ਵ
17 Tracks-
8. ਵੇਖ, ਖ਼ੁਦਾ ਤੂੰ ਦਿਲ ਦੀ, ਚਾਹੁੰਦਾ ਹੈਂ ਸੱਚਿਆਈ,
ਮੇਰੇ ਦਿਲ ਵਿੱਚ ਐ ਰੱਬ, ਮੈਨੂੰ ਬਖ਼ਸ਼ ਦਾਨਾਈ।9. ਮੈਨੂੰ ਹੁਣ ਖ਼ੁਸ਼ਖ਼ਬਰੀ ਆਪ ਸੁਣਾਈਂ, ਰੱਬਾ,
ਟੁੱਟੀਆਂ ਹੱਡੀਆਂ ਤਦੋਂ ਹੋਣਗੀਆਂ ਖ਼ੁਸ਼ ਸਦਾ।10. ਬਖ਼ਸ਼ ਖ਼ਤਾ ਤੂੰ ਮੇਰੀ ਸਭ ਗ਼ੁਨਾਹ ਮੁਆਫ਼ ਕਰ,
ਦੇ ਤੂੰ ਆਪਣੀ ਪਾਕ ਰੂਹ, ਮੈਨੂੰ ਪਾਕ ਸਾਫ਼ ਕਰ।11. ਹਿੱਕ ਨਾ ਆਪਣੇ ਅੱਗੋਂ, ਰੂਹ ਨਾ ਮੈਥੋਂ ਲੈ ਤੂੰ,
ਮੁਕਤੀ ਦੀ ਬਖ਼ਸ਼ ਖ਼ੁਸ਼ੀ, ਰੂਹ ਨਾਲ ਢਾਸਣਾ ਦੇ ਤੂੰ।12. ਤਦੋਂ ਮੈਂ ਰਾਹ ਤੇਰਾ ਬੁਰਿਆਂ ਨੂੰ ਸਿਖਲਾਵਾਂ,
ਤੌਬਾ ਤਦ ਉਹ ਕਰਨਗੇ ਜਦੋਂ ਮੈਂ ਸੁਣਾਵਾਂ।13. ਖੂਨੋਂ ਮੈਨੂੰ ਪਾਕ ਕਰ, ਐ ਖ਼ੁਦਾ ਅਸਾਡੇ,
ਉੱਚੀ ਦਿੱਤੀ ਗਾਵਾਂ ਤੇਰੇ ਹੁਕਮ ਨਿਆਰੇ। -
9. ਵਿਛਾਇਆ ਮੇਰੇ ਵਾਸਤੇ ਜਾਲ ਉਹਨਾਂ,
ਮੇਰੀ ਜਾਨ ਡਿੱਗੀ ਹੋਈ ਹੈ, ਖ਼ੁਦਾਇਆ।10. ਉਹ ਉਸ ਡੂੰਘੇ ਟੋਏ ਦੇ ਵਿੱਚ ਡਿੱਗੇ ਆਪੇ,
ਮੇਰੇ ਵਾਸਤੇ ਸੀ ਜੋ ਉਹਨਾਂ ਨੇ ਪੁੱਟਿਆ।11. ਮੇਰਾ ਦਿਲ ਹੈ ਕਾਇਮ, ਮੇਰਾ ਦਿਲ ਹੈ ਕਾਇਮ,
ਤੇਰੀ ਹਮਦ ਗਾ ਗਾ ਕੇ ਸਿਫ਼ਤਾਂ ਕਰਾਂਗਾ।12. ਮੇਰੀ ਬੀਨ ਬਰਬਤ ਤੇ, ਐ ਮੇਰੀ ਸ਼ੌਕਤ,
ਤੁਸੀਂ ਸਭੋ ਜਾਗੋ, ਮੈਂ ਫਜਰੇ ਉੱਠਾਂਗਾ।13. ਕਰਾਂਗਾ ਤੇਰਾ ਸ਼ੁਕਰ ਮੈਂ ਕੌਮਾਂ ਅੰਦਰ,
ਗੁਰੋਹਾਂ ਦੇ ਵਿੱਚ ਤੇਰੀ ਉਸਤਤ ਕਰਾਂਗਾ।14. ਤੇਰੀ ਰਾਸਤੀ ਬਦਲੀਆਂ ਤੋੜੀ ਉੱਚੀ,
ਤੇਰਾ ਰਹਿਮ ਅਸਮਾਨ ਤੀਕਰ ਹੈ ਉੱਚਾ।15. ਬੁਲੰਦ ਅਸਮਾਨ ਦੇ ਉੱਤੇ ਹੋਇਆ ਰੱਬ,
ਜ਼ਮੀਨ ਉੱਤੇ ਵੀ ਜ਼ਾਹਿਰ ਹੋ ਸ਼ਾਨ ਤੇਰਾ। -
60. ਵਿਖਾਇਆ ਆਪਣਿਆਂ ਨੂੰ,
ਰਾਹ ਵਾਂਗਰ ਭੇਡਾਂ ਦੇ,
