯਿਸੂ ਦਾ ਦਰਬਾਰ,
ਕਰਾਂ ਸਿਜਦੇ ਉਹਨੂੰ ਮੈਂ ਲੱਖ ਵਾਰ,
ਤੇ ਪਾਕ ਨਾਮ ਸੋਹਣਾ ਯਿਸੂ ਦਾ,
ਸੋਹਣਾ, ਸੋਹਣਾ, ਪਾਕ ਨਾਮ ਯਿਸੂ ਦਾ।1. ਲੱਖਾਂ ਦਰ ’ਤੇ ਆਣ ਸਵਾਲੀ,
ਆ ਕੇ ਕਦੀ ਨਾ ਜਾਵਣ ਖਾਲੀ,
ਰਹਿੰਦੇ ਨਾ ਉਹ ਫਿਰ ਲਾਚਾਰ,
ਕਰਾਂ ਸਿਜਦੇ ਉਹਨੂੰ ਮੈਂ ਲੱਖ ਵਾਰ,
ਤੇ ਪਾਕ ਨਾਮ ਸੋਹਣਾ ਯਿਸੂ ਦਾ,
ਸੋਹਣਾ, ਸੋਹਣਾ, ਪਾਕ ਨਾਮ ਯਿਸੂ ਦਾ।2. ਮੈਂ ਵੀ ਮੰਗਦਾ ਉਸ ਤੋਂ ਦੁਆਵਾਂ,
ਜਿਹੜਾ ਸਭ ਦੀਆਂ ਬਖ਼ਸ਼ੇ ਖ਼ਤਾਵਾਂ,
ਨਾਲੇ ਕਰਦਾ ਉਹ ਬੇੜੇ ਪਾਰ,
ਕਰਾਂ ਸਿਜਦੇ ਉਹਨੂੰ ਮੈਂ ਲੱਖ ਵਾਰ,
ਤੇ ਪਾਕ ਨਾਮ ਸੋਹਣਾ ਯਿਸੂ ਦਾ,
ਸੋਹਣਾ, ਸੋਹਣਾ, ਪਾਕ ਨਾਮ ਯਿਸੂ ਦਾ।3. ਉਹਦੇ ਦਰ ਤੋਂ ਮਿਲਣ ਸ਼ਿਫ਼ਾਵਾਂ,
ਸਭੇ ਕਰਦਾ ਦੂਰ ਬਲਾਵਾਂ,
ਲਹਿ ਜਾਂਦਾ ਏ ਸਿਰ ਤੋਂ ਭਾਰ,
ਕਰਾਂ ਸਿਜਦੇ ਉਹਨੂੰ ਮੈਂ ਲੱਖ ਵਾਰ,
ਤੇ ਪਾਕ ਨਾਮ ਸੋਹਣਾ ਯਿਸੂ ਦਾ,
ਸੋਹਣਾ, ਸੋਹਣਾ, ਪਾਕ ਨਾਮ ਯਿਸੂ ਦਾ। -
ਲੱਭਦੀ ਹਾਂ ਨਾਸਰੀ ਨੂੰ
ਸ਼ਾਫ਼ੀ ਜਿਹੜਾ ਜੱਗ ਦਾ,
ਦੱਸ ਮਾਲੀ ਤੈਨੂੰ ਪਾਵਾਂ
ਵਾਸਤਾ ਮੈਂ ਰੱਬ ਦਾ।1. ਸੂਲੀ ਉੱਤੇ ਜਿਹਨੇ ਜਿੰਦ
ਆਪਣੀ ਗਵਾਈ ਏ,
ਪਾਪਾਂ ਵਾਲੀ ਬੇੜੀ ਜਿਸ
ਡੁੱਬਦੀ ਬਚਾਈ ਏ,
ਜ਼ਿੰਦਾ ਹੋਣਾ ਉਹ ਨੇ ਹੋਇਆ