ਤਾਂ ਜੰਗਲ ਦੇ ਵਿੱਚ ਚੱਲਿਆ,
ਰੱਬ ਅੱਗੇ ਉਹਨਾਂ ਦੇ।61. ਨਾ ਉਹਨਾਂ ਨੂੰ ਕੁਝ ਡਰ ਸੀ,
ਲੈ ਆਇਆ ਨਾਲ ਆਰਾਮ,
ਸਮੁੰਦਰ ਦੇ ਵਿੱਚ ਦੁਸ਼ਮਣ,
ਡੁੱਬ ਗਏ ਸਨ ਤਮਾਮ।62. ਉਸ ਪਾਕ ਪਹਾੜ ਦੀ ਹੱਦ ਤਕ,
ਬਾ–ਅਮਨ ਪੁਚਾਇਆ ਸੀ,
ਜੋ ਉਹਦੇ ਸੱਜੇ ਹੱਥ ਨੇ,
ਆਪੀਂ ਕਮਾਇਆ ਸੀ।63. ਮਿਰਾਸ ਗ਼ਰੀਬ ਨਾਲ ਵੱਢੀ,
ਕੱਢ ਸੁੱਟੇ ਗ਼ੈਰ ਅਕਵਾਮ,
ਵਸਾਏ ਇਸਰਾਏਲੀ,
ਫਿਰ ਤੰਬੂਆਂ ਵਿੱਚ ਤਮਾਮ। -
ਵਿੱਚ ਤੇਰੇ ਹਜ਼ੂਰ ਮੇਰੀ ਦੁਆ ਹੁਣ ਪਹੁੰਚੇ ।
1. ਮੂੰਹ ਮੈਥੋਂ ਨਾ ਛੁਪਾਈਂ,
ਤੰਗੀ ਵਿੱਚ ਕੰਨ ਲਗਾਈਂ,
ਦੇਈਂ ਉੱਤਰ ਜ਼ਰੂਰ, ਮੇਰੀ ਦੁਆ ਹੁਣ ਪਹੁੰਚੇ।2. ਧੂੰ ਵਾਂਗ ਉਮਰ ਗਈ ਮੇਰੀ,
ਹੱਡੀਆਂ ਬਾਲ਼ਣ ਦੀ ਢੇਰੀ,
ਜਿਵੇਂ ਬਲ਼ਦਾ ਤੰਦੂਰ, ਮੇਰੀ ਦੁਆ ਹੁਣ ਪਹੁੰਚੇ।3. ਦਿਲ ਪੈਲ਼ੀ ਵਾਂਗਰ ਮੇਰਾ,
ਸੁੱਕ ਸੜ ਗਿਆ ਸਾਰਾ ਜਿਹੜਾ,
ਭੁੱਖ ਵੀ ਹੋਈ ਦੂਰ, ਮੇਰੀ ਦੁਆ ਹੁਣ ਪਹੁੰਚੇ।4. ਹਾਏ–ਹਾਏ, ਮੈਂ ਕਰਦਾ ਰਹਿੰਦਾ,
ਮਾਸ ਮੇਰਾ ਸੁੱਕਦਾ ਜਾਂਦਾ,
ਬਣਿਆ ਉੱਲੂ ਗਡੂਰ, ਮੇਰੀ ਦੁਆ ਹੁਣ ਪਹੁੰਚੇ।5. ਨਾ ਮੈਂ ਸੁੱਤਾ ਨਾ ਉਂਗ੍ਹਲਾਇਆ,
ਕੱਲੇ ਛੱਤ ਵਿੱਚ ਡੇਰਾ ਪਾਇਆ,
ਵਾਂਗ ਚਿੜੀ ਰੰਜੂਰ, ਮੇਰੀ ਦੁਆ ਹੁਣ ਪਹੁੰਚੇ।6. ਮੈਨੂੰ ਕਰਨ ਮਲਾਮਤ ਵੈਰੀ,
ਜ਼ਿੱਦ ਵਿੱਚ ਹੋਏ ਪਾਗਲ ਜ਼ਹਿਰੀ,
ਫ਼ਿਟਕਾਂ ਦੇਣ ਜ਼ਰੂਰ, ਮੇਰੀ ਦੁਆ ਹੁਣ ਪਹੁੰਚੇ।7. ਖ਼ਾਕ ਰੋਟੀ ਦੇ ਥਾਂ ਖਾਵਾਂ,
ਪਾਣੀ ਵਿੱਚ ਅੱਥਰੂ ਮਿਲਾਵਾਂ,
ਹੋਇਆ ਬਹੁਤ ਰੰਜੂਰ, ਮੇਰੀ ਦੁਆ ਹੁਣ ਪਹੁੰਚੇ।8. ਤੇਰੇ ਗੁੱਸੇ ਨੇ ਖ਼ੁਦਾਇਆ,
ਮੈਨੂੰ ਚੁੱਕ ਕੇ ਫੇਰ ਡਿਗਾਇਆ,
ਹੋਇਆ ਤੇਥੋਂ ਮੈਂ ਦੂਰ, ਮੇਰੀ ਦੁਆ ਹੁਣ ਪਹੁੰਚੇ।9. ਮੇਰੀ ਉਮਰ ਦੇ ਦਿਨ ਨੇ ਸਾਇਆ,
ਮੈਂ ਘਾਹ ਵਾਂਗਰ ਕੁਮਲਾਇਆ,
ਸੁੱਕ ਕੇ ਹੋਇਆ ਚੂਰ, ਮੇਰੀ ਦੁਆ ਹੁਣ ਪਹੁੰਚੇ। -
32. ਵਗਦੀਆਂ ਨਹਿਰਾਂ ਨੂੰ ਰੱਬ ਪਲ ਵਿੱਚ
ਜੰਗਲ ਸਾਫ਼ ਬਣਾਂਦਾ ਹੈ,
ਪਾਣੀ ਦੇ ਉਹ ਸੋਤਿਆਂ ਨੂੰ ਵੀ
ਇੱਕ ਦਮ ਵਿੱਚ ਸੁਕਾਂਦਾ ਹੈ।33. ਇੱਕ ਦਮ ਵਿੱਚ ਬਣਾਂਦਾ ਬੰਜਰ
ਜੋ ਜ਼ਮੀਨ ਹੋ ਮੇਵੇਦਾਰ,
ਕਿਉਂਕਿ ਉਸ ਵਿੱਚ ਪਾਪੀ ਰਹਿੰਦੇ
ਬਦੀ ਕਰਦੇ ਹਨ ਬਦਕਾਰ।34. ਸੁੱਕੇ ਜੰਗਲ ਨੂੰ ਇੱਕ ਪਲ ਵਿੱਚ
ਉਹ ਤੇ ਝੀਲ ਬਣਾਂਦਾ ਹੈ,
ਸੁੱਕੀਆਂ ਥਾਵਾਂ ਵਿੱਚ ਉਹ ਸੋਤੇ
ਪਾਣੀ ਦੇ ਵਗਾਂਦਾ ਹੈ।35. ਭੁੱਖਿਆਂ ਤੇ ਲਾਚਾਰਾਂ ਨੂੰ ਉਹ
ਉੱਥੇ ਆਪ ਵਸਾਂਦਾ ਹੈ,
ਉਹਨਾਂ ਕੋਲੋਂ ਰਹਿਣ ਦੇ ਲਈ
ਸ਼ਹਿਰ ਤਿਆਰ ਕਰਾਂਦਾ ਹੈ।36. ਤਾਂ ਉਹ ਉੱਥੇ ਖੇਤੀ ਕਰਨ,
ਵਾੜੀ ਲਾ ਅੰਗੂਰਾਂ ਦੀ,
ਤਾਂ ਕਿ ਉੱਥੋਂ ਹਾਸਿਲ ਹੋਵੇ
ਕਸਰਤ ਦੇ ਨਾਲ ਮੇਵੇ ਵੀ।37. ਉਹਨਾਂ ਨੂੰ ਜਦ ਦੇਂਦਾ ਬਰਕਤ ਤਦ
ਉਹ ਬਹੁਤ ਹੋ ਜਾਂਦੇ ਹਨ,
ਡੰਗਰ ਚੌਖਰ ਉਹਨਾਂ ਦੇ ਤਦ
ਕੁਝ ਨਾ ਘੱਟ ਨਾ ਪਾਂਦਾ ਹੈ।38. ਫਿਰ ਉਹ ਮੁੜਕੇ ਹਨ ਘੱਟ ਜਾਂਦੇ,
ਹੁੰਦੇ ਹਨ ਉਹ ਖੱਜਲ ਖਵਾਰ,
ਦੁੱਖ, ਮੁਸੀਬਤ, ਜ਼ੁਲਮ ਦੇ ਮਾਰੇ,
ਹੁੰਦੇ ਹਨ ਉਹ ਅਤਿ ਲਾਚਾਰ।39. ਕਰਦਾ ਹੈ ਅਮੀਰਾਂ ਨੂੰ ਉਹ
ਖੱਜਲ ਖਵਾਰ ਤੇ ਬੇ–ਸਾਮਾਨ,
ਭੁੱਲੇ ਭਟਕੇ ਫਿਰਦੇ ਰਹਿੰਦੇ,
ਜੰਗਲ–ਜੰਗਲ ਬੀਆਬਾਨ।40. ਉਹ ਗ਼ਰੀਬਾਂ ਦੀ ਗ਼ਰੀਬੀ,
ਰਹਿਮਤ ਨਾਲ ਹਟਾਉਂਦਾ ਹੈ,
ਉਹਨਾਂ ਦੇ ਘਰਾਣੇ ਨੂੰ ਉਹ,
ਗੱਲੇ ਵਾਂਗ ਵਧਾਉਂਦਾ ਹੈ।41. ਸਾਦਿਕ ਲੋਕ ਇਸ ਹਾਲ ਨੂੰ
ਵੇਖ ਕੇ ਖ਼ੁਸ਼ੀਆਂ ਬਹੁਤ ਮਨਾਵਣਗੇ,