ਤੀਜਾ ਦਿਨ ਅੱਜ ਦਾ।2. ਦੱਸ ਮਾਲੀ ਮੈਂ ਤੇ ਕੀਤੀ
ਉਹਦੇ ਲਈ ਤਿਆਰੀ ਏ,
ਚੁੱਕ ਕੇ ਕੋਈ ਲੈ ਗਿਆ ਜਾਂ
ਬੰਦਾ ਸਰਕਾਰੀ ਏ,
ਹੱਥ ਜੋੜ ਆਖਾਂ ਕਿੱਥੇ
ਵੇਖਿਆ ਤੂੰ ਰੱਖਦਾ।3. ਆਖਦਾ ਮਸੀਹਾ ਤੂੰ ਵੀ
ਐਂਵੇਂ ਹੱਥ ਜੋੜਦੀ,
ਜਾਣਦੀ ਜੇ ਪਹਿਲਾਂ ਮੈਨੂੰ
ਹੰਝੂ ਕਾਹਨੂੰ ਰੋੜ੍ਹਦੀ,
ਕਹਿ ਦੇ ਜਾ ਕੇ ਚੇਲਿਆਂ ਨੂੰ
ਯਿਸੂ ਪਿਆ ਸੱਦਦਾ। -
ਲੁਰਦਸ ਕੈਸਾ ਸੋਹਣਾ ਥਾਂ,
ਜਿਸ ਥਾਂ ਬਰਨਾਦਿੱਤ ਵੇਖੀ,
ਮਰੀਅਮ ਅਰਸ਼ਾਂ ਦੀ ਰਾਣੀ,
ਅਰਸ਼ਾਂ ਦੀ ਰਾਣੀ।1. ਤੁਰਦੀ–ਤੁਰਦੀ ਬਰਨਾਦਿੱਤ
ਖਲੋ ਗਈ, ਖਲੋ ਗਈ,
ਦਿਲ ਵਿੱਚ ਕਹਿੰਦੀ,
ਇੱਥੇ ਕੀ ਗੱਲ ਹੋ ਗਈ, ਹੋ ਗਈ,
ਚਾਨਣ ਦੇ ਵੱਲ ਵੇਖਦਿਆਂ,
ਨਜ਼ਰੀਂ ਮਾਂ ਮਰੀਅਮ ਆਈ,
ਚਮਕੇ ਪੋਸ਼ਾਕ ਨੂਰਾਨੀ, ਸ਼ਕਲ ਨਿਰਾਲੀ।2. ਟੋਇਆ ਪੁੱਟ ਕੇ ਵੇਖ, ਕਰਾਮਾਤ ਆਖਦੀ, ਆਖਦੀ,
ਕਰਕੇ ਗੱਲ ਮਨਜ਼ੂਰ ਉਹ
ਮਰੀਅਮ ਪਾਕ ਦੀ, ਪਾਕ ਦੀ,
ਬਰਨਾਦਿੱਤ ਨੇ ਪੁੱਟਿਆ ਥਾਂ,
ਮਾਰਕੇ ਠਾਠਾਂ ਆਇਆ,
ਚਸ਼ਮੇ ਦਾ ਪਾਣੀ, ਪਾਣੀ, ਚਸ਼ਮੇ ਦਾ ਪਾਣੀ।3. ਗੁਸਲ ਕਰਨਗੇ ਜਿਹੜੇ
ਨਾਲ ਇਮਾਨ ਦੇ, ਇਮਾਨ ਦੇ,
ਚੰਗੇ ਹੋ ਕੇ ਪਰਤ ਘਰਾਂ ਵੱਲ ਜਾਣਗੇ, ਜਾਣਗੇ,
ਘਰ ਘਰ ਲੋਕ ਸੁਣਾਵਣਗੇ,
ਦੁਨੀਆ ਦੀਆਂ ਹੱਦਾਂ ਤੀਕਰ,