ਪਰ ਬਦਕਾਰ ਸ਼ਰੀਰਾਂ ਦੇ
ਮੂੰਹ ਤਦੋਂ ਬੰਦ ਹੋ ਜਾਵਣਗੇ।42. ਕਿਹੜਾ ਹੈ ਦਾਨਾ ਜੋ ਰੱਖੇ,
ਇਹਨਾਂ ਗੱਲਾਂ ਉੱਤੇ ਧਿਆਨ,
ਤਾਂ ਉਹ ਸਮਝਣ ਰੱਬ ਦੀ ਰਹਿਮਤ,
ਜੋ ਬੇ–ਓੜਕ, ਬੇ–ਪਿਆਂ। -
8. ਵਿਖਾਇਆ ਆਪਣਿਆਂ ਲੋਕਾਂ ਨੂੰ
ਜ਼ੋਰ ਆਪਣੇ ਹੱਥ ਦਿਆਂ ਕੰਮਾਂ ਦਾ,
ਤਾਂ ਬਖ਼ਸ਼ੇ ਆਪੇ ਉਹਨਾਂ ਨੂੰ
ਮਿਰਾਸ ਸਭ ਕੌਮਾਂ ਦੀ ਖ਼ੁਦਾ,
ਖ਼ੁਦਾਵੰਦ ਦੇ ਸਭ ਹੱਥ ਦੇ ਕਾਰ
ਬਰਹੱਕ ਤੇ ਠੀਕ ਹਨ ਬਰਕਰਾਰ।9. ਹਮੇਸ਼ਾ ਤੀਕਰ ਕਾਇਮ ਹਨ
ਯਕੀਨੀ ਰੱਬ ਦੇ ਸਭ ਫਰਮਾਨ,
ਉਹ ਬਰਹੱਕ, ਸੱਚੇ, ਦਾਇਮ ਹਨ,
ਹੈ ਸਿੱਧਾ ਉਹਨਾਂ ਦਾ ਬਿਆਨ,
ਤੇ ਵਾਸਤੇ ਆਪਣੇ ਲੋਕਾਂ ਦੇ
ਖਲਾਸੀ ਭੇਜੀ ਰੱਬ ਹੀ ਨੇ।10. ਅਹਿਦ ਆਪਣੇ ਨੂੰ ਹਮੇਸ਼ਾ ਤੀਕ
ਖ਼ੁਦਾ ਨੇ ਕੀਤਾ ਪਾਇਦਾਰ,
ਖੌਫ਼ਵਾਲਾ ਨਾਮ ਖ਼ੁਦਾ ਦਾ ਠੀਕ ਹੈ
ਪਾਕ, ਬੇਅੰਤ, ਉਹ ਪਾਲਣਹਾਰ,
ਖੌਫ਼ ਰੱਖਣਾ ਪਾਕ ਖ਼ੁਦਾਵੰਦ ਦਾ
ਇਹ ਸ਼ੁਰੂ ਹੈ ਦਾਨਾਈ ਦਾ।11. ਉਹ ਸਭੋ, ਦਿਲ ਵਿੱਚ ਜਿਨ੍ਹਾਂ ਦੇ
ਖੌਫ਼ ਰਹਿੰਦਾ ਹੈ ਖ਼ੁਦਾਵੰਦ ਦਾ,
ਉਹ ਚੱਲਦੇ ਉਹਦੇ ਹੁਕਮਾਂ ’ਤੇ
ਕਿ ਰੱਖਦੇ ਚੰਗੀ ਸਮਝ ਸਦਾ,
ਹਮੇਸ਼ਾ ਤੀਕਰ ਹੋਵੇਗੀ
ਸਿਤਾਇਸ਼ ਪਾਕ ਖ਼ੁਦਾਵੰਦ ਦੀ। -
1. ਵੇਖ ਕਯਾ ਹੀ ਚੰਗੀ ਗੱਲ ਹੈ,
ਇਹ ਤੇ ਖੂਬ ਸੁਹਾਵਣੀ ਵੀ,
ਜਦ ਦਿਲ ਦੇ ਨਾਲ ਹੋ ਇੱਕ ਸਲਾਹ,
ਸਭਨਾਂ ਭਰਾਵਾਂ ਦੀ।2. ਹਾਂ ਇਹ ਓਸ ਇੱਤਰ ਵਾਂਗਰ ਹੈ,
ਜੋ ਸਿਰ ’ਤੇ ਡੁੱਲ੍ਹਾ ਹੈ,
ਵਗ ਕੇ ਹਾਰੂਨ ਦੀ ਦਾੜ੍ਹੀ ਤੋਂ
ਆ ਭਿਓਂਦਾ ਪੱਲਾ ਹੈ।3. ਹਰਮੂਨ ਦੀ ਹੋਵੇ ਜਿਉਂ ਤ੍ਰੇਲ,
ਪੈਂਦੀ ਪਹਾੜਾਂ ’ਤੇ,
ਅਜਿਹਾ ਭਾਈਆਂ ਦਾ ਹੈ ਮੇਲ,
ਹਰ ਤਰਫ਼ ਸਿਓਨ ਹੀ ਦੇ।4. ਸੋ ਰੱਬ ਉਸ ਥਾਂ ਨੂੰ ਕਰਦਾ ਹੈ,
ਖੂਬ ਬਰਕਤ ਨਾਲ ਨਿਹਾਲ,
ਹਮੇਸ਼ਾ ਦੀ ਜ਼ਿੰਦਗੀ ਦਾ,
ਹੁਕਮ ਦਿੱਤਾ ਰਹਿਮਤ ਨਾਲ। -
ਵੇਖੋ ਇਹ ਹੈ ਰੱਬ ਦਾ ਲੇਲਾ,
ਸਭ ਦੇ ਪਾਪ ਜੋ ਚੁੱਕ ਲੈਂਦਾ ਹੈ,
ਕਾਬਿਲ ਨਹੀਂ ਮੈਂ ਇਸ ਦੇ,
ਨਾ-ਚੀਜ਼ ਹਾਂ ਖ਼ੁਦਾਇਆ,
ਹੋਵੇਗਾ ਕਰਮ ਜੇ ਤੂੰ,
ਦਿਲ ਵਿੱਚ ਮੇਰੇ ਆਇਆ।
ਤੇਰਾ ਇੱਕ ਵਚਨ ਹੈ ਕਾਫ਼ੀ,
ਮੈਨੂੰ ਪਾਕ ਖ਼ੁਦਾਇਆ,
ਆਵੇਂਗਾ ਮੇਰੇ ਵਿੱਚ ਤੂੰ,
ਤੇਰਾ ਕਰਮ ਐ ਖ਼ੁਦਾਇਆ। -
ਵੇਖੋ ਸਲੀਬ ਯਿਸੂ,
ਮੋਢੇ ’ਤੇ ਚਾਈ ਜਾਂਦਾ,
ਪਾਪਾਂ ਦੀ ਕੈਦ ਵਿੱਚੋਂ,
ਪਾਪੀ ਛੁਡਾਈ ਜਾਂਦਾ।1. ਕੋੜਿਆਂ ਦੀ ਮਾਰ ਨਾਲ,
ਪਿੰਡਾ ਉਹਦਾ ਹੋਇਆ ਲਾਲ,
ਸਾਡੇ ਬਚਾਣ ਲਈ,
ਉਹ ਖੂਨ ਵਗਾਈ ਜਾਂਦਾ।2. ਕੰਡਿਆਂ ਦਾ ਤਾਜ ਸੋਹੇ,
ਸੁਰਖ ਲਿਬਾਸ ਸੋਹੇ,
ਸਾਡੀ ਨਜਾਤ ਲਈ,
ਜ਼ਿੰਦਗੀ ਗਵਾਈ ਜਾਂਦਾ।3. ਡਿੱਗਦਾ ਮਸੀਹਾ ਜਾਂਦਾ,
ਥਾਈਂ–ਥਾਈਂ ਠੇਡੇ ਖਾਂਦਾ,
ਦੁਨੀਆ ਦਾ ਭਾਰ ਸਿਰ ’ਤੇ,
ਆਪਣੇ ਉਠਾਈ ਜਾਂਦਾ।4. ਦੁੱਖ ਸਾਰੇ ਲਏ ਝੱਲ,
ਵਿਗੜੀ ਬਣਾਈ ਗੱਲ,
ਦੁਨੀਆ ਦਾ ਰੱਬ ਨਾਲ,
ਮੇਲ ਕਰਾਈ ਜਾਂਦਾ।5. ਅੰਨ੍ਹਿਆਂ ਨੂੰ ਨੈਣ ਦਿੰਦਾ,
ਦੁਖੀਆਂ ਨੂੰ ਚੈਨ ਦਿੰਦਾ,
ਜਿੱਥੋਂ ਦੀ ਜਾਂਦਾ ਈਸਾ,
ਮੁਰਦੇ ਜਿਵਾਈ ਜਾਂਦਾ। -
1. ਵਰਦਾਨ ਦੇ ਦਓ ਪ੍ਰਭੂ ਜੀ,
ਵਰਦਾਨ ਦੇ ਦਓ ਪ੍ਰਭੂ ਜੀ।
ਮੇਰੇ ਪਰਿਵਾਰ ਨੂੰ ਵਰਦਾਨ ਦੇ ਦਓ,
ਵਰਦਾਨ ਦੇ ਦਓ ਪ੍ਰਭੂ ਜੀ।2. ਆਸ਼ੀਸ਼ ਦੇ ਦਓ ਪ੍ਰਭੂ ਜੀ,
ਆਸ਼ੀਸ਼ ਦੇ ਦਓ ਪ੍ਰਭੂ ਜੀ।3. ਚੰਗਾਈ ਦੇ ਦਓ ਪ੍ਰਭੂ ਜੀ,
ਚੰਗਾਈ ਦੇ ਦਓ ਪ੍ਰਭੂ ਜੀ।4. ਸ਼ਾਂਤੀ ਦੇ ਦਓ ਪ੍ਰਭੂ ਜੀ,