ਲੁਰਦਸ ਦੀ ਪਾਕ ਕਹਾਣੀ, ਪਾਕ ਕਹਾਣੀ।4. ਬਰਨਾਦਿੱਤ ਨੂੰ ਮੂੰਹ ’ਤੇ ਲੋਕੀ
ਆਖਦੇ, ਆਖਦੇ,
ਲੁਰਦਸ ਦੀ ਗੱਲ ਕਰਨ ਤੋਂ
ਉਹਨੂੰ ਠਾਕਦੇ, ਠਾਕਦੇ,
ਆਖਣ ਚਰਚਾ ਜਾਣ ਦਿਓ,
ਗੱਲ ਵਿੱਚ ਅਸਰ ਨਾ ਕੋਈ,
ਬਰਨਾਦਿੱਤ ਕਹਿਣ ਦਿਵਾਨੀ, ਹੋ ਗਈ ਦਿਵਾਨੀ।5. ਮਰੀਅਮ ਸਾਡੇ ਦਿਲ ਵਿੱਚ
ਇੱਜ਼ਤ ਪਾ ਗਈ, ਪਾ ਗਈ,
ਸਾਨੂੰ ਆਪਣਾ ਆਹਲਾ
ਪਿਆਰ ਵਿਖਾ ਗਈ, ਵਿਖਾ ਗਈ,
ਧੰਨ–ਧੰਨ ਮੈਨੂੰ ਆਖਣਗੇ, ਰੋਜ਼ ਕਿਆਮਤ ਤਾਈਂ,
ਮਰੀਅਮ ਨੇ ਕਿਹਾ ਜ਼ੁਬਾਨੀ, ਆਪਣੀ ਜ਼ੁਬਾਨੀ। -
ਲਈਏ ਯਿਸੂ ਦਾ ਨਾਮ, ਲਈਏ ਮਰੀਅਮ ਦਾ ਨਾਮ,
ਸੁਬ੍ਹਾ ਸ਼ਾਮ ਨੀ ਸਈਓ, ਸੁਬ੍ਹਾ ਸ਼ਾਮ ਨੀ ਸਈਓ।1. ਮਾਂ ਮਰੀਅਮ ਬੇਦਾਗ਼ ਗੁਨਾਹ ਤੋਂ,
ਹਰ ਦਮ ਰਹੀਂ ਕੁਆਰੀ,
ਦਰਜਾ ਮਿਲਿਆ ਪਾਕ ਜਨਾਬੋਂ,
ਮਾਂ ਖ਼ੁਦਾ ਦੀ ਪਿਆਰੀ,
ਦਿੰਦੀ ਗਵਾਹੀ, ਗਵਾਹੀ,
ਪਾਕ ਅੰਜੀਲ ਨੀ ਸਈਓ।2. ਮਰੀਅਮ ਦੇ ਸਿਰ ਤਾਜ
ਸੁਨਹਿਰੀ ਚਮਕਣ ਬਾਰ੍ਹਾਂ ਤਾਰੇ,
ਸੂਰਜ ਉਸਦੀ ਚਾਦਰ ਬਣਿਆ,
ਚਮਕ ਜਲਾਲੀ ਮਾਰੇ,
ਉਹਦੇ ਪੈਰਾਂ ਹੇਠਾਂ, ਚੰਦ ਦੀ ਤਾਬ ਨੀ ਸਈਓ।3. ਜਿਹੜਾ ਝੂਠੀ ਤੁਹਮਤ ਲਾਵੇ,
ਮਾਂ ਮਰੀਅਮ ਦੇ ਉੱਤੇ,
ਆਪਣਾ ਮੂੰਹ ਉਹ ਗੰਦਾ ਕਰਦਾ,
ਜਿਹੜਾ ਚੰਦ ਵੱਲ ਥੁੱਕੇ,
ਝੱਲੀ ਜਾਂਦੀ ਨਹੀਂਓਂ, ਉਸਦੀ ਸ਼ਾਨ ਨੀ ਸਈਓ।