ਸ਼ਾਂਤੀ ਦੇ ਦਓ ਪ੍ਰਭੂ ਜੀ।5. ਮਾਫ਼ੀ ਦੇ ਦਓ ਪ੍ਰਭੂ ਜੀ,
ਮਾਫ਼ੀ ਦੇ ਦਓ ਪ੍ਰਭੂ ਜੀ। -
1. ਵੇਖ ਲੈ, ਐ ਮਾਂ ਪਿਆਰੀ, ਕੌਮ ਤੇਰੀ ਸਾਰੀ,
ਤੇਰੇ ਚਰਨੀ ਆ ਪਈ, ਅਰਜ਼ ਸੁਣ ਲੈ ਸਾਡੀ।ਐ ਕੁਆਰੀ ਮਿਹਰਬਾਨ, ਐ ਮਾਦਰ-ਏ-ਖ਼ੁਦਾ,
ਕਰ ਗ਼ੁਨਾਹਗਾਰਾਂ ਲਈ ਬੇਟੇ ਅੱਗੇ ਦੁਆ।2. ਦਿਲ ਹੈ ਤੇਰਾ ਬੇਗ਼ੁਨਾਹ, ਸ਼ਰਨ ਹੈ ਉਹ ਸਾਡੀ,
ਰੰਜ ’ਚ ਤਸੱਲੀ ਦੇ, ਅਰਜ਼ ਹੈ ਅਸਾਡੀ।3. ਮੈਂ ਸਰਾਸਰ ਤੇਰਾ ਹਾਂ, ਤੇਰਾ ਹੀ ਰਹਾਂਗਾ,
ਰਹਿਨੁਮਾ ਤੂੰ ਮੇਰੀ ਹੋ, ਰਿਹਾਈ ਮੈਂ ਪਾਵਾਂਗਾ।4. ਸਭ ਕੁਝ ਜੋ ਮੇਰਾ ਹੈ, ਉਹ ਤੇਰਾ ਹੀ ਰਹੇਗਾ,
ਰਹਿਮ, ਫ਼ਜ਼ਲ ਤੇਰਾ ਇਹ, ਮੈਨੂੰ ਫਿਰ ਮਿਲੇਗਾ। -
ਵੰਡਦਾ ਸ਼ਿਫ਼ਾਵਾਂ ਸੋਹਣਾ ਯਿਸੂ ਨਾਸਰੀ,
ਯਿਸੂ ਵਾਲੇ ਰੋਗੀ ਨਹੀਂ ਰਹਿੰਦੇ,
ਤੇ ਤੈਨੂੰ ਕਿਹੜੇ ਰੋਗ ਲੱਗ ਗਏ,
ਸੁੱਖ ਉਹਨਾਂ ਦੀਆਂ ਝੋਲੀਆਂ ’ਚ ਪੈਂਦੇ,
ਤੇ ਤੈਨੂੰ ਕਿਹੜੇ ਰੋਗ ਲੱਗ ਗਏ।1. ਅੰਨ੍ਹਿਆਂ ਤੇ ਕੋੜ੍ਹੀਆਂ ਨੂੰ ਦੇਂਦਾ ਏ ਸ਼ਿਫ਼ਾਵਾਂ ਉਹ,
ਦੁਖੀਆ ਦੇ ਦਿਲਾਂ ਦੀਆਂ,
ਸੁਣਦਾ ਏ ਹਾਵਾਂ ਉਹ,
ਉਹ ਉਠਾਂਦਾ ਜੋ ਜ਼ਿੰਦਗੀ ’ਚ ਢਹਿੰਦੇ।2. ਜਨਮਾਂ ਦੇ ਰੋਗੀਆਂ ਨੂੰ, ਚੰਗਾ ਯਿਸੂ ਕਰਦਾ,
ਯਿਸੂ ’ਤੇ ਇਮਾਨ ਜਿਹਦਾ,
ਉਹ ਕਦੇ ਨਹੀਂ ਹਰਦਾ,
ਫਤਹਿ ਪਾਂਦੇ, ਜੋ ਨਾਂ ਉਹਦਾ ਲੈਂਦੇ।3. ਉਹਨਾਂ ਨੂੰ ਬਿਮਾਰੀਆਂ ਤੋਂ, ਰਿਹਾਈ ਮਿਲ ਜਾਂਦੀ ਏ,
ਸ਼ਾਫ਼ੀ ਹਰ ਦੁੱਖ ਦੀ,
ਦਵਾਈ ਮਿਲ ਜਾਂਦੀ ਏ,
ਮੇਰੇ ਯਿਸੂ ਦੇ ਜੋ ਕਦਮਾਂ ’ਚ ਬਹਿੰਦੇ। -
ਵੰਡਣਾ ਪਿਆਰ ਸਾਡਾ, ਮੁਢਲਾ ਹੈ ਨਾਰਾ,
ਪਿਆਰ ਵਰਗਾ ਹੀ ਸਾਡਾ, ਨਾਂ ਹੈ ਪਿਆਰਾ,
ਕੈਥੋਲਿਕ ਯੁਵਾਧਾਰਾ।
ਕੌਮ ਦੇ ਸਿਪਾਹੀ, ਅਸੀਂ ਪਹਿਰੇਦਾਰ ਵੀ,
ਜ਼ਾਲਮਾਂ ਦੇ ਲਈ, ਬਣਦੇ ਕਟਾਰ ਵੀ,
ਦੁਖੀਆਂ ਦੇ ਲਈ, ਸਦਾ ਬਣੀਏ ਸਹਾਰਾ।
ਨਸ਼ਿਆਂ ਤੋਂ ਮੁਕਤ, ਸਿਰਜਣਾ ਸਮਾਜ ਹੈ,
ਸਾਡੇ ਸਾਰਿਆਂ ਦੇ ਦਿਲ ਦੀ ਆਵਾਜ਼ ਹੈ,
ਸੁਰਗ ਬਣਾਉਣਾ, ਭਾਰਤ ਦੇਸ਼ ਪਿਆਰਾ।
ਵਧਿਆ ਕਦਮ, ਪਿੱਛੇ ਜੋ ਹਟਾਏਗਾ,
ਕੌਮ ਦਾ ਗੱਦਾਰ, ਯਾਰੋ ਬਣ ਜਾਏਗਾ,
ਪ੍ਰਣ ਇਹ ਆਪਾਂ, ਆਓ ਕਰੀਏ ਨਿਆਰਾ। -
ਵੇਖੋ ਰੱਬ ਨੇ ਕਰਮ ਕਮਾਇਆ,
ਚਰਨੀ ਦੇ ਵਿੱਚ ਯਿਸੂ ਆਇਆ,
ਜੰਗਲ ਦੇ ਵਿੱਚ ਮੰਗਲ ਲਾਇਆ,
ਕਣ–ਕਣ ਧਰਤੀ ਦਾ ਰੁਸ਼ਨਾਇਆ।1. ਨੂਰ ਇਲਾਹੀ ਉਸਦਾ ਚਮਕੇ,
ਹੀਰੇ ਵਾਂਗ ਹੈ ਚਰਨੀ ਦਮਕੇ,
ਚੰਨ, ਸਿਤਾਰੇ ਸੀਸ ਝੁਕਾਵਣ,
ਫੁੱਲ ਤੇ ਪੱਤੇ ਪਏ ਮੁਸਕਾਵਣ,
ਅੱਜ ਹੈ ਐਸਾ ਫੁੱਲ ਮੁਸਕਾਇਆ,
ਜਿਸ ਨੇ ਜੱਗ ਸਾਰਾ ਮਹਿਕਾਇਆ।2. ਹੱਸੀ ਸਾਰੀ ਅੱਜ ਲੋਕਾਈ,
ਮਾਂ ਮਰੀਅਮ ਨੇ ਖ਼ੁਸ਼ੀ ਮਨਾਈ,
ਦੂਰੋਂ ਚੱਲ ਮਜੂਸੀ ਆਏ,
ਯਿਸੂ ਨੂੰ ਆ ਸੀਸ ਨਿਵਾਏ,
ਇੱਕ ਸਿਤਾਰੇ ਰਾਹ ਵਿਖਾਇਆ,
ਸਭ ਨੇ ਆ ਕੇ ਦਰਸ਼ਨ ਪਾਇਆ।3. ਆਓ ਅਸੀਂ ਵੀ ਦਰਸ਼ਨ ਕਰੀਏ,
ਉਸਦਾ ਜਾ ਕੇ ਪੱਲਾ ਫੜ੍ਹੀਏ,
ਸ਼ਾਫ਼ੀ ਤਾਂ ਹੈ ਸਭ ਦਾ ਪਿਆਰਾ,
ਉਹ ਹੈ ਜੱਗ ਦਾ ਖੇਵਨਹਾਰਾ,
ਸਭ ਨੂੰ ਉਹ ਹੈ ਤਾਰਨ ਆਇਆ,
ਸੜਦੇ ਸੀਨੇ ਠਾਰਨ ਆਇਆ। -
ਵੇਲਾ ਨਾ ਗੁਆ, ਤੇਰੇ ਹੱਥ ਨਹੀਂ ਆਉਣਾ ਏਂ,
ਛੱਡ ਕੇ ਜਹਾਨ, ਇੱਕ ਦਿਨ ਤੁਰ ਜਾਣਾ ਏਂ।1. ਮੰਗ ਲੈ ਤੂੰ ਮਾਫ਼ੀ ਯਿਸੂ ਗਲ਼ ਨਾਲ ਲਾਵੇਗਾ,
ਜੀਵਨ ਦੀ ਜੋਤੀ ਤੇਰੇ ਮੰਨ ’ਚ ਵਸਾਵੇਗਾ,
ਯਿਸੂ ਤੋਂ ਬਗ਼ੈਰ ਕਿਵੇਂ ਜ਼ਿੰਦਗੀ ਤੂੰ ਪਾਵੇਂਗਾ,
ਛੱਡ ਕੇ ਜਹਾਨ, ਇੱਕ ਦਿਨ ਤੁਰ ਜਾਣਾ ਏਂ।2. ਕਿੰਨਾ ਚਿਰ ਬੰਦਿਆ ਤੂੰ ਪਾਪ ਕਮਾਵੇਂਗਾ,
ਕਿੱਦਾਂ ਜਾ ਕੇ ਯਿਸੂ ਨਾਲ ਨਜ਼ਰਾਂ ਮਿਲਾਵੇਂਗਾ,
ਯਿਸੂ ਤੋਂ ਬਗ਼ੈਰ ਤੇਰਾ ਹੋਣਾ ਛੁਟਕਾਰਾ ਨਹੀਂ,
ਛੱਡ ਕੇ ਜਹਾਨ, ਇੱਕ ਦਿਨ ਤੁਰ ਜਾਣਾ ਏਂ।3. ਮੁਰਦੇ ਜਿਵਾਏ, ਰੋਗੀ ਰੋਗਾਂ ਤੋਂ ਬਚਾਏ ਨੇ,
ਅੰਨ੍ਹਿਆਂ ਨੂੰ ਨੈਣ ਦਿੱਤੇ, ਲੰਗੜੇ ਚਲਾਏ ਨੇ,
ਯਿਸੂ ਕੋਲ ਆ ਜਾ ਤੂੰ ਵੀ ਚੰਗਾ ਹੋ ਕੇ ਜਾਵੇਂਗਾ,
ਛੱਡ ਕੇ ਜਹਾਨ, ਇੱਕ ਦਿਨ ਤੁਰ ਜਾਣਾ ਏ। -
ਵੱਡਾ ਦਿਨ ਮੁਬਾਰਕ, ਸਾਰੇ ਗਾਈਏ,
ਆਓ ਅੱਜ ਮਿਲਕੇ ਅੱਜ ਖ਼ੁਸ਼ੀ ਮਨਾਈਏ।1. ਧਰਤੀ ’ਤੇ ਆਇਆ, ਪਿਆਰ ਦਾ ਸਾਇਆ,
ਜਗ ਰੁਸ਼ਨਾਇਆ, ਓ ਮਰੀਅਮ ਦਾ ਜਾਇਆ।
ਸਵਰਗ ’ਚ ਮਹਿਮਾ, ਧਰਤੀ ’ਤੇ ਸ਼ਾਂਤੀ,
ਮੁਕਤੀ ਦਾ ਪੈਗ਼ਾਮ, ਆਓ ਸਭ ਨੂੰ ਸੁਣਾਈਏ।2. ਬੈਤਲਹਮ ਚੱਲੀਏ, ਉਸਦੇ ਦਰਸ਼ਨ ਕਰੀਏ,
ਮੁਕਤੀਦਾਤੇ ਨੂੰ, ਦਿਲ ਭੇਂਟ ਚੜ੍ਹਾਈਏ।
ਸਭ ਮਿਲ ਗਾਓ, ਸੁਰ ਮਿਲਾਓ,
ਸ਼ਾਂਤੀ ਅਤੇ ਪਿਆਰ ਦਾ, ਪੈਗ਼ਾਮ ਸੁਣਾਓ। -
ਵਚਨਾਂ ਤੋਂ ਚੰਗਾ ਕਰਨੇ ਵਾਲਾ,
ਤਨ ਮਨ ਤੋਂ ਦੁੱਖ ਹਰਨੇ ਵਾਲਾ,
ਸ਼ਾਂਤੀ ਦਾਤਾ ਮੁਕਤੀਦਾਤਾ ਤੈਨੂੰ,
ਸਭ ਕੁਝ ਮੈਂ ਅਰਪਣ ਕਰਦਾ ਹਾਂ।1. ਤੇਰਾ ਵਚਨ ਮੇਰੇ ਜੀਵਨ ਦਾ ਭੋਜਨ ਹੈ,
ਸੰਜੀਵਨ ਜਲ ਹੈ ਤੇਰੀ ਬਾਣੀ,
ਤੇਰਾ ਹੈ ਵਾਇਦਾ, ਦੇਵਾਂਗਾ ਮੈਂ ਆਰਾਮ,
ਮੈਂ ਹਾਂ ਤੁਹਾਡਾ ਪਾਲਣਹਾਰਾ,
ਮੈਂ ਹਾਂ ਤੇਰਾ, ਤੂੰ ਹੈ ਮੇਰਾ,
ਓ ਯਿਸੂ ਰਾਜਾ।2. ਉੱਧਾਰ ਸਾਡਾ ਤੂੰ, ਜੀਵਨ ਨੂੰ ਅਮਰ ਬਣਾ,
ਅਰਾਧਨਾ ਤੇਰੇ ਨਾਮ ਦੀ ਯਿਸੂ,
ਜ਼ੋਖ਼ਿਮ ਭਰੇ ਜੀਵਨ ਨੂੰ ਤੂੰ ਸੰਭਾਲ,
ਤੂੰ ਮੇਰਾ ਪਾਲਕ ਪ੍ਰੇਮੀ ਯਿਸੂ,
ਮੈਂ ਹਾਂ ਤੇਰਾ, ਤੂੰ ਹੈ ਮੇਰਾ,
ਓ ਯਿਸੂ ਰਾਜਾ।